ਸੰਪਾਦਕੀ

ਕਿਸਾਨ ਭਰਾਵੋ ਕੇਂਦਰ ਸਰਕਾਰ ਨੂੰ ਹਰਾਉਂਣ ਲਈ ਆਹ ਤੀਰ ਵੀ ਚਲਾਓ! ✍️ ਅਮਨਜੀਤ ਸਿੰਘ ਖਹਿਰਾ

ਕਿਸਾਨ ਭਰਾਵੋ ਕੇਂਦਰ ਸਰਕਾਰ ਨੂੰ ਹਰਾਉਂਣ ਲਈ ਆਹ ਤੀਰ ਵੀ ਚਲਾਓ! 

ਕਿਸਾਨੀ ਸੰਘਰਸ਼ ਲੰਬਾ ਹੁੰਦਾ ਜਾ ਰਿਹੈ।ਮੋਦੀ ਵੀ ਜਿੱਦ ਫੜੀਂ ਬੈਠੈ। ਹਲਾਤ ਵੇਖ ਕੇ ਲੱਗਦੈ ਮਸਲਾ ਜਲਦੀ ਹੱਲ ਨਹੀਂ ਹੋਣਾ। ਇਸ ਲਈ ਇਕੱਲੇ ਧਰਨੇ ਰੈਲੀਆਂ ਤੇ ਨਾਰਿਆਂ ਨਾਲ ਗੱਲ ਨਹੀਂ ਬਣਨੀ। ਦੇਸ਼ ਵਿੱਚੋਂ ਭੁੱਖ ਮਰੀ ਚੁੱਕਣ ਬਦਲੇ ਸਾਨੂੰ ਜਿਹੜੀ ਸਾਬਸ਼ੇ ਦਿੱਤੀ ਜਾ ਰਹੀ ਹੈ ਉਹ ਸਾਨੂੰ ਭੁੱਖੇ ਜ਼ਰੂਰ ਮਾਰੇਗੀ। ਇਸ ਲਈ ਸਾਨੂੰ ਆਪਣੇ ਪੱਲੇ ਬੋਚ ਕੇ ਤੁਰਨਾ ਪਵੇਗਾ । ਮੇਰੀ ਸਲਾਹ ਮੁਤਾਬਿਕ ਜੇਕਰ ਕਿਸਾਨ ਕਣਕ ਝੋਨੇ ਦੀ ਖੇਤੀ ਹੇਠ ਰਕਬਾ ਘਟਾ ਕੇ ਘਰੇ ਵਰਤੋਂ ਵਾਲੀਆਂ ਵਸਤਾਂ ਦੀ ਥੋੜੀ ਥੋੜੀ ਬਿਜਾਈ ਵੀ ਕਰ ਲਵੇ ਤਾਂ ਕਿਸਾਨਾਂ ਦੀ ਆਤਮਨਿਰਭਰਤਾ  ਵੱਧ ਜਾਵੇਗੀ ਅਤੇ ਬੱਚਤ ਵੱਧ ਜਾਵੇਗੀ। ਜੇਕਰ ਪੂਰੇ ਪੰਜਾਬ ਦੇ ਕਿਸਾਨ ਇੱਕ ਇੱਕ ਏਕੜ ਰਕਬਾ ਵੀ ਘਰੇਲੂ ਜ਼ਰੂਰਤ ਵਾਲੀਆਂ ਵਸਤਾਂ ਹੇਠ ਲੈ ਆਉਂਣ ਤਾਂ ਮੋਦੀ ਮਿੱਤਰ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਘੱਟ ਸਕਦੇ ਹਨ। ਹਰ ਕਿਸਾਨ ਹਲਦੀ,ਧਨੀਆ, ਸਰੋਂ,ਛੋਲੇ,ਬਾਜਰਾ,ਮੱਕੀ,ਸੌਂਫ,ਪਿਆਜ,ਲਸਣ,

ਮਿਰਚ , ਆਲੂ ,ਪੁਦੀਨਾ ,ਪਪੀਤਾ,ਅਮਰੂਦ, ਕਿੰਨੂੰ, ਕੇਲਾ, ਨਿੰਬੂ,ਤਿਲ, ਸੋਇਆਬੀਨ,ਮੂੰਗਫਲੀ,ਜਵਾਰ,ਮੌਸਮੀ ਸਬਜੀਆਂ,

ਮੇਥੇ,ਕੁਆਰ ,ਗੰਨੇ ਆਦਿ ਦੀ ਲੋੜ ਅਨੁਸਾਰ ਖੇਤੀ ਕਰ ਸਕਦਾ ਹੈ। ਇਹ ਵਸਤਾਂ ਜਿੱਥੇ ਕਾਰਪੋਰੇਟ ਘਰਾਣਿਆਂ ਦੀਆਂ ਫੈਕਟਰੀਆਂ ‘ਤੇ ਤਿਆਰ ਕੀਤੇ ਜਾਂਦੇ ਡੱਬਾਬੰਦ ਬੇਹੇ ਭੋਜਨ ਤੋਂ ਹਜਾਰਾਂ ਗੁਣਾ ਪੌਸਟਿਕ ਹੋਣਗੀਆਂ ਉੱਥੇ ਸਸਤੀਆਂ ਵੀ ਪੈਣਗੀਆਂ। ਅਸੀਂ ਪੰਜਾਬੀ ਦੋ ਫਸਲਾਂ ਕਣਕ ਝੋਨਾ ਬੀਜਦੇ ਹਾਂ ਜਿਸ ਵਿੱਚੋਂ ਝੋਨੇ ਦੀ ਅਸੀਂ ਖਪਤ ਨਹੀਂ ਕਰਦੇ ਪਰ ਬਜ਼ਾਰ ਵਿੱਚੋਂ ਹਰ ਰੋਜ ਸਾਡੇ ਘਰ ਵੀਹ ਕਿਸਮ ਦੇ ਖੇਤੀ ਉਤਪਾਦ ਆਉਂਦੇ ਹਨ। ਸਾਲ ਬਾਅਦ ਦੋ ਫਸਲਾਂ ਵੇਚ ਕੇ ਪੰਜਾਹ ਵਸਤਾਂ ਮੁੱਲ ਖਰੀਦਣ ਵਾਲਾ ਕਿਸਾਨ ਕਦੇ ਵੀ ਆਰਥਿਕ ਤੌਰ ‘ਤੇ ਖੁਸ਼ਹਾਲ ਨਹੀਂ ਬਣ ਸਕਦਾ। ਸੋ ਬੇਨਤੀ ਹੈ ਕਿਸਾਨੀ ਧਰਨਿਆਂ ਦਾ ਸੰਚਾਲਨ ਕਰ ਰਹੀਆਂ ਧਿਰਾਂ ਨੂੰ ਕਿ ਉਹ ਆਪਣੇ ਭਾਸ਼ਣਾਂ ‘ਚ ਪੰਜਾਬੀਆਂ ਦੇ ਆਤਮ ਨਿਰਭਰ ਬਣਨ ਦੇ ਫ਼ਾਰਮੂਲੇ ਵੀ ਜ਼ਰੂਰ ਸਾਂਝੇ ਕਰਨ । ਜੇਕਰ ਅਸੀਂ ਪ੍ਰਤੀ ਪਿੰਡ ਦਸ ਏਕੜ ਰਕਬਾ ਵੀ ਘਰੇਲੂ ਵਰਤੋਂ ਵਾਲੇ ਸਮਾਨ ਦੀ ਉਪਜ ਹੇਠ ਕਰ ਲਿਆ ਤਾਂ ਪੂਰੇ ਪੰਜਾਬ ‘ਚ ਇਹ ਰਕਬਾ ਸਵਾ ਲੱਖ ਏਕੜ ਬਣ ਜਾਵੇਗਾ। ਕਾਰਪੋਰੇਟ ਘਰਾਣਿਆਂ ਦੇ ਚੁੰਗਲ਼ ਵਿੱਚੋਂ ਸਾਢੇ ਤੇਰਾਂ ਅਰਬ ਰੁਪੈ ਨਿਕਲ ਕੇ ਕਿਸਾਨ ਮਜ਼ਦੂਰਾਂ ਦੀਆਂ ਜੇਬਾਂ ‘ਚ ਆ ਜਾਣਗੇ। ਹੁਣ ਸਹੀ ਵੇਲਾ ਹੈ । ਆਓ ਕਣਕ ਹੇਠ ਰਕਬਾ ਘਟਾਈਏ ਅਤੇ ਪਿੰਡ ਵਿੱਚ ਹੀ ਸਾਡੀਆਂ ਬਹੁਤੀਆਂ ਲੋੜਾਂ ਪੂਰੀਆਂ ਕਰਨ ਵਾਲਾ ਪੁਰਾਣਾ ਵਿਰਾਸਤੀ ਖੇਤੀ ਮਾਡਲ ਅਪਣਾਈਏ। 

ਜੈ ਜਵਾਨ ,ਜੈ ਕਿਸਾਨ,

✍️ ਅਮਨਜੀਤ ਸਿੰਘ ਖਹਿਰਾ

ਬਾਇਡਨ ਤੋਂ ਉਮੀਦਾਂ✍️ ਅਮਨਜੀਤ ਸਿੰਘ ਖਹਿਰਾ

 

ਇਹ ਚੰਗਾ ਹੋਇਆ ਕਿ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਜੋਅ ਬਾਇਡਨ ਨੇ ਖ਼ਾਸ ਤੌਰ 'ਤੇ ਇਹ ਕਿਹਾ ਕਿ ਉਹ ਅਮਰੀਕਾ ਨੂੰ ਇਕਜੁੱਟ ਕਰਨਗੇ।

ਉਨ੍ਹਾਂ ਵੱਲੋਂ ਅਜਿਹਾ ਕੋਈ ਸੰਦੇਸ਼ ਦਿੱਤਾ ਜਾਣਾ ਇਸ ਲਈ ਜ਼ਰੂਰੀ ਸੀ ਕਿਉਂਕਿ ਅਮਰੀਕਾ ਇਸ ਤੋਂ ਪਹਿਲਾਂ ਵਿਚਾਰਕ ਰੂਪ 'ਚ ਏਨਾ ਜ਼ਿਆਦਾ ਵੰਡਿਆ ਹੋਇਆ ਕਦੇ ਨਹੀਂ ਦਿਸਿਆ। ਬਾਇਡਨ ਦੀ ਜਿੱਤ ਇਹ ਦੱਸ ਰਹੀ ਹੈ ਕਿ ਅਮਰੀਕੀ ਜਨਤਾ ਨੇ ਟਰੰਪ ਦੇ ਮੁਕਾਬਲੇ ਉਨ੍ਹਾਂ ਤੋਂ ਜ਼ਿਆਦਾ ਉਮੀਦਾਂ ਲਾ ਰੱਖੀਆਂ ਹਨ ਪਰ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੋਣ ਦੇ ਨਾਤੇ ਬਾਕੀ ਦੁਨੀਆ ਨੂੰ ਵੀ ਉਨ੍ਹਾਂ ਤੋਂ ਬਹੁਤ ਆਸਾਂ ਹਨ।

ਅਸਲ 'ਚ ਉਨ੍ਹਾਂ ਦੇ ਸਾਹਮਣੇ ਜਿੰਨੀ ਵੱਡੀ ਚੁਣੌਤੀ ਘਰੇਲੂ ਸਮੱਸਿਆਵਾਂ ਨਾਲ ਨਜਿੱਠਣ ਦੀ ਹੈ, ਓਨੀ ਹੀ ਆਲਮੀ ਸਮੱਸਿਆਵਾਂ ਨਾਲ ਵੀ। ਆਲਮੀ ਪੱਧਰ 'ਤੇ ਸਭ ਤੋਂ ਵੱਡੀ ਚੁਣੌਤੀ ਅੜੀਅਲ ਅਤੇ ਹੰਕਾਰੀ ਚੀਨ ਨੂੰ ਨੱਥ ਪਾਉਣ ਦੀ ਹੈ।

ਈਰਾਨ, ਤੁਰਕੀ ਅਤੇ ਉੱਤਰੀ ਕੋਰੀਆ ਪ੍ਰਤੀ ਤਾਂ ਉਨ੍ਹਾਂ ਦੀ ਸੰਭਾਵਿਤ ਨੀਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿਉਂਕਿ ਉਹ ਚੋਣ ਪ੍ਰਚਾਰ ਦੌਰਾਨ ਇਨ੍ਹਾਂ ਦੇਸ਼ਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਰਹੇ ਹਨ ਪਰ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਚੀਨ ਦੇ ਮਾਮਲੇ 'ਚ ਕਿਸ ਨੀਤੀ 'ਤੇ ਚੱਲਣਗੇ?

 

ਨਜ਼ਰ ਸਿਰਫ਼ ਇਸ 'ਤੇ ਹੀ ਨਹੀਂ ਹੋਵੇਗੀ ਕਿ ਉਹ ਚੀਨ ਨਾਲ ਅਮਰੀਕਾ ਦੇ ਵਪਾਰਕ ਵਿਵਾਦ ਨੂੰ ਕਿਵੇਂ ਸੁਲਝਾਉਂਦੇ ਹਨ ਸਗੋਂ ਇਸ 'ਤੇ ਵੀ ਹੋਵੇਗੀ ਕਿ ਉਹ ਬੀਜਿੰਗ ਦੀ ਵਿਸਤਾਰਵਾਦੀ ਨੀਤੀ ਨੂੰ ਨੱਥ ਪਾਉਣ ਲਈ ਕੀ ਕਾਰਗਰ ਕਦਮ ਚੁੱਕਦੇ ਹਨ?

ਬਾਇਡਨ ਦੀ ਚੀਨ ਨੀਤੀ 'ਤੇ ਭਾਰਤ ਦੀ ਜ਼ਿਆਦਾ ਦਿਲਚਸਪੀ ਹੋਣਾ ਸੁਭਾਵਿਕ ਹੈ ਕਿਉਂਕਿ ਚੀਨੀ ਫ਼ੌਜ ਆਪਣੇ ਹਮਲਾਵਰ ਰਵੱਈਏ ਤੋਂ ਬਾਜ਼ ਨਹੀਂ ਆ ਰਹੀ। ਬਾਇਡਨ ਵੱਲੋਂ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਨੂੰ ਲੈ ਕੇ ਅਪਣਾਏ ਜਾਣ ਵਾਲੇ ਰਵੱਈਏ 'ਚ ਵੀ ਭਾਰਤ ਦੀ ਦਿਲਚਸਪੀ ਹੋਵੇਗੀ। ਇਸ 'ਚ ਕੋਈ ਦੋ ਰਾਇ ਨਹੀਂ ਕਿ ਟਰੰਪ ਨੇ ਅਫ਼ਗਾਨਿਸਤਾਨ ਨੂੰ ਤਬਾਹ ਕਰਨ ਵਾਲੇ ਤਾਲਿਬਾਨ ਨਾਲ ਸਮਝੌਤਾ ਕਰ ਕੇ ਅੱਤਵਾਦ ਦੀ ਅਣਦੇਖੀ ਹੀ ਕੀਤੀ।

 

ਉਨ੍ਹਾਂ ਨੇ ਤਾਲਿਬਾਨ ਨਾਲ ਸਮਝੌਤਾ ਕਰ ਕੇ ਜਿੱਥੇ ਪਾਕਿਸਤਾਨ ਦੇ ਮਨ ਦੀ ਮੁਰਾਦ ਪੂਰੀ ਕੀਤੀ, ਉੱਥੇ ਹੀ ਭਾਰਤੀ ਹਿੱਤਾਂ ਨੂੰ ਅਣਗੌਲਿਆ ਕੀਤਾ। ਉਮੀਦ ਹੈ ਕਿ ਬਾਇਡਨ ਪ੍ਰਸ਼ਾਸਨ ਇਹ ਸਮਝਣ 'ਚ ਦੇਰ ਨਹੀਂ ਕਰੇਗਾ ਕਿ ਤਾਲਿਬਾਨ ਨੂੰ ਪਾਲਣ ਵਾਲਾ ਪਾਕਿਸਤਾਨ ਪਹਿਲਾਂ ਦੀ ਤਰ੍ਹਾਂ ਹੀ ਅੱਤਵਾਦ ਨੂੰ ਸਮਰਥਨ ਦੇਣ 'ਚ ਲੱਗਿਆ ਹੋਇਆ ਹੈ।

ਜਿੱਥੋਂ ਤਕ ਅਮਰੀਕਾ ਅਤੇ ਭਾਰਤ ਦੇ ਆਪਸੀ ਸਬੰਧਾਂ ਦੀ ਗੱਲ ਹੈ, ਇਸ 'ਤੇ ਤਕਰੀਬਨ ਸਾਰੇ ਇਕਮਤ ਹਨ ਕਿ ਦੋਵੇਂ ਦੇਸ਼ਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਬਰਾਕ ਓਬਾਮਾ ਦੇ ਦੌਰ 'ਚ ਉਪ ਰਾਸ਼ਟਰਪਤੀ ਵਜੋਂ ਉਨ੍ਹਾਂ ਨੇ ਭਾਰਤ ਨਾਲ ਸਬੰਧ ਸੁਧਾਰਨ ਦੀ ਪਹਿਲ ਕੀਤੀ ਸੀ ਅਤੇ ਦੂਜਾ ਇਹ ਹੈ ਕਿ ਅੱਜ ਭਾਰਤ ਨੂੰ ਅਮਰੀਕਾ ਦੀ ਜਿੰਨੀ ਜ਼ਰੂਰਤ ਹੈ, ਓਨੀ ਹੀ ਉਸ ਨੂੰ ਵੀ ਭਾਰਤ ਦੀ ਹੈ। ਵੱਡੀ ਗੱਲ ਇਹ ਵੀ ਹੈ ਕਿ ਹੁਣ ਉਪ ਰਾਸ਼ਟਰਪਤੀ ਕਮਲਾ ਹੈਰਿਸ ਚੁਣੀ ਗਈ ਹੈ, ਜੋ ਭਾਰਤੀ-ਅਫ਼ਰੀਕੀ ਮੂਲ ਦੀ ਹੈ। ਇਹ ਅਮਰੀਕਾ ਦੇ ਨਾਲ-ਨਾਲ ਉੱਥੇ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਲਈ ਵੀ ਵੱਡੀ ਪ੍ਰਾਪਤੀ ਹੈ।

ਆਹ! ਕਮਲਾ ਹੈਰਿਸ✍️ ਸਲੇਮਪੁਰੀ ਦੀ ਚੂੰਢੀ

ਆਹ! ਕਮਲਾ ਹੈਰਿਸ
- ਭਾਰਤੀ ਮੂਲ ਦੀ ਔਰਤ ਕਮਲਾ ਦੇਵੀ ਹੈਰਿਸ ਸੰਸਾਰ ਦੇ ਸੱਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੀ ਪਹਿਲੀ ਔਰਤ ਹੈ ਜੋ ਪਹਿਲੀ ਵਾਰੀ ਉਪ-ਰਾਸ਼ਟਰਪਤੀ ਚੁਣੀ ਗਈ ਹੈ, ਜੋ ਭਾਰਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਕਮਲਾ ਹੈਰਿਸ ਦਾ ਅਮਰੀਕਾ ਵਿਚ ਉੱਪ-ਰਾਸ਼ਟਰਪਤੀ ਬਣਨਾ ਇਸ ਗੱਲ ਦਾ ਸਬੂਤ ਹੈ ਕਿ ਅਮਰੀਕਾ ਕੰਮ ਅਤੇ ਗੁਣਾਂ ਦੀ ਕਦਰ ਕਰਦਾ ਹੈ, ਭਾਰਤ ਵਾਗੂੰ ਧਰਮ ਅਤੇ ਜਾਤ ਦੇ ਆਧਾਰਿਤ ਨਾ ਤਾਂ ਅਹੁਦੇਦਾਰੀਆਂ ਵੰਡੀਆਂ ਜਾਂਦੀਆਂ ਹਨ ਅਤੇ ਨਾ ਹੀ ਦੇਸ਼ ਦੇ ਮਹੱਤਵਪੂਰਨ ਸਰਕਾਰੀ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ। ਕਹਿਣ ਨੂੰ ਤਾਂ ਭਾਰਤੀ ਸੰਵਿਧਾਨ ਵਿਚ ਦੇਸ਼ ਨੂੰ ਇਕ ਧਰਮ ਨਿਰਪੱਖ ਦੇਸ਼ ਮੰਨਿਆ ਗਿਆ ਹੈ, ਪਰ ਇਥੇ ਧਰਮ ਅਤੇ ਜਾਤ-ਪਾਤ ਦੇ ਨਾਂ  'ਤੇ ਜਿੰਨੀ ਕੱਟੜਵਾਦੀ ਸੋਚ ਹੈ ਜੇ ਇੰਨੀ ਕੱਟੜਤਾ ਅਮਰੀਕਾ ਵਿਚ ਹੁੰਦੀ ਤਾਂ ਸ਼ਾਇਦ ਕਮਲਾ ਹੈਰਿਸ ਦਾ ਉਥੋਂ ਦੀ ਉਪ ਰਾਸ਼ਟਰਪਤੀ  ਨਾ ਬਣ ਸਕਦੀ, ਹਾਲਾਂਕਿ ਉਸ ਦਾ ਸੁਪਨਾ ਅਮਰੀਕਾ ਦਾ ਰਾਸ਼ਟਰਪਤੀ ਬਣਨ ਦਾ  ਸਾਕਾਰ ਨਹੀਂ ਹੋਇਆ। 20 ਅਕਤੂਬਰ, 1964 ਨੂੰ ਅਮਰੀਕਾ ਦੇ ਆਕਲੈੰਡ, ਕੈਲੇਫੋਰਨੀਆ ਵਿੱਚ ਪੈਦਾ ਹੋਈ ਕਮਲ ਹੈਰਿਸ ਦਾ ਅਮਰੀਕਾ ਵਿਚ ਉਥੋਂ ਦੇ ਕਿਸੇ ਵੀ ਧਾਰਮਿਕ ਗੁਰੂ ਵਲੋਂ ਕੋਈ ਵੀ ਵਿਰੋਧ ਨਹੀਂ ਕੀਤਾ ਗਿਆ ਨਾ ਹੀ ਉਸ ਨੂੰ ਕਿਸੇ ਸ਼ੰਕਰਾਚਾਰੀਆ ਜਾਂ ਧਰਮ ਦਾ ਏਜੰਟ ਸਮਝਿਆ, ਨਾ ਕਿਸੇ ਅੰਗਰੇਜ ਨੇ ਉਸ ਦੇ ਵਿਰੁੱਧ ਅਵਾਜ ਉਠਾਈ, ਨਾ ਹੀ ਉਥੋਂ ਦੇ ਲੋਕਾਂ ਅਤੇ ਨਾ ਹੀ ਸਿਆਸਤਦਾਨਾਂ ਨੇ ਉਸ ਨੂੰ ਵਿਦੇਸ਼ੀ ਮੂਲ ਦਾ ਮੁੱਦਾ ਉਠਾਕੇ ਉਸਦੇ ਵਿਰੁੱਧ ਰਾਸ਼ਟਰਵਾਦ ਉਪਰ ਪ੍ਰਸ਼ਨ ਚਿੰਨ੍ਹ ਲਗਾਇਆ ਜਦ ਕਿ ਭਾਰਤ ਵਿਚ ਤਾਂ ਧਰਮ ਅਤੇ ਜਾਤ ਤੋਂ ਬਾਹਰ ਜਾ ਕੇ ਜੇ ਕੋਈ ਆਮ ਵਰਗ ਦਾ ਕੁੜੀ-ਮੁੰਡਾ ਵਿਆਹ ਕਰਵਾ ਲਵੇ ਤਾਂ ਉਸ ਨੂੰ ਜਾਨੋਂ ਮਾਰਨ ਤੱਕ ਨੌਬਤ ਆ ਜਾਂਦੀ ਹੈ, ਕੁੱਟ ਮਾਰ ਕਰਨਾ ਤਾਂ ਇੱਕ ਆਮ ਗੱਲ ਹੈ,  ਸਮਾਜਿਕ ਅਤੇ ਆਰਥਿਕ ਬਾਈਕਾਟ ਕੀਤਾ ਜਾਂਦਾ ਹੈ, ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਕੁੜੀ-ਮੁੰਡੇ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਉਪਰ ਤਸ਼ੱਦਦ ਢਾਹਿਆ ਜਾਂਦਾ ਹੈ ਅਤੇ ਘਰ ਛੱਡ ਕੇ ਜਾਣ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ। ਪੰਜਾਬ ਅਤੇ ਜੰਮੂ ਕਸ਼ਮੀਰ ਨਾਲ ਅੱਜ ਦੇਸ਼ ਵਿੱਚ ਜੋ ਵਿਤਕਰਾ ਅਤੇ ਪੱਖਪਾਤ ਕੀਤਾ ਜਾ ਰਿਹਾ ਹੈ ਧਾਰਮਿਕ ਕੱਟੜਤਾ ਦਾ ਸਬੂਤ ਹੈ। ਭਾਰਤ ਅਤੇ ਅਮਰੀਕਾ ਵਿਚ ਜੋ ਬਾਈਡਨ ਨੂੰ ਹਰਾਉਣ ਲਈ ਅਤੇ ਡੋਨਾਲਡ ਟਰੰਪ ਨੂੰ ਜਿਤਾਉਣ ਲਈ ਹਵਨ ਕੀਤੇ ਗਏ, ਪਰ ਅਮਰੀਕਾ ਦੇ ਚੇਤੰਨ ਵੋਟਰਾਂ ਉਪਰ ਕੋਈ ਵੀ ਅਸਰ ਨਹੀਂ ਹੋਇਆ, ਕਿਉਂਕਿ ਅਮਰੀਕੀ ਲੋਕ ਟਰੰਪ ਵਲੋਂ ਕੀਤੇ ਕੰਮਾਂ ਅਤੇ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਕਾਰਨ ਖੁਸ਼ ਨਹੀਂ ਸਨ। 
ਭਾਰਤ ਦੇ ਆਮ ਵਰਗ ਦੇ ਲੋਕਾਂ ਵਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਕਮਲਾ ਹੈਰਿਸ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਈਡਨ ਨੂੰ ਵਿਸ਼ਵਾਸ ਵਿਚ ਲੈ ਕੇ ਭਾਰਤ ਪ੍ਰਤੀ ਆਪਣੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਨੀਤੀਆਂ ਵਿੱਚ ਭਰਾਤਰੀ ਅਤੇ ਉਸਾਰੂ ਭਾਵਨਾਵਾਂ ਨੂੰ ਹੋਰ ਚੰਗੇਰਾ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣ ਲਈ ਹਰ ਸੰਭਵ ਯਤਨ ਕਰੇਗੀ ਅਤੇ ਭਾਰਤੀ ਸਿਆਸਤਦਾਨਾਂ ਵਾਂਗੂੰ ਦਿਲ ਵਿਚ ਵਿਰੋਧਾਭਾਸ ਨਹੀਂ ਰੱਖੇਗੀ। ਕਮਲ ਹੈਰਿਸ ਭਾਵੇਂ ਖੁਦ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਣ ਲਈ ਕਤਾਰ ਵਿਚ ਲੱਗੀ ਹੋਣ ਕਾਰਨ ਜੋ ਬਾਈਡਨ ਦੀ ਵਿਰੋਧੀ ਸੀ ਪਰ ਬਾਅਦ ਵਿਚ ਉਪ ਰਾਸ਼ਟਰਪਤੀ ਦੇ ਅਹੁਦਾ  ਪਾਉਣ ਲਈ ਆਪਣਾ ਸਿਆਸੀ ਵਿਰੋਧ ਛੱਡ ਕੇ  ਬਾਈਡਨ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਦੀ ਹੋਈ ਭਾਰਤ ਪ੍ਰਤੀ ਅਮਰੀਕਾ ਦਾ ਰਵੱਈਆ ਉਸਾਰੂ ਰੱਖੇਗੀ।
-ਸੁਖਦੇਵ ਸਲੇਮਪੁਰੀ
09780620233
8 ਨਵੰਬਰ, 2020

 ਕਰਵਾ ਚੌਥ ਦਾ ਵਰਤ! ✍️ ਸਲੇਮਪੁਰੀ ਦੀ ਚੂੰਢੀ

 ਕਰਵਾ ਚੌਥ ਦਾ ਵਰਤ! 
- ਦੋਸਤੋ!
ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ, ਕਾਰ ਮੋਟਰ ਚਲਾਉਂਦੇ ਸਮੇਂ ਸੀਟ ਬੈਲਟ, ਸਕੂਟਰ, ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮੇਟ ਜਰੂਰ ਪਹਿਨਕੇ ਰੱਖਣਾ,ਜਹਾਜ ਚਲਾਉਣ ਵਾਲੇ, ਫੈਕਟਰੀਆਂ ਵਿੱਚ ਮਸ਼ੀਨਾਂ 'ਤੇ ਕੰਮ ਕਰਨ ਵਾਲੇ ਪਹਿਲਾਂ ਦੀ ਤਰ੍ਹਾਂ ਪੂਰੀ ਚੌਕਸੀ ਨਾਲ ਕੰਮ ਕਰਨ, ਜੇ ਬਿਮਾਰੀ ਦੀ ਹਾਲਤ ਵਿਚ ਹੋ ਤਾਂ ਦਵਾਈ ਖਾਣੀ ਨਾ ਛੱਡਿਓ ਕਿਤੇ ਇਸ ਗੱਲ 'ਤੇ ਨਾ ਰਹਿ ਜਾਓ ਕਿ ਤੰਦਰੁਸਤੀ ਅਤੇ ਲੰਬੀ ਉਮਰ ਲਈ ਘਰਵਾਲੀ ਨੇ ਵਰਤ ਰੱਖਿਆ ਹੋਇਆ ਹੈ। ਬਾਕੀ ਜਿਸ ਤਰ੍ਹਾਂ ਦੇਸ਼ ਦੇ ਹਾਲਾਤ ਚੱਲ ਰਹੇ ਹਨ, ਉਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਔਰਤਾਂ ਵਾਂਗੂੰ ਮਰਦ ਵੀ ਵਰਤ ਰੱਖਣ ਲਈ ਮਜ਼ਬੂਰ ਹੋ ਜਾਣਗੇ, ਕਿਉਂਕਿ ਇਥੇ ਨਾ ਤਾਂ ਕਿਸੇ ਪੜ੍ਹੇ ਲਿਖੇ ਨੂੰ ਨਾ ਕਿਸੇ ਅਨਪੜ੍ਹ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਹੈ, ਫਿਰ ਤਾਂ ਭੁੱਖੇ ਹੀ ਰਹਿਣਾ ਪੈਣਾ, ਰੋਜ ਵਰਤ ਹਊ, ਰੋਟੀ ਨੂੰ ਤਰਸਾਂਗੇ। ਉਂਝ ਹੁਣ ਵੀ ਦੇਸ਼ ਵਿਚ ਹਰ ਰੋਜ ਕਰੋੜਾਂ ਲੋਕ ਭੁੱਖੇ ਰਹਿਣ ਲਈ ਮਜਬੂਰ ਹਨ, ਉਨ੍ਹਾਂ ਦਾ ਹਰ ਰੋਜ ਵਰਤ ਹੁੰਦਾ, ਉਹ ਸਮੇਂ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਸੱਚ ਤਾਂ ਇਹ ਵੀ ਹੈ ਕਿ ਜਿਹੜੀਆਂ ਔਰਤਾਂ ਵਰਤ ਨਹੀਂ ਰੱਖਦੀਆਂ, ਉਨ੍ਹਾਂ ਦੇ ਘਰ ਵਾਲੇ ਵੀ ਉਨ੍ਹੀ  ਹੀ ਉਮਰ ਭੋਗ ਦੇ ਹਨ ਜਿੰਨ੍ਹੀ ਵਰਤ ਰੱਖਣ ਵਾਲੀਆਂ ਔਰਤਾਂ ਦੇ ਘਰ ਵਾਲੇ ਭੋਗਦੇ ਹਨ!
-ਸੁਖਦੇਵ ਸਲੇਮਪੁਰੀ 
09780620233 
4 ਨਵੰਬਰ, 2020

  ਚਿਰਾਗ✍️ ਸਲੇਮਪੁਰੀ ਦੀ ਚੂੰਢੀ

 ਚਿਰਾਗ
      
- ਕਹਿੰਦੇ ਹਨ ਕਿ ਚਿਰਾਗ ਥੱਲੇ ਹਮੇਸ਼ਾ ਹਨੇਰਾ ਹੁੰਦਾ ਹੈ, ਜਦ ਕਿ ਉਸ ਦੀ ਰੋਸ਼ਨੀ ਨਾਲ ਆਲਾ - ਦੁਆਲਾ ਰੁਸ਼ਨਾਇਆ ਜਾਂਦਾ ਹੈ। ਇਸ ਵੇਲੇ ਬਿਹਾਰ ਵਿਚ ' ਚਿਰਾਗ  ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਉਹ 'ਖੁਦ' ਦਾ ਜਾਂ ਕਿਸੇ ਆਪਣੇ ਦਾ ਜਾਂ ਫਿਰ ਆਪਣੇ ਵਿਰੋਧੀਆਂ ਦਾ ਘਰ ਰੁਸ਼ਨਾਏਗਾ।  ਬਿਹਾਰ ਵਿਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਦੇਸ਼ ਦੀ ਹੁਕਮਰਾਨ ਪਾਰਟੀ ਭਾਜਪਾ ਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਕਾਫੀ ਪਿਆਰ ਹੈ। ਭਾਜਪਾ ਅਤੇ ਨਿਤੀਸ਼ ਕੁਮਾਰ ਮਿਲਕੇ ਦੁਬਾਰਾ ਤੋਂ ਬਿਹਾਰ ਵਿਚ ਸਰਕਾਰ ਬਣਾਉਣ ਦੇ ਰੌਂਅ ਵਿਚ ਹਨ ਜਦ ਕਿ ਦੂਜੇ ਪਾਸੇ ਸਵਰਗੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਵੀ ਭਾਜਪਾ ਦੀ ਨੇੜਤਾ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ, ਪਰ ਉਸ ਦਾ ਬੇਟਾ ਚਿਰਾਗ ਬਿਹਾਰ ਵਿਚ ਨਿਤੀਸ਼ ਕੁਮਾਰ ਦੇ ਖਿਲਾਫ ਮੈਦਾਨ ਵਿਚ ਹੈ। ਚਿਰਾਗ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸ਼ੀਰਵਾਦ ਨਾਲ ਚੋਣਾਂ ਲੜ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਸਵਰਗੀ ਪਿਤਾ ਪਾਸਵਾਨ ਦਾ  ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਾਲ ਨਹੁੰ ਮਾਸ ਦਾ ਰਿਸ਼ਤਾ ਰਿਹਾ ਹੈ, ਜਿਸ ਨੂੰ ਮੈਂ ਹੁਣ  ਬਰਕਰਾਰ ਰੱਖਿਆ ਹੈ। ਚਿਰਾਗ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨਾਲ ਰਿਸ਼ਤੇ ਨੂੰ ਕਾਇਮ ਰੱਖਣ ਲਈ ਇਸ ਕਰਕੇ ਉਸ ਨੇ ਕੇਵਲ ਆਪਣੇ ਉਮੀਦਵਾਰ ਨਿਤੀਸ਼ ਕੁਮਾਰ ਵਲੋਂ ਖੜ੍ਹੇ ਕੀਤੇ ਉਮੀਦਵਾਰਾਂ ਦੇ ਵਿਰੁੱਧ ਮੈਦਾਨ ਵਿਚ ਉਤਾਰੇ ਹਨ ਜਦਕਿ ਜਿਥੇ ਜਿਥੇ ਭਾਜਪਾ ਦੇ ਉਮੀਦਵਾਰ ਹਨ, ਉਥੇ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕਰਨ ਅਤੇ ਵੋਟਾਂ ਪਵਾਉਣ ਲਈ ਐਲਾਨ ਕੀਤਾ ਹੈ। ਭਾਜਪਾ ਜੋ ਆਪਣੇ ਆਪ ਨੂੰ ਬਹੁਤ ਤੇਜ ਤਰਾਰ ਸਿਆਸੀ ਪਾਰਟੀ ਸਮਝਦੀ ਹੈ, ਨੇ ਬਿਹਾਰ ਵਿਚ ਦੋਵੇਂ ਹੱਥਾਂ ਵਿੱਚ ਲੱਡੂ ਰੱਖ ਲਏ ਹਨ। ਭਾਜਪਾ ਇਸ ਗੱਲ ਨੂੰ ਲੈ ਕੇ ਬਿਹਾਰ ਵਿਚ ਆਪਣੇ ਪੈਰ ਜਮਾਉਣ ਲੱਗੀ ਹੈ ਕਿ ਭਾਵੇਂ ਨਿਤੀਸ਼ ਕੁਮਾਰ ਦੀ ਜਿੱਤ ਹੋਵੇ ਜਾਂ ਫਿਰ ਚਿਰਾਗ ਦੀ ਜਿੱਤ ਹੋਵੇ, ਦੋਵੇਂ ਉਸ ਦੇ ਪੈਰ ਦੇ ਬਟੇਰੇ ਹਨ। ਹਾਲਾਂਕਿ ਚਿਰਾਗ ਅਤੇ ਨਿਤੀਸ਼ ਕੁਮਾਰ  ਵੀ ਇਸ ਗੱਲ ਨੂੰ ਲੈ ਕੇ ਭਲੀ ਭਾਂਤ ਜਾਣੂੰ ਹਨ ਕਿ ਭਾਜਪਾ ਉਨ੍ਹਾਂ ਨੂੰ ਖਤਮ ਕਰ ਰਹੀ ਹੈ, ਪਰ ਉਨ੍ਹਾਂ ਦੋਵਾਂ ਦਾ ਭਾਜਪਾ ਨਾਲ ਜੁੜੇ ਰਹਿਣ ਦੀ ਗੱਲ, ' ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਬਣ ਚੁੱਕੀ ਹੈ, ਕਿਉਂਕਿ ਦੋਵੇਂ ਨੇਤਾ ਭਾਜਪਾ ਦੀ ਅੰਦਰੂਨੀ ਨੀਤੀ ਨੂੰ ਸਮਝ ਚੁੱਕੇ ਜਾਣ ਦੇ ਬਾਵਜੂਦ ਵੀ ਭਾਜਪਾ ਦਾ ਖਹਿੜਾ ਨਾ ਛੱਡਣ ਲਈ ਮਜਬੂਰ ਹਨ। ਭਾਜਪਾ ਜਿਥੇ ਨਿਤੀਸ਼ ਕੁਮਾਰ ਦਾ ਚਿਰਾਗ ਗੁੱਲ ਕਰਨ ਵਿਚ ਲੱਗੀ ਹੋਈ ਹੈ ਉਥੇ ਉਹ ਚਿਰਾਗ ਪਾਸਵਾਨ ਦਾ ਚਿਰਾਗ ਬੁਝਾਕੇ ਆਪਣੇ ਘਰ ਵਿਚ ਚਿਰਾਗ ਬਾਲ ਕੇ ਰੌਸ਼ਨੀ ਕਰਨ ਲਈ ਵਿਉਂਤਬੰਦੀ ਕਰ ਰਹੀ ਹੈ। ਭਾਜਪਾ ਬਿਹਾਰ ਵਿਚ ਆਪਣਾ ਚਿਰਾਗ ਬਾਲ ਕੇ ਆਪਣੇ ਆਪ ਨੂੰ ਰੁਸ਼ਨਾਉਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤ ਰਹੀ ਹੈ। ਬਿਹਾਰ ਵਿਚ ਕਿਸ ਦੀ ਸਰਕਾਰ ਬਣੇਗੀ, ਇਹ ਤਾਂ ਨਤੀਜਾ ਹੀ ਦੱਸੇਗਾ ਪਰ ਇਸ ਵੇਲੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀਆਂ ਰੈਲੀਆਂ ਵਿਚ ਲੋਕ ਗੰਢੇ ਮਾਰ ਰਹੇ ਹਨ, ਜਿਸ ਕਰਕੇ ਗੰਢਿਆਂ  ਅਤੇ ਤੇਜਸਵੀ ਯਾਦਵ ਦੇ ਇਕੱਠਾਂ ਦੀ ਕੁੜੱਤਣ ਭਾਜਪਾ ਦੀਆਂ ਅੱਖਾਂ ਵਿਚ ਜਾ ਕੇ ਰੜਕਣ ਲੱਗ ਪਈ ਹੈ। 
- ਸੁਖਦੇਵ ਸਲੇਮਪੁਰੀ
09780620233
4 ਨਵੰਬਰ, 2020

ਭਾਰਤ ਮਾਤਾ ਦਾ ਜੇਠਾ ਪੁੱਤਰ ਮੈਂ ਪੰਜਾਬ ਬੋਲਦਾ ਹਾਂ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਦੁੱਖ ਦਰਦ ਅਪਣਾ ਮੈਂ ਅੱਜ ਕਿਸਨੂੰ ਕਿਸ ਨੂੰ ਸੁਣਾਮਾ

ਭਾਰਤ ਮਾਤਾ ਦਾ ਜੇਠਾ ਪੁੱਤਰ ਮੈਂ ਪੰਜਾਬ ਬੋਲਦਾ ਹਾਂ

 1947 ਵਿੱਚ ਮੇਰੇ ਸ਼ਰੀਰ ਉਪਰ ਅੰਗਰੇਜਾ ਨੇ ਆਰਾ ਚਲਾਈਆਂ, ਮੈਂ ਪੰਜਾਬ ਦੋ ਹਿਸੇਆ ਵਿੱਚ ਵੰਡੀਆਂ ਗਈਆਂ, ਫਿਰ ਮੈਨੂੰ ਪੰਜਾਬੀ ਸੁੱਬਾ ਬਨਾਉਣ ਲਈ ਤਿੰਨ ਹਿਸੇਆ ਵਿੱਚ ਵੰਡਿਆ ਗਿਆ, ਮੇਰੇ ਭਰਾ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਬਨਾ ਦਿੱਤੇ ਗਏ, ਮੈਨੂੰ ਪੰਜਾਬੀ ਸੁਬੀ ਬਨਾ ਦਿੱਤਾ ਗਿਆ, ਕਦੇ ਮੁਲਤਾਨ ਪਾਕਿਸਤਾਨ ਅਤੇ ਗੁੜਗਾਂਵਾ ਹਰਿਆਣਾ ਮੇਰਾ ਹਿੱਸਾ ਸਨ, ਕਦੇ ਲਹੌਰ ਅਤੇ ਸ਼ਿਮਲਾ ਹਿਮਾਚਲ ਪ੍ਰਦੇਸ਼ ਮੇਰੀ ਰਾਜਧਾਨੀ ਹੁੰਦੀਆਂ ਸੀ, ਹੁਣ ਚੰਡੀਗੜ੍ਹ ਰਾਜਧਾਨੀ ਹੈ, ਲੇਕਿਨ ਚੰਡੀਗੜ੍ਹ ਵੀ ਹਜੇ ਮੇਰਾ ਨਹੀਂ ਹੈ, ਭਾਰਤ ਮਾੱਂ ਤੇਰਾ ਪੁੱਤਰ ਪੰਜਾਬ ਵਿਲਖ ਰਿਹਾ ਹੈ, ਧਹਾੜਾ ਮਾਰ ਰਿਹਾ ਹੈ, ਮੇਰੀ ਭਾਰਤ ਮਾੱਂ ਤੇਰਾ ਝੁੱਠਾ ਦਮ ਭਰਨ ਲਾਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਨੂੰ ਪੁਛਦਾ ਨਹੀਂ ਹੈ, ਤੇਰੇ ਜੈ ਕਿਸਾਨ ਅਪਣੇ ਸਹੀ ਹੱਕ ਮੰਗ ਰਹੇ ਹਨ ਅਤੇ ਮਜਬੂਰਨ ਪੰਜਾਬ ਦੀਆਂ ਸੜਕਾਂ ਰੇਲਵੇ ਲਾਈਨਾ ਉਪਰ ਧਰਨੇਆ ਤੇ ਬੈਠੇ ਹਨ, ਮਾੱਂ ਮੇਰਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਬਹੁਤ ਸੂਝਬੂਝ ਨਾਲ ਮੇਰੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਨਾਲ ਲੈਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੇਰਾ ਪੰਜਾਬ ਦਾ ਹੱਕ ਮੰਗ ਰਿਹਾ ਹੈ, ਪ੍ਰਧਾਨ ਮੰਤਰੀ ਮੇਰੇ ਹੱਕ ਦਿੰਦਾ ਨਹੀਂ, ਉਲਟਾ ਮੈਨੂੰ ਡਰਾਉਂਦਾ ਧਮਕਾਉਂਦਾ ਹੋਇਆ ਹੁਣ ਜਲੀਲ  ਕਰ ਰਹੀਆਂ ਹੈ ਮੈਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਿਹਾ ਹੈ, ਹੇ ਮੇਰੀ ਭਾਰਤ ਮਾਤਾ, ਮੈਂ ਹਾਂ ਭਾਰਤ ਮਾਤਾ ਦਾ ਜੇਠਾ ਪੁੱਤਰ ਪੰਜਾਬ ।

 

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924

ਰਾਵਨ ਨੂੰ ਫੂਕਦਾ ਦੇਖਣ ਦੀ ਮੇਰੇ ਗੁਰੂ ਜੀ ਵਲੋ ਮੈਨੂੰ ਮਨਾਹੀ ਹੈ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਰਾਵਨ ਨੂੰ ਫੂਕਦਾ ਦੇਖਣ ਦੀ ਮੇਰੇ ਗੁਰੂ ਜੀ ਵਲੋ ਮੈਨੂੰ ਮਨਾਹੀ ਹੈ

 *1973,1974 ਵਿੱਚ ਮੈਂ ਅਪਣੇ ਸ਼ਹਿਰ ਬਰਨਾਲਾ  ਦੇ ਸ਼ਨਾਤਨ ਧਰਮ ਮਾਹਾਵੀਰ ਦੱਲ  ਦਾ ਵਾਲੰਟੀਅਰ ਹੁੰਦਾ ਸੀ, ਉਸ ਵਕਤ ਬਾਬੂ ਬਚਨਾਂ ਰਾਮ ਜੀ ਰੰਗਾਂ ਵਾਲੇ ਅਤੇ ਬਾਬੂ ਤਰਸ਼ੇਮ ਲਾਲ ਜੀ ਡਰਾਈਕਲੀਨਰ ਵਾਲੇ ਸਾਡੇ ਪ੍ਰਧਾਨ ਅਤੇ ਸੈਕਟਰੀ ਹੁੰਦੇ ਸਨ, ਤੀਜ ਤਿਉਹਾਰਾਂ ਵੇਲੇ ਮੈਂ ਸਨਾਤਨ ਧਰਮ ਮਾਹਾਵੀਰ ਦੱਲ ਬਰਨਾਲਾ ਦਾ ਵਾਲੰਟੀਅਰ ਹੁੰਦਾ ਹੋਇਆ ਡਿਊਟੀਆ ਦਿੰਦਾ ਹੁੰਦਾ ਸੀ, ਮੈਂ ਸ਼੍ਰੀ ਹਰਿਦੁਆਰ ਕੁੰਭ ਵੇਲੇ ਵੀ ਡਿਊਟੀ ਦਿੱਤੀ ਹੈ, ਹਰ ਸਾਲ ਦੀ ਤਰ੍ਹਾਂ ਜਦੋ ਦਸ਼ਹਿਰਾ ਦਾ ਦਿਨ ਤਿਉਹਾਰ ਹੁੰਦਾ ਤਾਂ ਮੈਂ ਵੀ ਅਪਣੇ ਸ਼ਹਿਰ ਬਰਨਾਲਾ ਵਿੱਚ ਸਨਾਤਨ ਧਰਮ ਮਾਹਾਵੀਰ ਦੱਲ ਦਾ ਵਾਲੰਟੀਅਰ ਹੁੰਦਾ ਹੋਇਆ ਦਸ਼ਹਿਰਾ ਗਰਾਉਂਡ ਵਿੱਚ ਜਿਥੇ ਅੱਜਕਲ ਸਿਵਲ ਹਸਪਤਾਲ ਬਨੀਆਂ ਹੋਇਆ ਹੈ, ੳਥੇ ਪਹਿਲਾਂ ਗਰਾਉਂਡ ਹੁੰਦਾ ਸੀ ਉਸ ਦਸ਼ਹਿਰਾ ਗਰਾਉਂਡ ਵਿੱਚ  ਡਿਊਟੀ ਦਿੰਦਾ ਹੁੰਦਾ ਸੀ, ਉਸ ਵੇਲੇ ਬਰਨਾਲਾ ਦੇ ਦਸ਼ਹਿਰਾ ਗਰਾਉਂਡ ਵਿੱਚ ਪਬਲਿਕ ਨੂੰ ਸਟੇਜ ਤੋਂ ਮੇਰੇ ਮਾਮਾ ਪੰਡਿਤ ਸੋਮ ਦੱਤ ਜੀ ਸਾਬਕਾ ਮੰਤਰੀ ਪੰਜਾਬ ਸਰਕਾਰ ਅਤੇ ਪਤਰਕਾਰ ਜੰਗੀਰ ਸਿੰਘ ਜਗਤਾਰ ਸੰਬੋਧਨ ਕਰਿਆ ਕਰਦੇ ਸਨ, ਜਿਸ ਵਕਤ ਸ਼ਾਮ ਨੂੰ 5-30 ਵਜੇ ਰਾਵਨ ਦੇ ਬੁੱਤ ਦੇ ਨਾਲ   ਕੁੰਭਕਰਨ ਅਤੇ ਮੇਘਨਾਥ ਦੇ ਬੁੱਤਾਂ ਨੂੰ ਵੀ ਅੱਗ ਲਗਾਈ ਜਾਂਦੀ ਤਾਂ, ਮੈਂ ਭਜਕੇ ਸਟੇਜ ਦੇ ਪਿੱਛੇ ਲੁੱਕ ਜਾਂਦਾ ਹੁੰਦਾ ਸੀ, ਕਿਉਂਕਿ ਮੈਨੂੰ, ਮੇਰੇ ਗੁਰੂ ਜੀ ਸੰਤ ਜੈ ਨਾਰਾਈਣ ਜੀ ਠੀਕਰੀਵਾਲਾ ਵਲੋਂ ਰਾਵਣ ਨੂੰ ਫੂਕਦਾ ਦੇਖਣਾ ਮਨਾ ਕਿਤਾ ਹੋਇਆ ਹੈ, *ਮੈਂ ਅਪਣੇ ਗੁਰੂ ਜੀ ਦਾ ਹੁਕਮ ਉਹਨਾਂ ਦੇ  ਸੰਸਾਰ ਤੋਂ ਸਾਲ 2000 ਵਿੱਚ ਬੈਕੰਠਧਾਮੀ ਹੋਣ ਤੋਂ ਬਾਅਦ ਵੀ ਅੱਜ ਤੱਕ ਮਨਦਾ ਆ ਰਿਹਾ ਹਾਂ ਅਤੇ ਮੰਨਦਾ ਹੀ ਰਿਹਾਂਗਾ, ਮੈਨੂੰ ਮੇਰੇ ਗੁਰੂ ਜੀ ਕਿਹਾ ਕਰਦੇ ਸਨ ਕਿ, *ਰਾਵਣ  ਬ੍ਰਾਹਮਣ ਕੁੱਲ ਦਾ ਅਤੇ ਸਮਸਤ ਸੰਸਾਰ ਦਾ ਇੱਕ ਵਿਦਵਾਨ ਬ੍ਰਾਹਮਣ ਰਾਜਾ ਹੋਇਆ ਹੈ, ਰਾਵਣ ਬ੍ਰਾਹਮਣ ਜੈਸਾ ਵਿਦਵਾਨ ਰਾਜਾ ਅਤੇ ਬ੍ਰਾਹਮਣ ਕੋਈ ਵੀ ਨਹੀਂ ਹੋਇਆ ਹੈ ਅਤੇ ਨਾ ਹੋਵੇਗਾ,* *ਗੁਰੂ ਜੀ ਮੈਨੂੰ ਕਿਹਾ ਕਰਦੇ ਸਨ ਤੂੰ ਇੱਕ ਬ੍ਰਾਹਮਣ ਹੈ ਤੈਨੂੰ ਰਾਵਣ ਨੂੰ ਫੂੱਕਦਾ ਨਹੀਂ ਦੇਖਣਾ ਚਾਹੀਦਾ ਮੇਰੇ ਚੇਲੇ ਰਮੇਸ਼ ਭਟਾਰਾ, ਮੈਂ ਅਪਣੇ ਗੁਰੂ ਜੀ ਦੀ ਹਰ ਗੱਲ ਨੂੰ ਸਤ ਹੀ ਕਹਿੰਦਾ ਹੁੰਦਾ ਸੀ, ਅਤੇ ਮੈਂ ਕਦੇ ਵੀ ਗੁਰੂ ਜੀ ਦੀ ਕੋਈ ਗੱਲ ਉਲਟਾਈ  ਨਹੀਂ ਸੀ, ਗੁਰੂ ਜੀ ਕਿਹਾ ਕਰਦੇ ਸਨ ਕਿ, ਜੋ ਰਾਵਣ ਨੂੰ ਫੂੱਦੇ ਹਨ ਉਹ ਬਹੁਤ ਬੁਰਾ ਕਰਦੇ ਹਨ  ਅਤੇ ਜੋ ਦੇਖਦੇ ਹਨ, ਉਹ ਉਹਨਾ ਨਾਲੋਂ ਵੀ ਜਾਈਦਾ ਬੁਰਾ ਕਰਦੇ ਹਨ, *ਇਹ ਹੈ ਮੇਰੇ ਗੁਰੂ ਜੀ ਦਾ ਮੈਨੂੰ ਆਦੇਸ਼ ਹੁਕਮ, ਰਾਵਣ ਨੂੰ ਫੂਕਦਾ ਨਹੀਂ ਦੇਖਣਾ* *ਮੈਂ ਹਾਂ ਸਨਾਤਨ ਧਰਮੀ, ਗੁਰੂ ਭਗਤ, ਅਤੇ ਮੈਂ ਸੰਸਾਰ ਦੇ ਸਾਰਿਆਂ ਧਰਮਾਂ ਦਾ ਆਦਰ ਸਤਿਕਾਰ ਕਰਦਾ ਹੋਇਆ ,

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ

9815318924

ਧੂੰਆਂਖਿਆ ਮੌਸਮ! ✍️ ਸਲੇਮਪੁਰੀ ਦੀ ਚੂੰਢੀ

ਧੂੰਆਂਖਿਆ ਮੌਸਮ! 

ਆਮ ਤੌਰ 'ਤੇ ਦੇਸੀ ਕੱਤਕ 

ਮਹੀਨਾ 'ਪੱਤਝੜ ਦਾ ਮੌਸਮ' ਦੇ ਤੌਰ'ਤੇ ਜਾਣਿਆ ਜਾਂਦਾ ਹੈ ਪਰ ਇਸ ਮਹੀਨੇ ਤੋਂ ਮੌਸਮ ਸੁਹਾਵਣਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਅੱਤ ਦੀ ਗਰਮੀ ਦੇ ਮੌਸਮ ਦੇ ਸਤਾਇਆਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਕੱਤਕ ਮਹੀਨੇ ਦੇ ਮੌਸਮ ਦੀ ਪਤਝੜ ਰੁੱਤ ਬਦਨਾਮ ਹੋ ਕੇ ਰਹਿ ਗਈ ਹੈ, ਪਰ ਇਸ ਵਾਰੀ ਤਾਂ ਇਹ ਰੁੱਤ  ਹੋਰ ਵੀ ਬਦਨਾਮ ਹੋ ਕੇ ਰਹਿ ਗਈ ਹੈ , ਕਿਉਂਕਿ ਇਹ ਰੁੱਤ ਕਿਸਾਨਾਂ ਲਈ ਝੋਨੇ ਦੀ ਫਸਲ ਦੀ ਕਟਾਈ ਕਰਕੇ ਮੰਡੀ ਸੁੱਟਣ ਦੀ ਰੁੱਤ ਹੁੰਦੀ ਹੈ ਤਾਂ ਜੋ ਉਹ ਆਪਣੇ ਲੈਣੇ-ਦੇਣੇ ਪੂਰੇ ਕਰਕੇ ਅਗਲੀ ਫਸਲ ਕਣਕ ਦੀ ਢੁੱਕਵੇਂ ਸਮੇਂ 'ਤੇ ਬਿਜਾਈ ਕਰ ਸਕਣ। ਪਰ ਇਸ ਵਾਰ ਤਾਂ ਉਹ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਸਾਂਭਣ ਦੀ ਬਜਾਏ ਆਪਣੀ 'ਮਾਂ' ਵਰਗੀ ਜਮੀਨ ਦੀ ਰਾਖੀ ਲਈ ਸੜਕਾਂ ਉੱਪਰ ਧਰਨੇ ਲਾਉਣ ਲਈ ਮਜਬੂਰ ਹਨ। 

 ਦੇਸੀ ਮਹੀਨੇ ਕੱਤਕ ਦੀ ਸ਼ੁਰੂਆਤ ਹੋ ਚੁੱਕੀ ਹੈ, ਇਹ ਮਹੀਨਾ ਹੀ ਅਸਲ 'ਪਤਝੜ ਰੁੱਤ ' ਦਾ ਮੁੱਖ ਸਮਾਂ ਹੁੰਦਾ ਹੈ ਪਰ ਬੀਤੇ ਕੁਝ ਵਰ੍ਹਿਆਂ ਤੋਂ ਕੱਤਕ ਆਪਣੀ ਅਸਲ ਖੁਸ਼ਕ ਅਤੇ ਸੁਹਾਵਣੇ ਮੌਸਮ ਵਾਲੀ ਹੋੰਦ ਗਵਾ ਚੁੱਕਾ ਹੈ, ਜਿਸ ਕਰਕੇ ਹੁਣ ਕੱਤਕ ਮਹੀਨੇ ਨੂੰ ਖ਼ਤਰਨਾਕ ਧੂੰਆਂਖੇ /ਧੁੰਦ ਵਾਲੇ ਮੌਸਮ ਵਜ੍ਹੋਂ ਜਾਣਿਆ ਜਾਣ ਲੱਗ ਪਿਆ  ਹੈ। ਕੱਤਕ ਮਹੀਨੇ ਦਾ ਮੌਸਮ / ਸਮਾਂ ਉਹ 

 ਸਮਾਂ ਹੁੰਦਾ ਹੈ ਜਦੋਂ ਮਾਨਸੂਨ ਵਾਪਸੀ ਕਰਨ ਤੋਂ ਬਾਅਦ ਬਰਸਾਤਾਂ ਰੁਖਸਤ ਹੋ ਜਾਂਦੀਆਂ ਹਨ ਅਤੇ ਘੱਟ ਗਿਣਤੀ 'ਚ ਕਮਜ਼ੋਰ ਅਤੇ ਮੱਧਮ ਦਰਜੇ ਦੇ ਪੱਛਮੀ ਸਿਸਟਮ ਆਉਣੇ ਸ਼ੁਰੂ ਹੋ ਜਾਂਦੇ ਹਨ। ਅਕਤੂਬਰ ਦੇ ਦੂਜੇ ਅੱਧ ਤੇ ਨਵੰਬਰ' ਚ ਖਿੱਤੇ ਪੰਜਾਬ 'ਚ  ਬਰਸਾਤਾਂ ਦੀ ਔਸਤ ਸਾਲ ਨਾਲੋਂ ਸਭ ਤੋਂ ਘੱਟ ਹੁੰਦੀ ਹੈ। ਲੰਬਾ ਸਮਾਂ ਬਾਰਿਸ਼ ਨਾ ਹੋਣ ਕਾਰਨ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਉਤਾਂਹ ਚੜ੍ਹਦਾ ਰਹਿੰਦਾ ਹੈ। ਪਰ ਇਸ ਵਾਰ ਕੋਰੋਨਾ ਦੇ ਚੱਲਦਿਆਂ 6-7 ਮਹੀਨੇ ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਤਾਲਾਬੰਦੀ ਦਾ ਸਮਾਂ ਰਹਿਣ ਕਰਕੇ ਪ੍ਰਦੂਸ਼ਣ ਦਾ ਪੱਧਰ ਹੇਠਾਂ ਵੱਲ ਗਿਆ ਹੈ। ਮੌਸਮ ਵਿਭਾਗ ਪੰਜਾਬ ਅਨੁਸਾਰ ਅਕਸਰ ਕੱਤਕ ਦਾ ਮਹੀਨਾ ਧੂੰਆਂਖਿਆ ਹੋਣ ਦਾ ਕਾਰਨ ਵੱਡੇ ਪੱਧਰ 'ਤੇ ਪਿਛੇਤੇ ਝੋਨੇ ਦੀ ਪਰਾਲੀ ਸਾੜਨ , ਆਵਾਜਾਈ ਦੇ ਸਾਧਨਾਂ ਦੇ ਧੂੰਏਂ , ਦੇਸ਼ ਦੇ ਪਿੰਡਾਂ, ਸ਼ਹਿਰਾਂ ' ਤੇ ਮਨਾਏ ਜਾਣ ਵਾਲੇ ਤਿਉਹਾਰਾਂ ਦੌਰਾਨ  ਫੂਕੇ ਜਾਂਦੇ ਪਟਾਕਿਆਂ ,  ਖਿੱਤੇ ਪੰਜਾਬ 'ਚ ਮੌਜੂਦ ਫੈਕਟਰੀਆਂ ਵਿਸ਼ੇਸ਼ ਕਰਕੇ  ਦਿੱਲੀ  ਦੀਆਂ ਫੈਕਟਰੀਆਂ ਦੇ ਧੂੰਏਂ ਦੇ ਪ੍ਰਦੂਸ਼ਣ ਕਾਰਨ ਕੁਝ ਦਿਨਾਂ ਲਈ ਖਿੱਤੇ ਪੰਜਾਬ ਸਮੇਤ ਨਾਲ ਪੈੰਦੇ ਬਾਕੀ ਮੈਦਾਨੀ ਰਾਜਾਂ 'ਚ ਖ਼ਤਰਨਾਕ ਧੂੰਏਂ ਦੇ ਬੱਦਲ ਛਾ ਜਾਂਦੇ ਹਨ। 

ਅਸਮਾਨ ਵਿਚ ਧੂੰਏਂ ਦੇ ਬੱਦਲ ਛਾ ਜਾਣ ਕਾਰਨ ਜ਼ਮੀਨੀ ਪੱਧਰ 'ਤੇ ਧੁੱਪ ਦੀ ਮਾਤਰਾ ਘੱਟ ਜਾਂਦੀ ਹੈ ਅਤੇ  ਨਮੀਂ  ' ਚ ਵਾਧਾ ਹੋ ਜਾਂਦਾ ਹੈ।

ਘੱਟਦੇ ਪਾਰੇ ਦਰਮਿਆਨ ਵਧੀ ਹੋਈ ਨਮੀਂ ਧੂੰਏਂ ਨਾਲ ਮਿਲ ਕੇ ਧੂੰਆਂਖੀ ਧੁੰਦ 'ਚ ਤਬਦੀਲ ਹੋ ਜਾਂਦੀ ਹੈ। ਪੱਛਮੀ ਸਿਸਟਮ ਕਾਰਨ ਜਾਂ ਕਿਸੇ ਹੋਰ ਮੌਸਮੀ ਕਾਰਨ ਕਰਕੇ ਨਮ ਦੱਖਣ-ਪੂਰਬੀ ਹਵਾ ਜਦੋਂ ਨਮੀਂ ਲੈ ਕੇ ਪੰਜਾਬ ਪੁੱਜਦੀ ਹੈ ਤਾਂ ਧੁੰਦ ਦੀ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਅਸਲ ਧੂੰਆਂਖੀ ਧੁੰਦ ਦਾ ਇੱਕ ਲੰਬਾ ਦੌਰ ਅਸੀਂ 2017 ਨਵੰਬਰ  'ਚ ਵੇਖ ਚੁੱਕੇ ਹਾਂ।  ਪ੍ਰਦੂਸ਼ਣ/ਧੂੰਆਂਖੀ ਧੁੰਦ ਤੋਂ ਬਚਾਅ ਲਈ ਤੇਜ ਵਗਦੀ ਪੱਛੋੰ  ਜਾਂ ਫਿਰ ਖਿੱਤੇ ਪੰਜਾਬ ਵਿਚ ਬਾਰਸ਼ ਲਈ 1-2 ਤਕੜੇ ਪੱਛਮੀ ਸਿਸਟਮ ਵਰਦਾਨ ਬਣ ਸਕਦੇ ਹਨ। ਖੇਤੀ ਵਿਗਿਆਨੀਆਂ ਦੁਆਰਾ ਝੋਨੇ ਦੀ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਨਾਲ ਪਰਾਲੀ ਸਾੜਨ ਦਾ ਰੁਝਾਨ ਘੱਟਦਾ ਜਾ ਰਿਹਾ ਹੈ। ਸਰਕਾਰ ਵਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਦਬਾਅ ਵੀ ਬਣਾਇਆ ਜਾ ਰਿਹਾ ਹੈ ਅਤੇ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ, ਜੋ ਸਰਕਾਰ ਦਾ ਉਚਿਤ ਕਦਮ ਪ੍ਰਤੀਤ ਨਹੀਂ ਹੋ ਰਿਹਾ ਹੈ। ਖੇਤਾਂ ਵਿਚ ਪਰਾਲੀ ਨੂੰ ਸਾੜਨ ਤੋਂ ਬਿਨ੍ਹਾਂ ਟਰੈਕਟਰ ਨਾਲ ਗਾਹ ਕੇ ਖਤਮ ਕਰਨਾ ਕਿਸਾਨਾਂ ਅੱਗੇ ਇੱਕ ਵੱਡੀ ਸਮੱਸਿਆ ਹੈ, ਕਿਉਂਕਿ ਡੀਜ਼ਲ ਦੀਆਂ ਕੀਮਤਾਂ ਬਹੁਤ ਵੱਧ ਚੁੱਕੀਆਂ ਹਨ। ਖੇਤਾਂ ਵਿਚ ਪਰਾਲੀ ਨੂੰ ਗਾਹੁਣ ਲਈ ਕਿਸਾਨ ਦਾ ਖਰਚ ਵੱਧ ਜਾਂਦਾ ਹੈ। ਇਸ ਲਈ ਸਰਕਾਰ ਦਾ ਫਰਜ ਬਣਦਾ ਹੈ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਥੋੜ੍ਹਾ ਬਹੁਤ ਖਰਚ ਦਿੱਤਾ ਜਾਵੇ, ਜਿਸ ਨਾਲ ਉਹ ਖੇਤ ਵਿਚ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਟਰੈਕਟਰ ਨਾਲ ਗਾਹ ਦੇਣ। ਇਸ ਤਰ੍ਹਾਂ ਧੂੰਆਂਖੇ ਮੌਸਮ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਕੱਤਕ ਮਹੀਨਾ 'ਬਦਨਾਮ' ਸਮੇਂ ਤੋਂ ਵੀ ਛੁਟਕਾਰਾ ਪਾ ਸਕਦਾ ਹੈ ਅਤੇ ਇਸ ਤਰ੍ਹਾਂ ਕੱਤਕ ਮਹੀਨੇ ਦਾ ਸਮਾਂ ਖਿੱਤੇ ਪੰਜਾਬ ਲਈ ਸੁਹਾਵਣਾ ਬਣਕੇ ਮੁੜ ਆਪਣੀ ਪਹਿਲਾਂ ਵਾਲੀ ਹੋਂਦ ਕਾਇਮ ਰੱਖਣ ਵਿਚ ਕਾਮਯਾਬ ਹੋ ਸਕਦਾ ਹੈ ਅਤੇ ਇਸ ਦੇ ਨਾਲ ਹੀ ਕੱਤਕ ਮਹੀਨੇ ਦੇ ਮੱਥੇ 'ਤੇ ਲੱਗਿਆ 'ਬਦਨਾਮ ਸਮਾਂ ' ਦਾ ਕਲੰਕ ਲਹਿ ਸਕਦਾ ਹੈ। ਉਂਜ ਤਾਂ ਇਹ ਇਕ ਕੱਤਕ ਮਹੀਨਾ ਹੀ ਨਹੀਂ ਬਲਕਿ ਦੇਸ਼ ਵਿੱਚ ਰਹਿ ਰਹੇ ਦਲਿਤਾਂ, ਬੋਧੀਆਂ, ਮੁਸਲਮਾਨਾਂ, ਇਸਾਈਆਂ  ਸਿੱਖਾਂ ਤੋਂ ਇਲਾਵਾ ਸਾਰੀਆਂ ਘੱਟ ਗਿਣਤੀਆਂ ਸਮੇਤ ਕਿਸਾਨਾਂ ਲਈ ਹਰ ਪਲ ਹੀ ' ਧੂੰਆਂਖਿਆਂ ਸਮਾਂ ' ਬਣ ਕੇ ਬੀਤ ਰਿਹਾ ਹੈ। 

-ਸੁਖਦੇਵ ਸਲੇਮਪੁਰੀ 

09780620233 

18 ਦਸੰਬਰ, 2020

250-300 ਰੁਪਏ ਦਾ ਕਰਜਾ/ਉਧਾਰ- ਲਿਖਤ✍️ਰਜਨੀਸ਼ ਗਰਗ

250-300 ਰੁਪਏ ਦਾ ਕਰਜਾ/ਉਧਾਰ

ਕਈ ਵਾਰ ਬੰਦਾ ਇਹੋ ਜਿਹੀ ਸਥੀਤੀ ਵਿੱਚ ਪਹੁੰਚ ਜਾਦਾਂ ਜਿਸ ਵਿੱਚ ਉਸ ਨੂੰ ਪਤਾ ਹੀ ਨਹੀ ਲੱਗਦਾ ਕਿ ਉਹ ਉਸ ਪਲ ਦੀ ਖੁਸ਼ੀ ਮਨਾਵੇ ਜਾਂ ਨਾ ਮਨਾਵੇ | ਇਹੋ ਜਿਹੇ ਅਜੀਬੋ-ਗਰੀਬ ਪਲ ਬੰਦੇ ਨੂੰ ਉਦਾਸੀ ਤੇ ਨਾਮੋਸੀ ਵੱਲ ਧਕੇਲ ਦਿੰਦੇ ਨੇ, ਪਰ ਕਈ ਵਾਰ ਇਹੋ ਜਿਹੇ ਪਲ ਜਿੰਦਗੀ ਦਾ ਇੱਕ ਅਟੁੱਟ ਹਿੱਸਾ ਵੀ ਬਣ ਜਾਂਦੇ ਨੇ | ਕਦੇ ਵੀ ਨਾ ਭੁੱਲਣ ਵਾਲੇ, ਇੱਕ ਅਨਮੋਲ ਪਲ ਜਿਸ ਦੀਆ ਯਾਦਾਂ ਹਮੇਸ਼ਾ ਇੱਕ ਖਿੜੇ ਹੋਏ ਫੁੱਲ ਵਾਂਗ ਹਮੇਸ਼ਾ ਤਾਜ਼ਾ ਰਹਿੰਦੀਆਂ ਨੇ | ਚਾਹੁੰਦੇ ਹੋਏ ਵੀ ਉਸ ਪਲ ਨੂੰ ਭੁਲਾਇਆ ਨਹੀ ਜਾ ਸਕਦਾ | ਕੁਝ ਇਹੋ ਜਿਹਾ ਖੱਟਾ-ਮਿੱਠਾ ਪਲ ਜਿਸ ਨੂੰ ਹਮੇਸ਼ਾ ਮੈ ਆਪਣੀ ਯਾਦਾ ਦੀ ਡਾਇਰੀ ਚ ਅਮਰ ਰੱਖਣਾ ਚਾਹੁੰਦਾ ਹਾਂ ਤੁਹਾਡੇ ਸਭ ਨਾਲ ਸਾਝਾ ਕਰਨ ਜਾ ਰਿਹਾ ਹਾਂ ।

        ਇਹ ਉਸ ਵਕਤ ਦੀ ਗੱਲ ਹੈ ਜਦ ਮੈ ਛੋਟਾ ਹੁੰਦਾ ਸੀ ਤੇ ਮੈ ਪੰਜਵੀ ਕਲਾਸ ਚ ਪੜ੍ਹਦਾ ਸੀ | ਪੰਜਵੀ ਕਲਾਸ ਦੇ ਬੋਰਡ ਦੇ ਇਮਤਿਹਾਨ ਹੋ ਚੁੱਕੇ ਸੀ ਬਸ ਉਸ ਦਾ ਨਤੀਜਾ ਆਉਣਾ ਬਾਕੀ ਸੀ | ਮੈ ਉਸ ਨਤੀਜੇ ਤੋ ਬੇਫਿਕਰ ਸੀ ਨਾ ਪਾਸ ਹੋਣ ਦਾ ਡਰ ਨਾ ਫੇਲ ਹੋਣ ਦੀ ਚਿੰਤਾ ਕਿਉਕਿ ਉਸ ਵਕਤ ਨੰਬਰਾ ਨੂੰ ਏਨ੍ਹੀ ਅਹਿਮੀਅਤ ਨਹੀ ਸੀ ਦਿੱਤੀ ਜਾਦੀ ,ਜਿੰਨੀ ਅੱਜ-ਕੱਲ ਦੇ ਬੱਚਿਆ ਦੇ ਮਾਪਿਆ ਦੁਆਰਾ ਦਿੱਤੀ ਜਾਦੀ ਹੈ | ਉਨ੍ਹਾ ਉਪਰ ਇਮਤਿਹਾਨਾ ਦੇ ਨਤੀਜਿਆ ਦੇ ਨੰਬਰਾ ਦਾ (ਜੋ ਕਿ ਮੇਰੇ ਖਿਆਲ ਚ ਫਜੂਲ ਤੇ ਬੇਮਤਲਬ ਹੈ ) ਵਾਧੂ ਬੋਝ ਪਾਇਆ ਜਾਦਾ ਹੈ | ਤੇ ਇਸ ਬੋਝ ਥੱਲੇ ਦੱਬ ਕੇ ਬੱਚਾ ਅੰਕ ਤਾ ਬਹੁਤ ਵਧੀਆ ਪ੍ਰਾਪਤ ਕਰ ਲੈਦਾ ਹੈ, ਪਰ ਜਿੰਦਗੀ ਦੇ ਹਸੀਨ ਪਲਾਂ ਨੂੰ ਮਾਨਣ ਤੋ ਵਾਝਾਂ ਰਹਿ ਜਾਦਾ ਹੈ ਤੇ ਅਕਸਰ ਜਿੰਦਗੀ ਦੇ ਪੇਪਰਾ ਚੋ ਫੇਲ ਹੋ ਜਾਦਾ ਹੈ |

       ਮੈ ਆਪਣੇ ਬਚਪਨ ਦੇ ਰੰਗਾ ਨੂੰ ਬਿਨ੍ਹਾ ਕਿਸੇ ਫਿਕਰਾ ਦੇ ਆਜਾਦੀ ਨਾਲ ਮਾਣ ਰਿਹਾ ਸੀ | ਅਚਾਨਕ ਮੈਨੂੰ ਮੇਰੇ ਦਾਦਾ ਜੀ ਜੋ ਕਿ ਸਕੂਲ ਦੇ ਬਾਹਰ ਇੱਕ ਛੋਟੀ ਜੀ ਕਰਿਆਨੇ ਦੀ ਦੁਕਾਨ ਕਰਦੇ ਸੀ, ਉਨ੍ਹਾ ਤੋ ਮੇਰੇ ਪੰਜਵੀ ਕਲਾਸ ਦੇ ਨਤੀਜੇ ਬਾਰੇ ਪਤਾ ਲੱਗਿਆ | ਮੇਰੇ ਦਾਦਾ ਜੀ ਕਹਿੰਦੇ ਕਿ ਤੇਰੀ ਭੈਣਜੀ(ਹਰਿੰਦਰ ਕੌਰ) ਆਈ ਸੀ, ਸਕੂਲ ਚੋ, ਤੇ ਕਹਿੰਦੀ ਸੀ ਵੀ ਤੂੰ ਆਪਣੀ ਕਲਾਸ ਚੋ ਪਹਿਲੇ ਸਥਾਨ ਤੇ ਰਹਿ ਕੇ ਪੰਜਵੀ ਕਲਾਸ ਪਾਸ ਕਰ ਲਈ ਹੈ | ਪਹਿਲਾ ਤਾ ਸੁਣ ਕੇ ਕੁਝ ਅਜੀਬ ਜਾ ਲੱਗਿਆ, ਮੈ ਕਿਹਾ ਤੁਸੀ ਮਖੌਲ ਕਰਦੇ ੳ ਮੈ ਉਹ ਵੀ ਪਹਿਲੇ ਸਥਾਨ ਤੇ...? ਹੋ ਨਹੀ ਸਕਦਾ ਤੇ ਉੱਚੀ-ਉੱਚੀ ਹੱਸਣ ਲੱਗ ਪਿਆ ਪਰ ਬਾਅਦ ਚ ਮੈਨੂੰ ਕਿਸੇ ਹੋਰ ਤੋ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਸੱਚਮੁੱਚ ਮੈ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਵੀ ਬੋਰਡ ਦੀ ਕਲਾਸ ਪਾਸ ਕਰ ਲਈ ਹੈ | ਉਸ ਵਖਤ ਮੈ ਆਪਣੇ ਘਰ ਦੇ ਆਰਥਿਕ ਹਾਲਾਤਾਂ ਤੋ ਬਿਲਕੁਲ ਅਨਜਾਣ ਸੀ । ਮੈਨੂੰ ਗਰੀਬੀ-ਅਮੀਰੀ ਬਾਰੇ ਕੁਸ ਪਤਾ ਹੀ ਨਹੀ ਸੀ । ਸੋ ਮੈ ਬੜੇ ਚਾਵਾਂ ਨਾਲ ਆਪਣੀ ਮੰਮੀ ਜੀ ਦੇ ਨਾਲ ਸਕੂਲ ਵਿੱਚੋ ਆਪਣਾ ਸਰਟੀਫਿਕੇਟ ਲੈਣ ਪਹੁੰਚ ਗਿਆ, ਜੋ ਕਿ ਹਾਈ ਸਕੂਲ ਚ ਦਾਖਲੇ ਲਈ ਜਰੂਰੀ ਹੁੰਦਾ । ਜਦ ਮੈ ਆਪਣੀ ਭੈਣਜੀ(ਹਰਿੰਦਰ ਕੌਰ) ਨੂੰ ਮਿਲਿਆ ਤਾਂ ਅੱਗੋ ਉਹ ਵੀ ਬਹੁਤ ਖੁਸ਼ ਸਨ ਤੇ ਖੁਸ਼ੀ-ਖੁਸ਼ੀ ਚ ਉਨ੍ਹਾ ਨੇ ਮੇਰੇ ਤੋ ਮਠਿਆਈ ਦੇ ਡੱਬੇ ਦੀ ਮੰਗ ਕੀਤੀ, ਜਿਸਦਾ ਮੈਂਨੂੰ ਅੱਜ-ਤੱਕ ਅਫਸੋਸ ਹੈ ਤੇ ਸਾਇਦ ਹਮੇਸ਼ਾ ਹੀ ਰਹੇਗਾ ਤੇ ਨਾਲ ਹੀ ਮੇਰੀ ਤਾਰੀਫ ਕਰਦੇ ਹੋਏ ਮੇਰੀ ਮੰਮੀ ਜੀ ਨੂੰ ਮੈਨੂੰ ਛੇਤੀ ਤੋ ਛੇਤੀ ਅਗਲੀ ਕਲਾਸ(ਛੇਵੀ ਕਲਾਸ) ਚ ਦਾਖਲਾ ਦਵਾਉਣ ਬਾਰੇ ਕਿਹਾ । ਜਿਸ ਤੋ ਬਾਅਦ ਮੇਰੀ ਮੰਮੀ ਜੀ ਨੇ ਮੇਰੀ ਭੈਣਜੀ ਨੂੰ ਤੁਰੰਤ ਸਾਡੇ ਘਰ ਦੀਆ ਆਰਥਿਕ ਮਜਬੂਰੀਆ ਬਾਰੇ ਦੱਸਿਆ ਤੇ ਅਗਲੀ ਜਮਾਤ ਚ ਦਾਖਲਾ ਲੈਣ ਤੋ ਅਸਮੱਰਥਾ ਪ੍ਰਗਟਾਈ ।ਜਿਸ ਨੂੰ ਸੁਣ ਕੇ ਮੇਰੇ ਭੈਣਜੀ ਦੇ ਚੇਹਰੇ ਤੋ ਖੁਸ਼ੀ ਅਚਾਨਕ ਗਾਇਬ ਹੋ ਗਈ । ਇਸ ਤੋ ਬਾਅਦ ਰੱਬ ਜਾਣੇ ਮੇਰੀ ਭੈਣਜੀ ਨੂੰ ਮੇਰੇ ਅਨਭੋਲ ਚੇਹਰੇ ਤੇ ਤਰਸ ਆਇਆ ਸੀ, ਕਿ ਮੇਰੇ ਘਰ ਦਿਆ ਹਾਲਾਤਾਂ ਤੇ ਉਨ੍ਹਾ ਨੇ ਆਪਣੇ ਪਰਸ ਚੋ ਮੇਰੇ ਦਾਖਲੇ ਦੀ ਫੀਸ(ਜੋ ਕਿ 250-300 ਰੁਪਏ) ਸੀ ਕੱਢ ਕੇ ਮੇਰੇ ਮੰਮੀ ਜੀ ਨੂੰ ਦੇ ਦਿੱਤੇ ਤੇ ਉਸੇ ਵਕਤ ਹਾਈ ਸਕਲਾ ਚ ਜਮ੍ਹਾ ਕਰਵਾਉਣ ਨੂੰ ਕਿਹਾ । ਮੇਰੀ ਮੰਮੀ ਜੀ ਨੇ ਜਦ ਉਹ ਪੈਸੇ ਵਾਪਸ ਕਰਨੇ ਚਾਹੇ ਤਾਂ ਉਨ੍ਹਾ ਇਹ ਕੇ ਵਾਪਸ ਫੜਾ ਦਿੱਤੇ ਕਿ ਜਦ ਤੁਹਾਡੇ ਕੋਲ ਹੋਣ ਤਾਂ ਮੈਂਨੂੰ ਮੋੜ ਦਿੳ । ਮੇਰੀ ਮੰਮੀ ਨੇ ਉਨ੍ਹਾ ਦਾ ਧੰਨਵਾਦ ਕੀਤਾ ਤੇ ਅਸੀ ਮੇਰਾ ਛੇਵੀ ਕਲਾਸ ਚ ਦਾਖਲਾ ਜਮ੍ਹਾ ਕਰਵਾ ਕੇ ਵਾਪਸ ਆ ਗਏ ।

       ਸਮ੍ਹਾ ਬੀਤਦਾ ਗਿਆ ਤੇ ਮੈਂਨੂੰ ਮੇਰੇ ਮਾਂ-ਪਿੳ ਨੇ ਔਖ-ਸੋਖ ਨਾਲ ਬਾਰਾਂ ਕਲਾਸਾ ਪੂਰੀਆ ਕਰਵਾ ਦਿੱਤੀਆਂ । ਪੜਾਈ ਚ ਹੁਸ਼ਿਆਰ ਹੋਣ ਕਾਰਣ ਮੈਨੂੰ ਮੇਰੇ ਗੁਆਢੀਆਂ ਨੇ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ਚ ਕੰਮ ਤੇ ਲਵਾ ਦਿੱਤਾ । ਹੌਲੀ-ਹੌਲੀ ਬਹੁਤ ਸਾਰੇ ਲੋਕਾਂ(ਕੰਪਨੀ ਦੇ ਮਾਲਕ,ਆਂਢ-ਗੁਆਂਢ,ਮੇਰੇ ਮਾਂ-ਪਿੳ ਤੇ ਪ੍ਰਮਾਤਮਾ) ਦੀ ਕ੍ਰਿਪਾ ਨਾਲ ਅਸੀ ਆਪਣੇ ਪੈਰਾਂ ਤੇ ਖੜੇ ਹੋ ਗਏ । ਅਸੀ ਵਧੀਆ ਸੌਖ ਨਾਲ ਆਮ ਜਨਜੀਵਨ ਬਤੀਤ ਕਰਨ ਲੱਗ ਪਏ । ਮੇਰੇ ਲਈ ਖੁਸ਼ੀ ਤੇ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਜਿਸ ਭੈਣਜੀ (ਮੈਡਮ ਹਰਿੰਦਰ ਕੌਰ ) ਦੇ ਬਦੌਲਤ ਮੈ ਆਪਣੇ ਆਪ ਨੂੰ ਖਸ਼ਕਿਸਮਤ ਸਮਝਦਾ ਸੀ, ਉਨ੍ਹਾ ਦਾ ਘਰ ਦਫਤਰ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਚ ਸਾਹਮਣੇ ਘਰ ਸੀ । ਪਰ ਅੱਜ-ਤੱਕ ਉਨ੍ਹਾ ਕੋਲ ਮੇਰੇ ਤੋ ਜਾ ਨਹੀ ਹੋਇਆ ।ਬਹੁਤ ਵਾਰ ਮਨ ਕੀਤਾ ਸਾਲਾਂ ਪਹਿਲਾ ਲਿਆ ਉਧਾਰ ਵਾਪਸ ਕਰਨ ਤੇ ਧੰਨਵਾਦ ਕਰਨ ਨੂੰ, ਪਰ ਕਦੇ ਹਿੰਮਤ ਹੀ ਨਹੀ ਪਈ ਜਾਂ ਸਾਇਦ ਮੈ ਉਸ ਉਧਾਰ ਨੂੰ ਵਾਪਸ ਹੀ ਨਹੀ ਕਰਨਾ ਚਾਹੁੰਦਾ ਸੀ । ਕਿਉਕਿ ਜੋ ਕੀਮਤੀ ਯਾਦਾ ਉਸ ਉਧਾਰ ਕਾਰਣ ਮੇਰੇ ਨਾਲ ਜੁੜੀਆ ਹੋਈਆ ਨੇ, ਉਹ ਉਧਾਰ ਵਾਪਸ ਚੁਕਾਉਣ ਤੋ ਬਾਅਦ ਨਹੀ ਰਹਿਣੀਆ । ਦੁਨੀਆ ਦੀ ਨਜਰ ਚ ਇਹ ਸਿਰਫ 250-300 ਰੁਪਏ ਹੈ, ਪਰ ਮੇਰੇ ਲਈ ਇਹ ਉਧਾਰ ਅਨਮੋਲ ਹੈ ਇਸ ਉਧਾਰ ਨੂੰ ਕੋਈ ਵੀ ਅਮੀਰ ਬੰਦਾ ਉਤਾਰ ਨਹੀ ਸਕਦਾ । ਇਹ ਸਿਰਫ ਪੈਸੇ ਨਹੀ ਇਸ ਨਾਲ ਕਈ ਮਹਿੰਗੇ ਜਜਬਾਤ ਜੁੜੇ ਹੋਏ ਨੇ । ਧੰਨਵਾਦ ਹਰਿੰਦਰ ਕੌਰ ਭੈਣਜੀ ਰਾਮਪੁਰਾ ਫੂਲ ।

  ਲਿਖਤ✍️ਰਜਨੀਸ਼ ਗਰਗ

ਧੂੰਆਂਖਿਆ ਮੌਸਮ! ✍️ ਸਲੇਮਪੁਰੀ ਦੀ ਚੂੰਢੀ 

ਧੂੰਆਂਖਿਆ ਮੌਸਮ! 

ਆਮ ਤੌਰ 'ਤੇ ਦੇਸੀ ਕੱਤਕ 

ਮਹੀਨਾ 'ਪੱਤਝੜ ਦਾ ਮੌਸਮ' ਦੇ ਤੌਰ'ਤੇ ਜਾਣਿਆ ਜਾਂਦਾ ਹੈ ਪਰ ਇਸ ਮਹੀਨੇ ਤੋਂ ਮੌਸਮ ਸੁਹਾਵਣਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਅੱਤ ਦੀ ਗਰਮੀ ਦੇ ਮੌਸਮ ਦੇ ਸਤਾਇਆਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਕੱਤਕ ਮਹੀਨੇ ਦੇ ਮੌਸਮ ਦੀ ਪਤਝੜ ਰੁੱਤ ਬਦਨਾਮ ਹੋ ਕੇ ਰਹਿ ਗਈ ਹੈ, ਪਰ ਇਸ ਵਾਰੀ ਤਾਂ ਇਹ ਰੁੱਤ  ਹੋਰ ਵੀ ਬਦਨਾਮ ਹੋ ਕੇ ਰਹਿ ਗਈ ਹੈ , ਕਿਉਂਕਿ ਇਹ ਰੁੱਤ ਕਿਸਾਨਾਂ ਲਈ ਝੋਨੇ ਦੀ ਫਸਲ ਦੀ ਕਟਾਈ ਕਰਕੇ ਮੰਡੀ ਸੁੱਟਣ ਦੀ ਰੁੱਤ ਹੁੰਦੀ ਹੈ ਤਾਂ ਜੋ ਉਹ ਆਪਣੇ ਲੈਣੇ-ਦੇਣੇ ਪੂਰੇ ਕਰਕੇ ਅਗਲੀ ਫਸਲ ਕਣਕ ਦੀ ਢੁੱਕਵੇਂ ਸਮੇਂ 'ਤੇ ਬਿਜਾਈ ਕਰ ਸਕਣ। ਪਰ ਇਸ ਵਾਰ ਤਾਂ ਉਹ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਸਾਂਭਣ ਦੀ ਬਜਾਏ ਆਪਣੀ 'ਮਾਂ' ਵਰਗੀ ਜਮੀਨ ਦੀ ਰਾਖੀ ਲਈ ਸੜਕਾਂ ਉੱਪਰ ਧਰਨੇ ਲਾਉਣ ਲਈ ਮਜਬੂਰ ਹਨ। 

 ਦੇਸੀ ਮਹੀਨੇ ਕੱਤਕ ਦੀ ਸ਼ੁਰੂਆਤ ਹੋ ਚੁੱਕੀ ਹੈ, ਇਹ ਮਹੀਨਾ ਹੀ ਅਸਲ 'ਪਤਝੜ ਰੁੱਤ ' ਦਾ ਮੁੱਖ ਸਮਾਂ ਹੁੰਦਾ ਹੈ ਪਰ ਬੀਤੇ ਕੁਝ ਵਰ੍ਹਿਆਂ ਤੋਂ ਕੱਤਕ ਆਪਣੀ ਅਸਲ ਖੁਸ਼ਕ ਅਤੇ ਸੁਹਾਵਣੇ ਮੌਸਮ ਵਾਲੀ ਹੋੰਦ ਗਵਾ ਚੁੱਕਾ ਹੈ, ਜਿਸ ਕਰਕੇ ਹੁਣ ਕੱਤਕ ਮਹੀਨੇ ਨੂੰ ਖ਼ਤਰਨਾਕ ਧੂੰਆਂਖੇ /ਧੁੰਦ ਵਾਲੇ ਮੌਸਮ ਵਜ੍ਹੋਂ ਜਾਣਿਆ ਜਾਣ ਲੱਗ ਪਿਆ  ਹੈ। ਕੱਤਕ ਮਹੀਨੇ ਦਾ ਮੌਸਮ / ਸਮਾਂ ਉਹ 

 ਸਮਾਂ ਹੁੰਦਾ ਹੈ ਜਦੋਂ ਮਾਨਸੂਨ ਵਾਪਸੀ ਕਰਨ ਤੋਂ ਬਾਅਦ ਬਰਸਾਤਾਂ ਰੁਖਸਤ ਹੋ ਜਾਂਦੀਆਂ ਹਨ ਅਤੇ ਘੱਟ ਗਿਣਤੀ 'ਚ ਕਮਜ਼ੋਰ ਅਤੇ ਮੱਧਮ ਦਰਜੇ ਦੇ ਪੱਛਮੀ ਸਿਸਟਮ ਆਉਣੇ ਸ਼ੁਰੂ ਹੋ ਜਾਂਦੇ ਹਨ। ਅਕਤੂਬਰ ਦੇ ਦੂਜੇ ਅੱਧ ਤੇ ਨਵੰਬਰ' ਚ ਖਿੱਤੇ ਪੰਜਾਬ 'ਚ  ਬਰਸਾਤਾਂ ਦੀ ਔਸਤ ਸਾਲ ਨਾਲੋਂ ਸਭ ਤੋਂ ਘੱਟ ਹੁੰਦੀ ਹੈ। ਲੰਬਾ ਸਮਾਂ ਬਾਰਿਸ਼ ਨਾ ਹੋਣ ਕਾਰਨ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਉਤਾਂਹ ਚੜ੍ਹਦਾ ਰਹਿੰਦਾ ਹੈ। ਪਰ ਇਸ ਵਾਰ ਕੋਰੋਨਾ ਦੇ ਚੱਲਦਿਆਂ 6-7 ਮਹੀਨੇ ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਤਾਲਾਬੰਦੀ ਦਾ ਸਮਾਂ ਰਹਿਣ ਕਰਕੇ ਪ੍ਰਦੂਸ਼ਣ ਦਾ ਪੱਧਰ ਹੇਠਾਂ ਵੱਲ ਗਿਆ ਹੈ। ਮੌਸਮ ਵਿਭਾਗ ਪੰਜਾਬ ਅਨੁਸਾਰ ਅਕਸਰ ਕੱਤਕ ਦਾ ਮਹੀਨਾ ਧੂੰਆਂਖਿਆ ਹੋਣ ਦਾ ਕਾਰਨ ਵੱਡੇ ਪੱਧਰ 'ਤੇ ਪਿਛੇਤੇ ਝੋਨੇ ਦੀ ਪਰਾਲੀ ਸਾੜਨ , ਆਵਾਜਾਈ ਦੇ ਸਾਧਨਾਂ ਦੇ ਧੂੰਏਂ , ਦੇਸ਼ ਦੇ ਪਿੰਡਾਂ, ਸ਼ਹਿਰਾਂ ' ਤੇ ਮਨਾਏ ਜਾਣ ਵਾਲੇ ਤਿਉਹਾਰਾਂ ਦੌਰਾਨ  ਫੂਕੇ ਜਾਂਦੇ ਪਟਾਕਿਆਂ ,  ਖਿੱਤੇ ਪੰਜਾਬ 'ਚ ਮੌਜੂਦ ਫੈਕਟਰੀਆਂ ਵਿਸ਼ੇਸ਼ ਕਰਕੇ  ਦਿੱਲੀ  ਦੀਆਂ ਫੈਕਟਰੀਆਂ ਦੇ ਧੂੰਏਂ ਦੇ ਪ੍ਰਦੂਸ਼ਣ ਕਾਰਨ ਕੁਝ ਦਿਨਾਂ ਲਈ ਖਿੱਤੇ ਪੰਜਾਬ ਸਮੇਤ ਨਾਲ ਪੈੰਦੇ ਬਾਕੀ ਮੈਦਾਨੀ ਰਾਜਾਂ 'ਚ ਖ਼ਤਰਨਾਕ ਧੂੰਏਂ ਦੇ ਬੱਦਲ ਛਾ ਜਾਂਦੇ ਹਨ। 

ਅਸਮਾਨ ਵਿਚ ਧੂੰਏਂ ਦੇ ਬੱਦਲ ਛਾ ਜਾਣ ਕਾਰਨ ਜ਼ਮੀਨੀ ਪੱਧਰ 'ਤੇ ਧੁੱਪ ਦੀ ਮਾਤਰਾ ਘੱਟ ਜਾਂਦੀ ਹੈ ਅਤੇ  ਨਮੀਂ  ' ਚ ਵਾਧਾ ਹੋ ਜਾਂਦਾ ਹੈ।

ਘੱਟਦੇ ਪਾਰੇ ਦਰਮਿਆਨ ਵਧੀ ਹੋਈ ਨਮੀਂ ਧੂੰਏਂ ਨਾਲ ਮਿਲ ਕੇ ਧੂੰਆਂਖੀ ਧੁੰਦ 'ਚ ਤਬਦੀਲ ਹੋ ਜਾਂਦੀ ਹੈ। ਪੱਛਮੀ ਸਿਸਟਮ ਕਾਰਨ ਜਾਂ ਕਿਸੇ ਹੋਰ ਮੌਸਮੀ ਕਾਰਨ ਕਰਕੇ ਨਮ ਦੱਖਣ-ਪੂਰਬੀ ਹਵਾ ਜਦੋਂ ਨਮੀਂ ਲੈ ਕੇ ਪੰਜਾਬ ਪੁੱਜਦੀ ਹੈ ਤਾਂ ਧੁੰਦ ਦੀ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਅਸਲ ਧੂੰਆਂਖੀ ਧੁੰਦ ਦਾ ਇੱਕ ਲੰਬਾ ਦੌਰ ਅਸੀਂ 2017 ਨਵੰਬਰ  'ਚ ਵੇਖ ਚੁੱਕੇ ਹਾਂ।  ਪ੍ਰਦੂਸ਼ਣ/ਧੂੰਆਂਖੀ ਧੁੰਦ ਤੋਂ ਬਚਾਅ ਲਈ ਤੇਜ ਵਗਦੀ ਪੱਛੋੰ  ਜਾਂ ਫਿਰ ਖਿੱਤੇ ਪੰਜਾਬ ਵਿਚ ਬਾਰਸ਼ ਲਈ 1-2 ਤਕੜੇ ਪੱਛਮੀ ਸਿਸਟਮ ਵਰਦਾਨ ਬਣ ਸਕਦੇ ਹਨ। ਖੇਤੀ ਵਿਗਿਆਨੀਆਂ ਦੁਆਰਾ ਝੋਨੇ ਦੀ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਨਾਲ ਪਰਾਲੀ ਸਾੜਨ ਦਾ ਰੁਝਾਨ ਘੱਟਦਾ ਜਾ ਰਿਹਾ ਹੈ। ਸਰਕਾਰ ਵਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਦਬਾਅ ਵੀ ਬਣਾਇਆ ਜਾ ਰਿਹਾ ਹੈ ਅਤੇ ਜੁਰਮਾਨਾ ਵੀ ਕੀਤਾ ਜਾ ਰਿਹਾ ਹੈ, ਜੋ ਸਰਕਾਰ ਦਾ ਉਚਿਤ ਕਦਮ ਪ੍ਰਤੀਤ ਨਹੀਂ ਹੋ ਰਿਹਾ ਹੈ। ਖੇਤਾਂ ਵਿਚ ਪਰਾਲੀ ਨੂੰ ਸਾੜਨ ਤੋਂ ਬਿਨ੍ਹਾਂ ਟਰੈਕਟਰ ਨਾਲ ਗਾਹ ਕੇ ਖਤਮ ਕਰਨਾ ਕਿਸਾਨਾਂ ਅੱਗੇ ਇੱਕ ਵੱਡੀ ਸਮੱਸਿਆ ਹੈ, ਕਿਉਂਕਿ ਡੀਜ਼ਲ ਦੀਆਂ ਕੀਮਤਾਂ ਬਹੁਤ ਵੱਧ ਚੁੱਕੀਆਂ ਹਨ। ਖੇਤਾਂ ਵਿਚ ਪਰਾਲੀ ਨੂੰ ਗਾਹੁਣ ਲਈ ਕਿਸਾਨ ਦਾ ਖਰਚ ਵੱਧ ਜਾਂਦਾ ਹੈ। ਇਸ ਲਈ ਸਰਕਾਰ ਦਾ ਫਰਜ ਬਣਦਾ ਹੈ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਥੋੜ੍ਹਾ ਬਹੁਤ ਖਰਚ ਦਿੱਤਾ ਜਾਵੇ, ਜਿਸ ਨਾਲ ਉਹ ਖੇਤ ਵਿਚ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਟਰੈਕਟਰ ਨਾਲ ਗਾਹ ਦੇਣ। ਇਸ ਤਰ੍ਹਾਂ ਧੂੰਆਂਖੇ ਮੌਸਮ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਕੱਤਕ ਮਹੀਨਾ 'ਬਦਨਾਮ' ਸਮੇਂ ਤੋਂ ਵੀ ਛੁਟਕਾਰਾ ਪਾ ਸਕਦਾ ਹੈ ਅਤੇ ਇਸ ਤਰ੍ਹਾਂ ਕੱਤਕ ਮਹੀਨੇ ਦਾ ਸਮਾਂ ਖਿੱਤੇ ਪੰਜਾਬ ਲਈ ਸੁਹਾਵਣਾ ਬਣਕੇ ਮੁੜ ਆਪਣੀ ਪਹਿਲਾਂ ਵਾਲੀ ਹੋਂਦ ਕਾਇਮ ਰੱਖਣ ਵਿਚ ਕਾਮਯਾਬ ਹੋ ਸਕਦਾ ਹੈ ਅਤੇ ਇਸ ਦੇ ਨਾਲ ਹੀ ਕੱਤਕ ਮਹੀਨੇ ਦੇ ਮੱਥੇ 'ਤੇ ਲੱਗਿਆ 'ਬਦਨਾਮ ਸਮਾਂ ' ਦਾ ਕਲੰਕ ਲਹਿ ਸਕਦਾ ਹੈ। ਉਂਜ ਤਾਂ ਇਹ ਇਕ ਕੱਤਕ ਮਹੀਨਾ ਹੀ ਨਹੀਂ ਬਲਕਿ ਦੇਸ਼ ਵਿੱਚ ਰਹਿ ਰਹੇ ਦਲਿਤਾਂ, ਬੋਧੀਆਂ, ਮੁਸਲਮਾਨਾਂ, ਇਸਾਈਆਂ  ਸਿੱਖਾਂ ਤੋਂ ਇਲਾਵਾ ਸਾਰੀਆਂ ਘੱਟ ਗਿਣਤੀਆਂ ਸਮੇਤ ਕਿਸਾਨਾਂ ਲਈ ਹਰ ਪਲ ਹੀ ' ਧੂੰਆਂਖਿਆਂ ਸਮਾਂ ' ਬਣ ਕੇ ਬੀਤ ਰਿਹਾ ਹੈ। 

-ਸੁਖਦੇਵ ਸਲੇਮਪੁਰੀ 

09780620233 

18 ਦਸੰਬਰ, 2020

     ਹਾਥੀ ਦੇ ਦੰਦ! ✍️ ਸਲੇਮਪੁਰੀ ਦੀ ਚੂੰਢੀ -

ਹਾਥੀ ਦੇ ਦੰਦ!

ਸਮਾਜ ਵਿਚ ਹਰ ਕਿਸਮ ਦੇ ਲੋਕ ਹਨ। ਕਈ ਲੋਕ ਅਜਿਹੇ ਹੁੰਦੇ ਹਨ, ਜਿਹੜੇ ਬਾਹਰੋਂ ਤਾਂ ਨਾਰੀਅਲ ਵਾਂਗ ਸਖਤ ਹੁੰਦੇ ਹਨ, ਜਦ ਕਿ ਅੰਦਰੋਂ ਬਹੁਤ ਨਰਮ ਅਤੇ ਮੁਲਾਇਮ ਹੁੰਦੇ ਹਨ। ਕਈ ਲੋਕ ਅਜਿਹੇ ਹਨ ਜੋ ਕਹਿੰਦੇ ਹਨ, ਉਹ ਕਰਦੇ ਨਹੀਂ, ਕਈ ਲੋਕ ਅਜਿਹੇ ਹਨ ਜੋ ਕਰਦੇ ਹਨ, ਉਹ ਕਹਿੰਦੇ ਨਹੀਂ। ਕਈ ਲੋਕ ਕਾਨੂੰਨ ਦਾ ਮਖੌਟਾ ਪਹਿਨਕੇ ਗੈਰ-ਕਾਨੂੰਨੀ ਕੰਮ ਕਰਦੇ ਹਨ। ਕਈ ਲੋਕ ਪਹਿਰਾਵਾ ਤਾਂ ਸਾਧੂਆਂ ਸੰਤਾਂ ਵਾਲਾ ਪਹਿਨਦੇ ਹਨ, ਪਰ ਅੰਦਰੋਂ ਨਫਰਤ ਅਤੇ ਜੁਲਮ ਦੀ ਅੱਗ ਉਗਲਦੇ ਹਨ। ਕਈ ਲੋਕ ਬਾਹਰੋਂ ਤਾਂ ਅੱਖੜ ਜਿਹੇ  ਲੱਗਦੇ ਹਨ, ਪਰ ਅੰਦਰੋਂ ਪਾਕ - ਪਵਿੱਤਰ ਹੁੰਦੇ ਹਨ। ਕਈ ਲੋਕ ਵੇਖਣ ਨੂੰ ਬਹੁਤ ਚੰਗੇ ਲੱਗਦੇ ਹਨ, ਉਹ ਸਵੇਰ-ਸ਼ਾਮ ਆਪਣੇ ਧਾਰਮਿਕ ਸਥਾਨ 'ਤੇ ਜਾ ਕੇ ਪਾਠ-ਪੂਜਾ ਵੀ ਕਰਦੇ ਹਨ, ਸਮੇਂ ਸਮੇਂ 'ਤੇ ਧਾਰਮਿਕ  ਸਥਾਨਾਂ ਦੀ ਯਾਤਰਾਵਾਂ ਵੀ ਕਰਦੇ ਹਨ, ਤੀਰਥਾਂ 'ਤੇ ਜਾ ਕੇ ਇਸ਼ਨਾਨ ਵੀ ਕਰਦੇ ਹਨ, ਪਰ ਸਰਕਾਰੀ ਗ੍ਰਾਂਟਾਂ, ਰਿਸ਼ਵਤਾਂ, ਕਮਿਸ਼ਨ ਖਾਣ, ਸਰਕਾਰੀ ਜਾਇਦਾਦਾਂ ਅਤੇ ਭੋਲੇ ਭਾਲੇ ਲੋਕਾਂ ਦੀਆਂ ਜਮੀਨਾਂ, ਘਰਾਂ ਅਤੇ ਪਲਾਟਾਂ ਉਪਰ ਕਬਜੇ ਕਰਨ ਸਮੇਂ ਨਾ ਤਾਂ ਕਾਨੂੰਨ ਦੀ ਅਤੇ ਨਾ ਹੀ ਰੱਬ ਦੀ ਜਿਸ ਦੇ ਨਾਂ ਦੀ ਮਾਲਾ ਫੇਰਦੇ ਹਨ, ਦੀ ਕੋਈ ਪ੍ਰਵਾਹ ਕਰਦੇ ਹਨ। ਅਸਲ ਵਿਚ ਸਿਆਸੀ ਲੋਕ ਅਤੇ ਸਾਧੂ ਸੰਤ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਨ ਕਿ 'ਰੱਬ' ਇੱਕ ਭਰਮ ਹੈ, ਜਿਸ ਦੇ ਨਾਂ 'ਤੇ ਵਧੀਆ ਸਿਆਸਤ ਚਲਾਈ ਜਾ ਸਕਦੀ ਹੈ ਅਤੇ ਵਧੀਆ ਕਮਾਈ ਕੀਤੀ ਜਾ ਸਕਦੀ ਹੈ। ਰੱਬ / ਧਰਮ ਦੇ ਨਾਂ 'ਤੇ ਲੋਕਾਂ ਨੂੰ ਲੜਾ ਕੇ, ਭੜਕਾ ਕੇ  ਸਿਆਸਤ ਕੀਤੀ ਜਾ ਸਕਦੀ ਹੈ। ਅਜਿਹੇ ਲੋਕ ਹਾਥੀ ਦੀ ਨਸਲ ਵਿਚੋਂ  ਹੁੰਦੇ ਹਨ। ਅਜਿਹੇ ਲੋਕਾਂ ਦੀ ਕਹਿਣੀ ਤੇ ਕਰਨੀ ਵਿਚ ਫਰਕ ਹੁੰਦਾ ਹੈ, ਜਿਵੇਂ ਹਾਥੀ ਦੇ ਦੰਦ ਖਾਣ ਲਈ ਹੋਰ ਅਤੇ ਵਿਖਾਉਣ ਲਈ ਹੋਰ ਹੁੰਦੇ ਹਨ। ਕਈ  ਲੋਕ ਨਾਸਤਿਕ ਹੁੰਦੇ ਹਨ, ਪਰ ਧੁਰ-ਅੰਦਰੋਂ ਉਹ  ਆਸਤਿਕ ਹੁੰਦੇ ਹਨ, ਉਹ ਝੂਠ ਬੋਲਣ, ਠੱਗੀ ਮਾਰਨ, ਬੇਈਮਾਨੀ ਅਤੇ ਧੋਖਾਧੜੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਦੇ ਹਨ, ਕਿਉਂਕਿ ਉਨ੍ਹਾਂ ਨੂੰ 'ਰੱਬ' ਤੋਂ ਨਹੀਂ ਆਪਣੀ ਅੰਦਰੂਨੀ ਆਤਮਾ ਤੋਂ ਡਰ ਲੱਗਦਾ ਹੈ , ਜਿਹੜੀ ਅਕਸਰ ਮਾੜੇ ਕੰਮਾਂ ਤੋਂ ਝੰਜੋੜ ਦੀ  ਰਹਿੰਦੀ ਹੈ। ਨਾਸਤਿਕ ਲੋਕ ਪਾਖੰਡਵਾਦ ਤੋਂ ਮੁਕਤ ਹੁੰਦੇ, ਉਹ ਜਿਵੇਂ ਅੰਦਰੋਂ ਹੁੰਦੇ ਹਨ, ਤਿਵੇਂ ਬਾਹਰੋਂ ਹੁੰਦੇ ਹਨ।ਕਈ ਲੋਕ ਮਾਸ ਨਹੀਂ ਖਾਂਦੇ, ਪਰ ਸਮਾਜ ਨੂੰ ਖਾਂਦੇ ਹੀ ਨਹੀਂ, ਨਿਗਲ ਜਾਂਦੇ ਹਨ , ਕਈ ਲੋਕ ਸ਼ਰਾਬ ਨਹੀਂ ਪੀਂਦੇ, ਪਰ ਉਹ ਮਜਦੂਰਾਂ, ਗਰੀਬਾਂ, ਮਜਲੂਮਾਂ ਅਤੇ ਆਮ ਲੋਕਾਂ ਦਾ ਖੂਨ ਪੀ ਕੇ ਜਿਉਂਦੇ ਹਨ । ਕਈ ਲੋਕ ਜੀਵ ਹੱਤਿਆ ਨਹੀਂ ਕਰਦੇ, ਪਰ ਮਨੁੱਖਤਾ ਦੀ ਹੱਤਿਆ ਕਰਨਾ, ਬੇਦੋਸ਼ਿਆਂ ਨੂੰ ਮਾਰਨਾ ਉਨ੍ਹਾਂ ਦਾ ਸ਼ੌਕ ਹੈ । ਕਈ ਲੋਕ ਜੀਵ-ਜੰਤੂ ਮਾਰਕੇ ਖਾਣ ਨੂੰ ਬਹੁਤ ਬੁਰਾ ਮੰਨਦੇ ਹਨ, ਪਰ ਦੂਜੇ ਲੋਕਾਂ ਦਾ ਹੱਕ ਮਾਰ ਕੇ ਖਾਣਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ। ਦੂਜਿਆਂ ਦੇ ਹੱਕ ਖਾਣਾ, ਉਨ੍ਹਾਂ ਦਾ ਸ਼ੌਕ, ਕਿੱਤਾ ਅਤੇ ਧਰਮ ਹੁੰਦਾ ਹੈ ।  ਕਈ ਲੋਕ ਮੂੰਹ ਦੇ ਬਹੁਤ ਮਿੱਠੇ ਹੁੰਦੇ ਹਨ ਪਰ ਅੰਦਰੋਂ ਜਹਿਰੀ ਨਾਗ ਵਰਗੇ ਹੁੰਦੇ ਹਨ ਜਦ ਕਿ ਕਈ ਲੋਕ ਮੂੰਹ ਤੋਂ ਅੱਤ ਦੇ ਕੌੜੇ ਪਰ ਅੰਦਰੋਂ ਸ਼ਹਿਦ ਵਰਗੇ ਮਿੱਠੇ ਹੁੰਦੇ ਹਨ।

ਕਈ ਚਲਾਕ ਲੋਕ ਖੁਦ ਚੰਗਾ ਬਣਨ ਲਈ ਦੂਜਿਆਂ ਨੂੰ ਬੁਰਾ ਬਣਾਉਣ ਲਈ ਬਦਨਾਮ ਕਰਦੇ ਹਨ, ਪਰ ਉਹ ਇਸ ਗੱਲ ਤੋਂ ਬੇਖਬਰ ਹਨ, ਕਿ ਸਮਾਂ ਆਉਣ 'ਤੇ ਕੁਦਰਤ ਚਲਾਕ ਲੋਕਾਂ ਦਾ ਚਿਹਰਾ ਬੇਨਕਾਬ ਕਰਕੇ ਰੱਖ ਦਿੰਦੀ ਹੈ। 

ਸਮਾਜ ਵਿਚ ਬਹੁਤ ਘੱਟ ਲੋਕ ਅਜਿਹੇ ਹਨ, ਜਿੰਨ੍ਹਾਂ ਦਾ ਅੰਦਰੂਨੀ ਅਤੇ ਬਾਹਰੀ  ਸਰੂਪ ਇਕ ਸਮਾਨ ਹੁੰਦਾ ਹੈ। 

-ਸੁਖਦੇਵ ਸਲੇਮਪੁਰੀ

09780620233

14 ਅਕਤੂਬਰ, 2020

ਨਾਮ ਦਾ ਅਭਿਆਸ ਦੁੱਖਾਂ ਦਾ ਨਾਸ  ✍️ ਸ ਹਰਨਾਰਾਇਣ ਸਿੰਘ ਮੱਲੇਆਣ

1.ਨਾਮ ਜਪਣਾ ਗੁਰੁ ਹੁਕਮ ਦੀ ਪਾਲਣਾ ਹੈ। 
2.ਨਾਮ ਜਾਪ ਵਿਅਕਤੀਤਵ ਜੀਵਨ ਨੂੰ ਸੁਹੇਲਾ ਤੇ ਸਮਾਜ ਅਤੇ ਸੰਸਾਰ ਲਈ ਜ਼ਿਆਦਾ ਲਾਭਕਾਰੀ ਬਣਾਉਣ ਹੈ।
3.ਨਾਮ ਜਪਣ ਨਾਲ ਮਨ ਟਿਕਾਉ ਵਿੱਚ ਆਉਦਾ ਹੈ, ਨਿਰਮਾਣ ਹੁੰਦਾ ਹੈ ਤੇ ਸਦੀਵੀ ਸੁਖ ਦੀ ਅਵਸਥਾ ਖੋੜੇ ਤੇ ਉਮਾਹ ਵਿੱਚ ਰਹਿੰਦਾ ਹੈ।
4.ਨਾਮ ਸਦਕਾ ਸੋਝੀ ਤਿੱਖੀ ਹੁੰਦੀ ਹੈ। ਮਨੁੱਖ ਮਨੋ-ਬ੍ਰਿਿਤਆ ਦੀ ਭਾਵਨਾਤਮਕ ਖੇਡ ਨੂੰ ਸਮਝਣ ਲੱਗ ਪੈਦੀ ਹੈ ਤੇ ਹਓੁਮੈ, ਦੁਬਿਧਾ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ ਆਦਿ ਦੀ ਪਕੜ ਕਮਜ਼ੋਰ ਪੈ ਜਾਦੀ ਹੈ।
5.ਨਾਮ ਜਪਣ ਵਾਲੇ ਮਨੁੱਖ ਦੇ ਸੁਭਾਉ ਵਿੱਚ ਸਰਬ ਸਾਝੀ ਵਾਲਤਾ, ਦਇਆ, ਨਿਮਰਤਾ, ਸਤਿ, ਸੰਤੋਖ, ਸੰਜਮ ਜੈਸੇ ਦੈਵੀ ਗੁਣ ਪ੍ਰਵੇਸ਼ ਕਰਦੇ ਹਨ ਜੋ ਉਸਦੀ ਰਹਿਤ ਨੂੰ ਨਿਰਮਲ ਅਤੇ ਹਰੱਸਮਈ ਬਣਾਉਦੇ ਹਨ।
6.ਨਾਮ ਜਪਣ ਨਾਲ ਸੰਸਾਰਕ ਪੀੜਾ ਦੇ ਸੋਮੇ ਈਰਖਾ, ਡਰ, ਨਫਰਤ ਬੇਚੈਨੀ, ਗਮ ਆਦਿ ਸਮਾਪਤ ਹੋ ਜਾਂਦੇ ਹਨ।
7.ਇਕ ਮਨ ਹੋ ਕੇ ਨਾਮ ਜਪਣ ਨਾਲ ਅਕਾਲ ਪੁਰਖ ਦੀ ਮਿਹਰ ਪ੍ਰਾਪਤ ਹੁੰਦੀ ਹੈ।ਇਸ ਮਿਹਰ ਸਦਕਾ ਸਾਰੇ ਕਾਰਜ ਸੁੱਤੇ ਸਿੱਧ ਰਾਸ ਹੋ ਜਾਂਦੇ ਹਨ।
8.ਜਮ ਦਾ ਤ੍ਰਾਸ ਮਿਟ ਜਾਦਾ ਹੈ ਤੇ ਮਨੁੱਖ ਆਵਾਗਵਨ ਤੋਂ ਮੁਕਤ ਹੋ ਜਾਂਦਾ ਹੈ।
6. ਸੰਗਤ, ਪੰਗਤ 
1.ਸੰਗਤ, ਪੰਗਤ ਸਿੱਖ ਧਾਰਮਿਕ ਜੀਵਨ ਦੇ ਆਵੱਸ਼ਕ ਅੰਗ ਹਨ।ਸੰਗਤ-ਪਗਤ ਦੀ ਪਰੰਪਰਾ ਗੁਰੁ ਨਾਨਕ ਦੇਵ ਜੀ ਨੇ ਆਪ ਸ਼ੁਰੂ ਕੀਤਾ।ਜਿੱਥੇ-ਜਿੱਥੇ ਗਏ ਸੰਗਤਾ ਕਾਇਮ ਕੀਤੀਆ। ਸੰਗਤ, ਪੰਗਤ ਦੇ ਸਥਾਨ ਦਾ ਨਾਉ ਪਹਿਲਾ ਧਰਮਸਾਲ ਤੇ ਫਿਰ ਗੁਰਦੁਆਰਾ ਹੋਇਆ।
2.ਸੰਗਤ.ਪੰਗਤ ਰਾਹੀ ਇਸਤ੍ਰੀ ਨੂੰ ਘਰ ਦੀ ਚਾਰ-ਦੀਵਾਰੀ ਵਿਚੌੋਂ ਕੱਢ ਕੇ ਧਾਰਮਿਕ ਤੇ ਸਮਾਜਿਕ ਜੀਵਨ ਵਿੱਚ ਸ਼ਾਮਿਲ ਕੀਤਾ ਗਿਆ। ਇਸਤ੍ਰੀ ਨੂੰ ਪੁਰਸ਼ ਦੇ ਬਰਾਬਰ ਦਰਜਾ ਦਿੱਤਾ ਗਿਆ ਤੇ ਪਤੀ ਦੇ ਮਰ ਜਾਣ ਤੇ ਪਤਨੀ ਨੂੰ ਸਤੀ ਕਰਨ ਦੀ ਮਨਾਹੀ ਕੀਤੀ ਗਈ। ਵਿਧਵਾ ਲਈ ਵਿਆਹ ਜਾਇਜ਼ ਮੰਨਿਆ ਗਿਆ ਤੇ ਘੁੰਡ ਦਾ ਰਿਵਾਜ ਬੰਦ ਕੀਤਾ ਗਿਆ। ਕੁੜੀਆ ਮਾਰਨ ਦੀ ਸਖਤ ਮਨਾਹੀ ਕੀਤੀ ਗਈ। ਇਸਤ੍ਰੀ ਲਈ ਘਰ ਤੋਂ ਬਾਹਰ ਧਾਰਮਿਕ, ਸਮਾਜਕ, ਆਰਥਿਕ ਤੇ ਹੋਰ ਕਾਰਜ਼ਾ ਲਈ ਬੂਹੇ ਹਰ ਪਾਸੇ ਖੁੱਲ੍ਹੇ ਗਏ।

ਲੀਡਰਸ਼ਿਪ ਤੋਂ ਵਿਹੂਣੇ ਹਾਸ਼ੀਏ 'ਤੇ ਗਏ! ✍️ ਸਲੇਮਪੁਰੀ ਦੀ ਚੂੰਢੀ 

ਲੀਡਰਸ਼ਿਪ ਤੋਂ ਵਿਹੂਣੇ ਹਾਸ਼ੀਏ 'ਤੇ ਗਏ! 

ਅੱਜ ਦੇਸ਼ ਵਿੱਚ ਜੋ ਹਾਲਾਤ ਬਣੇ ਹੋਏ ਹਨ, ਸੱਭ ਦੇ ਸਾਹਮਣੇ ਹਨ। ਦੇਸ਼ ਅੰਦਰ ਪਹਿਲਾਂ ਤਾਂ ਕੇਵਲ ਦਲਿਤਾਂ ਦੀ ਹਾਲਤ ਹੀ ਤਰਸਯੋਗ ਬਣੀ ਹੋਈ ਸੀ ਪਰ ਅੱਜ ਘੱਟ ਗਿਣਤੀਆਂ ਦੇ ਨਾਲ ਨਾਲ ਪੱਛੜੀਆਂ ਸ਼੍ਰੇਣੀਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਦਲਿਤ ਤਾਂ ਪਿਛਲੇ 5000 ਸਾਲਾਂ ਤੋਂ ਹੀ ਪਸ਼ੂਆਂ ਵਰਗੀ ਜਿੰਦਗੀ ਕੱਟਣ ਲਈ ਮਜਬੂਰ ਹਨ ਪਰ ਹੁਣ ਘੱਟ ਗਿਣਤੀ ਵਰਗ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਲੋਕ ਵੀ ਮਰ ਮਰ ਕੇ ਜੀਵਨ ਬਤੀਤ ਕਰ ਰਹੇ ਹਨ। ਦੇਸ਼ ਵਿਚ ਮੁਸਲਿਮ ਵਰਗ ਕੋਲ ਕੋਈ ਵੀ ਕੌਮੀ ਪੱਧਰ ਦਾ ਨੇਤਾ ਨਾ ਹੋਣ ਕਾਰਨ ਉਹ ਅੱਜ ਬੁਰੀ ਤਰ੍ਹਾਂ ਨਪੀੜਿਆ ਜਾ ਰਿਹਾ ਹੈ ਅਤੇ ਕੁੱਟ ਖਾ ਰਿਹਾ ਹੈ । ਦੇਸ਼ ਵਿਚ ਜਦੋਂ ਵੀ ਕੋਈ ਚੰਗੀ-ਮਾੜੀ ਘਟਨਾ ਵਾਪਰਦੀ ਹੈ ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੰਸਾਰ ਵਿੱਚ ਕੋਰੋਨਾ ਮਹਾਂਮਾਰੀ ਫੈਲੀ ਤਾਂ ਭਾਰਤ ਵਿੱਚ ਕੋਰੋਨਾ ਫੈਲਾਉਣ ਲਈ ਸੱਭ ਤੋਂ ਪਹਿਲਾਂ ਮੁਸਲਮਾਨਾਂ ਨੂੰ ਦੋਸ਼ੀ ਠਹਿਰਾਇਆ ਗਿਆ। ਮਾਰਚ ਮਹੀਨੇ ਦਿੱਲੀ ਵਿਚ ਜਮਾਤੀ ਕਾਨਫਰੰਸ ਦੇ ਨਾਂ 'ਤੇ ਕੋਰੋਨਾ ਦਾ ਨਜਲਾ ਮੁਸਲਿਮ ਭਾਈਚਾਰੇ ਉਪਰ ਸੁੱਟ ਕੇ ਉਨ੍ਹਾਂ ਨੂੰ ਰੱਜ ਕੇ ਟੀ ਵੀ ਚੈਨਲਾਂ ਰਾਹੀਂ ਬਦਨਾਮ ਕੀਤਾ ਗਿਆ। ਜਮਾਤੀਆਂ 'ਤੇ ਪੁਲਿਸ ਪਰਚੇ ਦਰਜ ਕੀਤੇ ਗਏ। ਦੇਸ਼ ਵਿਚ ਮੁਸਲਿਮ ਭਾਈਚਾਰੇ ਦਾ ਜੀਣਾ ਦੁੱਭਰ ਕਰਕੇ ਰੱਖ ਦਿੱਤਾ ਗਿਆ ਹੈ । ਇਸੇ ਤਰ੍ਹਾਂ ਹੀ ਦੇਸ਼ ਵਿਚ ਸਿੱਖਾਂ ਦੀ ਦੁਰਦਸ਼ਾ ਕੀਤੀ ਜਾ ਰਹੀ ਹੈ। ਦੇਸ਼ ਵਿਚ ਜਦੋਂ ਵੀ ਕੋਈ ਚੰਗੀ-ਮਾੜੀ ਘਟਨਾ ਵਾਪਰਦੀ ਹੈ ਜਾਂ ਖੁਫੀਆ ਏਜੰਸੀਆਂ ਇਹ ਕਹਿੰਦੀਆਂ ਹਨ ਕਿ ਦੇਸ਼ ਦੇ ਫਲਾਨੇ ਕੋਨੇ ਵਿਚ ਕੋਈ ਅੱਤਵਾਦੀ ਘਟਨਾ ਵਾਪਰਨ ਵਾਲੀ ਹੈ ਤਾਂ ਸੱਭ ਤੋਂ ਪਹਿਲਾਂ ਕਿਸੇ ਨਾ ਕਿਸੇ ਸਿੱਖ ਵਿਅਕਤੀ / ਨੌਜਵਾਨ ਨੂੰ ਪੁਲਿਸ ਚੁੱਕ ਲੈਂਦੀ ਹੈ ਅਤੇ ਫਿਰ ਅਖਬਾਰਾਂ / ਚੈਨਲਾਂ ਰਾਹੀਂ ਸਮੂਹ ਸਿੱਖ ਸਮਾਜ ਨੂੰ ਰੱਜ ਕੇ ਭੰਡਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਦੇਸ਼ ਦੇ ਇਸਾਈਆਂ ਅਤੇ ਬੋਧੀਆਂ ਵਿਚ ਤਾਂ ਆਪਣਾ ਸਿਰ ਉਪਰ ਚੁੱਕਣ ਦੀ ਵੀ ਜੁਅਰਤ ਨਹੀਂ ਰਹੀ । ਅੱਜ ਜੇ ਦੇਸ਼ ਵਿਚ ਦਲਿਤਾਂ, ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਉਪਰ ਤਸ਼ੱਦਦ ਹੋ ਰਿਹਾ ਹੈ ਤਾਂ ਇਸ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਕੋਲ ਆਪਣੇ ਕੌਮੀ ਪੱਧਰ ਦੇ ਨੇਤਾ ਹੀ ਨਹੀਂ ਹਨ, ਜਿਹੜੇ ਉਨ੍ਹਾਂ ਦੀ ਅਗਵਾਈ ਕਰ ਸਕਣ ਅਤੇ ਅਵਾਜ ਬਣ ਸਕਣ। ਸਿੱਖ ਦੇਸ਼ ਵਿਚ ਲੀਡਰਸ਼ਿਪ ਵਿਹੂਣੇ ਹੋ ਕੇ ਰਹਿ ਗਏ ਹਨ। ਕੌਮੀ ਪੱਧਰ 'ਤੇ ਉਨ੍ਹਾਂ ਦੀ ਗੱਲ ਕਰਨ ਵਾਲਾ ਕੋਈ ਵੀ ਨਹੀਂ ਹੈ। ਪੰਜਾਬ ਵਿਚ ਸਿੱਖ ਇਸ ਗੱਲ ਨੂੰ ਲੈ ਕੇ ਸ਼ਸ਼ੋਪੰਜ ਵਿਚ ਹਨ ਕਿ ਅੱਜ ਉਹ ਕਿਸ ਨੂੰ ਆਪਣਾ ਨੇਤਾ ਮੰਨਣ ਕਿਉਂਕਿ ਇਸ ਵੇਲੇ ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਆਪਣੇ ਆਪ ਨੂੰ ਸਿੱਖ ਨੇਤਾ ਵਜੋਂ ਪੇਸ਼ ਕਰ ਰਹੇ ਹਨ। ਸਿੱਖ ਅੱਜ ਵੰਡੇ ਗਏ ਹਨ, ਜਿਸ ਕਰਕੇ ਦਿੱਲੀ ਵਾਲੇ ਉਨ੍ਹਾਂ ਦੀ ਕਦਰ ਕਰਨ ਤੋਂ ਕਿਨਾਰਾ ਕਰ ਰਹੇ ਹਨ। ਜਿਸ ਵਰਗ ਦੇ ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਫਾਂਸੀ ਦੇ ਰੱਸੇ ਚੁੰਮੇ, ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ ਅੱਜ ਉਹ ਆਪਣੇ ਹੀ ਦੇਸ਼ / ਘਰ ਵਿਚ ਬਿਗਾਨਿਆਂ ਵਾਂਗ ਰਹਿਣ ਲਈ ਮਜਬੂਰ ਹੋਏ ਫਿਰਦੇ ਹਨ । ਅੱਜ ਜਦੋਂ ਹਿੰਦੂਤਵ ਦੀ ਗੱਲ ਕਰਦੇ ਹਾਂ ਤਾਂ ਹਿੰਦੂਆਂ ਕੋਲ ਪਿੰਡ/ ਵਾਰਡ ਪੱਧਰ ਤੋਂ ਲੈ ਕੇ  ਕੌਮੀ ਪੱਧਰ ਤੱਕ ਮਜਬੂਤ ਲੀਡਰਸ਼ਿਪ ਹੈ ਅਤੇ ਉਪਰੋਂ ਆਰ ਐਸ ਐਸ ਸਮੇਤ ਹੋਰ  ਕਈ ਸੰਗਠਨ ਹਿੰਦੂਤਵ ਨੂੰ ਮਜਬੂਤ ਕਰਨ ਲਈ ਅਗਵਾਈ ਲੀਹਾਂ ਪ੍ਰਦਾਨ ਕਰ ਰਹੇ ਹਨ, ਜਿਸ ਕਰਕੇ ਭਾਰਤ ਦੇ ਸ਼ਾਸਨ ਅਤੇ ਪ੍ਰਸ਼ਾਸਨ ਉਪਰ 15 ਫੀਸਦੀ ਅਬਾਦੀ ਵਾਲੇ ਲੋਕਾਂ ਦਾ ਕਬਜ਼ਾ ਹੈ। ਦੇਸ਼ ਵਿਚ ਖੇਤਰੀ ਪੱਧਰ ਤੋਂ ਲੈ ਕੇ ਕੌਮੀ ਪੱਧਰ ਤੱਕ ਜਿੰਨੀਆਂ ਵੀ ਸਿਆਸੀ ਪਾਰਟੀਆਂ ਹਨ, ਉਨ੍ਹਾਂ ਦਾ ਸਟੇਅਰਿੰਗ ਅਖੌਤੀ ਉੱਚ ਜਾਤੀ ਹਿੰਦੂ ਕੋਲ ਹੈ ਅਤੇ ਉਹ ਭਾਵੇਂ ਉੱਚੀ ਉੱਚੀ ਦੇਸ਼ ਦੇ ਦਲਿਤਾਂ, ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਹਮਦਰਦੀ ਜਾਹਿਰ ਰੱਖਣ ਦੀ  ਗੱਲ ਕਰਦੇ ਹੋਣ , ਪਰ ਉਨ੍ਹਾਂ ਦੇ ਦਿਮਾਗ ਵਿਚ ਹਿੰਦੂਤਵ ਨੂੰ ਮਜਬੂਤ ਰੱਖਣ ਅਤੇ ਮਜਬੂਤ ਕਰਨ ਦਾ ਏਜੰਡਾ ਇੱਕ ਨੰਬਰ 'ਤੇ ਹੁੰਦਾ ਹੈ। ਦੇਸ਼ ਵਿਚ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਲੋਕਾਂ ਦੀ ਬਹੁ-ਗਿਣਤੀ ਹੈ, ਪਰ ਉਨ੍ਹਾਂ ਕੋਲ  ਕੌਮੀ ਪੱਧਰ ਦੀ ਗੱਲ ਛੱਡੋ ਖੇਤਰੀ ਅਤੇ ਇਲਾਕਾਈ ਪੱਧਰ 'ਤੇ ਵੀ ਕੋਈ  ਨੇਤਾ ਨਹੀਂ ਹੈ, ਜਿਹੜਾ ਉਨ੍ਹਾਂ ਦੀ ਅਗਵਾਈ ਕਰ ਸਕੇ। ਲੀਡਰਸ਼ਿਪ ਦੀ ਕਮੀ ਹੋਣ ਕਾਰਨ  ਉਹ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਪੱਛੜੀਆਂ ਸ਼੍ਰੇਣੀਆਂ ਦੇ ਲੋਕ ਆਪਣੇ ਆਪ ਨੂੰ ਅਖੌਤੀ ਉੱਚ ਜਾਤੀਆਂ ਦੇ ਲੋਕਾਂ ਨਾਲ ਜੋੜਨ ਲਈ ਤਰਲੋ-ਮੱਛੀ ਹੋਏ ਰਹਿੰਦੇ ਹਨ, ਪਰ ਉੱਚ ਜਾਤੀ ਦੇ ਲੋਕ ਉਨ੍ਹਾਂ ਨੂੰ ਨੇੜੇ ਖੜ੍ਹਨ ਵੀ ਨਹੀਂ ਦਿੰਦੇ, ਸਗੋਂ ਉਨ੍ਹਾਂ ਦੇ ਕਿੱਤਿਆਂ ਦੇ ਨਾਂ 'ਤੇ ਉਨ੍ਹਾਂ ਦੇ ਨਾਂ ਰੱਖਕੇ ਜਲੀਲ ਕਰਦੇ ਹਨ ਜਦ ਕਿ ਪੱਛੜੀਆਂ ਸ਼੍ਰੇਣੀਆਂ ਦੇ ਲੋਕ ਦਲਿਤਾਂ ਨਾਲ ਰਲਕੇ ਚੱਲਣ ਨੂੰ ਤਿਆਰ ਨਹੀਂ ਹਨ, ਜਿਸ ਕਰਕੇ ਉਨ੍ਹਾਂ ਦੀ ਹਾਲਤ ਪਤਲੀ ਬਣੀ ਹੋਈ ਹੈ। 

 ਦਲਿਤ ਵਰਗ ਕੋਲ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਤੋਂ ਬਾਅਦ ਬਾਬੂ ਕਾਂਸ਼ੀ ਰਾਮ ਕੌਮੀ ਪੱਧਰ 'ਤੇ ਨੇਤਾ ਪੈਦਾ ਹੋਏ ਸਨ ਪਰ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਦਲਿਤ ਵਰਗ ਕੌਮੀ ਪੱਧਰ ਦੇ ਨੇਤਾ ਤੋਂ ਬੁਰੀ ਤਰ੍ਹਾਂ ਵਿਹੂਣਾ ਹੋ ਕੇ ਰਹਿ ਗਿਆ ਹੈ।ਇਹ ਗੱਲ ਬਿਲਕੁਲ ਸੱਚ ਹੈ ਕਿ ਬਾਬੂ ਕਾਂਸ਼ੀ ਰਾਮ ਨੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਤੋਂ ਬਾਅਦ ਦਲਿਤ ਸਮਾਜ ਵਿਚ ਮੁੜ ਜਾਗਰੂਕਤਾ ਦੀ ਚਿਣਗ ਜਰੂਰ ਪੈਦਾ ਕੀਤੀ ਹੈ। ਬਾਬੂ ਕਾਂਸ਼ੀ ਰਾਮ ਦੀ ਮੌਤ ਤੋਂ ਬਾਅਦ ਉਸ ਦੀ ਸੋਚ ਨੂੰ ਉਸ ਵੇਲੇ ਗ੍ਰਹਿਣ ਲੱਗ ਗਿਆ ਜਦੋਂ ਇਕ ਵਿਸ਼ੇਸ਼ ਜਾਤੀ ਦੇ ਲੋਕਾਂ ਨੇ ਸਾਜਿਸ਼ ਤਹਿਤ ਦੂਜੀਆਂ ਅਖੌਤੀ ਅੱਤ ਨੀਚ ਅਤੇ ਹੋਰਨਾਂ ਜਾਤੀਆਂ ਨੂੰ ਹਾਸ਼ੀਏ 'ਤੇ ਧੱਕ ਦਿੱਤਾ। ਅਖੌਤੀ ਵਿਸ਼ੇਸ਼ ਜਾਤੀ ਦੇ ਲੋਕਾਂ ਨੇ ਸ਼ਾਸ਼ਨ ਵੱਲ ਜਾਣ ਦੀ ਬਜਾਏ ਆਪਣੇ ਆਪ ਨੂੰ' ਨੌਕਰੀਆਂ ਵਿੱਚ ਰਾਖਵਾਂਕਰਨ ' ਤੱਕ ਸੀਮਤ ਕਰਕੇ 'ਮਨੂਵਾਦੀ ਪ੍ਰਬੰਧ ' ਵਿਰੁੱਧ ਮੋਰਚਾ ਲਗਾਉਣ ਦੀ ਬਜਾਏ ਦੂਜੀਆਂ ਅਖੌਤੀ ਅੱਤ ਨੀਚ ਜਾਤੀਆਂ ਨੂੰ ਹੀ ਆਪਣਾ ਨਿਸ਼ਾਨਾ ਬਣਾਉਣ ਲਈ ਸਿਆਸਤ ਸ਼ੁਰੂ ਕਰ ਦਿੱਤੀ ਹੈ। ਬਾਬੂ ਕਾਂਸ਼ੀ ਰਾਮ ਵਲੋਂ  ਦੇਸ਼ ਵਿਚ ਇਨਕਲਾਬ ਲਿਆਉਣ ਲਈ ਜੋ ਯੁੱਧ ਸ਼ੁਰੂ ਕੀਤਾ ਗਿਆ ਸੀ, ਦੇ ਰਸਤੇ ਤੋਂ ਭਟਕ ਗਏ ਹਨ। 

 ਦੇਸ਼ ਵਿਚ ਵੋਟਾਂ ਦੀ ਰਾਜਨੀਤੀ ਹੋਣ ਕਰਕੇ ਦਲਿਤਾਂ, ਘੱਟ ਗਿਣਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਵਿਚੋਂ ਰਾਸ਼ਟਰਪਤੀ ਵੀ ਬਣਾਏ ਜਾ ਰਹੇ ਹਨ, ਪ੍ਰਧਾਨ ਮੰਤਰੀ ਵੀ ਬਣਾਏ ਜਾ ਰਹੇ ਹਨ, ਮੰਤਰੀ ਵੀ ਬਣਾਏ ਜਾ ਰਹੇ ਪਰ ਉਨ੍ਹਾਂ ਨੂੰ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ, ਜਿਸ ਕਰਕੇ ਉਹ ਆਪਣੇ ਸਮਾਜ /ਵਰਗ ਦੀ  ਭਲਾਈ  ਦੀ ਗੱਲ ਕਰਨ ਤੋਂ ਅਸਮਰੱਥ ਹੁੰਦੇ ਹਨ। ਦਲਿਤਾਂ , ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਦੇ ਲੋਕਾਂ ਨੂੰ ਅੱਜ ਦੇਸ਼ ਦੇ ਸ਼ਾਸ਼ਨ ਅਤੇ ਪ੍ਰਸ਼ਾਸ਼ਨ ਵਿੱਚ ਸ਼ਾਮਲ ਤਾਂ ਕਰ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਅਧਿਕਾਰਾਂ ਤੋਂ ਸੱਖਣੇ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਮੂੰਹ ਉਪਰ ਛਿਕਲੀ ਬੰਨ੍ਹ ਦਿੱਤੀ ਜਾਂਦੀ ਹੈ, ਜਿਸ ਕਰਕੇ ਉਹ ਆਪਣਾ ਮੂੰਹ ਬੰਦ ਰੱਖਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਗੁਲਾਮੀ ਭਰੀ ਜਿੰਦਗੀ ਹੋਣ ਦਾ ਮੁੱਖ ਕਾਰਨ ਉਨ੍ਹਾਂ ਕੋਲ ਲੀਡਰਸ਼ਿਪ ਦੀ ਘਾਟ ਹੈ।

ਸਿੱਖਾਂ, ਮੁਸਲਮਾਨਾਂ, ਇਸਾਈਆਂ, ਬੋਧੀਆਂ ਅਤੇ ਹੋਰ ਘੱਟ ਗਿਣਤੀਆਂ ਸਮੇਤ ਪੱਛੜੀਆਂ ਸ਼੍ਰੇਣੀਆਂ ਤੋਂ ਇਲਾਵਾ ਦਲਿਤ ਵਰਗ ਕੋਲ  ਆਰ ਐਸ ਐਸ ਵਰਗਾ ਕੋਈ ਵੀ ਅਜਿਹਾ ਬੁੱਧੀਜੀਵੀ ਵਰਗ ਨਹੀਂ ਹੈ, ਜਿਹੜਾ ਅਗਵਾਈ ਲੀਹਾਂ ਪ੍ਰਦਾਨ ਕਰਕੇ ਕੌਮੀ ਪੱਧਰ  ਦੇ ਨੇਤਾ ਪੈਦਾ ਕਰ ਸਕੇ। ਪਤੇ ਦੀ ਗੱਲ ਤਾਂ ਇਹ ਹੈ ਕਿ ਜਦੋਂ ਤੱਕ ਦਲਿਤ ਵਰਗ ਆਪਣੇ ਆਪ ਨੂੰ ਹਿੰਦੂਤਵ ਤੋਂ ਬਾਹਰ ਨਹੀਂ ਕੱਢਦਾ , ਉਦੋਂ ਤਕ ਉਸ ਨਾਲ ਦੇਸ਼ ਵਿੱਚ ਪਸ਼ੂਆਂ ਵਰਗਾ ਵਤੀਰਾ ਚੱਲਦਾ ਰਹੇਗਾ। 

ਸੱਚ ਇਹ ਹੈ ਕਿ ਜਦੋਂ ਤੱਕ ਦਲਿਤ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਦੇ ਲੋਕ ਇੱਕ ਮੰਚ 'ਤੇ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਉਹ ਕੌਮੀ ਪੱਧਰ 'ਤੇ ਲੀਡਰਸ਼ਿਪ ਪੈਦਾ ਨਹੀਂ ਕਰ ਸਕਦੇ ਅਤੇ ਜਦੋਂ ਤਕ ਕੌਮੀ ਪੱਧਰ 'ਤੇ ਲੀਡਰਸ਼ਿਪ ਪੈਦਾ ਨਹੀਂ ਹੁੰਦੀ ਉਦੋਂ ਤੱਕ ਉਨ੍ਹਾਂ ਉਪਰ ਅੱਤਿਆਚਾਰਾਂ ਦਾ ਸਿਲਸਿਲਾ ਜਾਰੀ ਰਹੇਗਾ। 

ਭਾਰਤ ਕਿਸੇ ਇਕ ਵਿਸ਼ੇਸ਼ ਧਰਮ ਦੇ ਲੋਕਾਂ ਦਾ ਨਹੀਂ, ਸੱਭ ਧਰਮਾਂ, ਫਿਰਕਿਆਂ ਅਤੇ ਵਰਗਾਂ ਦਾ ਸਾਂਝਾ ਹੈ। ਇਸ ਨੂੰ ਅਜਾਦ ਕਰਵਾਉਣ ਲਈ ਸਾਰੇ ਧਰਮਾਂ, ਵਰਗਾਂ, ਫਿਰਕਿਆਂ ਦੇ ਲੋਕਾਂ ਨੇ ਖੂਨ ਵਹਾਇਆ ਹੈ ਅਤੇ ਤਸੀਹੇ ਝੱਲੇ ਹਨ। 

- ਸੁਖਦੇਵ ਸਲੇਮਪੁਰੀ

09780620233

10 ਅਕਤੂਬਰ, 2020

ਭਾਰਤ ਦੇਸ ਦਾ ਕਿਸਾਨ

ਅਪਣੇ ਭਾਰਤ ਦੇਸ ਦਾ ਕਿਸਾਨ, 'ਅੰਨਦਾਤਾ" ਅੱਜ ਸ਼ੜਕਾ ਅਤੇ ਰੇਲਵੇ ਲਾਈਨਾਂ ਉਪਰ ਪਰਿਵਾਰ ਸਮੇਤ ਬੈਠਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਮੋਦੀ ਸਰਕਾਰ ਅਤੇ ਭਾਜਪਾ ਪਾਰਟੀ ਦੇ ਬਰਖਲਾਫ ਰੋਸ ਜਾਹਰ ਕਰਦਾ ਹੋਇਆ ਦਿਨ ਰਾਤ ਗੁਜਾਰ ਰਿਹਾ ਹੈ, ਜਦੋ ਮੈਂ ਨਿਕਾ ਛੋਟਾ ਹੁੰਦਾ ੳਦੋ ਸੁਣਦਾ ਹੁੰਦਾ ਸੀ, ਕਿ ਚੌਣ ਨਿਸ਼ਾਨ ਦੀਵਾ ਵਾਲੀ ਜਨਸੰਘ ਪਾਰਟੀ ਸਿਰਫ ਵਿਉਪਾਰੀਆ ਦੀ ਹੈ,ਇਸ ਜਨਗੰਘ ਪਾਰਟੀ ਨੇ 1980 ਦੇ ਦਹਾਕੇ ਵਿੱਚ ਅਪਣਾ ਨਾਮ ਅਤੇ ਨਿਸ਼ਾਨ ਬਦਲਕੇ ਭਾਰਤੀ ਜਨਤਾ ਪਾਰਟੀ ਅਤੇ ਚੌਣ ਨਿਸ਼ਾਨ ਕਮਲ ਦਾ ਫੁੱਲ ਰੱਖ ਲਿਆ, ਲੇਕਿਨ ਹੁਣ ਇਹ ਨਿਕੇ ਛੋਟੇ ਵਿਉਪਾਰੀਆ ਦੀ ਪਾਰਟੀ ਨਾ ਰਹਿਕੇ ਦੇਸ਼ ਵਿੱਚ ਸਾਰਿਆਂ ਨਾਲੋਂ ਬਡੇ ਵਿਉਪਾਰੀਆ ਪੂੰਜੀਪਤੀਆਂ ਅੰਬਾਨੀ ਅਤੇ ਅੰਦਾਨੀ ਦੀ ਬਨ ਗਈ ਹੈ ਭਾਜਪਾ ਪਾਰਟੀ ਨੂੰ ਦੇਸ਼ ਦੀ ਬਾਗਡੋਰ ਲਗਾਤਾਰ ਦੁਸਰੀ ਵਾਰ ਮਿਲੀ ਪ੍ਰਧਾਨ ਮੰਤਰੀ ਸ਼੍ਰੀ ਨਾਰਿੰਦਰ ਮੋਦੀ ਜੀ ਕਰਕੇ, ਕਿਉਂਕਿ ਨਾਰਿੰਦਰ ਮੋਦੀ ਭਾਰਤੀ ਬਾਜਾਰ ਵਿੱਚ ਖਾਲੀ ਡੱਬੇ ਰੱਖਕੇ ਚੰਗੀ ਮਾਰਕਿੰਟਿਗ  ਕਰਕੇ ਭਾਰਤ ਦੀ ਜਨਤਾ ਨੂੰ ਫੁਸਲਾਕੇ, ਵਰਗ ਲਾਕੇ, ਲਾਲਚ ਦੇਕੇ, ਕਿ, ਅਪਣੇ ਭਾਰਤ ਦੇਸ਼ ਦੇ ਜੋ ਬਲੈਕ ਦੇ ਰੁਪਏ ਵਿਦੇਸ਼ਾ ਦੇ ਬੈੰਕਾਂ ਵਿੱਚ ਪਏ ਮੈਂ ਉਹ ਰੁਪਏ ਅਪਣੇ ਦੇਸ਼ ਵਿੱਚ ਲੈਕੇ ਆਵਾਗਾਂ ਅਤੇ 15, 15 ਲੱਖ ਰੁਪਏ ਦੇਸ਼ ਹਰ ਇੱਕ ਨਾਗਰਿਕ ਨੂੰ ਦੇਵਾਗਾਂ 135 ਕਰੋੜ ਜਨਤਾ ਦੇ ਖਾਤੇਈਆ ਵਿੱਚ ਇਹ ਰੁਪਏ ਪਾਵਾਗਾ ਤੋ ਇਲਾਵਾ ਹੋਰ ਬਹੁਤ ਸਾਰੇ ਲੁਭਾਉਣ ਵਾਲੇ ਸਬਜਬਾਗ ਦਿਖਾਕੇ ਦੇਸ਼ ਦੇ ਪ੍ਰਧਾਨ ਮੰਤਰੀ ਬਨ ਗਿਏ ਨਰਿੰਦਰ ਮੋਦੀ ਜੀ, ਬਾਅਦ ਵਿੱਚ ਪ੍ਰਧਾਨ ਮੰਤਰੀ ਜੀ ਨੇ ਸਾਰਿਆ ਦੇ ਕਰੋੜਾਂ ਖਾਤੇ ਬੈਂਕਾ ਵਿੱਚ ਖੁਲਵਾ ਦਿੱਤੇ, ਉਹ ਕਰੋੜਾਂ ਖਾਤੇ ਬੈਂਕਾਂ ਵਿੱਚ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ 15,15 ਲੱਖ ਰੁਪਏ ਆਉਣ ਦੀ ਉਡੀਕ ਵਿੱਚ ਖਾਲੀ ਉਦਾਸ ਪਏ ਹਨ ਅਤੇ ਭੁੱਬਾ ਮਾਰਦੇ ਹਨ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਅੰਨਦਾਤਾਵਾ ਕਿਸਾਨਾ ਨੂੰ ਵੀ ਦੇਸ਼ ਦੀਆਂ ਸੜਕਾਂ ਤੇ ਰੇਲਵੇ ਲਾਈਨਾਂ ਤੇ ਪਰਿਵਾਰਾ ਸਮੇਤ ਭੁੱਖੇ ਭਾਣੇ ਬੈਠਣ ਲਈ ਮਜਬੂਰ ਕਰਤਾ ਅਤੇ ਭੁੱਬਾਂ ਮਾਰਨ ਲਾਤਾ,* ਇਸਦੇ ਨਾਲ ਨਾਲ  *ਦੇਸ਼ ਦਾ ਨਿੱਕਾ ਛੋਟਾ ਮਧਿਮ ਵਰਗ ਦੇ ਸਾਰਿਆ ਵਿਉਪਾਰੀਆ ਦੁਕਾਨਦਾਰਾਂ ਗਾਰਹਕਾ, ਮਜਦੂਰਾ, ਸਾਰੇ ਵਰਗ ਦੇ ਮੁਲਾਜਮਾ, ਦੇਸ਼ ਦੀ ਆਮ ਮਜਲੂਮ ਗਰੀਬ ਜਨਤਾ ਦੇ ਨਾਲ ਮਧਿਮ ਵਰਗ ਦੀ ਜਨਤਾ ਵੀ ਤਾਹਾ ਮਾਰ ਮਾਰਕੇ ਭੁੱਬਾਂ ਮਾਰ ਮਾਰ ਕੇ ਰੋ ਰਹੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਹਾਡੇ ਤੋਂ ਦੇਸ਼ ਦੀ ਜਨਤਾ ਦੁੱਖੀ ਹੈ ਬਹੁਤ ਦੁੱਖੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਸੀਂ ਆਪ ਅਪਣੇ ਖੁਦ ਦੇ ਵਾਸਤੇ 8000/ ਅੱਠ ਹਜਾਰ ਕਰੋੜਾਂ ਰੁਪਏ ਦੇ 2 ਹਵਾਈ ਜਹਾਜ਼ ਜਿਨ੍ਹਾਂ ਵਿੱਚ ਤੁਹਾਡੇ ਵਾਸਤੇ ਸਾਰੀਆਂ ਲੋੜੀਦੀਆਂ ਅਤੇ ਵਾਧੂ ਸਹੂਲਤਾਂ ਹਨ ਲੈ ਆਂਦੇ,*  ਅਤੇ ਪ੍ਰਧਾਨ ਮੰਤਰੀ ਜੀ *ਤੁਹਾਡੀ ਬਦੋਲਤ ਹੀ ਦੇਸ਼ ਦੇ ਸਾਰੀਆਂ ਨਾਲੋਂ ਬਡੇ ਵਿਉਪਾਰੀ ਅੰਬਾਮਨੀ ਅਤੇ ਅੰਧਾਨੀ ਹੁਣ ਸੰਸਾਰ ਦੇ ਅਮੀਰ ਵਿਉਪਾਰੀ ਬਨ ਗਏ ਹਨ,* ਅਤੇ *ਤੁਹਾਡੇ ਕਰਕੇ ਗਵਾਂਢੀ ਮੁਲਕ ਦੁਸ਼ਮਣ ਬਣ ਗਏ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਹੁਣ ਤਾਂ ਤੁਸੀਂ ਦੇਸ਼ ਦੇ ਕਿਸਾਨਾਂ ਸਮੇਤ ਸਾਰੇ ਵਰਗ ਦੇ ਲੋਕਾਂ ਦੇ, ਦੇਸ਼ ਦੀ 135 ਕਰੋੜ ਜਨਤਾ ਵੱਲ ਧਿਆਨ ਕਰੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ,ਜੈ ਹਿਂਦ ਜੈ ਭਾਰਤ ਜੈ ਜਵਾਨ ਜੈ ਕਿਸਾਨ, ਮੈਂ ਹਾਂ ਭਾਰਤ ਵਾਸੀ-- ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ ਭਾਰਤ 9815318924*

ਪੰਜਾਬ ਦਾ ਕਿਸਾਨਾਂ ਅਤੇ ਅੰਦੋਲਨ  ✍️ ਅਮਨਜੀਤ ਸਿੰਘ ਖਹਿਰਾ

ਕੇਂਦਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਸ਼ੁਰੂਆਤੀ ਦਿਨਾਂ ਵਿਚ 'ਪੰਜਾਬ ਬੰਦ' ਦੇ ਸੱਦੇ ਨੂੰ ਬੇਮਿਸਾਲ ਹੁੰਗਾਰਾ ਮਿਲਿਆ ਹੈ। ਕਿਸਾਨਾਂ ਵੱਲੋਂ ਸੂਬੇ ਵਿੱਚ ਲਗਭਗ 125 ਤੋਂ ਵੱਧ ਥਾਵਾਂ ਉੱਪਰ ਵੱਡੇ ਰੋਸ ਪ੍ਰਦਰਸ਼ਨ ਕਰਕੇ ਇਹ ਦਰਸਾ ਦਿੱਤਾ ਹੈ ਕਿ ਸਮੁੱਚਾ ਪੰਜਾਬ ਕੇਂਦਰ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਬੰਦ ਦੌਰਾਨ ਪੂਰੇ ਪੰਜਾਬ ਵਿੱਚ ਆਮ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ। ਦਫ਼ਤਰ, ਫੈਕਟਰੀਆਂ, ਬਾਜ਼ਾਰ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ। ਇਹ ਸ਼ਾਇਦ ਪਹਿਲਾ ਮੌਕਾ ਹੈ ਜਦੋਂ ਕਿਸਾਨਾਂ ਦੇ ਅੰਦੋਲਨ ਨੂੰ ਪੰਜਾਬ ਦੇ ਸਾਰੇ ਵਰਗਾਂ ਖਾਸ ਤੌਰ 'ਤੇ ਵਪਾਰੀਆਂ, ਮੁਲਾਜ਼ਮਾਂ ਅਤੇ ਵਿਦਵਾਨਾਂ ਅਤੇ ਨੌਜੁਆਨਾਂ ਵੱਲੋਂ ਵੀ ਵੱਡੇ ਪੱਧਰ ਤੇ ਸਮੱਰਥਨ ਦਿੱਤਾ ਗਿਆ ਹੈ। ਪੰਜਾਬ ਦੇ ਲੇਖਕ, ਮੁਲਾਜ਼ਮ ਵਰਗ ਅਤੇ ਗਾਇਕ ਵੀ ਕਿਸਾਨਾਂ ਦੀ ਹਮਾਇਤ ਵਿੱਚ ਸੜਕਾਂ ਉੱਤੇ ਉੱਤਰ ਆਏ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸਾਨਾਂ ਦਾ ਇਹ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਹਿੰਸਾ ਤੋਂ ਰਹਿਤ ਰਿਹਾ। ਸੂਬੇ ਵਿੱਚ ਕਿਧਰੇ ਵੀ ਕੋਈ ਟਕਰਾਅ ਜਾਂ ਹਿੰਸਕ ਘਟਨਾ ਨਹੀਂ ਹੋਈ। ਅੰਦੋਲਨ ਦੇ ਇਸ ਪਹਿਲੇ ਪੜਾਅ ਵਿੱਚ ਕਿਸਾਨਾਂ ਨੂੰ ਮਿਲੀ ਇਹ ਸਫਲਤਾ ਬਹੁਤ ਵੱਡੇ ਅਰਥ ਰੱਖਦੀ ਹੈ। ਇਸ ਨਾਲ ਕਿਸਾਨ ਵਿਰੋਧੀਆਂ ਅਤੇ ਕੇਂਦਰ ਸਰਕਾਰ ਨੂੰ ਇਕ ਵੱਡਾ ਸੁਨੇਹਾ ਪਹੁੰਚ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਦੇ ਅਗਲੇ ਪੜਾਅ ਦੌਰਾਨ ਹੋਰ ਵੱਡੇ ਪ੍ਰੋਗਰਾਮ ਉਲੀਕ ਗਏ ਹਨ। ਜਿਨ੍ਹਾਂ ਵਿੱਚ ਵੀ ਪੂਰਨ ਸਫਲਤਾ ਮਿਲ ਰਹੀ ਹੈ।ਸਾਰੇ ਪੰਜਾਬ ਵਿੱਚ ਸਟੇਸ਼ਨਾਂ ਉਪਰ ਰੇਲਾਂ ਨੂੰ ਰੋਕਣ ਲਈ ਪੱਕੇ ਮੋਰਚੇ ਲੱਗ ਗਏ ਹਨ। ਕੁਝ ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਰੇਲਾਂ ਰੋਕਣ ਲਈ ਐਲਾਨ ਕੀਤਾ ਹੋਇਆ ਹੈ। ਕਾਰਪੋਰੇਟ ਘਰਾਨੀਆ ਦੇ ਕੰਮਕਾਜ , ਟੂਲ ਪਲਜੇ, ਰਿਲਾਇੰਸ ਦੇ ਪੰਪ ਅਤੇ ਹੋਰ ਕੰਮ ਕਾਜ ਬੰਦ ਕੇਦਰ ਸਰਕਾਰ ਲਈ ਸਿਰਦਰਦੀ ਬਣਨ ਗੇ। ਪੰਜਾਬ ਦੇ ਸ਼ਹਿਰੀ ਖੇਤਰ ਵਿੱਚ ਕਿਸਾਨਾਂ ਦੇ ਅੰਦੋਲਨ ਦਾ ਅਸਰ ਇਹ ਦਰਸਾਉਂਦਾ ਹੈ ਕਿ ਕਿਸਾਨਾਂ ਦਾ ਇਹ ਅੰਦੋਲਨ ਹਰ ਤਰ੍ਹਾਂ ਦੀ ਵਰਗ ਵੰਡ ਤੋਂ ਅੱਗੇ ਨਿਕਲ ਗਿਆ ਹੈ। ਇਸ ਨੂੰ ਕਿਸਾਨ ਜਥੇਬੰਦੀਆਂ ਦੀ ਸਿਆਣਪ ਸਮਝਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਦੀ ਲੜਾਈ ਨੂੰ ਇਕ ਸਾਂਝੀ ਲੜਾਈ ਬਣਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਜੇਕਰ ਇਸੇ ਰਸਤੇ 'ਤੇ ਹੋਰ ਅੱਗੇ ਵਧਦੀਆਂ ਹਨ ਤਾਂ ਉਨ੍ਹਾਂ ਨੂੰ ਸਫਲਤਾ ਮਿਲਣੀ ਯਕੀਨੀ ਹੈ। ਕਿਸਾਨਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਤਕੜਾ ਜਵਾਬ ਦਿੱਤਾ ਹੈ ਜਿਹੜੇ ਕਿਸਾਨ ਅੰਦੋਲਨ ਦੌਰਾਨ ਹਿੰਸਾ ਦੇ ਖਦਸ਼ੇ ਪ੍ਰਗਟਾਅ ਰਹੇ ਸਨ। ਦਿੱਲੀ ਵਿੱਚ ਅੰਦੋਲਨ ਕਰਨ ਦੀਆਂ ਸਲਾਹਾ ਦੇਣ ਵਾਲਿਆਂ ਲਈ ਵੀ ਕਿਸਾਨਾਂ ਦਾ 'ਪੰਜਾਬ ਬੰਦ' ਅਤੇ ਪੰਜਾਬ ਵਿੱਚ ਲਗਾ ਇਹ ਮੋਰਚਾ ਇਕ ਵੱਡਾ ਜਵਾਬ ਹੈ। ਜੇਕਰ ਕਿਸਾਨ ਇਸੇ ਤਰ੍ਹਾਂ 'ਪੰਜਾਬ' 'ਚ ਅੰਦੋਲਨ ਜਾਰੀ ਰੱਖਦੇ ਹਨ ਤਾਂ ਉਹ ਲਾਜ਼ਮੀ ਤੌਰ 'ਤੇ ਦਿੱਲੀ ਨੂੰ ਇਕ ਵੱਡਾ ਜਵਾਬ ਦੇਣਗੇ। ਸਮਝਣ ਵਾਲੀ ਗੱਲ ਇਹ ਹੈ ਕਿ 25 ਲੱਖ ਤੋਂ ਵੱਧ ਦੂਸਰੇ ਰਾਜਾਂ ਦੇ ਲੋਕ ਪੰਜਾਬ ਵਿੱਚ ਰੁਜ਼ਗਾਰ 'ਤੇ ਲੱਗੇ ਹੋਏ ਹਨ। ਪੰਜਾਬ ਰੁਜ਼ਗਾਰ ਤੋਂ ਇਲਾਵਾ ਦੇਸ਼ ਦੀਆਂ ਹੋਰ ਵੀ ਵੱਡੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ। ਦੇਸ਼ ਦੀ ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਬਹੁਤੇ ਹਿੱਸਿਆਂ ਤੱਕ ਪਹੁੰਚ ਵੀ ਪੰਜਾਬ ਰਾਹੀਂ ਹੀ ਹੈ। ਪੰਜਾਬ ਦੇਸ਼ ਦੀ ਜੀਡੀਪੀ ਵਿੱਚ ਵੀ ਵੱਡਾ ਯੋਗਦਾਨ ਪਾਉਂਦਾ ਹੈ। ਕਹਿਣ ਦਾ ਭਾਵ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਵਿੱਚ ਹੀ ਅੰਦੋਲਨ ਕੇਂਦਰ ਨੂੰ ਇਕ ਵੱਡੀ ਚੁਣੌਤੀ ਪੇਸ਼ ਕਰ ਰਿਹਾ ਹੈ ਅਤੇ ਕਰੇਗਾ। ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਕਿਸਾਨਾਂ ਨੂੰ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਉਹ ਪੰਜਾਬ ਵਿੱਚ ਹੀ ਵੱਡੇ ਅੰਦੋਲਨ ਨਾਲ ਕੇਂਦਰ ਨੂੰ ਝੁਕਾਅ ਸਕਦੇ ਹਨ। 'ਪੰਜਾਬ ਬੰਦ' ਤੋਂ ਲੈਕੇ ਅੱਜ ਤੱਕ ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ਵਿੱਚ ਸ਼ਾਮਿਲ ਸਭ ਧਿਰਾਂ ਨੂੰ ਜਨ ਸਕਤੀ ਨਿਉਜ ਅਦਾਰਾ ਸਿਰ ਝਕੋਦਾ ਹੈ। ਕਿਸਾਨਾਂ ਜਥੇਬੰਦੀਆਂ ਦੀ ਏਕਤਾ, ਜਜ਼ਬੇ, ਹੌਂਸਲੇ ਅਤੇ ਸਬਰ ਦਾ ਕੋਈ ਜਵਾਬ ਨਹੀਂ। ਓਹਨਾ ਦੀ ਮੇਹਨਤ ਸਦਕਾ  ਅੱਜ ਸਾਰਾ ਪੰਜਾਬ ਓਹਨਾ ਦੇ ਨਾਲ ਨਜਰ ਆ ਰਿਹਾ ਹੈ।

ਅਮਨਜੀਤ ਸਿੰਘ ਖਹਿਰਾ

 

ਲੜਕੀਆਂ ਲਈ ਆਤਮ ਵਿਸਵਾਸ ਦੀ ਲੋੜ ✍️  ਹਰਵਿੰਦਰ ਕੌਰ

ਪੁਰਾਣੇ ਸਮਿਆਂ 'ਚ ਜਦੋੰ ਲੋਕ ਘੋੜਿਆਂ ਵਗੈਰਾ ਤੇ ਜੰਗਲਾਂ ਰਾਹੀਂ ਸਫ਼ਰ ਕਰਦੇ ਹੁੰਦੇ ਸੀ ਤਾਂ ਸਿਆਣੇ ਮਾਪੇ ਆਪਣੇ ਪੁੱਤਾਂ ਦੇ ਨਾਲ਼-ਨਾਲ਼ ਆਪਣੀਆਂ ਧੀਆਂ ਨੂੰ ਵੀ ਘੋੜ-ਸਵਾਰੀ ਅਤੇ ਸਫ਼ਰ ਦੇ ਸੰਭਾਵਿਤ ਖਤਰਿਆਂ ਤੋਂ ਬਚਾਉਣ ਲਈ ਤਲਵਾਰ ਬਾਜ਼ੀ ਅਤੇ ਆਤਮ-ਸੁਰੱਖਿਆ ਦੇ ਹੋਰ ਵੀ ਦਾਅ-ਪੇਚ ਸਿਖਾਉੰਦੇ ਸੀ.ਇਸ ਨਾਲ਼ ਕੁੜੀਆਂ ਚ ਆਤਮ-ਵਿਸ਼ਵਾਸ ਪੈਦਾ ਹੁੰਦਾ ਸੀ ਤੇ ਓਹ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਦੇ ਯੋਗ ਹੋ ਜਾਂਦੀਆਂ ਸਨ ..ਮਾਈ ਭਾਗੋ ਅਤੇ ਉਸ ਵਰਗੀਆਂ ਅਨੇਕਾਂ ਵੀਰਾਂਗਣਾਂ ਇਸ ਦੀ ਉਦਾਹਰਣ ਹਨ...ਪਰ ਅੱਜ ਦੀਆਂ ਮਾਵਾਂ ਆਪਣੀਆਂ ਧੀਆਂ ਨੂੰ ਫਿਲਮੀ ਗਾਣਿਆਂ ਤੇ ਲੱਕ ਹਿਲਾਉਣ ਤੇ ਸ਼ੀਸ਼ੇ ਮੂਹਰੇ ਖੜੇ ਹੋ ਕੇ ਆਪਣੇ-ਆਪ ਨੂੰ ਸਜਾਉਣ ਤੋਂ ਬਿਨਾਂ ਕੁੱਝ ਨਹੀਂ ਸਿਖਾ ਰਹੀਆਂ...ਬੱਚੀਆਂ ਨੂੰ ਜ਼ਿੰਦਗੀ ਦੀ ਅਸਲੀਅਤ ਤੋਂ ਜਾਣੂੰ ਕਰਵਾਉਣ ਦੀ ਥਾਂ ਓਹਨਾਂ ਨੂੰ ਸੁੰਦਰਤਾ ਮੁਕਾਬਲਿਆਂ,ਗਾਉਣ ਤੇ ਨੱਚਣ ਦੇ ਮੁਕਾਬਲਿਆਂ ਵਿੱਚ ਉਲਝਾ ਕੇ,ਟਿਕ ਟੌਕ ਤੇ ਵੀਡੀਓ ਗੇਮਾਂ ਦੇ ਸੁਪਨਮਈ ਸੰਸਾਰ ਦਾ ਆਦੀ ਬਣਾ ਰਹੀਆਂ ਹਨ...ਬੱਚਿਆਂ ਨੂੰ ਪ੍ਰਤਿਭਾਸ਼ਾਲੀ ਬਨਾਉਣਾ ਤੇ ਓਹਨਾਂ ਦੇ ਬਹੁਪੱਖੀ ਗੁਣਾਂ ਨੂੰ ਵਿਕਸਿਤ ਕਰਨਾ ਕੋਈ ਗ਼ੁਨਾਹ ਬਿਲਕੁਲ ਨਹੀਂ ,ਪਰ ਓਹਨਾਂ ਨੂੰ ਯਥਾਰਤ ਤੋੰ ਦੂਰ ਕਰ ਕੇ ਨਕਲੀ ਦੁਨੀਆਂ ਦੀ ਚਮਕ -ਦਮਕ ਦਾ ਗ਼ੁਲਾਮ ਬਣਾ ਦੇਣਾ,ਗ਼ੁਨਾਹ ਹੀ ਹੈ.....ਆਪਣੀਆਂ ਬੱਚੀਆਂ ਨੂੰ ਜੋ ਸਿਖਾਉਣਾ ਹੈ,ਸਿਖਾਓ,ਪਰ ਓਹਨਾਂ ਨੂੰ ਇਸ ਸਮਾਜ ਚ ਪਲ਼ੇ ਗੰਦੇ ਕੀੜਿਆਂ ਦੀ ਫਿਤਰਤ ਤੋਂ ਜ਼ਰੂਰ ਜਾਣੂੰ ਕਰਵਾਓ....ਤੇ ਸਾਡਾ ਵਿਰਾਸਤੀ ਮਾਰਸ਼ਲ ਆਰਟ "ਗੱਤਕਾ"ਜੋ ਕਿ ਹੁਣ ਸਿਰਫ ਨਗਰ ਕੀਰਤਨਾਂ ਤੇ ਕੁੱਝ ਕੁ ਧਾਰਮਿਕ ਪ੍ਰੋਗਰਾਮਾਂ ਦੀ ਇੱਕ ਮਾਮੂਲੀ ਵੰਨਗੀ ਬਣ ਕੇ ਰਹਿ ਗਿਆ ਹੈ,ਆਪਣੀ ਧੀਆਂ ਨੂੰ ਸਿਖਾਓ.....ਪਿੰਡਾਂ ਚ ਰਹਿਣ ਵਾਲੇ ਸਾਰੇ ਪਰਿਵਾਰ ਹਰ ਮਹੀਨੇ ਥੋੜੇ ਪੈਸੇ ਇਕੱਠੇ ਕਰ ਕੇ ਤੇ ਕੋਈ ਇੱਕ ਗ਼ੱਤਕਾ ਸਿਖਾਉਣ ਵਾਲਾ ਮਾਸਟਰ ਰੱਖ ਸਕਦੇ ਹਨ ਤੇ ਪਿੰਡ ਵਿੱਚ ਇੱਕ ਥਾਂ ਨਿਸ਼ਚਿਤ ਕਰ ਕੇ ਆਪਣੀ ਨਿਗਰਾਨੀ ਹੇਠ ਪੰਜਾਬ ਦੀ ਹਰ ਬੱਚੀ ਨੂੰ ਗ਼ੱਤਕਾ ਚ ਟਰੇੰਡ ਹੋਣਾ ਬਹੁਤ ਜ਼ਰੂਰੀ ਹੈ...ਬੱਚੀਆਂ ਨੂੰ ਨੱਚਣ-ਗਾਉਣ ਵਾਲਿਆਂ ਦੀਆਂ ਫੈਨ ਬਨਾਉਣ ਦੀ ਥਾਂ ਮਾਈ ਭਾਗੋ,ਮਹਾਰਾਣੀ ਸਦਾ ਕੌਰ ਤੇ ਹੋਰ ਬਹਾਦੁਰ ਅੌਰਤਾਂ ਦੀਆਂ ਕਹਾਣੀਆਂ ਸੁਣਾਓ ਤੇ ਓਹਨਾਂ ਦੀਆਂ ਪ੍ਰਸ਼ੰਸਕ ਬਣਾਓ ਓਹਨਾਂ ਨੂੰ....ਮਨੀਸ਼ਾ ਜਿਹੀ ਕੁੜੀ ਦੇ ਹੱਥ,ਜੋ ਦਾਤੀ ਨਾਲ਼ ਫ਼ਸਲਾਂ ਵੱਢਣੀਆਂ ਤਾਂ ਜਾਣਦੇ ਸੀ ਪਰ ਓਸੇ ਦਾਤੀ ਨਾਲ਼ ਓਹਨਾਂ ਦਰਿੰਦਿਆਂ ਦੀਆਂ ਧੌਣਾਂ ਨਾ ਵੱਢ ਸਕੇ,ਕਿਉੰ?
ਕਿਉੰਕਿ ਓਹ ਕੰਮ ਜੋ ਮਰਜ਼ੀ ਤੇ ਜਿੰਨਾ ਮਰਜ਼ੀ ਕਰੀ ਜਾਣ,ਓਹ ਮਰਦਾਂ ਤੋੰ ਤਾਂ ਕਮਜ਼ੋਰ ਹੀ ਰਹਿਣਗੀਆਂ...ਬਚਪਨ ਤੋੰ ਏਹੀ ਦੱਸਿਆ ਜਾਂਦਾ ਕੁੜੀਆਂ ਨੂੰ ਤੇ ਏਹੀ ਗੱਲ ਓਹਨਾਂ ਦੇ ਜ਼ਿਹਨ ਵਿੱਚ ਘਰ ਕਰ ਚੁੱਕੀ ਹੈ ਕਿ ਓਹ ਕੰਮਜ਼ੋਰ ਹਨ....ਕ੍ਰਿਪਾ ਕਰ ਕੇ ਆਪਣੀਆਂ ਧੀਆਂ ਚ  ਆਤਮ-ਵਿਸ਼ਵਾਸ ਪੈਦਾ ਕਰੋ ,ਪਿਆਰਿਓ....ਅੈਨਾ ਕੁ ਮਜਬੂਤ ਤੇ ਆਤਮ-ਨਿਰਭਰ ਬਣਾਓ ਧੀਆਂ ਨੂੰ ਕਿ ਜੇ ਕਦੇ ਇਹੋ ਜਿਹੇ ਦਰਿੰਦਿਆਂ ਨਾਲ਼ ਵਾਸਤਾ ਪੈ ਵੀ ਜਾਵੇ ਤਾਂ ਆਪਣਾ ਦਮ ਤੋੜਨ ਤੋਂ ਪਹਿਲਾਂ ਓਹਨਾਂ ਦੀ ਮੌਤ ਬਣ ਜਾਣ.....ਕ੍ਰਿਪਾ ਕਰਕੇ ਆਪਣੀਆਂ ਧੀਅਾਂ ਦੀ   ਸੁੰਦਰਤਾ ਨੂੰ ਕੋਮਲਤਾ ਦੀ ਤੱਕੜੀ ਚ ਤੋਲਣਾ ਬੰਦ ਕਰ ਕੇ ਓਹਨਾਂ ਨੂੰ ਪਹਾੜ ਵਰਗੀਆਂ ਖ਼ੁਰਦਰੀਆਂ ਤੇ ਮਜਬੂਤ ਬਣਾਓ...ਮਾਨਸਿਕ ਤੌਰ ਤੇ ਵੀ ਤੇ ਸਰੀਰਕ ਤੌਰ ਤੇ ਵੀ ਤਾਂ ਕਿ ਸਾਨੂੰ ਬਾਰ -ਬਾਰ ਕਿਸੇ ਨਿਰਭਇਆ,ਕਿਸੇ ਮਨੀਸ਼ਾ ਲਈ ਇਨਸਾਫ਼ ਮੰਗਣ ਲਈ ਸੜਕਾਂ ਤੇ ਨਾ ਰੁਲ਼ਣਾ ਪਵੇ ਤੇ ਹਰ ਚੌਥੇ ਦਿਨ ਕਿਸੇ ਮਸੂਮ ਧੀ ਦੀ ਲੁੱਟੀ ਇੱਜ਼ਤ ਦਾ ਮਾਤਮ ਮਨਾਉਣ ਲਈ ਕੈਂਡਲ ਮਾਰਚ ਨਾ ਕਰਨੇ ਪੈਣ....ਧੰਨਵਾਦ
                      ਹਰਵਿੰਦਰ ਕੌਰ

ਕੌੜੀ ਨਿੰਮ ਦਾ ਮਿੱਠਾ ਅਸਰ ✍️ ਅਮਨਜੀਤ ਸਿੰਘ ਖਹਿਰਾ

ਆਦਿ ਕਾਲ ਤੋਂ ਹੀ ਨਿੰਮ ਦਾ ਰੁੱਖ ਭਾਰਤੀ ਸੱਭਿਅਤਾ ਤੇ ਜਲਵਾਯੂ ਦਾ ਹਿੱਸਾ ਰਿਹਾ ਹੈ। ਨਿੰਮ ਦਾ ਰੁੱਖ ਸਾਡੇ ਜੀਵਨ ਨਾਲ ਸਿੱਧੇ-ਅਸਿੱਧੇ ਰੂਪ 'ਚ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ, 'ਜਿਥੇ ਹੋਵੇ ਨੀਮ, ਉਥੇ ਕੀ ਕਰੇ ਹਕੀਮ।' ਬਨਸਪਤੀ ਮਾਹਿਰਾਂ ਅਨੁਸਾਰ ਨਿੰਮ ਦਾ ਰੁੱਖ ਦੋ ਤੋਂ ਤਿੰਨ ਸੌ ਸਾਲ ਤਕ ਜ਼ਿੰਦਾ ਰਹਿ ਸਕਦਾ ਹੈ।

ਇਹ ਸਭ ਮਨੁੱਖ ਲਈ ਕੁਦਰਤ ਦਾ ਵਰਦਾਨ

ਨਿੰਮ ਦਾ ਵਿਗਿਆਨਿਕ ਨਾਂ 'ਐਜੀਡੀਰੇਕਟਾ ਇੰਡੀਕਾ' ਹੈ। ਨਿੰਮ ਦੇ ਰੁੱਖ ਦੀ ਉਚਾਈ 25-50 ਮੀਟਰ ਤੇ ਵਿਆਸ 200-300 ਸੈਂਟੀਮੀਟਰ ਤਕ ਹੋ ਸਕਦਾ ਹੈ। ਇਹ ਰੁੱਖ ਭਾਰਤ ਦਾ ਜੰਮ-ਪਲ ਹੈ ਤੇ ਇਸ ਪੌਦੇ ਵਿਚ ਵੱਖ-ਵੱਖ 17 ਅੰਸ਼ ਹੁੰਦੇ ਹਨ, ਜਿਨ੍ਹਾਂ ਨੂੰ 'ਆਇਸੋਮਰਜ਼' ਜਾਂ 'ਲਿਮੋਨਾਈਡ' ਕਹਿੰਦੇ ਹਨ। ਨਿੰਮ ਦੇ ਪੱਤੇ, ਨਮੋਲੀਆਂ, ਟਾਹਣੀਆਂ ਭਾਵੇਂ ਕੌੜੇ ਹੁੰਦੇ ਹਨ ਪਰ ਇਨਸਾਨੀ ਜੀਵਨ ਤੇ ਵਾਤਾਵਰਨ ਉੱਪਰ ਚੰਗਾ ਅਸਰ ਪਾਉਂਦੇ ਹਨ। ਇਸੇ ਲਈ ਨਿੰਮ ਨੂੰ ਮਨੁੱਖ ਲਈ ਕੁਦਰਤ ਦਾ ਵਰਦਾਨ ਮੰਨਿਆ ਜਾਂਦਾ ਹੈ। ਨਿੰਮ ਤੋਂ ਦਵਾਈਆਂ, ਮੱਛਰ ਮਾਰਨ ਵਾਲੇ ਉਤਪਾਦ, ਪਸ਼ੂ ਚਾਰਾ, ਸਾਬੁਣ, ਕਾਗ਼ਜ਼, ਟੁੱਥ-ਪੇਸਟ, ਖ਼ੁਸ਼ਬੂਦਾਰ ਪਾਉਡਰ, ਫ਼ਸਲੀ ਉਤਪਾਦ ਤਿਆਰ ਕੀਤੇ ਜਾਂਦੇ ਹਨ।

ਵਾਤਾਵਰਨ ਦੀ ਸ਼ੁੱਧਤਾ ਵੱਡਾ ਯੋਗਦਾਨ

ਵਾਤਾਵਰਨ ਪੱਖੋ ਨਿੰਮ ਬੇਹੱਦ ਮਹਤੱਵਪੂਰਨ ਹੈ। ਸਦਾ ਹਰਾ ਰਹਿਣ ਵਾਲੀ ਨਿੰਮ ਜਿੱਥੇ ਆਕਸੀਜਨ ਰਾਹੀਂ ਵਾਤਾਵਰਨ ਨੂੰ ਸ਼ੁੱਧ ਕਰਦੀ ਹੈ ਉੱਥੇ ਜ਼ਮੀਨ ਦੇ ਰੋਹੜ ਨੂੰ ਵੀ ਰੋਕਦੀ ਹੈ। ਕਿਹਾ ਜਾਂਦਾ ਹੈ ਕਿ ਨਿੰਮ ਦੀ ਛਾਵੇਂ ਬੈਠਣ ਨਾਲ ਕਈ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ। ਭਾਰਤੀ ਸੱਭਿਅਤਾ 'ਚ ਨਿੰਮ ਦੇ ਰੁੱਖ ਨੂੰ 'ਕਲਪ-ਵ੍ਰਿਕਸ਼' ਤੇ 'ਸ਼ਾਂਹਜਰ-ਈ-ਮੁਬਾਰਕ', ਭਾਵ ਸਾਰੀਆਂ ਆਸਾ ਪੂਰੀਆਂ ਕਰਨ ਵਾਲਾ ਤੇ ਪਰਮਾਤਮਾ ਦੀ ਕ੍ਰਿਪਾ ਨਾਲ ਪ੍ਰਾਪਤ ਰੁੱਖ ਕਿਹਾ ਜਾਂਦਾ ਹੈ। ਗਰਮੀਆਂ ਵਿਚ ਨਿੰਮ ਦੇ ਰੁੱਖ ਹੇਠਾਂ ਤਾਪਮਾਨ ਆਲੇ ਦੁਆਲੇ ਨਾਲੋਂ 10 ਡਿਗਰੀ ਘੱਟ ਹੁੰਦਾ ਹੈ। ਮਾਹਿਰਾਂ ਅਨੁਸਾਰ ਨਿੰਮ ਦਾ ਵੱਡਾ ਰੁੱਖ ਜੋ ਠੰਡਕ ਤੇ ਆਰਾਮ ਪ੍ਰਦਾਨ ਕਰਦਾ ਹੈ, ਉਹ 10 ਏਅਰ ਕੰਡੀਸ਼ਨਰ ਵੀ ਨਹੀਂ ਦੇ ਸਕਦੇ। ਇਹ ਮਿੱਤਰ ਜੀਵਾਂ ਨੂੰ ਰੈਣ ਬਸੇਰਾ ਦਿੰਦਾ ਹੈ। ਨਿੰਮ ਦੇ ਰੁੱਖ 'ਤੇ ਲੱਗਾ ਸ਼ਹਿਦ ਦਾ ਛੱਤਾ ਕਈਂ ਤਰ੍ਹਾਂ ਦੇ ਕੀੜਿਆਂ ਤੇ ਉੱਲੀਆਂ ਤੋਂ ਰਹਿਤ ਹੁੰਦਾ ਹੈ।

  ਕੁਦਰਤੀ ਕੀਟਨਾਸ਼ਕ  ਸੋਮਾ

ਫ਼ਸਲਾਂ 'ਤੇ ਨਿੰਮ ਦਾ ਛਿੜਕਾਅ ਕੀੜਿਅੇ ਦੇ ਵਾਧੇ ਨੂੰ ਰੋਕਦਾ ਹੈ ਤੇ 'ਐਜੀਡੀਰੈਕਟਿਨ' ਕਰਕੇ ਕੀੜੇ ਫ਼ਸਲ ਨੂੰ ਘੱਟ ਖਾਂਦੇ ਹਨ। ਇਸ ਨਾਲ ਕੀੜਿਆਂ ਮਕੌੜਿਆਂ ਦੀ ਆਂਡੇ ਦੇਣ ਦੀ ਸਮਰਥਾ ਘਟਦੀ ਹੈ। ਨਿੰਮ ਦੀ ਸਪਰੇਅ ਦਾ ਫ਼ਸਲਾਂ ਉੱਪਰ ਇਸਤੇਮਾਲ ਕਰਨ ਨਾਲ ਕਈ ਤਰ੍ਹਾਂ ਦੇ ਉੱਲੀ ਰੋਗਾਂ, ਜਿਵੇ ਧੱਬਿਆਂ ਦਾ ਰੋਗ, ਐਂਥਰਕੋਨੋਜ਼, ਕਾਲੇ ਧੱਬੇ ਆਦਿ ਰੋਗਾਂ ਦੀ ਰੋਕਥਾਮ ਹੁੰਦੀ ਹੈ।

ਜੈਵਿਕ ਖਾਦ ਬਣਾਉਣ ਲਈ ਉਪਯੋਗੀ

ਨਿੰਮ ਦੇ ਪੱਤੇ, ਬੀਜ, ਖਲੀ ਅਤੇ ਟਾਹਣੀਆਂ ਆਦਿ ਨੂੰ ਜੈਵਿਕ ਖਾਦ ਦੇ ਰੂਪ 'ਚ ਵਰਤਿਆ ਜਾ ਸਕਦਾ ਹੈ। ਨਿੰਮ ਦੀ ਖਲੀ ਵਿਚ 6 ਫ਼ੀਸਦੀ ਤੇਲ, 4 ਫ਼ੀਸਦੀ ਨਾਈਟ੍ਰੋਜਨ, 5 ਫ਼ੀਸਦੀ ਫਾਸਫੋਰਸ, 5 ਫ਼ੀਸਦੀ ਪੋਟਾਸ਼ ਤੋਂ ਇਲਾਵਾ ਹੋਰ ਕਈ ਛੋਟੇ ਤੱਤ ਵੀ ਹੁੰਦੇ ਹਨ। ਇਸ 'ਚ ਮੌਜੂਦ 'ਲਿਮੋਨਾਈਡ' ਨਾਂ ਦਾ ਤੱਤ ਜ਼ਮੀਨ ਵਿਚ ਫ਼ਸਲਾਂ ਦੀਆਂ ਜੜ੍ਹਾਂ ਲਈ ਜਿੱਥੇ ਫ਼ਾਇਦੇਮੰਦ ਹੈ ਉੱਥੇ ਰਸਾਇਣਕ ਖਾਦਾਂ ਦੀ ਕਾਰਜਕੁਸ਼ਲਤਾ 'ਚ ਵਾਧਾ ਕਰਦਾ ਹੈ। ਅੱਜ ਕੱਲ੍ਹ ਨੀਮ ਕੋਟਿਡ ਯੂਰੀਆ ਮਾਰਕੀਟ 'ਚ ਮਿਲਦਾ ਹੈ, ਜੋ ਖੇਤਾਂ ਵਿਚ ਨਾਈਟ੍ਰਜਨ ਦਾ 50-70 ਫ਼ੀਸਦੀ ਨੁਕਸਾਨ ਹੋਣ ਤੋਂ ਬਚਾਉਂਦਾ ਹੈ ਤੇ ਲੰਬੇ ਸਮੇਂ ਤਕ ਪੌਦਿਆਂ ਲਈ ਨਾਈਟ੍ਰੋਜਨ ਉਪੱਲਭਧ ਕਰਵਾਉਂਦਾ ਹੈ।

ਨਿੰਮ ਤੋਂ ਤਿਆਰ ਕੀੜੇਮਾਰ ਦਵਾਈਆਂ

ਇਹ ਢੰਗ ਕਿਸਾਨਾਂ ਦੇ ਤਜਰਬਿਆਂ 'ਤੇ ਆਧਾਰਿਤ ਹਨ। ਇਨ੍ਹਾਂ ਨੂੰ ਬਣਾਉਣ ਉਪਰੰਤ ਪਹਿਲਾਂ ਖੇਤ ਵਿਚ ਥੋੜ੍ਹੀ ਥਾਂ 'ਤੇ ਵਰਤੋਂ ਕਰਨ ਤੇ ਕਾਮਯਾਬੀ ਮਿਲਣ 'ਤੇ ਹੀ ਪੂਰੇ ਖੇਤ 'ਚ ਇਨ੍ਹਾਂ ਦੀ ਵਰਤੋਂ ਕਰੋ।

- ਨਿੰਮ ਦੇ ਸੁੱਕੇ ਬੀਜਾਂ ਦੀਆਂ 5 ਕਿੱਲੋ ਗਿਰੀਆਂ ਦਾ ਪਾਊਡਰ ਤਿਆਰ ਕਰੋ। ਇਸ ਨੂੰ ਰਾਤ ਲਈ 10 ਲੀਟਰ ਪਾਣੀ 'ਚ ਭਿਉਂ ਦੇਵੋ। ਸਵੇਰੇ ਇਸ ਘੋਲ ਨੂੰ ਡੰਡੇ ਨਾਲ ਹਿਲਾ ਕੇ ਕਪੜ-ਛਾਣ ਕਰ ਲਵੋ ਤੇ ਇਸ 'ਚ 100 ਗ੍ਰਾਮ ਕੱਪੜੇ ਧੋਣ ਵਾਲਾ ਸੋਡਾ ਮਿਲਾਓ। ਉਪਰੰਤ 150 ਤੋਂ 200 ਲੀਟਰ ਪਾਣੀ 'ਚ ਮਿਲਾ ਕੇ ਪ੍ਰਤੀ ਏਕੜ ਫ਼ਸਲ 'ਤੇ ਛਿੜਕਾਅ ਕਰੋ।

- ਨਿੰਮ ਦੇ 5 ਕਿੱਲੋ ਤਾਜ਼ਾ ਪੱਤਿਆਂ ਨੂੰ ਰਾਤ ਵੇਲੇ ਪਾਣੀ 'ਚ ਭਿਉਂ ਦੇਵੋ। ਸਵੇਰੇ ਪੱਤਿਆਂ ਨੂੰ ਪੀਹ ਤੇ ਛਾਣ ਕੇ ਪੱਤਿਆ ਦਾ ਸਤ ਤਿਆਰ ਕਰੋ। ਇਹ ਸਤ 150 ਲੀਟਰ ਪਾਣੀ ਤੇ 100 ਗ੍ਰਾਮ ਕੱਪੜੇ ਧੋਣ ਵਾਲੇ ਸੌਡੇ 'ਚ ਰਲਾ ਕੇ ਇਕ ਏਕੜ ਵਿਚ ਛਿੜਕਾਅ ਕੀਤਾ ਜਾ ਸਕਦਾ ਹੈ।

ਨਿੰਮ ਦੇ ਘੋਲ ਦੀ ਸਪਰੇਅ

ਆਨਾਜ ਭੰਡਾਰਨ ਲਈ ਜੂਟ ਦੀਆਂ ਖ਼ਾਲੀ ਬੋਰੀਆਂ ਨੂੰ ਨਿੰਮ ਦੇ 10 ਫ਼ੀਸਦੀ ਘੋਲ 'ਚ 15 ਮਿੰਟ ਲਈ ਡੋਬਣ ਤੋਂ ਬਾਅਦ ਛਾਵੇਂ ਸੁਕਾ ਕੇ ਅਨਾਜ ਭੰਡਾਰਨ ਲਈ ਵਰਤੋ। ਜਿਸ ਥਾਂ ਅਨਾਜ ਨੂੰ ਸਟੋਰ ਕਰਨਾ ਹੋਵੇ ਉੱਥੇ ਵੀ ਇਸ ਘੋਲ ਦਾ ਛਿੜਕਾਅ ਫ਼ਾਇਦੇਮੰਦ ਹੈ। ਨਿੰਮ ਦੇ ਉਤਪਾਦਾਂ ਦਾ ਫ਼ਸਲਾਂ ਉੱਪਰ ਛਿੜਕਾਅ ਜਿੱਥੇ ਸਸਤਾ ਪੈਂਦਾ ਹੈ ਉੱਥੇ ਇਸ ਦਾ ਵਾਤਾਵਰਨ 'ਤੇ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ। ਜ਼ਮੀਨ ਵਿਚ ਨਿੰਮ ਦੀ ਵਰਤੋਂ ਮਿੱਟੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੀ ਹੈ। ਚੰਗੇ ਨਤੀਜੇ ਪ੍ਰਾਪਤ ਕਰਨ ਲਈ ਨਿੰਮ ਤੋਂ ਬਣੇ ਉਤਪਾਦਾਂ ਦਾ ਸਪਰੇਅ ਸਵੇਰੇ ਜਾਂ ਦੇਰ ਸ਼ਾਮ ਵੇਲੇ ਹੀ ਕਰੋ। ਸਰਦੀਆਂ ਵਿਚ 10 ਦਿਨ ਤੇ ਗਰਮੀਆਂ 'ਚ 6-7 ਦਿਨਾਂ ਦੇ ਵਕਫ਼ੇ 'ਤੇ ਸਪਰੇਅ ਕਰਨ ਨਾਲ ਚੰਗੇ ਨਤੀਜੇ ਮਿਲਦੇ ਹਨ।

ਨਿੰਮ ਵਿਚਲੇ ਤੱਤ ਕਿ ਕਰਦੇ ਹਨ

ਨਿੰਮ ਵਿਚ ਮੌਜੂਦ ਤੱਤ ਫ਼ਸਲਾਂ ਲਈ ਬੇਹੱਦ ਲਾਭਦਾਇਕ ਹਨ।

ਇਸ ਵਿਚ 30-40 ਫ਼ੀਸਦੀ ਤੇਲ, 0.2-0.6 ਫ਼ੀਸਦੀ ਐਜੀਡੀਰੇਕਟਿਨ, 20 ਫ਼ੀਸਦੀ ਸਲਫਰ ਅਤੇ 25-30 ਫ਼ੀਸਦੀ ਟਰਪੀਨਾਇਡਜ਼ ਤੱਤ ਹੁੰਦੇ ਹਨ ਜਦਕਿ ਰਸਾਇਣਕ ਜਹਿਰਾਂ ਵਿਚ ਕਲੋਰੀਨ ਤੇ ਫਾਸਫੋਰਸ ਵਰਗੇ ਹਾਨੀਕਾਰਕ ਤੱਤ ਹੁੰਦੇ ਹਨ।

ਪੰਜਾਬ ਬੰਦ ✍️ ਪੰਡਿਤ ਰਮੇਸ਼ ਕੁਮਾਰ ਭਟਾਰਾ

ਅੱਜ ਮੇਰਾ ਸ਼ਹਿਰ ਬਰਨਾਲਾ ਵੀ ਸਾਰੇ ਪੰਜਾਬ ਦੇ ਨਾਲ ਨਾਲ ਸਾਰੇ ਹਿੰਦੁਸਤਾਨ ਦੀ ਤਰ੍ਹਾਂ ਭਾਰਤ ਵਿੱਚ ਭਾਜਪਾ ਦੀ ਮੋਦੀ ਸਰਕਾਰ ਵਲੋਂ ਭਾਰਤ ਦੇ ਕਿਸਾਨਾਂ ਨੂੰ ਨਾ ਮਨਜੂਰ ਬਿਲਾ ਨੂੰ ਪਾਰਲੀਆਮੈੰਟ ਦੇ ਦੋਣਾ ਸਧਨਾ ਵਿੱਚੋ ਪਾਸ ਕਰਵਾਕੇ ਰਾਸ਼ਟਰਪਤੀ ਦੀ ਮੰਜੂਰੀ ਲਈ ਭੇਜ ਦਿੱਤੇ ਹਨ, ਇਹਨਾ ਬਿਲਾ ਦੇ ਵਿਰੁੱਧ  ਵਿੱਚ ਸਾਰਾ ਸ਼਼ਹਿਰ ਬਰਨਾਲਾ ਵੀ ਪੂਰਨ ਤੋਰ ਤੇ ਬੰਦ ਰਿਹਾ, ਮੈਂ ਵੀ ਕਿਸਾਨਾਂ ਦੇ ਹੱਕ ਵਿੱਚ, ਇਸ ਬੰਦ ਵਿੱਚ ਸ਼ਾਮਲ ਹੋਇਆ, *ਅੱਜ ਮੈਂ ਇਸ ਬੰਦ ਦੇ ਦੋਰਾਨ ਇਸ ਭਾਰੀ ਇਕੱਠ ਵਿੱਚ ਸਾਰੇਆਂ ਮਰਦਾ ਔਰਤਾ ਅਤੇ ਨੋਜਵਾਨਾਂ ਮੁੰਡਿਆਂ ਕੁੜੀਆਂ ਨੂੰ ਤਲਖੀ ਭਰੇ ਅੰਦਾਜ ਵਿੱਚ ਦੇਖਿਆ ਹੈ, ਇਹ ਸਾਰੇ ਦੇ ਸਾਰੇ ਅਪਣੇ ਹੱਕਾ ਤੇ ਡਾਕਾ ਪਿਆ ਮਹਿਸੂਸ ਕਰਦੇ ਸਨ,* ਹੁਣ ਮੈਂ ਅਪਣੇ ਦੇਸ਼  ਹਿੰਦੋਸਤਾਨ  ਦੀ 135 ਕਰੋੜ ਜਨਤਾ ਨੂੰ ਖੋਫ ਵਿੱਚ ਜਾਂਦੀ ਹੋਈ ਨੂੰ ਦੇਖ ਰਿਹਾ ਹਾਂ, ਹੁਣ ਦੇਸ਼ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ, ਕਿ, ਹੁਣ ਪ੍ਰਧਾਨ ਮੰਤਰੀ ਮੋਦੀ ਜੀ ਨੂੰ  ਅਪਣੀ ਜਿੱਦ ਨੂੰ ਛੱਡਕੇ ਇਹਨਾ ਕਿਸਾਨ ਮਾਰੂ ਆਰਡੀਨੈਂਸਾ ਬਿੱਲਾ ਉਪਰ ਪੁਨਰ ਵਿਚਾਰ ਕਰਨਾ ਚਾਹੀਦਾ ਹੈ, ਅਤੇ ਰਾਸ਼ਟਰਪਤੀ ਜੀ ਵਲੋ ਵੀ ਇਹਨਾਂ ਆਰਡੀਨੈਂਸ ਬਿਲਾ ਉਪਰ ਅਪਣੇ ਹਸਤਾਖਰ ਦਸਤੱਕ ਨਾ ਕਰਦੇ ਹੋ ਇਹਨਾਂ ਆਰਡੀਨੈਂਸ ਬਿਲਾ ਨੂੰ ਮੋਦੀ ਸਰਕਾਰ ਕੋਲ ਪੁਨਰ ਵਿਚਾਰ ਕਰਨ ਲਈ ਵਾਪਸ ਭੇਜ ਦੇਣੇ ਚਾਹੀਦੇ ਹਨ, ਤਾਂਕਿ, ਹਿੰਦੋਸਤਾਨ ਦੇ ਕਿਸਾਨਾਂ ਨੂੰ ਇਨਸਾਫ ਮਿਲਸਕੇ,ਅਤੇ ਦੇਸ਼ ਵਿੱਚ ਅਮਨ ਅਮਾਨ ਕਾਈਮ ਰਹੇ, ਹਿੰਦੁਸਤਾਨ ਦੀ ਕਿਸਾਨੀ ਨਾਲ ਸਾਰਾ ਦੇਸ਼ ਖੜਾ ਹੋਇਆ ਹੈ, ਅਪਣਾ ਭਾਰਤ ਦੇਸ਼ ਤਾਂ ਪਹਿਲਾਂ ਹੀ ਇਸ ਨਾਮੁਰਾਦ ਕੋਰੋਨਾ ਵਾਰਿਸ ਦੀ ਮਾਹਾਮਾਰੀ ਨੂੰ ਜੜੋ ਖਤਮ ਕਰਨ ਲਈ ਅਪਣੇਆ ਦੀ ਜਾਣਾ ਗਵਾਕੇ ਲੜਾਈ ਲੜ ਰਿਹਾ ਹੈ, ਅਤੇ ਦੁਸਰਾ ਭਾਰਤ ਦੀਆ ਸਰਹੱਦਾਂ ਤੇ ਦੁਸ਼ਮਣ ਦੇਸ਼ ਲੱਲਕਾਰੇ ਮਾਰ ਰਹੇ ਹਨ,  ਜੈ ਜਵਾਨ ਜੈ ਕਿਸਾਨ, ਜੈ ਹਿੰਦ ਜੈ ਭਾਰਤ, ਮੈਂ ਵੀ ਹਾਂ, ਜਵਾਨ ਅਤੇ ਕਿਸਾਨ ਹਿਤੈਸ਼ੀ ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ 9815318924

ਜਿੰਦਗੀ ਦੀ ਜੰਗ ਜਿੱਤਣ ਲਈ ਪਲੈਨ ਨੰਬਰ 2 ਹੋਣਾ ਜਰੂਰੀ ✍️ ਸੁਰਿੰਦਰਜੀਤ ਸਿੰਘ ਸੰਧੂ

ਕੁਝ ਸਾਲ ਪਹਿਲਾਂ ਭਾਰਤੀ ਮੂਲ ਦਾ ਇੱਕ ਇੰਜੀਨੀਅਰ ਅਮਰੀਕਾ ਵਿਚ ਪਰਿਵਾਰ ਸਣੇ ਖ਼ੁਦਕੁਸ਼ੀ ਕਰ ਗਿਆ..!

ਵਿਸ਼ਲੇਸ਼ਣ ਕਰਨ ਤੇ ਪਤਾ ਲੱਗਾ..ਸ਼ੁਰੂ ਤੋਂ ਹੀ ਪਹਿਲੇ ਦਰਜੇ ਵਿਚ ਪੜਾਈ..ਵਧੀਆ ਨੌਕਰੀ..ਹਰ ਕੰਮ ਵਿਚ ਅਵਵਲ..ਪਰ ਘਰਦੇ ਇੱਕ ਗਲਤੀ ਕਰ ਗਏ..ਜਿੰਦਗੀ ਵਿਚ ਅਸਫਲ ਹੋਣ ਦੀ ਸੂਰਤ ਵਿਚ ਪਲਾਨ ਨੰਬਰ ਦੋ ਨਹੀਂ ਸਮਝਾ ਸਕੇ..ਦੋ ਹਜਾਰ ਅੱਠ..ਮੰਦੀ ਦੇ ਦੌਰ ਵਿਚ ਵੱਡੇ ਵੱਡੇ ਥੰਮ ਢਹਿ ਢੇਰੀ ਹੋ ਗਏ..

ਇਸਦੀ ਵੀ ਨੌਕਰੀ ਗਈ..ਮਕਾਨ ਗਿਆ..ਬੈੰਕ ਬੈਲੇਂਸ..ਸਭ ਕੁਝ ਤਾਸ਼ ਦੇ ਪੱਤਿਆਂ ਵਾਂਙ ਖਿੱਲਰ ਗਿਆ..

ਸਮਝ ਨਾ ਆਵੇ ਕੇ ਹੁਣ ਕੀਤਾ ਕੀ ਜਾਵੇ..ਅਖੀਰ ਸਣੇ ਪਰਿਵਾਰ ਏਡਾ ਵੱਡਾ ਕਦਮ ਚੁੱਕ ਲਿਆ! 

ਆਓ ਵਰਤਮਾਨ ਵੱਲ ਮੁੜਦੇ ਹਾਂ..

ਹਿੰਦੁਸਤਾਨ ਵਿਚ ਖੇਤੀ ਸੁਧਾਰ ਬਿੱਲ ਆਪਣੀ ਤੋਰੇ ਤੋਰ ਦਿੱਤਾ ਏ..

ਅਗਲਿਆਂ ਪਾਸ ਵੀ ਕਰਵਾ ਲੈਣਾ..ਜਿੰਨਾ ਮਰਜੀ ਰੌਲਾ ਰੱਪਾ ਪੈਂਦਾ ਰਹੇ..

ਪਰ ਜਿਹੜੀਆਂ ਕੌਮਾਂ ਕੋਲ ਪਲਾਨ ਨੰਬਰ ਦੋ ਨਹੀਂ ਹੁੰਦਾ ਉਹ ਭਾਰੀ ਕੀਮਤ ਚੁਕਾਉਂਦੀਆਂ ਨੇ..!

ਲੀਡਰਸ਼ਿਪ,ਧਾਰਮਿਕ ਸੰਸਥਾਵਾਂ ਅਤੇ ਹੋਰ ਜਥੇਬੰਦੀਆਂ ਹੋਰ ਪਾਸੇ ਰੁਝੀਆਂ ਨੇ..ਮਰਨਾ ਤਾਂ ਨਿੱਕੀ ਕਿਰਸਾਨੀ ਨੇ ਹੀ..!

ਬਾਹਰ ਆਉਣ ਦਾ ਰੁਝਾਨ ਹੋਰ ਵਧੇਗਾ..ਵੱਡੇ ਵੱਡੇ ਮਗਰਮੱਛ ਤਿਆਰ ਬੈਠੇ ਨੇ..

ਪਹਿਲਾਂ ਭੁਖਿਆ ਮਾਰਨਗੇ..ਫੇਰ ਕੌਡੀਆਂ ਦੇ ਭਾਅ ਜਮੀਨ ਲੈਣਗੇ..ਫੇਰ ਚੰਮ ਦੀਆਂ ਚਲਾਉਣਗੇ..!

ਸੋ ਮੂਸੇਵਾਲੇ ਅਤੇ ਮਾਨ ਵਾਲੇ ਮਸਲਿਆਂ ਵੱਲੋਂ ਧਿਆਨ ਹਟਾ ਕੇ ਕਿਸੇ ਬੈਕ-ਅੱਪ ਪਲਾਨ ਬਾਰੇ ਸੋਚਿਆ ਜਾਵੇ..

ਚਿੜੀ ਦੇ ਪਹੁੰਚੇ ਜਿੱਡਾ ਮੁਲਖ..ਇਸਰਾਈਲ..

ਸਬਜੀਆਂ ਅਤੇ ਕਣਕ ਕਦੀ ਬਾਹਰੋਂ ਨਹੀਂ ਮੰਗਵਾਉਂਦਾ..ਥੋੜੀ ਜਮੀਨ..ਨਾ ਮਾਤਰ ਜਿਹਾ ਪਾਣੀ..ਉੱਤੋਂ ਅਰਬ ਮੁਲਖਾਂ ਵਿਚ ਪੂਰੀ ਤਰਾਂ ਘਿਰਿਆ ਹੋਇਆ..ਫੇਰ ਵੀ ਉੱਚ ਦਰਜੇ ਦੀਆਂ ਸੂਖਮ ਤਕਨੀਕਾਂ ਨਾਲ ਲੈਸ..ਅੱਤ ਦਰਜੇ ਦੀ ਆਧੁਨਿਕ ਮਿਲਿਟਰੀ..ਹਵਾਈ ਫੌਜ..ਜਸੂਸੀ ਸੰਸਥਾ ਵੀ ਅੱਤ ਦਰਜੇ ਦੀ..ਅਵੇਸਲੇ ਬਿਲਕੁਲ ਵੀ ਨਹੀਂ..ਹਰ ਵੇਲੇ ਚੌਕਸ..!

ਹਾਲੈਂਡ..

ਪੰਜਾਬ ਨਾਲੋਂ ਅੱਧਾ ਰਕਬਾ..ਹੈ ਵੀ ਸਮੁੰਦਰ ਦੇ ਤਲ ਤੋਂ ਨੀਵਾਂ..ਫੁੱਲਾਂ ਦੀ ਖੇਤੀ ਵਿਚ ਦੁਨੀਆਂ ਵਿਚ ਨਾਮ..ਪੈਰ ਪੈਰ ਤੇ ਹਾਕੀ ਦੇ ਬਨਾਉਟੀ ਘਾਹ ਵਾਲੇ ਮੈਦਾਨ..ਤਾਕਤਵਰ ਟੀਮ..ਟੂਰਿਜ਼ਮ..ਸੈਰ ਸਪਾਟਾ..ਮੈਡੀਕਲ..ਰਹਿਣ ਸਹਿਣ..ਸਭ ਕੁਝ ਟਾਪ ਕਲਾਸ..ਇਹ ਸਾਰਾ ਕੁਝ ਰਾਤੋ ਰਾਤ ਨਹੀਂ ਬਣ ਗਿਆ..ਘਾਲਣਾ ਘਾਲੀਆਂ..ਹੋਰ ਵੀ ਅਨੇਕਾਂ ਉਧਾਹਰਣਾ..ਗੱਲ ਲੰਮੀ ਹੋ ਜਾਣੀ..! 

ਦੱਸਦੇ ਇੱਕ ਵਾਰ ਇੱਕ ਗੋਰੀ ਦੀ ਛੱਤ ਤੇ ਇੱਕ ਰਿੱਛ ਚੜ ਗਿਆ..

ਉਸਨੇ ਇੱਕ ਮਾਹਿਰ ਮੰਗਵਾ ਲਿਆ..ਉਸਨੇ ਆਉਂਦਿਆਂ ਸਭ ਤੋਂ ਪਹਿਲਾਂ ਥੱਲੇ ਇੱਕ ਪਿੱਟ-ਬੁੱਲ ਕੁੱਤਾ ਖੁੱਲ੍ਹਾ ਛੱਡ ਦਿੱਤਾ ਤੇ ਫੇਰ ਇੱਕ ਡਾਂਗ ਅਤੇ ਬੰਦੂਕ ਲੈ ਕੇ ਛੱਤ ਤੇ ਚੜ ਗਿਆ..

ਫੇਰ ਹੌਲੀ ਜਿਹੀ ਜਾ ਬੈਠੇ ਹੋਏ ਰਿੱਛ ਦੇ ਪਿੱਛਿਓਂ ਹੁੱਝ ਮਾਰੀ..ਰਿੱਛ ਥੱਲੇ ਜਾ ਪਿਆ..ਨਾਲ ਹੀ ਥੱਲੇ ਘੁੰਮਦੇ ਪਿੱਟ ਬੁੱਲ ਨੇ ਉਸਦੀ ਧੌਣ ਮੂੰਹ ਵਿਚ ਦੇ ਲਈ! 

ਪੈਸੇ ਦੇਣ ਲੱਗੀ ਤਾਂ ਪੁੱਛ ਲਿਆ ਕੇ ਡਾਂਗ ਵਾਲੀ ਗੱਲ ਤਾਂ ਸਮਝ ਆਉਂਦੀ ਏ ਪਰ ਛੱਤ ਤੇ ਬੰਦੂਕ ਦਾ ਕੀ ਕੰਮ ਸੀ..?

ਆਖਣ ਲੱਗਾ ਕੇ ਜੇ ਉੱਪਰ ਮੇਰੇ ਕੁਝ ਕਰਨ ਤੋਂ ਪਹਿਲਾਂ ਹੀ ਰਿੱਛ ਮੈਨੂੰ ਹੇਠਾਂ ਸੁੱਟ ਦਿੰਦਾ ਤਾਂ ਹੇਠਾਂ ਡਿੱਗੇ ਨੂੰ ਥੱਲੇ ਘੁੰਮਦੇ ਪਿੱਟ-ਬੁੱਲ ਨੇ ਨਹੀਂ ਸੀ ਛੱਡਣਾ..ਸੋ ਇਹ ਬੰਦੂਕ ਹੇਠਾਂ ਡਿੱਗ ਪੈਣ ਦੀ ਸੂਰਤ ਵਿਚ ਪਿੱਟ-ਬੁੱਲ ਨੂੰ ਮਾਰ ਦੇਣ ਵਾਲੇ ਮੇਰੇ ਪਲੈਨ ਨੰਬਰ ਦੋ ਦਾ ਹੀ ਹਿੱਸਾ ਸੀ..! 

ਸੋ ਦੋਸਤੋ ਜਿੰਦਗੀ ਵਿਚ ਵਿਚਰਦਿਆਂ ਹਰ ਕੰਮ ਵਿਚ ਪਲੈਨ ਨੰਬਰ ਦੋ ਲੈ ਕੇ ਚੱਲਣਾ ਓਨਾ ਹੀ ਜਰੂਰੀ ਏ ਜਿੰਨਾ ਇੰਗਲੈਂਡ ਵਰਗੇ ਮੁਲਖ ਵਿਚ ਖਿੜੀ ਹੋਈ ਧੁੱਪ ਵਾਲੇ ਦਿਨ ਵੀ ਘਰੋਂ ਫੋਲਡ ਕੀਤੀ ਛਤਰੀ ਨਾਲ ਲੈ ਕੇ ਤੁਰਨਾ!

ਪਰ ਸਾਡੀ ਮਾਨਸਿਕਤਾ ਇੰਝ ਦੀ ਬਣਾ ਦਿੱਤੀ ਗਈ ਏ ਕੇ ਮੀਂਹ ਹਟਣ ਮਗਰੋਂ ਸਾਨੂੰ ਫੋਲਡ ਕੀਤੀ ਛਤਰੀ ਵੀ ਮਣਾਂ ਮੂਹੀਂ ਭਾਰੀ ਲੱਗਣ ਲੱਗਦੀ ਏ..

ਡਾਕਟਰ ਕੋਲ ਤੰਗ ਨਜਰ ਦਾ ਤੇ ਇਲਾਜ ਹੈ ਪਰ ਤੰਗ ਨਜਰੀਏ ਦਾ ਨਹੀਂ..ਇਹ ਬੰਦੇ ਨੂੰ ਖ਼ੁਦ ਆਪਣੇ ਆਪ ਹੀ ਬਦਲਣਾ ਪੈਂਦਾ ਹੈ..!

ਸੁਰਿੰਦਰਜੀਤ ਸਿੰਘ ਸੰਧੂ

ਰੁੱਖ ਦਾ ਹੋਣਾ ਮਨੁੱਖ ਲਈ ਜਰੂਰੀ.? ✍️ ਅਮਨਜੀਤ ਸਿੰਘ ਖਹਿਰਾ

ਹਰੇ-ਭਰੇ ਰੁੱਖਾਂ ਬਾਰੇ ਸ਼ਿਵ ਕੁਮਾਰ ਬਟਾਲਵੀ ਦੀਆਂ ਕਾਵਿ ਸਤਰਾਂ ''ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿਚ ਗਾਵਾਂ, ਰੁੱਖ ਤਾਂ ਮੇਰੀ ਮਾਂ ਵਰਗੇ ਨੇ, ਜਿਊਣ ਰੁੱਖਾਂ ਦੀਆਂ ਛਾਵਾਂ'' ਹਰ ਇਨਸਾਨ ਨੂੰ ਹੱਲਾਸ਼ੇਰੀ ਦਿੰਦੀਆਂ ਹਨ। ਰੁੱਖਾਂ ਦੀ ਸੰਭਾਲ ਬਾਰੇ ਸਮਾਜ 'ਚ ਜਾਗਰੂਕਤਾ ਵਧੀ ਹੈ ਅਤੇ ਸਰਕਾਰੀ, ਗ਼ੈਰ ਸਰਕਾਰੀ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰੁੱਖ ਲਗਾਉਣ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

ਬੂਟਿਆਂ ਦੀ ਸੰਭਾਲ ਲਈ ਮੁਹਿੰਮ

 

ਰੁੱਖ ਲਗਾਉਣ ਦੀਆਂ ਕਈ ਮੁਹਿੰਮਾਂ ਰੁੱਖ ਲਗਾ ਕੇ ਫੋਟੋ ਖਿਚਵਾਉਣ ਤਕ ਸੀਮਿਤ ਹੋ ਜਾਂਦੀਆਂ ਹਨ। ਅੱਜ ਇਕ ਹੋਰ ਮੁਹਿੰਮ ਜ਼ੋਰ ਫੜ ਰਹੀ ਹੈ, ਉਹ ਹੈ ਰੁੱਖ ਲਗਾਉਣ ਉਪਰੰਤ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ। ਰੁੱਖ ਲਗਾਉਣਾ ਜਿੰਨਾ ਸੌਖਾ ਹੈ, ਓਨਾਂ ਹੀ ਔਖਾ ਹੈ ਰੁੱਖ ਨੂੰ ਕਾਮਯਾਬੀ ਨਾਲ ਪ੍ਰਵਾਨ ਚੜ੍ਹਾਉਣਾ। ਲੋਕ ਆਪਣੇ ਜਨਮ ਦਿਨ ਜਾਂ ਖ਼ੁਸ਼ੀ ਦੇ ਹੋਰ ਮੌਕਿਆਂ 'ਤੇ ਰੁੱਖ ਲਗਾ ਰਹੇ ਹਨ, ਉਨ੍ਹਾਂ ਨੂੰ ਪਾਲਣ ਦਾ ਰੁਝਾਨ ਵੀ ਵੱਧ ਰਿਹਾ ਹੈ। ਜੰਗਲਾਤ ਵਿਭਾਗ ਵੱਲੋਂ ਹਰ ਸਾਲ ਲੱਖਾਂ ਬੂਟੇ ਤਿਆਰ ਕੀਤੇ ਜਾਂਦੇ ਹਨ। ਵਿਭਾਗ ਵੱਲੋਂ ਛੋਟੇ ਬੂਟਿਆਂ ਨੂੰ ਕਾਮਯਾਬੀ ਨਾਲ ਪ੍ਰਵਾਨ ਚੜ੍ਹਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜੰਗਲਾਤ ਵਿਭਾਗ ਵੱਲੋਂ ਰੁੱਖਾਂ ਦੀ ਪਰਵਰਿਸ਼ ਲਈ ਆਮ ਲੋਕਾਂ ਤਕ ਸੁਨੇਹਾ ਪਹੁੰਚਾਉਣ ਦਾ ਖ਼ਾਸ ਦੌਰ ਚਲਾਇਆ ਜਾਂਦਾ ਹੈ। ਵਿਭਾਗ ਦੀ ਰੁੱਖਾਂ ਨੂੰ ਬਚਾਉਣ ਦੀ ਖ਼ਾਸ ਸਕੀਮ ਅਧੀਨ 'ਵਣ ਮਿੱਤਰਾ' ਰਾਹੀਂ ਜਾਗਰੂਕਤਾ ਫ਼ੈਲਾਉਣ ਲਈ ਕਾਫ਼ੀ ਉਪਰਾਲੇ ਕੀਤੇ ਗਏ ਹਨ। ਕਈ ਵਾਰ ਤਕਨੀਕੀ ਢੰਗ ਨਾਲ ਬੂਟੇ ਨਾ ਲਗਾਏ ਜਾਣ ਕਾਰਨ ਵੀ ਇਹ ਰੁੱਖ ਬਣਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਇਸ ਦੇ ਲਈ ਕੁਝ ਅਹਿਮ ਨੁਕਤੇ ਧਿਆਨ 'ਚ ਰੱਖਣੇ ਦੀ ਲੋੜ ਹੈ।

ਪਾਣੀ ਦਾ ਪ੍ਰਬੰਧ

 

ਸਦਾਬਹਾਰ ਬੂਟਿਆਂ ਨੂੰ ਮੌਸਮ ਅਨੁਸਾਰ ਸ਼ੁਰੂਆਤੀ ਦਿਨਾਂ 'ਚ ਸ਼ਾਮ ਵੇਲੇ ਰੋਜ਼ਾਨਾ ਪਾਣੀ ਦੇਣਾ ਜ਼ਰੂਰੀ ਹੈ। ਜ਼ਿਆਦਾ ਗਰਮੀ ਹੋਵੇ ਤਾਂ ਦੋ ਵਾਰ ਪਾਣੀ ਦੇਵੋ। ਪਹਿਲੇ ਦੋ ਸਾਲ ਬੂਟੇ ਦੀ ਸਿੰਜਾਈ ਵੱਲ ਖ਼ਾਸ ਧਿਆਨ ਦੇਵੋ। ਬਾਅਦ ਵਿਚ ਜਦੋਂ ਬੂਟੇ ਦੀਆਂ ਜੜ੍ਹਾਂ ਵੱਧ ਜਾਂਦੀਆਂ ਹਨ ਤਾਂ ਬੂਟਿਆਂ ਦੀ ਪਾਣੀ ਦੀ ਜ਼ਰੂਰਤ ਕਾਫ਼ੀ ਘਟ ਜਾਂਦੀ ਹੈ। ਪੱਤਝੜੀ ਬੂਟੇ ਲਗਾਉਣ ਉਪਰੰਤ ਜਦੋਂ ਪੱਤੇ ਨਿਕਲਣੇ ਸ਼ੁਰੂ ਹੋਣ ਤਾਂ ਪਾਣੀ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ। ਜ਼ਿਆਦਾਤਰ ਲੋਕ ਸਮਝਦੇ ਹਨ ਕਿ ਬੂਟਾ ਲਗਾਉਣ ਤੋਂ ਬਾਅਦ ਉਸ ਦੀਆਂ ਜੜ੍ਹਾਂ ਹਮੇਸ਼ਾ ਪਾਣੀ ਨਾਲ ਗੱਚ ਰਹਿਣੀਆਂ ਚਾਹੀਦੀਆਂ ਹਨ ਪਰ ਇਸ ਨਾਲ ਜੜ੍ਹਾਂ ਨੂੰ ਲੋੜੀਂਦੀ ਆਕਸੀਜਨ ਨਹੀ ਮਿਲਦੀ ਤੇ ਬੂਟਾ ਮਰ ਜਾਂਦਾ ਹੈ। ਇਸ ਲਈ ਪਾਣੀ ਦੇਣ ਤੋਂ ਪਹਿਲਾਂ ਬੂਟੇ ਦਾ ਦੌਰ ਸੁੱਕਣ ਦੇਣਾ ਚਹੀਦਾ ਹੈ ਤੇ ਅਗਲਾ ਪਾਣੀ ਦੇਣਾ ਚਾਹੀਦਾ ਹੈ।

ਮਿੱਟੀ ਦਾ ਪ੍ਰਬੰਧ

ਬੂਟੇ ਦੇ ਦੁਆਲੇ ਦੌਰ ਬਣਾਉਂਦੇ ਹੋਏ ਧਿਆਨ ਰੱਖੋ ਕਿ ਕੋਈ ਨਦੀਨ ਜਾਂ ਘਾਹ ਫੂਸ ਉਸ ਦੌਰ ਵਿਚ ਨਾ ਉੱਗੇ। ਇਸ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ। ਬੂਟੇ ਦੇ ਦੁਆਲੇ ਜੇ ਪਰਾਲੀ ਜਾਂ ਘਾਹ-ਫੂਸ ਦੀ ਮਲਚਿੰਗ ਕਰ ਦਿੱਤੀ ਜਾਵੇ ਤਾਂ ਇਸ ਨਾਲ ਪਾਣੀ ਦੀ ਕਾਫ਼ੀ ਬੱਚਤ ਹੁੰਦੀ ਹੈ ਅਤੇ ਨਦੀਨਾਂ ਦਾ ਹਮਲਾ ਵੀ ਘੱਟ ਹੁੰਦਾ ਹੈ। ਕਈ ਵਾਰੀ ਮਲਚਿੰਗ ਕਾਰਨ ਚੂਹੇ ਵੱਧ ਜਾਂਦੇ ਹਨ ਇਸ ਲਈ ਬੂਟਾ ਲਗਾਉਣ ਤੋਂ ਇਕ ਮਹੀਨੇ ਬਾਅਦ ਹੀ ਮਲਚਿੰਗ ਕਰਨੀ ਲਾਹੇਵੰਦ ਸਿੱਧ ਹੁੰਦੀ ਹੈ। ਮਲਚਿੰਗ ਲਈ ਵਰਤੀ ਜਾਣ ਵਾਲੀ ਪਰਾਲੀ ਆਦਿ ਨੂੰ ਬੂਟੇ ਦੇ ਤਣੇ ਤੋਂ 1-2 ਇੰਚ ਦੂਰ ਰੱਖੋ।

ਮੌਸਮ ਦੀ ਵਾਧ-ਘਾਟ ਤੋਂ ਬਚਾਅ

ਬਹੁਤ ਜ਼ਿਆਦਾ ਗਰਮੀ ਅਤੇ ਕੜਾਕੇ ਦੀ ਠੰਢ ਛੋਟੇ ਬੂਟਿਆਂ ਲਈ ਘਾਤਕ ਸਿੱਧ ਹੁੰਦੀ ਹੈ। ਗਰਮੀ ਤੋਂ ਬਚਾਅ ਲਈ ਬੂਟੇ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਅਤੇ ਸਰਦੀ ਦੇ ਮੌਸਮ ਵਿਚ ਕੋਰ੍ਹੇ ਤੋਂ ਬਚਾਅ ਲਈ ਛੋਟੇ ਬੂਟਿਆਂ ਨੂੰ ਪਰਾਲੀ ਦਾ ਛੌਰਾ ਜ਼ਰੂਰ ਕਰੋ। ਭਰ ਸਰਦੀ ਵਿਚ ਬੂਟਿਆਂ ਨੂੰ ਹਲਕਾ ਪਾਣੀ ਲਗਾਉਣਾ ਵੀ ਫ਼ਾਇਦੇਮੰਦ ਹੁੰਦਾ ਹੈ।

ਕੀਟਾਂ ਤੇ ਬਿਮਾਰੀਆਂ ਤੋਂ ਬਚਾਅ

ਸ਼ੂਰੁਆਤੀ ਦੌਰ 'ਚ ਬੂਟਿਆਂ ਉੱਪਰ ਕੀੜਿਆਂ ਤੇ ਬਿਮਾਰੀਆਂ ਦਾ ਹਮਲਾ ਹੋ ਸਕਦਾ ਹੈ। ਇਸ ਲਈ ਲਗਾਤਾਰ ਬੂਟਿਆਂ ਦਾ ਨਰੀਖਣ ਕਰਦੇ ਰਹੋ। ਹਲਕੀਆਂ ਜ਼ਮੀਨਾਂ 'ਚ ਸਿਉਂਕ ਦੀ ਸਮੱਸਿਆ ਆ ਸਕਦੀ ਹੈ। ਇਸ ਤੋਂ ਬਾਚਾਅ ਲਈ ਬੂਟੇ ਦੇ 'ਦੌਰ' ਵਿਚ 5 ਮਿਲੀਲਿਟਰ ਕਲੋਰੋਪਾਈਰੀਫਾਸ ਦਵਾਈ ਨੂੰ ਦੋ ਕਿੱਲੋ ਰੇਤਾ ਜਾਂ ਮਿੱਟੀ 'ਚ ਮਿਲਾ ਕੇ ਪਾਓ ਅਤੇ ਉਪਰੰਤ ਪਾਣੀ ਲਗਾ ਦੇਵੋ।

ਨਵੇਂ ਲਗਾਏ ਬੂਟੇ ਦੀ ਸ਼ੁਰੂਆਤੀ ਸੰਭਾਲ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਇਸ ਵੱਲ ਕਿੰਨਾ ਧਿਆਨ ਦਿੰਦੇ ਹਾਂ। ਬੂਟਾ ਸਹੀ ਥਾਂ ਅਤੇ ਸਹੀ ਸਮੇਂ 'ਤੇ ਲਗਾਇਆ ਜਾਣਾ ਵੀ ਬੜਾ ਜ਼ਰੂਰੀ ਹੈ। ਅਵਾਰਾ ਪਸ਼ੂਆਂ ਤੋਂ ਬੂਟਿਆਂ ਦੇ ਬਚਾਅ ਲਈ ਉਪਰਾਲਾ ਕੀਤਾ ਜਾਣਾ ਵੀ ਬੇਹੱਦ ਜ਼ਰੂਰੀ ਹੈ। ਇਸ ਮਕਸਦ ਲਈ ਟ੍ਰੀ ਗਾਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲਗਾਏ ਹੋਏ ਰੁੱਖਾਂ ਦੀ ਸਾਂਭ-ਸੰਭਾਲ ਕਰਦਿਆਂ ਅਕਸਰ ਸ਼ਿਵ ਕੁਮਾਰ ਬਟਾਲਵੀ ਦੀਆਂ ਸਤਰਾਂ ਚੇਤੇ ਆ ਜਾਂਦੀਆਂ ਹਨ, 'ਸਾਵੀਂ ਬੋਲੀ ਸਭ ਰੁੱਖਾਂ ਦੀ,।ਦਿਲ ਕਰਦਾ ਲਿਖ ਜਾਵਾਂ। ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੂਨੇ ਆਵਾਂ।''

ਬੂਟੇ ਨੂੰ ਜ਼ਮੀਨ 'ਚ ਲਗਾਉਣਾ

ਜ਼ਮੀਨ 'ਚ ਬੂਟਾ ਲਗਾਉਣ ਲਈ ਬੂਟੇ ਦੀ ਗਾਚੀ ਅਨੁਸਾਰ ਹੀ ਟੋਆ ਪੁੱਟਣਾ ਚਾਹੀਦਾ ਹੈ। ਬੂਟੇ ਦੀ ਗਾਚੀ ਤੋਂ 2-3 ਗੁਣਾ ਵੱਡਾ ਟੋਆ ਪੁੱਟ ਕੇ ਉਸ ਵਿਚ ਚੰਗੀ ਗਲੀ ਸੜੀ ਰੂੜੀ ਦੀ ਖਾਦ ਪਾਉ। ਉਪਰੰਤ ਗਾਚੀ ਦੁਆਲਿਓਂ ਪੋਲੀਥੀਨ ਦਾ ਲਿਫਾਫਾ ਜਾਂ ਕੰਟੇਨਰ ਵੱਖ ਕਰ ਕੇ ਬੂਟੇ ਨੂੰ ਜ਼ਮੀਨ ਵਿਚ ਸਿੱਧਾ ਗੱਡਣਾ ਚਾਹੀਦਾ ਹੈ। ਇਸ ਉਪਰੰਤ ਮਿੱਟੀ ਤੇ ਰੂੜੀ ਦਾ ਮਿਸ਼ਰਣ ਗਾਚੀ ਦੇ ਦੁਆਲੇ ਖ਼ਾਲੀ ਥਾਂ ਵਿਚ ਪਾਉ।।ਨਵੇਂ ਲਗਾਏ ਬੂਟਿਆਂ ਨੂੰ ਪਾਣੀ ਨਾਲ ਗੱਚ ਕਰਦੇ ਹੋਏ ਇਹ ਨਿਸ਼ਚਿਤ ਕਰੋ ਕਿ ਬੂਟਾ ਤੇਜ ਹਵਾ ਨਾਲ ਡਿੱਗੇ ਨਾ। ਇਸ ਮਕਸਦ ਲਈ ਬੂਟੇ ਨੂੰ ਕਿਸੇ ਡੰਡੇ ਦਾ ਆਸਰਾ ਦਿੱਤਾ ਜਾ ਸਕਦਾ ਹੈ। ਧਿਆਨ ਰੱਖੋ ਕਿ ਕੋਈ ਵੀ ਬੂਟਾ ਜਦੋਂ ਨਵੀਂ ਥਾਂ 'ਤੇ ਲਗਾਇਆ ਜਾਵੇ ਤਾਂ ਬੂਟੇ ਦਾ 'ਦੌਰ' ਬਣਾਉਣ ਬੇਹੱਦ ਲਾਜ਼ਮੀ ਹੈ, ਜੋ ਘੱਟ ਤੋਂ ਘੱਟ ਇਕ ਫੁੱਟ ਵਿਆਸ ਦਾ ਜ਼ਰੂਰ ਹੋਵੇ। ਇਹ ਦੌਰ ਬੂਟੇ ਨੂੰ ਪਾਣੀ ਤੋਂ ਇਲਾਵਾ ਨਦੀਨਾਂ, ਕੀੜਿਆਂ ਤੇ ਬਿਮਾਰੀ ਆਦਿ ਲਈ ਲੋੜੀਂਦੀ ਦਵਾਈ ਆਦਿ ਪਾਉਣ ਲਈ ਬਣਾਇਆ ਜਾਂਦਾ ਹੈ।

ਅਮਨਜੀਤ ਸਿੰਘ ਖਹਿਰਾ