ਕਹਾਣੀ ਮੁਲਾਕਾਤਾਂ  ✍️ ਗੋਪੀ ਦੇਹੜਕਾ  

ਸਾਇਰ ਲਵਲੀ ਆਪਣੀ ਸਾਇਰੀ ਨਾਲ ਸਭ ਦਾ ਮਨ ਮੋਹ ਲੈਦਾ ਸੀ ਉਹ ਆਪਣੀ ਸਾਇਰੀ ਕਈ ਰੂਪਾ ਵਿੱਚ ਬਿਆਨ ਕਰਦਾ ਕਿਸੇ ਨੂੰ ਅਸਮਾਨ ਤੇ ਬੈਠਾ ਦਿੰਦਾ ਕਿਸੇ ਨੂੰ ਫੁੱਲਾ ਤੋ ਸੋਹਣਾ ਬਣਾ ਦਿੰਦਾ ਕਿਸੇ ਨੂੰ ਦਰਦਾ ਵਿੱਚ ਸੁੱਟ ਦਿੰਦਾ ਕਿਸੇ ਦੀ ਖੂਬਸੂਰਤੀ ਬਿਆਨ ਕਰਦਾ ਹੁਣ ਉਹ ਬਹੁਤ ਮਸਹੂਰ ਹੋ ਚੁੱਕਾ ਸੀ ਜਿੱਥੇ ਉਹ ਬੈਠਦਾ ਉੱਥੇ ਬਹਾਰ ਜਿੱਥੇ ਨਹੀ ਬੈਠਦਾ ਸੀ ਉੱਥੇ ਸੋਗ ਹੁੰਦਾ ਸੀ ਹੁਣ ਉਸ ਨੇ ਆਪਣੀ ਸਾਇਰੀ ਦਾ ਕਮਾਲ ਪਿੰਡ ਦੀਆ ਸੱਥਾਂ ਵਿੱਚ ਦਿਖਾਇਆ ਲੋਕ ਉਸ ਤੋ ਭਾਵਕ ਹੋਕੇ ਉਸ ਵੱਲ ਆਕਰਸਤ ਹੁੰਦੇ ਲਵਲੀ ਦੇ ਚਰਚੇ ਦਿਨੋ ਦਿਨ ਵੱਧ ਰਹੇ ਸੀ ਉਹ ਘਰਦਾ ਕੋਈ ਕੰਮ ਨਾ ਕਰਦਾ ਬੱਸ ਆਪਣੀ ਸਾਇਰੀ ਨੂੰ ਬਿਆਨ ਕਰਦਾ ਨਾ ਉਸ ਨੂੰ ਘਰ ਦੀ ਕੋਈ ਫਿਕਰ ਸੀ ਨਾ ਚੜੀ ਦੀ ਸੀ ਨਾ ਲੱਥੀ ਦੀ ਸੀ ਦੋ ਏਕੜ ਜਮੀਨ ਹੋਣ ਕਰਕੇ ਘਰਦਾ ਤੋਰਾ ਮਸਾ ਤੁਰਦਾ ਸੀ ਬਾਪੂ ਜੰਗੀਰ ਸਿੰਘ ਲਵਲੀ ਤੋ ਬੜਾ ਨਰਾਜ ਸੀ ਕਿਉਕਿ ਉਹ ਆਪਣੀ ਮਾਂ ਦਾ ਇਕਲੋਤਾ ਤੇ ਲਾਡਲਾ ਪੁੱਤਰ ਸੀ ਜੰਗੀਰ ਸਿੰਘ ਨੇ ਲਵਲੀ ਦੀ ਮਾਂ ਨਾਲ ਗੱਲਬਾਤ ਕੀਤੀ

ਕਿ ਜੇ ਲਵਲੀ ਪਿੰਡ ਵਿੱਚ ਰਿਹਾ ਤਾ ਹੋਰ ਵੀ ਵਿਗੜ ਜਾਵੇਗਾ ਉਸ ਨੂੰ ਕਿਸੇ ਸਕੀਰੀ ਵਿੱਚ ਭੇਜ ਦਿੱਤਾ ਜਾਵੇ

ਲਵਲੀ ਦੀ ਮਾਂ ਨੇ ਉਸ ਦੇ ਨਾਨਕੇ ਪਿੰਡ ਉਸ ਦੇ ਮਾਮੇ ਨਾਲ ਗੱਲਬਾਤ ਕੀਤੀ ਕਿ ਉਹ ਲਵਲੀ ਨੂੰ ਕੁਝ ਸਮਾ ਅਪਣੇ ਨਾਲ ਰੱਖੇ ਕਿਸੇ ਕੰਮ ਨੂੰ ਸਿੱਖਣ ਦੀ ਜਾਚ ਪੜਤਾਲ ਦੱਸੇ

  ਮਾਮੇ ਦੇ ਹਾ ਕਰਨ ਤੇ ਲਵਲੀ ਵੀ ਨਾਨਕੇ ਜਾਣ ਲਈ ਖੁਸ ਸੀ ਲਵਲੀ ਦਾ ਮਾਮਾ ਦੋ ਚਾਰ ਪਿੰਡਾ ਵਿੱਚ ਸਬਜੀ ਵੇਚਕੇ ਘਰ ਦਾ ਖਰਚਾ ਚਲਾਉਦਾ ਸੀ ਸਰਗੀ ਦਾ ਵੇਲਾ ਹੋਇਆ ਲਵਲੀ ਦਾ ਮਾਮਾ ਉਸ ਨੂੰ ਲੈਣ ਆਗਿਆ ਹੁਣ ਪਿੰਡ ਦੇ ਵਿਹਲੜਾ ਦਾ ਲਵਲੀ ਬਿਨਾ ਦਿਲ ਨੀ ਲੱਗਦਾ ਸੀ ਲਵਲੀ ਦੇ ਨਾਨਕੇ ਪਹੁੰਚਣ ਤੇ ਸਾਰਾ ਨਾਨਕਾ ਪਰਿਵਾਰ ਖੁਸ ਸੀ ਉਹ ਸਾਰਿਆ ਨੂੰ ਆਪਣੀ ਸਾਇਰੀ ਦੇ ਰੂਪ ਵਿੱਚ ਮਿਲਦਾ ਜੇ ਉਸ ਸੀ ਨਾਨੀ ਉਸ ਨੂੰ ਘਰ ਬਾਰੇ ਪੁੱਛਦੀ ਤਾ ਉਹ ਕਹਿ ਦਿੰਦਾ ਮੈਨੂੰ ਨੀ ਪਤਾ ਨਾਨੀ ਸੋਚਦੀ ਕਿ ਉਹ ਇਦਾ ਦੇ ਅਨਕੂਲ ਕਿਵੇ ਹੋਵੇਗਾ ਜਦੋ ਉਹ ਆਪਣੇ ਘਰ ਬਾਰੇ ਸੋਚਦਾ ਹੀ ਨਹੀ ਅਗਲੇ ਦਿਨ ਲਵਲੀ ਨੇ ਆਪਣੀ ਮਾਮੇ ਨਾਲ ਸਬਜੀ ਵੇਚਣ ਜਾਣਾ ਸੀ ਉਹ ਪੂਰੀ ਤਰਾ ਤਿਆਰ ਸੀ ਕੰਮ ਕਰਨ ਲਈ ਨਹੀ  ਸਗੋ ਬਹਾਰ ਘੁੰਮਣ ਫਿਰਨ ਲਈ ਜਦੋ ਲਾਗੇ ਪਿੰਡ ਲਵਲੀ ਦੇ ਮਾਮੇ ਨੇ ਸਬਜੀ ਦਾ ਹੋਕਾ ਦਿੱਤਾ ਤਾ ਲਵਲੀ ਹੱਸ ਪਿਆ ਤੇ ਉਸਦੇ ਮਾਮੇ ਨੇ ਉਸ ਨੂੰ ਘੂਰਿਆ ਤੇ ਉਹ ਚੁੱਪ ਹੋਗਿਆ ਸਬਜੀ ਖਰੀਦਣ ਵਾਲੇ ਖਰੀਦ ਰਹੇ ਸੀ ਤੇ ਲਵਲੀ ਵੇਖ ਰਿਹਾ ਸੀ ਲਾਗੇ ਪਿੰਡ ਚੰਨੋ ਨਾਮ ਦੀ ਲੜਕੀ ਲਵਲੀ ਦੇ ਮਾਮੇ ਤੋ ਸਬਜੀ ਖਰੀਦ ਦੀ ਸੀ ਲਵਲੀ ਨੇ ਉਸ ਦੀ ਖੂਬਸੂਰਤੀ ਨੂੰ ਦੇਖਿਆ ਤੇ ਆਪਣਾ ਸਾਇਰੀ ਵਾਲਾ ਧਾਗ ਪਰੋਣ ਲੱਗਾ ਉਸ ਦਾ ਮਾਮਾ ਉਸਨੂੰ ਕਈ ਵਾਰ ਘੂਰਦਾ ਤੇ ਉਹ ਅਣਗੋਲਿਆ ਕਰ ਦਿੰਦਾ ਜਦੋ ਚੰਨੋ ਆਪਣੀ ਖੂਬਸੂਰਤੀ ਬਾਰੇ ਲਵਲੀ ਦੇਮੂੰਹੋਂ  ਸੁਣਦੀ ਤਾ  ਉਹ ਬਹੁਤ ਖੁਸ ਹੋ ਜਾਦੀ ਚੰਨੋ ਅਤੇ ਲਵਲੀ ਇੱਕ ਦੂਜੇ ਨੂੰ ਚਹੁੰਣ ਲੱਗੇ ਤੇ ਇਹ ਚਾਹਤ ਮੁਲਾਕਾਤ ਵਿੱਚ ਬਦਲੀ ਮੁਲਾਕਾਤਾ ਲੰਬੀਆ ਹੁੰਦੀਆ ਗਈਆ ਜੋ ਦਿਨ ਤੋ ਰਾਤ ਤੱਕ ਉਪੜ ਗਈਆ ਹੁਣ ਲਵਲੀ ਵੀ ਮਾਮੇ ਨਾਲ ਜਾਣ ਤੋ ਇਨਕਾਰ ਕਰਦਾ ਕੋਈ ਨਾ ਕੋਈ ਬਹਾਨਾ ਬਣਾਕੇ ਚੰਨੋ ਨੂੰ ਮਿਲਣ ਚਲਿਆ ਜਾਦਾ ਉਹ ਹਰ ਰੋਜ ਚੰਨੋ ਤੇ ਕੋਈ ਨਾ ਕੋਈ ਸੇਅਰ ਜੋੜਦਾ ਤੇ ਉਸਨੂੰ ਖੁਸ ਕਰ ਦਿੰਦਾ ਦੋਨੋ ਇੱਕ ਦੂਜੇ ਨੂੰ ਚੰਗੀ ਤਰਾ ਪਹਿਚਾਣ ਰਹੇ ਸੀ ਦੋਨਾ ਨੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ ਲਵਲੀ ਸਾਮ ਨੂੰ ਘਰ ਵੜਦਾ ਲਵਲੀ ਦੀ ਨਾਨੀ ਤੇ ਮਾਮਾ ਉਸ ਤੋ ਬੜੇ ਨਰਾਜ ਹੁੰਦੇ ਉਹ ਕਹਿੰਦੇ ਭਲਿਆ ਮਾਣਸਾ ਜੇ ਕੰਮ ਨਹੀ ਕਰਨਾ ਤਾ ਪਿੰਡ ਵਾਪਸ ਚਲਾ ਜਾ ਲਵਲੀ ਨੇ ਦੱਸਿਆ ਕੇ ਉਹ ਲਾਗੇ ਪਿੰਡ ਜੱਗੂ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਇਹ ਸੋਚਕੇ ਸਭ ਦੇ ਪੈਰਾ ਥੱਲੋ ਜਮੀਨ ਨਿਕਲ ਗਈ ਕੇ ਲਵਲੀ ਕਿਸ ਮਕਸਦ ਲਈ ਆਇਆ ਹੈ ਅਤੇ ਕਿਹੜੀ ਲਾਈਨ ਵਿੱਚ ਪੈਗਿਆ ਲਵਲੀ ਨੇ ਦੱਸਿਆ ਕਿ ਉਹ ਫੇਰ ਸਾਰਾ ਕੰਮ ਕਰੇਗਾ ਉਸ ਦ ਵਿਆਹ ਚੰਨੋ ਨਾਲ ਕੀਤਾ ਜਾਵੇ ਪਾਲੀ ਲਵਲੀ ਦਾ ਪੱਕਾ ਆੜੀ ਸੀ ਜੋ ਉਸ ਦੇ ਨਾਨਕੇ ਪਿੰਡ ਦਾ ਸੀ ਪਾਲੀ ਲਵਲੀ ਤੇ ਚੁੰਨੋ ਦੀ ਮੁਲਾਕਾਤ ਕਰਾਉਣ ਵਿੱਚ ਮਹਿਰ ਸੀ ਲਵਲੀ ਦਾ ਇਸ ਤਰਾ ਚੰਨੋ ਨੂੰ ਮਿਲਣਾ ਉਸਦੇ ਮਾਮੇ ਨੂੰ ਚੰਗਾ ਨਾ ਲੱਗਾ ਉਸਨੇ ਲਵਲੀ ਦੀ ਮਾਂ ਨਾਲ ਗੱਲ ਕੀਤੀ ਉਸਦੀ ਮਾਂ ਦੇ ਕਹਿਣ ਤੇ ਲਵਲੀ ਦਾ ਮਾਮਾ ਉਸ ਦੀ ਗੱਲ ਕਰਨ ਚੁੰਨੋ ਦੇ ਪਿੰਡ ਗਿਆ ਚੰਨੋ ਦੇ ਪਿਤਾ  ਜੱਗੂ ਵਪਾਰੀ ਨੇ ਲਵਲੀ ਦੇ ਮਾਮੇ ਦੀ ਸੇਵਾ ਕੀਤੀ ਚਾਹ ਪਾਣੀ ਪਿਆਇਆ ਲਵਲੀ ਦੇ ਮਾਮੇ ਨੇ ਚੰਨੋ ਦਾ ਰਿਸਤਾ ਮੰਗਿਆ ਤਾ ਜੱਗੂ ਵਪਾਰੀ ਚੰਨੋ ਦੇ ਪਿਤਾ ਨੇ ਕਿਹਾ ਮਾਫ ਕਰਨਾ ਚੰਨੋ ਦਾ ਰਿਸਤਾ ਤਾ ੳਸਦੀ ਮਾਸੀ ਨੇ ਲੈਕੇ ਜਾਣਾ ਹੈ

ਉਹ ਤਾ ਨਿੱਕੀ ਹੁੰਦੀ ਦਾ ਹੀ ਰਿਸਤਾ ਪੱਕਾ ਕਰ ਗਈ ਸੀ ਲਵਲੀ  ਦੇ ਮਾਮੇ  ਨੇ ਕਿਹਾ ਉਹ ਇੱਕ ਦੂਜੇ ਨੂੰ ਚੰਗੀ ਤਰਾ ਜਾਣਦੇ ਹਨ ਅਤੇ ਵਿਆਹ ਲਈ ਵੀ ਰਾਜੀ ਹਨ ਤਾ ਚੰਨੋ ਦੇ ਪਿਤਾ ਨੇ ਕਿਹਾ ਕਿ ਫੇਰ ਕੀ ਆ ਅੱਜ ਤੋ ਬਾਅਦ ਚੰਨੋ ਲਵਲੀ ਨੂੰ ਨਹੀ ਮਿਲੇਗੀ  ਇਹ ਸੁਣਕੇ ਚੰਨੋ ਦੇ ਅੱਖਾ ਵਿੱਚੋ ਹੰਝੂ ਡਿੱਗੇ ਕਿਉਕਿ ਚੰਨੋ ਨਹੀ ਜਾਣਦੀ ਸੀ ਕਿ ਉਸਦੀ ਮਾਸੀ ਛੋਟੀ ਹੁੰਦੀ ਦਾ ਹੀ ਰਿਸਤਾ ਪੱਕਾ ਕਰ ਗੲੀ ਸੀ ਜਦ ਕਿ ਉਸਨੂੰ ਇਸ ਗੱਲ ਦਾ ਪਤਾ ਹੀ ਨਹੀ ਸੀ ਇਹ ਸੁਣਕੇ ਲਵਲੀ ਦਾ ਮਾਮਾ ਮੰਜੇ ਤੋ ਉੱਠਿਆ ਤੇ ਸਤਿ ਸ੍ਰੀ ਅਕਾਲ ਬੁਲਾ ਕੇ ਘਰ ਨੂੰ ਤੁਰ ਪਿਆ ਘਰ ਆਕੇ ਗੱਲ ਕੀਤੀ ਤੇ ਦੱਸਿਆ ਕਿ ਉਹਨਾ ਨੇ ਚੰਨੋ ਦਾ ਰਿਸਤਾ ਪਹਿਲਾ ਹੀ ਪੱਕਾ ਕੀਤਾ ਹੋਇਆ ਹੈ ਲਵਲੀ ਦੇ ਮਾਮੇ ਨੇ ਕਿਹਾ ਕਿ ਹੁਣ ਉਹ ਪਿੰਡ ਚਲਾ ਜਾਵੇ ਤੇ ਆਪਣੇ ਬਾਪੂ ਨਾਲ ਖੇਤਾ ਵੱਲ ਧਿਆਨ ਦੇਵੇ ਇੱਥੇ ਹੁਣ ਕੁਝ ਨੀ ਇਹ ਸੁਣਕੇ ਲਵਲੀ ਅੰਦਰੋ ਅੰਦਰੀ ਟੁੱਟ ਚੁੱਕਾ ਸੀ ਉਸਨੇ ਪਾਲੀ ਨੂੰ ਸੁਨੇਹਾ ਦਿੱਤਾ ਕੇ ਚੰਨੋ ਉਸਨੂੰ ਭਲਕੇ ਪੁਰਾਣੇ ਖੂਹ ਤੇ ਮਿਲੇ ਇਹ ਚੰਨੋ ਤੇ ਲਵਲੀ ਦੀ ਆਖਰੀ ਮੁਲਾਕਾਤ ਸੀ ਚੰਨੋ ਨੇ ਲਵਲੀ ਨੂੰ ਮਿਲਕੇ ਦੱਸਿਆ ਕਿ ਉਹ ਹੁਣ ਉਹਨੂੰ ਭੁੱਲ ਜਾਵੇ ਹੁਣ ਕੁਝ ਨੀ ਹੋ ਸਕਦਾ ਉਹ ਆਪ ਨਹੀ ਜਾਣਦੀ ਕਿ ਇਹ ਕਿੱਦਾ ਤੇ ਕੀ ਹੋਗਿਆ ਇਹ ਕਹਿਕੇ ਚੁੰਨੋ ਨੇ ਸਿਰ ਤੇ ਚੁੰਨੀ ਵੀ ਨਾ ਲਈ ਤੇ ਉਹ ਰੋਦੀ ਰੋਦੀ ਘਰ ਵੱਲ ਤੁਰ ਪਈ ਲਵਲੀ ਚੁੱਪ ਚਾਪ ਦੇਖਦਾ ਰਿਹਾ ਤੇ ਅੰਦਰੋ ਅੰਦਰੀ ਤੜਫਦਾ ਰਿਹਾ  ਸੀ ਨਾ ਹੁਣ ਉਸਦੇ ਮੰਹੂ ਤੇ ਕੋਈ ਸੇਅਰ ਸੀ ਨਾ ਸਾਇਰੀ ਉਹ ਸੋਚਦਾ ਸੀ ਕਿ ਇਹ ਸਜਾ ਉਸਨੂੰ ਕਿਉ ਮਿਲੀ ਤੇ ਕਾਹਦੀ ਮਿਲੀ ਲਵਲੀ ਨੇ ਆਪਣਾ ਥੈਲਾ ਚੱਕਿਆ ਤੇ ਆਪਣੇ ਪਿੰਡ ਆਉਣ ਦਾ ਮਨ ਬਣਾ ਲਿਆ ਬਾਕੀਆ ਲਈ ਚਾਹੇ ਇਹ ਰਿਸਤਾ ਟੁੱਟਿਆ ਸੀ ਪਰ ਲਵਲੀ ਲਈ ਖੁਆਬ ਅਤੇ ਸਾਇਰੀ ਸਭ ਕੁਝ ਟੁੱਟ ਚੁੱਕਾ ਸੀ ਕਿਸੇ  ਨੇ ਸੱਚ ਹੀ ਕਿਹਾ ਹੈ ਕਿ ਇਨਸਾਨ ਬਹਾਰੋ ਜਿੱਡਾ ਮਰਜੀ ਵੱਡਾ ਬਾਦਸਾਹ ਹੋਵੇ ਪਰ ਅੰਦਰਲਾ ਦਰਦ ਉਸਨੂੰ ਭਿਖਾਰੀ ਬਣਾ ਦਿੰਦਾ ਹੈ ਪਿੰਡ ਆਕੇ ਲਵਲੀ ਨੇ ਮੰਹੂ ਹੱਥ ਧੋਤਾ ਤੇ ਉਸਦੀ ਮਾਂ ਦੇ ਰੋਟੀ ਪਾਣੀ ਪੁੱਛਣ ਤੇ ਉਸਨੇ ਇਨਕਾਰ ਕਰ ਦਿੱਤਾ ਲਵਲੀ ਕਈ ਦਿਨ ਘਰੋ ਬਹਾਰ ਨੀ ਨਿਕਲਿਆ ਉਹ ਸਾਇਰੀ ਲਿਖ ਤਾ ਸਕਦਾ ਸੀ ਪਰ ਆਪਣੇ ਦਰਦਾ ਦੀ ਜੋ ਉਸਨੂੰ ਚੰਨੋ ਦੀ ਯਾਦ ਦਿਵਾਉਦੀ ਸੀ ਉਸਨੇ ਸਾਇਰੀ ਲਿਖਣੀ ਵੀ ਬੰਦ ਕਰਤੀ ਪਿੰਡ ਦੇ ਵਿਹਲੜ ਉਸ ਦੇ ਮੂੰਹੋ ਕੁਝ ਨਾ ਕੁਝ ਸੁਣਨਾ ਚਾਹੁੰਦੇ ਪਰ ਲਵਲੀ ਆਖਦਾ ਉਸਨੂੰ ਕੁਝ ਨੀ ਆਉਦਾ ਹੁਣ ਉਹ ਸਵੇਰੇ ਸਾਮ ਆਪਣੇ ਬਾਪੂ ਨਾਲ ਖੇਤਾ ਵਿੱਚ  ਕੰਮ ਕਰਾਉਦਾ ਪਰ ਚੰਨੋ ਨੂੰ ਕਦੇ ਭੁਲਾ ਨਾ ਪਾਉਦਾ ਹੁਣ ਉਸਨੇ ਨਾਨਕੇ ਜਾਣਾ ਵੀ ਬੰਦ ਕਰਤਾ ਚੰਨੋ ਨਾਲ ਹੋਈ ਮੁਲਾਕਾਤ ਨੇ ਲਵਲੀ ਨੂੰ ਤੋੜਕੇ ਰੱਖਤਾ ਉਹ ਜਾਣ ਗਿਆ ਸੀ ਕਿ ਅਣਜਾਣ ਲੋਕਾ ਨਾਲ ਮੁਲਾਕਾਤ ਕਰਨੀ ਤੇ ਉਹਨਾ ਨੂੰ ਜਾਣੇ ਬਗੈਰ  ਦਿਲ ਦੇ ਭੇਤ ਦੇਣੇ ਮੂਰਖਤਾ ਹੈ ਲਵਲੀ ਨੂੰ ਦੁੱਖ ਸੀ ਕਿ ਉਸਨੂੰ ਉਹ ਨਹੀ ਮਿਲਿਆ ਜੋ ਉਸਨੂੰ ਚਹੀਦਾ ਸੀ ਬੇਸਕ ਉਸਨੇ ਕਾਫੀ ਲੋਕਾ ਨਾਲ ਸਾਇਰੀ ਜਹਿਰ ਕੀਤੀ ਪਰ ਜੋ ਸਾਇਰੀ ਚੰਨੋ ਨਾਲ ਤੇ ਉਸ ਨਾਲ ਮੁਲਾਕਾਤਾ ਕਰਕੇ ਮਿਲੀ ਉਹ ਕਦੇ ਕਿਸੇ ਨਾਲ ਨਹੀ ਮਿਲੀ  ਜੋ ਕੰਮ ਉਸਨੂੰ ਨਾਨਕੇ ਸਿੱਖਣ ਲਈ ਭੇਜਿਆ ਸੀ ਉਹ ਤਾ ਸਿਖ ਨਾ ਸਕਿਆ ਪਰ ਐਨਾ ਜਰੂਰ ਸਿਖ ਗਿਆ ਸੀ ਕਿਸੇ ਨਾਲ ਮੁਲਾਕਾਤ ਕਰਨ ਲੱਗਿਆ ਉਸ ਬਾਰੇ ਚੰਗੀ ਤਰਾ ਜਾਣ ਲੈਣਾ ਚਹੀਦਾ ਹੈ ਹੁਣ ਲਵਲੀ ਖੇਤ ਤੋ ਘਰ ਤੇ ਘਰ ਤੋ ਖੇਤ ਦਾ ਸਫਰ ਤੈਅ ਕਰਦਾ ਅਤੇ ਵਾਧੂ ਕਿਸੇ ਨਾਲ ਗੱਲ ਨਾ ਕਰਦਾ !