ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਠਾਠਾਂ ਮਾਰਦਾ ਇਕੱਠ

ਪੁਲੀਸ ਦੀਆਂ ਰੋਕਾਂ ਤੋੜਦਾ ਹੋਇਆ ਪਹੁੰਚਿਆ ਮੁੱਖ ਮੰਤਰੀ ਦੀ ਕੋਠੀ....ਡਾ ਬਾਲੀ...

ਮਹਿਲ ਕਲਾਂ /ਬਰਨਾਲਾ- 25 ਅਕਤੂਬਰ (ਗੁਰਸੇਵਕ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ, ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ,ਡਾਕਟਰ ਸਹਿਬਾਨ ਮੋਰਿੰਡਾ ਇਕੱਠੇ ਹੋਏ ਅਤੇ  ਭਰਵੀਂ ਰੈਲੀ ਕੀਤੀ ।ਰੈਲੀ ਉਪਰੰਤ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ ਅਤੇ ਮੁੱਖ ਮੰਤਰੀ ਦੀ ਕੋਠੀ  ਦੇ ਸਾਹਮਣੇ ਮੁੱਖ ਮੰਤਰੀ ਦੇ ਉੱਚ ਅਧਿਕਾਰੀਆਂ ਦੀ ਟੀਮ ਵੱਲੋਂ ਮੰਗ ਪੱਤਰ ਲਿਆ ਗਿਆ । ਉੱਚ ਅਧਿਕਾਰੀਆਂ ਦੀ ਟੀਮ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਨੇ 29 ਅਕਤੂਬਰ ਦੀ ਮੀਟਿੰਗ ਦਾ ਸਮਾਂ ਸੈਕਟਰੀਏਟ ਵਿਖੇ ਦਿੱਤਾ ਹੈ।ਇਸ ਰੈਲੀ ਵਿਚ ਡਾ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਕਾਫ਼ਲਿਆਂ ਦੇ ਰੂਪ ਵਿੱਚ ਡਾ ਸਹਿਬਾਨਾਂ ਨੇ ਰੋਹ ਭਰੇ ਨਾਅਰੇ ਮਾਰਦੇ ਹੋਏ ਭਾਰੀ ਇਕੱਠ ਵਿੱਚ ਸ਼ਮੂਲੀਅਤ ਕੀਤੀ ।
ਹਜ਼ਾਰਾਂ ਦੇ ਇਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ 2017 ਵਿੱਚ ਜਦੋਂ ਸਰਕਾਰ ਹੋਂਦ ਵਿੱਚ ਆਈ ਸੀ ਤਾਂ ਉਦੋਂ ਸਾਡੇ ਨਾਲ  ਆਪਣੇ ਚੋਣ ਮੈਨੀਫੈਸਟੋ ਵਿੱਚ 16 ਨੰਬਰ ਮੱਦ ਤੇ ਲਿਖਤੀ ਵਾਅਦਾ ਕੀਤਾ ਸੀ, ਪਰ ਅੱਜ ਪੌਣੇ ਪੰਜ ਸਾਲ ਬੀਤਣ ਤੇ ਵੀ ਸਾਡਾ ਮਸਲਾ ਹੱਲ ਨਹੀਂ ਕੀਤਾ। ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਪਹਿਲਾਂ ਮੰਗ ਪੱਤਰ ਵੀ ਦੇ ਚੁੱਕੇ ਹਾਂ । ਪਰ ਉਨ੍ਹਾਂ ਨੇ ਵੀ ਸਾਡੀ ਗੱਲ ਸੁਣਨ ਲਈ ਸਮਾਂ ਨਹੀਂ ਦਿੱਤਾ। ਸਾਨੂੰ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ  ਇਸ ਮਹਾਂ ਰੈਲੀ ਦਾ ਪ੍ਰੋਗਰਾਮ ਉਲੀਕਣਾ ਪਿਆ।  
ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਪੰਜਾਬ ਵਿੱਚ ਵਸਦੇ ਸਾਡੇ ਡਾਕਟਰ ਸਹਿਬਾਨਾਂ ਨੂੰ ,ਜਿਨ੍ਹਾਂ ਦੀ ਗਿਣਤੀ ਸਵਾ ਲੱਖ ਦੇ ਕਰੀਬ ਹੈ, ਪੰਜਾਬ ਦੇ 80% ਲੋਕਾਂ ਨੂੰ ਸਸਤੀਆਂ ਤੇ ਮੁਢਲੀਆਂ ਸਿਹਤ ਸਹੂਲਤਾਂ ਦੇ ਰਹੇ ਹਨ, ਉਨ੍ਹਾਂ ਨੂੰ ਪੰਜਾਬ ਵਿੱਚ ਕੰਮ ਕਰਨ ਦੀ ਮਾਨਤਾ ਦਿੱਤੀ ਜਾਵੇ। ਬਾਹਰਲੇ ਸੂਬਿਆਂ ਤੋਂ ਰਜਿਸਟਰਡ ਡਾਕਟਰਾਂ ਨੂੰ ਪੰਜਾਬ ਸਰਕਾਰ ਕੰਮ ਕਰਨ ਦੀ ਮਾਨਤਾ ਦੇਵੇ।ਬਿਹਾਰ, ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼ ਆਦਿ ਸੂਬਿਆਂ ਦੀ ਤਰਜ਼ ਤੇ ਰੀਫ਼ਰੈਸ਼ਰ ਕੋਰਸ ਸ਼ੁਰੂ ਕੀਤੇ ਜਾਣ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਾਘ ਸਿੰਘ ਮਾਣਕੀ ਸੰਗਰੂਰ, ਡਾ ਸਤਨਾਮ ਸਿੰਘ ਦੇਉ ਅੰਮ੍ਰਿਤਸਰ, ਡਾ ਮਿੱਠੂ ਮੁਹੰਮਦ ਬਰਨਾਲਾ, ਡਾ ਠਾਕੁਰਜੀਤ ਸਿੰਘ ਮੁਹਾਲੀ ,ਡਾ ਦੀਦਾਰ ਸਿੰਘ ਮੁਕਤਸਰ, ਡਾ ਰਜੇਸ਼ ਸ਼ਰਮਾ ਲੁਧਿਆਣਾ, ਡਾ ਮਹਿੰਦਰ ਸਿੰਘ ਗਿੱਲ ਮੋਗਾ ,ਡਾ ਰਣਜੀਤ ਸਿੰਘ ਰਾਣਾ ਤਰਨਤਾਰਨ ਅੰਮ੍ਰਿਤਸਰ, ਡਾ ਬਲਕਾਰ ਸਿੰਘ ਪਟਿਆਲਾ ,ਡਾ ਜਗਬੀਰ ਸਿੰਘ ਮੁਕਤਸਰ ਸਾਹਿਬ ,ਡਾ ਸੁਰਿੰਦਰਪਾਲ ਜੈਨਪੁਰ ਨਵਾਂਸ਼ਹਿਰ, ਡਾ ਮਹਿੰਦਰ ਸਿੰਘ ਅਜਨਾਲਾ, ਡਾ ਹਾਕਮ ਸਿੰਘ ਪਟਿਆਲਾ, ਡਾ ਰਿੰਕੂ ਕੁਮਾਰ ਫਤਿਹਗਡ਼੍ਹ ਸਾਹਿਬ, ਡਾ ਵੇਦ ਪ੍ਰਕਾਸ਼  ਰੋਪੜ ,ਡਾ ਜੋਗਿੰਦਰ ਸਿੰਘ ਗੁਰਦਾਸਪੁਰ, ਡਾ ਅਸ਼ੋਕ ਕੁਮਾਰ ਬਟਾਲਾ, ਡਾ ਬਾਜ਼ ਕੰਬੋਜ ਅਬੋਹਰ, ਡਾ ਅਵਤਾਰ ਸਿੰਘ ਲਸਾੜਾ, ਡਾ ਗੁਰਮੀਤ ਸਿੰਘ ਰੋਪੜ ,ਡਾ ਜਗਦੀਸ਼ ਲਾਲ ਲਾਂਡਰਾਂ ਮੁਹਾਲੀ, ਡਾ ਸੁਖਦੇਵ ਸਿੰਘ ਭਾਂਬਰੀ,ਡਾ ਅਨਵਰ ਭਸੌੜ ,ਡਾ ਅੰਗਰੇਜ਼ ਸਿੰਘ ਅਬੋਹਰ, ਡਾ ਗੁਰਮੁਖ ਸਿੰਘ ਮੁਹਾਲੀ, ਡਾ ਬਲਕਾਰ ਕਟਾਰੀਆ ਸ਼ਹੀਦ ਭਗਤ ਸਿੰਘ, ਡਾ ਮਲਕੀਤ ਸਿੰਘ ਬਾਬਾ ਬਕਾਲਾ ਅੰਮ੍ਰਿਤਸਰ ,ਡਾ ਗੁਰਚਰਨ ਸਿੰਘ ਫਤਹਿਗੜ੍ਹ ਸਾਹਿਬ ਆਦਿ ਸੂਬਾ ਆਗੂਆਂ ਦੀ ਅਗਵਾਈ ਹੇਠ ਵੱਖ ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਡਾ ਸਾਹਿਬਾਨ ਮੌਜੂਦ ਸਨ।