You are here

ਸਰਕਾਰੀ ਹਾਈ ਸਕੂਲ ਪਿੰਡ ਖੰਡੂਰ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ 

ਜੋਧਾਂ / ਸਰਾਭਾ 05 ਨਵੰਬਰ( ਦਲਜੀਤ ਸਿੰਘ ਰੰਧਾਵਾ) ਸਰਕਾਰੀ ਹਾਈ ਸਕੂਲ ਖੰਡੂਰ ਵਿਖੇ ਸ੍ਰੀਮਤੀ ਅਸ਼ਦੀਪ ਪ੍ਰੀਆ ਜੀ ਦੀ ਅਗਵਾਈ ਅਧੀਨ ਸਾਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋ B.N.O ਪ੍ਰਿੰਸੀਪਲ ਸ: ਅਮਨਦੀਪ ਸਿੰਘ ਜੀ ਅਤੇ ਸ: ਮਨਦੀਪ ਸਿੰਘ ਸ:ਸ:ਸ:ਸ: ਬੋਪਾਰਾਏ ਕਲਾਂ ਨੇ ਸ਼ਿਰਕਤ ਕੀਤੀ l ਸਮਾਗਮ ਵਿਚ ਵਿਦਿਆਰਥੀਆਂ ਦੁਆਰਾ ਭੰਗੜਾ,ਗਿੱਧਾ,ਨਾਟਕ , ਮਲਵਈ ਗਿੱਧਾ ,ਗੱਤਕਾ ਅਤੇ ਹੋਰ ਕਈ ਤਰ੍ਹਾਂ ਦੀ ਪੇਸ਼ਕਾਰੀ ਕੀਤੀ ਗਈ l ਜਿਸ ਦਾ ਵਿਦਿਆਰਥੀਆਂ ਦੇ ਮਾਪਿਆਂ ਅਤੇ ਆਏ ਹੋਏ ਸਾਰੇ ਪਤਵੰਤੇ ਸੱਜਣਾ ਨੇ ਖੂਬ ਅਨੰਦ ਲਿਆ l ਇਸੇ ਦੌਰਾਨ ਵਿਦਿਆਰਥੀਆਂ ਨੂੰ ਖੇਡਾਂ ਅਤੇ ਪੜ੍ਹਾਈ ਵਿਚ ਪਹਿਲੇ ਤਿੰਨ ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ l ਸਕੂਲ ਮੁਖੀ ਦੁਆਰਾ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ ਗਈ ਅਤੇ ਸਕੂਲ ਵਿਚ ਸਟਾਫ , ਪਿੰਡ ਦੀ ਪੰਚਾਇਤ ਅਤੇ ਖਾਲਸਾ ਪਬਲਿਕ ਲਾਇਬ੍ਰੇਰੀ ਰਜਿ: ਦੁਆਰਾ ਕਰਵਾਏ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਸਕੂਲ ਵਿਚ ਹੋਣ ਵਾਲੇ ਕੰਮਾਂ ਪ੍ਰਤੀ ਵੀ ਦੱਸਿਆ ਗਿਆ l ਇਸ ਸਮਾਗਮ ਵਿਚ ਸਰਪੰਚ ਸ: ਜਸਵੀਰ ਸਿੰਘ ਦਿਓਲ, ਸ:ਜਸਵੀਰ ਸਿੰਘ ਖੰਡੂਰ ਸੀਨੀਅਰ ਆਗੂ ਦਲ ਖਾਲਸਾ, ਸ: ਸੁਰਿੰਦਰ ਸਿੰਘ, ਸ੍ਰੀ ਦੀਪਕ ਖੰਡੂਰ,ਸ:ਗੁਰਚਰਨ ਸਿੰਘ ਨਾਰਵੇ,ਸ:ਕਰਮਜੀਤ ਸਿੰਘ,ਸ:ਨਗਾਹੀਆ ਸਿੰਘ, ਨੋਜਵਾਨ ਸਭਾ ਤੋਂ ਬੰਟੀ, ਪੰਚਾਇਤ ਮੈਂਬਰ ਅਤੇ ਖਾਲਸਾ ਪਬਲਿਕ ਲਾਇਬ੍ਰੇਰੀ ਰਜਿ: ਦੇ ਮੈਂਬਰ ਸਾਹਿਬਾਨ ਸਾਮਿਲ ਹੋਏ ਜਿਨਾਂ ਨੂੰ ਸਕੂਲ ਦੁਆਰਾ ਸਨਮਾਨਿਤ ਕੀਤਾ ਗਿਆ l ਇਸੇ ਦੌਰਾਨ ਪੰਡਿਤ ਮੁਨਸ਼ੀ ਰਾਮ ਜੀ ਯਾਦਗਾਰੀ ਵੈਲਫੇਅਰ ਟਰੱਸਟ ਖੰਡੂਰ (ਲੁਧਿ:) ਅਤੇ ਦੀਪਕ ਖੰਡੂਰ ਵਲੋ ਸਮੂਹ ਸਟਾਫ ਨੂੰ ਸਨਮਾਨਿਤ ਕੀਤਾ ਗਿਆ l ਇਸ ਮੌਕੇ ਸਵਰਨ ਜੀਤ ਸਿੰਘ, ਹਰਜੀਤ ਸਿੰਘ ਡੀ ਪੀ , ਵਰਿੰਦਰ ਸਿੰਘ, ਮੈਡਮ ਕਮਲਜੀਤ ਕੌਰ, ਗੁਰਸ਼ਰਨ ਕੌਰ, ਰਾਣੀ ਜੋਸੀ, ਅਵਿਨਾਸ਼ ਕੌਰ, ਸਿਪਰਾ ਦੁੱਗਲ, ਰਮਨਦੀਪ ਕੌਰ, ਬਲਵਿੰਦਰ ਕੌਰ, ਮਨਪ੍ਰੀਤ ਕੌਰ ਤੋਂ ਇਲਾਵਾ ਜਤਿੰਦਰ ਸਿੰਘ ਆਦ ਹਾਜਰ ਸਨ।