You are here

ਪਾਤਾ ਬਖਤ ਸੈਂਟਰ ਸਰਕਾਰਾਂ ਨੂੰ

ਪੰਜਾਬ ਚ ਇਕੱਲੇ ਨਸ਼ੇੜੀ ਨਹੀਂ ਸੂਰਮੇ ਵੀ ਵਸਦੇ ਨੇ  ਸਰਪੰਚ ਜਸਬੀਰ ਸਿੰਘ ਢਿੱਲੋਂ

Image preview

ਦਿੱਲੀ,ਦਸੰਬਰ  2020 ( ਬਲਵੀਰ ਸਿੰਘ ਬਾਠ)  ਸੈਂਟਰ ਦੀਆਂ ਸਰਕਾਰਾਂ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸ ਬਿਲਾਂ ਨੂੰ ਰੱਦ ਕਰਵਾਉਣ ਲਈ  ਪੰਜਾਬ ਹਰਿਆਣਾ ਯੂ ਪੀ ਬਿਹਾਰ ਆਦਿ  ਖੇਤਰਾਂ ਤੋਂ ਆ ਰਹੇ ਕਿਸਾਨਾਂ ਦਾ ਹਜੂਮ   ਨੇ ਇਹ ਸਾਬਤ ਕਰ ਦਿੱਤਾ ਕਿ  ਕਿ ਕਿਸਾਨ  ਖੇਤੀ ਆਰਡੀਨੈਂਸ ਬੈੱਲ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੇ  ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਕਿਉਂ ਨਾ ਪਵੇ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗਦਰੀ ਬਾਬਿਆਂ ਦੀ ਧਰਤੀ ਤੋਂ ਜੰਮਪਲ ਨੌਜਵਾਨ ਕਿਸਾਨ ਆਗੂ ਜਸਬੀਰ ਸਿੰਘ ਢਿੱਲੋਂ ਢੁੱਡੀਕੇ ਨੇ ਜਨ ਸਕਤੀ  ਨਾਲ ਗੱਲਬਾਤ ਕਰਦਿਆਂ ਕੀਤਾ  ਉਨ੍ਹਾਂ ਕਿਹਾ ਕਿ ਅੱਜ ਪੂਰਾ ਪੰਜਾਬ ਦਿੱਲੀ ਦੀਆਂ ਸੜਕਾਂ ਤੇ ਆਪਣੇ ਝੰਡੇ ਬੁਲੰਦ ਕਰ ਰਿਹਾ ਹੈ  ਜਿਹੜੇ ਲੋਕ ਕਹਿੰਦੇ ਸਨ ਕਿ ਪੰਜਾਬ ਚ ਇਕੱਲੇ ਨਸ਼ੇੜੀ ਵੱਸਦੇ ਨੇ ਅੱਜ ਉਨ੍ਹਾਂ ਨੂੰ ਦੱਸ ਦਿੱਤਾ ਕਿ ਪੰਜਾਬ ਸੂਰਬੀਰ ਯੋਧਿਆਂ ਦੀ ਧਰਤੀ ਹੈ ਪੰਜਾਬ ਚ ਸੂਰਮੇ ਵੀ ਵਸਦੇ ਨੇ  ਜਿਨ੍ਹਾਂ ਦੀ ਉਦਾਹਰਣ ਸਾਨੂੰ ਅੱਜ ਦਿੱਲੀ ਦੀਆਂ ਸੜਕਾਂ ਤੇ ਦੇਖਣ ਨੂੰ ਮਿਲ ਰਹੀ ਹੈ ਬਾਰਾਂ ਤੇਰਾਂ ਸਾਲ ਦੇ ਛੋਟੇ ਛੋਟੇ ਬੱਚੇ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਤੋਂ ਇਲਾਵਾ ਸੱਤਰ ਪਚੱਤਰ ਸਾਲ ਦੇ ਬਜ਼ੁਰਗ  ਬਜ਼ੁਰਗ ਵੀ ਅੱਜ ਦਿੱਲੀ ਦੇ ਬਾਰਡਰ ਤੇ ਸੜਕਾਂ ਤੇ ਆਮ ਦੇਖਣ ਨੂੰ ਮਿਲ ਰਹੇ ਹਨ  ਇਹ ਕਿਸਾਨਾਂ ਦੇ ਕਿਸਾਨਾਂ ਦਾ ਚੱਲ ਰਿਹਾ ਸ਼ਾਂਤਮਈ ਰੋਸ ਧਰਨਾ ਖੇਤੀ ਆਰਡੀਨੈਂਸ ਬਿੱਲ ਰੱਦ ਕਰਵਾ ਕੇ ਹੀ ਪੰਜਾਬ ਵਾਪਸ ਮੁੜੇਗਾ  ਉਨ੍ਹਾਂ ਸੈਂਟਰ ਸਰਕਾਰ ਨੂੰ ਤਾੜਨਾ ਦਿੰਦੇ ਹੋਏ ਕਿਹਾ ਕਿ ਹਾਲੇ ਸਮਾਂ ਹੈ  ਆਪਣੀ ਸੋਚ ਬਦਲ ਲਓ ਨਹੀਂ ਤਾਂ ਵੱਡੇ ਵੱਡੇ ਖਮਿਆਜ਼ੇ ਭੁਗਤਣੇ ਪੈ ਸਕਦੇ ਹਨ ਸੈਂਟਰ ਸਰਕਾਰਾਂ ਨੂੰ  ਇਸ ਸਮੇਂ ਉਨ੍ਹਾਂ ਨਾਲ ਪਿੰਡ ਢੁੱਡੀਕੇ ਤੋਂ ਵੱਡੀ ਪੱਧਰ ਤੇ ਕਿਸਾਨ ਆਗੂ ਹਾਜ਼ਰ ਸਨ