You are here

ਬੀਬੀਆਂ ਵੱਲੋਂ ਟਰੈਕਟਰ ਮਾਰਚ ਕਰਕੇ ਦਿੱਲੀ ਪਹੁੰਚਣ ਦਾ ਸੱਦਾ   -VIDEO 

ਮਹਿਲ ਕਲਾਂ-ਬਰਨਾਲਾ-ਮਾਰਚ 2021- (ਗੁਰਸੇਵਕ ਸਿੰਘ ਸੋਹੀ)-

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਦਿੱਲੀ ਮੋਰਚੇ ਦੇ ਸੱਦੇ ਤਹਿਤ 8 ਮਾਰਚ ਨੂੰ ਔਰਤ ਦਿਵਸ ਦਿੱਲੀ ਵਿਖੇ ਟਿਕਰੀ ਬਾਰਡਰ ਤੇ ਮਨਾਉਣ ਦੀਆਂ ਤਿਆਰੀਆਂ ਬਲਾਕ ਮਹਿਲ ਕਲਾਂ ਦੇ ਪਿੰਡ ਗਹਿਲ, ਨਰੇੈਣਗੜ੍ਹ ਸੋਹੀਆ, ਦੀਵਾਨੇ, ਸੱਦੋਵਾਲ, ਛੀਨੀਵਾਲ ਖੁਰਦ ਆਦਿ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਕੇ  ਔਰਤਾਂ ਵੱਲੋਂ ਦਿੱਲੀ ਵਿਖੇ ਹੋ ਰਹੀ ਮਹਾਰੈਲੀ ਵਿਚ ਪਹੁੰਚਣ ਦਾ ਬੀਬੀਆਂ ਨੇ ਕਿਰਤੀ ਔਰਤਾਂ ਨੂੰ ਵੱਧ ਤੋਂ ਵੱਧ ਜਾਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਔਰਤਾਂ ਉੱਪਰ ਜਬਰ ਜ਼ੁਲਮ ਸਦੀਆਂ ਤੋਂ ਹੁੰਦੇ ਆ ਰਹੇ ਹਨ ਤੇ ਅੱਜ ਵੀ ਔਰਤਾਂ ਸੁਰੱਖਿਅਤ ਨਹੀਂ ਬਰਾਬਰੀ ਦੇ ਹੱਕ ਅੱਜ ਵੀ ਨਹੀਂ ਦਿੱਤੇ ਜਾ ਰਹੇ। ਰਾਜਨੀਤਿਕ ਤੇ ਸਮਾਜਿਕ ਪੱਖ ਤੋਂ ਔਰਤਾਂ ਨਾਲ ਧੱਕੇ ਹੋ ਰਹੇ ਹਨ ਜੇ ਔਰਤਾਂ ਨੂੰ ਥੋੜ੍ਹੀ ਬਹੁਤੀ ਆਜ਼ਾਦੀ ਤੇ ਬਰਾਬਰੀ ਦੀ ਹਵਾ ਮਿਲੀ ਹੈ ਤਾਂ ਸਾਡੇ ਜਥੇਬੰਧਕ ਵੀਰਾਂ ਨੇ ਔਰਤਾਂ ਨੂੰ ਦਿਵਾਈ ਹੈ। ਔਰਤ ਆਗੂਆਂ ਨੇ ਪਿੰਡਾਂ ਵਿਚ ਭੈਣਾਂ ਨੂੰ ਸੱਦਾ ਦੇ ਕੇ ਚੁਕੰਨਾ ਕੀਤਾ ਕਿ ਰਾਜਨੀਤਿਕ ਪਾਰਟੀਆਂ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੈ ਝੂਠੇ ਵਾਅਦੇ ਕਰਕੇ ਮੁੱਕਰ ਜਾਂਦੇ ਹਨ । ਵਿੱਦਿਆ, ਸਿਹਤ, ਬਿਜਲੀ, ਪਾਣੀ ਖੋਹਿਆ ਜਾ ਰਿਹਾ ਹੈ ਮੋਦੀ ਹਕੂਮਤ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਸਾਡੇ ਬੱਚਿਆਂ ਦੇ ਮੂੰਹੋਂ ਰੋਟੀ ਖੋਹ ਰਹੀ ਹੈ ਅਸੀਂ ਕਿਸੇ ਵੀ ਹਾਲਤ ਵਿੱਚ ਆਪਣੇ ਖੇਤ ਵਿਦੇਸੀ ਗਿਰਝਾਂ ਦੇ ਹਵਾਲੇ ਨਹੀਂ ਹੋਣ ਦੇਵਾਂਗੇ 7 ਮਾਰਚ ਨੂੰ ਔਰਤਾਂ ਦੇ ਕਾਫਲੇ ਦਿੱਲੀ ਲਈ ਰਵਾਨਾ ਹੋਣਗੇ 8 ਮਾਰਚ ਨੂੰ ਦਿੱਲੀ ਦੀਆਂ ਬਰੂਹਾਂ ਤੇ ਝਾਂਸੀ ਦੀ ਰਾਣੀ, ਮਾਈ ਭਾਗੋ ਤੇ ਗ਼ਦਰੀ ਗੁਲਾਬ ਕੌਰ ਦੀਆਂ ਵਾਰਸਾਂ ਮੋਦੀ ਹਕੂਮਤ ਨੂੰ ਕਿਸਾਨੀ ਸੰਘਰਸ਼ ਅੱਗੇ ਗੋਡੇ ਟੇਕਣ ਨੂੰ ਮਜਬੂਰ ਕਰ ਦੇਣਗੀਆਂ ਅੱਜ ਦਾ ਮਾਰਚ ਹਰਵਿੰਦਰ ਕੌਰ, ਮਨਜੀਤ ਕੌਰ ਪੰਡੋਰੀ, ਬਿੰਦਰ ਕੌਰ ਵਜੀਦਕੇ, ਨਸੀਬ ਕੌਰ, ਸੁਖਵਿੰਦਰ ਕੌਰ ਹਮੀਦੀ, ਸੁਰਿੰਦਰਜੀਤ ਕੌਰ, ਰਾਣੀ ਕੌਰ ਸੱਦੋਵਾਲ, ਗੁਰਜੀਤ ਕੌਰ ਗਹਿਲ, ਪਰਮਜੀਤ ਕੌਰ ਸੋਹੀ,   ਸ਼ਿੰਦਰਪਾਲ ਕੌਰ ਸੋਹੀ, ਬਲਜੀਤ ਕੌਰ ਸੋਹੀ ਆਦਿ ਬੀਬੀਆਂ ਸ਼ਾਮਲ ਸਨ।