ਖਾਮੋਸ਼ ਪਰ ਉਦਾਸ ਨਹੀਂ!
ਆਹ! ਮੇਰੇ ਪਿੰਡ ਦੇ ਖੇਤ ਹਨ, ਜਿਨ੍ਹਾਂ ਵਿਚ ਖੜੀਆਂ ਕਣਕਾਂ ਵਿਸਾਖੀ ਦੀ ਉਡੀਕ ਵਿਚ ਹੌਲੀ ਹੌਲੀ ਆਪਣੇ ਸਿਰ ਉਪਰ ਸੋਨੇ ਰੰਗੀ ਚੁੰਨੀ ਤਾਣਦੀਆਂ ਹੋਈਆਂ ਸੁਨੇਹਾ ਦੇ ਰਹੀਆਂ ਹਨ ਕਿ 'ਐ ਮਨੁੱਖ ਹਰ ਕਾਲੀ ਡਰਾਉਣੀ ਰਾਤ ਤੋਂ ਬਾਅਦ ਸੂਰਜ ਆਪਣੀਆਂ ਸੁਨਹਿਰੀਆਂ ਕਿਰਨਾਂ ਨਾਲ ਦਿਨ ਵੀ ਚੜਾਉੰਦਾ ਹੈ, ਇਸ ਲਈ ਤੂੰ ਵੀ ਉਦਾਸ ਨਾ ਹੋ, ਮੁਸੀਬਤਾਂ ਦਾ ਜਿਹੜਾ ਪਹਾੜ ਤੇਰੇ 'ਤੇ ਟੁੱਟਿਆ ਹੈ, ਜਲਦੀ ਖਤਮ ਹੋ ਜਾਵੇਗਾ, ਅਸੀਂ ਵੀ ਤਾਂ ਤੇਰੀ ਉਡੀਕ ਵਿਚ ਖਾਮੋਸ਼ ਹਾਂ, ਪਰ ਉਦਾਸ ਨਹੀਂ, ਅਸੀਂ ਵੀ ਤਾਂ ਆਪਣੀ ਜਿੰਦਗੀ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਮੁਸੀਬਤਾਂ ਕਦੀ ਜਹਿਰੀਲੀਆਂ ਖਾਦਾਂ ਅਤੇ ਕਦੀ ਕੀੜੇ ਮਾਰ ਦਵਾਈਆਂ ਵਿਚੋਂ ਦੀ ਲੰਘਦੀਆਂ ਰਹੀਆਂ ਹਾਂ, ਭੁੱਖੀਆਂ, ਪਿਆਸੀਆਂ ਰਹਿਕੇ ਵੀ ਦਿਨ ਕੱਟੇ ਪਰ ਅਡੋਲ ਖੜੀਆਂ ਰਹੀਆਂ, ਦਿਲ ਨਹੀਂ ਛੱਡਿਆ, ਤੂੰ ਵੀ ਹੌਸਲਾ ਰੱਖ ਚੰਗੇ ਦਿਨ ਆਉਣਗੇ! '
-ਸੁਖਦੇਵ ਸਲੇਮਪੁਰੀ