ਸੰਪਾਦਕੀ

ਦੋਸਤੋ ! ਤਾਰੀਖ਼ ਬੋਲਦੀ ਹੈ  ✍️ ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ)

ਦੋਸਤੋ ! ਤਾਰੀਖ਼ ਬੋਲਦੀ ਹੈ 

ਦੋਸਤੋ ! ਤਾਰੀਖ਼ ਬੋਲਦੀ ਹੈ - ਗਾਥਾ ਕਰਤਾਰ ਪੁਰ ਲਾਂਘੇ ਦੀ, ਮੇਰੀ ਖੋਜ ਪੁਸਤਕ ਅਜੇ ਤੁਹਾਡੇ ਹੱਥਾਂ ਤੱਕ ਪਹੁੰਚਣੀ ਹੈ, ਪਰ ਇਸ ਪੁਸਤਕ ਸੰਬੰਧੀ ਆਪ ਨੂੰ ਪਿਛਲੇ ਹਫ਼ਤੇ ਜਾਣੂ ਕਰਾਉਣ ਤੋਂ ਬਾਅਦ, ਜੋ ਪਿਆਰ, ਮੁਹੱਬਤ ਤੇ ਖ਼ਾਲੂਸ ਆਪ ਨੇ ਦਿੱਤਾ ਹੈ ਤੇ ਜਿੰਨੀ ਉਤਸੁਕਤਾ ਪੁਸਤਕ ਨੂੰ ਪ੍ਰਾਪਤ ਕਰਕੇ ਪੜ੍ਹ ਵਾਸਤੇ ਦਿਖਾਈ ਹੈ, ਉਸ ਸਭ ਬਾਰੇ “ਧੰਨਵਾਦ” ਲਫ਼ਜ਼ ਬਹੁਤ ਛੋਟਾ ਤੇ ਰਸਮੀ ਜਿਹਾ ਜਾਪਣ ਲੱਗ ਪਿਆ ਹੈ । 

ਆਪ ਦੇ ਹਜਾਰਾਂ ਸੁਨੇਹਿਆ/ ਸ਼ੁਭਕਾਮਨਾਵਾਂ ਤੇ ਸੈਂਕੜੇ ਫੋਨਾਂ ਨੇ ਪੁਸਤਕ ਪ੍ਰਤੀ ਗਹਿਰੀ ਦਿਲਚਸਪੀ ਦਾ ਪ੍ਰਗਟਾਵਾ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਪੜ੍ਹਨ ਦੇ ਸ਼ੌਕੀਨ ਹਨ, ਉਹਨਾ ਵਿੱਚ ਵੀ ਆਪਣੇ ਇਤਿਹਾਸ ਨਾਲ ਜੁੜਨ, ਇਤਿਹਾਸ ਨੂੰ ਸਮਝਣ ਤੇ ਹਰ ਪਲ ਕੁੱਜ ਨਵਾਂ ਜਾਨਣ ਦੀ ਤੀਬਰ ਚਾਹਤ ਹੈ ।

ਮੈਂ ਤੁਹਾਡਾ ਸਭਨਾ ਦਾ ਦਿਲ ਦੀਆ ਧੁਰ ਗਹਿਰੀਈਆਂ ਤੋ ਸ਼ੁਕਰ ਗੁਜਾਰ ਹਾਂ, ਕਿ ਤੁਸੀਂ ਇਸ ਨਾਚੀਜ ਨੂੰ ਏਨਾ ਮਾਣ ਸਨਮਾਨ ਦਿੱਤਾ ਤੇ ਇਸ ਦੇ ਨਾਲ ਹੀ ਇਹ ਵਾਅਦਾ ਕਰਦਾ ਹਾਂ ਜਿਥੇ ਕਰਤਾਰ ਪੁਰ ਸਾਹਿਬ ਨਾਲ ਸਬੰਧਿਤ ਆ ਰਹੀ ਪੁਸਤਕ ਆਪ ਦੇ ਬਹੁਤ ਸਾਰੇ ਸ਼ੰਕੇ ਨਵਿਰਤ ਕਰੇਗੀ ਉਥੇ ਆਉਂਣ ਵਾਲੇ ਸਮੇ ਵਿਚ ਵੀ ਆਪ ਦੀਆ ਆਸਾਂ 'ਤੇ ਇਸੇ ਤਰਾਂ ਖਰਾ ਉਤਰਨ ਦੀ ਕੋਸ਼ਿਸ਼ ਕਰਦਾ ਰਹਾਂਗਾ । ਇਕ ਵਾਰ ਫਿਰ ਕੋਟਿ ਨ ਕੋਟਿ ਸਤਿਕਾਰ ਤੇ ਹਾਰਦਿਕ ਸ਼ੁਕਰਾਨਾ ।

ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ)

ਨਿੱਕੀ ਸੋਚ, ਨਿੱਕੇ ਕੰਮਾਂ ਵਿਚੋਂ ਨਾਮਣਾ ਭਾਲਦੀ ਐ।  ✍️ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ 

ਯੁੱਗ ਨਹੀਂ ਬਦਲਤਾ, ਕੁੱਜ ਲੋਗ ਹੋਤੇ ਹੈਂ, 

ਜੋ ਯੁੱਗ ਦੀ ਪਰਿਭਾਸ਼ਾ ਬਦਲ ਦੇਤੇਂ ਹੈਂ । 

 

ਨਿੱਕੀ ਸੋਚ, ਨਿੱਕੇ ਕੰਮਾਂ ਵਿਚੋਂ ਨਾਮਣਾ ਭਾਲਦੀ ਐ। ਅਸੀਂ ਨਿੱਤ ਮਰਹਾ ਦੇ ਜੀਵਨ ਵਿੱਚ ਵਿਚਰਦਿਆਂ ਅਕਸਰ ਹੀ ਦੇਖਦੇ ਹਾਂ ਕਿ ਕੁੱਝ ਲੋਕ ਆਪਣੀ ਵਧੀਆ ਸੋਚ, ਸੁੱਚੀ ਲਗਨ ਅਤੇ ਕਠਿਨ ਮਿਹਨਤ ਨਾਲ ਨਾਮਣਾ ਖੱਟ ਚੁੱਕੀਆਂ ਸਖਸ਼ੀਅਤਾਂ ਨਾਲ ਆਪਣੀ ਫੋਟੋ ਕਰਾਉਣ ਨੂੰ ਹੀ ਆਹਲਾ ਦਰਜੇ ਦੀ ਪਰਾਪਤੀ ਮੰਨ ਲੈਂਦੇ ਹਨ ਤੇ ਘਰਾਂ ਵਿਚ ਉਹ  ਫੋਟੋਆਂ ਫਰੇਮ ਕਰਾਕੇ ਰੱਖਦੇ ਹਨ ਤਾਂ ਕਿ ਰਿਸ਼ਤੇਦਾਰਾਂ, ਦੋਸਤਾਂ ਅਤੇ ਹੋਰ ਸਮਾਜਿਕ ਸੰਬੰਧੀਆਂ ਵਿੱਚ ਚੰਗੀ ਭੱਲ ਜਾਂ ਟੌਹਰ ਬਣਾਈ ਜਾ ਸਕੇ ਜਦ ਕਿ ਦੂਜੇ ਪਾਸੇ ਇਹ  ਵੀ  ਸੱਚ  ਹੈ  ਕਿ ਬਹੁਤੀਆਂ ਹਾਲਤਾਂ ਵਿਚ ਉਹਨਾਂ ਵਿਸ਼ੇਸ਼ ਸਖਸ਼ੀਅਤਾਂ ਨੂੰ ਇਹ ਯਾਦ ਵੀ ਨਹੀਂ ਰਹਿੰਦਾ ਕਿ ਉਹਨਾਂ ਨਾਲ ਕਿਸ ਕਿਸ ਨੇ ਫੋਟੋ ਖਿਚਵਾਈ, ਫ਼ਰੇਮ ਕਰਵਾਈ ਹੈ ਤੇ ਘਰ ਚ ਲਗਵਾਈ ਹੈ । 

ਆਪਾਂ ਸਾਰੇ ਜਾਣਦੇ ਹਾਂ ਕਿ ਤਸਵੀਰਾਂ ਅਤੀਤ ਦੀਆ ਅਭੁੱਲ ਯਾਦਾਂ ਦਾ ਇਕ ਅਨਮੋਲ ਖ਼ਜ਼ਾਨਾ ਹੁੰਦੀਆਂ ਹਨ ਤੇ ਕਿਸੇ ਸ਼ਖਸ਼ੀਅਤ ਨਾਲ ਫੋਟੋ ਖਿਚਵਾਉਣ ਵਾਲੇ ਵਾਸਤੇ ਉਸ ਦੀ ਜਿੰਦਗੀ ਦੇ ਯਾਦਗਾਰੀ ਪਲਾਂ ਦੀ ਸੰਭਾਲ ਦਾ ਉਤਮ ਜਰੀਆ ਹੁੰਦੀਆ ਹਨ, ਪਰ ਇਸ ਦੇ ਨਾਲ ਹੀ ਇਹ ਵੀ ਖਰਾ ਸੱਚ ਹੈ ਰਿ ਬਹੁਤੀ ਵਾਰ ਕਿਸੇ ਸੈਲੀਬਰੈਟੀਆਂ ਨੂੰ ਸਿਵਾਏ ਉਹਨਾਂ ਦੀ ਜਾਣ ਪਹਿਚਾਣ ਵਾਲੇ ਕੁਝ ਕੁ ਖਾਸ ਲੋਕਾਂ ਦੇ ਤਸਵੀਰਾਂ ਕਰਾਉਣ ਵਾਲੇ ਆਮ ਲੋਕ/ ਫੈਨ ਬਹੁਤੇ ਯਾਦ ਨਹੀ ਰਹਿੰਦੇ । 

ਉਂਜ ਕਿਸ ਨੇ ਕਿਸ ਨਾਲ ਤਸਵੀਰ ਕਰਾਉਣੀ ਹੈ ਜਾਂ ਨਹੀ ਕਰਾਉਣੀ, ਹਰ ਇਕ ਦੀ ਨਿੱਜੀ ਚੋਣ ਜਾਂ ਪਸੰਦ ਹੈ, ਜਿਸ ‘ਤੇ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ, ਪਰ ਇਕ ਗੱਲ ਧਿਆਨ ਵਿਚ ਜਰੂਰ ਰੱਖਣੀ ਚਾਹੀਦੀ ਹੈ ਕਿ ਜਿਸ ਨਾਲ ਅਸੀਂ ਫੋਟੋ ਖਿਚਵਾਉਣ ਨੂੰ ਤਰਜੀਹ ਦੇ ਰਹੇ ਹਾਂ, ਉਸ ਸਖਸ਼ੀਅਤ ਦਾ ਆਚਰਣ ਤੇ ਕਿਰਦਾਰ, ਉਚਾ ਤੇ ਸੁੱਚਾ ਹੋਣ ਦੇ ਨਾਲ ਹੀ ਸਾਡੇ  ਵਾਸਤੇ ਪਰੇਰਣਾ ਤੇ ਉਤਸ਼ਾਹ ਪੈਦਾ ਕਰਨ ਵਾਲਾ ਜਰੂਰ ਹੋਵੇ ਤਾਂ ਕਿ ਘਰ ਚ ਲੱਗੀ ਹੋਈ ਉਹ ਤਸਵੀਰ ਪਲ ਪਲ ਸਾਡੇ ਅੰਦਰ ਉਸ ਦੇ ਨਕਸ਼ੇ ਕਦਮ ਚੱਲਣ ਵਾਸਤੇ ਉਤਸ਼ਾਹ ਪੈਦਾ ਕਰਦੀ ਰਹੇ ।

ਇਸ ਦੇ ਨਾਲ ਹੀ ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਜਿਸ ਲਗਨ, ਮਿਹਨਤ ਤੇ ਦਿਰੜ ਇਰਾਦੇ ਨਾਲ ਉਸ ਸ਼ਖਸ਼ੀਅਤ ਨੇ ਸਮਾਜ ਚ ਆਪਣੀ ਪਹਿਚਾਣ ਬਣਾਈ, ਨਾਮ ਕਮਾਇਆ ਤੇ ਨਾਮਣਾ ਖੱਟਿਆ, ਉਸੇ ਤਰਾਂ ਦੀ ਮਿਹਨਤ ਸਾਨੂੰ ਵੀ ਕਰਨੀ ਪਵੇਗੀ ਤਾਂ ਕਿ ਆਉਣ ਵਾਲੇ ਕੱਲ੍ਹ ਨੂੰ ਸਾਡੇ ਨਾਲ ਵੀ ਸਾਡੇ ਪਰਸੰਸਕ ਤਸਵੀਰਾ ਕਰਵਾ ਕੇ ਮਾਣ ਮਹਿਸੂਸ ਕਰ ਸਕਣ ਤੇ ਅਸੀ ਉਹਨਾ ਦੇ ਪਰੇਰਣਾ ਸਰੋਤ ਬਣ ਸਕੀਏ । ਕਹਿਣ ਦਾ ਭਾਵ ਇਹ ਕਿ ਕਿਸੇ ਸੈਲੀਬਰੇਟੀ ਦਾ ਫੈਨ ਹੋ ਕੇ, ਮੌਕਾ ਮਿਲ ਜਾਣ ਉਪਰੰਤ ਉਸ ਨਾਲ ਸਿਰਫ ਤਸਵੀਰ ਸੈਲਫੀ ਵਗੈਰਾ ਕਰਵਾ ਲੈਣੀ ਹੀ ਕਾਫੀ ਨਹੀ ਹੁੰਦੀ ਸਗੋ ਉਸ ਦੀਆ ਪਰਾਪਤੀਆਂ ਦੀ ਪਰੋਫਾਈਲ ਨੂੰ ਜਾਨਣਾ  ਤੇ ਉਹਨਾ ਪਰਾਪਤੀਆ ਦੇ ਪਿਛੇ ਘਾਲੀ ਗਈ ਘਾਲਣਾ ਨੂੰ ਧਿਆਨ ਚ ਰੱਖਕੇ ਉਸ ਦੇ ਪਦ ਚਿੰਨਾ 'ਤੇ ਚਲਦੇ ਹੋਏ ਆਪ ਵੀ ਮੁਆਰਕੇ ਮਾਰਨੇ ਚਾਹੀਦੇ ਹਨ, ਜਿਸ ਨਾਲ ਆਪਣੇ ਨਾਮ ਨੂੰ ਵੀ ਚਾਰ ਚੰਨ ਲੱਗਣ ਤੇ ਸਮਾਜ ਵਿਚ ਵੱਡਾ ਨਾਮਣਾ ਮਿਲੇ । 

ਬੌਲੀਵੁਡ ਦੇ ਮਸ਼ਹੂਰ ਐਕਟਰ ਅਮਿਤਾਬ ਬੱਚਨ ਦੇ ਪਿਤਾ ਮਰਹੂਮ ਹਰਬੰਸ ਰਾਏ ਬਚਨ ਦੀ ਇਕ ਕਵਿਤਾ ਦੇ ਬੋਲ ਹਨ ਕਿ "ਯੁੱਗ ਨਹੀ ਬਦਲਤਾ, ਮਗਰ ਕੁੱਝ ਲੋਕ ਹੋਤੇ ਹੈਂ ਜੋ, ਯੁੱਗ ਕੀ ਪਰਿਭਾਸ਼ਾ ਬਦਲ ਦੇਤੇ ਹੈਂ ।" ਠੀਕ ਇਸੇ ਤਰਾਂ ਇਹ ਸਾਡੇ ਆਪਣੇ ਵਸ ਚ ਹੈ ਕਿ ਆਉਣ ਵਾਲੇ ਕਲ੍ਹ ਨੂੰ ਸੁਨਹਿਰੀ ਬਣਾਉਣਾ ਹੈ ਜਾਂ ਨਹੀ, ਆਉਣ ਵਾਲੇ ਸਮੇ ਚ ਸਿਰਫ ਸੈਲੀਬਰੇਟੀਆਂ ਨਾਲ ਤਸਵੀਰਾ ਕਰਾਉਣ ਤੱਕ ਹੀ ਸੀਮਿਤ ਰਹਿਣਾ ਹੈ ਜਾਂ ਫਿਰ ਆਪਣੇ ਆਪ ਵਿਚ ਉਹ ਖੂਬੀਆ ਪੈਦਾ ਕਰਕੇ ਸੈਲੀਬਰੇਟੀ ਬਣਨ ਦੀ ਯੋਗਤਾ ਪੈਦਾ ਕਰਨੀ ਹੈ ਤੇ ਹਾਲਾਤਾਂ ਨੂੰ ਉਲਟ ਗੇੜਾ ਦੇਣਾ ਹੈ, ਗੱਲ ਸਿਰਫ ਸੋਚ ਦੀ ਹੈ, ਪਰੇਰਣਾ ਦੀ ਹੈ, ਕਿਸੇ ਮਿਥੇ ਨਿਸ਼ਾਨੇ ਦੀ ਪੁਰਤੀ ਹਿਤ ਕੀਤੇ ਜਾਣ ਵਾਲੇ ਯਤਨਾ ਦੀ ਹੈ । 

ਇਸ ਤੋ ਵੀ ਹੋਰ ਅਗੇ, ਗੱਲ ਸਾਡੀ ਸੋਚ ਦੇ ਤੰਗ ਜਾਂ ਖੁਲੇ ਦਾਇਰੇ ਦੀ ਹੈ । ਤੰਗ ਦਾਇਰੇ ਵਾਲੇ ਸੈਲੀਬਰੇਟੀਆਂ ਨਾਲ ਤਸਵੀਰਾ ਕਰਵਾਉਣ ਨੂੰ ਹੀ ਮੱਲ ਮਾਰ ਲਈ ਸਮਝਣਗੇ ਜਦ ਕਿ ਵਿਸ਼ਾਲ ਸੋਚ ਵਾਲੇ ਉਸ ਵਰਗਾ ਬਣਨ ਦਾ ਸੁਪਨਾ ਲੇ ਕੇ, ਉਸ ਸੁਪਨੇ ਨੂੰ ਹਕੀਕਤ ਚ ਬਦਲਣ ਵਾਸਤੇ ਉਪਰਾਲੇ ਕਰਨੇ ਸ਼ੁਰੂ ਕਰ ਦੇਣਗੇ । ਤੰਗ ਦਾਇਰੇ ਵਾਲੇ ਆਲਸ ਤੇ ਸੁਸਤੀ ਦੇ ਸ਼ਿਕਾਰ ਹੋ ਕੇ ਨਿਕੱਮੇਪਨ ਤੇ ਫੁਕਰਪੰਥੀ ਵੱਲ ਵਧਣਗੇ, ਜਦ ਕਿ ਕੁਝ ਕਰ ਗੁਜਰਨ ਦੀ ਰਚਨਾਤਮਕ ਸੋਚ ਰੱਖਣ ਵਾਲੇ ਧੁਨ ਦੇ ਪੱਕੇ ਹੋ ਕੇ ਕਿਸੇ ਨ ਕਿਸੇ ਉਚੇ ਮੁਕਾਮ 'ਦੀ ਬੁਲੰਦੀ ‘ਤੇ ਪਹੁੰਚ ਕੇ ਧਰੂੰ ਤਾਰੇ ਵਾਂਗ ਚਮਕਣਗੇ ਤੇ ਸਫਲਤਾ ਦੇ ਪਰਚਮ ਲਹਿਰਾਉਣਗੇ ਜਾਂ ਇੰਜ ਵੀ ਕਹਿ ਸਕਦੇ ਹਾਂ ਕਿ ਕੁਝ ਬਣਨ ਕਰਨ ਦਾ ਉਦੇਸ਼ ਰੱਖਣ ਵਾਲੇ ਪੀ ਐਚ ਡੀ ਕਰ ਜਾਣਗੇ ਜਦ ਕਿ ਜਦ ਕਿ ਹੱਥੀ ਕੁਜ ਕਰਨ ਦੀ ਬਜਾਏ ਦੂਸਰਿਆਂ ਨਾਲ ਤਸਵੀਰਾਂ ਖਿਚਵਾਉਣ ਨੂੰ ਪ੍ਰਾਪਤੀਆਂ ਸਮਝਣ ਵਾਲੇ ਇੱਕੋ ਜਗਾ ਤੇ ਇੱਕੋ ਜਮਾਤ ਦੇ ਬੁੱਢੇ ਕੁੱਕੜ ਬਣਕੇ ਰਹਿ ਜਾਣਗੇ । 

ਮੁੱਕਦੀ ਗੱਲ ਇਹ ਕਿ ਆਪਣੇ ਆਪ ਨੂੰ  ਸਮੇਂ ਦੇ ਹਾਣਦਾ ਰੱਖੋ, ਸਮੇਂ ਦੀ ਕਦਰ ਕਰੋ, ਵਿਸਾਲ ਸੋਚ ਦੇ ਮਾਲਿਕ ਬਣੋ, ਨਿਸ਼ਾਨਾ ਮਿਥੋ, ਪ੍ਰੇਰਨਾ ਦਾ ਕੋਈ ਵੀ ਸੋਮਾ ਹੈ, ਉਸ ‘ਤੇ ਧਿਆਨ ਕੇਂਦਰਤ ਕਰਦੇ ਹੋਏ ਦਿਰੜ ਨਿਸ਼ਚੇ ਤੇ ਲਗਨ ਨਾਲ ਮਿਹਨਤ ਕਰਦੇ ਹੋਏ ਆਪਣੇ ਮਿੱਥੇ ਨਿਸ਼ਾਨੇ ਵੱਲ ਵਧੋ । ਸੰਸਾਰ ਚ ਆਪਣੀ ਪਹਿਚਾਣ ਬਣਾਓ ਤੇ ਦੂਸਰਿਆਂ ਵਾਸਤੇ ਪ੍ਰੇਰਣਾ ਸਰੋਤ ਬਣੋ । ਫੁਕਰੀਆਂ ਤੇ ਟੁਚੀਆਂ ਗੱਲਾਂ ਨੂੰ ਜੀਵਨ ਵਿੱਚੋਂ ਮਨਫੀ ਕਰਕੇ ਰਚਨਾਤਮਿਕ ਤੇ ਸਕਾਰਾਤਮਕ ਸੋਚ ਰੱਖੋ । ਜ਼ਿੰਦਗੀ ਚ ਪ੍ਰਾਪਤੀਆਂ ਕਰਦੇ ਹੋ, ਉਹਨਾਂ ਨੂੰ ਦਿਮਾਗ ਚ ਨਾ ਚੜ੍ਹਨ ਦਿਓ, ਦਿਲ ਚ ਰੱਖੋ, ਹਮੇਸ਼ਾ ਨਿਮਰ ਰਹੋ । ਜੇਕਰ ਇਸ ਤਰਾਂ ਦਾ ਆਪਣੇ ਆਪ ਨੂੰ ਬਣਾ ਲੈਂਦੇ ਹੋ ਤਾਂ ਫੇਰ ਕੋਈ ਵਜ੍ਹਾ ਨਹੀਂ ਕਿ ਤਹਾਜਾ ਅਗਲਾ ਸਮਾਂ ਸੁਨਹਿਰੀ ਨਾ ਹੋਵੇ ਤੇ ਲੋਕ ਤੁਹਾਡੇ ਕਦਰਦਾਨ ਨਾ ਹੋਣ। ਆਪਣੇ ਆਪ ਨੂੰ ਆਮ ਤੋਂ ਖ਼ਾਸ ਬਣਾਓਗੇ ਵਾਸਤੇ ਨੇਮ ਨਾਲ ਉੱਦਮ ਕਰੋ ਤੇ ਨਿਰੰਤਰ ਕਰਦੇ ਰਹੋ, ਹੱਥ ‘ਤੇ ਹੱਥ ਧਰਕੇ ਬੈਠਿਆਂ ਕੋਈ ਵੀ ਪ੍ਰਾਪਤੀ ਦੀ ਆਸ ਰੱਖਣਾ ਸਿਰਫ ਤੇ ਸਿਰਫ ਮੂਰਖਪੰਥੀ ਸੋਚ ਹੀ ਹੋ ਸਕਦੀ ਹੈ । 

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ 

22/05/2020

ਪੈਰਾਂ ਤੇ ਪਏ ਛਾਲਿਆ ਦਾ ਦਰਦ ਗੁਲਾਮੀ ਦਾ ਅਹਿਸਾਸ ਦਵਾਗਿਆ ✍️ ਪੰਡਿਤ ਰਮੇਸ਼ ਕੁਮਾਰ

ਪੈਰਾਂ ਤੇ ਪਏ ਛਾਲਿਆ ਦਾ ਦਰਦ ਗੁਲਾਮੀ ਦਾ ਅਹਿਸਾਸ ਦਵਾਗਿਆ

ਭਾਰਤ ਦੇਸ਼ ਦੇ 10 ਕਰੋੜ ਭਾਰਤੀ ਮਜਬੂਰ ਮਜਦੂਰਾ ਦੇ ਨੰਗੇ ਪੈਰੀ ਪੈਦਲ ਤੁਰਨ ਕਾਰਨ ਪੈਰਾਂ ਦੀਆਂ ਤਲੀਆਂ ਤੇ ਪਏ ਹੋਏ ਛਾਲੀਆਂ ਦੇ ਦਰਦ ਸਦੀਆਂ ਤੱਕ ਭਾਰਤ ਦੇ ਨੀਜਾਮ ਦੀ ਹਿੱਕ ਤੇ ਰੜਕਦੇ ਰਹਿਣਗੇ, ਨੰਗੇ ਪੈਰੀਂ ਇਹਣਾ ਬੇਬਸ ਮਜਦੂਰਾ ਦੀਆਂ ਦਰਦ ਨਾਲ ਭਰਿਆ ਕੁਰਲਾਊੰਦੀਆਂ ਚੀਖਾਂ ਦੀਆਂ ਪੂਕਾਰਾ ਭਾਰਤ ਦੀ ਆਮ ਜਨਤਾ ਨੂੰ ਬਹੁਤ ਦੁੱਖੀ ਕਰ ਰਹਿਆ ਹਨ, ਬਡੇ ਬਡੇ ਇਲਾਨ ਕਰਨ ਵਾਲਿਆਂ ਸਰਕਾਰਾਂ ਇਹਨਾਂ ਮਜਦੂਰਾ ਦੇ ਮਲਹਮ ਪੱਟੀਆਂ ਕਰਨ  ਦੀ ਬਜਾਏ ਸੀਆਸਤ ਕਰ ਰਹੀਆਂ ਹਨ, ਵਿਰੋਧੀ ਪਾਰਟੀਆਂ ਦੀਆ ਮਲਹਮ ਪੱਟੀਆਂ ਜੋ ਉਹ ਇਹਨਾ ਬੇਬਸ ਮਜਦੂਰਾ ਦੇ ਕਰਨਾ ਚਾਹੁੰਦੀਆਂ ਹਨ, ਉਹਨਾਂ ਨੂੰ ਰਾਸ ਨਹੀਂ ਆ ਰਹੀਆਂ, ਮੇਰੀ ਗੱਲ ਯਾਦ ਰਖਣਾ ਮੇਰੇ ਦੇਸ਼ ਦੇ ਭਾਰਤ ਵਾਸੀੳ, ਇਹਨਾਂ ਬੇਬਸ ਮਜਦੂਰਾ ਨੇ ਹੀ ਆਉਣ ਵਾਲੇ ਵਕਤ ਵਿੱਚ ਭਾਰਤ ਦੇਸ਼ ਦੀ ਕਿਸਮਤ ਲਿਖਣੀ ਹੈ, ਮੈਂ ਹਾਂ ਮੇਰੇ ਭਾਰਤ  ਦੇਸ਼ ਦੇ ਇਹਨਾਂ ਮਜਬੂਰ ਬੇਬਸ ਮਜਦੂਰਾ ਦਾ ਸ਼ੁਭਚਿੰਤਕ, 

ਪੰਡਿਤ ਰਮੇਸ਼ ਕੁਮਾਰ ਭਟਾਰਾ ਬਰਨਾਲਾ ਪੰਜਾਬ  *ਭਾਰਤ* *9815318924*

ਚੈਨਲ ਬਹਿਸ ਬਨਾਮ ਖੁਸ਼ਹਾਲਤਾ!  ✍️ ਸਲੇਮਪੁਰੀ ਦੀ ਚੂੰਢੀ 

ਚੈਨਲ ਬਹਿਸ ਬਨਾਮ ਖੁਸ਼ਹਾਲਤਾ! 

ਜਿਸ ਵੇਲੇ ਜਿਹੜਾ ਮਰਜੀ ਕੋਈ ਟੀ ਵੀ ਚੈਨਲ ਆਨ ਕਰੋ ਉਸ ਉਪਰ ਸਿਆਸੀ ਆਗੂਆਂ ਅਤੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਪ੍ਰਬੰਧਕਾਂ ਦੀ ਬਹਿਸ ਵੇਖਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਭਾਰਤ  ਸੰਸਾਰ ਦਾ ਇਕ ਬਹੁਤ ਵੱਡਾ ਖੁਸ਼ਹਾਲ ਦੇਸ਼ ਹੈ, ਕਿਉਂਕਿ ਹੁਣ ਇਥੇ ਪੀ ਪੀ ਈ ਕਿੱਟਾਂ ਅਤੇ ਮਾਸਕ ਬਣਨੇ ਵੀ ਸ਼ੁਰੂ ਹੋ ਗਏ ਹਨ ਅਤੇ ਦੇਸ਼ ਬੜੀ ਤੇਜੀ ਨਾਲ ਆਤਮ ਨਿਰਭਰਤਾ ਵਲ ਵੱਡੀਆਂ-ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਦੇਸ਼ ਦੀ ਖੁਸ਼ਹਾਲੀ ਸਬੰਧੀ ਹੁੰਦੀ ਬਹਿਸ, ਵਿਚਾਰ - ਚਰਚਾ ਵੇਖਕੇ /ਸੁਣਕੇ ਅਸੀਂ ਵੀ ਬਾਗੋ-ਬਾਗ ਹੋ ਜਾਂਦੇ ਹਾਂ। ਪਰ ਵੱਡੇ ਸਰਮਾਏਦਾਰਾਂ, ਸਿਆਸੀ ਆਗੂਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਚੈਨਲਾਂ ਵਿਚ ਕੰਮ ਕਰ ਰਹੇ  ਐਂਕਰਾਂ ਦੀ ਤਰ੍ਹਾਂ ਅਸੀਂ ਵੀ ਜਮੀਨੀ ਹਕੀਕਤ ਪ੍ਰਤੀ ਹਮੇਸ਼ਾ ਅੱਖਾਂ ਮੀਟੀ ਰੱਖਦੇ ਹਾਂ। ਅੱਜ ਕੋਰੋਨਾ ਦੇ ਚੱਲਦਿਆਂ ਦੇਸ਼ ਦੇ ਮਜਦੂਰ ਅਤੇ ਗਰੀਬ ਦੀ ਹਾਲਤ ਜੋ ਬਦ ਤੋਂ ਬਦਤਰ ਹੋ ਚੁੱਕੀ ਹੈ ਕਿਸੇ ਨੂੰ ਦਿਖਾਈ ਨਹੀਂ ਦਿੰਦੀ। ਜੇ ਸਾਡਾ ਦੇਸ਼ ਸੱਚਮੁੱਚ ਹੀ ਖੁਸ਼ਹਾਲ ਹੁੰਦਾ ਤਾਂ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਲੋਕ ਰੋਜੀ ਰੋਟੀ ਲਈ ਆਪਣੇ ਘਰ - ਪਰਿਵਾਰਾਂ ਨੂੰ ਛੱਡ ਕੇ ਦੂਜੇ ਸੂਬਿਆਂ ਵਿਚ ਧੱਕੇ ਖਾਣ ਲਈ ਮਜਬੂਰ ਨਾ ਹੁੰਦੇ। ਵੇਖਣ ਵਾਲੀ ਗੱਲ ਹੈ ਕਿ ਸਨੱਅਤੀ ਸ਼ਹਿਰ ਇਕੱਲੇ  ਲੁਧਿਆਣਾ ਵਿਚ ਹੀ 8 ਲੱਖ ਮਜਦੂਰਾਂ ਨੇ ਵਾਪਸ ਆਪਣੇ ਪਿਤਰੀ ਸੂਬਿਆਂ ਵਿਚ ਜਾਣ ਲਈ ਅਰਜੀਆਂ ਦਿੱਤੀਆਂ ਹਨ। ਪਹਿਲਾਂ ਉਹ ਇਥੇ ਭੁੱਖਮਰੀ ਤੋਂ ਖਹਿੜਾ ਛੁਡਾਉਣ ਲਈ ਪੰਜਾਬ ਆਏ ਅਤੇ ਹੁਣ ਇਥੋਂ ਦੀ ਭੁੱਖਮਰੀ ਤੋਂ ਖਹਿੜਾ ਛੁਡਾਉਣ ਲਈ ਵਾਪਸ ਜਾਣ ਲਈ ਮਜਬੂਰ ਹਨ ਪਰ ਭੁੱਖਮਰੀ ਪਰਛਾਵਾਂ ਬਣ ਕੇ ਨਾਲ ਚਿੰਬੜੀ ਰਹੀ। 8  ਕਰੋੜ ਮਜਦੂਰ ਅਤੇ ਗਰੀਬ ਸੜਕਾਂ ਅਤੇ ਰੇਲ ਪਟੜੀਆਂ ਦੇ ਰਾਹੀਂ ਨੰਗੇ ਪੈਰੀਂ, ਭੁੱਖ ਨਾਲ ਲੜਦਿਆਂ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰਕੇ ਘਰ ਪਹੁੰਚਣ ਲਈ ਮਜਬੂਰ ਹੋਏ। ਕਈਆਂ ਨੇ ਰਾਹ ਵਿਚ ਹੀ ਪ੍ਰਾਣ ਤਿਆਗ ਦਿੱਤੇ, ਬਸ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ 1947 ਵਿਚ ਦੇਸ਼ ਦੀ ਵੰਡ ਵੇਲੇ ਹੋਇਆ ਸੀ। ਉਸ ਵੇਲੇ ਮਜਦੂਰਾਂ, ਗਰੀਬਾਂ ਅਤੇ ਆਮ ਲੋਕਾਂ ਨੂੰ ਮਾਰ ਪਈ ਸੀ ਜਦਕਿ ਸਰਮਾਏਦਾਰਾਂ ਅਤੇ ਸਿਆਸੀ ਆਗੂਆਂ ਦਾ ਕੁੱਝ ਵੀ ਨਹੀਂ ਵਿਗੜਿਆ ਅਤੇ ਹੁਣ ਵੀ ਉਹ ਪ੍ਰਸਥਿਤੀਆਂ ਹਨ। ਜਹਾਜ਼ਾਂ ਰਾਹੀਂ ਖਾਂਦੇ ਪੀਂਦੇ ਲੋਕਾਂ ਨੇ ਕੋਰੋਨਾ ਲਿਆਂਦਾ, ਜਿਸ ਦੀ ਮਾਰ ਸਾਇਕਲਾਂ ਅਤੇ ਪੈਦਲ ਚੱਲਣ ਵਾਲਿਆਂ ਉਪਰ ਪੈ ਗਈ। 1947 ਵਿਚ ਵੀ  ਲੜਾਈ ਕੁਰਸੀ ਲਈ ਸਿਆਸੀ ਆਗੂਆਂ ਦੀ ਸੀ ਪਰ ਕੁਰਬਾਨੀਆਂ ਆਮ ਲੋਕਾਂ ਨੇ ਦਿੱਤੀਆਂ, ਤਸੀਹੇ ਝੱਲੇ ਅਤੇ ਪਿੰਡਿਆਂ 'ਤੇ ਦਰਦ ਹੰਢਾਇਆ।ਅੱਜ ਦੇਸ਼ ਵਿੱਚ ਗੈਰ - ਜਥੇਬੰਦਕ 45 ਕਰੋੜ ਮਜਦੂਰ ਰੋਜੀ ਰੋਟੀ ਨੂੰ ਤਰਸ ਰਹੇ ਹਨ। ਦੇਸ਼ ਦੀ ਅਜਾਦੀ ਵੇਲੇ ਲੋਕ ਮਜਬੂਰ ਸਨ ਪਰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜਬੂਤ ਸਨ ਜਿਸ ਕਰਕੇ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਖੌਫ ਨਹੀਂ ਖਾਧਾ ਪਰ ਇਸ ਵੇਲੇ ਦੇਸ਼ ਦੇ ਲੋਕ ਆਪਣੇ ਹੱਕਾਂ ਅਤੇ ਹਿੱਤਾਂ ਤੇ ਆਪ ਨੂੰ ਸੁਰੱਖਿਅਤ ਰੱਖਣ ਲਈ ਨਾ ਤਾਂ ਮਜਬੂਤ ਹਨ ਸਗੋਂ ਮਜਬੂਰ ਵੀ ਹਨ, ਕਿਉਂਕਿ ਉਹ ਜਾਣਦੇ ਹਨ ਕਿ ਜੇ ਉਨ੍ਹਾਂ ਨੇ ਆਪਣੇ ਹੱਕਾਂ ਅਤੇ ਹਿੱਤਾਂ ਲਈ ਅਵਾਜ ਬਲੰਦ ਕੀਤੀ ਤਾਂ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰ ਕੇ ਜੇਲ ਵਿਚ ਬੰਦ ਕਰ ਦੇਣਾ ਹੈ। ਦੂਸਰੇ ਪਾਸੇ ਦੇਸ਼ ਨੂੰ ਲੁੱਟਣ ਵਾਲੇ, ਲੋਕਾਂ ਨੂੰ ਕੁੱਟਣ ਵਾਲੇ, ਰਿਸ਼ਵਤਾਂ ਖਾਣ ਵਾਲੇ, ਸਰਕਾਰੀ ਅਤੇ ਗੈਰ-ਸਰਕਾਰੀ ਜਮੀਨਾਂ ਉਪਰ ਨਜਾਇਜ ਕਬਜੇ ਕਰਨ ਵਾਲੇ, ਸਰਕਾਰੀ ਗ੍ਰਾਂਟਾਂ ਖਾਣ ਵਾਲੇ, ਧਰਮ, ਜਾਤ ਪਾਤ, ਬੋਲੀਆਂ, ਪਹਿਰਾਵੇ ਦੇ ਨਾਂ  'ਤੇ ਦੰਗੇ ਫਸਾਦ ਕਰਵਾਉਣ ਵਾਲੇ ਦੇਸ਼ ਭਗਤਾਂ ਦੀ ਸੂਚੀ ਵਿਚ ਸ਼ਾਮਲ ਹੋ ਜਾਂਦੇ ਹਨ।

ਖੈਰ ਇਹ ਮੰਨਣਾ ਪਵੇਗਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਹੁਕਮਰਾਨਾਂ ਨੇ ਦੇਸ਼ ਨੂੰ ਆਪਣੇ ਮੁਤਾਬਿਕ ਚਲਾਇਆ ਹੈ ਨਾ ਕਿ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਨੂੰ ਮੁੱਖ ਰੱਖ ਕੇ ਚਲਾਇਆ ਹੈ। ਹੁਣ ਕੇਂਦਰ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਦੇ ਲੋਕਾਂ ਦੀ ਭਲਾਈ ਲਈ 20 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ ਜਿਸ ਨਾਲ ਦੇਸ਼ ਦੇ ਹਰੇਕ ਨਾਗਰਿਕ ਦੇ ਧੋਣੇ ਧੋਤੇ ਜਾਣੇ ਹਨ, ਕਿਉਂਕਿ ਇਹ ਰਕਮ ਛੋਟੀ ਨਹੀਂ ਬਹੁਤ ਵੱਡੀ ਹੈ। ਦੇਸ਼ ਦੇ ਕਰੋੜਾਂ ਮਜਦੂਰ ਅਤੇ ਕਰੀਬ ਇਸ ਦੀ ਪ੍ਰਾਪਤੀ ਲਈ ਆਸ ਲਾਈ ਬੈਠੇ ਹਨ ਅਤੇ ਬਹੁਤ ਹੀ ਬੇਸਬਰੀ ਨਾਲ ਨਾਲ ਉਡੀਕ ਰਹੇ ਹਨ।ਉਂਝ ਮਜ਼ਦੂਰਾਂ /ਕਾਮਿਆਂ ਦੇ ਥੋੜ੍ਹੇ - ਬਹੁਤੇ ਹੱਕਾਂ ਅਤੇ ਹਿੱਤਾਂ ਲਈ ਹਾਮੀ ਭਰ ਭਰਨ ਵਾਲੇ ਕਾਨੂੰਨਾਂ ਨੂੰ ਵੀ ਸਿਉਂਕ ਲੱਗ ਗਈ ਹੈ, ਜਿਨ੍ਹਾਂ ਦੀ ਹੋਂਦ ਹੌਲੀ-ਹੌਲੀ ਬਿਲਕੁਲ ਖਤਮ ਹੋ ਜਾਵੇਗੀ ਅਤੇ ਫਿਰ ਮਜਦੂਰਾਂ /ਕਾਮਿਆਂ ਦੀ ਹਾਲਤ ਬੰਧੂਆਂ ਵਰਗੀ ਹੋ ਕੇ ਰਹਿ ਜਾਵੇਗੀ। 

ਸੁਖਦੇਵ ਸਲੇਮਪੁਰੀ

09780620233

22 ਮਈ, 2020

ਘੜੇ ਦਾ ਪਾਣੀ ✍️ਹਰਨਰਾਇਣ ਸਿੰਘ ਮੱਲੇਆਣਾ

 ਘੜੇ ਦਾ ਪਾਣੀ-ਸਭਿਆਚਾਰ ਅਤੇ ਸਿਹਤ ਦੀ ਨਿਸ਼ਾਨੀ

 

ਗਰਮੀਆਂ ਸ਼ੁਰੂ ਹੁੰਦਿਆਂ ਹੀ ਮਿੱਟੀ ਦੇ ਘੜਿਆਂ ਦੀ ਮੰਗ ਵੀ ਸ਼ੁਰੂ ਹੋ ਜਾਂਦੀ ਹੈ । ਗਰਮੀ ਵਿੱਚ ਘੜੇ ਦਾ ਪਾਣੀ ਜਿੰਨਾ ਠੰਡਾ ਅਤੇ ਸਕੂਨਦਾਇਕ ਲੱਗਦਾ ਹੈ ।ਸਿਹਤ ਲਈ ਵੀ ਓਨਾ ਹੀ ਲਾਭਦਾਇਕ ਹੁੰਦਾ ਹੈ ।ਜੇਕਰ ਤੁਸੀਂ ਇਸ ਦੇ ਲਾਭ ਬਾਰੇ ਨਹੀਂ ਜਾਣਦੇ ਤਾਂ ਆਓ ਤੁਹਾਨੂੰ ਦੱਸੀਏ ।

ਘੜੇ ਦੇ ਪਾਣੀ ਦੇ ਬਹੁਮੁੱਲੇ ਲਾਭ ;

°ਮਿੱਟੀ ਦੇ ਘੜੇ ਦਾ ਪਾਣੀ ਪੀਣਾ ਸਿਹਤ ਲਈ ਲਾਭਦਾਇਕ ਹੈ ।ਇਸ ਦਾ ਤਾਪਮਾਨ ਸਾਧਾਰਨ ਤੋਂ ਥੋੜ੍ਹਾ ਹੀ ਘੱਟ ਹੁੰਦਾ ਹੈ ।ਜੋ ਠੰਡਕ ਤਾਂ ਦਿੰਦਾ ਹੈ ਸਗੋਂ ਹਾਜ਼ਮ ਪ੍ਰਕਿਰਿਆ ਨੂੰ ਵੀ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ । ਇਹ ਪਾਣੀ ਪੀਣ ਨਾਲ ਸਰੀਰ ਵਿੱਚ ਟੈਸਟੋਸਟੇਰਾਨ  ਦਾ ਪੱਧਰ ਵੀ ਵਧਦਾ ਹੈ ।

• ਮਿੱਟੀ ਦਾ ਘੜਾ ਪਾਣੀ ਵਿਚਲੀਆਂ ਅਸ਼ੁੱਧੀਆਂ ਨੂੰ ਦੂਰ ਕਰਦਾ ਹੈ ਅਤੇ ਲਾਭਕਾਰੀ ਮਿਨਰਲ ਦਿੰਦਾ ਹੈ ।ਸਰੀਰ ਨੂੰ ਜ਼ਹਿਰੀਲੇ ਤੱਤਾਂ ਤੋਂ ਮੁਕਤ ਕਰਕੇ ਤੁਹਾਡੇ ਸਰੀਰ ਦੀ ਇਮਿਊਨਿਟੀ ਸਿਸਟਮ ਨੂੰ ਬਿਹਤਰ ਬਣਾਉਣ ਵਿਚ ਇਹ ਪਾਣੀ ਲਾਭਕਾਰੀ ਹੁੰਦਾ ਹੈ ।

•ਫਰਿੱਜ ਦੇ ਪਾਣੀ ਦੇ ਮੁਕਾਬਲੇ ਇਹ ਜ਼ਿਆਦਾ ਲਾਭਦਾਇਕ ਹੁੰਦਾ ਹੈ ਕਿਉਂਕਿ ਇਹ ਪੀਣ ਨਾਲ ਕਬਜ਼ ,ਗਲਾ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ । ਇਸ ਤੋਂ ਇਲਾਵਾ ਇਹ ਸਹੀ ਅਰਥਾਂ ਵਿੱਚ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ ।

•ਇਸ ਪਾਣੀ ਦਾ ਪੀਐੱਚ ਸੰਤੁਲਨ ਸਹੀ ਹੁੰਦਾ ਹੈ। ਮਿੱਟੀ ਦੇ ਤੱਤ ਅਤੇ ਪਾਣੀ ਦੇ ਤੱਤ ਮਿਲ ਕੇ ਦੋਵੇਂ ਢੁੱਕਵਾਂ ਪੀ ਐੱਚ ਬੈਲੈਂਸ ਬਣਾਉਂਦੇ ਹਨ ।ਜੋ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦੇ ਹਨ, ਤੇ ਸੰਤੁਲਨ ਵਿਗੜ ਨਹੀਂ ਦਿੰਦੇ ।

•ਘੜੇ ਦਾ ਪਾਣੀ ਕੁਦਰਤੀ ਤੌਰ ਤੇ ਠੰਢਾ ਹੁੰਦਾ ਹੈ । ਜਦਕਿ ਫਰਿਜ ਦਾ ਪਾਣੀ ਬਿਜਲੀ ਨਾਲ ।ਇਸ ਦਾ ਵੱਡਾ ਲਾਭ ਇਹ ਵੀ ਹੈ ਕਿ ਬਿਜਲੀ ਦੀ ਬੱਚਤ ਹੁੰਦੀ ਹੈ ਤੇ ਘੜਾ ਬਣਾਉਣ ਵਾਲੇ ਕਾਰੀਗਰਾਂ ਨੂੰ  ਸਿੱਧਾ ਲਾਭ ਪੁੱਜਦਾ ਹੈ ।

ਸਚਮੁੱਚ ਕਲਮ ਦੇ ਧਨੀ ਤੇ ਬੁਲੰਦ ਅਵਾਜ਼ ਦੇ ਮਾਲਕ ਹਨ, ਲੱਖਾ ਸਲੇਮਪੁਰੀ ਜੀ ✍️ ਵਿਕਾਸ ਸਿੰਘ ਮਠਾੜੂ

ਸਮੁੱਚੇ ਵਿਸ਼ਵ ਦੇ ਪੰਥ ਪ੍ਰਸਿੱਧ ਸ਼੍ਰੋਮਣੀ, ਪੰਜਾਬੀ ਸਿੱਖ ਲੇਖਕ ਹਨ - ਖਾਲਸਾ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਲੱਖਾ ਸਲੇਮਪੁਰ ਵਾਲੇ, ਜੋ ਕਿ "ਅੰਮ੍ਰਿਤਸਰ ਵੱਲ ਜਾਂਦੇ ਰਾਹੀਓ" ਅਵਾਜ਼ ਭਾਈ ਦਵਿੰਦਰ ਸਿੰਘ ਸੋਢੀ, "ਰੱਬ ਕੋਲੋਂ ਡਰ ਬੰਦਿਆ" ਅਵਾਜ਼ ਭਾਈ ਗੁਰਚਰਨ ਸਿੰਘ ਰਸੀਆ, "ਚਲੋ ਜੀ ਅਨੰਦਪੁਰ ਚਲੀਏ" ਅਵਾਜ਼ ਰਣਜੀਤ ਮਣੀ, "ਚੰਨ ਚੜਿਆ ਨਨਕਾਣੇ" ਅਵਾਜ਼ ਨਿਰਮਲ ਸਿੱਧੂ, "ਨਗਰ ਕੀਰਤਨ ਆਇਆ" ਅਵਾਜ਼ ਬੀਬੀ ਜਸਕਿਰਨ ਕੌਰ, "ਮੈਂ ਨਿਰਗੁਣ ਕੀ ਜਾਣਾ" ਅਵਾਜ਼ ਸਤਨਾਮ ਸਿੰਘ ਰਾਹੀ, "ਗੁਰੂ ਵਰਗਾ ਕਿਤੇ ਪਿਆਰ ਨਹੀਂ" ਅਵਾਜ਼ ਸੋਢੀ ਸ਼ੌਂਕੀ, "ਮੰਜ਼ਿਲਾਂ ਸਿੱਖੀ ਦੀਆ ਦੂਰ" ਅਵਾਜ਼ ਜਰਨੈਲ ਬਾਘਾ ਫਰੀਦਕੋਟ, "ਮਹਾਨ ਖਾਲਸਾ" ਅਵਾਜ਼ ਭਾਈ ਜਸਵੀਰ ਸਿੰਘ ਦਿੱਲ਼ੀ ਵਾਲੇ, "ਬੰਧਨਾ ਮੈਂ ਕਰਾਂ ਮਾਲਕਾ" ਭਾਈ ਸਤਨਾਮ ਸਿੰਘ ਸ਼ਾਂਤ, "ਤਾਰਿਆ ਏ ਸਾਰਾ ਸੰਸਾਰ" ਅਵਾਜ਼ ਗਿਆਨੀ ਬਲਦੇਵ ਸਿੰਘ ਨਿਮਾਣਾ, "ਤੇਰਿਆਂ ਬੋਲਾਂ ਦਾ ਕਰਾਂ ਸਤਿਕਾਰ ਬਾਬਾ" ਅਵਾਜ਼ ਭਾਈ ਕੁਲਵਿੰਦਰ ਸਿੰਘ, "ਕਰਨੀ ਹੈ ਰੱਜ-੨ ਸੇਵਾ" ਖਾਲਸਾ ਭਾਈ ਲਖਵਿੰਦਰ ਸਿੰਘ ਲੱਖਾ ਸਲੇਮਪੁਰ ਵਾਲੇ, "ਨਾਨਕ ਨੇ ਜੱਗ ਤਾਰਿਆ" ਸਿੰਗਰ ਬਾਜਵਾ ਸਿੰਘ ਟਰੋਰੋ, "ਬਾਣੀ ਨਾਲ ਕਰਲੈ ਪਿਆਰ" ਭਾਈ ਕੁਲਦੀਪ ਸਿੰਘ ਟਰੋਰੋ ਵਾਲੇ ਅਤੇ ਹੋਰ ਸੈਂਕੜੇ ਪ੍ਰਸਿੱਧ (ਸੁਪਰਹਿੱਟ) ਕੈਸਿਟਾਂ ਦੇ ਰਚੇਤਾ ਹਨ। ਸਾਨੂੰ ਮਾਣ ਹੈ ਕਿ ਲੱਖਾ ਜੀ ਸਿੱਖ ਪੰਥ ਦੇ ਇੱਕ ਅੰਮ੍ਰਿਤਧਾਰੀ (ਪੂਰਨ ਸਿੱਖ) ਮਹਾਨ ਕੀਰਤਨੀਏ ਵੀ ਹਨ।  ਅੱਜ-ਕਲ ਦੇ ਚਲ ਰਹੇ ਮਹੌਲ ਮੁਤਾਬਿਕ, ਬਾਬਾ ਨਾਨਕ ਜੀ ਵਲੋਂ ਪੁਰਾਤਨ ਸਮੇਂ ਚ' 20 ਰੁਪੱਈਆਂ ਨਾਲ ਚਲਾਈ ਲੰਗਰ ਦੀ ਮਰਿਯਾਦਾ ਦੀ ਯਾਦ ਨੂੰ ਤਾਜ਼ਾ ਕਰਦਿਆਂ, ਸਤਿਕਾਰਯੋਗ ਭਾਈ ਲੱਖਾ ਸਲੇਮਪੁਰੀ ਜੀ ਨੇ ਦਾਤਾਰ ਪਾਤਸ਼ਾਹ ਜੀ ਦਾ ਓਟ-ਆਸਰਾ ਲੈਕੇ ਆਪਣੀ ਅਣਮੁੱਲੀ ਕਲਮ ਨਾਲ "ਲੰਗਰ ਵਰਤੇ ਸਾਰੇ" ਗੀਤ ਦੀ ਰਚਨਾ ਕੀਤੀ ਹੈ ਤੇ ਫਿਰ ਇਸਨੂੰ ਗਾਇਨ ਵੀ ਖ਼ੁਦ ਆਪ ਕੀਤਾ ਹੈ। ਅੱਜ ਹੀ ਇਹ ਬੁਲੰਦ ਗੀਤ ਲ਼ਸ਼ਲ਼ ਫ੍ਰੌਧੂਛਠੀੌਂਸ਼ ਹੇਠ ਤੇ ਕਰਨ/ਪ੍ਰਿੰਸ ਦੇ ਮਿਊਜ਼ਕ ਨਾਲ ਰਿਲੀਜ਼ ਹੋ ਰਿਹਾ ਹੈ, ਸੋ ਲੱਖਾ ਜੀ ਵਲੋਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਉਨਾਂ ਦੇ ਯੂ-ਟਿਊਬ ਚੈਨਲ ਸ਼ੀਂਘ੍ਹ ੀਸ਼ ਖੀਂਘ ਤੇ ਜਾਕੇ ਸੁਣਿਆਂ ਜਾਵੇ ਤੇ ਲਾਇਕ/ਸ਼ੇਅਰ ਕਰਕੇ ਚੈਨਲ ਨੂੰ   ਵੀ ਸਬਸਕ੍ਰਾਈਬ ਕਰਕੇ ਉਨਾਂ ਦੀ ਸਪੋਰਟ ਕੀਤੀ ਜਾਵੇ। ਵਾਹਿਗੁਰੂ ਜੀ ਭਾਈ ਲਖਵਿੰਦਰ ਸਿੰਘ ਜੀ ਲੱਖਾ ਸਲੇਮਪੁਰ ਵਾਲਿਆਂ ਨੂੰ ਇਸੇ ਤਰਾਂ ਹੋਰ ਬੁਲੰਦੀਆਂ ਤੇ ਤੰਦਰੁਸਤੀ ਬਖ਼ਸ਼ਣ ਤਾਂ ਕਿ ਲੱਖਾ ਜੀ ਦੇਸ਼, ਕੌਮ ਤੇ ਨਿਆਰੇ ਪੰਥ ਖਾਲਸੇ ਦੀ ਹੋਰ ਵੱਧਕੇ ਸੇਵਾ ਕਰ ਸਕਣ।

ਦੋ-ਮੂੰਹੀ ਰਾਜਨੀਤੀ ਅਤੇ ਤ੍ਰਿਕੋਣੀ ਵਿਚਾਰਧਾਰਾ ਦੇ ਧਨੀ✍️ ਰਣਜੀਤ ਸਿੰਘ ਹਿਟਲਰ

ਦੋ-ਮੂੰਹੀ ਰਾਜਨੀਤੀ ਅਤੇ ਤ੍ਰਿਕੋਣੀ ਵਿਚਾਰਧਾਰਾ ਦੇ ਧਨੀ

ਰਾਜਨੀਤੀ ਤੋਂ ਭਾਵ ਆਪਣੇ 'ਰਾਜ' ਦੇ ਲੋਕਾਂ ਦੇ ਵਿਕਾਸ ਅਤੇ ਉਹਨਾਂ ਦੇ ਜੀਵਨ ਪੱਧਰ ਵਿਚ ਸੁਧਾਰ ਲਿਆਉਣ ਲਈ ਸੁਚੱਜੇ ਢੰਗ ਦੀ ਠੋਸ 'ਨੀਤੀ' ਬਣਾਉਣਾ। ਜੇਕਰ ਸਾਡੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਾਡੇ ਇਤਿਹਾਸ ਵਿੱਚ ਵੱਖ-ਵੱਖ ਸਮੇਂ ਉਪਰ  ਕਈ ਰਣਨੀਤੀਆਂ ਰਾਜਨੀਤਕ ਸਵਰੂਪ ਨਾਲ ਬਣਦੀਆਂ ਰਹੀਆ ਅਤੇ ਕਾਮਯਾਬ ਵੀ ਹੋਈਆਂ।ਕਿਉਂਕਿ ਸਾਡੇ ਪੁਰਖਾਂ ਕੋਲ ਆਪਣਾ ਮਿਥਿਆ ਹੋਇਆ ਟਿੱਚਾ ਹਾਸਿਲ ਕਰਨ ਲਈ ਇੱਕ ਦ੍ਰਿੜ ਇਰਾਦੇ ਵਾਲੀ ਇੱਕ ਠੋਸ ਵਿਚਾਰਧਾਰਾ ਸੀ। ਜੇਕਰ ਪੰਜਾਬ ਦੇ ਇਤਿਹਾਸ ਦਾ ਪੰਨਾ ਫਰੋਲ ਕੇ ਦੇਖੀਏ ਤਾਂ ਪੰਜਾਬ ਨੇ ਹਰ ਇੱਕ ਮੁਸੀਬਤ ਦਾ ਡੱਟ ਕੇ ਮੁਕਾਬਲਾ ਕੀਤਾ। ਚਾਹੇ ਸਾਹਮਣੇ ਮੁਗਲ ਸਾਮਰਾਜ ਹੋਵੇ ਜਾਂ ਅੰਗਰੇਜ਼ੀ ਹਕੂਮਤ ਕਿਉਂਕਿ ਉਸ ਸਮੇਂ ਸਾਡੇ ਆਗੂਆਂ ਦੀ ਵਿਚਾਰਧਾਰਾ ਇੱਕ ਅਤੇ ਪੱਕੀ ਸੀ।ਰਾਜਨੀਤੀ ਆਪਣੀ ਜਨਤਾ ਦੇ ਪ੍ਰਤੀ ਵਫਾਦਾਰ ਸੀ, ਅਤੇ ਸਾਡੇ ਆਗੂਆਂ ਦੀ ਰਣਨੀਤੀ ਵੀ ਲੋਕਾਂ ਵਿੱਚ ਉਤਸਾਹ ਪੈਦਾ ਕਰਨ ਵਾਲੀ ਸੀ। ਕੁਲ  ਦੁਨੀਆ ਦੀ ਸਿਰਫ 2 ਪ੍ਰਤੀਸ਼ਤ ਆਬਾਦੀ ਵਾਲੇ ਸਿੱਖਾਂ ਦਾ ਜੋ ਵੱਡਮੁੱਲਾ ਇਤਿਹਾਸ ਬਣਿਆ ਹੈ।ਉਹ ਠੋਸ ਰਣਨੀਤੀ ਨਾਲ ਹੀ ਸਿਰਜਿਆ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ 40 ਵਰਿਆਂ ਦਾ ਰਾਜ ਹੋਵੇ ਜਾਂ ਬੰਦਾ ਸਿੰਘ ਬਹਾਦਰ ਅਤੇ ਹਰੀ ਸਿੰਘ ਨਲੂਏ ਵਰਗੇ ਯੋਧਿਆਂ ਦੀ ਗੱਲ ਹੋਵੇ। ਹਰੀ ਸਿੰਘ ਨਲੂਆ ਇੱਕ ਮਹਾਨ, ਬਲਵਾਨ ਅਤੇ ਉੱਚੀ ਵਿਚਾਰਧਾਰਾ ਵਾਲਾ ਯੋਧਾ ਸੀ। ਕਿਉਂਕਿ ਦਰਿਆ-ਏ-ਖੈਬਰ ਵਿੱਚ ਆ ਕੇ ਦੁਨੀਆ ਦਾ ਹਰੇਕ ਵੱਡੇ ਤੋਂ ਵੱਡਾ ਸ਼ਾਸਕ ਹਾਰਿਆ ਪਰੰਤੂ ਹਰੀ ਸਿੰਘ ਨਲੂਏ ਨੇ ਆਪਣੀ ਵੱਡਮੁੱਲੀ ਰਾਜਨੀਤੀ ਅਤੇ ਰਣਨੀਤੀ ਨਾਲ ਦਰਿਆ-ਏ-ਖੈਬਰ ਵੀ ਫਤਿਹ ਕੀਤਾ।ਉਸ ਸਮੇ ਦੇ ਕਈ ਇਤਿਹਾਸਕਾਰ ਲਿਖਦੇ ਹਨ ਕਿ ਜੇਕਰ ਹਰੀ ਸਿੰਘ ਨਲੂਆ ਕੋਲ ਅੰਗਰੇਜ਼ਾਂ ਜਿੰਨੀ ਸੈਨਿਕ ਸ਼ਕਤੀ ਹੁੰਦੀ ਤਾਂ ਉਹ ਕੁਲ ਦੁਨੀਆ ਉਪਰ ਹੀ ਕੇਸਰੀ ਝੰਡਾ ਲਹਿਰਾ ਸਕਦਾ ਸੀ। ਇਹ ਵਿਚਾਰਧਾਰਾ ਅਤੇ ਰਾਜਨੀਤਕ ਦਿੱਖ ਸਾਨੂੰ ਸਾਡੇ ਪੁਰਖਾਂ ਨੇ ਦਿਖਾਈ ਸੀ। ਪਰੰਤੂ ਸਾਡੀ ਤਰਾਸਦੀ ਦਾ ਕਾਰਨ ਹੁਣ ਇਹ ਬਣਦਾ ਜਾ ਰਿਹਾ ਹੈ ਕਿ ਅਸੀਂ ਇਸ ਵੱਡਮੁੱਲੀ ਵਿਚਾਰਧਾਰਾ ਅਤੇ ਰਾਜਨੀਤਕ ਸਿੱਖਿਆ ਦੀ ਸ਼ਕਤੀ ਨੂੰ ਅਪਣਾਉਣਾ ਤਾਂ ਕੀ ਸੀ ਅਸੀ ਤਾਂ ਇਸ ਨੂੰ ਸਮਝ ਹੀ ਨਹੀਂ ਪਾਏ। ਅੱਜ ਰਾਜਨੀਤੀ ਤੋਂ ਭਾਵ ਬਸ 'ਰਾਜ ਦੀ ਪ੍ਰਾਪਤੀ ' ਹੀ ਰਹਿ ਗਿਆ ਹੈ। ਜਿਵੇਂ ਇੱਕ ਮੱਝ ਫੀਡ ਖਾਂਦੀ ਹੈ ਪਰ ਉਸਨੂੰ ਫੀਡ ਦੀ ਕੰਪਨੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।ਬਸ ਇਹੀ ਹਾਲ ਸਾਡੇ ਅੱਜ ਦੇ ਲੀਡਰਾਂ ਦਾ ਹੈ ਇਹਨਾਂ ਨੂੰ ਵੀ ਬਸ ਮਲਾਈ ਵਾਲੀ ਕੌਲੀ ਮਿਲਣੀ ਚਾਹੀਦੀ ਹੈ ਇਹਨਾਂ ਦਾ ਵੀ ਕਿਸੇ ਪਾਰਟੀ ਜਾਂ ਵਿਚਾਰਧਾਰਾ ਨਾਲ ਕੋਈ ਲੈਣਾ ਦੇਣਾ ਨਹੀਂ। ਆਪਣੇ ਨਿੱਜੀ ਸੁਆਰਥਾਂ ਲਈ ਥਾਂ-ਥਾਂ ਦੁਖੀ ਆਤਮਾ ਬਣਕੇ ਭਟਕ ਰਹੇ ਇਹ ਲੀਡਰ ਸਾਡੇ ਸਮਾਜ ਦਾ ਕੁਝ ਨਹੀਂ ਸੁਆਰ ਸਕਦੇ। ਸਾਡੇ ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਸਾਨੂੰ ਸਾਡੇ ਗੁਰੂਆਂ ਅਤੇ ਪੁਰਖਾਂ ਨੇ ਆਪਣੀ ਗੱਲ ਉਪਰ ਅਟੱਲ ਰਹਿਣਾ ਸਿਖਾਇਆ ਹੈ ਚਾਹੇ ਸਾਹਮਣੇ ਵੱਡੀ ਤੋਂ ਵੱਡੀ ਮੁਸੀਬਤ ਵੀ ਕਿਉਂ ਨਾ ਹੋਵੇ। ਔਖੇ ਸਮੇਂ ਵਿਚ ਇਹਨਾਂ ਆਪਣਾ ਆਪ ਅਗਾਂਹ ਵਧਾਉਣ ਵਾਲੇ ਲੀਡਰਾਂ ਨੂੰ ਚਾਹੀਦਾ ਹੈ ਕਿ ਆਪਣੀ ਵਿਚਾਰਧਾਰਾ ਦੇ ਨਾਲ ਡੱਟ ਕੇ ਖੜ੍ਹਨ ਪਰੰਤੂ ਇਹ ਦੋ-ਮੂੰਹੀ ਰਾਜਨੀਤੀ ਕਰਨ ਵਾਲੇ ਸਿਰਫ ਆਪਣਾ ਹੀ ਸੋਚਦੇ ਹਨ। ਇਹਨਾਂ ਦਾ ਸਮਾਜ ਉਪਰ ਪੈ ਰਹੇ ਪ੍ਰਭਾਵ ਨਾਲ ਕੋਈ ਲੈਣਾ ਦੇਣਾ ਨਹੀਂ। ਪਰੰਤੂ ਇਥੇ ਕਹਿਣ ਯੋਗ ਗੱਲ ਹੈ ਕਿ ਅਕਸਰ ਹੀ ਦੋ-ਬੇੜੀਆਂ ਵਿੱਚ ਪੈਰ ਰੱਖਣ ਵਾਲੇ ਡੁੱਬ ਜਾਇਆ ਕਰਦੇ ਹਨ। ਇਹਨਾਂ ਨੇਤਾਵਾਂ ਨੂੰ ਚਾਹੀਦਾ ਹੈ ਕਿ ਇਹ ਦੋ-ਮੂੰਹੀ ਰਾਜਨੀਤੀ ਨੂੰ ਤਿਆਗਣ ਅਤੇ ਆਪਣੀ ਇਕ ਵਿਚਾਰਧਾਰਾ ਉਪਰ ਕਾਇਮ ਰਹਿਣ, ਆਪਣੇ ਆਪ ਨੂੰ ਖੋਜਣ ਅਤੇ ਇਤਿਹਾਸ ਤੋ ਜਾਣੂ ਹੋਣ। ਅੱਜ ਦੇ ਸਾਡੇ ਕੁਝ ਨੇਤਾ ਜੋ ਲੱਗਭਗ ਹਰ ਪਾਰਟੀ ਵਿੱਚ ਜਾਣ ਦਾ ਮਾਣ ਹਾਸਿਲ ਕਰ ਚੁੱਕੇ ਹਨ।ਅਤੇ ਫ਼ਸਲੀ ਚੱਕਰ ਵਾਂਗ ਲਗਾਤਾਰ ਆਪਣੇ ਦਿੱਤੇ ਬਿਆਨਾਂ ਤੋਂ ਪਲਟਦੇ ਹੀ ਰਹਿੰਦੇ ਹਨ, ਉਹਨਾਂ ਦੀ ਕਿਹੜੀ ਵਿਚਾਰਧਾਰਾ ਹੋ ਸਕਦੀ ਹੈ। ਜਿਸ ਵਿਚਾਰਧਾਰਾ ਲੈਕੇ ਇਹ ਆਮ ਲੋਕਾਂ ਵਿੱਚ ਜਾਣ ਅਤੇ ਉਸ ਪਾਸੋਂ ਲੋਕਾਂ ਨੂੰ ਜਾਣੂ ਕਰਵਾਉਣ। ਇਹੋ-ਜਿਹੇ ਦਲ-ਬਦਲੂ ਨੇਤਾਵਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਕਿ ਇਹ ਸਮਾਜ ਨੂੰ ਕੋਈ ਸੇਧ ਦੇਣਗੇ। ਸਾਡੇ ਇਸੇ ਸਮਾਜ ਅੰਦਰ ਕਈ ਨੇਤਾ ਅਜਿਹੇ ਵੀ ਹਨ ਜਿੰਨਾ ਨੂੰ ਚਾਹੇ ਨਫ਼ਾ ਹੋਇਆ ਜਾ ਨੁਕਸਾਨ ਪ੍ਰੰਤੂ ਉਹ ਆਪਣੀ ਇਕ ਵਿਚਾਰਧਾਰਾ ਤੇ ਹੀ ਕਾਇਮ ਰਹੇ। ਅੱਜ ਹਰ ਪਾਸੇ ਬਸ ਅਹੁਦੇਦਾਰੀਆਂ, ਕੁਰਸੀਆਂ ਅਤੇ ਮੰਤਰਾਲੇ ਸਾਂਭਣ ਦੀ ਹੀ ਕਸ਼ਮਕਸ਼ ਹੈ ਜਦਕਿ ਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਸੀ ਆਮ ਜਨਤਾ ਨੂੰ ਕਿਵੇਂ ਲਾਭ ਦੇਣਾ ਹੈ,ਉਹਨਾਂ ਦੀ ਜਿੰਦਗੀ ਕਿਵੇਂ ਸੁਖਾਲੀ ਕਰਨੀ ਹੈ।ਇਹ ਸੁਆਰਥੀ ਲੀਡਰ ਵੋਟਾਂ ਵੇਲੇ ਲੋਕਾਂ ਵਿੱਚ ਕਿਹੜੀ ਵਿਚਾਰਧਾਰਾ ਲੈਕੇ ਜਾਂਦੇ ਹਨ ਜਦਕਿ ਛੇ ਮਹੀਨੇ ਪਹਿਲਾਂ ਹੀ ਇਹਨਾਂ ਨੇ ਆਪਣੀ ਪਾਰਟੀ ਬਦਲੀ ਹੁੰਦੀ ਹੈ। ਸਮਾਜ ਵਿੱਚ ਸਿਰਫ ਉਹੀ ਲੋਕ ਤਬਦੀਲੀ ਲਿਆ ਸਕਦੇ ਹਨ ਜੋ ਆਪਣੀ ਇੱਕ ਵਿਚਾਰਧਾਰਾ ਉਪਰ ਹਮੇਸ਼ਾ ਡੱਟੇ ਰਹਿਣ।ਸਿਰਫ ਸੱਤਾ ਦੇ ਮੋਹ ਲਈ ਹੀ ਪਾਸੇ ਨਾ ਬਦਲਣ। ਵੱਖ-ਵੱਖ ਵਿਚਾਰਧਾਰਾਵਾਂ ਇਕੱਠੀਆਂ ਹੋਕੇ ਸਮਾਜ ਵਿਚ ਕੋਈ ਬਦਲਾਅ ਨਹੀਂ ਲਿਆਂ ਸਕਦੀਆਂ,ਆਮ ਲੋਕਾਂ ਦਾ ਕੋਈ ਭਲਾ ਨਹੀਂ ਕਰ ਸਕਦੀਆਂ। ਅੰਤ ਵਿੱਚ ਮੈਂ ਆਮ ਲੋਕਾਂ ਨੂੰ ਬਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਤੁਸੀ ਇਹਨਾਂ ਨੇਤਾਵਾਂ ਦੀ ਕਿਸਮਤ ਲਿਖੋ ਨਾਂ ਕਿ ਆਪਣੀ ਕਿਸਮਤ ਇਹਨਾਂ ਦੇ ਆਸਰੇ ਛੱਡੋ। ਇਸ ਨਾਲ ਹੀ ਸਾਡੇ ਸਮਾਜ ਅਤੇ ਦੇਸ਼ ਦਾ ਭਲਾ ਹੋ ਸਕਦਾ ਹੈ।

 

 ✍️ ਰਣਜੀਤ ਸਿੰਘ ਹਿਟਲਰ

ਫਿਰੋਜ਼ਪੁਰ ਪੰਜਾਬ।

ਮੋ:ਨੰ:- 7901729507

ਈਮੇਲ:ranjeetsinghhitlar21@gmail.com

ਲੌਕਡਾਊਨ ਤਾਂ ਲਾਗੂ ਕਰ ਦਿੱਤਾ, ਪਰ ਜ਼ਮੀਨੀ ਪੱਧਰ 'ਤੇ ਪ੍ਰਬੰਧ ਹਨ ਜ਼ੀਰੋ? ✍️ ਅਜੀਤ ਸਿੰਘ ਅਖਾੜਾ

ਲੌਕਡਾਊਨ ਤਾਂ ਲਾਗੂ ਕਰ ਦਿੱਤਾ, ਪਰ ਜ਼ਮੀਨੀ ਪੱਧਰ 'ਤੇ ਪ੍ਰਬੰਧ ਹਨ ਜ਼ੀਰੋ?

ਅੱਜ ਤੋਂ ਹਾਲਾਤਾਂ ਤੋਂ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਹਰ ਇਕ ਚੰਗਾ ਮਾੜਾ ਮਨੁੱਖ  ਆਪਣੇ ਆਲੇ ਦੁਆਲੇ ਚਾਰ ਪੰਜ ਆਪਣੇ ਸਾਥੀਆਂ ਨੂੰ ਨਾਲ ਰੱਖਣਾ ਇਕ ਮਾਣ ਸਨਮਾਨ ਸਮਝਦਾ ਸੀ, ਪਰ ਕੁਦਰਤ ਨੇ ਮਨੁੱਖ ਨਾਲ ਐਸੀ ਖੇਡ ਖੇਡੀ ਹੈ ਕਿ ਹੁਣ ਮਨੁੱਖ ਦੂਜੇ ਮਨੁੱਖ ਨੂੰ ਦੇਖ ਕੇ ਦੂਰ ਭੱਜ ਰਿਹਾ ਹੈ ਤੇ ਇਕ ਦੂਜੇ ਨਾਲ ਸੰਪਰਕ ਕਰਨ ਤੋਂ ਗੁਰੇਜ਼ ਕਰ ਰਿਹਾ ਹੈ। ਇਕ ਹੋਰ ਅਹਿਮ ਤੇ ਖਾਸ ਗੱਲ ਕਿ ਉਕਤ ਵਰਤਾਰਾ ਕਿਸੇ ਵਿਸ਼ੇਸ਼ ਜਗ੍ਹਾ ਜਾਂ ਵਿਸ਼ੇਸ਼ ਦੇਸ਼ 'ਚ ਨਹੀਂ ਸਗੋਂ ਪੂਰੀ ਦੁਨੀਆਂ 'ਚ ਹੀ ਵਾਪਰ ਰਿਹਾ ਹੈ। ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਸ਼ਾਇਦ ਅੱਜ ਅਸੀਂ ਜਿਸ ਭਿਆਨਕ ਦੌਰ ਵਿਚੋਂ ਦੀ ਗੁਜ਼ਰ ਰਹੇ ਹਾਂ, ਉਹ ਸੰਤਾਲੀ ਸਮੇਂ ਦੇਸ਼ ਵੰਡ ਵਾਂਗ ਤਾਂ ਨਹੀਂ, ਪਰ ਹਾਲਾਤ ਉਸ ਦੌਰ ਦੀ ਤਰ੍ਹਾਂ ਕਾਫ਼ੀ ਨਾਜੁਕ ਹੀ ਜਾਪਦੇ ਹਨ। ਅੱਜ ਦੇ ਇਨ੍ਹਾਂ ਹਾਲਾਤਾਂ ਨਾਲ ਨਿਜੱਠਣ ਤੋਂ ਬਾਅਦ ਅਸੀਂ ਵੀ ਸ਼ਾਇਦ ਆਪਣੀ ਆਉਂਣ ਵਾਲੀ ਪੀੜੀ ਨੂੰ ਇਸ ਖਤਰਨਾਕ ਦੌਰ ਬਾਰੇ ਦੱਸਿਆ ਕਰਾਂਗੇ, ਪਰ ਮੈਨੂੰ ਲੱਗਦਾ ਕਿ ਕੋਈ ਵੀ ਅੱਜ ਦੇ ਇਨ੍ਹਾਂ ਹਾਲਾਤਾਂ ਬਾਰੇ ਮੰਨਣ ਨੂੰ ਤਿਆਰ ਨਹੀਂ ਹੋਇਆ ਕਰੇਗਾ, ਕਿਉਂਕਿ ਅੱਜ ਤੱਕ ਸ਼ਾਇਦ ਕਿਸੇ ਨੇ ਕਦੇ ਵੀ ਸੋਚਿਆ ਹੀ ਨਹੀਂ ਹੋਵੇਗਾ ਕਿ ਇੰਝ ਵੀ ਕਦੇ ਦੁਨੀਆਂ ਰੁਕ ਸਕਦੀ ਹੈ,
ਮਨੁੱਖ ਵੱਲੋਂ ਜਾਨਵਰਾਂ ਅਤੇ ਜੀਵ ਜੰਤੂਆਂ 'ਤੇ ਕੀਤੇ ਗਏ ਅੰਨੇਵਾਹ ਤਸ਼ੱਦਦ ਅਤੇ ਕੁਦਰਤ ਨਾਲ ਕੀਤੇ ਜਾ ਰਹੇ ਵੱਡੇ ਪੱਧਰ 'ਤੇ ਖਿਲਵਾੜ ਦਾ ਸਮੁੱਚੀ ਮਨੁੱਖ ਜਾਤੀ ਨੂੰ ਐਨਾ ਮਹਿੰਗਾ ਅਤੇ ਵੱਡਾ ਮੁੱਲ ਤਾਰਨਾ ਪਵੇਗਾ। ਅਸੀਂ ਸਾਰੇ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ ਹਾਂ ਕਿ ਚੀਨ ਤੋਂ ਪੂਰੀ ਦੁਨੀਆਂ 'ਚ ਫੈਲਿਆਂ ਇਹ ਕੋਰੋਨਾ ਨਾਮਕ ਵਾਇਰਸ ਮਨੁੱਖ ਵੱਲੋਂ ਬੇਜ਼ੁਬਾਨਾਂ ਨੂੰ ਜ਼ਾਲਮ ਤਰੀਕੇ ਨਾਲ ਪਕਾ ਕੇ ਖਾਣ ਦੇ ਨਤੀਜੇ 'ਚੋਂ ਉਪਜਿਆਂ ਹੈ ਤੇ ਪਿਛਲੇ ਦੋ ਕੁ ਮਹੀਨਿਆਂ ਦੌਰਾਨ ਚੀਨ 'ਚੋਂ ਉਨ੍ਹਾਂ ਬੇਜ਼ੁਬਾਨਾਂ ਨੂੰ ਮਾਰ ਕੇ ਖਾਣਯੋਗ ਬਣਾਉਂਣ ਦੀਆਂ ਤਰਸਯੋਗ ਤਸਵੀਰਾਂ ਅਤੇ ਵੀਡਿਓ ਕਲਿੱਪਾਂ ਅਤੇ ਫਿਰ ਚੀਨੀ ਮਾਵਾਂ ਵੱਲੋਂ ਛੋਟੇ ਛੋਟੇ ,ਬੱਚਿਆਂ ਨੂੰ ਮਹਿਜ਼ ਦੇਖ ਹੀ ਸਕਣ ਅਤੇ ਨਾ ਮਿਲਣ ਦੀਆਂ ਵੀਡਿਓ ਕਲਿੱਪਾਂ ਨੇ ਹਰ ਇਕ ਦਿਲ ਨੂੰ ਪਸੀਜ ਕੇ ਰੱਖ ਦਿੱਤਾ। ਇਨਸਾਨੀ ਕਿਆਸਰਾਈਆਂ ਦੇ ਉਲਟ ਕਿਸੇ ਦੇ ਵੀ ਜਿਹਨ 'ਚ ਏਅਰਪੋਰਟਾਂ 'ਤੇ ਖੜੇ ਜ਼ਹਾਜ਼ਾਂ, ਖੜੀਆਂ ਰੇਲ ਗੱਡੀਆਂ, ਬੰਦ ਪਈਆਂ ਵੱਡੀਆਂ ਫੈਕਟਰੀਆਂ, ਬੱਚਿਆਂ ਦੇ ਪੇਪਰ, ਧਾਰਮਿਕ ਸਮਾਗਮ, ਖੇਡ ਟੂਰਨਾਮੈਂਟ ਆਦਿ ਮੁਲਤਵੀ ਹੋਣ ਬਾਰੇ ਕਦੇ ਸੋਚਿਆ ਤੱਕ ਨਹੀਂ ਸੀ ਤੇ ਨਾ ਹੀ ਕਦੇ ਇਹ ਸੋਚਿਆ ਸੀ ਕਿ ਦੁਨੀਆਂ ਵੀ ਇੰਝ ਰੁਕ ਸਕਦੀ ਹੈ। ਪਰ ਹਾਂ ਇਹ ਸਭ ਕੁਝ ਵਾਪਰ ਰਿਹਾ ਹੈ ਤੇ ਇਹ ਸਾਨੂੰ ਮੰਨਣਾ ਵੀ ਪੈਣਾ, ਕਿਉਂਕਿ ਕੋਰੋਨਾ ਵਾਇਰਸ ਕਰਕੇ ਮੌਜੂਦਾ ਜੋ ਵੀ ਇਹ ਭਿਆਨਕ ਹਾਲਾਤ ਬਣੇ ਹਨ, ਹੁਣ ਕੋਰੋਨਾ ਖਿਲਾਫ਼ ਇਸ ਲੜਾਈ ਨੂੰ ਜਿੱਤਣ ਲਈ ਸਾਡੇ ਕੋਲ ਅਜੇ ਤੱਕ ਕੋਈ ਵੀ ਠੋਸ ਹਥਿਆਰ ਭਾਵ ਕਿ ਇਲਾਜ ਸੰਭਵ ਨਹੀਂ ਹੋ ਸਕਿਆ ਅਤੇ ਇਹ ਵਾਇਰਸ ਦੀ ਵਧਣ ਦੀ ਗਤੀ ਐਨੀ ਜ਼ਿਆਦਾ ,ਤੇਜ਼ ਹੈ ਕਿ ਪੂਰੀ ਦੁਨੀਆਂ ਅੰਦਰ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਮਰੀਜ਼ ਇਸ ਦੀ ਲਪੇਟ 'ਚ ਆ ਰਹੇ ਹਨ, ਜਿੰਨ੍ਹਾਂ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ 'ਚ ਹੋ ਚੁੱਕੀ ਹੈ, ਪਰ ਦੂਜਾ ਪੱਖ ਹਜ਼ਾਰਾਂ ਦੀ ਗਿਣਤੀ ਵਿਚ ਕੋਰੋਨਾ ਦੀ ਦੇ ਮਰੀਜ਼ ਠੀਕ ਵੀ ਹੋ ਰਹੇ ਹਨ। ਇਹ ਵਾਇਰਸ ਇਕ ਦੂਜੇ ਨਾਲ ਸੰਪਰਕ 'ਚ ਆਉਂਣ 'ਤੇ ਜਾਂ ਫਿਰ ਕੋਰੋਨਾ ਨਾਲ ਪੀੜਤ ਵੱਲੋਂ ਕਿਸੇ ਵਸਤੂ ਨੂੰ ਹੱਥ ਲਗਾਉਂਣ 'ਤੇ ਹੀ ਇਹ ਵਾਇਰਸ ਬੜੀ ਤੇਜ਼ੀ ਨਾਲ ਵੱਧਦਾ ਹੈ ਤੇ ਜਿਸ ਕਰਕੇ ਇਸ 'ਤੇ ਕਾਬੂ ਪਾਉਂਣਾ ਬੇਹੱਦ ਮੁਸ਼ਕਿਲ ਕੰਮ ਹੈ। ਜੰਗਲ 'ਚ ਲੱਗੀ ਅੱਗ ਵਾਂਗ ਵੱਧ ਰਹੇ ਇਸ ਵਾਇਰਸ ਨੂੰ ਰੋਕਣ ਲਈ ਤਾਕਤਵਰ ਦੇਸ਼ਾਂ ਦੇ ਰਾਜਨੀਤਿਕ ਆਗੂਆਂ ਦੀਆਂ ਮੱਥੇ ਦੀਆਂ ਸ਼ਿਕਨਾਂ ਦਿਨ ਬ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਆਰਥਿਕ ਪੱਖੋਂ ਬੇਹੱਦ ਮਜ਼ਬੂਤ ਸਥਿਤੀ 'ਚ ਮੰਨੇ ਜਾਂਦੇ ਵੱਡੇ ਵੱਡੇ ਦੇਸ਼ ਵੀ ਇਸ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਗਏ ,ਲੌਕਡਾਊਨ ਦੇ ਚੱਲਦਿਆਂ ਆਪਣੀ ਚੰਗੀ ਅਰਥਵਿਵਸਥਾ ਤੋਂ ਹੱਥ ਧੋ ਬੈਠੇ ਹਨ। ਕਿਉਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਵਾਇਰਸ ਨੂੰ 24 ਘੰਟੇ ਕੋਈ ਸੰਪਰਕ ਨਾ ਮਿਲੇ ਤਾਂ ਇਹ ਖਤਮ ਹੋ ਜਾਂਦਾ ਹੈ। ਜਿਕਰਯੋਗ ਹੈ ਕਿ ਕਈ ਮੁਲਕਾਂ ਦੀ ਹਾਲਤ ਸੱਪ ਦੇ ਮੂੰਹ 'ਚ ਆਏ ਕੋਹੜਕਿਰਲੇ ਵਰਗੀ ਹੋ ਗਈ ਹੈ, ਕਿਉਂਕਿ ਜੇਕਰ ਉਹ ਲੋਕਡਾਊਨ ਕਰਦੇ ਤਾਂ ਉਹਨਾਂ ਦੀ ਜਨਤਾ ਭੁੱਖ ਕਾਰਨ ਮਰ ਸਕਦੀ ਹੈ ਤੇ ਜੇਕਰ ਲੌਕਡਾਊਨ ਨਹੀਂ ਕਰਦੇ ਤਾਂ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਂਣ ਕਰਕੇ ਮੌਤ ਦਾ ਰਸਤਾ। ਇਸ ਮੁਸ਼ਕਿਲ ਘੜੀ ਵਿਚੋਂ ਦੀ ਗੁਜ਼ਰ ਕੇ ਅਜਿਹੇ ਮਾੜੀ ਅਰਥਵਿਵਸਥਾ ਵਾਲੇ ਮੁਲਕ ਕਈ ਸਾਲ ਆਪਣੀ ਡਾਵਾਂਡੋਲ ਹੋ ਚੁੱਕੀ ਅਰਥਵਿਵਸਥਾ ਨੂੰ ਠੀਕ ਕਰਨ 'ਚ ਜੂਝਣਗੇ। ਹਾਲ ਦੀ ਘੜੀ ਵਿਚ ਦੁਨੀਆਂ ਦੀਆਂ ਲਗਭਗ ਸਾਰੀਆਂ ਸਰਕਾਰਾਂ ਨੇ ਇਨ੍ਹਾਂਹਾਲਾਤਾਂ ਨਾਲ ਨਿਜੱਠਣ ਦਾ ਇਕੋ ਇਕ ਰਾਹ ਲੱਭਿਆ ਹੈ ਲੋਕਾਂ ਦਾ ਆਪਸੀ ਮੇਲਜੋਲ ਬੰਦ ਭਾਵ ਕਿ ਲੌਕਡਾਊਨ ਅਤੇ ਸਿੱਧੇ ਸ਼ਬਦਾਂ 'ਚ ਆਖੀਏ ਤਾਂ ਕਰਫਿਊ ਲਗਾਉਂਣਾ ਹੀ ਯੋਗ ਹੈ। ਮਹਾਨ ਬੁੱਧੀਜੀਵੀਆਂ ਦੀ ਬੋਲਾਂ ਅਨੁਸਾਰ ਜਦੋਂ ਮਨੁੱਖ ਕਿਸੇ ਮੁਸੀਬਤ 'ਚ ਫਸਦਾ ਹੈ ਤਾਂ ਸਹਿਣਸ਼ੀਲਤਾ ਅਤੇ ਸਬਰ ਹੀ ਸਭ ਤੋਂ ਵੱਡਾ ਹਥਿਆਰ ਮੰਨਿਆ ਜਾਂਦਾ ਹੈ ਤੇ ਅੱਜ ਉਸ ,ਸਹਿਣਸ਼ੀਲਤਾ ਤੋਂ ਕੰਮ ਲੈਣ ਦੀ ਘੜੀ ਆ ਚੁੱਕੀ ਹੈ ਤੇ ਪਿਛਲੇ ਕਰੀਬ ਇਕ ਮਹੀਨੇ ਤੋਂ ਇਹ ਹਥਿਆਰ ਕਾਫ਼ੀ ਹੱਦ ਤੱਕ ਕਈ ਥਾਵਾਂ 'ਤੇ ਸਫਲ ਵੀ ਸਾਬਤ ਚੱਲਿਆ ਆ ਰਿਹਾ ਹੈ। ਅੱਜ ਪੂਰੀ ਦੁਨੀਆਂ 'ਚ ਲੌਕਡਾਊਨ ਕਾਰਨ ਵੱਡੇ-ਛੋਟੇ ਮੁਲਕਾਂ ਨੂੰ ਲੱਖਾਂ ਕਰੋੜਾਂ ਰੁਪਏ ਡਾਲਰਾਂ ਦੇ ਨੁਕਸਾਨ ਝੱਲਣੇ ਪੈ ਰਹੇ ਹਨ ਤੇ ਹਾਲਾਤ ਵੀ ਇਸ ਤਰ੍ਹਾਂ ਦੇ ਹੀ ਹਨ ਕਿ ਜਾਂ ਤਾਂ ਲੋਕ ਚੰਗੀ ਪਰਜਾ ਦੀ ਤਰ੍ਹਾਂ ਆਪਣੇ ਸ਼ਾਸਕ ਦਾ ਕਹਿਣਾ ਮੰਨਦੇ ਹੋਏ ਲੋਕਡਾਊਨ ਦਾ ਪਾਲਣ ਕਰਨ ਜਾਂ ਫਿਰ ਬਗਾਵਤ ਦਾ ਰਸਤਾ ਅਪਣਾਉਂਦੇ ਹੋਏ ਕੋਰੋਨਾ ਦੀ ਲਪੇਟ 'ਚ ਆ ਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਖਤਰੇ 'ਚ ਪਾਉਣ। ਜਿੱਥੇ ਪੂਰੀ ਦੁਨੀਆਂ 'ਤੇ ਕੋਰੋਨਾ ਵਾਇਰਸ ਕਰਕੇ ਖਤਰੇ ਦੇ ਬੱਦਲ ਛਾਏ ਹੋਏ ਹਨ, ਉਥੇ ਭਾਰਤ 'ਚ ਵੀ ਇਸ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਇਥੇ ਵੀ ਲੌਕਡਾਊਨ ਜ਼ਰੀਏ ਹਾਲਾਤਾਂ 'ਤੇ ਕਾਬੂ ਪਾਉਂਣ ਦੀਆਂ ਕੋਸ਼ਿਸਾਂ ਲਗਾਤਾਰ ਜਾਰੀ ਹਨ, ਪਰ ਜ਼ਮੀਨੀ ਪੱਧਰ 'ਤੇ ਕੋਰੋਨਾ ਖਿਲਾਫ਼ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਪ੍ਰਬੰਧਾਂ ਦੀ ਗੱਲ ਕਰਦੇ ਹਾਂ, ਤਾਂ ਨਤੀਜਾ ਸਿਫਰ ਹੀ ਆਉਂਦਾ ਹੈ। ਦੇਖਿਆ ਗਿਆ ਹੈ ਕਿ ਦੇਸ਼ ਦੇ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਸਮੇਂ ਸਮੇਂ 'ਤੇ ਦੇਸ਼ਵਾਸੀਆਂ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸਿੱਧੇ ਜਾਂ ਅਸਿੱਧੇ ਰੂਪ 'ਚ 'ਤਾੜੀ ਵਜਾਓ, ਥਾਲੀ ਖੜਕਾਉ' ਅਤੇ ਰਾਤ ਨੂੰ 'ਨੌ ਮਿੰਟ ਮੋਮਬੱਤੀ ਜਗਾਉਣ' ਦਾ ਸੰਦੇਸ਼ ਦਿੱਤਾ, ਜਿਸ 'ਤੇ ਕਾਫ਼ੀ ਹੱਦ ਤੱਕ ਦੇਸ਼ ਵਾਸੀਆਂ ਨੇ ਭਰਵਾਂ ਹੁੰਗਾਰਾ ਵੀ ਦਿੱਤਾ। ਕਿਉਂਕਿ ਆਖਦੇ ਹਨ ਕਿ ਜਦੋਂ ਕੋਈ ਮਰੀਜ਼ ਇਲਾਜ ਖੁਣੋ ਤਰਸ ਰਿਹਾ ਹੋਵੇ ਤਾਂ ਉਸ ਨੂੰ ਹਰ ਇਕ ਬੂਟੀ ਹੀ ਸੰਜੀਵਨੀ ਬੂਟੀ ਲੱਗਦੀ ਹੈ ਤੇ ਉਹ ਆਪਣੀ ਤੰਦਰੁਸਤੀ ਲਈ ਬਿਨ੍ਹਾਂ ਕਿਸੇ ਝਿਜਕ ਦੇ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ ਤੇ ਸ਼ਾਇਦ ਅਜਿਹਾ ਹੀ ਸਾਡੇ ਦੇਸ਼ਵਾਸੀਆਂ ਨਾਲ ਹੋ ਰਿਹਾ ਹੈ ਤੇ ਸਾਡੇ ਇਹ ਭੋਲੇ ਭਾਲੇ ਲੋਕਾਂ ਨੂੰ ਪ੍ਰਧਾਨ ਮੰਤਰੀ ਜੀ ਦੇ ਅਦੇਸ਼ ਕੋਰੋਨਾ ਵਾਇਰਸ ਤੋਂ ਮੁਕਤੀ ਦਵਾਉਂਣ ਤੋਂ ਘੱਟ ਨਹੀਂ ਲੱਗ ਰਹੇ। ਪਰ ਅੱਜ ਦੇ ਹਾਲਾਤ ਆਪਣੇ ਆਪ 'ਚ ਇਕ ਬਹੁਤ ਵੱਡੀ ਪਰਖ ਅਤੇ ਸਬਰ ਦਾ ਸਮਾਂ ਹੈ। ਪਰ ਕੀ ਅਜਿਹੇ ਗੰਭੀਰ ਮਹੌਲ 'ਚ ਅਜਿਹੇ ਢੰਗ ਤਰੀਕੇ ਅਪਨਾਉਂਣੇ ਜਾਇਜ਼ ਹਨ? ਅਨੇਕਾਂ ਸਵਾਲ ਮਨ ਦੇ ਸਮੁੰਦਰ ਅੰਦਰ ਲਹਿਰਾਂ ਵਾਂਗ ਆਉਂਦੇ ਪਰ ਬਿਨ੍ਹਾਂ ਕੋਈ ਉਤਰ ਦਿੱਤੇ ਵਾਪਸ ਚਲੇ ਜਾਂਦੇ। ਇਕ ਹੋਰ ਤਾਜ਼ਾ ਉਦਾਹਰਨ ਮਿਲੀ ਜਿਸ ਵਿਚ ਜ਼ਿਲ੍ਹਾ ਲੁਧਿਆਣਾ ਦੀ ਜਗਰਾਉਂ ਤਹਿਸੀਲ ਦੇ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਸਿਹਤ ਵਿਭਾਗ ਦੀ ਅਣਗਹਿਲੀ ਦੇਖਣ ਨੂੰ ਮਿਲੀ, ਜਿਥੇ ਪਤਾ ਲੱਗਾ ਕਿ ਪਿੰਡ ਦੇ ਸਰਪੰਚ ਗੁਰਸਿਮਰਨ ਸਿੰਘ ਵੱਲੋਂ ਸਿਹਤ ਵਿਭਾਗ ਨੂੰ ਕੋਰੋਨਾ ਦੇ ਸ਼ੱਕੀ ਮਰੀਜ਼ ਬਾਰੇ ਸੂਚਿਤ ਕੀਤਾ
ਗਿਆ, ਪਰ ਹੈਰਾਨੀਜਨਕ ਘਟਨਾ ਤਾਂ ਉਸ ਸਮੇਂ ਵਾਪਰੀ ਜਦੋਂ ਸਿਹਤ ਵਿਭਾਗ ਨੇ ਸੂਚਿਤ ਕਰਨ ਵਾਲੇ ਸਰਪੰਚ ਨੂੰ ਹੀ ਕੋਰੋਨਾ ਵਾਇਰਸ ਦਾ ਮਰੀਜ਼ ਐਲਾਨ ਕੇ ਉਸਦੇ ਨਾਮ ਦੀ ਸਲਿੱਪ ਜਾਰੀ ਕਰ ਦਿੱਤੀ। ਇਸ ਤੋਂ ਵੱਧ ਹੈਰਾਨੀ ਤੇ ਤਰਸਯੋਗ ਗੱਲ ਤਾਂ ਉਸ ਸਮੇਂ ਹੋਈ ਜਦੋਂ ਸਰਪੰਚ ਵੱਲੋਂ ਸ਼ਾਮ ਦੇ ਕਰੀਬ 4 ਵਜੇ ਤੋਂ ਫੋਨ ਰਾਹੀਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਪੜਤਾਲ ਕਰਨ ਲਈ ਪਿੰਡ 'ਚ ਆਉਂਣ ਲਈ ਬੁਲਾਇਆ ਜਾ ਰਿਹਾ ਸੀ, ਪਰ ਇਹ ਟੀਮ ਕਰੀਬ 4-5 ਘੰਟਿਆਂ ਬਾਅਦ ਰਾਤ ਦੇ ਕਰੀਬ 10 ਵਜੇ ਪਿੰਡ 'ਚ ਪੁਹੰਚਦੀ ਹੈ, ਜਿਸ ਤੋਂ ਕੋਰੋਨਾ ਵਾਇਰਸ ਖਿਲਾਫ਼ ਸਾਡੀ ਇਸ ਜੰਗ ਪ੍ਰਤੀ ਸਰਕਾਰ ਕਿੰਨੀ ਕੁ ਸੁਹਰਿਦ ਹਾਂ, ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਕ ਹੋਰ ਘਟਨਾ ਜਿਸ ਨੂੰ ਦੇਖ ਕੇ ਸ਼ਾਇਦ ਹੀ ਕੋਈ ਅੱਖ ਨਮ ਹੋਣੋ ਰਹੀ ਹੋਵੇਗੀ, ਇਕ ਵੀਡਿਓ ਕਲਿਪ ਜਿਸ ਵਿਚ ਇਕ ਔਰਤ ਇਕ ਬੈਗ ਨੂੰ ਖਿੱਚੀ ਲਈ ਜਾ ਰਹੀ ਹੈ ਅਤੇ ਉਸਦਾ ਇਕ ਥੱਕਿਆ ਹੋਇਆ ਬੱਚਾ ਲੱਤਾ ਲਮਕਾ ਕੇ ਮੂਦੇਮੂੰਹ ਉਸ ਬੈਗ 'ਤੇ ਲੰਮਾ ਪੈ ਕੇ ਸਫਰ ਤੈਅ ਕਰ ਰਿਹਾ ਹੈ। ਅਜਿਹੀਆਂ ਘਟਨਾਵਾਂ ਤੋਂ ਇਹ ਲੱਗ ਰਿਹਾ ਹੈ ਕੀ ਸਰਕਾਰਾਂ ਪਹਿਲਾਂ ਦੀ ਤਰ੍ਹਾਂ ਮਹਿਜ਼ ਕਾਗਜ਼ੀ ਕਾਰਵਾਈ ਜਾਂ ਸ਼ੋਸ਼ਲ ਮੀਡੀਆ 'ਤੇ ਆਪਣੇ ਪ੍ਰਬੰਧਾਂ ਨੂੰ ਮੁਕੰਮਲ ਦੱਸ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਪਰ ਅਸਲ 'ਚ ਜ਼ਮੀਨੀ ਪੱਧਰ 'ਤੇ ਕੋਰੋਨਾ ਸਬੰਧੀ ਪ੍ਰਬੰਧ ਨਾ ਦੇ ਬਰਾਬਰ ਜਾਪ ਰਹੇ ਹਨ। ਇਸੇ ਤਰ੍ਹਾਂ ਇਕ ਹੋਰ ਗੱਲ ਜਿਹੜੀ ਕਿ ਲੌਕਡਾਊਨ ਦੇ ਦਿਨਾਂ 'ਚ ਸਰਕਾਰ ਦੇ ਪ੍ਰਬੰਧਾਂ 'ਤੇ ਸਵਾਲੀਆਂ ਨਿਸ਼ਾਨ ਲਗਾਉਂਦੀ ਨਜ਼ਰ ਆਉਂਦੀ ਹੈ, ਸਰਕਾਰ ਨੇ ਕੋਰੋਨਾਵਾਇਰਸ ਦੇ ਚੱਲਦਿਆਂ ਦੇਸ਼ ਅੰਦਰ ਲੌਕਡਾਊਨ ਦਾ ਐਲਾਨ ਦਾ ਕਰ ਦਿੱਤਾ, ਪਰ ਲੋੜਵੰਦ ਅਜਿਹੇ ਪਰਿਵਾਰ ਜਿਨ੍ਹਾਂ ਦਾ ਜੀਵਨ ਨਿਰਵਾਹ ਮਹਿਜ਼ ਮਜ਼ਦੂਰੀ ਤੇ ਜਾਂ ਫਿਰ ਮਹੀਨੇ ਬਾਅਦ ਆਉਂਦੀ ਤਨਖਾਹ 'ਤੇ ਸੀ। ਉਸ ਸਬੰਧੀ ਕੋਈ ਵਿਸ਼ੇਸ਼ ਸਹੂਲਤਾਂ ਨਹੀਂ ਲਾਗੂ ਕੀਤੀਆਂ ਗਈਆਂ, ਜਿਹੜੀ ਕਿ ਆਪਣੇ ਆਪ 'ਚ ਸਰਕਾਰ ਦੀ ਵੱਡੀ ਨਾਕਾਮੀ ਪੇਸ਼ ਕਰਦੀ ਹੈ। ਕਈ ਪਰਿਵਾਰ ਅਜਿਹੇ ਵੀ ਹਨ ਜਿੰਨ੍ਹਾਂ ਲਈ ਦੋ ਵਕਤ ਦੀ ਰੋਟੀ ਦੀ ਵੀ ਚਿੰਤਾ ਹੈ ਅਤੇ ਅਜਿਹੇ ਸਮੇਂ 'ਚ ਐਨ.ਜੀ.ਓ ਰੱਬੀ ਰੂਪ ਬਣ ਕੇ ਸਾਹਮਣੇ ਆਈਆਂ ਹਨ। ਇਕ ਗੱਲ ਸੋਚ ਕੇ ਸਰੀਰ ਅੰਦਰ ਇਕ ਕੰਬਣੀ ਜਿਹੀ ਛਿੜ ਜਾਂਦੀ ਹੈ ਕਿ ਜੇਕਰ ਕਿਤੇ ਇਹ ਸਮਾਜ ਸੇਵੀ ਸੰਸਥਾਵਾਂ ਨਾ ਹੋਣ ਤਾਂ ਹਾਲਾਤ ਕੀ ਹੋਣਗੇ? ਕਿਉਂਕਿ ਹੁਣ ਦੇਖਿਆ ਜਾ ਰਿਹਾ ਹੈ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮਾਜ ਸੇਵੀ ਸੰਸਥਾਵਾਂ ਜਾਂ ਹੋਰ ਸਮਾਜ ਸੇਵੀ ਆਗੂ ਰੋਜਾਨਾ ਲੰਗਰ ਤਿਆਰ ਕਰਕੇ ਲੋੜਵੰਦਾਂ ਨੂੰ ਵਰਤਾ ਰਹੇ ਹਨ ਤੇ ਉਨ੍ਹਾਂ ਦੀ ਇਸ ਸੇਵਾ ਨੂੰ ਦੇਖ ਕੇ ਲੱਗ ਰਿਹਾ ਹੈ ਦੇਸ਼ ਸ਼ਾਇਦ ਰੱਬ ਆਸਰੇ ਹੀ ਚੱਲ ਰਿਹਾ ਹੈ। ਇਕ ਹੋਰ ਸਭ ਤੋਂ ਅਹਿਮ ਗੱਲ ਸ਼ਾਇਦ ਲੌਕਡਾਊਨ ਦੇ ਦਿਨਾਂ 'ਚ ਕਾਫੀ ਲੋਕਾਂ ਦੇ ਮਨਾਂ ਅੰਦਰ ਦੇਸ਼ ਦੇ ਮੌਜੂਦਾ ਹਾਲਾਤਾਂ 'ਚ ਅਪਰਾਧ ਦਰ ਦੇ ਨਾ ਮਾਤਰ ਹੋਣ ਬਾਰੇ ਵੀ ਕਈ ਸਵਾਲ ਪੈਦਾ ਹੋਏ ਹਨ। ਕਿਉਂਕਿ ਇਸ ਲੌਕਡਾਊਨ ਦੇ ਦਿਨਾਂ ਤੋਂ ਲੈ ਕੇ ਅੱਜ ਤੱਕ ਤੇ ਸ਼ਾਇਦ ਜਦੋਂ ਤੱਕ ਲੌਕਡਾਊਨ ਰਹੇਗਾ ਉਦੋਂ ਤੱਕ ਦੇਸ਼ ਅੰਦਰ ਨਾ ਤਾਂ ਰਾਹ ਜਾਂਦੇ ਕਿਸੇ ਗਰੀਬ ਮਜ਼ਦੂਰ ਦੀ ਕੁੱਟਮਾਰ ਕਰਕੇ ਪੈਸੇ ਖੋਹੇ ਗਏ, ਨਾ ਕਿਸੇ ਨਸ਼ੇੜੀ ਪੁੱਤ ਵੱਲੋਂ ਪੈਸਿਆਂ ਕਰਕੇ ਆਪਣੇ ਮਾਪਿਆਂ ਦਾ ਕਤਲ ਕੀਤਾ, ਨਾ ਹੀ ਨੰਨੀਆਂ ਬਾਲੜੀਆਂ ਅਤੇ ਲੜਕੀਆਂ ਨੂੰ ਬਹਿਸ਼ੀ ਦਰੰਦਿਆਂ ਵੱਲੋਂ ਹਵਸ਼ ਦਾ ਸ਼ਿਕਾਰ ਕਰਕੇ ਕਤਲ ਕੀਤਾ ਗਿਆ, ਨਾ ਕਿਸੇ ਭਰਾ ਵੱਲੋਂ ਜ਼ਮੀਨ ਕਰਕੇ ਆਪਣੇ ਹੀ ਭਰਾ ਦਾ ਕਤਲ ਕੀਤਾ, ਨਾ ਹੀ ਕੋਈ ਧੀ ਦਾਜ ਦੀ ਬਲੀ ਚੜੀ ਅਤੇ ਇਸ ਤੋਂ ਇਲਾਵਾ ਹੋਰ ਪਤਾ ਨੀ ਕਿੰਨੀਆਂ ਹੀ ਅਣਜੰਮੀਆਂ ਧੀਆਂ ਕੁੱਖਾਂ 'ਚ ਕਤਲ ਹੋਣੋ ਬਚ ਗਈਆਂ। ਇਸ ਲਈ ਸਰਕਾਰਾਂ ਦੀ ਆਪÎਣੇ ਲੋਕਾਂ ਪ੍ਰਤੀ ਯੋਗ ਅਤੇ ਸਚੁੱਜੇ ਪ੍ਰਬੰਧਾਂ ਦੀ ਘਾਟ ਤੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਅਜ਼ਾਦ ਸਮਾਜ ਦੀ ਇਸ ਅਜ਼ਾਦ ਫਿਜਾ 'ਚ ਘੁੰਮਣ ਨਾਲੋਂ ਘਰਾਂ 'ਚ ਕੈਦ ਕਰਨ ਵਾਲਾ ਇਹ ਲੌਕਡਾਊਨ ਹੀ ਚੰਗਾ ਹੈ, ਭਾਵੇਂ ਕਿ ਜਿਹੜੇ ਮਜ਼ਦੂਰ ਅਤੇ ਮੱਧਵਰਗੀ ਪਰਿਵਾਰਾਂ ਲਈ ਇਹ ਇਕ ਬੇਹੱਦ ਔਖੀ ਘੜੀ ਹੈ, ਪਰ ਸ਼ਾਇਦ ਭੁੱਖ ਤੋਂ ਪਹਿਲਾਂ ਧੀਆਂ ਦੀ ਇੱਜ਼ਤ, ਮਾਪਿਆਂ ਦਾ ਸਤਿਕਾਰ, ਭਰਾਵਾਂ 'ਚ ਪਿਆਰ, ਭਾਈਚਾਰਕ ਸਾਂਝ ਅਤੇ ਕੁੱਖਾਂ 'ਚ ਕਤਲ ਹੁੰਦੀਆਂ ਧੀਆਂ ਦੀ ਜਿੰਦਗੀ ਜ਼ਿਆਦਾ ਜ਼ਰੂਰੀ ਹੈ।
ਅਜੀਤ ਸਿੰਘ ਅਖਾੜਾ
ਪੱਤਰਕਾਰ ਜਗਰਾਉਂ
95925 51348
ਫੋਟੋ- ਅਜੀਤ ਸਿੰਘ ਅਖਾੜਾ

ਸਦੀਆਂ ਪੁਰਾਣਾ ਕੋਰੋਨਾ!  ✍️ ਸਲੇਮਪੁਰੀ ਦੀ ਚੂੰਢੀ

ਸਦੀਆਂ ਪੁਰਾਣਾ ਕੋਰੋਨਾ! 

ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਲੈ ਕੇ ਬਹੁਤ ਚਿੰਤਾ ਜਤਾਈ ਜਾ ਰਹੀ ਹੈ ਅਤੇ ਰੌਲਾ ਪਾਇਆ ਜਾ ਰਿਹਾ ਹੈ ਕਿ ਇਹ ਬਿਮਾਰੀ ਇੱਕ ਛੂਆ-ਛਾਤ ਦੀ ਬਿਮਾਰੀ ਹੈ, ਇਸ ਲਈ ਇਸ ਤੋਂ ਬਚਾਅ ਲਈ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਤਾਂ ਜੋ ਇਸ ਦੀ ਲਾਗ ਨਾ ਲੱਗ ਸਕੇ। ਉਂਝ ਦੇਸ਼ ਵਿਚ ਹੁਣ ਤੱਕ ਜਿੰਨੇ ਵੀ ਵਿਅਕਤੀ ਇਸ ਵਾਇਰਸ ਦੀ ਲਪੇਟ ਵਿਚ ਆਏ ਹਨ, ਦੇ ਵਿੱਚੋ ਬਹੁਤ ਸਾਰੇ ਠੀਕ ਹੋਣੇ ਵੀ ਸ਼ੁਰੂ ਹੋ ਗਏ ਹਨ। ਡਾਕਟਰਾਂ ਮੁਤਾਬਿਕ ਇਹ ਬਿਮਾਰੀ ਦੇਸ਼ ਵਿਚ ਲੰਬਾ ਸਮਾਂ ਨਹੀਂ ਰਹੇਗੀ ਪਰ ਜੇ ਰਹੇਗੀ ਵੀ ਤਾਂ ਇਸ ਦਾ ਬੁਰਾ ਪ੍ਰਭਾਵ ਨਹੀਂ ਪਵੇਗਾ ਅਤੇ ਜੇ ਪਵੇਗਾ ਵੀ ਤਾਂ ਨਾਲੋ ਨਾਲ ਖਤਮ ਹੋਣਾ ਸ਼ੁਰੂ ਹੋ ਜਾਵੇਗਾ, ਇਸ ਲਈ ਇਸ ਤੋਂ ਡਰਨ ਦੀ ਲੋੜ ਨਹੀਂ ਹੈ,ਪਰ ਬਚਾ ਲਈ  ਸਾਵਧਾਨੀ ਵਰਤਣੀ ਜਰੂਰੀ ਹੈ। ਡਾਕਟਰਾਂ ਵਲੋ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਬਿਮਾਰੀ ਤੋਂ ਬਚਾਅ ਕਰਨਾ ਹੈ ਪਰ ਇਸ ਦੀ ਲਪੇਟ ਵਿਚ ਆਏ ਬਿਮਾਰਾਂ ਤੋਂ ਨਫਰਤ ਨਹੀਂ ਕਰਨੀ ਚਾਹੀਦੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਬਿਮਾਰੀ ਛੂਆ-ਛਾਤ ਦੀ ਬਿਮਾਰੀ ਜਰੂਰ ਹੈ, ਪਰ ਬਹੁਤ ਜਿਆਦਾ ਖਤਰਨਾਕ ਨਹੀਂ ਹੈ।ਹੁਣ ਅਸੀਂ ਜਦੋਂ ਦੇਸ਼ ਦੀ ਸਮੁੱਚੀ ਪ੍ਰਸਥਿਤੀ ਉਪਰ ਝਾਤ ਮਾਰ ਕੇ ਵੇਖਦੇ ਹਾਂ ਤਾਂ ਪਤਾ ਲੱਗਦਾ ਕਿ ਭਾਰਤ ਲਈ ਕੋਰੋਨਾ ਕੋਈ ਨਵੀਂ ਛੂਆ-ਛਾਤ ਦੀ ਬਿਮਾਰੀ ਨਹੀਂ ਹੈ ਕਿਉਂਕਿ ਇਥੇ ਤਾਂ ਸਦੀਆਂ ਤੋਂ ਨਾਮੁਰਾਦ ਜਾਤ-ਪਾਤ ਅਤੇ ਛੂਆ-ਛਾਤ ਦੀ ਬਿਮਾਰੀ ਚਲਦੀ ਆ ਰਹੀ ਹੈ, ਜਿਹੜੀ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਸਗੋਂ ਦਿਨ-ਬ-ਦਿਨ ਵੱਧ ਦੀ ਜਾ ਰਹੀ ਹੈ।  ਉਂਝ ਜਿਥੇ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰ ਅਤੇ ਡਾਕਟਰਾਂ ਵਲੋਂ ਹਰ ਸੰਭਵ ਯਤਨ ਜੁਟਾਏ ਜਾ ਰਹੇ ਹਨ ਪਰ ਉਥੇ ਐਨ ਇਸ ਦੇ ਉਲਟ ਸਮੇਂ ਸਮੇਂ ਦੀਆਂ ਸਰਕਾਰਾਂ, ਧਰਮ ਦੇ ਠੇਕੇਦਾਰਾਂ, ਆਪਣੇ ਆਪ ਨੂੰ ਸਮਾਜਿਕ ਇੰਜੀਨੀਅਰ ਅਤੇ ਬੁੱਧੀਜੀਵੀ ਕਹਾਉਣ ਵਾਲੇ ਅਖੌਤੀ ਕਲਮਕਾਰਾਂ ਵਲੋਂ ਜਾਤ-ਪਾਤ ਦੇ ਵਾਇਰਸ ਨੂੰ ਖਤਮ ਕਰਨ ਦੀ ਥਾਂ ਹਮੇਸ਼ਾ ਲਈ ਅਗਿਓੰ ਫੈਲਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਅਤੇ ਜੋ ਹੁਣ ਵੀ ਨਿਰਵਿਘਨ ਜਾਰੀ ਹਨ,ਲੋਕਾਂ ਨੂੰ ਜਾਤ ਪਾਤ ਦੇ ਅਧਾਰ ਤੇ ਵੰਡ ਕੇ ਸਿਆਸੀ ਅਤੇ ਧਾਰਮਿਕ ਲਾਭ ਉਠਾਇਆ ਜਾ ਰਿਹਾ ਹੈ, ਜਿਸ ਕਰਕੇ ਭਾਰਤ ਵਿਚ ਸਦੀਆਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਜਾਤ-ਪਾਤ ਦੇ ਵਾਇਰਸ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦੇ ਸ਼ਹਿਰ ਵੁਹਾਨ ਵਿਚ ਵਿਗਿਆਨਕ ਖੋਜਾਂ ਲਈ ਸਥਾਪਿਤ ਕੀਤੀ ਪ੍ਰਯੋਗਸ਼ਾਲਾ ਵਿਚ ਜਾਣੇ-ਅਣਜਾਣੇ ਵਿਚ ਕੀਤੀ ਗਲਤੀ ਨਾਲ ਕੋਰੋਨਾ ਵਾਇਰਸ ਬਾਹਰ ਫੈਲਿਆ  ਅਤੇ ਹੁਣ ਉਸ ਨੂੰ ਖਤਮ ਕਰਨ ਲਈ ਵੀ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਜਿਸ ਕਰਕੇ ਇਹ ਵਾਇਰਸ ਇਕ ਦਿਨ ਖਤਮ ਹੋ ਜਾਵੇਗਾ, ਜੇ ਰਹੇਗਾ ਵੀ ਤਾਂ ਪ੍ਰਭਾਵਹੀਣ ਹੋ ਕੇ ਰਹਿ ਜਾਵੇਗਾ, ਪਰ ਭਾਰਤ ਵਿਚ ਕਈ ਸਦੀਆਂ ਪਹਿਲਾਂ ਸਥਾਪਿਤ ਕੀਤੀ ਗਈ ਮਨੂੰ-ਸਿਮਰਤੀ ਪ੍ਰਯੋਗਸ਼ਾਲਾ ਵਿਚ  ਸਦੀਆਂ  ਪੁਰਾਣਾ  ਜਾਤ-ਪਾਤ ਦਾ ਵਾਇਰਸ ਜਿਉ ਦੀ ਤਿਉਂ ਹੈ, ਹੋਰ ਤਾਂ ਹੋਰ ਦੇਸ਼ ਨੂੰ ਆਜ਼ਾਦ ਹੋਇਆਂ ਵੀ 73 ਸਾਲ ਬੀਤ ਗਏ ਹਨ, ਫਿਰ ਵੀ ਇਹ ਵਾਇਰਸ  ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਜਦ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਨੇ ਭਾਰਤੀ ਸੰਵਿਧਾਨ ਦੀ ਪ੍ਰਯੋਗਸ਼ਾਲਾ ਵਿਚ ਜਾਤ - ਪਾਤ ਦੇ ਵਾਇਰਸ ਨੂੰ ਖਤਮ ਕਰਨ ਲਈ ਬਹੁਤ ਫਾਰਮੂਲੇ  ਹੋਂਦ ਵਿਚ ਲਿਆਕੇ ਕੋਸ਼ਿਸ਼ ਕੀਤੀ ਤਾਂ ਜੋ  ਇੱਕ ਨਵ-ਭਾਰਤ ਦੀ ਉਸਾਰੀ ਸੰਭਵ ਹੋ ਸਕੇ, ਪਰ ਮਨੂ-ਸਿਮਰਤੀ ਨਾਂ ਦੀ ਪ੍ਰਯੋਗਸ਼ਾਲਾ ਵਿਚ ਤਿਆਰ ਕੀਤੇ ਗਏ ਜਾਤ - ਪਾਤ ਦੇ ਵਾਇਰਸ ਨੂੰ ਖਤਮ ਕਰਨ ਲਈ ਉਹ ਉਨੇ ਸਫਲ ਨਹੀਂ ਹੋ ਸਕੇ ਜਿੰਨੀ ਸੰਭਾਵਨਾ ਜਤਾਈ ਜਾ ਰਹੀ ਸੀ। ਜਾਤ -ਪਾਤ ਦਾ ਵਾਇਰਸ ਕੇਵਲ ਸਮਾਜ ਵਿਚ ਹੀ ਨਹੀਂ ਬਲਕਿ ਇਹ ਰੱਬ ਦੇ ਘਰਾਂ ਜਾਣੀ ਧਾਰਮਿਕ ਸਥਾਨਾਂ, ਬਾਬਿਆਂ ਦੇ ਡੇਰਿਆਂ ਸਮੇਤ ਧਾਰਮਿਕ ਬਾਬਿਆਂ /ਧਰਮ ਦੇ  ਠੇਕੇਦਾਰਾਂ ਦੇ ਦਿਮਾਗ ਵਿਚ ਬੁਰੀ ਤਰ੍ਹਾਂ ਬੈਠ ਗਿਆ ਹੈ, ਜਿਹੜਾ ਸੌ ਸੌ ਮਣ ਸਾਬਣ ਅਤੇ ਲੱਖਾਂ ਲੀਟਰ ਸੈਨੀਟਾਈਜ਼ਰ ਦੇ ਨਾਲ ਧੋਣ ਦੇ ਬਾਵਜੂਦ ਵੀ ਖਤਮ ਨਹੀਂ ਹੋ ਰਿਹਾ।

ਜਿਸ ਤਰ੍ਹਾਂ ਹੁਣ ਕੋਰੋਨਾ ਵਾਇਰਸ ਤੋਂ ਪੀੜ੍ਹਤ ਮਰੀਜ ਦੇ ਸਰੀਰ ਉਪਰ ਕੋਈ ਨਿਸ਼ਾਨ ਲਗਾਇਆ ਜਾਂਦਾ ਹੈ ਤਾਂ ਜੋ ਪਛਾਣ ਹੋ ਸਕੇ ਕਿ ਉਹ ਕੋਰੋਨਾ ਪਾਜ਼ੀਟਿਵ ਹੈ, ਇਸ ਲਈ ਬਚਾਅ ਲਈ ਉਸ ਤੋਂ ਦੂਰੀ ਬਣਾ ਕੇ ਰੱਖੀ ਜਾਵੇ, ਇਸੇ ਤਰ੍ਹਾਂ ਹੀ ਦੇਸ਼ ਵਿਚ ਸ਼ੂਦਰ ਲੋਕਾਂ ਦੇ ਬੱਚਿਆਂ ਦੇ ਮਨੂੰ-ਸਿਮਰਤੀ ਦੇ ਅਧਾਰ  'ਤੇ ਲੱਕ ਦੇ ਦੁਆਲੇ ਘੁੰਗਰੂਆਂ ਵਾਲੀ ਤੜਾਗੀ ਬੰਨੀ ਜਾਂਦੀ ਸੀ ਤਾਂ ਜੋ ਅਖੌਤੀ ਉੱਚ ਜਾਤੀ ਦੇ ਵਿਅਕਤੀਆਂ ਨੂੰ ਦੂਰੋਂ ਹੀ ਪਤਾ ਲੱਗ ਸਕੇ ਕਿ ਤੜਾਗੀ ਵਾਲੇ  ਬੱਚੇ ਸ਼ੂਦਰ ਹਨ ਇਸ ਲਈ ਉਨ੍ਹਾਂ ਕੋਲੋਂ ਦੂਰੋਂ ਲੰਘਿਆ ਜਾਵੇ ਤਾਂ ਜੋ ਭਿੱਟ ਨਾ ਚੜ੍ਹ ਸਕੇ ਅਤੇ ਇਸ ਤਰ੍ਹਾਂ ਹੀ ਸ਼ੂਦਰਾਂ ਦੀ ਪਛਾਣ ਲਈ ਉਨ੍ਹਾਂ ਦੇ ਪਿਛੇ ਝਾੜੂ ਬੰਨ੍ਹੇ ਜਾਂਦੇ ਸਨ। ਸ਼ੂਦਰਾਂ ਦੇ ਪ੍ਰਛਾਵੇਂ ਦਾ ਵਾਇਰਸ ਵੀ ਬਹੁਤ ਖਤਰਨਾਕ ਮੰਨਿਆ ਜਾ ਰਿਹਾ ਸੀ, ਇਸ ਕਰਕੇ ਸ਼ੂਦਰਾਂ ਉਪਰ ਇਹ ਕਨੂੰਨ ਲਾਗੂ ਕੀਤਾ ਗਿਆ ਸੀ ਕਿ ਉਹ ਜਦੋਂ ਵੀ ਆਪਣੇ ਘਰਾਂ ਤੋਂ ਬਾਹਰ ਨਿਕਲਣਗੇ ਤਾਂ ਦੁਪਹਿਰ ਵੇਲੇ ਨਿਕਲਣਗੇ ਕਿਉਂਕਿ ਉਸ ਵੇਲੇ ਸੂਰਜ ਸਿਰ 'ਤੇ ਹੋਣ ਕਾਰਨ ਪ੍ਰਛਾਵਾਂ ਬਹੁਤ ਛੋਟਾ ਹੁੰਦਾ ਹੈ ਜੋ ਦੂਜੇ ਉਪਰ ਨਹੀਂ ਪੈਂਦਾ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਚੀਨ ਤੋਂ ਆਏ ਕੋਰੋਨਾ ਵਾਇਰਸ ਨਾਲੋਂ ਦੇਸ਼ ਵਿਚ ਸਦੀਆਂ ਤੋਂ ਫੈਲਿਆ ਜਾਤ-ਪਾਤ ਦਾ ਕੋਰੋਨਾ ਵਾਇਰਸ ਬਹੁਤ ਖਤਰਨਾਕ ਵਾਇਰਸ ਹੈ। ਚੀਨੀ ਕੋਰੋਨਾ ਵਾਇਰਸ ਜੋ ਕੋਵਿਡ - 19 ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਦਿਨ ਖਤਮ ਹੋ ਜਾਵੇਗਾ, ਪਰ ਦੇਸ਼ ਫੈਲਿਆ ਜਾਤ-ਪਾਤ ਦੇ ਵਾਇਰਸ ਦਾ ਅੰਤ ਅਸੰਭਵ ਹੈ। ਕੋਰੋਨਾ ਪੀੜਤਾਂ ਦੀ ਲਾਗ ਤੋਂ ਬਚਾਅ ਲਈ ਜਿਸ ਤਰ੍ਹਾਂ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡਾਂ ਵਿਚ ਵੱਖਰਾ ਰੱਖਿਆ ਜਾਂਦਾ ਹੈ, ਉਸੇ ਤਰ੍ਹਾਂ ਸ਼ੂਦਰਾਂ ਜਿਨ੍ਹਾਂ ਨੂੰ ਹੁਣ  ਸੋਧੇ ਹੋਏ ਸ਼ਬਦ ਦਲਿਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੂੰ ਪਿੰਡਾਂ /ਕਸਬਿਆਂ /ਸ਼ਹਿਰਾਂ ਵਿਚ ਸਦੀਆਂ ਤੋਂ ਆਈਸੋਲੇਟਿਡ ਕਰਕੇ ਰੱਖਿਆ ਹੈ। ਸ਼ੂਦਰਾਂ ਦੀਆਂ ਪਿੰਡਾਂ /ਸ਼ਹਿਰਾਂ ਵਿਚ ਕਲੌਨੀਆਂ ਆਮ ਸਮਾਜ ਦੇ ਲੋਕਾਂ ਨਾਲੋਂ ਵੱਖਰੀਆਂ ਹਨ। ਸੱਚ ਤਾਂ ਇਹ ਹੈ ਕਿ ਜਿਸ ਤਰ੍ਹਾਂ ਹੁਣ ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਅਰਥ ਵਿਵਸਥਾ ਨੂੰ ਆਰਜੀ ਮਾਰ ਪਈ ਹੈ, ਦੇ ਮੁਕਾਬਲੇ ਜਾਤ - ਪਾਤ ਦੇ ਵਾਇਰਸ ਦੀ ਮਾਰ ਸਦੀਆਂ ਤੋਂ ਪੈ ਰਹੀ ਹੈ ਅਤੇ ਦੇਸ਼ ਦੀ ਅਜਾਦੀ ਤੋਂ ਬਾਅਦ ਵੀ ਨਿਰਵਿਘਨ ਜਾਰੀ ਹੈ, ਜਿਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਦੇਸ਼ ਵਿਚ ਖਣਿਜ ਪਦਾਰਥਾਂ ਅਤੇ ਮਨੁੱਖੀ ਸ਼ਕਤੀ ਦੀ ਬਹੁਤਾਤ ਪਾਏ ਜਾਣ ਦੇ ਬਾਵਜੂਦ ਵੀ ਦੇਸ਼ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਵਿਚ ਅਜੇ ਤਕ ਉਨ੍ਹਾਂ ਸਫਲ ਨਹੀਂ ਹੋ ਸਕਿਆ ਜੋ ਸੁਪਨਾ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ ਨੇ ਸਿਰਜਿਆ  ਸੀ, ਕਿਉਂਕਿ ਜਾਤ - ਪਾਤ ਵਾਇਰਸ ਜੋ ਛੂਤ ਦਾ ਵਾਇਰਸ ਹੈ, ਉਹ ਕੇਵਲ ਸਰੀਰਕ ਤੌਰ 'ਤੇ ਹੀ ਨਹੀਂ ਬਲਕਿ ਮਾਨਸਿਕ ਤੌਰ ' ਤੇ ਵੀ ਸਾਡੇ ਅੰਦਰ ਦਾਖਲ ਹੈ, ਜਿਸ ਦਾ ਇਲਾਜ ਕਰਨਾ ਅਸੰਭਵ ਬਣ ਚੁੱਕਿਆ ਹੈ। 

-ਸੁਖਦੇਵ ਸਲੇਮਪੁਰੀ

09780620233

18ਮਈ, 2020

ਪੰਜਾਬੀ ਨਾਟ ਕਲਾ ਦਾ ਮਹਾਂਰਥੀ- ਮੋਹੀ ਅਮਰਜੀਤ ਸਿੰਘ ✍️ ਸਰਬਜੀਤ ਸਿੰਘ ਹੇਰਾਂ

ਪੰਜਾਬੀ ਨਾਟ ਕਲਾ ਦਾ ਮਹਾਂਰਥੀ-ਮੋਹੀ ਅਮਰਜੀਤ ਸਿੰਘ

ਅਜਮੇਰ ਔਲਖ ਦੇ ਨਾਟਕ ‘ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ’,ਬਿਗਾਨੇ ਬੋਹੜ ਦੀ ਛਾਂ,ਝਨਾਂ ਦੇ ਪਾਣੀ,ਅਤੇ ਟੋਨੀ ਬਾਤਿਸ ਦੇ ਨਾਟਕ ਖੇਡਦਾ ਖੇਡਦਾ ਮੋਹੀ ਅਮਰਜੀਤ ਖੁਦ ਹੀ ਇੱਕ ਉੱਚ ਪੱਧਰ ਦਾ ਨਾਟਕ ਡਾਇਰੈਕਟਰ ਬਣ ਗਿਆ।ਵੈਸੇ ਤਾਂ ਅਮਰਜੀਤ ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਦੌਧਰ ਦਾ ਜੰਮਪਲ ਹੈ।ਕਿਰਤੀ ਪ੍ਰੀਵਾਰ ਨਾਲ ਜੁੜਿਆ ਹੋਣ ਕਰਕੇ ਉਸ ਨੇ ਖੇਤਾਂ ਚ ਜਿਮੀਂਦਾਰਾਂ ਨਾਲ ਸੀਰਪੁਣਾ ਕਰਦੇ ਗਰੀਬ ਲੋਕਾਂ ਨੂੰ ਮਿੱਟੀ ਨਾਲ ਮਿੱਟੀ ਹੁੰਦੇ ਅਤੇ ਫਿਰ ਵੀ ਦਰਕਾਰੇ ਜਾਂਦੇ ਅਤੇ ਕਰਜ਼ੇ ਦੇ ਮੱਕੜ ਜ਼ਾਲ ਚ ਫਸਦੇ ਜਾਂਦਿਆਂ ਨੂੰ ਆਪਣੇ ਅੱਖੀਂ ਦੇਖਿਆ ਹੈ ਇਸੇ ਕਿਰਦਾਰ ਦੇ ਅਧਾਰਿਤ ਹੈ ਉਸ ਦਾ ਨਾਟਕ ‘ਮੋਹੀ’ ਜਿਸ ਨੂੰ ਉਸਨੇ ਅਜਿਹਾ ਨਿੱਠ ਕੇ ਲਿਿਖਆ ਕਿ ਇਹ ਪਾਤਰ ਉਸਦਾ ਸਿਰਨਾਵਾਂ ਬਣ ਗਿਆ।ਉਸਤੋਂ ਬਾਅਦ ਉਸਨੇ ਕਿਸਾਨੀ ਜ਼ਿੰਦਗੀ ਨੂੰ ਰੂਪਮਾਨ ਕਰਦਾ ਨਾਟਕ ‘ਘਰ ਘਰ ਇਹੋ ਅੱਗ’ਲਿਿਖਆ ਅਤੇ ਨਿਰਦੇਸ਼ਿਤ ਕੀਤਾ ਅਤੇ ਪੰਜਾਬੀ ਭਵਨ ਲੁਧਿਆਣਾ ਦੀ ਸਟੇਜ਼ ਤੇ ਖੇਡਿਆ।ਫਿਰ ਭਰੂਣ ਹੱਤਿਆ ਉਤੇ ਨਾਟਕ ‘ਮਾਂ ਮੈਂ ਜਿਉਣਾ ਚਾਹੁੰਦੀ ਹਾਂ’ ਅਤੇ ਅੰਤਰ ਜ਼ਾਤੀ ਵਿਆਹ ਦੇ ਅਧਾਰਿਤ ‘ਨਜ਼ੀਰਾ ਬੇਗਮ’ਯੂਨੀਵਰਸਿਟੀਆਂ ਦੀਆਂ ਸਟੇਜ਼ਾਂ ਤੇ ਖੇਡਿਆ ਗਿਆ।

ਪ੍ਰਸਿੱਧ ਲੇਖਕ ਐਸ.ਐਲ ਵਿਰਦੀ ਦੀ ਕਿਤਾਬ ‘ਮਨੁੱਖਤਾ ਦੇ ਮਸ਼ੀਹਾ ਡਾ.ਅੰਬੇਡਕਰ ਦੇ ਅਧਾਰਿਤ ਬਾਬਾ ਸਾਹਿਬ ਦੀ ਜੀਵਨੀ ਨੂੰ ਪ੍ਰਦਰਸ਼ਿਤ ਕਰਦਾ ਨਾਟਕ ‘ਦ ਗਰੇਟ ਅੰਬੇਡਕਰ’ ਲਿਿਖਆ ਅਤੇ ਨਿਰਦੇਸ਼ਿਤ ਕੀਤਾ,ਇਸ ਨੂੰ ਪੰਜਾਬੀ ਭਵਨ ਲੁਧਿਆਣਾ, ਹਰਿਆਣਾ,ਬੜੌਦਾ ਅਤੇ ਗੁਜ਼ਰਾਤ ਦੀਆਂ ਸਟੇਜ਼ਾਂ ਤੇ ਖੇਡਿਆ ਗਿਆ।ਉਸਦਾ ਨਵੀਨਤਮ ਨਾਟਕ ਕੇ.ਸਾਧੂ ਸਿੰਘ ਦੀ ਕਿਤਾਬ ‘ਦੀਵੇ ਚੋਂ ਉਗਦੇ ਸੂਰਜ’ ਦੇ ਅਧਾਰਿਤ ਲਿਿਖਆ ਅਤੇ ਡਾਇਰੈਕਟ ਕੀਤਾ ‘ਮਿੱਟੀ ਦਾ ਪੁਤਲਾ’ ਪ੍ਰਵਾਜ਼ ਰੰਗ ਮੰਚ ਫਗਵਾੜਾ ਦੇ ਡਾਇਰੈਕਟਰ ਬਲਵਿੰਦਰ ਪ੍ਰੀਤ ਦੀ ਟੀਮ ਵਲੋਂ ਹਾਲ ਹੀ ਵਿੱਚ ਜਗਰਾਉਂ ਦੇ ਅੰਬੇਡਕਰ ਭਵਨ ਵਿੱਚ ਨਾਟ ਕਲਾ ਕੇਂਦਰ ਜਗਰਾਉਂ ਦੀ ਸਰਪ੍ਰਸਤੀ ਹੇਠ ਲਗਾਤਾਰ ਦੋ ਦਿਨ ਖੇਡਿਆ ਗਿਆ ਜਿਸ ਨੂੰ ਆਲੇ ਦੇ ਸੂਝਵਾਨ ਲੋਕਾਂ ਅਤੇ ਸਕੂਲੀ ਬੱਚਿਆਂ ਨੇ ਬੜੀ ਨੀਝ ਲਾ ਕਿ ਤੱਕਿਆ।ਅੱਜ ਕੱਲ੍ਹ ਇਸ ਨਾਟਕ ਦੇ ਸ਼ੋਅ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚ ਚੱਲ ਰਹੇ ਹਨ।

ਉਸਦੇ ਨਾਟਕ ਬੰਗਾਲੀ,ਤਾਮਿਲ,ਤੇਲਗੂ ਅਤੇ ਮਰਾਠੀ ਭਾਸ਼ਾ ਦੇ ਨਾਟਕਾਂ ਦੇ ਮੁਕਾਬਲੇ ਦੇ ਹਨ।ਇਸ ਦੇ ਨਾਟਕਾਂ ਤੋਂ ਪ੍ਰਭਾਵਿਤ ਹੋ ਕੇ ਪ੍ਰਸਿੱਧ ਲੇਖਕ ਅਤੇ ਆਲੋਚਕ ਡਾ:ਜੁਗਿੰਦਰ ਸਿੰਘ ਨਿਰਾਲਾ ਨੇ ਮੋਹੀ ਨੂੰ ਪੰਜਾਬੀ ਰੰਗ ਮੰਚ ਦੀ ਨਵੀਂ ਸਵੇਰ ਕਿਹਾ ਹੈ।ਉਸ ਦੇ ਨਾਟਕਾਂ ਦਾ ਮਿਊਜ਼ਿਕ ਉਚ ਪਾਏ ਦਾ ਹੁੰਦਾ ਹੈ ਅਤੇ ਉਹ ਸਟੇਜ਼ ਸੈਟਿੰਗ ਨਾਲ ਸਮਝੌਤਾ ਨਹੀਂ ਕਰਦਾ। ਉਹ ਬਲਵੰਤ ਗਾਰਗੀ ਦਾ ਨਾਟਕ ਲੋਹਾ ਕੁੱਟ,ਚਰਨਦਾਸ ਸਿੱਧੂ ਦਾ ਭਗਤ ਸਿੰਘ ਅਤੇ ਸੁਰਜੀਤ ਸਿੰਘ ਸੇਠੀ ਤੇ ਸਵਰਾਜ਼ਬੀਰ ਸਿੰਘ ਦੇ ਨਾਟਕਾਂ ਤੋਂ ਪ੍ਰਭਾਵਿਤ ਹੈ।ਮਸਹੂਰ ਕਵੀ ਸਾਧੂ ਸਿੰਘ ਦਿਲਸ਼ਾਦ ਨੇ ਉਸਨੂੰ ਪੰਜਾਬੀ ਨਾਟ ਕਲਾ ਦਾ ਮਹਾਂਰਥੀ ਕਿਹਾ ਹੈ।ਮੋਹੀ ਦਾ ਕਹਿਣਾ ਹੈ ਜੋ ਕਦਮ ਉਸਨੇ ਨਾਟਕ ਦੀ ਦਿਸ਼ਾ ਚ ਚੱੁਕਿਆ ਹੈ ਉਹ ਪਿੱਛੇ ਨਹੀਂ ਹਟੇਗਾ ਅਤੇ ਮਾਂ ਬੋਲੀ ਦੀ ਸੇਵਾ ਉਸਦਾ ਪਹਿਲਾ ਅਤੇ ਆਖਰੀ ਧਰਮ ਹੈ।ਲੋੜ ਹੈ ਸਰਕਾਰਾਂ ਅਤੇ ਸਮਾਜ ਸੇਵੀ ਜੱਥੇਬੰਦੀਆਂ ਨੂੰ ਅਜਿਹੇ ਕਲਾਕਾਰਾਂ ਦੀ ਹੌਂਸਲਾ ਅਫਜਾਈ ਲਈ ਅੱਗੇ ਆਉਣ ਦੀ।

ਦੇਸ਼ ਦੇ ਗਰੀਬ ਮਜ਼ਦੂਰ 20 ਲੱਖ ਕਰੋੜ ਦੇ ਪੈਕੇਜ ਤੋਂ ਅਣਜਾਣ ਕਿਉਂ? ✍️ ਰਣਜੀਤ ਸਿੰਘ ਹਿਟਲਰ

ਅੱਜ ਕਰੋਨਾ ਵਾਇਰਸ ਨੇ ਜਦੋਂ ਪੂਰੀ ਦੁਨੀਆ ਨੂੰ ਵੱਡੀ ਮੁਸੀਬਤ ਵਿੱਚ ਪਾਇਆ ਹੋਇਆ ਹੈ। ਉਥੇ ਹੀ ਭਾਰਤ ਵਿੱਚ ਇਸ ਵਾਇਰਸ ਦੀ ਮਾਰ ਸਭ ਤੋਂ ਵਧੇਰੇ ਗਰੀਬ ਅਤੇ ਪ੍ਰਵਾਸੀ ਮਜ਼ਦੂਰ ਉੱਤੇ ਪਈ ਹੈ। ਪ੍ਰਵਾਸੀ ਮਜ਼ਦੂਰ ਹਜ਼ਾਰਾਂ ਕਿਲੋਮੀਟਰ ਦਾ ਸਫਰ ਪੈਦਲ ਹੀ ਤੈਅ ਕਰਨ ਲਈ ਮਜਬੂਰ ਹਨ।ਜਿਸ ਕਾਰਨ ਉਹ ਸਰੀਰਕ ਅਤੇ ਮਾਨਸਿਕ ਤਸ਼ੱਦਦ ਝੱਲ ਰਹੇ ਹਨ। ਸਾਡੇ ਪ੍ਰਧਾਨ ਮੰਤਰੀ ਜੀ ਨੇ ਬੀਤੇ-ਦਿਨੀਂ 20 ਲੱਖ ਕਰੋੜ ਰੁਪਏ ਦੇ ਵੱਡੇ 'ਆਤਮ ਨਿਰਭਰ ਪੈਕੇਜ' ਦਾ ਐਲਾਨ ਕੀਤਾ ਸੀ। ਜਿਸ ਕਾਰਨ ਦੇਸ਼ ਦੇ ਹਰ ਗਰੀਬ, ਕਿਸਾਨ, ਮਜ਼ਦੂਰ ਅਤੇ ਮਿਡਲਕਲਾਸ ਨੂੰ ਕੁਝ ਮਦਦ ਮਿਲਣ ਦੀ ਉਮੀਦ ਜਾਗੀ ਸੀ। ਪਰੰਤੂ ਹੁਣ ਸਬ ਕੁਝ ਦੇਖਣ ਅਤੇ ਸੁਣਨ ਤੋਂ ਬਾਅਦ ਇੰਨਾ ਸਾਰੇ ਵਰਗਾਂ ਦੇ ਚਿਹਰੇ  ਉੱਤੇ ਨਾਮੋਸ਼ੀ ਛਾ ਗਈ ਹੈ।ਜਿਥੇ ਇਸ ਔਖੀ ਘੜੀ ਵਿੱਚ ਇਹਨਾਂ ਵਰਗਾਂ ਤੱਕ ਸਿੱਧੇ ਤੌਰ ਤੇ ਮਾਲੀ ਸਹਾਇਤਾ ਪਹੁੰਚਣੀ ਚਾਹੀਦੀ ਸੀ।ਜਦ ਕਿ ਇਹ ਥਾਂ-ਥਾਂ ਧੱਕੇ ਖਾਣ ਲਈ ਮਜਬੂਰ ਹਨ। ਪਰੰਤੂ ਸਾਡੇ ਮਹਾਨ ਭਾਰਤ ਦੀ ਸਰਕਾਰ ਦਾ ਦਾਅਵਾ ਹੈ ਕਿ ਅਜੇ ਇਸ ਪੈਕੇਜ ਦਾ ਸਿੱਧੇ ਤੌਰ ਤੇ ਕਿਸੇ ਨੂੰ ਕੋਈ ਲਾਭ ਨਹੀਂ ਮਿਲੇਗਾ ਬਲਕਿ ਇਹ ਆਉਣ ਵਾਲੇ ਸਮੇਂ ਵਿਚ ਚੰਗੇ ਨਤੀਜੇ ਦਿਖਾਏਗਾ।ਚਲੋ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਪੈਕੇਜ ਕੀ ਚੰਗੇ ਨਤੀਜੇ ਦਿਖਾ ਸਕਦਾ ਹੈ।ਫਿਲਹਾਲ ਤਾਂ ਇਹ ਕਾਗਜਾਂ ਵਿੱਚ ਹੀ ਚੰਗੇ ਨਤੀਜੇ ਦਿਖਾਏਗਾ।20 ਲੱਖ ਕਰੋੜ ਦੀ ਗੱਲ ਚੰਗੀਆਂ ਟੀ:ਵੀ ਡਿਬੇਟਾਂ ਤਾਂ ਕਰਾ ਸਕਦੀ ਹੈ।ਪਰੰਤੂ ਉਸ ਗਰੀਬ ਮਾਂ ਦਾ ਦਰਦ ਨਹੀਂ ਵੰਡਾ ਸਕਦੀ ਜੋ ਆਪਣੇ 2 ਸਾਲਾਂ ਦੇ ਬੱਚੇ ਨੂੰ ਸੂਟਕੇਸ ਉੱਤੇ ਲੰਮਾ ਪਾ ਕੇ ਉਸਨੂੰ ਖਿੱਚ ਕੇ ਲਿਜਾਣ ਲਈ ਮਜ਼ਬੂਰ ਹੈ।ਇਸ ਮਾੜੀ ਘੜੀ ਵਿੱਚ ਇਹਨਾਂ ਮਜ਼ਦੂਰਾਂ ਨੇ ਹਜ਼ਾਰਾਂ ਕਿਲੋਮੀਟਰ ਪੈਦਲ ਚੱਲ ਕੇ ਸਾਡੇ ਸਿਸਟਮ ਅਤੇ ਸਾਡੀਆਂ ਸਰਕਾਰਾਂ ਦੇ ਮੂੰਹ ਤੇ ਰੱਜਕੇ ਚਪੇੜਾਂ ਮਾਰੀਆਂ ਹਨ ਜੋ ਆਏ ਦਿਨ ਦੂਜੇ ਮੁਲਕਾਂ ਨਾਲ ਜੰਗਾਂ ਲੜਨ ਦੀਆਂ ਗੱਲਾਂ ਕਰਦੇ ਹਨ। 50 ਜਾਂ ਜ਼ਿਆਦਾ ਤੋਂ ਜ਼ਿਆਦਾ 100 ਕਰੋੜ ਦਾ ਕੰਮ ਹੈ ਪੂਰੇ ਦੇਸ਼ ਦੇ ਮਜ਼ਦੂਰਾਂ ਨੂੰ ਉਹਨਾਂ ਦੇ ਘਰਾਂ ਤੱਕ ਸਹੀ ਸਲਾਮਤ ਪਹੁੰਚਾਉਣ ਦਾ।ਜਦੋਂ ਅਸੀ ਇਨਾਂ ਹੀ ਨਹੀ ਕਰ ਪਾਏ ਤਾਂ ਲੱਖਾਂ ਕਰੋੜ ਦੇ ਪੈਕੇਜਾਂ ਦਾ ਕੌਣ ਯਕੀਨ ਕਰੇਗਾ। ਕੀ ਅਸੀਂ ਕਿਸ ਤਰੀਕੇ ਨਾਲ ਲੋਕਾਂ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੇ ਹਾਂ।ਉਹਨਾਂ ਤੋਂ ਵੱਧ ਆਤਮ ਨਿਰਭਰ ਕੋਣ ਹੋਵੇਗਾ ਜਿੰਨਾ ਨੂੰ ਪਤਾ ਹੈ ਕਿ ਸਾਡੀ ਸਹਾਇਤਾ ਲਈ ਕੋਈ ਨਹੀਂ ਆਵੇਗਾ ਅਸੀਂ ਖੁਦ ਹੀ ਲੰਮਾ ਪੈਂਡਾ ਤੈਅ ਕਰਕੇ ਆਪਣੇ ਪਿੰਡ ਜਾਣਾ ਨੂੰ ਹੈ। ਗਰੀਬ ਮਜ਼ਦੂਰਾਂ ਨੇ ਤਾਂ ਇਹ ਕਹਿਣਾ ਵੀ ਸ਼ੁਰੂ ਕਰ ਦਿੱਤਾ ਹੈ ਕਿ ਸਾਬ੍ਹ ਇਹ ਸਭ ਵੱਡੇ ਲੋਕਾਂ ਲਈ ਹੈ,ਸਾਨੂੰ ਕੁਝ ਨਹੀਂ ਮਿਲਣਾ। ਸਾਡੀ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਜਿੰਦਗੀ ਵਿੱਚ ਧੱਕੇ ਹੀ ਹਨ,ਜੋ ਅਸੀਂ ਖਾ ਰਹੇ ਹਾਂ।ਹੁਣ ਤਾਂ ਇਹ ਵੀ ਸਵਾਲ ਉਠਾਏ ਜਾ ਰਹੇ ਹਨ ਕਿ ਕਿਤੇ ਹਰ ਰੋਜ਼ ਹੇਠਾਂ ਵੱਲ ਖਿਸਕ ਰਹੀ ਜੀ.ਡੀ.ਪੀ ਦੇ ਸਵਾਲਾਂ ਤੋਂ ਬਚਣ ਲਈ ਤਾਂ ਇਸ ਪੈਕੇਜ ਦੇ ਨਾਂ ਦਾ ਸਹਾਰਾ ਤਾਂ ਨਹੀਂ ਲਿਆ ਗਿਆ। ਆਮ ਲੋਕ ਕਹਿ ਰਹੇ ਹਨ ਕਿ ਵੱਡੇ ਵੱਡੇ ਨੇਤਾ ਅਤੇ ਬਿਜਨਸਮੈਨ ਪਹਿਲਾਂ ਵਾਂਗ ਰੱਲ ਮਿਲ ਕੇ ਕਰੋੜਾਂ ਰੁਪਏ ਦਾ ਗਬਨ ਕਰ ਦੇਣਗੇ।ਅਤੇ ਕਿਸੇ ਵੀ ਗਰੀਬ ਅਤੇ ਲੋੜਵੰਦ ਨੂੰ ਕੱਖ ਨਹੀਂ ਮਿਲਣਾ ਸਿਵਾਏ ਧੱਕਿਆ ਤੋਂ।ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਏ 7 ਦਹਾਕਿਆਂ ਤੋਂ ਵੱਧ ਸਮਾਂ ਬੀਤ ਗਿਆ।ਸਰਕਾਰਾਂ ਨੇ ਕਈ ਪੈਕੇਜ ਐਲਾਨੇ ਪਰੰਤੂ ਆਮ ਵਰਗ ਨੂੰ ਕੋਈ ਫਾਇਦਾ ਨਹੀਂ ਹੋਇਆ, ਵੱਡੇ-ਵੱਡੇ ਲੀਡਰ ਜਿੰਨਾ ਪਾਸ ਮਾਮੂਲੀ ਜਿਹੀ ਪ੍ਰਾਪਰਟੀ ਸੀ।ਅੱਜ ਉਹ ਕਰੋੜਾਂ-ਅਰਬਾਂ ਦੇ ਮਾਲਕ ਕਿਵੇਂ ਬਣਗੇ। ਦੇਸ਼ ਦਾ ਕਿਸਾਨ, ਮਜ਼ਦੂਰ ਹਰ ਰੋਜ਼ ਗਰੀਬ ਹੀ ਹੁੰਦਾ ਗਿਆ। ਲੀਡਰ ਆਏ ਦਿਨ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਉਹਨਾਂ ਨੂੰ ਵੱਡੇ ਪੈਕੇਜਾਂ ਦੇ ਲਾਲਚ ਦੇ ਕਰ ਬੇਵਕੂਫ ਬਣਾ ਰਹੇ ਹਨ।ਮੈਂ ਸਾਡੀਆਂ ਸਰਕਾਰਾਂ ਅਤੇ ਨੇਤਾਵਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਇੰਨਾ ਗਰੀਬ ਲੋਕਾਂ ਦੀ ਜੋ ਭੁੱਖੇ-ਭਾਣੇ ਤਿੱਖੀ ਧੁੱਪ ਵਿਚ ਸੜਕਾਂ ਉੱਪਰ ਭਟਕ ਰਹੇ ਹਨ ਇੰਨਾ ਦੀ ਮਦਦ ਕਰੋ।ਇਹਨਾਂ ਨੂੰ ਘਰ ਪਹੁੰਚਾੳ ਨਹੀਂ ਤਾਂ ਵੋਟਾਂ ਵੇਲੇ ਇਹ ਤਾਂ ਤੁਹਾਨੂੰ ਹੋ ਸਕਦਾ ਮੁਆਫੀ ਦੇ ਦੇਣ ਪਰੰਤੂ ਰੱਬ ਮੁਆਫ ਨਹੀਂ ਕਰੇਗਾ।

 

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ ਪੰਜਾਬ।

ਮੋ:ਨੰ:-7901729507

FB/ Ranjeet Singh Hitlar

ਕਾਗਜ਼ ,ਰੁੱਖ ਤੇ ਵਾਤਾਵਰਨ ✍️ ਜੋਧ ਦੇਹੜਕਾ

ਕਾਗਜ਼ ,ਰੁੱਖ ਤੇ ਵਾਤਾਵਰਨ
           ਭਾਵੇਂ ਅੱਜ ਦਾ ਯੁੱਗ ਡਿਜ਼ੀਟਲ ਹੋ ਰਿਹਾ ਹੈ, ਫਿਰ ਵੀ ਕਾਗਜ਼ ਸਾਡੀ ਜਿੰਦਗੀ ਦਾ ਅਟੁੱਟ ਹਿੱਸਾ ਹੈ। ਸਕੂਲਾਂ, ਕਾਲਜਾਂ, ਦਫ਼ਤਰਾਂ, ਬੈਂਕਾਂ, ਘਰਾਂ ਆਦਿ ਵਿੱਚ ਵੀ ਕਾਗਜ਼ ਦੀ ਵਰਤੋਂ ਆਮ ਹੁੰਦੀ ਹੈ। ਕਾਗਜ਼ ਤੋਂ ਬਿਨਾਂ ਸਾਡੀ ਜਿੰਦਗੀ ਦਾ ਪਹੀਆ ਘੁੰਮ ਹੀ ਨੀ ਸਕਦਾ ਕਿਉਂਕਿ ਜਿੰਦਗੀ ਜੀਣ ਲਈ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਵੀ ਸਾਨੂੰ ਨੋਟ ਰੂਪੀ ਕਾਗਜ਼ ਦੀ ਵਰਤੋਂ ਕਰਨੀ ਪੈਂਦੀ ਹੈ। ਕਦੇ ਸੋਚਿਆ ਕਿ ਇਹ ਕਾਗਜ਼ ਕਿੱਥੋਂ ਆਉਂਦਾ, ਕਿਵੇਂ ਬਣਦਾ ਤੇ ਸਾਡੇ ਵਾਤਾਵਰਨ 'ਤੇ ਇਸਦਾ ਕੀ ਅਸਰ ਪੈਂਦਾ ? ਆਉ ਅੱਜ  ਅਸੀਂ ਕਾਗਜ਼  ਬਣਨ ਦੀ ਪ੍ਰਕ੍ਰਿਆ ਤੇ ਵਾਤਾਵਰਨ 'ਤੇ ਪੈ ਰਹੇ ਪ੍ਰਭਾਵ ਬਾਰੇ ਜਾਣਕਾਰੀ ਹਾਸਲ ਕਰੀਏ।
ਕਾਗਜ਼ ਦੀ ਬਣਨ ਦੀ ਪ੍ਰਕ੍ਰਿਆ
         ਕਾਗਜ਼ ਜਿਸਨੂੰ ਅੰਗਰੇਜ਼ੀ ਵਿੱਚ paper ਕਿਹਾ ਜਾਂਦਾ ਹੈ , ਨੂੰ ਬਣਾਓਣ ਲਈ ਰੁੱਖਾਂ ਦੇ ਗੁੱਦੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਕੁੱਝ ਨਰਮ ਲੱਕੜੀ ਦੇ ਰੁੱਖ ਜਿਵੇਂ spruce, fir, larch, hemlock ਅਤੇ ਸ਼ਖਤ ਲੱਕੜੀ ਦੇ ਰੁੱਖ ਜਿਵੇਂ popular, aspen, birch ਆਦਿ ਤੋਂ ਇਲਾਵਾ ਵੱਖ-ਵੱਖ ਪ੍ਰਕਾਰ ਦੀ ਘਾਹ ਤੇ ਰੁੱਖਾਂ ਦੇ ਰੇਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਦੇ ਗੁੱਦੇ ਨੂੰ ਪਾਣੀ ਵਿੱਚ ਤਦ ਤੱਕ ਘੋਲਿਆ ਜਾਂਦਾ ਹੈ ਜਦ ਤੱਕ ਇਹ ਨਰਮ ਨਾ ਹੋ ਜਾਵੇ। ਉਸ ਤੋਂ ਬਾਅਦ ਗੁੱਦੇ ਨੂੰ ਕਾਗਜ਼ ਦੀ ਗੁਣਵੱਤਾ ਦੇ ਅਧਾਰ 'ਤੇ ਵੱਖ-ਵੱਖ ਮਸ਼ੀਨਾਂ ਵਿੱਚ ਭੇਜ ਦਿੱਤਾ ਜਾਂਦਾ। ਜੋ ਗੁੱਦੇ ਨੂੰ ਸੁਕਾ ਕੇ ਪੇਪਰ ਰੋਲ ਤਿਆਰ ਕਰਦੀਆਂ ਹਨ। ਆਮ ਵਰਤੋਂ ਵਾਲੇ ਕਾਗਜ਼ ਜਿਵੇਂ ਅਖ਼ਬਾਰ, ਕਾਪੀ, ਕਿਤਾਬ ਆਦਿ ਲਈ ਨਰਮ ਪੌਦੇ ਦੇ ਰੇਸ਼ਿਆਂ ਤੇ ਕਪਾਹ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।
ਕਾਗਜ਼ ਦੀ ਪੂਰਤੀ ਲਈ ਰੁੱਖਾਂ ਦੀ ਕਟਾਈ
       ਅੱਜ-ਕੱਲ ਬਹੁਤ ਸਾਰੇ ਕਾਰਖਾਨੇ ਕਾਗਜ਼ ਬਣਾਓਣ ਦੀ ਦੌੜ ਵਿੱਚ ਹਨ। ਇਹ ਕਾਰਖ਼ਾਨੇ ਕਾਗਜ਼ ਲਈ ਲਗਾਤਾਰ ਰੁੱਖਾਂ ਨੂੰ ਵੱਢ ਰਹੇ ਹਨ। ਜਿਵੇਂ-ਜਿਵੇਂ ਕਾਗਜ਼ ਦੀ ਮੰਗ ਵਧ ਰਹੀ ਹੈ ਉਸੇ ਤਰ੍ਹਾਂ ਰੁੱਖਾਂ ਦੀ ਕਟਾਈ ਵੀ ਵਧ ਰਹੀ ਹੈ। ਇੱਕ ਅਨੁਮਾਨ ਅਨੁਸਾਰ ਹਰ ਸਾਲ 3.5 ਬਿਲੀਅਨ ਤੋਂ ਲੈ ਕੇ 7 ਬਿਲੀਅਨ ਰੁੱਖ ਸਿਰਫ਼ ਤੇ ਸਿਰਫ਼ ਕਾਗਜ਼ ਦੀ ਪੂਰਤੀ ਲਈ ਹੀ ਵੱਢ ਲਏ ਜਾਂਦੇ ਹਨ। ਸਾਡੀ ਧਰਤੀ ਹਰ ਸਾਲ 18.7 ਮਿਲੀਅਨ ਏਕੜ ਜੰਗਲ ਕਾਗਜ਼ ਦੀ ਪੂਰਤੀ ਲਈ ਹੀ ਗਵਾ ਰਹੀ ਹੈ ਭਾਵ 27 ਫੁੱਟਬਾਲ ਦੇ ਮੈਦਾਨਾਂ ਬਰਾਬਰ ਰੁੱਖ ਹਰ ਮਿੰਟ ਕਾਗਜ਼ ਲਈ ਕੱਟੇ ਜਾ ਰਹੇ ਹਨ।
ਰੁੱਖਾਂ ਦੀ ਕਟਾਈ ਦਾ ਵਾਤਾਵਰਨ 'ਤੇ ਪ੍ਰਭਾਵ
           ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਦਾ ਵਾਤਾਵਰਨ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। WWF ਦੇ ਅਨੁਸਾਰ ਹਰ ਸਾਲ ਲਗਭਗ 15% ਗਰੀਨ ਹਾਊਸ ਗੈਸਾਂ ਦਾ ਨਿਕਾਸ ਵਣਾ ਦੀ ਕਟਾਈ ਕਾਰਨ ਹੋ ਜਾਂਦਾ ਹੈ। ਜਿਸ ਨਾਲ ਧਰਤੀ ਦੀ ਤਪਸ ਦਿਨੋ ਦਿਨ ਵਧ ਰਹੀ ਹੈ। ਅਸਟਰੇਲੀਆ ਦੇ ਜੰਗਲਾਂ ਦੀ ਅੱਗ ਇਸੇ ਤਪਸ ਦਾ ਨਤੀਜਾ ਹੈ, ਧਰੁੱਵਾਂ ਦੀ ਬਰਫ਼ ਪਿਘਲ ਕੇ ਸਮੁੰਦਰਾਂ ਦੇ ਪੱਧਰ ਨੂੰ ਵਧਾ ਰਹੀ ਹੈ ਜਿਸ ਕਾਰਨ ਬਹੁਤ ਸਾਰੇ ਟਾਪੂ ਡੁੱਬਣ ਦੀ ਕਗਾਰ 'ਤੇ ਹਨ। ਇਸ ਕਾਰਨ ਹੀ ਗਲੋਬਲ ਵਾਰਮਿੰਗ ਦੀ ਸਮੱਸਿਆ ਪੈਦਾ ਹੋਈ ਹੈ ਜੋ ਮੌਸਮ ਦੇ ਬੇਮੌਸਮ ਹੋਣ ਦਾ ਕਾਰਨ ਬਣ ਰਹੀ ਹੈ।
ਉਪਰਾਲੇ
          ਇਹਨਾਂ ਸਮੱਸਿਆਵਾਂ ਨੂੰ ਧਿਆਨ 'ਚ ਰੱਖ ਕੇ ਕੁਝ ਕੁ ਦੇਸ਼ਾਂ ਨੇ ਕਾਗਜ਼ ਨੂੰ ਰੀਸਾਇਕਲ ਕਰਨਾ ਸ਼ੁਰੂ ਕੀਤਾ ਹੈ, ਜਿਸ ਕਾਰਨ ਉਹਨਾਂ ਦੇਸ਼ਾਂ ਵਿੱਚ ਵਣਾਂ ਦੀ ਕਟਾਈ 15% ਤੋਂ 35% ਤੱਕ ਘਟੀ ਹੈ। ਭਾਰਤ ਵਿੱਚ ਵੀ ਲਗਭਗ ਹਰ ਸਾਲ 3 ਮਿਲੀਅਨ ਟਨ ਕਾਗਜ਼ ਰੀਸਾਇਕਲ ਕੀਤਾ ਜਾਂਦਾ ਹੈ ਜੋ ਕੁੱਲ ਖਪਤ ਦਾ ਲਗਭਗ 20% ਹੀ ਬਣਦਾ ਹੈ ਅਤੇ ਬਾਕੀ ਬਚੇ ਪੇਪਰ ਚੋਂ 50% ਅਸੀਂ ਜਲਾ ਦਿੰਦੇ ਹਾਂ। ਜੋ ਵਾਤਾਵਰਨ 'ਤੇ ਦੂਹਰੀ ਮਾਰ ਪਾਓਦਾ ਹੈ।
        ਸਾਨੂੰ ਮਾਪੇ, ਅਧਿਆਪਕ ਅਤੇ ਇਸ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਖੁਦ ਨੂੰ ਤੇ ਬੱਚਿਆਂ ਨੂੰ ਕਾਗਜ਼ ਦੀ ਸਹੀ ਵਰਤੋਂ ਕਰਨਾ ਅਤੇ ਬੇਕਾਰ ਹੋ ਚੁੱਕੇ ਕਾਗਜ਼ ਨੂੰ ਅੱਗ ਦੇ ਹਵਾਲੇ ਕਰਨ ਦੀ ਥਾਂ ਰੱਦੀ ਵਿੱਚ ਵੇਚ ਕੇ ਰੀਸਾਇਕਲਿੰਗ ਲਈ  ਭੇਜਣ ਲਈ ਉਤਸਾਹਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਇੱਕ ਤਾਂ ਅਸੀਂ ਕੁਝ ਕਮਾਈਕਰ ਸਕਦੇ ਹਾਂ ਤੇ ਦੂਜਾ ਬਹੁਤ ਸਾਰੇ ਰੁੱਖਾਂ ਨੂੰ ਕੱਟੇ ਜਾਣ ਤੋਂ ਬਚਾ ਸਕਦੇ ਹਾਂ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਧਰਤੀ ਦੀ ਵਧ ਰਹੀ ਤਪਸ ਨੂੰ ਘਟ ਕਰਨ ਅਤੇ ਵਾਤਾਵਰਨ ਨੂੰ ਬਚਾਓਣ ਲਈ ਆਪਣਾ ਯੋਗਦਾਨ ਪਾ ਸਕੀਏ।
ਉਮੀਦਾਂ
 

ਦਫ਼ਤਰੀ ਰਾਜਨੀਤੀ ਅਤੇ ਦਫ਼ਤਰੀ ਸਕਰਾਤਮਕਤਾ ਤੇ ਸੁਹਿਰਦਤਾ ✍️ ਗੋਬਿੰਦਰ ਸਿੰਘ ਢੀਂਡਸਾ

ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਪ੍ਰਸ਼ਾਸਨਿਕ ਅਤੇ ਆਪਣੇ ਖਿੱਤੇ ਨਾਲ ਸੰਬੰਧਤ ਟੀਚਿਆਂ ਦੀ ਪ੍ਰਾਪਤੀ ਲਈ ਦਫ਼ਤਰਾਂ ਅਤੇ ਦਫ਼ਤਰੀ ਅਮਲੇ ਦੀ ਜ਼ਰੂਰਤ ਹੁੰਦੀ ਹੈ ਜਿਸਦੇ ਸਦਕਾ ਇਹ ਆਪਣੇ ਕਾਰਜਾਂ ਨੂੰ ਸੰਤੁਲਨਤਾ ਨਾਲ ਨੇਪਰੇ ਚਾੜਦੇ ਹਨ। ਦਫ਼ਤਰ ਇਹਨਾਂ ਅਦਾਰਿਆਂ ਦਾ ਕੇਂਦਰ ਬਿੰਦੂ ਹੁੰਦੇ ਹਨ ਅਤੇ ਉਹਨਾਂ ਦੀ ਸਫ਼ਲਤਾ ਦਫ਼ਤਰੀ ਅਮਲੇ ਭਾਵ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਨਿਰਭਰ ਕਰਦੀ ਹੈ। ਹਰ ਵਿਅਕਤੀ ਜਾਂ ਕਰਮਚਾਰੀ ਦੇ ਕੰਮ ਕਰਨ ਦੇ ਦੋ ਨਜ਼ਰੀਆਂ ਜਾਂ ਪਹੁੰਚ ਹੁੰਦੀ ਹੈ ਸਕਰਾਤਮਕ ਅਤੇ ਨਕਰਾਤਮਕ। ਯੋਗ ਅਤੇ ਸਕਰਾਤਮਕ ਪਹੁੰਚ ਰੱਖਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਆਪਣੀ ਕਾਰਜਸ਼ੈਲੀ ਸਦਕਾ ਚੰਗੇ ਨਤੀਜੇ ਦਿੰਦੇ ਹਨ ਉੱਥੇ ਹੀ ਦਫ਼ਤਰਾਂ ਵਿੱਚ ਨਕਰਾਤਮਕ ਪਹੁੰਚ ਰੱਖਣ ਵਾਲੇ ਕਰਮਚਾਰੀ ਜਿੱਥੇ ਸਾਥੀ ਕਰਮਚਾਰੀਆਂ ਦਾ ਨੁਕਸਾਨ ਕਰਦੇ ਹਨ ਉੱਥੇ ਹੀ ਅਦਾਰੇ ਦੀਆਂ ਸੇਵਾਵਾਂ ਅਤੇ ਟੀਚਿਆਂ ਨੂੰ ਪਿਛਾਂਹ ਵੱਲ ਡਾਢਾ ਧੱਕਾ ਮਾਰਦੇ ਹਨ।

ਦਫ਼ਤਰਾਂ ਵਿੱਚ ਹਲਕੀ ਮਾਨਸਿਕਤਾ ਵਾਲੇ ਕਰਮਚਾਰੀਆਂ ਦਾ ਸੁਭਾਅ ਹੀ ਹੁੰਦਾ ਹੈ ਦੂਜੇ ਦੇ ਕੰਮਾਂ ਵਿੱਚ ਸਿੱਧੇ ਜਾਂ ਅਸਿੱਧੇ ਢੰਗਾਂ ਨਾਲ ਰੁਕਾਵਟ ਪੈਦਾ ਕਰਦੇ ਹਨ। ਅਜਿਹੇ ਕਰਮਚਾਰੀ ਪ੍ਰਾਪਤ ਆਦੇਸ਼ਾਂ, ਕੰਮਾਂ ਨੂੰ ਪਹਿਲਾਂ ਹੀ ਨਕਰਾਤਮਕ ਪਹੁੰਚ ਨਾਲ ਸ਼ੁਰੂ ਕਰਦੇ ਹਨ। ਚਾਪਲੂਸ, ਚੁਗਲਬਾਜ਼, ਆਯੋਗ ਅਤੇ ਨਕਰਾਤਮਕ ਕਰਮਚਾਰੀਆਂ ਦਾ ਦਫਤਰ ਵਿੱਚ ਆਪਣਾ ਵਿਸ਼ੇਸ਼ ਰੁੱਤਬਾ ਬਣਾਈ ਰੱਖਣ ਦਾ ਜ਼ਿਆਦਾ ਰੁਝਾਨ ਹੁੰਦਾ ਹੈ। ਦਫ਼ਤਰੀ ਮਾੜੇ ਅਨਸਰ, ਉੱਚ ਅਧਿਕਾਰੀਆਂ ਦੇ ਦੂਜੇ ਕਰਮਚਾਰੀਆਂ ਪ੍ਰਤੀ ਕੰਨ ਭਰਦੇ ਰਹਿੰਦੇ ਹਨ, ਚਾਲਾਕੀਆਂ ਨਾਲ ਭਰਪੂਰ ਮਿੱਠੇ ਠੱਗ ਹੁੰਦੇ ਹਨ। ਅਜਿਹੇ ਕਰਮਚਾਰੀ ਅਫ਼ਸਰ ਜਾਂ ਉੱਚ ਅਧਿਕਾਰੀ ਦੇ ਵਿਸ਼ਵਾਸ ਦਾ ਬਹੁਤ ਨਜ਼ਾਇਜ਼ ਫਾਇਦਾ ਚੁੱਕਦੇ ਹਨ ਅਤੇ ਅਧਿਕਾਰੀ ਦੀ ਜਾਣਕਾਰੀ ਤੋਂ ਬਿਨ੍ਹਾਂ ਬਾਕੀ ਅਮਲੇ ਉੱਪਰ ਸਿੱਧੇ ਅਸਿੱਧੇ ਢੰਗਾਂ ਨਾਲ ਖ਼ੁਦ ਫੈਸਲੇ ਥੋਪਣ ਦੇ ਵਿਕਾਰ ਤੋਂ ਪੀੜਤ ਹੋ ਜਾਂਦੇ ਹਨ। ਇੱਥੇ ਸੰਬੰਧਤ ਅਧਿਕਾਰੀ ਦਾ ਫ਼ਰਜ਼ ਬਣਦਾ ਹੈ ਉਹ ਕੰਨਾਂ ਦਾ ਕੱਚਾ ਨਾ ਬਣੇ, ਲਾਈ ਲੱਗ ਨਾ ਬਣੇ ਅਤੇ ਕਰਮਚਾਰੀਆਂ ਸੰਬੰਧੀ, ਅਦਾਰੇ ਦੀ ਮਾਣ ਅਤੇ ਕਾਰਜਸ਼ੀਲਤਾ ਨਾਲ ਕੋਈ ਸਮਝੌਤਾ ਨਾ ਕਰੇ, ਉੱਚ ਅਧਿਕਾਰੀ ਨੂੰ ਫੈਸਲੇ ਆਪਣੇ ਵਿਵੇਕ ਨਾਲ ਲੈਣੇ ਚਾਹੀਦੇ ਹਨ। ਅਧਿਕਾਰੀ ਦਾ ਲਾਈਲੱਗ ਹੋਣਾ ਉਸਦੀ ਯੋਗਤਾ ਅਤੇ ਵਿਵੇਕ ਤੇ ਸਵਾਲੀਆਂ ਨਿਸ਼ਾਨ ਖੜ੍ਹਾ ਕਰਦਾ ਹੈ। ਸਿਫਾਰਸ਼ਾਂ ਰਾਹੀਂ ਆਏ ਆਯੋਗ ਵਿਅਕਤੀ, ਯੋਗ ਅਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਕੰਮਾਂ ਵਿੱਚ ਰੁਕਾਵਟ ਪੈਦਾ ਕਰਨ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਯੋਗ ਅਤੇ ਕੁਸ਼ਲ ਕਰਮਚਾਰੀ ਲਈ ਜ਼ਰੂਰੀ ਹੈ ਕਿ ਉਹ ਦਫ਼ਤਰੀ ਰਾਜਨੀਤੀ ਨੂੰ ਆਪਣੇ ਉੱਪਰ ਭਾਰੂ ਨਾ ਹੋਣ ਦੇਵੇ ਅਤੇ ਸਜਗਤਾ ਨਾਲ ਰਹੇ। ਕਈ ਵਾਰ ਦਫ਼ਤਰਾਂ ਵਿੱਚ ਅਜਿਹੇ ਸਹਿਕਰਮੀਆਂ ਨਾਲ ਕੰਮ ਕਰਨਾ ਪੈਂਦਾ ਹੈ ਜੋ ਯੋਗ ਨਹੀਂ ਹੁੰਦੇ ਅਤੇ ਆਪਣੇ ਉੱਚ ਅਧਿਕਾਰੀ ਦੇ ਅੱਗੇ ਆਪਣੀ ਵਾਹ-ਵਾਹ ਕਰਦੇ ਨਹੀਂ ਥੱਕਦੇ ਅਤੇ ਦੁਜਿਆਂ ਨੂੰ ਮਾੜਾ ਦਿਖਾਉਣ ਜਾਂ ਸਾਬਿਤ ਕਰਨ ਵਿੱਚ ਆਪਣੀ ਜਿੱਤ ਸਮਝਦੇ ਹਨ, ਸੋ ਦਫ਼ਤਰੀ ਮਾਹੌਲ ਸੰਬੰਧੀ ਹਮੇਸ਼ਾ ਚੌਕੰਨੇ ਰਹਿਣਾ ਚਾਹੀਦਾ ਹੈ ਅਤੇ ਆਪਣੀ ਸਥਿਤੀ ਬਿਲਕੁਲ ਸਪੱਸ਼ਟ ਰੱਖਣੀ ਚਾਹੀਦੀ ਹੈ। ਦੂਜਿਆਂ ਨਾਲ ਮਿਲ ਕੇ ਰਹਿਣਾ ਚੰਗੀ ਗੱਲ ਹੈ ਪਰੰਤੂ ਆਪਣੇ ਨਿੱਜੀ ਜੀਵਨ ਦੀਆਂ ਗੱਲਾਂ ਨੂੰ ਸਹਿ-ਕਰਮੀਆਂ ਨਾਲ ਸਾਂਝੀਆਂ ਕਰਨ ਤੋਂ ਬਚਣਾ ਚਾਹੀਦਾ ਹੈ। ਸਹਿਕਰਮੀਆਂ ਤੇ ਯਕੀਨ ਕਰੋ ਪਰੰਤੂ ਅੰਧਵਿਸ਼ਵਾਸ ਨਹੀਂ ਕਰਨਾ ਚਾਹੀਦਾ। ਕਿਸੇ ਇੱਕ ਦੇ ਕਹੇ ਤੇ ਦੂਜੇ ਸਹਿਕਰਮੀ ਨੂੰ ਮਾੜਾ ਨਹੀਂ ਮੰਨਣਾ ਚਾਹੀਦਾ ਸਗੋਂ ਸੰਬੰਧਤ ਵਿਅਕਤੀ ਨੂੰ ਖੁਦ ਜਾਣਨ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਜਦ ਕੋਈ ਤੁਹਾਡੇ ਕੋਲ ਕਿਸੇ ਦੀ ਚੁਗਲੀ ਕਰ ਰਿਹਾ ਹੈ ਤਾਂ ਯਾਦ ਰਹੇ ਕਿਸੇ ਹੋਰ ਕੋਲ ਉਹ ਤੁਹਾਡੀ ਚੁਗਲੀ ਕਰ ਸਕਦਾ ਹੈ, ਕਮੈਂਟ ਕਰਨ ਤੋਂ ਬਚਣਾ ਚਾਹੀਦਾ ਹੈ। ਕਿਸੇ ਦੇ ਦਬਾਅ ਹੇਠ ਆ ਕੇ ਗਲਤ ਦਾ ਸਾਥ ਨਹੀਂ ਦੇਣਾ ਚਾਹੀਦਾ ਸਗੋਂ ਆਪਣਾ ਪੱਖ ਰੱਖਣ ਦੀ ਆਦਤ ਪਾਉਣੀ ਚਾਹੀਦੀ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਤੁਹਾਡਾ ਵਿਵਹਾਰ ਨਿਮਰਤਾ ਭਰਪੂਰ ਹੋਵੇ,

ਅਜਿਹਾ ਵਿਵਹਾਰ ਦੂਜਿਆਂ ਨੂੰ ਖਿੱਚ ਪੈਦਾ ਕਰਦਾ ਹੈ। ਕਿਸੇ ਕਾਰਨ ਨਾ ਤਾਂ ਜ਼ਿਆਦਾ ਖੁਸ਼ ਹੀ ਹੋਣਾ ਚਾਹੀਦਾ ਹੈ ਅਤੇ ਨਾਂਹੀ ਕਿਸੇ ਕਾਰਨ ਜਿਆਦਾ ਗੱਸੇ ਵਿੱਚ ਆਉਣਾ ਚਾਹੀਦਾ ਹੈ, ਆਪਣੇ ਸੁਭਾਅ ਵਿੱਚ ਸਹਿਜਤਾ ਅਤੇ ਸਥਿਰਤਾ ਬਣਾਈ ਰੱਖਣੀ ਚਾਹੀਦੀ ਹੈ।

ਯੋਗ ਅਤੇ ਕੁਸ਼ਲ ਕਰਮਚਾਰੀ ਕਿਸੇ ਤਰ੍ਹਾਂ ਦੀ ਗਲਤੀ ਹੋਣ ਤੇ ਗਲਤੀ ਸਵੀਕਾਰ ਕਰਨ ਦਾ ਗੁਣ ਰੱਖਦੇ ਹਨ ਅਤੇ ਉਹਨਾਂ ਦੇ ਵਿਵਹਾਰ ਵਿੱਚ ਵੀ ਸਕਰਾਤਮਕਤਾ ਅਤੇ ਸੁਹਿਰਤਦਾ ਦੀ ਝਲਕ ਸਪੱਸ਼ਟ ਨਜ਼ਰੀ ਆਉਂਦੀ ਹੈ। ਦਫ਼ਤਰਾਂ ਵਿੱਚ ਆਪਣੀ ਮਰਿਆਦਾ ਦਾ ਹਮੇਸ਼ਾਂ ਖ਼ਿਆਲ ਰੱਖਣਾ ਚਾਹੀਦਾ ਹੈ। ਜੇਕਰ ਕੋਈ ਤੁਹਾਡੇ ਖ਼ਿਲਾਫ ਰਾਜਨੀਤੀ ਕਰ ਰਿਹਾ ਹੈ ਤਾਂ ਉਸ ਨਾਲ ਇਕੱਲੇ ਗੱਲ ਕਰਨਾ ਚਾਹੀਦਾ ਹੈ ਤਾਂ ਜੇ ਉਹ ਸਮਝਦਾਰ ਹੋਵੇਗਾ ਤਾਂ ਤੁਹਾਡੇ ਤੋਂ ਮਾਫ਼ੀ ਮੰਗੇਗਾ, ਨਹੀਂ ਫਿਰ ਉਸਦੇ ਦੁਆਰਾ ਸ਼ੁਰੂ ਕੀਤੀ ਗਈ ਸਿਆਸਤ ਜਾਂ ਲੜਾਈ ਨੂੰ ਤੁਹਾਨੂੰ ਅੰਤ ਤੱਕ ਪਹੁੰਚਾਣਾ ਲਾਜ਼ਮੀ ਹੋਵੇਗਾ ਅਤੇ ਖੁਦ ਦੀ ਕਾਬਲੀਅਤ ਸਾਬਿਤ ਕਰਨੀ ਪਵੇਗੀ। ਸਮੇਂ ਰਹਿੰਦੇ ਉੱਚ ਅਧਿਕਾਰੀ ਨਾਲ ਸੰਬੰਧਤ ਤੱਥਾਂ ਤੇ ਗੱਲ ਕੀਤੀ ਜਾ ਸਕਦੀ ਹੈ। ਆਪਣੇ ਕੰਮ ਤੇ ਫੋਕਸ ਕਰਨਾ ਚਾਹੀਦਾ ਹੈ। ਆਪਣੇ ਟੀਮ ਲੀਡਰ ਜਾਂ ਉੱਚ ਅਧਿਕਾਰੀ ਨੂੰ ਹਮੇਸ਼ਾ ਭਰੋਸੇ ਵਿੱਚ ਲੈ ਕੇ ਚੱਲਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਾ ਦੇਵੋ। ਤੁਹਾਡੇ ਲਈ ਜ਼ਰੂਰੀ ਹੈ ਕਿ ਤੁਹਾਡਾ ਕੰਮ ਬੋਲੇ ਅਤੇ ਤੁਹਾਡੀ ਯੋਗਤਾ ਤੇ ਕੋਈ ਪ੍ਰਸ਼ਨ ਚਿੰਨ ਨਾ ਲਗਾ ਸਕੇ।

ਕਿਸੇ ਯੋਗ ਕਰਮਚਾਰੀ ਦੇ ਖ਼ਿਲਾਫ਼ ਦਫ਼ਤਰੀ ਰਾਜਨੀਤੀ ਵਿੱਚ ਸ਼ਾਮਿਲ ਹੋਣਾ ਚੰਗੀ ਗੱਲ ਨਹੀਂ ਸਗੋਂ ਇਸਤੋਂ ਪਾਸਾ ਵੱਟਣਾ ਹੀ ਜ਼ਿਆਦਾ ਸਮਝਦਾਰੀ ਹੋਵੇਗੀ। ਤੁਹਾਡੇ ਜਵਾਬ ਸਿੱਧੇ ਸਪਾਟ ਸਪੱਸ਼ਟ ਹੋਣੇ ਚਾਹੀਦੇ ਹਨ ਜਿਸ ਨਾਲ ਕੰਮ ਕਰਨ ਵਿੱਚ ਤੁਹਾਨੂੰ ਦਿੱਕਤ ਹੈ, ਉੱਥੇ ਨਾਂਹ ਕਹਿਣਾ ਚੰਗਾ ਹੈ, ਉਹਨਾਂ ਦੇ ਪੱਟੇ ਟੋਏ ਵਿੱਚ ਡਿੱਗਣ ਨਾਲੋਂ। ਦਫ਼ਤਰਾਂ ਵਿੱਚ ਮਾੜੇ ਸਹਿਕਰਮੀਆਂ ਨਾਲ ਨਿਪਟਣ ਵਿੱਚ ਤੁਹਾਡਾ ਆਤਮ ਵਿਸ਼ਵਾਸ ਹੀ ਤੁਹਾਡਾ ਹਥਿਆਰ ਹੈ।

ਚੁਗਲਖੋਰ ਅਤੇ ਚਾਪਲੂਸ ਕਰਮਚਾਰੀ ਦੀ ਅਸਲੀਅਤ ਜ਼ਿਆਦਾ ਦੇਰ ਤੱਕ ਛੁਪੀ ਨਹੀਂ ਰਹਿ ਸਕਦੀ ਅਤੇ ਉਹ ਆਪਣੀਆਂ ਕੋਝੀਆਂ ਹਰਕਤਾਂ ਕਾਰਨ ਆਪਣੇ ਸਹਿਕਰਮੀਆਂ ਦੀ ਨਜ਼ਰਾਂ ਚ ਆਪਣਾ ਵੱਕਾਰ ਗੁਆ ਲੈਂਦਾ ਹੈ। ਸੰਸਾਰ ਦਾ ਨਿਯਮ ਹੈ ਕਿ ਕਦੇ ਕਿਸੇ ਬਿਨ੍ਹਾਂ ਕੁਝ ਨਹੀਂ ਰੁੱਕਦਾ, ਇਸ ਲਈ ਨਕਰਾਤਮਕ ਕਰਮਚਾਰੀਆਂ ਨੂੰ ਆਪਣੀ ਕਾਰਜਸ਼ੈਲੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ, ਇਹੋ ਅਦਾਰੇ ਅਤੇ ਸਹਿਕਰਮੀਆਂ ਲਈ ਸਹੀ ਹੋਵੇਗਾ।

ਇਹ ਕੋਈ ਅੱਤਕੱਥਨੀ ਨਹੀਂ ਕਿ ਵਿਅਕਤੀ ਦੇ ਵਿਵਹਾਰ ਅਤੇ ਕਾਰਜਸ਼ੈਲੀ ਵਿੱਚ ਉਸਦੇ ਮਾਤਾ ਪਿਤਾ ਤੋਂ ਮਿਲੇ ਸੰਸਕਾਰ, ਪੜ੍ਹਾਈ ਅਤੇ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਇਸ ਲਈ ਹਰ ਵਿਅਕਤੀ ਅਤੇ ਕਰਮਚਾਰੀ ਨੂੰ ਚਾਹੀਦਾ ਹੈ ਕਿ ਉਹ ਨਕਰਾਤਮਕਤਾਂ ਤੋਂ ਲਾਂਭੇ ਹੋ ਆਪਣੇ ਵਿਵਹਾਰ ਅਤੇ ਕਾਰਜਸ਼ੈਲੀ ਵਿੱਚ ਸਕਰਾਤਮਕਤਾ ਅਤੇ ਸੁਹਿਰਦਤਾ ਦਾ ਲੇਪ ਕਰੇ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜਵਾਲ

ਤਹਿਸੀਲ: ਧੂਰੀ (ਸੰਗਰੂਰ)

ਈਮੇਲ: bardwal.gobinder@gmail.com

ਅਮਰੀਕਾ ਅਤੇ ਚੀਨ ਵਿਚਕਾਰ ਵੱਧ ਰਹੀ ਤਲਖ਼ੀ ਵਿਚਾਲੇ ਭਾਰਤ ਦਾ ਰੋਲ।

ਜਿਥੇ ਇਕ ਪਾਸੇ ਪੂਰੀ ਦੁਨੀਆ ਕੋਵਿਡ-19 ਭਾਵ ਕਰੋਨਾ ਵਾਇਰਸ ਨਾਲ ਜੰਗ ਲੜ ਰਹੀ ਹੈ।ਉਥੇ ਹੀ ਹੁਣ  ਦੁਨੀਆਂ ਦੀਆਂ ਦੋ ਵੱਡੀਆ ਸ਼ਕਤੀਆਂ  ਅਮਰੀਕਾ ਅਤੇ ਚੀਨ ਇਕ-ਦੂਜੇ ਦੇ ਸਾਹਮਣੇ ਆਣ ਖਲੋਤੀਆਂ ਹਨ।ਗੱਲ ਅਮਰੀਕਾ ਦੀ ਕਰੀਏ ਤਾਂ,ਉਸਨੇ ਕੋਈ ਸ਼ੱਕ ਨਹੀ ਬਲਕਿ ਪੂਰੇ ਯਕੀਨ ਨਾਲ ਕਿਹਾ ਹੈ ਕਿ ਕਰੋਨਾ ਵਾਇਰਸ ਕੋਈ ਕੁਦਰਤੀ ਆਫਤ ਜਾਂ ਮਹਾਮਾਰੀ ਨਹੀ ਹੈ,ਇਹ ਤਾਂ ਚੀਨ ਦੇ ਵੁਹਾਨ ਸ਼ਹਿਰ ਦੀ ਲੈਬ ਵਿਚ ਬਣਿਆ ਇਕ ਆਰਟੀਫੀਸ਼ੀਅਲ ਵਾਇਰਸ ਹੈ।ਜੋ ਪੂਰੀ ਦੁਨੀਆ ਵਿਚ ਲੱਖਾਂ ਲੋਕਾਂ ਨੂੰ ਕਿਸੇ ਦੈਂਤ ਦੇ ਵਾਂਗ ਨਿਗਲ ਰਿਹਾ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ WHO ਭਾਵ 'ਵਰਲਡ ਹੈਲਥ ਔਰੇਂਗਨਾਇਜੇਸ਼ਨ' ਨੇ ਵੀ ਆਪਣਾ ਸਹੀ ਰੋਲ ਨਹੀ ਨਿਭਾਇਆ,ਅਤੇ ਚੀਨ ਦੀ ਕਠਪੁਤਲੀ ਦੀ ਤਰਾਂ ਕੰਮ ਕੀਤਾ ਹੈ।ਜਿਸ ਕਾਰਣ ਪੁਰੀ ਦੁਨੀਆ ਦੇ ਲੱਖਾਂ ਲੋਕ ਮਾਰੇ ਗਏ।ਇਸੇ ਤਹਿਤ ਅਮਰੀਕਾ ਨੇ WHO ਨੂੰ ਹਰ ਸਾਲ ਦੇਣ ਵਾਲੇ ਫੰਡ ਉਪਰ ਵੀ ਰੋਕ ਲਗਾ ਦਿੱਤੀ।ਦੂਜੇ ਪਾਸੇ ਚੀਨ ਅਮਰੀਕਾ ਦੇ ਦਾਅਵਿਆਂ ਨੂੰ ਲਗਾਤਾਰ ਨਕਾਰਦਾ ਰਿਹਾ ਹੈ।ਚੀਨ ਦਾ ਕਹਿਣਾ ਹੈ ਕਿ ਅਮਰੀਕਾ ਆਪਣੇ ਲੋਕਾਂ ਦੀ ਜਾਨ ਬਚਾਉਣ ਵਿੱਚ ਨਾਕਾਮ ਰਿਹਾ ਹੈ ਅਤੇ ਹੁਣ ਇਲਜ਼ਾਮ ਸਾਡੇ ਸਿਰ ਮੜ੍ਹ ਰਿਹਾ ਹੈ।ਜਦਕਿ ਅਸੀ ਖੁਦ ਇਸ ਮਹਾਮਾਰੀ ਨਾਲ ਲੜ ਕੇ ਬਾਹਰ ਨਿਕਲੇ ਹਾਂ ਅਤੇ ਹੁਣ ਦੁਸਰੇ ਮੁਲਕਾਂ ਦੀ ਮਦਦ ਕਰ ਰਹੇ ਹਾਂ।ਚੀਨ ਦੇ ਵਿਦੇਸ਼ੀ ਬੁਲਾਰਿਆ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਟਰੰਪ ਦੇ ਬਿਆਨ ਦੋਵਾਂ ਦੇਸ਼ਾ ਵਿਚਾਲੇ ਤਲਖ਼ੀ ਪੈਦਾ ਕਰ ਰਹੇ ਹਨ।ਇਸ ਕਾਰਣ ਹੀ ਚੀਨ ਨੇ ਆਪਣੀ ਰੋਹਬ ਪਾਉਣ ਵਾਲੀ ਰਣਨੀਤੀ ਦੇ ਤਹਿਤ ਆਪਣਾ ਸੈਨਿਕ ਅਭਿਆਸ ਵੀ ਸ਼ੁਰੂ ਕਰ ਦਿੱਤਾ ਅਤੇ ਆਪਣੇ ਪਰਮਾਣੂ ਮਿਸਾਇਲਾਂ ਨਾਲ ਲੈਸ ਬੇੜੇ ਵੀ ਸਮੁੰਦਰ ਵਿਚ ਉਤਾਰ ਦਿੱਤਾ।ਇਹ ਸ਼ੁਰੂ ਤੋਂ ਹੀ ਚੀਨ ਦੀ ਰਣਨੀਤੀ ਦਾ ਹਿੱਸਾ ਰਿਹਾ ਹੈ ਅਸਲ ਵਿਚ ਉਹ ਆਪਣੀ ਸ਼ਕਤੀ ਵਿਖਾਕੇ ਅਮਰੀਕਾ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ 'ਭੱਜਦਿਆਂ ਨੂੰ ਵਾਨੵ ਇੱਕੋ ਜਿਹੇ ਹੀ ਹੋਣਗੇ'। ਹੁਣ ਗੱਲ ਕਰੀਏ ਜੇਕਰ ਭਾਰਤ ਦੀ ਤਾਂ ਚੀਨ ਦੇ ਸੰਬੰਧ ਭਾਰਤ ਨਾਲ ਵੀ ਕੋਈ ਬਹੁਤ ਚੰਗੇ ਨਹੀ ਰਹੇ। ਕਿਉਂਕਿ ਚੀਨ ਨੂੰ ਇਹ ਡਰ ਹਮੇਸ਼ਾ ਤੋ ਹੀ ਸਤਾਉਂਦਾ ਰਿਹਾ ਹੈ,ਕਿ ਏਸ਼ੀਆ ਵਿਚ ਭਾਰਤ ਕਿਤੇ ਉਸ ਦੇ ਬਰਾਬਰ ਦੀ ਸ਼ਕਤੀ ਨਾ ਬਣ ਜਾਵੇ। ਇਸੇ ਤਹਿਤ ਚੀਨ ਭਾਰਤੀ ਸੀਮਾ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਭਾਰਤੀ ਚੀਨੀ ਫੌਜ ਦਾ ਟਕਰਾਅ ਹੁੰਦਾ ਰਹਿੰਦਾ ਹੈ।ਬੀਤੇ ਦਿਨਾਂ ਵਿੱਚ ਚੀਨੀ ਹੈਲੀਕਾਪਟਰ ਨੇ ਭਾਰਤੀ ਸੀਮਾ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਿਸਨੂੰ ਭਾਰਤੀ ਫਾਈਟਰ ਜੈਟ ਨੇ ਵਾਪਸ ਖਦੇੜ ਦਿੱਤਾ। ਉਧਰ ਚੀਨ ਭਾਰਤ ਨੂੰ ਕਮਜ਼ੋਰ ਕਰਨ ਲਈ ਪਾਕਿਸਤਾਨ ਨੂੰ ਆਪਣੀ ਸ਼ਹਿ ਉਪਰ ਭਾਰਤ ਸਾਹਮਣੇ ਹਮੇਸ਼ਾ ਖੜ੍ਹਾ ਕਰਦਾ ਰਿਹਾ ਹੈ। ਜਦੋਂ ਤੋ ਅਮਰੀਕਾ ਨੇ ਪਾਕਿਸਤਾਨ ਦੀ ਉਂਗਲ ਛੱਡੀ ਹੈ ਉਦੋਂ ਤੋ ਹੀ ਚੀਨ ਨੇ ਪਾਕਿਸਤਾਨ ਨੂੰ ਪੂਰੀ ਤਰ੍ਹਾ ਕੁੱਛੜ ਚੁੱਕਿਆ ਹੋਇਆ ਹੈ। ਚਾਹੇ ਉਹ ਪਾਕਿਸਤਾਨ ਨੂੰ ਵਾਰ-ਵਾਰ ਬਲੈਕਲਿਸਟ ਤੋਂ ਬਚਾਉਣ ਦਾ ਮਸਲਾ ਹੀ ਕਿਉ ਨਾ ਹੋਵੇ।ਦੂਜੇ ਪਾਸੇ ਕਰੋਨਾ ਵਾਇਰਸ ਕਾਰਨ ਆਪਣੇ ਲੋਕਾਂ ਨੂੰ ਮਰਦੇ ਦੇਖ ਅਮਰੀਕਾ ਸਮੇਤ ਕਈ ਵੱਡੇ ਯੂਰਪੀ ਦੇਸ਼ਾ ਦੀਆਂ 1ਹਜ਼ਾਰ ਤੋਂ ਵੀ ਵੱਧ ਵੱਡੀਆ ਕੰਪਨੀਆਂ ਚੀਨ ਤੋਂ ਪਲਾਇਨ ਕਰਨ ਦੇ ਮੂਡ ਵਿਚ ਹਨ।ਜਿਸ ਕਾਰਣ ਚੀਨ ਦੇ ਆਰਥਿਕ ਢਾਂਚੇ ਨੂੰ ਵੱਡੀ ਸੱਟ ਵੱਜਣ ਦੇ ਆਸਾਰ ਲਗਾਏ ਜਾ ਰਹੇ ਹਨ।ਜੇਕਰ ਗੱਲ ਕਰੀਏ ਏਸ਼ੀਆ ਦੀ ਤਾਂ ਚੀਨ ਤੋਂ ਬਾਅਦ ਭਾਰਤ ਹੀ ਏਸ਼ੀਆ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਹੁਣ ਇਥੇ ਦੇਖਣ ਵਾਲੀ ਗੱਲ ਇਹ ਹੋਵੇਗੀ, ਕੀ ਮੋਦੀ ਸਾਬੵ ਦੀ ਯਾਰੀ ਭਾਰਤੀ ਬੇਰੁਜ਼ਗਾਰ ਨੌਜਵਾਨਾਂ ਦੇ ਕੰਮ ਆਉਂਦੀ ਹੈ।ਕੀ ਮੋਦੀ ਸਾਹਬ ਅਮਰੀਕੀ ਕੰਪਨੀਆ ਜੋ ਕਿ ਤਕਰੀਬਨ 1ਹਜ਼ਾਰ ਦੀ ਸੰਖਿਆ ਵਿੱਚ ਹਨ। ਉਹਨਾਂ ਨੂੰ ਭਾਰਤ ਲਿਆ ਸਕਦੇ ਹਨ।ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨਹੀ ਹੋ ਸਕਦੀ। ਇੰਨੀ ਵੱਡੀ ਤਾਦਾਦ ਵਿੱਚ ਜੇਕਰ ਵਿਦੇਸ਼ੀ ਕੰਪਨੀਆਂ ਚੀਨ ਤੋਂ ਰੁਖ਼ਸਤ ਹੋ ਕਰ ਭਾਰਤ ਦਾ ਰੁਖ ਕਰਦੀਆਂ ਹਨ।ਤਾਂ 2-2 ਕਿਲੋ ਆਪਣੇ ਸਰਟੀਫਿਕੇਟਾਂ ਦਾ ਭਾਰ ਲਿਫਾਫਿਆਂ ਵਿੱਚ ਭਰ ਕੇ ਥਾਂ-ਥਾਂ ਭਟਕ ਰਹੇ, ਸਾਡੇ ਗੁਣਵਾਨ ਨੋਜਵਾਨਾਂ ਨੂੰ ਵੀ ਨੌਕਰੀਆਂ ਦੇ ਅਵਸਰ ਪ੍ਰਾਪਤ ਹੋਣਗੇ। ਅਤੇ ਭਾਰਤ ਦੀ ਹਰ ਰੋਜ਼ ਹੇਠਾਂ ਵੱਲ ਖਿਸਕ ਰਹੀ GDP ਵਿੱਚ ਵੀ ਉਛਾਲ ਆਵੇਗਾ। ਪੀ.ਐਮ ਮੋਦੀ ਨੇ ਕਰੋਨਾ ਦੀ ਭਾਰਤ ਵਿਚ ਦਸਤਕ ਤੋਂ ਬਾਅਦ ਇਹ ਗੱਲ ਕਹੀ ਵੀ ਸੀ ਕਿ ਕਰੋਨਾ ਸੰਕਟ ਤੋਂ ਬਾਅਦ ਸਾਡੀ ਆਰਥਿਕ ਸਥਿਤੀ ਵਿੱਚ ਵੱਡਾ ਸੁਧਾਰ ਆਵੇਗਾ।ਕੀ ਇਹ ਇਸ ਗੱਲ ਦਾ ਹੀ ਸੰਕੇਤ ਸੀ ਕਿ ਵਿਦੇਸ਼ੀ ਕੰਪਨੀਆਂ ਚੀਨ ਤੋ ਭਾਰਤ ਵੱਲ ਆਪਣਾ ਰੁਖ ਕਰਨਗੀਆਂ ਜਾਂ ਮਹਿਜ਼ ਇਕ ਜੁਮਲਾ ਹੀ ਸੀ। ਜੇਕਰ ਇੰਨੀ ਵੱਡੀ ਗਿਣਤੀ ਵਿੱਚ ਕੰਪਨੀਆ ਭਾਰਤ ਵੱਲ ਰੁਖ ਕਰਦੀਆਂ ਹਨ ਤਾਂ ਉਹਨਾਂ ਲਈ ਇਥੇ ਦਰੁਸਤ ਬੰਦੋਬਸਤ ਵੀ ਕਰਨੇ ਪੈਣਗੇ। ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਚੀਨ ਦੀਆਂ ਸਹੁਲਤਾਂ ਅਜੇ ਤੱਕ ਭਾਰਤ ਤੋਂ ਕੀਤੇ ਉਪਰ ਹਨ। ਸਾਨੂੰ ਵੀ ਚੀਨ ਦੇ ਬਰਾਬਰ ਵਾਲੀਆਂ ਸਹੂਲਤਾ ਹੀ ਵਿਦੇਸ਼ੀ ਕੰਪਨੀਆ ਨੂੰ ਦੇਣੀਆਂ ਪੈਣਗੀਆਂ, ਤਾਂ ਹੀ ਉਹ ਭਾਰਤ ਵਿੱਚ ਆਪਣਾ ਢਾਂਚਾ ਖੜ੍ਹਾ ਕਰ ਸਕਦੀਆਂ ਹਨ। ਕਰੋਨਾ ਵਾਇਰਸ ਕਾਰਨ ਜੋ ਚੀਨ ਖਿਲਾਫ ਨਫਰਤ ਪੈਦਾ ਹੋਈ ਹੈ ਇਸ ਕਾਰਨ ਹੁਣ ਉਥੇ ਕੋਈ ਵਿਦੇਸ਼ੀ ਕੰਪਨੀ ਰਹਿਣਾ ਨਹੀ ਚਾਹੁੰਦੀ ।ਹੁਣ ਦੇਖਣਯੋਗ ਹੈ ਕਿ ਭਾਰਤ ਸਰਕਾਰ ਉਹਨਾਂ ਦਾ ਦਿਲ ਜਿੱਤ ਕੇ ਉਹਨਾਂ ਲਈ ਢੁੱਕਵੀਂਆਂ ਸਹੂਲਤਾ ਦਾ ਪ੍ਰਬੰਧ ਕਰਕੇ ਭਾਰਤ ਲਿਆ ਪਾਉਂਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਆਉਣ ਵਾਲੇ ਸਮੇਂ ਵਿਚ ਭਾਰਤ ਦੀ ਦਸ਼ਾ ਅਤੇ ਦਿਸ਼ਾ ਤੈਅ ਕਰੇਗਾ।

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ ਪੰਜਾਬ।

ਮੋ:ਨੰ:-7901729507

FB/Ranjeet Singh Hitlar

ਕੌਮਾਂਤਰੀ ਨਰਸ ਦਿਵਸ – 12 ਮਈ ✍️ ਗੋਬਿੰਦਰ ਸਿੰਘ ਢੀਂਡਸਾ

ਕੌਮਾਂਤਰੀ ਨਰਸ ਦਿਵਸ – 12 ਮਈ

ਸਿਹਤ ਸੇਵਾਵਾਂ ਵਿੱਚ ਰੋਗੀਆਂ ਦੀ ਦੇਖਭਾਲ ਦਾ ਵੱਡਾ ਜ਼ਿੰਮਾ ਨਰਸਾਂ ਦੇ ਹਿੱਸੇ ਆਉਂਦਾ ਹੈ ਅਤੇ ਬਿਨ੍ਹਾਂ ਕਿਸੇ ਭੇਦਭਾਵ ਦੇ ਰੋਗੀਆਂ ਨੂੰ ਸਮਰਪਣ ਦੀ ਭਾਵਨਾ ਨਾਲ ਸੰਭਾਲਣਾ ਨਰਸਾਂ ਦੇ ਵਿਅਕਤੀਤਵ ਨੂੰ ਉੱਚਤਾ ਪ੍ਰਦਾਨ ਕਰਦਾ ਹੈ। ਨਰਸਿੰਗ ਨੂੰ ਸੰਸਾਰ ਦੇ ਸਭ ਤੋਂ ਵੱਡੇ ਸਿਹਤ ਪੇਸ਼ੇ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਨਰਸਿੰਗ ਸਟਾਫ਼ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ਅਤੇ ਉਹਨਾਂ ਦੇ ਸਤਿਕਾਰ ਲਈ ਹਰ ਸਾਲ 12 ਮਈ ਨੂੰ ਆਧੁਨਿਕ ਨਰਸਿੰਗ ਦੀ ਬਾਨੀ ਫਲੋਰੇਂਸ ਨਾਈਟਿੰਗੇਲ (12 ਮਈ 1820 ਤੋਂ 13 ਅਗਸਤ 1910) ਜੋ ਕਿ ‘ਲੇਡੀ ਵਿਦ ਲੈਂਪ’ ਦੇ ਨਾਂ ਨਾਲ ਪ੍ਰਸਿੱਧ ਹੋਈ, ਦੇ ਜਨਮਦਿਨ ਨੂੰ ਕੌਮਾਂਤਰੀ ਨਰਸ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਇਤਿਹਾਸ ਦੇ ਝਰੋਖੇ ਵਿੱਚ ਨਰਸ ਦਿਵਸ ਨੂੰ ਮਨਾਉਣ ਦਾ ਪ੍ਰਸਤਾਵ ਪਹਿਲੀ ਵਾਰ ਅਮਰੀਕਾ ਦੇ ਸਿਹਤ, ਸਿੱਖਿਆ ਅਤੇ ਕਲਿਆਣ ਵਿਭਾਗ ਦੀ ਅਧਿਕਾਰੀ ਡੋਰੋਥੀ ਸਦਰਲੈਂਡ ਨੇ ਪ੍ਰਸਤਾਵਿਤ ਕੀਤਾ ਸੀ, ਅਮਰੀਕੀ ਰਾਸ਼ਟਰਪਤੀ ਡੀ.ਡੀ. ਆਈਜਨਹਵਰ ਨੇ ਇਸਨੂੰ ਮਨਾਉਣ ਦੀ ਮਾਨਤਾ ਪ੍ਰਦਾਨ ਕੀਤੀ ਅਤੇ ਪਹਿਲੀ ਵਾਰ 1953 ਵਿੱਚ ਮਨਾਇਆ ਗਿਆ। ਅੰਤਰਰਾਸ਼ਟਰੀ ਨਰਸ ਪਰੀਸ਼ਦ ਨੇ ਪਹਿਲੀ ਵਾਰ 1965 ਵਿੱਚ ਨਰਸ ਦਿਵਸ ਮਨਾਇਆ। ਨਰਸਿੰਗ ਪੇਸ਼ੇ ਦੀ ਸ਼ੁਰੂਆਤ ਕਰਨ ਵਾਲੀ ਫਲੋਰੇਂਸ਼ ਨਾਈਟਿੰਗੇਲ ਦੀ ਜਨਮ ਮਿਤੀ 12 ਮਈ ਨੂੰ ‘ਅੰਤਰਰਾਸ਼ਟਰੀ ਨਰਸ ਦਿਵਸ’ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਜਨਵਰੀ, 1974 ਵਿੱਚ ਲਿਆ ਗਿਆ।

ਭਾਰਤ ਸਰਕਾਰ ਦੇ ਪਰਿਵਾਰ ਅਤੇ ਕਲਿਆਣ ਮੰਤਰਾਲੇ ਨੇ 1973 ਵਿੱਚ ਰਾਸ਼ਟਰੀ ਫਲੋਰੇਂਸ ਨਾਈਟਿੰਗੇਲ ਪੁਰਸਕਾਰ ਦੀ ਸ਼ੁਰੂਆਤ ਕੀਤੀ ਅਤੇ ਇਹ 12 ਮਈ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਦਿੱਤੇ ਜਾਂਦੇ ਹਨ।

ਮੌਜੂਦਾਂ ਸਮੇਂ ਦੌਰਾਨ ਕੋਵਿਡ-19 ਮਹਾਂਮਾਰੀ ਦੌਰਾਨ ਸਿਹਤ ਸੇਵਾਵਾਂ ਵਿੱਚ ਨਰਸਿੰਗ ਸਟਾਫ਼ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ ਨਰਸਾਂ ਦੀ ਘਾਟ ਹੈ। ਸਰਕਾਰਾਂ ਲਈ ਲਾਜ਼ਮੀ ਹੈ ਕਿ ਰੋਗੀ ਅਤੇ ਨਰਸ ਦੇ ਅਨੁਪਾਤ ਦਾ ਸੰਤੁਲਨ ਬਣਾਉਣ ਲਈ ਲੋੜੀਂਦੇ ਕਦਮਾਂ ਨੂੰ ਅਮਲੀਜਾਮਾ ਪਹਿਣਾਇਆ ਜਾਵੇ।

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ ਸੰਗਰੂਰ (ਪੰਜਾਬ)

ਈਮੇਲ- bardwal.gobinder@gmail.com

ਮਾਂ! ✍️ ਸੁਖਦੇਵ ਸਲੇਮਪੁਰੀ

  ਮਾਂ!

ਅੱਜ ਮਾਂ ਦਿਵਸ ਹੈ। ਮਾਂ ਦਿਵਸ ਮਨਾਉਣ ਦੀ ਸਾਨੂੰ ਕਿਉਂ ਲੋੜ ਪਈ ਸਾਡੇ ਸਾਹਮਣੇ ਇਸ ਵੇਲੇ ਬਹੁਤ ਵੱਡਾ ਸੁਆਲ ਖੜਾ ਹੈ। ਸੱਚ ਇਹ ਹੈ ਕਿ ਬਹੁਤੇ ਪਰਿਵਾਰਾਂ ਵਿਚ ਔਲਾਦ ਆਪਣੀ ਮਾਂ ਦੇ ਰੁਤਬੇ ਦੀ ਮਹੱਤਤਾ ਨੂੰ ਭੁੱਲ ਗਈ ਹੈ  ਜਾਂ ਫਿਰ ਭੁੱਲਦੀ ਜਾ ਰਹੀ ਹੈ । ਅਜੋਕੇ ਸਮੇਂ ਦੌਰਾਨ ਕੋਰੋਨਾ ਦੇ ਚੱਲਦਿਆਂ ਤਾਂ ਮਾਂ ਦਿਵਸ ਦੀ ਮਹੱਤਤਾ ਹੋਰ ਵੀ ਬਹੁਤ ਵੱਧ ਗਈ ਹੈ ਕਿਉਂਕਿ ਵੇਖਣ ਵਿਚ ਆਇਆ ਹੈ ਕਿ ਕੋਰੋਨਾ ਨਾਲ ਜਿਹੜੀਆਂ ਬਜੁਰਗ ਔਰਤਾਂ ਦੀ ਮੌਤ ਹੋ ਗਈ ਸੀ ਦੇ ਵਿੱਚੋਂ ਕਈ ਮਾਂਵਾਂ ਦੇ ਧੀਆਂ - ਪੁੱਤ ਹਸਪਤਾਲਾਂ ਵਿੱਚੋਂ ਆਪਣੀ ਮਾਂ ਦੀ ਲਾਸ਼ ਲੈਣ ਵੀ ਨਹੀਂ ਗਏ, ਹੋਰ ਰਸਮਾਂ ਨਿਭਾਉਣ ਦੀ ਗੱਲ ਤਾਂ ਬਹੁਤ ਦੂਰ ਦੀ ਸੀ।

    ਹਰ ਮਾਂ ਆਪਣੀਆਂ ਧੀਆਂ - ਪੁੱਤਾਂ ਨੂੰ ਆਪਣੇ ਵਿੱਤ ਅਨੁਸਾਰ ਪੂਰੇ ਦਿਲੀ ਚਾਵਾਂ ਮਲਾਰਾਂ ਨਾਲ ਪਾਲਦੀ ਹੈ। ਮਾਂ ਭਾਵੇਂ ਝੁੱਗੀ ਵਿਚ ਰਹਿੰਦੀ ਹੋਵੇ ਭਾਵੇਂ ਮਹਿਲ ਵਿਚ ਰਹਿੰਦੀ ਹੋਵੇ, ਸੱਭ ਦੀਆਂ ਭਾਵਨਾਵਾਂ ਇੱਕ ਸਮਾਨ ਹੁੰਦੀਆਂ ਹਨ, ਖੁਸ਼ੀ, ਗਮੀ, ਦੁੱਖ, ਸੁੱਖ ਦਾ ਅਨੁਭਵ ਕਿਹੋ ਜਿਹਾ ਹੁੰਦਾ ਹੈ।

ਮਾਂ ਦਾ ਪਿਆਰ ਹਰ ਬੱਚੇ ਨੂੰ ਮਿਲਣਾ ਚਾਹੀਦਾ ਹੈ ਜਦਕਿ ਹਰ ਬੱਚੇ ਦਾ ਇਖਲਾਕੀ ਫਰਜ ਬਣਦਾ ਹੈ ਕਿ ਉਹ ਆਪਣੀ ਮਾਂ ਤੋਂ ਕਦੀ ਵੀ ਬੇ-ਮੁੱਖ ਨਾ ਹੋ ਕੇ ਉਸ ਦੀ ਸੇਵਾ ਕਰਦਾ ਰਹੇ ਅਤੇ ਕਦੀ ਵੀ ਆਪਣੀ ਮਾਂ ਦਾ ਹਿਰਦਾ ਦੁੱਖੀ ਨਾ ਕਰੇ।

ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿਚ  ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਕਾਰਨ ਹਰ ਸਾਲ ਵੱਡੀ ਗਿਣਤੀ ਵਿਚ ਮਾਂਵਾਂ ਆਪਣੇ ਮਾਸੂਮ ਬੱਚਿਆਂ ਨੂੰ ਵਿਲਕਦਿਆਂ ਛੱਡ ਕੇ ਮਰ ਜਾਂਦੀਆਂ ਹਨ। ਦੇਸ਼ ਵਿਚ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਗਰਭਵਤੀ ਮਾਵਾਂ ਗਰਭ ਅਵਸਥਾ ਜਾਂ ਜਣੇਪੇ ਦੌਰਾਨ ਖੂਨ ਦੀ ਕਮੀ ਕਾਰਨ ਮੌਤ ਦੇ ਮੂੰਹ ਵਿਚ ਚਲੀਆਂ ਜਾਂਦੀਆਂ ਹਨ। ਭਾਰਤ ਵਿਚ ਮਨੂ-ਸਿਮਰਤੀ ਵਿਧਾਨ ਲਾਗੂ ਹੋਣ ਕਰਕੇ ਔਰਤ ਜਾਤੀ ਪ੍ਰਤੀ ਵਿਵਹਾਰ ਨਕਾਰਾਤਮਿਕ ਹੈ, ਜਿਸ ਕਰਕੇ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਖੂਨ ਦੇ ਪੱਧਰ ਦੀ ਮਾਤਰਾ ਅਕਸਰ ਘੱਟ ਪਾਈ ਜਾਂਦੀ ਹੈ ਹਾਲਾਂਕਿ ਮਰਦ-ਔਰਤ ਵਿਚ ਖੂਨ ਦੀ ਮਾਤਰਾ ਇੱਕ-ਸਮਾਨ ਚਾਹੀਦਾ ਹੈ। ਬਾਬਾ ਸਾਹਿਬ ਡਾ:ਭੀਮ ਰਾਓ ਅੰਬੇਦਕਰ ਵਲੋ ਭਾਰਤੀ ਸੰਵਿਧਾਨ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿੱਤੇ ਗਏ ਹਨ ਪਰ ਮਨੂ-ਸਿਮਰਤੀ ਵਿਧਾਨ ਭਾਰੂ ਹੋਣ ਕਰਕੇ ਔਰਤ ਨੂੰ ਅਜੇ ਵੀ ਦੂਜੇ ਦਰਜੇ ਦੇ ਸ਼ਹਿਰੀ ਦੀ ਤਰ੍ਹਾਂ ਵੇਖਿਆ ਜਾ ਰਿਹਾ ਹੈ। ਭਾਵੇਂ ਕੋਈ ਅਮੀਰ, ਗਰੀਬ, ਮੱਧ-ਵਰਗੀ ਸਮਾਜ ਨਾਲ ਸਬੰਧ ਰੱਖਦਾ ਹੈ ਅਤੇ ਇਸ ਦੇ ਨਾਲ ਨਾਲ ਉਹ ਦੇਸ਼ ਵਿਚ ਅਪਣਾਏ ਗਏ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੈ, ਦੀ ਔਰਤ ਪ੍ਰਤੀ ਉਸ ਦੀ ਸੋਚਣੀ, ਵਿਚਾਰ ਅਤੇ ਵਿਵਹਾਰ ਇੱਕ ਸਮਾਨ ਹੈ। 

ਪਰ ਅੱਜ ਮਾਂ ਦਿਵਸ ਮੌਕੇ ਮੈਂ ਆਪਣੀ ਮਾਂ ਜੋ ਮੈਨੂੰ, ਮੇਰੀ ਭੈਣ ਅਤੇ ਭਰਾਵਾਂ ਨੂੰ ਬਹੁਤ ਸਾਲ ਪਹਿਲਾਂ ਛੱਡ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਈ ਸੀ ਦੇ ਪੈਰਾਂ ਵਿਚ ਸਿਰ ਝੁਕਾਉੰਦਾ ਹਾਂ ਜਿਸ ਨੇ ਗਰੀਬੀ ਦੇ ਚੱਲਦਿਆਂ ਸਾਨੂੰ ਪਾਲਿਆ। ਮੈਨੂੰ ਉਹ ਦਿਨ ਕਦੀ ਵੀ ਨਹੀਂ ਭੁੱਲਣਗੇ ਜਦੋਂ ਅਸੀਂ ਘਰ ਵਿਚ ਛੋਟੇ ਛੋਟੇ ਹੁੰਦੇ ਸਾਂ ਅਤੇ ਸਾਡੀ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਵਾਪਸ ਆਉਂਦੀ ਹੋਈ ਲੀਰੋ ਲੀਰ ਹੋਈ ਚੁੰਨੀ ਵਿਚ ਰੋਟੀਆਂ ਲਪੇਟ ਕੇ ਲਿਆਂਦੀ ਹੁੰਦੀ ਸੀ ਅਤੇ ਫਿਰ ਸਾਡਾ ਢਿੱਡ ਭਰਦੀ ਹੁੰਦੀ ਸੀ। ਮੈਨੂੰ ਇਹ ਵੀ ਯਾਦ ਹੈ ਕਿ ਮਾਂ ਵਲੋਂ ਲਿਆਂਦੀ ਹੋਈਆਂ ਰੋਟੀਆਂ ਵਿਚ ਰਾਤ ਦੀਆਂ ਬੇਹੀਆਂ - ਤਬੇਹੀਆਂ ਰੋਟੀਆਂ ਵੀ ਹੁੰਦੀਆਂ ਸਨ ਪਰ ਸਾਨੂੰ ਇਹ ਰੋਟੀਆਂ ਵੀ ਬਿਸਕੁਟਾਂ ਵਰਗੀਆਂ ਲੱਗਦੀਆਂ ਸਨ।

ਸੱਚ ਇਹ ਹੈ ਕਿ ਮਾਂ ਦਾ ਦੇਣ ਅਸੀਂ ਕਦੀ ਵੀ ਨਹੀਂ ਦੇ ਸਕਦੇ। ਮੁਸਲਿਮ ਧਰਮ ਮੁਤਾਬਿਕ  ' ਮਾਂ ਦੇ ਪੈਰਾਂ ਵਿਚ ਸਵਰਗ ਹੁੰਦਾ ਹੈ।' 

-ਸੁਖਦੇਵ ਸਲੇਮਪੁਰੀ

09780620233

10 ਮਈ, 2020

ਗੱਲ ਕਰਦੇ ਹਾਂ ਪੰਜਾਬ ਵਿੱਚੋਂ ਮਜਦੂਰਾਂ ਦੇ ਪਲਾਇਣ ‘ਤੇ ✍️ ਜੋਧ ਦੇਹੜਕਾ

ਦੋਸਤੋ, ਅੱਜ ਗੱਲ ਕਰਦੇ ਹਾਂ ਪੰਜਾਬ ਵਿੱਚੋਂ ਮਜਦੂਰਾਂ ਦੇ ਪਲਾਇਣ ‘ਤੇ, ਉਹਨਾਂ ਦੇ ਜਾਣ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ‘ਤੇ ,ਉਨ੍ਹਾਂ ਦੁਆਰਾ ਖਾਲੀ ਕੀਤੇ ਸਥਾਨਾਂ ਨੂੰ ਭਰਨ ਬਾਰੇ ਅਤੇ ਪੰਜਾਬ ਦੀ ਨੌਜਵਾਨੀ ਲਈ ਜਾਗੀ ਰੁਜ਼ਗਾਰ ਦੀ ਆਸ ਬਾਰੇ।
  ਕਰੋਨਾ ਦੇ ਕਾਰਨ ਲਗਭਗ ਹਰ ਦੇਸ਼ ਦਾ ਕਾਰੋਬਾਰ ਬੰਦ ਹੈ। ਸਾਡੇ ਦੇਸ਼ ਵਿੱਚ ਵੀ ਸਭ ਕੰਮ ਧੰਦੇ ਠੱਪ ਨੇ। ਪੰਜਾਬ ਦੀਆਂ 98 ਪ੍ਰਤੀਸ਼ਤ ਉਦਯੋਗਿਕ ਇਕਾਈਆਂ ਵੀ ਬੰਦ ਪਈਆਂ ਹਨ। ਇਹਨਾਂ ਉਦਯੋਗਿਕ ਇਕਾਈਆਂ ਵਿੱਚ ਜੋ ਮਜ਼ਦੂਰ ਕੰਮ ਕਰਦੇ ਹਨ ਉਹ ਲਗਭਗ ਦੂਸਰੇ ਰਾਜਾਂ ਤੋਂ ਆਏ ਹਨ। ਕਰੋਨਾ ਦੀ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜੋ ਪਿਛਲੇ ਡੇਢ ਮਹੀਨੇ ਤੋਂ ਤਾਲਾਬੰਦੀ ਕੀਤੀ ਗਈ ਹੈ ਉਸ ਕਾਰਨ ਇਨ੍ਹਾਂ ਦੇ ਸਾਹਮਣੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਵੀ ਬਹੁਤ ਮੁਸਕਿਲ ਹੋਇਆ ਪਿਆ ਹੈ ਭਾਵੇਂ ਪੰਜਾਬ ਵਾਸੀਆਂ ਨੇ ਹੁਣ ਤੱਕ ਰਾਸਨ ਤੇ ਲੰਗਰ ਦੀ ਕੋਈ ਵੀ ਕਮੀਂ ਨਹੀਂ ਆਉਣ ਦਿੱਤੀ ਪਰ ਇਹ ਮਜ਼ਦੂਰ ਪੰਜਾਬ ਵਿੱਚ ਕੰਮ ਕਰਨ ਲਈ ਆਏ ਸਨ ਹੁਣ ਜਦ ਕੋਈ ਕੰਮ ਧੰਦਾ ਹੀ ਨਹੀਂ ਤਾਂ ਉਨ੍ਹਾਂ ਨੇ ਵੀ ਵਾਪਿਸ ਜਾਣਾ ਠੀਕ ਸਮਝਿਆ ਇਸ ਲਈ ਹੁਣ ਤੱਕ ਲਗਭਗ ਦਸ ਲੱਖ ਮਜ਼ਦੂਰਾਂ ਵੱਲੋਂ ਵਾਪਿਸ ਜਾਣ ਲਈ ਰਜਿਸਟਰੇਸ਼ਨ ਕਰਵਾਇਆ ਜਾ ਚੁੱਕਾ ਹੈ, ਇਕੱਲੇ ਲੁਧਿਆਣਾ ਤੋਂ ਹੀ ਪੌਣੇ ਛੇ ਲੱਖ ਦੇ ਕਰੀਬ ਮਜ਼ਦੂਰਾਂ ਨੇ ਵਾਪਸੀ ਲਈ ਬੇਨਤੀ ਕੀਤੀ ਹੈ। ਬਾਕੀ ਮਾੜੇ ਵਕਤ ਵਿੱਚ ਹਰ ਕੋਈ ਆਪਣੇ ਘਰ ਜਾਣ ਨੂੰ ਪਹਿਲ ਦਿੰਦਾ ਹੈ ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਵੇ, ਆਪਣੇ ਘਰ ਪਰਿਵਾਰ ਵਿੱਚ ਜਾ ਕੇ ਹਰ ਇਨਸਾਨ ਖ਼ੁਸ਼ੀ ਮਹਿਸੂਸ ਕਰਦਾ ਹੈ। ਇਸ ਲਈ ਅਸੀਂ ਇਨ੍ਹਾਂ ਨੂੰ ਗਲਤ ਨਹੀਂ ਕਹਿ ਸਕਦੇ, ਸਰਕਾਰ ਨੂੰ ਚਾਹੀਦਾ ਸੀ ਕਿ ਇਨ੍ਹਾਂ ਦੇ ਪਲਾਇਣ ਨੂੰ ਰੋਕਣ ਲਈ ਉਚਿਤ ਕਦਮ ਚੁੱਕੇ ਪਰ ਸਰਕਾਰ ਤਾਂ ਪੰਜਾਬ ਦੇ ਪੱਕੇ ਵਸਨੀਕਾਂ ਲਈ ਵੀ ਹੁਣ ਤੱਕ ਕੋਈ ਕਾਰਗਰ ਸਾਬਤ ਹੋਣ ਵਾਲੀ ਯੋਜਨਾ ਨਹੀਂ ਲਾਗੂ ਕਰ ਸਕੀ ਇਹ ਤਾਂ ਫਿਰ….
  ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਹ ਸਭ ਮਜ਼ਦੂਰ ਆਪਣੇ ਘਰ ਵਾਪਿਸ ਚਲੇ ਜਾਂਦੇ ਹਨ ਤਾਂ ਕੀ ਹੋਵੇਗਾ ? ਬਹੁਤਿਆਂ ਨੇ ਕਹਿਣਾ ਕਿ ਕੋਈ ਖ਼ਾਸ ਫਰਕ ਨਹੀਂ ਪੈਂਦਾ।ਹਕੀਕਤ ਵਿੱਚ ਇਨ੍ਹਾਂ ਦੇ ਜਾਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਣਾ ਪੈਣਾ। ਮੈਂ ਕੋਈ ਅਰਥ ਸਾਸ਼ਤਰੀ ਤਾਂ ਨਹੀਂ ਪਰ ਫਿਰ ਇਹ ਕਹਾਂਗਾ ਕਿ ਜੇ ਇਨ੍ਹਾਂ ਵਿੱਚੋਂ ਅੱਧੇ ਵੀ ਵਾਪਸ ਚਲੇ ਗਏ ਤਾਂ ਪੰਜਾਬ ਦੀ ਅਰਥ ਵਿਵਸਥਾ ਹਿੱਲ ਜਾਵੇਗੀ। ਕਾਰਖਾਨੇ ਮਜ਼ਦੂਰਾਂ ਦੀ ਕਮੀ ਨਾਲ ਜੂਝਦੇ ਨਜ਼ਰ ਆਉਣਗੇ ਤੇ ਸਾਇਦ ਬਹੁਤੇ ਬੰਦ ਹੋ ਜਾਣ ਜਾਂ ਕਿਸੇ ਹੋਰ ਸੂਬੇ ਵਿੱਚ ਚਲੇ ਜਾਣ, ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬ ਵਿੱਚ ਖੇਤ ਮਜ਼ਦੂਰਾਂ ਦੀ ਕਮੀ ਵੀ ਰੜਕੂ, ਹੋਰ ਤਾਂ ਹੋਰ ਸਾਨੂੰ ਸਬਜ਼ੀਆਂ, ਫਲ਼ਾਂ ਤੇ ਫਾਸਟ ਫੂਡ ਦੀਆਂ ਰੇਹੜੀਆਂ ਵੀ ਬਹੁਤ ਘੱਟ ਨਜ਼ਰ ਆਉਣਗੀਆਂ। ਇਹਨਾਂ ਤੋਂ ਇਲਾਵਾ ਹੋਰ ਵੀ ਨਿੱਕੀਆਂ ਮੋਟੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
    ਪੰਜਾਬ ਜਿਸ ਦੇ ਬਹੁਤੇ ਉਦਯੋਗ ਪਹਿਲਾਂ ਹੀ ਪੰਜਾਬ ਤੋਂ ਬਾਹਰ ਜਾ ਚੁੱਕੇ ਹਨ, ਜੇ ਹਕੀਕਤ ਵਿੱਚ ਅਜਿਹਾ ਹੋਇਆ ਤਾਂ ਬਾਕੀ ਉਦਯੋਗ ਵੀ ਪੰਜਾਬ ਤੋਂ ਬਾਹਰ ਚਲੇ ਜਾਣਗੇ। ਹੁਣ ਇਹਨਾਂ ਮਜ਼ਦੂਰਾਂ ਵੱਲੋਂ ਖਾਲੀ ਕੀਤੇ ਸਥਾਨਾਂ ਨੂੰ ਕੌਣ ਭਰੇਗਾ ? ਇਸਦਾ ਇੱਕ ਹੀ ਉੱਤਰ ਹੈ ਤੇ ਉਹ ਹੈ ਪੰਜਾਬ ਦੇ ਨੌਜਵਾਨ। ਹੁਣ ਪੰਜਾਬ ਦੇ ਨੌਜਵਾਨਾਂ ਜੋ ਬੇਰੁਜ਼ਗਾਰੀ, ਆਰਥਿਕ ਮੰਦਹਾਲੀ, ਨਸ਼ਿਆਂ, ਕਰਜੇ ਆਦਿ ਸਮੱਸਿਆਵਾਂ ਨਾਲ ਜੂਝ ਰਹੇ ਹਨ, ਨੂੰ ਹਰ ਤਰ੍ਹਾਂ ਦੀ ਸੰਗ ਸ਼ਰਮ, ਛੋਟੇ ਵੱਡੇ ਕੰਮ ਦੇ ਫਰਕ ਛੱਡ ਅੱਗੇ ਆਉਣਾ ਪਵੇਗਾ। ਇਹਨਾਂ ਪ੍ਰਵਾਸੀ ਮਜ਼ਦੂਰਾਂ ਦੁਆਰਾ ਛੱਡੇ ਗਏ ਕੰਮਾਂ ਨੂੰ ਅਪਣਾਉਣਾ ਪਵੇਗਾ ਅਤੇ ਆਪਣੇ ਨਾਲ ਨਾਲ ਅਸੀਂ ਆਪਣੇ ਪੰਜਾਬ ਦੇ ਆਰਥਿਕ ਸੰਕਟ ਨੂੰ ਵੀ ਹੱਲ ਕਰਨ ਵਿੱਚ ਮਦਦ ਕਰ ਸਕਦੇ ਹਾਂ। ਇਹ ਜੋ ਪੰਜਾਬੀ ਨੌਜਵਾਨਾਂ ਲਈ ਰੁਜ਼ਗਾਰ ਦੀ ਆਸ ਜਾਗੀ ਹੈ, ਪੰਜਾਬੀਆਂ ਨੂੰ ਇਸ ਆਪਣੇ ਹੱਥੋਂ ਨਹੀਂ ਗੁਆਉਣਾ ਚਾਹੀਦਾ, ਸਗੋਂ ਪੰਜਾਬ ਨੂੰ ਫਿਰ ਤੋਂ ਖੜ੍ਹਾ ਹੋਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਜਿੱਥੇ ਪੰਜਾਬ ਦਾ ਪੈਸਾ ਪਹਿਲਾਂ ਪੰਜਾਬ ਤੋਂ ਬਾਹਰ ਮਾਲਕ ਅਤੇ ਮਜ਼ਦੂਰ ਦੋਨੋਂ ਹੀ ਲੈ ਕੇ ਜਾ ਰਹੇ ਸਨ ਹੁਣ ਇੰਨਾ ਤਾਂ ਹੋ ਸਕਦਾ ਕਿ ਇੱਕ ਪੱਖ ਦੀ ਕਮਾਈ ਤਾਂ ਪੰਜਾਬ ਵਿੱਚ ਰਹਿ ਸਕਦੀ ਹੈ ਅਤੇ ਪੰਜਾਬ, ਪੰਜਾਬੀ ਫਿਰ ਤੋਂ ਤਰੱਕੀ ਦੀਆਂ ਰਾਹਾਂ ਉੱਤੇ ਤੁਰ ਸਕਦੇ ਹਨ। ਮੈਂ ਕਿਸੇ ਦੂਸਰੇ ਸੂਬੇ ਤੋਂ ਪੰਜਾਬ ਵਿੱਚ ਆ ਕਿ ਕਿਸੇ ਦੇ ਕੰਮ ਦੇ ਵਿਰੋਧ ਵਿੱਚ ਨਹੀਂ ਤੇ ਨਾ ਹੀ ਕਿਸੇ ਦੇ ਹੱਕ ਖੋਹ ਕੇ ਆਪਣੇ ਕੰਮ ਚਮਕਾਉਣ ਦੇ ਹੱਕ ਵਿੱਚ ਹਾਂ, ਮੈਂ ਮੇਰੇ ਪੰਜਾਬ ਅਤੇ ਪੰਜਾਬੀਆਂ ਖੁਸ਼ਹਾਲ ਦੇਖਣਾ ਚਾਹੁੰਦਾ ਹਾਂ ਫਿਰ ਚਾਹੇ ਉਹ ਕੋਈ ਵੀ ਵਰਗ ਕਿਉਂ ਨਾ ਹੋਵੇ ਤੇ ਸਾਇਦ ਕੁਦਰਤ ਨੇ ਸਾਨੂੰ ਇਹ ਮੌਕੇ ਦਿੱਤਾ ਹੈ ਇਸ ਲਈ ਅਸੀਂ ਇਸ ਮੌਕੇ ਨੂੰ ਹੱਥੋਂ ਨਾ ਜਾਣ ਦਈਏ।

ਕੌਮਾਂਤਰੀ ਰੈੱਡ ਕਰਾਸ ਦਿਵਸ – 8 ਮਈ ✍️ ਗੋਬਿੰਦਰ ਸਿੰਘ ਢੀਂਡਸਾ

ਕੌਮਾਂਤਰੀ ਰੈੱਡ ਕਰਾਸ ਦਿਵਸ – 8 ਮਈ

ਮਾਨਵਤਾ ਨੂੰ ਸਮਰਪਿਤ ਸੰਸਥਾਵਾਂ ਦਾ ਜ਼ਿਕਰ ਹੁੰਦਿਆਂ ਰੈੱਡ ਕਰਾਸ ਦਾ ਨਾਮ ਆਪ ਮੁਹਾਰੇ ਜ਼ੁਬਾਨ ਤੇ ਆ ਜਾਂਦਾ ਹੈ। ਸਵਿਟਜ਼ਰਲੈਂਡ ਦੇ ਉੱਦਮੀ, ਰੈੱਡ ਕਰਾਸ ਦੇ ਸੰਸਥਾਪਕ ਅਤੇ 1901 ਵਿੱਚ ਵਿਸ਼ਵ ਸ਼ਾਂਤੀ ਦੇ ਲਈ ਪਹਿਲੇ ਨੋਬਲ ਪੁਰਸਕਾਰ ਜੇਤੂ ਜੀਨ ਹੇਨਰੀ ਡਿਊਨੈਂਟ ਦੇ ਜਨਮ ਦਿਨ ਤੇ ਹਰ ਸਾਲ 8 ਮਈ ਨੂੰ ਕੌਮਾਂਤਰੀ ਰੈੱਡ ਕਰਾਸ ਦਿਵਸ ਮਨਾਇਆ ਜਾਂਦਾ ਹੈ। ਰੈੱਡ ਕਰਾਸ ਆਪਣੀ ਕਾਰਜਸ਼ੈਲੀ ਦੌਰਾਨ ਮੁੱਖ ਸੱਤ ਸਿਧਾਂਤਾਂ ਮਨੁੱਖਤਾ, ਸਮਦਰਸ਼ਤਾ, ਨਿਰਪੱਖਤਾ, ਆਜ਼ਾਦੀ, ਵਲੰਟਰੀ ਸੇਵਾ, ਏਕਤਾ ਅਤੇ ਸਰਵ ਵਿਆਪਕਤਾ ਦੇ ਨਿਰੰਤਰ ਪਹਿਰਾ ਦਿੰਦਾ ਆ ਰਿਹਾ ਹੈ।

ਇੰਟਰਨੈਸ਼ਨਲ ਕਮੇਟੀ ਆੱਫ਼ ਦ ਰੈੱਡ ਕਰਾਸ (ਆਈ.ਸੀ.ਆਰ.ਸੀ.) ਦੀ ਸਥਾਪਨਾ 1863 ਵਿੱਚ ਹੋਈ ਅਤੇ ਇਹ ਸੰਸਥਾ ਯੁੱਧ ਪੀੜਤ ਲੋਕਾਂ, ਸੈਨਿਕਾਂ ਅਤੇ ਯੁੱਧ ਬੰਦੀਆਂ ਲਈ ਕੰਮ ਕਰਦੀ ਰਹੀ ਹੈ। ਰੈੱਡ ਕਰਾਸ ਉਹਨਾਂ ਕਾਨੂੰਨਾਂ ਨੂੰ ਉਤਸ਼ਾਹਿਤ ਕਰਦੀ ਹੈ ਜਿਸ ਨਾਲ ਯੁੱਧ ਪੀੜਤਾਂ ਦੀ ਸੁਰੱਖਿਆ ਹੋ ਸਕੇ। ਰੈੱਡ ਕਰਾਸ ਦਾ ਮੁੱਖ ਦਫ਼ਤਰ ਜਿਨੇਵਾ (ਸਵਿਟਜ਼ਰਲੈਂਡ) ਵਿਖੇ ਹੈ। ਰੈੱਡ ਕਰਾਸ ਦਾ ਮੁੱਖ ਉਦੇਸ਼ ਜਿਥੇ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੇਵਾ-ਸੰਭਾਲ ਕਰਨਾ ਹੈ, ਉਥੇ ਆਫਤਾਂ, ਹੜ੍ਹਾਂ, ਸੋਕੇ, ਭੁਚਾਲ ਅਤੇ ਬੀਮਾਰੀਆਂ ਆਦਿ ਤੋਂ ਪੀੜਤ ਲੋਕਾਂ ਦੀ ਅੱਗੇ ਹੋ ਕੇ ਬਿਨ੍ਹਾਂ ਕਿਸੇ ਵਿਤਕਰੇ ਤੋਂ ਸੇਵਾ ਕਰਨਾ ਹੈ।

ਸੰਸਾਰ ਦੇ ਤਕਰੀਬਨ ਹਰ ਦੇਸ਼ ਵਿੱਚ ਰੈੱਡ ਕਰਾਸ-ਰੈੱਡ ਕਰੀਸੈਂਟ ਸੰਸਥਾਵਾਂ ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਹਨ। ਭਾਰਤ ਸਰਕਾਰ ਦੇ ਪਾਰਲੀਮੈਂਟ ਐਕਟ 15 ਅਧੀਨ ਸਾਲ 1920 ਵਿੱਚ ਭਾਰਤੀ ਰੈੱਡ ਕਰਾਸ ਸੋਸਾਇਟੀ ਦਾ ਗਠਨ ਕੀਤਾ ਗਿਆ। ਸਾਲ 1994 ਵਿੱਚ ਬਣਾਏ ਨਿਯਮਾਂ ਅਨੁਸਾਰ ਭਾਰਤੀ ਰੈੱਡ ਕਰਾਸ ਸੋਸਾਇਟੀ ਦੇ ਪ੍ਰਧਾਨ ਰਾਸ਼ਟਰਪਤੀ ਅਤੇ ਚੇਅਰਮੈਨ ਕੇਂਦਰੀ ਸਿਹਤ ਮੰਤਰੀ ਨੂੰ ਬਣਾਇਆ ਗਿਆ। ਰੈੱਡ ਕਰਾਸ ਦੇ ਨਿਸ਼ਾਨ ਦੀ ਗਲਤ ਵਰਤੋਂ ਕਰਨ ਤੇ ਜ਼ੁਰਮਾਨਾ ਕੀਤਾ ਜਾ ਸਕਦਾ ਹੈ ਅਤੇ ਉਸ ਵਿਅਕਤੀ ਦੀ ਸੰਪੱਤੀ ਵੀ ਜ਼ਬਤ ਕੀਤੀ ਜਾ ਸਕਦੀ ਹੈ। ਪੰਜ ਪਾਣੀਆਂ ਦੀ ਧਰਤੀ ਪੰਜਾਬ ਦੇ ਇਤਿਹਾਸ ਵਿੱਚ ਭਾਈ ਘਨ੍ਹਈਆ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਬਿਨ੍ਹਾਂ ਕਿਸੇ ਭੇਦਭਾਵ ਤੋਂ ਜ਼ਖਮੀਆਂ ਨੂੰ ਪਾਣੀ ਪਿਲਾ ਅਤੇ ਮਰਹਮ ਪੱਟੀਆਂ ਕਰ ਕੇ ਅਜਿਹੀ ਹੀ ਮਾਨਵਤਾ ਦੀ ਸੇਵਾ ਦੀ ਉੱਚ ਸੋਚ ਦੀ ਪਿਊਂਦ ਲਗਾਈ ਜਿਸ ਦਾ ਝੰਡਾ ਰੈੱਡ ਕਰਾਸ ਨੇ ਚੁੱਕਿਆ ਹੋਇਆ ਹੈ। ਇਹ ਕੋਈ ਅੱਤਕੱਥਨੀ ਨਹੀਂ ਕਿ ਪੰਜਾਬ ਵਿੱਚ ਭਾਈ ਘੱਨ੍ਹਈਆ ਜੀ ਨੇ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਪਹਿਲਾਂ ਹੀ ਜਨਮ ਦੇ ਦਿੱਤਾ ਸੀ ਅਤੇ ਮਨੁੱਖਤਾ ਦੀ ਪੁੱਜ ਕੇ ਸੇਵਾ ਕੀਤੀ। ਇਸ ਲਈ ਪੰਜਾਬ ਵਿੱਚ ਭਾਈ ਘਨ੍ਹਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਪਰਿਵਰਤਕ ਦੇ ਤੌਰ ਉੱਤੇ ਯਾਦ ਕੀਤਾ ਜਾਂਦਾ ਹੈ।

ਸਾਲ 1937 ਵਿੱਚ ਰੈੱਡ ਕਰਾਸ ਸੰਸਥਾ ਦੁਆਰਾ ਵਿਸ਼ਵ ਦਾ ਪਹਿਲਾ ਬਲੱਡ ਬੈਂਕ ਅਮਰੀਕਾ ਵਿੱਚ ਖੋਲਿਆ ਗਿਆ ਅਤੇ ਭਾਰਤ ਵਿੱਚ 1942 ਵਿੱਚ ਕਲਕੱਤੇ ਦੇ ਆਲ ਇੰਡੀਆ ਇੰਸਟੀਚਿਊਟ ਆੱਫ਼ ਹਾਈਜੀਨ ਐਂਡ ਪਬਲਿਕ ਹੈਲਥ ਦੇ ਅਧੀਨ ਭਾਰਤੀ ਰੈੱਡ ਕਰਾਸ ਸੋਸਾਇਟੀ ਦੁਆਰਾ ਪਹਿਲਾ ਬਲੱਡ ਬੈਂਕ ਸਥਾਪਿਤ ਕੀਤਾ ਗਿਆ। ਸਾਲ 1977 ਵਿੱਚ ਭਾਰਤੀ ਰੈੱਡ ਕਰਾਸ ਸੋਸਾਇਟੀ ਹੈੱਡਕੁਆਟਰ ਦੁਆਰਾ ਸਿੱਧੇ ਤੌਰ ਤੇ ਬਲੱਡ ਬੈਂਕਾਂ ਦਾ ਸੰਚਾਲਨ ਕੀਤਾ ਜਾਣ ਲੱਗਾ ਅਤੇ ਇਸਦੇ ਤਹਿਤ ਵੱਖੋ ਵੱਖਰੇ ਰਾਜਾਂ ਵਿੱਚ ਇਸਦੀਆਂ ਸ਼ਾਖਾਵਾਂ ਸਥਾਪਿਤ ਕੀਤੀਆਂ ਗਈਆਂ।

ਰੈੱਡ ਕਰਾਸ ਨੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਸਮੇਂ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਜ਼ਖ਼ਮੀ ਸੈਨਿਕਾਂ ਅਤੇ ਨਾਗਰਿਕਾਂ ਦੀ ਸਹਾਇਤਾ ਕੀਤੀ। ਰੈੱਡ ਕਰਾਸ ਦੇ ਸਾਰਥਕ ਕਾਰਜਾਂ ਕਰਕੇ ਹੀ ਸਾਲ 1917 ਦਾ ਸ਼ਾਂਤੀ ਨੋਬਲ ਪੁਰਸਕਾਰ ਰੈੱਡ ਕਰਾਸ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ ਰੈੱਡ ਕਰਾਸ ਨੂੰ 1944 ਅਤੇ 1963 ਵਿੱਚ ਵੀ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਮੌਜੂਦਾ ਸਮੇਂ ਸੰਸਾਰ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਮਾਨਵਤਾ ਦੀ ਸੇਵਾ ਵਿੱਚ ਰੈੱਡ ਕਰਾਸ ਅਤੇ ਉਸਦੇ ਵਲੰਟੀਅਰ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ।

 

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ ਸੰਗਰੂਰ (ਪੰਜਾਬ)

ਈਮੇਲ- bardwal.gobinder@gmail.com

ਸ਼੍ਰੇਣੀ ਦੇ ਜਰਨਲ ਪਰ ਆਪਣੇ ਹਾਲਾਤਾਂ ਤੋਂ ਪਛੜੇ ਗਰੀਬ ਲੋਕ ✍️ ਰਣਜੀਤ ਸਿੰਘ ਹਿਟਲਰ 

ਸਾਡਾ ਦੇਸ਼ ਇੱਕ ਸੰਵਿਧਾਨਕ ਅਤੇ ਬਰਾਬਰਤਾ ਦੇ ਅਧਿਕਾਰ ਨੂੰ ਮੁੱਖ ਰੱਖ ਕੇ ਚੱਲਣ ਵਾਲਾ ਦੇਸ਼ ਹੈ। ਭਾਰਤ ਦੇਸ਼ ਵਿੱਚ ਬਹੁ-ਧਰਮਾ,ਜਾਤਾਂ,ਪ੍ਰਾਂਤਾਂ ਦੇ ਲੋਕ ਵੱਸੇ ਹੋਏ ਹਨ।ਸ਼ਾਇਦ ਇਹੀ ਸਾਡੇ ਦੇਸ਼ ਦੀ ਕੁਲ ਦੁਨੀਆ ਵਿੱਚ ਪ੍ਰਸਿੱਧੀ ਦਾ ਕਾਰਣ ਹੈ।ਹਾਂ, ਇਹ ਗੱਲ ਅਲੱਗ ਵਿਸ਼ਾ ਰੱਖਦੀ ਹੈ ਕਿ ਸਾਡੇ ਮੁਲਕ ਦੀ ਰਾਜਨੀਤੀ ਨੇ ਸਾਨੂੰ ਆਪਣੇ ਹਿਸਾਬ ਨਾਲ ਵੰਡਿਆ ਹੋਇਆ ਹੈ। ਪਰੰਤੂ ਸਾਡੇ ਗੁਰੂਆਂ, ਪੀਰਾਂ, ਦੇਵੀ-ਦੇਵਤਿਆਂ ਨੇ ਤਾਂ ਸਾਨੂੰ ਬਰਾਬਰਤਾ ਅਤੇ ਏਕਤਾ ਦਾ ਪਾਠ ਦ੍ਰਿੜ ਕਰਵਾਇਆ ਹੈ। ਪਰ ਕੁਝ ਗੱਲਾਂ ਅਜਿਹੀਆਂ ਹਨ, ਜਿੰਨਾ ਦੀ ਹਕੀਕਤ ਜਾਣੇ ਬਿਨਾ ਹੀ ਸਾਡੇ ਦੇਸ਼ ਵਿਚ ਫੈਸਲੇ ਲਏ ਗਏ। ਜਿਸ ਨਾਲ ਸਾਡੇ ਮੁਲਕ ਦੀ ਬਰਾਬਰਤਾ ਵਾਲੀ ਗੱਲ ਨੂੰ ਡੂੰਘੀ ਸੱਟ ਵੱਜੀ ਅਤੇ ਕਈ ਪਰਿਵਾਰ ਇਸ ਦਾ ਦਰਦ ਸਹੇੜ ਕੇ ਬੈਠੇ ਹਨ। ਗੱਲ ਉਹਨਾਂ ਪਰਿਵਾਰਾਂ ਦੀ ਜੋ ਸਿਰਫ ਔਰ ਸਿਰਫ ਨਾਮ ਦੇ ਹੀ ਜਰਨਲ ਹਨ।ਜਿੰਨਾ ਦਾ ਸਿਰਫ ਜਰਨਲ ਸ਼੍ਰੇਣੀ ਵਿੱਚ ਜਨਮ ਲੈਣਾ ਹੀ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰ ਦਾ ਢਿੱਡ ਨਹੀ ਭਰ ਸਕਦਾ।ਉਹਨਾਂ ਦੀ ਭੁੱਖ ਨਹੀ ਮਿਟਾ ਸਕਦਾ। ਗਰੀਬ ਲੋਕ ਚਾਹੇ ਉਹ ਕਿਸੇ ਵੀ ਸ਼੍ਰੇਣੀ ਤੋਂ ਕਿਉਂ ਨਾ ਹੋਣ, ਉਹਨਾਂ ਦੀ ਹਾਲਤ ਬਹੁਤ ਤਰਸਯੋਗ ਹੈ। ਆਮ ਸਮਾਜ ਵਿਚ ਸਮੇਂ ਦੇ ਨਾਲ ਬਦਲਾਅ ਆਇਆ, ਪਰੰਤੂ ਇਹਨਾਂ ਗਰੀਬ ਲੋਕਾਂ ਦੇ ਘਰੇ ਹਮੇਸ਼ਾ 'ਉਹੀ ਚੁੱਲੇ ਅਤੇ ਉਹੀ ਅੱਗ' ਰਹੀ ਹੈ। ਭਾਰਤ ਵਰਗੇ ਭਰਵੀਂ ਆਬਾਦੀ ਵਾਲੇ ਦੇਸ਼ ਵਿੱਚ ਅਨੇਕਾ ਹੀ ਜਰਨਲ ਸ਼੍ਰੇਣੀ ਨਾਲ ਸੰਬੰਧ ਰੱਖਣ ਵਾਲੇ ਪਰਿਵਾਰ ਹਨ। ਜੋ ਦਿਹਾੜੀ-ਦੱਪਾ ਕਰਕੇ ਰੇਹੜੀਆਂ ਲਾਕੇ ਆਪਣੇ ਪਰਿਵਾਰ ਪਾਲ ਰਹੇ ਹਨ। ਪੰਜਾਬ ਵਿੱਚ ਅਜਿਹੇ ਬੇਹਿਸਾਬ ਹੀ ਪਰਿਵਾਰ ਹਨ ਜਿੰਨਾ ਪਾਸ ਕਮਾਈ ਦਾ ਕੋਈ ਵੀ ਢੁਕਵਾਂ ਸਾਧਨ ਨਹੀ ਹੈ।ਉਹ ਦਿਹਾੜੀ ਮਜ਼ਦੂਰੀ ਕਰਕੇ ਹੀ ਆਪਣਾ ਗੁਜਾਰਾ ਕਰ ਰਹੇ ਹਨ। ਪਰੰਤੂ ਜਰਨਲ ਸ਼੍ਰੇਣੀ ਵਿੱਚ ਆਉਣ ਕਰਕੇ ਉਹ ਦੂਜੇ ਗਰੀਬ ਲੋਕਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾ ਤੋ ਵਾਂਝੇ ਰਹਿ ਜਾਂਦੇ ਹਨ। ਸਾਡੀਆਂ ਸਰਕਾਰਾਂ ਦੇ ਇਹੋ ਜਿਹੇ ਫੈਸਲੇ ਸੰਵਿਧਾਨਕ ਨਹੀ ਹੋ ਸਕਦੇ।ਜੋ ਕਿਸੇ ਦੂਜੇ ਗਰੀਬ ਤੋਂ ਉਸਦਾ ਹੱਕ ਹੀ ਖੋਹ ਲੈਣ, ਉਹ ਵੀ ਸਿਰਫ ਉਸਦੀ ਸ਼੍ਰੇਣੀ ਦੇ ਆਧਾਰ ਉਪਰ।ਸਾਡੇ ਸਮਾਜ ਨੂੰ ਸਭ ਨੂੰ ਇੱਕੋ ਹੀ ਤਰਾਜੂ ਵਿੱਚ ਤੋਲ ਕੇ ਨਹੀ ਦੇਖਣਾ ਚਾਹੀਦਾ, ਹਰੇਕ ਜਰਨਲ ਕੈਟਾਗਰੀ ਵਿਚ ਆਉਣ ਵਾਲਾ ਵਿਅਕਤੀ ਸੁੱਖੀ ਨਹੀ ਹੈ। ਇਹ ਮਜਦੂਰੀ ਕਰਨ ਵਾਲੇ ਲੋਕ ਵੀ ਸਿਰਫ ਤੇ ਸਿਰਫ ਆਪਣੀ ਸ਼੍ਰੇਣੀ ਕਾਰਨ ਹੀ ਸਰਕਾਰਾਂ ਤੋ ਮਿਲਣ ਵਾਲੀਆ ਸਹੂਲਤਾ ਤੋ ਸੱਖਣੇ ਰਹਿ ਜਾਂਦੇ ਹਨ। ਜੋ ਸਹੂਲਤਾ ਉਹਨਾਂ ਲਈ ਬਹੁਤ ਜਰੂਰੀ ਹਨ,ਉਹਨਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ।ਪਰ ਸਹੂਲਤ ਕੋਈ ਮਿਲ ਨਹੀ ਰਹੀ ਅਤੇ ਉਹ ਸਮਾਜ ਤੋ ਦਿਨ-ਪ੍ਰਤੀਦਿਨ ਪੱਛੜ ਰਹੇ ਹਨ। ਚਲੋ ਖੁਦਾ-ਨਾ-ਖ਼ਾਸਤਾ ਉਹ ਦਿਹਾੜੀਆਂ ਕਰਕੇ ਆਪਣੇ ਬੱਚਿਆ ਨੂੰ ਪੜ੍ਹਾ-ਲਿਖਾ ਵੀ ਲੈਣ ਤਾਂ ਵੀ ਤਾਂ ਉਹਨਾਂ ਨਾਲ ਉਨਾਂ ਦੀ ਪੜ੍ਹਾਈ ਤੇ ਨਹੀ ਉਹਨਾਂ ਨੂੰ ਮਿਲੇ ਕੋਟੇ ਦੇ ਆਧਾਰ ਤੇ ਵਤੀਰਾ ਕੀਤਾ ਜਾਂਦਾ ਹੈ।ਅਤੇ ਉਹਨਾਂ ਨੂੰ ਪਿੱਛੇ ਸੁੱਟ ਦਿੱਤਾ ਜਾਂਦਾ ਹੈ। ਭਾਵ ਸਮਾਜ ਤੋ ਪਛਾੜ ਦਿੱਤਾ ਜਾਂਦਾ ਹੈ। ਅੱਜ ਜਰਨਲ ਸ਼੍ਰੇਣੀ ਦੇ ਦਿਹਾੜੀ ਮਜਦੂਰੀ ਕਰਨ ਵਾਲੇ ਪਰਿਵਾਰ ਸਾਡੇ ਸਮਾਜ ਦੀ ਮੁੱਖ ਧਾਰਾ ਤੋ 20 ਸਾਲ ਪੱਛੜੇ ਹੋਏ ਹਨ ਕਿਉਂਕਿ ਉਹਨਾਂ ਨੂੰ ਸਰਕਾਰ ਦੀ ਕੋਈ ਵੀ ਸਹੂਲਤ ਨਹੀ ਮਿਲ ਪਾਉਂਦੀ। ਜੋ ਉਹਨਾਂ ਦੀ ਜੀਵਨ-ਸ਼ੈਲੀ ਵਿੱਚ ਸੁਧਾਰ ਲਿਆ ਸਕੇ। ਮੈਂ ਕਿਸੇ ਦੂਜੀ ਸ਼੍ਰੇਣੀ ਦੇ ਗਰੀਬ ਦਾ ਹੱਕ ਖੋਹ ਲੈਣ ਦੀ ਤਰਫ਼ ਨਹੀ ਹਾਂ ਅਤੇ ਨਾ ਹੀ ਲਿਖਦਾ ਹਾਂ। ਪਰੰਤੂ ਸਾਡੀਆਂ ਉੱਚ ਸੰਸਥਾਵਾ ਅਤੇ ਸਰਕਾਰਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਗਰੀਬੀ ਕਿਸੇ ਦੀ ਸ਼੍ਰੇਣੀ, ਜਾਤ ਜਾਂ ਧਰਮ ਦੇ ਆਧਾਰ ਤੇ ਨਹੀ ਆਉਂਦੀ।ਅਤੇ ਨਾ ਹੀ ਕਿਸੇ ਨੂੰ ਭੁੱਖ ਆਪਣੀ ਸ਼੍ਰੇਣੀਆ ਦੇ ਆਧਾਰ ਉੱਤੇ ਲੱਗਦੀ ਹੈ। ਸ਼੍ਰੇਣੀ ਦੇ ਆਧਾਰ ਤੇ ਅਜਿਹਾ ਵਤੀਰਾ ਜੋ ਕਿਸੇ ਦਾ ਹੱਕ ਮਾਰ ਰਿਹਾ ਹੋਵੇ।ਇਹ ਸਾਡੀਆਂ ਆਉਣ ਵਾਲੀਆ ਨਸਲਾਂ ਲਈ ਕਤੱਈ ਚੰਗਾ ਨਹੀ,ਇਹ ਸਾਡੇ ਸਮਾਜ ਵਿਚ ਵਿਰੋਧਤਾ ਦੀ ਭਾਵਨਾ ਪੈਦਾ ਕਰੇਗਾ। ਜੋ ਸਾਡੇ ਲਈ ਚੰਗੀ ਨਹੀ ਹੈ । ਇਸ ਲਈ ਮੈ ਸਭ ਨੂੰ ਬਰਾਬਰਤਾ ਦੇਣ ਵਾਲੇ ਕਾਨੂੰਨ ਦਾ ਸਮਰਥਕ ਹਾਂ ਕਿ ਸਭ ਦਾ ਏਕਾਧਿਕਾਰ ਹੋਵੇ। ਨਾ ਕਿ ਕਿਸੇ ਦੀ ਕੈਟਾਗਰੀ ਦੇ ਆਧਾਰ ਤੇ ਉਸਦਾ ਬਣਦਾ ਹੱਕ ਖੋਹ ਲਿਆ ਜਾਵੇ। ਨਹੀ ਤਾਂ ਉਦੋ ਤੱਕ ਆਪਣੀ ਕਿਸਮਤ ਤੋਂ ਲਾਚਾਰ ' ਸ਼੍ਰੇਣੀ ਦੇ ਜਰਨਲ ਪਰ ਆਪਣੇ ਹਾਲਾਤਾਂ ਤੋਂ ਪੱਛੜੇ ਗਰੀਬ ਲੋਕਾਂ ਦੀ ਗੱਲ ਹੁੰਦੀ ਰਹੇਗੀ।

ਲੇਖਕ:- 

ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ ਪੰਜਾਬ।

ਮੋ:ਨੰ:- 7901729507

Fb/Ranjeet Singh Hitlar

ਭਾਰਤ 'ਚ ਕੋਰੋਨਾ ਵਾਇਰਸ ਪ੍ਰਕੋਪ ਵਧਣ ਦੇ ਆਸਾਰ ✍️ ਅਮਨਜੀਤ ਸਿੰਘ ਖਹਿਰਾ

ਜੂਨ ਦੇ ਅੰਤ ਤਕ ਸਿਖਰ 'ਤੇ ਪਹੁੰਚ ਸਕਦਾ ਹੈ ਕੋਰੋਨਾ ਦਾ ਕਹਿਰ

ਚਾਹੇ ਸਰਕਾਰ ਅਤੇ ਸਮਾਜਸੇਵੀ ਲੋਕਾਂ ਦੀਆਂ ਅਥਾਹ ਕੋਸ਼ਿਸ਼ਾਂ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਭਾਰਤ ਅੰਦਰ ਬਹੁਤ ਜਾਂਦੇ ਮਾੜੇ ਭਰਭਾਵ ਪੌਣ ਤੋਂ ਰੋਕਣ ਵਿੱਚ ਕਾਮਯਾਬ ਰਹਿਆ ਹਨ ਪਰ ਹੁਣ ਭਾਰਤ 'ਚ ਲਾਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਪਰ ਕੋਰੋਨਾ ਦੇ ਅੰਕੜੇ ਹਾਲੇ ਵੀ ਲਗਾਤਾਰ ਵੱਧ ਰਹੇ ਹਨ। ਇਸ ਦਾ ਸਿਖਰ 'ਤੇ ਪੁੱਜਣਾ ਹਾਲੇ ਬਾਕੀ ਹੈ। ਕੋਲਕਾਤਾ ਦੇ ਇੰਡੀਅਨ ਐਸੋਸੀਏਸ਼ਨ ਪਾਰ ਕਲਟੀਵੇਸ਼ਨ ਆਫ ਸਾਇੰਸ (ਆਈਏਸੀਐੱਸ) 'ਚ ਹੋਏ ਇਕ ਅਧਿਐਨ ਮੁਤਾਬਕ ਇਸ ਸਮੇਂ ਦੇਸ਼ 'ਚ ਕੋਰੋਨਾ ਆਪਣੇ ਵਿਕਰਾਲ ਰੂਪ 'ਤੇ ਨਹੀਂ ਪੁੱਜਾ, ਬਲਕਿ ਇਸ ਸਾਲ ਜੂਨ ਦੇ ਅੰਤ ਤਕ ਇਹ ਕੋਰੋਨਾ ਵਾਇਰਸ ਇਨਫੈਕਸ਼ਨ ਸਿਖਰ 'ਤੇ ਪੁੱਜ ਸਕਦਾ ਹੈ। ਅਧਿਐਨ 'ਚ ਇਹ ਵੀ ਕਿਹਾ ਗਿਆ ਹੈ ਪੂਰੇ ਦੇਸ਼ 'ਚ ਲਾਕਡਾਊਨ ਕਾਰਨ ਮਹਾਮਾਰੀ ਦੇ ਸਿਖਰ 'ਤੇ ਪੁੱਜਣ ਦਾ ਸਮਾਂ ਇਕ ਮਹੀਨੇ ਤਕ ਟਲ਼ ਸਕਿਆ ਹੈ, ਜਿਸ ਨਾਲ ਕੋਰੋਨਾ ਨਾਲ ਨਿਬੇੜਾ ਲਈ ਬਿਹਤਰ ਇੰਤਜ਼ਾਮ ਕੀਤੇ ਜਾ ਸਕੇ ਹਨ। ਬਾਇਓ ਕੰਪਿਊਟੇਸ਼ਨਲ ਮਾਡਲ 'ਤੇ ਆਧਾਰਤ ਇਸ ਅਧਿਐਨ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਜੂਨ ਦੇ ਅੰਤ ਤਕ ਕਰੀਬ ਡੇਢ ਲੱਖ ਲੋਕਾਂ ਦੇ ਕੋਰੋਨਾ ਨਾਲ ਇਨਫੈਕਟਿਡ ਹੋਣ ਦਾ ਖ਼ਦਸ਼ਾ ਹੈ। ਇਸ ਅਧਿਐਨ 'ਚ ਰਿਪ੍ਰਰੋਡਕਸ਼ਨ ਨੰਬਰ ਦੀ ਮਦਦ ਨਾਲ ਕਿਹਾ ਗਿਆ ਹੈ ਕਿ ਕੋਰੋਨਾ ਦਾ ਇਨਫੈਕਸ਼ਨ ਏਨਾ ਤੇਜ਼ੀ ਨਾਲ ਫੈਲ ਰਿਹਾ ਹੈ।

ਅਧਿਐਨ 'ਚ ਰਿਪ੍ਰੋਡਕਸ਼ਨ ਨੰਬਰ 2.2 ਪਾਇਆ ਗਿਆ ਹੈ ਜਿਸ ਦਾ ਅਰਥ ਹੈ ਕਿ 10 ਲੋਕਾਂ ਤੋਂ ਇਹ ਇਨਫੈਕਸ਼ਨ 22 ਲੋਕਾਂ 'ਚ ਫੈਲ ਰਿਹਾ ਹੈ। ਲਾਕਡਾਊਨ ਤੇ ਫਿਜ਼ੀਕਲ ਡਿਸਟੈਂਸਿੰਗ (ਸਰੀਰਕ ਦੂਰੀ) ਦੀ ਸਹੀ ਤਰੀਕੇ ਨਾਲ ਪਾਲਣਾ 'ਤੇ ਇਹ ਰਿਪ੍ਰੋਡਕਸ਼ਨ ਨੰਬਰ ਘੱਟ ਹੋ ਕੇ 0.7 ਤਕ ਪੁੱਜਣ ਦੀ ਉਮੀਦ ਹੈ।

ਆਈਏਸੀਐੱਸ ਦੇ ਡਾਇਰੈਕਟਰ ਸ਼ਾਂਤਨੂੰ ਭੱਟਾਚਾਰੀਆ ਦਾ ਕਹਿਣਾ ਹੈ ਕਿ ਅਧਿਐਨ ਸਕੂਲ ਆਫ ਮੈਥੇਮੈਟੀਕਲ ਸਾਇੰਸ ਦੇ ਵਿਗਿਆਨੀ ਰਾਜਾ ਪਾਲ ਤੇ ਉਨ੍ਹਾਂ ਦੀ ਟੀਮ ਨੇ ਸਸੈਪਟੇਬਲ ਇਨਫੈਕਟਿਡ-ਰਿਕਵਰੀ ਡੈੱਥ (ਐੱਸਆਈਆਡੀ) ਮਾਡਲ 'ਤੇ ਕੀਤੀ ਹੈ ਜਿਸ ਨਾਲ ਭਾਰਤ 'ਚ ਕੋਰੋਨਾ ਦੀ ਸਥਿਤੀ ਦਾ ਮੁਲਾਂਕਣ ਕੀਤਾ ਜਾ ਸਕੇ। ਇਸ ਮਾਡਲ ਮੁਤਾਬਕ ਜੇ ਦੇਸ਼ 'ਚ ਲਾਕਡਾਊਨ ਨਹੀਂ ਹੁੰਦਾ ਤਾਂ ਕੋਰੋਨਾ ਦੀ ਇਸ ਮਹਾਮਾਰੀ ਦਾ ਸਿਖਰ ਮਈ ਦੇ ਅੰਤ 'ਚ ਹੁੰਦਾ। ਲਾਕਡਾਊਨ ਕਾਰਨ ਇਸ 'ਚ ਕਰੀਬ 15 ਦਿਨਾਂ ਦਾ ਫਰਕ ਆਇਆ ਹੈ। ਇਸ ਮਾਡਲ ਨੇ ਇਹ ਵੀ ਕਿਹਾ ਹੈ ਕਿ ਜੇ 3 ਮਈ ਨੂੰ ਲਾਕਡਾਊਨ ਪੂਰੀ ਤਰ੍ਹਾਂ ਹਟਾ ਦਿੱਤਾ ਜਾਂਦਾ ਤਾਂ ਕੋਰੋਨਾ ਇਨਫੈਕਸ਼ਨ 'ਚ ਭਾਰੀ ਉਛਾਲ ਦੇਖਣ ਨੂੰ ਮਿਲ ਸਕਦਾ ਸੀ। ਭਾਰਤ 'ਚ 24 ਮਾਰਚ ਦੀ ਰਾਤ ਤੋਂ ਜਦੋਂ ਲਾਕਡਾਊਨ ਦਾ ਐਲਾਨ ਹੋਇਆ ਉਦੋਂ ਪੂਰੇ ਦੇਸ਼ 'ਚ ਕੋਰੋਨਾ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਕੁੱਲ 657 ਸੀ, ਜਦਕਿ ਜਰਮਨੀ 'ਚ 22 ਮਾਰਚ ਨੂੰ ਜਦੋਂ ਦੇਸ਼ ਪੱਧਰੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਤਾਂ ਉਥੇ ਕੋਰੋਨਾ ਨੇ ਇਨਫੈਕਟਿਡ ਲੋਕਾਂ ਦੀ ਗਿਣਤੀ 25 ਹਜ਼ਾਰ ਸੀ।ਇਹ ਸਾਰੇ ਤੱਥ ਸਾਨੂੰ ਇਹ ਹੀ ਦਸਦੇ ਹਨ ਕੇ ਸਾਭਧਾਨੀ ਵਰਤਣੀ ਬਹੁਤ ਜਰੂਰੀ ਹੈ ਚਾਹੇ ਮਸਲਾ ਘਰ ਵਿੱਚ ਚੁੱਲ੍ਹੇ ਨੂੰ ਜਲਦਾ ਰੱਖਣ ਦਾ ਹੀ ਕਿਉਂ ਨਾ ਹੋਵੇ।

ਅਮਨਜੀਤ ਸਿੰਘ ਖਹਿਰਾ