ਸੰਪਾਦਕੀ

ਜੋ ਕਰਨਾ ਹੈ ਅੱਜ ਕਰੋ ਬਾਅਦ ਵਿੱਚ ਸਮਾਂ ਨਹੀਂ ਮਿਲੇਗਾ  -ਹਰਨਰਾਇਣ  ਸਿੰਘ ਮੱਲੇਆਣਾ  

ਇੱਕ ਸਾਧੂ ਬਹੁਤ ਦਿਨਾਂ ਤੋਂ ਨਦੀ ਦੇ ਕਿਨਾਰੇ ਬੈਠਾ ਸੀ । ਇੱਕ ਦਿਨ ਕਿਸੇ ਬੰਦੇ ਨੇ ਪੁੱਛ ਕਿ ਤੁਸੀਂ ਇਥੇ ਕਿ ਕਰ ਰਹੇ ਹੋ । ਸਾਧੂ ਨੇ ਅੱਗੋਂ ਜਵਾਬ ਦਿੱਤਾ ਕਿ ਨਹਿਰ ਦਾ ਸਾਰਾ ਪਾਣੀ ਵਹਿਣ ਦਾ ਇੰਤਜ਼ਾਰ ਕਰ ਰਿਹਾ । ਇਹ ਸੁਣਕੇ ਬੰਦੇ ਨੇ ਅੱਗੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ? ਇਹ ਪਾਣੀ ਤਾ ਹਮੇਸ਼ਾ ਹੀ ਚਲਦਾ ਰਹੇਗਾ । ਜੇਕਰ ਸਾਰਾ ਪਾਣੀ ਵਹਿ ਵੀ ਜਾਵੇ ਤਾਂ ਤੁਸੀਂ ਕਿ ਕਰੋਗੇ । ਸਾਧੂ ਕਹਿੰਦਾ ਮੈਂ ਦੂਜੇ ਪਾਸੇ ਜਾਣਾ ਹੈ , ਸਾਰਾ ਪਾਣੀ ਵਹਿ ਜਾਣ ਤੋਂ ਬਾਦ ਮੈਂ ਤੁਰਕੇ ਓਧਰ ਜਾਵਾਂਗਾ । ਤਾਂ ਇਹ ਸੁਣਕੇ ਵਿਅਕਤੀ ਨੇ ਗੁੱਸੇ ਵਿਚ ਕਿਹਾ ਕਿ ਤੁਸੀਂ ਪਾਗਲ ਓ ਕਿਉਂਕਿ ਇਸ ਤਰਾਂ ਕਦੀ ਨਹੀਂ ਹੋਵੇਗਾ । ਇਹ ਸਭ ਸੁਣਕੇ ਸਾਧੂ ਨੇ ਹੱਸਕੇ ਕਿਹਾ ਕਿ ਮੈਂ ਇਹ ਕੰਮ ਤੁਹਾਨੂੰ ਲੋਕਾਂ ਨੂੰ ਦੇਖ ਕੇ ਸਿੱਖਿਆ ਹੈ । ਤੁਸੀਂ ਲੋਕ ਹਮੇਸ਼ਾ ਸੋਚਦੇ ਰਹਿੰਦੇ ਓ ਕਿ ਜੀਵਨ ਵਿਚ ਥੋੜੀਆਂ ਔਕੜਾ ( ਮੁਸੀਬਤਾਂ ਘੱਟ ਹੋ ਜਾਣ , ਬੱਚਿਆਂ ਦੀ ਪੜਾਈ ਹੋ ਜਾਵੇ , ਮਕਾਨ ਬਣ ਜਾਵੇ , ਉਹਨਾਂ ਦਾ ਵਿਆਹ ਹੋ ਜਾਵੇ , ਕੁਝ ਪੈਸੇ ਇਕੱਠਾ ਹੋ ਜਾਵੇ ਫਿਰ ਅਰਾਮ ਨਾਲ ਬੈਠ ਕੇ ਰੱਬ ਦਾ ਨਾਮ ਲਵਾਂਗਾਂ ਅਤੇ ਸ਼ਾਂਤੀ ਨਾਲ ਜ਼ਿੰਦਗੀ ਜੀਵਾਗਾਂ । ਜੀਵਨ ਵੀ ਇਕ ਨਦੀ ਦੇ ਵਰਗਾ ਹੈ ਤੇ ਕੰਮ ਤੇ ਮੁਸੀਬਤਾਂ ਇਸ ਵਿਚ ਪਾਣੀ ਵਾਂਗ ਹਨ ਜੋ ਹਮੇਸ਼ਾ ਵਗਦੀਆਂ ਹੀ ਰਹਿਣਗੀਆਂ । ਸੋ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਕਿਸੇ ਚੰਗੇ ਸਮੇ ਦੀ ਉਡੀਕ ਨਾ ਕਰੋ | ਜੋ ਕਰਨਾ ਹੈ ਅੱਜ ਕਰੋ

ਵਿਕਾਊ -ਹਰਨਰਾਇਣ ਸਿੰਘ ਮੱਲੇਆਣਾ  

ਗਵਾਲੀਅਰ ਦੇ ਕਿਲ੍ਹੇ ਤੋਂ ਵਾਪਸੀ ਤੇ ਛੇਵੇਂ ਗੁਰੂ ਨਾਨਕ ਸਤਿਗੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਲੱਗ ਅਲੱਗ ਜਗਾਹ ਪੜਾਅ ਕਰਦੇ ਐ । ਜਹਾਂਗੀਰ ਨੇ ਵੀ ਕਾਫੀ ਲੰਮਾ ਸਫ਼ਰ ਸਤਿਗੁਰ ਨਾਲ ਤਹਿ ਕੀਤਾ ਕਿਉਂਕਿ ਓਹਨੇ ਕਸ਼ਮੀਰ ਵੱਲ ਨੂੰ ਜਾਣਾ ਸੀ । ਰਾਹ ਚ ਕਿਸੇ ਜਗਾਹ ਪੜਾਅ ਲੱਗਿਆ ਹੋਇਆ ਏ । ਜਹਾਂਗੀਰ ਅਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰ ਆਵਦੇ ਆਵਦੇ ਤੰਬੂ ਚ ਨੇ । ਇੱਕ ਗਰੀਬੜਾ ਜੇਹਾ ਦਿੱਸਣ ਵਾਲਾ ਬੰਦਾ ਘਾਹ ਦੀ ਪੰਡ ਸਿਰ ਤੇ ਚੱਕੀ ਸਿਪਾਹੀਆਂ ਦੇ ਤਰਲੇ ਲੈ ਰਿਹਾ ਏ ਕਿ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਚਾਹੁੰਨਾ । ਸਿਪਾਹੀਆਂ ਨੇ ਜਾਣ ਬੁਝ ਕੇ ਘਾਹੀ ਸਿੱਖ ਨੂੰ ਜਹਾਂਗੀਰ ਵਾਲੇ ਤੰਬੂ ਚ ਭੇਜ ਦਿੱਤਾ ਕਿ ਸਿਰ ਤੇ ਕਲਗੀ ਤੇ ਛਤਰ ਝੂਲਦਾ ਦੇਖ ਸਿੱਖ ਨੂੰ ਭੁਲੇਖਾ ਲੱਗ ਜੂ । ਘਾਹੀ ਸਿੱਖ ਨੇ ਜਾਂਦਿਆਂ ਇੱਕ ਟਕਾ ਤੇ ਘਾਹ ਦੀ ਪੰਡ ਜਹਾਂਗੀਰ ਦੇ ਕਦਮਾਂ ਚ ਰੱਖੀ ਤੇ ਆਖਿਆ ," ਸੱਚੇ ਪਾਤਸ਼ਾਹ , ਮੇਰਾ ਜਨਮ ਮਰਨ ਕੱਟ ਦਿਓ , ਪਰਲੋਕ ਸਵਾਰ ਦਿਓ ।" 

ਜਹਾਂਗੀਰ ਸਮਝ ਚੁੱਕਾ ਸੀ ਕਿ ਇਹਨੂੰ ਭੁਲੇਖਾ ਪੈ ਗਿਆ । ਜਹਾਂਗੀਰ ਆਖਦਾ ਐ ਕਿ ਮੈਂ ਉਹ ਨਹੀਂ ਜੋ ਤੂੰ ਸਮਝ ਰਿਹਾ ਹੈਂ । ਮੇਰੀ ਬਾਦਸ਼ਾਹਤ ਮਾਤ ਲੋਕ ਦੀ ਏ , ਪਰਲੋਕ ਚ ਮੇਰਾ ਕੋਈ ਵੱਸ ਨਹੀਂ । ਸਮੇਂ ਦਾ ਬਾਦਸ਼ਾਹ ਹਾਂ ਮੈਂ , ਦੱਸ ..... ਜੇ ਤੂੰ ਕਹੇਂ ਤਾਂ ਇਸ ਘਾਹ ਦੀ ਪੰਡ ਤੇ ਇੱਕ ਟਕੇ ਬਦਲੇ ਮੈਂ ਤੇਰੇ ਨਾਂ ਕੋਈ ਜਗੀਰ ਲਵਾ ਦਿਆਂ ....?

ਸਿੱਖ ਹੈਰਾਨ ਪਰੇਸ਼ਾਨ ਹੋ ਕੇ ਘਾਹ ਦੀ ਪੰਡ ਤੇ ਟਕਾ ਚੁੱਕ ਲੈਂਦਾ ਏ ਤੇ ਜਹਾਂਗੀਰ ਫਿਰ ਬੋਲਦਾ ਏ ," ਇਹ ਕੰਮ ਨਾ ਕਰ ਤੂੰ , ਇਸ ਟਕੇ ਤੇ ਪੰਡ ਬਦਲੇ ਤੂੰ ਸੋਨੇ ਦੀਆਂ ਮੋਹਰਾਂ ਲੈ ਜਾ , ਜਾ ਕੇ ਗੁਰੂ ਨੂੰ ਮੋਹਰਾਂ ਭੇਟ ਕਰੀਂ ਉਹ ਖੁਸ਼ ਹੋਣ ਗੇ । ਘਾਹੀ ਸਿੱਖ ਰੋਹ ਚ ਆ ਕੇ ਬੋਲਿਆ ," ਜਹਾਂਗੀਰ ..... ਸਿੱਖ ਦਾ ਸਿਦਕ ਨਾ ਪਰਖ ... ਜੇ ਤੇਰਾ ਵੱਸ ਪਰਲੋਕ ਚ ਨਹੀਂ ਤਾਂ ਤੇਰੀਆਂ ਮੋਹਰਾਂ ਵੀ ਗੁਰੂ ਘਰ ਚ ਪਰਵਾਨ ਨਹੀਂ । ਓਥੇ ਸੱਚੀ ਸੁੱਚੀ ਕਿਰਤ ਨਾਲ ਕੀਤੀ ਸੇਵਾ ਪਰਵਾਨ ਏ । ਮੈਂ ਬੜੀ ਰੀਝ ਨਾਲ ਪਾਤਸ਼ਾਹ ਦੇ ਘੋੜਿਆਂ ਲਈ ਇਹ ਘਾਹ ਸਾਫ ਸਾਫ ਚੁਣ ਕੇ ਬੜੇ ਪ੍ਰੇਮ ਨਾਲ ਧੋਅ ਸਵਾਰ ਕੇ ਲਿਆਇਆ ਹਾਂ , ਇਹ ਤਾਂ ਪਾਤਸ਼ਾਹ ਦੇ ਚਰਨਾਂ ਚ ਹੀ ਜਾਊ । ਨਾਲੇ ਸੌਦਾ ਉਸ ਚੀਜ਼ ਦਾ ਹੁੰਦਾ , ਜਿਹੜੀ ਚੀਜ਼ ਵਿਕਾਊ ਹੋਵੇ ।

ਐਨਾ ਕਹਿੰਦਿਆਂ ਸਿੱਖ ਨੇ ਟਕਾ ਤੇ ਪੰਡ ਚੁੱਕੀ ਤੇ ਸੱਚੇ ਪਾਤਸ਼ਾਹ ਕੋਲ ਆ ਕੇ ਭੁੱਲ ਦੀ ਖਿਮਾਂ ਮੰਗੀ । ਪਾਤਸ਼ਾਹ ਨੇ ਸਿੱਖ ਦਾ ਸਿਦਕ ਤੇ ਪਿਆਰ ਦੇਖ ਕੇ ਉਹਨੂੰ ਗਲ ਨਾਲ ਲਾ ਲਿਆ ।

ਅੱਜ ਜਿਹੜੇ ਲੋਕ ਚੰਦ ਪੈਸਿਆਂ ਤੇ ਹੋਰ ਸਹੂਲਤਾਂ ਖ਼ਾਤਰ ਆਪਣਾ ਦੀਨ ਛੱਡ ਰਹੇ ਆ , ਉਹ ਇਖਲਾਕੀ ਨਹੀਂ ਵਿਕਾਊ ਮਾਲ ਐ । ਆਪਣੇ ਗੁਰੂ ਨਾਲ , ਆਪਣੇ ਇਸ਼ਟ ਨਾਲ ਰਿਸ਼ਤਾ ਖਸਮ ਤੇ ਪਿਓ ਵਾਲਾ ਹੁੰਦਾ ਏ । ਤੇ ਜਿਸ ਦੇ ਇੱਕ ਤੋਂ ਵੱਧ ਕੇ ਪਿਓ ਤੇ ਖਸਮ ਹੋਣ , ਉਹ ਬੰਦਾ ਚਰਿੱਤਰਹੀਣ ਹੁੰਦਾ । ਚਰਿੱਤਰਹੀਣ ਬੰਦੇ ਕੋਲ ਪੈਸਾ ਤੇ ਸਹੂਲਤ ਤਾਂ ਹੋ ਸਕਦੀ ਐ ਪਰ ਲੋਕ ਪਰਲੋਕ ਚ ਇੱਜਤ ਨਹੀਂ ਹੁੰਦੀ । ਭਾਈ ਨੰਦ ਲਾਲ ਸਿੰਘ ਦਾ ਬਚਨ ਯਾਦ ਆ ਰਿਹਾ ਏ , ਉਹ ਕਹਿੰਦੇ ਆ," ਪਾਤਸ਼ਾਹ , ਮੈਨੂੰ ਵਰ ਦੇ .... ਜਿਸ ਦਿਨ ਮੈਂ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਵਾਂ , ਉਸ ਦਿਨ ਹਵਾ ਤੇਰੇ ਅਨੰਦਪੁਰ ਵੱਲ ਨੂੰ ਰੁਮਕਦੀ ਹੋਵੇ । ਜਿਓੰਦੇ ਜੀਅ ਤਾਂ ਮੈਂ ਕਿਸੇ ਹੋਰ ਦਰ ਤੇ ਜਾਣਾ ਈ ਕੀ ਏ , ਮੇਰੀ ਮਿੱਟੀ ਦੀ ਰਾਖ ਵੀ ਕਿਸੇ ਹੋਰ ਦਰ ਤੇ ਨਾ ਜਾਵੇ । 

ਧਰਮ ਸਭ ਦੇ ਆਪਣੀ ਥਾਂ ਚੰਗੇ । ਤੁਮ ਕੋ ਤੁਮਾਰਾ ਖੂਬ , ਹਮ ਕੋ ਹਮਾਰਾ ਖੂਬ । ਲਾਲਚ ਵੱਸ ਹੋ ਆਪਣਾ ਦੀਨ ਛੱਡਣ ਨਾਲੋਂ ਸਰੀਰ ਚੋਂ ਜਿੰਦ ਨਿਕਲ ਜੇ । ਸਿੱਖ ਤਾਂ ਵੈਸੇ ਵੀ ਰੋਜ ਪੜ੍ਹਦਾ ਏ ਕਿ ਜਦੋਂ ਦਾ ਤੇਰੇ ਚਰਨ ਕਮਲਾਂ ਨਾਲ ਮੇਰਾ ਇਸ਼ਕ ਹੋਇਆ ਏ , ਮੈਂ ਕਿਸੇ ਹੋਰ ਦੂਜੇ ਨੂੰ ਆਪਣੀ ਨਜ਼ਰਾਂ ਹੇਠੋਂ ਨਹੀਂ ਕੱਢਿਆ ।

 

ਪਾਂਇ ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ ।।

ਕਿਸਾਨ ਅੰਦੋਲਨ ਨੂੰ ਸਮਰਪਿਤ ਗਾਇਕ ਬਾਗੀ ਭੰਗੂ ਦਾ ਗੀਤ ‘ਕਿਸਾਨ ਮਨ’ ਹੋਇਆ ਰਿਲੀਜ਼ ✍️ ਹਰਜਿੰਦਰ ਸਿੰਘ ਜਵੰਦਾ

ਕਿਸਾਨੀ ਅੰਦੋਲਨ ਇਤਿਹਾਸਿਕ ਰੂਪ ਧਾਰ ਚੁੱਕਾ ਹੈ। ਹਰ ਕੋਈ ਇਸ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੁੰਦਾ ਹੈ। ਪਰ ਹਰ ਕੋਈ ਕਿਸੇ ਨਾ ਕਿਸੇ ਮਜਬੂਰੀ ਕਰਕੇ ਧਰਨੇ ਤੇ ਆਪਣੀ ਹਾਜ਼ਰੀ ਨਹੀਂ ਲਗਵਾ ਸਕਦਾ। ਪਰ ਮਨ ਦੇ ਵਲਵਲੇ ਭਲਾ ਕਿਵੇਂ ਸ਼ਾਂਤ ਹੋਣ। ਇਸੇ ਦੁਵਿਧਾ ਨੂੰ ਹੱਲ ਕਰਦਾ ਇੱਕ ਗੀਤ ‘ਕਿਸਾਨ ਮਨ’ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਤੋਂ ਇਹ ਸੰਕੇਤਿਕ ਅੰਦਾਜ਼ਾ ਲੱਗ ਜਾਂਦਾ ਹੈ ਕਿ ਅੰਦੋਲਨਕਾਰੀ ਕਿਤੇ ਵੀ ਹੋਵੇ, ਕਿਸੇ ਵੀ ਕਿੱਤੇ ਚ ਕਿਓਂ ਨਾ ਹੋਵੇ ਉਹ ਕਿਸਾਨੀ ਅੰਦੋਲਨ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਸਕਦਾ ਹੈ।

ਬਾਗੀ ਭੰਗੂ ਦੇ ਗਾਏ ਇਸ ਗੀਤ ਵਿੱਚ ਚਰਚਿਤ ਕਲਾਕਾਰ ਗੁਰਪ੍ਰੀਤ ਭੰਗੂ ਅਤੇ ਗੁਰਪ੍ਰੀਤ ਬਠਿੰਡਾ ਨੇ ਅਹਿਮ ਭੂਮਿਕਾ ਨਿਭਾਈ ਹੈ। ਗੀਤ ਦਾ ਨਿਰਦੇਸ਼ਨ ਇਸ ਤਰਾਂ ਕੀਤਾ ਗਿਆ ਹੈ ਕਿ ਬੰਦੇ ਕੋਲ ਭਾਵੇਂ ਬਹੁਤ ਹੀਲੇ ਵਸੀਲੇ ਨਾ ਵੀ ਹੋਣ ਫੇਰ ਵੀ ਉਹ ਆਪਣੇ ਰੋਸ ਦਾ ਪ੍ਰਗਟਾਵਾ ਕਰ ਸਕਦਾ ਹੈ।ਅਸਲ ਵਿੱਚ ਰੋਸ ਦਿਲ ਵਿੱਚ ਨਹੀਂ ਹਾਕਮਾਂ ਦੇ ਮੂਹਰੇ ਨਿਕਲਣਾ ਚਾਹੀਦਾ ਹੈ। ਜਦ ਪਿੰਡ-ਪਿੰਡ, ਗਲੀ-ਗਲੀ ਰੋਸ ਪ੍ਰਦਰਸ਼ਨ ਦੀ ਆਵਾਜ਼ ਚੁੱਕੀ ਜਾਵੇਗੀ ਤਾਂ ਹੰਕਾਰ ਭਰੀ ਸਰਕਾਰ ਵੀ ਢਹਿ ਢੇਰੀ ਹੋ ਜਾਵੇਗੀ। ਰੋਸ ਜਤਾਉਣ ਦੇ ਬਹੁਤ ਤਰੀਕੇ ਹੁੰਦੇ ਹਨ ਪਰ ਅਹਿੰਸਾਵਾਦੀ ਤਰੀਕਾ ਹੀ ਸਭ ਤੋਂ ਜ਼ਿਆਦਾ ਕਾਰਗਰ ਹੁੰਦਾ ਹੈ। ਜਾਨੀ ਮਾਲੀ ਨੁਕਸਾਨ ਦੋਹਾਂ ਧਿਰਾਂ ਲਈ ਮਾੜਾ ਹੀ ਹੁੰਦਾ ਹੈ। ਇਸੇ ਲਈ ਗੀਤ ਦੇ ਵੀਡੀਓ ਤੋਂ ਸਮਾਜ ਨੂੰ ਇੱਕ ਮਿਸਾਲ ਮਿਲਦੀ ਹੈ ਕਿ ਰੋਸ ਆਪਣੀ ਹੱਦ ਵਿੱਚ ਰਹਿ ਕੇ ਵੀ ਸ਼ਾਨਦਾਰ ਤਰੀਕੇ ਨਾਲ ਪ੍ਰਗਟਾਇਆ ਜਾ ਸਕਦਾ ਹੈ। ਹਰਜਿੰਦਰ ਜੋਹਲ ਦੇ ਲਿਖੇ ਇਸ ਗਾਣੇ ਦੇ ਕੱਲੇ ਕੱਲੇ ਸ਼ਬਦ ਵਿੱਚ ਵਜ਼ਨ ਹੈ, ਉਮੀਦ ਹੈ, ਧਰਵਾਸ ਹੈ। ਗਾਇਕ ਗਾ ਕੇ, ਲਿਖਾਰੀ ਲਿਖ ਕੇ ਅਤੇ ਹੋਰ ਕਿੱਤੇ ਵਾਲੇ ਆਪਣੇ ਆਪਣੇ ਢੰਗ ਨਾਲ ਰੋਸ ਪ੍ਰਗਟਾਵਾ ਕਰ ਸਕਦੇ ਹਨ। ਗੀਤ ਵਿੱਚ ਕਿਸਾਨ ਇੱਕ ਪੇਂਟਰ ਦੇ ਤੌਰ ਤੇ ਵੀ ਦਿਖਾਇਆ ਗਿਆ ਹੈ ਜੋ ਚੱਲ ਰਹੇ ਪ੍ਰਸੰਗ ਵਿੱਚ ਇੱਕ ਅਜਿਹੀ ਤਸਵੀਰ ਉਕੇਰਦਾ ਹੈ ਜੋ ਇਹ ਸੰਦੇਸ਼ ਦਿੰਦੀ ਹੈ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਕਿਸ ਤਰਾਂ ਨਿਰਦੋਸ਼ ਕਿਸਾਨਾਂ ਦੇ ਰਾਹਾਂ ਵਿੱਚ ਕੰਡੇ ਬੀਜ ਰਹੀਆਂ ਹਨ ਅਤੇ ਦੂਜੇ ਪਾਸੇ ਕਿਸਾਨ ਦੁਨੀਆ ਦਾ ਢਿੱਡ ਭਰਨ ਲਈ ਅੰਨ ਉਗਾ ਰਹੇ ਹਨ ਅਤੇ ਇਹ ਸਭ ਜਾਲਮ ਹਾਕਮ ਦੇਖ ਰਿਹਾ ਹੈ। ਉਮੀਦ ਹੈ ਇਸ ਸਬਕ ਤੋਂ ਸਾਡੇ ਨੌਜਵਾਨ ਕੁਝ ਪਹਿਲਕਦਮੀ ਕਰਣਗੇ ਅਤੇ ਰੋਸ ਪ੍ਰਦਰਸ਼ਨ ਨੂੰ ਇੱਕ ਨਵਾਂ ਮੋੜ ਦੇਣਗੇ। ਅਜਿਹੇ ਗੀਤ ਨੂੰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਨਾ ਵੀ ਇੱਕ ਤਰਾਂ ਅੰਦੋਲਨ ਵਿੱਚ ਹਿੱਸਾ ਲੈਣ ਦੇ ਬਰਾਬਰ ਹੀ ਹੈ। ਅਜਿਹੇ ਗੀਤਾਂ ਨੂੰ ਵੱਧ ਤੋਂ ਵੱਧ ਅਗਾਹਾਂ ਵਧਾਉਣਾ ਚਾਹੀਦਾ ਹੈ ਤਾਂ ਜੋ ਸੰਘਰਸ਼ ਹੋਰ ਤੇਜ ਹੋ ਸਕੇ ਅਤੇ ਆਮ ਲੋਕਾਂ ਨੂੰ ਸਹੀ ਜਾਣਕਾਰੀ ਮਿਲਦੀ ਰਹੇ।

ਹਰਜਿੰਦਰ ਸਿੰਘ ਜਵੰਦਾ 9463828000

ਮਾਤ ਭਾਸ਼ਾ ਦਿਵਸ ਤੇ ਵਿਸ਼ੇਸ਼ ✍️ ਵੀਰਪਾਲ ਕੌਰ ‘ਕਮਲ

ਮਾਤ ਭਾਸ਼ਾ ‘ਚ ਹੋਵੇ ਮੁੱਢਲੀ ਸਿੱਖਿਆ

ਮਾਤ ਭਾਸ਼ਾ ਜਾਂ ਮਾਂ ਬੋਲੀ ,ਮਾਂ ਤੋਂ ਸਿੱਖੀ ਹੋਈ ਉਹ ਬੋਲੀ ਹੈ ਜਿਸ ਨੂੰ ਮਨੁੱਖ ਜਨਮ ਤੋਂ ਹੀ ਸਿੱਖਦਾ ਹੈ ।ਇਸ ਕਰਕੇ ਇਸ ਨੂੰ ‘ਮਾਂ ਦੀ ਭਾਸ਼ਾ’ ਵੀ ਕਿਹਾ ਜਾਂਦਾ ਹੈ। ਬੱਚੇ ਇਹ ਭਾਸ਼ਾ ਆਪਣੇ ਮਾਂ -ਬਾਪ ਤੋਂ ਹੀ ਸਿੱਖਦੇ ਹਨ । ਇਸ ਨੂੰ ਪਹਿਲੀ ਭਾਸ਼ਾ ਵੀ ਕਿਹਾ ਜਾਂਦਾ ਹੈ ।ਬੱਚੇ ਦਾ ਮਾਂ ਬੋਲੀ ਨਾਲ ਬਚਪਨ ਤੋਂ ਹੀ ਸਬੰਧ ਬਣ ਜਾਂਦਾ ਹੈ ।ਉਸ ਤੋਂ ਬਾਅਦ ਬੱਚਾ ਜੇਕਰ ਕੋਈ ਹੋਰ ਭਾਸ਼ਾ ਸਿੱਖਦਾ ਹੈ ਤਾਂ ਉਸ ਨੂੰ ਦੂਜੀ ਭਾਸ਼ਾ ਕਿਹਾ ਜਾਂਦਾ ਹੈ ।ਬੱਚਾ ਆਪਣੀ ਮਾਤ ਭਾਸ਼ਾ ਵਿਚ ਉੱਠਣਾ -ਬੈਠਣਾ , ਤੁਰਨਾ , ਖੇਡਦਾ ਤੇ ਬੋਲਣਾ ਸਿੱਖਦਾ ਹੈ ।ਇੱਥੇ ਹੀ ਉਸ ਦੀ ਪਹਿਲੀ ਸਿੱਖਿਆ ਸ਼ੁਰੂ ਹੋ ਜਾਂਦੀ ਹੈ ।

ਇਹ ਸਵੈ ਸਿੱਧ ਹੈ ਕਿ ਬੱਚਿਆਂ ਲਈ ਸਿੱਖਿਆ ਦਾ ਸਭ ਤੋਂ ਉੱਤਮ ਮਾਧਿਅਮ ਉਸ ਦੀ ਮਾਤ ਭਾਸ਼ਾ ਹੀ ਹੈ ।ਮਨੋਵਿਗਿਆਨਕ ਤੌਰ ਤੇ ਇਹ ਸਾਰਥਕੀ ਚਿੰਨ੍ਹਾਂ ਦੀ ਅਜਿਹੀ ਪ੍ਰਣਾਲੀ ਹੁੰਦੀ ਹੈ ਜੋ ਪ੍ਰਗਟਾਓ ਅਤੇ ਸਮਝ ਲਈ ਉਸ ਦੇ ਦਿਮਾਗ ਵਿੱਚ ਸਵੈਚਾਲੀ ਰੂਪ ਵਿਚ ਕੰਮ ਕਰਦੀ ਹੈ ।ਸਮਾਜੀ ਤੌਰ ਤੇ ਜਿਸ ਜਨ- ਸਮੂਹ ਦੇ ਮੈਂਬਰਾਂ ਨਾਲ ਉਸ ਦਾ ਸਬੰਧ ਹੁੰਦਾ ਹੈ ,ਉਸ ਨਾਲ ਇਕ ਮਿਕ ਹੋਣ ਦਾ ਸਾਧਨ ਹੈ ।ਸਿੱਖਿਆਵੀ ਤੌਰ ਤੇ ਉਹ ਮਾਤ ਭਾਸ਼ਾ ਰਾਹੀਂ ਇਕ ਅਣਜਾਣੇ ਭਾਸ਼ਾਈ ਮਾਧਿਅਮ ਨਾਲੋਂ ਤੇਜ਼ੀ ਨਾਲ ਸਿੱਖਦਾ ਹੈ ।(ਯੂਨੈਸਕੋ ,੧੯੫੩-੧੧)

ਨੇਮ ਚੌਮਸਕੀ ਅਤੇ ਹੋਰ ਭਾਸ਼ਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਮਾਤ ਭਾਸ਼ਾ ਲਗਪਗ ਬਾਰਾਂ ਸਾਲਾਂ ਦੀ ਉਮਰ ਤਕ ਸਿੱਖੀ ਜਾ ਸਕਦੀ ਹੈ ।ਇੱਕ ਵਾਰ ਜਦੋਂ ਇਹ ਆਬਦੀ ਖ਼ਤਮ ਹੋ ਜਾਂਦੀ ਹੈ ਤਾਂ ਵਿਅਕਤੀ ਦੁਆਰਾ ਸਿੱਖੀ ਹਰੇਕ ਭਾਸ਼ਾ ਦੂਜੀ ਭਾਸ਼ਾ ਬਣ ਜਾਂਦੀ ਹੈ ।ਇਹ ਗੱਲ ਵੱਖ ਹੈ ਕਿ ਵਿਅਕਤੀ ਵਿਸ਼ੇਸ਼ ਦੀਆਂ ਭਾਸ਼ਾਈ ਯੋਗਤਾਵਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ ।

ਬੱਚੇ ਮੁੱਢਲੀ ਸਿੱਖਿਆ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਉਹ ਮਾਂ ਦੀ ਭਾਸ਼ਾ ਤੋਂ ਸ਼ਬਦ ਬੋਲਣੇ ਸਿੱਖਦਾ ਹੈ । ਸਕੂਲ ਜਾਣ ਦੀ ਉਮਰ ਤੱਕ ਜਾਣੀ ਤਿੱਨ- ਚਾਰ ਸਾਲ ਦੀ ਉਮਰ ਹੋਣ ਵੇਲੇ ਤੱਕ ਇੱਕ ਬੱਚਾ ਬਹੁਤ ਸਾਰਾ ਸ਼ਬਦ ਭੰਡਾਰ, ਗਿਆਨ ਭੰਡਾਰ ਅਤੇ ਚਿੰਨ੍ਹਾਂ ਨੂੰ ਆਪਣੇ ਜ਼ਿਹਨ ਵਿੱਚ ਗ੍ਰਹਿਣ ਕਰ ਚੁੱਕਿਆ ਹੁੰਦਾ ਹੈ । ਉਸ ਨੇ ਸ਼ਬਦਾਵਲੀ ਅਤੇ ਬਿੰਬ ਉਕਰਨੇ ਸਿੱਖ ਲਏ ਹੁੰਦੇ ਹਨ ।ਇਨ੍ਹਾਂ ਹਾਲਤਾਂ ਵਿੱਚ ਜੇਕਰ ਬੱਚੇ ਨੂੰ ਦੂਜੀ ਭਾਸ਼ਾ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਸਮਝ ਲਿਆ ਜਾਵੇ ਕਿ ਉਸ ਨੂੰ ਤਿੰਨ ਚਾਰ ਸਾਲ ਪਿਛਾਂਹ ਵੱਲ ਲੈ ਕੇ ਜਾਣਾ ਹੀ ਹੈ ।ਅਜਿਹੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਬੱਚੇ ਦਾ ਤਿੰਨ ਤਿੰਨ ਚਾਰ ਸਾਲ ਦਾ ਸਮਾਂ ਬਰਬਾਦ ਹੀ ਹੋਇਆ ਹੈ ।ਨਵੇਂ ਸਿਰੇ ਤੋਂ ਉਹੀ ਸਭ ਕੁਝ ਸਿੱਖਣਾ ਬੱਚੇ ਲਈ ਕਠਿਨ ਕਾਰਜ ਹੀ ਹੁੰਦਾ ਹੈ ।ਦੂਜੀ ਭਾਸ਼ਾ ਵਿੱਚ ਮੁੱਢਲੀ ਪੜ੍ਹਾਈ ਕਰਨ ਵਾਸਤੇ ਉਸ ਨੂੰ ਮਾਨਸਿਕ ਬੋਝ ਝੱਲਣਾ ਪੈਂਦਾ ਹੈ ।ਇਕ ਛੋਟੇ ਬੱਚੇ ਨੂੰ ਉਦੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ,ਜਦੋਂ ਉਸ ਦੀ ਸਕੂਲ ਦੀ ਭਾਸ਼ਾ ਹੋਰ ਅਤੇ ਘਰ ਦੀ ਭਾਸ਼ਾ ਹੋਰ ਹੁੰਦੀ ਹੈ । ਬੱਚੇ ਦੀ ਮੁੱਢਲੀ ਪੜ੍ਹਾਈ ਲਈ ਮਾਤ ਭਾਸ਼ਾ ਹੀ ਢੁੱਕਵੀਂ ਹੈ ।ਬੱਚੇ ਦੇ ਗਿਆਨ ਦਾ ਵਿਕਾਸ ਜਿਨ੍ਹਾਂ ਮਾਤ ਭਾਸ਼ਾ ਨਾਲ ਹੋ ਸਕਦਾ ਹੈ, ਉਨ੍ਹਾਂ ਦੂਜੀ ਭਾਸ਼ਾ ਨਾਲ ਕਦੇ ਵੀ ਨਹੀਂ ਹੋ ਸਕਦਾ । ਜਿੱਥੇ ਮੁੱਢਲੀ ਸਿੱਖਿਆ ਮਾਤ ਭਾਸ਼ਾ ਨਾਲ ਹੀ ਬਿਹਤਰ ਤਰੀਕੇ ਨਾਲ ਕਰਵਾਈ ਜਾ ਸਕਦੀ ਹੈ, ਉਥੇ ਦੂਜੀ ਭਾਸ਼ਾ ਨੂੰ ਸਿੱਖਣ --ਸਿਖਾਉਣ ਲਈ ਵੀ ਮਾਤ ਭਾਸ਼ਾ ‘ਤੇ ਬਿਹਤਰ ਪਕੜ ਹੋਣੀ ਜ਼ਰੂਰੀ ਹੁੰਦੀ ਹੈ ।ਦੂਜੀ ਭਾਸ਼ਾ ਵਿੱਚ ਬੱਚੇ ਦਾ ਸ਼ਬਦ -ਭੰਡਾਰ

,ਮਾਤ ਭਾਸ਼ਾ ਜਿੰਨਾ ਨਹੀਂ ਹੋ ਸਕਦਾ ।ਜਿਸ ਕਰ ਕੇ ਦੂਜੀ ਭਾਸ਼ਾ ਵਿਚ ਪ੍ਰਾਪਤ ਗਿਆਨ ਅਧੂਰਾ ਗਿਆਨ ਬਣਕੇ ਹੀ ਰਹਿ ਜਾਂਦਾ ਹੈ । ਖੇਤਰੀ ਭਾਸ਼ਾ ਜਾਂ ਮਾਤ ਭਾਸ਼ਾ ਵਿਚ ਪੜ੍ਹਾਈ ਕਰਨ ਵਾਲੀ ਬੱਚੇ ਦੂਜੀ ਭਾਸ਼ਾ ਅਤੇ ਮਾਤ ਭਾਸ਼ਾ ਦੀ ਕਸ਼ਮਕਸ਼ ਵਿੱਚ ਸਿੱਖਿਆ ਵਿੱਚ ਪਛੜ ਜਾਂਦੇ ਹਨ ।ਮਾਤ ਭਾਸ਼ਾ ਵਿੱਚ ਮੁਹਾਰਤ ਹਾਸਿਲ ਕਰਨ ਵਾਲੇ ਬੱਚੇ ਹੀ ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਿਲ ਕਰ ਸਕਦੇ ਹਨ ਪੰਜਾਬ ਵਿੱਚ ਅਜਿਹੀ ਸਥਿਤੀ ਹੋ ਗਈ ਹੈ ਕਿ ਬੱਚੇ ਨਾ ਹੀ ਦੂਜੀ ਭਾਸ਼ਾ ਵਿੱਚ ਸਿੱਖਿਆ ਚੰਗੀ ਤਰ੍ਹਾਂ ਪ੍ਰਾਪਤ ਕਰ ਸਕੇ ਹਨ ਤੇ ਨਾ ਹੀ ਮਾਤ ਭਾਸ਼ਾ ਵਿੱਚ ਹੀ ਮੁਹਾਰਤ ਹਾਸਲ ਕਰ ਸਕੇ ਹਨ। ਦੋਨਾਂ ਭਾਸ਼ਾਵਾਂ ਨੂੰ ਸਿੱਖਦਿਆਂ ਹੋਇਆ ਉਹ ਨਾ ਹੀ ਮਾਤ ਭਾਸ਼ਾ ਨੂੰ ਨਾ ਹੀ ਪੰਜਾਬੀ ਭਾਸ਼ਾ ਨੂੰ ਚੰਗੀ ਤਰ੍ਹਾਂ ਲਿਖ ਬੋਲ ਸਕਦੇ ਹਨ, ਨਾ ਹੀ ਦੂਜੀ ਭਾਸ਼ਾ ਜਾਣੀ ਅੰਗਰੇਜ਼ੀ ਨੂੰ ਚੰਗੀ ਤਰ੍ਹਾਂ ਲਿਖ ਬੋਲ ਸਕਦੇ ਹਨ ।ਮਾਤ ਭਾਸ਼ਾ ਕੋਲ ਵੱਧ ਤੋਂ ਵੱਧ ਸ਼ਬਦ ਭੰਡਾਰ ਹੁੰਦਾ ਹੈ ,ਜਿਨ੍ਹਾਂ ਦੂਜੀ ਭਾਸ਼ਾ ਸਿੱਖ ਕੇ ਨਹੀਂ ਹੋ ਸਕਦਾ ।ਮਾਤ ਭਾਸ਼ਾ ਵਿੱਚ ਹੀ ਵੱਧ ਤੋਂ ਵੱਧ ਸ਼ਬਦ ਭੰਡਾਰ ਹੁੰਦਾ ਹੈ ,ਜਿਸ ਕਰਕੇ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਜਾ ਸਕਦਾ ਹੈ ਜੋ ਕਿ ਦੂਜੀ ਭਾਸ਼ਾ ਵਿੱਚ ਨਹੀਂ ਹੋ ਸਕਦਾ ।ਬੱਚੇ ਦਾ ਬੌਧਿਕ, ਨੈਤਿਕ ਤੇ ਗਿਆਨਾਤਮਕ ਵਿਕਾਸ ਮਾਤ ਭਾਸ਼ਾ ਵਿੱਚ ਹੀ ਹੋ ਸਕਦਾ ਹੈ । ।ਸਾਹਿਤ ਨ੍ਰਿਤ ਕਲਾ ,ਮੂਰਤੀ ਕਲਾ, ਚਿੱਤਰ ਕਲਾ ਆਦਿ ਵਿੱਚ ਵੀ ਮਾਤ ਭਾਸ਼ਾ ਨਾਲ ਹੀ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ।ਇਹ ਇਹ ਗਲਤ ਧਾਰਨਾ ਹੈ ਕਿ ਅੰਗਰੇਜ਼ੀ ਵਿਚ ਪ੍ਰਾਪਤ ਗਿਆਨ ਹੀ ਵਿਅਕਤੀ ਦੇ ਬੁੱਧੀਮਾਨ ਹੋਣ ਦਾ ਸਬੂਤ ਹੈ । ਅੰਗਰੇਜ਼ੀ ਸਿਰਫ਼ ਇੱਕ ਭਾਸ਼ਾ ਹੈ ,ਭਾਸ਼ਾ ਹਮੇਸ਼ਾ ਸੰਚਾਰ ਦਾ ਸਾਧਨ ਹੁੰਦੀ ਹੈ ਨਾ ਕਿ ਕਿਸੇ ਦੇ ਬੁੱਧੀਮਾਨ ਜਾਂ ਘੱਟ ਬੁੱਧੀਮਾਨ ਹੋਣ ਦਾ ਮਾਨਦੰਡ ਹੁੰਦੀ ਹੈ । ਬੱਚਾ ਆਪਣੀਆਂ ਦਾਦੀਆਂ ਨਾਨੀਆਂ ਤੋਂ ਸੁਣੀਆਂ ਕਹਾਣੀਆਂ ਦੇ ਅਰਥ ਮਾਤ ਭਾਸ਼ਾ ਵਿਚੋਂ ਵੀ ਲੱਭ ਸਕਦਾ ਹੈ ।

ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਮੁੱਢਲੀ ਸਿੱਖਿਆ ਪ੍ਰਦਾਨ ਕਰਨ ਲਈ ਮਾਤ ਭਾਸ਼ਾ ਦਾ ਕੋਈ ਬਦਲ ਨਹੀਂ ਹੋ ਸਕਦਾ ।ਬੇਸ਼ੱਕ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਜ਼ਰੂਰੀ ਹਨ ।ਭਾਸ਼ਾਵਾਂ ਜਿੰਨੀਆਂ ਮਰਜ਼ੀ ਸਿੱਖ ਲਈਆਂ ਜਾਣ ,ਉਹ ਦੂਜੀਆਂ ਭਾਸ਼ਾਵਾਂ ਹਨ ।ਦੂਜੀਆਂ ਭਾਸ਼ਾਵਾਂ ਬੱਚੇ ਨੂੰ ਜਾਣਕਾਰੀ ਤਾਂ ਦੇ ਸਕਦੀਆਂ ਹਨ ਪਰ ਮੁਹਾਰਤ ਹਾਸਲ ਨਹੀਂ ਕਰਵਾ ਸਕਦੀਆਂ ।ਔਖੇ ਤੋਂ ਔਖੇ ਵਿਸ਼ੇ ਵੀ ਜੇਕਰ ਮਾਤ ਭਾਸ਼ਾ ਰਾਹੀਂ ਪੜ੍ਹਾਏ ਜਾਣ ਤਾਂ ਬੱਚੇ ਉਨ੍ਹਾਂ ਨੂੰ ਜਲਦੀ ਸਮਝ ਸਕਦੇ ਹਨ ।ਦੂਜੀਆਂ ਭਾਸ਼ਾਵਾਂ ਦਾ ਸੀਮਤ ਗਿਆਨ ਪੜ੍ਹਨ ਪੜ੍ਹਾਉਣ ਅਤੇ ਸਮਝਣ ਵਿੱਚ ਰੁਕਾਵਟ ਪੈਦਾ ਕਰਦਾ ਹੈ ।ਜੇਕਰ ਸਮਾਜ ਅਤੇ ਸਰਕਾਰਾਂ ਨੇ ਇਸ ਗੱਲ ਵੱਲ ਗਹਿਰਾਈ ਨਾਲ ਸੋਚ ਵਿਚਾਰ ਨਾ ਕੀਤੀ ਤਾਂ ਆਉਣ ਵਾਲੇ ਕੱਲ੍ਹ ਨੂੰ ਖਤਰਨਾਕ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਨਿੱਕੇ ਬਾਲ ਮਲੂਕ ਜਿੰਦਾਂ ਇਸੇ ਤਰ੍ਹਾਂ ਹੀ ਮਾਨਸਿਕ ਬੋਝ ਥੱਲੇ ਦੱਬ ਕੇ ਰਹਿ ਜਾਣਗੀਆਂ ।

ਵੀਰਪਾਲ ਕੌਰ ‘ਕਮਲ ‘

8569001590

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਫਕਿਰਮੰਦ ਗਾਇਕ ਮੰਨਾ ਫਗਵਾੜਾ✍️ ਹਰਜੰਿਦਰ ਸੰਿਘ ਜਵੰਦਾ

ਕਸਿਾਨੀ ਅੰਦੋਲਨ ਨਾਲ ਜੁੜੀਆਂ ਘਟਨਾਵਾਂ ਤੇ ਅਧਾਰਤਿ ਨਵੇਂ ਗੀਤ ‘ਅੱਕੇ ਹੋਏ ਜੱਟ’ ਨਾਲ ਚਰਚਾ ‘ਚ

ਪੰਜਾਬੀ ਬੰਦੇ ਵੱਿਚੋਂ ਨਾ ਕਦੀ ਪੰਜਾਬੀ ਨਕਿਲ ਸਕਦੀ ਹੈ ਨਾ ਹੀ ਪੰਜਾਬਙ ਭਾਵੇਂ ਉਹ ਦੁਨੀਆਂ ਦੇ ਕਸਿੇ ਵੀ ਕੋਨੇ ਵੱਿਚ ਹੀ ਕਉਿਂ ਨਾ ਵਸਦਾ ਹੋਵੇਙ ਮਨਪ੍ਰੀਤ ਸੰਿਘ ਉਰਫ ਮੰਨਾ ਫਗਵਾੜਾ ਵੀ ਇਸੇ ਤੱਥ ਨੂੰ ਸੱਚ ਕਰਦਾ ਹੋਇਆ ਕਲਾਕਾਰ ਹੈਙ

ਮੰਨਾ ਫਗਵਾੜਾ ਨੂੰ ਪੰਜਾਬ ਵੱਿਚੋਂ ਯੂਰੋਪ ਦੇ ਇੱਕ ਖੂਬਸੂਰਤ ਦੇਸ਼ ਇਟਲੀ ਗਏ ਹੋਏ 15 ਸਾਲਾਂ ਤੋਂ ਉੱਪਰ ਦਾ ਸਮਾਂ ਹੋ ਗਆਿ ਹੈ ਫਰਿ ਵੀ ਉਸਦਾ ਪੰਜਾਬ ਅਤੇ ਪੰਜਾਬੀ ਪ੍ਰਤੀ ਮੋਹ ਕਦੀ ਭੰਗ ਨਹੀਂ ਹੋਇਆਙ ਓਥੇ ਰਹ ਿਕੇ ਵੀ ਉਸਨੇ ਆਪਣੀ ਪੰਜਾਬੀ ਵਰਿਸੇ ਪ੍ਰਤੀ ਸ਼ਮੂਲੀਅਤ ਜਾਰੀ ਰੱਖੀ ਹੈਙ ਭਾਵੇਂ ਉਹ ਖੇਡਾਂ ਕਰਾ ਕੇ ਹੋਵੇ ਜਾਂ ਸਭਆਿਚਾਰਕਿ ਮੇਲੇ ਕਰਵਾ ਕੇਙ ਮੰਨਾ ਫਗਵਾੜਾ ਨੇ ਹਮੇਸ਼ਾ ਇਟਲੀ ਵੱਿਚ ਪੰਜਾਬੀ ਵਰਿਸੇ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵੱਿਚ ਯੋਗਦਾਨ ਪਾਇਆ ਹੈਙ

ਕੁਝ ਮਹੀਨੇ ਪਹਲਿਾਂ ਭਾਰਤ ਦੇਸ਼ ਵੱਿਚ ਸਰਕਾਰ ਵੱਲੋਂ ਤੰਿਨ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ ਜਸਿਦਾ ਸਾਰੇ ਦੇਸ਼ ਵੱਿਚ ਵਰਿੋਧ ਹੋ ਰਹਿਾ ਹੈਙ ਮੰਨਾ ਫਗਵਾੜਾ ਨੇ ਭਾਰਤ ਦੇਸ਼ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਹੋਣ ਦੇ ਬਾਵਜੂਦ ਇਸ ਕਸਿਾਨੀ ਅੰਦੋਲਨ ਵੱਿਚ ਹੱਿਸਾ ਪਾਇਆ ਹੈ ਆਪਣਾ ਗੀਤ "ਅੱਕੇ ਹੋਏ ਜੱਟ" ਕੱਢ ਕੇਙ ਇਸ ਗੀਤ ਵੱਿਚ ਸੱਿਧੀ ਸਰਕਾਰ ਨੂੰ ਵੰਗਾਰ ਹੈ ਕ ਿਦੱਿਲੀ ਦੀ ਹਰ ਸਰਕਾਰ ਨੇ ਮਜ਼ਲੂਮਾਂ ਉੱਤੇ ਕਹਰਿ ਹੀ ਢਾਇਆ ਹੈ ਅਤੇ ਇੱਕ ਵਾਰ ਫੇਰ ਉਸਦਾ ਮੁਕਾਬਲਾ ਬਹਾਦਰ ਯੋਧਆਿਂ ਨਾਲ ਹੈਙ ਭਾਰਤੀ ਕਸਿਾਨ ਆਪਣਾ ਹੱਕ ਮੰਗ ਰਹੇ ਹਨ ਪਰ ਸਰਕਾਰ ਓਹਨਾ ਉੱਤੇ ਜ਼ੁਲਮ ਢਾ ਰਹੀ ਹੈਙ ਇਸੇ ਜ਼ੁਲਮ ਨੂੰ ਨੱਥ ਪਾਉਣ ਲਈ ਦੁਨੀਆ ਭਰ ਵੱਿਚ ਬੈਠੇ ਪੰਜਾਬੀ ਇੱਕ ਜੁੱਟ ਹੋਏ ਹਨ ਅਤੇ ਹਰ ਖੇਤਰ ਦੇ ਲੋਕ ਇਸ ਵੱਿਚ ਵੱਧ ਚੜ ਕੇ ਹੱਿਸਾ ਪਾ ਰਹੇ ਹਨਙ ਮੰਨਾ ਫਗਵਾੜਾ ਨੇ ਆਪਣੇ ਇਸ ਗੀਤ "ਅੱਕੇ ਹੋਏ ਜੱਟ" ਨਾਲ ਆਪਣੀ ਹਾਜ਼ਰੀ ਦਰਜ ਕਰਾਈ ਹੈਙ ਉਸਦੇ ਇਸ ਜੋਸ਼ੀਲੇ ਗੀਤ ਨੂੰ ਚਰਚਤਿ ਗੀਤਕਾਰ ਲਵਲੀ ਨੂਰ ਨੇ ਲਖਿਿਆ ਹੈਙ ਗੀਤ ਵੱਿਚ ਕਸਿਾਨੀ ਅੰਦੋਲਨ ਨਾਲ ਜੁੜੀਆਂ ਕੁਝ ਚਰਚਤਿ ਘਟਨਾਵਾਂ ਦਾ ਜ਼ਕਿਰ ਕੀਤਾ ਗਆਿ ਹੈ ਜਵਿੇਂ ਕੰਗਨਾ ਰਣੌਤ ਨੂੰ ਵਕਤ ਆਉਣ ਤੇ ਭਾਜੀ ਮੋੜੀ ਜਾਣੀ ਹੈਙ ਅੰਦੋਲਨ ਦੌਰਾਨ ਕਸਿਾਨਾਂ ਦੀ ਤਆਿਰੀਆਂ ਅਤੇ ਸਰਕਾਰਾਂ ਦੇ ਫੈਸਲੇ ਦੀ ਉਡੀਕਙ

ਮੰਨਾ ਫਗਵਾੜਾ ਦੇ ਇਸਤੋਂ ਪਹਲਿਾਂ ਵੀ ਜੋ ਗੀਤ ਆਏ ਹਨ ਉਹ ਸਾਫ ਸੁਥਰੇ, ਯਾਰੀ ਦੋਸਤੀ ਅਤੇ ਸੱਭਆਿਚਾਰ ਨੂੰ ਪ੍ਰਭਾਸ਼ਤਿ ਕਰਦੇ ਹਨਙ ਜਓਿੰਦੇ ਰਹਣਿ ਇਹੋ ਜਹਿੇ ਪੰਜਾਬੀ ਜੋ ਵਦਿੇਸ਼ਾਂ ਵੱਿਚ ਵੀ ਰਹ ਿਕੇ ਪੰਜਾਬੀਅਤ ਨਹੀਂ ਭੁੱਲੇ ਅਤੇ ਦੇਸ਼ ਦਾ ਨਾਂ ਉੱਚਾ ਕਰਦੇ ਹਨਙ

ਹਰਜੰਿਦਰ ਸੰਿਘ ਜਵੰਦਾ 9463828000

ਹੁਲਾਸ ਅਤੇ ਖੇੜਿਆਂ ਭਰਪੂਰ ਬਸੰਤ ਰੁੱਤ✍️ਵੀਰਪਾਲ ਕੌਰ ਕਮਲ

ਹਰ ਸਾਲ ਵਿੱਚ ਬਾਰਾਂ ਮਹੀਨੇ ਹੁੰਦੇ ਹਨ। ਛੇ ਰੁੱਤਾਂ ਵਾਰੋ ਵਾਰੀ ਆਉਂਦੀਆਂ ਹਨ ।ਹਰੇਕ ਰੁੱਤ ਦੀ ਆਪਣੀ ਮਹੱਤਤਾ ਹੈ। ਬੇਸ਼ੱਕ ਦੋ ਰੁੱਤਾਂ ਹੀ ਮੁੱਖ ਤੌਰ ਤੇ ਮੰਨੀਆਂ ਗਈਆਂ ਹਨ । ਗਰਮੀ ਦੀ ਰੁੱਤ ਅਤੇ ਸਰਦੀ ਦੀ ਰੁੱਤ। ਪਰ ਸਾਡੇ ਧਾਰਮਿਕ ਗ੍ਰੰਥ , ਪੁਰਾਤਨ, ਗ੍ਰੰਥ ਵੇਦ ਸਾਹਿਤ, ਸੱਭਿਆਚਾਰ, ਲੋਕ ਸਾਹਿਤ ,ਕਿੱਸਾ ਸਾਹਿਤ, ਬਾਰਾਂ ਮਾਹ ਸਹਿਤ, ਸਾਰੇ ਹੀ ਛੇ ਰੁੱਤਾਂ ਦਾ ਵਰਣਨ ਕਰਦੇ ਹਨ ।

ਪੰਜਾਬ ਨੂੰ ਸੱਭਿਆਚਾਰ ਦਾ ਪੰਘੂੜਾ ਕਿਹਾ ਜਾਂਦਾ ਹੈ । ਇੱਥੋਂ ਦੇ ਵਸਨੀਕਾਂ ਨੂੰ ਵੱਖ -ਵੱਖ ਰੁੱਤਾਂ ਦਾ ਅਨੁਭਵ ਪ੍ਰਾਪਤ ਹੁੰਦਾ ਹੈ ।ਦੋ -ਦੋ ਮਹੀਨੇ ਦੀ ਹਰ ਰੁੱਤ ਦੀ ਆਪਣੀ ਹੀ ਵਿਸ਼ੇਸ਼ਤਾ ਹੈ ।ਇਨ੍ਹਾਂ ਰੁੱਤਾਂ ਵਿੱਚੋਂ ਹੀ ਹੈ-- ਬਸੰਤ ਰੁੱਤ । ਇਹ ਚੇਤ ਅਤੇ ਵਿਸਾਖ ਦੇ ਵਿਚਕਾਰ ਆਉਣ ਵਾਲੀ ਰੁੱਤ ਹੈ। ਇਹ ਅੰਗਰੇਜ਼ੀ ਮਹੀਨੇ ਦੇ ਮਾਰਚ, ਅਪ੍ਰੈਲ ਵਿਚਕਾਰ ਆਉਂਦੀ ਹੈ । ਇਸ ਰੁੱਤ ਦੇ ਸਮੇਂ ਦੌਰਾਨ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ ਮੌ।ਸਮ ਬੜਾ ਹੀ ਸੁਹਾਵਣਾ ਹੁੰਦਾ ਹੈ ।

ਬਸੰਤ ਰੁੱਤ ਨੂੰ’ ਰੁੱਤਾਂ ਦੀ ਰਾਣੀ ‘ਕਿਹਾ ਜਾਂਦਾ ਹੈ। ਇਸ ਨੂੰ ਕਾਲਿਕਾ ਪੁਰਾਣ ਵਿੱਚ ਸ਼ਾਵਰਾ ਕਿਹਾ ਗਿਾਆ ਹੈ । ਕਿਸੇ ਸਮੇਂ ‘ਮਦਨ ਉਤਸਵ” ਵੀ ਕਿਹਾ ਜਾਂਦਾ ਸੀ । ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਵਿੱਚ ਬਸੰਤ ਰੁੱਤ ਨੂੰ” ਰਿਤੂ ਮੇਂ ਮੈਂ ਬਸੰਤ ਹੂੰ “ ਕਿਹਾ ਸੀ ।

ਇਸ ਤਰ੍ਹਾਂ ਖ਼ੂਬਸੂਰਤ ਵਿਸ਼ੇਸ਼ਣਾਂ ਨਾਲ ਨਿਵਾਜੀ ਹੋਈ ਇਹ ਬਸੰਤ ਰੁੱਤ ਮਸਤੀ ਹੁਲਾਸ ਤੇ ਖੇੜਾ ਲੈ ਕੇ ਆਉਂਦੀ ਹੈ। ਫੁੱਲਾਂ ਅਤੇ ਦਰਖਤਾਂ ਨੂੰ ਇਸ ਸਮੇਂ ਦੌਰਾਨ ਨਵਾਂ ਜੀਵਨ ਮਿਲਦਾ ਹੈ ।ਬਾਗਾਂ ਵਿੱਚ ਫੁੱਲ ਖਿੜਦੇ ਹਨ ,ਕੋਇਲ ਗੀਤ ਗਾਉਂਦੀ ਹੈ, ਭੌਰੇ ਮਸਤੀ ਦੇ ਰਾਗ ਗਾਉਂਦੇ ਹੋਏ ਫੁੱਲਾਂ ਤੇ ਮੰਡਰਾਉਂਦੇ ਹਨ। ਇਸ ਨੂੰ ਵਧਣ- ਫੁੱਲਣ ਦੀ ਰੁੱਤ ਵੀ ਕਿਹਾ ਜਾਂਦਾ ਹੈ। ਕੜਾਕੇ ਦੀ ਠੰਢ ਤੋਂ ਬਾਅਦ ਆਉਣ ਵਾਲਾ ਇਹ ਸਮਾਂ ਹੁਲਾਸ ਭਰਪੂਰ ਹੁੰਦਾ ਹੈ ।

ਇਸ ਰੁੱਤ ਵਿੱਚ ਸੈਰ ਕਰਨ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ ।ਇਸ ਸਮੇਂ ਸੈਰ ਕਰਨ ਨਾਲ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਮਿਲਦੀ ਹੈ । ਇਹ ਸੁਹਾਵਣੀ ਰੁੱਤ ਸਰੀਰ ਨੂੰ ਰਿਸ਼ਟ- ਪੁਸ਼ਟ ਕਰਦੀ ਹੈ ।ਜ਼ਿਆਦਾ ਸਰਦੀ ਜਾਂ ਗਰਮੀ ਹੋਣ ਨਾ ਕਰਕੇ ਸਵੇਰ ਦੇ ਸਮੇਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ ।ਇਸ ਰੁੱਤ ਨੂੰ ਪ੍ਰੇਮ ਮੇਲਣ ਦੀ ਰੋਮਾਂਟਿਕ ਰੁੱਤ ਵੀ ਮੰਨਿਆ ਗਿਆ ਹੈ। ਸੁਹਾਵਣੀ ਰੁੱਤ ਹੋਣ ਕਰਕੇ ਵਾਤਾਵਰਣ ਅਨੁਕੂਲ ਰਹਿੰਦਾ ਹੈ ।ਇਸੇ ਕਰ ਕੇ ਇਸ ਰੁੱਤ ਵਿੱਚ ਖਾਣ ਪੀਣ ਨੂੰ ਵੀ ਮਹੱਤਵਪੂਰਨ ਮੰਨਿਆ ਗਿਆ ਹੈ । ਹੋਲੀ, ਰਾਮ ਨੌਮੀ, ਵਿਸਾਖੀ ਸਾਰੇ ਤਿਉਹਾਰ ਇਸ ਰੁੱਤ ਦੌਰਾਨ ਹੀ ਆਉਂਦੇ ਹਨ। ਪੰਜਾਬੀ ਗੁਰੂ -ਪੀਰਾਂ ,ਫ਼ਕੀਰਾਂ ,ਸੰਤਾਂ ਅਤੇ ਭਗਤਾਂ ਨੇ ਇਸ ਰੁੱਤ ਦਾ ਸਬੰਧ ਕੁਦਰਤ ਨਾਲ ਜੋੜ ਕੇ ਕੁਦਰਤ ਦੀ ਸੁੰਦਰਤਾ ਨੂੰ ਬਿਆਨਿਆ ਅਤੇ ਵਡਿਆਇਆ ਹੈ । ਕੁਦਰਤ ਦਾ ਪ੍ਰਮਾਤਮਾ ਦਾ ਅਤੇ ਆਤਮਾ ਦਾ ਰਹੱਸ ਦੱਸ ਕੇ ਲੋਕਾਂ ਨੂੰ ਕੁਦਰਤ ਦੇ ਨੇੜੇ ਦਾ ਸਬੰਧ ਦੱਸਿਆ ਹੈ । ਗੁਰੂ ਨਾਨਕ ਦੇਵ ਜੀ ਨੇ ਬਾਰਾਂ ਮਾਹ ਤੁਖਾਰੀ ਰਾਗ ਵਿਚ ਇਸ ਤਰ੍ਹਾਂ ਵਰਣਨ ਕੀਤਾ ਹੈ :-

 

ਚੇਤ ਬਸੰਤ ਭਲਾ ਭਵਰ ਸੁਹਾਵੜੇ ਬਲ ਫੂਲੈ ।।।

ਪੰਜ ਬਾਰਿ ਮੈਂ ਪਿਰੁ ਘਰਿ ਬਾਹੁੜੈ ।।

ਪਿਰ ਘਰਿ ਨਹੀਂ ਆਵੈ ਧਨ ਕਿਉਂ ਸੁੱਖ ਪਾਵੇ ।।

ਬਿਰਹਾ ਵਿਰੋਧ ਤਨ ਛੀਜੈ ।।

ਕੋਕਿਲ ਅੰਬ ਸੁਹਵੈ ਬੋਲੈ ਕਿਉਂ ਦੁਖ ਅੰਕ ਸਹੀ ਜੈ ।।

ਭੰਵਰ ਭਾਵ ਤਾ ਭੰਵਤਾ ਫੂਲੀ ਛਾਤੀ ਕਿਉਂ ਜੀਵ ਘਰ ਆਏ ।।

ਨਾਨਕ ਚੇਤ ਸਹਿਜ ਸੁਖ ਪਾਵੈ ।ਜੋ ਹਰਿ ਵਰ ਘਰਿ ਧਨ ਪਾਵੇ ।।

ਪੰਜਾਬ ਦੇ ਇਤਿਹਾਸ ਵਿੱਚ ਬਸੰਤ ਰੁੱਤ ਦਾ ਬਹੁਤ ਮਹੱਤਵ ਹੈ। ਗਿਆਨ ਅਤੇ ਕਲਾ ਦੀ ਦੇਵੀ ਸਰਸਵਤੀ ਦਾ ਜਨਮ ਇਸ ਦਿਨ ਮਨਾਇਆ ਜਾਂਦਾ ਹੈ ।ਪੂਜਾ ਅਰਚਨਾ ਵਰਤ ਕੀਤੇ ਜਾਂਦੇ ਹਨ ।ਰਾਜਿਆਂ -ਮਹਾਰਾਜਿਆਂ ਦੇ ਸਮੇਂ ਇਸ ਦਿਨ ਕਾਮਦੇਵ ਦੀ ਪੂਜਾ ਕੀਤੀ ਜਾਂਦੀ ਸੀ । ਇਸ ਦਿਨ ਦਾ ਸੰਬੰਧ’ ਵੀਰ ਹਕੀਕਤ ਰਾਏ ‘ਦੀ ਸ਼ਹੀਦੀ ਨਾਲ ਵੀ ਹੈ। 1741ਈਸਵੀ ਵਿੱਚ ਵੀਰ ਹਕੀਕਤ ਰਾਏ ਨੂੰ ਸਿਰਫ ਸਤਾਰਾਂ ਸਾਲ ਦੀ ਉਮਰ ਵਿੱਚ ਧਰਮ ਪਰਿਵਰਤਨ ਨਾ ਕਰਨ ਦੇ ਦੋਸ਼ ਵਿੱਚ ਸਜ਼ਾ ਦਿੱਤੀ ਗਈ ਸੀ ।

 

ਜਿੱਥੇ ਇਸ ਦਿਨ ਦਾ ਐਨਾ ਇਤਿਹਾਸਕ ਮਹੱਤਵ ਹੈ। ਉੱਥੇ ਇਹ ਵੀ ਮਨਜ਼ੂਰ ਕਰਨਾ ਪੈਣਾ ਹੈ ਕਿ ਇਸ ਦਾ ਸਮਾਜਿਕ ਮਹੱਤਵ ਵੀ ਓਨਾ ਹੀ ਹੈ ।ਇਹ ਰੁੱਤ ਸੰਪੂਰਣ ਮਨੁੱਖਤਾ ਨੂੰ ਹੁਲਾਸ ਦੇਣ ਸੰਬੰਧ ਬਣਾਉਣ ਖ਼ੁਸ਼ੀਆਂ ਖੇੜਿਆਂ ਨੂੰ ਜਨਮ ਦੇਣ ਦੀ ਰੁੱਤ ਹੈ ।ਪੰਜਾਬ ਵਿੱਚ ਇਸ ਸਮੇਂ ਕਣਕ ਅਤੇ ਸਰ੍ਹੋਂ ਦੀ ਫ਼ਸਲ ਦੀ ਜੋਬਨ ਰੁੱਤ ਹੁੰਦੀ ਹੈ । ਹਰ ਪਾਸੇ ਸਰ੍ਹੋਂ ਦੇ ਪੀਲੇ ਫੁੱਲਾਂ ਦੀ ਭਾਹ ਮਾਰਦੀ ਹੈ । ਇਨ੍ਹਾਂ ਦਿਨਾਂ ਦੌਰਾਨ ਮੁਟਿਆਰਾਂ ਅਤੇ ਗੱਭਰੂ ਪੀਲੇ ਰੰਗ( ਬਸੰਤੀ ਰੰਗ )ਦਾ ਪਹਿਰਾਵਾ ਪਾਉਂਦੇ ਹਨ ।ਇਹੋ ਜਿਹੇ ਵਾਤਾਵਰਣ ਨੂੰ ਲਾਲਾ ਧਨੀ ਰਾਮ ਚਾਤ੍ਰਿਕ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ -:

ਪੰਛੀਆਂ ਨੇ ਗਾਇਆ ਹਿੰਡੋਲ ਤੇ ਬਸੰਤ ਰਾਗ ‘

ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ।

ਕੇਸਰੀ ਦੁਪੱਟੇ ਬਸੰਤ ਕੌਰ ਪੈਣ ਜਦੋਂ ,

ਡੋਰੇਦਾਰ ਨੈਣਾਂ ਵਿੱਚ ਸੁੱਟੀਆਂ ਗਲਾਲੀਆਂ ।

ਬਸੰਤ ਰੁੱਤ ਇਤਿਹਾਸਕ ਅਤੇ ਸਮਾਜਿਕ ਵਰਤਾਰੇ ਵਿੱਚ ਖ਼ੂਬ ਸਥਾਨ ਰੱਖਦੀ ਹੈ ।ਆਓ ਅਸੀਂ ਇਸ ਰੁੱਤ ਨੂੰ ਖੁਸ਼ੀਆਂ ਖੇੜਿਆਂ ਨਾਲ ਮਾਣੀਏ ‘ਆਪਣੇ ਗਵਾਚ ਰਹੇ ਵਿਰਸੇ ਨੂੰ ਬਚਾਈਏ ।

ਵੀਰਪਾਲ ਕੌਰ “ਕਮਲ “(8569001590)

ਹੋਂਦ ਨਹੀਂ ਛੱਡੀਦੀ ✍️ਸਾਬ!ਸਲੇਮਪੁਰੀ ਦੀ ਚੂੰਢੀ

ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਕਿਰਤੀ-ਕਿਸਾਨਾਂ ਵਲੋਂ ਅੰਦੋਲਨ ਵਿੱਢਿਆ ਹੋਇਆ ਹੈ। ਦੇਸ਼ ਵਿਚ ਖੇਤੀ ਕਾਨੂੰਨਾਂ ਦੇ ਬੁਰੇ ਪ੍ਰਭਾਵਾਂ ਵਿਰੁੱਧ ਸੱਭ ਤੋਂ ਪਹਿਲਾਂ ਪੰਜਾਬ ਨੇ ਅਵਾਜ ਬੁਲੰਦ ਕੀਤੀ। ਪੰਜਾਬ ਦੀਆਂ ਵੱਖ ਵੱਖ ਕਿਰਤੀ-ਕਿਸਾਨ ਜਥੇਬੰਦੀਆਂ ਇੱਕ ਮੰਚ 'ਤੇ ਇਕੱਠੀਆਂ ਹੋ ਕੇ ਅੰਦੋਲਨ ਕਰ ਰਹੀਆਂ ਹਨ। ਕਿਰਤੀ-ਕਿਸਾਨ ਅੰਦੋਲਨ ਦੌਰਾਨ ਹੁਣ ਤੱਕ ਲਗਭਗ 200-250 ਦੇ ਕਰੀਬ ਅੰਦੋਲਨਕਾਰੀਆਂ ਦੀ ਜਾਨ ਵੀ ਚਲੀ ਗਈ ਹੈ ਅਤੇ ਇਥੇ ਹੀ ਬਸ ਨਹੀਂ ਹੁਣ ਵੀ ਹਰ ਰੋਜ ਅੰਦੋਲਨ ਕਰ ਰਹੇ ਕਿਰਤੀ-ਕਿਸਾਨਾਂ ਵਿਚੋਂ ਮੌਤਾਂ ਹੋਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। 26 ਜਨਵਰੀ ਨੂੰ ਜਾਣੇ-ਅਣਜਾਣੇ ਵਿਚ ਦਿੱਲੀ ਦੇ ਲਾਲ ਕਿਲ੍ਹੇ ਤੱਕ ਕਿਰਤੀ-ਕਿਸਾਨਾਂ ਦੇ ਪਹੁੰਚ ਜਾਣ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਕਿਰਤੀ-ਕਿਸਾਨਾਂ ਨਾਲ ਜੋ ਵਰਤਾਓ ਕੀਤਾ ਗਿਆ ਅਤੇ ਜੋ ਹੁਣ ਵੀ ਜਾਰੀ ਹੈ, ਨੂੰ ਬਿਆਨਿਆ ਜਾਣਾ ਬਹੁਤ ਔਖਾ ਹੈ। ਪੁਲਿਸ ਵਲੋਂ ਬਜੁਰਗਾਂ ਅਤੇ ਔਰਤਾਂ ਉਪਰ ਵੀ ਰੱਜ ਕੇ ਤਸ਼ੱਦਦ ਕੀਤਾ ਗਿਆ, ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ। ਕੇਂਦਰ ਸਰਕਾਰ ਵਲੋਂ ਅੰਦੋਲਨ ਨੂੰ ਕੁਚਲਣ ਲਈ ਹਰ ਸੰਭਵ ਯਤਨ ਜੁਟਾਏ ਗਏ, ਜਿਸ ਨਾਲ ਇੱਕ ਵਾਰੀ ਤਾਂ ਅੰਦੋਲਨ ਨੂੰ ਸੱਟ ਵੱਜੀ, ਪਰ ਫਿਰ ਅੰਦੋਲਨਕਾਰੀਆਂ ਨੇ ਮੁੜ ਆਪਣਾ ਮੋਰਚਾ ਸੰਭਾਲ ਲਿਆ, ਜੋ ਹੁਣ ਚੜ੍ਹਦੀ ਕਲਾ ਵਿੱਚ ਹੈ। ਪੰਜਾਬ ਦੇ ਬਹਾਦਰ ਕਿਰਤੀ-ਕਿਸਾਨਾਂ ਵਲੋਂ ਸ਼ੁਰੂ ਕੀਤੇ ਅੰਦੋਲਨ ਦੀਆਂ ਬਾਹਵਾਂ ਹੁਣ ਦੇਸ਼ ਦੇ ਸਾਰੇ ਸੂਬਿਆਂ ਦੇ ਕਿਰਤੀ- ਕਿਸਾਨ ਬਣ ਚੁੱਕੇ ਹਨ। 26 ਜਨਵਰੀ ਦੀ ਦਿੱਲੀ ਘਟਨਾ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਅੱਗੇ ਆ ਗਏ ਹਨ, ਜਿਸ ਕਰਕੇ ਅਸੀਂ ਪੰਜਾਬ ਦੇ ਕਿਰਤੀ-ਕਿਸਾਨ ਆਗੂਆਂ ਜਿਨ੍ਹਾਂ ਨੇ ਦੇਸ਼ ਵਿਚ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦਾ ਮੁੱਢ ਬੰਨ੍ਹਿਆ, ਮਹਿਸੂਸ ਹੋ ਰਿਹਾ ਹੈ ਕਿ ਹੁਣ ਉਨ੍ਹਾਂ ਨੂੰ ਸੂਬਾ ਅਤੇ ਕੌਮੀ ਪੱਧਰ 'ਤੇ ਉਹ ਥਾਂ ਨਹੀਂ ਦਿੱਤੀ ਜਾ ਰਹੀ, ਜਿਸ ਦੇ ਉਹ ਹੱਕਦਾਰ ਹਨ। ਖੇਤੀ ਅੰਦੋਲਨ ਦੀ ਹੋਂਦ ਪੰਜਾਬ ਦਾ ਕਿਰਤੀ-ਕਿਸਾਨ ਹੈ, ਇਸ ਲਈ ਪੰਜਾਬ ਦੇ ਸਾਰੇ ਕਿਰਤੀ-ਕਿਸਾਨ ਆਗੂਆਂ ਨੂੰ ਹਮੇਸ਼ਾ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਉੱਚਾ ਰੁਤਬਾ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਹੌਂਸਲੇ ਬੁਲੰਦ ਰਹਿਣ। ਪੰਜਾਬ ਦੇ ਕਿਰਤੀ-ਕਿਸਾਨ ਆਗੂਆਂ ਦਾ ਕੱਦ ਬਹੁਤ ਉੱਚਾ ਹੈ। ਸਿਆਣਿਆਂ ਦਾ ਕਥਨ ਹੈ ਕਿ ਕਦੀ ਵੀ ਆਪਣੀ ਹੋਂਦ ਨਹੀਂ ਛੱਡੀਦੀ।  ਪੰਜਾਬ ਦਾ ਕਿਰਤੀ-ਕਿਸਾਨ  ਸਿਰੜੀ ਹੋਣ ਕਰਕੇ ਅੱਜ ਪੂਰੇ ਹੌਸਲਾ ਨਾਲ ਡਟਿਆ ਬੈਠਾ ਹੈ, ਕੇਂਦਰ ਸਰਕਾਰ ਉਨ੍ਹਾਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ  ਪਿਛੇ ਧੱਕਣਾ ਚਾਹੁੰਦੀ ਹੈ, ਕਿਉਂਕਿ ਸਰਕਾਰ ਸਮਝਦੀ ਹੈ ਕਿ ਜੇ ਪੰਜਾਬ ਪਿਛੇ ਹੱਟ ਗਿਆ ਤਾਂ ਬਾਕੀ ਸੂਬਿਆਂ ਦੇ ਕਿਰਤੀ-ਕਿਸਾਨ ਆਪਣੇ ਆਪ ਪਿਛੇ ਹਟ ਜਾਣਗੇ। ਇਸ ਵੇਲੇ ਕਦੀ ਕਦਾਈਂ ਜਦੋਂ ਗੋਦੀ ਮੀਡੀਆ ਖੇਤੀ ਅੰਦੋਲਨ ਦੀ ਪੇਸ਼ਕਾਰੀ ਕਰਦਾ ਹੈ ਤਾਂ ਉਹ   ਪੰਜਾਬ ਦੇ ਆਗੂਆਂ ਨੂੰ ਪਹਿਲ ਦੇਣ ਦੀ ਥਾਂ ਰਾਕੇਸ਼ ਟਿਕੈਤ ਨੂੰ ਪਹਿਲ ਦਿੰਦਾ ਹੈ। ਇਸ ਵਿਚ ਵੀ ਕੋਈ ਸ਼ੱਕ  ਨਹੀਂ ਹੈ, ਕਿ ਰਾਕੇਸ਼ ਟਿਕੈਤ  ਕੌਮੀ ਪੱਧਰ ਦੇ ਕਿਸਾਨ ਆਗੂ ਹਨ, ਪਰ ਪੰਜਾਬ ਜਿਸ ਨੇ ਅੰਦੋਲਨ ਦਾ ਮੁੱਢ ਬੰਨ੍ਹਿਆ ਦੇ ਕਿਰਤੀ-ਕਿਸਾਨ ਆਗੂ ਵੀ ਕਿਸੇ ਗੱਲੋਂ ਘੱਟ ਨਹੀਂ ਹਨ। 

-ਸੁਖਦੇਵ ਸਲੇਮਪੁਰੀ 

12 ਫਰਵਰੀ, 2021

ਭਾਰਤ/ਚੀਨ ਮਸਲਾ ਹੱਲ ਹੋਣ ਦੀ ਉਮੀਦ ਜਾਗੀ ✍️ ਰਣਜੀਤ ਸਿੰਘ ਹਿਟਲਰ 

ਕਈ ਮਹੀਨਿਆਂ ਤੋਂ ਚੱਲੇ ਆ ਰਹੇ ਤਣਾਅ ਤੋਂ ਬਾਅਦ ਆਖਰਕਾਰ ਭਾਰਤ/ਚੀਨ ਸੀਮਾ ਤੋਂ ਦੋਨਾਂ ਸੈਨਾਵਾਂ ਦੇ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਭਾਰਤ ਦੇ ਰਕਸ਼ਾਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਰਾਜਸਭਾ ਵਿਚ ਦੋਨਾਂ ਧਿਰਾਂ ਵਿਚ ਬਣੀ ਸਹਿਮਤੀ ਬਾਰੇ ਦੇਸ਼ ਨੂੰ ਜਾਣੂ ਕਰਵਾਇਆ। ਬੀਤੇ ਸਾਲ ਜੂਨ 2020 ਵਿੱਚ ਹੋਏ ਗਲਵਾਨ ਘਾਟੀ ਦੇ ਟਕਰਾਅ ਤੋਂ ਬਾਅਦ ਲਗਾਤਾਰ ਦੋਨਾਂ ਦੇਸ਼ਾਂ ਦੀਆਂ ਫੌਜਾਂ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ।ਉਸ ਤਣਾਅ ਨੂੰ ਘੱਟ ਕਰਨ ਲਈ ਦੋਨੋ ਦੇਸ਼ਾਂ ਵੱਲੋ ਪੈਂਗੋਂਗ ਝੀਲ ਤੋਂ ਫੋਜਾਂ ਨੂੰ ਆਪਣੇ-ਆਪਣੇ ਸਥਾਨ ਤੋਂ ਪਿੱਛੇ ਹਟਾਉਣਾ ਯਕੀਨਨ ਇਕ ਸਾਕਾਰਾਤਮਕ ਕਦਮ ਹੈ।ਜਿਵੇਂ ਕਿ ਰਕਸ਼ਾਮੰਤਰੀ ਨੇ ਇਹ ਵੀ ਦੱਸਿਆ ਕੀ ਇਹ ਸਹਿਮਤੀ ਹਾਲਾਤਾਂ ਨੂੰ ਅਪ੍ਰੈਲ 2020 ਤੋਂ ਪਹਿਲਾਂ ਵਰਗੇ ਬਣਾਉਣ ਨੂੰ ਲੈਕੇ ਬਣੀ ਹੈ। ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ 'ਤੇ ਚੀਨੀ ਸੈਨਿਕ ਫੀਂਗਰ 8 ਦੇ ਕੋਲ ਜਦਕਿ ਭਾਰਤੀ ਸੈਨਿਕ ਫੀਂਗਰ 3 ਦੇ ਕੋਲ ਰਹਿਣਗੇ। ਅਪ੍ਰੈਲ ਤੋਂ ਪਹਿਲਾਂ ਭਾਰਤੀ ਫੌਜ ਫੀਂਗਰ 8 ਤੱਕ ਗਸ਼ਤ ਲਗਾਂਉਦੇ ਸੀ। ਪਰੰਤੂ ਹੁਣ ਫੀਂਗਰ 3 ਤੋਂ 8 ਦੇ ਵਿਚਕਾਰ ਗਸ਼ਤ ਲਗਾਉਣ ਉਪਰ ਅਸਥਾਈ ਤੌਰ 'ਤੇ ਰੋਕ ਰਹੇਗੀ।ਦੋਨੋ ਦੇਸ਼ਾਂ ਦੇ ਤਣਾਅ ਵਿਚਕਾਰ ਇਸ ਖੇਤਰ ਵਿੱਚ ਜੋ ਵੀ ਨਿਰਮਾਣ ਹੋਇਆ ਹੈ।ਉਸਨੂੰ ਹਟਾਉਣ ਉਪਰ ਵੀ ਸਹਿਮਤੀ ਬਣੀ ਹੈ। ਪਰੰਤੂ ਚਾਲਬਾਜ਼ ਚੀਨ ਆਪਣੀ ਇਸ ਗੱਲ ਉਤੇ ਕਿੰਨਾ ਕੁ ਖ਼ਰਾ ਉਤਰਦਾ ਹੈ,ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਇਸ ਵਿਚਕਾਰ ਇਹ ਪਹਿਲੂ ਨੂੰ ਵੀ ਧਿਆਨ ਵਿਚ ਰੱਖਣਾ ਬੇਹੱਦ ਲਾਜ਼ਮੀ ਹੈ ਕਿ ਇਹ ਸਮਝੌਤਾ ਸਿਰਫ ਇੱਕ ਵਿਵਾਦਿਤ ਖੇਤਰ ਨੂੰ ਲੈਕੇ ਹੀ ਹੋਇਆ ਹੈ।ਉਤਰ ਵਿੱਚ ਡੇਪਸਾਂਗ ਮੈਦਾਨ ਅਤੇ ਦੱਖਣ ਵਿੱਚ ਗਲਵਾਨ ਘਾਟੀ ਸਮੇਤ ਬਾਕੀ ਵਿਵਾਦਿਤ ਬਿੰਦੂਆਂ ਉਪਰ ਅਜੇ ਕੋਈ ਵੀ ਸਹਿਮਤੀ ਨਹੀਂ ਬਣੀ ਹੈ।ਰਕਸ਼ਾਮੰਤਰੀ ਰਾਜਨਾਥ ਸਿੰਘ  ਨੇ ਆਪਣੇ ਬਿਆਨ ਵਿੱਚ ਇਸ ਗੱਲ ਵੱਲ ਇਸ਼ਾਰਾ ਵੀ ਕੀਤਾ ਹੈ ਕਿ ਵਿਵਾਦ ਦੇ ਕਈ ਬਿੰਦੂਆਂ ਉਪਰ ਅਜੇ ਸਹਿਮਤੀ ਨਹੀਂ ਬਣ ਪਾਈ। ਪਰੰਤੂ ਇਕ ਬਿੰਦੂ ਉਪਰ ਸਹਿਮਤੀ ਨਾਲ ਦੂਜੇ ਵਿਵਾਦਿਤ  ਖੇਤਰਾਂ ਵਿੱਚ ਸਹਿਮਤੀ ਬਣਨ ਦੀ ਉਮੀਦ ਤਾਂ ਜਾਗੀ ਹੈ,ਕਿ ਜੇਕਰ ਦੋਨੋ ਧਿਰਾਂ ਸਮਝਦਾਰੀ ਦਿਖਾਉਣ ਤਾਂ ਵਿਵਾਦ ਦੇ ਵਿਚਕਾਰ ਵੀ ਤਣਾਅ ਘੱਟ ਕਰਨ ਦਾ ਰਾਹ ਕੱਢਿਆ ਜਾ ਸਕਦਾ ਹੈ।ਫੌਜਾਂ ਦਾ ਵਿਵਾਦਤ ਖੇਤਰਾਂ ਤੋਂ ਪਿੱਛੇ ਹੱਟਣਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਕਿਸੇ ਵੀ ਸਮੇਂ,ਕੁਝ ਵੀ ਹੋਣ ਦਾ ਖਤਰਾ ਘੱਟ ਜਾਂਦਾ ਹੈ। ਫਿਲਹਾਲ ਅਜਿਹਾ ਜਾਪਦਾ ਹੈ ਕਿ ਦੋਨੋ ਦੇਸ਼ਾਂ ਵਿਚਕਾਰ ਸੀਮਾ ਵਿਵਾਦ ਨੂੰ ਮੁਕੰਮਲ ਤੌਰ ਤੇ ਹੱਲ ਹੋਣ ਵਿੱਚ ਅਜੇ ਕਾਫੀ ਸਮਾਂ ਲੱਗੇਗਾ।ਪਰੰਤੂ ਫਿਰ ਵੀ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰੇਆਂ ਨੂੰ ਲੈਕੇ ਬਣੀ ਇਸ ਸਹਿਮਤੀ ਉਪਰ ਯਕੀਨਨ ਸਹੀ ਢੰਗ ਨਾਲ ਅਮਲ ਕਰਨਾ ਚਾਹੀਦਾ ਹੈ, ਤਾਂਕਿ ਇਹ ਦੂਜੇ ਵਿਵਾਦਿਤ ਖੇਤਰਾਂ ਉੱਪਰ ਵੀ ਦੋਨੋ ਦੇਸ਼ਾਂ ਦੀ ਸਹਿਮਤੀ ਦਾ ਠੋਸ ਆਧਾਰ ਬਣ ਸਕੇ।

ਲੇਖਕ:- ਰਣਜੀਤ ਸਿੰਘ ਹਿਟਲਰ 

 ਫਿਰੋਜ਼ਪੁਰ,ਪੰਜਾਬ। 

ਮੋ:ਨੰ:- 7901729507

ਈਮੇਲ:- ranjeetsinghhitlar21@gmail.com

 ਵਿਿਗਆਨ ਅਤੇ ਸਕੂਲੀ ਵਿਿਦਆਰਥੀ✍️ਬਰਜਿੰਦਰ ਪਾਲ ਸਿੰਘ ਬਰਨਾਲਾ

ਵਿਿਗਆਨ ਨੂੰ ਅੰਗਰੇਜੀ ਵਿੱਚ ਸਾਇੰਸ ਕਹਿੰਦੇ ਹਨ ਸਾਇੰਸ ਸਬਦ ਸਾਇਸਟਾ ਭਾਵ ਜਾਣਨਾ ਤੋ ਬਣਿਆ ਹੈ। ਵਿਿਗਆਨੀਆ ਵੱਲੋ ਅਨੇਕਾ ਖੋਜਾ ਕੱਢੀਆ ਗਈਆ ਹਨ ।ਹਰ ਵਿਿਗਆਨੀ ਦਾ ਜੀਵਨ ਹਰ ਵਿਿਦਆਰਥੀ ਲਈ ਪ੍ਰੇਰਨਾ ਦਾ ਸ੍ਰੋਤ ਹੈ।ਵਿਿਗਆਨ ਸਕੂਲ ਸਕੂਲ ਪੱਧਰ ਉੱਪਰ ਭੋਤਿਕ ਵਿਿਗਆਨ ਰਸਾਇਣਕ ਵਿਿਗਆਨ ਜੀਵ ਵਿਿਗਆਨ ਪੜ੍ਹਨਾ ਹੁੰਦਾ ਹੈ।ਵਿਿਗਆਨ ਸਬਦ ਵਿਧੀ ਰਾਹੀ ਗਿਆਨ ਦੀ ਪ੍ਰਾਪਤੀ ਹੈ। ਪ੍ਰਯੋਗਾ,ਕਿਿਰਆਵਾ ਨੂੰ ਤਰਜੀਹ ਦਿੱਤੀ ਗਈ ਹੈ। ਅਧਿਆਪਕ ਜੋ ਵਿਿਗਆਨ ਪੜ੍ਹਾਉਦੇ ਹਨ ਉਹਨਾ ਨੇ ਆਪਣੇ ਵਿਿਦਆਰਥੀ ਜੀਵਨ ਵਿੱਚ ਅਨੇਕਾ ਪ੍ਰਯੋਗ ਕੀਤੇ ਹੋਏ ਹੂੰਦੇ ਹਨ। ਜੋ ਵਿਅਕਤੀ ਲਗਾਤਾਰ ਅਧਿਆਨ,ਪੜ੍ਹਦਾ ਹੈ ਉਸਨੂੰ ਅਧਿਆਪਕ ਕਿਹਾ ਜਾਦਾ ਹੈ। ਸਾਇੰਸ ਦੀ ਕਿਤਾਬ ਵਿੱਚ ਲਿਖੇ ਅੰਗਰਜੀ ਦੇ ਸਬਦ ਹਰ ਵਿਿਦਆਰਥੀ ਨੂੰ ਧਿਆਨ ਨਾਲ ਪੜ੍ਹਨੇ ਚਾਹੀਦੇ ਹਨ।ਇਸ ਨਾਲ ਉਸਦੇ ਚੰਗੇ ਨੰਬਰ  ਸਾਇੰਸ ਵਿਸੇ ਵਿੱਚੋ ਆਉਣਗੇ। ਸਾਇੰਸ ਵਿਸੇ ਵੱਲ ਵਿਿਦਆਰਥੀ ਦੀ ਰੁਚੀ ਵੀ  ਵਧੇਗੀ।ਦਸਵੀ ਜਮਾਤ ਤੋ ਬਾਦ ਗਿਆਰਵੀ ਜਮਾਤ ਅਤੇ ਅੱਗੇ ਜਮਾਤਾਂ ਦੀ ਪੜ੍ਹਾਈ ਦਾ ਮਾਧਿਅਮ ਵੀ ਅੰਗਰੇਜੀ ਹੋਵੇਗਾ ।ਇਸ ਨਾਲ ਵਿਸੇ ਉੱਪਰ ਹੋਰ ਪਕੜ੍ਹ ਮਜਬੂਤ ਹੋਵੇਗੀ।ਜੀਵ ਵਿਿਗਆਨ ਵਿੱਚ ਰੁਚੀ ਰੱਖਣ ਵਾਲੇ ਵਿਿਦਆਰਥੀ ਮੈਡੀਕਲ ਦੀ ਪੜ੍ਹਾਈ ਅਤੇ ਹਿਸਾਬ ਵਿਸੇ ਵਾਲੇ ਨਾਨ ਮੈਡੀਕਲ ਦੀ ਪੜ੍ਹਾਈ ਉੱਚ ਪੱਧਰ ਤੱਕ ਪੜ੍ਹ ਸਕਦੇ ਹਨ।ਮੈ ਸੁਣਿਆ ਮੈ ਭੁੱਲ ਗਿਆ ਮੈ ਦੇਖਿਆ ਮੇਰੇ ਕੁਝ ਕੁਝ ਯਾਦ ਹੈ ਮੈ ਕਰਕੇ ਵੇਖਿਆ ਮੇਰੇ ਸਾਰਾ ਕੁਝ ਯਾਦ ਹੈ। ਪ੍ਰਯੋਗਾਂ ਦੀ ਮਹੱਤਤਾ ਨੂੰ ਦਰਸਾਉਦਾ ਹੈ।ਇਸ ਲਈ ਹਰ ਵਿਿਦਆਰਥੀ ਨੁੰ ਪ੍ਰਯੋਗਾਂ। ਨੂੰ ਸਾਇੰਸ ਲੈਬ ਵਿੱਚ ਬਹੁਤ ਧਿਆਨ ਲਗਨ ਸਿੱਖਣ ਦੇ ਉਦੇਸ ਨਾਲ ਕਰਨਾ ਚਾਹੀਦਾ ਹੈ। ਪ੍ਰਯੋਗ ਕਰਕੇ ਸਿੱਖਿਆ ਸਕੂਲੀ ਵਿਿਦਆਰਥੀ ਦੇ ਸਦੀਵੀ ਯਾਦ ਰਹਿੰਦਾ ਹੈ।
ਹਲਕੇ ਅਤੇ ਭਾਰ ਬੀਜ: ਵਿਿਦਆਰਥੀ ਜਦੋ ਇਸ ਕਿਿਰਆ ਨੂੰ ਕਰਨਗੇ ਇੱਕ ਪਾਣੀ ਦਾ ਗਲਾਸ ਲਉ ਉਸ ਵਿੱਚ ਕੁਝ ਵਧੀਆ ਭਾਰੇ ਬੀਜ ਕੁਝ ਹਲਕੇ ਭਾਵ ਖੋਖਲੇ ਬੀਜ ਲਉ ।ਵਧੀਆ ਬੀਜ ਭਾਰੀ ਹੋਣ ਕਾਰਨ ਹੇਠਾ ਰਹਿ ਜਾਣਗੇ। ਹਲਕੇ ਜਾ ਖੋਖਲੇ ਬੀਜ ਹਲਕੇ ਹੋਣ ਕਾਰਨ ਪਾਣੀ ਦੇ ਗਲਾਸ ਦੇ ਉੱਪਰ ਆ ਜਾਣਗੇ। ਇਸ ਤਰਾ ਕਰਨ ਨਾਲ ਵਿਿਦਆਰਥੀ ਇਹ ਪ੍ਰਸਨ ਦਾ ਉੱਤਰ ਆਪਣੇ ਜੀਵਨ ਵਿੱਚ ਨਹੀ ਭੁੱਲਣਗੇ।
ਘੁਲਣਸੀਲ ਅਤੇ ਅਘੁਲਣਸੀਲ ਵਸਤੂਆ; ਦੋ ਪਾਣੀ ਦੇ ਗਲਾਸ ਲਵੋ। ਇੱਕ ਗਲਾਸ ਵਿੱਚ ਖੰਡ,ਨਮਕ ਵਾਰੋ ਵਾਰੀ ਘੋਲੋ ਇਹ ਘੁਲ ਜਾਣਗੇ। ਦੂਸਰੇ ਗਲਾਸ ਵਿੱਚ ਲੱਕੜ ਦਾ ਬੁਰਾ ਘੋਲੋ  ਇਹ ਨਹੀ  ਘੁੱਲੇਗਾ ਇਸ ਤਰਾ ਕਰਨ ਨਾਲ ਇਹ ਸਦੀਵੀ ਸਕੂਲੀ ਵਿਿਦਆਰਥੀਆਂ ਦੇ ਯਾਦ ਰਹੇਗਾ।
ਪਾਰਦਰਸੀ ,ਅਪਾਰਦਰਸੀ ਅਤੇ ਅਲਪ ਪਾਰਦਰਸੀ ਵਸਤੂਆ; ਇੱਕ ਟਾਰਚ ਲਵੋ ਤੁਸੀ ਇਸ ਦੇ ਪ੍ਰਕਾਸ ਨੂੰ  ਸੀਸੇ ਵਿੱਚੋ ਦੀ ਗੁਜਾਰੋ ਇਹ ਲੰਘ ਜਾਵੇਗਾ ਇੱਕ ਲੱਕੜ ਦਾ ਟੁਕੜਾ ਲਵੋ ਇਸ ਵਿੱਚੋ ਦੀ ਟਾਰਚ ਦਾ ਪ੍ਰਕਾਸ ਗੁਜਾਰੋ ਇਹ ਬਿਲਕੁਲ ਨਹੀ ਹੀ ਲੰਘੇਗਾ ਫਿਰ ਟਾਰਚ ਦੀ ਰੋਸਨੀ ਨੂੰ ਮੋਮੀਕਾਗਜ ਵਿੱਚੋ ਦੀ ਲੰਘਾਉ ਕੁਝ ਕੁ ਲੰਘ ਜਾਵੇਗਾ ਕੁਝ ਨਹੀ ਲੰਘੇਗਾ। ਇਹ ਅਲਪ ਪਾਰਦਰਸੀ ਹੈ। ਇਸ ਪ੍ਰਯੋਗ ਨਾਲ ਪਾਰਦਰਸੀ ਅਪਾਰਦਰਸੀ ਅਤੇ ਅਲਪ ਪਾਰਦਰਸੀ ਬਾਰੇ ਵਿਿਗਆਨਿਕ ਸਮਝ ਪ੍ਰਾਪਤ ਕਰ ਸਕਦੇ ਹੋ।
ਚਾਲਕ ਅਤੇ ਰੋਧਕ :ਇੱਕ ਬਿਜਲੀ ਸਰਕਟ ਤਿਆਰ ਕਰ ਇੱਕ ਬੈਟਰੀ ਦੋ ਸੈਲਾ ਵਾਲੀ,ਤਾਰਾ,ਛੋਟਾ ਬੱਲਬ  ਲਵੋ ਸਵਿੱਚ ਲਗਾਉ ਸਰਕਟ ਪੂਰਾ ਕਰੋ। ਬੱਲਬ ਜਗ ਜਾਵੇਗਾ।ਹੁਣ ਰਸਤੇ ਵਿੱਚ  ਤਾਰ ਵਿੱਚਕਾਰ ਦੋ ਨਿਚਕੁਡੀਆ ਲਗਾੳ ,ੁ ਨਿਚਕੁੰਡੀਆ ਵਿੱਚ ਤਾਬੇ ਦੀ ਤਾਰ ਲਗਾਉ ਚਾਲਕ ਹੋਣ ਕਾਰਨ ਬੱਲਬ ਜੱਗ ਜਾਵੇਗਾ ਫਿਰ ਸਕੇਲ ਲਗਾਉ ਰੋਧਿਕ ਹੋਣ ਕਾਰਨ ਬਲਬ ਨਹੀ ਜਗੇਗਾ ਇਸ ਤਰਾ ਨਾਲ ਚਾਲਕ ਰੋਧਕ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ।
ਵਿਰਾਮ ਅਤੇ ਗਤੀ ਅਵਸਥਾ: ਵਿਰਾਮ ਅਵਸਥਾ ਕਿਸੇ ਵਸਤੂ ਦਾ ਵਿਰਾਮ ਅਵਸਥਾ ਵਿੱਚ ਰਹਿਣਾ ਅਤੇ ਆਲੇ ਦੁਆਲੇ ਨਾਲ ਆਪਣੀ ਸਥਿਤੀ ਨਾ ਬਦਲਣਾ ਹੈ। ਜਿਸ ਤਰਾ ਮੇਜ ਉੱਪਰ ਕਿਤਾਬ ਪਈ ਹੈ ਇਹ ਕਿਤਾਬ ਉਨੀ ਦੇਰ ਤੱਕ ਪਈ ਰਹੇਗੀ ਜਦੋ ਤੱਕ ਇਸ ਉੱਪਰ ਬਾਹਰੀ ਬਲ ਨਹੀ ਲੱਗੇਗਾ। ਜੋ ਵਸਤੂਆ ਆਲੇ ਦੁਆਲੇ ਨਾਲ ਆਪਣੀ ਸਥਿਤੀ ਬਦਲਦੀਆ ਹਨ ਉਹਨਾ ਨੂੰ ਗਤੀ ਅਵਸਥਾ ਵਿੱਚ ਕਿਹਾ ਜਾਦਾ ਹੈ ਕਿ ਜਿਸ ਤਰਾ ਚੱਲ ਰਹੀ ਬੱਸ, ਚੱਲ ਰਹੀ ਟਰੇਨ ਅਦਿ ਹਨ।
ਇਹਨਾ ਪ੍ਰਯੋਗਾਂ ਕਿਿਰਆਵਾ ਨੂੰ ਕਰਨ ਲਈ ਵੱਡੇ ਉਪਕਰਨਾ ਵੱਡੀਆ ਪ੍ਰਯੋਗਸਾਲਾਵਾ ਦੀ ਲੋੜ ਨਹੀ ਇਹ ਸਾਰਾ ਕੂਝ ਤੁਹਾਡੇ ਘਰਾ ਵਿੱਚ ਹੀ ਹੈ।ਜੇਕਰ ਤੁਸੀ ਆਪਣੇ ਘਰ ਵਿੱਚ ਵੇਖੋ ਤਾ ਬਿਜਲੀ ਦੀਆ ਤਾਰਾ ,ਬੱਲਬ ਅਤੇ ਫਿਊਜ ਵੀ ਤਾ ਹੈ।ਘਰ ਵਿੱਚ ਬਿਜਲੀ ਦੀਆ ਕਾਢਾ ਜਾ ਬਿਜਲੀ ਦੇ ਚਮਤਕਾਰ ਪ੍ਰੈਸ, ਕੱਪੜੇ ਧੋਣ ਵਾਲੀ ਮਸੀਨ ,ਟੀ ਵੀ ,ਫਰਿੰਜ,ਮਿਕਸੀ ਵੀ ਹੈ ਸੋ ਇਹਨਾ ਬਾਰੇ ਆਪ ਸਕੂਲ਼ੀ ਵਿਿਦਆਰਥੀਆਂ ਨੂੰ ਵਿਿਗਆਨਿਕ ਜਾਣਕਾਰੀ ਜਰੂਰੀ ਚਾਹੀਦੀ ਹੈ ਤਾ ਹੀ ਅਸੀ ਅੱਜ ਦੇ ਆਧੁਨਿਕ ਵਿਿਗਆਨਿਕ ਯੁੱਗ ਦੇ ਹਾਣੀ ਬਣ ਸਕਦੇ ਹਾ ਅਤੇ ਵਿਿਗਆਨ ਦੀਆ ਕਾਢਾਂ ਦਾ ਲਾਭ ,ਫਾਇਦਾ ਲੈ ਸਕਦੇ ਹਾ।ਵਿਿਗਆਨਕ ਉਪਕਰਨਾ ਦੀ ਵਰਤੋ ਕਰਦੇ ਹੋਏ ਸਾਡੇ ਪੈਰਾ ਵਿੱਚ ਰੋਧਿਕ ਮਟੀਰੀਅਲ ,ਚੱਪਲਾ ਆਦਿ ਜਰੂਰ ਪਹਿਨਣਾ ਚਾਹੀਦਾ  ਹੈ ਨਹੀ ਕਦੇ ਵੀ ਮਾੜਾ ਹਾਦਸਾ ਵਾਪਰ ਸਕਦਾ ਹੈ ਨੰਗੇ ਪੈਰੀ ਬਹੁਤ ਰਿਸਕ ਹੈ ਕਿਉਕਿ ਮਨੁੱਖੀ ਸਰੀਰ ਬਿਜਲੀ ਦਾ ਬਹੁਤ ਵਧੀਆ ਚਾਲਕ ਹੈ।ਲੋੜ ਹੈ ਕਿ ਪਿਆਰੇ ਵਿਿਦਆਰਥੀਉ ਤੁਸੀ ਆਪਣੀ ਸਾਇੰਸ ਦੀ ਕਿਤਾਬ ਦੀ ਲਾਇਨ ਨੂੰ ਪ੍ਰਸਨ ਉੱਤਰ ਨੂੰ ਕਿਵੇ ਆਪਣੀ ਪਕੜ੍ਹ ਦੇ ਨਾਲ ਸਮਝ ਸਕਦੇ ਹੋ ਇੱਕੋ ਇੱਕ ਇਸ ਨੂੰ ਪ੍ਰੈਕਟੀਕਲ ਰੂਪ ਵਿੱਚ ਕਰਨਾ ਹੈ।

                                   ਬਰਜਿੰਦਰ ਪਾਲ ਸਿੰਘ ਬਰਨ ਧਨੌਲਾ
                                                           ਪ੍ਰਿੰਸੀਪਲ
ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਪੰਜਾਬ                 
                                                        ਜਿਲ੍ਹਾ ਬਰਨਾਲਾ
                   ਘਰ ਦਾ ਪਤਾ: ਨੇੜੇ ਸੋਹਲ ਵਕਰਸਾਪ ਬਰਨਾਲਾ ਰੋਡ ਧਨੌਲਾ
                                    ਤਹਿਸੀਲ ਅਤੇ ਜਿਲਾ ਬਰਨਾਲਾ (ਪੰਜਾਬ)    
                                                  ਮੋਬਾਈਲ 9814121926
                                            ਵਟਸਐਪ ਨੰਬਰ 9815516435
                                        ਈਮੇਲ ਦਰਬੳਰਜਨਿਦੲਰ57੍ਗਮੳਲਿ.ਚੋਮ 

ਦੇਸ਼ ਦੇ ਆਮ ਲੋਕਾਂ ਲਈ ਗਣਤੰਤਰ ਦਿਵਸ ਦੀ ਮਹੱਤਤਾ।

 ਭਾਰਤ ਦੇਸ਼ ਨੇ ਬਹੁਤ ਲੰਮਾ ਸਮਾਂ ਗੁਲਾਮੀ ਦਾ ਦਰਦ ਹੰਢਾਇਆ ਹੈ। ਲੰਮੀ ਗੁਲਾਮੀ ਦਾ ਸੰਤਾਪ ਝੱਲਦਿਆਂ ਆਖਰ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਰੂਪੀ ਸੂਰਜ ਦਾ ਨਿੱਘ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ। ਜ਼ੁਲਮ, ਜਬਰ, ਗੁਲਾਮੀ ਦੇ ਦਰਦਾਂ ਨਾਲ ਵਿੰਨ੍ਹਿਆਂ ਜੀਵਨ ਤੇ ਭਾਰਤੀਆਂ ਦੇ ਹੋਂਦ-ਵਿਹੂਣੇ ਅਸਤਿਤਵ ਤੋਂ ਮੁਕਤ ਹੋਣ ਦਾ ਸਵੇਰਾ ਚੜ੍ਹਿਆ। ਸਭ ਭਾਰਤੀਆਂ ਲਈ ਆਜ਼ਾਦੀ ਦਾ ਇਹ ਦਿਨ ਖੁਸ਼ੀਆ ਖੇੜਿਆਂ ਤੇ ਆਸਾਂ ਉਮੰਗਾਂ ਦੇ ਪੂਰਾ ਹੋਣ ਕਾਰਨ ਮਨਾਂ ਵਿਚ ਵਸਿਆ ਹੋਇਆ ਹੈ। ਹੱਸ ਹੱਸ ਫਾਂਸੀਆਂ ਦੇ ਰੱਸੇ ਆਪਣੇ ਗਲਾਂ ਵਿਚ ਪਾਉਣ ਵਾਲੇ ਸਿਰੜੀ ਯੋਧਿਆਂ, ਕਾਲੇ ਪਾਣੀ ਦੀਆਂ ਸਜ਼ਾਵਾਂ ਭੋਗਦੇ ਆਜ਼ਾਦੀ ਪਰਵਾਨਿਆਂ ਅਤੇ ਹਜ਼ਾਰਾਂ ਗਦਰੀ ਦੇਸ਼ ਭਗਤਾਂ ਨੇ ਆਜ਼ਾਦੀ ਦੀ ਸ਼ਮ੍ਹਾ ਨੂੰ ਬਲਦੀ ਰੱਖਣ ਲਈ ਆਪਣੇ ਖੂਨ ਦੀ ਆਹੂਤੀ ਦਿੱਤੀ। ਇਸ ਤਰ੍ਹਾਂ ਇਹ ਆਜ਼ਾਦੀ ਬਹੁਤ ਮਹਿੰਗੀ ਕੀਮਤ ਤਾਰ ਕੇ ਹਾਸਲ ਕੀਤੀ ਗਈ।ਦੇਸ਼ ਨੂੰ ਨਵੀਂ ਦਿਸ਼ਾ ਦੇਣ ਅਤੇ ਸਦੀਆਂ ਦੀ ਗੁਲਾਮੀ ਦਾ ਜੀਵਨ ਹੰਢਾਅ ਕੇ ਹੰਭੇ ਹੋਏ ਭਾਰਤੀਆਂ ਨੂੰ ਆਪਣੀ ਹੋਣੀ ਦੇ ਆਪ ਮਾਲਕ ਬਣਾਉਣ ਲਈ ਨਿਯਮਾਂ, ਕਾਨੂੰਨਾਂ, ਆਸ਼ਿਆਂ ਤੇ ਉਦੇਸ਼ਾਂ ਦੀ ਲੋੜ ਮਹਿਸੂਸ ਕੀਤੀ ਗਈ। ਨਵੰਬਰ 1949 ਵਿਚ ਵਿਦਵਾਨ, ਚਿੰਤਕ ਤੇ ਕਾਨੂੰਨਸਾਜ਼ ਡਾ. ਭੀਮ ਰਾਉ ਅੰਬੇਦਕਰ ਦੀ  ਅਗਵਾਈ ਹੇਠ 299 ਮੈਂਬਰੀ ਸੰਵਿਧਾਨਕ ਅਸੰਬਲੀ ਨੂੰ ਦੇਸ਼ ਦਾ ਸੰਵਿਧਾਨਕ ਦਸਤਾਵੇਜ਼ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਰਾਸ਼ਟਰੀ ਅਸੰਬਲੀ ਨੇ 24 ਜਨਵਰੀ 1950 ਨੂੰ ਸੰਵਿਧਾਨ ਦੇ ਅੰਗਰੇਜ਼ੀ ਅਤੇ ਹਿੰਦੀ ਦਸਤਾਵੇਜ਼ ’ਤੇ ਦਸਤਖ਼ਤ ਕੀਤੇ। ਪੂਰਨ ਸਵਰਾਜ ਦੀ ਘੋਸ਼ਣਾ 26 ਜਨਵਰੀ 1930 ਨੂੰ ਕੀਤੀ ਗਈ ਸੀ। ਇਸ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਭਾਰਤ ਵਿਚ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਗਵਰਨਰ ਜਨਰਲ ਦੀ ਥਾਂ ਡਾ. ਰਾਜਿੰਦਰ ਪ੍ਰਸਾਦ ਨੂੰ ਭਾਰਤ ਦੇ ਪਹਿਲੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਦਾ ਮਾਣ ਹਾਸਲ ਹੋਇਆ। ਆਜ਼ਾਦ ਭਾਰਤ ਦਾ ਪਹਿਲਾ ਗਣਤੰਤਰ ਦਿਵਸ 26 ਜਨਵਰੀ 1950 ਨੂੰ ਮਨਾਇਆ ਗਿਆ।ਭਾਰਤ ਦਾ ਸੰਵਿਧਾਨ ਸੰਸਾਰ ਦਾ ਸਭ ਤੋਂ ਵਿਸ਼ਾਲ ਸੰਵਿਧਾਨਕ ਦਸਤਾਵੇਜ਼ ਹੈ। ਇਸ ਲਿਖਤੀ ਸੰਵਿਧਾਨ ਦੇ 395 ਆਰਟੀਕਲ ਅਤੇ 8 ਸ਼ਡਿਊਲ ਸਨ ਜੋ ਹੁਣ ਵਧ ਕੇ 448 ਆਰਟੀਕਲ ਅਤੇ 12 ਸ਼ਡਿਊਲ ਦੇ ਲਗਭਗ ਹੋ ਚੁੱਕੇ ਹਨ। ਬਹੁਤ ਸਾਰੇ ਵਿਚਾਰ ਵੱਖ ਵੱਖ ਦੇਸ਼ਾਂ ਦੇ ਸੰਵਿਧਾਨਾਂ ਤੋਂ ਲਏ ਗਏ ਹਨ। ਸਰਕਾਰ ਦੀ ਸੰਸਦੀ ਪ੍ਰਣਾਲੀ ਦਾ ਵਿਚਾਰ ਅੰਗਰੇਜ਼ਾਂ ਤੋਂ ਲਿਆ ਗਿਆ ਹੈ। ਅਮਰੀਕੀ ਸੰਵਿਧਾਨ ਤੋਂ ਨਾਗਰਿਕ ਦੇ ਬੁਨਿਆਦੀ ਅਧਿਕਾਰਾਂ ਨੂੰ ਅਪਣਾਇਆ ਗਿਆ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 12 ਤੋਂ 35 ਤੱਕ ਨਾਗਰਿਕਾਂ ਦੇ ਇਨ੍ਹਾਂ ਅਧਿਕਾਰਾਂ ਨੂੰ ਦਰਸਾਇਆ ਗਿਆ ਹੈ। ਨਿਰਦੇਸ਼ਕ ਸਿਧਾਤਾਂ ਦਾ ਵਿਚਾਰ ਅਇਰਸ਼ ਸੰਵਿਧਾਨ ਤੋਂ ਲਿਆ ਗਿਆ ਹੈ। 2005 ਵਿਚ ਸੂਚਨਾ ਦਾ ਅਧਿਕਾਰ ਵੀ ਇਨ੍ਹਾਂ ਵਿਚ ਸ਼ਾਮਲ ਕੀਤਾ ਗਿਆ ਹੈ। ਸਮੇਂ ਸਮੇਂ ’ਤੇ ਸੰਵਿਧਾਨ ਵਿਚ ਹੁਣ ਤੱਕ 99 ਤੋਂ ਵੱਧ ਸੋਧਾਂ ਕੀਤੀਆਂ ਗਈਆਂ ਹਨ।ਬਿਨਾਂ ਸ਼ੱਕ ਦੇਸ਼ ਨੇ ਵਿਕਾਸ ਦੀਆਂ ਕੁਝ ਮੰਜ਼ਿਲਾਂ ਜ਼ਰੂਰ ਤੈਅ ਕੀਤੀਆਂ ਹਨ। ਪਰ ਵਿਕਾਸ ਦੀ ਇਹ ਪ੍ਰਕਿਰਿਆ ਕਈ ਸਾਲਾਂ ਬਾਅਦ ਵੀ ਆਮ ਆਦਮੀ ਤੱਕ ਨਹੀਂ ਪਹੁੰਚੀ। ਕਰੋੜਾਂ ਲੋਕ ਅੱਜ ਵੀ ਜੀਵਨ ਦੀਆਂ ਬੁਨਿਆਦੀ ਲੋੜਾਂ ਤੋਂ ਵਿਰਵੇ ਅਣਹੋਇਆਂ ਦਾ ਜੀਵਨ ਹੰਢਾਅ ਕੇ ਇਸ ਜਹਾਨ ਤੋਂ ਰੁਖ਼ਸਤ ਹੋ ਜਾਂਦੇ ਹਨ। ਅੱਜ ਵੀ ਦੇਸ਼ ਦੇ 83% ਲੋਕਾਂ ਦੀ ਰੋਜ਼ਾਨਾ ਆਮਦਨ 20 ਰੁਪਏ ਤੋਂ ਵੀ ਘੱਟ ਹੈ। ਜਿਸ ਦੇਸ਼ ਦੇ 30 ਕਰੋੜ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹੋਣ, ਉਸ ਦੇਸ਼ ਦੇ ਨੇਤਾ ਵਿਕਾਸ ਦੇ ਕਿਹੜੇ ਦਾਅਵਿਆਂ ’ਤੇ ਮਾਣ ਕਰਦੇ ਹਨ, ਇਹ ਗੱਲ ਸਮਝ ਤੋਂ ਬਾਹਰ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੇਸ਼ ਦੇ ਗੁਦਾਮਾਂ ਵਿਚ ਹਰ ਸਾਲ ਲੱਖਾਂ ਟਨ ਅਨਾਜ ਗਲ ਸੜ ਰਿਹਾ ਹੈ ਪਰ ਭੁੱਖਿਆਂ ਨੂੰ ਮਰਨ ਤੋਂ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। ਸਰਕਾਰੀ ਤੰਤਰ ਵਲੋਂ ਜਾਰੀ ਕੀਤੀ ਗਈ ਸਮਾਜਿਕ ਆਰਥਿਕ ਮਰਦਮ-ਸ਼ੁਮਾਰੀ ਦੇ ਅੰਕੜੇ ਵੀ ਚੀਕ-ਚੀਕ ਕੇ ਇਹੀ ਕਹਿ ਰਹੇ ਹਨ ਕਿ ਅੱਜ ਵੀ ਪੇਂਡੂ ਭਾਰਤ ਦੇ 51% ਪਰਿਵਾਰ ਮਾੜੀ-ਮੋਟੀ ਮਜ਼ਦੂਰੀ ਕਰਕੇ ਹੀ ਪੇਟ ਪਾਲ ਰਹੇ ਹਨ। ਦੇਸ਼ ਦੇ ਕਰੋੜਾਂ ਲੋਕਾਂ ਨੂੰ ਅਜੇ ਤੱਕ ਵੀ ਪੀਣ ਲਈ ਸਾਫ ਤੇ ਸ਼ੁੱਧ ਪਾਣੀ ਵੀ ਉਪਲਬਦ ਨਹੀਂ ਹੈ। ਅਜਿਹੀ ਹਾਲਤ ਵਿਚ ਸਕੂਲ ਦਾ ਰਾਹ ਦੇਖਣ ਦੀ ਸੁਰਤ ਕਿਸ ਨੂੰ ਹੋ ਸਕਦੀ ਹੈ।

ਦੇਸ਼ ਵਿਚ ਖੇਤੀ-ਬਾੜੀ ਬਹੁਤ ਵੱਡੀ ਜਨ-ਸੰਖਿਆ ਦਾ ਜੱਦੀ-ਪੁਸ਼ਤੀ ਕਿੱਤਾ ਹੈ। ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਇਹੀ ਇਕ ਵਸੀਲਾ ਹੈ। ਪਰ ਅੱਜ ਕਿਸਾਨੀ ਦੀ ਹਾਲਤ ਬਹੁਤ ਹੀ ਤਰਸਯੋਗ ਹੋਈ ਪਈ ਹੈ। ਅੰਨਦਾਤਾ ਜਿਹੇ ਲਕਬਾਂ ਨਾਲ ਨਿਵਾਜਿਆ ਕਿਸਾਨ ਭੁੱਖਮਰੀ ਦੀ ਜੂਨ ਹੰਢਾਉਣ ਲਈ ਮਜਬੂਰ ਹੈ। ਨਕਲੀ ਬੀਜਾਂ, ਨਕਲੀ ਕੀੜੇ-ਮਾਰ ਦਵਾਈਆਂ, ਕਰਜ਼ਿਆਂ ਦੀ ਮਾਰ, ਕੁਦਰਤੀ ਕਰੋਪੀਆਂ ਤੇ ਫਸਲਾਂ ਦੇ ਵਾਜਬ ਮੁੱਲ ਨਾ ਮਿਲਣ ਦੇ ਦਰਦਾਂ ਨਾਲ ਵਿੰਨ੍ਹਿਆਂ ਕਿਸਾਨ ਅੱਜ ਖ਼ੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ, ਪਰ ਹਕੂਮਤਾਂ ਇੰਨੀਆਂ ਬੇਰਹਿਮ ਹੋ ਗਈਆਂ ਹਨ ਕਿ ਕੋਈ ਕਿਸਾਨ ਦੀ ਬਾਂਹ ਫੜਨ ਲਈ ਤਿਆਰ ਨਹੀਂ।ਹੁਣ ਤੱਕ ਤਿੰਨ ਲੱਖ ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ।ਉਤੋਂ ਸਰਕਾਰ ਖੇਤੀਬਾੜੀ ਸੈਕਟਰ ਵਿੱਚ ਵੀ ਕਾਰਪੋਰੇਟ ਘਰਾਣੇ ਸਿੱਧੇ ਰੂਪ ਵਿਚ ਵਾੜਨ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ, ਜੋ ਕਿ ਕਿਸਾਨ ਦੇ ਨਾਲ ਨਾਲ ਕਿਸੇ ਦੂਜੇ ਸਾਧਾਰਨ ਵਰਗ ਦੇ ਹੱਕ ਵਿਚ ਵੀ ਨਹੀ ਹਨ। ਆਰਥਿਕ ਪਾੜਾ ਬਹੁਤ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਗਰੀਬ ਤੇ ਸਾਧਨ-ਵਿਹੂਣੇ ਲੋਕ ਲਗਾਤਾਰ ਗਰੀਬੀ ਦੀ ਦਲਦਲ ਵਿਚ ਧਸਦੇ ਜਾ ਰਹੇ ਹਨ, ਪਰ ਧਨਾਡ ਤੇ ਧਨ-ਕੁਬੇਰ ਮਾਲਾਮਾਲ ਹੋ ਰਹੇ ਹਨ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਆਕਸਫੈਮ ਦੀ ਹਾਲੀਆ ਰਿਪੋਰਟ ਅਨੁਸਾਰ ਭਾਰਤ ਦੇ ਕੇਵਲ 57 ਵਿਅਕਤੀਆਂ ਕੋਲ 70% ਦੇ ਬਰਾਬਰ ਧਨ ਹੈ। ਇਹ ਰਿਪੋਰਟ ਇਹ ਵੀ ਖੁਲਾਸਾ ਕਰਦੀ ਹੈ ਕਿ ਦੇਸ਼ ਦੇ 1% ਅਰਬਪਤੀ ਦੇਸ਼ ਦੀ 58% ਦੌਲਤ ’ਤੇ ਕਾਬਜ਼ ਹਨ।ਦੇਸ਼ ਵਿਚ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ ਜੋ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ। ਜਾਤਪਾਤ ਦੀ ਘਿਨਾਉਣੀ ਪ੍ਰਵਿਰਤੀ ਅੱਜ ਵੀ ਜਾਰੀ ਹੈ। ਘੱਟ-ਗਿਣਤੀਆਂ ਤੋਂ ਜੀਣ ਦਾ ਅਧਿਕਾਰ ਹੀ ਖੋਇਆ ਜਾ ਰਿਹਾ ਹੈ। ਅਸਹਿਣਸ਼ੀਲਤਾ ਦਾ ਮਾਹੌਲ ਪੈਦਾ ਕਰਕੇ ਲੋਕਾਂ ਨੂੰ ਖ਼ੌਫਜ਼ਦਾ ਕੀਤਾ ਜਾ ਰਿਹਾ ਹੈ। ਲੋਕਾਂ ਦੇ ਖਾਣ-ਪੀਣ, ਪਹਿਨਣ, ਵਿਚਾਰਨ ਤੇ ਆਸਥਾ ਉੱਤੇ ਪਾਬੰਦੀਆਂ ਲਾ ਕੇ ਆਪਣੀ ਧੌਂਸ ਦਾ ਖੁੱਲ੍ਹੇ-ਆਮ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਕਹਿਣ ਨੂੰ ਤਾਂ ਸਾਡਾ ਸੰਵਿਧਾਨ ਮਨੁੱਖੀ ਅਧਿਕਾਰਾਂ ਦਾ ਰਾਖਾ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਅੱਜ ਵੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਤੇ ਹੋਰ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ। ਦੂਜਿਆਂ ਦੀ ਦੇਸ਼ਭਗਤੀ ’ਤੇ ਸਵਾਲ ਉਠਾ ਕੇ ਆਪਣੇ ਆਪ ਨੂੰ ਵੱਡੇ ਦੇਸ਼ਭਗਤ ਦਰਸਾਇਆ ਜਾ ਰਿਹਾ ਹੈ। ਕੀ ਸੰਵਿਧਾਨ ਦਾ ਨਿਰਮਾਣ ਕਰਨ ਵਾਲਿਆਂ ਨੇ ਅਜਿਹਾ ਹੀ ਸੁਪਨਾ ਸਿਰਜਿਆ ਸੀ? ਇਹ ਉਸ ਸੰਵਿਧਾਨ ਦੀ ਵੀ ਤੌਹੀਨ ਹੈ, ਜਿਸ ਦੀ ਸੌਂਹ ਚੁੱਕ ਕੇ ਹਾਕਮ ਰਾਜ ਸਤਾ ਦਾ ਆਨੰਦ ਮਾਣਦੇ ਹਨ।ਫਿਰਕਾਪ੍ਰਸਤੀ ਦੀ ਸਿਆਸਤ ਕਰਨਾ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਦੇ ਬਰਾਬਰ ਹੈ।ਪਰੰਤੂ ਜਿਸ ਦੇ ਹੱਥ ਸੱਤਾ ਆ ਜਾਵੇਂ ਫਿਰ ਉਸਨੂੰ ਰੋਕ ਕੌਣ ਸਕਦਾ ਹੈ।ਪੱਤਰਕਾਰਾਂ, ਲੇਖਕਾਂ, ਕਲਾਕਾਰਾਂ ਅਤੇ ਫਿਲਮਸਾਜ਼ਾਂ ਦੇ ਵਿਚਾਰ-ਪ੍ਰਗਟਾਵੇ ਦੀ ਆਜ਼ਾਦੀ ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਸਰਕਾਰ ਦੀ ਆਲੋਚਨਾ ਕਰਨ ਵਾਲੀ ਹਰ ਆਵਾਜ਼ ਨੂੰ ਸ਼ੱਕੀ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ। ਇਹ ਸਭ ਕੁਝ ਸੰਵਿਧਾਨ ਦੀ ਭਾਵਨਾ ਦੇ ਉਲਟ ਹੈ। ਗੱਲੀਂਬਾਤੀਂ ਤਾਂ ਭਾਰਤ ਨੂੰ ਦੁਨੀਆਂ ਦਾ ਬਹੁਤ ਵੱਡਾ ਤੇ ਮਜ਼ਬੂਤ ਲੋਕਤੰਤਰ ਪਰਚਾਰਿਆ ਜਾ ਰਿਹਾ ਹੈ ਪਰ ਅਸਲ ਅਰਥਾਂ ਵਿਚ ਲੋਕਤੰਤਰੀ ਵਿਵਸਥਾ ਪੂਰੀ ਤਰ੍ਹਾਂ ਬਿਖਰ ਚੁੱਕੀ ਹੈ। ਆਮ ਨਾਗਰਿਕ ਨਾਲ ਹਰ ਪੱਧਰ ’ਤੇ ਵਿਤਕਰਾ ਹੋਣਾ ਆਮ ਗੱਲ ਹੋ ਗਈ ਹੈ। ਪ੍ਰਸ਼ਾਸਨਿਕ ਪੱਧਰ ’ਤੇ ਭ੍ਰਿਸ਼ਟਤੰਤਰ ਦੀ ਬਦੌਲਤ ਸਰਕਾਰੀ ਨੀਤੀਆਂ ਦਾ ਜੋ ਹਸ਼ਰ ਹੋ ਰਿਹਾ ਹੈ, ਉਹ ਹੁਣ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਇਸ ਦੇਸ਼ ਦਾ ਵਿਯੋਗਿਆ ਹੋਇਆ ਆਮ ਆਦਮੀ ਤਾਂ ਕੇਵਲ ਨਾਂ ਦਾ ਹੀ ‘ਨਾਗਰਿਕ’ ਹੈ। ਕੇਵਲ ਵੋਟ ਪਰਚੀ ਤੋਂ ਬਿਨਾਂ ਉਸ ਦੇ ਪੱਲੇ ਕੁਝ ਵੀ ਨਹੀਂ ਹੈ। ਇਹ ਪਰਚੀ ਵੀ ਉਸ ਨੂੰ ਵਰਗਲਾ ਕੇ, ਦਿਲ-ਲਭਾਊ ਵਾਅਦਿਆਂ ਦਾ ਭਰਮਜਾਲ ਫੈਲਾ ਕੇ, ਉਸ ਦੀਆਂ ਅੱਖਾਂ ਵਿਚ ਰੰਗੀਨ ਸੁਪਨੇ ਸਿਰਜ ਕੇ ਇਕ ਤਰ੍ਹਾਂ ਨਾਲ ਉਸ ਕੋਲੋਂ ਖੋਹ ਹੀ ਲਈ ਜਾਂਦੀ ਹੈ।ਕਿਸੇ ਦੇਸ਼ ਦੀ ਨਿਆਂ ਪਾਲਿਕਾ ਲੋਕਤੰਤਰੀ ਵਿਵਸਥਾ ਦਾ ਥੰਮ੍ਹ ਮੰਨੀ ਜਾਂਦੀ ਹੈ। ਸਾਡੇ ਦੇਸ਼ ਦੀ ਨਿਆਪਾਲਿਕਾ ਨੇ ਬਹੁਤ ਹੱਦ ਤੱਕ ਆਪਣੇ ਸੰਵਿਧਾਨਿਕ ਤੇ ਨਿਆਂਇਕ ਫਰਜ਼ਾਂ ਨੂੰ ਜ਼ਿੰਮੇਵਾਰੀ ਨਾਲ ਨਿਭਾਇਆਂ ਹੈ। ਪਰ ਕੁਝ ਸਮੇਂ ਤੋਂ ਇੱਥੇ ਵੀ ‘ਸਭ ਅੱਛਾ’ ਨਹੀਂ ਹੈ। ਪਿਛਲੇ ਸਾਮੇਂ ਵਿਚ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜ ਸਹਿਬਾਨ ਜਸਟਿਸ ਜੇ. ਚੇਲਾਮੇਸਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਐੱਮ. ਬੀ. ਲੋਕੁਰ ਅਤੇ ਜਸਟਿਸ ਕੁਰੀਅਨ ਜੋਸਫ ਨੇ ਜਿਸ ਤਰ੍ਹਾਂ ਸਾਡੀ ਨਿਆਇਕ ਪ੍ਰਣਾਲੀ ਤੇ ਸਵਾਲ ਉਠਾਏ ਹਨ, ਉਹ ਬਹੁਤ ਗੰਭੀਰ ਹਨ ਤੇ ਜੱਜ ਸਾਹਿਬਾਨ ਦਾ ਦਰਦ ਉਸ ਵਿੱਚੋਂ ਸਪਸ਼ਟ ਝਲਕਦਾ ਨਜ਼ਰ ਆਉਂਦਾ ਹੈ।ਅਜਿਹੀ ਘਟਨਾ ਭਾਰਤ ਦੇ ਨਿਆਂਇਕ ਇਤਿਹਾਸ ਵਿਚ ਪਹਿਲੀ ਵਾਰੀ ਵਾਪਰੀ ਹੈ।ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਕੰਮ-ਢੰਗ ਸਬੰਧੀ ਜਿਸ ਤਰ੍ਹਾਂ ਚਾਰ ਜੱਜਾਂ ਨੇ ਆਪਣੀ ਨਿਰਾਸ਼ਾ ਤੇ ਲਾਚਾਰੀ ਦਾ ਪ੍ਰਗਟਾਵਾ ਕੀਤਾ ਹੈ, ਉਹ ਬਹੁਤ ਹੀ ਚਿੰਤਾਜਨਕ ਹੈ।ਇਸ ਤੋਂ ਅਨੁਮਾਨ ਲਾਉਣਾ ਔਖਾ ਨਹੀਂ ਕਿ ਜੇ ਸੁਪਰੀਮ ਕੋਰਟ ਦੇ ਜੱਜਾਂ ਦੀ ਹੀ ਕੋਈ ਸੁਣਵਾਈ ਨਹੀਂ ਤਾਂ ਇਸ ਦੇਸ਼ ਦੇ ਆਮ ਆਦਮੀ ਦਾ ਕੀ ਹਾਲ ਹੋਵੇਗਾ? ਅਜਿਹੀਆਂ ਘਟਨਾਵਾਂ ਸਾਡੇ ਲੋਕਤੰਤਰ ਲਈ ਬਹੁਤ ਮਾੜੀਆਂ ਹਨ।ਜੇ ਸੰਵਿਧਾਨ ਨੂੰ ਲਾਗੂ ਕਰਨ ਵਾਲੀਆਂ ਹਕੂਮਤੀ ਜਮਾਤਾਂ ਥੋੜ੍ਹਾ ਜਿਹਾ ਵੀ ਲੋਕਾਂ ਦੀ ਭਲਾਈ ਦਾ ਸੋਚ ਲੈਂਦੀਆਂ ਤਾਂ ਅੱਜ ਸਥਿਤੀ ਇੰਨੀ ਬਦਤਰ ਨਹੀਂ ਹੋਣੀ ਸੀ।ਦੇਸ਼ ਦੇ ਕਰੋੜਾਂ ਲੋਕ ਜਿਸ ਤਰ੍ਹਾਂ ਦਾ ਜੀਵਨ ਜੀਣ ਲਈ ਮਜਬੂਰ ਹਨ, ਉਹ ਦੇਸ਼ ਦੇ ਸਿਆਸੀ ਨੇਤਾਵਾਂ ਲਈ ਸ਼ਰਮਸਾਰ ਹੋਣ ਵਾਲੀ ਗੱਲ ਹੈ।ਦੇਸ਼ ਦੇ ਲੋਕਾਂ ਨੂੰ ਆਪਣੇ ਹੱਕਾਂ ਦੇ ਨਾਲ ਨਾਲ ਆਪਣੇ ਫਰਜ਼ਾਂ ਪ੍ਰਤੀ ਵੀ ਜਾਗਰੂਕ ਹੋਣ ਦੀ ਲੋੜ ਹੈ, ਲੋਕਾਂ ਦੀ ਜਾਗਰੂਕਤਾ ਨਾਲ ਹੀ ਲੋਕਤੰਤਰ ਦੀ ਉਮਰ ਲੰਮੀ ਹੁੰਦੀ ਹੈ।

 

 

ਲੇਖਕ:- ਰਣਜੀਤ ਸਿੰਘ ਹਿਟਲਰ 

ਫਿਰੋਜ਼ਪੁਰ, ਪੰਜਾਬ।

ਈਮੇਲ:-  ranjeetsinghhitlar21@gmail.com

ਮਿਹਨਤ ਦਾ ਫਲ  -✍️ ਜਪਜੀਤ ਕੌਰ ਜਮਾਤ-ਚੌਥੀ

ਮਿਹਨਤ ਦਾ ਫਲ                                                                                                        

ਇੱਕ ਬੁੱਢੀ ਔਰਤ ਬਜਾਰ ਵੱਲ ਜਾ ਰਹੀ ਸੀ।ਬਜਾਰ ਜਾਣ ਦੇ ਸਾਰੇ ਰਸਤੇ ਬੰਦ ਹੋਏ ਪਏ ਸਨ।ਸਿਰਫ ਇੱਕ ਹੀ ਰਸਤਾ ਖੁੱਲਾ ਸੀ।ਦੂਜੇ ਰਸਤਿਆਂ ਵਿੱਚ ਬਹੁਤ ਸਾਰੇ ਟੋਏ ਅਤੇ ਇੱਟਾਂ –ਰੋੜੇ ਪਏ ਹੋੇਏ ਸਨ,ਕਿੳੋੁਂਕਿ ਉਸ ਰਸਤੇ ਨੁੂੰ ਠੀਕ ਕੀਤਾ ਜਾ ਰਿਹਾ ਸੀ।ਉਹ ਬੁੱਢੀ ਔਰਤ ਸੋਚਣ ਲੱਗੀ ਕਿ ਉਸਨੂੰ ਹੁਣ ਸੁੰਨੇ ਰਸਤੇ ਵਿਚੋਂ ਹੀ ਲੰਘ ਕੇ ਜਾਣਾ ਪਵੇਗਾ ।ਉਸ ਬੁੱਢੀ  ਔਰਤ ਨੂੰ ਸੁਣਦਾ ਵੀ ਘੱਟ ਸੀ ਅਤੇ ਦਿਖਾਈ ਵੀ ਘੱਟ ਦਿੰਦਾ ਸੀ।ਅਖੀਰ  ੳੋੁਹ ਸੁੰਨੇ ਰਸਤੇ ਵਿੱਚ ਹੀ ਚੱਲ ਪਈ।ਉਸ ਰਸਤੇ ਵਿੱਚ ਇੱਕ ਪੱਥਰ ਪਿਆ ਸੀ।ਉਹ ਤੁਰਦੇ-ਤੁਰਦੇ ਰਸਤੇ ਵਿੱਚ ਪਏ ਪੱਥਰ ਕੋਲ ਪਹੁੰਚ ਕੇ ਉਸ ਵਿੱਚ ਅੜਕ ਕੇ ਡਿੱਗਣ ਵਾਲੀ ਸੀ।ਉਸ  ਦੇ ਪਿੱਛੇ –ਪਿੱਛੇ ਇੱਕ ਕੁੜੀ ਆ ਰਹੀ  ਸੀ।ਉਸਨੇ ਬਜੁਰਗ ਔਰਤ ਨੂੰ ਬਹੁਤ ਅਵਾਜਾਂ ਮਾਰੀਆਂ ।ਪਰ ਬੁੱਢੀ ਔਰਤ ਨੂੰ ਘੱਟ ਸੁਣਾਈ ਦਿੰਦਾ ਹੋਣ ਕਰ ਕੇ ਕੁੱਝ ਵੀ ਨਹੀਂ ਸੁਣਿਆਂ।ਕੁੜੀ ਸੋਚਣ ਲੱਗੀ ਜੇ ਕਰ ਮੈਂ ਤੇਜ ਦੌੜ ਕੇ ਉਸ ਔਰਤ ਕੋਲ ਪਹੁੰਚ ਜਾਵਾਂ ਤਾਂ ਮੈਂ ਉਸਨੂੰ ਡਿੱਗਣ ਤੋਂ ਬਚਾ ਸਕਦੀ ਹਾਂ।ਫਿਰ ਉਹ ਕੁੜੀ ਬਹੁਤ ਤੇਜੀ ਨਾਲ ਭੱਜ ਕੇ ਉਸ ਬੁਢੀ ੳੌਰਤ ਕੋਲ ਪਹੁੰਚ ਗਈ ਜਦੋਂ ਤੱਕ ਬੁੱਢੀ ਔਰਤ ਪੱਥਰ ਕੋਲ ਪਹੁੰਚੀ ਅਤੇ ਉਸ ਨੇ ਬੱੁਢੀ ਔਰਤ ਨੁੂੰ ਡਿਗਣ ਤੋਂ ਬਚਾ ਲਿਆ। ਬੁੱਢੀ ਔਰਤ ਨੇ ਉਸ ਕੁੜੀ ਦਾ ਬਹੁਤ-ਬਹੁਤ ਧੰਂਵਾਦ ਕੀਤਾ। ਉਹ ਬੁੱਢੀ ਔਰਤ ਬਹੁਤ ਦਿਆਲੂ ਔਰਤ ਸੀ।ਉਹ ਕੁੜੀ ਨੂੰ ਕਿਹਾ ਕਿ ਮੇਰੀ ਪਿਆਰੀ ਬੱਚੀ ਤੂੰ ਅੱਜ ਮੇਰੇ ਕੋਲੋਂ ਕੁੱਝ ਮੰਗ ਸਕਦੀ ਹੈਂ।ਉਹ ਕੁੜੀ ਨੇ ਕਿਹਾ ਕਿ  ਮੈਨੂੰ ਹੋਰ ਕੁੱਝ ਨਹੀਂ ਚਾਹੀਦਾ ,ਮੈਂ ਆਈ.ਏ.ਐਸ.ਬਣਨਾ ਚਾਹੁੰਦੀ ਹਾਂ ਮੈਨੂੰ ਅਸ਼ੀਰਵਾਦ ਦਿਉ ਕਿ ਮੈਂ ਆਪਣਾ ਇਹ ਸੁਪਨਾ ਪੂਰਾ ਕਰ ਸਕਾਂ।ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਸਕਾਂ।ਇਹ ਸੁਣਦਿਆਂ ਹੀ ਬੁੱਢੀ ਔਰਤ ਨੇ ਉਸ ਕੁੜੀ ਨੂੰ ਇਕ ਮੰਤਰ ਦੱਸਿਆ।ਉਹ ਮੰਤਰ ਸੀ  ਪੂਰੀ ਲਗਨ ਨਾਲ ਆਪਣੇ ਸੁਪਨੇ ਪੂਰੇ ਕਰਨ ਲਈ ਮਿਹਨਤ ਕਰਨੀ।ਕੁੜੀ ਨੇ ਇਹੀ ਮੰਤਰ ਅਪਣਾਇਆ ਅਤੇ ਉਹ ਆਉਦੇ ਦਸ ਸਾਲਾਂ ਨੂੰ ਅਈ.ਏ.ਐਸ ਬਣ ਗਈ।

ਜਪਜੀਤ ਕੌਰ
ਜਮਾਤ-ਚੌਥੀ
8569001590
 

ਵੈਸੇ ਤਾਂ ਭਾਰਤ ਇਕ ਖੇਤੀ ਪ੍ਰਧਾਨ ਦੇਸ਼ ਹੈ ! ਹਰਨਰਾਇਣ ਸਿੰਘ ਮੱਲੇਆਣਾ  

ਸਕੂਲ ਦੇ ਦਿਨਾਂ ਵਿਚ ਇਮਤਿਹਾਨ ਦਾ ਸਭ ਤੋਂ ਆਮ ਲੇਖ ਸੀ' ਮੇਰਾ ਭਾਰਤ' ਇਸ ਲੇਖ ਦੀ ਪਹਿਲੀ ਸਤਰ ਸ਼ੁਰੂ ਹੀ ਇੱਥੋਂ ਹੁੰਦੀ ਸੀ ਭਾਰਤ ਇਕ ਖੇਤੀਬਾੜੀ ਪ੍ਰਧਾਨ ਦੇਸ਼ ਹੈ। ਸਾਡੀ ਚੇਤਨਾ ਵਿੱਚ ਸ਼ੁਰੂ ਤੋਂ ਇਹ ਗੱਲ ਵੱਸੀ ਹੈ ਕਿ ਭਾਰਤ ਦੀ ਅਸਲ ਆਤਮਾ ਪਿੰਡਾਂ ਵਿਚ ਵਸਦੀ ਹੈ। ਮਹਾਤਮਾ ਗਾਂਧੀ ਵੀ ਕਹਿੰਦੇ ਸਨ ਪਿੰਡ ਭਾਰਤ ਦੀ ਮੂਲ ਇਕਾਈ ਹਨ। ਉਹਨਾਂ ਨੇ ਪੰਚਾਇਤੀ ਰਾਜ ਦੇ ਬਹੁਤ ਜ਼ੋਰ ਦਿੱਤਾ। 

 

ਪਿੰਡਾਂ ਦੀ ਇਹੋ ਜਿਹੀ ਮੁਹੱਬਤ ਸਿਨੇਮੇ ਵਿੱਚ  ਕਹਾਣੀ ਦੀ ਪੇਸ਼ਕਾਰੀ ਦੀ ਜ਼ਮੀਨ ਰਹੀ ਹੈ। 1971 ਦੀ ਆਈ ਫਿਲਮ 'ਮੇਲਾ' ਫਿਰੋਜ਼ ਖਾਨ ਅਤੇ ਸੰਜੇ ਖਾਨ ਦੀ ਹੈ । ਨਵੀਆਂ 'ਚੋਂ ਸ਼ਾਹਰੁਖ ਖਾਨ ਦੀ ਫਿਲਮ ਸਵਦੇਸ ਦਾ ਨਾਇਕ ਅਮਰੀਕਾ ਤੋਂ ਪਿੰਡ ਮੁੜਦਾ ਹੈ।

 

ਠੀਕ ਜਿਵੇਂ ਮੇਲਾ ਫਿਲਮ ਦਾ ਨਾਇਕ ਸ਼ਹਿਰ ਤੋਂ ਪਿੰਡ ਠਿਕਾਣਾ ਬਣਾਉਂਦਾ ਹੈ । ਜ਼ਮੀਨ ਖਰੀਦਦਾ ਹੈ,ਵਾਹੀ ਕਰਦਾ ਹੈ । ਹੁਣ ਨਾ ਸਿਨੇਮਾ 'ਚ ਪਿੰਡ ਨੇ,ਨਾ ਨਾਇਕ ਸ਼ਹਿਰਾਂ ਤੋਂ ਪਿੰਡ ਨੂੰ ਪਰਤਦੇ ਨੇ । ਪਿੰਡ ਸ਼ਹਿਰਾਂ ਨੂੰ ਦੋੜ ਰਹੇ ਨੇ । ਆਪਣੇ ਦਾਅਵੇ ਛੱਡ ਪਿੰਡ ਸ਼ਹਿਰ ਹੋ ਜਾਣਾ ਚਾਹੁੰਦੇ ਨੇ। 

 

ਸ਼ਹਿਰ ਬੁੱਢੇ ਢੱਗੇ ਦੀ ਤਰ੍ਹਾਂ ਚੋਖਾ ਭਾਰ ਲੱਧੀ ਦਮਾ ਕਰਵਾਈ ਬੈਠਾ ਹੈ। ਜਾਪਦਾ ਹੈ ਇਸ ਤਰੱਕੀ ਦਾ ਵਰ ਨਹੀਂ ਮਿਲਿਆ ਸਾਨੂੰ ਸਰਾਪ ਮਿਲਿਆ ਹੈ। ਇਹ ਤਿੰਨ ਖੇਤੀਬਾੜੀ ਦੇ ਕਾਨੂੰਨ ਸਰਾਪ ਹੀ ਤਾਂ ਹਨ। 

 

1990 ਤੋਂ ਬਾਅਦ ਉਧਾਰੀਕਰਨ ਨੇ 'ਖੇਤੀਬਾੜੀ ਪ੍ਰਧਾਨ ਦੇਸ਼', agrarian economy, ਪੇਂਡੂ ਅਰਥਚਾਰਾ  ਵਰਗੀਆਂ ਗੱਲਾਂ ਨਿਰੰਤਰ ਅਲੋਪ ਹੀ ਕਰ ਦਿੱਤੀਆਂ। ਹੁਣ ਭਾਰਤ ਦੀ ਆਤਮਾ ਪਿੰਡਾਂ ਵਿੱਚ ਨਹੀਂ ਵਸਦੀ। ਸਾਨੂੰ ਨਵੀਂ ਧਾਰਨਾ Urban India ਜਚਾਈ ਗਈ। ਸ਼ਹਿਰੀਕਰਨ ਤੇ ਜ਼ੋਰ ਦਿੱਤਾ ਗਿਆ। 

 

ਪਹਿਲਾਂ ਬਨੂੜ ਤੋਂ ਮੁਹਾਲੀ ਚੰਡੀਗੜ੍ਹ ਦੂਰ ਲਗਦਾ ਸੀ। ਹੁਣ ਚੰਡੀਗੜ੍ਹ ਪੰਚਕੂਲਾ ਡੇਰਾਬੱਸੀ ਜੀਰਕਪੁਰ ਬਨੂੜ ਲਾਂਡਰਾਂ ਕੁਰਾਲੀ ਖਰੜ ਮੋਰਿੰਡਾ ਇਕ ਹੋ ਗਏ ਹਨ। ਐਕਵਾਇਰ ਹੋਈਆਂ ਜ਼ਮੀਨਾਂ 'ਤੇ ਦੈਂਤਨੁੰਮਾ ਰਹਿਣ ਬਸੇਰੇ ਬਣ ਗਏ ਹਨ। ਆਲੇ ਦੁਆਲੇ ਪਲਾਟਾਂ ਅਤੇ ਫਲੈਟਾਂ ਦੇ ਦਰਮਿਆਨ ਸੁੰਨੀਆਂ ਬੰਬੀਆਂ ਮਿਲ ਜਾਣਗੀਆਂ। ਇੱਕਾ-ਦੁੱਕਾ ਥਾਵਾਂ ਤੇ ਸਿਧੀਆਂ ਖਿੱਚੀਆਂ ਸੜਕਾਂ ਦੇ ਵਿਚਕਾਰ ਦੋ-ਚਾਰ ਕਿੱਲੇ ਵਾਲੀਆਂ ਥਾਵਾਂ ਡੱਟੀਆਂ ਹੋਈਆਂ ਹਨ। ਉਹ ਕਦੋਂ ਤੱਕ ਅੜੇ ਰਹਿਣਗੇ ? ਜਾਂ ਤਾਂ ਉਹ ਹਾਰ ਜਾਣਗੇ ਜਾਂ ਉਨ੍ਹਾਂ ਦੀ ਲੋੜ ਬਣ ਜਾਵੇਗੀ।

 

ਦਿਬਾਕਰ ਬੈਨਰਜੀ ਦੀ ਫ਼ਿਲਮ ਸ਼ੰਗਾਈ ਦਾ ਦ੍ਰਿਸ਼ ਹੈ। ਉਹ ਬਾਰ ਬਾਰ ਮਹਾਂਨਗਰਾਂ ਦੇ ਬਣੇ ਫਲੈਟਾਂ ਦੇ ਬਾਹਰ ਗੇਟ ਤੇ ਖੜ੍ਹਾ ਚੌਂਕੀਦਾਰ ਵਿਖਾਉਂਦਾ ਹੈ। ਉਹ ਸਵੀਮਿੰਗ ਪੂਲ ਨੂੰ ਸਾਫ਼ ਕਰਦਾ ਬੰਦਾ ਵਿਖਾਉਂਦਾ ਹੈ। ਇਹ ਬੰਦੇ ਇਨ੍ਹਾਂ ਹੀ ਫਲੈਟਾਂ ਦੇ ਹੇਠਲੀਆਂ ਜ਼ਮੀਨਾਂ ਦੇ ਮਾਲਕ ਸਨ ਅਤੇ ਇਹੋ ਬੰਦੇ ਆਪਣੀਆਂ ਹੀ ਜ਼ਮੀਨਾਂ ਉੱਤੇ ਬਣੇ ਹੋਏ ਫਲੈਟਾਂ ਦੇ ਚੌਂਕੀਦਾਰ ਹਨ। 

 

ਯਮੁਨਾ ਐਕਸਪ੍ਰੈਸ ਹਾਈਵੇ ਦੀਆਂ ਐਕਵਾਈਰ ਕੀਤੀਆਂ ਜ਼ਮੀਨਾਂ ਦੇ ਮਾਲਕ ਦੱਸਦੇ ਹਨ ਕਿ ਉਨ੍ਹਾਂ ਨੂੰ ਮਿਲੇ ਜ਼ਮੀਨਾਂ ਬਦਲੇ ਕਰੋੜਾਂ ਰੁਪਇਆਂ ਨੂੰ ਕਿੰਝ ਵਰਤਣਾ ਹੈ ਉਨ੍ਹਾਂ ਨੂੰ ਨਹੀਂ ਪਤਾ। ਪਿੰਡਾਂ ਦੇ ਸਾਦ ਮੁਰਾਦੇ ਬੰਦੇ ਤਾਂ ਸਿਰਫ ਖੇਤੀ ਹੀ ਜਾਣਦੇ ਸਨ।

 

ਕਮਜ਼ੋਰ ਪਿੰਡ ਨੂੰ ਚੰਗਾ ਪਿੰਡ ਬਣਾਓ। ਪਿੰਡ ਨੂੰ ਸ਼ਹਿਰ ਨਾ ਬਣਾਓ। ਪਿੰਡ ਅਤੇ ਸ਼ਹਿਰਾਂ ਦੀ ਆਪੋ ਆਪਣੀ ਲੋੜ ਹੈ। ਇਹਨਾਂ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਸਿਰਫ਼ ਜ਼ਮੀਨ ਅਤੇ ਪਿੰਡ ਬਚਾਉਣ ਦਾ ਹੰਭਲਾ ਨਹੀਂ ਹੈ। ਇਹ ਜੱਦੋ ਜਹਿਦ ਹੈ ਆਪਣੀ ਦਿਲ ਅੰਦਰ ਵਸਦੇ ਪਿੰਡ ਨੂੰ ਬਚਾਉਣ ਦੀ.....

 

ਤਸਵੀਰ : ਸ਼ਹਿਰ ਮੁਹਾਲੀ ਦੀ ਉਹ ਥਾਂ ਜੋ ਕਦੀ ਪਿੰਡ ਸੀ। ਮਨਮੋਹਕ ਤਸਵੀਰ ਵਿਚ ਇੱਕਲੀ ਬੇਆਬ ਖੜ੍ਹੀ ਬੰਬੀ

ਭਾਵ ਖੋਖਲੇ ਬੀਜ ਲਉ ✍️ਬਰਜਿੰਦਰ ਪਾਲ ਸਿੰਘ ਬਰਨਾਲਾ 

ਵਧੀਆ ਬੀਜ ਭਾਰੀਹੋਣ ਕਾਰਨ ਹੇਠਾ ਰਹਿ ਜਾਣਗੇ। ਹਲਕੇ ਜਾ ਖੋਖਲੇ ਬੀਜ ਹਲਕੇ ਹੋਣ  ਕਾਰਨ  ਪਾਣੀ  ਦੇ  ਗਲਾਸ  ਦੇ  ਉੱਪਰ  ਆ  ਜਾਣਗੇ।  ਇਸ  ਤਰਾ  ਕਰਨ  ਨਾਲ ਵਿਿਦਆਰਥੀ ਇਹ ਪ੍ਰਸਨ ਦਾ ਉੱਤਰ ਆਪਣੇ ਜੀਵਨ ਵਿੱਚ ਨਹੀ ਭੁੱਲਣਗੇ।ਘੁਲਣਸੀਲ ਅਤੇ ਅਘੁਲਣਸੀਲ ਵਸਤੂਆ;ਦੋ ਪਾਣੀ ਦੇ ਗਲਾਸ ਲਵੋ। ਇੱਕ ਗਲਾਸ ਵਿੱਚ ਖੰਡ,ਨਮਕ ਵਾਰੋ ਵਾਰੀ ਘੋਲੋ ਇਹ ਘੁਲ ਜਾਣਗੇ। ਦੂਸਰੇ ਗਲਾਸ ਵਿੱਚ ਲੱਕੜ ਦਾ ਬੁਰਾ  ਘੋਲੋ    ਇਹ  ਨਹੀ    ਘੁੱਲੇਗਾ  ਇਸ  ਤਰਾ  ਕਰਨ  ਨਾਲ  ਇਹ  ਸਦੀਵੀ ਸਕੂਲੀ ਵਿਿਦਆਰਥੀਆਂ ਦੇ ਯਾਦ ਰਹੇਗਾ।ਪਾਰਦਰਸੀ ,ਅਪਾਰਦਰਸੀ ਅਤੇ ਅਲਪ ਪਾਰਦਰਸੀਵਸਤੂਆ; ਇੱਕ ਟਾਰਚ ਲਵੋ ਤੁਸੀ ਇਸ ਦੇ ਪ੍ਰਕਾਸ ਨੂੰ ਸੀਸੇ ਵਿੱਚੋ ਦੀ ਗੁਜਾਰੋ ਇਹ ਲੰਘ ਜਾਵੇਗਾ ਇੱਕ ਲੱਕੜ ਦਾ ਟੁਕੜਾ ਲਵੋ ਇਸ ਵਿੱਚੋ ਦੀ ਟਾਰਚ ਦਾ ਪ੍ਰਕਾਸ ਗੁਜਾਰੋ ਇਹ ਬਿਲਕੁਲ ਨਹੀ ਹੀ ਲੰਘੇਗਾ ਫਿਰ ਟਾਰਚ ਦੀਰੋਸਨੀਨੂੰ ਮੋਮੀਕਾਗਜ ਵਿੱਚੋ ਦੀ ਲੰਘਾਉ ਕੁਝ ਕੁ ਲੰਘ ਜਾਵੇਗਾ ਕੁਝ ਨਹੀ ਲੰਘੇਗਾ। ਇਹ ਅਲਪ ਪਾਰਦਰਸੀ ਹੈ। ਇਸ ਪ੍ਰਯੋਗ ਨਾਲ ਪਾਰਦਰਸੀ ਅਪਾਰਦਰਸੀ ਅਤੇ ਅਲਪਪਾਰਦਰਸੀ ਬਾਰੇ ਵਿਿਗਆਨਿਕ ਸਮਝ ਪ੍ਰਾਪਤ ਕਰ ਸਕਦੇ ਹੋ।ਚਾਲਕ   ਅਤੇ   ਰੋਧਕ:ਇੱਕ  ਬਿਜਲੀ   ਸਰਕਟ  ਤਿਆਰ   ਕਰ  ਇੱਕ  ਬੈਟਰੀ   ਦੋ ਸੈਲਾ ਵਾਲੀ,ਤਾਰਾ,ਛੋਟਾ  ਬੱਲਬ    ਲਵੋ  ਸਵਿੱਚ  ਲਗਾਉ  ਸਰਕਟ ਪੂਰਾ  ਕਰੋ।  ਬੱਲਬ  ਜਗ ਜਾਵੇਗਾ।ਹੁਣ   ਰਸਤੇ   ਵਿੱਚ      ਤਾਰ   ਵਿੱਚਕਾਰਦੋ   ਨਿਚਕੁਡੀਆ   ਲਗਾੳ   ,ੁ ਨਿਚਕੁੰਡੀਆ  ਵਿੱਚ  ਤਾਬੇ  ਦੀ  ਤਾਰ  ਲਗਾਉ  ਚਾਲਕ  ਹੋਣਕਾਰਨ  ਬੱਲਬ  ਜੱਗ ਜਾਵੇਗਾ ਫਿਰ ਸਕੇਲ ਲਗਾਉ ਰੋਧਿਕ ਹੋਣ ਕਾਰਨ ਬਲਬ ਨਹੀ ਜਗੇਗਾ ਇਸ ਤਰਾ ਨਾਲ ਚਾਲਕ ਰੋਧਕ ਬਾਰੇ ਸਹੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ।ਵਿਰਾਮ ਅਤੇ ਗਤੀ ਅਵਸਥਾ:ਵਿਰਾਮ ਅਵਸਥਾ ਕਿਸੇ ਵਸਤੂ ਦਾ ਵਿਰਾਮ ਅਵਸਥਾ ਵਿੱਚ ਰਹਿਣਾ ਅਤੇ ਆਲੇ ਦੁਆਲੇ ਨਾਲ ਆਪਣੀ ਸਥਿਤੀ ਨਾ ਬਦਲਣਾ ਹੈ। ਜਿਸ ਤਰਾ ਮੇਜ ਉੱਪਰ ਕਿਤਾਬ ਪਈ ਹੈ ਇਹ ਕਿਤਾਬ ਉਨੀ ਦੇਰ ਤੱਕ ਪਈ ਰਹੇਗੀ ਜਦੋ ਤੱਕ ਇਸ ਉੱਪਰ ਬਾਹਰੀ ਬਲ ਨਹੀ ਲੱਗੇਗਾ। ਜੋ ਵਸਤੂਆ ਆਲੇ ਦੁਆਲੇ ਨਾਲ ਆਪਣੀ 
ਸਥਿਤੀ ਬਦਲਦੀਆ ਹਨ ਉਹਨਾ ਨੂੰਗਤੀ ਅਵਸਥਾ ਵਿੱਚ ਕਿਹਾ ਜਾਦਾ ਹੈ ਕਿ ਜਿਸ ਤਰਾ ਚੱਲ ਰਹੀ ਬੱਸ,ਚੱਲ ਰਹੀ ਟਰੇਨ ਅਦਿ ਹਨ।ਇਹਨਾ  ਪ੍ਰਯੋਗਾਂਕਿਿਰਆਵਾ  ਨੂੰ  ਕਰਨ  ਲਈ  ਵੱਡੇ  ਉਪਕਰਨਾ  ਵੱਡੀਆ ਪ੍ਰਯੋਗਸਾਲਾਵਾ ਦੀ ਲੋੜ ਨਹੀ ਇਹ ਸਾਰਾ ਕੂਝ ਤੁਹਾਡੇ ਘਰਾ ਵਿੱਚ ਹੀ ਹੈ।ਜੇਕਰ ਤੁਸੀ ਆਪਣੇ ਘਰ ਵਿੱਚ ਵੇਖੋ ਤਾ ਬਿਜਲੀ ਦੀਆ ਤਾਰਾ ,ਬੱਲਬ ਅਤੇ ਫਿਊਜ ਵੀ ਤਾ ਹੈ।ਘਰ  ਵਿੱਚ  ਬਿਜਲੀ  ਦੀਆ  ਕਾਢਾ  ਜਾ  ਬਿਜਲੀ  ਦੇ  ਚਮਤਕਾਰ  ਪ੍ਰੈਸ,  ਕੱਪੜੇ  ਧੋਣ ਵਾਲੀ  ਮਸੀਨ ,ਟੀਵੀ ,ਫਰਿੰਜ,ਮਿਕਸੀ ਵੀ  ਹੈ  ਸੋ  ਇਹਨਾ  ਬਾਰੇ  ਆਪ  ਸਕੂਲ਼ੀ ਵਿਿਦਆਰਥੀਆਂਨੂੰ ਵਿਿਗਆਨਿਕਜਾਣਕਾਰੀ ਜਰੂਰੀ ਚਾਹੀਦੀ ਹੈ ਤਾ ਹੀ ਅਸੀ ਅੱਜ ਦੇ ਆਧੁਨਿਕ ਵਿਿਗਆਨਿਕ ਯੁੱਗ ਦੇ ਹਾਣੀ ਬਣ ਸਕਦੇ ਹਾ ਅਤੇ ਵਿਿਗਆਨ ਦੀਆ  ਕਾਢਾਂ  ਦਾ ਲਾਭ  ,ਫਾਇਦਾ  ਲੈ  ਸਕਦੇ  ਹਾ।ਵਿਿਗਆਨਕ  ਉਪਕਰਨਾ  ਦੀ ਵਰਤੋ  ਕਰਦੇ  ਹੋਏ  ਸਾਡੇ  ਪੈਰਾ  ਵਿੱਚ  ਰੋਧਿਕ  ਮਟੀਰੀਅਲ  ,ਚੱਪਲਾ  ਆਦਿ  ਜਰੂਰ ਪਹਿਨਣਾ ਚਾਹੀਦਾ  ਹੈ ਨਹੀ ਕਦੇ ਵੀ ਮਾੜਾ ਹਾਦਸਾ ਵਾਪਰ ਸਕਦਾ ਹੈ ਨੰਗੇ ਪੈਰੀ  ਬਹੁਤ  ਰਿਸਕ  ਹੈ  ਕਿਉਕਿ  ਮਨੁੱਖੀ  ਸਰੀਰ  ਬਿਜਲੀ  ਦਾ  ਬਹੁਤ  ਵਧੀਆ  ਚਾਲਕ ਹੈ।ਲੋੜ ਹੈ ਕਿ ਪਿਆਰੇ ਵਿਿਦਆਰਥੀਉ ਤੁਸੀ ਆਪਣੀ ਸਾਇੰਸ ਦੀ ਕਿਤਾਬ ਦੀ ਲਾਇਨ ਨੂੰ ਪ੍ਰਸਨ ਉੱਤਰ ਨੂੰ ਕਿਵੇ ਆਪਣੀ ਪਕੜ੍ਹ ਦੇ ਨਾਲ ਸਮਝ ਸਕਦੇ ਹੋ ਇੱਕੋ ਇੱਕ ਇਸ ਨੂੰ ਪ੍ਰੈਕਟੀਕਲ ਰੂਪ ਵਿੱਚ ਕਰਨਾ ਹੈ।

ਬਰਜਿੰਦਰ ਪਾਲ ਸਿੰਘ ਬਰਨਾਲਾ ਧਨੌਲਾ ਪ੍ਰਿੰਸੀਪਲ ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਪੰਜਾਬ 
ਜਿਲ੍ਹਾ ਬਰਨਾਲਾ ਘਰ ਦਾ ਪਤਾ: ਨੇੜੇ ਸੋਹਲ ਵਕਰਸਾਪ ਬਰਨਾਲਾ ਰੋਡ ਧਨੌਲਾ ਤਹਿਸੀਲ ਅਤੇ ਜਿਲਾ ਬਰਨਾਲਾ (ਪੰਜਾਬ) ਮੋਬਾਈਲ 9814121926 ਵਟਸਐਪ ਨੰਬਰ 9815516435

 -ਗਣਤੰਤਰ ਦਿਵਸ ਨੂੰ ਸਮਰਪਿਤ -   ਸਲੇਮਪੁਰੀ ਦੀ ਚੂੰਢੀ     

ਅੰਦੋਲਨ ਸਰਕਾਰ ਵਿਰੁੱਧ ਨਹੀਂ!

- ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦੇ ਕਿਰਤੀ-ਕਿਸਾਨਾਂ ਵਲੋਂ ਆਪਣੀ ਹੋਂਦ ਬਚਾਉਣ ਲਈ ਅਤੇ ਆਪਣੇ ਹੱਕਾਂ ਅਤੇ ਹਿੱਤਾਂ ਨੂੰ ਲੈ ਕੇ ਪੂਰੇ ਦੇਸ਼ ਵਿਚ ਅੰਦੋਲਨ ਵਿੱਢਿਆ ਹੋਇਆ ਹੈ। ਇਸ ਅੰਦੋਲਨ ਲਈ ਦੇਸ਼ ਵਿਚ ਪੰਜਾਬ ਮੋਹਰੀ ਬਣਕੇ ਤੁਰਿਆ ਹੈ, ਜੋ ਬਹੁਤ ਹੀ ਮਾਣ ਵਾਲੀ ਗੱਲ ਹੈ। ਉਂਝ ਤਾਂ ਦੇਸ਼ ਲਈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਅੱਗੇ ਹੋ ਕੇ ਕੇਵਲ ਅਗਵਾਈ ਹੀ ਨਹੀਂ ਕੀਤੀ, ਸਗੋਂ ਜੇਲਾਂ ਦੀਆਂ ਹਵਾਵਾਂ ਵੀ ਖਾਧੀਆਂ ਹਨ, ਮਾਨਸਿਕ ਅਤੇ ਸਰੀਰਕ ਤੌਰ 'ਤੇ ਤਸੀਹੇ ਵੀ ਝੱਲੇ ਹਨ ਅਤੇ ਕੁਰਬਾਨੀਆਂ ਵੀ ਦਿੱਤੀਆਂ ਹਨ। ਮੁਗਲਾਂ ਨਾਲ ਟੱਕਰ ਲੈਣ ਸਮੇਂ ਪਿੱਠ ਨਹੀਂ ਵਿਖਾਈ, ਅਜਾਦੀ ਦੀ ਲੜਾਈ ਜਿੱਤਣ ਲਈ ਲੰਡਨ ਜਾ ਕੇ ਅੰਗਰੇਜ਼ਾਂ ਦੀ ਹਿੱਕ ਉਪਰ ਪੈਰ ਰੱਖ ਕੇ ਫਤਹਿ ਹਾਸਲ ਕੀਤੀ। ਇਸ ਤੋਂ ਬਾਅਦ ਵੀ ਜਦੋਂ ਜਦੋਂ ਵੀ ਪਾਕਿਸਤਾਨ ਅਤੇ ਚੀਨ ਵਲੋਂ ਭਾਰਤ ਉਪਰ ਹਮਲਾ ਕੀਤਾ ਗਿਆ, ਪੰਜਾਬੀਆਂ ਨੇ ਜਾਨ ਤਲੀ 'ਤੇ ਰੱਖ ਕੇ ਸੱਚੀ ਦੇਸ਼ ਭਗਤੀ ਦਾ ਸਬੂਤ ਦਿੱਤਾ, ਪਰ ਅਫਸੋਸ ਮਨੂੰਵਾਦੀ ਸੋਚ ਦੇ ਧਾਰਨੀ ਲੋਕਾਂ ਵਲੋਂ ਪੰਜਾਬ ਦੇ ਲੋਕਾਂ ਵਲੋਂ ਦਿੱਤੀਆਂ  ਕੁਰਬਾਨੀਆਂ ਦਾ ਮੁੱਲ ਪਾਉਣ ਦੀ ਬਜਾਏ ਖਾਸ ਕਰਕੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ। ਹੁਣ ਜਦੋਂ ਪੰਜਾਬ ਦੇ ਲੋਕਾਂ ਨੇ  ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ ਤਾਂ ਫਿਰ ਮਨੂੰਵਾਦੀ ਸੋਚ ਦੇ ਧਾਰਨੀ ਲੋਕਾਂ ਵਲੋਂ ਉਨ੍ਹਾਂ ਨੂੰ ਤਰਾਂ ਤਰਾਂ ਦੇ ਢੰਗ /ਤਰੀਕਿਆਂ ਨਾਲ ਰੱਜ ਰੱਜ ਕੇ ਭੰਡਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਵੇਲੇ ਦੇਸ਼ ਦੇ ਲੋਕਾਂ ਵਲੋਂ ਜਬਰਦਸਤ ਅੰਦੋਲਨ ਵਿੱਢਿਆ ਗਿਆ ਹੈ,  ਦੀ ਅਗਵਾਈ ਪੰਜਾਬ ਦੇ  ਕਿਰਤੀ-ਕਿਸਾਨਾਂ ਵਲੋਂ ਕੀਤੀ ਜਾ ਰਹੀ ਹੈ। ਕਿਰਤੀ-ਕਿਸਾਨਾਂ ਵਲੋਂ ਵਿੱਢਿਆ ਗਿਆ ਅੰਦੋਲਨ ਸਰਕਾਰ ਵਿਰੁੱਧ ਨਾ ਹੋ ਕੇ ਦੇਸ਼ ਦੇ ਉਨ੍ਹਾਂ ਵੱਡੇ ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਹੈ, ਜਿਹੜੇ ਦੇਸ਼ ਦੇ ਲੋਕਾਂ  ਦੀ ਖੂਨ ਪਸੀਨੇ ਦੀ ਕਮਾਈ ਨੂੰ ਚੂੰਢ ਚੂੰਢ ਕੇ ਸੰਸਾਰ ਦੇ ਸੱਭ ਤੋਂ ਅਮੀਰ ਬੰਦੇ ਬਣਨ ਲਈ ਤਰ੍ਹਾਂ-ਤਰ੍ਹਾਂ ਦੀਆਂ ਵਿਉਂਤਬੰਦੀਆਂ ਕਰ ਰਹੇ ਹਨ। ਦੇਸ਼ ਦੇ ਵੱਡੇ ਸਰਮਾਏਦਾਰ ਅਤੇ ਕਾਰਪੋਰੇਟ ਘਰਾਣੇ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸਰਕਾਰ ਵਿਚ ਪੂਰੀ ਤਰ੍ਹਾਂ ਘੁਸਪੈਠ ਕਰ ਗਏ ਹਨ ਅਤੇ ਉਹ ਆਪਣੀਆਂ ਚੰਮ ਦੀਆਂ ਚਲਾ ਕੇ ਦੇਸ਼ ਨੂੰ ਲੁੱਟਣ ਲੱਗ ਪਏ ਹਨ ਅਤੇ ਇਸ ਦੇ ਵਿਰੋਧ ਵਿਚ ਦੇਸ਼ ਦੇ ਲੋਕਾਂ ਦਾ ਫਿਰ ਖੂਨ ਖੌਲਿਆ ਹੈ।  ਇਸ ਲੁੱਟ ਖਸੁੱਟ ਨੂੰ ਰੋਕਣ ਲਈ ਅਤੇ ਦੇਸ਼ ਨੂੰ ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਕੋਲ ਵਿਕਣ ਤੋਂ ਬਚਾਉਣ ਲਈ ਅੰਦੋਲਨ ਉਠਿਆ ਹੈ। ਇਹ ਅੰਦੋਲਨ ਦੇਸ਼ ਦੀ ਅਜਾਦੀ ਦੀ ਲੜਾਈ ਦੀ ਤਰ੍ਹਾਂ ਇੱਕ ਕ੍ਰਾਂਤੀਕਾਰੀ ਅਤੇ ਇਤਿਹਾਸਕ ਅੰਦੋਲਨ ਹੋ ਨਿਬੜੇਗਾ। ਅੱਜ ਦੇਸ਼ ਵਿੱਚ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਜਦਕਿ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਗਰੀਬ ਨੂੰ ਨਾ ਤਾਂ ਰੱਜਵੀੰ ਰੋਟੀ ਮਿਲ ਰਹੀ ਹੈ ਅਤੇ ਨਾ ਹੀ ਬਿਮਾਰੀ ਦੀ ਹਾਲਤ ਵਿਚ ਇਲਾਜ ਮਿਲ ਰਿਹਾ ਹੈ, ਕਿਉਂਕਿ ਡਾਕਟਰੀ ਇਲਾਜ ਬਹੁਤ ਮਹਿੰਗਾ ਹੋ ਚੁੱਕਿਆ ਹੈ ਅਤੇ ਆਮ ਲੋਕਾਂ ਲਈ ਅਜਾਦੀ ਅਤੇ ਗਣਤੰਤਰ ਦਿਵਸ ਦੇ ਅਰਥ ਬੇ-ਮਾਅਨਾ ਹੋ ਕੇ ਰਹਿ ਗਏ ਹਨ। ਦੇਸ਼ ਦੇ ਵੱਡੇ ਸਰਮਾਏਦਾਰ ਅਤੇ ਕਾਰਪੋਰੇਟ ਘਰਾਣੇ ਦੇਸ਼ ਦੀਆਂ ਬੈਂਕਾਂ ਦਾ ਧਨ ਲੁੱਟ ਲੁੱਟ ਕੇ ਵਿਦੇਸ਼ਾਂ ਵਲ ਫਰਾਰ ਹੋ ਰਹੇ ਹਨ।ਹੁਣ ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਖਸੁੱਟ ਤੋਂ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਵਿੱਢੇ ਗਏ ਅੰਦੋਲਨ ਪਿਛੋਂ ਦੇਸ਼ ਵਿਚ ਫੈਲੇ ਜਾਤ-ਪਾਤ ਦੇ ਕੋਹੜ ਵਿਰੁੱਧ ਵੀ ਅੰਦੋਲਨ ਵਿੱਢਣ ਲਈ ਪੰਜਾਬ ਨੂੰ ਮੋਹਰੀ ਹੋ ਕੇ ਤੁਰਨਾ ਪਵੇਗਾ। ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਵਲੋਂ ਭੋਲੇ-ਭਾਲੇ ਲੋਕਾਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ ਖਸੁੱਟ ਜਿਥੇ ਦੇਸ਼ ਅਤੇ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਨਿਘਾਰ ਵੱਲ ਲਿਜਾ ਰਹੀ ਹੈ , ਉਥੇ ਮਨੂੰਵਾਦ ਵਲੋਂ ਜਾਤ-ਪਾਤ ਦੀਆਂ  ਖੜੀਆਂ ਕੀਤੀਆਂ ਕੰਧਾਂ ਵੀ  ਦੇਸ਼ ਦੀ ਅਤੇ ਲੋਕਾਂ ਦੀ ਤਰੱਕੀ ਲਈ ਵੱਡਾ ਅੜਿੱਕਾ ਬਣੀਆਂ ਹੋਈਆਂ ਹਨ। ਦੇਸ਼ ਦੇ ਵਿਦੇਸ਼ਾਂ ਵਿਚ ਪਏ ਧਨ ਨੂੰ ਵਾਪਸ ਲਿਆਉਣ ਲਈ ਅਤੇ ਦੇਸ਼ ਵਿਚ ਫੈਲੇ ਜਾਤ-ਪਾਤ ਦੇ ਕੋਹੜ ਨੂੰ ਖਤਮ ਕਰਨ ਲਈ ਪੰਜਾਬ ਨੂੰ ਫਿਰ ਮੋਹਰੀ ਹੋ ਕੇ ਤੁਰਨਾ ਪਵੇਗਾ ਤਾਂ ਜੋ ਦੇਸ਼ ਵਿੱਚ ਆਪਣੇ ਅਰਥ ਗੁਆ ਚੁੱਕੀ ਅਜਾਦੀ ਅਤੇ ਗਣਤੰਤਰ ਦਿਵਸ ਮੁੜ ਅਰਥ ਭਰਪੂਰ ਬਣ ਸਕਣ। ਸਮਾਜ ਵਿਚ ਆਰਥਿਕ ਅਤੇ ਸਮਾਜਿਕ ਕਾਣੀ-ਵੰਡ, ਭ੍ਰਿਸ਼ਟਾਚਾਰ ਅਤੇ ਬੇਈਮਾਨੀ ਦੇ ਵਿਰੁੱਧ ਯੁੱਧ ਲੜਨ ਦੇ ਨਾਲ, ਨਾਲ ਸਾਨੂੰ ਭਾਰਤੀ ਸੰਵਿਧਾਨ ਦੀ ਹੋਂਦ ਬਚਾਉਣ ਲਈ ਵੀ ਅੰਦੋਲਨ ਸ਼ੁਰੂ ਕਰਨਾ ਪਵੇਗਾ ਤਾਂ ਜੋ ਸੰਵਿਧਾਨ ਨੂੰ ਭਗਵਾਂਪਨ ਦੀ ਪੁੱਠ ਚੜ੍ਹਨ ਤੋਂ ਬਚਾਇਆ ਜਾ ਸਕੇ ਅਤੇ ਇਨ੍ਹਾਂ ਅੰਦੋਲਨਾਂ ਲਈ ਵੀ ਪੰਜਾਬ ਨੂੰ ਇਕ ਮੋਢੇ ਉਪਰ ਤਿਰੰਗਾ ਅਤੇ ਦੂਜੇ ਉਪਰ ਕੇਸਰੀ ਝੰਡਾ ਲੈ ਕੇ ਅੱਗੇ ਤੁਰਨਾ ਪਵੇਗਾ! 

-ਸੁਖਦੇਵ ਸਲੇਮਪੁਰੀ

09780620233

09463128333

26 ਜਨਵਰੀ, 2021

ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ ✍️ ਹਰਨਰਾਇਣ ਸਿੰਘ ਮੱਲੇਆਣਾ  

 

ਕੱਟੂ ਸ਼ਾਹ ਜੀ ਕਸ਼ਮੀਰ ਘਾਟੀ ਦੇ ਸ਼ੁਰੂ ਵਿੱਚ ਬਾਰਾਮੂਲਾ ਨਗਰ ਦੇ ਨਜ਼ਦੀਕ ਨਿਵਾਸ ਕਰਦੇ ਸਨ। ਇਸ ਖੇਤਰ ਵਿੱਚ ਜਿਵੇਂ ਹੀ ਇਹ ਸਮਾਚਾਰ ਫੈਲਿਆ ਕਿ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀਨਗਰ ਗਏ ਹਨ ਤਾਂ ਮਕਾਮੀ ਸੰਗਤ ਉਨ੍ਹਾਂ ਦੇ ਦਰਸ਼ਨ ਕਰਣ ਲਈ ਸਾਮੁਹਿਕ ਰੂਪ ਵਿੱਚ ਚੱਲ ਪਈ। ਰਸਤੇ ਵਿੱਚ ਉਹ ਲੋਕ ਭਾਈ ਕੱਟੂ ਸ਼ਾਹ ਜੀ ਦੇ ਇੱਥੇ ਉਨ੍ਹਾਂ ਦੀ ਧਰਮਸ਼ਾਲਾ ਵਿੱਚ ਠਹਿਰੇ। ਸਾਰੇ ਲੋਕ ਆਪਣੀ–ਆਪਣੀ ਸ਼ਰਧਾ ਅਨੁਸਾਰ ਗੁਰੂ ਜੀ  ਲਈ ਉਪਹਾਰ ਲਿਆਏ ਸਨ। ਇਨ੍ਹਾਂ ਵਿਚੋਂ ਇੱਕ ਸਿੱਖ ਦੇ ਹੱਥ ਵਿੱਚ ਇੱਕ ਬਰਤਨ (ਭਾਂਡਾ) ਸੀ, ਜਿਸਨੂੰ ਉਸਨੇ ਇੱਕ ਵਿਸ਼ੇਸ਼ ਕੱਪੜੇ ਨਾਲ  ਢਕਿਆ ਹੋਇਆ ਸੀ।

ਜਿਵੇਂ ਹੀ ਭਾਈ ਕੱਟੂ ਸ਼ਾਹ ਜੀ ਦੀ ਨਜ਼ਰ ਉਸ ਉੱਤੇ ਪਈ ਉਨ੍ਹਾਂ ਨੇ ਜਿਗਿਆਸਾ ਵਸ਼ ਪੁਛ ਲਿਆ: ਇਸ ਬਰਤਨ (ਭਾਂਡੇ) ਵਿੱਚ ਕੀ ਹੈ  ?

ਜਵਾਬ ਵਿੱਚ ਸਿੱਖ ਨੇ ਕਿਹਾ:  ਮੈਂ ਗੁਰੂ ਜੀ ਨੂੰ ਇੱਕ ਵਿਸ਼ੇਸ਼ ਕਿਸਮ ਦਾ ਸ਼ਹਿਦ ਭੇਂਟ ਕਰਣ ਜਾ ਰਿਹਾ ਹਾਂ, ਉਹੀ ਇਸ ਬਰਤਨ (ਭਾਂਡੇ) ਵਿੱਚ ਹੈ।

 ਭਾਈ ਕੱਟੂ ਸ਼ਾਹ ਜੀ ਨੂੰ ਦਮੇ ਦਾ ਰੋਗ ਸੀ, ਉਨ੍ਹਾਂ ਨੇ ਸਿੱਖ ਵਲੋਂ ਕਿਹਾ: ਜੇਕਰ ਥੋੜ੍ਹੀ ਜਈ ਸ਼ਹਿਦ ਮੈਨੂੰ ਦੇ ਦਵੇ ਤਾਂ ਮੈਂ ਉਸਤੋਂ ਦਵਾਈ ਖਾ ਲਿਆ ਕਰਾਂਗਾ।

 ਪਰ ਸਿੱਖ ਨੇ ਕਿਹਾ: ਇਹ ਕਿਵੇਂ ਹੋ ਸਕਦਾ ਹੈ, ਪਹਿਲੇ ਮੈਂ ਗੁਰੂ ਜੀ ਨੂੰ ਇਸਨੂੰ ਪ੍ਰਸਾਦ ਰੂਪ ਵਿੱਚ ਭੇਂਟ ਕਰਾਂਗਾ, ਪਿੱਛੇ ਉਹ ਜਿਨੂੰ, ਉਨ੍ਹਾਂ ਦੀ ਇੱਛਾ ਹੋਵੇ, ਦੇਣ।

ਭਾਈ ਕੱਟੂ ਸ਼ਾਹ ਜੀ ਉਸ ਸਿੱਖ ਦੇ ਜਵਾਬ ਵਲੋਂ ਸ਼ਾਂਤ ਹੋ ਗਏ, ਕਿਉਂਕਿ ਉਸਦੀ ਦਲੀਲ਼ ਵੀ ਠੀਕ ਸੀ। ਜਦੋਂ ਇਨ੍ਹਾਂ ਸਿੱਖਾਂ ਦਾ ਜੱਥਾ ਸ਼੍ਰੀ ਨਗਰ ਗੁਰੂ ਜੀ ਦੇ ਸਨਮੁਖ ਮੌਜੂਦ ਹੋਇਆ ਤਾਂ ਸਾਰਿਆਂ ਨੇ ਆਪਣੇ-ਆਪਣੇ ਉਪਹਾਰ ਭੇਂਟ ਕੀਤੇ।

 ਜਦੋਂ ਉਹ ਸਿੱਖ ਆਪਣਾ ਬਰਤਨ (ਭਾਂਡਾ) ਗੁਰੂ ਜੀ ਨੂੰ ਦੇਣ ਲਗਾ ਤਾਂ ਉਸ ਸ਼ਹਿਦ ਵਿਚ ਕੀੜੇ ਚਲ ਰਹੇ ਸਨ ਤੇ ਬਦਬੂ ਆ ਰਹੀ ਸੀ । ਸਾਰੀ ਸੰਗਤ ਦੇਖ ਕੇ ਬਹੁਤ ਹੈਰਾਨ ਹੋਈ ਤੇ ਗੁਰੂ ਜੀ ਪਾਸੋ ਇਸ ਬਾਰੇ ਪੁਛਣ ਲਗੇ। 

 ਸਿੱਖ ਨੇ ਕਾਰਣ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ: ਜਦੋਂ ਸਾਨੂੰ ਇੱਛਾ ਹੋਈ ਸੀ, ਸ਼ਹਿਦ ਚਖਣ ਦੀ ਤਾਂ ਤੁਸੀਂ ਸਾਨੂੰ ਨਹੀਂ ਦਿੱਤਾ, ਹੁਣ ਸਾਨੂੰ ਇਹ ਨਹੀਂ ਚਾਹੀਦਾ ਹੈ।

 ਸਿੱਖ ਨੇ ਬਹੁਤ ਪਸ਼ਚਾਤਾਪ ਕੀਤਾ ਗੁਰੂ ਜੀ ਤੋ ਭੁਲ ਬਖਸ਼ਾਈ ਤੇ ਸ਼ਹਿਦ ਨੂੰ ਠੀਕ ਕਰਨ ਦੀ ਬੇਨਤੀ ਕੀਤੀ ਪਰ ਗੁਰੂ ਜੀ ਨੇ ਕਿਹਾ ਇਹ ਠੀਕ ਹੋ ਜਾਵੇਗਾ ਪਹਿਲਾ ਤੁਸੀ ਵਾਪਸ ਪਰਤ ਜਾਵੋ ਸਾਡੇ ਸਿੱਖ ਨੂੰ ਦਿਓ ਜਦੋਂ ਉਸਦੀ ਤ੍ਰਸ਼ਣਾ ਤ੍ਰਪਤ ਹੋਵੋਗੀ ਤਾਂ ਅਸੀ ਇਸਨੂੰ ਬਾਅਦ ਵਿੱਚ ਸਵੀਕਾਰ ਕਰਾਂਗੇ।

 ਸਿੱਖ ਤੁਰੰਤ ਪਰਤ ਕੇ ਭਾਈ ਕੱਟੂ ਸ਼ਾਹ ਜੀ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਅਵਗਿਆ ਦੀ ਮਾਫੀ ਬੇਨਤੀ ਕਰਣ ਲਗਾ।

 ਭਾਈ ਕੱਟੂ ਸ਼ਾਹ ਜੀ ਨੇ ਕਿਹਾ ਕਿ: ਗੁਰੂ ਤਾਂ ਉਂਜ ਹੀ ਆਪਣੇ ਸਿੱਖਾਂ ਦੇ ਮਾਨ ਸਨਮਾਨ ਲਈ ਲੀਲਾ ਰਚਦੇ ਹਨ। ਤੁਹਾਡੇ ਕਥਨ ਵਿੱਚ ਵੀ ਸਚਾਈ ਸੀ, ਪਹਿਲਾਂ ਸਾਰੀ ਵਸਤੁਵਾਂ ਗੁਰੂ ਨੂੰ ਹੀ ਭੇਂਟ ਦਿੱਤੀਆਂ ਜਾਂਦੀਆਂ ਹਨ, ਇਸ ਵਿੱਚ ਮਾਫੀ ਮੰਗਣ ਵਾਲੀ ਕੋਈ ਗੱਲ ਨਹੀਂ।

ਸਰਦੀਆਂ ਅਤੇ ਧੁੰਦ ਵਿੱਚ ਡਰਾਇਵਰੀ ਕਰਦੇ ਸਮ ਚੌਕੰਨੇ ਰਹਿਣਾ ਅਤਿ ਜ਼ਰੂਰੀ✍️ ਗੋਬਿੰਦਰ ਸਿੰਘ ਢੀਂਡਸਾ

ਸੜਕੀ ਹਾਦਸੇ ਰੋਜ਼ਾਨਾਂ ਹੀ ਖ਼ਬਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਕਿਸੇ ਨਾ ਕਿਸੇ ਘਰ ਸੋਗ ਦੀ ਲਹਿਰ ਦੇ ਜਾਂਦੇ ਹਨ। ਇਹਨਾਂ ਹਾਦਸਿਆਂ
ਪਿੱਛੇ ਜ਼ਿਆਦਾਤਰ ਸਿੱਧੇ ਤੌਰ ਤੇ ਲੋਕਾਂ ਦੀ ਯਾਤਾਯਾਤ ਨਿਯਮਾਂ ਸੰਬੰਧੀ ਵਰਤੀ ਜਾਂਦੀ ਅਣਗਹਿਲੀ ਅਤੇ ਪਸ਼ਾਸਨ ਦੀ ਦਿੱਤੀ ਜਾਂਦੀ ਢਿੱਲ
ਜਿੰਮੇਵਾਰ ਹੈ। ਪੰਜਾਬ ਵਿੱਚ ਲੋਕਾਂ ਨੂੰ ਦੋ-ਪਹੀਆ ਵਾਹਨਾਂ ਨੂੰ ਬਿਨਾਂ ਹੈਲਮੈਟ ਚਲਾਦੇ ਆਮ ਵੇਖਿਆ ਜਾਂਦਾ ਹੈ ਅਤੇ ਸੂਬੇ ਵਿੱਚ ਪੁਲਿਸ ਪਸ਼ਾਸਨ
ਤਰਫ ਵੀ ਹੈਲਮੈਟ ਦਾ ਚਾਲਾਨ ਨਾ ਮਾਤਰ ਹੀ ਹੁੰਦਾ ਹੈ। ਇਹ ਵੀ ਕੋਈ ਅੱਤਕੱਥਨੀ ਨਹ ਕਿ ਸੜਕਾਂ ਉਤੇ ਵਾਹਨਾਂ ਨੂੰ ਚਲਾ ਰਹੇ ਲੋਕ ਬਹੁਤੇ
ਆਵਾਜਾਈ ਦੇ ਨਿਯਮਾਂ ਤ ਅਣਜਾਣ ਹੀ ਹੁੰਦੇ ਹਨ ਅਤੇ ਪਿੰਡਾਂ ਸ਼ਹਿਰਾਂ ਵਿੱਚ 18 ਸਾਲ ਤ ਘੱਟ ਉਮਰ ਦੇ ਬੱਚੇ ਵੀ ਵਾਹਨ ਚਲਾਦੇ ਆਮ
ਨਜਰ ਪੈ ਜਾਂਦੇ ਹਨ।
ਸੜਕ ਹਾਦਸਿਆਂ ਤ ਬਚਾਅ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਬਣਾਈ ਰੱਖਣ ਲਈ ਯਾਤਾਯਾਤ ਦੇ ਨਿਯਮ ਬਣਾਏ ਗਏ ਹਨ।ਇਹ ਨਿਯਮ
ਹਰ ਵਿਅਕਤੀ ਦੁਆਰਾ ਪਾਲਣਾ ਕਰਨ ਲਈ ਹੁੰਦੇ ਹਨ ਜੋ ਸੜਕਾਂ ਤੇ ਚਲਦੇ ਹਨ ਅਤੇ ਟੈਫਿਕ ਦਾ ਹਿੱਸਾ ਬਣਦੇ ਹਨ।
ਸਰਦੀਆਂ ਦਾ ਸਮਾਂ ਚੱਲ ਰਿਹਾ ਹੈ ਅਤੇ ਧੁੰਦ ਕਾਰਨ ਵਿਜੀਵਿਿਲਟੀ ਝ ਹੀ ਘੱਟ ਹੋ ਜਾਂਦੀ ਹੈ ਸੋ ਆਵਾਯਾਈ ਦੇ ਨਿਯਮਾਂ ਦੀ ਪਾਲਣਾ ਨੂੰ
ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਸੁਰੱਖਿਅਤ ਸਫਰ ਕੀਤਾ ਜਾ ਸਕੇ। ਜ਼ਰੂਰਤ ਅਨੁਸਾਰ ਹੀ ਨਿੱਜੀ ਵਾਹਨ ਦੀ ਵਰਤ ਕਰਨੀ ਚਾਹੀਦੀ ਹੈ
ਅਤੇ ਜੇਕਰ ਸੰਭਵ ਹੋਵੇ ਤਾਂ ਸਫ਼ਰ ਲਈ ਪਬਲਿਕ ਟਰਾਂਸਪੋਰਟ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਕਦੇ ਵੀ ਤੇਜ ਰਫ਼ਤਾਰ ਜਾਂ ਨਸ਼ਾ ਆਦਿ
ਕਰਕੇ ਕੋਈ ਵਾਹਨ ਨਹ ਚਲਾਉਣ◌ਾ ਚਾਹੀਦ◌ਾ। ਯਾਤਾਯਾਤ ਦੇ ਹੋਰ ਨਿਯਮਾਂ ਦੇ ਨਾਲ ਨਾਲ ਹਾਰਨਾਂ ਦੀ ਢੁੱਕਵ ਵਰਤ, ਗੱਡੀਆਂ ਵਿੱਚ ਸੀਟ
ਬੈਲਟਾਂ ਦੀ ਵਰਤ, ਚਕਾਂ ਵਿੱਚ ਲੱਗੀਆਂ ਬੱਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਪੈਦਲ ਚੱਲਦੇ ਸਮ ਜੈਬਰਾ ਕਰਾਸਿੰਗ ਤ ਮੁੱਖ ਸੜਕਾਂ ਨੂੰ
ਪਾਰ ਕਰਨਾ ਚਾਹੀਦਾ ਹੈ ਕਿਿਕ ਕਿਸੇ ਹੋਰ ਥਾਂ ਤ ਸੜਕ ਪਾਰ ਕਰਨਾ ਦੁਰਘਟਨਾ ਨੂੰ ਸਿੱਧਾ ਸੱਦਾ ਸਾਬਤ ਹੋ ਸਕਦੀ ਹੈ।
ਧੁੰਦ ਦਾ ਸਮਾਂ ਹੈ ਅਤੇ ਸਰਦੀਆਂ ਦੇ ਮੌਸਮ ਵਿੱਚ ਵੱਖੋ ਵੱਖਰੇ ਸਮਾਗਮ ਚੱਲਦਿਆਂ ਸੜਕਾਂ ਤੇ ਚਾਹ ਆਦਿ ਦਾ ਲੰਗਰ ਲਾਉਣਾ ਆਮ ਗੱਲ ਹੈ
ਪਰੰਤੂ ਇੱਥੇ ਜ਼ਰੂਰੀ ਹੈ ਕਿ ਮੁੱਖ ਸੜਕ ਤ ਥੋੜਾ ਪਿੱਛੇ ਹੱਟਕੇ ਲੰਗਰ ਲਾਇਆ ਜਾਵੇ ਅਤੇ ਲੋਕਾਂ ਨੂੰ ਰੋਕਣ ਲਈ ਜੋ ਮਿੱਟੀ ਦੇ ਉਚੇ ਉਚੇ ਬੰਨਨੁਮਾ
ਹੰਪ ਬਣਾਏ ਜਾਂਦੇ ਹਨ ਉਹਨਾਂ ਤ ਪਰਹੇਜ਼ ਕੀਤਾ ਜਾਵੇ ਤਾਂ ਜੋ ਕੋਈ ਸੜਕ ਦੁਰਘਟਨਾ ਨਾ ਵਾਪਰੇ। ਸਿਹਤ ਪਤੀ ਸੁਚੇਤ ਨਾਗਰਿਕ ਚੰਗੀ ਗੱਲ ਹੈ
ਪਰੰਤੂ ਸੜਕਾਂ ਦੇ ਸੈਰ ਕਰਨਾ ਕਦੇ ਵੀ ਸਹੀ ਨਹ ਕਿਹਾ ਜਾ ਸਕਦਾ, ਇਸਦੇ ਲਈ ਮੈਦਾਨ ਜਾਂ ਪਾਰਕ ਆਦਿ ਵਿੱਚ ਸੈਰ, ਟਹਿਲ ਕਦਮੀ ਆਦਿ
ਕੀਤੀ ਜਾ ਸਕਦੀ ਹੈ। ਸਮਾਜ ਵਿੱਚ ਸਵੈ ਅਨੁਸ਼ਾਸਨ ਅਤੇ ਜਿੰਮੇਵਾਰ ਨਾਗਰਿਕਾਂ ਦੀ ਭਾਰੀ ਘਾਟ ਰੜਕਦੀ ਹੈ ਅਤੇ ਸੜਕੀ ਨਿਯਮਾਂ ਸੰਬੰਧੀ
ਅਣਗਹਿਲੀ ਲੋਕਾਂ ਦੇ ਸੁਭਾਅ ਦਾ ਹਿੱਸਾ ਬਣ ਗਈ ਹੈ ਪਰੰਤੂ ਜਿੱਥੇ ਸਖਤੀ ਹੁੰਦੀ ਹੈ ਉਥੇ ਇਹ ਤੀਰ ਵਾਂਗੂੰ ਸਿੱਧੇ ਹੋ ਜਾਂਦੇ ਹਨ।
ਇਹ ਕੋਈ ਅੱਤਕੱਥਨੀ ਨਹ ਕਿ ਸਾਡੇ ਪੰਜਾਬੀ ਡੰਡੇ ਦੇ ਪੀਰ ਹਨ ਕਿਿਕ ਚੰਡੀਗੜ ਵਿੱਚ ਪਸ਼ਾਸਨਿਕ ਸਖਤੀ ਦੇ ਚੱਲਦਿਆਂ ਆਪਣੇ ਵਾਹਨਾਂ ਨੂੰ
ਚੰਡੀਗੜ ਦੇ ਖੇਤਰ ਵਿੱਚ ਲੈ ਕੇ ਜਾਂਦਿਆਂ ਹੀ ਇੱਕ ਦਮ ਜਿਆਦਾਤਰ ਲੋਕ ਯਾਤਾਯਾਤ ਦੇ ਨਿਯਮਾਂ ਦੀ ਪਾਲਣਾ ਕਰਨ ਲੱਗ ਜਾਂਦੇ ਹਨ ਅਤੇ
ਪੰਜਾਬ ਵਿੱਚ ਉਹੀ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਰੱਖਦੇ ਹਨ।
ਸੜਕੀ ਨਿਯਮਾਂ ਦੀ ਪਾਲਣਾ ਦੂਜਿਆਂ ਦੇ ਨਾਲ ਨਾਲ ਸਾਡੀ ਆਪਣੀ ਜਾਨ ਦੀ ਸੁਰੱਖਿਆ ਲਈ ਜਰੂਰੀ ਹੈ। ਸੜਕੀ ਨਿਯਮਾਂ ਨੂੰ ਅਣਗੋਲਿਆਂ
ਕਰਨ ਤੇ ਆਪਣੀ ਜਾਨ ਦੇ ਨਾਲ ਨਾਲ ਦੂਜੇ ਵਿਅਕਤੀਆਂ ਲਈ ਵੀ ਅਸ ਖਤਰਾ ਬਣ ਜਾਂਦੇ ਹਾਂ। ਆਦਰਸ਼ ਨਾਗਰਿਕ ਲਈ ਜ਼ਰੂਰੀ ਹੈ ਕਿ ਉਹ
ਸੜਕੀ ਨਿਯਮਾਂ ਪਤੀ ਸੁਚੇਤ ਰਹੇ ਅਤੇ ਪਾਲਣਾ ਯਕੀਨੀ ਬਣਾਏ।
ਧੁੰਦ ਵਿੱਚ ਡਾਈਵਿੰਗ ਕਰਦਿਆਂ ਵਾਹਨ ਤ ਵਾਹਨ ਦਾ ਫਾਸਲਾ ਜਰੂਰ ਰੱਖਿਆ ਜਾਣਾ ਜ਼ਰੂਰੀ ਹੈ ਅਤੇ ਓਵਰਟੇਕ ਕਰਨ ਲੱਗਿਆਂ ਅੱਗੇ ਪਿੱਛੇ
ਧਿਆਨ ਜਰੂਰ ਰੱਖਿਆ ਜਾਵੇ। ਡਾਈਵਿੰਗ ਦੌਰਾਨ ਮੋਬਾਇਲ ਦੀ ਵਰਤ ਨਾ ਕਰੋ, ਧੁੰਦ ਵਿੱਚ ਵਹੀਕਲ ਚਲਾਉਣ ਲੱਗਿਆ ਪੂਰਾ ਧਿਆਨ ਅੱਗੇ
ਰੱਖੋ, ਧੁੰਦ ਵਿੱਚ ਕਦੀ ਵੀ ਸੜਕ ਦੇ ਵਿਚਕਾਰ ਵਹੀਕਲ ਨਾ ਰੋਕੋ ਜਦ ਵਹੀਕਲ ਰੋਕਣਾ ਹੋਵੋ ਤਾਂ ਇੰਡੀਕੇਟਰ ਜਾਰੀ ਰੱਖੋ ਤੇ ਵਹੀਕਲ ਨੂੰ ਸੜਕ
ਤ ਸਾਇਡ ’ਤੇ ਹੀ ਰੋਕੋ ਅਤੇ ਵਹੀਕਲ ਚਲਾਦੇ ਸਮ ਲਾਇਟਾਂ ਚਲਾ ਕੇ ਰੱਖੋ। ਵਾਹਨਾਂ ਤੇ ਰਿਫਲੈਕਟਰ ਜ਼ਰੂਰ ਲਗਾਉਣ◌ੇ ਚਾਹੀਦੇ ਹਨ ਤਾਂ ਜੋ
ਧੁੰਦ ਅਤੇ ਰਾਤ ਸਮ ਸੜਕ ਤੇ ਚਲਦੇ ਵਾਹਨ ਦਾ ਪਤਾ ਲੱਗ ਸਕੇ।
ਸੁਰੱਖਿਅਤ ਸਫਰ ਅਤੇ ਸੁਚੱਜੀ ਆਵਾਜਾਈ ਲਈ ਯਾਤਾਯਾਤ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜਰੂਰੀ ਹੈ ਕਿ ਲੋਕਾਂ ਵਿੱਚ ਇਸ
ਸੰਬੰਧੀ ਵੱਧ ਤ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ ਅਤੇ ਪਸ਼ਾਸਨ ਤਰਫ ਵਰਤੀ ਜਾਂਦੀ ਢਿੱਲ ਦੀ ਥਾਂ ਪੂਰੀ ਸਖਤੀ ਨੂੰ ਵੀ ਲਾਗੂ ਕੀਤਾ ਜਾਵੇ, 
ਇਹੀ ਸਮਾਜ ਅਤੇ ਲੋਕਾਂ ਦੇ ਹਿੱਤ ਵਿੱਚ ਹੈ ਅਤੇ ਵਾਹਨ ਚਲਾਦੇ ਸਮ ਟਰੈਫਿਕ ਨਿਯਮਾਂ ਦੀ ਕੀਤੀ ਪਾਲਣਾ ਨਾਲ ਸੜਕੀ ਹਾਦਸਿਆਂ ਨੂੰ ਬਹੁਤ
ਹੱਦ ਤੱਕ ਠੱਲ ਪ◌ਾਈ ਜਾ ਸਕਦੀ ਹੈ ਅਤੇ ਕਈ ਘਰਾਂ ਵਿੱਚ ਸੱਥਰ ਵਿਛਣ ਤ ਬਚਾ ਹੋ ਸਕਦਾ ਹੈ।
ਗੋਬਿੰਦਰ ਸਿੰਘ ‘ਬਰੜਵਾਲ’
ਪਿੰਡ ਤੇ ਡਾਕ. ਬਰੜਵਾਲ (ਧੂਰੀ)

ਜਾਬਰ ਹਕੂਮਤ ਕਸੂਤੀ ਫਸੀ

ਇੰਟਰਨੈਸ਼ਨਲ ਪੱਧਰ ਤੇ ਬੇਇੱਜ਼ਤੀ ਕਰਵਾਉਣ ਤੋਂ ਬਾਅਦ ਹਰ ਰੋਜ਼ ਜਾਬਰ ਹਕੂਮਤ ਨੂੰ ਮੂੰਹ ਦੀ ਖਾਣੀ ਪੲੇ ਰਹੀ ਹੈ। ਮੌਜੂਦਾ ਕਿਸਾਨੀ ਸੰਘਰਸ਼ ਸਿਖਰਾਂ ਵੱਲ ਵੱਧ ਰਿਹਾ ਹੈ।ਜਾਬਰ ਹਕੂਮਤ ਦੀਆਂ ਸਾਰੀਆਂ ਹੀ ਕੌਝੀਆਂ ਚਾਲਾਂ ਫੇਲ੍ਹ ਹੋ ਰਹੀਆਂ ਹਨ।

ਕਿਸਾਨ ਯੂਨੀਅਨਾਂ ਨਾਲ ਕੀਤੀਆਂ ਅੱਠ ਦੇ ਕਰੀਬ ਮੀਟਿੰਗਾਂ ਬੇਸਿੱਟਾ ਰਹਿਣ ਦੇ ਬਾਵਜੂਦ 15 ਜਨਵਰੀ ਨੂੰ ਮੀਟਿੰਗ ਫੇਰ ਰੱਖੀ ਹੈ ਜੋ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਮੀਟਿੰਗ ਵੀ ਬੇਸਿੱਟਾ ਰਹਿਣੀ ਹੈ।ਸੋ ਕਿਸਾਨ ਲੀਡਰਸ਼ਿਪ ਨੂੰ ਬੇਨਤੀ ਹੈ ਕਿ ਮੀਟਿੰਗਾਂ ਵਿੱਚ ਐਨਰਜੀ ਵੈਸਟ ਨਾ ਕੀਤੀ ਜਾਵੇ ਸਗੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਜਾਵੇ। ਦੇਖਿਓ ਕਿਤੇ ਇਹ ਨਾ ਹੋਵੇ ਲੀਡਰਸ਼ਿਪ ਨੂੰ ਸਟੇਜ ਤੋਂ ਉਤਾਰ ਕੇ ਲੋਕ ਆਪ ਮੁਹਾਰੇ ਸਟੇਜ ਤੇ ਚੜ੍ਹ ਜਾਣ ਫੇਰ ਨਾ ਕਹਿਣਾ ਕਿ ਖੱਟਰ ਵਾਲੇ ਬੈਰੀਕੇਟਾਂ ਵਾਲਾ ਹਾਲ ਕਰਤਾ ਸਾਡਾ ਵੀ, ਇਸ ਲਈ ਕਿਸਾਨ ਲੀਡਰਸ਼ਿਪ ਨੂੰ ਇਹ ਨੌਬਤ ਆਉਣ ਤੋਂ ਪਹਿਲਾਂ ਹੀ ਆਪਣੀ ਸਾਖ਼ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜਨਤਾ ਨੂੰ ਧਿਆਨ ਵਿੱਚ ਰੱਖਕੇ ਫੈਸਲੇ ਲੈਣੇ ਚਾਹੀਦੇ ਹਨ।

ਜਾਬਰ ਹਕੂਮਤ ਤਾਂ ਪਹਿਲਾਂ ਹੀ ਕਸੂਤੀ ਫਸੀ ਹੋਈ ਹੈ,, ਜਿਵੇਂ ਕਿ ਕਰੋਨਾ ਦਾ ਬਹਾਨਾ ਬਣਾਕੇ ਸਰਦ ਰੁੱਤ ਸ਼ੈਸ਼ਨ ਕੈਂਸਲ ਕਰਨਾ, ਸੈਨਾ ਦਿਵਸ ਕੈਂਸਲ ਕਰਨਾ ਅਤੇ ਏਸੇ ਤਰ੍ਹਾਂ ਲੱਗਦਾ ਹੈ ਕਿ 26 ਜਨਵਰੀ ਦੀ ਪਰੇਡ ਵੀ ਕੈਂਸਲ ਕੀਤੀ ਜਾਵੇਗੀ।

ਸੋ ਹੁਣ ਕਿਸਾਨ ਲੀਡਰਸ਼ਿਪ ਅਤੇ ਦਿੱਲੀ ਵਿੱਚ ਸੰਘਰਸ਼ ਕਰ ਰਹੇ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ ਕਿ ਅਸੀਂ 29 ਜਨਵਰੀ ਨੂੰ ਪਾਰਲੀਮੈਂਟ ਹਾਊਸ ਅੱਗੇ ਪਹੁੰਚੀਏ ਕਿਉਂ ਕਿ 29 ਜਨਵਰੀ ਨੂੰ ਬਜਟ ਸੈਸ਼ਨ ਚਾਲੂ ਹੈ। ਜੇਕਰ ਅਸੀਂ ਬਜ਼ਟ ਸੈਸ਼ਨ ਨੂੰ ਰੁਕਵਾਉਣ ਵਿੱਚ ਕਾਮਯਾਬ ਹੋ ਗਏ ਤਾਂ ਇਹ ਸਾਡੀ ਵੱਡੀ ਜਿੱਤ ਹੋਵੇਗੀ। ਕਿਉਂ ਕਿ ਏਸੇ ਬਜ਼ਟ ਸੈਸ਼ਨ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਵੱਡੀਆਂ ਵੱਡੀਆਂ ਸਬਸਿਡੀਆਂ ਦਿੱਤੀਆਂ ਜਾਣੀਆਂ ਨੇ। ਇਹ ਬਜ਼ਟ ਸੈਸ਼ਨ ਕਾਰਪੋਰੇਟ ਘਰਾਣਿਆਂ ਵੱਲੋਂ ਜਾਬਰ ਹਕੂਮਤ ਤੇ ਜ਼ੋਰ ਪਾ ਕੇ ਬੁਲਾਇਆ ਜਾ ਰਿਹਾ ਹੈ, ਜੇਕਰ ਅਸੀਂ ਇਸ ਨੂੰ ਰੋਕਣ ਵਿੱਚ ਕਾਮਯਾਬ ਹੋ ਗਏ ਤਾਂ ਸਮਝੋ ਕਿ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਵੀ ਨੱਥ ਪਾ ਲਵਾਂਗੇ ਅਤੇ ਜਲਦੀ ਹੀ ਇਹਨਾਂ ਦੇ ਗਲਬੇ ਵਿੱਚੋਂ ਨਿਕਲ ਸਕਾਂਗੇ।

 ਸੋ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ 29 ਜਨਵਰੀ ਦਾ ਬਜਟ ਸੈਸ਼ਨ ਰੋਕਣ ਦੀ ਕੋਸ਼ਿਸ਼ ਕਰੀਏ।

 ਖਿਮਾ ਦੀ ਜਾਚਕ

ਗੁਰਜਿੰਦਰ ਕੌਰ ਅਮਨ ਮੁੰਡੀ

ਅੰਨਦਾਤਾ ਮੁੜ ਮੋਡ਼ਿਆ ਆਜ਼ਾਦੀ ਤੋਂ ਗੁਲਾਮੀ ਵੱਲ✍️ ਹਰਨਰਾਇਣ ਸਿੰਘ ਮੱਲੇਆਣਾ  

ਭਾਰਤ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਦੇਸ਼ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ । ਦੇਸ਼ ਦੇ 75% ਲੋਕ ਇਸ ਧੰਦੇ ਨਾਲ ਜੁੜੇ ਹੋਏ ਸਨ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਸਰਕਾਰ ਦੇ ਚੁਣੇ ਹੋਏ ਵਿਅਕਤੀਆਂ ਨੇ ਕਿਸਾਨਾਂ ਨੂੰ ਗੁਲਾਮ ਕਰਨ ਦੀਆਂ ਵਿਉਂਤਾਂ ਘੜੀਆਂ ਸ਼ੁਰੂ ਕਰ ਦਿੱਤੀਆਂ।

26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਜਿਸ ਵਿੱਚ ਕੇਵਲ 8 ਅੱਧੇਆਏ ਸਨ ਅਤੇ ਜਿਸ ਨੂੰ ਲਗਪਗ 300 ਦੇ ਕਰੀਬ ਸੰਵਿਧਾਨ ਕਮੇਟੀ ਦੇ ਮੈਂਬਰਾਂ ਨੇ ਬਣਾਇਆ ਸੀ । ਪਰ ਦੇਸ਼ ਦੇ ਹਾਕਮਾਂ ਨੇ 18 ਜੂਨ  1951 ਨੂੰ ਅਨੁਛੇਦ 31 ਵਿੱਚ ਸੋਧ ਕਰਕੇ ਇਕ ਨਵਾਂ ਅਧਿਆਏ ਜੋੜ ਦਿੱਤਾ ਅਤੇ ਨਿਸ਼ਚਤ ਕੀਤਾ ਗਿਆ ਜੋ ਕਾਨੂੰਨ ਇਸ ਅੰਦਰ   ਸ਼ਾਮਲ ਹੋਣਗੇ ਉਨ੍ਹਾਂ ਵਿਰੁੱਧ ਅਦਾਲਤ ਵਿੱਚ ਨਹੀਂ ਜਾਇਆ ਜਾ ਸਕੇਗਾ। ਇਸ ਅਧਿਆਏ ਵਿਚ ਲਗਪਗ 250 ਕਾਨੂੰਨ ਕਿਸਾਨ ਵਿਰੋਧੀ ਸ਼ਾਮਲ ਕਰ ਦਿੱਤੇ ਗਏ  । ਸਭ ਤੋਂ ਪਹਿਲਾਂ 22 ਫਰਵਰੀ 1955 ਨੂੰ ਸੋਧ ਕਰਕੇ ਖੇਤੀ ਰਾਜ ਦੇ ਅਧਿਕਾਰ ਵਿੱਚੋਂ ਕੱਢ ਕੇ ਕੇਂਦਰ ਦੇ ਅਧਿਕਾਰ ਅੰਦਰ ਕਰ ਦਿੱਤੀ ਗਈ ।ਇਸ ਤੋਂ ਬਾਅਦ ਅਪ੍ਰੈਲ 1955 ਵਿੱਚ ਹੋਰ ਜ਼ਰੂਰੀ ਵਸਤਾਂ ਐਕਟ ਬਣਾਇਆ ਗਿਆ ਅਤੇ ਇਕ ਕਾਨੂੰਨ ਨਵੇਂ ਅਧਿਆਇ ਵਿੱਚ ਸ਼ਾਮਲ ਕਰਕੇ ਦੇਸ਼ ਦੇ ਲਗਪਗ 75%  ਆਬਾਦੀ ਕਿਸਾਨਾਂ ਦਾ ਫਸਲ ਦੇ ਭਾਅ ਮੰਗਣ ਲਈ ਅਦਾਲਤ ਜਾਣ ਦਾ ਰਸਤਾ ਲਗਪਗ ਹਮੇਸ਼ਾਂ ਲਈ ਬੰਦ ਕਰ ਦਿੱਤਾ ਗਿਆ  ।ਇਹ ਸੋਧਾਂ ਕਿਸਾਨਾਂ ਦੀ ਮਾੜੇ ਹਾਲਾਤ ਲਈ ਜ਼ਿੰਮੇਵਾਰ ਹਨ  ।  ਕਦੇ ਖੇਤੀ ਨੂੰ ਉੱਤਮ ਖੇਤੀ ਕਿਹਾ ਜਾਂਦਾ ਸੀ ਤੇ ਮੱਧਮ ਵਪਾਰ ਕਹਿ ਲੋਕ ਵਡਿਆਈ ਕਰਦੇ ਸਨ। ਸਾਨੂੰ ਬੁੱਧੀਜੀਵੀ ਨੇਤਾਵਾਂ ਤੇ ਪੜ੍ਹੇ ਲਿਖੇ ਸੂਝਵਾਨ ਇਮਾਨਦਾਰ ਵਿਅਕਤੀਆਂ ਨੂੰ  ਚੁਣ ਕੇ ਸੰਸਦ ਚ ਭੇਜਣਾ ਹੋਵੇਗਾ ਤਾਂ ਜੋ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਦੇ ਹਿੱਤ ਸੁਰੱਖਿਅਤ ਰੱਖੇ ਜਾ ਸਕਣ  ।

 

ਹਰਨਰਾਇਣ ਸਿੰਘ ਮੱਲੇਆਣਾ

 ਸੀਨੀਅਰ ਮੀਤ ਪ੍ਰਧਾਨ ਡੈਮੋਕ੍ਰੇਟਿਕ ਟੀਚਰ ਫਰੰਟ 

ਬਲਾਕ ਜਗਰਾਉਂ ਲੁਧਿਆਣਾ  

ਹੰਕਾਰੀ ਰਾਜਿਆ ਦਾ ਅੰਤ ਮਾੜਾ ਹੁੰਦਾ ✍️ਮਾਸਟਰ  ਹਰਨਰਾਇਣ ਸਿੰਘ ਮੱਲੇਆਣਾ  

ਹੰਕਾਰੀ ਰਾਜਿਆ ਦਾ 

            ਅੰਤ ਮਾੜਾ ਹੁੰਦਾ 

              “”””””””””

ਹੰਕਾਰੀ ਰਾਜੇ ਹਰਣਾਖਸ ਨੂੰ ਪਾਂਧੇ ਨੇ ਕਿਹਾ ਰਾਜਨ ਤੇਰਾ ਪੁੱਤ ਪ੍ਰਹਿਲਾਦ ਬਾਗ਼ੀ ਹੋ ਗਿਆ , ਅਪਣੇ ਸਾਥੀਆਂ ਨੂੰ ਭੜਕਾ ਕੇ ਬਗ਼ਾਵਤ ਕਰਵਾ ਰਿਹਾ , 

ਹੰਕਾਰੀ ਰਾਜੇ ਨੇ ਹੁਕਮ ਕਰ ਦਿੱਤਾ ਪਾਣੀ ਚ ਡੋਬ ਦਿਓ ਅੱਗ ਵਿੱਚ ਸਾੜ ਦਿਓ ਪਹਾੜਾ ਤੋ ਰੋੜ ਕੇ ਮਾਰ ਦਿਓ ,

 

ਅਦਿੱਖ ਸ਼ਕਤੀ ਵਾਹਿਗੁਰੂ ਦਾ ਕਰਿਸ਼ਮਾ ਵਰਤਿਆ 

 

ਜਲ ਅਗਨੀ ਵਿਚਿ ਘਤਿਆ 

ਜਲੈ ਨ ਡੂਬੈ ਦੁਰ ਪਰਸਾਦਿ 

 

ਅਖੀਰ ਹੰਕਾਰੀ ਹਰਨਾਖਸ਼ ਨੂੰ ਕੀਤੇ ਬਜਰ ਪਾਪ ਨੇ ਖਤਮ ਕਰ ਦਿੱਤਾ 

 

ਖਿਨ ਮਹਿ ਭੈਆਨ ਰੂਪੁ ਨਿਕਸਿਆ 

ਥੰਮੑ ਉਪਾੜਿ 

ਹਰਣਾਖਸੁ ਨਖੀ ਬਿਦਾਰਿਆ 

ਪ੍ਰਹਲਾਦੁ ਲੀਆ ਉਬਾਰਿ 

।।।

ਹੰਕਾਰੀ ਰਾਵਣ

।।।

 ਨੂੰ ਬਹੁਤ ਸਮਝਾਇਆ ਏਹਦੇ ਘਰਆਲੀ ਨੇ ਤੇ ਭਰਾ ਭਭੀਸ਼ਣ ਨੇ  ਹੰਕਾਰੀ ਨੇ ਇਕ ਨਾ ਮੰਨੀ  ਹਸ਼ਰ ਕੀ ਹੋਇਆ 

 

ਰੋਵੈ ਦਹਸਿਰੁ ਲੰਕ ਗਵਾਇ 

ਜਿਨਿ ਸੀਤਾ ਆਦੀ ਡਉਰੂ ਵਾਇ 

 

ਭੂਲੋ ਰਾਵਣੁ ਮੁਗਧੁ ਅਚੇਤਿ

ਲੂਟੀ ਲੰਕਾ ਸੀਸ ਸਮੇਤਿ

।।।

ਹੰਕਾਰੀ ਦੁਰਯੋਧਨ 

 

ਛਲ ਕਪਟ ਨਾਲ ਜੂਆ ਖੇਡ ਕੇ ਪਾਂਡਵਾ ਤੋ ਰਾਜ ਜਿੱਤ ਗਿਆ 

ਤੇ ਔਰਤ ਵੀ ਜਿੱਤ ਲਈ 

ਹੰਕਾਰੇ ਹੋਏ ਨੇ ਹੁਕਮ ਕਰ ਦਿੱਤਾ ਦਰੋਪਤੀ ਨੂੰ ਭਰੀ ਸਭਾ ਵਿੱਚ ਬਸਤਰਹੀਣ ਬੇਪਰਦ ਕਰ ਦਿਓ 

ਅੰਤ ਨੂੰ ਏਹਦਾ ਹੰਕਾਰ ਇਹਦੀ ਮੌਤ ਦਾ ਕਾਰਣ ਬਣਿਆ 

ਇਸਦੀ ਦੇਹ ਨੂੰ ਕਾਂਵਾ ਇੱਲਾਂ ਨੇ ਖਾਧਾ 

ਗੁਰਬਾਣੀ ਦੱਸ ਰਹੀ ਹੈ

 

ਮੇਰੀ ਮੇਰੀ ਕੈਰਉ ਕਰਤੇ 

ਦੁਰਜੋਧਨ ਸੇ ਭਾਈ

ਬਾਰਹ ਜੋਜਨ ਛਤ੍ਰੁ ਚਲੈ ਥਾ

ਦੇਹੀ ਗਿਰਝਨ ਖਾਈ 

।।।

ਹੰਕਾਰੀ ਕੰਸ 

।।।

ਦਸਿਆ ਇਸਨੂੰ ਸਿਆਣਿਆ ਕਿ ਤੇਰੀ ਮੌਤ ਤੇਰੇ ਭਾਣਜੇ ਹੱਥੋ ਹੋਣੀ ਹੈ

ਕਹਿੰਦਾ ਏ ਕਿਵੇ ਹੋ ਸਕਦਾ 

ਭੈਣ ਨੂੰ ਬੰਦੀ ਬਣਾ ਦਿੱਤਾ 

ਭਾਣਜੇ ਭਾਣਜੀਆਂ ਵੀ ਮਾਰ ਦਿੱਤੇ 

ਪਰ ਅਦਿੱਖ ਸ਼ਕਤੀ ਤੋ ਬੇਖ਼ਬਰ ਕੰਸ  ਨੂੰ ਭਾਣਜੇ ਨੇ ਹੀ ਮਾਰਿਆ 

 

ਕਰਿ ਬਾਲਕ ਰੂਪ ਉਪਾਉਂਦਾ ਪਿਆਰਾ

ਚੰਡੂਰੁ ਕੰਸੁ ਕੇਸੁ ਮਾਰਾਹਾ 

।।।

ਹੰਕਾਰੀ ਔਰੰਗਜੇਬ 

—-

ਸਵਾ ਮਣ ਜਨੇਊ ਲਾਹਕੇ ਰੋਟੀ ਖਾਣ ਵਾਲਾ ਕਹਿੰਦਾ ਏ ਗੁਰੂ ਕੌਣ ਹੈ ਜੋ ਤਿਲਕ ਜੰਝੂ ਨੂੰ ਬਚਾਏਗਾ

ਗੁਰੂ ਗੋਬਿੰਦ ਸਿੰਘ ਕੌਣ ਹੈ ਏਹਦੇ ਬੱਚੇ ਸ਼ਹੀਦ ਕਰ ਦਿਓ 

ਅਖੀਰ ਨੂੰ ਪਛਤਾਉਂਦਾ ਹੋਇਆ ਕੁੱਤੇ ਦੀ ਮੌਤ ਮਰਿਆ 

।।।

ਹੰਕਾਰੀ ਜਰਨਲ ਡਾਇਰ 

—-

ਏ ਲੋਕ ਕੌਣ ਹੁੰਦੇ ਨੇ ਹੁਕਮ ਅਦੂਲੀ ਕਰਨ ਵਾਲੇ ਜਲਿਆ ਵਾਲੇ ਬਾਗ਼ ਵਿੱਚ ਇਕੱਠ ਕਰ ਰਹੇ ਨੇ 

ਗੋਲੀਆਂ ਨਾਲ ਭੁੰਨ ਦਿਓ 

ਕਤਲੇਆਮ ਕਰਕੇ ਵਲੈਤ ਜਾ ਵੜਿਆ

ਅਦਿੱਖ ਸ਼ਕਤੀ ਦਾ ਧਰਮੀ ਦੂਤ  ਉੱਧਮ ਸਿੰਘ ਮੌਤ ਬਣਕੇ ਮਗਰੇ ਚਲਿਆ ਗਿਆ ਇਕ ਗੋਲੀ ਇਹਦੇ ਹਿੱਸੇ ਆਈ 

।।।

ਹੰਕਾਰੀ ਇੰਦਰਾ 

—-

ਸ੍ਰੀ ਹਰਿਮੰਦਰ ਸਾਹਿਬ ਜੀ ਤੇ ਗੋਲੀਆ ਮਾਰੀਆ 

ਸ੍ਰੀ ਅਕਾਲ ਤੱਖਤ ਸਾਹਿਬ ਦੀ ਇਮਾਰਤ ਢਾਹ ਦਿੱਤੀ 

ਪਰ ਥੋੜਾ ਸਮਾ ਹੀ ਲੰਘਿਆ 

ਜਦੋਂ ਅਦਿੱਖ ਸ਼ਕਤੀ ਦੀ ਪ੍ਰੇਰਨਾ ਲੈਕੇ ਮੌਤ ਨੇ ਆ ਢਾਹਿਆ 

—-

ਹੰਕਾਰੀ ਬੇਅੰਤਾ ਬੁੱਚੜ 

।।।

ਗੁਰੂਆ ਨਾਲ ਤੁਲਨਾ ਕਰਵਾਉਣ ਲੱਗ ਪਿਆ ਸੀ ਵੱਡਾ ਬਣਦਾ ਸੀ ਸ਼ਾਂਤੀ ਦਾ ਮਸੀਹਾ 

—-

ਅਦਿੱਖ ਸ਼ਕਤੀ ਦੇ ਅਣਿਆਲੇ ਤੀਰ ਬੱਬਰਾਂ ਨੇ ਖਿੱਦੋ ਵਾਂਗੂ ਖਿਲਾਰਤਾ ਸੀ

—-

ਏ ਅਚੰਭਾ ਨੀ ਇਤਹਾਸ ਪੜਕੇ ਦੇਖ ਲੈਣਾ ਵੱਡੇ ਵੱਡੇ ਹੰਕਾਰੀ ਰਾਜੇ ਤੇ ਕਰਿੰਦੇ  ਅਖੀਰ ਇਉ ਹੀ ਮਰੇ 

—-

ਗੁਰੂ ਜੀ ਫ਼ੁਰਮਾਉਂਦੇ ਹਨ 

।।।

ਮਾਣਸਾ ਕਿਅਹੁ ਦੀਬਾਣਹੁ

ਕੋਈ ਨਸਿ ਭਜਿ ਨਿਕਲੈ

ਹਰਿ ਦੀਬਾਣਹੁ ਕੋਈ ਕਿਥੈ ਜਾਇਆ 

।।।

ਹਰਿ ਜੀਉ ਅਹੰਕਾਰੁ ਨ ਭਾਵਈ 

ਵੇਦ ਕੂਕਿ ਸੁਣਾਵਹਿ 

—-

ਗ਼ਰੀਬਾ ਉਪਰਿ ਜਿ ਖਿੰਜੈ ਦਾੜੀ 

ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ 

—-

ਹਸ਼ਰ ਹੁਣ ਵਾਲਿਆ ਦਾ ਵੀ ਇਹੀ ਹੋਣਾ 

ਜਿਸੁ ਸਿਕਦਾਰੀ ਤਿਸਹਿ ਖੁਆਰੀ ..

“ਪੁੱਤ ਤੂੰ ਵੀ ਆਈਲਟ ਈ ਕਰ ਲੈ….” ✍️ ਅਰਵਿੰਦਰ ਸਿੰਘ ਕੋਹਲੀ, ਜਗਰਾਉਂ

“ਪੁੱਤ ਤੂੰ ਵੀ ਆਈਲਟ ਈ ਕਰ ਲੈ….”
    ਅੱਜ ਮੇਰੇ ਪੁੱਤਰ ਦਾ ਬਾਰਵ੍ਹੀਂ ਜਮਾਤ ਦਾ ਸਲਾਨਾਂ ਨਤੀਜਾ ਆਇਆ ਸੀ । ਤੰਗੀ ਤੁਰਸ਼ੀ ਵਾਲੇ ਘਰੇਲੂ ਹਾਲਾਤ ਅਤੇ ਪੇਂਡੂ ਸਰਕਾਰੀ ਸਕੂਲ ਵਿਚ ਪੜ੍ਹਨ ਦੇ ਬਾਵਜੂਦ ਵੀ ਉਸਨੇਂ 80% ਦੇ ਕਰੀਬ ਅੰਕ ਪ੍ਰਾਪਤ ਕੀਤੇ ਸਨ । ਕੰਪਿਊਟਰ ਤੇ ਆਪਣਾ ਨਤੀਜਾ ਦੇਖ ਕੇ ਉਸ ਦੇ ਪੈਰ ਭੁੰਜੇ ਨਹੀਂ ਲੱਗ ਰਹੇ ਸਨ । ਉਸਦੀ ਮਾਂ ਲੱਡੂ ਲਿਆਉਣ ਲਈ ਮੇਰੇ ਤੋਂ ਦੋ ਵਾਰ ਪੈਸੇ ਮੰਗ ਚੁੱਕੀ ਸੀ ਪਰ ਖਾਲੀ ਖੀਸਾ ਦੇਖ ਕੇ ਮੈਂ ਦੋਹੇਂ ਵਾਰ ਬਹਾਨਾਂ ਜਿਹਾ ਮਾਰ ਕੇ ਮੈਂ ਉਸਨੂੰ ਟਾਲ ਚੁੱਕਾ ਸੀ । ਪਤਾ ਨਹੀਂ ਕਿਓਂ ਆਉਣ ਵਾਲੇ ਭਵਿੱਖ ਵੱਲ ਦੇਖਦੇ ਹੋਏ ਮੇਰੇ ਦਿਲ ਨੂੰ ਧੁੜਕੂ ਜਿਹਾ ਲੱਗ ਰਿਹਾ ਸੀ  ਬੇਰੁਜਗਾਰੀ ਦੇ ਸਤਾਏ ਹੋਏ ਗੱਭਰੂਆਂ ਦੇ ਨਸ਼ਿਆਂ ਦੀ ਡੂੰਘੀ ਦਲਦਲ ਵਿਚ ਫਸਣ ਅਤੇ ਫਿਰ ਮੌਤ ਦੇ ਮੂੰਹ ਜਾਣ ਦੀਆਂ ਖਬਰਾਂ ਸੁਣ ਕੇ ਹੋਰ ਹੀ ਤਰਾਂ੍ਹ ਦੀ ਬੇਚੈਨੀਂ ਜਿਹੀ ਮਹਿਸੂਸ ਹੁੰਦੀ । ਕਈ ਵਾਰ ਆਲੇ ਦੁਆਲੇ ਲੱਗੀ ਅੱਗ ਦਾ ਸੇਕ ਆਪਣੇ ਹੀ ਘਰ ਦੇ ਨਜਦੀਕ, ਹੋਰ ਨਜਦੀਕ ਆ ਰਿਹਾ ਮਹਿਸੂਸ ਹੁੰਦਾ ।
    ਜਿਗਰਾ ਜਿਹਾ ਤਕੜਾ ਕਰ ਕੇ ਅਗਲੇ ਦਿਨ ਪੁੱਤ ਨੂੰ ਪੁੱਛਦਾ ਹਾਂ…ਪੁੱਤ ਹੋਰ ਫੇਰ ਤੇਰਾ ਅੱਗੇ ਕੀ ਕਰਨ ਦਾ ਇਰਾਦਾ ਹੈ? “ਸਮਝ ਜਿਹੀ ਨੀਂ ਆ ਰਹੀ ਬਾਪੂ ਕੀ ਕਰਾਂ….” ।   “ਪੁੱਤ ਤੂੰ ਮਾਸਟਰੀ ਵਾਲਾ ਕੋਰਸ ਕਰ ਲੈ….ਓਹ ਚਿੱਟੀ ਕੋਠੀ ਵਾਲਿਆਂ ਦਾ ਮੁੰਡਾ ਤੇ ਬਹੂ ਦੋਵੇਂ ਸਰਕਾਰੀ ਮਾਸਟਰ ਲੱਗੇ ਹੋਏ ਐ…ਦੋਵੇਂ ਜੀਅ ‘ਕੱਠੇ ਮੋਟਰਸੈਕਲ ਤੇ ਸਕੂਲ ਜਾਂਦੇ ਐ ਤੇ ‘ਕੱਠੇ ਈ ਘਰ ਮੁੜ ਆਉਂਦੇ ਐ……ਚੜ੍ਹੇ ਮਹੀਨੇਂ ਉਹਨਾਂ ਦੇ ਖਾਤੇ ਤਨਖਾਹ ਪੈ ਜਾਂਦੀ ਐ….ਬੱਸ ਮੌਜਾਂ ਈ ਮੌਜਾਂ ਨੇਂ….”।
    “ਬਾਪੂ ਹੁਣ ਮਾਸਟਰ ਲੱਗਣਾ ਵੀ ਕਿਤੇ ਸੌਖਾ ਨੀਂ ਰਿਹਾ….ਪਹਿਲਾਂ ਚੌਦਾਂ ਜਮਾਤਾਂ ਪਾਸ ਕਰ ਕੇ ਬੀ.ਐਡ. ਦਾ ਦੋ ਸਾਲ ਦਾ ਕੋਰਸ ਕਰੋ…ਫੇਰ ਅਧਿਆਪਕ ਭਰਤੀ ਦਾ ਮੁੱਢਲਾ ਟੈਸਟ ਪਾਸ ਕਰੋ…ਫੇਰ ਵਿਸ਼ੇ ਦਾ ਟੈਸਟ ਪਾਸ ਕਰੋ…..ਫੇਰ ਸਰਕਾਰ ਦੀ ਮਰਜੀ ਐ ਕਿ ਕਦੋਂ ਅਧਿਆਪਕਾਂ ਦੀਆਂ ਅਸਾਮੀਆਂ ਕੱਢੇ ਕਿ ਨਾਂ ਕੱਢੇ…… ਐਨਾਂ ਕੁਝ ਕਰ ਕੇ ਜੇ ਕੋਈ ਅਧਿਆਪਕ ਭਰਤੀ ਹੋ ਵੀ ਜਾਂਦਾ ਐ ਤਾਂ ਚਾਰ ਪੰਜ ਸਾਲ ਲਈ ਠੇਕੇ ਤੇ ਭਰਤੀ ਹੁੰਦੀ ਐ……ਚਾਰ ਸਾਲ ਪਹਿਲਾਂ ਠੇਕੇ ਤੇ ਭਰਤੀ ਹੋਏ ਅਧਿਆਪਕਾਂ ਨੂੰ ਸਰਕਾਰ ਸਿਰਫ 6500 ਰੁਪਏ ਤਨਖਾਹ ਦੇ ਰਹੀ ਐ….ਉਹਨਾਂ ਵਿਚੋਂ ਵੀ ਕਈ ਘਰ ਤੋਂ ਸੌ ਸੌ ਕਿਲੋਮੀਟਰ ਦੂਰ ਨੌਕਰੀ ਕਰਨ ਜਾਂਦੇ ਨੇਂ..।”
    “ਪੁੱਤ ਤੇਰੇ ਤੋਂ ਕਿਹੜਾ ਘਰ ਦੇ ਹਾਲਾਤ ਗੁੱਝੇ ਨੇਂ…ਜਮੀਨ ਜਾਇਦਾਦ ਤੈਨੂੰ ਪਤਾ ਈ ਐ ਆਪਣੀ ਕਿੰਨੀਂ ਕੁ ਐ…ਦਿਲ  ਤਾਂ ਮੇਰਾ ਵੀ ਕਰਦਾ ਸੀ ਕਿ ਤੈਨੂੰ ਕੋਈ ਵਧੀਆ ਜਿਹੀ ਪੜ੍ਹਾਈ ਕਰਵਾਉਂਦਾ….ਪਰ ਐਨਾਂ ਖਰਚਾ ਕਿੱਥੋਂ ਕਰਦੇ…ਸੁਣਿਆਂ ਆਪਣੇ ਪਿੰਡ ਦੇ ਨੇੜੇ ਕੋਈ ਇੰਜਨੀਅਰਿੰਗ ਕਾਲਜ ਖੁੱਲਿਆ ਐ. ...ਤੇ ਕਹਿੰਦੇ ਓਥੇ ਪੜਾ੍ਹਈ ਦਾ ਵੀ ਕੋਈ ਖਾਸ ਖਰਚਾ ਹੈਨੀਂ…”।
    “ਬਾਪੂ ਓਥੋਂ ਦੀ ਵੀ ਗੱਲ ਸੁਣ ਲੈ…ਆਪਣੇ ਪਿੰਡ ਦੇ ਈ ਇਕ ਮੁੰਡੇ ਨੇਂ ਓਥੋਂ ਇੰਜਨੀਅਰਿੰਗ ਦੀ ਡਿਗਰੀ ਕੀਤੀ ਐ… ਓਹ ਹੁਣ ਕਿਸੇ ਫੈਕਟਰੀ ਵਿਚ ਜਦ ਨੌਕਰੀ ਮੰਗਣ ਜਾਂਦਾ ਐ ਤਾਂ ਓਹਨੂੰ ਚਾਰ ਪੰਜ ਹਜਾਰ ਤੋਂ ਵੱਧ ਕੋਈ ਤਨਖਾਹ ਤੇ ਨੀਂ ਰੱਖਦਾ….ਹੁਣ ਵਿਚਾਰਾ ਕਿਸੇ  ਮਿਸਤਰੀ ਕੋਲ ਟਰੈਕਟਰਾਂ ਦਾ ਕੰਮ ਸਿੱਖਦੈ….।”
    “ਪੁੱਤ ਫੇਰ ਤੂੰ ਬਾਹਰ ਜਾਣ ਲਈ ਆਈਲਟ  ਈ ਕਰ ਲੈ….”
    “ਬਾਪੂ ਉਹ ਤਾਂ ਮੈਂ ਕਰ ਲਵਾਂ ਪਰ ਬਾਹਰ ਜਾਣ ਨੂੰ ਵੀ ਤਾਂ ਬੁੱਕ ਰੁਪਈਆਂ ਦਾ ਚਾਹੀਦੈ…ਨਾਲੇ ਓਥੇ ਕਿਹੜਾ ਬੇਰੀਆਂ ਨੂੰ ਡਾਲਰ ਲੱਗਦੇ ਐ ਬਈ ਜਹਾਜ ‘ਚੋਂ ਨਿਕਲੋ ਤੇ ਡਾਲਰ ਤੋੜਨ ਲੱਗ ਜਾਓ..।”
    “ਪੁੱਤ ਮਿਹਨਤ ਤਾਂ ਹਰ ਪਾਸੇ ਕਰਨੀਂ ਈ ਪੈਂਦੀ ਐ, ਬਾਕੀ ਪੈਸਿਆਂ ਦਾ ਤਾਂ ਜੁਗਾੜ ਕਰ ਲਵਾਂਗੇ ਕਿਵੇਂ ਨਾਂ ਕਿਵੇਂ…ਮੈਂ ਸ਼ਾਮ ਨੂੰ ਦਲਾਲ ਨਾਲ ਗੱਲ ਕਰਦਾਂ…ਆਹ ਜਿਹੜੇ ਦੋ ਸਿਆੜ ਰਹਿਗੇ ਨੇਂ, ਇਹੀ ਵੀ ਵੇਚ ਦਿੰਦੇ ਆਂ..ਪਿੱਛੇ ਮੈਂ ਤੇ ਤੇਰੀ ਮਾਂ ਆਪੇ ਦਿਹਾੜੀ ਜੋਤਾ ਕਰ ਕੇ ਡੰਗ ਟਪਾਈ ਕਰ ਲਵਾਂਗੇ ।”
    ਤੇ ਅੱਜ ਮੈਂ ਆਪਣੇ ਜਿਗਰ ਦੇ ਟੁਕੜੇ ਨੂੰ ਜਦੋਂ ਦਿੱਲੀਓਂ ਜਹਾਜ ਚੜਾ੍ਹ ਕੇ  ਘਰ ਵਾਪਸ ਮੁੜ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਹਰ ਸਾਲ ਪੰਜਾਬ ਵਿਚੋਂ ਹੀ ਐਨੇਂ ਨੌਜਵਾਨ ਲੱਖਾਂ ਰੁਪਏ ਲਾ ਕੇ ਬਾਹਰ ਜਾ ਰਹੇ ਨੇਂ, ਜੇ ਇਹੀ ਪੈਸੇ ਪੰਜਾਬ ਵਿਚ ਹੀ ਖਰਚ ਹੋਏ ਹੁੰਦੇ ਤੇ ਸਰਕਾਰਾਂ ਵੀ ਪੰਜਾਬ ਦੀ ਜਵਾਨੀਂ ਨੂੰ ਸਾਂਭਣ ਲਈ  ਆਪਣਾਂ ਫਰਜ ਅਦਾ ਕਰਦੀਆਂ ਤਾਂ ਅੱਜ ਪੰਜਾਬ ਦੀ ਤਸਵੀਰ ਕੁਝ ਹੋਰ ਹੀ ਹੁੰਦੀ ।                         (ਅਰਵਿੰਦਰ ਸਿੰਘ ਕੋਹਲੀ, ਜਗਰਾਉਂ ਮੋ: 9417985058)