ਸੰਪਾਦਕੀ

ਮੇਰਾ ਦੇਸ ਮਹਾਨ...?

ਮੇਰਾ ਦੇਸ ਮਹਾਨ...?

ਧਰਤੀ ਉੱਤੇ ਭਾਰ ਦਾ ਨਾਮ ਭਾਰਤ ਦੇਸ ਹੈ।

ਇਥੇ ਸਭ ਤੋਂ ਵੱਧ ਵਿਕਣ ਵਾਲੀ ਚੀਜ਼ ਦਾ ਨਾਮ ਮੀਡੀਆ ਹੈ। 

ਏਥੇ ਬਲਾਤਕਾਰ ਧਾਰਮਿਕ ਥਾਵਾਂ ਤੇ ਕੀਤੇ ਜਾਂਦੇ ਹਨ ਅਤੇ ਭਗਤੀ ਬੀਆਬਾਨਾਂ ਵਿੱਚ ਜਾਕੇ ਕੀਤੀ ਜਾਂਦੀ ਹੈ। 

ਏਥੇ ਸਭ ਤੋਂ ਅਲੌਕਿਕ ਉਹ ਲੋਕ ਹਨ ਜੋ ਸਿਰ ਵਿੱਚ ਦਿਮਾਗ ਦੀ ਜਗਾ ਤੂੜੀ ਲੈਕੇ ਪੈਦਾ ਹੋਏ ਹਨ। 

ਏਥੋਂ ਦੇ ਕੁਝ ਤਬਕਿਆਂ ਨੂੰ ਆਵਦਾ ਇਸ ਦੇਸ਼ ਵਿਚ ਜੰਮਣ ਦਾ ਬਹੁਤ ਅਫਸੋਸ ਹੈ। 

ਇਥੋਂ ਦੀ ਇੱਕ ਪ੍ਰਜਾਤੀ ਜੋ ਆਵਦੀ ਗੁਲਾਮ ਹੋਣ ਦੀ ਹੀ ਗੱਲ ਤੋਂ ਅਣਜਾਣ ਹੈ। 

ਇੱਥੇ ਪੜੇ ਲਿਖੇ ਨੌਜਵਾਨ ਨਸ਼ੇ ਕਰਦੇ ਹਨ ਤੇ ਅਨਪੜ ਸਰਕਾਰ ਚਲਾਉਂਦੇ ਹਨ।

ਇਥੇ ਇੰਜੀਨੀਅਰ ਬਾਬਿਆਂ ਦੀ ਇੱਕ ਟੀਮ ਹੈ ਜੋ ਕਿਸੇ ਵੀ ਗ੍ਰਹਿ ਦਾ ਸਟੇਰਿੰਗ ਘੁੰਮਾ ਕੇ ਤਕਦੀਰਾਂ ਬਦਲ ਸਕਦੀ ਹੈ। 

ਏਥੇ ਅਸਲੀ ਦੁੱਧ ਡੋਲ ਦਿੱਤਾ ਜਾਂਦਾ ਹੈ ਤੇ ਨਕਲੀ ਦੁੱਧ ਨਾਲ ਬੱਚੇ ਪਾਲੇ ਜਾਂਦੇ ਹਨ। 

ਏਥੇ ਲੋਕਾਂ ਨੂੰ ਬਾਬਿਆਂ ਦੇ ਸੇਬ ਜਾਂ ਕਿਸੇ ਹੋਰ ਫਲ ਖਾ ਕੇ ਬੱਚਾ ਪੈਦਾ ਕਰਨ ਦੀ ਮੁਹਾਰਤ ਹਾਸਿਲ ਹੈ। 

ਏਥੋਂ ਦੀ ਸਰਕਾਰ ਯੱਗ ਕਰਕੇ ਦੇਸ਼ ਦੀ ਰੱਖਿਆ ਮਜ਼ਬੂਤ ਕਰਦੀ ਹੈ ਨਾ ਕਿ ਨਵੇਂ ਜਹਾਜ਼ ਜਾਂ ਹਥਿਆਰ ਬਣਾਕੇ।

ਏਥੇ ਸ਼ਨੀ ਗ੍ਰਹਿ ਨੂੰ ਰੈਲਾ ਕਰਨ ਲਈ ਸਰੋਂ ਦਾ ਤੇਲ ਦੇਣ ਵਾਲੇ ਮਿਸਤਰੀ ਸ਼ਨੀਵਾਰ ਨੂੰ ਚੌਂਕ ਜਾਂ ਰੇਲਵੇ ਸਟੇਸ਼ਨਾਂ ਤੇ ਪਾਏ ਜਾਂਦੇ ਹਨ।  

ਏਥੇ ਮਹਾਨ ਟੂਲ ਐਂਡ ਡਾਈ ਵਾਲੇ ਮਹਾਨ ਕਾਰੀਗਰ ਇੱਕ ਸਰੀਰ ਵਿੱਚ 2 ਆਤਮਾਵਾਂ ਨੂੰ ਫਿੱਟ ਕਰ ਸਕਦੇ ਹਨ ਜਾਂ ਕੱਢ ਸਕਦੇ ਹਨ। 

ਗਾਂ ਦੇ ਮੂਤ ਨਾਲ ਕੈਂਸਰ ਠੀਕ ਕਰਨ ਦੀ ਮਹਾਨ ਖੋਜ ਵੀ ਇਸੇ ਦੇਸ਼ ਦੀ ਦੇਣ ਹੈ। 

ਇੱਥੇ ਜਨਾਨੀ ਦੇ ਇੱਕ ਦਿਨ ਭੁੱਖੀ ਰਹਿਣ ਨਾਲ ਨਾਲ ਬੰਦੇ ਦੀ ਉਮਰ ਲੰਬੀ ਹੋ ਜਾਂਦੀ ਹੈ । 

ਇੱਥੇ ਗਾਂ ਨੂੰ ਕੁਝ ਲੋਕ ਮਾਂ ਕਹਿੰਦੇ ਹਨ,  ਪਰ ਗਾਂ ਦੇ ਪਤੀ (ਬੈਲ) ਨੂੰ ਪਿਤਾ ਨਹੀਂ ਮੰਨਦੇ । 

ਇਥੋਂ ਦੇ ਲੋਕ ਪਾਣੀ ਪਾ ਕੇ ਸੂਰਜ ਨੂੰ ਵੀ ਠੰਡਾ ਕਰ ਸਕਦੇ ਹਨ ।

ਇਥੋਂ ਦੇ ਲੀਡਰ ਰੋਟੀ ਦੀ ਜਗ੍ਹਾ ਰੇਤਾ, ਬਜਰੀ ਤੇ ਪੁੱਲ ਆਦਿ ਖਾਂਦੇ ਹਨ ।

ਇਥੋਂ ਦੇ ਮਰੀ ਜਮੀਰ ਵਾਲੇ ਲੋਕ ਇੱਕ ਦਾਰੂ ਦੀ ਬੋਤਲ ਲੇ ਕੇ ਲੀਡਰਾਂ ਕੋਲੋ ਪੰਜ ਸਾਲ ਛਿੱਤਰ ਖਾਂਦੇ ਹਨ।

ਇੱਥੇ ਬਾਬੇ ਫ਼ਿਲਮਾਂ ਵਿਚ ਵੀ ਐਕਟਿੰਗ ਕਰਦੇ ਹਨ ਤੇ ਰਾਤ ਨੂੰ ਬਾਬਿਆਂ ਦੇ ਖੁਰ (ਪੈਰ) ਘੁਟਣ ਲਈ ਮਾਂ - ਬਾਪ ਆਪਣੀਆ ਧੀਆਂ ਨੂੰ ਆਪ ਬਾਬੇ ਕੋਲ ਛੱਡ ਕੇ ਆਉਂਦੇ ਹਨ ਤੇ ਬਾਬਾ ਉਨ੍ਹਾਂ ਨੂੰ ਗੁਫਾ ਚ ਮਾਫ਼ੀ ਵੀ ਦਿੰਦਾ ਹੈ।

ਇੱਥੇ ਜਿਉਦਿਆ ਨੂੰ ਮਾਰਿਆ ਤੇ ਮਰਿਆ ਦੀ ਪੂਜਾ ਕੀਤੀ ਜਾਂਦੀ ਹੈ ।

ਏਥੇ ਲੋਕ ਸਿਰਫ ਪੱਥਰਾਂ ਨੂੰ ਪਿਆਰ ਕਰਦੇ ਹੱਨ, ਇਸਤਰੀ ਜੇ ਪੱਥਰ ਦੀ ਹੋਵੇ ਤਾਂ ਮਾਤਾ ਕਹਿ ਕੇ ਪੂਜਦੇ ਹਨ ਤੇ ਜੇ ਜਿੰਦਾ ਮਿਲ ਜਾਵੇ ਤਾਂ ਉਸਨੂੰ ਨੋਚਦੇ ਹਨ ਤੇ ਬਲਾਤਕਾਰ ਕਰਦੇ ਹਨ।

ਇੱਥੇ ਕੁੜੀਆਂ ਨੂੰ ਕੁੱਖ ਵਿਚ ਮਾਰਿਆ ਤੇ ਪੁੱਤਾਂ ਨੂੰ ਦਾਜ ਪਿੱਛੇ ਵੇਚਿਆ ਜਾਂਦਾ ਹੈ ।

ਇੱਥੇ ਦੀਆਂ ਸਰਕਾਰਾਂ ਆਟੇ ਦਾਲਾਂ ਫਰੀ ਦੇਕੇ ਲੋਕਾਂ ਨੂੰ ਮੰਗਤਿਆਂਦੇ ਰੂਪ ਵਿੱਚ ਦੇਖਦੀਆਂ ਹਨ।

ਤਾਹਿ ਤਾਂ ਆਖਦੇ ਹਾਂ ਮੇਰਾ ਦੇਸ ਮਹਾਨ ਹੈ ਜਿਸ ਦਾ ਨਾਂ ਭਾਰਤ ਹੈ।

 

ਸੋਚਣ ਦੀ ਲੋੜ-ਹਰਨਰਾਇਣ ਸਿੰਘ ਮੱਲੇਆਣਾ

ਕੁਦਰਤ ਦੀ ਆਰਤੀ ਸਿਰਜਣ ਵਾਲਾ ਬਾਬਾ ਨਾਨਕ ਜੇ ਅੱਜ ਹੁੰਦੇ ਤਾਂ ,ਚੱਲਦੇ ਬਾਰੂਦੀ ਪਟਾਕੇ ਵੇਖ ਕੇ ਕੁਦਰਤ ਤੋਂ ਕਿੰਨੇ ਪਰੇਸ਼ਾਨ ਹੁੰਦੇ।ਪਵਨ ਪਿਤਾ ਨੂੰ ਦਿੱਤਾ ਜਾਂਦਾ ਜਹਿਰ ਵੇਖ ਕੇ ਤੜਪ ਰਹੇ ਹੁੰਦੇ। ਡਰੇ ਹੋਏ ਜਾਨਵਰਾਂ ਨੂੰ ਆਪਣੇ ਕਲਾਵੇ ਵਿੱਚ  ਲੈ ਕੇ ਰਾਤ ਮੁੱਕ ਜਾਣ ਦੀ ਉਡੀਕ ਕਰ ਰਹੇ ਹੁੰਦੇ। ਧਮਾਕਿਆਂ ਦੇ ਸ਼ੋਰ ਤੋਂ ਸਹਿਮ ਕੇ ਆਪਣੇ ਆਲ੍ਹਣਿਆਂ ਅੰਦਰ ਦੁਬਕੇ ਬੈਠੇ ਪੰਛੀਆਂ ਲਈ ਹੰਝੂ ਵਹਾ ਰਹੇ ਹੁੰਦੇ। ਸੜਦੀ ਹਰਿਆਲੀ ਵੇਖ ਕੇ ਖੁਦ ਵੀ ਸੰਤਾਪ ਵਿੱਚ ਹੁੰਦੇ। 

ਕੋਰਟ ਨੇ 2 ਘੰਟੇ ਪਟਾਕੇ ਚਲਾਉਣ ਦੀ ਇਜਾਜਤ ਦਿੱਤੀ ਹੈ ਪਰ ਧੰਨਵਾਦ ਸਹਿਤ ਕੋਰਟ ਨੂੰ ਇਹ ਵੀ ਵਾਪਿਸ ਮੋੜ ਦਿਓ ਤੇ ਲੋਕਾਈ ਨੂੰ ਦੱਸ ਦਿਓ, 

ਸਿੱਖ ਜਦੋਂ ਆਪਣੀ ਅਰਦਾਸ ਵਿੱਚ ਸਰਬਤ ਦਾ ਭਲਾ ਮੰਗਦੇ ਹਨ ਤਾਂ 'ਸਰਬਤ' ਵਿੱਚ ਕੁਦਰਤ ਵੀ ਸ਼ਾਮਿਲ ਹੁੰਦੀ ਹੈ।

ਰੋਸ਼ਨੀਆਂ ਕਰੋ... ਘਰਾਂ ਨੂੰ ਸਜਾਓ... ਸੱਜਣਾਂ-ਮਿੱਤਰਾਂ ਨੂੰ ਮਿਲੋ...   ਪਰ ਪਟਾਕੇ ਨਾ ਚਲਾਓ. ਦੂਜਿਆਂ ਨੂੰ ਵੀ ਨਾ ਚਲਾਉਣ ਲਈ ਪ੍ਰੇਰਨਾ ਦਿਓ।ਪਟਾਕਿਆਂ ਤੋਂ ਜੋ ਪੈਸੇ ਬਚਣ, ਉਸ ਨਾਲ ਕਿਸੇ ਗਰੀਬ ਬੱਚੇ ਦੀ ਸਕੂਲ-ਫੀਸ ਭਰ ਦਿਓ. ਕਿਸੇ ਨੂੰ ਕਿਤਾਬਾਂ ਖਰੀਦ ਦਿਓ।ਸੋਚਣ ਦੀ ਲੋੜ ਹੈ ਅੱਜ ਕੁਦਰਤ ਅਤੇ ਵਾਤਾਵਰਣ ਨੂੰ ਬਚਾਉਣ ਲਈ ਸਾਡੇ ਵਲੋਂ ਕੀਤਾ ਇਹ ਇਕ ਚੰਗਾ ਅਤੇ ਵਧੀਆ ਫੈਸਲਾ ਹੋ ਸਕਦਾ ਹੈ। 

ਹਰਨਰਾਇਣ ਸਿੰਘ ਮੱਲੇਆਣਾ

ਸੁਰੱਖਿਆ ’ਚ ਕਟੌਤੀ ਕਰਨੀ ਸੂਬਾਈ ਪੁਲੀਸ ਲਈ ਵੱਡੀ ਚੁਣੌਤੀ-ਅਮਨਜੀਤ ਸਿੰਘ ਖਹਿਰਾ

ਪੰਜਾਬ ਵਿੱਚ ਸਿਆਸਤਦਾਨਾਂ, ਡੇਰੇਦਾਰਾਂ, ਧਾਰਮਿਕ ਆਗੂਆਂ ਅਤੇ ਪੁਲੀਸ ਅਫ਼ਸਰਾਂ ਲਈ ‘ਫੈਸ਼ਨ’ ਬਣੀ ਸੁਰੱਖਿਆ ਛਤਰੀ ’ਚ ਕਟੌਤੀ ਕਰਨੀ ਸੂਬਾਈ ਪੁਲੀਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਸੁਰੱਖਿਆ ਛਤਰੀ ਘੱਟ ਕਰਨ ਦੇ ਕੀਤੇ ਲੰਮੇ ਅਭਿਆਸ ਤੋਂ ਬਾਅਦ ਭਾਵੇਂ 600 ਦੇ ਕਰੀਬ ਮੁਲਾਜ਼ਮਾਂ ਨੂੰ ਨਿੱਜੀ ਸੁਰੱਖਿਆ ਤੋਂ ਵਾਪਸ ਬੁਲਾ ਕੇ ਪੁਲੀਸ ਦੀ ਡਿਊਟੀ ਸਾਂਭਣ ਦੇ ਹੁਕਮ ਦਿੱਤੇ ਹਨ ਫਿਰ ਵੀ 8 ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਅਜੇ ਵੀ ਨਿੱਜੀ ਸੁਰੱਖਿਆ ਲਈ ਤਾਇਨਾਤ ਹਨ।
ਗ੍ਰਹਿ ਵਿਭਾਗ ਦੇ ਸੂਤਰਾਂ ਦਾ ਦੱਸਣਾ ਹੈ ਕਿ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਸਮੇਤ ਸ਼੍ਰੋਮਣੀ ਕਮੇਟੀ, ਸ਼ਿਵ ਸੈਨਿਕਾਂ, ਪ੍ਰਮੁੱਖ ਡੇਰੇਦਾਰਾਂ ਅਤੇ ਹੋਰਨਾਂ ਧਾਰਮਿਕ ਆਗੂਆਂ ਨੂੰ 240 ਸੁਰੱਖਿਆ ਕਾਰਾਂ ਮੁਹੱਈਆ ਕਰਾਈਆਂ ਗਈਆਂ ਹਨ ਤੇ ਤੇਲ ਵੀ ਸਰਕਾਰੀ ਖਰਚੇ ’ਤੇ ਦਿੱਤਾ ਜਾਂਦਾ ਹੈ। ਇਨ੍ਹਾਂ ਕਾਰਾਂ ਵਿੱਚ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਲੈਂਡ ਕਰੂਜ਼ਰ, ਮੌਂਟੈਰੋ ਤੋਂ ਲੈ ਕੇ ਜਿਪਸੀਆਂ ਤੱਕ ਸ਼ਾਮਲ ਹਨ। ਪੁਲੀਸ ਵੱਲੋਂ ਸਿਪਾਹੀਆਂ, ਹੌਲਦਾਰਾਂ ਨੂੰ ਇਨ੍ਹਾਂ ਗੱਡੀਆਂ ਦੇ ਡਰਾਈਵਰ ਵਜੋਂ ਤਾਇਨਾਤ ਕੀਤਾ ਗਿਆ ਹੈ। ਕਾਰਾਂ ਦੇ ਖ਼ਰਚੇ ਦਾ ਅਧਿਐਨ ਕਰਨ ਵਾਲੇ ਟਰਾਂਸਪੋਰਟ ਵਿਭਾਗ ਨਾਲ ਸਬੰਧਤ ਅਫ਼ਸਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਗੱਡੀਆਂ ਦਾ ਸਾਲਾਨਾ ਬੋਝ 12 ਕਰੋੜ ਰੁਪਏ (ਸਿਰਫ਼ ਡਰਾਈਵਰਾਂ ਦੀਆਂ ਤਨਖਾਹਾਂ ਤੇ ਤੇਲ ਦਾ ਖ਼ਰਚ) ਦੇ ਕਰੀਬ ਹੈ। ਇਸੇ ਤਰ੍ਹਾਂ ਗੱਡੀਆਂ ਦੀ ਕੀਮਤ 50 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਸੁਰੱਖਿਆ ਵਜੋਂ ਤਾਇਨਾਤ ਪੁਲੀਸ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਅੰਕੜਾ ਸਾਲਾਨਾ 100 ਕਰੋੜ ਰੁਪਏ ਪਾਰ ਕਰ ਜਾਂਦਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲੀਸ ਦੇ ਚੰਡੀਗੜ੍ਹ ’ਚ ਤਾਇਨਾਤ ਅਫ਼ਸਰਾਂ ਲਈ ਤਕਰੀਬਨ 350 ਗੱਡੀਆਂ (ਸੁਰੱਖਿਆ ਵਾਹਨਾਂ ਸਮੇਤ) ਅਲਾਟ ਕੀਤੀਆਂ ਹੋਈਆਂ ਹਨ ਤੇ ਉਸ ’ਤੇ ਹਰ ਮਹੀਨੇ ਔਸਤਨ 30 ਲੱਖ ਰੁਪਏ ਦਾ ਤੇਲ ਖਰਚ ਹੁੰਦਾ ਹੈ। ਗ੍ਰਹਿ ਵਿਭਾਗ ਦੇ ਸੂਤਰਾਂ ਦਾ ਦੱਸਣਾ ਹੈ ਕਿ ਬਾਦਲ ਪਰਿਵਾਰ ਦੇ ਮੈਂਬਰਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਮਸਮਿਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਨੂੰ ਤਾਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ’ਚ ਰੱਖਦਿਆਂ ਮਹਿੰਗੀਆਂ ਕਾਰਾਂ ਅਤੇ ਸਰਕਾਰੀ ਤੇਲ ਜਿੰਨਾ ਚਾਹੁਣ ਵਰਤਣ ਦੀ ਖੁੱਲ੍ਹ ਦਿੱਤੀ ਹੋਈ ਹੈ। ਇਸ ਦੇ ਨਾਲ ਹੀ ਕਾਂਗਰਸੀ ਨੇਤਾਵਾਂ ਹਰਮਿੰਦਰ ਸਿੰਘ ਜੱਸੀ, ਰਵਨੀਤ ਸਿੰਘ ਬਿੱਟੂ, ਪਰਮਿੰਦਰ ਸਿੰਘ ਪਿੰਕੀ, ਅਕਾਲੀ ਨੇਤਾ ਰਵੀਕਰਨ ਸਿੰਘ ਕਾਹਲੋਂ ਆਦਿ ਨੂੰ ਵੀ ਜ਼ੈਡ ਸ਼੍ਰੇਣੀ ਵਿੱਚ ਹੀ ਲਿਆਂਦਾ ਗਿਆ ਹੈ। ਸਾਬਕਾ ਅਕਾਲੀ ਮੰਤਰੀਆਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਖੁੱਲ੍ਹੀ ਸੁਰੱਖਿਆ ਦਿੱਤੀ ਹੋਈ ਹੈ। ਸ਼ਿਵ ਸੈਨਿਕਾਂ ਨੂੰ 5 ਤੋਂ ਲੈ ਕੇ 20 ਸੁਰੱਖਿਆ ਕਰਮਚਾਰੀ ਅਤੇ ਸਰਕਾਰੀ ਖ਼ਰਚੇ ’ਤੇ ਘੁੰਮਣ ਵਰਤਣ ਲਈ ਕਾਰਾਂ ਅਤੇ ਤੇਲ ਫੂਕਣ ਦੀ ਖੁੱਲ੍ਹ ਵੀ ਦਿੱਤੀ ਹੋਈ ਹੈ। ਡੀਜੀਪੀ ਰੈਂਕ ਦੇ ਸਾਬਕਾ ਅਧਿਕਾਰੀਆਂ ਨੂੰ ਵੀ 18 ਤੋਂ 20 ਗੰਨਮੈਨ ਮੁਹੱਈਆ ਕਰਾਏ ਹੋਏ ਹਨ।
ਸੁਰੱਖਿਆ ਛਤਰੀ ਦਾ ਖ਼ਰਚਾ ਲੋੜੋਂ ਵੱਧ ਹੋਣ ਕਾਰਨ ਸੀਨੀਅਰ ਸਿਵਲ ਤੇ ਪੁਲੀਸ ਅਧਿਕਾਰੀਆਂ ਨੇ ਇਸ ਵਿੱਚ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਸੀ। ਪੁਲੀਸ ਵੱਲੋਂ ਕੁਝ ਮਹੀਨੇ ਪਹਿਲਾਂ ਸਾਰੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਹਦਾਇਤ ਕੀਤੀ ਸੀ ਕਿ ਬਿਨਾਂ ਪ੍ਰਵਾਨਗੀ ਤੋਂ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਸੁਰੱਖਿਆ ਲਈ ਗੰਨਮੈਨ ਮੁਹੱਈਆ ਨਾ ਕਰਾਇਆ ਜਾਵੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਬਾਅਦ ਆਪਣੀ ਨਿੱਜੀ ਸੁਰੱਖਿਆ ’ਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਪੁਲੀਸ ਨੇ ਕੁਝ ਸੁਖ ਦਾ ਸਾਹ ਲਿਆ ਸੀ ਪਰ ਬਾਅਦ ’ਚ ਸਥਿਤੀ ਜ਼ਿਆਦਾ ਨਹੀਂ ਸੁਧਰੀ। ਪੰਜਾਬ ਪੁਲੀਸ ਵੱਲੋਂ ਇੱਕ ਅਜਿਹੀ ਨੀਤੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਸੁਰੱਖਿਆ ਛਤਰੀ ਸਿਰਫ਼ ਉਚ ਪੱਧਰ ’ਤੇ ਹੀ ਸਮੀਖਿਆ ਕਰਨ ਤੋਂ ਬਾਅਦ ਜ਼ਰੂਰਤਮੰਦ ਵਿਅਕਤੀਆਂ ਨੂੰ ਦਿੱਤੀ ਜਾਵੇ। ਸ਼ਿਵ ਸੈਨਿਕਾਂ ਨੂੰ ਦਿੱਤੀ ਵਾਧੂ ਸੁਰੱਖਿਆ ਦੇ ਮਾਮਲੇ ’ਤੇ ਪੁਲੀਸ ਅਧਿਕਾਰੀ ਚੁੱਪ ਹਨ।

 

ਅਮਨਜੀਤ ਸਿੰਘ ਖਹਿਰਾ

ਯਥਾਰਥ ਦੀ ਪਗਡੰਡੀ-ਗੋਬਿੰਦਰ ਸਿੰਘ ਬਰੜ੍ਹਵਾਲ

ਗੋਬਿੰਦਰ ਸਿੰਘ ਬਰੜ੍ਹਵਾਲ,ਈਮੇਲ-bardwal.gobinder@gmail.com

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕੁਦਰਤ ਨੇ ਮਨੁੱਖ ਨੂੰ ਵਿਸ਼ੇਸ਼ ਬਣਾਇਆ ਹੈ ਅਤੇ ਇਸ ਨੂੰ ਅਕਲ ਦੀ ਅਨਮੋਲ ਦਾਤ ਬਖ਼ਸ਼ੀ ਹੈ। ਬੁੱਧੀ ਦੀ ਵਰਤੋਂ ਸਦਕਾ ਹੀ ਮਨੁੱਖ ਸਮੇਂ ਦੇ ਨਾਲ ਨਾਲ ਆਪਣੇ ਸ਼ੁਰੂਆਤੀ ਸਫਰ ਤੋਂ ਬਹੁਤ ਅੱਗੇ ਤੱਕ ਆ ਚੁੱਕਾ ਹੈ, ਸਮੇਂ ਦੇ ਨਾਲ ਨਾਲ ਕ੍ਰਾਂਤੀਕਾਰੀ ਜੀਵਨ ਪੱਧਰ ਦੇ ਸੁਧਾਰਾਂ ਅਤੇ ਬਦਲਾਵਾਂ ਦੇ ਨਾਲ ਅਨੇਕਾਂ ਖੋਜਾਂ, ਧਰਤੀਂ ਤੋਂ ਪੁਲਾੜ, ਚੰਦਰਮਾ ਤੱਕ ਝੰਡੇ ਗੱਡ ਚੁੱਕਾ ਹੈ।

ਸਾਡੇ ਆਮ ਕਾਰ ਵਿਹਾਰ ਵਿੱਚ, ਸਾਡੀ ਜੀਵਨਸ਼ੈਲੀ ਵਿੱਚ ਅਸੀਂ ਰੋਜਾਨਾਂ ਹੀ ਸੈਂਕੜੇ ਲੋਕਾਂ ਨੂੰ ਮਿਲਦੇ ਹਾਂ, ਉਹਨਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਵਿਚਰਦੇ ਹਾਂ। ਇਹਨਾਂ ਲੋਕਾਂ ਵਿੱਚ ਕੁਝ ਸਾਡੀ ਜਾਣ ਪਛਾਣ ਦੇ ਹੁੰਦੇ ਹਨ ਅਤੇ ਕੁਝ ਅਣਪਛਾਤੇ ਜਿੰਨਾਂ ਨੂੰ ਅਸੀਂ ਪਹਿਲੀ ਵਾਰ ਮਿਲਦੇ ਹਾਂ। ਇਹ ਮਨੁੱਖੀ ਸੁਭਾਅ ਹੈ ਕਿ ਹਰ ਵਿਅਕਤੀ ਵਿਸ਼ੇਸ਼ ਜਰੂਰ ਹੈ ਪਰੰਤੂ ਕੋਈ ਵੀ ਪੂਰਨ ਨਹੀਂ ਹੈ ਜੋ ਗਲਤੀ ਰਹਿਤ ਹੋਵੇ ਜਾਂ ਜਿਸ ਦਾ ਕੋਈ ਵਿਰੋਧ ਨਾ ਹੋਵੇ। ਸੰਸਾਰ ਵਿੱਚ ਜਿਆਦਾਤਰ ਲੋਕ ਆਸਤਿਕ ਹਨ ਅਤੇ ਕਿਸੇ ਨਾ ਕਿਸੇ ਧਰਮ ਜਾਂ ਸੰਪਰਦਾ ਨਾਲ ਜੁੜੇ ਹੋਏ ਹਨ ਅਤੇ ਰੱਬ ਨੂੰ ਵੱਖੋ ਵੱਖਰੇ ਨਾਵਾਂ ਨਾਲ ਸਰਵਉੱਚ ਮੰਨਦੇ ਹਨ। ਪਰ ਜਿੱਥੋਂ ਤੱਕ ਗਲਤੀ ਜਾਂ ਵਿਰੋਧ ਦੀ ਗੱਲ ਹੈ ਤਾਂ ਲੋਕਾਂ ਨੂੰ ਰੱਬ ਤੋਂ ਵੀ ਸ਼ਿਕਾਇਤਾਂ ਹਨ, ਰੱਬ ਦਾ ਵੀ ਵਿਰੋਧ ਹੈ। ਸੋ ਜੇ ਕਹਿ ਲਿਆ ਜਾਵੇ ਕਿ ਰੱਬ ਵੀ ਪੂਰਨ ਨਹੀਂ ਤਾਂ ਕੋਈ ਅੱਤ ਕੱਥਨੀ ਨਹੀਂ ਹੋਵੇਗੀ।

ਹਰ ਵਿਅਕਤੀ ਦੀ ਉਸਦੀ ਪਰਿਵਾਰਿਕ ਸਥਿਤੀ, ਸੰਗਤ, ਪਿਛੋਕੜ, ਖੇਤਰ, ਗਿਆਨ, ਆਸਥਾ, ਰੁਚੀ ਆਦਿ ਦੇ ਆਧਾਰ ਤੇ ਸੀਮਿਤ ਜਾਣਕਾਰੀ ਹੁੰਦੀ ਹੈ। ਹਰ ਵਿਅਕਤੀ ਦੀ ਆਪਣੇ ਸਾਧਨਾਂ ਅਨੁਸਾਰ ਵੱਖੋ ਵੱਖਰੇ ਵਿਸ਼ਿਆਂ ਤੇ ਵੱਖੋ ਵੱਖਰੀ ਧਾਰਨਾ ਹੁੰਦੀ ਹੈ, ਇੱਕ ਬੰਦਾ ਆਪਣੀ ਧਾਰਨਾ ਅਨੁਸਾਰ ਇੱਕ ਤੱਥ ਨੂੰ ਸਹੀ ਮੰਨਦਾ ਹੈ ਤੇ ਉਸੇ ਤੱਥ ਨੂੰ ਦੂਜਾ ਵਿਅਕਤੀ ਰੱਦ ਕਰ ਸਕਦਾ ਹੈ ਤੇ ਤੀਜਾ ਉਸੇ ਤੱਥ ਦੀ ਆਪਣੇ ਅਨੁਸਾਰ ਵਿਆਖਿਆ ਕਰ ਸਕਦਾ ਹੈ। ਇਹ ਕਦੇ ਵੀ ਸੰਭਵ ਨਹੀਂ ਕਿ ਸਾਰੇ ਵਿਅਕਤੀਆਂ ਨੂੰ ਇਕੋ ਜਿਹੀ ਜਾਣਕਾਰੀ ਹੋਵੇ। ਜਾਣਕਾਰੀ ਹਾਸਿਲ ਕਰਨ ਦੀ ਬਿਰਤੀ ਹਰ ਅਗਾਂਹਵਧੂ ਵਿਅਕਤੀ ਦੀ ਨਿਸ਼ਾਨੀ ਹੁੰਦੀ ਹੈ ਅਤੇ ਯੋਗ ਕਿਤਾਬਾਂ ਇਸ ਵਿੱਚ ਬਹੁਤ ਸਹਾਈ ਹੋ ਸਕਦੀਆਂ ਹਨ, ਪੜ੍ਹਨ ਦੀ ਆਦਤ ਆਦਰਸ਼ ਸਮਾਜ ਦੇ ਨਾਗਰਿਕ ਦਾ ਪਹਿਲਾ ਗੁਣ ਹੈ।

ਐਨੇ ਵਖਰੇਵੇਂ ਹੋਣ ਤੇ ਸਹੀ ਦੀ ਚੋਣ ਕਰਨਾ ਕਠਿਨ ਜਰੂਰ ਹੈ ਪਰੰਤੂ ਅਸੰਭਵ ਨਹੀਂ। ਕਿਸੇ ਵਿਸ਼ੇ ਤੇ ਹੁੰਦੀ ਗੱਲ ਨੂੰ ਪਰਖਣ, ਸਹੀ ਦੀ ਚੋਣ ਲਈ, ਯਥਾਰਥ ਦੇ ਰੂਬਰੂ ਹੋਣ ਲਈ ਇਨਸਾਨੀਅਤ ਨੂੰ ਸਰਵਉੱਚ ਰੱਖਦੇ ਹੋਏ, ਮੱਦੇਨਜਰ ਰੱਖਦੇ ਹੋਏ ਨਿੱਰਪੱਖਤਾ ਨਾਲ ਤਰਕ ਦੀ ਸੂਈ ਦੇ ਨੱਕੇ ਰਾਹੀਂ ਹੀ ਚੁਣਿਆ ਜਾ ਸਕਦਾ ਹੈ ਅਤੇ ਜੋ ਵਿਅਕਤੀ ਇਸ ਤੱਥਨੂੰ ਅਮਲੀ ਰੂਪ ਦਿੰਦਾ ਹੈ ਅਸਲ ਚ ਓਹੀ ਇਨਸਾਨ ਅਖਵਾਉਣ ਦਾ ਅਸਲ ਹੱਕਦਾਰ ਹੈ। ਕਿਸੇ ਵਿਸ਼ੇ, ਮਸਲੇ ਤੇ ਇਨਸਾਨੀਅਤ, ਨਿਰਪੱਖਤਾ ਅਤੇ ਤਰਕ ਦੇ ਮੂਲ ਮੰਤਰ ਨੂੰ ਲਾਂਭੇ ਕਰ ਆਪਣੀ ਵਿਸ਼ੇਸ਼ ਧਾਰਨਾ ਦੇ ਲਕੀਰ ਦੇ ਫਕੀਰ ਬਣਨਾ ਕਿਸੇ ਵੀ ਰੂਪ ਵਿੱਚ ਸਹੀ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਹ ਸਮੁੱਚੀ ਮਨੁੱਖਤਾ ਲਈ ਨੁਕਸਾਨਦਾਇਕ ਹੈ।

ਮਨੁੱਖਤਾ, ਨਿਰਪੱਖਤਾ ਅਤੇ ਤਰਕ ਦਾ ਲੜ ਫੜ ਯਥਾਰਥ ਦੀ ਪਗਡੰਡੀ ਤੇ ਚੱਲਣਾ ਸੌਖਾ ਨਹੀਂ, ਇਸ ਲੀਹ ਤੇ ਰੁੱਸਣ ਵਾਲੇ, ਵਿਰੋਧ ਵਾਲੇ, ਚਿੱਕੜ ਸੁੱਟਣ ਵਾਲੇ, ਵੱਟੇ ਮਾਰਨ ਵਾਲੇ ਵਾਧੂ ਮਿਲਣਗੇ, ਹੋ ਸਕਦਾ ਸਫ਼ਰ ਤੇ ਆਖ਼ੀਰ ਤੇ ਤੁਸੀਂ ਇਕੱਲੇ ਹੀ ਬਚੋਂ। ਯਥਾਰਥ ਜਾਂ ਸੱਚ ਕੱਚ ਵਰਗਾ ਹੁੰਦਾ ਹੈ ਜੋ ਬਹੁਤਿਆਂ ਦੇ ਚੁੱਭਦਾ ਹੈ, ਨਮਕ ਵਰਗਾ ਹੁੰਦਾ ਹੈ ਜੋ ਬਹੁਤਿਆਂ ਦੇ ਜਖਮ ਤੇ ਲੜਦਾ ਹੈ, ਕਟਾਰ ਵਰਗਾ ਹੁੰਦਾ ਹੈ ਜੋ ਸੀਨੇ ਤੇ ਸਿੱਧਾ ਵਾਰ ਕਰਦਾ ਹੈ।

ਅਕਸਰ ਵੇਖਿਆਂ ਜਾਂਦਾ ਹੈ ਕਿ ਕੋਈ ਸਾਡੀ ਗੱਲ ਦਾ ਬੁਰਾ ਨਾ ਮੰਨ ਜਾਵੇ, ਸਾਡੇ ਤੋਂ ਰੁੱਸ ਨਾ ਜਾਵੇ, ਸਾਨੂੰ ਗਲਤ ਨਾ ਸਮਝੇ ਦੀ ਘੁੰਮਣਘੇਰੀ ਵਿੱਚ ਫਸੇ ਅਸੀਂ ਯਥਾਰਥ ਵਿਵਹਾਰ ਨਹੀਂ ਕਰ ਪਾਉਂਦੇ। ਦੂਜਿਆਂ ਦੀ ਨਜਰ ਵਿੱਚ ਬੀਬੇ ਬਣੇ ਰਹਿਣ ਲਈ, ਝੂਠ ਦਾ ਸਹਾਰਾ ਤੇ ਯਥਾਰਥ ਤੋਂ ਮੂੰਹ ਮੋੜ ਲਿਆ ਜਾਂਦਾ ਹੈ। ਯਥਾਰਥ ਤੋਂ ਛੁੱਟ ਝੂਠ ਜਾਂ ਦੂਜਿਆਂ ਨੂੰ ਖੁਸ਼ ਕਰਨ ਦੀ ਬਿਰਤੀ ਆਪਣੇ ਆਪ ਨਾਲ ਨਿਆਂ ਸੰਗਤ ਨਹੀਂ ਹੈ। ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਵਾਧੂ ਫਿਕਰਾਂ ਵਿੱਚ ਰੁੱਝੇ ਰਹਿੰਦੇ ਹਾਂ ਤੇ ਬੇਲੋੜਾ ਆਪਣੇ ਲਈ ਮਾਨਸਿਕ ਤਣਾਅ ਸਹੇੜ ਲੈਂਦੇ ਹਾਂ, ਨੱਕ ਰਗੜਦੇ ਹਾਂ, ਮੁਆਫੀਆਂ ਮੰਗਦੇ ਹਾਂ ਅਤੇ ਦੂਜਿਆਂ ਨੂੰ ਹਰ ਹੀਲੇ ਵਸੀਲੇ ਖੁਸ਼ ਤੇ ਸਹਿਜ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਆਪਣੇ ਆਪ ਨੂੰ ਪਿੱਛੇ ਰੱਖ ਕੇ।

ਸਾਰਿਆਂ ਨੂੰ ਖੁਸ਼ ਕਰਨ ਦੀ ਬਿਰਤੀ ਅਤੇ ਆਪਣੇ ਆਪ ਨੂੰ ਹਮੇਸ਼ਾ ਬਚਾਅ ਮੁਦਰਾ ਚ ਰੱਖਣ ਦਾ ਸੁਭਾਅ ਇੱਕ ਮਾਨਸਿਕ ਵਿਕਾਰ ਕਹਿਣਾ ਕੋਈ ਅੱਤਕੱਥਨੀ ਨਹੀਂ ਹੋਵੇਗੀ। ਸੰਸਾਰ ਵਿੱਚ ਇਨਸਾਨ ਦੂਜਿਆਂ ਨੂੰ ਖੁਸ਼ ਕਰਨ ਲਈ ਨਹੀਂ ਆਇਆ, ਹਰ ਵਿਅਕਤੀ ਆਪਣੀ ਜਿੰਦਗੀ ਨੂੰ ਸਾਰਥਕਤਾ ਤੇ ਯਥਾਰਥਵਾਦੀ ਨਜ਼ਰੀਏ ਨਾਲ ਜੀਵੇ, ਕਿੰਨਾ ਚੰਗਾ ਹੋਵੇ ਜੇ ਹਰ ਵਿਅਕਤੀ ਇਨਸਾਨੀਅਤ ਦਾ ਪਾਠ ਪੜ੍ਵੇ ਅਤੇ ਅਸਲ ਚ ਇਨਸਾਨ ਬਣੇ। ਯਥਾਰਥ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਹੁੰਦਾ, ਇਹ ਉਹ ਸੱਚ ਹੁੰਦਾ ਹੈ ਜੋ ਅਟੱਲ ਹੈ।

ਯਥਾਰਥ ਤੋਂ ਭੱਜ ਦੂਜਿਆਂ ਨੂੰ ਖੁਸ਼ ਕਰਨ ਦੇ ਵਿਵਹਾਰ ਨੂੰ ਲਾਂਭੇ ਕਰਨ ਦੀ ਲੋੜ ਹੈ, ਆਪਣੇ ਸੁਭਾਅ ਵਿੱਚ ਸ਼ਾਮਿਲ ਕਰਨਾ ਚਾਹੀਦਾ ਕਿ ਇਨਸਾਨੀਅਤ, ਨਿਰਪੱਖਤਾ ਤੇ ਤਰਕ ਆਧਾਰਤ ਗੱਲਬਾਤ ਕੀਤੀ ਜਾਵੇ, ਚਾਹੇ ਕੋਈ ਸਹਿਮਤ ਹੋਵੇ ਜਾਂ ਨਾਂਹ, ਜੇਕਰ ਕੋਈ ਯਥਾਰਥ ਗੱਲਬਾਤ ਤੋਂ ਖਫਾ ਹੁੰਦਾ ਹੈ ਤਾਂ ਤੁਹਾਡੀ ਕੋਈ ਗਲਤੀ ਨਹੀਂ, ਤੁਹਾਨੂੰ ਕੋਈ ਪਛਤਾਵਾ ਕਰਨ ਦੀ ਲੋੜ ਨਹੀਂ, ਕੋਈ ਨੱਕ ਰਗੜਣ ਦੀ ਲੋੜ ਨਹੀਂ, ਕੋਈ ਮੁਆਫੀ ਦੀ ਲੋੜ ਨਹੀਂ। ਆਪਣੀ ਗੱਲ ਜਾਂ ਤੱਥ ਨੂੰ ਜ਼ਿੰਮੇਵਾਰੀ ਨਾਲ, ਹਮੇਸ਼ਾਂ ਸਾਫ਼ ਸਪੱਸ਼ਟ ਸਹਿਜ ਲਹਿਜੇ ਵਿੱਚ ਰੱਖਣ ਦੀ ਆਦਤ ਦੇ ਹਾਣੀ ਬਣਨਾ ਚਾਹੀਦਾ ਹੈ।

ਇਹ ਸੰਸਾਰ ਦਾ ਯਥਾਰਥ ਹੈ ਕਿ ਤੁਸੀਂ ਕਦੇ ਵੀ ਸਾਰਿਆਂ ਨੂੰ ਹਮੇਸ਼ਾਂ ਲਈ ਖੁਸ਼ ਨਹੀਂ ਰੱਖ ਸਕਦੇ ਚਾਹੇ ਇਸ ਲਈ ਤੁਸੀਂ ਕੋਈ ਵੀ ਕੀਮਤ ਕਿਉਂ ਨਾ ਦੇਵੋਂ ਅਤੇ ਇਸ ਗੱਲ ਨੂੰ ਜਿੰਨਾ ਜਲਦੀ ਬੰਦਾ ਸਮਝ ਜਾਵੇ ਇਹ ਉਸ ਲਈ ਇੱਕ ਸਾਰਥਕ ਕਦਮ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਲੋਕਾਂ ਨੂੰ ਖੋਹਣ ਤੋਂ ਨਾ ਡਰੋ, ਸਗੋਂ ਡਰੋ ਇਸ ਗੱਲ ਤੋਂ ਕਿ ਕਦੇ ਲੋਕਾਂ ਨੂੰ ਖੁਸ਼ ਕਰਦੇ ਕਰਦੇ ਤੁਸੀਂ ਖੁਦ ਨਾ ਖੋਹ ਜਾਵੋ।

 

ਵਿਸ਼ਵ ਵਿਦਿਆਰਥੀ ਦਿਵਸ – 15 ਅਕਤੂਬਰ

ਵਿਸ਼ਵ ਵਿਦਿਆਰਥੀ ਦਿਵਸ – 15 ਅਕਤੂਬਰ,ਗੋਬਿੰਦਰ ਸਿੰਘ ‘ਬਰੜ੍ਹਵਾਲ’
ਕਾਲਾ ਰੰਗ ਭਾਵਨਾਤਮਕ ਤੌਰ ’ਤੇ ਮਾੜਾ ਮੰਨਿਆ ਜਾਂਦਾ ਹੈ ਪਰੰਤੂ ਜਮਾਤ ਵਿੱਚ ਲੱਗਾ ‘ਕਾਲਾ ਬੋਰਡ’ ਵਿਦਿਆਰਥੀਆਂ
ਦੀ ਜ਼ਿੰਦਗੀ ਨੂੰ ਚਮਕਾਉਂਦਾ ਹੈ ਅਤੇ ਉਹਨਾਂ ਦੇ ਸੁਪਨਿਆਂ ਨੂੰ ਖੰਭ ਦਿੰਦਾ ਹੈ। ਸੰਯੁਕਤ ਰਾਸ਼ਟਰ ਸੰਘ ਨੇ ਸਾਲ 2010 ਵਿੱਚ ਡਾ.
ਏ.ਪੀ.ਜੇ. ਅਬਦੁਲ ਕਲਾਮ ਦੀ ਜਨਮ ਮਿਤੀ 15 ਅਕਤੂਬਰ ਨੂੰ ਵਿਸ਼ਵ ਵਿਦਿਆਰਥੀ ਦਿਵਸ ਘੋਸ਼ਿਤ ਕੀਤਾ। ਡਾ. ਕਲਾਮ ਹਮੇਸ਼ਾ
ਵਿਦਿਆਰਥੀਆਂ ਨਾਲ ਜੁੜੇ ਰਹੇ ਅਤੇ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸੋਮਾ ਬਣੇ ਅਤੇ ਡਾ. ਕਲਾਮ ਦੇ ਅਨੁਸਾਰ ਵਿਦਿਆਰਥੀਆਂ ਦਾ ਜੀਵਨ
ਵਿੱਚ ਉਦੇਸ਼ ਹੋਣਾ ਚਾਹੀਦਾ ਹੈ, ਗਿਆਨ ਦੇ ਸਾਰੇ ਸੰਭਵ ਸੋਮਿਆਂ ਦੇ ਮਾਧਿਅਮ ਰਾਹੀਂ ਇਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ, ਸਖ਼ਤ ਮਿਹਨਤ
ਕਰਨੀ ਅਤੇ ਸਮੱਸਿਆਵਾਂ ਤੋਂ ਕਦੇ ਹਾਰ ਨਹੀਂ ਮੰਨਣੀ ਚਾਹੀਦੀ, ਹਮੇਸ਼ਾਂ ਸਮੱਸਿਆਵਾਂ ਨੂੰ ਹਰਾ ਕੇ ਆਪਣੇ ਜੀਵਨ ਵਿੱਚ ਸਫ਼ਲ ਹੋਣਾ ਚਾਹੀਦਾ ਹੈ।
ਦੱਖਣੀ ਭਾਰਤੀ ਰਾਜ ਤਮਿਲਨਾਡੂ ਦੇ ਰਮੇਸ਼ਵਰਮ ਦੇ ਧਨੁਸ਼ਕੋਡੀ ਪਿੰਡ ਵਿੱਚ ਮਧਿਅਮ ਵਰਗ ਦੇ ਮੁਸਲਿਮ ਪਰਿਵਾਰ ਵਿੱਚ ਪਿਤਾ ਜੈਨੁਲਾਬਦੀਨ
ਦੇ ਘਰ ਮਾਤਾ ਆਸ਼ੀਅੰਮਾ ਦੀ ਕੁੱਖੋਂ 15 ਅਕਤੂਬਰ 1931 ਨੂੰ ਏ.ਪੀ.ਜੇ. ਅਬਦੁਲ ਕਲਾਮ ਦਾ ਜਨਮ ਹੋਇਆ। ਡਾ. ਏ.ਪੀ.ਜੇ. ਅਬਦੁਲ ਕਲਾਮ
ਦਾ ਪੂਰਾ ਨਾਂ ਡਾ. ਅਬੁਲ ਪਾਕਿਰ ਜੈਨੂਲਬਦੀਨ ਅਬਦੁਲ ਕਲਾਮ ਸੀ ਅਤੇ ਉਹਨਾਂ ਦੀ 27 ਜੁਲਾਈ 2015 ਨੂੰ ਆਈ.ਆਈ.ਐੱਮ. ਸ਼ਿਲੌਂਗ
ਵਿੱਚ ਲੈਕਚਰ ਦਿੰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ 83 ਵਰ੍ਹਿਆਂ ਦੀ ਉਮਰ ਵਿੱਚ ਮੌਤ ਹੋ ਗਈ। ਡਾ. ਕਲਾਮ ਨੇ ਪੰਝੀ ਕਿਤਾਬਾਂ ਲਿਖੀਆਂ
ਜਿਹਨਾਂ ਵਿੱਚ ਉਹਨਾਂ ਦੀ ਆਤਮ ਕਥਾ ‘ਵਿੰਗਜ਼ ਆੱਫ਼ ਫਾਇਰ (1999)’ ਕਾਫ਼ੀ ਚਰਚਿਤ ਰਹੀ।
ਸ਼ੁਰੂਆਤੀ ਪੜ੍ਹਾਈ ਸਮੇਂ ਕਲਾਮ ਅਖਬਾਰ ਵੰਡਣ ਦਾ ਕੰਮ ਵੀ ਕਰਦੇ ਰਹੇ ਅਤੇ ਉਹ ਐਰੋਸਪੇਸ ਟੈਕਨੋਲੋਜੀ ’ਚ ਆਉਣ ਪਿੱਛੇ ਆਪਣੇ
ਪੰਜਵੀਂ ਜਮਾਤ ਦੇ ਅਧਿਆਪਕ ਸੁਬਰਾਮਨੀਅਮ ਅਈਅਰ ਨੂੰ ਮੰਨਦੇ ਸਨ। ਕਲਾਮ ਨੇ ਫਿਜਿਕਸ ਦੀ ਪੜ੍ਹਾਈ ਕੀਤੀ ਅਤੇ
ਮਦਰਾਸ ਇੰਜੀਨੀਅਰਿੰਗ ਕਾਲਜ ਵਿੱਚੋਂ ਐਰੋਨਾੱਟੀਕਲ ਇੰਜੀਨੀਅਰਿੰਗ ਕੀਤੀ।
ਡਾ. ਕਲਾਮ ਸਾਲ 1958 ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨਾਲ ਜੁੜੇ ਅਤੇ ਬਾਅਦ ਵਿੱਚ ਸਾਲ
1963 ਵਿੱਚ ਕਲਾਮ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨਾਲ ਜੁੜੇ। ਇਹਨਾਂ ਦੇ ਪ੍ਰਜੈਕਟ ਡਾਇਰੈਕਟਰ ਰਹਿੰਦੇ ਹੋਏ
ਭਾਰਤ ਨੇ ਆਪਣਾ ਪਹਿਲਾ ਸਵਦੇਸ਼ੀ ਉਪਗ੍ਰਹਿ ਯਾਨ ਐੱਸ.ਐੱਲ.ਵੀ.-3 ਬਣਾਇਆ। ਸਾਲ 1980 ਵਿੱਚ ਰੋਹਿਣੀ
ਉਪਗ੍ਰਹਿ ਨੂੰ ਧਰਤੀ ਦੇ ਨੇੜੇ ਸਥਾਪਿਤ ਕੀਤਾ ਗਿਆ ਅਤੇ ਭਾਰਤ ਅੰਤਰਰਾਸ਼ਟਰੀ ਪੁਲਾੜ ਕਲੱਬ ਦਾ ਮੈਂਬਰ ਬਣ
ਗਿਆ। ਕਲਾਮ ਨੇ ਇਸ ਤੋਂ ਬਾਅਦ ਸਵਦੇਸੀ ਗਾਈਡਿਡ ਮਿਸਾਈਲ ਨੂੰ ਡਿਜਾਇਨ ਕੀਤਾ। ਉਹਨਾਂ ਨੇ ਪ੍ਰਿਥਵੀ (1988)
ਅਤੇ ਅਗਨੀ (1989) ਵਰਗੀਆਂ ਮਿਸਾਈਲਾਂ ਭਾਰਤੀ ਤਕਨੀਕ ਨਾਲ ਬਣਾਈਆਂ। ਸਾਲ 1998 ਵਿੱਚ ਰੂਸ ਦੇ ਨਾਲ
ਮਿਲ ਕੇ ਭਾਰਤ ਨੇ ਸੁਪਰਸੋਨਿਕ ਕਰੂਜ ਮਿਸਾਈਲ ਬਣਾਉਣ ਤੇ ਕੰਮ ਸ਼ੁਰੂ ਕੀਤਾ ਅਤੇ ਬਹ੍ਰਿਮੋਸ ਪ੍ਰਾਈਵੇਟ ਲਿਮਿਟਡ ਦੀ
ਸਥਾਪਨਾ ਕੀਤੀ ਗਈ। ਬਹ੍ਰਿਮੋਸ ਮਿਸਾਈਲ ਨੂੰ ਧਰਤੀ, ਆਸਮਾਨ ਅਤੇ ਸਮੁੰਦਰ ਵਿੱਚ ਕਿਤੇ ਵੀ ਦਾਗਿਆ ਜਾ ਸਕਦਾ
ਹੈ। ਡਾ. ਕਲਾਮ ਨੂੰ ‘ਭਾਰਤ ਦੇ ਮਿਜ਼ਾਈਲ ਮੈਨ’ ਦੇ ਰੂਪ ਵਿੱਚ ਪ੍ਰਸਿੱਧੀ ਮਿਲੀ।
ਡਾ. ਕਲਾਮ ਨੂੰ ਸਮੇਂ ਸਮੇਂ ਤੇ ਬਹੁਤ ਮਾਣ ਸਨਮਾਣ ਨਾਲ ਸਨਮਾਨਿਤ ਕੀਤਾ ਗਿਆ ਜਿਹਨਾਂ ਵਿੱਚ ਸਾਲ 1981 ਵਿੱਚ
ਭਾਰਤ ਸਰਕਾਰ ਤਰਫ਼ੋਂ ਪਦਮ ਭੂਸ਼ਣ, ਸਾਲ 1990 ਵਿੱਚ ਪਦਮ ਵਿਭੂਸ਼ਣ ਅਤੇ ਸਾਲ 1997 ਵਿੱਚ ਦੇਸ਼ ਦਾ ਸਰਵਉੱਚ
ਨਾਗਰਿਕ ਸਨਮਾਣ ‘ਭਾਰਤ ਰਤਨ’ ਵਿਸ਼ੇਸ਼ ਵਰਣਨਯੋਗ ਹੈ। ਡਾ.ਕਲਾਮ ਨੂੰ ਵੱਖੋ ਵੱਖਰੀਆਂ ਯੂਨੀਵਰਸਿਟੀਆਂ ਤਰਫ਼ੋਂ 7
ਆਨਰੇਰੀ ਡੋਕਟਰੇਟ ਡਿਗਰੀਆਂ ਦਿੱਤੀਆਂ ਗਈਆਂਡਾ. ਕਲਾਮ 1992 ਤੋਂ 1999 ਤੱਕ ਭਾਰਤੀ ਰੱਖਿਆ ਮੰਤਰੀ ਦੇ ਰੱਖਿਆ ਸਲਾਹਕਾਰ ਵੀ ਰਹੇ। ਡਾ. ਕਲਾਮ ਭਾਰਤ
ਸਰਕਾਰ ਦੇ ਮੁੱਖ ਵਿਗਿਆਨਿਕ ਸਲਾਹਕਾਰ ਵੀ ਰਹੇ। ਡਾ. ਕਲਾਮ ਨੂੰ 2002 ਵਿੱਚ ਭਾਰਤ ਦੇ 11ਵੇਂ ਰਾਸ਼ਟਰਪਤੀ ਦੇ
ਤੌਰ ਤੇ ਚੁਣਿਆ ਗਿਆ ਅਤੇ ਇਹ ਉਹਨਾਂ ਦੀ ਲੋਕ ਪ੍ਰੀਅਤਾ ਹੈ ਕਿ ਉਹਨਾਂ ਨੂੰ ‘ਲੋਕਾਂ ਦਾ ਰਾਸ਼ਟਰਪਤੀ’ ਦੇ ਰੂਪ ਵਿੱਚ
ਜਾਣਿਆ ਜਾਂਦਾ ਹੈ।
ਹਰ ਵਿਦਿਆਰਥੀ ਦਾ ਫ਼ਰਜ਼ ਹੈ ਕਿ ਸਿੱਖਿਅਕ ਹੋ ਕੇ ਉਹ ਇੱਕ ਆਦਰਸ਼ ਸ਼ਖਸੀਅਤ ਰੱਖਦੇ ਹੋਏ ਪਰਿਵਾਰ, ਸਮਾਜ
ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਵੇ। ਸਮੇਂ ਦੀ ਹਕੀਕਤ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਦਾ
ਮਿਆਰ ਅਤੇ ਗੁਣਵੱਤਾ ਦਿਨ ਬ ਦਿਨ ਨਿਘਾਰ ਵੱਲ ਜਾ ਰਹੀ ਹੈ, ਇੱਕ ਆਦਰਸ਼ ਵਿਦਿਆਰਥੀ ਵਰਗ ਦੇ ਨਿਰਮਾਣ
ਲਈ ਜ਼ਰੂਰੀ ਹੈ ਕਿ ਸਰਕਾਰਾਂ ਸਿੱਖਿਆ ਨੀਤੀ ਅਤੇ ਸਿੱਖਿਆ ਪ੍ਰਣਾਲੀ ਦੀ ਕਾਰਜਸ਼ੈਲੀ ਤੇ ਚਿੰਤਾ ਕਰਨ ਤੇ ਲੋੜੀਂਦੇ
ਸੁਧਾਰਾਂ ਨੂੰ ਅਮਲੀ ਜਾਮਾ ਪਹਿਣਾਉਣ।
 

ਦਾਖਾ ‘ਚ ਕੌਣ ਤੇ ਜਲਾਲਾਬਾਦ ‘ਚ ਕੌਣ ਮੂਹਰੇ ਹੈ ? ਤੇ ਕਿਉਂ ਹੈ ? -ਗੁਰਪ੍ਰੀਤ ਸਿੰਘ ਮੰਡਿਆਣੀ

ਲੁਧਿਆਣਾ,ਅਕਤੂਬਰ 2019-(ਗੁਰਪ੍ਰੀਤ ਸਿੰਘ ਮੰਡਿਆਣੀ )- 

ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੀ ਸਿਆਸੀ ਸਾਂਝ ਭਿਆਲੀ ਵਾਲੀ ਲਗਭਗ ਸਰਵ ਪ੍ਰਵਾਨ ਆਮ ਰਾਏ ਦੇ ਮੱਦੇਨਜ਼ਰ ਇਹ ਅੰਦਾਜ਼ਾ ਤਾਂ ਪਹਿਲਾਂ ਤੋਂ ਹੀ ਸੀ ਕਿ ਦਾਖਾ ਅਤੇ ਜਲਾਲਾਬਾਦ ਦੀ ਚੋਣ ਵੀ ਇਹ ਦੋਵੇਂ ਧਿਰਾਂ ਇੱਕ ਇੱਕ ਸੀਟ ਵੰਡ ਕੇ ਹੀ ਲੜਨਗੀਆਂ।ਇਸ ਤਹਿਤ ਜਲਾਲਾਬਾਦ ਅਕਾਲੀ ਦਲ ਅਤੇ ਦਾਖਾ ਕਾਂਗਰਸ ਦੇ ਖਾਤੇ ਵਿਚ ਜਾਣ ਦੀ ਗੱਲ ਸਿਆਸੀ ਹਲਕਿਆਂ ਵਿਚ ਆਮ ਮੰਨੀ ਜਾਂਦੀ ਸੀ।ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ‘ਚ ਜਲਾਲਾਬਾਦ ‘ਚ ਅਕਾਲੀ ਦਲ ਕਾਂਗਰਸ ਤੋਂ ਅਤੇ ਦਾਖਾ ‘ਚ ਕਾਂਗਰਸ ਅਕਾਲੀ ਦਲ ਤੋਂ ਖ਼ਾਸੀ ਮੂਹਰੇ ਰਹੀ ਸੀ।ਫਗਵਾੜਾ ਤੇ ਮੁਕੇਰੀਆਂ ਭਾਜਪਾ ਦੇ ਖਾਤੇ ‘ਚ ਜਾਣ ਕਰਕੇ ਇਨ੍ਹਾਂ ਦੋਵਾਂ ਸੀਟਾਂ ਨੂੰ ਅਮਰਿੰਦਰ–ਬਾਦਲ ਸਮਝੌਤੇ ਤੋਂ ਬਾਹਰ ਮੰਨਿਆ ਜਾਂਦਾ ਹੈ।ਪਰ ਜ਼ਮੀਨੀ ਹਕੀਕਤਾਂ ਉਕਤ ਕਿਆਸ ਅਰਾਈਂਂ ਤੋਂ ਉਲਟ ਦਿਖਾਈ ਦਿੰਦੀਆਂ ਜਾਪਦੀਆਂ ਹਨ।

ਪਹਿਲੇ ਦੌਰ ਦੇ ਪ੍ਰਚਾਰ ਦੌਰਾਨ ਦਾਖੇ ‘ਚ ਅਕਾਲੀ ਦਲ ਅਤੇ ਜਲਾਲਾਬਾਦ ‘ਚ ਕਾਂਗਰਸ ਮੂਹਰੇ ਨਜ਼ਰ ਆਉਂਦੀ ਹੈ।ਜੇ ਸ: ਸੁਖਬੀਰ ਸਿੰਘ ਬਾਦਲ ਦੀ ਖ਼ਾਲੀ ਕੀਤੀ ਹੋਈ ਸੀਟ ਤੋਂ ਅਕਾਲੀ ਦਲ ਹਾਰਦਾ ਹੈ ਤਾਂ ਪਾਰਟੀ ਪ੍ਰਧਾਨ ਦੇ ਵੱਕਾਰ ਨੂੰ ਵੱਡਾ  ਨੁਕਸਾਨ ਪਹੁੰਚੇਗਾ ਤੇ ਜੇ ਦਾਖਾ ਤੋਂ ਮੁੱਖ ਮੰਤਰੀ ਦਾ ਆਪਣਾ ਥਾਪਿਆ ਅਤੇ ਆਪਦੀ ਨਿੱਜੀ ਟੀਮ ਦਾ ਬੰਦਾ ਚੋਣ ਹਾਰਦਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਵੱਕਾਰ ਨੂੰ ਡਾਢੀ ਢਾਹ ਲੱਗੇਗੀ। ਇਹਦੇ ਬਾਵਜੂਦ ਹਲਕਿਆਂ ਦੀ ਅਦਲਾ ਬਦਲੀ ਕਿਉਂ ਹੋਈ ਜਾਪ ਰਹੀ ਹੈ? ਇਹਦੀ ਕੋਈ ਖ਼ਾਸ ਪੈੜ ਤਾਂ ਨੱਪੀ ਨਹੀਂ ਗਈ ਪਰ ਇਹਦਾ ਵੱਡਾ ਕਾਰਨ ਜਲਾਲਾਬਾਦ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਦੀ ਖ਼ਾਸ ਅਹਿਮੀਅਤ ਜਾਪਦਾ ਹੈ।ਇੱਥੋਂ ਕਾਂਗਰਸੀ ਉਮੀਦਵਾਰ ਰਮਿੰਦਰ ਆਂਵਲਾ ਦੀ ਇੱਕ ਵੱਡੇ ਘਰ ਨਾਲ ਰਿਸ਼ਤੇਦਾਰੀ ਦਾ ਹੋਣਾ ਵੀ ਉਨ੍ਹਾਂ ਦੀ ਜਿੱਤ ਖ਼ਾਤਰ ਸਾਰੀਆਂ  ਸਿਆਸੀ ਧਿਰਾਂ ਨੂੰ ਮਜਬੂਰ ਕਰ ਸਕਦਾ ਹੈ।ਇਹ ਘਰਾਣਾ ਪੰਜਾਬ ਦੀ ਸਿਆਸਤ ‘ਚ ਇੰਨੀ ਭਾਰੂ ਹੈਸੀਅਤ ਰੱਖਦਾ ਹੈ ਜਿਸ ਨੂੰਨਰਾਜ਼ ਕਰਨਾ ਪੰਜਾਬ ਦੀਆਂ ਵੱਡੀਆਂ ਹਸਤੀਆਂ ਨੂੰ ਵੀ ਵਾਰਾ ਨੀ ਖਾਂਦਾ ।

ਇਸ ਕਰਕੇ ਵੱਡੇ ਹਿਤਾਂ ਖ਼ਾਤਰ ਛੋਟੇ ਹਿੱਤ ਦਰਕਿਨਾਰ ਕਰਨੇ ਪੈ ਸਕਦੇ ਨੇ।   ਦਾਖਾ ਹਲਕੇ ‘ਚ 9 ਅਕਤੂਬਰ ਤੱਕ ਦੀ ਸੂਰਤੇਹਾਲ ਮੁਤਾਬਿਕ ਝੰਡੇ ਅਤੇ ਫਲੈਕਸ ਬੋਰਡਾਂ ਦੀ ਗਿਣਤੀ ‘ਚ ਅਕਾਲੀ ਉਮੀਦਵਾਰ ਕਾਂਗਰਸ ਤੋਂ ਕਿਤੇ ਮੂਹਰੇ ਹੈ।ਸਰਕਾਰ ਅਤੇ ਪੈਸਾ ਹੋਣ ਦੇ ਬਾਵਜੂਦ  ਪਿੰਡਾਂ ‘ਚ ਕਾਂਗਰਸ ਦੇ ਝੰਡੇ ਕਿਸੇ ਟਾਂਵੇਂ ਘਰਾਂ ਤੇ ਹੀ ਦਿਖਾਈ ਦਿੰਦੇ ਨੇ। ਨਾ ਹੀ ਪਿਛਲੀਆਂ ਜ਼ਿਮਨੀ ਚੋਣਾਂ ਵਾਂਗੂ ਸਰਕਾਰੀ ਧਿਰ ਦੇ ਐਮ.ਐਲ ਏ ਤੇ ਵਜ਼ੀਰ ਪਿੰਡਾਂ ‘ਚ ਮੰਜੇ ਡਾਹ ਕੇ ਬੈਠੇ ਨੇ ।

ਦਾਖਾ ‘ਚ ਕਿਸੇ ਹਲਕਾ ਇੰਚਾਰਜ ਦੀ ਬਜਾਇ ਗਰਾਂਟਾਂ  ਤਕਸੀਮ ਕਰਨ ਦਾ ਕੰਮ ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਹੱਥੀਂ ਹੀ ਹੁੰਦਾ ਰਿਹਾ ਹੈ ਜਿਸ ਕਰਕੇ ਉਨ੍ਹਾਂ ਦਾ ਕਾਂਗਰਸੀ ਚੋਣ ਮੁਹਿੰਮ ‘ਚ ਸਭ ਤੋਂ ਅਹਿਮ ਰੋਲ ਬਣਦਾ ਹੈ।ਪਰ ਉਨ੍ਹਾਂ ਵੱਲੋਂ ਸਿੱਖ ਬਹੁਗਿਣਤੀ ਵਾਲੀ ਸੀਟ ਦੇ ਚੋਣ ਜਲਸਿਆਂ ‘ਚ ਸ:ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ਦੀ ਨਿਖੇਧੀ ਕਰਕੇ ਅਕਾਲੀਆਂ ਨੂੰ ਕਾਂਗਰਸ ਤੇ ਵਾਰ ਕਰਨ ਦਾ ਮੌਕਾ ਦੇਣਾ ਕਾਂਗਰਸੀਆਂ ਦੀ ਵੀ ਸਮਝੋ ਬਾਹਰ ਹੈ।   ਕਾਂਗਰਸ ਦਾ ਝੰਡੀ ਪ੍ਰਚਾਰ ਨਾ ਹੋਣਾ ,ਰਵਨੀਤ ਬਿੱਟੂ ਵੱਲੋਂ ਰਾਜੋਆਣਾ ਦਾ ਮੁੱਦਾ ਛੇੜ ਕੇ ਕਾਂਗਰਸੀ ਮੁਹਿੰਮ ਨੂੰ ਪੁੱਠਾ ਗੇੜਾ ਦੇਣ ਵਾਲੀ ਕਾਰਵਾਈ ਅਤੇ ਜ਼ਿਕਰ ਵਿਚ ਆਏ ਪੰਜਾਬ ਦੇ ਅਹਿਮ ਘਰਾਣੇ ਵੱਲੋਂ ਦਾਖਾ ਹਲਕੇ ਦੇ ਅਕਾਲੀ ਉਮੀਦਵਾਰ ਨੂੰ ਖ਼ਾਸ ਤਵੱਜੋ ਦੇਣ ਵਾਲੀਆਂ ਗੱਲਾਂ ,ਜਲਾਲਾਬਾਦ ਦੇ ਦਾਖਾ ਨਾਲ ਦੇ ਵਟਾਂਦਰੇ ਵਾਲੀ ਕਿਆਸ ਅਰਾਈ ਦੇ ਹੱਕ ਵਿਚ ਗਵਾਹੀ ਦਿੰਦੀਆਂ ਜਾਪਦੀਆਂ ਹਨ।

ਜੇ ਆਉਣ ਵਾਲੇ ਦਿਨਾਂ ਦੌਰਾਨ ਹਾਲਾਤ ‘ਚ ਕੋਈ ਵੱਡੀ ਤਬਦੀਲੀ ਨਾ ਦਿਸੀ ਤਾਂ ਸੀਟ ਵਟਾਂਦਰੇ ਵਾਲੀ ਥਿਊਰੀ ਹੋਰ ਪੱਕੇ ਪੈਰੀ ਹੋਏਗੀ ।

ਪੰਜਾਬ ਦੀ ਨੌਜਵਾਨ ਪੀੜੀ ਨੂੰ ਕੁਝ ਨਸ਼ਾ ਅਤੇ ਮਾੜੇ ਹਲਾਤ ਬਣਾ ਰਹੇ ਨੇ ਗੈਗਸਟਰ –ਜੱਜ ਸਿੰਘ ਮਸੀਤਾ

ਲੁਧਿਆਣਾ,ਸਤੰਬਰ 2019 - ਰਾਣਾ ਸੇਖਦੋਲ਼ਤ 

ਦਿਨੋਂ ਦਿਨ ਪੰਜਾਬ ਵਿੱਚ ਚੱਲ ਰਹੀ ਚਿੱਟੇ ਦੀ ਲਹਿਰ ਰੁਕਣ ਦਾ ਨਾਮ ਨਹੀ ਲੈ ਰਹੀ ਅਤੇ ਪੰਜਾਬ ਨੂੰ ਖੋਖਲਾ ਕਰਦੀ ਜਾਂ ਰਹੀ ਹੈ। ਕੁਝ ਕ ਨੌਜਵਾਨਾਂ ਦੇ ਘਰ ਚਿੱਟੇ ਕਰਕੇ ਬਰਬਾਦ ਹੋ ਚੁੱਕੇ ਸਨ। ਅਤੇ ਬਾਕੀ ਬਚੇ ਨੌਜਵਾਨ ਕੁਝ ਹਲਾਤ ਅਤੇ ਪ੍ਰਸ਼ਾਸ਼ਨ ਦੀ ਮੇਰਬਾਨੀ ਨਾਲ ਗੈਗਸਟਰ ਬਣ ਗਏ ਹਨ। ਪਰ ਗੱਲ ਇੱਥੇ ਹੀ ਨਹੀ ਮੁੱਕ ਦੀ ਜੋ ਨੌਜਵਾਨ ਗੈਗਸਟਰ ਬਣ ਗਏ ਹਨ।ਉਹਨਾ ਨੂੰ ਹਲਾਤਾ ਨੇ ਅਜਿਹਾ ਜਕੜ ਲਿਆ ਹੈ ਕਿ ਵਾਪਸ ਮੁੜਨ ਦੀ ਓਮੀਦ ਦੀ ਥਾਂ ਕਾਨੂੰਨ ਵੱਲੋਂ ਇੰਨਕਾਊਟਰ ਕਰ ਦਿੱਤਾ ਜਾਦਾ ਹੈ। ਜਿਹੜੇ ਨੌਜਵਾਨਾ ਦਾ ਇੰਨਕਾਊਟਰ ਹੋਇਆ ਹੁੰਦਾ ਹੈ ਕੁਝ ਘਰ ਅਜਿਹੇ ਹੁੰਦੇ ਹਨ ਜਿੰਨ੍ਹਾ ਦਾ ਇਕੋਂ ਹੀ ਚਰਾਗ ਹੁੰਦਾ ਹੈ ਘਰ ਦਾ ਉਹ ਘਰ ਹਮੇਸ਼ਾ ਕੋਲੇ ਵਾਂਗ ਧੁਖ ਦੇ ਰਹਿੰਦੇ ਹਨ। ਜੇਕਰ ਪੰਜਾਬ ਦੇ ਹਲਾਤ ਦੇਖੇ ਜਾਣ ਤਾਂ ਪੰਜਾਬ ਵਿੱਚ ਸਭ ਤੋਂ ਜਿਆਦਾ ਨਸ਼ਾ ਅਤੇ ਗੈਗਸਟਰ ਹਨ।ਜਿਨ੍ਹੇ ਵੀ ਪੰਜਾਬ ਵਿੱਚ ਗੈਗਸਟਰ ਹਨ ਉਹ ਇਕ ਵਧੀਆ ਖਿਡਾਰੀ ਜਾ ਵਧੀਆ ਇਨਸ਼ਾਨ ਵਜੋਂ ਜਾਣੇ ਜਾਦੇ ਹਨ। ਲੇਕਿਨ ਪ੍ਰਸ਼ਾਸ਼ਨ ਅਤੇ ਸਰਕਾਰਾ ਦੀਆ ਗਲਤ ਨੀਤੀਆ ਨਾਲ ਉਹਨਾ ਦੇ ਨਾਮ ਨਾਲ ਗੈਗਸਟਰ ਦਾ ਟੈਂਗ ਲਾ ਦਿੱਤਾ ਜਾਦਾ ਹੈ।ਅਤੇ ਬਾਕੀ ਬਚੇ ਨੌਜਵਾਨਾ ਨੂੰ ਸਰਕਾਰਾ ਦੀ ਗਲਤ ਨੀਤੀਆਂ ਨਾਲ ਚਿੱਟਾ ਸਪਲਾਈ ਕਰਵਾ ਕੇ ਖਤਮ ਕਰ ਦਿੱਤਾ ਜਾਦਾ ਹੈ। ਜੋਂ ਵੀ ਸਰਕਾਰ ਬਣਦੀ ਹੈ। ਸਭ ਤੋਂ ਪਹਿਲਾ ਕਸਮ ਖਾਧੇ ਹਨ ਕਿ ਉਹ ਪੰਜਾਬ ਵਿੱਚੋਂ ਚਿੱਟਾ ਅਤੇ ਗੈਗਸਟਰ ਖਤਮ ਕਰਨਗੇ।ਲੇਕਿਨ ਕਿਸੇ ਵੀ ਸਰਕਾਰ ਨੇ ਇਹ ਨਹੀ ਸੋਚਿਆ ਕੇ ਜੋ ਗੈਗਸਟਰ ਬਣਦੇ ਹਨ।ਉਹ ਕੋਈ ਮਾਂ ਦੀ ਕੁੱਖ ਚੋ ਨਹੀ ਬਣਦਾ ਮਾੜੇ ਹਲਾਤ ਤੇ ਸਰਕਾਰ ਦੀ ਗਲਤ ਨੀਤੀਆ ਉਹਨੂੰ ਗੈਗਸਟਰ ਬਨਣ ਲਈ ਮਜ਼ਬੂਰ ਕਰ ਦੀਆ ਹਨ।ਸਰਕਾਰਾ ਨੂੰ ਗੈਗਸਟਰ ਖਤਮ ਕਰਨ ਤੋਂ ਪਹਿਲਾ ਉਹਨਾ ਭੈਣਾ ਅਤੇ ਮਾਂਵਾਂ ਨੂੰ ਪੁੱਛ ਕੇ ਵੇਖਣਾ ਚਾਹੀਦਾ ਹੈ ਕਿ ਉਹਨਾ ਦਾ ਭਰਾ ਜਾ ਪੁੱਤ ਦਾ ਅਸੀ ਇੰਨਕਾਊਟਰ ਕਰਨਾ ਹੈ ਉਸ ਪਰਿਵਾਰ ਤੇ ਕੀ ਬੀਤਦੀ ਹੋਵੇਗੀ ਸਰਕਾਰ ਇਹਨਾਂ ਨੂੰ ਰੋਕਣ ਦੀ ਬਜਾਏ ਮਾੜੇ ਹਲਾਤ ਪੈਦਾ ਕਰਕੇ ਇਹਨਾ ਨੂੰ ਹੋਰ ਬਢਾਵਾ ਦੇ ਰਹੇ ਹਨ।

ਓਜ਼ੋਨ ਦਿਵਸ ਤੇ ਵਿਸੇਸ-ਹਰਨਰਾਇਣ ਸਿੰਘ ਮੱਲੇਆਣਾ

ਓਜ਼ੋਨ ਦਿਵਸ 

ਅੱਜ ਮਿਤੀ 16 ਸਤੰਬਰ ਨੂੰ ਦਿਨ ਸੋਮਵਾਰ ਨੂੰ ਵਿਸ਼ਵ ਵਿੱਚ ਅੰਤਰ ਰਾਸ਼ਟਰੀ ਓਜੋਨ ਦਿਵਸ ਮਨਾਇਆ ਜਾ ਰਿਹਾ ਹੈ ਦਿਵਸ ਮਨਾਉਣ ਦਾ ਉਦੇਸ਼ ਆਪਣੇ ਨਾਗਰਿਕਾਂ ਵਿੱਚ ਓਜੋਨ ਪਰਤ ਬਾਰੇ ਜਾਗ੍ਰਿਤੀ ਪੈਦਾ ਕਰਦਾ ਹੁੰਦਾ ਹੈ। ਓਜੋਨ ਪਰਤ ਧਰਤੀ ਦੇ ਵਾਯੂ ਮੰਡਲ ਵਿੱਚ ਓਜੋਨ ਪ੍ਰਮਾਣੂ ਕਣਾ ਦਾ ਇਕੱਠ ਹੁੰਦਾ ਹੈ। ਧਰਤੀ ਤੋਂ 16 ਸੈਮੀਮੀਟਰ ਦੀ ਉਚਾਈ ਤੇ ਸੂਰਜੀ ਕਿਰਣਾ ਉਥੇ ਮੌਜੂਦ ਆਕਸੀਜਨ ਨੂੰ ਓਜੋਨ ਵਿੱਚ ਤਬਦੀਲ ਕਰ ਦਿੰਦੀਆ ਹਨ। ਇਸ ਦੀ ਘਣਤਾ 23 ਸੈਟੀਮੀਟਰ ਤੱਕ ਵਧੇਰੇ ਹੁੰਦੀ ਹੈ ਇਹ ਪਰਤ ਧਰਤੀ ਦੇ ਸਾਰੇ ਜੀਵਾ ਲਈ ਸਰੁੱਖਿਆ ਛਤਰੀ ਕੰਮ ਕਰਦੀ ਹੈ। ਇਹ ਪਰਤ ਸੂਰਜ ਤੋਂ ਆ ਰਹੀਆ ਪਰਾਵੈਗਣੀ ਕਿਰਨਾ ਨੂੰ ਸੋਖ ਲੈਂਦੀ ਹੈ ਜਿਸ ਨਾਲ ਇਹ ਪਰਾਵੈਗਣੀ ਕਿਰਨਾ ਧਰਤੀ ਤੇ ਨਹੀ ਪਹੁੰਚ ਸਕਦੀਆ ਇਹਨਾ ਕਿਰਣਾ ਦੀ ਤਰ੍ਹਾਂ ਲੰਬਾਈ ਘਟ ਹੋਣ ਕਰਕੇ ਮਨੁੱਖ ਸਰੀਰ ਵਿਚਲੇ ਐਸਿਡ ਨੂੰ ਨਸ਼ਟ ਕਰ ਦਿੰਦੀਆ ਹਨ ਤੇ ਚਮੜੀ ਦੇ ਕੈਸ਼ਰ ਦਾ ਕਾਰਣ ਬਣਦੀਆ ਹਨ। ਵੱਡੀ ਗਿਣਤੀ ਵਿੱਚ ਅੱਖਾਂ ਦੇ ਮੋਤੀਏ ਅਤੇ ਚਮੜੀ ਦੇ ਝੁਲਮ ਰੋਗ ਵਿੱਚ ਵਾਧਾ ਹੁੰਦਾ ਹੈ। ਮਨੱੁਖ ਸਰੀਰ ਦੀ ਸਰੁੱਖਿਆਤਮਕ ਪ੍ਰਣਾਲੀ ਨਸ਼ਟ ਹੁੰਦੀ ਹੈ ਫਸਲਾ ਤੇ ਜਾਨਵਰਾ ਤੇ ਪ੍ਰਤੀ ਕੂਲ ਪ੍ਰਭਾਵ ਪੈਦਾ ਹੈ। ਧਰਤੀ ਤੇ ਸਮੁੰਦਰੀ ਕਾਈ ਦੇ ਵਾਧੇ ਵਿੱਚ ਕਮੀ ਹੁੰਦੀ ਹੈ, 

ਸ਼ਾਡੇ ਵਿਿਗਆਨੀਆ ਦਾ ਮੰਨਣਾ ਹੈ ਕਿ ਵਾਤਾਵਰਨ ਗਰਮ ਹੋਣ ਨਾਲ ਓਜੋਨ ਪਰਤ ਕਮਜ਼ੋਰ ਹੋ ਜਾਵੇਗੀ ਏਅਰ ਕੰਡੀਸ਼ਨਰ ਅਤੇ ਰੈਫਰੀਜਰੇਟਰਾ ਤੋਂ ਨਿਕਲਣ ਵਾਲੇ ਕਲੋਰੋ ਫਲੋਰੋ ਕਾਰਬਨ ਓਜੋਨ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਹਨਾ ਦਾ ਢੁੱਕਵਾ ਹੱਲ ਕੱਢਣ ਦੀ ਲੋੜ ਹੈ । ਕਲੋਰੀਨ ਅਤੇ ਬਰੋਮੀਨ ਐਟਮ ਓਜੋਨ ਦੇ ਸੰਪਰਕ ਵਿੱਚ ਆਉਂਦੀ ਹਨ ਤਾਂ ਉਹ ਓਜੋਨ ਪਰਤ ਨੂੰ ਵੱਡਾ ਨੁਕਸਾਨ ਪਹੁੰਚਾਉਂਦੇ ਹਨ ਛੇਕ ਦੀ ਮਰੁੰਮਤ ਲਈ ਸਾਨੂੰ ਵਾਤਾਵਰਨ ਵਿਚੋਂ ਤਪਸ ਨੂੰ ਘੱਟ ਕਰਨਾ ਪਏਗਾ। ਰੁੱਖਾ ਹੇਠ ਰਕਬਾ ਵਧਾਉਣਾ ਪਵੇਗਾ। ਕਾਗਜ਼ ਦੀ ਖਪਤ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਕਾਰਾ ਦੀ ਵਰਤੋਂ ਨੂੰ ਘਟਾਉਣ ਦੀ ਮੁੱਖ ਲੋੜ ਹੈ ਦੇਸ਼ ਦੇ ਨਾਗਰਿਕਾਂ ਵਿੱਚ ਸਾਈਕਲ ਚਲਾਉਣ ਦੀ ਰੁਚੀ ਨੂੰ ਤਰਜੀਹ ਦੇਣ ਦੀ ਲੋੜ ਹੋਵੇਗੀ। ਪ੍ਰਦੂਸ਼ਣ ਰੋਕਣ ਲਈ ਬਣਾਏ ਨਿਯਮ ਵਿੱਚ ਸੋਧ ਕਰਕੇ ਕਾਰਗਰ ਢੰਗ ਨਾਲ ਲਾਗੂ ਕਰਨ ਦੀ ਲੋੜ ਹੈ। ਪਦਾਰਥਵਾਦ ਤੋਂ ਮੁੜਨ ਤੇ ਕੁਦਰਤ ਨਾਲ ਜੁੜਨ ਦੀ ਸਮਾਂ ਮੰਗ ਕਰਦਾ ਹੈ।ਇਕ ਪਿੰਡ ਇਕ ਬਾਗ ਦੀ ਮੁਹਿੰਮ ਨੂੰ ਸੁਚਾਰੂ ਰੂਪ ਦੇਣ ਦੀ ਲੋੜ ਹੈ।ਆਓ ਸਾਰੇ ਆਪਣੇ ਦਾਨ ਦੀ ਦਿਸ਼ਾ ਬਦਲੀਏ ਤੇ ਪਰਤ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕੀਏ। ਤੁਹਾਡੇ ਵਿਚਾਰਾ ਦੇ ਕਦਰ ਦਾਨ।

 ਹਰਨਰਾਇਣ ਸਿੰਘ ਮੱਲੇਆਣਾ

ਮੌਤ ਦਾ ਫੰਦਾ,ਕਰਜ਼ੇ ਦਾ ਕਹਿਰ -ਅਮਨਜੀਤ ਸਿੰਘ ਖਹਿਰਾ

ਮੌਤ ਦਾ ਫੰਦਾ,ਕਰਜ਼ੇ ਦਾ ਕਹਿਰ

ਕਈ ਵਾਰ ਸੋਚਣ ਤੋ ਬਾਦ ਵੀ ਵਿਸ਼ਵਾਸ ਨਹੀਂ ਆਉਂਦਾ ਕੇ ਪਰਿਵਾਰ ਖਤਮ ਹੋ ਸਕਦਾ ਹੈ ਅਨਿਆਇ ਮੌਤ ਨਾਲ...! ਬਹੁਤ ਦੁੱਖ ਹੋਇਆ ਜਦੋ ਖਬਰ ਪੜੀ ਇਕੋ ਹੀ ਪਰਿਵਾਰ ਦੇ ਪੰਜ ਜੀ ਕਰਜੇ ਕਾਰਨ ਖੁਦਕਸ਼ੀ ਕਰ ਗਏ ਹਨ।ਇਹ ਕਹਾਣੀ ਨਹੀਂ ਹਕੀਕਤ ਹੈ।

ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਭੋਤਨਾ ਦੀ ਜਿਥੇ ਕਰਜੇ ਦੇ ਸਤਾਏ ਪਰਿਵਾਰ ਦੇ ਪੰਜਵੇਂ ਜੀਅ ਨੇ ਮੌਤ ਗ਼ਲ ਲਾ ਲਈ। ਪਰਿਵਾਰ ਦੇ ਚਾਰ ਜੀਅ ਪਹਿਲਾਂ ਹੀ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੇ ਲਵਪ੍ਰੀਤ ਸਿੰਘ(22) ਪੁੱਤਰ ਕੁਲਵੰਤ ਸਿੰਘ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ। ਇਸ ਸਿਰੇ ਦੇ ਕਦਮ ਨਾਲ ਪਰਿਵਾਰ ਦਾ ਆਖ਼ਰੀ ਚਿਰਾਗ ਵੀ ਬੁਝ ਗਿਆ। ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਠੇਕੇ ’ਤੇ ਜ਼ਮੀਨ ਲੈ ਕੇ ਖ਼ੇਤੀ ਕਰ ਰਿਹਾ ਸੀ। ਉਹ ਪਰਿਵਾਰ ਵਿੱਚ ਤਿੰਨ ਪੀੜੀਆਂ ਦੀਆਂ ਕਰਜ਼ੇ ਕਾਰਨ ਹੋਈਆਂ ਮੌਤਾਂ ਕਰ ਕੇ ਪ੍ਰੇਸ਼ਾਨ ਰਹਿੰਦਾ ਸੀ। ਲਵਪ੍ਰੀਤ ਨੇ ਪਿਛਲੇ ਦੀਨ ਖੇਤ ਜਾ ਕੇ ਦਵਾਈ ਪੀ ਲਈ। ਪਰਿਵਾਰ ਉਸ ਨੂੰ ਫ਼ੌਰੀ ਡੀ ਐੱਮ ਸੀ ਲੁਧਿਆਣਾ ਲੈ ਗਿਆ, ਜਿੱਥੇ ਉਸ ਦੀ ਅੱਜ ਮੌਤ ਹੋ ਗਈ। ਮੌਤ ਦੀ ਖ਼ਬਰ ਨਾਲ ਪੂਰੇ ਭੋਤਨਾ ਪਿੰਡ ਸੋਗ ਵਿੱਚ ਹੈ। ਪੀੜਤ ਪਰਿਵਾਰ ਵਿੱਚ ਪਿੱਛੇ ਲਵਪ੍ਰੀਤ ਦੀ ਮਾਂ, ਛੋਟੀ ਭੈਣ ਅਤੇ ਦਾਦੀ ਹੈ। 

ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਗੱਲ ਕੀਤੀ ਗਈ ਤਾਂ ਸਰਪੰਚ ਬੁੱਧ ਸਿੰਘ ਨੇ ਦੱਸਿਆ ਕਿ ਪਰਿਵਾਰ ਸਿਰ 10 ਲੱਖ ਦੇ ਕਰੀਬ ਬੈਂਕਾਂ ਅਤੇ ਸ਼ਾਹੂਕਾਰਾਂ ਦਾ ਕਰਜ਼ਾ ਸੀ। ਇਸ ਤੋਂ ਪਹਿਲਾਂ ਲਵਪ੍ਰੀਤ ਦੇ ਪਿਤਾ, ਦਾਦਾ ਤਾਇਆ, ਦਾਦਾ ਅਤੇ ਪੜਦਾਦਾ ਵੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਹਨ। ਕਰਜ਼ੇ ਕਾਰਨ ਪਰਿਵਾਰ ਵਿੱਚ ਇਹ ਪੰਜਵੀਂ ਖ਼ੁਦਕੁਸ਼ੀ ਹੈ। ਪੜਦਾਦੇ ਜੋਗਿੰਦਰ ਕੋਲ 13 ਏਕੜ ਪੈਲੀ ਸੀ, ਜੋ ਪੜਪੋਤੇ ਤੱਕ ਪੁੱਜਦੀ 13 ਕਨਾਲਾਂ ਵੀ ਨਹੀਂ ਬਚੀ। ਕਰੀਬ 65 ਸਾਲ ਪਹਿਲਾਂ ਉਸ ਦਾ ਪੜਦਾਦਾ ਜੋਗਿੰਦਰ ਸਿੰਘ 13 ਏਕੜ ਜ਼ਮੀਨ ਦਾ ਮਾਲਕ ਸੀ ਅਤੇ ਕਰਜ਼ੇ ਕਰ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਜੋਗਿੰਦਰ ਸਿੰਘ ਦਾ ਵੱਡਾ ਲੜਕਾ ਭਗਵਾਨ ਸਿੰਘ ਵੀ ਬਾਪ ਦੇ ਰਾਹ ਚਲਾ ਗਿਆ। ਮਗਰੋਂ ਪਰਿਵਾਰ ਦੀ ਜ਼ਿੰਮੇਵਾਰੀ ਭਗਵਾਨ ਸਿੰਘ ਦੇ ਭਰਾ ਨਾਹਰ ਸਿੰਘ ਦੇ ਸਿਰ ਪੈ ਗਈ, ਜਿਸ ਨੇ ਆਪਣੇ ਪਰਿਵਾਰ ਦਾ ਪੇਟ ਭਰਨ ਦੇ ਨਾਲ ਭਰਾ ਦੀਆਂ ਲੜਕੀਆਂ ਦੇ ਵਿਆਹ ਵੀ ਕੀਤੇ। ਕਰਜ਼ੇ ਨੇ ਨਾਹਰ ਸਿੰਘ ਨੂੰ ਵੀ ਸਾਹ ਨਾ ਲੈਣ ਦਿੱਤਾ ਤੇ ਉਹ ਵੀ ਖ਼ੁਦਕੁਸ਼ੀ ਕਰ ਗਿਆ। ਇਸ ਕਹਾਣੀ ਨੂੰ ਹੋਰ ਵੀ ਸ਼ਰੀਕ ਅਤੇ ਮਾਨਸਿਕ ਤੌਰ ਤੇ ਝੰਜੋੜ ਦਿਤਾ ਜਦ ਪਤਾ ਲਗਾ ਕੇ ਕੈਪਟਨ ਸਰਕਾਰ ਨੇ 5 ਜਨਵਰੀ 2018 ਨੂੰ ਕਰਜ਼ਾ ਮੁਆਫ਼ੀ ਦੀ ਸ਼ੁਰੂਆਤ ਕੀਤੀ ਤਾਂ ਠੀਕ ਉਸੇ ਦਿਨ ਲਵਪ੍ਰੀਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ। ਕੁਲਵੰਤ ਸਿੰਘ ਨੇ ਖੇਤੀ ਦੇ ਨਾਲ ਡਰਾਈਵਰੀ ਵੀ ਕੀਤੀ, ਪਰ ਫਿਰ ਵੀ ਪੱਲੇ ਕੁਝ ਨਾ ਪਿਆ। ਹੌਲੀ ਹੌਲੀ ਜ਼ਮੀਨ ਵੀ ਵਿਕਦੀ ਗਈ, ਪਰ ਕਰਜ਼ੇ ਦੀ ਪੰਡ ਹੌਲੀ ਨਾ ਹੋਈ। ਕੁਲਵੰਤ ਸਿੰਘ ਨੇ ਆਪਣੀ ਸੱਤ ਕਨਾਲਾਂ ਜ਼ਮੀਨ ਦੇ ਨਾਲ 14 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਸ਼ੁਰੂ ਕੀਤੀ, ਪਰ ਗੜੇਮਾਰੀ ਨੇ ਉਹਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਚੁਫੇਰੇ ਹਨੇਰਾ ਦਿਸਿਆ ਤਾਂ ਉਸ ਨੇ ਵੀ ਖ਼ੁਦਕੁਸ਼ੀ ਕਰ ਲਈ। ਕੁਲਵੰਤ ਸਿੰਘ ਸਿਰ 12 ਲੱਖ ਦਾ ਕਰਜ਼ਾ ਹੈ, ਜੋ ਅੱਗੇ ਜਾ ਕੇ ਲਵਪ੍ਰੀਤ ਦੀ ਮੌਤ ਦਾ ਕਾਰਨ ਬਣ ਗਿਆ।

 ਕਿ ਸਰਕਾਰ ਇਸ ਤਰਾਂ ਕਿਸਾਨ ਦੀਆਂ ਖ਼ੁਦਕੁਸ਼ੀਆ ਨੂੰ ਰੋਕ ਸਕੇਗੀ ਜਾ ਇਕ ਮਹਿਜ ਵੋਟਾਂ ਲੈਣ ਦਾ ਇਕ ਹੋਰ ਬਹਾਨਾ ਹੀ ਸਰਕਾਰ ਦੇ ਨਾਂ ਕਾਗਜਾਂ ਵਿਚ ਲਿਖਿਆ ਜਾਵੇਗਾ?।

 

ਅਮਨਜੀਤ ਸਿੰਘ ਖਹਿਰਾ

ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਸੰਬੰਧੀ ਜਾਗਰੂਕਤਾ ਜਰੂਰੀ

ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਸੰਬੰਧੀ ਜਾਗਰੂਕਤਾ ਜਰੂਰੀ

 

ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਅਖ਼ਬਾਰਾਂ ਦੀਆਂ ਸੁਰਖੀਆਂ ਬੱਚਿਆਂ ਨਾਲ ਹੁੰਦੇ ਸਰੀਰਕ ਸ਼ੋਸ਼ਣ ਅਤੇ ਇਸ ਪਿੱਛੇ ਅਪਰਾਧੀ ਦੀ ਕਾਮ ਭਾਰੂ ਅਤੇ ਘਟੀਆ ਮਾਨਸਿਕਤਾ ਦੀ ਪੁਸ਼ਟੀ ਕਰਦੀਆਂ ਹਨ। ਬੱਚਿਆਂ ਨਾਲ ਸਰੀਰਕ ਸ਼ੋਸ਼ਣ ਕਰਨ ਵਾਲੇ ਅਪਰਾਧੀ ਜ਼ਿਆਦਾਤਰ ਬੱਚਿਆਂ ਦੇ ਸਾਕ ਸੰਬੰਧੀ, ਪਰਿਵਾਰਿਕ ਜਾਣ ਪਹਿਚਾਣ ਵਾਲੇ ਹੋਣ ਦੀ ਗੱਲ ਵਾਰ-ਵਾਰ ਸਾਹਮਣੇ ਆਈ ਹੈ ਜੋ ਕਿ ਸਾਡੇ ਸਮਾਜ ਦੇ ਮੂੰਹ ਤੇ ਚਪੇੜ ਹੈ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾ? ਸਕੂਲਾਂ ਵਿੱਚ ਜਿੱਥੇ ਬੱਚੇ ਆਪਣੇ ਦਿਨ ਦਾ ਬਹੁਤਾ ਹਿੱਸਾ ਬਿਤਾਉਂਦੇ ਹਨ, ਉਹ ਵਿੱਦਿਆ ਦੇ ਮੰਦਿਰ ਵੀ ਇਸ ਕਲੰਕ ਤੋਂ ਨਹੀਂ ਬਚ ਸਕੇ।

 

ਸਮੇਂ ਦੀ ਨਜ਼ਾਕਤ ਇਹੋ ਇਸ਼ਾਰਾ ਕਰਦੀ ਹੈ ਕਿ ਅੱਜ ਦੇ ਦੌਰ ਵਿੱਚ ਸਿਵਾਏ ਸਕੇ ਮਾਂ ਬਾਪ ਤੋਂ ਬਿਨ੍ਹਾਂ ਕਿਸੇ ਹੋਰ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਪਤਾ ਨਹੀਂ ਕੋਈ ਕਦੋਂ ਮਾਸੂਮਾਂ ਨੂੰ ਆਪਣੀ ਹਬਸ਼ ਦਾ ਸ਼ਿਕਾਰ ਬਣਾ ਲਵੇ। ਬੱਚਿਆਂ ਨਾਲ ਹੁੰਦੀਆਂ ਵਧੀਕੀਆਂ ਜ਼ਿਆਦਾਤਰ ਛੁਪੀਆਂ ਰਹਿ ਜਾਂਦੀਆਂ ਹਨ ਕਿਉਂਕਿ ਬੱਚੇ ਡਰ ਆਦਿ ਦੇ ਕਾਰਨ ਕਿਸੇ ਨਾਲ ਆਪਣੇ ਨਾਲ ਹੋਈ ਮਾੜੀ ਹਰਕਤ, ਵਧੀਕੀ ਨੂੰ ਸਾਂਝੀ ਨਹੀਂ ਕਰਦੇ ਅਤੇ ਬੱਚਿਆਂ ਨੂੰ ਵਾਰ-ਵਾਰ ਦੁਰਾਚਾਰ, ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ।

 

ਸਮੇਂ ਦੀ ਜ਼ਰੂਰਤ ਹੈ ਕਿ ਬੱਚਿਆਂ ਨੂੰ ਚੰਗੇ-ਮਾੜੇ ਸਪੱਰਸ਼ ਸੰਬੰਧੀ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਵਿਰੋਧ ਕਰ ਸਕਣ। ਬੱਚਿਆਂ ਨੂੰ ਇਸ ਸੰਬੰਧੀ ਜਾਣਕਾਰੀ ਮਾਪੇ ਅਤੇ ਅਧਿਆਪਕਾਂ ਦੁਆਰਾ ਦਿੱਤੀ ਜਾ ਸਕਦੀ ਹੈ। ਬੱਚਿਆਂ ਨੂੰ ਭਰੋਸੇ ਵਿੱਚ ਲਿਆ ਜਾਵੇ ਤਾਂ ਜੋ ਉਹ ਮਾਪਿਆਂ ਅਤੇ ਅਧਿਆਪਕਾਂ ਨੂੰ ਆਪਣੇ ਨਾਲ ਵਾਪਰੀ ਛੋਟੀ ਤੋਂ ਛੋਟੀ ਘਟਨਾ ਨੂੰ ਸਾਂਝੀ ਕਰ ਸਕਣ, ਨਾ ਕਿ ਬੱਚੇ ਉਹਨਾਂ ਨਾਲ ਗੱਲ ਕਰਨ ਤੋਂ ਹੀ ਝਿਜਕੀ ਜਾਣ, ਡਰੀ ਜਾਣ। ਸਮਾਜ ਦੇ ਸੌੜੀ ਮਾਨਸਿਕਤਾ ਦੇ ਲੋਕਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਸਕੂਲ ਪ੍ਰਬੰਧਕਾਂ ਨੂੰ ਸਕੂਲਾਂ ਆਦਿ ਵਿੱਚ ਉੱਚ ਮਾਨਕਾਂ ਦੇ ਆਧਾਰ ਤੇ ਅਧਿਆਪਕ ਅਤੇ ਹੇਠਲੇ ਪੱਧਰ ਤੱਕ ਦਾ ਸਟਾਫ਼ ਰੱਖਣਾ ਚਾਹੀਦਾ ਹੈ। ਸਕੂਲਾਂ ਅਤੇ ਬੱਸਾਂ ਵਿੱਚ ਬੱਚਿਆਂ ਦੀ ਸੇਫ਼ਟੀ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੋਤਾ ਨਹੀਂ ਕਰਨਾ ਚਾਹੀਦਾ।

 

ਬੱਚਿਆਂ ਨੂੰ ਚੰਗੇ ਅਤੇ ਬੁਰੇ (ਮਾੜੇ) ਸਪੱਰਸ਼ ਬਾਰੇ ਦੱਸੋ।ਤਿੰਨ-ਚਾਰ ਸਾਲ ਦੀ ਉਮਰ ਤੋਂ ਹੀ ਬੱਚਿਆਂ ਨੂੰ ਚੰਗੇ ਮਾੜੇ ਸਪੱਰਸ਼ ਬਾਰੇ ਜਾਣਕਾਰੀ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਦੱਸੋ ਕਿ ਅਜਿਹਾ ਸਪਰਸ਼ ਜੋ ਤੁਹਾਨੂੰ ਅਸਹਿਜ ਕਰਦਾ ਹੈ ਉਸਨੂੰ ਮਾੜਾ ਸਪੱਰਸ਼ (ਬੈਡ ਟੱਚ) ਕਹਿੰਦੇ ਹਨ ਅਤੇ ਜਦੋਂ ਕਿਸੇ ਤਰਫ਼ੋਂ ਤੁਹਾਨੂੰ ਸਪੱਰਸ਼ ਕੀਤਾ ਜਾਂਦਾ ਹੈ ਤੇ ਤੁਸੀਂ ਸਹਿਜ ਰਹਿੰਦੇ ਹੋ ਅਜਿਹੇ ਸਪੱਰਸ਼ ਨੂੰ ਚੰਗਾ ਸਪੱਰਸ਼ (ਗੁੱਡ ਟੱਚ) ਕਹਿੰਦੇ ਹਨ। ਬੱਚਿਆਂ ਨੂੰ ਦੱਸਿਆ ਜਾਵੇ ਕਿ ਮਾਤਾ ਪਿਤਾ ਤੋਂ ਬਿਨ੍ਹਾਂ ਕਿਸੇ ਹੋਰ ਦੇ ਸਾਹਮਣੇ ਕੱਪੜੇ ਨਹੀਂ ਉਤਾਰਣੇ ਚਾਹੀਦੇ। ਬੱਚਿਆਂ ਨੂੰ ਸਜਗਤਾ ਅਤੇ ਚੰਗੀ ਸ਼ਬਦਾਵਲੀ ਨਾਲ ਦੱਸਿਆ ਜਾਵੇ ਕਿ ਉਹਨਾਂ ਦੇ ਨਿੱਜੀ ਅੰਗ ਉਹਨਾਂ ਦੇ ਸਰੀਰ ਦਾ ਹਿੱਸਾ ਹਨ ਅਤੇ ਉਹਨਾਂ ਤੋਂ ਇਲਾਵਾ ਕੋਈ ਹੋਰ ਛੂਹ ਨਹੀਂ ਸਕਦਾ ਜਿਵੇਂ ਕਿ ਮੂੰਹ, ਬੁੱਲ੍ਹਾਂ, ਗਰਦਨ, ਛਾਤੀ, ਗੁਪਤ ਅੰਗ, ਪਿੱਠ ਆਦਿ ਅਤੇ ਜੇਕਰ ਕੋਈ ਇਹਨਾਂ ਨੂੰ ਤੁਹਾਡੀ ਇੱਛਾ ਦੇ ਵਿਰੁੱਧ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦਾ ਵਿਰੋਧ ਕਰੋ ਅਤੇ ਮਾਪੇ, ਅਧਿਆਪਕਾਂ ਨੂੰ ਦੱਸੋ।

 

ਮਾਂ ਬਾਪ ਦੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ ਕਿ ਬੱਚੇ ਦੇ ਵਿਵਹਾਰ ਨੂੰ ਨਿਰੰਤਰਤਾ ਨਾਲ ਘੋਖਦੇ ਰਹਿਣ ਤੇ ਜੇਕਰ ਬੱਚਾ ਆਪਣੇ ਸਾਧਾਰਣ ਵਿਵਹਾਰ ਤੋਂ ਵੱਖਰਾ ਜਾਪ ਰਿਹਾ ਤਾਂ ਇਸਨੂੰ ਨਜ਼ਰ ਅੰਦਾਜ ਕਰਨ ਜਾਂ ਬੱਚੇ ਨੂੰ ਕੁੱਟਣ-ਮਾਰਨ ਦੀ ਥਾਂ ਉਸ ਦੀ ਜੜ੍ਹ ਤੱਕ ਜਾਣ ਦੀ ਕੋਸ਼ਿਸ਼ ਕਰਨ ਕਿ ਕਿਤੇ ਬੱਚੇ ਨਾਲ ਕੋਈ ਵਧੀਕੀ ਤਾਂ ਨਹੀਂ ਹੋਈ ਜਾਂ ਕੁਝ ਗਲਤ ਤਾਂ ਨੀ ਵਾਪਰਿਆ ਜੋ ਬੱਚੇ ਦਾ ਵਿਵਹਾਰ ਸਾਧਾਰਣ ਨਹੀਂ ਹੈ। ਮਾਂ ਬਾਪ ਨੂੰ ਆਪਣੇ ਨਿੱਤਨੇਮ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਕਿ ਬੱਚਿਆਂ ਨਾਲ ਹਮੇਸ਼ਾਂ ਗੱਲ ਕਰੋ ਕਿ ਅੱਜ ਸਕੂਲ ਵਿੱਚ ਕੀ ਹੋਇਆ ਜਾਂ ਬਾਹਰ ਕੀ ਕੀਤਾ, ਕੀ ਹੋਇਆ ਆਦਿ। ਬੱਚਿਆਂ ਦੇ ਮਨ ਵਿੱਚੋਂ ਡਰ ਕੱਢਣ ਦੀ ਕੋਸ਼ਿਸ਼ ਕਰੋ ਅਤੇ ਉਹਨਾਂ ਨੂੰ ਨਾਂਹ ਕਹਿਣਾ ਸਿਖਾਉ। ਬੱਚਿਆ ਨੂੰ ਸਿਖਾਉ ਕਿ ਜਿਸ ਥਾਂ ਤੇ ਉਹਨਾਂ ਨੂੰ ਅਸਹਿਜ ਲੱਗ ਰਿਹਾ ਹੈ ਉੱਥੋਂ ਉਹ ਜਲਦੀ ਨਿਕਲ ਜਾਣ ਤੇ ਅਜਿਹੀ ਥਾਂ ਤੇ ਜਾਣ ਤੋਂ ਬਚੋ। ਜੇਕਰ ਕੋਈ ਭੱਦੀਆਂ ਹਰਕਤਾਂ ਕਰ ਰਿਹਾ ਹੈ ਤਾਂ ਉੱਚੀ ਉੱਚੀ ਰੌਲਾ ਪਾਓ ਆਦਿ।

 

ਗੋਬਿੰਦਰ ਸਿੰਘ ਢੀਂਡਸਾ

ਪਿੰਡ ਤੇ ਡਾਕ. ਬਰੜ੍ਹਵਾਲ (ਸੰਗਰੂਰ)

ਈਮੇਲ – bardwal.gobinder@gmail.com

 

 

ਜਲਦ ਪੰਜਾਬ ਮਾਰੂਥਲ ਬਣ ਜਾਵੇਗਾ.....?

ਪੰਜਾਬ ਦੀਆਂ ਉਪਜਾਊ ਜ਼ਮੀਨਾਂ ਨੂੰ ਬੰਜਰ ਬਣਾਉਣ, ਕਿਸਾਨਾਂ ਨੂੰ ਕਰਜ਼ਾਈ ਕਰਨ ਅਤੇ ਧਰਤੀ ਹੇਠਲੇ ਅਤਿ ਕੀਮਤੀ ਸ਼ੁੱਧ ਪਾਣੀ ਨੂੰ ਮੁਕਾ ਖ਼ੁਸ਼ਹਾਲ ਸੂਬੇ ਨੂੰ ਮਾਰੂਥਲ ਅਤੇ ਕੰਗਾਲੀ ਦੇ ਰਾਹ ਵੱਲ ਧੱਕਣ ਲਈ ਕੋਈ ਹੋਰ ਨਹੀਂ, ਸਗੋਂ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਹੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ | ਦਰਿਆਵਾਂ ਦੇ ਪਾਣੀ ਨੂੰ ਖੇਤਾਂ ਤੱਕ ਪਹੰਚਾਉਣ ਲਈ ਅੰਗਰੇਜ਼ ਸਾਮਰਾਜ ਵਲੋਂ ਬਣਾਏ ਨਹਿਰੀ ਵਿਭਾਗ ਦੇ ਢਾਂਚੇ ਨੂੰ ਸਮੇਂ ਦੇ ਨਾਲ ਨਵਿਆਏ ਨਾ ਜਾਣ ਕਰਕੇ ਅੱਜ ਨੱਕੋ-ਨੱਕ ਭਰੇ ਪਏ ਡੈਮਾਂ ਦੇ ਬਾਵਜੂਦ ਸੁੱਕੇ ਪਏ ਖੇਤਾਂ ਤੱਕ ਪਾਣੀ ਨਹੀਂ ਪੁੱਜ ਰਿਹਾ ਹੈ ਤੇ ਫ਼ਸਲਾਂ ਸੁੱਕ ਸੜ ਰਹੀਆਂ ਹਨ | ਕਿਸਾਨ ਖੇਤ ਸਿੰਜਣ, ਫ਼ਸਲ ਉਗਾਉਣ ਅਤੇ ਪਾਲਣ ਲਈ ਲੋੜੀਂਦੇ ਅੰਮਿ੍ਤ ਰੂਪੀ ਨਹਿਰੀ ਪਾਣੀ ਨੂੰ ਤਰਸ ਰਹੇ ਹਨ, ਕਿਉਂਕਿ ਅੰਗਰੇਜ਼ਾਂ ਵੇਲੇ ਦੀਆਂ ਦਰਿਆਈ ਪੱਤਣਾਂ 'ਤੇ ਹੈੱਡ ਵਰਕਸਾਂ ਬਣਾ ਕੇ ਕੱਢੀਆਂ ਗਈਆਂ ਵੱਡੀਆਂ ਨਹਿਰਾਂ ਵੇਲਾ ਵਹਾ ਚੁੱਕੀਆਂ ਹਨ, ਜੋ ਜਗ੍ਹਾ-ਜਗ੍ਹਾ ਟੁੱਟ ਖਸਤਾ ਹਾਲਤ 'ਚ ਹੋਣ ਕਰਕੇ ਪੂਰੀ ਸਮਰੱਥਾ ਅਨੁਸਾਰ ਪਾਣੀ ਨਹੀਂ ਲਿਜਾ ਰਹੀਆਂ | ਹੋਰ ਤਾਂ ਹੋਰ ਫ਼ੰਡਾਂ, ਮੁਲਾਜ਼ਮਾਂ ਅਤੇ ਮਸ਼ੀਨਰੀ ਦੀ ਘਾਟ ਕਾਰਨ ਘਾਹ-ਫੂਸ ਉੱਗ, ਗਾਰ ਜੰਮ ਬਦ ਤੋਂ ਬਦਤਰ ਰੂਪ ਧਾਰ ਚੁੱਕੀਆਂ ਛੋਟੀਆਂ ਨਹਿਰਾਂ, ਸੂਏ ਅਤੇ ਕੱਸੀਆਂ ਦੀ ਵੀ ਵਿਭਾਗ ਵਲੋਂ ਸਮੇਂ-ਸਿਰ ਸਫ਼ਾਈ ਨਹੀਂ ਕਰਵਾਈ ਗਈ, ਫ਼ਸਲ ਮਰਦੀ ਵੇਖ ਮਾਲਵੇ ਦੇ ਕਿਸਾਨਾਂ ਦੇ ਦਿਲਾਂ ਨੂੰ ਹੌਲ ਪੈ ਰਹੇ ਹਨ, ਜੋ ਸਰਕਾਰ ਨੂੰ ਕੋਸਦੇ ਹੋਏ ਜਿਥੇ ਖ਼ੁਦ ਨਹਿਰਾਂ ਖਾਲਣ ਦਾ ਹੰਭਲਾ ਮਾਰਨ ਲੱਗੇ ਹਨ, ਉਥੇ ਫ਼ਸਲ ਦੀ ਪੈਦਾਵਾਰ ਲਈ ਮਜਬੂਰੀਵੱਸ ਲੱਖਾਂ ਰੁਪਏ ਖ਼ਰਚ ਧਰਤੀ ਹੇਠਾਂ ਬੋਰ ਕਰਨ ਤੋਂ ਇਲਾਵਾ ਬਿਜਲੀ, ਪਾਣੀ ਦੀ ਲੋੜ ਨੂੰ ਪੂਰੀ ਕਰਨ ਲਈ ਜਨਰੇਟਰ ਖ਼ਰੀਦ ਰੋਜ਼ਾਨਾ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਪਾਣੀ ਦੀ ਥੁੜ੍ਹ ਨੂੰ ਧਰਤੀ ਹੇਠੋਂ ਕੱਢ ਕੇ ਪੂਰਾ ਕਰਨ ਦਾ ਯਤਨ ਕਰ ਰਹੇ ਹਨ, ਜਿਸ ਦਾ ਸਿੱਧਮ ਸਿੱਧਾ ਮਾੜਾ ਅਸਰ ਜਿਥੇ ਕਿਸਾਨ ਦੀ ਜੇਬ 'ਤੇ ਪੈ ਰਿਹਾ ਹੈ, ਉਥੇ ਕੁਦਰਤੀ ਸਰੋਤ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਲਗਾਤਾਰ ਹੇਠਾਂ ਡਿਗਣ ਕਰਕੇ ਪਾਣੀਆਂ ਦਾ ਬਾਦਸ਼ਾਹ ਕਹਾਉਣ ਵਾਲਾ ਪੰਜਾਬ ਅੱਜ ਪਾਣੀ ਦੇ ਸੰਕਟ ਦੀ ਮਾਰ ਹੇਠ ਆ ਚੁੱਕਾ ਹੈ | ਦੱਸਣਯੋਗ ਹੈ ਕਿ ਪੰਜਾਬ ਦੇ ਖੇਤਾਂ ਨੂੰ ਸਿੰਜ ਕੇ ਭਰਪੂਰ ਫ਼ਸਲਾਂ ਲੈਣ ਲਈ ਅੰਗਰੇਜ਼ ਸਰਕਾਰ ਨੇ 1849 ਵਿਚ ਨਹਿਰੀ ਢਾਂਚਾ ਖੜ੍ਹਾ ਕਰਕੇ ਵੱਡੀਆਂ ਨਹਿਰਾਂ ਕੱਢੀਆਂ ਸਨ, ਜਿਸ ਸਦਕਾ ਅੱਜ ਪੰਜਾਬ ਅੰਦਰ 14,500 ਕਿੱਲੋਮੀਟਰ ਲੰਬਾ ਨਹਿਰੀ ਨੈੱਟਵਰਕ ਤਾਂ ਹੈ, ਪਰ ਫਿਰ ਵੀ ਖੇਤੀ ਹੇਠਲੇ ਕਰੀਬ 100 ਲੱਖ ਹੈਕਟੇਅਰ ਰਕਬੇ 'ਚੋਂ ਸਿਰਫ਼ 43 ਲੱਖ ਹੈਕਟੇਅਰ ਹੀ ਨਹਿਰੀ ਪਾਣੀ ਨਾਲ ਸਿੰਜਣ ਦੇ ਯੋਗ ਪ੍ਰਬੰਧ ਹਨ, ਬਾਕੀ ਖੇਤਰ ਤੱਕ ਆਜ਼ਾਦੀ ਦੇ 72 ਸਾਲਾਂ ਬਾਅਦ ਵੀ ਪਾਣੀ ਨਹੀਂ ਪਹੰੁਚਾਇਆ ਜਾ ਸਕਿਆ | ਅੱਜ ਪੰਜਾਬ ਕੋਲ 14.22 ਐਮ.ਏ.ਐਫ. ਪਾਣੀ ਦੀ ਉਪਲਬਧਤਾ ਹੋਣ ਕਰਕੇ ਸੂਬੇ ਦੇ 42.90 ਲੱਖ ਹੈਕਟੇਅਰ ਰਕਬੇ 'ਚੋਂ 30.88 ਹੈਕਟੇਅਰ ਖੇਤਰ ਦੀ ਸਿੰਚਾਈ ਆਰਾਮ ਨਾਲ ਕੀਤੀ ਜਾ ਸਕਦੀ ਹੈ, ਪਰ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਵੱਖ-ਵੱਖ ਡੈਮਾਂ ਤੋਂ ਕੱਢੀਆਂ ਗਈਆਂ ਨਹਿਰਾਂ ਹਰਿਆਣਾ, ਦਿੱਲੀ, ਰਾਜਸਥਾਨ ਤਾਂ ਵੰਡ ਅਨੁਸਾਰ ਪੂਰਾ ਪਾਣੀ ਪਹੰੁਚਾ ਰਹੀਆਂ, ਪਰ ਪੰਜਾਬ ਦੇ ਖੇਤਾਂ ਤੱਕ ਨਹੀਂ ਪਹੰੁਚਾ ਰਹੀਆਂ, ਉਹੀ ਵਾਧੂ ਪਾਣੀ ਚੋਰੀ ਛਿਪੇ ਪਾਕਿਸਤਾਨ ਵੱਲ ਛੱਡ ਦਿੱਤਾ ਜਾਂਦਾ | ਨਹਿਰੀ ਵਿਭਾਗ ਦੇ ਸੂਤਰਾਂ ਅਨੁਸਾਰ ਭਾਖੜਾ ਡੈਮ ਅੰਦਰ ਪਾਣੀ ਦਾ ਪੱਧਰ ਪਿਛਲੇ ਸਾਲ 1493 ਫੁੱਟ ਦੇ ਮੁਕਾਬਲੇ ਅੱਜ 1604.76 ਫੁੱਟ, ਪੌਾਗ ਡੈਮ ਪਿਛਲੇ ਸਾਲ 1283 ਫੁੱਟ ਦੇ ਮੁਕਾਬਲੇ ਅੱਜ 1327.63 ਫੁੱਟ ਹੈ, ਜਿੱਥੇ ਲਗਾਤਾਰ ਪਾਣੀ ਪਹਾੜਾਂ 'ਚੋਂ ਆਉਣ ਕਰਕੇ ਡੈਮਾਂ ਅੰਦਰ ਪਾਣੀ ਦਾ ਪੱਧਰ ਹੋਰ ਵੱਧ ਰਿਹਾ ਹੈ | ਪਾਣੀ ਦੀ ਕੋਈ ਕਮੀ ਨਹੀਂ ਹੈ, ਪਰ ਪਾਣੀ ਲਿਜਾਣ ਵਾਲੀਆਂ ਨਹਿਰਾਂ ਹੀ ਕੰਡਮ ਹਨ | ਵਰਨਣਯੋਗ ਹੈ ਕਿ ਮਾਝੇ ਦੇ ਇਲਾਕੇ 'ਚ ਪਾਣੀ ਵੰਡਣ ਵਾਲੀ ਯੂ.ਬੀ.ਡੀ.ਸੀ. ਸਰਕਲ ਅੰਮਿ੍ਤਸਰ ਅਧੀਨ ਪੈਂਦੀ ਅੱਪਰਬਾਰੀ ਦੁਆਬ ਨਹਿਰ ਦੀ 8514 ਕਿਊਸਿਕ ਸਮਰੱਥਾ ਹੈ, ਜੋ 7214 ਕਿਊਸਿਕ ਦੇ ਕਰੀਬ ਵਗ ਰਹੀ ਹੈ | ਇਸੇ ਤਰ੍ਹਾਂ ਮਾਲਵੇ ਤੇ ਰਾਜਸਥਾਨ ਦੇ ਖੇਤਰਾਂ ਨੂੰ ਸਿੰਜਣ ਵਾਲੀਆਂ ਪ੍ਰਮੁੱਖ ਨਹਿਰਾਂ 'ਚ ਸਤਲੁਜ, ਬਿਆਸ ਦਰਿਆ ਦੇ ਸੰਗਮ ਹਰੀਕੇ ਪੱਤਣ ਤੋਂ ਨਿਕਲਦੀ ਰਾਜਸਥਾਨ ਫੀਡਰ 13500 ਕਿਊਸਿਕ ਦੀ ਬਜਾਏ 11895, ਫ਼ਿਰੋਜ਼ਪੁਰ (ਸਰਹੰਦ) ਫੀਡਰ 12262 ਕਿਊਸਿਕ ਦੀ ਬਜਾਏ 10400, ਬੀਕਾਨੇਰ 3027 ਕਿਊਸਿਕ ਦੀ ਬਜਾਏ 2720, ਸਰਹਿੰਦ ਫੀਡਰ 5264 ਕਿਊਸਿਕ ਦੀ ਬਜਾਏ 4860 ਕਿਊਸਿਕ ਹੀ ਲਿਜਾ ਰਹੀਆਂ ਹਨ | ਪਾਣੀਆਂ ਦੀ ਵੰਡ ਸਬੰਧੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਲੋਂ 10 ਦਿਨਾਂ ਬਾਅਦ ਜਾਰੀ ਹੁੰਦੇ ਫ਼ਰਮਾਨਾਂ ਮੁਤਾਬਿਕ ਰਾਜਸਥਾਨ, ਹਰਿਆਣਾ, ਦਿੱਲੀ ਦੀਆਂ ਟੇਲਾਂ 'ਤੇ ਤਾਂ ਪਾਣੀ ਪੂਰਾ ਪੁੱਜਦਾ ਕੀਤਾ ਜਾਂਦਾ, ਪਰ ਘਾਟ ਦੀ ਮਾਰ ਪੰਜਾਬ ਦੇ ਕਿਸਾਨਾਂ ਨੂੰ ਸਹਿਣੀ ਪੈਂਦੀ ਹੈ, ਜਿਸ ਦਾ ਸਭ ਤੋਂ ਵੱਧ ਮਾੜਾ ਅਸਰ ਮਾਈਨਰਾਂ ਦੀ ਟੇਲਾਂ ਵਾਲੇ ਜ਼ਿਲ੍ਹਾ ਫ਼ਾਜ਼ਿਲਕਾ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਬਠਿੰਡਾ ਦੇ ਲੱਖਾਂ ਕਿਸਾਨਾਂ 'ਤੇ ਪੈ ਰਿਹਾ ਹੈ | ਸਰਕਾਰਾਂ ਤੋਂ ਲੋੜੀਂਦੇ ਫ਼ੰਡ ਨਾ ਮਿਲਣ 'ਤੇ ਵਿਭਾਗ ਨੇ ਨਹਿਰਾਂ ਦੀ ਸਫ਼ਾਈ ਨਹੀਂ ਕਰਵਾਈ, ਬਿਨਾਂ ਸਫ਼ਾਈ ਪਾਣੀ ਛੱਡੇ ਜਾਣ ਸਮੇਂ ਨਹਿਰਾਂ ਟੁੱਟ ਮੁੱਢ ਵਾਲੇ ਕਿਸਾਨਾਂ ਦੇ ਖੇਤਾਂ 'ਚ ਡੋਬਾ ਤੇ ਦੂਰ ਟੇਲਾਂ ਵਾਲੇ ਕਿਸਾਨ ਦੇ ਖੇਤ ਸੋਕੇ ਦੀ ਮਾਰ ਝੱਲ ਰਹੇ ਹਨ | ਸਿੰਚਾਈ ਵਿਭਾਗ ਵਲੋਂ ਅਬੋਹਰ ਇਲਾਕਾ ਵਾਰਬੰਦੀ ਦੀ ਜਿਥੇ ਮਾਰ ਹੇਠ ਹੈ, ਉਥੇ ਮਾਨਸੇ, ਸੰਗਰੂਰ, ਤਲਵੰਡੀ ਸਾਬੋ ਇਲਾਕੇ ਦੇ ਕਿਸਾਨਾਂ ਨੂੰ ਭਾਖੜਾ ਨਹਿਰ ਤੋਂ ਮਿਲਦੇ ਪਾਣੀ ਦੀ ਵਾਗਡੋਰ ਹਰਿਆਣਾ ਨਹਿਰੀ ਪ੍ਰਬੰਧਕਾਂ ਕੋਲ ਹੈ, ਜੋ ਮਰਜ਼ੀ ਨਾਲ ਮਾਈਨਰਾਂ 'ਚ 15-15 ਦਿਨ ਦੇ ਵਕਫ਼ੇ ਬਾਅਦ ਵਾਰਬੰਦੀ ਤਹਿਤ ਪਾਣੀ ਛੱਡ ਰਹੇ ਹਨ | 
ਨਹਿਰਾਂ ਦੀ ਸਾਂਭ-ਸੰਭਾਲ ਲਈ ਸਿੰਚਾਈ ਵਿਭਾਗ ਅੰਦਰ ਤਾਇਨਾਤ ਮੁਲਾਜ਼ਮਾਂ 'ਚ ਜੂਨੀਅਰ ਇੰਜੀਨੀਅਰ, ਹੈੱਡ ਡਰਾਫਟਸਮੈਨ, ਡਰਾਫਟਸਮੈਨ, ਸੁਪਰਡੈਂਟ, ਸੀਨੀਅਰ ਸਹਾਇਕ, ਕਲਰਕ, ਬੇਲਦਾਰ, ਸੇਵਾਦਾਰਾਂ ਆਦਿ ਮੁਲਾਜ਼ਮਾਂ ਦੀਆਂ 60 ਫ਼ੀਸਦੀ ਅਸਾਮੀਆਂ ਜਿੱਥੇ ਖਾਲੀ ਪਈਆਂ ਹਨ, ਉਥੇ ਵਿਭਾਗ ਕੋਲ ਮਸ਼ੀਨਰੀ ਦੀ ਵੀ ਵੱਡੀ ਘਾਟ ਹੈ, ਜੋ ਵਿਭਾਗ ਦੀ ਕਾਰਗੁਜ਼ਾਰੀ ਨੂੰ ਢਾਅ ਲਗਾ ਰਹੀ ਹੈ | 
ਸੁਧਾਰਾਂ ਸਬੰਧੀ ਕੇਂਦਰ ਤੋਂ ਮੰਗੇ ਗਏ ਹਨ ਫ਼ੰਡ ਸਿੰਚਾਈ ਮੰਤਰੀ,ਵਿਭਾਗ ਅੰਦਰ ਮੁਲਾਜ਼ਮਾਂ ਤੇ ਮਸ਼ੀਨਰੀ ਦੀ ਘਾਟ ਨੂੰ ਜਲਦੀ ਪੂਰਾ ਕਰਨ ਦਾ ਦਾਅਵਾ ਕਰਦਿਆਂ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਮਾਈਨਰਾਂ ਦੀ ਸਫ਼ਾਈ ਲਈ ਫ਼ੰਡ ਤਾਂ ਜਾਰੀ ਕੀਤੇ ਗਏ ਹਨ, ਬਾਕੀ ਜੇਕਰ ਕੋਈ ਮਾਈਨਰ ਦੀ ਸਫ਼ਾਈ ਹੋਣੀ ਬਾਕੀ ਹੈ ਤਾਂ ਪਹਿਲ ਦੇ ਆਧਾਰ 'ਤੇ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਪੂਰਾ ਪਾਣੀ ਨਾ ਖਿੱਚ ਰਹੀਆਂ ਵੱਡੀਆਂ ਨਹਿਰਾਂ ਦੀ ਮੁਰੰਮਤ ਅਤੇ ਸਫ਼ਾਈ ਲਈ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖੇ ਗਏ ਹਨ, ਤਾਂ ਜੋ ਵਿਭਾਗ 'ਚ ਲੋੜੀਂਦੇ ਸੁਧਾਰ ਕਰਕੇ ਨਹਿਰੀ ਢਾਂਚੇ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ | 
ਮਾਰੂਥਲ ਬਣਨ ਵੱਲ ਵਧ ਰਿਹਾ ਪੰਜਾਬ ,ਦਰਿਆਵਾਂ ਤੇ ਹੋਰ ਕੁਦਰਤੀ ਸੋਮਿਆਂ ਤੋਂ ਪ੍ਰਾਪਤ ਪਾਣੀ 'ਤੇ ਜੇ ਨਜ਼ਰ ਮਾਰੀਏ ਤਾਂ ਮੁੱਖ ਨਦੀਆਂ ਆਪਣੀ ਸਮਰੱਥਾ ਤੋਂ ਘਟਾ ਕੇ ਤਕਰੀਬਨ 70 ਫ਼ੀਸਦੀ ਪਾਣੀ ਲਿਆ ਰਹੀਆਂ ਹਨ | ਮੁੱਖ ਨਹਿਰਾਂ ਤੋਂ ਸੈਂਕੜੇ ਸੂਏ ਅਤੇ ਛੋਟੀਆਂ ਨਹਿਰਾਂ ਕੱਢੀਆਂ ਗਈਆਂ ਹਨ, ਜਿਨ੍ਹਾਂ ਦੀ ਗਿਣਤੀ 1500 ਦੇ ਆਸ-ਪਾਸ ਹੈ, ਉਨ੍ਹਾਂ 'ਚ ਪਾਣੀ ਦੀ ਮਾਤਰਾ 40 ਤੋਂ 50 ਫ਼ੀਸਦੀ ਰਹਿ ਗਈ ਹੈ | ਪੰਜਾਬ ਦੇ ਖੇਤਾਂ ਨੂੰ ਸਿੰਜਣ ਲਈ 14 ਲੱਖ 25 ਹਜ਼ਾਰ ਦੇ ਕਰੀਬ ਟਿਊਬਵੈੱਲ ਲਗਾਤਾਰ ਧਰਤੀ ਹੇਠੋਂ ਪਾਣੀ ਕੱਢਣ 'ਚ ਜੁਟੇ ਹੋਏ ਹਨ, ਜਿਸ ਕਾਰਨ ਪੰਜਾਬ ਦੇ 136 ਬਲਾਕਾਂ 'ਚੋਂ 112 ਡਾਰਕ ਜ਼ੋਨ ਵਿਚ ਆ ਗਏ ਹਨ | ਹਾਲਾਤ ਇਹੀ ਰਹੇ ਤਾਂ ਜਲਦ ਪੰਜਾਬ ਮਾਰੂਥਲ ਬਣ ਜਾਵੇਗਾ |

-----  ਅਮਨਜੀਤ ਸਿੰਘ ਖਹਿਰਾ

ਸਿਖਿਆ ਨੂੰ ਬਚਾਉਣ ਦੀ ਲੋੜ ਨਾਕਿ ਨਵੇਂ-ਨਵੇਂ ਤਜਰਬੇ ਕਰਨ ਦੀ

ਨਵੀਆਂ ਉਦਾਰਵਾਦੀ ਆਰਥਕ ਨੀਤੀਆਂ ਦੇ ਅਮਲ ਵਿਚ ਆਉਣ ਮਗਰੋਂ ਕੇਂਦਰ ਅਤੇ ਰਾਜ ਸਰਕਾਰਾਂ ਨੇ ਸਿਖਿਆ ਅਤੇ ਸਿਹਤ ਵਰਗੇ ਸਮਾਜਕ ਖੇਤਰਾਂ ਦੀ ਹਾਲਤ ਸੁਧਾਰਨ ਵਲ ਧਿਆਨ ਨਹੀਂ ਦਿਤਾ। ਸਰਕਾਰੀ ਸਿਖਿਆ ਤੰਤਰ ਦੀ ਥਾਂ ਨਿਜੀ ਮਾਲਕੀ ਵਾਲੇ ਸਕੂਲਾਂ ਨੂੰ ਅਹਿਮੀਅਤ ਦੇਣ ਦਾ ਅਮਲ ਲਗਾਤਾਰ ਜਾਰੀ ਰਿਹਾ ਹੈ। ਭਾਵੇਂ ਯੂ.ਪੀ.ਏ. ਸਰਕਾਰ ਨੇ ਛੇ ਤੋਂ 14 ਸਾਲ ਉਮਰ ਵਰਗ ਦੇ ਬੱਚਿਆਂ ਲਈ ਅਠਵੀਂ ਤਕ ਦੀ ਸਿਖਿਆ ਨੂੰ ਮੁਢਲਾ ਅਧਿਕਾਰ ਕਰਾਰ ਦੇ ਦਿਤਾ ਸੀ ਪਰ ਇਸ ਦੇ ਬਾਵਜੂਦ ਸਰਕਾਰੀ ਸਕੂਲਾਂ ਵਿਚ ਨਾ ਢਾਂਚਾਗਤ ਸੁਧਾਰ ਲਿਆਂਦੇ ਗਏ ਅਤੇ ਨਾ ਹੀ ਅਧਿਆਪਕ ਵਿਦਿਆਰਥੀ ਅਨੁਪਾਤ ਬਣਾਈ ਰੱਖਣ ਲਈ ਲੋੜੀਂਦੇ ਅਧਿਆਪਕਾਂ ਦੀ ਭਰਤੀ ਕੀਤੀ ਗਈ। ਇਸ ਸਮੇਂ ਸਰਕਾਰੀ ਸਕੂਲਾਂ ਵਿਚ ਚਾਰ ਕਿਸਮ ਦੇ ਅਧਿਆਪਕ ਹਨ ਜਿਨ੍ਹਾਂ ਦੀਆਂ ਤਨਖ਼ਾਹਾਂ ਅਤੇ ਸੇਵਾ ਸ਼ਰਤਾਂ ਵਿਚ ਫ਼ਰਕ ਹੈ। ਸਰਕਾਰੀ ਸਿਖਿਆ ਤੰਤਰ ਪ੍ਰਤੀ ਅਣਗਹਿਲੀ ਦਾ ਦੂਜਾ ਕਾਰਨ ਸੱਤਾ ਦੇ ਸਵਾਮੀਆਂ ਤੋਂ ਲੈ ਕੇ ਉੱਚ ਨੌਕਰਸ਼ਾਹਾਂ ਅਤੇ ਮੱਧ ਸ਼੍ਰੇਣੀ ਦੇ ਬੱਚੇ ਸਰਕਾਰੀ ਸਕੂਲਾਂ ਨੂੰ ਕਦੋਂ ਦਾ ਬੇਦਾਵਾ ਦੇ ਚੁੱਕੇ ਹਨ ਅਤੇ ਉਹ ਅੰਗਰੇਜ਼ੀ ਮਾਧਿਅਮ ਵਾਲੇ ਪੰਜ ਤਾਰਾ ਮਾਰਕਾ ਸਕੂਲਾਂ ਨੂੰ ਪਹਿਲ ਦਿੰਦੇ ਹਨ। ਇਨ੍ਹਾਂ ਵਿਚੋਂ ਵਧੇਰੇ ਸਕੂਲ ਸੀ.ਬੀ.ਐਸ.ਈ. ਜਾਂ ਆਈ.ਸੀ.ਐਸ.ਈ. ਨਾਲ ਸਬੰਧਤ ਹਨ।
ਆਜ਼ਾਦੀ ਤੋਂ ਬਾਅਦ ਭਾਰਤ ਦਾ ਰਾਜ ਭਾਗ ਸਰਮਾਏਦਾਰ ਜਗੀਰਦਾਰ ਧਨਾਢ ਸ਼੍ਰੇਣੀ ਦੇ ਹੱਥ ਆ ਜਾਣ ਬਾਅਦ ਕੁੱਝ ਤਬਦੀਲੀਆਂ ਨਾਲ ਅੰਗਰੇਜ਼ ਹਾਕਮ ਵਾਲੀ ਪੁਰਾਣੀ ਸਿਖਿਆ ਨੀਤੀ ਚਲਦੀ ਰਹੀ। ਬੇਸ਼ੱਕ ਸੰਵਿਧਾਨ ਦੇ ਨਿਰਦੇਸ਼ਕ ਸਿਧਾਂਤਾਂ ਵਿਚ ਸੱਭ ਨੂੰ ਸਿਖਿਆ ਦਾ ਅਧਿਕਾਰ ਦਿਤਾ ਗਿਆ ਹੈ ਅਤੇ 14 ਸਾਲ ਦੀ ਉਮਰ ਤਕ ਸਿਖਿਆ ਲਾਜ਼ਮੀ ਅਤੇ ਮੁਫ਼ਤ ਕੀਤੀ ਗਈ ਹੈ ਪਰ ਇਹ ਸੰਵਿਧਾਨ ਤਕ ਹੀ ਮਹਿਦੂਦ ਹੈ। 1991 ਤੋਂ ਲਾਗੂ ਨਵੀਆਂ ਉਦਾਰਵਾਦੀ ਨੀਤੀਆਂ ਕਾਰਨ ਸਿਖਿਆ ਲਗਾਤਾਰ ਨਿਜੀ ਹੱਥਾਂ ਵਿਚ ਸੀਮਤ ਹੁੰਦੀ ਗਈ ਅਤੇ ਨਿਜੀਕਰਨ ਦੀ ਨੀਤੀ ਤਹਿਤ ਸਿਖਿਆ ਰਾਹੀਂ ਅਮੀਰਾਂ ਦੇ ਨਿਜੀ ਹਿੱਤ ਪਾਲੇ ਜਾ ਰਹੇ ਹਨ ਅਤੇ ਗ਼ਰੀਬ ਨੂੰ ਸਿਖਿਆ ਤੋਂ ਲਗਾਤਾਰ ਦੂਰ ਕੀਤਾ ਜਾ ਰਿਹਾ ਹੈ। ਸਿਖਿਆ ਦਾ ਅਧਿਕਾਰ ਐਕਟ 2009 ਵੀ ਗ਼ਰੀਬਾਂ ਦੀਆਂ ਅੱਖਾਂ ਪੂੰਝਣ ਵਾਲਾ ਸਾਬਤ ਹੋ ਰਿਹਾ ਹੈ ਕਿਉਂਕਿ ਇਸ ਨਾਲ ਗ਼ਰੀਬਾਂ ਨੂੰ ਕੋਈ ਲਾਭ ਨਹੀਂ ਮਿਲਿਆ। ਸਿੱਟੇ ਵਜੋਂ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣਾ ਦਿਤੀ ਗਈ ਹੈ। ਮੁਢਲੇ ਢਾਂਚੇ ਦੀ ਕਮੀ ਤਾਂ ਹੈ ਹੀ। ਸਾਲਾਂਬੱਧੀ ਅਧਿਆਪਕਾਂ ਦੀਆਂ ਹਜ਼ਾਰਾਂ ਅਸਾਮੀਆਂ ਪੰਜਾਬ ਵਿਚ ਖ਼ਾਲੀ ਰਖੀਆਂ ਗਈਆਂ ਅਤੇ ਦੇਸ਼ ਭਰ ਵਿਚ ਦਸ ਲੱਖ ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਪ੍ਰਾਇਮਰੀ ਸਕੂਲਾਂ ਵਿਚ ਔਸਤਨ ਇਕ ਤੋਂ ਦੋ ਅਧਿਆਪਕ ਹੀ ਕੰਮ ਕਰ ਰਹੇ ਹਨ। ਹਰ ਸ਼੍ਰੇਣੀ ਲਈ ਵਖਰਾ ਅਧਿਆਪਕ ਨਹੀਂ ਦਿਤਾ ਗਿਆ। 60-65 ਫ਼ੀ ਸਦੀ ਤੋਂ ਵੱਧ ਮਿਡਲ ਸਕੂਲਾਂ ਵਿਚ ਸਿਰਫ਼ ਤਿੰਨ ਤਿੰਨ ਅਧਿਆਪਕ ਹੀ ਹਨ ਅਤੇ ਮੁੱਖ ਅਧਿਆਪਕ ਦੀ ਅਸਾਮੀ ਦੀ ਰਚਨਾ ਨਹੀਂ ਕੀਤੀ ਗਈ ਸਗੋਂ ਹੁਣ ਨਵਾਂ ਫ਼ੁਰਮਾਨ ਆ ਰਿਹਾ ਹੈ ਕਿ ਮਿਡਲ ਸਕੂਲਾਂ ਵਿਚੋਂ ਦੋ ਪੋਸਟਾਂ ਖ਼ਤਮ ਕਰ ਦਿਤੀਆਂ ਜਾਣ ਪੰਜਾਬੀ ਅਤੇ ਹਿੰਦੀ ਵਿਚੋਂ ਇਕ ਡਰਾਇੰਗ ਤੇ ਫ਼ਿਜ਼ੀਕਲ ਐਜੂਕੇਸ਼ਨ ਵਿਚੋਂ ਇਕ ਪੋਸਟ ਖ਼ਤਮ ਕਰ ਦਿਤੀ ਜਾਵੇਗੀ। ਇਸ ਨਾਲ ਸਕੂਲਾਂ ਵਿਚੋਂ ਹਜ਼ਾਰਾਂ ਅਸਾਮੀਆਂ ਖ਼ਤਮ ਹੋ ਜਾਣਗੀਆਂ ਜਿਸ ਦਾ ਆਉਣ ਵਾਲੀ ਵਿਦਿਆਰਥੀਆਂ ਦੀ ਪੀੜ੍ਹੀ ਉਤੇ ਮਾੜਾ ਅਸਰ ਪਵੇਗਾ। ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਅੱਧਿਉਂ ਵੱਧ ਅਸਾਮੀਆਂ ਕਈ ਸਾਲਾਂ ਤੋਂ ਖ਼ਾਲੀ ਹਨ। ਇਸ ਕਾਰਨ ਦਿਹਾੜੀਦਾਰ ਵੀ ਅਪਣੇ ਬੱਚੇ ਨੂੰ ਨਿਜੀ ਸਕੂਲ ਵਿਚ ਦਾਖ਼ਲ ਕਰਾਉਣ ਨੂੰ ਪਹਿਲ ਦਿੰਦਾ ਹੈ। ਬਹੁਤ ਗ਼ਰੀਬ ਪ੍ਰਵਾਰਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ। 20 ਰੁਪਏ ਦਿਹਾੜੀ ਕਰਨ ਵਾਲੇ 80 ਫ਼ੀ ਸਦੀ ਪ੍ਰਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ। ਦਸਵੀਂ ਤਕ ਪੁਜਦੇ ਪੁਜਦੇ ਛੇਵਾਂ ਹਿੱਸਾ ਬੱਚੇ ਸਰਕਾਰੀ ਸਕੂਲਾਂ ਵਿਚ ਰਹਿ ਜਾਂਦੇ ਹਨ। ਗ਼ਰੀਬਾਂ ਦੇ ਬਚਿਆਂ ਨੇ ਪੜ੍ਹ ਕੇ ਨੌਕਰੀ ਲੱਗਣ ਦਾ ਸੁਪਨਾ ਲੈਣਾ ਵੀ ਛੱਡ ਦਿਤਾ ਹੈ। ਕਾਲਜਾਂ ਯੂਨੀਵਰਸਟੀਆਂ ਤਕ ਪੰਜ ਫ਼ੀ ਸਦੀ ਬੱਚੇ ਪੁਜਦੇ ਹਨ। ਇਨ੍ਹਾਂ ਵਿਚੋਂ ਵਧੇਰੇ ਨਿਰਾਸ਼ਾ ਦਾ ਸ਼ਿਕਾਰ ਹਨ ਕਿਉਂਕਿ ਡਿਗਰੀਆਂ ਲੈ ਕੇ ਵੀ ਨੌਕਰੀਆਂ ਦੀ ਆਸ ਨਹੀਂ ਹੁੰਦੀ।
ਸਰਵ ਸਿਖਿਆ ਅਭਿਆਨ ਨੇ ਸਿਖਿਆ ਦਾ ਰਹਿੰਦਾ-ਖੂੰਹਦਾ ਭੱਠਾ ਵੀ ਬਿਠਾ ਦਿਤਾ ਹੈ। ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਦੇਸ਼ ਦੀ ਸਾਖਰ ਪ੍ਰਤੀਸ਼ਤਤਾ ਨੂੰ ਸੌ ਫ਼ੀ ਸਦੀ ਕਰਨ ਲਈ ਸਿਖਿਆ ਅਧਿਕਾਰ ਕਾਨੂੰਨ ਲਾਗੂ ਕੀਤਾ ਗਿਆ। ਇਹ ਕਾਨੂੰਨ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਬਜਾਏ ਹੇਠ ਡੇਗਣ ਲਈ ਵੱਡੀ ਸਾਜ਼ਸ਼ ਦਾ ਹਿੱਸਾ ਨਜ਼ਰ ਆ ਰਿਹਾ ਹੈ। 2016-17 ਦੇ  ਆਏ ਦਸਵੀਂ ਅਤੇ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਇਸ ਗੱਲ ਦਾ ਪੁਖ਼ਤਾ ਸਬੂਤ ਹਨ। ਨਿਰਾਸ਼ਾਜਨਕ ਨਤੀਜਿਆਂ ਕਾਰਨ ਕਈ ਥਾਵਾਂ ਤੇ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰ ਲਈ ਸੀ। ਸਰਕਾਰਾਂ ਕਈ ਵਾਰ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵੇ ਅਤੇ ਵਾਅਦੇ ਕਰ ਚੁਕੀਆਂ ਹਨ ਪਰ ਇਹ ਦਾਅਵੇ ਅਤੇ ਵਾਅਦੇ ਵਾਰ ਵਾਰ ਖੋਖਲੇ ਸਿੱਧ ਹੋਏ ਹਨ। ਇਸ ਲਈ ਚਿੰਤਾ ਤੇ ਚਿੰਤਨ ਕਰਨ ਦੀ ਲੋੜ ਹੈ ਸਿਖਿਆ ਅਧਿਕਾਰ ਕਾਨੂੰਨ ਨੇ ਜਿਥੇ ਵਿਦਿਆਰਥੀ ਵਰਗ ਨੂੰ ਸਿਖਿਆ ਪ੍ਰਾਪਤ ਕਰਨ ਲਈ ਵੱਡੀਆਂ ਰਾਹਤਾਂ ਦਿਤੀਆਂ ਹਨ, ਉੱਥੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪੜ੍ਹਾਈ ਪ੍ਰਤੀ ਅਵੇਸਲਾ ਵੀ ਕਰ ਦਿਤਾ ਹੈ। ਅਠਵੀਂ ਤਕ ਫ਼ੇਲ੍ਹ ਨਾ ਕਰਨ ਦੀ ਨੀਤੀ ਨੇ ਵੱਡਾ ਮਾਰੂ ਅਸਰ ਕੀਤਾ ਹੈ, ਇਸ ਕਾਰਨ ਵਿਦਿਆਰਥੀ ਪੜ੍ਹਾਈ ਪ੍ਰਤੀ ਲਾਪਵਾਹ ਹੋ ਚੁੱਕੇ ਹਨ ਅਤੇ ਉਹ ਪੜ੍ਹਾਈ ਤੋਂ ਧਿਆਨ ਹਟਾ ਕੇ ਗ਼ੈਰ-ਜ਼ਰੂਰੀ ਕੰਮਾਂ ਵਲ ਅਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿਚ ਕਲਰਕਾਂ, ਮਾਲੀਆਂ, ਸੇਵਾਦਾਰਾਂ, ਸਫ਼ਾਈ ਸੇਵਿਕਾਵਾਂ ਅਤੇ ਅਧਿਆਪਕਾਂ ਦੀ ਘਾਟ ਤੇ ਅਧਿਆਪਕਾਂ ਪਾਸੋਂ ਸਿਖਿਆ ਵਿਭਾਗ ਵਲੋਂ ਕਰਵਾਏ ਗ਼ੈਰ-ਵਿਦਿਅਕ ਕੰਮ ਵੀ ਮਾੜੇ ਨਤੀਜਿਆਂ ਲਈ ਜ਼ਿੰਮੇਵਾਰ ਹਨ। ਗ਼ੈਰ-ਵਿਦਿਅਕ ਕੰਮਾਂ ਸਬੰਧੀ ਹੁਕਮਾਂ ਦੀ ਪਾਲਣਾ ਕਰਦਾ ਹੋਇਆ ਅਧਿਆਪਕ ਵਰਗ ਨਾ ਚਾਹੁੰਦਾ ਹੋਇਆ ਵੀ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਅਸਮਰੱਥ ਨਜ਼ਰ ਆ ਰਿਹਾ ਹੈ। ਸਰਕਾਰ ਵਲੋਂ ਮਾੜੇ ਨਤੀਜਿਆਂ ਦਾ ਦੋਸ਼ ਸਕੂਲ ਮੁਖੀ ਅਤੇ ਅਧਿਆਪਕਾਂ ਸਿਰ ਮੜ੍ਹ ਦਿਤਾ ਜਾਂਦਾ ਹੈ। ਸਰਕਾਰ ਨੂੰ ਅਧਿਆਪਕਾਂ ਨੂੰ ਕਸੂਰਵਾਰ ਠਹਿਰਾਉਣ ਦੀ ਥਾਂ ਸਿਖਿਆ ਨੀਤੀ ਵਿਚ ਵੱਡੇ ਸੁਧਾਰ ਕਰਨੇ ਚਾਹੀਦੇ ਹਨ। ਵਿਦਿਆਰਥੀ ਦੇ ਮਹੀਨਾ ਮਹੀਨਾ ਸਕੂਲ ਨਾ ਆਉਣ ਤੇ ਉਸ ਦਾ ਨਾਂ ਜਾਰੀ ਰਖਣਾ ਮਜਬੂਰੀ ਹੈ ਅਤੇ ਸਕੂਲ ਵਲੋਂ ਈ-ਗਰੇਡ ਦਾ ਸਰਟੀਫ਼ੀਕੇਟ  ਦੇ ਕੇ ਪਾਸ ਕਰ ਦਿਤਾ ਜਾਂਦਾ ਹੈ। ਪ੍ਰਾਈਵੇਟ ਸਕੂਲਾਂ ਵਾਲੇ ਸਕੂਲ ਵਿਚ ਘੱਟ ਆਉਣ ਤੇ ਬੱਚਿਆਂ ਨੂੰ ਜਾਂ ਬੱਚੇ ਦੀ ਉਮਰ ਦੇ ਲਿਹਾਜ਼ ਨਾਲ ਅਪਣੀ ਜਮਾਤ ਦਾ ਹਾਣੀ ਨਾ ਹੋਣ ਤੇ ਦਾਖ਼ਲਾ ਕਰਨ ਤੋਂ ਇਨਕਾਰ ਕਰ ਦਿੰਦੇ ਹਨ ਪਰ ਅਜਿਹੇ ਬੱਚਿਆਂ ਨੂੰ ਦਾਖ਼ਲ ਕਰਨਾ ਸਰਕਾਰੀ ਸਕੂਲਾਂ ਦੇ ਮੁਖੀਆਂ ਦੀ ਜ਼ਿੰਮੇਵਾਰੀ ਹੈ। ਅਜਿਹੀਆਂ ਨੀਤੀਆਂ ਵਿਚ ਬਿਨਾਂ ਦੇਰੀ ਸੁਧਾਰ ਕਰਨਾ ਜ਼ਰੂਰੀ ਹੈ।
ਪਿਛਲੇ ਸਾਲ ਪੰਜਾਬ ਤੇ ਹਰਿਆਣਾ ਦੇ ਸਕੂਲਾਂ ਦੇ 10ਵੀਂ-12ਵੀਂ ਦੇ ਨਿਰਾਸ਼ਾਜਨਕ ਨਤੀਜਿਆਂ ਲਈ ਇਕ ਅੱਧਾ ਕਾਰਨ ਜ਼ਿੰਮੇਵਾਰ ਨਹੀਂ ਜਿਵੇਂ ਕਿ ਕਿਹਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਨਤੀਜਿਆਂ ਬਾਰੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਇਹ ਮੰਦਭਾਗੀ ਗੱਲ ਹੈ ਕਿ ਸਾਰਾ ਸਾਲ ਪੜ੍ਹਨ ਮਗਰੋਂ ਵੀ 40 ਫ਼ੀ ਸਦੀ ਵਿਦਿਆਰਥੀ ਅਸਫ਼ਲ ਰਹੇ ਹਨ। ਫੌਰੀ ਕਾਰਵਾਈ ਕਰਦਿਆਂ ਸਿਖਿਆ ਵਿਭਾਗ ਦੇ ਕਈ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਇਆ ਗਿਆ ਤੇ ਸਿਖਿਆ ਮੰਤਰੀ ਨੂੰ ਇਹ ਹਦਾਇਤ ਕੀਤੀ ਗਈ ਕਿ ਸਕੂਲੀ ਸਿਖਿਆ ਵਿਚ ਸੁਧਾਰ ਲਈ ਫੌਰੀ ਕਦਮ ਪੁੱਟੇ ਜਾਣ। ਤੱਥ ਦਸਦੇ ਹਨ ਕਿ ਸਾਲ 1980 ਤੋਂ ਸਕੂਲੀ ਸਿਖਿਆ ਲਈ ਰੱਖੇ ਜਾਂਦੇ ਬਜਟ ਵਿਚ ਵਾਧਾ ਕਰਨ ਦੀ ਥਾਂ ਲਗਾਤਾਰ ਉਸ ਵਿਚ ਕਮੀ ਕੀਤੀ ਜਾ ਰਹੀ ਹੈ।
ਸਰਵ ਸਿਖਿਆ ਅਭਿਆਨ ਦੇ ਨਾਂ ਹੇਠ ਰਾਜਾਂ ਨੂੰ 65-75 ਫ਼ੀ ਸਦੀ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਤਹਿਤ ਸੱਭ ਭਰਤੀ ਠੇਕੇ ਉਤੇ ਕੀਤੀ ਜਾਂਦੀ ਹੈ। ਠੇਕਾ ਭਰਤੀ ਐਸ.ਐਸ.ਏ., ਰਮਸਾ ਆਦਿ ਨਾਵਾਂ ਤਹਿਤ ਲਾਗੂ ਹੈ। ਇਸ ਨਾਲ ਅਧਿਆਪਕਾਂ ਦਾ ਮਨੋਬਲ ਅਤੇ ਸਿਖਿਆ ਦਾ ਮਿਆਰ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਠੇਕੇ ਤੇ ਕੰਮ ਕਰਦੇ ਅਧਿਆਪਕਾਂ ਨੂੰ ਪੂਰੀ ਤਨਖ਼ਾਹ ਭੱਤੇ ਵਾਲੇ ਅਧਿਆਪਕਾਂ ਤੋਂ ਕਈ ਗੁਣਾਂ ਘੱਟ ਤਨਖ਼ਾਹ ਦਿਤੀ ਜਾਂਦੀ ਹੈ, ਜੋ ਕਿ ਪਿਛਲੇ ਦਿਨੀਂ ਦਿਤੇ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਲੰਘਣਾ ਹੈ। ਠੇਕੇ ਤੇ ਲੱਗੇ ਅਧਿਆਪਕਾਂ ਨੂੰ ਉੱਕਾ-ਪੁੱਕਾ ਤਨਖ਼ਾਹ ਮਿਲਦੀ ਹੈ। ਹੋਰ ਕੋਈ ਭੱਤਾ ਨਹੀਂ ਮਿਲਦਾ। ਠੇਕੇ ਵਾਲੇ ਅਧਿਆਪਕ ਤੇ ਸਿਖਿਆ ਨਾਲ ਸਬੰਧਤ ਹੋਰ ਸਕੂਲੀ ਦਫ਼ਤਰੀ ਕਰਮਚਾਰੀ ਬਹੁਤ ਮੰਦੀ ਆਰਥਿਕਤਾ ਦਾ ਸ਼ਿਕਾਰ ਹਨ। ਇਹੋ ਹਾਲਤ ਉੱਚ ਸਿਖਿਆ ਦੀ ਹੈ। ਕਾਲਜਾਂ ਤੇ ਯੂਨੀਵਰਸਟੀਆਂ ਨੇ ਵੀ ਠੇਕੇ ਉਤੇ ਅਧਿਆਪਕ ਰੱਖੇ ਹੋਏ ਹਨ, ਜੋ ਬਹੁਤ ਮਾਮੂਲੀ ਤਨਖ਼ਾਹ ਲੈਂਦੇ ਹਨ।ਉਪਰੋਕਤ ਹਾਲਾਤ ਵਿਚ ਪੰਜਾਬ ਦੀ ਸਿਖਿਆ ਜੋ ਲੀਹੋਂ ਲੱਥੀ ਹੋਣ ਕਰ ਕੇ ਵਿਚਾਰ ਕਰ ਕੇ ਬਲੂ ਪ੍ਰਿੰਟ ਬਣਾਉਣਾ ਬਣਦਾ ਹੈ ਕਿਉਂਕਿ ਸਿਖਿਆ ਵਰਗੇ ਬੁਨਿਆਦੀ ਮਸਲੇ ਪ੍ਰਤੀ ਸਰਕਾਰ ਦੀ ਬੇਰੁਖ਼ੀ ਅਤੇ ਅਣਗਹਿਲੀ ਜੋ ਬਾਦਲ ਸਰਕਾਰ ਸਮੇਂ ਰਹੀ ਹੈ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਪੰਜਾਬ ਵਿਚ ਉਪਰਲੇ ਵਰਗਾਂ ਦੇ ਬੱਚੇ ਮਹਿੰਗੇ ਨਿਜੀ ਸਕੂਲਾਂ ਵਿਚ ਪੜ੍ਹਦੇ ਹਨ। ਵਧੇਰੇ ਸਰਕਾਰੀ ਸਕੂਲਾਂ ਵਿਚ ਅਮਲੇ ਅਤੇ ਅਧਿਆਪਕਾਂ ਦੀ ਘਾਟ ਹੈ। ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਚਿਰੋਕਣੀ ਲੀਹੋਂ ਲੱਥੀ ਹੋਈ ਹੈ। ਕਈ ਸਾਰੀਆਂ ਸਕੀਮਾਂ ਅਧੀਨ ਰੱਖੇ ਗਏ ਅਧਿਆਪਕਾਂ ਨੂੰ ਪਹਿਲੇ ਤਿੰਨ ਸਾਲ ਤਕ ਮੁਢਲੇ ਤਿੰਨ ਸਾਲ ਤਕ ਮੁਢਲੇ ਵੇਤਨ ਤੇ ਹੀ ਕੰਮ ਕਰਨਾ ਪੈਂਦਾ ਹੈ। ਸਿਖਿਆ ਬਚਾਉਣ ਲਈ ਸਾਰੀਆਂ ਖ਼ਾਲੀ ਅਸਾਮੀਆਂ ਤੇ ਅਧਿਆਪਕਾਂ ਨੂੰ ਪੂਰੀ ਤਨਖ਼ਾਹ ਤੇ ਭਰਤੀ ਕਰਨਾ ਤੇ ਦਫ਼ਤਰੀ ਅਮਲੇ ਸਮੇਤ ਗ਼ੈਰਅਧਿਆਪਕ ਅਮਲੇ ਦੀਆਂ ਰੈਗੂਲਰ ਨਿਯੁਕਤੀਆਂ ਪਹਿਲ ਦੇ ਆਧਾਰ ਤੇ ਕਰਨੀਆਂ ਜ਼ਰੂਰੀ ਹਨ। ਮੁਢਲੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਪੂਰੀਆਂ ਕਰਨਾ, ਗ਼ੈਰ-ਵਿਦਿਅਕ ਕੰਮਾਂ ਤੋਂ ਅਧਿਆਪਕਾਂ ਨੂੰ ਮੁਕਤ ਕਰਨਾ ਅਤੇ ਸਿਖਿਆ ਸੁਧਾਰ ਕਾਨੂੰਨ 2009 ਵਿਚ ਸੋਧਾਂ ਕਰਨੀਆਂ ਜ਼ਰੂਰੀ ਹਨ।

 

ਅਮਨਜੀਤ ਸਿੰਘ ਖਹਿਰਾ

ਕੁਦਰਤ ਪ੍ਰੇਮੀ “ਵੈਦਾਂ ਦੇ ਵੈਦ” ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ

ਸਿੱਖ ਧਰਮ ਦੇ ਗੁਰੂਆਂ ਵਲੋਂ ਮਨੱੁਖੀ ਆਤਮਾ ਦੇ ਭਲੇ ਲਈ ਜੋ ਵਿਚਾਰਧਾਰਾ ਦਿੱਤੀ ਗਈ ਹੈ ਉਹ ਸਰਲਤਾ, ਸਹਿਜਤਾ ਅਤੇ ਸਮਾਜਿਕਤਾ ਦੇ ਕਾਫੀ ਨੇੜੇ ਹੈ । ਗੁਰੂ ਨਾਨਕ ਦੇਵ ਜੀ ਵਲੋਂ ਪ੍ਰਚਾਰੀ ਅਤੇ ਪ੍ਰਸਾਰੀ ਗਈ ਵਿਚਾਰਧਾਰਾ ਨੂੰ ਅਪਣਾ ਕੇ ਕੋਈ ਵੀ ਵਿਅਕਤੀ ਜਿੱਥੇ ਸਮਾਜਿਕ ਜਿੰੰਮੇਵਾਰੀਆਂ ਨੂੰ ਸਫਲਤਾ ਪੂਰਵਕ ਨਿਭਾ ਸਕਦਾ ਹੈ ਉੱਥੇ ਪਰਮਪਿਤਾ ਦੀ ਨੇੜਤਾ ਦਾ ਨਿੱਘ ਵੀ ਮਾਣ ਸਕਦਾ ਹੈ। ਗੁਰੂ ਸਾਹਿਬ ਵਲੋ ਬਖਸ਼ੀ ਵਿਚਾਰਧਾਰਾ ਬਿਲਕੁਲ ਉੱਚੀ ਤੇ ਸੁੱਚੀ ਹੈ ਤੇ ਧਰਮ ਵਿਚਲੇ ਕਰਮ ਕਾਂਡੀ ਵਿਵਹਾਰ ਨੂੰ ਰੱਦ ਕਰਕੇ ਨਿਰੋਲ ਪ੍ਰੁੇਮ ਪੂਰਵਕ ਵਿਧਾਨ ਦਾ ਪੱਖ ਪੂਰਦੀ ਅਤੇ ਪਹਿਰੇਦਾਰੀ ਕਰਦੀ ਹੈ। ਇਸ ਪਹਿਰੇਦਾਰੀ ਲਈ ਸਤਵੇਂ ਨਾਨਕ ਸਾਹਿਬ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਨਾਮ ਧੰਨਤਾ ਯੋਗ ਹੈ । 
    ਸ਼੍ਰੀ ਗੁਰੂ ਰਹਿ ਰਾਇ ਸਾਹਿਬ ਜੀ ਦਾ ਜਨਮ 16 ਜਨਵਰੀ 1630 ਈਸਵੀ ਨੂੰ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਵੱਡੇ ਸਪੱੁਤਰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਦੇ ਕੁੱਖੋਂ ਕੀਰਤ ਪੁਰ ਸਾਹਿਬ ਵਿਖੇ ਹੋਇਆ । ਛੋਟੀ ਉਮਰ ਦੇ ਵਿੱਚ ਆਪ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਗੁਰਪੁਰੀ ਪਿਆਨਾ ਕਰ ਗਏ। ਆਪ ਜੀ ਦਾ ਮੁਢਲਾ ਜੀਵਨ ਕੀਰਤ ਪੁਰ ਸਾਹਿਬ ਵਿਖੇ ਬੀਤਿਆ। ਆਪ ਜੀ ਨੇ ਪ੍ਰਾਇਮਰੀ ਸਿੱਖਿਆ ਭਾਈ ਦਰਗਾਹ ਮੱਲ ਤੋਂ ਹਾਸਲ ਕੀਤੀ ਅਤੇ ਸ਼ਸਤਰ ਕਲਾ ਭਾਈ ਬਿਧੀ ਚੰਦ ਜੀ ਤੋਂ ਗ੍ਰਹਿਣ ਕੀਤੀ। 
    ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਜਿੱਥੇ ਹੋਰ ਸਾਰੇ ਉੱਚ ਆਤਮਿਕ ਗੁਣਾਂ ਦੇ ਮਾਲਕ ਬਲਵਾਨ ਤੇ ਬੀਰਤਾ ਦੇ ਪੰੁਜ ਸਨ ਉੱਥੇ ਹਿਰਦੇ ਦੀ ਕੋਮਲਤਾ ਕਰਕੇ ਵੀ ਪ੍ਰਸਿਧ ਸਨ। ਬਾਗ਼ ਵਿਚ ਸੈਰ ਕਰਦਿਆਂ ਆਪ ਜੀ ਦੇ ਚੋਲੇ ਨਾਲ ਗੁਲਾਬ  ਦਾ ਫੁੱਲ ਟੱੁਟ ਜਾਣ ਅਤੇ ਆਪ ਜੀ ਦੇ ਵੈਰਾਗਵਾਨ ਹੋ ਜਾਣ ਦੀ ਵਾਰਤਾ,ਉਹਨਾਂ ਦੇ ਜੀਵਨ ਦੀ ਇਕ ਅਭੱੁਲ ਤੇ ਪੱਥ ਪਰਦਰਸਕ ਘਟਨਾ ਹੈ । ਉਸ ਸਮੇਂ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਪ ਨੂੰ ਇਹ ਕਹਿਣਾ ਕਿ ਅਜਿਹਾ ਜਾਮਾ ਪਾਈਏ ਜੋ ਕਿ ਫੈਲ ਕੇ ਕੋਮਲ ਵਸਤਾਂ ਨੂੰ ਹਾਨੀ ਪਹੁੰਚਾ ਸਕਦਾ ਹੋਵੇ ਤਾਂ ਉਸ ਨੂੰ ਸੰਭਾਲ ਕੇ ਰਖਣ ਦੀ ਲੋੜ ਹੁੰਦੀ ਹੈ । ਉਪਦੇਸ਼ ਬੜਾ ਸ਼ਪਸਟ ਸੀ ਕਿ ਜੇ ਜਿੰਮੇਵਾਰੀ ਵੱਡੀ ਚੱੁਕ ਲਈਏ ਤਾਂ ਤਾਕਤ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦੀ ਹੈ ।
ਛੇਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 3 ਮਾਰਚ 1644 ਈ. ਨੂੰ ਐਤਵਾਰ ਵਾਲੇ ਦਿਨ ਜੋਤੀਜੋਤ ਸਮਾ ਗਏ। ਇਸ ਤੋਂ ਪਹਿਲਾਂ ਹੀ ਉਨਾਂ੍ਹ ਨੇ ਗੁਰਿਆਈ ਦੀ ਜਿੰਮੇਵਾਰੀ ਸੋਂਪ ਦਿੱਤੀ ਪਰ ਨਾਲ ਹੀ ਹੁਕਮ ਵੀ ਕੀਤਾ ਕਿ ਫੌਜ ਰਖਣੀ ਹੈ ਪਰ ਲੜਨਾ ਨਹੀਂ ਹੈ ਸੋ 2200 ਸੂਰਵੀਰ ਹਮੇਸ਼ ਆਪ ਜੀ ਦੇ ਹਮਰਕਾਬ ਰਹੇ। ਔਰੰਗਜੇਬ ਨੇ ਗੁਰੂ ਜੀ ਨੂੰ ਦਿੱਲੀ ਆਉਣ ਲਈ ਸੱਦਾ ਪੱਤਰ ਭੇਜਿਆ ਗੁਰੂ ਜੀ ਨੇ ਨਾਂਹ ਕਰ ਦਿੱਤੀ । ਉਸ ਨੇ ਲਾਹੌਰ ਦੇ ਗਵਰਨਰ ਖਲੀਰ ਖਾਨ ਨੂੰ ਗੁਰੂ ਜੀ ਤੇ ਸਿਖਾਂ ਨਾਲ ਨਿਪਟਣ ਦਾ ਹੁਕਮ ਦਿੱਤਾ। ਉਸ ਨੇ 10000 ਘੋੜ ਸਵਾਰ ਦੇ ਕੇ ਜਾਲਿਮ ਖਾਨ ਨੂੰ ਕੀਰਤਨ ਪੁਰ ਤੇ ਹਮਲਾ ਕਰਨ ਲਈ ਭੇਜਿਆ ਉਸ ਦੀ ਰਸਤੇ ਵਿਚ ਹੀ ਮੋਤ ਹੋ ਗਈ ਤੇ ਫੌਜ ਵਾਪਿਸ ਮੁੜ ਆਈ । ਫਿਰ ਗਵਰਨਰ ਨੇ ਕੰਧਾਰ ਦੇ ਜਰਨੈਲ ਖਾਨ ਨੂੰ ਭੇਜਿਆ। ਉਸ ਦੇ ਦੁਸ਼ਮਣਾਂ ਨੇ ਕਰਤਾਰ ਵਿਚ ਰਾਤ ਸੁਤਿਆਂ ਪਿਆ ਹੀ ਮਾਰ ਸੁੱਟਿਆ। ਤੀਜੀ ਵਾਰ ਲਾਹੌਰ ਦੇ ਗਵਰਨਰ ਨੇ ਸਹਾਰਨਪੁਰ ਦੇ ਨਾਹਰ ਖਾਨ ਨੂੰ ਕੀਰਤਪੁਰ ਉਪਰ ਚੜਾਈ ਕਰਨ ਲਈ ਭੇਜਿਆ ਉਸ ਦੀ ਫੌਜ ਤੁਰੀ ਤਾਂ ਹੈਜੇ ਦੀ ਬਿਮਾਰੀ ਫੈਲੀ ਹੋਈ ਹੋਣ ਕਰਕੇ, ਬਹੁਤੇ ਸਾਰੇ ਫੋਜੀ ਮਾਰੇ ਗਏ ਬਾਕੀ ਫੌਜੀਆਂ ਨੇ ਗੁਰੂ ਜੀ ਤੇ ਚੜਾਈ ਕਰਨ ਤੋਂ ਨਾਂਹ ਕਰ ਦਿੱਤੀ। ਉਨਾਂ੍ਹ ਸੁਣ ਲਿਆ ਸੀ  ਜੋ ਛੇਵੇਂ ਪਾਤਿਸਾਹ ਗੁਰੂ ਹਰਿਗੋਬਿੰਦ ਜੀ ਨੇ ਹੁਕਮ ਕੀਤਾ ਸੀ ਕਿ ਜੇ ਕੋਈ ਗੁਰੂ ਹਰਿ ਰਾਏ ਤੇ ਹਮਲਾ ਕਰੇਗਾ ਤਾਂ ਉਸ ਦਾ ਰਸਤੇ ਵਿਚ ਹੀ ਨਾਸ਼ ਹੋ ਜਾਵੇਗਾ।
    ਕੀਰਤਪੁਰ ਸਾਹਿਬ ਵਿਖੇ ਗੁਰੂ ਜੀ  ਨੇ ਇਕ ਵੱਡਾ ਦਵਾਖਾਨਾ ਖੋਲ੍ਹਿਆ ਜਿਸ ਵਿਚ ਚੰਗੇ ਵੈਦ ਰੱਖੇ । ਦੇਸ਼ ਭਰ ਵਿੱਚੋਂ ਯੋਗ ਦਵਾਈਆ ਮੰਗਵਾ ਕੇ ਹਰੇਕ ਲੋੜ ਵੰਦ ਦਾ ਇਲਾਜ ਮੁਫਤ ਕੀਤਾ ਜਾਂਦਾ। ਔਰੰਗਜੇਬ ਨੇ ਦਾਰਾ ਸਿਕੋਹ ਨੂੰ ਮਾਰਨ ਲਈ ਲਾਂਗਰੀ ਰਾਹੀਂ ਸ਼ੇਰ ਦੀ ਮੁੱਛ ਦਾ ਵਾਲ ਖਾਣੇ ਵਿਚ ਖੁਆ ਦਿਤਾ ਉਸ ਦੇ ਪੇਟ ਵਿਚ ਅੰਤਾ ਦੀ ਪੀੜ ਹੋਈ । ਸ਼ਾਹੀ ਹਕੀਮਾਂ ਨੇ ਇਲਾਜ ਕੀਤਾ ਪਰ ਉਹ ਅਸਫਲ ਰਹੇ। ਫਿਰ ਸ਼ਾਹ ਜਹਾਂ ਨੂੰ ਸਲਾਹ ਦਿੱਤੀ ਕਿ ਕੀਰਤ ਪੁਰ ਸਾਹਿਬ ਤੋਂ ਦਵਾਈ ਮਗਵਾਈ ਜਾਵੇ। ਪਰ ਸ਼ਾਹ ਜਹਾਂ ਦਾ ਕਹਿਣਾ ਸੀ ਮੈਂ ਤਾਂ ਉਨਾਂ੍ਹ ਦੇ ਵਿਰੁਧ ਫੌਜ਼ਾ ਭੇਜਦਾ ਰਿਹਾਂ ਉਨਾਂ੍ਹ ਤੋਂ ਦਵਾਈ ਕਿਵੇਂ ਮੰਗਾਂ ? ਪੀਰ ਹਸਨਅਲੀ ਨੇ ਕਿਹਾ ਕਿ ਗੁਰੂਨਾਨਕ ਦਾ ਘਰ ਕਿਸੇ ਨਾਲ ਵੈਰ ਨਹੀਂ ਉਹ ਸਦਾ ਹੀ ਦੂਜੇ ਦਾ ਭਲਾ ਲੋਚਦੇ ਹਨ । ਸ਼ਾਹ ਜਹਾਂ ਨੇ ਇਕ ਨੇਕ ਤੇ ਖਾਸ ਪੁਰਸ਼ ਰਾਂਹੀ ਇਕ ਬੇਨਤੀ ਲਿਖ ਕੇ ਭੇਜੀ। ਗੁਰੂ ਜੀ ਨੇ ਢੁਕਵੀਂ ਦਵਾਈ ਦਿੱਤੀ । ਦਾਰਾ ਸਿਕੋਹ ਦੀ ਪੇਟ ਦਾ ਰੋਗ ਠੀਕ ਹੋ ਗਿਆ ਉਹ ਆਪ ਕਈ ਭੇਟਾਵਾਂ ਲੈ ਕੇ ਗੁਰੂ ਜੀ ਕੋਲ ਕੀਰਤ ਪੁਰ ਗਿਆ ਤੇ ਦਿਲੋਂ ਧੰਨਵਾਦ ਕੀਤਾ। ਇਸੇ ਤਰਾਂ੍ਹ ਕੁਠਾਰ ਦੇ ਰਾਜੇ ਰਣਜੀਤ ਨੂੰ ਝੋਲੇ ਦਾ ਰੋਗ ਹੋਇਆ ਤੇ ਕੋਈ ਇਲਾਜ ਸਫਲ ਨਾ ਹੋਇਆ । ਗੁਰੂ ਜੀ ਨੇ ਉਸ ਨੂੰ ਵੀ ਯੋਗ ਢੰਗ ਨਾਲ ਦਵਾਈ ਦਿੱਤੀ ਤੇ ਬਖਸ਼ਸ ਕੀਤੀ  ‘ਸਤਿਨਾਮ ਦਾ ਜਾਪ ਜਪਣ ਦੀ ਪ੍ਰੇਰਣਾ ਕੀਤੀ’। ਰਾਣੀ ਲੰਗਰ ਦੀ ਸੇਵਾ ਕਰਦੀ ਜੂਠੇ ਭਾਂਡੇ ਮਾਂਜਦੀ ਤੇ ਸਦਾ ਸਤਿਨਾਮ ਦਾ ਜਾਪ ਕਰਦੀ ਕੁਝ ਦਿਨਾਂ੍ਹ ਵਿਚ ਰੋਗ ਦੂਰ ਹੋ ਗਿਆ ਤੇ ਸਿਹਤਮੰਦ ਰਾਜਾ ਵਾਪਿਸ ਚਲਾ ਗਿਆ। ਗੁਰੂ ਜੀ ਦੇ ਬਚਨ ਪ੍ਰਭੂ ਅੱਗੇ ਸਨ ਫਿਰ ਬਹੁਤ ਸਾਰੇ ਗੁਰਦਵਾਰਿਆਂ ਵਿਚ ਵੀ ਦਵਾਖਾਨੇ ਖੋਲ੍ਹੇ ਦੇ ਲੋੜਵੰਦਾ ਨੂੰ ਵੈਦ ਯੋਗ ਦਵਾਈ ਦਿੰਦੇ ਸਨ ਕਿਸੇ ਤੋਂ ਵੀ ਕੋਈ ਕੀਮਤ ਨਹੀਂ ਲਈ ਜਾਂਦੀ ਸੀ ।
ਗੁਰੂ ਜੀ ਦਾ ਫੁਲਾਂ ਨਾਲ ਬਹੁਤ ਪਿਆਰ ਸੀ ਆਪ ਜੀ ਨੇ 52 ਬਾਗ  ਲਗਵਾਏ । ਮਾਲੀ ਰੱਖੇ । ਦੂਰ ਤੋਂ ਬੀਜ ਮੰਗਵਾ ਕੇ ਕੀਰਤ ਪੁਰ ਨੂੰ ਬਾਗਾ ਦੀ ਹਰਿਆਵਲ ਤੇ ਫੁੱਲਾਂ ਨਾਲ ਸਜਾਇਆ ਜੋ ਮਾਲੀ ਸੁੰਦਰ ਫੱੁਲ ਪੈਦਾ ਕਰਦਾ ਉਸ ਨੁੰ ਇਨਾਮ ਦਿੰਦੇ, ਆਪ ਹਰ ਰੋਜ ਬਾਗਾ ਵਿਚ ਜਾਂਦੇ ਸਨ।
ਗੁਰੂ ਜੀ ਸ਼ਿਕਾਰ ਕਰਨ ਜਾਂਦੇ ਤਾਂ ਉਹਨਾਂ ਦੀ ਇਹੀ ਕੋਸ਼ਿਸ ਹੁੰਦੀ ਸੀ ਕਿ ਸ਼ਿਕਾਰ ਨੁੰ ਜਿਉਂਦਾ ਪਕੜ ਕੇ ਲੈ ਆਈਏ ਤੇ ਰੱਖ ਵਿਚ ਸਿਖਲਾਈ ਕਰਵਾ ਕੇ ‘ਚਿੜੀਆ ਘਰ’ ਵਾਂਗੂ ਪਾਲਦੇ ਸਨ। ਸੂਰ , ਹਿਰਨ, ਬਘਿਆੜ ਤੇ ਸ਼ਹੇ ਇਕੋ ਥਾਂ ਰਹਿੰਦੇ ਤੇ ਇਕੱਠੇ ਪਾਣੀ ਪੀਂਦੇ । ਇਸ ਮਹਾਨ ਸੁੰਦਰ ਰੱਖ ਦੇ ਪੰਛੀ ਉਡਾਰੀਆਂ ਵੀ ਲਾਉਂਦੇ ਤੇ ਪਸ਼ੁ ਵੀ ਖੁਸੀ ਵਿਚ ਫਿਰਦੇ ਦੂਰ-ਦੂਰ ਤੋਂ ਲੋਕ ਇਸ ਕੌਤਕ ਰਾਹੀਂ ਕੀਤੀ ਸੇਵਾ ਦੇਖਣ ਲਈ ਆਉਂਦੇ।
ਆਪ ਜੀ ਨੇ ਗੁਰੂ ਕੇ ਲੰਗਰ ਦੀ ਮਰਯਾਦਾ ਨੂੰ ਸਿੱਖਾ ਦੇ ਘਰਾ ਤੱਕ ਪਹੁੰਚਾਇਆ ਅਤੇ ਇਸ ਨੂੰ ਸਿੱਖ ਦੀ ਰਹਿਣੀ ਦਾ ਇਕ ਅਹਿਮ ਅੰਗ ਦੱਸਿਆ ਮਾਲਵੇ ਦੇ ਇਲਾਕੇ ਵਿੱਚ ਕਾਲ ਪੈ ਗਿਆ ਕਈ ਜਾਨ ਭੁੱਖ ਦੀ ਤਣਾਅ ਕਾਰਣ ਉੱਠ ਗਏ, ਗੁਰੂ ਜੀ ਨੇ ਹੁਕਮ ਦਿੱਤਾ ਕਿ ਪਹਿਲੇ ਲੋੜਵੰਦ ਭੁੱਖਿਆ ਨੂੰ ਪ੍ਰਸ਼ਾਦਾ ਛਕਾਉ, ਦਿਲੋਂ ਹੋ ਕੇ ਸੇਵਾ ਕਰੋ ਤੇ ਫੇਰ ਆਪ ਖਾਓ।
ਆਪ ਜੀ ਨੇ ਜੀਵਨ ਵਿਚ ਮਹਾਨ, ਅਦੁੱਤੀ ਤੇ ਚਮਤਕਾਰੀ ਘਟਨਾ ਉਸ ਵੇਲੇ ਵਾਪਰੀ ਜਦ ਆਪ ਜੀ ਨੇ ਆਪਣੇ ਵੱਡੇ ਸਾਹਿਬ ਜਾਦੇ, ਰਾਮ ਰਾਏ ਨੂੰ ਬਾਦਸ਼ਾਹ ਦੀ ਖੁਸ਼ਮਦ ਵਿੱਚ ਆਏ, ਜਾਣਦਿਆ ਬੁਝਦਿਆ, ਗੁਰਬਾਣੀ ਦਾ ਇਕ ਸ਼ਬਦ ਮੁਸਲਮਾਨ ਦੀ ਖਾਂ ਬੇਈਮਾਨ ਬਦਲਣ ਕਰਦੇ। ਮੂੰਹ ਨਾ ਲਾਇਆ ਅਤੇ ਸਦਾ ਲਈ ਤਿਆਗ ਦਿੱਤਾ।ਅਸੂਲ ਪਿੱਛੇ ਪੁੱਤਰ ਨੂੰ ਤਿਆਗ ਦੇਣਾ ਤੇ ਸਚਿਆਈ ਨੂੰ ਪਾਲਣਾ ਗੁਰੂ ਜੀ ਦੀ ਮਹਾਨ ਸੇਵਾ ਹੈ।
ਗੁਰੂ ਹਰਿ ਰਾਇ ਸਾਹਿਬ ਨੇ ਆਪਣੇ ਜੀਵਨ ਕਾਲ ਵਿਚ ਮਾਝੇ,ਮਾਲਵੇ ਤੇ ਦੁਆਬੇ ਵਿਚ ਸਿੱਖੀ ਦੇ ਪਰਚਾਰ ਲਈ ਕਈ ਦੌਰੇ ਕੀਤੇ ਅਤੇ ਸਿੱਖ ਮੱਤ ਦੇ ਪ੍ਰਚਾਰ ਲਈ ਪਰਚਾਰਕ ਬਾਹਰ ਭੇਜੇ। ਆਪਣ ਅੰਤਿਮ ਸਮਾਂ ਨੇੜੇ ਆਇਆ ਗੁਰੂ ਜੀ ਨੇ ਗਰਿਆਈ ਛੋਟੇ ਸਾਹਿਬਜਾਦੇ ਸ੍ਰੀ ਗੁਰੂ ਹਰਿਿਕ੍ਰਸਨ ਸਾਹਿਬ ਜੀ ਨੂੰ ਸੌਂਪ ਦਿੱਤੀ ਤੇ ਆਪ ਅਕਤੂਬਰ 1661 ਇ. ਨੂੰ ਆਪ ਕੀਰਤ ਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।ਅੱਜ ਦੇ ਸਮੇਂ ਦੀ ਮੁੱਖ ਲੋੜ ਪਦਾਰਥਵਾਦ ਤੋਂ ਮੁੜਨਾ ਕੁਦਰਤ ਨਾਲ ਜੁੜਨਾ ਹੈ। ਕੰਕਰੀਟ ਤੋਂ ਕੁਦਰਤ ਵੱਲ ਮੁੜ ਕੇ ਪ੍ਰਮਾਤਮਾ ਦੀਆ ਖੁਸ਼ੀਆ ਪ੍ਰਾਪਤ ਕਰ ਸਕਦੇ ਹਾਂ। ਇਸ ਕਾਰਜ ਵਿੱਚ ਹੀ ਕੌਮ ਦੀ ਚੜ੍ਹਦੀ ਕਲਾ ਦਾ ਭੇਤ ਛੁਪਿਆ ਹੋਇਆ ਹੈ। 
 

ਚੁਣੇ ਹੋਏ ਨੇਤਾਵਾਂ ਤੋਂ ਨਮੋਸ਼ੀ ਕਿਉਂ ?

ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ 17ਵੀਂ ਲੋਕ ਸਭਾ ਲਈ ਆਮ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਰਾਜਨੀਤਿਕ ਪਾਰਟੀਆਂ ਆਪਣੀ
ਪੂਰੀ ਤਾਕਤ ਨਾਲ ਚੋਣਾਂ ਵਿੱਚ ਜਿੱਤਣ ਲਈ ਪੱਬਾਂ ਭਾਰ ਹੋ ਗਈਆਂ ਹਨ। ਸਾਲ 1951-52 ਵਿੱਚ ਭਾਰਤ ਵਿੱਚ ਪਹਿਲੀ ਵਾਰ ਆਮ ਚੋਣਾਂ
ਹੋਈਆਂ ਅਤੇ 489 ਸੀਟਾਂ ਵਿੱਚੋਂ 364 ਸੀਟਾਂ ਕਾਂਗਰਸ ਨੇ ਜਿੱਤੀਆਂ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ।
ਦੇਸ਼ ਵਿੱਚ ਵੱਖੋ ਵੱਖਰੀਆਂ ਚੋਣਾਂ ਤੋਂ ਬਾਅਦ ਦਾ ਇਤਿਹਾਸ ਗਵਾਹ ਰਿਹਾ ਹੈ ਕਿ ਲੋਕਾਂ ਦੇ ਜ਼ਿਆਦਾਤਰ ਆਮ ਮਸਲੇ ਜਿਉਂ ਦੇ ਤਿਉਂ ਬਣੇ ਰਹਿੰਦੇ
ਹਨ ਅਤੇ ਲੋਕ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਜ਼ਿਆਦਾ ਸੁਤੰਸ਼ਟ ਨਹੀਂ ਹੁੰਦੇ। ਵੋਟਾਂ ਤੋਂ ਪਹਿਲਾਂ ਰਾਜਨੀਤਿਕ ਪਾਰਟੀਆਂ ਆਪਣੇ ਚੋਣ ਮਨੋਰਥ
ਪੱਤਰਾਂ ਵਿੱਚ ਲੋਕ ਲੁਭਾਵਨੇ ਵਾਅਦਿਆਂ ਦੀ ਭਰਮਾਰ ਕਰ ਦਿੰਦੀਆਂ ਹਨ ਅਤੇ ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਵਾਅਦਿਆਂ ਦਾ ਆਕਾਰ ਹੀ
ਬਦਲ ਜਾਂਦਾ ਹੈ ਅਤੇ ਸਰਕਾਰਾਂ ਉਹਨਾਂ ਵਾਅਦਿਆਂ ਤੇ ਖਰ੍ਹਾ ਨਹੀਂ ਉੱਤਰਦੀਆਂ। ਲੋਕ ਕਦੇ ਇੱਕ ਪਾਰਟੀ ਨੂੰ ਜਿਤਾ ਛੱਡਦੇ ਹਨ ਕਦੇ ਦੂਜੀ ਨੂੰ,
ਪਰੰਤੂ ਸਮੱਸਿਆਵਾਂ ਦਾ ਪਰਨਾਲਾ ਉੱਥੇ ਦਾ ਉੱਥੇ ਰਹਿੰਦਾ ਹੈ ਅਤੇ ਜ਼ਿਆਦਾਤਰ ਵੋਟਰ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ।
ਲੋਕਤੰਤਰ ਵਿੱਚ ਅਸਲ ਸ਼ਕਤੀ ਲੋਕਾਂ ਕੋਲ ਹੁੰਦੀ ਹੈ, ਸਰਕਾਰਾਂ ਲੋਕ ਚੁਣਦੇ ਹਨ ਅਤੇ ਉਹਨਾਂ ਨੂੰ ਹੀ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਤੋਂ ਨਮੋਸ਼ੀ
ਪੱਲੇ ਪੈਂਦੀ ਹੈ ਅਜਿਹਾ ਕਿਉਂ? ਇਸ ਸਵਾਲ ਦੇ ਨੈਤਿਕ ਉੱਤਰ ਦੀ ਘੋਖ ਪੜਤਾਲ ਕਰਨ ਦੇ ਸਾਫ਼ ਹੋ ਜਾਂਦਾ ਹੈ ਕਿ ਸਰਕਾਰਾਂ ਦੀ ਅਸੰਤੋਸ਼ਜਨਕ
ਕਾਰਗੁਜਾਰੀ ਪਿੱਛੇ ਵੀ ਆਮ ਲੋਕ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ।
ਇਹ ਕੌੜੀ ਸੱਚਾਈ ਹੈ ਕਿ ਲੋਕਤੰਤਰ ਦੀ ਬੁਨਿਆਦੀ ਕੜੀ ਵੋਟਾਂ ਸਮੇਂ ਖੁਦ ਭ੍ਰਿਸ਼ਟ ਹੋ ਕੇ, ਜਾਤ ਪਾਤ, ਧਰਮ, ਨਸ਼ਾ, ਪੈਸਾ ਜਾਂ ਕਿਸੇ ਹੋਰ ਲਾਲਚ
ਵੱਸ ਪੈ ਕੇ ਪਾਈ ਵੋਟ ਦਾ ਸਿੱਟਾ ਕਦੇ ਚੰਗਾ ਨਹੀਂ ਹੁੰਦਾ ਅਤੇ ਆਪਣੇ ਪੰਜ ਸਾਲ ਗਲਤ ਹੱਥਾਂ ਵਿੱਚ ਦੇ ਛੱਡਣਾ ਹੈ। ਦੇਸ਼ ਵਿੱਚ ਜਿਆਦਾਤਰ ਲੋਕ
ਨੇਤਾਵਾਂ ਨੂੰ ਸਵਾਲ ਕਰਨ ਦੇ ਆਦੀ ਨਹੀਂ ਅਤੇ ਇੱਕ ਤੰਗ ਮਾਨਸਿਕਤਾ ਤੋਂ ਪੀੜਤ ਹਨ ਕਿ ਉਹ ਆਪਣੇ ਲਈ, ਨਿਰਪੱਖ ਹੋ ਕੇ ਵੋਟ ਦਾ ਭੁਗਤਾਨ
ਨਹੀਂ ਕਰਦੇ ਸਗੋਂ ਕਿਸੇ ਲਈ ਵੋਟ ਪਾਉਂਦੇ ਹਨ ਜੋ ਕਿ ਲੋਕਤੰਤਰੀ ਵਿਵਸਥਾ ਲਈ ਚਿੰਤਾਜਨਕ ਹੈ ਅਤੇ ਸਰਕਾਰਾਂ ਦੀ ਕਾਰਗੁਜਾਰੀ ਤੋਂ ਨਮੋਸ਼ੀ ਦਾ
ਵੱਡਾ ਕਾਰਨ ਬਣਦਾ ਹੈ।
ਸਮੇ ਦਾ ਯਥਾਰਥ ਇਹੋ ਹੈ ਕਿ ਲੋਕ ਲੀਡਰਾਂ ਦੀ ਚਾਪਲੂਸੀ, ਡਰ ਜਾਂ ਕਿਸੇ ਹੋਰ ਕਾਰਨ ਵੱਸ ਚੁੱਪ ਰਹਿ ਕੇ ਵੋਟ ਭੁਗਤਾਉਣ ਦੀ ਥਾਂ ਆਪਣੇ
ਮਸਲਿਆਂ ਲਈ ਸਵਾਲ ਕਰਨ ਦੀ ਆਦਤ ਨੂੰ ਆਪਣੇ ਸੁਭਾਅ ਵਿੱਚ ਸ਼ਾਮਿਲ ਕਰਨ ਅਤੇ ਆਪਣੇ ਬਿਹਤਰ ਭਵਿੱਖ ਲਈ ਨਿਰਪੱਖ ਹੋ ਕੇ ਆਪਣੇ
ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਲੋਕ ਆਪਣੇ ਮਸਲਿਆ ਲਈ ਲੀਡਰਾਂ ਦੀ ਜ਼ਿੰਮੇਵਾਰੀ ਤਹਿ ਕਰਨ ਅਤੇ ਇਹੋ ਉਦੋਂ ਹੀ ਸੰਭਵ ਹੈ ਜਦ
ਲੋਕ ਲੀਡਰਾਂ ਨੂੰ ਸਵਾਲ ਕਰਨਗੇ। ਜਿਸ ਦਿਨ ਲੋਕਾਂ ਦੀ ਜੁਬਾਨ ਤੇ ਲੀਡਰਾਂ ਲਈ ਸਵਾਲ ਆਉਣਗੇ, ਲੋਕਤੰਤਰ ਲਈ ਸ਼ੁੱਭ ਸੰਕੇਤ ਹੋਵੇਗਾ।
ਗੋਬਿੰਦਰ ਸਿੰਘ ਬਰੜ੍ਹਵਾਲ
ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)
ਜ਼ਿਲ੍ਹਾ : ਸੰਗਰੂਰ (ਪੰਜਾਬ)
ਈਮੇਲ : bardwal.gobinder@gmail.com

ਅੰਤਰਰਾਸ਼ਟਰੀ ਮਹਿਲਾ ਦਿਵਸ ਤੇ

ਦਿਵਸ ਮਨਾਉਣ ਦੀ ਪਰੰਪਰਾ 1908 ਵਿਚ ਅਮਰੀਕਾ ਅੰਦਰ ਮਨਾਉਣ ਤੋਂ ਸ਼ੁਰੂ ਹੋਇਆ ਜੋ ਕਿ ਉਥੇ 28 ਫਰਵਰੀ ਨੂੰ ਮਨਾਇਆ ਜਾਂਦਾ ਸੀ। ਉਸਤੋਂ ਬਾਅਦ 1910 ਵਿਚ ਕੂਪਨਗੇਹ ਵਿਖੇ ਇਕ ਅੰਤਰਰਾਸ਼ਟੀ ਕਾਨਫਰੰਸ ਹੋਈ ਜਿਸ ਵਿਚ ਮਹਿਲਾਵਾਂ ਨੂੰ ਆਜ਼ਾਦੀ, ਕਲਿਆਣ ਅਤੇ ਜਾਗ੍ਰਿਤੀ ਲਈ ਵਿਸ਼ਵ ਪੱਧਰ 'ਤੇ ਇਕ ਦਿਨ ਨਿਸ਼ਚਿਤ ਕਰਨ ਦਾ ਫੈਸਲਾ ਕੀਤਾ ਗਿਆ। ਉਸਤੋਂ ਬਾਅਦ ਇਹ ਦਿਨ 8 ਮਾਰਚ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਣ ਲੱਗ ਪਿਆ। ਔਰਤਾਂ ਨੂੰ ਸਮਾਜ ਵਿਚ ਬਰਾਬਰੀ ਦੇ ਅਧਿਕਾਰ ਦੇਣ ਲਈ ਸਮੇਂ-ਸਮੇਂ 'ਤੇ ਸਰਕਾਰਾਂ ਕਈ ਤਰ੍ਹਾਂ ਦੇ ਐਲਾਨ ਕਰਦੀਆਂ ਹਨ ਅਤੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਕਈ ਸੰਸਥਾਵਾਂ ਦਾ ਗਠਨ ਕੀਤਾ ਗਿਆ ਹੈ। ਔਰਤਾਂ ਲਈ ਰਿਜ਼ਰਵੇਸ਼ਨ ਵਰਗੇ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰ ਖੜ੍ਹੇ ਕਰਨ ਲਈ ਭਾਵੇਂ ਲੱਖ ਉਪਰਾਲੇ ਕੀਤੇ ਜਾ ਰਹੇ ਹਨ ਪਰ ਅੱਜ ਵੀ ਔਰਤ ਦੀ ਦਸ਼ਾ ਪਹਿਲਾਂ ਨਾਲੋਂ ਕੋਈ ਬਹੁਤੀ ਬਿਹਤਰ ਨਹੀਂ ਕਹੀ ਜਾ ਸਕਦੀ। ਇਹ ਠੀਕ ਹੈ ਕਿ ਪੜ੍ਹਾਈ ਦੇ ਖੇਤਰ ਵਿਚ ਅੱਗੇ ਵਧ ਕੇ ਔਰਤ ਮਰਦਾਂ ਦੇ ਬਰਾਬਰ ਕਈ ਖੇਤਰਾਂ ਵਿਚ ਪਹੁੰਚ ਗਈ ਹੈ। ਪਰ ਇਸਦੇ ਨਾਲ ਹੀ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਔਰਤ ਭਾਵੇਂ ਕਿਸੇ ਵੀ ਰੁਤਬੇ 'ਤੇ ਕਿਉਂ ਨਾ ਪਹੁੰਚ ਗਈ ਹੋਵੇ ਪਰ ਘਰ ਦੇ ਚੌਂਕੇ ਵਿਚ ਉਸਦੀ ਉਹੀ ਪੁਜੀਸ਼ਨ ਹੈ ਜੋ ਪੁਜੀਸ਼ਨ ਸਦੀਆਂ ਪਹਿਲਾਂ ਹੁੰਦੀ ਸੀ। ਹੇਠਾਂ ਤੋਂ ਲੈ ਕੇ ਉੱਪਰ ਤੱਕ ਰਾਜਨੀਤਿਕ ਪੱਧਰ 'ਤੇ ਵੋਟ ਰਾਜ ਵਿਚ ਵੋਟਾਂ ਰਾਹੀਂ ਚੁਣ ਕੇ ਪਹੁੰਚੀਆਂ ਔਰਤਾਂ ਦੀ ਥਾਂ ਵੀ ਉਨ੍ਹਾਂ ਦੇ ਪਤੀ, ਭਰਾ ਜਾਂ ਪੁੱਤ ਹੀ ਨੁਮਾਇੰਦਗੀ ਕਰਦੇ ਦੇਖੇ ਜਾ ਸਕਦੇ ਹਨ। ਅੱਜ ਅਸੀਂ ਰਾਸ਼ਟਰੀ ਮਹਿਲਾ ਦਿਵਸ ਮਨਾਉਣ ਜਾ ਰਹੇ ਹਾਂ। ਇਸ ਦਿਵਸ ਦੇ ਮਾਅਨਿਆਂ ਬਾਰੇ ਦੇਸ਼ ਵਿਚ 80% ਔਰਤਾਂ ਨੂੰ ਪਤਾ ਹੀ ਨਹੀਂ ਹੈ ਕਿ ਇਕ ਦਿਨ ਉਨ੍ਹਾਂ ਦਾ ਵੀ ਹੁੰਦਾ ਹੈ। ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਵਾਲੀਆਂ ਔਰਤਾਂ ਨੂੰ ਰਾਸ਼ਟਰੀ ਮਹਿਲਾ ਦਿਵਸ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਕਿਸੇ ਦੇ ਘਰ ਗੋਹਾ ਕੂੜਾ ਕਰਨ ਵਾਲੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੀ ਮਹਿਲਾ 'ਦਿਆਲੋ ' ਗੰਦਗੀ ਦੇ ਢੇਰਾਂ ਤੋਂ ਕਾਗਜ਼ ਚੁਗ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੀ ਸ਼ੀਲੋ ਨਾਲ ਜਦੋਂ ਮਹਿਲਾ ਦਿਵਸ ਸੰਬੰਧੀ ਗੱਲ ਕੀਤੀ ਤਾਂ  ਉਨ੍ਹਾਂ ਨੇ ਕਿਹਾ ' ਭਾਈ ਇਹ ਮਹਿਲਾ ਦਿਵਸ ਕੀ ਹੁੰਦਾ ਹੈ ' ਸਾਨੂੰ ਕਿਹੜਾ ਕਿਸੇ ਨੇ ਰੋਟੀ ਦੇ ਜਾਣੀ ਹੈ, ਸਾਨੂੰ ਤਾਂ ਪੇਟ ਪਾਲਣ ਲਈ ਮਿਹਨਤ ਮਜ਼ਦੂਰੀ ਕਰਨੀ ਹੀ ਪੈਣੀ ਹੈ। ' ਇਹ ਤਾਂ ਵੱਡੇ ਲੋਕਾਂ ਦੇ ਚੋਜ਼ ਹਨ। '' ਸਮਾਜ ਵਿਚ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਲਈ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ' ਸੋ ਕਿਉਂ ਮੰਦਾ ਆਖੀਐ, ਜਿਤ ਜੰਮੇ ਰਾਜਾਨ '' ਸਲੋਕ ਦਾ ਉਚਾਰਨ ਕਰਕੇ ਬਰਾਬਰ ਦੇ ਹੱਕ ਪ੍ਰਦਾਨ ਕਰਨ ਦਾ ਨਾਅਰਾ ਮਾਰਿਆ ਸੀ। ਉਸਤੋਂ ਬਾਅਦ ਔਰਤ ਦੀ ਦਸ਼ਾ ਅੱਜ ਤੱਕ ਬਹੁਤ ਬਿਹਤਰੀ ਵਾਲੀ ਸਥਿਤੀ ਵਿਚ ਤਾਂ ਪਹੁੰਚਤ ਗਈ ਹੈ ਪਰ ਅਜੇ ਵੀ ਇਸਤਰੀ ਜਾਤੀ ਲਈ ਕੰਮ ਕਰਨ ਦੀ ਬਹੁਤ ਜਰੂਰਤ ਹੈ। ਅੱਜ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਅਸੀਂ ਸਰਕਾਰੀ ਪੱਧਰ 'ਤੇ ਹਰ ਸਾਲ ਮਨਾਉਂਦੇ ਆ ਰਹੇ ਹਾਂ ਪਰ ਅਜਿਹੇ ਸਮਾਗਮ ਸਿਰਫ ਕਾਜ਼ਾਂ ਤੱਕ ਹੀ ਸੀਮਤ ਰਹਿੰਦੇ ਹਨ ਜਿੰਨਾਂ ਵਿਚ ਔਰਤਾਂ ਦੀ ਬਿਹਕਰੀ ਲਈ ਵੱਡੇ-ਵੱਡੇ ਨੇਤਾ ਲੋਕ ਅਤੇ ਅਫਸਰਸ਼ਾਹੀ ਲੰਬੇ-ਲੰਬੇ ਭਾਸ਼ਣ ਦੇ ਕੇ ਆਪਣੀ ਡਿਊਟੀ ਦੇ ਕੇ ਖੁਦ ਨੂੰ ਸੁਰਖਰੂ ਮਹਿਸੂਸ ਕਰਦੇ ਹੋਏ ਤੁਰ ਜਾਂਦੇ ਹਨ ਅਤੇ ਅਿਜਹੇ ਦਿਵਸਾਂ ਵਿਚ ਔਰਤਾਂ ਦੀ ਬਿਹਤਰੀ ਲਈ ਸਾਰਥਕ ਤੌਰ 'ਤੇ ਕੁਝ ਵੀ ਨਹੀਂ ਹੁੰਦਾ। ਇਹ ਸਿਲਸਿਲਾ ਬਹੁਤ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਚਲਦਾ ਆਇਆ ਹੈ ਅਤੇ ਅੱਗੋਂ ਵੀ ਇਸੇ ਤਰ੍ਹਾਂ ਨਾਲ ਹੀ ਚਲਦਾ ਰਹੇਗਾ। ਅਜਿਹੇ ਦਿਵਸ ਮਨਾਂ ਕੇ ਉਨ੍ਹਾਂ ਉੱਪਰ ਕਰੋੜਾਂ ਰੁਪਏ ਖਰਚ ਕਰਨ ਦੀ ਬਜਾਏ ਉਸ ਰਾਸ਼ੀ ਨੂੰ ਸੱਚ-ਮੁੱਚ ਹੀ ਔਰਤਾਂ ਦੀ ਬਿਹਤਰੀ ਲਈ ਖਰਚ ਕੀਤਾ ਜਾਵੇ ਅਤੇ ਸਾਰਥਕ ਤੌਰ 'ਤੇ ਔਰਤਾਂ ਦੀ ਬਿਹਤਰੀ ਲਈ ਕਾਰਜ ਕਰਨ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਾਰਜ ਕੀਤੇ ਜਾਣ ਤਾਂ ਜੋ ਗੰਦਗੀ ਦੇ ਢੇਰਾਂ ਵਿਚੋਂ ਗੰਦੇ ਕਾਗਜ਼ ਚੁਗ ਕੇ ਜਾਂ ਹੋਰ ਘਟੀਆ ਪੱਧਰ ਦੀ ਮਜ਼ਦੂਰੀ ਕਰਨ ਵਾਲੀਆਂ ਕਰੋੜਾਂ ਔਰਤਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਦਵਾਈ ਜਾ ਸਕੇ।

ਸ ਇਕਬਾਲ ਸਿੰਘ ਰਸੂਲਪੁਰ

88722-00515

ਪੁਲਵਾਮਾ ਵਿਚ ਸ਼ਹੀਦ ਜਵਾਨਾਂ ਤੇ ਕੌਮੀ ਸੁਰੱਖਿਆ ਦੇ ਸਵਾਲ ਨੂੰ ਗ਼ੈਰ-ਜ਼ਿੰਮੇਵਾਰਾਨਾ ਸਿਆਸੀ ਮੁੱਦਾ ਬਣਾਇਆ ਜਾ ਰਿਹਾ

ਪੁਲਵਾਮਾ ਵਿਚ ਸੀਆਰਪੀਐੱਫ਼ ’ਤੇ ਹੋਇਆ ਦਹਿਸ਼ਤਗਰਦ ਹਮਲਾ, ਹਿੰਦੋਸਤਾਨ ਵੱਲੋਂ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਉੱਤੇ ਹਵਾਈ ਕਾਰਵਾਈ ਅਤੇ ਪਾਕਿਸਤਾਨੀ ਹਵਾਈ ਫ਼ੌਜ ਦੁਆਰਾ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਦੀਆਂ ਸਾਰੀਆਂ ਘਟਨਾਵਾਂ ਜੰਮੂ ਕਸ਼ਮੀਰ ਵਿਚ ਕਈ ਦਹਾਕਿਆਂ ਤੋਂ ਚੱਲ ਰਹੀ ਹਿੰਸਾ ਨਾਲ ਸਬੰਧਤ ਹਨ ਜਿੱਥੇ ਹਾਲਾਤ ਬਹੁਤ ਨਾਜ਼ੁਕ ਹਨ। ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਘਟਨਾਵਾਂ ਬਾਰੇ ਸਾਰੇ ਸਿਆਸੀ ਹਲਕੇ ਸੰਵੇਦਨਸ਼ੀਲਤਾ ਨਾਲ ਚਰਚਾ ਕਰਦੇ ਅਤੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਅਜਿਹਾ ਮਾਹੌਲ ਪੈਦਾ ਕਰਦੇ ਜਿਸ ਨਾਲ ਸਾਰੇ ਮਾਮਲੇ ਨੂੰ ਸੰਜੀਦਗੀ ਨਾਲ ਨਜਿੱਠਿਆ ਜਾਂਦਾ ਪਰ ਹੋਇਆ ਇਸ ਤੋਂ ਉਲਟ ਹੈ। ਸਾਰੀਆਂ ਸਿਆਸੀ ਪਾਰਟੀਆਂ ਇਨ੍ਹਾਂ ਘਟਨਾਵਾਂ ਦਾ ਵੱਧ ਤੋਂ ਵੱਧ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਐਤਵਾਰ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਸੈਨਾ ਤੇ ਸੁਰੱਖਿਆ ਦਲਾਂ ਦਾ ਮਨੋਬਲ ਡੇਗ ਰਹੀ ਹੈ। ਇਹ ਵੀ ਕਿਹਾ ਗਿਆ ਹੈ ਕਿ ਜੇਕਰ ਹਿੰਦੋਸਤਾਨ ਕੋਲ ਰਾਫ਼ਾਲ ਜਹਾਜ਼ ਹੁੰਦੇ ਤਾਂ ਪਾਕਿਸਤਾਨ ਵਿਰੁੱਧ ਕੀਤੀ ਗਈ ਕਾਰਵਾਈ ਦੇ ਨਤੀਜੇ ਕੁਝ ਹੋਰ ਹੋਣੇ ਸਨ। ਕਾਂਗਰਸੀ ਸਿਆਸਤਦਾਨ ਸਲਮਾਨ ਖੁਰਸ਼ੀਦ ਨੇ ਬਿਆਨ ਦਿੱਤਾ ਹੈ ਕਿ ਅਭਿਨੰਦਨ ਵਰਤਮਾਨ ਉਸ ਸਮੇਂ ਹਿੰਦੋਸਤਾਨੀ ਹਵਾਈ ਫ਼ੌਜ ਵਿਚ ਆਇਆ ਜਦੋਂ ਕਾਂਗਰਸ ਸੱਤਾਸ਼ੀਲ ਸੀ। ਸੱਤਾਧਾਰੀ ਪਾਰਟੀ ਦੇ ਪ੍ਰਧਾਨ ਨੇ ਬਾਲਾਕੋਟ ਵਿਚ ਮਾਰੇ ਗਏ ਦਹਿਸ਼ਤਗਰਦਾਂ ਦੀ ਕੁਝ ਗਿਣਤੀ ਦੱਸੀ ਹੈ ਜਦੋਂਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿਗਵਿਜੈ ਸਿੰਘ ਨੇ ਸਰਕਾਰ ਤੋਂ ਇਸ ਕਾਰਵਾਈ ਬਾਰੇ ਸਪੱਸ਼ਟ-ਬਿਆਨੀ ਕਰਨ ਦੀ ਮੰਗ ਕੀਤੀ ਹੈ।
ਲੋਕ ਸਭਾ ਦੀਆਂ ਚੋਣਾਂ ਸਿਰ ’ਤੇ ਆਈਆਂ ਖੜ੍ਹੀਆਂ ਹਨ। ਇਸ ਲਈ ਜ਼ਰੂਰੀ ਸੀ ਕਿ ਇਨ੍ਹਾਂ ਚੋਣਾਂ ਦੌਰਾਨ ਮੌਜੂਦਾ ਸਰਕਾਰ ਦੀ ਪਿਛਲੇ ਪੰਜ ਸਾਲਾਂ ਵਿਚ ਕੀਤੀ ਗਈ ਕਾਰਗੁਜ਼ਾਰੀ ਉੱਤੇ ਵਿਸਥਾਰ ਵਿਚ ਬਹਿਸ-ਮੁਬਾਹਸਾ ਹੁੰਦਾ, ਸਰਕਾਰ ਆਪਣਾ ਪੱਖ ਪੇਸ਼ ਕਰਦੀ ਅਤੇ ਵਿਰੋਧੀ ਧਿਰ ਆਪਣਾ। 2014 ਦੀਆਂ ਚੋਣਾਂ ਵਿਚ ਸੱਤਾਧਾਰੀ ਪਾਰਟੀ ਨੇ ਵਿਕਾਸ ਦੇ ਮੁੱਦੇ ਨੂੰ ਉਭਾਰਿਆ ਅਤੇ ਬੇਰੁਜ਼ਗਾਰੀ ਦੂਰ ਕਰਨ ਦਾ ਦਾਅਵਾ ਕੀਤਾ। ਸਰਕਾਰ ਨੇ ਨੋਟਬੰਦੀ ਅਤੇ ਜੀਐੱਸਟੀ ਲਾਗੂ ਕਰਨ ਵਰਗੇ ਵੱਡੇ ਕਦਮ ਚੁੱਕੇ ਪਰ ਇਸ ਦੌਰਾਨ ਕਿਸਾਨੀ ਦਾ ਸੰਕਟ ਹੋਰ ਡੂੰਘਾ ਹੋਇਆ ਜਿਸ ਦੇ ਸਿੱਟੇ ਵਜੋਂ ਵੱਖ ਵੱਖ ਥਾਵਾਂ ’ਤੇ ਕਿਸਾਨ ਸੰਘਰਸ਼ ਹੋਏ। ਸੱਤਾਧਾਰੀ ਪਾਰਟੀ ਹਰ ਵਰ੍ਹੇ ਇਕ ਕਰੋੜ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਆਪਣੇ ਵਾਅਦੇ ਦੇ ਲਾਗੇ-ਚਾਗੇ ਵੀ ਨਾ ਅੱਪੜ ਸਕੀ। ਇਨ੍ਹਾਂ ਵਰ੍ਹਿਆਂ ਵਿਚ ਹੀ ਸੁਪਰੀਮ ਕੋਰਟ ਦੇ ਜੱਜਾਂ ਤੇ ਰਿਜ਼ਰਵ ਬੈਂਕ ਅਤੇ ਸੀਬੀਆਈ ਦੇ ਉੱਚ ਅਧਿਕਾਰੀਆਂ ਦੇ ਸਰਕਾਰ ਨਾਲ ਮੱਦਭੇਦ ਬੜੇ ਤਿੱਖੇ ਰੂਪ ਵਿਚ ਉੱਭਰੇ। ਇਹ ਧਾਰਨਾ ਵੀ ਬਣਦੀ ਹੋਈ ਦਿਖਾਈ ਦਿੱਤੀ ਕਿ ਕੇਂਦਰੀ ਸਰਕਾਰ ਇਨ੍ਹਾਂ ਸੰਸਥਾਵਾਂ ਦੀ ਖ਼ੁਦਮੁਖ਼ਤਾਰੀ ਨੂੰ ਖ਼ੋਰਾ ਲਗਾ ਰਹੀ ਹੈ ਅਤੇ ਆਪਣੇ ਸਿਆਸੀ ਹਿੱਤਾਂ ਲਈ ਵਰਤ ਰਹੀ ਹੈ।
ਜਮਹੂਰੀ ਅਮਲ ਦੀ ਮੰਗ ਤਾਂ ਇਹ ਸੀ/ਹੈ ਕਿ ਮੁੱਦਿਆਂ ਬਾਰੇ ਚਰਚਾ ਹੁੰਦੀ ਅਤੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਦੀ ਨਿਰਖ-ਪਰਖ ਕਰਕੇ ਵੋਟਾਂ ਪਾਉਂਦੇ। ਸੱਤਾਧਾਰੀ ਪਾਰਟੀ ਦਿਹਾਤੀ ਇਲਾਕਿਆਂ ਵਿਚ ਉਸ ਪ੍ਰਤੀ ਵਧ ਰਹੇ ਅਵਿਸ਼ਵਾਸ ਅਤੇ ਕਿਸਾਨੀ ਸੰਕਟ ਨੂੰ ਦੂਰ ਨਾ ਕਰ ਸਕਣ ਨੂੰ ਲੈ ਕੇ ਚਿੰਤਤ ਹੈ। ਇਸ ਲਈ ਪੁਲਵਾਮਾ ਵਿਚਲੀ ਦਹਿਸ਼ਤਗਰਦ ਕਾਰਵਾਈ ਤੇ ਉਸ ਤੋਂ ਬਾਅਦ ਕੀਤੇ ਗਏ ਹਵਾਈ ਹਮਲੇ ਨੂੰ ਸਿਆਸੀ ਗੋਟੀਆਂ ਵਾਂਗ ਵਰਤਿਆ ਜਾ ਰਿਹਾ ਹੈ। ਪਾਕਿਸਤਾਨ-ਵਿਰੋਧ ਅਤੇ ਅੰਨ੍ਹੀ ਦੇਸ਼ ਭਗਤੀ ਦੇ ਪ੍ਰਚਾਰ ਦੀਆਂ ਮਿੱਠੀਆਂ ਗੋਲੀਆਂ ਬਣਾ ਕੇ ਉਨ੍ਹਾਂ ਨੂੰ ਸਿਆਸੀ ਰੈਲੀਆਂ, ਟੈਲੀਵਿਜ਼ਨ, ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਲੋਕਾਂ ਵਿਚ ਵੱਡੀ ਪੱਧਰ ’ਤੇ ਵੰਡਿਆ ਜਾ ਰਿਹਾ ਹੈ। ਭੜਕੇ ਹੋਏ ਜਜ਼ਬਾਤ ਕਾਰਨ ਲੋਕ ਇਹ ਮਿੱਠੀਆਂ ਗੋਲੀਆਂ ਚੂਸ ਰਹੇ ਹਨ ਅਤੇ ਸਿਆਸੀ ਜਮਾਤ ਦੀ ਨਾਅਹਿਲੀਅਤ ਦੇ ਕੌੜੇਪਣ ਦੇ ਸਵਾਦ ਨੂੰ ਮਹਿਸੂਸ ਨਹੀਂ ਕਰ ਰਹੇ। ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਤੇ ਕੌਮੀ ਸੁਰੱਖਿਆ ਦੇ ਸਵਾਲ ਨੂੰ ਬਹੁਤ ਹੀ ਗ਼ੈਰ-ਜ਼ਿੰਮੇਵਾਰਾਨਾ ਢੰਗ ਨਾਲ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ। ਪਤਾ ਨਹੀਂ ਅਸੀਂ ਕਦੋਂ ਆਪਣੇ ਆਗੂਆਂ ਨੂੰ ਇਹ ਕਹਿ ਸਕਾਂਗੇ ‘‘ਐ ਸਿਆਸਤਦਾਨੋਂ! ਜ਼ਰਾ ਜ਼ਿੰਮੇਵਾਰੀ ਤੋਂ ਕੰਮ ਲਓ, ਲੋਕਾਂ ਦੀਆਂ ਭਾਵਨਾਵਾਂ ਨਾਲ ਨਾ ਖੇਡੋ, ਜਮਹੂਰੀ ਅਮਲ ਵਿਚ ਇਮਾਨਦਾਰੀ ਤੇ ਪਾਰਦਰਸ਼ਤਾ ਲਿਆਓ, ਆਪਣੀ ਕੀਤੀ ਕਾਰਗੁਜ਼ਾਰੀ ਦਾ ਹਿਸਾਬ ਦਿਓ, ਚੋਣਾਂ ਵਿਚ ਕੀਤੇ ਗਏ ਵਾਅਦਿਆਂ ਪ੍ਰਤੀ ਇਮਾਨਦਾਰ ਹੋਵੋ…।’’ ਕੀ ਸਾਡੇ ਵਿਚ ਇਹ ਕਾਬਲੀਅਤ ਹੈ ਕਿ ਅਸੀਂ ਆਪਣੇ ਸਿਆਸਤਦਾਨਾਂ ਨੂੰ ਜਵਾਬਦੇਹ ਬਣਾ ਸਕੀਏ?

ਅਮਨਜੀਤ ਸਿੰਘ ਖਹਿਰਾ 

ਤੇਰੇ ਬਿਨ੍ਹਾਂ ਰਾਂਝਣਾ ਵੇ, ਹੀਰ ਕਿਹੜੇ ਕੰਮ ਦੀ’ – ਸੁੰਦਰ ਮਖਾਣਾ

ਕਲਾ ਜਦ ਕਿਸੇ ਤੇ ਮੇਹਰਬਾਨ ਹੁੰਦੀ ਹੈ ਤਾਂ ਸਮਾਜਿਕ ਰੁਤਬਿਆਂ ਨੂੰ ਤਾਕ ਤੇ ਰੱਖਦਿਆਂ ਆਪਣੇ ਰੰਗ ਵਿੱਚ ਇੱਕ ਆਮ ਬੰਦੇ ਨੂੰ ਵੀ ਰੰਗ ਜਾਂਦੀ ਹੈ, ਕਲਾ ਦੇ ਇਸ ਅਲੌਕਿਕ ਮੇਲ ਨੂੰ ਗੀਤਕਾਰੀ ਦੇ ਖੇਤਰ  ਵਿੱਚ ਗੁਰਬਤ ਵਿੱਚ ਪਲੇ ਸੁੰਦਰ ਮਖਾਣਾ ਸੱਚ ਕਰਦੇ ਜਾਪਦੇ ਹਨ।

ਅੰਮ੍ਰਿਤਸਰ ਜ਼ਿਲ੍ਹੇ ਦੀ ਬਾਬਾ ਬਕਾਲਾ ਤਹਿਸੀਲ ਵਿੱਚ ਪਿੰਡ ਮਾਲੋਵਾਲ ਦੇ ਜੋਗਿੰਦਰ ਸਿੰਘ ਦੇ ਘਰ ਅਤੇ ਮਾਤਾ ਬਲਜਿੰਦਰ ਕੌਰ ਦੀ ਕੁੱਖੋਂ ਸੁੰਦਰ ਸਿੰਘ ਦਾ ਜਨਮ 11 ਅਕਤੂਬਰ 1990 ਨੂੰ ਹੋਇਆ। ਸੁੰਦਰ ਮਖਾਣਾ ਦਾ ਪਰਿਵਾਰਿਕ ਕਿੱਤਾ ਮਜ਼ਦੂਰੀ ਅਤੇ ਪਰਿਵਾਰ ਵਿੱਚ ਉਹਨਾਂ ਦੇ ਦੋ ਛੋਟੀਆਂ ਭੈਣਾਂ ਅਤੇ ਇੱਕ ਛੋਟਾ ਭਰਾ ਹੈ।

ਪੰਜਾਬੀ ਵਿੱਚ ਨਿਰੰਤਰ ਗੀਤ ਲਿਖੇ ਅਤੇ ਗਾਏ ਜਾ ਰਹੇ ਹਨ, ਇਹ ਸੁੰਦਰ ਮਖਾਣਾ ਦੀ ਸਾਹਿਤ ਨਾਲ ਗੂੜੀ ਸਾਂਝ ਹੀ ਸੀ ਕਿ ਉਹਨਾਂ ਦੀ ਕਲਮ ਨੇ ਅਜਿਹੇ ਗੀਤ ਸਿਰਜੇ ਜੋ ਪੰਜਾਬੀ ਸੰਗੀਤ ਦੀ ਦੁਨੀਆਂ ਵਿੱਚ ਸਦਾਬਹਾਰ ਹੋ ਨਿਬੜੇ ਅਤੇ ਅਜਿਹਾ ਤਮਗਾ ਕਿਸੇ ਕਿਸੇ ਗੀਤਕਾਰ ਦੇ ਹਿੱਸੇ ਆਉਂਦਾ ਹੈ। ਸੁੰਦਰ ਮਖਾਣਾ ਦਾ ਪਹਿਲਾ ਗੀਤ ‘ਤੇਰੇ ਬਿਨ੍ਹਾਂ ਰਾਂਝਣਾ ਵੇ ਹੀਰ ਕਿਹੜੇ ਕੰਮ ਦੀ’ ਸਾਲ 2014 ਵਿੱਚ ਲਖਵਿੰਦਰ ਵਡਾਲੀ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆਂ, ਜਿਸਨੂੰ ਮਣਾਂ ਮੂੰਹੀ ਸਰੋਤਿਆਂ ਨੇ ਪਿਆਰ ਦਿੱਤਾ ਅਤੇ ਇਸਦੇ ਲਈ ਲਖਵਿੰਦਰ ਵਡਾਲੀ ਨੂੰ ਨਾਮੀ ਸਨਮਾਣ ਵੀ ਮਿਲੇ। ਲਖਵਿੰਦਰ ਵਡਾਲੀ ਨੇ ਹੀ ਸਾਲ 2017 ਵਿੱਚ ‘ਕੋਈ ਐਸਾ ਥਾਂ ਦੱਸਦੇ, ਜਿੱਥੇ ਯਾਦ ਤੇਰੀ ਨਾ ਆਵੇ’ ਅਤੇ ‘ਰੱਬ ਮੰਨੇ ਨਾ ਮੰਨੇ ਉਹਦੀ ਮਰਜੀ ਆ, ਸਾਥੋਂ ਯਾਰ ਰੁਸਾਇਆ ਨਹੀਂ ਜਾਂਦਾ’ ਅਤੇ 2018 ਵਿੱਚ ‘ਕੰਗਣਾ’ ਨੂੰ ਗਾਇਆ ਜੋ ਕਿ ਸੁਣਨ ਵਾਲਿਆਂ ਦੇ ਦਿਲਾਂ ਤੇ ਰਾਜ ਕਰਨ ਲੱਗੇ।

ਇਹ ਸੁੰਦਰ ਮਖਾਣਾ ਦੀ ਸ਼ਬਦਾਵਲੀ ਦਾ ਹੀ ਕਮਾਲ ਸੀ ਕਿ ਉਹਨਾਂ ਦੇ ਲਿਖੇ ਗੀਤਾਂ ਨੂੰ ਨਾਮੀ ਗਾਇਕਾਂ ਨੇ ਗਾਇਆ ਅਤੇ ਸਰੋਤਿਆਂ ਨੇ ਹੱਥੋ ਹੱਥੀਂ ਸੁਣਿਆ। ਵਡਾਲੀ ਬ੍ਰਦਰਜ਼ ਨਾਲ ਉਹਨਾਂ ਦੇ ਭਾਣਜੇ ਬਲਜੀਤ ਵਡਾਲੀ ਨੇ ‘ਇਸ਼ਕ ਯਾਰ ਦਾ ਲੱਗਿਆ’ ਅਤੇ ਸਤਪਾਲ ਵਡਾਲੀ ਨੇ ‘ਬਾਪੂ ਜੀ’ ਅਤੇ ‘ਸੱਚਾ ਇਸ਼ਕ’ ਨੂੰ ਆਪਣੀ ਆਵਾਜ਼ ਦਿੱਤੀ ਜੋ ਕਿ ਸਰੋਤਿਆਂ ਦੁਆਰਾ ਬਹੁਤ ਪਸੰਦ ਕੀਤੇ ਗਏ। ਇਹਨਾਂ ਤੋਂ ਇਲਾਵਾ ਪਵ ਜੇਸੀ ਨੇ ‘ਕਸੂਰ’ ਅਤੇ ਰਾਜਨ ਸਰਾਂ ਨੇ ‘ਸਰਦਾਰ’ ਗਾਇਆ।

ਲਿਖਣ ਦੇ ਨਾਲ ਨਾਲ ਗਾਉਣ ਦਾ ਸ਼ੌਂਕ ਰੱਖਦੇ ਸੁੰਦਰ ਮਖਾਣਾ ਨੇ ਆਪਣੀ ਕਲਮ ਨਾਲ ਆਪਣੀ ਆਵਾਜ਼ ਦਾ ਸੁਮੇਲ ਵੀ ਬਿਠਾਇਆ ਅਤੇ ਜਨਵਰੀ 2019 ਵਿੱਚ ‘ਮਹਿੰਦੀ’ ਗੀਤ ਨਾਲ ਲੋਕਾਂ ਦੀ ਕਚਿਹਰੀ ਵਿੱਚ ਹਾਜ਼ਿਰ ਹੋਇਆ ਅਤੇ ਤਾਜ਼ਾ ਹੀ ਮਾਰਚ ਵਿੱਚ ‘ਜਾਨ ਤੋਂ ਪਿਆਰਾ’ ਵੀ ਸਰੋਤਿਆਂ ਦੇ ਬੂਹੇ ਤੇ ਦਸਤਕ ਦੇ ਚੁੱਕਾ ਹੈ।

ਸੁੰਦਰ ਮਖਾਣਾ ਦੀ ਲੋਕ ਸਾਹਿਤ ਨਾਲ ਜੁੜ ਕੇ ਲਿਖੀ ਗੀਤਕਾਰੀ, ਸਾਫ਼ ਸ਼ਬਦਾਵਲੀ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਉੱਥੇ ਹੀ ਸੁਰਾਂ ਦੀ ਸਾਂਝ ਵੀ ਉਸਨੂੰ ਹੋਰ ਬੁਲੰਦੀ ਤੇ ਲਿਜਾ ਸਕਦੀ ਹੈ ਬਸ਼ਰਤੇ ਉਹ ਆਪਣੀ ਸੁਰ ਸਾਧਨਾ ਨੂੰ ਜਾਰੀ ਰੱਖੇ। ਪੰਜਾਬੀ ਸੰਗੀਤ ਨੂੰ ਸੁੰਦਰ ਮਖਾਣੇ ਤੋਂ ਹੋਰ ਸਦਾਬਹਾਰ ਗੀਤਾਂ ਦੀ ਉਡੀਕ ਰਹੇਗੀ ਜੋ ਸਦਾ ਲਈ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ।

ਗੋਬਿੰਦਰ ਸਿੰਘ ‘ਬਰੜ੍ਹਵਾਲ’

ਪਿੰਡ ਤੇ ਡਾਕ. ਬਰੜ੍ਹਵਾਲ (ਧੂਰੀ)

ਜ਼ਿਲ੍ਹਾ – ਸੰਗਰੂਰ

ਈਮੇਲ – bardwal.gobinder@gmail.com

8 ਮਾਰਚ - ਕੌਮਾਂਤਰੀ ਨਾਰੀ ਦਿਵਸ

ਇਨਸਾਨੀ ਜੀਵਨ ਦੇ ਦੋ ਪਹੀਏ ਹਨ ਔਰਤ ਅਤੇ ਮਰਦ ਅਤੇ ਦੋਹਾਂ ਵਿੱਚ ਸੁਮੇਲ ਅਤੇ ਸਮਾਨਤਾ ਅਤਿ ਲੋੜੀਂਦੀ ਹੈ। ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਨਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਇਤਿਹਾਸ ਦੇ ਝੋਰੇਖੇ ਵਿੱਚ ਕੌਮਾਂਤਰੀ ਨਾਰੀ ਦਿਵਸ ਦੀ ਸ਼ੁਰੂਆਤ ਸਾਲ 1908 ਵਿੱਚ ਨਿਊਯਾਰਕ ਤੋਂ ਹੋਈ, ਉਸ ਸਮੇਂ ਉੱਥੇ 15000 ਔਰਤਾਂ ਨੇ ਵੱਡੀ ਗਿਣਤੀ ਵਿੱਚ ਇਕੱਠੀਆਂ ਹੋ ਕੇ ਆਪਣੀ ਨੌਕਰੀ ਦੇ ਸਮੇਂ ਨੂੰ ਘੱਟ ਕਰਨ ਨੂੰ ਲੈ ਕੇ ਮਾਰਚ ਕੱਢਿਆ ਸੀ, ਇਸਦੇ ਨਾਲ ਹੀ ਉਹਨਾਂ ਨੇ ਤਨਖਾਹ ਵਧਾਉਣ ਅਤੇ ਵੋਟ ਪਾਉਣ ਦੇ ਅਧਿਕਾਰ ਦੀ ਵੀ ਮੰਗ ਕੀਤੀ। ਇਸ ਘਟਨਾ ਦੇ ਇੱਕ ਸਾਲ ਪਿੱਛੋਂ ਅਮਰੀਕਾ ਵਿੱਚ ਸੋਸ਼ਲਿਸਟ ਪਾਰਟੀ ਆੱਫ਼ ਅਮਰੀਕਾ ਦੇ ਸੱਦੇ ਤੇ 28 ਫਰਵਰੀ 1909 ਨੂੰ ਰਾਸ਼ਟਰੀ ਨਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ।

ਸਾਲ 1910 ਵਿੱਚ ਜਰਮਨ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਦੀ ਕਲਾਰਾ ਜੇਟਕਿਨ ਨੇ ਕੰਮਕਾਜੀ ਮਹਿਲਾਵਾਂ ਦੇ ਕੋਪਨਹੈਗਨ ਵਿਖੇ ਕੌਮਾਂਤਰੀ ਸੰਮੇਲਨ ਦੌਰਾਨ ਨਾਰੀ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਨਾਉਣ ਦਾ ਸੁਝਾਅ ਦਿੱਤਾ। ਇਸ ਸੰਮੇਲਨ ਵਿੱਚ 17 ਦੇਸ਼ਾਂ ਦੀਆਂ ਤਕਰੀਬਨ 100 ਕੰਮਕਾਜੀ ਔਰਤਾਂ ਮੌਜੂਦ ਸਨ ਅਤੇ ਇਹਨਾਂ ਨੇ ਸੁਝਾਅ ਦਾ ਸਮੱਰਥਨ ਕੀਤਾ ਅਤੇ ਸਾਲ 1911 ਵਿੱਚ 19 ਮਾਰਚ ਨੂੰ ਕਈ ਦੇਸ਼ਾਂ ਆਸਟ੍ਰੀਆ, ਡੇਨਮਾਰਕ, ਜਰਮਨੀ ਅਤੇ ਸਵਿੱਟਜਰਲੈਂਡ ਨੇ ਇਹ ਦਿਨ ਮਨਾਇਆ।

1917 ਵਿੱਚ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਰੂਸ ਦੀਆਂ ਔਰਤਾਂ ਨੇ ਤੰਗ ਆਕੇ ਖਾਣਾ ਅਤੇ ਸ਼ਾਂਤੀ ਦੇ ਲਈ ਵਿਰੋਧ ਪ੍ਰਦਰਸ਼ਨ ਕੀਤਾ। ਇਹ ਵਿਰੋਧ ਐਨਾ ਸੰਗਠਿਤ ਸੀ ਕਿ ਸਮਰਾਟ ਨਿਕੋਸ ਨੂੰ ਆਪਣਾ ਪਦ ਛੱਡਣ ਲਈ ਮਜ਼ਬੂਰ ਹੋਣਾ ਪਿਆ ਅਤੇ ਇਸ ਤੋਂ ਬਾਦ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਵੀ ਮਿਲਿਆ। ਰੂਸੀ ਔਰਤਾਂ ਨੇ ਜਿਸ ਦਿਨ ਹੜਤਾਲ ਸ਼ੁਰੂ ਕੀਤੀ ਸੀ ਉਹ 23 ਫਰਵਰੀ (ਜੂਲੀਅਨ ਕੈਲੰਡਰ ਮੁਤਾਬਕ) ਸੀ ਅਤੇ ਗ੍ਰੇਗੇਰੀਅਨ ਕੈਲੰਡਰ ਅਨੁਸਾਰ ਇਹ 8 ਮਾਰਚ ਸੀ।

8 ਮਾਰਚ 1975 ਨੂੰ ਪਹਿਲੀ ਵਾਰ ਸੰਯੁਕਤ ਰਾਸ਼ਟਰ ਸੰਘ ਨੇ ਕੌਮਾਂਤਰੀ ਨਾਰੀ ਦਿਵਸ ਮਨਾਇਆ। ਸਾਲ 1996 ਤੋਂ ਲਗਾਤਾਰ ਕੌਮਾਂਤਰੀ ਨਾਰੀ ਦਿਵਸ ਕਿਸੇ ਨਿਸ਼ਚਿਤ ਵਿਸ਼ੇ ਨੂੰ ਲੈ ਕੇ ਮਨਾਇਆ ਜਾ ਰਿਹਾ ਹੈ ਅਤੇ 1996 ਵਿੱਚ ‘ਅਤੀਤ ਦਾ ਜਸ਼ਨ ਅਤੇ ਭਵਿੱਖ ਲਈ ਯੋਜਨਾ’ ਇਸ ਦਾ ਵਿਸ਼ਾ ਰਿਹਾ। ਸਾਲ 2019 ਦਾ ਵਿਸ਼ਾ “ਸਾਮਾਨ ਸੋਚੋ, ਸਮਾਰਟ ਬਣਾਓ ਅਤੇ ਬਦਲਾਅ ਦੇ ਲਈ ਨਵਾਂ ਕਰੋ (ਥਿੰਕ ਇਕੂਅਲ, ਬਿਲਡ ਸਮਾਰਟ, ਇਨੋਵੇਟ ਫਾੱਰ ਚੇਂਜ)”” ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਾਰੀ ਸਸ਼ਕਤੀਕਰਨ ਅਤੇ ਲੈਂਗਿਕ ਸਮਾਨਤਾ ਲਈ ਬਹੁਤ ਕਾਨੂੰਨ ਹੋਂਦ ਵਿੱਚ ਹਨ ਪਰੰਤੂ ਇਹ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਔਰਤਾਂ ਨੂੰ ਪੂਰਨ ਆਜ਼ਾਦੀ ਨਹੀਂ ਮਿਲੀ, ਅੱਜ ਵੀ ਉਹ ਮਰਦ ਪ੍ਰਧਾਨ ਸਮਾਜ ਵਿੱਚ ਦੂਜੇ ਦਰਜੇ ਦੀਆਂ ਨਾਗਰਿਕ ਸਮਝੀਆਂ ਜਾਂਦੀਆਂ ਹਨ। ਸਾਡੇ ਸਮਾਜ ਵਿੱਚ ਲੈਂਗਿਕ ਅਸਮਾਨਤਾ, ਘਰੇਲੂ ਹਿੰਸਾ ਅਤੇ ਯੌਨ ਉਤਪੀੜਨ ਦੇ ਅੰਕੜੇ ਡਰਾਉਣ ਵਾਲੇ ਹਨ, ਔਰਤਾਂ ਪ੍ਰਤੀ ਅਪਰਾਧਾਂ ਵਿੱਚ ਬੇਹਤਾਸ਼ਾ ਵਾਧਾ ਸਾਡੇ ਸਮਾਜ ਅਤੇ ਨੈਤਿਕਤਾ ਦੇ ਨਿਗਾਰ ਦੀ ਨਿਸ਼ਾਨੀ ਹੈ।

ਉਸਾਰੂ ਸਮਾਜ ਦੀ ਸਿਰਜਣਾ ਲਈ ਲੈਂਗਿਕ ਸਮਾਨਤਾ ਬੇਹੱਦ ਜ਼ਰੂਰੀ ਹੈ ਅਤੇ ਇਸ ਲਈ ਔਰਤਾਂ ਨੂੰ ਮਰਦ ਪ੍ਰਧਾਨ ਸਮਾਜ ਤੋਂ ਤਰਸ ਆਧਾਰਤ ਸਮਾਨਤਾ ਦੀ ਥਾਂ ਖੁਦ ਸੰਗਠਿਤ ਹੋ ਕੇ ਮਰਦ ਪ੍ਰਧਾਨ ਸਮਾਜ ਦੇ ਏਕਾਅਧਿਕਾਰ ਨੂੰ ਚੁਣੋਤੀ ਦੇਣਾ ਹੀ ਉਹਨਾਂ ਦਾ ਸੁਨਹਿਰਾ ਭਵਿੱਖ ਸਿਰਜ ਸਕਦਾ ਹੈ।

ਗੋਬਿੰਦਰ ਸਿੰਘ ‘ਬਰੜ੍ਹਵਾਲ’

ਪਿੰਡ ਤੇ ਡਾਕ. ਬਰੜ੍ਹਵਾਲ

ਤਹਿ. ਧੂਰੀ (ਸੰਗਰੂਰ)               

ਈਮੇਲ : bardwal.gobinder@gmail.com

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਅਪੀਲ

 

ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ। ਪੰਜਾਬ ਦੀ ਸਿਆਸਤ ਵਿਚ ਇਸ ਦੀ ਵੱਡੀ ਭੂਮਿਕਾ ਰਹੀ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਪੰਜ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਸਹਿਜਧਾਰੀਆਂ ਨੂੰ ਵੋਟ ਦੇ ਹੱਕ ਦਾ ਮਾਮਲਾ ਸੁਪਰੀਮ ਕੋਰਟ ਵਿਚ ਹੋਣ ਕਾਰਨ ਪਿਛਲੇ ਪੰਜ ਸਾਲਾਂ ਦੌਰਾਨ ਚੁਣੇ ਨੁਮਾਇੰਦਿਆਂ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਸੀ। ਸਿੱਖਾਂ ਦਾ ਇਕ ਹਿੱਸਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਕਰਦਾ ਆ ਰਿਹਾ ਹੈ। ਸ਼੍ਰੋਮਣੀ ਕਮੇਟੀ ਬਹੁਤ ਸਾਰੀਆਂ ਵਿੱਦਿਅਕ ਅਤੇ ਸਿਹਤ ਸਬੰਧੀ ਸੰਸਥਾਵਾਂ ਚਲਾਉਂਦੀ ਹੈ। ਅਕਾਲ ਤਖ਼ਤ ਦੇ ਜਥੇਦਾਰ ਸਮੇਤ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਅਧਿਕਾਰ ਵੀ ਸ਼੍ਰੋਮਣੀ ਕਮੇਟੀ ਕੋਲ ਹੋਣ ਕਰਕੇ ਧਾਰਮਿਕ ਖੇਤਰ ਵਿਚ ਇਸ ਦਾ ਦਬਦਬਾ ਬਣਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਸਮੇਤ ਕਈ ਸੰਵੇਦਨਸ਼ੀਲ ਮੁੱਦਿਆਂ ਉੱਤੇ ਸ਼੍ਰੋਮਣੀ ਅਕਾਲੀ ਦਲ, ਖ਼ਾਸ ਤੌਰ ਉੱਤੇ ਬਾਦਲ ਪਰਿਵਾਰ ਨਾਲ ਸਿੱਖਾਂ ਦੀ ਨਾਰਾਜ਼ਗੀ ਕਰਕੇ ਹੁਣ ਵਿਰੋਧੀ ਖੇਮਾ ਸ਼੍ਰੋਮਣੀ ਕਮੇਟੀ ਰਾਹੀਂ ਸੱਤਾ ਦੀ ਪੌੜੀ ਚੜ੍ਹਨ ਦੀ ਰਣਨੀਤੀ ਬਣਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਰਾਹੀਂ ਵੱਖ ਵੱਖ ਗਰੁੱਪਾਂ ਨੇ ਪੰਥਕ ਸਿਆਸਤ ਵਿਚ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਅਕਾਲੀ ਦਲ ਦਾ ਦਬਦਬਾ ਤੋੜਨ ਵਿਚ ਕਾਮਯਾਬੀ ਨਹੀਂ ਮਿਲੀ। ਪੰਥਕ ਹਲਕਿਆਂ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਵਿਚ ਹਮੇਸ਼ਾ ਇਕ ਹੀ ਅਕਾਲੀ ਦਲ ਮਜ਼ਬੂਤ ਸਥਿਤੀ ਵਿਚ ਰਹਿੰਦਾ ਹੈ ਜਿਸ ਦਾ ਸ਼੍ਰੋਮਣੀ ਕਮੇਟੀ ਉੱਤੇ ਕੰਟਰੋਲ ਹੁੰਦਾ ਹੈ। ਵਿਧਾਨ ਸਭਾ ਵਿਚ ਲਿਆਂਦੇ ਮਤੇ ਬਾਰੇ ਅਕਾਲੀ ਦਲ ਦੇ ਵਿਧਾਇਕ ਭਾਵੇਂ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਚੋਣਾਂ ਕਰਵਾਉਣ ਦੇ ਮਤੇ ਦਾ ਵਿਰੋਧ ਨਹੀਂ ਕਰ ਸਕੇ ਪਰ ਅਕਾਲੀ ਦਲ ਅਜੇ ਚੋਣਾਂ ਕਰਵਾਉਣ ਲਈ ਤਿਆਰ ਨਹੀਂ ਹੈ।
ਚੋਣਾਂ ਕਰਵਾਉਣ ਦਾ ਮਾਮਲਾ ਗੁਰਦੁਆਰਾ ਕਾਨੂੰਨ 1925 ਦੇ ਤਹਿਤ ਕੇਂਦਰ ਸਰਕਾਰ ਉੱਤੇ ਨਿਰਭਰ ਕਰਦਾ ਹੈ। ਕੇਂਦਰ ਵਿਚ ਅਕਾਲੀ ਦਲ ਦੀ ਭਾਈਵਾਲ ਸਰਕਾਰ ਹੋਣ ਕਰਕੇ ਦਲ ਜ਼ਿਆਦਾ ਫ਼ਿਕਰਮੰਦ ਨਹੀਂ ਸੀ। ਇਸੇ ਸਾਲ ਅਪਰੈਲ-ਮਈ ਵਿਚ ਲੋਕ ਸਭਾ ਦੇ ਮੱਦੇਨਜ਼ਰ ਜੇਕਰ ਕੇਂਦਰੀ ਸੱਤਾ ਵਿਚ ਤਬਦੀਲੀ ਹੁੰਦੀ ਹੈ ਤਾਂ ਪੰਜਾਬ ਦੇ ਸਿਆਸੀ ਸਮੀਕਰਨਾਂ ਉੱਤੇ ਇਸ ਦਾ ਵੱਡਾ ਅਸਰ ਪੈ ਸਕਦਾ ਹੈ। ਇਸ ਲਈ ਹੁਣੇ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਕੀਤੀ ਜਾਣ ਵਾਲੀ ਮੰਗ ਜ਼ਮੀਨ ਤਿਆਰ ਕਰਨ ਲਈ ਹੈ। ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਅਤੇ 1984 ਦੇ ਕਤਲੇਆਮ ਵਿਚ ਸੱਜਣ ਕੁਮਾਰ ਨੂੰ ਸਜ਼ਾ ਮਿਲਣ ਕਾਰਨ ਉਤਸ਼ਾਹ ਵਿਚ ਆਏ ਹਰਵਿੰਦਰ ਸਿੰਘ ਫੂਲਕਾ ਪੰਥਕ ਸੰਸਥਾਵਾਂ, ਖ਼ਾਸ ਤੌਰ ਉੱਤੇ ਸ਼੍ਰੋਮਣੀ ਕਮੇਟੀ ਉੱਤੋਂ ਅਕਾਲੀਆਂ ਦਾ ਕਬਜ਼ਾ ਤੋੜਨ ਦਾ ਐਲਾਨ ਵੀ ਕਰ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਬਰਗਾੜੀ ਮੋਰਚਾ ਅਤੇ ਕਈ ਹੋਰ ਪੰਥਕ ਗਰੁੱਪ ਐੱਸਜੀਪੀਸੀ ਨੂੰ ਆਪਣੀ ਸਿਆਸੀ ਸਫ਼ਲਤਾ ਦੀ ਪੌੜੀ ਵਜੋਂ ਦੇਖ ਰਹੇ ਹਨ। ਬਾਦਲਾਂ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਅਤੇ ਕਾਂਗਰਸ ਸਰਕਾਰ ਕਾਰਨ ਉਨ੍ਹਾਂ ਨੂੰ ਸਿਆਸੀ ਮਾਹੌਲ ਸਾਜ਼ਗਾਰ ਲੱਗ ਰਿਹਾ ਹੈ। ਸ਼੍ਰੋਮਣੀ ਕਮੇਟੀ ਅਤੇ ਸਿਆਸੀ ਸੱਤਾ ਉੱਤੇ ਪੁੱਜਣਾ ਹੀ ਜੇਕਰ ਮੰਜ਼ਿਲ ਰਹੇਗੀ ਤਾਂ ਇਹ ਬਦਲ ਵਿਅਕਤੀਆਂ ਤੱਕ ਸੀਮਤ ਰਹੇਗਾ। ਫਿਲਹਾਲ ਨੀਤੀਗਤ ਅਤੇ ਤੌਰ-ਤਰੀਕਿਆਂ ਦਾ ਬਦਲ ਠੋਸ ਰੂਪ ਵਿਚ ਨਜ਼ਰ ਨਹੀਂ ਆ ਰਿਹਾ।

ਅਮਨਜੀਤ ਸਿੰਘ ਖਹਿਰਾ

ਅਸਰਦਾਰ ਤਰੀਕੇ ਨਾਲ ਬਹਿਸ ਨਾ ਕਰ ਸਕਣਾ......?

 

 ਸਿਆਸੀ ਜਮਾਤ ਦੀ ਸਮੂਹਿਕ ਅਸਫ਼ਲਤਾ........!

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਖ਼ਤਮ ਹੋ ਗਿਆ ਹੈ। ਸੈਸ਼ਨ ਦੌਰਾਨ ਬਜਟ ਪਾਸ ਕਰਨ ਤੋਂ ਇਲਾਵਾ ਕੁਝ ਬਿਲਾਂ ਨੂੰ ਨਵੀ ਮਨਜ਼ੂਰੀ ਦਿੱਤੀ ਗਈ। ਵਿਧਾਨ ਸਭਾ ਦਾ ਬਜਟ ਸੈਸ਼ਨ ਸਭ ਤੋਂ ਮੱਹਤਵਪੂਰਨ ਮੰਨਿਆ ਜਾਂਦਾ ਹੈ। ਸੈਸ਼ਨ ਵਿਚ ਇਹ ਉਮੀਦ ਕੀਤੀ ਜਾਂਦੀ ਹੈ ਕਿ ਵਿਰੋਧੀ ਧਿਰ ਲੋਕਾਂ ਨਾਲ ਜੁੜੇ ਮੁੱਦਿਆਂ ਉੱਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਏਗੀ। ਵਿਧਾਨ ਸਭਾ ਦੇ ਇਸ ਸੈਸ਼ਨ ਵਿਚ ਵਿਰੋਧੀ ਧਿਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਨਹੀਂ ਸਾਧਿਆ ਸਗੋਂ ਨਵਜੋਤ ਸਿੱਧੂ ਬਨਾਮ ਬਿਕਰਮ ਮਜੀਠੀਆ ਜਾਂ ਮਨਪ੍ਰੀਤ ਬਨਾਮ ਸੁਖਬੀਰ ਬਾਦਲ ਦੀ ਆਪਸੀ ਖਹਿਬੜਬਾਜ਼ੀ ਹੀ ਭਾਰੂ ਰਹੀ। ਇਸ ਤਰ੍ਹਾਂ ਸਰਕਾਰ ਨੂੰ ਕਿਸੇ ਵੀ ਮੁੱਦੇ ਉੱਤੇ ਵੱਡੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਮੁੱਖ ਵਿਰੋਧੀ ਧਿਰ ‘ਆਪ’ ਕੇਜਰੀਵਾਲ ਅਤੇ ਖਹਿਰਾ ਧੜਿਆਂ ਵਿਚ ਵੰਡੀ ਜਾ ਚੁੱਕੀ ਹੈ। ਖਹਿਰਾ ਧੜੇ ਦੇ ਸਾਰੇ ਸੱਤ ਵਿਧਾਇਕ ਵੀ ਇਕਜੁੱਟ ਨਹੀਂ ਰਹੇ। ਇਸ ਲਈ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ਿਆਂ, ਖ਼ੁਦਕੁਸ਼ੀਆਂ, ਨਸ਼ਾਖੋਰੀ, ਬੇਰੁਜ਼ਗਾਰੀ, ਰੇਤ ਮਾਫ਼ੀਆ ਆਦਿ ਮੁੱਦਿਆਂ ਸਬੰਧੀ ਨੀਤੀਗਤ ਫ਼ੈਸਲਾ ਨਾ ਹੋ ਸਕਣ ਉੱਤੇ ਸਰਕਾਰ ਨੂੰ ਘੇਰਨ ਦੀ ਰਣਨੀਤੀ ਦਿਖਾਈ ਨਹੀਂ ਦਿੱਤੀ। ਅਕਾਲੀਆਂ ਨੇ ਰਾਹਤ ਰਾਸ਼ੀ ਨਾ ਮਿਲਣ ਵਾਲੇ ਕੁਝ ਖ਼ੁਦਕੁਸ਼ੀ ਪੀੜਤ ਪਰਿਵਾਰ ਲਿਆ ਕੇ ਵਿਧਾਨ ਸਭਾ ਤੋਂ ਬਾਹਰ ਧਰਨਾ ਲਗਵਾ ਦਿੱਤਾ ਪਰ ਇਸ ਮੁੱਦੇ ਉੱਤੇ ਵਿਧਾਨ ਸਭਾ ਅੰਦਰ ਠੋਸ ਰੂਪ ਵਿਚ ਕੋਈ ਬਹਿਸ ਨਾ ਹੋ ਸਕੀ। ਜੇਕਰ ਅਜਿਹਾ ਹੁੰਦਾ ਤਾਂ ਅਕਾਲੀ-ਭਾਜਪਾ ਦੇ ਦਸ ਸਾਲਾਂ ਦਾ ਲੇਖਾ-ਜੋਖਾ ਵੀ ਸਾਹਮਣੇ ਆ ਜਾਣਾ ਸੀ। ਲੋਕਾਂ ਦੇ ਮੁੱਦਿਆਂ ’ਤੇ ਅਸਰਦਾਰ ਤਰੀਕੇ ਨਾਲ ਬਹਿਸ ਨਾ ਕਰ ਸਕਣਾ ਸਿਆਸੀ ਜਮਾਤ ਦੀ ਸਮੂਹਿਕ ਅਸਫ਼ਲਤਾ ਹੈ। ਇਸ ਨਾਲ ਲੋਕਾਂ ਦਾ ਸਿਆਸੀ ਜਮਾਤ ਤੋਂ ਭਰੋਸਾ ਘਟਦਾ ਹੈ ਤੇ ਨਿਰਾਸ਼ਾ ਵਧਦੀ ਹੈ।
ਵਿਧਾਨ ਸਭਾ ਅੰਦਰ ਬਹਿਸ ਤੇ ਭਾਸ਼ਾ ਦਾ ਮਿਆਰ ਲਗਾਤਾਰ ਗਿਰ ਰਿਹਾ ਹੈ। ਮੁੱਦਿਆਂ ਨਾਲੋਂ ਜ਼ਿਆਦਾ ਨਿੱਜੀ ਹਮਲਿਆਂ ਅਤੇ ਪੁਰਖ਼ਿਆਂ ਦਾ ਜ਼ਿਕਰ ਸਾਬਤ ਕਰਦਾ ਹੈ ਕਿ ਸਾਡੇ ਨੁਮਾਇੰਦਿਆਂ ਨੂੰ ਚੌਤਰਫ਼ਾ ਸੰਕਟ ਵਿਚ ਘਿਰੇ ਪੰਜਾਬ ਦੇ ਭਵਿੱਖ ਨਾਲ ਕੋਈ ਸਰੋਕਾਰ ਨਹੀਂ ਹੈ ਬਲਕਿ ਇਕ ਦੂਸਰੇ ਦੇ ਖਾਨਦਾਨੀ ਪੋਤੜੇ ਫਰੋਲ ਕੇ ਆਪਣੇ ਤੋਂ ਬੁਰਾ ਦਰਸਾਉਣ ਦੀ ਕੋਸ਼ਿਸ ਹੀ ਉਨ੍ਹਾਂ ਨੂੰ ਇਕੋ ਇਕ ਹਥਿਆਰ ਨਜ਼ਰ ਆਉਂਦਾ ਹੈ। ਵਿਧਾਨ ਸਭਾ ਵਿਚ ਬੋਲੇ ਜਾਣ ਵਾਲੇ ਬੋਲ-ਕੁਬੋਲਾਂ ਨੂੰ ਸਪੀਕਰ ਹਰ ਰੋਜ਼ ਬਾਅਦ ਵਿਚ ਕਾਰਵਾਈ ਵਿਚੋਂ ਕਢਾ ਦਿੰਦੇ ਰਹੇ ਅਤੇ ਇਸੇ ਕਰਕੇ ਪਾਠਕਾਂ ਤੱਕ ਜਾਣ ਤੋਂ ਰੁਕ ਜਾਂਦੇ ਰਹੇ ਹਨ। ਲੋਕਾਂ ਦੇ ਚੁਣੇ ਨੁਮਾਇੰਦਿਆਂ ਤੋਂ ਮਿਆਰੀ ਬਹਿਸ ਤੇ ਭਾਸ਼ਾ ਦੀ ਤਵੱਕੋ ਕੀਤੀ ਜਾਂਦੀ ਹੈ। ਆਪਣੀ ਗੱਲ ਨੂੰ ਤੱਥਾਂ ਅਤੇ ਦਲੀਲ ਨਾਲ ਰੱਖਣ ਦੀ ਤਹਿਜ਼ੀਬ ਹੀ ਵਿਧਾਇਕ ਦੀ ਤਾਕਤ ਮੰਨੀ ਜਾਂਦੀ ਰਹੀ ਹੈ। ਭਾਸ਼ਾ, ਦਲੀਲ ਅਤੇ ਤੱਥਾਂ ਦੀ ਕਮੀ ਦੇ ਕਾਰਨ ਕਿਸੇ ਵੀ ਮੁੱਦੇ ਉੱਤੇ ਸਾਰਥਿਕ ਬਹਿਸ ਦਾ ਮਾਹੌਲ ਵੀ ਨਹੀਂ ਬਣ ਪਾਉਂਦਾ।

ਅਮਨਜੀਤ ਸਿੰਘ ਖਹਿਰਾ