ਜਗਰਾਉਂ 23 ਸਤੰਬਰ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਜੀ ਦਵਾਰਾ ਵਿਸ਼ੇਸ਼ ਮੁਹਿੰਮ ਤਹਿਤ ਚਲਾਈ ਜਾ ਰਹੀ ਮੇਰਾ ਸ਼ਹਿਰ ਮੇਰਾ ਮਾਣ ਜੋ ਪਿਛਲੇ ਦਿਨੀਂ ਲਾਂਚ ਕੀਤੀ ਗਈ ਸੀ, ਅੱਜ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਕਾਰਜ ਸਾਧਕ ਅਫ਼ਸਰ ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਸੁਪਰਡੈਂਟ ਕੁਲਜੀਤ ਸਿੰਘ,ਸੈਂਨਟਰੀ ਇੰਸਪੈਕਟਰ ਸ਼ਿਆਮ ਕੁਮਾਰ ਅਤੇ ਸੀ ਐਫ ਸੀਮਾ ਦੀ ਦੇਖ-ਰੇਖ ਵਿੱਚ ਵਾਰਡ ਨੰਬਰ 4 ਦੀ ਸੰਪੂਰਨ ਸਫਾਈ ਕੀਤੀ ਗਈ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਸਮਸਿਆਵਾਂ ਜਿਵੇਂ ਕਿ ਲਾਈਟਾਂ ਸੀਵਰੇਜ, ਪਾਣੀ, ਸੜਕਾਂ,ਪਲਾਂਟੈਸਨ ਆਦਿ ਸੰਬੰਧੀ ਮੁਸ਼ਕਿਲਾਂ ਦਾ ਹੱਲ ਮੌਕੇ ਤੇ ਕੀਤਾ ਗਿਆ। ਇਸ ਪ੍ਰੋਗਰਾਮ ਤਹਿਤ ਕਚਰਾ ਅਲੱਗ ਕਰੋ ਸੰਬਧੀ ਸਰਗਰਮੀ ਕੀਤੀ ਗਈ। ਇਸ ਪ੍ਰੋਗਰਾਮ ਤਹਿਤ ਸੱਵਛ ਭਾਰਤ ਮੁਹਿੰਮ ਦੀ ਟੀਮ ਵਲੋਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਗਿੱਲੇ ਸੁੱਕੇ ਕੂੜੇ ਨੂੰ ਵੱਖ-ਵੱਖ ਰਖਿਆ ਜਾਵੇ ਤੇ ਵੇਸਟ ਕੁਲੈਕਟਰ/ਸਫਾਈ ਸੇਵਕਾਂ ਨੂੰ ਵੱਖ ਹੀ ਦਿੱਤਾ ਜਾਵੇ। ਤਾਂ ਜੋ ਇਸ ਕੂੜੇ ਦਾ ਸਹੀ ਪ੍ਰੰਬਧ ਕੀਤਾ ਜਾ ਸਕੇ ਤੇ ਸ਼ਹਿਰ ਨੂੰ ਸਾਫ ਸੁਥਰਾ ਰਖਿਆ ਜਾ ਸਕੇ ਅਤੇ ਲੋਕਾਂ ਨੂੰ ਆਪਣੇ ਘਰ ਵਿਚ ਹੀ ਗਿੱਲੇ ਕੂੜੇ ਤੋਂ ਖਾਦ ਬਣਾਉਣ ਲਈ ਦਸਿਆ ਗਿਆ। ਪਲਾਸਟਿਕ ਮੁਕਤ ਸ਼ਹਿਰ ਜਗਰਾਉਂ ਬਣਾਉਣ ਲਈ ਆਮ ਪਬਲਿਕ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਸਿੰਗਲ ਯੂਜ ਪਲਾਸਟਿਕ ਦੀ ਜਗ੍ਹਾ ਸਟੀਲ ਦੇ ਭਾਂਡੇ,ਪਤਲ ਜਾਂ ਕੁਦਰਤੀ ਸਾਧਨਾਂ ਦੀ ਵਰਤੋਂ ਕਰਨ। ਇਸ ਮੌਕੇ ਕੋਸਲਰ ਅਮਰਜੀਤ ਸਿੰਘ ਮਾਲਵਾ ਅਤੇ ਵਾਰਡ ਵਿਕਾਸ ਕਮੇਟੀ ਪ੍ਰਧਾਨ ਕੁਲਦੀਪ ਸਿੰਘ ਕੋਮਲ ਡਾਕਟਰ ਪਰਮਜੀਤ ਸਿੰਘ ਤਨੇਜਾ, ਨਿਤਿਨ ਨਾਗਪਾਲ, ਅਸ਼ੋਕ ਕੁਮਾਰ ਜੇਈ, ਮੈਡਮ ਨਵਜੀਤ ਕੌਰ ਕਲਰਕ ਅਤੇ ਜੋਸ਼ੀ ਅਕਾਊਂਟੈਂਟ, ਦਵਿੰਦਰ ਸਿੰਘ ਜੂਨੀਅਰ ਸਹਾਇਕ, ਹਰੀਸ਼ ਕੁਮਾਰ ਕਲਰਕ, ਜਗਮੋਹਨ ਸਿੰਘ ਕਲਰਕ, ਮੋਟੀਵੈਟਰ ਹਰਦੇਵ ਦਾਸ,ਮਹੀਰ ਦੋਧਰੀਆ, ਕਸ਼ਿਸ਼ ਦੋਧਰੀਆ, ਗਗਨਦੀਪ, ਧਰਮਵੀਰ, ਰਵੀ ਕੁਮਾਰ ਆਦਿ ਹਾਜ਼ਰ ਸਨ।