ਵਿਦੇਸੀ ਗੁਰਦੁਆਰਿਆ ਦੀ ਤਰਜ ਤੇ ਦੇਸ ਦੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੀ ਸਿਰਸਾ ਦਾ ਬਾਈਕਾਟ ਕਰਨ – ਜੱਥੇਦਾਰ ਡੱਲਾ

ਫੋਟੋ 21 ਏ. ਡੱਲਾ ਪਾਉਣੀ ਹੈ।

ਕਾਉਂਕੇ ਕਲਾਂ 21 ਮਈ ( ਜਸਵੰਤ ਸਿੰਘ ਸਹੋਤਾ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋ ਜੋ ਬੀਤੇ ਦਿਨੀ ਸਰਕਾਰ ਧਾਰਮਿਕ ਅਸਥਾਨਾ ਦਾ ਸੋਨਾ ਤੇ ਨਕਦੀ ਆਪਣੇ ਕਬਜੇ ਵਿੱਚ ਲੈ ਕੇ ਲੋਕਾ ਦੀ ਭਲਾਈ ਲਈ ਲਈ ਖਰਚਾ ਕਰਨ ਵਾਲਾ ਵਿਵਾਦਿਤ ਬਿਆਨ ਦਿੱਤਾ ਸੀ ਉਸ ਨੂੰ ਲ਼ੈ ਕੇ ਵਿਵਾਦ ਦਿਨੋ ਦਿਨ ਵਧ ਰਿਹਾ ਹੈ।ਅੱਜ ਸ੍ਰੋਮਣੀ ਅਕਾਲੀ ਦਲ (ਅ) ਪਾਰਟੀ ਦੇ ਜਿਲਾ ਪ੍ਰਧਾਨ ਜੱਥੇਦਾਰ ਤ੍ਰਲੋਕ ਸਿੰਘ ਡੱਲਾ ਤੇ ਉਨਾ ਦੇ ਆਗੂਆਂ ਨੇ ਵੀ ਸਿਰਸਾ ਦੇ ਦਿੱਤੇ ਬਿਆਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਜੋ ਬੀਤੇ ਦਿਨੀ ਅਮਰੀਕਾ ਦੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੱਲੋ ਸਿਰਸਾ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆਂ ਹੈ ਉਸ ਦੀ ਤਰਜ ਤੇ ਦੇਸ ਦੀਆਂ ਵੱਖ ਵੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੀ ਸਿਰਸਾ ਦਾ ਮੁਕੰਮਲ ਬਾਈਕਾਟ ਕਰਨ ਦਾ ਮਤਾ ਅਮਲ ਵਿੱਚ ਲਿਆਉਣ।ਉਨਾ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਪੈਸਾ ਤੇ ਸੋਨਾ ਸੰਗਤਾ ਦੀ ਸਰਧਾ ਤੇ ਸਤਿਕਾਰ ਦਾ ਪ੍ਰਮਾਣ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਹਿੰਦੂਤਵੀ ਹੱਥਾਂ ਵਿੱਚ ਨਹੀ ਜਾਣ ਦਿਤਾ ਜਾਵੇਗਾ ਤੇ ਅੱਜ ਵੀ ਸਿੱਖ ਸੰਗਤਾਂ ਤਾਂ ਜਮੀਰ ਜਿੰਦਾ ਹੈ ਜਿਸ ਲਈ ਉਹ ਕਿਸੇ ਵੀ ਤਰਾਂ ਦੀ ਕੌਮ ਹਿੱਤ ਕੁਰਬਾਨੀ ਦੇਣ ਲਈ ਤਿਆਰ ਹੈ।ਉਨਾ ਕਿਹਾ ਕਿ ਸਿਰਸਾ ਬਾਦਲ ਜੁੰਡਲੀ ਦਾ ਉਹ ਨੇਤਾ ਹੈ ਜੋ ਸਿੱਖ ਕੌਮ ਦੀ ਕਿਸੇ ਵੀ ਹੱਦ ਤੱਕ ਜਾ ਕੇ ਪਿੱਠ ਲਵਾਉਣ ਨੂੰ ਤਿਆਰ ਰਹਿੰਦਾ ਹੈ ਜਿਸ ਦਾ ਮਕਸਦ ਆਪਣੇ ਵਿਵਾਦਤ ਬਿਆਨਾ ਰਾਹੀ ਆਪਣੇ ਸਿੱਖ ਕੌਮ ਵਿਰੋਧੀ ਆਕਾਵਾਂ ਨੂੰ ਖੁਸ ਕਰਨਾ ਹੈ।ਉਨਾ ਕਿਹਾ ਕਿ ਸਿਰਸਾ ਅਨੁਸਾਰ ਧਾਰਮਿਕ ਅਸਥਾਨਾ ਦਾ ਪੈਸਾ ਤੇ ਸੋਨਾ ਸਰਕਾਰ ਆਪਣੇ ਹੱਥਾਂ ਵਿੱਚ ਲੈ ਕੇ ਲੋਕਾਂ ਦੇ ਭਲੇ ਲਈ ਖਰਚ ਕਰੇ ਪਰ ਸਿਰਸਾਂ ਖੁਦ ਦੱਸੇ ਕਿ ਉਨਾ ਨੇ ਦਿੱਲੀ ਵਿੱਚ ਕਿੰਨੇ ਲੋਕ ਭਲਾਈ ਕਾਰਜ ਕੀਤੇ ਹਨ ਤੇ ਉਨਾ ਤੇ ਕਿਉ ਗੁਰੂ ਦੀ ਗੋਲਕ ਦੀ ਦੁਰਵਰਤੋ ਕਰਨ ਦੇ ਇਲਜਾਮ ਲੱਗ ਰਹੇ ਹਨ।ਉਨਾ ਕਿਹਾ ਕਿ ਸਿਰਸਾ ਇਹ ਵੀ ਦੱਸਣ ਕਿ ਉਸ ਨੇ ਇਸ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਕਾਰਨ ਦੇਸ ਭਰ ਵਿੱਚ ਫੈਲੇ ਸੰਕਟ ਨੂੰ ਲੈ ਕੇ ਉਨਾ ਆਪਣੀ ਨਿੱਜੀ ਸੰਪਤੀ ਵਿੱਚੋ ਕਿੰਨੀ ਲੋੜਵੰਦਾ ਦੀ ਮੱਦਦ ਕੀਤੀ ਹੈ।ਉਨਾ ਕਿਹਾ ਕਿ ਗੁਰਦਆਰਾ ਸਾਹਿਬ ਦੀ ਸੰਪਤੀਆਂ ਤੇ ਐਸ ਕਰਨ ਵਾਲਾ ਸਿਰਸਾ ਆਪਣਾ ਜਮੀਰ ਭਗਵੀਂ ਹਿੰਦੂਤਵੀ ਜਮਾਤ ਨੂੰ ਵੇਚ ਚੱੁਕਾ ਹੈ ਜਿਸ ਦਾ ਹੁਣ ਮਕਸਦ ਗੁਰਦੁਆਰਾ ਸਾਹਿਬ ਦੀਆਂ ਸੰਪਤੀਆਂ ਤੇ ਭਗਵੀਂ ਸਰਕਾਰ ਦਾ ਕਬਜਾ ਕਰਵਾਉਣਾ ਹੈ।ਇਸ ਮੌਕੇ ਉਨਾ ਨਾਲ ਗੁਰਦੀਪ ਸਿੰਘ ਮੱਲਾ ,ਮਹਿੰਦਰ ਸਿੰਘ ਭੰਮੀਪੁਰਾ,ਗੁਰਦਿਆਲ ਸਿੰਘ ਡਾਗੀਆਂ,ਅਜਮੇਰ ਸਿੰਘ ਡਾਗੀਆਂ,ਬੰਤਾ ਸਿੰਘ ਡੱਲਾ,ਪਰਵਾਰ ਸਿੰਘ ਡੱਲਾ,ਸਰਦਾਰਾ ਸਿੰਘ ਕਾਉਂਕੇ ,ਗੁਰਨਾਮ ਸਿੰਘ ਡੱਲਾ,ਸਰਬਜੀਤ ਸਿੰਘ ਕਾਉਂਕੇ,ਭਾਈ ਕਰਮਜੀਤ ਸਿੰਘ ਕਾਉਂਕੇ,ਜਗਦੀਪ ਸਿੰਘ ਕਾਲਾ,ਇਕਬਾਲ ਸਿੰਘ ਅਖਾੜਾ,ਗੁਰਸੇਵਕ ਸਿੰਘ ਅਖਾੜਾ ਆਦਿ ਵੀ ਹਾਜਿਰ ਸਨ।