ਕਿਸਾਨੀ ਘੋਲਾਂ ਚ ਵੱਡਾ ਯੋਗਦਾਨ ਪਾਉਣ ਵਾਲੇ ਛੀਨੀਵਾਲ ਪਰਿਵਾਰ ਦੇ ਗ੍ਰਹਿ ਵਿਖੇ ਬੱਚੀ ਨੇ ਜਨਮ ਲਿਆ ਇਲਾਕੇ ਚ ਖ਼ੁਸ਼ੀ ਦੀ ਲਹਿਰ , ਪਿੰਡ ਪੁੱਜਣ ਤੇ ਬੱਚੀ ਦਾ ਨਗਰ ਨਿਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ

ਲੱਖੋਵਾਲ, ਢੀਂਡਸਾ ,ਭਗਵੰਤ ਮਾਨ,ਕੇਵਲ ਢਿੱਲੋਂ , ਡੀ ਸੀ, ਐੱਸਐੱਸਪੀ, ਡੱਲੇਵਾਲ, ਧਨੇਰ ਸਮੇਤ  ਵੱਖ ਵੱਖ ਆਗੂਆਂ ਨੇ ਦਿੱਤੀਆਂ ਛੀਨੀਵਾਲ ਪਰਿਵਾਰ ਨੂੰ ਵਧਾਈਆਂ

ਬਰਨਾਲਾ,ਦਸੰਬਰ 2019 -(ਗੁਰਸੇਵਕ ਸਿੰਘ ਸੋਹੀ)- ਕਿਸਾਨੀ ਘੋਲਾਂ ਚ ਵੱਡਾ ਯੋਗਦਾਨ ਪਾਉਣ ਵਾਲੇ ਛੀਨੀਵਾਲ ਪਰਿਵਾਰ ਦੇ ਫਰਜ਼ੰਦ ਜਗਸੀਰ ਸਿੰਘ ਸੀਰਾ ਦੇ ਗ੍ਰਹਿ ਅੱਠ ਸਾਲਾਂ ਬਾਅਦ ਪੈਦਾ ਹੋਈ ਬੱਚੀ ਨੂੰ ਜਦੋਂ ਮੁਹਾਲੀ ਹਸਪਤਾਲ ਤੋਂ ਵਾਪਸ  ਲਿਆਂਦਾ ਗਿਆ ਤਾਂ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ  ਬੱਚੀ ਦਾ ਸਨਮਾਨ ਕੀਤਾ । ਪਿੰਡ ਦੀਆਂ ਔਰਤਾਂ ਵੱਲੋਂ ਫੁਲਕਾਰੀ ਤਾਣ ਕੇ ਬੱਚੀ ਸਿੱਦਕ ਤੇ ਮਾਤਾ ਮਨਪ੍ਰੀਤ ਕੌਰ ਨੂੰ ਪਲਕਾਂ ਤੇ ਬਿਠਾ ਲਿਆ । ਇਸ ਸਮੇਂ ਸਰਪੰਚ ਸਿਮਰਜੀਤ ਕੌਰ, ਸਾਬਕਾ ਸਰਪੰਚ ਪ੍ਰਿਤਪਾਲ ਸਿੰਘ ਖਾਲਸਾ ਤੇ ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮਾ ਸਮੇਤ ਕਿਸਾਨ ਜਥੇਬੰਦੀ ਵੱਲੋਂ ਛੀਨੀਵਾਲ ਪਰਿਵਾਰ ਦੇ  ਗ੍ਰਹਿ ਇਕੱਠੇ ਹੋ ਕੇ ਦਾਦਾ ਸੁਰਜੀਤ ਸਿੰਘ ਯੂ ਐਸ ਏ ,ਦਾਦੀ ਮਾਂ ਪਰਮਜੀਤ ਕੌਰ ,ਭੂਆ ਰਮਨਦੀਪ ਕੌਰ,ਅਮਨਪ੍ਦੀਪ ਕੌਰ  ਅਤੇ ਮਾਤਾ ਮਨਪ੍ਰੀਤ ਕੌਰ ਤੇ ਪਿਤਾ ਜਗਸੀਰ ਸਿੰਘ ਸੀਰਾ ਨੂੰ ਬੱਚੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ । ਜਦ ਕਿ ਕਿਸਾਨੀ ਘੋਲਾਂ ਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਦਾਦਾ -ਦਾਦੀ ਦੇ ਪੋਤਰੇ ਦੇ ਪਿਤਾ ਸੁਰਜੀਤ ਸਿੰਘ ਤੇ ਪਰਮੀਤ ਕੌਰ ਦੇ ਇਕਲੌਤੇ ਸਪੁੱਤਰ ਜਗਸੀਰ ਸੀਰਾ ਦੇ ਗ੍ਰਹਿ 8 ਸਾਲਾਂ ਬਾਅਦ ਬੱਚੀ ਦੇ ਜਨਮ ਲੈਣ ਤੇ ਬੀ ਕੇ ਯੂ (ਲੱਖੋਵਾਲ) ਦੇ ਪ੍ਰਧਾਨ ਜਥੇਦਾਰ ਅਜਮੇਰ ਸਿੰਘ ਲੱਖੋਵਾਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ,ਲੋਕ ਸਭਾ ਮੈਂਬਰ ਭਗਵੰਤ ਮਾਨ,ਐੱਸਐੱਸਪੀ ਬਰਨਾਲਾ ਸ ਹਰਜੀਤ ਸਿੰਘ ,ਡਿਪਟੀ ਕਮਿਸ਼ਨਰ  ਤੇਜ ਪ੍ਰਤਾਪ ਫੂਲਕਾ,ਐੱਸ ਪੀ ਡੀ ਸੁਖਦੇਵ ਸਿੰਘ ਵਿਰਕ , ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਗੁਰਮੀਤ ਸਿੰਘ ਮੀਤ ਹੇਅਰ, ਸਾਬਕਾ ਵਿਧਾਇਕ ਕੇਵਲ  ਸਿੰਘ ਢਿੱਲੋਂ ਹਰਚੰਦ ਕੌਰ ਘਨੌਰੀ ,ਐਡਵੋਕੇਟ ਸਤਨਾਮ ਸਿੰਘ ਰਾਹੀ, ਕਿਸਾਨ ਆਗੂ  ਸਤਨਾਮ ਸਿੰਘ ਬਹਿਰੂ ,ਡੀਐੱਸਪੀ  ਪ੍ਰੱਗਿਆ ਜੈਨ, ਕੁਲਦੀਪ ਸਿੰਘ ਕਾਲਾ ਢਿੱਲੋਂ ,ਯਾਦਵਿੰਦਰ ਸ਼ੰਟੀ ,ਗੁਰਦੀਪ ਸਿੰਘ ਬਾਠ , ਸਿਕੰਦਰ ਸਿੰਘ ਮਾਨ, ਬਲਵਿੰਦਰ ਸਿੰਘ ਦੁੱਗਲ ,ਭਾਰਤੀ ਕਿਸਾਨ ਯੂਨੀਅਨ ਸਿੱਧੁਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਬੀਕੇਯੂ ਡਕੌਦਾ ਦੇ ਸੂਬਾ ਆਗੂ ਮਨਜੀਤ ਸਿੰਘ ਸਮੇਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਜ਼ਿਲ੍ਹੇ ਭਰ ਦੇ ਥਾਣਾ ਮੁਖੀਆਂ ਵੱਲੋਂ ਛੀਨੀਵਾਲ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ।ਇਸ ਸਮੇਂ ਮਠਿਆਈਆਂ ਵੰਡ ਕੇ ਬੱਚੀ ਦੇ ਜਨਮ ਦੀਆਂ ਖੂਬ ਖੁਸ਼ੀਆਂ ਮਨਾਈਆਂ ਗਈਆਂ ।  ਸਮਾਗਮ ਦੇ ਅਖੀਰ ਚ ਬੱਚੀ ਸਿੱਦਕ ਦੇ ਪਿਤਾ ਜਗਸੀਰ ਸੀਰਾ ਨੇ ਕਿਹਾ ਕਿ ਸਾਨੂੰ ਲੜਕਿਆਂ ਤੋਂ ਵੱਧ ਕੇ ਬੱਚੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ ਕਿਉਂਕਿ ਦੁਨੀਆਂ ਦੇ ਹਰ ਖੇਤਰ ਚ ਲੜਕੀਆਂ ਜਿੱਥੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ।  ਉੱਥੇ ਮਾਪਿਆਂ ਦਾ ਸਹਾਰਾ ਵੀ ਬੱਚੀਆ ਹੀ ਬਣਦੀਆਂ ਹਨ ।