13 ਜਨਵਰੀ 1849 ਦਾ ਇਤਿਹਾਸ

13 ਜਨਵਰੀ ਦਾ ਦਿਹਾੜਾ ਲੋਹੜੀ ਤੋਂ ਿੲਲਾਵਾ ਹੋਰ ਵੀ ਬਹੁਤ ਵੱਡਾ ਿੲਤਿਹਾਸ ਆਪਣੇ ਵਿੱਚ ਸਮੋਈ ਬੈਠਾ , ਪਰ ਅਫ਼ਸੋਸ ਪੰਜਾਬੀਆ ਦਾ ਵੱਡਾ ਹਿੱਸਾ ਿੲਸ ਿੲਤਿਹਾਸ ਤੋਂ ਅਣਜਾਣ ਹੈ !

ਮਾਣਮੱਤਾ ਇਤਿਹਾਸ 22 ਨਵੰਬਰ 1848 ਨੂੰ ਰਾਮਨਗਰ ਵਿੱਚ ਆਪਣੇ ਸੈਂਕੜੇ ਫ਼ੌਜੀ ਤੇ ਕੁਝ ਚੋਟੀ ਦੇ ਜਰਨੈਲ ਮਰਵਾਕੇ ਅੰਗਰੇਜ਼ਾਂ ਨੇ ਇਕ ਵਾਰ ਫਿਰ ਸਿੱਖਾਂ ਨਾਲ ਲੜਾਈ ਲੜਨ ਦਾ ਫੈਸਲਾ ਕੀਤਾ ! 

13 ਜਨਵਰੀ 1849 ਚੇਲਿਆਂਵਾਲਾ ਪਿੰਡ ਵਿੱਚ ਦੋਵੇਂ ਫੌਜਾਂ ਫਿਰ ਆਹਮੋ-ਸਾਹਮਣੇ ਆਣ ਖੜੀਆਂ ! ਸ ਚਤਰ ਸਿੰਘ ਅਤੇ ਸ ਸ਼ੇਰ ਸਿੰਘ ਅਟਾਰੀਵਾਲਾ ਦੀ ਕਮਾਂਡ ਹੇਠ ਖਾਲਸਾ ਫੌਜਾਂ ਮੈਦਾਨ ਵਿੱਚ ਉਤਰੀਆਂ ! ਪੰਜਾਬ ਉਤੇ ਗੋਰਿਆਂ ਦੇ ਕਬਜ਼ੇ ਨੂੰ ਲੈਕੇ ਸਿੱਖਾਂ ਵਿੱਚ ਐਨਾ ਗ਼ੁੱਸਾ ਸੀ ਕਿ ਉਹ ਐਨੇ ਰੋਹ ਵਿੱਚ ਆਕੇ ਲੜੇ ਕਿ ਿੲਹ ਲੜਾਈ ਆਪਣਾ ਵੱਖਰਾ ਿੲਤਹਾਸ ਸਿਰਜ ਗਈ ! ਿੲਸ ਲੜਾਈ ਵਿੱਚ ਗੋਰਿਆਂ ਦਾ ਸੱਭ ਵੱਧ ਜਾਨੀ ਤੇ ਮਾਲੀ ਨੁਕਸਾਨ ਹੋਿੲਆ ! 

ਦੋ ਹਜਾਰ ਤੋਂ ਵੱਧ ਫ਼ੌਜੀ ਤੇ ਇੱਕ ਸੌ ਤੋਂ ਵੱਧ ਅਫਸਰ ਮਰਵਾਕੇ ਅੰਗਰੇਜ਼ ਿੲਹ ਲੜਾਈ ਹਾਰ ਗਏ ! 

ਅੰਗਰੇਜ਼ਾਂ ਦੇ ਆਪਣੇ ਿੲਤਿਹਾਸਕਾਰ ਤੇ ਜਰਨੈਲ ਆਪ ਲਿਖਦੇ ਹਨ ਿਕ ਚੇਲਿਆਂਵਾਲਾ ਦੀ ਲੜਾਈ ਉਸ ਸਮੇਂ ਦੀ ਸਭ ਤੋਂ ਤਬਾਹਕੁਨ ਲੜਾਈ ਸੀ , ਜੇ ਸਿੱਖ ਿੲੱਕ ਲੜਾਈ ਹੋਰ ਿੲਸੇ ਜਾਹੋ-ਜਲਾਲ ਨਾਲ ਲੜ ਜਾਂਦੇ ਤਾਂ ਬਰਤਾਨੀਆ ਹਕੂਮਤ ਫੇਰ ਕਦੇ ਪੰਜਾਬ ਵੱਲ ਮੂੰਹ ਨਾ ਕਰਦੀ ! ਜਰਨੈਲ ਥਕਵਿਲ ਤਾਂ ਿੲਥੋ ਤੱਕ ਲਿਖਦਾ ਕਿ ਉਸਨੂੰ ਨਹੀਂ ਲਗਦਾ ਕਿ ਉਸਦਾ ਕੋਈ ਵੀ ਸਿਪਾਹੀ ਿੲਸ ਜੰਗ ਵਿਚੋ ਬਚਿਆ ਹੋਊਗਾ ! 

ਪਰ ਅਫ਼ਸੋਸ ਬਾਦ ਵਿੱਚ ਗ਼ਦਾਰ ਆਪਣੀਆਂ ਚਾਲਾਂ ਚੱਲਣ ਵਿੱਚ ਕਾਮਯਾਬ ਹੋ ਗਏ ਅਤੇ ਸਿੱਖ ਰਾਜ ਜਾਂਦਾ ਰਿਹਾ ! 

-ਅਮਨਜੀਤ ਸਿੰਘ ਖਹਿਰਾ