ਲੰਡਨ, ਜੂਨ 2020-( ਗਿਆਨੀ ਰਵਿੰਦਰਪਾਲ ਸਿੰਘ /ਰਾਜੀਵ ਸਮਰਾ )-
ਸੈਕਟਰੀ ਹਾਊਸਿੰਗ ਕਮਿਸ਼ਨ ਅਤੇ ਲੋਕਲ ਗੌਰਮਿੰਟ ਰਾਬਰਟ ਜੈਨਰਿਕ ਨੇ ਇੱਕ ਟਵੀਟ ਰਾਹੀਂ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਬਰਤਾਨੀਆ ਦੇ ਸਾਰੇ ਗੁਰਦੁਆਰਾ ਸਾਹਿਬ ਅਤੇ ਹੋਰ ਧਾਰਮਿਕ ਸੰਸਥਾਵਾਂ 15 ਜੂਨ ਸੋਮਵਾਰ ਵਾਲੇ ਦਿਨ ਦਰਸ਼ਨਾਂ ਲਈ ਖੁੱਲ੍ਹ ਜਾਣਗੀਆਂ ਸਟੇਟ ਦੇ ਸੈਕਟਰੀ ਦੇ ਕਹਿਣ ਮੁਤਾਬਕ ਹੁਣ 15 ਜੂਨ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਸਕਣਗੀਆਂ ਉਨ੍ਹਾਂ ਨੇ ਅੱਗੇ ਇਹ ਵੀ ਦੱਸਿਆ ਕਿ ਕੁਝ ਦਿਨਾਂ ਦੇ ਵਿੱਚ ਉਹ ਸਾਰੀਆਂ ਗੱਲਾਂ ਜਿਹੜੀ ਜਰੂਰਤ ਹੈ ਗੁਰਦੁਆਰਾ ਸਾਹਿਬਾਂ ਨੂੰ ਖੋਲ੍ਹਣ ਦੀ ਉਨ੍ਹਾਂ ਦੀ ਪਾਲਿਸੀ ਬਣਾ ਲਈ ਜਾਵੇਗੀ ਅਤੇ ਸੰਗਤਾਂ ਨੂੰ ਉਹ ਸਾਰੀਆਂ ਗੱਲਾਂ ਤੋਂ ਜਾਣੂ ਕਰਵਾ ਦਿੱਤਾ ਜਾਵੇਗਾ ।