ਜਦੋਂ ਤਖ਼ਤ ਤੇ ਬੈਠਾ ਹਾਕਮ ਬੋਲਾ ਹੋ ਜਾਵੇ ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦਿਆਂ -ਸਰਪੰਚ  ਜਸਬੀਰ ਸਿੰਘ ਢਿੱਲੋਂ

ਦਿੱਲੀ ਦੇ ਕੁੰਡਲੀ ਬਾਰਡਰ ਤੇ ਲੰਗਰ ਵਰਤਾਉਣ ਦੀ ਸੇਵਾ ਪਿੰਡ ਢੁੱਡੀਕੇ ਦੇ ਹਿੱਸੇ ਆਈ

(ਫੋਟੋ  -ਪ੍ਰਧਾਨ ਗੁਰਸ਼ਰਨ ਸਿੰਘ ਧਰਮਿੰਦਰ ਸਿੰਘ ਦਲਜੀਤ ਸਿੰਘ ਤੋਂ ਇਲਾਵਾ ਪਿੰਡ ਢੁੱਡੀਕੇ ਦੇ ਨਗਰ ਨਿਵਾਸੀ ਅਤੇ ਕਾਰ ਸੇਵਾ ਵਾਲੀ ਸੰਗਤ ਵੱਡੀ ਪੱਧਰ ਹਾਜ਼ਰ ਸਨ)

 ਦਿੱਲੀ,ਦਸੰਬਰ  2020 -( ਬਲਵੀਰ ਸਿੰਘ ਬਾਠ)-   ਅੱਜ ਦਿੱਲੀ ਦੇ ਕੁੰਡਲੀ ਬਾਰਡਰ ਤੇ ਬਾਬਾ ਜਸਵੰਤ ਸਿੰਘ ਵੱਲੋਂ ਸੰਗਤਾਂ ਲਈ ਲੰਗਰ ਦੀ ਸੇਵਾ ਕੀਤੀ ਗਈ ਲੰਗਰ ਨੂੰ ਵਰਤਾਉਣ ਦੀ ਸੇਵਾ ਗ਼ਦਰੀ ਬਾਬਿਆਂ ਦੇ ਜੰਮਪਲ ਧਰਤੀ ਪਿੰਡ ਢੁੱਡੀਕੇ ਦੇ ਹਿੱਸੇ ਆਈ  ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਕਿਸਾਨ ਸਿੱਖ ਆਗੂ ਸਰਪੰਚ ਜਸਵੀਰ ਸਿੰਘ ਢੁੱਡੀਕੇ ਨੇ ਕਿਹਾ  ਕਿ ਅੱਜ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਦਿੱਲੀ ਦੇ ਸੰਘਰਸ਼ ਵਿਚ ਲੰਗਰ  ਵਰਤਾਉਣ ਦੀ ਸੇਵਾ ਪਿੰਡ ਢੁੱਡੀਕੇ ਦੇ ਹਿੱਸੇ ਆਈ ਸਾਨੂੰ ਸੇਵਾ ਕਰਕੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਵੀ ਸਾਡੇ ਪਿੰਡ ਵੰਨੀਓਂ ਆਪਣਾ ਬਣਦਾ ਯੋਗਦਾਨ ਪਾ ਰਹੇ ਹਾਂ ਸਰਪੰਚ ਢਿੱਲੋਂ ਨੇ ਕਿਹਾ ਕਿ ਆਪ ਸਭ ਨੂੰ ਪਤਾ ਹੈ ਕਿ ਸੈਂਟਰ ਦੀਆਂ ਸਰਕਾਰਾਂ ਨੇ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧ੍ਰੋਹ ਕਮਾਇਆ   ਇਨ੍ਹਾਂ ਬਿਲਾਂ ਨੂੰ ਰੱਦ ਕਰਵਾਉਣ ਲਈ ਸਾਰੇ ਹਿੰਦੋਸਤਾਨ ਦੇ ਕੋਨੇ ਕੋਨੇ ਵਿਚੋਂ ਕਿਸਾਨ ਮਜ਼ਦੂਰ ਕਿਸਾਨ ਜਥੇਬੰਦੀਆਂ  ਨੇ ਆਪਣਾ ਬਣਦਾ ਯੋਗਦਾਨ ਪਾ ਕੇ ਕਿਸਾਨਾਂ ਦੇ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ  ਖੇਤੀ ਆਰਡੀਨੈਂਸ ਡੈੱਲ ਰੱਦ ਕਰਵਾਉਣ ਲਈ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ  ਉਨ੍ਹਾਂ ਕਿਹਾ ਕਿ ਅਸੀਂ ਮੁੱਢ ਕਦੀਮੀ ਤੋਂ ਦੇਖਦੇ ਆ ਰਹੇ ਹਾਂ ਕਿ ਦਿੱਲੀ ਦੀਆਂ ਸੈਂਟਰ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਵਾਸੀਆਂ ਨਾਲ ਵੱਡਾ ਧ੍ਰੋਹ ਕਮਾਇਆ ਹੈ ਇਸੇ ਕਰਕੇ ਜਦੋਂ ਵੀ ਪੰਜਾਬ ਵਾਸੀ ਆਪਣਾ ਬਣਦਾ ਹੱਕ ਮੰਗਦੇ ਹਨ  ਸਮੇਂ ਦੀਆਂ ਜ਼ਾਲਮ ਸਰਕਾਰਾਂ ਨੇ ਉਨ੍ਹਾਂ ਨਾਲ ਵੱਡੇ ਵੱਡੇ ਵਿਤਕਰੇ ਕਰਕੇ ਬਹੁਗਿਣਤੀ ਜਬਰ ਜ਼ੁਲਮ ਰਾਹੀਂ ਦੁਨੀਆਂ ਪੱਧਰ ਤੇ ਬਦਨਾਮ ਕਰਨ ਦੀ ਕੋਈ ਕਸਰ ਬਾਕੀ  ਬਾਕੀ ਨਹੀਂ ਛੱਡਦੀਆਂ ਇਸੇ ਕਰਕੇ ਹੀ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਦੀ  ਦੀ ਕਹਾਵਤ ਮਸ਼ਹੂਰ ਹੈ ਕਿ ਸਿੱਖ ਕੌਮ ਤੇ ਬੱਚਿਆਂ ਤੋਂ ਬਜ਼ੁਰਗਾਂ  ਮਾਤਾਵਾਂ ਭੈਣਾਂ  ਤੇ ਕਿਸਾਨ ਮਜ਼ਦੂਰਾਂ ਦੀ ਆਵਾਜ਼ ਇਹ ਹਾਕਮ ਸੁਣਨ ਨੂੰ ਵੀ ਤਿਆਰ ਨਾ ਹੋਣ ਤਾਂ ਲੋਕਾਂ ਹੱਥ ਫੜੀਆਂ ਤਲਵਾਰਾਂ ਬੋਲਦੀਆਂ ਨੇ  ਉਨ੍ਹਾਂ ਸੈਂਟਰ ਸਰਕਾਰ ਨੂੰ ਤਾੜਨਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਿੱਖ ਗੁਰੂਆਂ ਪੀਰਾਂ ਸ਼ਹੀਦਾਂ ਸੂਰਬੀਰ ਯੋਧਿਆਂ ਦੀ ਧਰਤੀ ਹੈ  ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਸੀ ਕਿ ਜ਼ੁਲਮ ਕਰਨਾ ਵੀ ਮਾੜਾ ਤੇ ਜ਼ੁਲਮ ਸਹਿਣਾ ਵੀ ਮਾੜਾ  ਸਾਡੀ ਕੌਮ ਉਹ ਕੌਮ ਹੈ ਜੋ ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ  ਅਸੀਂ ਕਿਸਾਨੀ ਸੰਘਰਸ਼ ਵਿਚ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ  ਇਸ ਸਮੇਂ ਉਨ੍ਹਾਂ ਨਾਲ ਟਰੱਕ ਯੂਨੀਅਨ ਅਜੀਤਵਾਲ ਦੇ ਪ੍ਰਧਾਨ ਕੁਲਤਾਰ ਸਿੰਘ ਗੋਲਡੀ