ਸੀ.ਅੈਚ.ਸੀ.ਹਸਪਤਾਲ ਪਿੰਡ ਚੰਨਣਵਾਲ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ 22 ਵਿਅਕਤੀਆਂ ਦੀ ਕੈਂਪ ਲਗਾ ਕੇ ਸੈਂਪਲਿੰਗ ਕੀਤੀ ਗਈ

ਮਹਿਲ ਕਲਾਂ/-ਬਰਨਾਲਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)-ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਸਿਵਲ ਸਰਜਨ ਬਰਨਾਲਾ ਗੁਰਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁੱਢਲੇ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਹੇਠ ਅਤੇ ਮੈਡੀਕਲ ਅਫ਼ਸਰ ਡਾ ਜਸਪਿੰਦਰ ਸਿੰਘ ਵਾਲੀਆ ਦੀ ਦੇਖ ਰੇਖ ਹੇਠ ਸੀ ਐੱਚ ਸੀ ਹਸਪਤਾਲ ਪਿੰਡ ਚੰਨਣਵਾਲ ਵਿਖੇ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੈਂਪ ਲਗਾ ਕੇ 22 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਦੇ ਇੰਸਪੈਕਟਰ ਜਗਸੀਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ 19 ਕੋਵਿਡ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਕੈਂਪ ਲਗਾ ਕੇ ਇੱਕੋ ਸਮੇਂ 22 ਵਿਅਕਤੀਆਂ ਦੀ ਸੈਂਪਲਿੰਗ ਕਰ ਕੇ ਜਾਂਚ ਲਈ ਸੈਂਪਲ ਭਰੇ ਗਏ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਅਤੇ ਪੰਚਾਇਤਾਂ ਵੱਲੋਂ ਸਿਹਤ ਵਿਭਾਗ ਦੀ ਵਿੱਢੀ ਸੈਂਪਲਿੰਗ ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੰਗਾਰਾ ਦਿੱਤਾ ਜਾ ਰਿਹਾ ਹੈ ਕਿਉਂਕਿ ਲੋਕਾਂ ਵੱਲੋਂ ਖੁਦ ਕੈਂਪਾਂ ਵਿੱਚ ਆ ਕੇ ਸੈਂਪਿਲੰਗ ਕਰਵਾਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਸਾਵਧਾਨੀਆਂ ਅਤੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਨੂੰ ਮਾਸਕ ਜਾਂ ਰੁਮਾਲ ਦੀ ਵਰਤੋਂ ਕਰਕੇ ਮੂੰਹ ਅਤੇ ਨੱਕ ਢੱਕਣ ਹੱਥਾਂ ਨੂੰ ਲਗਾਤਾਰ ਸਾਬਣ ਨਾਲ ਧੋਣਾ ਅਤੇ ਇੱਕ ਦੂਜੇ ਤੋਂ ਸਮਾਜਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਇਸ ਮੌਕੇ ਸੀ ਐੱਚ ਓ ਪਰਮਜੀਤ ਕੌਰ ੲੇ ਐਨ ਐਮ ਓ ਕਿਰਨਜੀਤ ਕੌਰ ਜਗਰਾਜ ਸਿੰਘ ਸੁਖਦੇਵ ਸਿੰਘ ਆਦਿ ਵੀ ਹਾਜ਼ਰ ਸਨ।