ਸੰਪਾਦਕੀ

ਭਾਰਤ ਦੀ ਪਹਿਲੀ ਔਰਤ ਅਧਿਆਪਕਾ ਨੂੰ ਸਮਰਪਿਤ!✍️ ਸਲੇਮਪੁਰੀ ਦੀ ਚੂੰਢੀ

3 ਜਨਵਰੀ ਲਈ ਅਸਲੀ ਅਧਿਆਪਕ ਦਿਵਸ 'ਤੇ ਵਿਸ਼ੇਸ਼ -

ਭਾਰਤ ਦੀ ਪਹਿਲੀ ਔਰਤ ਅਧਿਆਪਕਾ ਨੂੰ ਸਮਰਪਿਤ!

-  ਦੇਸ਼ ਵਿੱਚ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।  ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦਾ ਧਾਰਨੀ ਬੁੱਧੀਜੀਵੀ ਵਰਗ ਹਮੇਸ਼ਾ ਕ੍ਰਾਂਤੀਕਾਰੀ ਜਿਓਤੀ ਸਵਿੱਤਰੀ ਬਾਈ ਫੂਲੇ ਨੂੰ ਭਾਰਤ ਦੀ ਪਹਿਲੀ ਔਰਤ ਅਧਿਆਪਕਾ ਦੇ ਤੌਰ ਤੇ ਪੇਸ਼ ਕਰਨ ਦੀ ਬਜਾਏ ਇਸ ਕਰਕੇ ਜਾਣਬੁੱਝ ਕੇ  ਅੱਖੋਂ-ਪਰੋਖੇ  ਕਰ ਰਿਹਾ ਹੈ ਕਿਉਂਕਿ ਉਸ ਮਹਾਨ ਔਰਤ ਨੇ ਹੁਣ ਤੋਂ ਕੋਈ 172 ਸਾਲ ਪਹਿਲਾਂ ਮਨੂੰਵਾਦੀ / ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਔਰਤਾਂ ਨੂੰ ਸਿੱਖਿਆ ਦੇਣ ਲਈ 1848 ਈਸਵੀ ਵਿਚ ਪੂਨੇ ਵਿਚ ਭਾਰਤ ਦਾ ਸਭ ਤੋਂ ਪਹਿਲਾ ਸਕੂਲ ਸਥਾਪਿਤ ਕੀਤਾ ਸੀ, ਜਦੋਂ ਕਿ ਕਈ ਸਦੀਆਂ ਤੋਂ ਮਨੂੰਵਾਦੀ ਕਾਨੂੰਨ ਦੀ ਵਿਵਸਥਾ ਭਾਰੂ ਹੋਣ ਕਰਕੇ ਸਮਾਜ ਵਲੋਂ ਔਰਤਾਂ ਦੀ ਸਿੱਖਿਆ ਉਪਰ ਬਿਲਕੁਲ ਪਾਬੰਦੀ ਸੀ। ਸਵਿਤਰੀ ਬਾਈ ਫੂਲੇ ਨੇ ਪਹਿਲਾਂ ਆਪਣੇ ਪਤੀ ਮਹਾਨ ਕ੍ਰਾਂਤੀਕਾਰੀ ਅਤੇ ਮਹਾਤਮਾ ਜੋਤੀਬਾ   ਫੂਲੇ ਤੋਂ ਸਿਖਿਆ ਪ੍ਰਾਪਤ ਕੀਤੀ ਅਤੇ ਸਿਖਿਆ ਪ੍ਰਾਪਤ ਕਰਨ ਪਿੱਛੋਂ ਫਿਰ ਲੜਕੀਆਂ ਲਈ ਮੁਫ਼ਤ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਖੋਲ੍ਹਣ ਲਈ ਉਸ ਸਮੇਂ ਦੇ ਹਾਲਾਤਾਂ ਨਾਲ ਨਜਿੱਠਦਿਆਂ ਪਹਿਲੇ ਸਾਲ ਸਫਲਤਾਪੂਰਵਕ 5 ਸਕੂਲ ਖੋਲ੍ਹ ਕੇ ਦੇਸ਼ ਵਿੱਚ ਵਿਲੱਖਣ ਕਿਸਮ ਦੀ ਮਿਸਾਲ ਪੈਦਾ ਕੀਤੀ।  ਉਨ੍ਹਾਂ ਨੇ ਆਪਣਾ ਸਕੂਲ ਵਿਚ ਪਹਿਲੇ ਸਾਲ 9 ਲੜਕੀਆਂ ਨੂੰ ਸਿੱਖਿਆ ਦਾ ਦਾਨ ਪ੍ਰਦਾਨ ਕੀਤਾ। ਸੱਚ ਤਾਂ ਇਹ ਹੈ ਕਿ ਉਹ ਭਾਰਤ ਦੀ ਪਹਿਲੀ ਮਹਾਨ ਔਰਤ ਅਧਿਆਪਕਾ ਸੀ, ਜਿਸ ਨੇ ਸਮਾਜ ਵਿਚ ਮਨੂੰਵਾਦੀ ਵਿਚਾਰਧਾਰਾ ਦੇ ਉਲਟ ਚੱਲਦਿਆਂ ਸਮਾਜ ਸੁਧਾਰ ਲਈ ਜਿਥੇ ਲੜਕੀਆਂ ਨੂੰ ਪੜਾਉਣ ਲਈ ਪਹਿਲ ਕਦਮੀ ਕੀਤੀ, ਉਥੇ ਸਮਾਜ ਵਿੱਚ ਫੈਲੇ ਜਾਤ ਪਾਤ ਦੇ ਕੋਹੜ ਸਮੇਤ ਅਨੇਕਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਆਪਣੇ ਪਤੀ ਨਾਲ ਮਿਲ ਕੇ ਸੰਘਰਸ਼ ਸ਼ੁਰੂ ਕੀਤਾ। ਇਥੇ ਹੀ ਬਸ ਨਹੀਂ ਉਨ੍ਹਾਂ ਨੇ ਆਪਣੇ ਪਤੀ ਨਾਲ ਮਿਲ ਕੇ ਭਾਰਤੀ ਲੋਕਾਂ ਨੂੰ ਸਿੱਖਿਅਤ ਕਰਨ ਲਈ ਅੰਗਰੇਜ਼ਾਂ ਉਪਰ ਦਬਾਅ ਵੀ ਬਣਾਇਆ। ਉਨ੍ਹਾਂ ਨੇ 1853 ਵਿਚ ਵੱਡੀ ਉਮਰ ਦੇ ਭਾਰਤੀ ਲੋਕਾਂ ਲਈ ਰਾਤ ਦੇ ਸਮੇਂ ਚੱਲਣ ਵਾਲੇ ਸਕੂਲਾਂ ਦੀ ਸਥਾਪਨਾ ਵੀ ਕੀਤੀ।ਸ਼ਾਇਦ ਭਾਰਤ ਵਿਚ ਬਹੁ-ਗਿਣਤੀ ਵਿਚ ਲੋਕ ਸਵਿਤਰੀ ਬਾਈ ਫੂਲੇ ਦਾ ਨਾਂ ਵੀ ਨਾ ਜਾਣਦੇ ਹੋਣ, ਕਿ ਉਹ ਕੌਣ ਸੀ? ਸਵਿਤਰੀ ਬਾਈ ਫੂਲੇ ਨੂੰ ਅੱਖੋਂ ਪਰੋਖੇ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਜਿਹੜੇ ਮਰਦ/ ਔਰਤਾਂ ਨੇ ਬ੍ਰਾਹਮਣਵਾਦੀ ਸੋਚ ਦੇ ਬਿਲਕੁਲ ਉਲਟ ਕੰਮ ਕਰਦਿਆਂ ਸਮਾਜਿਕ,ਧਾਰਮਿਕ, ਆਰਥਿਕ ਅਤੇ ਰਾਜਨੀਤਕ ਖੇਤਰ ਵਿੱਚ ਬਰਾਬਰਤਾ ਪੈਦਾ ਕਰਨ ਲਈ ਅਵਾਜ ਬੁਲੰਦ ਕੀਤੀ, ਉਸ ਨੂੰ ਦਬਾਉਣ ਲਈ ਹਰ ਹੱਥ ਕੰਡੇ ਵਰਤੇ, ਇਤਿਹਾਸ ਦੇ ਪੰਨਿਆਂ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਕਲਮ ਦੇ ਜੋਰ ਨਾਲ ਇਤਿਹਾਸ ਨੂੰ ਤਰੋੜ-ਮਰੋੜ ਕੇ ਜਾਂ ਫਿਰ ਇਤਿਹਾਸ ਨੂੰ ਮਿਥਿਹਾਸਿਕ  ਰੂਪ ਦੇਣ ਲਈ ਵਿਉਂਤਬੰਦੀਆਂ ਪੈਦਾ ਕੀਤੀਆਂ। ਇਤਿਹਾਸ ਨੂੰ ਬਦਲਣਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਸੱਚ ਤਾਂ ਸੱਚ ਰਹਿੰਦਾ ਹੈ। ਸੋ ਅੱਜ ਦੇ ਦਿਨ 3 ਜਨਵਰੀ, 1831 ਈਸਵੀ ਨੂੰ ਸਵਿੱਤਰੀ ਬਾਈ ਫੂਲੇ ਦਾ ਜਨਮ ਹੋਇਆ ਸੀ ਇਸ ਲਈ ਅਸਲ ਅਧਿਆਪਕ ਦਿਵਸ ਅੱਜ ਮਨਾਇਆ ਜਾਣਾ ਚਾਹੀਦਾ ਹੈ। ਅੱਜ ਦੇ ਅਧਿਆਪਕ ਦਿਵਸ ਮੌਕੇ ਸਵਿਤਰੀ ਬਾਈ ਫੂਲੇ ਨੂੰ ਕੋਟਿਨ-ਕੋਟ ਪ੍ਰਣਾਮ! ਦੇਸ਼ ਦੀਆਂ ਔਰਤਾਂ ਅਤੇ ਦਲਿਤਾਂ ਜਿਨ੍ਹਾਂ ਲਈ ਸਿੱਖਿਅਤ ਬਣਨ ਲਈ ਪਾਬੰਦੀਆਂ ਲਗਾਈਆਂ ਗਈਆਂ ਸਨ, ਦੇ ਲਈ ਸਵਿੱਤਰੀ ਬਾਈ ਫੂਲੇ ਨੇ ਇੱਕ ਅਧਿਆਪਕਾ / ਸਕੂਲ ਮੁਖੀ ਬਣਕੇ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ ਦਾ, ਔਰਤ ਅਤੇ ਦਲਿਤ ਵਰਗ ਨੂੰ ਹਮੇਸ਼ਾ ਰਿਣੀ ਹੋਣਾ ਚਾਹੀਦਾ ਹੈ। ਦੇਸ਼ ਦੀ ਮਹਾਨ ਔਰਤ ਸਵਿੱਤਰੀ ਬਾਈ ਕਿਹਾ ਕਰਦੇ ਸਨ ਕਿ 'ਵਿੱਦਿਆ ਤੋਂ ਵੰਚਿਤ ਹੋਣ ਕਰਕੇ ਹੀ ਸਾਰੀਆਂ ਸਮੱਸਿਆਵਾਂ ਦਾ ਜਨਮ ਹੁੰਦਾ ਹੈ ਅਤੇ ਵਿੱਦਿਆ ਦੇ ਪ੍ਰਭਾਵ ਨਾਲ ਹੀ ਦੱਬੇ ਕੁਚਲੇ ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ' 

ਸਵਿੱਤਰੀ ਬਾਈ ਫੂਲੇ ਨੂੰ ਕੋਟਿਨ ਕੋਟਿ ਪ੍ਰਣਾਮ ਕਿਉਂਕਿ ਉਹ - 

"First female teacher of India and Mother of Indian feminism" ਹਨ। 

-ਸੁਖਦੇਵ ਸਲੇਮਪੁਰੀ 

09780620233 

3 ਜਨਵਰੀ , 2021.

ਜੇ ਵੱਖ-ਵੱਖ ਧਰਮਾਂ, ਵਰਗਾਂ, ਪੇਸ਼ਿਆਂ ਅਤੇ ਰਾਜਾਂ ਦੇ ਲੋਕਾਂ ਦਾ ਆਪਸੀ ਪਿਆਰ ਅਤੇ ਮਿਲਵਰਤਣ ਦੇਖਣਾ ਹੈ 

 ਕ੍ਰਿਪਾ ਕਰਕੇ ਦਿੱਲੀ ਦੇ  ਬਾਰਡਰ ਤੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਜ਼ਰੂਰ ਜਾਓ - ਡਾ ਮਿੱਠੂ ਮੁਹੰਮਦ

 

ਜੇ ਤੁਸੀੰ ਭੀੜ ਤੇ ਕੰਟਰੋਲ ਵੇਖਣਾ ਹੈ,

ਜੇ ਤੁਸੀ ਸਟੇਜ ਪ੍ਰਬੰਧਨ ਵੇਖਣਾ ਹੈ,

ਜੇ ਮਨ ਵਿਚ ਗ਼ੁੱਸਾ ਵੇਖਣਾ ਹੈ,

ਜੇ ਗ਼ੁੱਸੇ ਨਾਲ ਭਰੇ ਮਨ ਦੀ ਨਿਮਰਤਾ ਵੇਖਣੀ ਹੈ,

ਜੇ ਸਬਰ ਸੰਤੋਖ ਵੇਖਣਾ ਹੈ,

ਜੇ ਅਨੁਸ਼ਾਸਨ ਵੇਖਣਾ ਹੈ,

ਜੇ ਭਾਈਚਾਰਕ ਸਾਂਝ ਵੇਖਣੀ ਹੈ, 

ਜੇ ਹਰੇਕ ਇਨਸਾਨ ਜ਼ੁੰਮੇਵਾਰ ਵੇਖਣਾ ਹੈ,

ਜੇ ਬਿਨਾ ਪੁਲਿਸ ਲੱਖਾਂ ਦਾ ਇਕੱਠ ਵੇਖਣਾ ਹੈ,

ਜੇ ਆਪਣੇ ਆਪ ਲਾਈਨਾਂ ਲਗੀਆਂ ਵੇਖਣੀਆਂ ਨੇ,

ਜੇ ਬਿਨਾ ਟ੍ਰੈਫ਼ਿਕ ਪੁਲਸ ਗੱਡੀਆਂ ਚੱਲਦੀਆਂ ਵੇਖਣੀਆਂ ਨੇ,

ਜੇ ਸੇਵਾ ਭਾਵਨਾ ਵੇਖਣੀ ਹੈ,

ਜੇ ਜੋਸ਼ ਨਾਲ ਹੋਸ਼ ਵੇਖਣਾ ਹੈ,

ਜੇ ਲੋਕਾਂ ਵਿੱਚ ਰੱਬ ਵੱਸਦਾ ਵੇਖਣਾ ਹੈ, 

ਜੇ ਸਵੈਮਾਨ ਵੇਖਣਾ ਹੈ,

ਜੇ ਹਰੇਕ ਵਿੱਚ ਗੁਰੂ ਦਾ ਵਾਸਾ ਵੇਖਣਾ ਹੈ,

ਜੇ ਹਰੇਕ ਕਿਸਮ ਦੀ ਸਹੂਲਤ ਵੇਖਣੀ ਹੈ,

ਜੇ ਜਿੱਤਣ ਦੀ ਤਾਂਘ ਵੇਖਣੀ ਹੈ,

ਜੇ ਬਜ਼ੁਰਗਾਂ ਦਾ ਹੌਸਲਾ ਵੇਖਣਾ ਹੈ, 

ਜੇ ਇਤਿਹਾਸ ਦੁਹਰਾਉਂਦਾ ਅਤੇ ਸਿਰਜਦਾ ਵੇਖਣਾ ਹੈ,

ਅਤੇ ਹਿੰਦੂ+ ਮੁਸਲਿਮ +ਸਿੱਖ+ ਇਸਾਈ ਆਦਿ ਧਰਮਾਂ ਤੋਂ ਉੱਪਰ ਉੱਠ ਕੇ ਇਕ ਵਿਲੱਖਣ ਧਰਮ  "ਇਨਸਾਨੀਅਤ ਦਾ ਧਰਮ"  ਦੇਖਣਾ ਹੈ ....  

ਜੇ ਵੱਖ-ਵੱਖ ਧਰਮਾਂ, ਵਰਗਾਂ, ਪੇਸ਼ਿਆਂ ਅਤੇ ਰਾਜਾਂ ਦੇ ਲੋਕਾਂ ਦਾ ਆਪਸੀ ਪਿਆਰ ਅਤੇ ਮਿਲਵਰਤਣ ਦੇਖਣਾ ਹੈ 

ਤਾਂ ਕ੍ਰਿਪਾ ਕਰਕੇ ਦਿੱਲੀ ਦੇ  ਬਾਰਡਰ ਤੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਜ਼ਰੂਰ ਜਾਓ। 

ਦਾਸ:- ਡਾ ਮਿੱਠੂ ਮੁਹੰਮਦ

ਸੂਬਾ ਸੀਨੀਅਰ ਮੀਤ ਪ੍ਰਧਾਨ

 ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295)

*ਕਿਸਾਨ ਸੰਘਰਸ਼*

ਧੀਆਂ ਅਤੇ ਪੁੱਤਾਂ ਪ੍ਰਤੀ ਸਮਾਜ ਦੀ ਸੋਚ✍️ ਗੁਰਜਿੰਦਰ ਕੌਰ ਅਮਨ ਮੁੰਡੀ

 ਅਜੌਕੇ ਸਮੇਂ ਵਿੱਚ ਬੇਸ਼ੱਕ ਅਸੀਂ ਧੀਆਂ ਅਤੇ ਪੁੱਤਾਂ ਵਿੱਚ ਫ਼ਰਕ ਨਹੀਂ ਸਮਝਦੇ ਪਰ ਕਿਤੇ ਨਾ ਕਿਤੇ ਜਾ ਕੇ ਜਦੋਂ ਸਾਡੀਆਂ ਧੀਆਂ ਬਾਲਗ ਹੋਣ ਲੱਗਦੀਆਂ ਹਨ ਉਦੋਂ ਅਸੀਂ ਜਾਣੇ ਅਣਜਾਣੇ ਵਿੱਚ ਧੀਆਂ ਨਾਲ਼ ਫ਼ਰਕ ਕਰ ਜਾਂਦੇ ਹਾਂ।ਜਿਹੜਾ ਕਿ ਸਾਡੇ ਸਮਾਜ ਲਈ ਮਾਰੂ ਸਾਬਤ ਹੋ ਰਿਹਾ ਹੈ ਇਸ ਸਮੇਂ ਸਾਡੀਆਂ ਧੀਆਂ ਨਾਲ਼ ਪਿਤਾ ਦੀ ਕੲੀ ਗੱਲਾਂ ਤੇ Discussion ਹੋਣੀ ਬੰਦ ਹੋ ਜਾਂਦੀ ਹੈ, ਜਦਕਿ ਉਸ ਸਮੇਂ ਮਾਂ ਬਾਪ ਦੋਹਾਂ ਨੂੰ ਹੀ ਧੀਆਂ ਦੇ ਨੇੜਲੇ ਦੋਸਤ ਹੋਣਾ ਚਾਹੀਦਾ ਹੈ

 ਇਹੀ ਕਾਰਨ ਹੈ ਕਿ ਜਦੋਂ ਬੱਚੀਆਂ ਨਾਲ਼ ਬਾਹਰ ਕੋਈ ਸਿਰਫਿਰਾ ਸ਼ਰਾਰਤ ਕਰਦਾ ਹੈ ਤਾਂ ਉਹ ਮਾਂ ਬਾਪ ਨੂੰ ਦੱਸਣ ਦੀ ਬਜਾਏ ਅੰਦਰੋਂ ਅੰਦਰੀਂ ਘੁੱਟ ਕੇ ਰਹਿ ਜਾਂਦੀਆਂ ਹਨ। ਇਸ ਨਾਲ਼ ਗਲਤ ਅਨਸਰਾਂ ਦਾ ਹੌਸਲਾ ਵੱਧਦਾ ਹੈ ਤੇ ਇਹ ਹੌਲੀ-ਹੌਲੀ ਬਲਾਤਕਾਰ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਨਾਲ ਫੁੱਲਾਂ ਵਰਗੀਆਂ ਕੋਮਲ ਬੱਚੀਆਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਜਦਕਿ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਬਲਾਤਕਾਰ ਸਿਰਫ਼ ਸਰੀਰਕ ਤੌਰ ਤੇ ਹੀ ਨਹੀਂ ਹੁੰਦਾ ਸਗੋਂ ਬੌਧਿਕ ਅਤੇ ਆਤਮਿਕ ਤੌਰ ਤੇ ਵੀ ਹੁੰਦਾ ਹੈ ਜਿਸ ਨਾਲ ਬੱਚੀਆਂ ਦਾ Confidence ਖ਼ਤਮ ਹੋ ਜਾਂਦਾ ਹੈ।

ਸੋ ਇਹਨਾਂ ਬੁਰਾਈਆਂ ਤੋਂ ਨਿਜਾਤ ਪਾਉਣ ਲਈ ਮਾਂ ਬਾਪ ਨੂੰ ਬੱਚੀਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਉਮਰ ਵਿੱਚ ਮਾਤਾ ਪਿਤਾ ਦੀ ਨੇੜਤਾ ਬੱਚੀਆਂ ਨਾਲ਼ ਇੱਕ ਦੋਸਤ ਦੇ ਰੂਪ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਉਹ ਬੇਝਿਜਕ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰ ਸਕਣ। ਇਸ ਤਰ੍ਹਾਂ ਕਰਨ ਨਾਲ ਸਾਡਾ ਸਮਾਜ ਰਿਸ਼ਟਪੁਸ਼ਟ ਹੋਵੇਗਾ ਅਤੇ ਗਲਤ ਅਨਸਰਾਂ ਨੂੰ ਨੱਥ ਪਵੇਗੀ।

ਖਿਮਾ ਦੀ ਜਾਚਕ

ਗੁਰਜਿੰਦਰ ਕੌਰ ਅਮਨ ਮੁੰਡੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ✍️ ਗੁਰਜਿੰਦਰ ਕੌਰ ਅਮਨ ਮੁੰਡੀ

  ਉੱਤਮ ਖੇਤੀ, ਮੱਧਮ ਵਪਾਰ,ਨਿੱਖਿਧ ਚਾਕਰੀ, ਭੀਖ਼ ਖੁਆਰ ਦੇ ਮਹਾਂ ਵਾਕ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸਾਨੀ ਨੂੰ ਸਭ ਕਿੱਤਿਆਂ ਤੋਂ ਜ਼ਿਆਦਾ ਮਹੱਤਤਾ ਦਿੱਤੀ ਹੈ,ਆਓ ਇਸਦੇ ਕਾਰਨ ਘੋਖੀਏ,,,,,,,,,,,,,,,

 ਕਿਸਾਨੀ ਹੀ ਇੱਕ ਅਜਿਹਾ ਕਿੱਤਾ ਹੈ ਜੋ ਖ਼ੁਦਮੁਖਤਿਆਰੀ ਦੀਆਂ ਜੜ੍ਹਾਂ ਲਾਉਂਦਾ ਹੈ। ਇਹ ਸਵ੍ਹੇਮਾਣ ਅਤੇ ਇੱਜ਼ਤ ਵਾਲਾ ਕਿੱਤਾ ਹੈ। ਇਸ ਕਿੱਤੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਬੇਈਮਾਨੀ ਨਹੀਂ ਹੋ ਸਕਦੀ ਅਤੇ ਇਹ ਕਿੱਤਾ ਜ਼ਿਆਦਾਤਰ ਕੁਦਰਤ ਤੇ ਨਿਰਭਰ ਹੈ।

 ਜੇਕਰ ਕੋਈ ਵੀ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਸਾਰਾ ਸਮਾਜ ਕਿਸਾਨੀ ਭੰਡਾਰਾਂ ਤੇ ਹੀ ਨਿਰਭਰ ਕਰਦਾ ਹੈ ਜੋ ਕਿ ਕਰੋਨਾ ਕਾਲ ਦੌਰਾਨ ਅਸੀਂ ਸਭ ਨੇ ਦੇਖ ਹੀ ਲਿਆ ਹੈ। ਏਸੇ ਤਰ੍ਹਾਂ ਜੇਕਰ ਕੋਈ ਜਾਬਰ ਹਕੂਮਤ ਆਪਣੀ ਪਰਜਾ ਤੇ ਜ਼ੁਲਮ ਢਹਾਉਂਦੀ ਹੈ ਤਾਂ ਇੱਕ ਕਿਸਾਨ ਹੀ ਹੈ ਤਾਂ ਇੱਕ ਕਿਸਾਨ ਹੀ ਹੈ ਜੋ ਕਿ ਇਸ ਜਬਰ ਦਾ ਮੁਕਾਬਲਾ ਕਰਨ ਦੇ ਸਮਰੱਥ ਹੁੰਦਾ ਹੈ। ਕਿਉਂ ਕਿ ਵਪਾਰੀ ਵਰਗ, ਨੌਕਰੀਪੇਸ਼ਾ ਵਰਗ ਦੀਆਂ ਬਹੁਤ ਮਜਬੂਰੀਆਂ ਹੁੰਦੀਆਂ ਹਨ। ਜਿਸ ਤਰ੍ਹਾਂ ਅਸੀਂ ਮੌਜੂਦਾ ਦਿੱਲੀ ਸੰਘਰਸ਼ ਵਿੱਚ ਦੇਖ ਰਹੇ ਹਾਂ ਕਿਉਂਕਿ ਕਿਸਾਨ ਕੋਲ ਅਸੀਮਤ ਸਾਧਨ ਅਤੇ ਸਮਾਂ ਹੁੰਦਾ ਹੈ ਜੋ ਕਿ ਸੰਘਰਸ਼ ਨੂੰ ਤੋੜ ਤੱਕ ਨਿਭਾਉਂਦਾ ਹੈ।ਜਿੰਨੇ ਵੀ ਕਿਸਾਨੀ ਵਾਲੇ ਰੈਵੂਲੇਸ਼ਨ ਹੋਏ ਨੇ ਉਹਨਾਂ ਦੀ ਬਦੌਲਤ ਇੱਕ ਨਵਾਂ ਸਮਾਜ ਸਿਰਜਿਆ ਗਿਆ ਹੈ ਜਿਵੇਂ ਕਿ ਯੂ. ਐੱਸ. ਐੱਸ. ਆਰ । ਮੌਜੂਦਾ ਦਿੱਲੀ ਸੰਘਰਸ਼ ਵੀ ਭੂਗੋਲਿਕ ਪ੍ਰਸਿਥਤੀਆਂ ਬਦਲ ਦੇਵੇਗਾ।

                  ਖਿਮਾ ਦੀ ਜਾਚਕ

         

23 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ ✍️ ਗੋਬਿੰਦਰ ਸਿੰਘ ਢੀਂਡਸਾ

23 ਦਸੰਬਰ ਰਾਸ਼ਟਰੀ ਕਿਸਾਨ ਦਿਵਸ ਤੇ ਵਿਸ਼ੇਸ਼ – ਭਾਰਤੀ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਦੀ ਸੌੜੀ ਸੋਚ!

ਭਾਰਤ ਵਿੱਚ ਖੇਤੀਬਾੜੀ ਦਾ ਇਤਿਹਾਸ ਸਿੰਧੂ ਘਾਟੀ ਸੱਭਿਅਤਾ ਦੇ ਸਮੇਂ ਤੋਂ ਹੈ ਅਤੇ ਇਸ ਤੋਂ ਪਹਿਲਾਂ ਵੀ ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿੱਚ
ਹੈ। ਖੇਤੀਬਾੜੀ ਉਤਪਾਦਨ ਵਿੱਚ ਭਾਰਤ ਦਾ ਸੰਸਾਰ ਵਿੱਚ ਦੂਜਾ ਸਥਾਨ ਹੈ ਅਤੇ ਦੁਨੀਆਂ ਭਰ ਵਿੱਚ ਭਾਰਤ ਦੁੱਧ ਉਤਪਾਦਨ ਵਿੱਚ ਪਹਿਲੇ ਸਥਾਨ
ਤੇ ਹੈ।
ਭਾਰਤੀ ਕਿਸਾਨ, ਭਾਰਤੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਹੈ ਇਸੇ ਕਰਕੇ 28 ਜੁਲਾਈ 1979 ਤੋਂ 14 ਜਨਵਰੀ 1980 ਤੱਕ ਭਾਰਤ ਦੇ
ਪੰਜਵੇਂ ਪ੍ਰਧਾਨਮੰਤਰੀ ਰਹੇ, ਕਿਸਾਨ ਆਗੂ ਚੌਧਰੀ ਚਰਨ ਸਿੰਘ ਦੇ ਜਨਮ ਦਿਨ ਤੇ ‘ਰਾਸ਼ਟਰੀ ਕਿਸਾਨ ਦਿਵਸ’ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ
ਭਾਰਤੀ ਕਿਸਾਨਾਂ ਦੇ ਜੀਵਨ ਨੂੰ ਬੇਹਤਰ ਬਣਾਉਣ ਲਈ ਕਈ ਨੀਤੀਆਂ ਦੀ ਸ਼ੁਰੂਆਤ ਕੀਤੀ। ਚੌਧਰੀ ਚਰਨ ਸਿੰਘ 29 ਮਈ 1987 ਨੂੰ ਇਸ
ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਆਜ਼ਾਦੀ ਤੋਂ ਬਾਅਦ ਦੋ ਮਹਾਂ ਅੰਦੋਲਨ ਹੋਏ ਜਿਹਨਾਂ ਅੱਗੇ ਤੱਤਕਾਲੀਨ ਕੇਂਦਰੀ ਸਰਕਾਰਾਂ ਨੂੰ ਝੁਕਣਾ ਪਿਆ। ਇਸ ਵਿੱਚ ਪਹਿਲਾ ਅੰਦੋਲਨ
1956-57 ਵਿੱਚ ਹੋਇਆ ਅਤੇ ਦੂਜਾ 1965 ਵਿੱਚ। ਸਾਲ 2020 ਕੋਰੋਨਾਂ ਮਹਾਂਮਾਰੀ ਦੇ ਸਮੇਂ ਦੌਰਾਨ ਆਪਣੀ ਹੋਂਦ ਅਤੇ ਬੱਚਿਆਂ ਦੇ ਭਵਿੱਖ ਨੂੰ
ਬਚਾਉਣ ਲਈ ਤਿੰਨ ਖੇਤੀ ਕਾਨੂੰਨਾਂ ਫਾਰਮਰਜ਼ ਪਰਡਿਊਸ ਟਰੇਡ ਐਂਡ ਕਮਰਸ (ਪਰਮੋਸ਼ਨ ਐਂਡ ਫੈਸੇਲੀਟੇਸ਼ਨ) ਐਕਟ-2020, ਫਾਰਮਰਜ਼
(ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ) ਅਗਰੀਮੈਂਟ ਆਨ ਪਰਾਈਸ ਅਸ਼ਿਓਰੈਂਸ ਐਂਡ ਫਾਰਮ ਸਰਵਿਸਜ਼ ਐਕਟ--2020, ਅਸੈਂਸ਼ੀਅਲ ਕੌਮੋਡਿਟੀਜ਼
(ਅਮੈਂਡਮੈਂਟ) ਐਕਟ-2020 ਖਿਲਾਫ਼ ਦੇਸ਼ ਦਾ ਕਿਸਾਨ ਉੱਠ ਖੜਾ ਹੋਇਆ ਹੈ ਜਿਸਦੀ ਸ਼ੁਰੂਆਤ ਪੰਜਾਬ ਤੋਂ ਹੋਈ। ਕਿਸਾਨਾਂ ਨੂੰ ਘੱਟੋ ਘੱਟ
ਸਮੱਰਥਨ ਮੁੱਲ ਮਿਲੇ, ਇਸਦੇ ਲਈ ਇਹਨਾਂ ਕਾਨੂੰਨਾਂ ਵਿੱਚ ਕੋਈ ਵਿਧਾਨਿਕ ਪ੍ਰਾਵਧਾਨ ਨਹੀਂ ਹੈ। ਕੰਟ੍ਰੈਕਟ ਖੇਤੀਬਾੜੀ ਵਾਲੇ ਕਾਨੂੰਨ ਵਿੱਚ ਆਪਸੀ
ਵਿਵਾਦ ਹੋਣ ਦੀ ਸਥਿਤੀ ਵਿੱਚ, ਕਿਸਾਨ ਸਿਵਲ ਅਦਾਲਤ ਵਿੱਚ ਨਹੀਂ ਜਾ ਸਕਦੇ। ਉਹ ਆਪਣੇ ਵਿਵਾਦ ਸੰਬੰਧੀ ਐੱਸ.ਡੀ.ਐੱਮ., ਡੀ.ਸੀ. ਕੋਲ
ਜਾ ਸਕਦੇ ਹਨ। ਮੰਡੀ ਤੇ ਟੈਕਸ ਅਤੇ ਮੰਡੀ ਤੋਂ ਬਾਹਰ ਕੋਈ ਟੈਕਸ ਨਹੀਂ, ਇਸ ਨਾਲ ਮੰਡੀਆਂ ਹੌਲੀ ਹੌਲੀ ਬੰਦ ਹੋ ਜਾਣਗੀਆਂ ਅਤੇ ਖੇਤੀ
ਪੈਦਾਵਾਰ ਤੇ ਕੰਪਨੀ ਅਤੇ ਵਪਾਰੀਆਂ ਦਾ ਏਕਾਧਿਕਾਰ ਹੋ ਜਾਵੇਗਾ, ਜਿਸਦੇ ਅਖੀਰ ਵਿੱਚ ਸਰਕਾਰੀ ਖਰੀਦ ਘੱਟ ਹੋਣ ਲੱਗੇਗੀ ਜਿਸਦੀ ਮਾੜਾ
ਅਸਰ, ਸਰਕਾਰੀ ਅੰਨ ਭੰਡਾਰਣ ਅਤੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਤੇ ਵੀ ਪਵੇਗਾ। ਨਤੀਜੇ ਵਜੋਂ ਕਿਸਾਨ ਪੂਰੀ ਤਰ੍ਹਾਂ ਬਾਜ਼ਾਰ ਦੇ ਰਹਿਮੋ-
ਕਰਮ ਤੇ ਹੋ ਜਾਵੇਗਾ। ਅਨਾਜ, ਆਲੂ, ਪਿਆਜ ਸਹਿਤ ਹੋਰ ਵਸਤੂਆਂ ਦੀ ਜਮ੍ਹਾਂਖੋਰੀ ਵੱਧ ਜਾਵੇਗੀ ਕਿਉਂਕਿ ਜ਼ਰੂਰੀ ਵਸਤੂ ਅਧਿਨਿਯਮ ਵਿੱਚ,
ਸੰਸ਼ੋਧਨ ਤੋਂ ਬਾਅਦ, ਇਹ ਸਭ ਜਿੰਸ ਜ਼ਰੂਰੀ ਖਾਦ ਦੀ ਸ਼੍ਰੇਣੀ ਤੋਂ ਬਾਹਰ ਆ ਗਏ ਹਨ। ਹੁਣ ਇਸ ਸੁਧਾਰ ਨਾਲ ਇਹਨਾਂ ਦੀ ਜਮ੍ਹਾਂਖੋਰੀ ਤੇ ਕੋਈ
ਕਾਨੂੰਨੀ ਰੋਕ ਨਹੀਂ ਰਹੀ ਹੈ।

ਪੰਜਾਬ ਵਿੱਚ ਕਿਸਾਨਾਂ ਨੇ ਤਕਰੀਬਨ 2 ਮਹੀਨੇ ਸ਼ਾਂਤਮਈ ਸੰਘਰਸ਼ ਕੀਤਾ, ਜਦ ਕੇਂਦਰ ਸਰਕਾਰ ਦੇ ਕੰਨ੍ਹਾਂ ਤੇ ਜੂੰ ਤੱਕ ਨਾ ਸਰਕੀ ਤਾਂ ਕਿਸਾਨਾਂ ਨੇ
‘ਦਿੱਲੀ ਚਲੋ’ ਦਾ ਨਾਅਰਾ ਦਿੱਤਾ ਅਤੇ ਦਿੱਲੀ ਕੂਚ ਕਰ ਦਿੱਤਾ। ਇਹ ਭਾਰਤੀ ਵਿਵਸਥਾ ਤੇ ਰਾਜਨੀਤੀ ਦਾ ਦੁਖਾਂਤ ਹੈ ਕਿ ਪੋਹ ਦੀ ਕੜਾਕੇ ਦੀ
ਠੰਢ ਵਿੱਚ ਰਾਸ਼ਟਰੀ ਕਿਸਾਨ ਦਿਵਸ ਤੇ ਮੌਕੇ ‘ਤੇ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਆਪਣੀ ਹੋਂਦ ਨੂੰ ਬਚਾਉਣ ਅਤੇ ਬਣਾਈ ਰੱਖਣ ਲਈ
ਆਸਮਾਨ ਦੀ ਛੱਤ ਹੇਠ ਸੰਘਰਸ਼ ਦੇ ਪੈਂਡੇ ਤੇ ਡਟਿਆ ਹੋਇਆ ਹੈ।
5 ਜੂਨ 2020 ਨੂੰ ਕੇਂਦਰ ਸਰਕਾਰ ਨੇ ਕਿਸਾਨੀ ਨਾਲ ਜੁੜੇ ਤਿੰਨ ਅਧਿਆਦੇਸ਼ ਜਾਰੀ ਕੀਤੇ ਅਤੇ ਜੋ ਸਤੰਬਰ ਵਿੱਚ ਰਾਸ਼ਟਰਪਤੀ ਦੇ ਦਸਤਖਤ
ਕਰਨ ਤੇ ਕਾਨੂੰਨ ਬਣ ਗਏ ਹਨ, ਇਹ ਸਿੱਧੇ ਤੌਰ ਤੇ ਕਿਸਾਨ ਵਿਰੋਧੀ ਹੋਣ ਦੇ ਨਾਲ ਨਾਲ ਕੇਂਦਰ ਸਰਕਾਰ ਵੱਲੋਂ ਪੂੰਜੀਪਤੀਆਂ ਦੇ ਹਿੱਤਾਂ ਲਈ ਘੜੇ
ਗਏ ਕਾਨੂੰਨ ਨਜ਼ਰ ਆ ਰਹੇ ਹਨ। ਪੰਜਾਬ ਵਿੱਚੋਂ ਉੱਠੇ ਕਿਸਾਨ ਅੰਦੋਲਨ ਨੂੰ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨਾਂ ਨੂੰ ਵੀ ਬਲ ਬਖਸ਼ਿਆ ਹੈ ਅਤੇ
ਕਿਸਾਨ ਅੰਦੋਲਨ ਦੇਸ਼ ਵਿਆਪੀ ਰੂਪ ਧਾਰਨ ਕਰ ਚੁੱਕਾ ਹੈ ਜਿਸ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ,
ਮਹਾਂਰਾਸ਼ਟਰ ਅਤੇ ਹੋਰ ਸੂਬਿਆਂ ਦੇ ਕਿਸਾਨ ਵੀ ਸ਼ਾਮਿਲ ਹੋ ਚੁੱਕੇ ਹਨ। ਇਸਦੇ ਨਾਲ ਹੀ ਕਿਸਾਨ ਅੰਦੋਲਨ ਨੂੰ ਵੱਖੋ ਵੱਖਰੇ ਢੰਗਾਂ ਨਾਲ ਲੋਕ ਅਤੇ

ਹੋਰ ਜਥੇਬੰਦੀਆਂ ਆਪਣੀ ਹਮਾਇਤ ਦੇ ਰਹੀਆਂ ਹਨ। ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਸੰਸ਼ੋਧਨ ਬਿੱਲ ਦੀ ਵਾਪਸੀ ਮੁੱਦੇ ਤੇ ਸਰਕਾਰ ਅਤੇ
ਕਿਸਾਨਾਂ ਵਿੱਚ ਗਤੀਰੋਧ ਬਣਿਆ ਹੋਇਆ ਹੈ।
25 ਸਤੰਬਰ 2020 ਨੂੰ ਕਿਸਾਨ ਸੰਗਠਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਜੋ ਕਿ ਸਫ਼ਲ ਰਿਹਾ। ਖੇਤੀ ਕਾਨੂੰਨਾਂ ਤੇ ਸਰਕਾਰ ਅਤੇ ਕਿਸਾਨਾਂ ਦੇ
ਵਿੱਚ ਗਤੀਰੋਧ ਦਾ ਮਾਮਲਾ ਵੱਧਦੇ ਵੱਧਦੇ ਸੁਪਰੀਮ ਕੋਰਟ ਤੱਕ ਪਹੁੰਚਿਆ ਹੈ ਅਤੇ ਸਰਵਉੱਚ ਅਦਾਲਤ ਨੇ ਕਿਹਾ ਕਿ ਉਹ ਕਿਸਾਨਾਂ ਦੇ
ਪ੍ਰਦਰਸ਼ਨ ਦੇ ਅਧਿਕਾਰ ਨੂੰ ਸਵੀਕਾਰ ਕਰਦੀ ਹੈ ਅਤੇ ਕਿਸਾਨਾਂ ਦੇ ‘ਰਾਈਟ ਟੂ ਪਰੋਟੈਸਟ’ ਦੇ ਅਧਿਕਾਰ ਵਿੱਚ ਕਟੌਤੀ ਨਹੀਂ ਕਰ ਸਕਦੀ।
ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਨੇ ‘ਰਾਸ਼ਟਰੀ ਕਿਸਾਨ ਦਿਵਸ’ ਮੌਕੇ ਪੂਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਅੰਨਦਾਤਾ ਦਿੱਲੀ ਦੇ ਆਲੇ
ਦੁਆਲੇ ਬੈਠੇ ਹਨ, ਉਨ੍ਹਾਂ ਲਈ ਇੱਕ ਦਿਨ ਦਾ ਖਾਣਾ ਛੱਡਣ।
ਸਪੱਸ਼ਟ ਬਹੁਮਤ ਚਲਦਿਆਂ ਕੇਂਦਰ ਸਰਕਾਰ ਨੇ ਵਿਰੋਧੀ ਧਿਰਾਂ ਅਤੇ ਸਰਕਾਰ ਵਿਰੋਧ ਨੂੰ ਹਾਸ਼ੀਏ ਤੇ ਰੱਖਦੇ ਹੋਏ ਤਾਨਾਸ਼ਾਹੀ ਰਵੱਈਆ
ਅਖਤਿਆਰ ਕੀਤਾ ਹੋਇਆ ਹੈ ਜੋ ਕਿ ਨੋਟਬੰਦੀ, ਐੱਨ.ਆਰ.ਸੀ.-ਸੀ.ਏ.ਏ., ਧਾਰਾ 370, ਜੀ.ਐੱਸ.ਟੀ. ਲੌਕਡਾਊਨ ਆਦਿ ਮਾਮਲਿਆਂ ਵਿੱਚ
ਸਾਹਮਣੇ ਆਇਆ ਹੈ, ਸਰਕਾਰ ਦਾ ਵਿਰੋਧ ਕਰਨ ਵਾਲੇ ਨੂੰ ਦੇਸ਼ਦ੍ਰੋਹੀ ਬਣਾ ਦੇਣ ਦਾ ਰਿਵਾਜ਼ ਬਣਾ ਦਿੱਤਾ ਗਿਆ ਹੈ ਜੋ ਕਿ ਸਵੱਸਥ ਲੋਕਤੰਤਰ
ਲਈ ਘਾਤਕ ਹੈ। ਸਾਲ 2014 ਵਿੱਚ ਕੇਂਦਰ ਸਰਕਾਰ ਨੇ ਪੂੰਜੀਪਤੀਆਂ ਦੇ ਹਿੱਤ ਵਿੱਚ, ਉਹਨਾਂ ਦੇ ਇਸ਼ਾਰੇ ਤੇ ਭੂਮੀ ਅਧਿਗ੍ਰਹਿਣ ਕਾਨੂੰਨ ਨੂੰ ਸੰਸਦ
ਵਿੱਚ ਪੇਸ਼ ਕੀਤਾ ਅਤੇ ਕਿਸਾਨਾਂ ਨੂੰ ਨਿਰਾਸ਼ਾ ਨਾਲ ਭਰ ਦਿੱਤਾ।
27 ਨਵੰਬਰ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸਿੰਘੂ ਹੱਦ, ਟਿਕਰੀ ਅਤੇ ਹੋਰ ਹੱਦਾਂ ਤੇ ਪ੍ਰਸ਼ਾਸਨ ਤਰਫ਼ੋਂ ਰੋਕੇ ਜਾਣ ਤੇ ਉੱਥੇ ਹੀ ਮੋਰਚੇ ਲਗਾ
ਦਿੱਤੇ ਹਨ। ਸਰਕਾਰ ਅਤੇ ਕਿਸਾਨਾਂ ਵਿੱਚਕਾਰ ਪੰਜ ਦੌਰਾਂ ਦੀ ਗੱਲਬਾਤ ਅਸਫ਼ਲ ਰਹੀ, ਸਰਕਾਰ ਦੁਆਰਾ ਮੀਟਿੰਗਾਂ ਦੌਰਾਨ ਦਿੱਤੇ ਖਾਣੇ ਨੂੰ ਨਾ ਖਾ
ਕੇ ਕਿਸਾਨਾਂ ਦੁਆਰਾ ਆਪਣੇ ਨਾਲ ਲਿਆਂਦੇ ਖਾਣੇ ਨੂੰ ਖਾਣਾ, ਕਿਸਾਨਾਂ ਵਿੱਚ ਸਰਕਾਰ ਸੰਬੰਧੀ ਗੈਰ ਭਰੋਸੇਯੋਗਤਾ ਨੂੰ ਸਪੱਸ਼ਟ ਕਰਦਾ ਹੈ।
ਕਿਸਾਨ ਅੰਦੋਲਨ ਪ੍ਰਤੀ ਮੁੱਖ ਧਾਰਾ ਦੇ ਰਾਸ਼ਟਰੀ ਮੀਡੀਆ ਦੀ ਪੇਸ਼ਕਾਰੀ ਨਕਰਾਤਮਕ ਅਤੇ ਨਿੰਦਣਯੋਗ ਰਹੀ ਹੈ, ਕਿਸਾਨਾਂ ਵਿੱਚ ਰਾਸ਼ਟਰੀ
ਮੀਡੀਆ ਆਪਣੀ ਭਰੋਸੇਯੋਗਤਾ ਗੁਆ ਚੁੱਕਾ ਹੈ ਜਿਸ ਦੀ ਪੁਸ਼ਟੀ ਕਿਸਾਨੀ ਅੰਦੋਲਨ ਵਿੱਚੋਂ ਨਿਕਲਿਆ ਪਰਚਾ ‘ਟਰਾਲੀ ਟਾਇਮਜ਼’ ਕਰਦਾ ਹੈ।
ਸੱਤਾਧਾਰੀ ਪਾਰਟੀ ਦੇ ਸਮੱਰਥਕਾਂ ਤੇ ਆਈ.ਟੀ.ਸੈੱਲ ਦੇ ਕਿਸਾਨਾਂ ਸੰਬੰਧੀ ਨਕਰਾਤਮਕ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਕਿਸਾਨ ਅੰਦੋਲਨ
ਵਿੱਚੋਂ ਸੋਸ਼ਲ ਮੀਡੀਆਂ ਲਈ ਡਿਜੀਟਲ ਟੀਮ ਦਾ ਗਠਨ ਕੀਤਾ ਗਿਆ।
ਇਹ ਲਾਜ਼ਮੀ ਹੈ ਕਿ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਮੌਜੂਦਾ ਕੇਂਦਰ ਸਰਕਾਰ ਨੇ ਸਿੱਧੇ-ਅਸਿੱਧੇ
ਤਰੀਕਿਆਂ ਨਾਲ ਹਵਾਈ ਅੱਡੇ, ਰੇਵਲੇ ਸਟੇਸ਼ਨ, ਬੱਸ ਅੱਡੇ ਅਤੇ ਰਾਸ਼ਟਰੀ ਕੰਪਨੀਆਂ ਦੇਸ਼ ਦੇ ਕੁਝ ਅਮੀਰਾਂ ਦੇ ਹੱਥਾਂ ਵਿੱਚ ਦੇ ਦਿੱਤੀਆਂ ਹਨ
ਅਤੇ ਹੁਣ ਸਰਕਾਰ ਚਾਹੁੰਦੀ ਹੈ ਕਿ ਖੇਤੀ ਦਾ ਬਾਜ਼ਾਰ ਵੀ ਪੂੰਜੀਪਤੀਆਂ ਦੇ ਹੱਥ ਵਿੱਚ ਹੋਵੇ, ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਦਾ ਨਵਾਂ ਗੁਲਾਮੀ
ਦਾ ਦੌਰ ਸ਼ੁਰੂ ਹੋਵੇਗਾ ਅਤੇ ਦੇਸ਼ ਉਦਯੋਗਪਤੀਆਂ ਦਾ ਗੁਲਾਮ ਬਣ ਰਹਿ ਜਾਵੇਗਾ ਤੇ ਆਮ ਨਾਗਰਿਕਾਂ ਦੀ ਹਾਲਤ ਪਤਲੀ ਪੈ ਜਾਵੇਗੀ।
ਦੇਸ਼ ਦੇ ਅੰਨਦਾਤੇ ਦੇ ਅੰਦੋਲਨ ਨੂੰ ਸੱਤਾਧਾਰੀ ਧਿਰਾਂ ਤਰਫ਼ੋਂ ਸਿੱਧੇ ਅਸਿੱਧੇ ਢੰਗਾਂ ਨਾਲ ਤੋੜਨ, ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ
ਜਾ ਰਹੀਆਂ ਹਨ ਪਰੰਤੂ ਇਹ ਕਿਸਾਨ ਅੰਦੋਲਨਕਾਰੀਆਂ, ਆਗੂਆਂ ਦੀ ਸੂਝ ਦਾ ਨਤੀਜਾ ਹੈ ਕਿ ਅਜੇ ਤੱਕ ਕੋਈ ਅਣਸੁਖਾਵੀਂ ਘਟਨਾ ਨਹੀਂ ਘਟੀ।
ਸਮੇਂ ਦੀ ਜ਼ਰੂਰਤ ਹੈ ਕਿ ਕੇਂਦਰ ਸਰਕਾਰ ਆਪਣੀ ਅੜੀ ਛੱਡ ਕੇ ਕਿਸਾਨਾਂ ਦਾ ਮਸਲਾ ਹੱਲ ਕਰੇ ਅਤੇ ਅੰਨਦਾਤੇ ਨੂੰ ਦੇਸ਼ ਦੇ ਵਿਕਾਸ
ਵਿੱਚ ਪਾਏ ਜਾ ਰਹੇ ਯੋਗਦਾਨ ਲਈ ਸਿਜਦਾ ਕਰੇ, ਜਿਸ ਨੇ ਦੇਸ਼ ਨੂੰ ਭੁੱਖਮਰੀ ਵਿੱਚੋਂ ਕੱਢਿਆ ਹੈ।
ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ. ਬਰੜਵਾਲ
ਤਹਿਸੀਲ: ਧੂਰੀ (ਸੰਗਰੂਰ)
ਈਮੇਲ: bardwal.gobinder@gmail.com

Fateful Days Off Shri Chamkaur Sahib

 CHAMKAUR SAHIB in Ropar district of the Punjab was the scene of two engagements which took place here between Guru Gobind Singh Ji and the imperial troops in the opening years of the eighteenth century. There exist six shrines in the town commemorating the events of those fateful days. GURDWARA DAMDAMA SAHIB marks the Spot where Guru Gobind Singh Ji first alighted upon reaching Chamkaur late on 6 December 1705. The site was then a garden belonging to Rai Jagat Singh, the local landlord.

(Photo ; GURDWARA DAMDAMA SAHIB SHRI CHAMKAUR SAHIB)

The Guru Ji sent some of his disciples to request Rai Jagat Singh to let him take shelter in his haveli. Jagat Singh, for fear of the rulers wrath, refused, but his younger brother, Rup Chand, asserting his right as a coowner of the house, allowed Guru Gobind Singh Ji to enter. According to some chronicles, the names of the owners of the property were Budhi Chand and Gharibu. According to Guru shabaci Ratnakar Mahan Kosh, Guru Gobind Singh Ji had been here once before when he was on his way to Kurukshetra in 1702.

A small Gurdwara was first constructed here around 1930 by Sardar Bahadur Dharam Singh (1881-1933), a well known philanthropist of Delhi. The present building was raised in 1963 by Sant Piara Singh of Jhar Sahib. It duplicates the design of the central building of the older Gurdwara Qatalgarh Sahib a square sanctum on the ground floor within a square hall, and a domed room above the sanctum with decorative cupolas at the corners. The Gurdwara is managed by the Shiromani Gurdwara Parbandhak Committee through a local committee, with offices located at Gurdwara Qatalgarh Sahib.

(Photo ; GURDWARA QATALGARG SAHIB  SHRI CHAMKAUR SAHIB)

GURDWARA GARHI SAHIB marks the site of the fortress like double storeyed house, with a high compound wall around it and only one entrance from the north, which was used by Guru Gobind Singh Ji as a temporary citadel in the unequal battle on 7 December 1705. On occupying the house during the night of 6-7 December, he had assigned 8 Sikhs each to guarding the four sides, while another two, Madan Singh and Kotha Singh, were posted at the entrance.

Guru Gobind Singh Ji, with his sons Ajit Singh and Jujhar Singh and other disciples, took up position on the first floor of the house in the centre. The imperial army, now inflated with reinforcements from Ropar, Sirhind and Malerkotia, arrived and surrounded the garhi. The battle raged throughout the day. Successive efforts of the besiegers to storm the citadel were thwarted. As the ammunition and arrows in the fortress ran out, the Sikhs started coming out in small batches to engage the enemy in hand to hand fight.

Two such successive sallies were led by the Sahibzadas, Ajit Singh and Jujhar Singh, 18 and 14 years old respectively, who like the other Sikhs fell fighting heroically. The valour displayed by the young sons of Guru Gobind Singh Ji has been poignantly narrated by a modern Muslim poet Allahyar Khan Jogi who used to recite his Urdu poem entitled "ShahidaniWafa" from Sikh pulpits during the second and third decades of the twentieth century. By nightfall Guru Gobind Singh Ji was left with only five Sikhs in the fortress. These five urged him to escape so that he could rally his followers again and continue the struggle against oppression.

The Guru agreed. He gave his own attire to Sarigat Singh who resembled him somewhat in features and physical stature, and, under cover of darkness, made good his way through the encircling host slackened by the fatigue of the day's battle. Daya Singh, Dharam Singh and Man Singh also escaped leaving behind only two Sikhs, Sarigat Singh and Sant Singh. Next morning as the attack was resumed, the imperial troops entered the garhi without much resistance, and were surprised to find only two occupants who, determined to die rather than give in, gave battle till the last.

(Photo ; GURDWARA GARHI SAHIB  SHRI CHAMKAUR SAHIB)

Upon the fall of Sirhind to the Khalsa in 1764 when this part of the country came under Sikh domination, the fortress at Chamkaur came to be preserved as a sacred monument. Maharaja Karam Singh of Patiala had a Gurdwara constructed here. It was called Garhi Sahib ; also, Tilak Asthan (Anointment Site) in the belief that Guru Gobind Singh's act of obeying the five Sikhs with regard to his escape and giving his dress, turban and plume to Bhai Sarigat Singh were symbolic of anointing the Khalsa as his successor to guruship.

The old Gurdwara building has since been demolished and replaced by a four storeyed structure. The sanctum is on the ground floor in the centre of a large divan hall. The building is topped by a lotus dome covered with chips of glazed tiles. There are decorative domed pavilions over the corners and walls of the main hall. GURDWARA QATALGARH SAHIB (SHAHID GANJ), west of Garhi Sahib, is the main shrine at Chamkaur Sahib. This marks the site where the thickest hand to hand fight took place on 7 December 1705 between the Mughal army and the Sikhs, including the Sahibzadas, Ajit Singh and Jujhar Singh, and three of the original five Piare (the Five Beloved).

A Gurdwara was constructed here by Sardar Hardial Singh of Bela in 1831 but that building was replaced during the 1960's by a new complex raised under the supervision of Sant Piara Singh of Jhar Sahib and later of Sant Bishan Singh of Amritsar. The main building called Mariji Sahib is an elegant three storeyed domed structure standing upon a high base. The large divan hall contains an eight metre square sanctum. Another vast hall close by is called Akal Buriga. It was used for the daily congregations before Mariji Sahib was constructed.

To the west of Akal Buriga is an old Baoli Sahib still in use. The Guru ka Langar, community kitchen, is further north from Baoli Sahib and Akal Buriga. The Gurdwara also houses the offices of the local managing committee which administers all historical shrines at Chamkaur under the overall control of the Shiromani Gurdwara Parbandhak Committee. In addition to the daily services, largely attended assemblies take place on the first of each Bikrami month and on important anniversaries on Sikh calendar.

A three day fair called Shahidi Jor Mela is held on 6,7 and 8 Poh, usually corresponding with 20, 21 and 22 December, commemorating the martyrs of Chamkaur. GURDWARA RANJIT GARH is on the eastern out skirts of the town. As Guru Gobind Singh was returning from Kurukshetra to Anandpur early in 1703, it so happened that two imperial generals, Sayyid Beg and Alif Khan, were also moving with a body of troops towards Lahore. Raja Ajmer Chand of Kahlur, who bore hostility towards him, persuaded these generals by promises of money to attack him. A skirmish occurred on the site of the present Gurdwara Ranjitgarh. The Sikhs, though surprised by a superior force, fought tenaciously.

Sayyid Beg, when he came face to face with the Guru, was so affected by a sight of him that he immediately changed sides. Alif Khan, chagrined by his colleague's behaviour, attacked with redoubled vigour, but was repulsed. This happened on 16 Magh 1759 Bk/15 January 1703. Gurdwara Ranjitgarh was built only recently to mark the scene of this battle. GURDWARA SHAHID BURJ BHAI JIVAN SINGH is next to Gurdwara Garhi Sahib and represents the site of the gate of the fortress used by Guru Gobind Singh as the bulwark of his defence in the unequal battle of 7 December 1705.

(Photo ;  GURDWARA SHAHID BURJ BHAI JIVAN SINGH SHRI CHAMKAUR SAHIB)

The gate was guarded by Bhai Madan Singh and Bhai Kotha Singh, although the Gurdwara came to be named after Bhai Jivan Singh. Jivan Singh was the same Bhai Jaita who had brought Shri Guru Tegh Bahadur Ji head after his execution from Delhi to Kiratpur in 1675, and earned from Guru Gobind Singh Ji the endearing title of 'Rarighrete Guru ke Bete'. Upon his initiation into the order of the Khalsa in 1699, he had received the name of Jivan Singh. According to the Bhatt Vahis, he was killed in a rearguard action on the bank of the Sarsa.

Gurdwara Shahid Burj, which commemorates his martyrdom, is a small shrine of old Sirhindi bricks to which a small hall has been added lately. The original shrine in which the Shri Guru Granth Sahib Ji is seated was built by Mazhabi Sikhs, the community to which Bhai Jivan Singh originally belonged. GURDWARA TARI SAHIB is situated on a low mound to the west of Gurdwara Qatalgarh. When Guru Gobind Singh Ji decided to leave the Garhi at Chamkaur during the night of 78 December 1705, three Sikhs, Bhai Daya Singh, Bhai Dharam Singh and Bhai Man Singh, came out with him, too.

(Photo ; GURDWARA TARI SAHIB SHRI CHAMKAUR SAHIB)

They proceeded each in a different direction, agreeing to meet later at a common spot guided by the position of certain stars. Since he did not wish to leave unannounced, Guru Gobind Singh Ji, upon reaching the mound where now stands Gurdwara Tari (literally, a clap) Sahib, clapped and shouted: "Here goes the Pir of Hind (the saint of India)!" From their different points the three Sikhs also raised shouts. This baffled the besieging host, and Guru Gobind Singh Ji and the Sikhs were soon gone out of harm's way. The Gurdwara on the mound marks the site from where Guru Gobind Singh Ji had proclaimed his departure by hand clapping.

Amanjit Singh Khaira

 

  ਜਿੰਦਗੀ ✍️ ਸਲੇਮਪੁਰੀ ਦੀ ਚੂੰਢੀ

  ਜਿੰਦਗੀ
ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਊਣ ਦਾ ਮਤਲਬ ਬੇਲਗਾਮ ਇਛਾਵਾਂ ਉਪਰ ਲਗਾਮ ਕੱਸਣ ਤੋਂ ਹੁੰਦਾ ਹੈ। ਇਹ ਕੋਈ ਜਰੂਰੀ ਨਹੀਂ ਹੈ ਕਿ ਮਨ ਦੀ ਖੁਸ਼ੀ ਲਈ ਮਹਿੰਗੇ ਹੋਟਲਾਂ ਵਿਚ ਜਾ ਕੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਧੇ ਜਾਣ। ਮਨ ਦੀਆਂ ਖੁਸ਼ੀਆਂ ਤਾਂ ਦਿੱਲੀ ਦੇ ਸਿੰਘੂ ਬਾਰਡਰ 'ਤੇ ਜਾ ਕੇ ਭੁੰਜੇ ਬਹਿ ਕੇ ਸੁੱਕੀਆਂ ਰੋਟੀਆਂ ਖਾ ਕੇ ਵੀ ਪ੍ਰਾਪਤ ਹੋ ਜਾਂਦੀਆਂ ਹਨ। ਮਨ ਦੀ ਖੁਸ਼ਹਾਲੀ ਲਈ ਕੇਵਲ ਖੁਦਗਰਜ ਬਣਨ ਤੋਂ ਪਹਿਲਾਂ  ਸਮਾਜ ਦੀ ਗਰਜ ਲਈ ਇੱਛਾਵਾਂ ਦੀ ਤਾਂਘ ਰੱਖਣੀ ਚਾਹੀਦੀ ਹੈ, ਫਿਰ ਖੁਸ਼ੀ ਆਪਣੇ ਆਪ  ਪ੍ਰਛਾਵਾਂ ਬਣਕੇ ਨਾਲ ਚੱਲਦੀ ਹੈ। ਅੱਜ  ਕਿਰਤੀ-ਕਿਸਾਨ ਭੁੱਖੇ-ਨੰਗੇ ਰਹਿ ਕੇ ਆਪਣੇ ਮਨ ਦੀਆਂ ਇੱਛਾਵਾਂ ਨੂੰ ਲਗਾਮ ਕੱਸ ਕੇ ਦੇਸ਼ ਦੇ ਲੋਕਾਂ ਲਈ ਯੁੱਧ ਲੜ ਰਹੇ ਹਨ, ਇਸੇ ਲਈ ਉਨ੍ਹਾਂ ਦੇ ਚਿਹਰਿਆਂ 'ਤੇ ਉਦਾਸੀ ਥਾਂ ਖੁਸ਼ੀ ਦਮਕ ਰਹੀ ਆ। ਕਿਰਤੀ ਕਿਸਾਨ ਖੁਦਗਰਜ ਨਹੀਂ ਹਨ। ਦੂਜਿਆਂ ਲਈ ਸਾਥੀਆਂ ਨਾਲ ਮਿਲ ਕੇ ਕੰਮ ਕਰਨ ਵਾਲੇ ਕਦੀ ਉਦਾਸ ਨਹੀਂ ਹੁੰਦੇ ਜਦੋਂ ਕਿ ਐਨ ਇਸ ਦੇ ਉਲਟ ਜਦੋਂ ਅਸੀਂ ਕੇਵਲ ਆਪਣੇ ਸੁਆਰਥਾਂ ਲਈ ਕੰਮ ਕਰਦੇ ਹਾਂ ਅਸੀਂ ਇਕੱਲੇ ਰਹਿ ਜਾਂਦੇ ਹਾਂ ਤਾਂ ਫਿਰ ਮਨ ਉਪਰ ਉਦਾਸੀ ਦੀ ਛੱਤਰੀ ਦਾ ਪ੍ਰਛਾਵਾਂ ਛਾ ਜਾਂਦਾ ਹੈ, ਜੋ ਕਈ ਵਾਰੀ ਖੁਦਕੁਸ਼ੀ ਦਾ ਕਾਰਨ ਵੀ ਬਣ ਜਾਂਦਾ ਹੈ। ਜਦੋਂ ਕੋਈ ਵਿਅਕਤੀ  ਇਕੱਲਾ ਹੁੰਦਾ ਹੈ ਤਾਂ ਉਸ ਦੇ ਸੋਚਣ ਦਾ ਤਰੀਕਾ  ਵੀ ਬਦਲ ਜਾਂਦਾ ਹੈ, ਜਿਸ ਕਰਕੇ ਉਸ ਨੂੰ  ਹਰ ਨਿੱਕੀ ਗੱਲ ਵੱਡੀ ਜਾਪਦੀ ਹੈ। ਅੱਖਾਂ ਤੱਕ ਆਇਆ ਗੁੱਸਾ  ਸਹੀ ਫੈਸਲਾ ਲੈਣ ਦਾ ਹੁਨਰ ਖੋਹ ਲੈਂਦਾ। ਸਾਹਮਣੇ ਬੈਠੇ ਸੱਭ ਲੋਕ ਮੂਰਖ ਜਾਪਣ ਲੱਗ ਪੈਂਦੇ ਹਨ, ਜਦਕਿ ਇਕੱਲਾ ਰਹਿਣ ਵਾਲਾ ਵਿਅਕਤੀ ਆਪਣੇ ਆਪ ਨੂੰ ਸੱਭ ਤੋਂ ਉਤਮ ਸਮਝਣ ਲੱਗ ਜਾਂਦਾ ਹੈ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਹੈ ਕਿ ਆਮ ਲੋਕ ਉਸ ਤੋਂ ਕੰਨੀਂ ਕਤਰਾਉਣ ਲੱਗ ਪੈਂਦੇ।  ਹਰ ਦੁੱਖ ਦੀ ਵਜ੍ਹਾ ਮਨੁੱਖ ਦਾ ਅਤੀਤ ਜਾਂ ਸੁਪਨਿਆਂ ਦਾ ਅਧੂਰਾਪਣ ਹੀ ਹੁੰਦਾ ਹੈ। ਮਨੁੱਖ ਆਪਣੇ ਮਨ ਦੀ ਖੁਸ਼ੀ ਅਤੇ ਸ਼ਾਂਤੀ ਲਈ ਬੇਲੋੜੀਆਂ ਇੱਛਾਵਾਂ ਦਾ ਜਾਲ ਵਿਛਾ ਕੇ ਬੈਠ ਜਾਂਦਾ ਹੈ ਅਤੇ ਫਿਰ ਉਹ ਖੁਦ ਮੱਕੜਜਾਲ ਵਿਚ ਫਸ ਜਾਂਦਾ ਹੈ।ਮਨ ਦੀ ਖੁਸ਼ੀ ਲਈ ਆਪਣੇ ਮਨ ਵਿਚ ਉੱਠ ਰਹੇ ਬੇਲੋੜੇ ਇੱਛਾਵਾਂ ਦੇ ਕਪਾਹੀੰ ਬੱਦਲਾਂ ਨੂੰ ਲਗਾਮ ਕੱਸਣਾ ਹੀ ਜਿੰਦਗੀ ਜਿਉਣ ਦਾ ਵਧੀਆ ਤਰੀਕਾ ਹੈ। ਖੇਤਾਂ ਵਿਚ ਮਿੱਟੀ ਦੇ ਡਲਿਆਂ ਅਤੇ ਦਿੱਲੀ ਵਿਚ ਸੜਕਾਂ 'ਤੇ ਸੌਂ ਕੇ ਵੀ ਮਨ ਦੀ ਖੁਸ਼ੀ ਅਤੇ ਸ਼ਾਂਤੀ ਦਾ ਸਵਰਗ ਹਾਸਲ ਕੀਤਾ ਜਾ ਸਕਦਾ ਹੈ। ਭਾਵੇਂ ਕਿਰਤੀ ਅਤੇ ਕਿਸਾਨ ਸੱਭ ਕੁਝ ਮਜਬੂਰੀਆਂ ਕਾਰਨ ਕਰ ਰਹੇ ਹਨ ਪਰ, ਜਿੰਦਗੀ ਵਿੱਚ ਕੁੱਝ ਪਾਉਣ ਲਈ ਕਈ ਵਾਰ ਮਨ ਦੀ ਸ਼ਾਂਤੀ ਅਤੇ ਖੁਸ਼ੀ ਲਈ ਸੱਭ ਕੁਝ ਤਿਆਗਣਾ ਪੈਂਦਾ ਹੈ। ਤਿਆਗ ਵਿਚ ਵੀ ਖੁਸ਼ੀ ਮਹਿਸੂਸ ਕੀਤੀ ਜਾ ਸਕਦੀ ਹੈ। 
-ਸੁਖਦੇਵ ਸਲੇਮਪੁਰੀ 
09780620233 
12 ਦਸੰਬਰ, 2020

ਮਨੁੱਖੀ ਅਧਿਕਾਰ ਦਿਵਸ – 10 ਦਸੰਬਰ✍️ ਗੋਬਿੰਦਰ ਸਿੰਘ ਢੀਂਡਸਾ

ਨੈਤਿਕਤਾ ਭਰਪੂਰ ਅਤੇ ਆਦਰਸ਼ ਸਮਾਜ ਵਿੱਚ ਮਨੁੱਖੀ ਅਧਿਕਾਰਾਂ ਤੇ ਸਜਗਤਾ ਨਾਲ ਪਹਿਰਾ ਦਿੱਤਾ ਜਾਂਦਾ ਹੈ। ਇਨਸਾਨ
ਹੋਣ ਦੇ ਨਾਤੇ ਸਾਡੇ ਕੁਝ ਅਧਿਕਾਰ ਹਨ ਜਿਹਨਾਂ ਦੀ ਉਲੰਘਣਾ ਕੋਈ ਸਰਕਾਰ ਨਹੀਂ ਕਰ ਸਕਦੀ ਪਰੂੰਤ ਦੁਖਾਂਤ ਇਹ ਹੈ ਕਿ
ਸ਼ਾਸਕਾਂ ਅਤੇ ਸਰਕਾਰਾਂ ਦੁਆਰਾ ਸਮੇਂ ਸਮੇਂ ਤੇ ਇਹਨਾਂ ਦੀ ਉਲੰਘਣਾ ਕੀਤੀ ਜਾਂਦੀ ਰਹੀ ਹੈ ਜਿਸਦੇ ਲਈ ਜ਼ਰੂਰੀ ਹੋ ਜਾਂਦਾ ਹੈ
ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਮੰਨਿਆ ਜਾਂਦਾ ਹੈ ਕਿ ਮਨੁੱਖੀ ਅਧਿਕਾਰਾਂ ਸੰਬੰਧੀ 539 ਈਸਾ ਪੂਰਵ ਵਿੱਚ ਕੰਮ ਕੀਤਾ ਗਿਆ ਜਦ ਸਾਈਰਸ ਮਹਾਨ ਦੀ ਫੌਜ ਨੇ ਬੇਬੀਲੌਨ ਨੂੰ
ਜਿੱਤ ਲਿਆ ਤਾਂ ਸਾਈਰਸ ਨੇ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ। ਉਸਨੇ ਘੋਸ਼ਣਾ ਕੀਤੀ ਕਿ ਸਾਰੇ ਲੋਕਾਂ ਨੂੰ ਆਪਣਾ ਧਰਮ ਚੁਣਨ ਦੀ ਆਜ਼ਾਦੀ ਹੈ
ਅਤੇ ਨਸਲੀ ਸਮਾਨਤਾ ਸਥਾਪਤ ਕੀਤੀ। ਮਾਨਵੀ ਅਧਿਕਾਰਾਂ ਨੂੰ ਪਹਿਚਾਣ ਦੇਣ ਅਤੇ ਵਜੂਦ ਨੂੰ ਯਥਾਰਥਤਾ ਪ੍ਰਦਾਨ ਕਰਨ ਦੀ ਹਰ ਲੜਾਈ ਨੂੰ
ਮਨੁੱਖੀ ਅਧਿਕਾਰ ਦਿਵਸ ਤਾਕਤ ਦਿੰਦਾ ਹੈ।
ਹਰ ਸਾਲ 10 ਦਸੰਬਰ ਨੂੰ ਦੁਨੀਆਂ ਭਰ ਵਿੱਚ ਮਨੁੱਖੀ ਅਧਿਕਾਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। 10 ਦਸੰਬਰ 1948 ਨੂੰ ਮਨੁੱਖੀ
ਅਧਿਕਾਰਾਂ ਦੇ ਆਲਮੀ ਐਲਾਨਨਾਮੇ (ਯੂਨੀਵਰਸਲ ਡਿਕਲੇਰੇਸ਼ਨ ਆੱਫ਼ ਹਿਊਮਨ ਰਾਈਟਸ) ਨੂੰ ਸੰਯੁਕਤ ਰਾਸ਼ਟਰ ਦੇ 58 ਮੈਂਬਰ ਦੇਸ਼ਾਂ ਨੇ
ਸਿਧਾਂਤਕ ਰੂਪ ਵਿੱਚ ਅਪਣਾਇਆ ਸੀ। ਮਨੁੱਖੀ ਅਧਿਕਾਰਾਂ ਦੇ ਐਲਾਨਨਾਮੇ ਦੀਆਂ ਕੁੱਲ 30 ਧਾਰਾਵਾਂ ਹਨ ਜੋ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ
ਦੇ ਕਾਨੂੰਨ ਦਾ ਅਹਿਮ ਅੰਗ ਹਨ। ਐਲਾਨਨਾਮੇ ਅਨੁਸਾਰ ਸਾਰੇ ਮਨੁੱਖ ਜਨਮ ਤੋਂ ਬਰਾਬਰ ਪੈਦਾ ਹੁੰਦੇ ਹਨ ਅਤੇ ਮਨੁੱਖੀ ਸਮਾਜ ਦਾ ਮੈਂਬਰ ਹੋਣ ਦੇ
ਨਾਤੇ ਕਿਸੇ ਨਾਲ ਵੀ ਧਰਮ, ਜਾਤ, ਬੋਲੀ, ਭਾਸ਼ਾ, ਲਿੰਗ, ਇਲਾਕਾ, ਰੰਗ, ਨਸਲ ਆਦਿ ਕਿਸੇ ਵੀ ਮਾਮਲੇ ਵਿੱਚ ਭੇਦਭਾਵ ਨਹੀਂ ਹੋਣਾ ਚਾਹੀਦਾ।
ਹਰ ਮਨੁੱਖ ਨੂੰ ਆਦਰ-ਸਤਿਕਾਰ ਨਾਲ ਜੀਵਨ ਜਿਊਣ ਦਾ ਪੂਰਾ ਹੱਕ ਹੈ। ਇਸ ਦਾ ਭਾਵ ਹੈ ਕਿ ਸਾਰੀਆਂ ਪਛਾਣਾਂ ਅਤੇ ਵਖਰੇਵੇਂ ਇਨਸਾਨੀਅਤ
ਦੇ ਸਮੁੱਚੀ ਪਛਾਣ ਦੇ ਦਾਇਰੇ ਵਿਚ ਰੱਖ ਕੇ ਹੀ ਦੇਖੇ ਜਾਣੇ ਚਾਹੀਦੇ ਹਨ। ਅਸਲ ਵਿੱਚ ਐਲਾਨਨਾਮੇ ਦਾ ਮੁੱਢ ਸੰਯੁਕਤ ਰਾਸ਼ਟਰ ਸੰਘ ਦੀ
ਸਥਾਪਨਾ ਸਮੇਂ ਹੀ ਬੰਨ੍ਹਿਆ ਜਾ ਚੁੱਕਾ ਸੀ। 1939 ਤੋਂ 1945 ਦੌਰਾ ਦੂਜਾ ਵਿਸ਼ਵ ਯੁੱਧ ਹੋਇਆ ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੌਤਾਂ
ਹੋਈਆਂ। ਜਰਮਨ ਦੇ ਤਾਨਾਸ਼ਾਹ ਅਡੋਲਫ ਹਿਟਲਰ ਨੇ ਲੱਖਾਂ ਹੀ ਲੋਕਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਉਹਨਾਂ ਨੂੰ ਜਿਉਣ ਦੇ ਅਧਿਕਾਰ ਤੋਂ ਵਾਂਝੇ
ਕਰ ਦਿੱਤਾ, ਯਹੂਦੀਆਂ ਦੀ ਵੱਡੀ ਪੱਧਰ ’ਤੇ ਨਸਲਕੁਸ਼ੀ ਹੋਈ ਸੀ। ਜੰਗ ਤੋਂ ਬਾਅਦ ਆਜ਼ਾਦੀ, ਇਨਸਾਫ਼ ਅਤੇ ਸ਼ਾਂਤੀ ਸਥਾਪਤ ਕਰਨ ਲਈ ਹੀ
ਸੰਯੁਕਤ ਰਾਸ਼ਟਰ ਸੰਘ ਕਾਇਮ ਕੀਤਾ ਗਿਆ ਸੀ।
ਪ੍ਰੋਫੈਸਰ ਹੈਨਕਿਨ ਨੂੰ ਮਨੁੱਖੀ ਅਧਿਕਾਰਾਂ ਦਾ ਪਿਤਾ ਕਿਹਾ ਜਾਂਦਾ ਹੈ, ਉਹਨਾਂ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅੰਤਰਰਾਸ਼ਟਰੀ ਕਾਨੂੰਨ ਨੂੰ ਆਕਾਰ
ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਕੋਲੰਬੀਆ ਯੂਨੀਵਰਸਿਟੀ ਸਕੂਲ ਆੱਫ ਲਾਅ ਵਿੱਚ ਪੰਜ ਦਹਾਕਿਆਂ ਦੇ ਲੰਬੇ ਕਰੀਅਰ ਵਿੱਚ ਉਹਨਾਂ
ਦਾ ਅੰਤਰਰਾਸ਼ਟਰੀ ਕਾਨੂੰਨ ਸੰਬੰਧੀ ਕੰਮ ਸ਼ਲਾਘਾਯੋਗ ਹੈ।
ਭਾਰਤ ਵਿੱਚ ਸੰਵਿਧਾਨ ਮਨੁੱਖੀ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ ਅਤੇ ਦੇਸ਼ ਵਿੱਚ ਸਿੱਖਿਆ ਦਾ ਅਧਿਕਾਰ ਇਸੇ ਗਾਰੰਟੀ ਤਹਿਤ ਹੈ। ਭਾਰਤ ਵਿੱਚ
28 ਸਤੰਬਰ 1993 ਵਿੱਚ ਮਨੁੱਖੀ ਅਧਿਕਾਰ ਕਾਨੂੰਨ ਅਮਲ ਵਿੱਚ ਆਇਆ ਅਤੇ ਸਰਕਾਰ ਦੁਆਰਾ 12 ਅਕਤੂਬਰ ਨੂੰ ਰਾਸ਼ਟਰੀ ਮਨੁੱਖੀ
ਅਧਿਕਾਰ ਆਯੋਗ ਦਾ ਗਠਨ ਕੀਤਾ ਗਿਆ। ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੇ ਕਾਰਜ ਖੇਤਰ ਵਿੱਚ ਬਾਲ ਵਿਆਹ, ਸਿਹਤ, ਭੋਜਨ, ਬਾਲ
ਮਜ਼ਦੂਰੀ, ਔਰਤ ਦੇ ਅਧਿਕਾਰ, ਹਿਰਾਸਤ ਅਤੇ ਮੁਠਭੇੜ ਵਿੱਚ ਹੋਣ ਵਾਲੀ ਮੌਤ, ਅਲਪ ਸੰਖਿਅਕਾਂ ਅਤੇ ਅਨੁਸੂਚਿਤ ਜਾਤੀ ਅਤੇ ਜਨਜਾਤੀ
ਆਦਿ ਦੇ ਅਧਿਕਾਰ ਆਉਂਦੇ ਹਨ ਪਰੰਤੂ ਇਸਦੇ ਬਾਵਜੂਦ ਵੀ ਦੇਸ ਅੰਦਰ ਵੱਖੋ ਵੱਖਰੇ ਸੂਬਿਆਂ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ
ਦਿਲ ਕੰਬਾਊ ਘਟਨਾਵਾਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆ ਹਨ। ਅਜੇ ਵੀ ਆਰਥਿਕ, ਸਿਆਸੀ, ਵਿੱਦਿਅਕ, ਸਿਹਤ ਅਤੇ ਜੀਵਨ ਦੇ ਹੋਰ
ਖੇਤਰਾਂ ਅੰਦਰ ਭੇਦ-ਭਾਵ ਅਤੇ ਵਿਤਕਰੇ ਵੇਖਣ ਨੂੰ ਮਿਲਦੇ ਹਨ।
ਮੌਜੂਦਾ ਦੌਰ ਵਿੱਚ ਸਰਕਾਰ ਨਾਲੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਉੱਤੇ ਸੱਤੇ ਤੇ ਕਾਬਿਜ਼ ਧਿਰਾਂ ਦੇ ਹਮਾਇਤੀਆਂ, ਸੱਤਾਧਾਰੀਆਂ ਦੁਆਰਾ
ਦੇਸ਼ਧ੍ਰੋਹੀ ਹੋਣ ਦੇ ਠੱਪੇ ਲਗਾਉਣਾ ਆਮ ਗੱਲ ਬਣ ਚੁੱਕੀ ਹੈ ਜੋ ਕਿ ਮਾਨਵੀ ਅਧਿਕਾਰਾਂ ਦਾ ਘੋਰ ਉਲੰਘਣਾ ਹੈ ਅਤੇ ਚਿੰਤਾ ਦਾ ਵਿਸ਼ਾ ਹੈ। ਲੋਕਾਂ
ਵਿੱਚ ਮਾਨਵੀ ਹੱਕਾਂ ਲਈ ਜਾਗਰੂਕਤਾ,ਇਨਸਾਨੀਅਤ ਨੂੱ ਸਰਬਉੱਚਤਾ ਦੀ ਧਾਰਣਾ ਹੀ ਆਦਰਸ਼ ਸਮਾਜ ਦੇ ਸੁਪਨੇ ਨੂੰ ਯਥਾਰਥਤਾ ਦੇ ਸਕਦੀ
ਹੈ। ਵਿਵਸਥਾ, ਸਰਕਾਰਾਂ ਦੀ ਲੋਕਤੰਤਰ ਵਿੱਚ ਦ੍ਰਿੜਤਾ ਅਤੇ ਸੰਵਿਧਾਨ ਪ੍ਰਤੀ ਵਚਨਬੱਧਤਾ ਹੀ ਮਾਨਵੀ ਹਕੂਕਾਂ ਦੀ ਗੱਲ ਨੂੰ ਯਕੀਨੀ ਬਣਾ
ਸਕਦੀ ਹੈ ਅਤੇ ਲਾਜ਼ਮੀ ਹੈ ਕਿ ਉਹ ਮਨੁੱਖੀ ਅਧਿਕਾਰਾਂ ਨੂੰ ਅਮਲੀ ਜਾਮਾ ਪਹਿਣਾਵੇ।
ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕ – ਬਰੜ੍ਹਵਾਲ

ਤਹਿਸੀਲ – ਧੂਰੀ (ਸੰਗਰੂਰ)
ਈਮੇਲ - bardwal.gobinder@gmail.com

ਡਾ ਅੰਬੇਦਕਰ ਨੂੰ ਸਮਰਪਿਤ✍️ ਸਲੇਮਪੁਰੀ ਦੀ ਚੂੰਢੀ

 

 

*ਡਾ ਅੰਬੇਦਕਰ ਨੂੰ ਸਮਰਪਿਤ*

- 6 ਦਸੰਬਰ ਦਾ ਦਿਨ ਭਾਰਤ ਵਿਚ ਬਾਬਾ ਸਾਹਿਬ ਡਾ ਬੀ. ਆਰ. ਅੰਬੇਦਕਰ ਦੇ ਪ੍ਰੀ-ਨਿਰਵਾਣ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਕਿਉਂਕਿ ਅੱਜ ਦੇ ਦਿਨ 1956 ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ 'ਆਧੁਨਿਕ ਭਾਰਤ ਦੇ ਨਿਰਮਾਤਾ' ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 'ਭਾਰਤੀ ਸੰਵਿਧਾਨ' ਦੀ ਸਿਰਜਣਾ ਕਰਕੇ ਭਾਰਤ ਨੂੰ ਸੰਸਾਰ ਦਾ ਸਭ ਤੋਂ ਵੱਧ ਮਜਬੂਤ ਅਤੇ ਵੱਡਾ ਲੋਕਤੰਤਰੀ ਦੇਸ਼ ਬਣਾਇਆ। ਡਾ ਅੰਬੇਦਕਰ ਦੁਆਰਾ ਲਿਖੇ ਸੰਵਿਧਾਨ ਕਰਕੇ ਅੱਜ ਭਾਰਤ 'ਇਕ ਮੁੱਠ ਹੈ', ਪਰ ਸਮੇਂ ਸਮੇਂ 'ਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸੰਵਿਧਾਨ ਨਾਲ ਛੇੜਛਾੜ ਕਰਦਿਆਂ ਇਸ ਨੂੰ 'ਬ੍ਰਾਹਮਣਵਾਦੀ ਵਿਚਾਰਧਾਰਾ' ਤਹਿਤ ਚਲਾਉਣ ਦੀ ਕੋਸ਼ਿਸ਼ ਕੀਤੀ ਹੈ। ਹੋਰ ਤਾਂ ਹੋਰ ਦੇਸ਼ ਦੀਆਂ ਸਰਕਾਰਾਂ ਵਲੋਂ ਉੱਚ ਅਦਾਲਤਾਂ ਅਤੇ ਸਰਵ-ਉਚ ਅਦਾਲਤ ਦੁਆਰਾ ਸੰਵਿਧਾਨ ਦੀਆਂ ਮੱਦਾਂ ਦਾ ਆਪਣੀ ਲੋੜ ਅਨੁਸਾਰ ਅਰਥ ਕੱਢਕੇ ਲਾਗੂ ਕਰਨ ਲਈ ਸੰਵਿਧਾਨ ਨੂੰ ਕਮਜੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਨਾ ਤਾਂ ਦੇਸ਼ ਦੇ ਅਤੇ ਨਾ ਹੀ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਹੈ।

ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਸਵਰਗੀ ਬਾਬੂ ਕਾਂਸ਼ੀ ਰਾਮ ਅਕਸਰ ਕਿਹਾ ਕਰਦੇ ਸਨ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੇ ਹੁਕਮਰਾਨ ਦੇਸ਼ਾਂ ਦੇ ਦਲਿਤਾਂ ਅਤੇ ਘੱਟ ਗਿਣਤੀ ਕੌਮਾਂ ਨੂੰ ਦਬਾ ਕੇ ਰੱਖਣ ਲਈ ਸਿੱਧੀ ਤਾਕਤ ਦੀ ਵਰਤੋਂ ਕਰਨ ਦੀ ਬਜਾਏ ਅਦਾਲਤਾਂ ਰਾਹੀਂ ਫੈਸਲੇ ਕਰਵਾਕੇ ਆਪ ਧਰਮਾਤਮਾ ਬਣਨ ਦੀ ਕੋਸ਼ਿਸ਼ ਕਰਦੇ ਹੋਏ ਆਖਣਗੇ ਕਿ 'ਇਹ ਫੈਸਲਾ ਤਾਂ ਅਦਾਲਤ ਨੇ ਕੀਤਾ ਹੈ, ਸਰਕਾਰ ਨੇ ਨਹੀਂ ਕੀਤਾ, ਜਿਸ ਕਰਕੇ ਇਸ ਮਾਮਲੇ ਵਿਚ ਸਰਕਾਰ ਕੁਝ ਨਹੀਂ ਕਰ ਸਕਦੀ। ਹੁਣ ਇੰਝ ਹੀ ਹੋ ਰਿਹਾ ਹੈ, ਜੋ ਸਾਡੇ ਸਾਹਮਣੇ ਹੈ । ਹੁਣ ਕੇਂਦਰ ਵਿਚਲੀ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਦਬਾਉਣ ਲਈ ਆਪਣੇ ਕਿਸੇ ਚਹੇਤੇ ਕੋਲੋਂ ਸਰਵ-ਉੱਚ ਅਦਾਲਤ ਵਿੱਚ ਮਾਮਲਾ ਲਿਜਾਕੇ ਹਰ ਸੰਭਵ ਕੋਸ਼ਿਸ਼ ਜੁਟਾ ਰਹੀ ਹੈ। ਕੇਂਦਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ " ਸਰਕਾਰਾਂ ਅਤੇ ਅਦਾਲਤਾਂ ਲੋਕ ਭਲਾਈ ਲਈ ਹਨ, ਨਾ ਕਿ ਲੋਕ ਤਬਾਹੀ ਲਈ ਹਨ।" ਸਰਕਾਰਾਂ ਅਤੇ ਅਦਾਲਤਾਂ ਦੇਸ਼ ਦੇ ਲੋਕਾਂ ਤੋਂ ਵੱਡੀਆਂ ਨਹੀਂ ਹੋ ਸਕਦੀਆਂ। ਸਰਕਾਰਾਂ ਅਤੇ ਅਦਾਲਤਾਂ ਦਾ ਇਖਲਾਕੀ ਫਰਜ ਅਤੇ ਧਰਮ ਬਣਦਾ ਹੈ ਕਿ ਉਹ ਲੋਕ ਹਿੱਤਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦੇਣ।

ਡਾ ਅੰਬੇਦਕਰ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਆਓ! ਅੱਜ ਦੇ ਦਿਨ ਪ੍ਰਣ ਕਰੀਏ ਕਿ "ਅਸੀਂ ਭਾਰਤੀ ਸੰਵਿਧਾਨ ਦੀ ਰਾਖੀ ਕਰਦੇ ਹੋਏ, ਇਸ ਨੂੰ ਬ੍ਰਾਹਮਣਵਾਦ/ ਮਨੂੰਵਾਦ ਦੀ ਪੁੱਠ ਚੜ੍ਹਨ ਤੋਂ ਬਚਾ ਕੇ ਰੱਖਾਂਗੇ, ਕਿਉਂਕਿ ਸੰਵਿਧਾਨ  ਨੂੰ ਬਚਾਕੇ ਹੀ ਦੇਸ਼ ਦੀ ਹੋਂਦ ਨੂੰ ਬਚਾ ਕੇ ਰੱਖਿਆ ਜਾ ਸਕਦਾ ਹੈ। ਭਾਰਤੀ ਸੰਵਿਧਾਨ ਦੇਸ਼ ਦੇ ਸਾਰੇ ਧਰਮਾਂ, ਫਿਰਕਿਆਂ, ਅਤੇ ਵਰਗਾਂ ਸਮੇਤ ਸਮੂਹ ਆਸਤਿਕਾਂ ਅਤੇ ਨਾਸਤਿਕਾਂ ਦਾ ਸਾਂਝਾ ' ਪਵਿੱਤਰ ਗ੍ਰੰਥ 'ਹੈ।"

-ਸੁਖਦੇਵ ਸਲੇਮਪੁਰੀ

09780620233

6 ਦਸੰਬਰ, 2020.

ਕੀ ਨਾਨਕ ਨਾਮਲੇਵਾ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਦ-ਚਿੰਨ੍ਹਾਂ 'ਤੇ ਚੱਲ ਰਹੇ ਹਨ? ✍️ ਅਮਨਜੀਤ ਸਿੰਘ ਖਹਿਰਾ

ਅੱਜ ਤੋਂ 551 ਸਾਲ ਪਹਿਲਾਂ ਪੰਜਾਬ ਅਤੇ ਪੰਜਾਬੀ ਦੇ ਪਹਿਲੇ ਇਨਕਲਾਬੀ ਸ਼ਾਇਰ ਅਤੇ ਸਿੱਖ ਧਰਮ ਦੇ ਬਾਨੀ, ਸ੍ਰੀਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ। ਪੰਜ ਸਦੀਆਂ ਪਹਿਲਾਂ ਜਦੋਂ ਮੁਗ਼ਲ ਸਮਰਾਟ ਬਾਬਰ ਨੇ ਪੰਜ ਦਰਿਆਵਾਂ ਨਾਲ ਸਿੰਜੀ ਪੰਜਾਬ ਦੀ ਜਰਖ਼ੇਜ਼ ਧਰਤੀ ਨੂੰ ਲਹੂ-ਲੁਹਾਣ ਕੀਤਾ ਤਾਂ ਧਰਤੀ ਦਾ ਲਾਲ, ਲਾਲ-ਪੀਲਾ ਹੋ ਗਿਆ ਤੇ ਕਲਮ ਨੂੰ ਕਟਾਰ ਵਾਂਗ ਚਲਾਉਣ ਲੱਗਾ।

ਬਾਬਰ ਦੇ ਵਹਿਸ਼ੀਆਨਾ ਹਮਲੇ ਦੇ ਗੁਰੂ ਜੀ ਚਸ਼ਮਦੀਦ ਗਵਾਹ ਸਨ ਅਤੇ ਉਨ੍ਹਾਂ ਨੇ ਅੱਖੀਂ ਡਿੱਠੇ ਜ਼ੁਲਮ ਨੂੰ ਅੱਖਰਾਂ ਦਾ ਜਾਮਾ ਪਹਿਨਾ ਦਿੱਤਾ। ਕਿਸੇ ਵਿਦੇਸ਼ੀ ਹਮਲੇ ਦੀ ਸ਼ਾਇਰੀ ਵਿਚ ਇਹ ਪਹਿਲੀ ਤਵਾਰੀਖ਼ੀ 'ਰਿਪੋਰਟਿੰਗ' ਸੀ। ਕਿਸ ਤਰ੍ਹਾਂ ਬਾਬਰ ਦੇ ਬੁਰਛਿਆਂ ਨੇ ਐਮਨਾਬਾਦ ਨੂੰ ਮਾਸਪੁਰੀ ਬਣਾ ਦਿੱਤਾ, ਇਸ ਦਾ ਵਰਣਨ ਬਾਬਰਵਾਣੀ ਵਿਚ ਅੰਕਿਤ ਹੈ। ਬਾਬਰਵਾਣੀ ਵਿਚ ਚਾਰ ਸ਼ਬਦ ਦਰਜ ਹਨ ਜੋ ਐਮਨਾਬਾਦ 'ਤੇ ਬਾਬਰ ਦੇ ਹਮਲੇ ਦਾ ਕਰੁਣਾਮਈ ਵਰਣਨ ਹੈ।

ਸ਼ਾਇਰ ਦੀਆਂ ਅੱਖਾਂ 'ਚੋਂ ਲਹੂ ਚੋਣਾ ਸ਼ੁਰੂ ਹੋ ਜਾਵੇ ਤਾਂ ਇਹ ਅੱਖਰਾਂ ਵਿਚ ਸਮਾ ਜਾਂਦਾ ਹੈ। ਜ਼ਮੀਨ ਨਾਲ ਜੁੜਿਆ ਸ਼ਾਇਰ ਹਮੇਸ਼ਾ ਲੋਕਾਂ ਦੀ ਬਾਤ ਪਾਉਂਦਾ ਹੈ। ਬਾਣੀ ਰਚਦਿਆਂ ਬਾਬੇ ਨਾਨਕ ਜੀ ਨੇ ਕਦੇ ਨਫ਼ੇ-ਨੁਕਸਾਨ ਬਾਰੇ ਨਹੀਂ ਸੋਚਿਆ। ਚਾਨਣ ਦਾ ਵਣਜ ਕਰਨ ਵਾਲੇ ਦੇ ਦੋਹਾਂ ਛਾਬਿਆਂ ਵਿਚ 'ਤੇਰਾ-ਤੇਰਾ' ਹੀ ਤੁਲਦਾ ਹੈ। ਵਣਜ ਲਈ ਪਿਤਾ ਵੱਲੋਂ ਮਿਲੇ ਵੀਹ ਰੁਪਿਆਂ ਦਾ ਉਹ ਭੁੱਖੇ ਸਾਧੂਆਂ ਲਈ ਲੰਗਰ ਲਾਉਂਦਾ ਹੈ।

ਸੁੱਚੇ ਵਣਜ ਵਿਚ ਇੰਨੀ ਬਰਕਤ ਸੀ ਕਿ 'ਗੁਰੂ ਕਾ ਲੰਗਰ' ਅੱਜ ਵੀ ਅਤੁੱਟ ਵਰਤਦਾ ਹੈ।

'ਗੁਰੂ ਕੀ ਗੋਲਕ' ਗ਼ਰੀਬ-ਗੁਰਬੇ ਦਾ ਮੂੰਹ ਬਣ ਗਈ। ਮੋਦੀਖਾਨੇ ਦੀਆਂ ਸ਼ਾਖਾਵਾਂ ਅੱਜ ਵੀ ਖੁੱਲ੍ਹ ਰਹੀਆਂ ਹਨ। 'ਸੱਚੇ ਸੌਦੇ' ਵਿਚ ਘਾਟਾ ਨਹੀਂ ਸਗੋਂ ਵਾਧਾ ਹੀ ਹੁੰਦਾ ਗਿਆ। ਬਾਬਾ ਨਾਨਕ ਦਰਅਸਲ ਸਦੀਆਂ ਲੰਬੀ ਸਰਦ ਰਾਤ ਅਤੇ ਪ੍ਰਭਾਤ ਦਰਮਿਆਨ ਖੜ੍ਹਾ ਹੈ। ਨੀਂਦ-ਵਿਗੁੱਤੀ ਲੋਕਾਈ ਲਈ ਬਾਬਾ ਚੜ੍ਹਦਾ ਸੂਰਜ ਬਣਿਆ।

ਘੁੱਪ ਹਨੇਰਿਆਂ ਦਾ ਸਿਲਸਿਲਾ ਤੋੜਨ ਲਈ ਪੁੰਨਿਆ ਦਾ ਚੰਨ ਬਣ ਕੇ ਅੰਬਾਰ 'ਤੇ ਚੜ੍ਹਿਆ। ਪਵਣ ਚਵਰ ਕਰਦੀ। ਉਸ ਦੀ ਕਲਮ ਚਾਨਣ ਦੇ ਹਰਫ਼ ਪਾਉਂਦੀ। ਤਾਰੇ ਉਸ ਦੀ ਪਰਦੱਖਣਾ ਕਰਦੇ। ਜੱਗ ਤਾਰਨ ਲਈ ਬਾਬਾ ਘਰ ਦੀਆਂ ਸੁੱਖ-ਸਹੂਲਤਾਂ ਦਾ ਤਿਆਗ ਕਰਦਾ ਹੈ।

ਬ੍ਰਹਿਮੰਡੀ ਨਾਗਰਿਕ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਵੱਲੋਂ ਬਣਾਈਆਂ ਹੱਦਾਂ-ਸਰਹੱਦਾਂ ਨੂੰ ਬੇਮਾਅਨੇ ਸਮਝਦਾ ਹੈ। ਸਮਾਜ ਦੀ ਪ੍ਰਚਲਿਤ ਵਰਣ-ਵੰਡ ਦੀਆਂ ਧੱਜੀਆਂ ਉਡਾਉਂਦਾ ਹੈ। ਜਿੱਧਰੋਂ ਵੀ ਵਿਚਰਦਾ, ਹਨੇਰੇ ਵਿਚ ਗੁਆਚੇ ਰੁੱਖਾਂ ਦੀਆਂ ਛਾਵਾਂ ਪ੍ਰਗਟ ਹੋ ਜਾਂਦੀਆਂ। ਬ੍ਰਹਿਮੰਡੀ ਨਾਗਰਿਕ ਹੱਦਾਂ ਦੇ ਉਰਵਾਰ ਤੇ ਦਿਸਹੱਦਿਆਂ ਤੋਂ ਪਾਰ ਵੀ ਵੇਖਦਾ। ਧਰਤੀ ਦਾ ਕਣ-ਕਣ ਉਸ ਦੀਆਂ ਪੈੜਾਂ ਨਾਲ ਚਮਕ ਉੱਠਦਾ।

ਛਾਈ ਹੋਈ ਮੁਰਦੇਹਾਨੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਵੀਂ ਰੂਹ ਫੂਕਦੇ  । ਮਰਦਾਨੇ ਦੀ ਰਬਾਬ ਦੀਆਂ ਤਰਬਾਂ ਚਾਨਣ ਨੂੰ ਖਰਬਾਂ ਜਰਬਾਂ ਦਿੰਦੀਆਂ। ਉਸ ਦੇ ਦੀਦਾਰ ਕਰ ਕੇ ਮਨ-ਮਸਤਕ 'ਚ ਦੀਵੇ ਬਲਦੇ।

ਕੈਲਾਸ਼/ਸੁਮੇਰ ਪਰਬਤ ਚੜ੍ਹਦਾ ਤਾਂ ਅੰਬਰ ਨੀਵਾਂ ਹੋ ਕੇ ਸਿਜਦਾ ਕਰਦਾ। ਇੱਤਰਾਂ ਦੇ ਚੋਅ ਉਸ ਦੇ ਚਰਨ-ਕੰਵਲ ਧੋਂਦੇ। ਮੱਕੇ-ਮਦੀਨੇ ਦੀ ਜ਼ਿਆਰਤ ਵੇਲੇ ਸਾਗਰ 'ਤੇ ਜਿਵੇਂ ਬੇੜੀਆਂ ਦਾ ਪੁਲ ਉਸਰ ਜਾਂਦਾ।

ਬਿਖਮ ਰਾਹਾਂ ਤੇ ਬਿਖੜੇ ਸਮਿਆਂ ਦੇ ਪਾਂਧੀ ਲਈ ਸੰਘਣਾ ਜੰਗਲ ਵੀ ਸ਼ਾਹ-ਮਾਰਗ ਬਣ ਜਾਂਦਾ। ਬਾਬਾ ਕਰਾਮਾਤ ਵਿਚ ਨਹੀਂ ਬਲਕਿ ਕਰਮ 'ਤੇ ਟੇਕ ਰੱਖਦਾ। ਤਰਕ ਨਾਲ ਉਹ ਕਿਸੇ ਦਾ ਵੀ ਦਿਲ ਜਿੱਤ ਲੈਂਦਾ। ਅਖੰਡ ਜ਼ਮੀਰ ਵਾਲੇ ਲਈ ਧਰਤੀ ਅਖੰਡ ਹੁੰਦੀ ਹੈ। ਉਹ ਵੰਡੀਆਂ ਨੂੰ ਤੱਜਦਾ।

ਅਲਬੇਲਾ ਕਾਫ਼ਰ ਹਾਜੀਆਂ ਨੂੰ ਵੀ ਅੱਲਾਹ ਦਾ ਦੀਦਾਰ ਕਰਵਾ ਆਉਂਦਾ। ਪਿਤਰਾਂ ਨੂੰ ਪਾਣੀ ਕਰਤਾਰਪੁਰ ਦੇ ਖਾਲਾਂ ਥੀਂ ਚੜ੍ਹਦਾ।

ਹਜ਼ਾਰਾਂ ਮੀਲ ਧਰਤੀ ਗਾਹੁਣ ਵਾਲੇ ਨੂੰ ਇਲਮ ਸੀ ਕਿ ਬਾਰਾਂ ਕੋਹ ਬਾਅਦ ਬੋਲੀ ਬਦਲ ਜਾਂਦੀ ਹੈ। ਉਸ ਦੀ ਸੰਗਤ ਵਿਚ ਮਿਕਨਾਤੀਸੀ ਸਤਰੰਗੀ ਰੰਗਤ ਮਹਿਸੂਸ ਹੁੰਦੀ। ਉਸ ਦੇ ਅੰਗ-ਸੰਗ ਰਹਿਣ ਵਾਲੇ ਉਸ ਦੀ ਇਲਾਹੀ ਸੰਗਤ ਵਿਚ ਗੜੁੱਚ ਹੋ ਜਾਂਦੇ। ਸ੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਲੋਕ ਮੁਹਾਵਰੇ ਵਿਚ ਸੰਵਾਦ ਰਚਾਉਂਦਾ। ਸਿੱਧਾਂ, ਨਾਥਾਂ ਤੇ ਜੋਗੀਆਂ, ਹਾਜੀਆਂ ਤੇ ਗਾਜੀਆਂ ਨਾਲ ਗੋਸ਼ਟ ਰਚਾਉਂਦਿਆਂ ਉਨ੍ਹਾਂ ਦੀ ਬੋਲੀ ਬੋਲਦੇ  ।

ਬੋਲ, ਬਾਣੀ ਤੇ ਬਾਣੇ 'ਚੋਂ ਸਭ ਨੂੰ ਉਹ ਆਪਣਾ-ਆਪਣਾ ਲੱਗਦਾ।

'ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ' ਦੇ ਮਹਾਵਾਕ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ   ਵਿਚਾਰਧਾਰਕ ਵਿੱਥਾਂ ਮਿਟਾ ਕੇ ਬੇਗਾਨਿਆਂ ਨੂੰ ਵੀ ਆਪਣਾ ਬਣਾ ਲੈਂਦੇ। ਬੋਲਾਂ ਦੀ ਸਾਂਝ ਤੋਂ ਬਾਅਦ ਸਭ ਲਈ ਬਾਬਾ ਰਹਿਬਰ ਬਣ ਜਾਂਦਾ। ਆਪਣੇ ਅਤੇ ਬੇਗਾਨੇ ਦਾ ਫਰਕ ਮਿਟ ਜਾਂਦਾ। ਨਾਨਕ ਜਿੱਧਰ ਵੀ ਜਾਂਦਾ, ਕਾਫ਼ਲਾ ਉਸ ਮਗਰ ਹੋ ਤੁਰਦਾ।

ਬੋਲੀਆਂ ਦੀ ਸੁਵੰਨਤਾ ਚਾਰੋਂ ਦਿਸ਼ਾਵਾਂ ਵਿਚ ਕੀਤੀਆਂ ਉਦਾਸੀਆਂ ਦਾ ਹੀ ਹਾਸਲ ਹੈ। ਫਾਸਲੇ ਤੇ ਕਾਫ਼ਲੇ ਨਾਲ-ਨਾਲ ਨਹੀਂ ਚੱਲਦੇ। ਬਾਬੇ ਦੀ ਸੰਗਤ ਵਿਚ ਹਰ ਫ਼ਾਸਲਾ ਸਿਮਟ ਕੇ ਰਹਿ ਜਾਂਦਾ। ਸਿਵਿਆਂ ਵਾਂਗ ਬਲ ਰਹੇ ਜਿਸਮ ਨੂਰ-ਨੂਰ ਹੋ ਜਾਂਦੇ। ਸਤਿਗੁਰੂ ਦਾ ਪ੍ਰਗਟਾਅ ਧੁਆਂਖੀਆਂ ਧੁੰਦਾਂ ਨੂੰ ਲੋਪ ਕਰਦਾ। ਉਸ ਦੀ ਇਕ ਨਦਰ ਨਾਲ ਵਿਹੁੰ ਨਾਲ ਭਰੀਆਂ ਨਦੀਆਂ ਵਿਚ ਮਾਖਿਓਂ ਘੁਲ ਜਾਂਦਾ।

ਘਟ-ਘਟ ਅੰਦਰ ਵੱਸਿਆ ਸ੍ਰੀ ਗੁਰੂ ਨਾਨਕ ਦੇਵ ਜੀ   ਅਗਿਆਨਤਾ ਦੀ ਧੁੰਦ ਮਿਟਾਉਣ ਵਾਲਾ ਜਗਤ ਗੁਰੂ ਹੈ। ਸ੍ਰੀ  ਗੁਰੂ ਨਾਨਕ ਦੇਵ ਜੀ ਦੀ ਝਲਕ ਉਨ੍ਹਾਂ ਵੱਲੋਂ ਰਚੀ ਬਾਣੀ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚੋਂ ਆਤਮਸਾਤ ਕੀਤੀ ਜਾ ਸਕਦੀ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਥਨ ਅਨੁਸਾਰ ਭਾਈ ਗੁਰਦਾਸ ਦੀ ਕਲਮ ਨਾਲ ਰਚੇ ਕਬਿਤ, ਸਵੱਯੇ ਅਤੇ ਵਾਰਾਂ ਸ੍ਰੀ  ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹਨ। ਭਾਈ ਸਾਹਿਬ ਰਚਿਤ ਕਾਵਿ ਦਰਅਸਲ ਪੰਜਾਬੀ ਵਿਚ ਲਿਖੀ ਗਈ ਪਹਿਲੀ ਜੀਵਨੀ ਹੈ। ਉਨ੍ਹਾਂ ਵੱਲੋਂ ਦਿੱਤਾ ਗਿਆ ਬਿਰਤਾਂਤ/ਦ੍ਰਿਸ਼ਟਾਂਤ ਨਿਸਚੇ ਹੀ ਗੁਰੂ ਜੀ ਦੇ ਦਰਸ਼ਨ-ਦੀਦਾਰੇ ਕਰਵਾਉਂਦਾ ਹੈ।

ਭਾਈ ਸਾਹਿਬ ਦਾ ਜਨਮ ਭਾਵੇਂ ਗੁਰੂ ਸਾਹਿਬ ਦੇ ਜੋਤੀ-ਜੋਤ ਸਮਾਉਣ ਤੋਂ ਥੋੜ੍ਹਾ ਚਿਰ ਪਿੱਛੋਂ ਹੋਇਆ ਪਰ ਗੁਰੂ-ਘਰ ਨਾਲ ਖ਼ੂਨ ਦਾ ਨਾਤਾ ਹੋਣ ਕਰਕੇ ਉਨ੍ਹਾਂ ਨੇ ਆਪਣੇ ਵਡੇਰਿਆਂ ਦੇ ਮੁਖਾਰਬਿੰਦ ਤੋਂ ਕਈ ਸਾਖੀਆਂ ਸਰਵਣ ਕੀਤੀਆਂ ਸਨ। ਦੇਸ਼-ਦੇਸ਼ਾਂਤਰ ਦੀ ਅਧਿਆਤਮਕ ਯਾਤਰਾ ਤੋਂ ਬਾਅਦ ਗੁਰੂ ਜੀ ਨੂੰ ਆਪਣੀ ਮਿੱਟੀ ਆਵਾਜ਼ਾਂ ਮਾਰਦੀ ਹੈ।

ਉਦਾਸੀਆਂ ਦਾ ਕਾਲ ਸਮਾਪਤ ਹੋਣ ਉਪਰੰਤ ਉਨ੍ਹਾਂ ਨੇ ਉਦਾਸੀ ਭੇਖ ਲਾਹ ਦਿੱਤਾ ਅਤੇ ਸੰਸਾਰੀਆਂ ਵਾਲੇ ਕੱਪੜੇ ਪਾ ਕੇ ਰਾਵੀ ਦੇ ਕੰਢੇ ਆਪਣੇ ਆਬਾਦ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੇਤਾਂ ਵਿਚ ਆਪਣੇ ਹੱਥੀਂ ਰਾਹਲਾਂ ਤੇ ਸਿਆੜ ਕੱਢੇ। ਉਦਾਸੀਆਂ ਦੌਰਾਨ ਇਕੱਠਾ ਕੀਤਾ ਬਾਣੀ ਦਾ ਸਤਨਾਜਾ ਉਨ੍ਹਾਂ ਨੇ ਰਾਵੀ ਕੰਢੇ ਬੀਜ ਦਿੱਤਾ। ਭਾਈ ਗੁਰਦਾਸ ਫ਼ਰਮਾਉਂਦੇ ਹਨ, ''ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ।'' ਅੱਜ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਨਾਨਕ ਨਾਮਲੇਵਾ ਉਨ੍ਹਾਂ ਦੇ ਪਦ-ਚਿੰਨ੍ਹਾਂ 'ਤੇ ਚੱਲ ਰਹੇ ਹਨ? 

ਦੇਸ਼ ਕਿਸਾਨ ਅੰਦੋਲਨ ਦੇ ਨਾਲ  ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਮੇਰੇ ਦੇਸ਼ ਵਾਸੳ, ਅੱਜ ਸਾਰਾ ਹਿੰਦੋਸਤਾਨ ਕਿਸਾਨ ਅੰਦੋਲਨ ਦੇ ਨਾਲ ਖੜਾ ਹੈ, ਅਪਣੇ ਪ੍ਰਧਾਨ ਮੰਤਰੀ ਸ਼੍ਰੀ ਨਾਰਿੰਦਰ ਮੋਦੀ ਜੀ ਅਪਣੀ ਅੜੀ ਫੜੀ ਬੈਠੇ ਹਨ,ਮੈਂ ਤੁਹਾਡੀ ਸਾਰੀਆਂ ਦੀ ਜਾਣਕਾਰੀ ਲਈ ਦਸਦਾ ਹਾਂ, ਕਿ, ਕਿਸਾਨਾਂ ਨੂੰ ਦਿੱਲੀ ਸ਼ਹਿਰ ਦੇ ਬਾਹਰ ਕਰਨਾਲ ਵਾਈਪਾਸ ਤੋਂ ਆਈ ਐਸ ਬੀ ਟੀ, ਅੰਤਰ ਰਾਸ਼ਟਰੀ ਬੱਸ ਅੱਡਾ ਦੇ ਦਰਮਿਆਨ ਅਤੇ ਸ਼੍ਰੀ ਗੁਰੂ ਘਰ,  ਗੁਰਦੁਆਰਾ ਮਜਨੂੰ  ਦਾ ਟਿੱਲਾ ਤੋੰ ਪਹਿਲਾਂ ਦਿਲੀ ਸ਼ਹਿਰ ਵੱਲ ਜਾਂਦੀਆਂ ਨੂੰ ਖੱਬੇ ਪਾਸੇ ਨਹਿਰ ਜਿਨੀ ਖੁਲੀ ਡਰੇਨ ਆਉਂਦੀ ਹੈ ਇਸ ਡਰੇਨ ਉਪਰ ਬਨਿਆ ਪੁਲ ਨੂੰ ਪਾਰ ਕਰਕੇ ਇੱਕ ਪਿੰਡ ਬੁਰੜੀ ਆਉਂਦਾ ਹੈ, ਮੈਂ ਇਸ ਪਿੰਡ ਬੁਰਾੜੀ ਵਿੱਚ ਅਪਣੇ ਦੋਸਤ ਬੈਂਕ ਮਨੈਜਰ ਨੂੰ ਮਿਲਣ ਲਈ ਜਾਂਦਾ ਹੁੰਦਾ ਸੀ, ਅਤੇ ਸਜੇ ਪਾਸੇ ਬਹੁਤ ਬਡੀ ਖੁਲੀ ਲੰਮੀ ਚੋੜੀ ਜਗਾਹ ਹੈ, ਜਿਸ ਨੂੰ ਨਿੰਰਕਾਰੀ ਕਾਲੋਨੀ ਕਿਹਾ ਜਾਂਦਾ ਹੈ, ਇਸ ਨਿੰਰਕਾਰੀ ਕਾਲੋਨੀ ਵਿੱਚ ਲੱਖਾ ਲੋਕ ਬੈਠ ਸਕਦੇ ਹਨ, ਇਸ ਨਿੰਰਕਾਰੀ ਕਲੋਨੀ ਵਿੱਚ ਨਿੰਰਕਾਰੀ ਪੰਥ ਦੇ ਲੋਕਾਂ ਦਾ ਇਤਿਹਾਸਕ ਸਮੇਲਨ ਹੁੰਦਾ ਹੈ ਜੋ ਕਈ ਮਹੀਨੇ ਚਲਦਾ ਰਹਿੰਦਾ ਹੈ, ਇਸ ਵਿੱਚ ਲੱਖਾਂ ਲੋਕਾਂ ਵਾਸਤੇ ਪੱਕੀਆਂ ਅਤੇ ਆਰਜੀ ਸਹੂਲਤਾਂ ਦਾ ਪ੍ਰਬੰਧ ਕਿਤਾ ਜਾਂਦਾ ਹੈ, ਅਤੇ ਦਿੱਲੀ ਸ਼ਹਿਰ ਵੱਲ ਲੋਕਾਂ ਨੂੰ ਜਾਣ ਆਉਣ ਦੀ ਕਿਸੇ ਨੂੰ ਕੋਈ  ਦਿੱਕਤ ਨਹੀਂ ਆਉਂਦੀ ਹੈ, ਇਸ ਲਈ ਇਸ ਬੁਰਾੜੀ ਦੇ ਖੁਲੇ ਮੈਦਾਨ ਵਿੱਚ ਮੋਦੀ ਸਰਕਾਰ ਚਾਹੁੰਦੀ ਹੈ, ਕਿ, ਕਿਸਾਨ ਇਸ ਵਿੱਚ ਬੈਠਕੇ ਅਪਣਾ ਮੁਜਾਹਰਾ ਕਰ ਸਕਦੇ ਹਨ, ਤਾਂਕਿ ਬਾਕੀ ਦੇ ਸਾਰੇ ਕੰਮਕਾਜ ਠੀਕ ਢੰਗ ਨਾਲ ਚਲਦੇ ਰਹਿਣ,,,,, ਮੈਂ ਇਹ  ਸਮਝਦਾ ਕਿ, ਇਸ ਤਰਹਾ  ਮੋਦੀ ਸਰਕਾਰ ਕਿਸਾਨਾਂ ਨੂੰ ਬੁਰਾੜੀ ਦੇ ਖੁਲ੍ਹੇ ਮੈਦਾਨ ਨਿੰਰਕਾਰੀ ਕਾਲੋਨੀ ਵਿੱਚ ਸ਼ਿਫਟ ਕਰਕੇ ਭੇਜਕੇ, ਫਿਰ  ਖੁਲਕੇ  ਖਜਲਖੂਆਰ ਕਰੇਗੀ, ਅਤੇ ਇਸ ਸਦੀ ਦੇ ਇਸ ਇਤਿਹਾਸਕ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਕੇ ਖਤਮ ਕਰਕੇ ਆਪਣੀ ਹੈਂਕੜੀ ਨੂੰ ਸੰਸਾਰ ਦੇ ਸਾਹਮਣੇ ਸਹੀ ਸਾਬਤ ਕਰੇਗੀ, ਇਸ ਵਕਤ ਭਾਰਤ ਦੀ ਭਾਜਪਾ ਨਾਰਿੰਦਰ ਮੋਦੀ ਸਰਕਾਰ ਅਪਣੇ ਅੜੀਅਲ ਰੁੱਖ ਨਾਲ ਹੰਕਾਰ ਦੇ ਪੁਰੇ ਜੋਵਨ ਵਿੱਚ ਹੈ, ਇਸ ਦਾ ਸਬੂਤ ਸਾਰੇ ਸੰਸਾਰ ਦੇ ਸਾਹਮਣੇ ਹੈ, ਇਸ ਲਈ ਪੰਜਾਬ ਦੇ ਅਪਣੇ ਕਿਸਾਨਾਂ ਦੇ ਵਾਸਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ ਦੁੱਖ ਦਰਦ ਨਾਲ ਭਰਿਆ ਹੋਇਆ ਕ੍ਰੋਧ ਪ੍ਰਗਟ ਹੋਇਆ ਹੈ, ਫਿਰ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਭਾਰਤ ਸਰਕਾਰ ਵਲੋਂ ਕਿਸਾਨਾਂ ਨੂੰ ਦਿਲੀ ਦੇ ਬੁਰਾੜੀ ਮੈਦਾਨ ਵਿੱਚ ਜਾਣ ਲਈ ਕਿਹਕੇ ਕਿਸਾਨਾਂ ਨੂੰ ਬੇਨਤੀ ਕਿਤੀ ਹੈ,,, ਇਸਤੋ ਬਦ ਮੈਂ ਕੁੱਝ ਨਹੀਂ ਕਹਿਣਾ ਹੈ, 

ਮੈਂ ਹਾਂ, ਕਿਸਾਨ ਹਿਤੈਸ਼ੀ, ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ 9815318924

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ  

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ।

ਵੱਲੋਂ ਸਮੂਹ ਪੱਤਰਕਾਰ ਅਤੇ ਮੈਨੇਜ਼ਿੰਗ ਸਟਾਫ ਜਨਸ਼ਕਤੀ ਅਦਾਰਾ       

ਕੋਰੋਨਾ ਵੈਕਸੀਨ  ! ✍️ ਸਲੇਮਪੁਰੀ ਦੀ ਚੂੰਢੀ  

ਜਿਸ ਦੇਸ਼ ਵਿੱਚ ਭੈੜੀਆਂ ਨਜ਼ਰਾਂ ਉਤਾਰਨ ਅਤੇ ਰੁਕੇ ਕੰਮ ਚਲਾਉਣ ਲਈ ਸੰਸਾਰ ਪ੍ਰਸਿੱਧ ਮਹਾਨ ਵਿਗਿਆਨੀਆਂ ਵੱਲੋਂ ਦਰਵਾਜ਼ੇ ਅੱਗੇ ਨਿੰਬੂ ਅਤੇ ਮਿਰਚਾਂ ਬੰਨ੍ਹਣ ਅਤੇ ਚੁਰਸਤੇ ਵਿੱਚ ਨਾਰੀਅਲ ਉੱਪਰ ਲਾਲ ਕੱਪੜਾ ਪਾ ਕੇ ਟੂਣਾ ਕਰਨ ਦੇ ਉਪਾਅ(ਇਲਾਜ) ਸੰਬੰਧੀ ਸੰਸਾਰ ਦੀ ਦੁਰਲੱਭ ਖੋਜ ਵਿਕਸਤ ਕੀਤੀ ਜਾ ਚੁੱਕੀ ਹੈ  ,ਉਥੇ ਕੋਰੋਨਾ ਵੈਕਸੀਨ ਦੀ ਖੋਜ ਕਿਸੇ ਵੇਲੇ ਵੀ ਸੰਭਵ ਹੈ  !
ਸੁਖਦੇਵ ਸਿੰਘ ਸਲੇਮਪੁਰੀ  
09780620233
25 ਨਵੰਬਰ  2020 

ਪੰਜਾਬ ਦੇ ਜਾਇਆਂ ਲਈ ਪਾਣੀ ਦੀਆਂ ਬੁਛਾੜਾਂ ਕੁਛ ਨਹੀਂ  ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਕੜਕਦੀ ਸਰਦੀ ਦੀਆਂ ਕਾਲੀਆਂ ਬੋਲਿਆ ਸੰਨਾਟੇ ਭਰੀਆਂ ਕਾਲੀਆਂ ਰਾਤਾਂ ਨੂੰ ਅਪਣੇ ਖੇਤਾ  ਨੂੰ ਪਾਣੀ ਲਗਾਉਣ ਵਾਲੇ ਇਹ ਮਹਾਤਮਾਂ ਗਾਂਧੀ, ਵਿਨੋਵਾ ਭਾਵੇਂ, ਕਰਾਂਤੀਕਾਰੀ ਲਾਲਾ ਲਾਜਪਤ ਰਾਏ, ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ, ਪੰਡਿਤ ਚੰਦਰ ਸ਼ੇਖਰ ਆਜ਼ਾਦ ਦੇ ਵਾਰਿਸ ਇਹ ਪੰਜਾਬ ਪ੍ਰਦੇਸ਼ ਹਰਿਆਣਾ ਸਮੇਤ ਭਾਰਤ ਦੇ ਕਿਸਾਨ ਤੇਰੀਆਂ ਪਾਣੀਆਂ ਦੀਆਂ ਬੌਛਾਰਾਂ ਲਾਠੀ ਚਾਰਜ ਤੋਂ ਨਹੀਂ ਡਰਦੇ ਭਾਜਪਾ ਪਾਰਟੀ ਹਰਿਆਣਾ ਦੀ ਖੱਟਰ ਅਤੇ ਦਿੱਲੀ ਦੀ ਨਾਰਿੰਦਰ ਮੋਦੀ ਸਰਕਾਰੇਂ, ਪੰਜਾਬ ਅਤੇ ਭਾਰਤ ਦੇ ਹਾਲਾਤ ਅਪਣੀ ਹੈਂਕੜ ਕਰਕੇ ਖਰਾਬ ਨਾ ਕਰੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ,ਮੈਂ ਹਾਂ ਸਾਰੀਆਂ ਦਾ ਭਲਾ ਮੰਗਣ ਵਾਲਾ,,, ਪੰਡਿਤ ਰਮੇਸ਼ ਕੁਮਾਰ ਕੁਮਾਰ ਭਟਾਰਾ ਬਰਨਾਲਾ ਪੰਜਾਬ 9815318924*

ਆਉ ਸਨਮਾਨਿਤ ਕਰੀਏ ✍️ ਸਲੇਮਪੁਰੀ ਦੀ ਚੂੰਢੀ

ਸਲੇਮਪੁਰੀ ਦੀ ਚੂੰਢੀ -

ਆਉ ਸਨਮਾਨਿਤ ਕਰੀਏ!
-ਹਰ ਰੋਜ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸਮਾਜ ਵਿਚ ਚੰਗੇ ਕੰਮ ਕਰਨ ਵਾਲਿਆਂ ਦਾ ਹੌਸਲਾ ਵਧਾਉਣ ਲਈ ਸਨਮਾਨ ਕਰਦੇ ਰਹਿੰਦੇ ਹਨ।ਸਮਾਜ ਵਿਚ ਕੁਝ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਵੀ ਹਨ, ਜਿਹੜੀਆਂ ਬਹੁਤ ਭਲਾਈ ਦੇ ਕੰਮਾਂ ਵਿਚ ਜੁਟੀਆਂ ਹੋਈਆਂ ਹਨ, ਉਨ੍ਹਾਂ ਦੇ ਪ੍ਰਬੰਧਕਾਂ ਦਾ ਸਨਮਾਨ ਕਰਨਾ ਵੀ ਸਾਡਾ ਫਰਜ ਬਣਦਾ ਹੈ, ਤਾਂ ਜੋ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਕੀਤੇ ਜਾ ਸਕਣ। ਪਿਛਲੇ ਦਿਨੀਂ  ਸੁਭਾਵਿਕੇ ਹੀ ਇਕ ਸਮਾਜ ਸੇਵੀ ਸੰਸਥਾ ਵਲੋਂ ਇੱਕ ਲੜਕੀ ਨੂੰ ਜਾਰੀ ਕੀਤਾ ਗਿਆ 'ਤਜਰਬਾ ਸਰਟੀਫਿਕੇਟ' ਵੇਖਕੇ ਜਦੋਂ ਮੈਂ ਉਸ ਲੜਕੀ ਨੂੰ ਪੁੱਛਿਆ ਕਿ, ਤੂੰ ਉਥੇ ਕੰਮ ਕੀਤਾ ਹੈ ਤਾਂ ਉਸ ਨੇ ਦੱਸਿਆ ਕਿ ਨਹੀਂ, ਮੈਂ ਉਥੇ ਕੰਮ ਨਹੀਂ ਕੀਤਾ, ਕੰਮ ਤਾਂ ਮੈਂ ਕਿਤੇ ਹੋਰ ਕਰਦੀ ਸੀ, ਪਰ ਮੈਂ 12000 ਰੁਪਏ ਦੇ ਕੇ 'ਤਜਰਬਾ ਸਰਟੀਫਿਕੇਟ'    ਲਿਆ  ਹੈ। ਲੜਕੀ ਦੀ ਗੱਲ ਸੁਣ ਕੇ ਮੇਰੇ ਦਿਮਾਗ ਵਿਚ ਆਇਆ ਕਿ 'ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਬੰਧਕਾਂ' ਦਾ ਸਨਮਾਨ ਕਰਨਾ ਵੀ ਬਣਦਾ, ਜਿਹੜੀਆਂ ਕਿਸੇ ਨਾ ਕਿਸੇ ਰੂਪ ਵਿਚ ਸਮਾਜ ਸੇਵਾ ਦੇ ਕੰਮਾਂ ਵਿਚ ਜੁਟੀਆਂ ਹੋਈਆਂ ਹਨ। ਦੂਸਰਾ ਮੇਰੇ ਦਿਮਾਗ ਵਿਚ ਉਨ੍ਹਾਂ ਮਹਾਨ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਬਾਰੇ ਵਿਚਾਰ ਆਇਆ, ਜਿਹੜੀਆਂ ਕੋਈ ਨਾ ਕੋਈ 'ਉਪਾਅ' ਦੱਸਕੇ ਲੋਕਾਂ ਦੇ ਕੰਮ ਸੁਆਰਨ ਵਿਚ ਲੱਗੀਆਂ ਹੋਈਆਂ ਹਨ। ਆਮ ਤੌਰ 'ਤੇ ਕਈ ਵਾਰ ਕਈ ਸਰਕਾਰੀ ਕੰਮ ਬਹੁਤ ਪੇਚੀਦਾ ਹੁੰਦੇ ਹਨ, ਅਜਿਹੇ ਕੰਮ ਕਰਵਾਉਣ ਲਈ ਕਈ ਕਈ ਦਿਨ ਨਹੀਂ ਕਈ ਕਈ ਮਹੀਨੇ ਲੱਗ ਜਾਂਦੇ ਹਨ, ਜਿਸ ਨਾਲ ਬਹੁਤ ਸਮਾਂ ਵਿਅਰਥ ਚਲਿਆ ਜਾਂਦਾ ਹੈ, ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅਤੇ ਅਜਿਹੇ ਕੰਮ ਜਲਦੀ ਕਰਵਾਉਣ ਲਈ ਕੋਈ 'ਉਪਾਅ ' ਕਰ ਲੈਣਾ ਹੀ ਬਿਹਤਰ ਹੁੰਦਾ ਹੈ। ਕੋਈ 'ਉਪਾਅ' ਪੁੱਛਣ ਲਈ ਕਿਸੇ 'ਪੰਡਿਤ' ਕੋਲ ਨਹੀਂ ਦਫਤਰ ਵਿਚ ਬੈਠੀ ਕਿਸੇ ਸਖਸ਼ੀਅਤ ਨੂੰ ਪੁੱਛ ਲੈਣਾ ਚਾਹੀਦਾ ਹੈ। ਕਈ ਅਜਿਹੇ ਕੰਮ ਹੁੰਦੇ ਹਨ, ਜਿਨ੍ਹਾਂ ਦੀ ਜਲਦੀ ਲੋੜ ਹੁੰਦੀ ਹੈ । ਕਈ ਵਾਰ ਦੇਰੀ ਨਾਲ ਹੋਇਆ ਕੰਮ ਬਹੁਤ ਨੁਕਸਾਨਦਾਇਕ ਹੋ ਨਿਬੜਦਾ ਹੈ। ਵੇਖਿਆ ਗਿਆ ਹੈ ਕਿ ਦਫਤਰਾਂ ਵਿਚ ਬੈਠੀਆਂ ਸਾਰੀਆਂ ਨਹੀਂ, ਕੁਝ ਕੁ ਅਜਿਹੀਆਂ ਸਖਸ਼ੀਅਤਾਂ ਹੁੰਦੀਆਂ ਹਨ, ਜਿਹੜੀਆਂ ਕੰਮ ਦਾ ਭਾਰ ਵੇਖਕੇ 'ਉਪਾਅ'   ਦੱਸਕੇ ਉਸ ਦਾ ਭਲਾ ਕਰ ਦਿੰਦੀਆਂ ਹਨ। ਇਸ ਤਰ੍ਹਾਂ ਦਫਤਰਾਂ ਵਿਚ ਬੈਠੀਆਂ ਮਹਾਨ ਸਖਸ਼ੀਅਤਾਂ ਸਮਾਜ ਦਾ ਭਲਾ ਕਰਨ ਵਿਚ ਲੱਗੀਆਂ ਰਹਿੰਦੀਆਂ ਹਨ। ਕਈ ਦਫਤਰਾਂ ਵਿਚ ਕੁਝ ਅਜਿਹੀਆਂ 'ਰੱਬ' ਰੂਪੀ ਸ਼ਖਸੀਅਤਾਂ ਬੈਠੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਹਰੇਕ ਮਹੀਨੇ 'ਮੱਥਾ' ਟੇਕਣ ਵਿਚ ਹੀ ਲੋਕਾਂ ਦਾ ਭਲਾ ਹੁੰਦਾ ਰਹਿੰਦਾ ਹੈ। ਇਸ ਲਈ "ਤਜਰਬਾ ਸਰਟੀਫਿਕੇਟ" ਦੇਣ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਫਤਰਾਂ ਵਿਚ ਬੈਠੀਆਂ 'ਰੱਬ' ਰੂਪੀ ਸਖਸ਼ੀਅਤਾਂ ਜੋ ਕੰਮ ਕਰਵਾਉਣ ਦੇ "ਉਪਾਅ" ਦੱਸਕੇ ਸਮਾਜ ਭਲਾਈ ਦੇ ਕੰਮਾਂ ਵਿਚ ਦਿਨ-ਰਾਤ ਮਿਹਨਤ ਕਰ ਰਹੀਆਂ ਹਨ, ਨੂੰ ਸਮੇਂ ਸਮੇਂ 'ਤੇ ਸਨਮਾਨਿਤ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ' ਰੱਬ ' ਰੂਪੀ ਸਖਸ਼ੀਅਤਾਂ ਦੇ ਹੌਸਲੇ ਹੋਰ ਬੁਲੰਦ ਹੋ ਸਕਣ!
-ਸੁਖਦੇਵ ਸਲੇਮਪੁਰੀ
09780620233

ਕਹਾਣੀ ਮੁਲਾਕਾਤਾਂ  ✍️ ਗੋਪੀ ਦੇਹੜਕਾ  

ਸਾਇਰ ਲਵਲੀ ਆਪਣੀ ਸਾਇਰੀ ਨਾਲ ਸਭ ਦਾ ਮਨ ਮੋਹ ਲੈਦਾ ਸੀ ਉਹ ਆਪਣੀ ਸਾਇਰੀ ਕਈ ਰੂਪਾ ਵਿੱਚ ਬਿਆਨ ਕਰਦਾ ਕਿਸੇ ਨੂੰ ਅਸਮਾਨ ਤੇ ਬੈਠਾ ਦਿੰਦਾ ਕਿਸੇ ਨੂੰ ਫੁੱਲਾ ਤੋ ਸੋਹਣਾ ਬਣਾ ਦਿੰਦਾ ਕਿਸੇ ਨੂੰ ਦਰਦਾ ਵਿੱਚ ਸੁੱਟ ਦਿੰਦਾ ਕਿਸੇ ਦੀ ਖੂਬਸੂਰਤੀ ਬਿਆਨ ਕਰਦਾ ਹੁਣ ਉਹ ਬਹੁਤ ਮਸਹੂਰ ਹੋ ਚੁੱਕਾ ਸੀ ਜਿੱਥੇ ਉਹ ਬੈਠਦਾ ਉੱਥੇ ਬਹਾਰ ਜਿੱਥੇ ਨਹੀ ਬੈਠਦਾ ਸੀ ਉੱਥੇ ਸੋਗ ਹੁੰਦਾ ਸੀ ਹੁਣ ਉਸ ਨੇ ਆਪਣੀ ਸਾਇਰੀ ਦਾ ਕਮਾਲ ਪਿੰਡ ਦੀਆ ਸੱਥਾਂ ਵਿੱਚ ਦਿਖਾਇਆ ਲੋਕ ਉਸ ਤੋ ਭਾਵਕ ਹੋਕੇ ਉਸ ਵੱਲ ਆਕਰਸਤ ਹੁੰਦੇ ਲਵਲੀ ਦੇ ਚਰਚੇ ਦਿਨੋ ਦਿਨ ਵੱਧ ਰਹੇ ਸੀ ਉਹ ਘਰਦਾ ਕੋਈ ਕੰਮ ਨਾ ਕਰਦਾ ਬੱਸ ਆਪਣੀ ਸਾਇਰੀ ਨੂੰ ਬਿਆਨ ਕਰਦਾ ਨਾ ਉਸ ਨੂੰ ਘਰ ਦੀ ਕੋਈ ਫਿਕਰ ਸੀ ਨਾ ਚੜੀ ਦੀ ਸੀ ਨਾ ਲੱਥੀ ਦੀ ਸੀ ਦੋ ਏਕੜ ਜਮੀਨ ਹੋਣ ਕਰਕੇ ਘਰਦਾ ਤੋਰਾ ਮਸਾ ਤੁਰਦਾ ਸੀ ਬਾਪੂ ਜੰਗੀਰ ਸਿੰਘ ਲਵਲੀ ਤੋ ਬੜਾ ਨਰਾਜ ਸੀ ਕਿਉਕਿ ਉਹ ਆਪਣੀ ਮਾਂ ਦਾ ਇਕਲੋਤਾ ਤੇ ਲਾਡਲਾ ਪੁੱਤਰ ਸੀ ਜੰਗੀਰ ਸਿੰਘ ਨੇ ਲਵਲੀ ਦੀ ਮਾਂ ਨਾਲ ਗੱਲਬਾਤ ਕੀਤੀ

ਕਿ ਜੇ ਲਵਲੀ ਪਿੰਡ ਵਿੱਚ ਰਿਹਾ ਤਾ ਹੋਰ ਵੀ ਵਿਗੜ ਜਾਵੇਗਾ ਉਸ ਨੂੰ ਕਿਸੇ ਸਕੀਰੀ ਵਿੱਚ ਭੇਜ ਦਿੱਤਾ ਜਾਵੇ

ਲਵਲੀ ਦੀ ਮਾਂ ਨੇ ਉਸ ਦੇ ਨਾਨਕੇ ਪਿੰਡ ਉਸ ਦੇ ਮਾਮੇ ਨਾਲ ਗੱਲਬਾਤ ਕੀਤੀ ਕਿ ਉਹ ਲਵਲੀ ਨੂੰ ਕੁਝ ਸਮਾ ਅਪਣੇ ਨਾਲ ਰੱਖੇ ਕਿਸੇ ਕੰਮ ਨੂੰ ਸਿੱਖਣ ਦੀ ਜਾਚ ਪੜਤਾਲ ਦੱਸੇ

  ਮਾਮੇ ਦੇ ਹਾ ਕਰਨ ਤੇ ਲਵਲੀ ਵੀ ਨਾਨਕੇ ਜਾਣ ਲਈ ਖੁਸ ਸੀ ਲਵਲੀ ਦਾ ਮਾਮਾ ਦੋ ਚਾਰ ਪਿੰਡਾ ਵਿੱਚ ਸਬਜੀ ਵੇਚਕੇ ਘਰ ਦਾ ਖਰਚਾ ਚਲਾਉਦਾ ਸੀ ਸਰਗੀ ਦਾ ਵੇਲਾ ਹੋਇਆ ਲਵਲੀ ਦਾ ਮਾਮਾ ਉਸ ਨੂੰ ਲੈਣ ਆਗਿਆ ਹੁਣ ਪਿੰਡ ਦੇ ਵਿਹਲੜਾ ਦਾ ਲਵਲੀ ਬਿਨਾ ਦਿਲ ਨੀ ਲੱਗਦਾ ਸੀ ਲਵਲੀ ਦੇ ਨਾਨਕੇ ਪਹੁੰਚਣ ਤੇ ਸਾਰਾ ਨਾਨਕਾ ਪਰਿਵਾਰ ਖੁਸ ਸੀ ਉਹ ਸਾਰਿਆ ਨੂੰ ਆਪਣੀ ਸਾਇਰੀ ਦੇ ਰੂਪ ਵਿੱਚ ਮਿਲਦਾ ਜੇ ਉਸ ਸੀ ਨਾਨੀ ਉਸ ਨੂੰ ਘਰ ਬਾਰੇ ਪੁੱਛਦੀ ਤਾ ਉਹ ਕਹਿ ਦਿੰਦਾ ਮੈਨੂੰ ਨੀ ਪਤਾ ਨਾਨੀ ਸੋਚਦੀ ਕਿ ਉਹ ਇਦਾ ਦੇ ਅਨਕੂਲ ਕਿਵੇ ਹੋਵੇਗਾ ਜਦੋ ਉਹ ਆਪਣੇ ਘਰ ਬਾਰੇ ਸੋਚਦਾ ਹੀ ਨਹੀ ਅਗਲੇ ਦਿਨ ਲਵਲੀ ਨੇ ਆਪਣੀ ਮਾਮੇ ਨਾਲ ਸਬਜੀ ਵੇਚਣ ਜਾਣਾ ਸੀ ਉਹ ਪੂਰੀ ਤਰਾ ਤਿਆਰ ਸੀ ਕੰਮ ਕਰਨ ਲਈ ਨਹੀ  ਸਗੋ ਬਹਾਰ ਘੁੰਮਣ ਫਿਰਨ ਲਈ ਜਦੋ ਲਾਗੇ ਪਿੰਡ ਲਵਲੀ ਦੇ ਮਾਮੇ ਨੇ ਸਬਜੀ ਦਾ ਹੋਕਾ ਦਿੱਤਾ ਤਾ ਲਵਲੀ ਹੱਸ ਪਿਆ ਤੇ ਉਸਦੇ ਮਾਮੇ ਨੇ ਉਸ ਨੂੰ ਘੂਰਿਆ ਤੇ ਉਹ ਚੁੱਪ ਹੋਗਿਆ ਸਬਜੀ ਖਰੀਦਣ ਵਾਲੇ ਖਰੀਦ ਰਹੇ ਸੀ ਤੇ ਲਵਲੀ ਵੇਖ ਰਿਹਾ ਸੀ ਲਾਗੇ ਪਿੰਡ ਚੰਨੋ ਨਾਮ ਦੀ ਲੜਕੀ ਲਵਲੀ ਦੇ ਮਾਮੇ ਤੋ ਸਬਜੀ ਖਰੀਦ ਦੀ ਸੀ ਲਵਲੀ ਨੇ ਉਸ ਦੀ ਖੂਬਸੂਰਤੀ ਨੂੰ ਦੇਖਿਆ ਤੇ ਆਪਣਾ ਸਾਇਰੀ ਵਾਲਾ ਧਾਗ ਪਰੋਣ ਲੱਗਾ ਉਸ ਦਾ ਮਾਮਾ ਉਸਨੂੰ ਕਈ ਵਾਰ ਘੂਰਦਾ ਤੇ ਉਹ ਅਣਗੋਲਿਆ ਕਰ ਦਿੰਦਾ ਜਦੋ ਚੰਨੋ ਆਪਣੀ ਖੂਬਸੂਰਤੀ ਬਾਰੇ ਲਵਲੀ ਦੇਮੂੰਹੋਂ  ਸੁਣਦੀ ਤਾ  ਉਹ ਬਹੁਤ ਖੁਸ ਹੋ ਜਾਦੀ ਚੰਨੋ ਅਤੇ ਲਵਲੀ ਇੱਕ ਦੂਜੇ ਨੂੰ ਚਹੁੰਣ ਲੱਗੇ ਤੇ ਇਹ ਚਾਹਤ ਮੁਲਾਕਾਤ ਵਿੱਚ ਬਦਲੀ ਮੁਲਾਕਾਤਾ ਲੰਬੀਆ ਹੁੰਦੀਆ ਗਈਆ ਜੋ ਦਿਨ ਤੋ ਰਾਤ ਤੱਕ ਉਪੜ ਗਈਆ ਹੁਣ ਲਵਲੀ ਵੀ ਮਾਮੇ ਨਾਲ ਜਾਣ ਤੋ ਇਨਕਾਰ ਕਰਦਾ ਕੋਈ ਨਾ ਕੋਈ ਬਹਾਨਾ ਬਣਾਕੇ ਚੰਨੋ ਨੂੰ ਮਿਲਣ ਚਲਿਆ ਜਾਦਾ ਉਹ ਹਰ ਰੋਜ ਚੰਨੋ ਤੇ ਕੋਈ ਨਾ ਕੋਈ ਸੇਅਰ ਜੋੜਦਾ ਤੇ ਉਸਨੂੰ ਖੁਸ ਕਰ ਦਿੰਦਾ ਦੋਨੋ ਇੱਕ ਦੂਜੇ ਨੂੰ ਚੰਗੀ ਤਰਾ ਪਹਿਚਾਣ ਰਹੇ ਸੀ ਦੋਨਾ ਨੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ ਲਵਲੀ ਸਾਮ ਨੂੰ ਘਰ ਵੜਦਾ ਲਵਲੀ ਦੀ ਨਾਨੀ ਤੇ ਮਾਮਾ ਉਸ ਤੋ ਬੜੇ ਨਰਾਜ ਹੁੰਦੇ ਉਹ ਕਹਿੰਦੇ ਭਲਿਆ ਮਾਣਸਾ ਜੇ ਕੰਮ ਨਹੀ ਕਰਨਾ ਤਾ ਪਿੰਡ ਵਾਪਸ ਚਲਾ ਜਾ ਲਵਲੀ ਨੇ ਦੱਸਿਆ ਕੇ ਉਹ ਲਾਗੇ ਪਿੰਡ ਜੱਗੂ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਇਹ ਸੋਚਕੇ ਸਭ ਦੇ ਪੈਰਾ ਥੱਲੋ ਜਮੀਨ ਨਿਕਲ ਗਈ ਕੇ ਲਵਲੀ ਕਿਸ ਮਕਸਦ ਲਈ ਆਇਆ ਹੈ ਅਤੇ ਕਿਹੜੀ ਲਾਈਨ ਵਿੱਚ ਪੈਗਿਆ ਲਵਲੀ ਨੇ ਦੱਸਿਆ ਕਿ ਉਹ ਫੇਰ ਸਾਰਾ ਕੰਮ ਕਰੇਗਾ ਉਸ ਦ ਵਿਆਹ ਚੰਨੋ ਨਾਲ ਕੀਤਾ ਜਾਵੇ ਪਾਲੀ ਲਵਲੀ ਦਾ ਪੱਕਾ ਆੜੀ ਸੀ ਜੋ ਉਸ ਦੇ ਨਾਨਕੇ ਪਿੰਡ ਦਾ ਸੀ ਪਾਲੀ ਲਵਲੀ ਤੇ ਚੁੰਨੋ ਦੀ ਮੁਲਾਕਾਤ ਕਰਾਉਣ ਵਿੱਚ ਮਹਿਰ ਸੀ ਲਵਲੀ ਦਾ ਇਸ ਤਰਾ ਚੰਨੋ ਨੂੰ ਮਿਲਣਾ ਉਸਦੇ ਮਾਮੇ ਨੂੰ ਚੰਗਾ ਨਾ ਲੱਗਾ ਉਸਨੇ ਲਵਲੀ ਦੀ ਮਾਂ ਨਾਲ ਗੱਲ ਕੀਤੀ ਉਸਦੀ ਮਾਂ ਦੇ ਕਹਿਣ ਤੇ ਲਵਲੀ ਦਾ ਮਾਮਾ ਉਸ ਦੀ ਗੱਲ ਕਰਨ ਚੁੰਨੋ ਦੇ ਪਿੰਡ ਗਿਆ ਚੰਨੋ ਦੇ ਪਿਤਾ  ਜੱਗੂ ਵਪਾਰੀ ਨੇ ਲਵਲੀ ਦੇ ਮਾਮੇ ਦੀ ਸੇਵਾ ਕੀਤੀ ਚਾਹ ਪਾਣੀ ਪਿਆਇਆ ਲਵਲੀ ਦੇ ਮਾਮੇ ਨੇ ਚੰਨੋ ਦਾ ਰਿਸਤਾ ਮੰਗਿਆ ਤਾ ਜੱਗੂ ਵਪਾਰੀ ਚੰਨੋ ਦੇ ਪਿਤਾ ਨੇ ਕਿਹਾ ਮਾਫ ਕਰਨਾ ਚੰਨੋ ਦਾ ਰਿਸਤਾ ਤਾ ੳਸਦੀ ਮਾਸੀ ਨੇ ਲੈਕੇ ਜਾਣਾ ਹੈ

ਉਹ ਤਾ ਨਿੱਕੀ ਹੁੰਦੀ ਦਾ ਹੀ ਰਿਸਤਾ ਪੱਕਾ ਕਰ ਗਈ ਸੀ ਲਵਲੀ  ਦੇ ਮਾਮੇ  ਨੇ ਕਿਹਾ ਉਹ ਇੱਕ ਦੂਜੇ ਨੂੰ ਚੰਗੀ ਤਰਾ ਜਾਣਦੇ ਹਨ ਅਤੇ ਵਿਆਹ ਲਈ ਵੀ ਰਾਜੀ ਹਨ ਤਾ ਚੰਨੋ ਦੇ ਪਿਤਾ ਨੇ ਕਿਹਾ ਕਿ ਫੇਰ ਕੀ ਆ ਅੱਜ ਤੋ ਬਾਅਦ ਚੰਨੋ ਲਵਲੀ ਨੂੰ ਨਹੀ ਮਿਲੇਗੀ  ਇਹ ਸੁਣਕੇ ਚੰਨੋ ਦੇ ਅੱਖਾ ਵਿੱਚੋ ਹੰਝੂ ਡਿੱਗੇ ਕਿਉਕਿ ਚੰਨੋ ਨਹੀ ਜਾਣਦੀ ਸੀ ਕਿ ਉਸਦੀ ਮਾਸੀ ਛੋਟੀ ਹੁੰਦੀ ਦਾ ਹੀ ਰਿਸਤਾ ਪੱਕਾ ਕਰ ਗੲੀ ਸੀ ਜਦ ਕਿ ਉਸਨੂੰ ਇਸ ਗੱਲ ਦਾ ਪਤਾ ਹੀ ਨਹੀ ਸੀ ਇਹ ਸੁਣਕੇ ਲਵਲੀ ਦਾ ਮਾਮਾ ਮੰਜੇ ਤੋ ਉੱਠਿਆ ਤੇ ਸਤਿ ਸ੍ਰੀ ਅਕਾਲ ਬੁਲਾ ਕੇ ਘਰ ਨੂੰ ਤੁਰ ਪਿਆ ਘਰ ਆਕੇ ਗੱਲ ਕੀਤੀ ਤੇ ਦੱਸਿਆ ਕਿ ਉਹਨਾ ਨੇ ਚੰਨੋ ਦਾ ਰਿਸਤਾ ਪਹਿਲਾ ਹੀ ਪੱਕਾ ਕੀਤਾ ਹੋਇਆ ਹੈ ਲਵਲੀ ਦੇ ਮਾਮੇ ਨੇ ਕਿਹਾ ਕਿ ਹੁਣ ਉਹ ਪਿੰਡ ਚਲਾ ਜਾਵੇ ਤੇ ਆਪਣੇ ਬਾਪੂ ਨਾਲ ਖੇਤਾ ਵੱਲ ਧਿਆਨ ਦੇਵੇ ਇੱਥੇ ਹੁਣ ਕੁਝ ਨੀ ਇਹ ਸੁਣਕੇ ਲਵਲੀ ਅੰਦਰੋ ਅੰਦਰੀ ਟੁੱਟ ਚੁੱਕਾ ਸੀ ਉਸਨੇ ਪਾਲੀ ਨੂੰ ਸੁਨੇਹਾ ਦਿੱਤਾ ਕੇ ਚੰਨੋ ਉਸਨੂੰ ਭਲਕੇ ਪੁਰਾਣੇ ਖੂਹ ਤੇ ਮਿਲੇ ਇਹ ਚੰਨੋ ਤੇ ਲਵਲੀ ਦੀ ਆਖਰੀ ਮੁਲਾਕਾਤ ਸੀ ਚੰਨੋ ਨੇ ਲਵਲੀ ਨੂੰ ਮਿਲਕੇ ਦੱਸਿਆ ਕਿ ਉਹ ਹੁਣ ਉਹਨੂੰ ਭੁੱਲ ਜਾਵੇ ਹੁਣ ਕੁਝ ਨੀ ਹੋ ਸਕਦਾ ਉਹ ਆਪ ਨਹੀ ਜਾਣਦੀ ਕਿ ਇਹ ਕਿੱਦਾ ਤੇ ਕੀ ਹੋਗਿਆ ਇਹ ਕਹਿਕੇ ਚੁੰਨੋ ਨੇ ਸਿਰ ਤੇ ਚੁੰਨੀ ਵੀ ਨਾ ਲਈ ਤੇ ਉਹ ਰੋਦੀ ਰੋਦੀ ਘਰ ਵੱਲ ਤੁਰ ਪਈ ਲਵਲੀ ਚੁੱਪ ਚਾਪ ਦੇਖਦਾ ਰਿਹਾ ਤੇ ਅੰਦਰੋ ਅੰਦਰੀ ਤੜਫਦਾ ਰਿਹਾ  ਸੀ ਨਾ ਹੁਣ ਉਸਦੇ ਮੰਹੂ ਤੇ ਕੋਈ ਸੇਅਰ ਸੀ ਨਾ ਸਾਇਰੀ ਉਹ ਸੋਚਦਾ ਸੀ ਕਿ ਇਹ ਸਜਾ ਉਸਨੂੰ ਕਿਉ ਮਿਲੀ ਤੇ ਕਾਹਦੀ ਮਿਲੀ ਲਵਲੀ ਨੇ ਆਪਣਾ ਥੈਲਾ ਚੱਕਿਆ ਤੇ ਆਪਣੇ ਪਿੰਡ ਆਉਣ ਦਾ ਮਨ ਬਣਾ ਲਿਆ ਬਾਕੀਆ ਲਈ ਚਾਹੇ ਇਹ ਰਿਸਤਾ ਟੁੱਟਿਆ ਸੀ ਪਰ ਲਵਲੀ ਲਈ ਖੁਆਬ ਅਤੇ ਸਾਇਰੀ ਸਭ ਕੁਝ ਟੁੱਟ ਚੁੱਕਾ ਸੀ ਕਿਸੇ  ਨੇ ਸੱਚ ਹੀ ਕਿਹਾ ਹੈ ਕਿ ਇਨਸਾਨ ਬਹਾਰੋ ਜਿੱਡਾ ਮਰਜੀ ਵੱਡਾ ਬਾਦਸਾਹ ਹੋਵੇ ਪਰ ਅੰਦਰਲਾ ਦਰਦ ਉਸਨੂੰ ਭਿਖਾਰੀ ਬਣਾ ਦਿੰਦਾ ਹੈ ਪਿੰਡ ਆਕੇ ਲਵਲੀ ਨੇ ਮੰਹੂ ਹੱਥ ਧੋਤਾ ਤੇ ਉਸਦੀ ਮਾਂ ਦੇ ਰੋਟੀ ਪਾਣੀ ਪੁੱਛਣ ਤੇ ਉਸਨੇ ਇਨਕਾਰ ਕਰ ਦਿੱਤਾ ਲਵਲੀ ਕਈ ਦਿਨ ਘਰੋ ਬਹਾਰ ਨੀ ਨਿਕਲਿਆ ਉਹ ਸਾਇਰੀ ਲਿਖ ਤਾ ਸਕਦਾ ਸੀ ਪਰ ਆਪਣੇ ਦਰਦਾ ਦੀ ਜੋ ਉਸਨੂੰ ਚੰਨੋ ਦੀ ਯਾਦ ਦਿਵਾਉਦੀ ਸੀ ਉਸਨੇ ਸਾਇਰੀ ਲਿਖਣੀ ਵੀ ਬੰਦ ਕਰਤੀ ਪਿੰਡ ਦੇ ਵਿਹਲੜ ਉਸ ਦੇ ਮੂੰਹੋ ਕੁਝ ਨਾ ਕੁਝ ਸੁਣਨਾ ਚਾਹੁੰਦੇ ਪਰ ਲਵਲੀ ਆਖਦਾ ਉਸਨੂੰ ਕੁਝ ਨੀ ਆਉਦਾ ਹੁਣ ਉਹ ਸਵੇਰੇ ਸਾਮ ਆਪਣੇ ਬਾਪੂ ਨਾਲ ਖੇਤਾ ਵਿੱਚ  ਕੰਮ ਕਰਾਉਦਾ ਪਰ ਚੰਨੋ ਨੂੰ ਕਦੇ ਭੁਲਾ ਨਾ ਪਾਉਦਾ ਹੁਣ ਉਸਨੇ ਨਾਨਕੇ ਜਾਣਾ ਵੀ ਬੰਦ ਕਰਤਾ ਚੰਨੋ ਨਾਲ ਹੋਈ ਮੁਲਾਕਾਤ ਨੇ ਲਵਲੀ ਨੂੰ ਤੋੜਕੇ ਰੱਖਤਾ ਉਹ ਜਾਣ ਗਿਆ ਸੀ ਕਿ ਅਣਜਾਣ ਲੋਕਾ ਨਾਲ ਮੁਲਾਕਾਤ ਕਰਨੀ ਤੇ ਉਹਨਾ ਨੂੰ ਜਾਣੇ ਬਗੈਰ  ਦਿਲ ਦੇ ਭੇਤ ਦੇਣੇ ਮੂਰਖਤਾ ਹੈ ਲਵਲੀ ਨੂੰ ਦੁੱਖ ਸੀ ਕਿ ਉਸਨੂੰ ਉਹ ਨਹੀ ਮਿਲਿਆ ਜੋ ਉਸਨੂੰ ਚਹੀਦਾ ਸੀ ਬੇਸਕ ਉਸਨੇ ਕਾਫੀ ਲੋਕਾ ਨਾਲ ਸਾਇਰੀ ਜਹਿਰ ਕੀਤੀ ਪਰ ਜੋ ਸਾਇਰੀ ਚੰਨੋ ਨਾਲ ਤੇ ਉਸ ਨਾਲ ਮੁਲਾਕਾਤਾ ਕਰਕੇ ਮਿਲੀ ਉਹ ਕਦੇ ਕਿਸੇ ਨਾਲ ਨਹੀ ਮਿਲੀ  ਜੋ ਕੰਮ ਉਸਨੂੰ ਨਾਨਕੇ ਸਿੱਖਣ ਲਈ ਭੇਜਿਆ ਸੀ ਉਹ ਤਾ ਸਿਖ ਨਾ ਸਕਿਆ ਪਰ ਐਨਾ ਜਰੂਰ ਸਿਖ ਗਿਆ ਸੀ ਕਿਸੇ ਨਾਲ ਮੁਲਾਕਾਤ ਕਰਨ ਲੱਗਿਆ ਉਸ ਬਾਰੇ ਚੰਗੀ ਤਰਾ ਜਾਣ ਲੈਣਾ ਚਹੀਦਾ ਹੈ ਹੁਣ ਲਵਲੀ ਖੇਤ ਤੋ ਘਰ ਤੇ ਘਰ ਤੋ ਖੇਤ ਦਾ ਸਫਰ ਤੈਅ ਕਰਦਾ ਅਤੇ ਵਾਧੂ ਕਿਸੇ ਨਾਲ ਗੱਲ ਨਾ ਕਰਦਾ !

   *ਆਹ! ਪ੍ਰਮਾਣੂ - ਹਥਿਆਰ*✍️ ਸਲੇਮਪੁਰੀ ਦੀ ਚੂੰਢੀ

 *ਆਹ! ਪ੍ਰਮਾਣੂ - ਹਥਿਆਰ*

-ਆਮ ਤੌਰ 'ਤੇ  ਮਨੁੱਖ ਆਪਣੀ ਜਾਂ ਆਪਣੀ ਚਲ-ਅਚੱਲ ਜਾਇਦਾਦ ਦੀ ਰੱਖਿਆ ਲਈ ਹਥਿਆਰਾਂ ਦੀ ਵਰਤੋਂ ਕਰਦਾ ਹੈ। ਹਥਿਆਰਾਂ ਵਿਚ ਡੰਡੇ, ਚਾਕੂ ਤੋਂ ਲੈ ਕੇ ਤੋਪਾਂ, ਰਾਕਟ-ਲਾਂਚਰ ਸ਼ਾਮਲ ਹੋ ਸਕਦੇ ਹਨ, ਜਦਕਿ ਇੱਕ ਦੇਸ਼ ਦੂਜੇ ਦੇਸ਼ ਤੋਂ ਆਪਣੀ ਰੱਖਿਆ ਲਈ ਤੋਪਾਂ, ਰਾਕਟ, ਮਿਜਾਈਲਾਂ ਅਤੇ ਜਹਾਜ਼ਾਂ ਦੀ ਵਰਤੋਂ ਕਰਦਾ ਹੈ, ਪਰ ਸਿਆਸੀ ਖਿੱਤੇ ਵਿੱਚ ਆਪਣੀ ਸਿਆਸੀ ਮਜਬੂਤੀ  ਅਤੇ ਸੁਰੱਖਿਆ ਲਈ ਸਿਆਸੀ ਆਗੂ ਉਪਰਲੇ ਹਥਿਆਰਾਂ ਦੀ ਵਰਤੋਂ ਨਹੀਂ ਕਰਦੇ, ਸਗੋਂ ਆਪਣੇ ਵਿਰੋਧੀ /ਦੁਸ਼ਮਣ ਨੂੰ ਆਪਣੀ ਸਿਆਸਤ ਨਾਲ ਖਤਮ ਕਰਨ ਲਈ ਸਿਆਸਤ ਦੀ ਵਰਤੋਂ ਕਰਦੇ ਹਨ। ਸੰਸਾਰ ਦੇ ਜਿੰਨੇ ਵੀ ਦੇਸ਼ ਹਨ, ਉਨ੍ਹਾਂ ਵਿਚੋਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਸਿਆਸਤਦਾਨ ਆਪਣੀ ਕੁਰਸੀ ਦੀ ਸੁਰੱਖਿਅਤਾ ਲਈ ਅਤੇ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਜਿਸ ਸਿਆਸਤ ਰੂਪੀ ਮਾਰੂ ਹਥਿਆਰ ਦੀ ਵਰਤੋਂ ਕਰਦੇ ਹਨ, ਪੂਰੀ ਤਰ੍ਹਾਂ ਫਿਲਟਰ ਕੀਤੀ ਹੁੰਦੀ ਹੈ। ਭਾਰਤ ਵਿਚ ਜਿਸ ਸਿਆਸੀ ਪਾਰਟੀ ਦਾ ਕੇਂਦਰ ਉਪਰ ਕਬਜ਼ਾ ਹੁੰਦਾ ਹੈ, ਉਹ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਆਮ ਤੌਰ 'ਤੇ ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਥਿਆਰ ਵਜੋਂ ਵਰਤੋਂ ਕਰਦੀ ਹੈ, ਹਾਲਾਂਕਿ ਇਨ੍ਹਾਂ ਦੋਵੇਂ ਸੰਸਥਾਵਾਂ ਦੀ ਸਥਾਪਨਾ ਦੇਸ਼ ਦੀ ਬਿਹਤਰੀ ਲਈ ਕੀਤੀ ਗਈ ਸੀ। ਕੇਂਦਰ ਉਪਰ ਕਾਬਜ ਸਿਆਸੀ ਪਾਰਟੀ ਦੇ ਆਗੂ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਕਈ ਵਾਰ ਉਨ੍ਹਾਂ ਉਪਰ ਦੇਸ਼ ਧ੍ਰੋਹ ਅਤੇ ਅੱਤਵਾਦ ਨਾਲ ਸਬੰਧਿਤ ਕਾਨੂੰਨਾਂ ਨੂੰ ਹਥਿਆਰ ਦੇ ਤੌਰ 'ਤੇ ਵਰਤ ਕੇ  ਜੇਲਾਂ ਵਿਚ ਧੱਕਣ ਤੋਂ ਵੀ ਗੁਰੇਜ ਨਹੀਂ ਕਰਦੇ ।  ਇਸੇ ਤਰਜ 'ਤੇ ਦੇਸ਼ ਦੀਆਂ ਰਾਜ ਸਰਕਾਰਾਂ ਆਪਣੀ ਸਿਆਸਤ ਚਲਾਉੰਦੀਆਂ ਹਨ। ਜਿਸ ਰਾਜ ਵਿਚ ਜਿਸ ਸਿਆਸੀ ਪਾਰਟੀ ਦੀ ਸਰਕਾਰ ਹੁੰਦੀ ਹੈ, ਉਸ ਨਾਲ ਸਬੰਧਿਤ ਸਿਆਸਤਦਾਨ ਆਪਣੀ ਕੁਰਸੀ ਨੂੰ ਸੁਰੱਖਿਅਤ ਰੱਖਣ ਲਈ ਵਿਰੋਧੀਆਂ /ਦੁਸ਼ਮਣਾਂ ਨੂੰ ਸਬਕ ਸਿਖਾਉਣ ਲਈ ਵਿਜੀਲੈਂਸ ਬਿਊਰੋ ਨੂੰ ਇੱਕ ਹਥਿਆਰ ਦੇ ਤੌਰ 'ਤੇ ਵਰਤੋਂ ਵਿਚ ਲਿਆਂਉਂਦੇ ਹਨ। ਰਾਜ ਸਰਕਾਰਾਂ 'ਤੇ ਕਾਬਜ ਸਿਆਸੀ ਪਾਰਟੀਆਂ ਦੇ ਸਿਆਸਤਦਾਨ ਤਾਂ ਕਈ ਵਾਰ ਇਥੋਂ ਤਕ ਸਿਆਸੀ ਤੀਰ ਮਾਰ ਜਾਂਦੇ ਹਨ, ਕਿ ਉਹ ਕਿਸੇ ਚੰਗੇ ਭਲੇ  ਸਿਆਸਤਦਾਨ ਨੂੰ ਕਿਸੇ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਵਿਚ ਫਸਾ ਕੇ ਕੇਵਲ ਬਦਨਾਮ ਹੀ ਨਹੀਂ ਕਰਦੇ ਸਗੋਂ ਜੇਲ੍ਹ ਵਿੱਚ ਬੰਦ ਕਰਕੇ ਸਦਾ ਸਦਾ ਲਈ ਦਿਮਾਗੀ ਅਤੇ ਸਿਆਸੀ ਤੌਰ 'ਤੇ ਕੰਡਮ ਕਰਨ ਲਈ ਵੀ ਕੋਈ ਕਸਰ ਨਹੀਂ ਛੱਡਦੇ । ਕੇਂਦਰ ਅਤੇ ਰਾਜਾਂ ਉਪਰ ਕਾਬਜ ਸਰਕਾਰਾਂ ਨਾਲ ਸਬੰਧਿਤ ਸਿਆਸਤਦਾਨ ਆਪਣੇ ਵਿਰੋਧੀਆਂ ਨੂੰ ਰਿਸ਼ਵਤਖੋਰੀ, ਜਮੀਨਾਂ ਉਪਰ ਕਬਜੇ ਕਰਨ, ਨਜਾਇਜ ਹਥਿਆਰ ਰੱਖਣ ਅਤੇ ਨਸ਼ਿਆਂ ਦੀ ਖਰੀਦੋ-ਫਰੋਖਤ ਕਰਨ ਦੇ ਮਾਮਲਿਆਂ ਨਾਲ ਨਜਿੱਠਣ ਲਈ ਬਣੇ ਕਾਨੂੰਨਾਂ  ਨੂੰ ਹਥਿਆਰ ਦੀ ਤਰ੍ਹਾਂ ਵਰਤ ਕੇ ਇਸ ਤਰ੍ਹਾਂ ਟੰਗ ਕੇ  ਰੱਖ ਦਿੰਦੇ ਹਨ, ਕਿ ਬੰਦਾ ਜਿੰਦਗੀ ਭਰ ਉੱਠ ਨਹੀਂ ਸਕਦਾ । ਸਾਡੇ ਸਿਆਸਤਦਾਨ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਬਿਹਤਰੀ ਲਈ ਘੱਟ ਸਗੋਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਅਤੇ ਸਿਆਸੀ ਕਿੜਾਂ ਕੱਢਣ ਲਈ ਸਿਆਸਤ ਨੂੰ ਪ੍ਰਮਾਣੂ ਹਥਿਆਰ ਦੇ ਰੂਪ ਵਿਚ  ਵਰਤਕੇ ਆਪਣੀ ਕੁਰਸੀ  ਨੂੰ ਸੁਰੱਖਿਅਤ ਰੱਖਣ ਲਈ ਸਿਆਸਤ ਕਰਦੇ ਹਨ।ਕੁਰਸੀ ਦੀ ਮਜਬੂਤੀ ਲਈ, ਕੁਰਸੀ ਸੁਰੱਖਿਆ ਲਈ , ਸਿਆਸੀ ਵਿਰੋਧੀਆਂ ਦਾ ਮੂੰਹ ਬੰਦ ਕਰਵਾਉਣ ਅਤੇ ਦਬਾਕੇ ਰੱਖਣ ਲਈ ਦੇਸ਼ ਦੇ ਸਿਆਸਤਦਾਨਾਂ ਕੋਲ 'ਸਿਆਸੀ ਚਲਾਕੀਆਂ' ਹੀ "ਪ੍ਰਮਾਣੂ ਹਥਿਆਰ"ਹਨ। ਸਿਆਸੀ ਪਾਰਟੀਆਂ ਵਿਚ ਇਕ ਦੂਜੇ ਨੂੰ ਦਬਾਕੇ ਰੱਖਣ ਲਈ "ਸਿਆਸੀ ਚਲਾਕੀਆਂ" ਦਾ ਪ੍ਰਵਾਹ ਅਕਸਰ ਚੱਲਦਾ ਰਹਿੰਦਾ ਹੈ ਅਤੇ ਦੇਸ਼ ਵਿਚ ਇਸ ਨੂੰ ਹੀ "ਸਿਆਸਤ" ਦਾ ਨਾਂਅ ਦਿੱਤਾ ਗਿਆ ਹੈ , ਜਿਸ ਨੂੰ ਸਮਝਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਦਾ ਕੰਮ ਹੁੰਦਾ ਹੈ। ਵਿਚਾਰੇ ਆਮ ਲੋਕ ਤਾਂ ਸਿਆਸੀ ਮੀਟਿੰਗਾਂ ਅਤੇ ਰੈਲੀਆਂ ਤੋਂ ਪਹਿਲਾਂ ਦਰੀਆਂ ਵਿਛਾਉਣ ਅਤੇ ਬਾਅਦ ਵਿਚ ਦਰੀਆਂ ਇਕੱਠੀਆਂ ਕਰਨ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ। 

-ਸੁਖਦੇਵ ਸਲੇਮਪੁਰੀ

09780620233

20 ਨਵੰਬਰ, 2020.

Things You Should Never Do in the Morning

Some of the morning routines or things to avoid in the morning for a better and fresh start. 

 Don’t Go Straight to Work!

The morning is a vital segment of your whole day, and the person is more productive at this time. In the morning routine, you should add some physical activity like exercise or walk and take a healthy breakfast. Try to engage yourself in some inspiring content either in the form of a newspaper or any book to motivate yourself. These are all the activities to do in the morning, so you’ll feel great energy to kick off your day with full discipline and self-esteem.

However, most people ignore this balanced morning routine, and all they can do is to end up being lazy and dull in the morning. People don’t even realize the worth of their morning, that it is the most important part of the day if spent in a great manner. While most people just skip all the things and wake up, get ready, and go straight forwork.

This is not the first thing morning expects from us. By following this unhealthy routine, a person might not be fully conscious and unable to pay attention to their work. If you go directly to your work in the morning without engaging yourself in some good morning routine, you‘ll end up being disorganized, slow, and inefficient.

Eventually, your productivity suffers, and your progress is not up to the mark. This is not the only thing a person can destroy, but your mental health and sleep schedule is even more compromised and leads to serious health consequences.

Some people always want to sleep more from their scheduled time, so sleeping into the last seconds doesn’t give you any benefit, but it will disturb your whole morning routine. People feel lethargic all day, and that feeling of being unproductive at your workplace disturbs you mentally and physically

*ਕੋਰੋਨਾ! ਜਨਮ ਦਿਨ ਮੁਬਾਰਕ*✍️ ਸਲੇਮਪੁਰੀ ਦੀ ਚੂੰਢੀ

*ਕੋਰੋਨਾ! ਜਨਮ ਦਿਨ ਮੁਬਾਰਕ*

- ਅੱਜ ਦੇ ਦਿਨ 17 ਨਵੰਬਰ 2019 ਨੂੰ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਦਾ ਜਨਮ ਹੋਇਆ ਸੀ, ਜਾਣੀ ਕਿ ਅੱਜ ਦੇ ਦਿਨ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਅੱਜ ਦੇ ਦਿਨ ਜਦੋਂ ਕੋਰੋਨਾ ਨੇ ਜਨਮ ਲਿਆ ਸੀ ਤਾਂ ਸਮੁੱਚੇ ਸੰਸਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਪਹਿਲਾਂ ਪਹਿਲਾਂ ਤਾਂ ਸੰਸਾਰ ਦੇ ਸਾਰੇ ਦੇਸ਼ਾਂ ਦੇ ਦਿਮਾਗ ਵਿਚ ਇਹ ਗੱਲ ਸੀ ਕਿ ਕੋਰੋਨਾ ਚੀਨ ਦੀ ਪੈਦਾਇਸ਼ ਹੈ, ਸਾਨੂੰ ਕਈ ਆ, ਆਪਣੀ ਮਾਂ ਚੀਨ ਦੇ ਹੀ ਢਿੱਡ ਵਿਚ ਲੱਤਾਂ ਮਾਰੇਗਾ, ਪਰ ਜਦੋਂ ਕੋਰੋਨਾ ਨੇ ਇਟਲੀ ਤੋਂ ਇਲਾਵਾ ਹੋਰ ਵੱਖ ਵੱਖ ਦੇਸ਼ਾਂ ਦੇ ਢਿੱਡ ਵਿਚ ਲੱਤਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਫਿਰ ਅਮਰੀਕਾ, ਕੈਨੇਡਾ, ਰੂਸ ਵਰਗੇ ਦੇਸ਼ਾਂ ਨੂੰ ਭਾਜੜਾਂ ਪੈ ਗਈਆਂ। ਸਾਰੇ ਦੇਸ਼ਾਂ ਨੇ ਕੋਰੋਨਾ ਦੀ ਸੰਘੀ ਘੁੱਟਣ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ, ਜਾਣੀ ਕਿ ਇਸ ਦੇ ਇਲਾਜ ਲਈ ਖੋਜਾਂ ਸ਼ੁਰੂ ਕਰ ਦਿੱਤੀਆਂ, ਪਰ ਭਾਰਤ ਨੇ ਇਸ ਨੂੰ 'ਰੱਬ' ਦੇ ਆਸਰੇ ਹੀ ਜਿਵੇਂ ਅਕਸਰ ਸਾਡੇ ਦੇਸ਼ ਵਿਚ ਹੁੰਦਾ ਹੈ, ਛੱਡ ਦਿੱਤਾ ਅਤੇ ਕੋਰੋਨਾ ਨੂੰ ਭਜਾਉਣ ਲਈ ਥਾਲੀਆਂ ਵਜਾਉਣ ਦਾ ਸੌਖਾ ਵਿਗਿਆਨਿਕ ਤਰੀਕਾ ਲੱਭ ਲਿਆ। ਅਮਰੀਕਾ, ਰੂਸ, ਇੰਗਲੈਂਡ, ਚੀਨ, ਕੈਨੇਡਾ ਵਰਗੇ ਦੇਸ਼ਾਂ ਦੀ ਵਿਗਿਆਨਕ - ਤਕਨਾਲੌਜੀ ਦੀ ਸੰਸਾਰ ਵਿੱਚ ਤੂਤਕੀ ਬੋਲਦੀ ਆ, ਪਰ ਉਹ ਵੀ ਅਜੇ ਤੱਕ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਰੋਨਾ ਦੇ ਹੱਥ ਵਿਚ ਖੂੰਡੀ ਫੜਾਉਣ ਦੇ ਸਮਰੱਥ ਨਹੀਂ ਹੋ ਸਕੇ, ਕਰੋੜਾਂ ਰੁਪਏ ਖਰਚੀ ਬੈਠੇ ਹਨ! 

ਕੋਰੋਨਾ ਨੇ ਆਪਣੀ ਇਕ ਸਾਲ ਦੀ ਉਮਰ ਦੌਰਾਨ ਹੀ ਪੂਰੇ ਸੰਸਾਰ ਨੂੰ ਪੜਨੇ ਪਾ ਕੇ ਰੱਖ ਦਿੱਤਾ ਹੈ। ਕੋਰੋਨਾ ਨੇ ਗਰੀਬਾਂ ਨੂੰ ਹੋਰ ਗਰੀਬ ਬਣਾ ਕੇ ਰੱਖ ਦਿੱਤਾ ਹੈ। ਕੋਰੋਨਾ ਦੇ ਜਨਮ ਦਿਨ 'ਤੇ ਇਹ ਹੀ ਮੁਬਾਰਕਬਾਦ ਹੈ ਕਿ ਹੁਣ ਅਰਾਮ ਨਾਲ ਸੌਂ ਜਾਵੇ ਤਾਂ ਜੋ ਸਾਡੀਆਂ ਥਾਲੀਆਂ ਰੋਟੀ ਦੇ ਟੁਕੜਿਆਂ ਲਈ ਸਬੂਤੀਆਂ ਰਹਿ ਜਾਣ। ਅਸੀਂ ਤਾਂ ਬਿਮਾਰ ਹੋਣ 'ਤੇ ਆਪਣੇ ਟੀਕਾ ਲਗਵਾਉਣ ਦੇ ਸਮਰੱਥ ਨਹੀਂ, ਫਿਰ ਕੋਰੋਨਾ ਤੇਰੇ ਲਈ ਅਸੀਂ ਟੀਕਾ ਕਿਥੋਂ ਲਿਆਈਏ! ਸਾਡੀ ਗਰੀਬੀ ਵੇਖ ਕੇ  ਤੂੰ ਹੀ ਆਪਣੇ ਆਪ ਹੀ ਸਾਡਾ ਖਹਿੜਾ ਛੱਡ ਦੇ! ਬਸ ਖਹਿੜਾ ਛੱਡ ਦੇ! 

-ਸੁਖਦੇਵ ਸਲੇਮਪੁਰੀ 

09780620233 

17 ਨਵੰਬਰ, 2020.

ਅੱਗ ਲੱਗੀ ਜਗਰਾਵਾਂ!✍️ ਸਲੇਮਪੁਰੀ ਦੀ ਚੂੰਢੀ

 

 

ਅੱਗ ਲੱਗੀ ਜਗਰਾਵਾਂ!

- ਦਿੱਲੀ ਵਿਚ  ਧੂੰਏਂ ਦੇ ਕਾਲੇ ਬੱਦਲ ਛਾਏ ਹੋਏ ਹਨ, ਜਿਸ ਨੂੰ ਲੈ ਕੇ ਦਿੱਲੀ  ਵਲੋਂ ਪੰਜਾਬ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਪੰਜਾਬ  ਉਪਰ ਦੋਸ਼ ਲਗਾਇਆ ਜਾ ਰਿਹਾ ਹੈ ਕਿ, ਉਹ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦਾ ਹੈ , ਜੋ ਦਿੱਲੀ ਦੇ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ। 

ਦਿੱਲੀ ਵਲੋਂ ਪੰਜਾਬ ਨੂੰ ਬਦਨਾਮ ਕਰਨ ਦਾ ਇਹ ਪਹਿਲਾ ਮੌਕਾ ਨਹੀਂ, ਸਗੋਂ ਹਰ ਰੋਜ ਕੋਈ ਨਾ ਕੋਈ ਬਹਾਨਾ ਲਗਾ ਕੇ ਕੌਮੀ ਨਹੀਂ ਬਲਕਿ ਕੌਮਾਂਤਰੀ ਪੱਧਰ 'ਤੇ ਪੰਜਾਬ ਦਾ ਅਕਸ ਖਰਾਬ ਕਰਨ ਲਈ ਘਟੀਆ ਪੱਧਰ ਦੀਆਂ ਵਿਉਂਤਬੰਦੀਆਂ ਘੜਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਪੰਜਾਬ ਨੂੰ ਕਦੀ 'ਅੱਤਵਾਦੀ' ਅਤੇ 

ਕਦੀ 'ਵੱਖਵਾਦੀ ' ਕਹਿ ਕੇ ਭੰਡਿਆ ਜਾਂਦਾ ਹੈ। ਮਾਰਚ, 2020 ਦੌਰਾਨ ਜਦੋਂ ਭਾਰਤ ਵਿਚ ਕੋਰੋਨਾ ਨੇ ਦਸਤਕ ਦਿੱਤੀ ਤਾਂ ਉਸ ਵੇਲੇ ਵੀ ਪੰਜਾਬ ਨੂੰ ਦਿੱਲੀ ਨੇ ਰੱਜ ਕੇ ਭੰਡਿਆ ਅਤੇ ਇਸ ਦੇ ਨਾਲ ਹੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵੀ ਦੇਸ਼ ਵਿਚ ਕੋਰੋਨਾ ਫੈਲਾਉਣ ਲਈ 'ਮਨੂੰਵਾਦੀ ਮੀਡੀਆ ' ਵਲੋਂ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਬਦਨਾਮ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ । ਅਸਲ ਵਿਚ ਕੱਟੜਪੰਥੀ ਮੀਡੀਆ ਵਲੋਂ ਪੰਜਾਬ ਅਤੇ ਜੰਮੂ ਕਸ਼ਮੀਰ ਪ੍ਰਤੀ ਇਹ ਸੋਚ ਰੱਖਣਾ ਕਿ ਇਹ ਦੋਵੇਂ ਸੂਬੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰਾ ਪੈਦਾ ਕਰ ਰਹੇ ਹਨ, ਸਰਾਸਰ ਗਲਤ ਹੈ। ਜਦਕਿ ਸੱਚਾਈ ਇਹ ਹੈ ਕਿ

'ਮਨੂੰਵਾਦੀ ਵਿਚਾਰਧਾਰਾ' ਨੂੰ ਲੈ ਕੇ ਚੱਲ ਰਿਹਾ 'ਮੀਡੀਆ' ਖੁਦ ਹੀ ਦੇਸ਼ ਵਿਚ 'ਅੱਤਵਾਦ ਅਤੇ ਵੱਖਵਾਦ' ਦਾ ਬੀਜ ਬੀਜ ਰਿਹਾ ਹੈ। ਦਿੱਲੀ ਵਲੋਂ ਪੰਜਾਬ ਵਿਚ ਰੇਲਾਂ ਦੀ ਆਵਾਜਾਈ ਉਪਰ ਰੋਕ ਲਗਾਉਣਾ, ਪੰਜਾਬ ਨਾਲ ਸਰਾਸਰ ਧੱਕਾ ਹੀ ਨਹੀਂ ਬਲਕਿ ਪੱਖਵਾਦ ਦੀ ਤਾਜਾ ਅਤੇ ਜਿਉਂਦੀ ਮਿਸਾਲ ਹੈ। ਪੰਜਾਬ ਤੋਂ ਚੰਡੀਗੜ੍ਹ ਖੋਹਣਾ, ਅਤੇ ਹੁਣ "ਪੰਜਾਬ ਯੂਨੀਵਰਸਿਟੀ"  ਖੋਹਣ ਦੀ ਤਿਆਰੀ ,ਚਿੱਟੇ ਦਿਨ ਧੋਖਾ ਨਹੀਂ ਤਾਂ ਹੋਰ ਕੀ ਆ? ਸੋਚਣ ਵਾਲੀ ਗੱਲ ਇਹ ਹੈ ਕਿ ਦੇਸ਼ ਵਿਚ 'ਅੱਤਵਾਦ' ਪੰਜਾਬ ਫੈਲਾ ਰਿਹਾ ਹੈ ਜਾਂ ਫਿਰ ਦਿੱਲੀ ਵੱਡੀ ਭੂਮਿਕਾ ਨਿਭਾ ਰਹੀ ਹੈ। ਦਿੱਲੀ ਤਾਂ ਪੰਜਾਬ ਨੂੰ ਤਿਹਾਇਆ ਮਾਰਨ ਲਈ ਇਸ ਤੋਂ ਪਾਣੀ ਖੋਹਣ ਲਈ ਵੀ ਹਰ ਰੋਜ ਨੀਤੀਆਂ ਅਖਤਿਆਰ ਕਰ ਰਹੀ ਹੈ, ਫਿਰ ਅੱਤਵਾਦੀ ਕੌਣ ਹੈ? 

ਇਥੇ ਹੀ ਬਸ ਨਹੀਂ ਦੇਸ਼ ਦੇ ਜੇ ਕਿਸੇ ਕੋਨੇ ਵਿਚ ਟਰੱਕ ਦਾ ਟਾਇਰ ਫੱਟਣ ਨਾਲ ਜਾਂ ਕਿਸੇ ਫੈਕਟਰੀ ਵਿਚ ਕਿਸੇ ਰਸਾਇਣ ਨਾਲ ਕੋਈ ਧਮਾਕਾ ਵੀ ਹੋ ਜਾਵੇ ਤਾਂ ਦਿੱਲੀ ਅਤੇ ਮਨੂੰਵਾਦੀ ਮੀਡੀਆ ਪੰਜਾਬ ਨੂੰ ਬਦਨਾਮ ਕਰਨ ਲਈ ਇਸ ਨੂੰ ਵੀ 'ਅੱਤਵਾਦੀ ਕਾਰਵਾਈ' ਕਹਿਣ ਤੋਂ ਪਿੱਛੇ ਨਹੀਂ ਹੱਟਦਾ। ਭਲਾ ਦਿੱਲੀ ਅਤੇ ਮਨੂੰਵਾਦੀ ਮੀਡੀਆ ਨੂੰ ਕੋਈ ਇਹ ਪੁੱਛੇ ਕਿ ਜਿਸ " ਪੰਜਾਬ" ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹੱਸ ਹੱਸ ਕੇ ਕੁਰਬਾਨੀਆਂ ਦਿੱਤੀਆਂ ਹੋਣ, ਤਸੀਹੇ ਝੱਲੇ ਹੋਣ ਉਹ 'ਅੱਤਵਾਦੀ' ਕਦੋਂ ਬਣ ਗਿਆ? 

ਪਤਾ ਨਹੀਂ ਦਿੱਲੀ ਕਿਉਂ ਪੰਜਾਬ ਨੂੰ ਦਬਾਅ ਕੇ ਰੱਖਣਾ ਚਾਹੁੰਦੀ ਹੈ, ਕਿਉਂ ਪੰਜਾਬ ਨਾਲ ਪੱਖਪਾਤ ਕਰ ਰਹੀ ਹੈ? ਉਹ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਨ ਲਈ ਦਿਨ ਰਾਤ ਮਿਹਨਤ ਕਰਦਾ ਹੈ, ਦਿੱਲੀ ਦੀਆਂ ਅੱਖਾਂ ਵਿਚ ਕਿਉਂ ਰੜਕਦਾ ਰਹਿੰਦਾ ਹੈ? ਦਿੱਲੀ ਪੰਜਾਬ ਨੂੰ ਕਿਉਂ ਕਮਜੋਰ ਕਰਨਾ ਚਾਹੁੰਦੀ। ਕਿੱਡੇ ਸਿਤਮ ਦੀ ਗੱਲ ਹੈ ਕਿ ਹੁਣ ਤਾਂ ਦਿੱਲੀ  ਨੇ ਪ੍ਰਦੂਸ਼ਣ ਲਈ ਪੰਜਾਬ ਨੂੰ ਕੌਮਾਂਤਰੀ ਪੱਧਰ 'ਤੇ  ਭੰਡ ਕੇ  ਰੱਖ ਦਿੱਤਾ ਹੈ।ਭਲਾ  ਕੋਈ ਦਿੱਲੀ ਨੂੰ ਪੁੱਛਣ ਵਾਲਾ ਹੋਵੇ ਕਿ ਜੇ ਪੰਜਾਬ  ਪਰਾਲੀ ਨੂੰ ਅੱਗਾਂ ਲਗਾਉਂਦਾ ਹੋਵੇ  ਤਾਂ ਇਥੇ   ਧੂੰਏਂ ਦੇ ਕਾਲੇ ਬੱਦਲ ਕਿਉਂ ਨਹੀਂ ਦਿਖਾਈ ਦੇ ਰਹੇ , ਇਥੇ ਤਾਂ ਅਕਾਸ਼ ਸਾਫ ਦਿਖਾਈ ਦੇ ਰਿਹਾ ਹੈ।। ਬਸ, ਪੰਜਾਬ ਦੀ ਛਵੀ ਖਰਾਬ ਕਰਨ ਲਈ ਇਸ ਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ ਹੈ। ਇਹ ਤਾਂ ਉਹੀ ਗੱਲ ਹੋਈ 

" ਅਖੇ ਅੱਗ ਲੱਗੀ ਜਗਰਾਵਾਂ, 

ਧੂੰਆਂ ਨਿਕਲਿਆ ਬੋਪਾਰਾਵਾਂ" 

ਜੇ ਪੰਜਾਬ ਪਰਾਲੀ ਨੂੰ ਅੱਗ ਲਗਾਉਂਦਾ ਹੋਵੇ ਤਾਂ ਫਿਰ ਇਥੇ ਧੂੰਏਂ ਦੇ ਬੱਦਲ ਕਿਉਂ ਨਹੀਂ ਛਾਏ? 

-ਸੁਖਦੇਵ ਸਲੇਮਪੁਰੀ 

11ਨਵੰਬਰ, 2020.