ਸਿਵੇ ਵੀ ਬੇ-ਮੁੱਖ ਹੋ ਗਏ ਨੇ ਲਾਸ਼ਾਂ ਵੇਖਕੇ!
ਕਿੰਨ੍ਹਾ ਦਰਦਨਾਕ ਸਮਾਂ ਆ ਗਿਆ ਹੈ ਅੱਜ ਸਿਵੇ ਵੀ ਲਾਸ਼ਾਂ ਵੇਖਕੇ ਬੇ-ਮੁੱਖ ਹੋ ਗਏ ਹਨ। ਸਵਰਗਵਾਸੀ ਭਾਈ ਨਿਰਮਲ ਸਿੰਘ ਖਾਲਸਾ ਜਿਨ੍ਹਾਂ ਦੇ ਨਾਂ ਦਾ ਸੰਸਾਰ ਵਿੱਚ ਡੰਕਾ ਵੱਜਦਾ ਸੀ ਦਾ ਅੰਤਿਮ ਸਸਕਾਰ ਕਰਨ ਤੋਂ ਰੋਕਣ ਲਈ ਪਿੰਡ ਵੇਰਕਾ ਦੇ ਲੋਕਾਂ ਨੇ ਸਿਵਿਆਂ ਵਾਲੀ ਥਾਂ 'ਤੇ ਨਾਕਾਬੰਦੀ ਕੀਤੀ ਹੋਈ ਹੈ। ਸਾਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਆਹ ਦਿਨ ਵੀ ਸਾਨੂੰ ਜਿੰਦਗੀ ਵਿੱਚ ਵੇਖਣੇ ਪੈਣੇ ਸਨ ਜਦੋਂ ਲਾਸ਼ਾਂ ਨੂੰ ਵੇਖ ਕੇ ਸਿਵਿਆਂ ਨੇ ਵੀ ਬੂਹੇ ਭੇੜ ਲੈਣੇ ਹਨ। ਭਾਈ ਨਿਰਮਲ ਸਿੰਘ ਖਾਲਸਾ ਨੇ ਅੱਜ ਤੜਕ ਸਵੇਰੇ ਨਾ-ਮੁਰਾਦ ਬਿਮਾਰੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਕਰਕੇ ਆਪਣੇ ਸੁਆਸ ਪੂਰੇ ਕਰ ਲਏ ਸਨ।
ਸੁਖਦੇਵ ਸਲੇਮਪੁਰੀ
09780620233