You are here

ਮੂੰਗੀ ਦੀ ਖਰੀਦ ਚੋਂ ਆੜਤੀਆਂ, ਮੁਨੀਮਾਂ ਅਤੇ ਗੱਲਾ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਬੇਰੁਜ਼ਗਾਰੀ ਦੀ ਦਲਦਲ ਚ ਸੁੱਟ ਦੇਣ‌ ਖਿਲਾਫ  ਪੂਰਣ ਹੜਤਾਲ

ਸਥਾਨਕ ਅਨਾਜ ਮੰਡੀ ਵਿੱਚ ਮੂੰਗੀ ਦੀ ਖਰੀਦ ਚੋਂ ਆੜਤੀਆਂ, ਮੁਨੀਮਾਂ ਅਤੇ ਗੱਲਾ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਬੇਰੁਜ਼ਗਾਰੀ ਦੀ ਦਲਦਲ ਚ ਸੁੱਟ ਦੇਣ‌ ਖਿਲਾਫ  ਪੂਰਣ ਹੜਤਾਲ ਸਤਵੇਂ ਦਿਨ ਕਮਲਜੀਤ ਖੰਨਾ ਦੀ ਇਗਵਾਈ ਚ ਦਾਖਲ ਹੋਈ 
ਜਗਰਾਉਂ(ਗੁਰਕੀਰਤ ਸਿੰਘ)ਸਥਾਨਕ ਅਨਾਜ ਮੰਡੀ ਵਿੱਚ ਮੂੰਗੀ ਦੀ ਖਰੀਦ ਚੋਂ ਆੜਤੀਆਂ, ਮੁਨੀਮਾਂ ਅਤੇ ਗੱਲਾ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਬੇਰੁਜ਼ਗਾਰੀ ਦੀ ਦਲਦਲ ਚ ਸੁੱਟ ਦੇਣ‌ ਖਿਲਾਫ  ਪੂਰਣ ਹੜਤਾਲ ਸਤਵੇਂ ਦਿਨ ਚ ਦਾਖਲ ਹੋ ਗਈ। ਇਸ ਸਮੇਂ ਦਾਣਾ ਮੰਡੀ ਚ ਹੋਈ ਵਿਸ਼ਾਲ ਰੈਲੀ ਵਿਚ ਅਨਾਜ ਮੰਡੀ ਦੇ ਸਾਰੇ ਵਰਗਾਂ ਨੇ ਵਧਚੜ ਕੇ ਭਾਗ ਲਿਆ।ਇਸ ਸਮੇਂ ਸੰਘਰਸ਼ ਕਾਰੀਆਂ ਨੇ ਜਗੀਰਦਾਰੀ ਖਿਲਾਫ ਆਪਣੀ ਜਾਨ ਦੀ ਬਾਜ਼ੀ ਲਾ ਗਏ ਦਸਵੈਂ ਗੁਰੂ ਸਹਿਬਾਨ ਦੇ ਵਰੋਸਾਈ , ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਨਾਉਣ ਵਾਲੇ ਮਹਾਨ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਅੰਗਰੇਜ਼ੀ ਰਾਜ ਸਮੇਂ ਆਦਿਵਾਸੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ‌ਖਿਲਾਫ ਚਲੇ ਸੰਘਰਸ਼ ਦੀ ਅਗਵਾਈ ਕਰਨ ਵਾਲੇ ਨਾਇਕ ਬਿਰਹਾ ਮੁੰਡਾਂ ਨੂੰ ਉਨਾਂ ਦੇ ਜਨਮਦਿਨ ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਰੈਲੀ ਦੋਰਾਨ ਹਾਲਾਤ ਉਸ ਸਮੇਂ‌ ਕਾਫੀ ਉਤੇਜਨਾ ਭਰਪੂਰ ਹੋ ਗਏ ਜਦੋਂ ਸੁਸਾਇਟੀ ਦੀ ਦੁਕਾਨ ਤੇ ਕੋਕਰੀ ਕਲਾਂ‌ ਦੇ ਇਕ ਕਿਸਾਨ ਦੀ ਮੂੰਗੀ ਦੀ ਢੇਰੀ ਦੀ ਸਾਫ ਸਫਾਈ ਹੋਣ ਲੱਗੀ। ਉਸ ਸਮੇਂ ਰੈਲੀ ਕਰਨ ਰਹੇ ਸੰਘਰਸ਼ ਕਾਰੀਆਂ ਨੇ ਸੁਸਾਇਟੀ ਦੀ ਦੁਕਾਨ ਦਾ ਘਿਰਾਓ ਕਰ ਲਿਆ। ਮੋਕੇ ਤੇ ਪੁੱਜੀ ਪੁਲਸ ਅਤੇ ਆਗੂਆਂ ਦੀ ਸੂਝ ਬੂਝ ਸਦਕਾ ਸਬੰਧਤ ਕਿਸਾਨ ਨੇ ਸੰਘਰਸ਼ਕਾਰੀਆਂ ਦੀ ਅਪੀਲ ਤੇ ਅਪਣੀ ਜਿਣਸ ਵੇਚਣ ਤੋਂ ਇਨਕਾਰ ਕਰ ਦਿਤਾ। ਇਸ ਸਮੇਂ ਅਗਵਾਈ ਕਰ ਰਹੇ ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਜਿਲਾ  ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਸਮੂਹ ਕਿਸਾਨ ਵੀਰਾਂ ਨੂੰ ਹੜਤਾਲ ਦੇ ਚਲਦਿਆਂ ਮੰਡੀ ਚ ਅਪਣੀ ਮੂੰਗੀ ਦੀ ਫ਼ਸਲ ਹਾਲ ਦੀ ਘੜੀ ਨਾ ਲੈਣ ਕੇ ਆਉਣ ਦੀ ਜ਼ੋਰਦਾਰ ਅਪੀਲ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਗੱਲਾ ਮਜ਼ਦੂਰ ਯੂਨੀਅਨ ਦੇ ਆਗੂਆਂ ਰਾਜਪਾਲ ਬਾਬਾ, ਦੇਵਰਾਜ ,ਆੜਤੀਆਂ ਐਸੋਸੀਏਸ਼ਨ ਵਲੋਂ ਕਾਮਰੇਡ ਬਲਵਿੰਦਰ ਸਿੰਘ, ਧਰਮਿੰਦਰ ਕੁਮਾਰ, ਪਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਆੜਤੀਆਂ ਵਰਗ ਦੀ ਅਜ ਚੰਡੀਗੜ੍ਹ ਵਿਖੇ ਹੋ ਰਹੀ ਮੀਟਿੰਗ ਵਿਚ ਕੋਈ ਸਾਰਥਕ ਸਿੱਟਾ ਨਾ ਨਿਕਲਿਆ ਤਾਂ ਭਲਕੇ10 ਜੂਨ ਨੂੰ ਮੋਗਾ ਅਨਾਜ ਮੰਡੀ ਚ ਹੋ ਰਹੀ ਸੂਬਾਈ ਰੈਲੀ ਚ ਜਗਰਾਓਂ ਤੋਂ ਆੜਤੀਆਂ, ਮੁਨੀਮਾਂ ਅਤੇ ਮਜ਼ਦੂਰਾਂ ਦੇ ਕਾਫਲੇ ਭਾਗ ਲੈਣ ਲਈ ਰਵਾਨਾ ਹੋਣਗੇ।ਇਸ ਸਮੇਂ ਸੁਰਿੰਦਰ ਕੁਮਾਰ, ਸਵਰਨਜੀਤ ਸਿੰਘ ਪ੍ਰਧਾਨ ਆੜਤੀਆਂ ਐਸੋਸੀਏਸ਼ਨ , ਜਗਤਾਰ ਸਿੰਘ ਤਾਰੀ, ਕੁਲਦੀਪ ਸਿੰਘ ਸਹੋਤਾ , ਸੋਨੂੰ ਸਿੰਘ ਬਾਬਾ ਅਮਰ ਸਿੰਘ, ਨਛੱਤਰ ਸਿੰਘ ਭਗਤ ਆਦਿ ਹਾਜ਼ਰ ਸਨ।