ਜੇ ਵੱਖ-ਵੱਖ ਧਰਮਾਂ, ਵਰਗਾਂ, ਪੇਸ਼ਿਆਂ ਅਤੇ ਰਾਜਾਂ ਦੇ ਲੋਕਾਂ ਦਾ ਆਪਸੀ ਪਿਆਰ ਅਤੇ ਮਿਲਵਰਤਣ ਦੇਖਣਾ ਹੈ 

 ਕ੍ਰਿਪਾ ਕਰਕੇ ਦਿੱਲੀ ਦੇ  ਬਾਰਡਰ ਤੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਜ਼ਰੂਰ ਜਾਓ - ਡਾ ਮਿੱਠੂ ਮੁਹੰਮਦ

 

ਜੇ ਤੁਸੀੰ ਭੀੜ ਤੇ ਕੰਟਰੋਲ ਵੇਖਣਾ ਹੈ,

ਜੇ ਤੁਸੀ ਸਟੇਜ ਪ੍ਰਬੰਧਨ ਵੇਖਣਾ ਹੈ,

ਜੇ ਮਨ ਵਿਚ ਗ਼ੁੱਸਾ ਵੇਖਣਾ ਹੈ,

ਜੇ ਗ਼ੁੱਸੇ ਨਾਲ ਭਰੇ ਮਨ ਦੀ ਨਿਮਰਤਾ ਵੇਖਣੀ ਹੈ,

ਜੇ ਸਬਰ ਸੰਤੋਖ ਵੇਖਣਾ ਹੈ,

ਜੇ ਅਨੁਸ਼ਾਸਨ ਵੇਖਣਾ ਹੈ,

ਜੇ ਭਾਈਚਾਰਕ ਸਾਂਝ ਵੇਖਣੀ ਹੈ, 

ਜੇ ਹਰੇਕ ਇਨਸਾਨ ਜ਼ੁੰਮੇਵਾਰ ਵੇਖਣਾ ਹੈ,

ਜੇ ਬਿਨਾ ਪੁਲਿਸ ਲੱਖਾਂ ਦਾ ਇਕੱਠ ਵੇਖਣਾ ਹੈ,

ਜੇ ਆਪਣੇ ਆਪ ਲਾਈਨਾਂ ਲਗੀਆਂ ਵੇਖਣੀਆਂ ਨੇ,

ਜੇ ਬਿਨਾ ਟ੍ਰੈਫ਼ਿਕ ਪੁਲਸ ਗੱਡੀਆਂ ਚੱਲਦੀਆਂ ਵੇਖਣੀਆਂ ਨੇ,

ਜੇ ਸੇਵਾ ਭਾਵਨਾ ਵੇਖਣੀ ਹੈ,

ਜੇ ਜੋਸ਼ ਨਾਲ ਹੋਸ਼ ਵੇਖਣਾ ਹੈ,

ਜੇ ਲੋਕਾਂ ਵਿੱਚ ਰੱਬ ਵੱਸਦਾ ਵੇਖਣਾ ਹੈ, 

ਜੇ ਸਵੈਮਾਨ ਵੇਖਣਾ ਹੈ,

ਜੇ ਹਰੇਕ ਵਿੱਚ ਗੁਰੂ ਦਾ ਵਾਸਾ ਵੇਖਣਾ ਹੈ,

ਜੇ ਹਰੇਕ ਕਿਸਮ ਦੀ ਸਹੂਲਤ ਵੇਖਣੀ ਹੈ,

ਜੇ ਜਿੱਤਣ ਦੀ ਤਾਂਘ ਵੇਖਣੀ ਹੈ,

ਜੇ ਬਜ਼ੁਰਗਾਂ ਦਾ ਹੌਸਲਾ ਵੇਖਣਾ ਹੈ, 

ਜੇ ਇਤਿਹਾਸ ਦੁਹਰਾਉਂਦਾ ਅਤੇ ਸਿਰਜਦਾ ਵੇਖਣਾ ਹੈ,

ਅਤੇ ਹਿੰਦੂ+ ਮੁਸਲਿਮ +ਸਿੱਖ+ ਇਸਾਈ ਆਦਿ ਧਰਮਾਂ ਤੋਂ ਉੱਪਰ ਉੱਠ ਕੇ ਇਕ ਵਿਲੱਖਣ ਧਰਮ  "ਇਨਸਾਨੀਅਤ ਦਾ ਧਰਮ"  ਦੇਖਣਾ ਹੈ ....  

ਜੇ ਵੱਖ-ਵੱਖ ਧਰਮਾਂ, ਵਰਗਾਂ, ਪੇਸ਼ਿਆਂ ਅਤੇ ਰਾਜਾਂ ਦੇ ਲੋਕਾਂ ਦਾ ਆਪਸੀ ਪਿਆਰ ਅਤੇ ਮਿਲਵਰਤਣ ਦੇਖਣਾ ਹੈ 

ਤਾਂ ਕ੍ਰਿਪਾ ਕਰਕੇ ਦਿੱਲੀ ਦੇ  ਬਾਰਡਰ ਤੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਜ਼ਰੂਰ ਜਾਓ। 

ਦਾਸ:- ਡਾ ਮਿੱਠੂ ਮੁਹੰਮਦ

ਸੂਬਾ ਸੀਨੀਅਰ ਮੀਤ ਪ੍ਰਧਾਨ

 ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295)

*ਕਿਸਾਨ ਸੰਘਰਸ਼*