(ਫਾਈਲ ਫੋਟੋ ਮਨਵੀਰ ਸਿੰਘ)
ਅਜੀਤਵਾਲ, ਜੂਨ 2020 -(ਬਲਬੀਰ ਸਿੰਘ ਬਾਠ/ਮਨਜਿੰਦਰ ਗਿੱਲ)-
ਇੱਥੋਂ ਨਜ਼ਦੀਕੀ ਪਿੰਡ ਚੂਹੜ ਚੱਕ ਦੇ 21 ਸਾਲਾ ਨੌਜਵਾਨ ਮਨਵੀਰ ਸਿੰਘ ਪੁੱਤਰ ਚਰਨਜੀਤ ਸਿੰਘ ਜੋ ਕਿ ਦੋ ਦਿਨ ਪਹਿਲਾਂ ਪਿੰਡ ਢੁੱਡੀਕੇ ਵਿਚ ਨੌਜਵਾਨਾਂ ਦੀ ਆਪਸੀ ਲੜਾਈ ਦੌਰਾਨ ਜ਼ਖ਼ਮੀ ਹੋ ਗਿਆ ਸੀ ਜਿਸਨੂੰ ਸੀਰੀਅਸ ਹਾਲਤ ਵਿੱਚ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਦੀ ਅੱਜ ਮੌਤ ਹੋ ਗਈ। ਮਨਵੀਰ ਸਿੰਘ ਘਰਦਿਆ ਦਾ ਇਕਲੌਤਾ ਲੜਕਾ ਸੀ।ਪੁਲੀਸ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ।