You are here

'ਜਾਗਦਾ ਪੰਜਾਬ"ਸੰਸਥਾ ਨੇ ਖ਼ੁਦਕੁਸ਼ੀ ਕਰ ਗਏ ਕਰਜ਼ਾਈ ਕਿਸਾਨ ਅਤੇ ਮਜ਼ਦੂਰਾਂ ਦੇ ਬੱਚਿਆਂ ਦੀ ਮੁਕੰਮਲ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕੀ

 ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਸੰਸਥਾ ਦਾ ਨਾਂ, 'ਜਾਗਦਾ ਪੰਜਾਬ"ਪ੍ਰਧਾਨ ਡਾਕਟਰ ਕਰਮਜੀਤ ਸਿੰਘ ਸਰਾ ( I A S.rtd.ਜਨਰਲ ਸਕੱਤਰ,ਬਾਬੂ ਸਿੰਘ ਬਰਾੜ ਡਰਾਇਕਟਰ,ਡਾਕਟਰ ਰਾਜਿੰਦਰ ਸਿੰਘ ਰਾਜੀ।ਡਰਾਇਕਟਰ,ਲੋਕ ਗਾਇਕ ਪੰਮੀ ਬਾਈ।ਕੰਮ,ਇਹ ਸੰਸਥਾ ਸਹਾਇਤਾ ਸੰਸਥਾ ਦੇ ਸਹਿਯੋਗ ਨਾਲ ਖੁਦਕਸ਼ੀ ਕਰ ਗਏ ਕਰਜ਼ਾਈ ਕਿਸਾਨ ਅਤੇ ਮਜਦੂਰਾਂ ਦੇ ਬਚਿਆਂ ਦੀ ਮੁਕੰਮਲ ਪੜਾਈ ਦੀ ਜੁੰਮੇਵਾਰੀ ਲੈਂਦੀ ਹੈ ਅਤੇ ਜ਼ੋ ਕਿਸਾਨ ਅਤੇ ਮਜ਼ਦੂਰ ਪੰਜਾਬ ਦੇ ਕਾਲੇ ਖੇਤੀ ਕਨੂੰਨਾਂ ਨੂੰ ਖਤਮ ਕਰਾਉਣ ਲਈ ਦਿਲੀ ਬਾਰਡਰਾਂ ਸ਼ਹੀਦ ਹੋਏ ਹਨ ਉਨ੍ਹਾਂ ਦੇ ਬਚਿਆਂ ਦੀ ਮੁਕੰਮਲ ਪੜਾਈ ਦਾ ਜੁੰਮਾ ਵੀ ਚੁਕਿਆ ਹੈ। ਇਸ ਦੇ ਨਾਲ ਨਾਲ ਜੇਹੜੇ ਸਰਹੱਦਾਂ ਤੇ ਫੌਜੀ ਜਵਾਨ ਸ਼ਹੀਦ ਹੋ ਰਹੇ ਹਨ ਉਨ੍ਹਾਂ ਦੇ ਬਚਿਆਂ ਦੀ ਪੜ੍ਹਾਈ ਦਾ ਜੁੰਮਾ ਵੀ ਇਸ ਸੰਸਥਾ ਨੇ ਚੁੱਕਿਆ ਹੈ ।ਇਸ ਦੇ ਨਾਲ ਨਾਲ ਹਰ ਪਿੰਡ ਵਿੱਚ ਸੁਧਾਰ ਸਭਾ ਬਣਾ ਕੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸੰਸਥਾ ਪਾਸ ਅੱਜ ਤੱਕ 1600 ਬੱਚੇ ਹਨ ਜ਼ੋ ਵਿਦਿਆ ਪ੍ਰਾਪਤ ਕਰ ਰਹੇ ਹਨ।ਇਸ ਸੰਸਥਾ ਦਾ ਹੈਡਕੁਆਰਟਰ ਮੋਹਾਲੀ,, ਚੰਡੀਗੜ੍ਹ,, ਹੈ ਅਤੇ ਇਕ ਦਫ਼ਤਰ ਲੁਧਿਆਣਾ ਵਿਖੇ ਹੈ । ਜਲਦੀ ਇਹ ਸੰਸਥਾ ਜ਼ਿਲਾ ਹੈਡਕੁਆਰਟਰ ਤੇ ਵੀ ਦਫ਼ਤਰ ਖੋਲ੍ਹ ਰਹੀ ਹੈ।ਇਸ ਸੰਸਥਾ ਦੇ 30000 ਵਲੰਟੀਅਰ ਹਨ ਜਿਨ੍ਹਾਂ ਦੀ ਗਿਣਤੀ ਦਿਨ ਬ ਦਿਨ ਵਧ ਰਹੀ ਹੈ ਇਹ ਵਲੰਟੀਅਰ ਘਰ ਘਰ ਜਾ ਕੇ ਲੋਕਾਂ ਨੂੰ ਜਾਗਰਤ ਕਰਨ ਰਹੇ ਹਨ।