ਭਾਰਤ

ਪ੍ਰਧਾਨ ਮੰਤਰੀ ਮੋਦੀ ਦਾ ਦੇਸ਼ ਵਾਸੀਆਂ ਲਈ ਖ਼ੁਲਾ ਖ਼ਤ ਕਿਹਾ- ਭਾਰਤ 'ਚ ਦੁਨੀਆ ਨੂੰ ਹੈਰਾਨ ਕਰਨ ਦੀ ਸਮਰੱਥਾ ਰੱਖਦਾ

ਨਵੀਂ ਦਿੱਲੀ ,ਮਈ  2020-(ਏਜੰਸੀ )-  ਕੋਰੋਨਾ ਇਨਫੈਕਸ਼ਨ ਖ਼ਿਲਾਫ਼ ਲੜਾਈ 'ਚ ਭਾਰਤ ਜੇਤੂ ਮਾਰਗ 'ਤੇ ਅੱਗੇ ਵਧ ਰਿਹਾ ਹੈ ਤੇ ਜਿੱਤ ਯਕੀਨੀ ਹੈ। ਦੂਸਰੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ 'ਤੇ ਆਮ ਜਨਤਾ ਨੂੰ ਲਿਖੀ ਖੁੱਲ੍ਹੀ ਚਿੱਠੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਦੀ ਸਮੂਹਕ ਸ਼ਕਤੀ 'ਤੇ ਭਰੋਸਾ ਜਤਾਉਂਦਿਆਂ ਕਿਹਾ, '130 ਕਰੋੜ ਭਾਰਤੀਆਂ ਦਾ ਵਰਤਮਾਨ ਤੇ ਭਵਿੱਖ ਕੋਈ ਆਫ਼ਤ ਜਾਂ ਸੰਕਟ ਤੈਅ ਨਹੀਂ ਕਰ ਸਕਦੀਆਂ।' ਸਰਕਾਰ ਦੇ ਪਿਛਲੇ ਇਕ ਸਾਲ ਦੇ ਕੰਮਕਾਜ ਦਾ ਲੇਖਾ-ਜੋਖਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੂਰੀ ਗੰਭੀਰਤਾ ਤੇ ਸੰਵੇਦਨਸ਼ੀਲਤਾ ਨਾਲ ਕੰਮ ਕੀਤਾ ਹੈ।

ਲਾਕਡਾਊਨ ਕਾਰਨ ਸਿਆਸੀ ਰੈਲੀਆਂ 'ਤੇ ਪਾਬੰਦੀ ਤੇ ਸਰੀਰਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨੇ ਖੁੱਲ੍ਹੀ ਚਿੱਠੀ ਜ਼ਰੀਏ ਜਨਤਾ ਨਾਲ ਰਾਬਤਾ ਕਾਇਮ ਕਰਨ ਦਾ ਫ਼ੈਸਲਾ ਲਿਆ। ਪ੍ਰਧਾਨ ਮੰਤਰੀ ਅਨੁਸਾਰ ਲਾਕਡਾਊਨ ਕਾਰਨ ਹੋ ਰਹੀਆਂ ਪਰੇਸ਼ਾਨੀਆਂ ਦੇ ਬਾਵਜੂਦ ਸਮੂਹਕ ਸੰਕਲਪ ਸ਼ਕਤੀ ਦੇ ਬਲਬੂਤੇ ਅਸੀਂ ਕੋਰੋਨਾ ਨੂੰ ਭਾਰਤ 'ਚ ਉਸ ਤਰ੍ਹਾਂ ਫੈਲਣ ਤੋਂ ਰੋਕਮ 'ਚ ਸਫ਼ਲ ਰਹੇ, ਜਿਵੇਂ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਖ਼ਿਲਾਫ਼ ਲੜਾਈ 'ਚ ਜੇਤੂ ਮਾਰਗ 'ਤੇ ਅੱਗੇ ਵਧ ਰਹੇ ਹਾਂ ਤੇ ਇਸ ਵਿਚ ਜਿੱਤ ਯਕੀਨੀ ਹੈ। ਇਸ ਦੇ ਲਈ ਆਮ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਦੱਸਦਿਆਂ ਉਨ੍ਹਾਂ ਕਿਹਾ ਕਿ 'ਸਾਡੇ ਇਕ ਹੱਥ ਵਿਚ ਕਰਮ ਤੇ ਕਰਤੱਵ ਹਨ ਤੇ ਦੂਸਰੇ ਹੱਥ 'ਚ ਸਫ਼ਲਤ ਯਕੀਨੀ ਹੈ।'

ਪ੍ਰਧਾਨ ਮੰਤਰੀ ਮੋਦੀ ਅਨੁਸਾਰ, ਕੋਰੋਨਾ ਤੋਂ ਬਾਅਦ ਅਰਥਵਿਵਸਥਾ ਨੂੰ ਮੁੜ ਪੱਟੜੀ 'ਤੇ ਲਿਆਉਣਾ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ। ਭਾਰਤ 'ਚ ਆਰਥਿਕ ਖੇਤਰ 'ਚ ਦੁਨੀਆ ਨੂੰ ਹੈਰਾਨ ਤੇ ਪ੍ਰੇਰਿਤ ਕਰਨ ਦੀ ਯੋਗਤਾ ਹੈ ਪਰ ਇਸ ਦੇਲ ਈ ਪਹਿਲਾਂ ਦੇਸ਼ ਨੂੰ ਆਤਮਨਿਰਭਰ ਬਣਾਉਣਾ ਪਵੇਗਾ। ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ 20 ਲੱਖ ਕਰੋੜ ਰੁਪਏ ਦੇ ਆਤਮਨਿਰਭਰ ਭਾਰਤ ਪੈਕੇਜ ਦੇ ਸਹਾਰੇ ਭਾਰਤ ਦਰਾਮਦ 'ਤੇ ਨਿਰਭਰਤਾ ਘਟਾ ਕੇ ਆਤਮਨਿਰਭਰ ਬਣਨ 'ਚ ਸਫ਼ਲ ਹੋਵੇਗਾ। ਉਂਝ ਉਨ੍ਹਾਂ ਇਹ ਸਵੀਕਾਰ ਕੀਤਾ ਕਿ ਇਹ ਕੰਮ ਏਨਾ ਆਸਾਨ ਨਹੀਂ ਹੈ ਤੇ ਦੇਸ਼ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਤੇ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਧਾਰਾ 370, ਰਾਮ ਮੰਦਰ, ਤਿੰਨ ਤਲਾਕ ਇਤਿਹਾਸਕ ਫ਼ੈਸਲੇ

ਪ੍ਰਧਾਨ ਮੰਤਰੀ ਨੇ ਪਿਛਲੇ ਇਕ ਸਾਲ 'ਚ ਸਰਕਾਰ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਧਾਰਾ 370, ਰਾਮ ਮੰਦਰ, ਤਿੰਨ ਤਲਾਕ ਤੇ ਨਾਗਰਿਕਤਾ ਕਾਨੂੰਨ 'ਚ ਸੋਧ ਲੰਬੇ ਸਮੇਂ ਤਕ ਯਾਦ ਰੱਖੇ ਜਾਣਗੇ। ਇਨ੍ਹਾਂ ਫ਼ੈਸਲਿਆਂ ਨੂੰ ਇਤਿਹਾਸਕ ਕਰਾਰ ਦਿੰਦਿਆਂ ਉਨ੍ਹਾੰ ਕਿਹਾ ਕਿ ਇਸ ਨਾਲ ਭਾਰਤ ਦੀ ਵਿਕਾਸ ਯਾਤਰਾ ਨੂੰ ਨਵੀਂ ਰਫ਼ਤਾਰ ਮਿਲੀ ਹੈ ਤੇ ਲੋਕਾਂ ਦੀ ਲੰਬੇ ਸਮੇਂ ਦੀਆਂ ਉਮੀਦਾਂ ਨੂੰ ਬੂਰ ਪਿਆ ਹੈ। ਫ਼ੌਜਾਂ ਵਿਚਕਾਰ ਤਾਲਮੇਲ ਵਧਾਉਣ ਲਈ ਚੀਫ ਆਫ ਡਿਫੈਂਸ ਸਟਾਫ ਦੇ ਅਹੁਦੇ ਦੇ ਗਠਨ ਤੇ 2022 'ਚ ਮਿਸ਼ਨ ਗਗਨਯਾਨ ਦੀਆਂ ਤਿਆਰੀਆਂ ਨੂੰ ਉਨ੍ਹਾਂ ਸਰਕਾਰ ਦੀਆਂ ਉਪਲਬਧੀਆਂ ਦੱਸਿਆਂ।

ਸਾਢੇ 9 ਕਰੋੜ ਕਿਸਾਨਾਂ ਨੂੰ 72 ਹਜ਼ਾਰ ਕਰੋੜ ਦੀ ਮਦਦ

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਸਾਲ 'ਚ ਸਰਕਾਰ ਨੇ ਪੀਐੱਮ ਕਿਸਾਨ ਫੰਡ ਤਹਿਤ ਸਾਢੇ ਨੌਂ ਕਰੋੜ ਕਿਸਾਨਾਂ ਨੂੰ 72 ਹਜ਼ਾਰ ਰੁਪਏ ਦੀ ਮਦਦ, ਕਿਸਾਨ, ਖੇਤ ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਤੇ ਗ਼ੈਰ-ਸੰਗਠਿਤ ਖੇਤਰ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ 3000 ਰੁਪਏ ਦੀ ਪੈਨਸ਼ਨ ਯਕੀਨੀ ਬਣਾਉਣ ਦਾ ਕੰਮ ਕੀਤਾ ਹੈ। ਉੱਥੇ ਹੀ 50 ਕਰੋੜ ਪਸ਼ੂਆਂ ਦੇ ਟੀਕਾਕਰਨ ਤੇ 15 ਕਰੋੜ ਗ੍ਰਾਮੀਣ ਘਰਾਂ 'ਚ ਸ਼ੁੱਧ ਪੀਣ ਦਾ ਪਾਣੀ ਪਹੁੰਚਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 6 ਸਾਲਾਂ 'ਚ ਉਠਾਏ ਗਏ ਕਦਮਾਂ ਦੀ ਵਜ੍ਹਾ ਨਾਲ ਸ਼ਹਿਰਾਂ ਤੇ ਪਿੰਡਾਂ ਵਿਚਕਾਰ ਪਾੜਾ ਘਟਿਆ ਹੈ।

\ਪਹਿਲੀ ਵਾਰ ਇੰਟਰਨੈੱਟ ਖਪਤਕਾਰ ਪਿੰਡਾਂ 'ਚ 10 ਫ਼ੀਸਦੀ ਜ਼ਿਆਦਾ

ਪੀਐੱਮ ਮੋਦੀ ਨੇ ਕਿਹਾ ਕਿ ਪਹਿਲੀ ਵਾਰ ਦੇਸ਼ ਵਿਚ ਇੰਟਰਨੈੱਟ ਇਸਤੇਮਾਲ ਕਰਨ ਵਾਲਿਆਂ ਦੀ ਗਿਣਤੀ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ 'ਚ 10 ਫ਼ੀਸਦੀ ਜ਼ਿਆਦਾ ਹੋ ਗਈ ਹੈ। ਇਸ ਲੜੀ 'ਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪਿਛਲੇ ਕਾਰਜਕਾਲ 'ਚ ਹੋਈ ਸਰਜੀਕਲ ਸਟ੍ਰਾਈਕ, ਏਅਰ ਸਟ੍ਰਾਈਕ, ਵਨ ਰੈਂਕ ਵਨ ਪੈਨਸ਼ਨ ਤੇ ਜੀਐੱਸਟੀ ਵਰਗੇ ਫ਼ੈਸਲਿਆਂ ਦਾ ਜ਼ਿਕਰ ਕੀਤਾ। ਇਨ੍ਹਾਂ ਲੋਕ ਕਲਿਆਣਕਾਰੀ ਫ਼ੈਸਲਿਆਂ ਦੀ ਵਜ੍ਹਾ ਨਾਲ ਜਨਤਾ ਦੀਆਂ ਉਮੀਦਾਂ ਪਰਵਾਨ ਚੜ੍ਹੀਆਂ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਜਨਤਾ ਨੇ ਮੋਦੀ ਸਰਕਾਰ 'ਤੇ ਦੋਬਾਰਾ ਭਰੋਸਾ ਦਿਖਾਇਆ।

Image preview

Image preview

SBI ਨੇ ਦਿੱਤਾ ਵੱਡਾ ਝਟਕਾ, FD 'ਤੇ ਵਿਆਜ 0.40 ਫੀਸਦੀ ਘਟਾਇਆ, ਜਾਣੋ ਨਵੀਆਂ ਦਰਾਂ

ਨਵੀਂ ਦਿੱਲੀ , ਮਈ 2020 -(ਏਜੰਸੀ)- 

ਐਸ ਬੀ ਆਈ ਬੈਕ ਵਲੋਂ ਕੋਰੋਨਾ ਵਾਇਰਸ ਦੇ ਮੁਸ਼ਕਲ ਸਮੇਂ 'ਚ ਆਪਣੇ ਗਾਹਕਾਂ ਨੂੰ ਇਕ ਵੱਡਾ ਝਟਕਾ ਦਿੱਤਾ ਹੈ। ਦੇਸ਼ ਦੇ ਸਭ ਤੋਂ ਵੱਡੇ ਇਸ ਬੈਂਕ ਨੇ FD ਭਾਵ Fixed Deposit 'ਤੇ ਵਿਆਜ ਦਰਾਂ 'ਚ 0.40 ਫੀਸਦੀ ਦੀ ਵੱਡੀ ਕਟੌਤੀ ਕੀਤੀ ਹੈ। 7 ਦਿਨਾਂ ਤੋਂ 45 ਦਿਨ ਦੀ ਐੱਫਡੀ 'ਤੇ ਪਹਿਲਾਂ ਜਿਹੜੀ ਵਿਆਜ ਦਰ 3.3 ਫੀਸਦੀ ਸੀ, ਉਹ ਹੁਣ 2.9 ਫੀਸਦੀ ਰਹਿ ਗਈ ਹੈ। ਇਸ ਤਰ੍ਹਾਂ 46 ਦਿਨਾਂ ਤੋਂ 179 ਦਿਨਾਂ ਦੀ ਐੱਫਡੀ 'ਤੇ 4.3 ਦੇ ਮੁਕਾਬਲੇ 'ਚ ਹੁਣ 3.9 ਫੀਸਦੀ ਵਿਆਜ ਮਿਲੇਗੀ। ਸੀਨੀਅਰ ਸਿਟੀਜ਼ਨ ਦੀ ਐੱਫਡੀ 'ਤੇ ਵੀ ਵਿਆਜ ਦਰਾਂ 'ਚ ਕਟੌਤੀ ਕੀਤੀ ਗਈ ਹੈ। ਇਹ ਇਕ ਮਹੀਨੇ 'ਚ ਦੂਜੀ ਵਾਰ ਹੈ ਜਦੋਂ ਐੱਸਬੀਆਈ ਨੇ ਵਿਆਜ ਦਰਾਂ 'ਚ ਕਮੀ ਕੀਤੀ ਹੈ। ਬੈਂਕ ਨੇ Bulk deposit (2 ਕਰੋੜ ਜਾਂ ਇਸ ਤੋਂ ਵੱਧ) ਦੀਆਂ ਵਿਆਜ ਦਰਾਂ 'ਚ ਵੀ 50 ਬੀਪੀਐੱਸ ਤਕ ਦੀ ਕਟੌਤੀ ਕੀਤੀ ਹੈ। ਇਸ ਸ਼੍ਰੇਣੀ ਤਹਿਤ ਐੱਸਬੀਆਈ ਵੱਲੋਂ ਤਜਵੀਜ਼ਸ਼ੁਦਾ ਵੱਧ ਤੋਂ ਵੱਧ ਵਿਆਜ ਦਰ 3 ਫੀਸਦੀ ਹੈ। ਇਸ ਸ਼੍ਰੇਣੀ 'ਚ ਆਉਣ ਵਾਲੀਆਂ ਨਵੀਆਂ ਦਰਾਂ ਵੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਬੈਂਕ ਨੇ 12 ਮਈ ਨੂੰ 3 ਸਾਲ ਦੀ ਐੱਫਡੀ 'ਤੇ ਵਿਆਜ ਦਰਾਂ 'ਚ 20 ਬੀਪੀਐੱਸ ਤਕ ਕਟੌਤੀ ਕੀਤੀ ਸੀ।

ਇਸ ਦਾ ਖਦਸ਼ਾ ਪਹਿਲਾਂ ਹੀ ਪ੍ਰਗਟਾਇਆ ਗਿਆ ਸੀ। ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਵੱਲੋਂ 20 ਲੱਖ ਕਰੋੜ ਰੁਪਏ ਦੇ ਆਤਮ ਨਿਰਭਰ ਭਾਰਤ ਪੈਕੇਜ ਦੇ ਐਲਾਨ ਤੋਂ ਬਾਅਦ ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਰੈਪੋ ਦਰਾਂ ਤੇ ਰਿਵਰਸ ਰੈਪੋ ਦਰਾਂ 'ਚ ਕਟੌਤੀ ਕੀਤੀ ਸੀ। ਉਦੋਂ ਕਿਹਾ ਗਿਆ ਸੀ ਕਿ Fixed deposit 'ਤੇ ਵਿਆਜ ਦਰਾਂ ਘਟਾਈਆਂ ਜਾ ਸਕਦੀਆਂ ਹਨ।

27 ਮਈ ਤੋਂ ਲਾਗੂ ਐੱਫਡੀ ਦੀ ਵਿਆਜ ਦਰਾਂ

7 ਦਿਨਾਂ ਤੋਂ 45 ਦਿਨ : 2.9 ਫੀਸਦੀ ਵਿਆਜ ਦਰ

46 ਦਿਨਾਂ ਤੋਂ 179 ਦਿਨ : 3.9 ਫੀਸਦੀ ਵਿਆਜ ਦਰ

180 ਦਿਨਾਂ ਤੋਂ 210 ਦਿਨ : 4.4 ਫੀਸਦੀ ਵਿਆਜ ਦਰ

211 ਦਿਨ 1 ਸਾਲ ਤੋਂ ਘੱਟ : 4.4 ਫੀਸਦੀ ਦਰ

ਇਕ ਤੋਂ 2 ਸਾਲ ਤੋਂ ਘੱਟ : 5.1 ਫੀਸਦੀ ਵਿਆਜ ਦਰ

2 ਤੋਂ 3 ਸਾਲ ਤੋਂ ਘੱਟ : 5.1 ਫੀਸਦੀ ਵਿਆਜ ਦਰ

3 ਤੋਂ 5 ਸਾਲ ਤੋਂ ਘੱਟ : 5.3 ਫੀਸਦੀ ਵਿਆਜ ਦਰ

5 ਤੇ 10 ਸਾਲ ਤਕ : 5.4 ਫੀਸਦੀ ਵਿਆਜ ਦਰ

ਮਹਾਰਾਸ਼ਟਰ 'ਚ ਰਿਕਾਰਡ 3,041 ਨਵੇਂ ਮਾਮਲੇ ਸਾਮਣੇ

ਦੇਸ਼ 'ਚ ਕਰੀਬ 75 ਹਜ਼ਾਰ ਐਕਟਿਵ ਕੇਸ

ਨਵੀਂ ਦਿੱਲੀ ,ਮਈ 2020 -(ਏਜੰਸੀ)- ਦੇਸ਼ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਰ ਸਕੂਨ ਦੀ ਗੱਲ ਇਹ ਹੈ ਕਿ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਹੁਣ ਤਕ ਇਕ ਲੱਖ 30 ਹਜ਼ਾਰ ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਐਕਟਿਵ ਮਰੀਜ਼ ਕਰੀਬ 75 ਹਜ਼ਾਰ ਹੀ ਹਨ। ਹੁਣ ਤਕ 55 ਹਜ਼ਾਰ ਤੋਂ ਜ਼ਿਆਦਾ ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਤੇ ਕਰੀਬ ਚਾਰ ਹਜ਼ਾਰ ਲੋਕਾਂ ਦੀ ਮੌਤ ਹੋਈ ਹੈ।

ਐਤਵਾਰ ਨੂੰ ਕਰੀਬ ਛੇ ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਤੇ ਸਵਾ ਸੌ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਰਿਕਾਰਡ 6,767 ਨਵੇਂ ਮਾਮਲੇ ਮਿਲੇ ਹਨ ਤੇ 147 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਹੁਣ ਤਕ ਇਕ ਲੱਖ 31 ਹਜ਼ਾਰ ਤੋਂ ਜ਼ਿਆਦਾ ਮਾਮਲੇ ਮਿਲੇ ਹਨ ਅਤੇ 3,867 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲਾ ਤੇ ਹੋਰਨਾਂ ਸਰੋਤਾਂ ਤੋਂ ਮਿਲੇ ਅੰਕੜਿਆਂ ਵਿਚ ਫ਼ਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ ਵਿਚ ਹੋਣ ਵਾਲੀ ਦੇਰ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਇਕੱਤਰ ਕਰਦੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਵਿਚਟ ਇਕ ਦਿਨ ਪਹਿਲਾਂ ਦੀ ਦੇਰ ਰਾਤ ਤਕ ਦੇ ਮਾਮਲੇ ਸ਼ਾਮਲ ਹੁੰਦੇ ਹਨ।

ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮਿਲੇ ਅੰਕੜਿਆਂ ਮੁਤਾਬਕ ਐਤਵਾਰ ਨੂੰ ਦੇਸ਼ ਭਰ ਵਿਚ 5,787 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦਾ ਅੰਕੜਾ 1,34, 627 'ਤੇ ਪੁੱਜ ਗਿਆ ਹੈ। ਇਸ ਮਹਾਮਾਰੀ ਨੇ ਹੁਣ ਤਕ 3,918 ਲੋਕਾਂ ਦੀ ਜਾਨ ਵੀ ਲੈ ਲਈ ਹੈ। ਐਤਵਾਰ ਨੂੰ ਵੀ 136 ਲੋਕਾਂ ਦੀ ਜਾਨ ਗਈ ਜਿਸ ਵਿਚ ਮਹਾਰਾਸ਼ਟਰ ਵਿਚ 58, ਦਿੱਲੀ ਵਿਚ 30, ਗੁਜਰਾਤ ਵਿਚ 29, ਤਾਮਿਲਨਾਡੂ ਵਿਚ ਅੱਠ, ਤੇਲੰਗਾਨਾ ਵਿਚ ਚਾਰ, ਬੰਗਾਲ ਵਿਚ ਤਿੰਨ ਤੇ ਰਾਜਸਥਾਨ, ਬਿਹਾਰ, ਉੱਤਰਾਖੰਡ ਤੇ ਕੇਰਲ ਵਿਚ ਇਕ-ਇਕ ਮੌਤ ਹੋ ਗਈ।

 1 ਜੂਨ ਤੋਂ ਚੱਲਣ ਵਾਲੀਆਂ ਟ੍ਰੇਨਾਂ ਲਈ ਅੱਜ ਤੋਂ ਪੌਣੇ ਦੋ ਲੱਖ ਸਮੂਹਕ ਸੇਵਾ ਕੇਂਦਰਾਂ 'ਤੇ ਵੀ ਬੁਕਿੰਗ ਸ਼ੁਰੂ

ਨਵੀਂ ਦਿੱਲੀ ,ਮਈ 2020 -(ਏਜੰਸੀ)- ਲਾਕਡਾਊਨ ਦੇ ਚੌਥੇ ਪੜਾਅ ਤੋਂ ਬਾਅਦ ਇਕ ਜੂਨ ਤੋਂ ਚਾਲੂ ਹੋਣ ਵਾਲੀਆਂ ਟਰੇਨਾਂ ਲਈ ਵੀਰਵਾਰ ਨੂੰ ਟਿਕਟਾਂ ਦੀ ਵਿਕਰੀ ਖੁੱਲ੍ਹਦੇ ਹੀ ਭੀੜ ਉਮੜ ਪਈ। ਆਨਲਾਈਨ ਵਿੰਡੋ ਖੁੱਲ੍ਹਣ ਦੇ ਨਾਲ ਜ਼ਬਰਦਸਤ ਟਰੈਫਿਕ ਵੱਧ ਗਿਆ, ਜਿਸਦੇ ਲਈ ਰੇਲ ਮੰਤਰਾਲੇ ਇਸ ਵਾਰ ਪੂਰੀ ਤਰ੍ਹਾਂ ਮੁਸਤੈਦ ਸੀ। ਕੁੱਲ 101 ਟਰੇਨਾਂ ਦੀ ਟਿਕਟ ਲਈ ਸ਼ਾਮ ਚਾਰ ਵਜੇ ਤਕ 5.51 ਲੱਖ ਯਾਤਰੀਆਂ ਦੇ ਟਿਕਟ ਬੁੱਕ ਹੋ ਗਏ ਸਨ।

ਰੇਲ ਮੰਤਰੀ ਦਾ ਐਲਾਨ

ਟਿਕਟ ਬੁਕ ਕਰਨ ਦੀ ਮਾਰਾਮਾਰੀ ਦੇ ਮੱਦੇਨਜ਼ਰ ਰੇਲ ਮੰਤਰੀ ਪੀਯੂਸ਼ ਗੋਇਲ ਨੇ ਵੀਰਵਾਰ ਰਾਤ ਟਵੀਟ ਰਾਹੀਂ ਜਾਣਕਾਰੀ ਦਿੱਤਾ ਕਿ 'ਸ਼ੁੱਕਰਵਾਰ ਤੋਂ ਦੇਸ਼ ਦੇ ਲਗਪਗ ਪੌਣੇ ਦੋ ਲੱਖ ਸਮੂਹਿਕ ਸੇਵਾ ਕੇਂਦਰਾਂ (ਸੀਐੱਸਸੀ) ਤੋਂ ਰੇਲਵੇ ਦੀ ਟਿਕਟ ਬੁਕਿੰਗ ਚਾਲੂ ਹੋ ਜਾਵੇਗੀ।'

ਕਰੋਨਾ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ 'ਚ 11ਵੇਂ ਸਥਾਨ 'ਤੇ ਪੁੱਜਾ ਭਾਰਤ

ਮੌਤਾਂ ਦੇ ਲਿਹਾਜ਼ ਨਾਲ ਭਾਰਤ 16ਵੇਂ ਸਥਾਨ 'ਤੇ  

ਮੰਗਲਵਾਰ ਸਾਢੇ ਚਾਰ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ  

ਨਵੀਂ ਦਿੱਲੀ, ਮਈ 2020 -(ਏਜੰਸੀ)- ਕੋਰੋਨਾ ਵਾਇਰਸ ਤੋਂ ਇਨਫੈਕਟਿਡ ਹੋਣ ਵਾਲੇ ਲੋਕਾਂ ਦੀ ਗਿਣਤੀ ਦੇ ਮਾਮਲੇ 'ਚ ਭਾਰਤ ਦੁਨੀਆ ਦੇ 11ਵੇਂ ਸਥਾਨ 'ਤੇ ਪੁੱਜ ਗਿਆ ਹੈ। ਹਾਲਾਂਕਿ, ਇਸ ਮਹਾਮਾਰੀ ਨਾਲ ਮੌਤਾਂ ਦੇ ਲਿਹਾਜ਼ ਨਾਲ ਭਾਰਤ 16ਵੇਂ ਸਥਾਨ 'ਤੇ ਹੈ। ਮੰਗਲਵਾਰ ਨੂੰ ਵੀ ਦੇਸ਼ 'ਚ ਸਾਢੇ ਚਾਰ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ, ਇਨ੍ਹਾਂ 'ਚ ਮਹਾਰਾਸ਼ਟਰ ਲਗਾਤਾਰ ਤੀਜੇ ਦਿਨ ਵੀ ਮੋਹਰੀ ਬਣਿਆ ਰਿਹਾ। ਮਹਾਰਾਸ਼ਟਰ 'ਚ ਦੋ ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆਏ ਹਨ।ਮਰਨ ਵਾਲਿਆਂ ਦੀ ਗਿਣਤੀ ਵੀ 3200 ਦੇ ਕਰੀਬ ਪੁੱਜ ਗਈ ਹੈ। ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹਾਲੇ ਤਕ ਇਸ ਮਹਾਮਾਰੀ ਨਾਲ 3,163 ਲੋਕਾਂ ਦੀ ਮੌਤ ਹੋਈ ਹੈ ਤੇ 1,01,139 ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋਏ ਹਨ। ਚੰਗੀ ਗੱਲ ਇਹ ਵੀ ਹੈ ਕਿ ਹਾਲੇ ਤਕ 39 ਹਜ਼ਾਰ ਤੋਂ ਜ਼ਿਆਦਾ ਲੋਕ ਪੂਰੀ ਤਰ੍ਹਾਂ ਸਿਹਤਮੰਦ ਵੀ ਹੋ ਚੁੱਕੇ ਹਨ। ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀਆਂ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਇਕੱਠੇ ਕਰਦੀਆਂ ਹਨ।

ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੀਆਂ ਸੂਚਨਾਵਾਂ ਮੁਤਾਬਕ ਮੰਗਲਵਾਰ ਨੂੰ ਕੁਲ 4,775 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦਾ ਅੰਕੜਾ 1,04,932 'ਤੇ ਪੁੱਜ ਗਿਆ। ਦੇਸ਼ 'ਚ ਹੁਣ ਤਕ ਇਸ ਮਹਾਮਾਰੀ ਨਾਲ 3,170 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਮੰਗਲਵਾਰ ਨੂੰ 92 ਲੋਕਾਂ ਦੀ ਜਾਨ ਗਈ, ਜਿਸ 'ਚ ਮੁੰਬਈ 'ਚ 43, ਗੁਜਰਾਤ 'ਚ 25, ਬੰਗਾਲ ਤੇ ਦਿੱਲੀ 'ਚ ਛੇ-ਛੇ, ਤਾਮਿਲਨਾਡੂ ਤੇ ਕਰਨਾਟਕ 'ਚ ਤਿੰਨ, ਆਂਧਰ ਪ੍ਰਧੇਸ਼ 'ਚ ਦੋ ਤੇ ਮੱਧ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ ਤੇ ਓਡੀਸ਼ਾ 'ਚ ਇਕ-ਇਕ ਮੌਤ ਸ਼ਾਮਲ ਹੈ।

ਕੋਰੋਨਾ ਨਾਲ ਸਭ ਤੋਂ ਵੱਧ ਪੀੜਤ ਮਹਾਰਾਸ਼ਟਰ 'ਚ 37 ਹਜ਼ਾਰ ਤੋਂ ਜ਼ਿਆਦਾ ਲੋਕ

ਮਹਾਰਾਸ਼ਟਰ 'ਚ ਲਗਾਤਾਰ ਤੀਜੇ ਦਿਨ ਦੋ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਕਿ ਮੰਗਲਵਾਰ ਨੂੰ 2100 ਨਵੇਂ ਕੇਸ ਮਿਲੇ ਤੇ ਇਨਫੈਕਟਿਡਾਂ ਦੀ ਗਿਣਤੀ 37,158 'ਤੇ ਪੁੱਜ ਗਈ ਹੈ। ਇਕੱਲੇ ਮੁੰਬਈ 'ਚ ਹੀ 1,411 ਨਵੇਂ ਮਾਮਲੇ ਮਿਲੇ ਹਨ ਤੇ ਮਹਾਨਗਰ 'ਚ ਇਨਫੈਕਟਿਡਾਂ ਦੀ ਗਿਣਤੀ ਵਧ ਕੇ 22 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। 43 ਲੋਕਾਂ ਦੀ ਮੌਤ ਵੀ ਹੋਈ ਹੈ। ਮਹਾਨਗਰ 'ਚ ਹੁਣ ਤਕ 800 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਰਾਜਧਾਨੀ ਦਿੱਲੀ 'ਚ ਮੰਗਲਵਾਰ 500 ਨਵੇਂ ਕੇਸ ਮਿਲੇ

ਚੌਥੇ ਲਾਕਡਾਊਨ 'ਚ ਜ਼ਿਆਦਾ ਛੋਟ ਮਿਲੀ ਹੈ, ਜਿਸ ਨੂੰ ਦੇਖਦਿਆਂ ਦਿੱਲੀ ਦੀ ਸਥਿਤੀ ਗੰਭੀਰ ਨਜ਼ਰ ਆਉਣ ਲੱਗੀ ਹੈ। ਹਰੇਕ ਤਰ੍ਹਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਦਿੱਲੀ 'ਚ ਨਵੇਂ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। 500 ਨਵੇਂ ਮਾਮਲਿਆਂ ਨਾਲ ਰਾਜਧਾਨੀ 'ਚ ਇਨਫੈਕਟਿਡਾਂ ਦੀ ਗਿਣਤੀ 10,554 ਹੋ ਗਈ ਹੈ।

ਅਹਿਮਦਾਬਾਦ 'ਚ ਹਾਲਾਤ ਗੰਭੀਰ 262 ਨਵੇਂ ਕੇਸ ਸਾਮਣੇ

ਗੁਜਰਾਤ 'ਚ 395 ਨਵੇਂ ਮਾਮਲਿਆਂ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 12,141 ਹੋ ਗਈ ਹੈ। ਅਹਿਮਦਾਬਾਦ 'ਚ ਸਭ ਤੋਂ ਜ਼ਿਆਦਾ ਗੰਭੀਰ ਸਥਿਤੀ ਹੈ। 395 'ਚੋਂ 262 ਨਵੇਂ ਕੇਸ ਅਹਿਮਦਾਬਾਦ 'ਚ ਹੀ ਮਿਲੇ ਹਨ ਤੇ 25 'ਚੋਂ 21 ਮੌਤਾਂ ਵੀ ਮਹਾਨਗਰ 'ਚ ਹੋਈਆਂ ਹਨ। ਅਹਿਮਦਾਬਾਦ 'ਚ ਇਨਫੈਕਟਿਡਾਂ ਦਾ ਅੰਕੜਾ 8,945 'ਤੇ ਪੁੱਜ ਗਿਆ ਹੈ।

ਤਾਮਿਲਨਾਡੂ 'ਚ ਬੇਕਾਬੂ ਕੋਰੋਨਾ ਵਾਇਰਸ 688 ਨਵੇਂ ਮਾਮਲੇ

ਤਾਮਿਲਨਾਡੂ 'ਚ ਵੀ ਕੋਰੋਨਾ ਦਾ ਇਨਫੈਕਸ਼ਨ ਬੇਕਾਬੂ ਹੁੰਦਾ ਜਾ ਰਿਹਾ ਹੈ। ਸੂਬੇ 'ਚ 688 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਹੁਣ ਤਕ ਇਨਫੈਕਟਿਡ ਪਾਏ ਗਏ ਲੋਕਾਂ ਦੀ ਗਿਣਤੀ 12,448 ਹੋ ਗਈ ਹੈ। ਹੁਣ ਤਕ ਸੂਬੇ 'ਚ 84 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਕਰਨਾਟਕ 'ਚ ਹੁਣ ਤਕ 1,395, ਆਂਧਰ ਪ੍ਰਦੇਸ਼ 'ਚ 2,489, ਕੇਰਲ 'ਚ 642 ਤੇ ਓਡੀਸ਼ਾ 'ਚ 978 ਮਾਮਲੇ ਹੁਣ ਤਕ ਸਾਹਮਣੇ ਆ ਚੁੱਕੇ ਹਨ।

ਉੱਤਰ ਪ੍ਰਦੇਸ਼ 'ਚ ਗਿਣਤੀ ਪੰਜ ਹਜ਼ਾਰ ਦੇ ਨੇੜੇ ਪੁੱਜੀ

ਉੱਤਰ ਪ੍ਰਦੇਸ਼ 'ਚ ਵੀ ਇਨਫੈਕਸ਼ਨ ਵੱਧਦਾ ਜਾ ਰਿਹਾ ਹੈ। ਸੂਬੇ ਦੇ ਸਾਰੇ 75 ਜ਼ਿਲਿ੍ਹਆਂ 'ਚ ਇਨਫੈਕਸ਼ਨ ਫੈਲ ਚੁੱਕਾ ਹੈ। ਇਨਫੈਕਟਿਡਾਂ ਦੀ ਕੁਲ ਗਿਣਤੀ ਕਰੀਬ ਪੰਜ ਹਜ਼ਾਰ ਹੋ ਗਈ ਹੈ। ਮੰਗਲਵਾਰ ਨੂੰ ਵੀ 142 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦਾ ਅੰਕੜਾ 4,748 'ਤੇ ਪੁੱਜ ਗਿਆ। ਇਸੇ ਤਰ੍ਹਾਂ ਰਾਜਸਥਾਨ 'ਚ ਵੀ ਹੁਣ ਤਕ 5,629, ਜੰਮੂ-ਕਸ਼ਮੀਰ 'ਚ 1,317, ਪੰਜਾਬ 'ਚ 2,095, ਹਰਿਆਣਾ 'ਚ 974 ਤੇ ਬੰਗਾਲ 'ਚ 2,961 ਮਰੀਜ਼ ਹੁਣ ਤਕ ਮਿਲੇ ਹਨ।

 ਦਿੱਲੀ 10 ਹਜ਼ਾਰ ਤੋਂ ਵੱਧ ਕੋਰੋਨਾ ਪੀੜਤਾਂ ਵਾਲਾ ਚੌਥਾ ਸੂਬਾ

ਤਾਮਿਲਨਾਡੂ,ਗੁਜਰਾਤ,ਬਿਹਾਰ,ਮੱਧ ਪ੍ਰਦੇਸ਼ ਅਤੇ ਬੰਗਾਲ ਵਿੱਚ ਕੋਰੋਨਾ ਪੀੜਤ  ਗਿਣਤੀ ਚ ਵਾਧਾ

ਨਵੀਂ ਦਿੱਲੀ, ਮਈ 2020 -(ਏਜੰਸੀ)-

 ਭਾਰਤ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਐਤਵਾਰ ਦੀ ਤੁਲਨਾ 'ਚ ਸੋਮਵਾਰ ਨੂੰ ਹਾਲਾਤ ਕੁਝ ਚੰਗੇ ਰਹੇ। ਐਤਵਾਰ ਨੂੰ ਜਿਥੇ ਰਿਕਾਰਡ ਪੰਜ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਸਨ, ਉਥੇ ਸੋਮਵਾਰ ਨੂੰ ਕਰੀਬ ਦੋ ਹਜ਼ਾਰ ਨਵੇਂ ਕੇਸ ਸਾਹਮਣੇ ਆਏ। ਪਰ ਦਿੱਲੀ ਦੇ ਮੱਥੇ 'ਤੇ 10 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਵਾਲਾ ਦੇਸ਼ ਦਾ ਚੌਥਾ ਸੂਬਾ ਬਣਨ ਦਾ ਦਾਗ਼ ਲੱਗ ਗਿਆ। ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇਕ ਲੱਖ ਦੇ ਨੇੜੇ ਪੁੱਜ ਗਈ ਹੈ। ਮਰਨ ਵਾਲਿਆਂ ਦਾ ਅੰਕੜਾ ਵੀ ਤਿੰਨ ਹਜ਼ਾਰ ਤੋਂ ਪਾਰ ਹੋ ਗਿਆ ਹੈ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਹੁਣ ਤਕ ਕੋਰੋਨਾ ਵਾਇਰਸ ਨਾਲ ਕੁਲ 96,169 ਲੋਕ ਇਨਫੈਕਟਿਡ ਹੋਏ ਹਨ ਤੇ 3,029 ਲੋਕਾਂ ਦੀ ਹੁਣ ਤਕ ਮੌਤ ਵੀ ਹੋ ਚੁੱਕੀ ਹੈ। 37 ਹਜ਼ਾਰ ਤੋਂ ਜ਼ਿਆਦਾ ਲੋਕ ਹਾਲੇ ਤਕ ਸਿਹਤਮੰਦ ਵੀ ਹੋਏ ਹਨ। ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਰ ਵਾਲੀ ਦੇਰ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧਾ ਅੰਕੜੇ ਇਕੱਠੀਆਂ ਕਰਦੀਆਂ ਹਨ।

ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੀਆਂ ਸੂਚਨਾਵਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਸ਼ 'ਚ ਸੋਮਵਾਰ ਨੂੰ ਕੁਲ 1,987 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦਾ ਅੰਕੜਾ ਵਧ ਕੇ 97,376 'ਤੇ ਪੁੱਜ ਗਿਆ। ਜਦਕਿ, ਇਸ ਮਹਾਮਾਰੀ ਨਾਲ ਹੁਣ ਤਕ 3,015 ਲੋਕਾਂ ਦੀ ਜਾਨ ਵੀ ਗਈ। ਸੋਮਵਾਰ ਨੂੰ 66 ਲੋਕਾਂ ਦੀ ਮੌਤ ਹੋਈ, ਜਿਸ 'ਚ ਗੁਜਰਾਤ 'ਚ 35, ਦਿੱਲੀ 'ਚ 12, ਬੰਗਾਲ 'ਚ ਛੇ, ਤਾਮਿਲਨਾਡੂ, ਪੰਜਾਬ ਤੇ ਮੱਧ ਪ੍ਰਦੇਸ਼ 'ਚ ਤਿੰਨ-ਤਿੰਨ, ਜੰਮੂ-ਕਸ਼ਮੀਰ 'ਚ ਦੋ ਤੇ ਅਸਾਮ ਤੇ ਬਿਹਾਰ 'ਚ ਇਕ-ਇਕ ਮੌਤ ਸ਼ਾਮਲ ਹੈ।

ਰਾਜਧਾਨੀ ਦਿੱਲੀ 'ਚ ਨਵੇਂ ਮਾਮਲਿਆਂ 'ਚ ਕਮੀ ਨਹੀਂ ਆ ਰਹੀ ਹੈ। ਸੋਮਵਾਰ ਨੂੰ 299 ਨਵੇਂ ਕੇਸ ਮਿਲੇ ਤੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 10,054 ਹੋ ਗਈ ਹੈ। ਮਹਾਰਾਸ਼ਟਰ, ਗੁਜਰਾਤ ਤੇ ਤਾਮਿਲਨਾਡੂ ਤੋਂ ਬਾਅਦ ਦਿੱਲੀ ਦੇਸ਼ ਦਾ ਚੌਥਾ ਸੂਬਾ ਹੈ ਜਿਥੇ 10 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਹਨ।

ਗੁਜਰਾਤ 'ਚ 366 ਨਵੇਂ ਕੇਸ ਮਿਲੇ

ਗੁਜਰਾਤ 'ਚ ਵੀ ਹਾਲਾਤ ਸੁਧਰ ਨਹੀਂ ਰਹੇ ਹਨ। ਸੂਬੇ 'ਚ 366 ਨਵੇਂ ਕੇਸਾਂ ਨਾਲ ਇਨਫੈਕਟਿਡਾਂ ਦਾ ਅੰਕੜਾ 11,746 ਹੋ ਗਿਆ ਹੈ। ਸੂਬੇ 'ਚ ਹੁਣ ਤਕ 694 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਰਾਜਧਾਨੀ ਅਹਿਮਦਾਬਾਦ, ਸੂਰਤ ਤੇ ਵਡੋਦਰਾ ਪ੍ਰਭਾਵਿਤ ਹੋਏ ਹਨ।

ਬਿਹਾਰ 'ਚ ਅਚਾਨਕ ਵਧੇ ਮਾਮਲੇ

ਬਿਹਾਰ 'ਚ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਹੋਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਦੂਜੇ ਸੂਬਿਆਂ ਤੋਂ ਪਰਤ ਰਹੇ ਮਜ਼ੂਦਰਾਂ ਕਾਰਨ ਸੂਬੇ 'ਚ ਇਨਫੈਕਟਿਡਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸੋਮਵਾਰ ਨੂੰ 108 ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦਾ ਅੰਕੜਾ 1,392 'ਤੇ ਪੁੱਜ ਗਿਆ।

ਮੱਧ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ ਸਥਿਤੀ ਗੰਭੀਰ

ਮੱਧ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ ਵੀ ਕੋਰੋਨਾ ਕਾਰਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਸੋਮਵਾਰ ਨੂੰ ਮੱਧ ਪ੍ਰਦੇਸ਼ 'ਚ 108 ਤੇ ਜੰਮੂ-ਕਸ਼ਮੀਰ 'ਚ 106 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਦੋਵੇਂ ਹੀ ਸੂਬਿਆਂ 'ਚ ਮਰੀਜ਼ਾਂ ਦੀ ਗਿਣਤੀ ਵਧ ਕੇ ਕ੍ਰਮਵਾਰ 5,243 ਤੇ 1,289 ਹੋ ਗਈ।

ਬੰਗਾਲ 'ਚ ਤਿੰਨ ਹਜ਼ਾਰ ਦੇ ਨੇੜੇ ਇਨਫੈਕਟਿਡ

ਬੰਗਾਲ 'ਚ ਵੀ ਹਾਲਾਤ ਸੁਧਰਦੇ ਨਜ਼ਰ ਆ ਰਹੇ ਹਨ। 148 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦੀ ਗਿਣਤੀ 2,825 ਹੋ ਗਈ ਹੈ। ਇਸੇ ਤਰ੍ਹਾਂ ਅਸਾਮ 'ਚ 104, ਝਾਰਖੰਡ 'ਚ 277, ਉੱਤਰ ਪ੍ਰਦੇਸ਼ 'ਚ 4,511, ਪੰਜਾਬ 'ਚ 2,046 ਤੇ ਹਿਮਾਚਲ 'ਚ 86 ਮਰੀਜ਼ ਹੁਣ ਤਕ ਸਾਹਮਣੇ ਆ ਚੁੱਕੇ ਹਨ।

ਜਿਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੀ ਕੇਂਦਰ ਦੀ ਆਰਥਿਕ ਸਹਾਇਤਾ, ਉਹ ਇਨ੍ਹਾਂ ਨੰਬਰਾਂ 'ਤੇ ਕਰੋ ਫੋਨ

ਨਵੀਂ ਦਿੱਲੀ, ਮਈ 2020 -(ਏਜੰਸੀ)- ਕਿਸਾਨਾਂ ਤੇ ਮਜ਼ਦੂਰਾਂ ਲਈ ਕੇਂਦਰ ਸਰਕਾਰ ਨੇ ਆਪਣਾ ਖਜਾਨਾ ਖੋਲ੍ਹ ਦਿੱਤਾ ਹੈ। ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸਰਕਾਰ ਦੀਆਂ ਵੱਖ ਯੋਜਨਾਵਾਂ ਤਹਿਤ ਕਿਸਾਨਾਂ ਦੀ ਮਦਦ ਕੀਤੀ ਜਾ ਚੁੱਕੀ ਹੈ। ਲਾਕਡਾਊਨ ਦੇ ਸਮੇਂ ਪੀਐੱਮ ਕਿਸਾਨ ਯੋਜਨਾ ਯਾਨੀ PM KISAN YOJNA ਤਹਿਤ 9.13 ਕਰੋੜ ਕਿਸਾਨਾਂ ਦੇ ਖਾਤਿਆਂ 'ਚ 18,235 ਕਰੋੜ ਰੁਪਏ ਜਮ੍ਹਾਂ ਕੀਤੇ ਹਨ। ਇਹ ਅੰਕੜਾ ਵਿੱਤ ਮੰਤਰਾਲਾ ਨੇ ਦੱਸਿਆ ਹੈ।

ਜਿਨ੍ਹਾਂ ਕਿਸਾਨਾਂ ਨੂੰ PM Kisan Yojna ਤੋਂ ਮਦਦ ਨਹੀਂ ਮਿਲੀ, ਉਹ ਕੀ ਕਰਨ ?

ਸਰਕਾਰ ਨੇ ਉਨ੍ਹਾਂ ਕਿਸਾਨਾਂ ਲਈ ਵਿਵਸਥਾ ਕੀਤੀ ਹੈ, ਜਿਨ੍ਹਾਂ ਨੂੰ ਅਜੇ ਤਕ PM Kisan Scheme ਦੀ ਇਹ ਸਹਾਇਤਾ ਰਾਸ਼ੀ ਨਹੀਂ ਮਿਲੀ ਹੈ। ਸਰਕਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਇਹ ਰਾਸ਼ੀ ਨਹੀਂ ਆਈ ਹੈ, ਉਹ ਆਪਣੇ ਕਿਸਾਨ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ। PM-Kisan Helpline 155621 ਜਾਂ ਟੋਲ ਫ੍ਰੀ 1800115526 ਨੰਬਰ 'ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਮੰਤਰਾਲਾ ਦੇ 011-23381092 'ਤੇ ਫੋਨ ਕੀਤਾ ਜਾ ਸਕਦਾ ਹੈ।

ਵੈੱਬਸਾਈਟ 'ਤੇ ਜਾ ਕੇ ਚੈੱਕ ਕਰੋ ਆਪਣਾ ਨਾਂ

PM KISAN Scheme ਦੀ ਵੈੱਬਸਾਈਟ 'ਤੇ ਉਨ੍ਹਾਂ ਕਿਸਾਨਾਂ ਦੀ ਪੂਰੀ ਲਿਸਟ ਮੌਜੂਦ ਹੈ, ਜਿਨ੍ਹਾਂ ਨੇ ਯੋਜਨਾ ਦਾ ਫਾਇਦਾ ਮਿਲਿਆ ਹੈ। pmkisan.gov.in 'ਤੇ ਜਾ ਕੇ ਇਹ ਲਿਸਟ ਦੇਖੀ ਜਾ ਸਕਦੀ ਹੈ। ਹੋਮ ਪੇਜ਼ 'ਤੇ ਮੈਨਿਊ ਬਾਰ ਫਾਰਮਰ ਕਾਰਨਰ 'ਤੇ ਜਾਓ ਤੇ ਫਿਰ 'ਲਾਭਰਾਥੀ ਸੂਚੀ' 'ਤੇ ਕਲਿੱਕ ਕਰੋ। ਸੂਬਾ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਤੇ ਪਿੰਡ ਚੁਣਨ ਤੇ ਪੂਰੀ ਲਿਸਟ ਸਾਹਮਣੇ ਆ ਜਾਵੇਗੀ। ਇਸ ਤੋਂ ਇਲਾਵਾ www.yojanagyan.in 'ਤੇ ਵੀ ਇਸ ਨਾਲ ਜੁੜੀ ਸਾਰੀ ਜਾਣਕਾਰੀ ਮੌਜੂਦ ਹੈ।

ਦੇਸ਼ 'ਚ ਲਾਕਡਾਊਨ 31 ਮਈ ਤਕ ਵਧਿਆ 

 

 ਅਜਿਹਾ ਹੋਵੇਗਾ ਲਾਕਡਾਊਨ 4.0

 ਬਹੁਤ ਸਾਰੀਆਂ ਸੇਵਾਵਾਂ ਨੂੰ ਕਿਤੇ ਇਜਾਜ਼ਤ ਨਹੀਂ , ਦਫ਼ਤਰ ਜਾਣ ਦੇ ਨਿਯਮ ਬਦਲੇ , ਟਰੱਕਾਂ ਦੀ ਆਵਾਜਾਈ 'ਤੇ ਰੋਕ ਨਹੀਂ , ਕੰਟੇਨਮੈਂਟ ਜ਼ੋਨ 'ਚ ਪੂਰੀ ਸਖ਼ਤੀ ,ਖੇਡ ਸਰਗਰਮੀਆਂ ਨੂੰ ਵੀ ਇਜਾਜ਼ਤ , ਆਵਾਜਾਈ ਸੂਬਿਆਂ ਹਵਾਲੇ , ਜ਼ੋਨ ਤੈਅ ਕਰਨ ਦਾ ਅਧਿਕਾਰ ਰਾਜਾਂ ਨੂੰ   

ਨਵੀਂ ਦਿੱਲੀ ,  ਮਈ  2020-(ਏਜੰਸੀ )-  ਕੋਰੋਨਾ ਦਾ ਪ੍ਰਸਾਰ ਰੋਕਣ ਲਈ ਕੇਂਦਰ ਸਰਕਾਰ ਨੇ ਲਾਕਡਾਊਨ ਨੂੰ 31 ਮਈ ਤਕ ਵਧਾ ਦਿੱਤਾ ਹੈ। ਲਾਕਡਾਊਨ ਦੇ ਚੌਥੇ ਦੌਰ ਵਿਚ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਇਲਾਕਿਆਂ ਵਿਚ ਸਾਰੇ ਤਰ੍ਹਾਂ ਦੀਆਂ ਸਰਗਰਮੀਆਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹਾਲਾਂਕਿ ਮਾਲ, ਸਿਨੇਮਾ ਹਾਲ, ਰੈਸਟੋਰੈਂਟ, ਹੋਟਲ, ਮੈਟਰੋ, ਰੇਲ ਅਤੇ ਹਵਾਈ ਸੇਵਾਵਾਂ 'ਤੇ ਪਾਬੰਦੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ ਪਰ ਇਨ੍ਹਾਂ ਤਹਿਤ ਆਉਣ ਵਾਲੇ ਇਲਾਕਿਆਂ ਨੂੰ ਤੈਅ ਕਰਨ ਦੀ ਜ਼ਿੰਮੇਦਾਰੀ ਰਾਜਾਂ ਨੂੰ ਸੌਂਪ ਦਿੱਤੀ ਗਈ ਹੈ। ਲਾਕਡਾਊਨ ਦੇ ਚੌਥੇ ਦੌਰ ਲਈ ਜਾਰੀ ਗਾਈਡਲਾਈਨਜ਼ ਵਿਚ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵਿਸ਼ੇਸ਼ ਰੂਪ ਨਾਲ ਪਾਬੰਦੀਸ਼ੁਦਾ ਸਰਗਰਮੀਆਂ ਨੂੰ ਛੱਡ ਕੇ ਹੋਰ ਸਾਰੀਆਂ ਸਰਗਰਮੀਆਂ ਦੀ ਪੂਰੀ ਤਰ੍ਹਾਂ ਛੋਟ ਹੋਵੇਗੀ। ਇਕ ਤਰ੍ਹਾਂ ਨਾਲ ਲਾਕਡਾਊਨ ਦੇ ਇਸ ਦੌਰ ਵਿਚ ਸਰਕਾਰ ਨੇ ਪੂਰੇ ਦੇਸ਼ ਵਿਚ ਸਾਰੀਆਂ ਸਰਗਰਮੀਆਂ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਵਿਚ ਨਾ ਤਾਂ ਉਦਯੋਗਾਂ ਦਾ ਵਰਗੀਕਰਣ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀਆਂ ਸੇਵਾਵਾਂ 'ਤੇ ਪਾਬੰਦੀ ਲਾਈ ਗਈ ਹੈ। ਯਾਨੀ ਹੁਣ ਈ-ਕਾਮਰਸ ਤੋਂ ਲੈ ਕੇ ਓਲਾ-ਊਬਰ ਵਰਗੀਆਂ ਟੈਕਸੀ ਸੇਵਾਵਾਂ ਸ਼ੁਰੂ ਹੋ ਸਕਦੀਆਂ ਹਨ। ਦੁਪਹੀਆ ਅਤੇ ਕਾਰ ਵਿਚ ਬੈਠਣ ਦੇ ਸਖ਼ਤ ਨਿਯਮ ਵੀ ਹਟਾ ਲਏ ਗਏ ਹਨ। ਪਹਿਲਾਂ ਦੁਪਹੀਆ 'ਤੇ ਸਿਰਫ਼ ਇਕ ਅਤੇ ਕਾਰ ਵਿਚ ਡਰਾਈਵਰ ਤੋਂ ਇਲਾਵਾ ਦੋ ਵਿਅਕਤੀਆਂ ਦੇ ਬੈਠਣ ਦੀ ਇਜਾਜ਼ਤ ਸੀ। ਬਾਜ਼ਾਰ ਵਿਚ ਵੀ ਦੁਕਾਨਾਂ ਦਾ ਕੋਈ ਵਰਗੀਕਰਣ ਨਹੀਂ ਕੀਤਾ ਹੈ। ਯਾਨੀਂ ਸੈਲੂਨ, ਬਿਊਟੀ ਪਾਰਲਰ ਸਮੇਤ ਸਾਰੇ ਤਰ੍ਹਾਂ ਦੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ। ਦੁਕਾਨ 'ਤੇ ਛੇ ਫੁੱਟ ਦੀ ਦੂਰੀ ਲਾਜ਼ਮੀ ਹੋਵੇਗੀ। ਇਕ ਸਮੇਂ ਵਿਚ ਪੰਜ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਰਾਜ ਜਾਂ ਸਥਾਨਕ ਪ੍ਰਸ਼ਾਸਨ ਚਾਹੇ ਤਾਂ ਇਨ੍ਹਾਂ ਵਿੱਚੋਂ ਕੁਝ ਦੁਕਾਨਾਂ ਨੂੰ ਬੰਦ ਕਰਨ ਦਾ ਫ਼ੈਸਲਾ ਕਰ ਸਕਦਾ ਹੈ। ਹਾਲਾਂਕਿ ਚੌਥੇ ਦੌਰ ਵਿਚ ਵੀ ਸ਼ਾਮ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤਕ ਕਰਫਿਊ ਜਾਰੀ ਰਹੇਗਾ। ਇਸ ਵਿਚਕਾਰ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਕਿਸੇ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ।

ਅਜਿਹਾ ਹੋਵੇਗਾ ਲਾਕਡਾਊਨ 4.0

ਮਾਲ ਤੋਂ ਇਲਾਵਾ ਬਾਕੀ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ

ਈ-ਕਾਮਰਸ ਕੰਪਨੀਆਂ ਸਾਰੀਆਂ ਵਸਤੂਆਂ ਦੀ ਡਿਲੀਵਰੀ ਕਰ ਸਕਣਗੀਆਂ

ਸ਼ਾਮ ਸੱਤ ਵਜੇ ਤੋਂ ਸਵੇਰੇ ਸੱਤ ਵਜੇ ਤਕ ਜਾਰੀ ਰਹੇਗਾ ਕਰਫਿਊ

ਉਦਯੋਗਿਕ ਸਰਗਰਮੀਆਂ ਵਿਚ ਕਿਸੇ ਤਰ੍ਹਾਂ ਦਾ ਵਰਗੀਕਰਨ ਨਹੀਂ

ਦੁਪਹੀਆ ਅਤੇ ਕਾਰ 'ਚ ਬੈਠਣ ਦੇ ਸਖ਼ਤ ਨਿਯਮ ਵੀ ਹਟਾਏ

ਰੇਲ, ਹਵਾਈ ਜਹਾਜ਼ ਅਤੇ ਮੈਟਰੋ ਦੇ ਸੰਚਾਲਨ ਦੀ ਇਜਾਜ਼ਤ ਨਹੀਂ

 

ਜਿਨ੍ਹਾਂ ਨੂੰ ਕਿਤੇ ਇਜਾਜ਼ਤ ਨਹੀਂ

ਮੈਟਰੋ, ਹਵਾਈ ਜਹਾਜ਼ ਅਤੇ ਰੇਲ ਸੇਵਾ 'ਤੇ ਰੋਕ ਜਾਰੀ ਰਹੇਗੀ। ਹਾਲਾਂਕਿ ਮਜ਼ਦੂਰਾਂ ਅਤੇ ਹੋਰ ਫਸੇ ਲੋਕਾਂ ਨੂੰ ਇਕ ਤੋਂ ਦੂਜੀ ਜਗ੍ਹਾ ਪਹੁੰਚਾਉਣ ਲਈ ਵਿਸ਼ੇਸ਼ ਰੇਲਾਂ ਅਤੇ ਹਵਾਈ ਸੇਵਾਵਾਂ ਚੱਲਣਗੀਆਂ। ਸਕੂਲ, ਕਾਲਜ ਅਤੇ ਹੋਰ ਵਿਦਿਅਕ ਸੰਸਥਾਨ, ਹੋਟਲ, ਰੈਸਟੋਰੈਂਟ, ਬਾਰ, ਸਿਨੇਮਾ ਹਾਲ, ਮਾਲ ਆਦਿ ਬੰਦ ਰਹਿਣਗੇ। ਧਾਰਮਿਕ, ਸਿਆਸੀ, ਸਭਿਆਚਾਰਕ, ਸਮਾਜਿਕ ਅਤੇ ਖੇਡਾਂ ਨਾਲ ਜੁੜੇ ਇਕੱਠਾਂ 'ਤੇ ਪਾਬੰਦੀ ਰਹੇਗੀ। 65 ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ ਹੀ ਗਰਭਵਤੀ ਮਹਿਲਾਵਾਂ ਅਤੇ ਗੰਭੀਰ ਬਿਮਾਰੀ ਨਾਲ ਗ੍ਰਸਤ ਮਰੀਜ਼ਾਂ ਦੇ ਘਰ ਤੋਂ ਨਿਕਲਣ 'ਤੇ ਪਾਬੰਦੀ ਰਹੇਗੀ। ਉਹ ਸਿਰਫ਼ ਜ਼ਰੂਰੀ ਕੰਮ ਤੋਂ ਜਾ ਫਿਰ ਇਲਾਜ ਲਈ ਬਾਹਰ ਜਾ ਸਕਦੇ ਹਨ। ਗੁਟਕਾ, ਪਾਨ-ਮਸਾਲਾ, ਸਿਗਰਟ ਅਤੇ ਸ਼ਰਾਬ ਦੇ ਸੇਵਨ 'ਤੇ ਪਾਬੰਦੀ ਰਹੇਗੀ। ਵਿਆਹਾਂ ਵਿਚ ਵੱਧ ਤੋਂ ਵੱਧ 50 ਅਤੇ ਅੰਤਿਮ ਸੰਸਕਾਰ ਵਿਚ ਵੱਧ ਤੋਂ ਵੱਧ 20 ਲੋਕਾਂ ਦੇ ਸ਼ਾਮਿਲ ਹੋਣ ਦੀ ਇਜਾਜ਼ਤ ਰਹੇਗੀ। ਸੂਬਿਆਂ ਨੂੰ ਤਜਵੀਜ਼ਾਂ ਦਾ ਉਲੰਘਣ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

 

ਦਫ਼ਤਰ ਜਾਣ ਚ ਤਬਦੀਲੀ ਦੇ ਹੁਕਮ

ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਸਾਰੇ ਦਫ਼ਤਰਾਂ ਵਿਚ 33 ਫ਼ੀਸਦੀ ਸਟਾਫ ਦੀ ਸੀਮਾ ਵੀ ਸਮਾਪਤ ਕਰ ਦਿੱਤੀ ਗਈ ਹੈ। ਹਾਲਾਂਕਿ ਦਫ਼ਤਰ ਵਿਚ ਜਾਣ ਤੋਂ ਪਹਿਲਾਂ ਸੈਨੇਟਾਈਜ਼ ਕਰਨ ਅਤੇ ਸਰੀਰ ਦੇ ਤਾਪਮਾਨ ਦੀ ਜਾਂਚ ਲਾਜ਼ਮੀ ਹੋਵੇਗੀ। ਦਫ਼ਤਰ ਦੇ ਅੰਦਰ ਵੀ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣ ਨੂੰ ਕਿਹਾ ਗਿਆ ਹੈ। ਇਸਦੇ ਲਈ ਵਰਕ ਫਰਾਮ ਹੋਮ ਨੂੰ ਉਤਸ਼ਾਹਤ ਕਰਨ ਦੀ ਸਲਾਹ ਦਿੱਤੀ ਗਈ ਹੈ। ਵੈਸੇ ਤਾਂ ਅਰੋਗਿਆ ਸੇਤੂ ਐਪ ਦੇ ਇਸਤੇਮਾਲ ਨੂੰ ਲਾਜ਼ਮੀ ਨਹੀਂ ਬਣਾਇਆ ਗਿਆ ਹੈ ਪਰ ਗਾਈਡਲਾਈਨਜ਼ ਵਿਚ ਇਸਨੂੰ ਕੋਰੋਨਾ ਇਨਫੈਕਟਿਡ ਵਿਅਕਤੀ ਦੀ ਤੁਰੰਤ ਪਛਾਣ ਵਿਚ ਕਾਰਗਰ ਦੱਸਦੇ ਹੋਏ ਸਾਰੇ ਦਫ਼ਤਰਾਂ ਅਤੇ ਕੰਮ ਵਾਲੀਆਂ ਥਾਵਾਂ 'ਤੇ ਵੱਧ ਤੋਂ ਵੱਧ ਇਸਤੇਮਾਲ ਦੀ ਸਲਾਹ ਦਿੱਤੀ ਗਈ ਹੈ।

 

ਟਰੱਕਾਂ ਦੀ ਆਵਾਜਾਈ 'ਤੇ ਰੋਕ ਨਹੀਂ

ਗ੍ਰਹਿ ਮੰਤਰਾਲੇ ਨੇ ਸਾਫ਼ ਕਰ ਦਿੱਤਾ ਕਿ ਇਕ ਤੋਂ ਦੂਜੇ ਰਾਜ ਵਿਚ ਸਾਮਾਨ ਅਤੇ ਟਰੱਕਾਂ ਦੀ ਆਵਾਜਾਈ 'ਤੇ ਪਹਿਲਾਂ ਦੀ ਤਰ੍ਹਾਂ ਕੋਈ ਪਾਬੰਦੀ ਨਹੀਂ ਹੋਵੇਗੀ। ਨਾਲ ਹੀ ਸੜਕ ਮਾਰਗ ਰਾਹੀਂ ਕੌਮਾਂਤਰੀ ਸਰਹੱਦਾਂ 'ਤੇ ਸਾਮਾਨ ਦੀ ਆਵਾਜਾਈ ਵਿਚ ਵੀ ਸੂਬਾ ਸਰਕਾਰਾਂ ਰੁਕਾਵਟ ਨਹੀਂ ਪਾਉਣਗੀਆਂ। ਇਸ ਵਾਰ ਇਸਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਬੰਗਲਾਦੇਸ਼ ਦੀ ਸਰਹੱਦ 'ਤੇ ਟਰੱਕਾਂ ਦੀ ਆਵਾਜਾਈ ਰੋਕਣ ਨੂੰ ਲੈ ਕੇ ਪੱਛਮੀ ਬੰਗਾਲ ਅਤੇ ਕੇਂਦਰ ਵਿਚਕਾਰ ਖੜਕ ਗਈ ਸੀ।

ਕੰਟੇਨਮੈਂਟ ਜ਼ੋਨ 'ਚ ਪੂਰੀ ਸਖ਼ਤੀ

ਕੰਟੇਨਮੈਂਟ ਜ਼ੋਨ ਵਿਚ ਸਿਹਤ ਅਤੇ ਹੋਰ ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਨਾਲ ਜੁੜੀਆਂ ਸਰਗਰਮੀਆਂ ਤੋਂ ਇਲਾਵਾ ਸਾਰੇ ਤਰ੍ਹਾਂ ਦੀਆਂ ਸਰਗਰਮੀਆਂ 'ਤੇ ਰੋਕ ਰਹੇਗੀ। ਇਨ੍ਹਾਂ ਵਿਚ ਜ਼ਰੂਰਤ ਦੇ ਹਿਸਾਬ ਨਾਲ ਡੂੰਘੀ ਕਾਂਟੈਕਟ ਟ੍ਰੇਸਿੰਗ ਅਤੇ ਘਰ-ਘਰ ਨਿਗਰਾਨੀ ਵਰਗੇ ਕਦਮ ਵੀ ਚੁੱਕੇ ਜਾਣਗੇ। ਰਾਜਾਂ ਨੂੰ ਕੰਟੇਨਮੈਂਟ ਜ਼ੋਨ ਤੋਂ ਇਲਾਵਾ ਹੋਰ ਖੇਤਰਾਂ ਵਿਚ ਵਾਧੂ ਪਾਬੰਦੀ ਲਾਉਣ ਦਾ ਅਧਿਕਾਰ ਰਹੇਗਾ।

ਖੇਡ ਸਰਗਰਮੀਆਂ ਨੂੰ ਵੀ ਇਜਾਜ਼ਤ

ਲਾਕਡਾਊਨ ਵਿਚ ਪਹਿਲੀ ਵਾਰ ਖੇਡ ਸਰਗਰਮੀਆਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸਦੇ ਲਈ ਸਟੇਡੀਅਮ ਅਤੇ ਸਪੋਰਟਸ ਕੰਪਲੈਕਸ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਦਰਸ਼ਕਾਂ 'ਤੇ ਪਾਬੰਦੀ ਜਾਰੀ ਰਹੇਗੀ।

ਆਵਾਜਾਈ ਸੂਬਿਆਂ ਹਵਾਲੇ

ਸੂਬੇ ਆਪਸੀ ਸਹਿਮਤੀ ਨਾਲ ਸੁਰੱਖਿਆ ਦੀਆਂ ਤਜਵੀਜ਼ਾਂ ਨਾਲ ਅੰਤਰਰਾਜੀ ਬੱਸ ਅਤੇ ਹੋਰ ਯਾਤਰੀ ਗੱਡੀਆਂ ਦਾ ਸੰਚਾਲਨ ਕਰ ਸਕਦੇ ਹਨ। ਰਾਜ ਦੇ ਅੰਦਰ ਯਾਤਰੀ ਗੱਡੀਆਂ ਅਤੇ ਬੱਸਾਂ ਦੇ ਸੰਚਾਲਨ ਦਾ ਫ਼ੈਸਲਾ ਵੀ ਰਾਜ ਆਪਣੇ-ਆਪਣੇ ਪੱਧਰ 'ਤੇ ਕਰ ਸਕਣਗੇ। ਜ਼ਰੂਰੀ ਸੇਵਾਵਾਂ ਵਿਚ ਲੱਗੇ ਲੋਕਾਂ ਦੀ ਆਵਾਜਾਈ 'ਤੇ ਰੋਕ ਨਹੀਂ ਰਹੇਗੀ।

ਜ਼ੋਨ ਤੈਅ ਕਰਨ ਦਾ ਅਧਿਕਾਰ ਰਾਜਾਂ ਨੂੰ

ਸਿਹਤ ਮੰਤਰਾਲੇ ਦੇ ਮਾਪਦੰਡਾਂ ਦੇ ਹਿਸਾਬ ਨਾਲ ਸੂਬੇ ਖੁਦ ਰੈੱਡ, ਆਰੇਂਜ ਅਤੇ ਗ੍ਰੀਨ ਜ਼ੋਨ ਵਾਲੇ ਖੇਤਰ ਤੈਅ ਕਰਨਗੇ। ਰੈੱਡ ਅਤੇ ਆਰੇਂਜ ਜ਼ੋਨ ਦੇ ਅੰਦਰ ਕੰਟੇਨਮੈਂਟ ਅਤੇ ਬਫਰ ਜ਼ੋਨ ਦੀ ਪਛਾਣ ਕੀਤੀ ਜਾਵੇਗੀ। ਇਨ੍ਹਾਂ ਦੇ ਨਿਰਧਾਰਣ ਦਾ ਅਧਿਕਾਰ ਜ਼ਿਲ੍ਹਾ ਅਥਾਰਟੀਆਂ ਨੂੰ ਹੋਵੇਗਾ। ਜ਼ੋਨ ਦੇ ਤੌਰ 'ਤੇ ਜ਼ਿਲ੍ਹਾ, ਨਗਰ ਨਿਗਮ ਜਾਂ ਇਸ ਤੋਂ ਛੋਟੇ ਪ੍ਰਸ਼ਾਸਨਿਕ ਖੇਤਰ ਦੀ ਵੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ।

ਭਾਰਤ 'ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 80 ਹਜ਼ਾਰ ਨੇੜੇ, ਮਹਾਰਾਸ਼ਟਰ 'ਚ 24 ਘੰਟਿਆਂ 'ਚ 1602 ਨਵੇਂ ਮਾਮਲੇ

 

ਨਵੀਂ ਦਿੱਲੀ, ਮਈ 2020 -( ਏਜੰਸੀ)- ਭਾਰਤ 'ਚ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਵੀਰਵਾਰ ਨੂੰ 80 ਹਜ਼ਾਰ ਦੇ ਨੇੜੇ ਪੁੱਜ ਗਈ ਹੈ। ਦੇਸ਼ 'ਚ ਇਸ ਸਮੇਂ 79,333 ਮਰੀਜ਼ ਹਨ। ਹੁਣ ਤਕ 2564 ਲੋਕਾਂ ਦੀ ਜਾਨ ਜਾ ਚੁੱਕੀ, ਜਦਕਿ 26,675 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਮਹਾਰਾਸ਼ਟਰ ਤੇ ਗੁਜਰਾਤ 'ਚ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਰਿਹਾ। ਪਿਛਲੇ 24 ਘੰਟਿਆਂ ਦੌਰਾਨ ਮਹਾਰਾਸ਼ਟਰ 'ਚ 1602 ਨਵੇਂ ਮਾਮਲੇ ਸਾਹਮਣੇ ਆਏ। ਕੁਲ 44 ਮਰੀਜ਼ਾਂ ਦੀ ਮੌਤ ਹੋਈ। ਫਿਲਹਾਲ ਇਥੇ 27,524 ਮਰੀਜ਼ ਇਨਫੈਕਟਿਡ ਹਨ। ਇਸੇ ਤਰ੍ਹਾਂ ਗੁਜਰਾਤ 'ਚ 324 ਨਵੇਂ ਮਾਮਲੇ ਸਾਹਮਣੇ ਆਏ। 20 ਮਰੀਜ਼ਾਂ ਦੀ ਮੌਤ ਹੋਈ। ਇਥੇ ਫਿਲਹਾਲ 9542 ਮਰੀਜ਼ ਹਨ। ਹਰੇਕ ਤਰ੍ਹਾਂ ਦੀਆਂ ਪਾਬੰਦੀਆਂ, ਇੰਤਜ਼ਾਮਾਂ ਤੇ ਜਾਂਚ-ਪੜਤਾਲ ਦੇ ਬਾਵਜੂਦ ਇਨ੍ਹਾਂ ਸੂਬਿਆਂ 'ਚ ਇਨਫੈਕਸ਼ਨ ਦੇ ਮਾਮਲੇ ਰੁਕ ਨਹੀਂ ਰਹੇ ਹਨ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 78,003 ਲੋਕ ਇਨਫੈਕਟਿਡ ਹਨ ਤੇ 2549 ਲੋਕਾਂ ਦੀ ਮੌਤ ਹੋਈ ਹੈ। ਕਰੀਬ 26 ਹਜ਼ਾਰ ਲੋਕ ਹਾਲੇ ਤਕ ਸਿਹਤਮੰਦ ਵੀ ਹੋਏ ਹਨ। ਇਨ੍ਹਾਂ ਅੰਕੜਿਆਂ 'ਚ ਬੁੱਧਵਾਰ ਸਵੇਰੇ ਤੋਂ ਵੀਰਵਾਰ ਸਵੇਰੇ ਅੱਠ ਵਜੇ ਤਕ ਦੇ ਮਾਮਲੇ ਸ਼ਾਮਲ ਹਨ। ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜਿਆਂ ਮਿਲਣ 'ਚ ਹੋਣ ਵਾਲੀ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਹਾਸਲ ਕਰਦੀਆਂ ਹਨ। ਸੂਬੇ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੀਆਂ ਸੂਚਨਾਵਾਂ ਮੁਤਾਬਕ ਬੁੱਧਵਾਰ ਨੂੰ ਪੂਰੇ ਦੇਸ਼ 'ਚ 3,771 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 77,903 ਹੋ ਗਈ।

ਲਾਕਡਾਊਨ-4 ਪੂਰੀ ਤਰ੍ਹਾਂ ਨਵੇਂ ਰੰਗ-ਰੂਪ ਵਾਲਾ ਹੋਵੇਗਾ

ਨਵੇਂ ਨਿਯਮਾਂ ਵਾਲਾ ਹੋਵੇਗਾ -ਪ੍ਰਧਾਨ ਮੰਤਰੀ

ਨਵੀਂ ਦਿੱਲੀ,ਮਈ 2020-( ਏਜੰਸੀ )-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਭਾਵੇਂ ਅਸੀਂ ਲਾਕਡਾਊਨ ਨੂੰ ਲੜੀਬੱਧ ਢੰਗ ਨਾਲ ਹਟਾਉਣ 'ਤੇ ਗ਼ੌਰ ਕਰ ਰਹੇ ਹਾਂ ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਤਕ ਅਸੀਂ ਵਾਇਰਸ 'ਤੇ ਕਾਰਗਰ ਕੋਈ ਵੈਕਸੀਨ ਜਾਂ ਉਪਾਅ ਨਹੀਂ ਲੱਭ ਲੈਂਦੇ, ਉਦੋਂ ਤਕ ਵਾਇਰਸ ਨਾਲ ਲੜਨ ਲਈ ਸਾਡੇ ਕੋਲ ਸਭ ਤੋਂ ਵੱਡਾ ਹਥਿਆਰ ਸਮਾਜਿਕ ਦੂਰੀ ਹੀ ਹੈ।  

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਆਤਮਨਿਰਭਰਤਾ ਸਾਨੂੰ ਸੁਖਦ ਅਤੇ ਸੰਤੋਸ਼ ਦੇਣ ਦੇ ਨਾਲ-ਨਾਲ ਮਜ਼ਬੂਤ ਵੀ ਕਰਦੀ ਹੈ। 21ਵੀਂ ਸਦੀ, ਭਾਰਤ ਦੀ ਸਦੀ ਬਣਾਉਣ ਦਾ ਸਾਡਾ ਫਰਜ਼, ਆਤਮਨਿਰਭਰ ਭਾਰਤ ਦੇ ਪ੍ਰਣ ਨਾਲ ਹੀ ਪੂਰਾ ਹੋਵੇਗਾ। ਆਤਮਨਿਰਭਰ ਭਾਰਤ ਦਾ ਇਹ ਯੁੱਗ, ਹਰ ਭਾਰਤਵਾਸੀ ਲਈ ਨੂਤਨ ਪ੍ਰਣ ਵੀ ਹੋਵੇਗਾ, ਨੂਤਨ ਪ੍ਰਵ ਵੀ ਹੋਵੇਗਾ। ਹੁਣ ਇਕ ਨਵੀਂ ਪ੍ਰਾਣਸ਼ਕਤੀ, ਨਵੀਂ ਸੰਕਲਪਸ਼ਕਤੀ ਦੇ ਨਾਲ ਅਸੀਂ ਅੱਗੇ ਵਧਣਾ ਹੈ। ਇਸ ਫਰਜ਼ ਨੂੰ 130 ਕਰੋੜ ਦੇਸ਼ਵਾਸੀਆਂ ਦੀ ਪ੍ਰਾਣਸ਼ਕਤੀ ਨਾਲ ਹੀ ਊਰਜਾ ਮਿਲੇਗੀ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਲਾਕਡਾਊਨ ਦਾ ਚੌਥਾ ਗੇੜ, ਲਾਕਡਾਊਨ 4, ਪੂਰੀ ਤਰ੍ਹਾਂ ਨਵੇਂ ਰੰਗਰੂਪ ਵਾਲਾ ਹੋਵੇ, ਨਵੇਂ ਨਿਯਮਾਂ ਵਾਲਾ ਹੋਵੇ। ਰਾਜਾਂ ਤੋਂ ਸਾਨੂੰ ਜੋ ਸੁਝਾਅ ਮਿਲ ਰਹੇ ਹਨ, ਉਨ੍ਹਾਂ ਦੇ ਆਧਾਰ 'ਤੇ ਲਾਕਡਾਊਨ4 ਨਾਲ ਜੁੜੀ ਜਾਣਕਾਰੀ ਵੀ ਤੁਹਾਨੂੰ 18 ਮਈ ਤੋਂ ਪਹਿਲਾਂ ਦਿੱਤੀ ਜਾਵੇਗੀ। ਪੀਐੱਮ ਮੋਦੀ ਨੇ ਕਿਹਾ, ਇਹ ਸੰਕਟ ਇੰਨਾ ਵੱਡਾ ਹੈ, ਕਿ ਵੱਡੇ ਤੋਂ ਵੱਡਾ ਪ੍ਰਬੰਧ ਹਿੱਲ ਗਿਆ ਹੈ। ਪਰ ਇਨ੍ਹਾਂ ਹਾਲਾਤ 'ਚ ਅਸੀਂ, ਦੇਸ਼ ਨੇ ਸਾਡੇ ਗ਼ਰੀਬ ਭਾਈ-ਭੈਣਾਂ ਦੀ ਸੰਘਰਸ਼ ਸ਼ਕਤੀ, ਉਨ੍ਹਾਂ ਦੀ ਸੰਜਮ-ਸ਼ਕਤੀ ਦਾ ਵੀ ਦਰਸ਼ਨ ਕੀਤਾ। ਅੱਜ ਤੋਂ ਹਰ ਭਾਰਤਵਾਸੀ ਨੂੰ ਆਪਣੇ ਲੋਕਲ ਲਈ 'ਵੋਕਲ' ਬਣਨਾ ਹੈ, ਨਾ ਸਿਰਫ਼ ਲੋਕਲ ਪ੍ਰੋਡਕਟ ਖਰੀਦਣੇ ਹਨ, ਬਲਕੇ ਉਨ੍ਹਾਂ ਦਾ ਮਾਣ ਨਾਲ ਪ੍ਰਚਾਰ ਵੀ ਕਰਨਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਦੇਸ਼ ਅਜਿਹਾ ਕਰ ਸਕਦਾ ਹੈ।

 ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਰਿਫਾਰਮ ਦੇ ਉਸ ਦਾਇਰੇ ਨੂੰ ਵਿਆਪਕ ਕਰਨਾ ਹੈ, ਨਵੀ ਉਚਾਈ ਦੇਣੀ ਹੈ। ਇਹ ਰਿਫਾਰਮ ਖੇਤੀ ਨਾਲ ਜੁੜੀ ਪੂਰੀ ਸਪਲਾਈ ਚੇਨ 'ਚ ਹੋਣਗੇ, ਤਾਂਕਿ ਕਿਸਾਨ ਵੀ ਮਜ਼ਬੂਤ ਹੋਵੇ ਅਤੇ ਭਵਿੱਖ 'ਚ ਕੋਰੋਨਾ ਵਰਗੀ ਕਿਸੇ ਦੂਜੇ ਸੰਕਟ 'ਚ ਖੇਤੀ 'ਤੇ ਘੱਟ ਤੋਂ ਘੱਟ ਅਸਰ ਹੋਵੇ। ਸਾਥੀਓ, ਆਤਮਨਿਰਭਰਤਾ, ਆਤਮਬਲ ਅਤੇ ਆਤਮਵਿਸ਼ਵਾਸ ਨਾਲ ਹੀ ਸੰਭਵ ਹੈ। ਆਤਮਨਿਰਭਰਤਾ, ਗਲੋਬਲ ਸਪਲਾਈ ਚੇਨ 'ਚ ਸਖ਼ਤ ਮੁਕਾਬਲੇ ਲਈ ਵੀ ਦੇਸ਼ ਨੂੰ ਤਿਆਰੀ ਕਰਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਰਥਿਕ ਪੈਕੇਜ ਦੇਸਦ ਦੇ ਉਨ੍ਹਾਂ ਮਜ਼ਦੂਰਾਂ ਲਈ ਹੈ, ਦੇਸ਼ ਦੇ ਉਸ ਕਿਸਾਲ ਲਈ ਹੈ ਜੋ ਹਰ ਸਥਿਤੀ, ਹਰ ਮੌਸਮ 'ਚ ਦੇਸ਼ਵਾਸੀਆਂ ਲਈ ਦਿਨ-ਰਾਤ ਮਿਹਨਤ ਕਰ ਰਿਹਾ ਹੈ। ਇਹ ਆਰਥਿਕ ਪੈਕੇਜ ਸਾਡੇ ਦੇਸ਼ ਦੇ ਮੱਧ ਵਰਗ ਲਈ ਹੈ, ਜੋ ਇਮਾਨਦਾਰੀ ਨਾਲ ਟੈਕਸ ਦਿੰਦਾ ਹੈ, ਦੇਸ਼ ਦੇ ਵਿਕਾਸ 'ਚ ਆਪਣਾ ਯੋਗਦਾਨ ਪਾਉਂਦਾ ਹੈ। ਤੁਸੀਂ ਵੀ ਅਨੁਭਵ ਕੀਤਾ ਹੈ ਕਿ ਬੀਤੇ 6 ਸਾਲਾਂ 'ਚ ਜੋ ਰਿਫਾਰਮ ਹੋਏ, ਉਨ੍ਹਾਂ ਕਾਰਨ ਅੱਜ ਸੰਕਟ ਦੇ ਇਸ ਸਮੇਂ ਵੀ ਭਾਰਤ ਦੇ ਪ੍ਰਬੰਧ ਜ਼ਿਆਦਾ ਮਜ਼ਬੂਤ, ਜ਼ਿਆਦਾ ਸਮਰੱਥ ਨਜ਼ਰ ਆਏ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਿੱਧ ਕਰਨ ਲਈ, ਇਸ ਪੈਕੇਜ 'ਚ ਲੈਂਡ, ਲੇਬਰ, ਲਿਕਵਡਿਟੀ ਅਤੇ ਕਾਨੂੰਨ ਸਾਰਿਆਂ 'ਤੇ ਜ਼ੋਰ ਦਿੱਤਾ ਗਿਆ ਹੈ। ਇਹ ਆਰਥਿਕ ਪੈਕੇਜ ਸਾਡੇ ਕੁਟੀਰ ਉਦਯੋਗ, ਗ੍ਰਹਿ ਉਦਯੋਗ, ਸਾਡੇ ਲਘੂ-ਉਦਯੋਗ, ਸਾਡੇ ਐੱਮਐੱਸਐੱਮਈ ਲਈ ਹੈ, ਜੋ ਕਰੋੜਾਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਹੈ, ਜੋ ਆਤਮਨਿਰਭਰ ਭਾਰਤ ਦੇ ਸਾਡੇ ਸੰਕਲਪ ਦਾ ਮਜ਼ਬੂਤ ਆਧਾਰ ਹੈ।

 ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇਨ੍ਹਾਂ ਸਭ ਦੇ ਜ਼ਰੀਏ ਦੇਸ਼ ਦੇ ਵੱਖ-ਵੱਖ ਵਰਗਰਾਂ ਨੂੰ, ਆਰਥਿਕ ਪ੍ਰਬੰਧ ਦੀਆਂ ਕੜੀਆਂ ਨੂੰ, 20 ਲੱਖ ਰੁਪਏ ਦਾ ਸੰਬਲ ਮਿਲੇਗਾ, ਸਪੋਰਟ ਮਿਲੇਗੀ। 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ 2020 'ਚ ਦੇਸ਼ ਦੀ ਵਿਕਾਸ ਯਾਤਰਾ ਨੂੰ, ਆਤਮਨਿਰਭਰ ਭਾਰਤ ਮੁਹਿੰਮ ਨੂੰ ਇਕ ਨਵੀਂ ਰਫ਼ਤਾਰ ਦੇਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਕੋਰੋਨਾ ਸੰਕਟ ਦਾ ਸਾਹਮਣਾ ਕਰਦੇ ਹੋਏ, ਨਵੇਂ ਸੰਕਲਪ ਦੇ ਨਾਲ ਅੱਜ ਇਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰ ਰਿਹਾ ਹਾਂ। ਇਹ ਆਰਥਿਕ ਪੈਕੇਜ, 'ਆਤਮ ਨਿਰਭਰ ਭਾਰਤ ਅਭਿਆਨ' ਦੀ ਅਹਿਮ ਕੜੀ ਦੇ ਤੌਰ 'ਤੇ ਕੰਮ ਕਰੇਗਾ। ਹਾਲ 'ਚ ਸਰਕਾਰ ਨੇ ਕੋਰੋਨਾ ਸੰਕਟ ਨਾਲ ਜੁੜੇ ਜੋ ਆਰਥਿਕ ਐਲਾਨ ਕੀਤੇ ਸਨ, ਜੋ ਰਿਜ਼ਰਵ ਬੈਂਕ ਦੇ ਫ਼ੈਸਲੇ ਸਨ, ਅੱਜ ਅੱਜ ਜਿਸ ਆਰਥਿਕ ਪੈਕੇਜ ਦਾ ਐਲਾਨ ਹੋ ਰਿਹਾ ਹੈ, ਉਸ ਨੂੰ ਜੋੜ ਦੇਈਏ ਤਾਂ ਇਹ ਕਰੀਬ-ਕਰੀਬ 20 ਲੱਖ ਕਰੋੜ ਰੁਪਏ ਦਾ ਹੈ। ਇਹ ਪੈਕੇਜ ਭਾਰਤ ਦੀ ਜੀਡੀਪੀ ਦਾ ਕਰੀਬ-ਕਰੀਬ 10 ਫ਼ੀਸਦੀ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਤੀਜਾ ਪਿੱਲਰ ਸਾਡਾ ਸਿਸਟਮ। ਇਕ ਅਜਿਹਾ ਸਿਸਟਮ ਜੋ ਬੀਤੀ ਸਦੀ ਦੀ ਰੀਤ-ਨੀਤ ਨਹੀਂ, ਸਗੋਂ 21ਵੀਂ ਸਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ Technology Driven ਪ੍ਰਬੰਧਾਂ 'ਤੇ ਆਧਾਰਿਤ ਹੋਵੇ। ਚੌਥਾ ਪਿੱਲਰ-ਸਾਡੀ ਡੈਮੋਗ੍ਰਾਫ਼ੀ-ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ 'ਚ ਸਾਡੀ Vibrant Demography ਸਾਡੀ ਤਾਕਤ ਹੈ, ਆਤਮ ਨਿਰਭਰ ਭਾਰਤ ਲਈ ਸਾਡੀ ਊਰਜਾ ਦਾ ਸਰੋਤ ਹੈ। ਪੰਜਵਾਂ ਪਿੱਲਰ-ਮੰਗ-ਸਾਡੀ ਅਰਥਵਿਵਸਥਾ 'ਚ ਮੰਗ ਅਤੇ ਸਪਲਾਈ ਚੇਨ ਦਾ ਜੋ ਚੱਕਰ ਹੈ, ਉਹ ਤਾਕਤ ਹੈ, ਉਸ ਨੂੰ ਪੂਰੀ ਸਮਰੱਥਾ ਨਾਲ ਇਸਤੇਮਾਲ ਕੀਤੇ ਜਾਣ ਦੀ ਲੋੜ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਅੱਜ ਸਾਡੇ ਕੋਲ ਸਾਧਨ ਹਨ, ਸਾਡੇ ਕੋਲ ਸਮਰੱਥਾ ਹੈ, ਸਾਡੇ ਕੋਲ ਦੁਨੀਆ ਦਾ ਸਭ ਤੋਂ ਬਿਹਤਰੀਨ ਟੇਲੈਂਟ ਹੈ, ਅਸੀਂ ਬੈਸਟ ਪ੍ਰੋਡਕਟ ਬਣਾਵਾਂਗੇ, ਆਪਣੀ ਕੁਆਲਟੀ ਹੋਰ ਬਿਹਤਰ ਕਰਾਂਗੇ, ਸਪਲਾਈ ਚੇਨ ਨੂੰ ਹੋਰ ਆਧੁਨਿਕ ਬਣਾਵਾਂਗੇ, ਇਹ ਅਸੀਂ ਕਰ ਸਕਦੇ ਹਾਂ ਅਤੇ ਅਸੀਂ ਜ਼ਰੂਰ ਕਰਾਂਗੇ। ਇਹੀ ਸਾਡੀ ਭਾਰਤੀਆਂ ਦੀ ਸੰਕਲਪ ਸ਼ਕਤੀ ਹੈ। ਅਸੀਂ ਠਾਣ ਲਈਏ ਤਾਂ ਕੋਈ ਟੀਚਾ ਅਸੰਭਵ ਨਹੀਂ, ਕੋਈ ਰਾਹ ਮੁਸ਼ਕਿਲ ਨਹੀਂ। ਅਤੇ ਅੱਜ ਤਾਂ ਚਾਅ ਵੀ ਹੈ, ਰਾਹ ਵੀ ਹੈ। ਇਹ ਹੈ ਭਾਰਤ ਨੂੰ ਆਤਮਨਿਰਭਰ ਬਣਾਉਣਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਦੁਨੀਆ ਨੂੰ ਵਿਸ਼ਵਾਸ ਹੋਣ ਲੱਗਿਆ ਹੈ ਕਿ ਭਾਰਤ ਬਹੁਤ ਚੰਗਾ ਕਰ ਸਕਦਾ ਹੈ, ਮਨੁੱਖ ਜਾਤੀ ਦੇ ਕਲਿਆਣ ਲਈ ਬਹੁਤ ਚੰਗਾ ਦੇ ਸਕਦਾ ਹੈ। ਸਵਾਲ ਇਹ ਹੈ ਕਿ ਆਖ਼ਰ ਕਿਵੇਂ? ਇਸ ਸਵਾਲ ਦਾ ਵੀ ਉੱਤਰ ਹੈ-130 ਕਰੋੜ ਦੇਸ਼ਵਾਸੀਆਂ ਦਾ ਆਤਮਨਿਰਭਰ ਭਾਰਤ ਦਾ ਸੰਕਲਪ।

ਪ੍ਰਧਾਨ ਮੰਤਰੀ ਨੇ ਦੁਨੀਆਂ ਕਿਹਾ, ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਦੁਨੀਆਂ 'ਚ ਅੱਜ ਭਾਰਤ ਦੀਆਂ ਦਵਾਈਆਂ ਇਕ ਨਵੀਂ ਉਮੀਦ ਲੈ ਕੇ ਪਹੁੰਚਦੀਆਂ ਹਨ। ਇਨ੍ਹਾਂ ਕਦਮਾਂ ਨਾਲ ਦੁਨੀਆ ਭਰ 'ਚ ਭਾਰਤ ਦੀ ਭਰਪੂਰ ਪ੍ਰਸ਼ੰਸਾ ਹੁੰਦੀ ਹੈ, ਤਾਂ ਹਰ ਭਾਰਤੀ ਮਾਣ ਮਹਿਸੂਸ ਕਰਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇੰਟਰਨੈਸ਼ਨਲ ਸੋਲਰ ਅਲਾਇੰਸ, ਗਲੋਬਲ ਵਾਰਮਿੰਗ ਖ਼ਿਲਾਫ਼ ਭਾਰਤ ਦੀ ਸੌਗਾਤ ਹੈ। ਇੰਟਰਨੈਸ਼ਨਲ ਯੋਗਾ ਦਿਵਸ ਦੀ ਪਹਿਲ, ਮਨੁੱਖੀ ਜੀਵਨ ਨੂੰ ਤਣਾਅ ਤੋਂ ਮੁਕਤੀ ਦਿਵਾਉਣ ਲਈ ਭਾਰਤ ਦਾ ਤੋਹਫ਼ਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਜਦੋਂ ਭਾਰਤ ਖੁੱਲ੍ਹੇ 'ਚ ਸ਼ੌਚ ਮੁਕਤ ਹੁੰਦਾ ਹੈ ਤਾਂ ਦੁਨੀਆ ਦੀ ਤਸਵੀਰ ਬਦਲ ਜਾਂਦੀ ਹੈ। ਟੀਬੀ ਹੋਵੇ, ਕੁਪੋਸ਼ਣ ਹੋਵੇ, ਪੋਲੀਓ ਹੋਵੇ, ਭਾਰਤ ਦੀਆਂ ਮੁਹਿੰਮਾਂ ਦਾ ਅਸਰ ਦੁਨੀਆ 'ਤੇ ਪੈਂਦਾ ਹੀ ਪੈਂਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਭਾਰਤ ਦੀ ਤਰੱਕੀ 'ਚ ਤਾਂ ਹਮੇਸ਼ਾ ਵਿਸ਼ਵ ਦੀ ਤਰੱਕੀ ਸਮਾਈ ਰਹੀ ਹੈ। ਭਾਰਤ ਦੇ ਟੀਚਿਆਂ ਦਾ ਪ੍ਰਭਾਵ, ਭਾਰਤ ਦੇ ਕੰਮਾਂ ਦਾ ਪ੍ਰਭਾਵ, ਵਿਸ਼ਵ ਕਲਿਆਣ 'ਤੇ ਪੈਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਜੋ ਧਰਤੀ ਨੂੰ ਮਾਂ ਮੰਨਦੀ ਹੋਵੇ, ਉਹ ਸੰਸਕ੍ਰਿਤੀ, ਉਹ ਭਾਰਤ ਦੀ ਭੂਮੀ, ਜਦੋਂ ਆਤਮ ਨਿਰਭਰ ਬਣਦੀ ਹੈ, ਉਦੋਂ ਉਸ ਨਾਲ ਇਕ ਸੁਖੀ-ਖੁਸ਼ਹਾਲ ਵਿਸ਼ਵ ਦੀ ਸੰਭਾਵਨਾ ਵੀ ਨਿਸ਼ਚਿਤ ਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਵਿਸ਼ਵ ਦੇ ਸਾਹਮਣੇ ਭਾਰਤ ਦਾ ਮੁੱਢਲਾ ਚਿੰਤਨ, ਆਸ਼ਾ ਦੀ ਕਿਰਨ ਨਜ਼ਰ ਆਉਂਦੀ ਹੈ। ਭਾਰਤ ਦੀ ਸੰਸਕ੍ਰਿਤੀ, ਭਾਰਤ ਦੇ ਸੰਸਕਾਰ, ਉਸ ਆਤਮਨਿਰਭਰਤਾ ਦੀ ਗੱਲ ਕਰਦੇ ਹਨ ਜਿਸ ਦੀ ਆਤਮਾ ਵਸੁਧੈਵ ਕੁਟੁੰਬਕਮ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਐੱਨ-95 ਮਾਸਕ ਦਾ ਭਾਰਤ 'ਚ ਨਾਮਾਤਰ ਉਤਪਾਦਨ ਹੁੰਦਾ ਸੀ। ਅੱਜ ਸਥਿਤੀ ਇਹ ਹੈ ਕਿ ਭਾਰਤ 'ਓ ਹੀ ਹਰ ਰੋਜ਼ 2 ਲੱਖ ਪੀਪੀਈ ਅਤੇ 2 ਲੱਖ ਐੱਨ95 ਮਾਸਕ ਬਣਾਏ ਜਾ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਇੰਨੀ ਵੱਡੀ ਆਫ਼ਤ, ਭਾਰਤ ਲਈ ਇਕ ਸੰਕੇਤ ਲੈ ਕੇ ਆਈ ਹੈ, ਇਕ ਸੰਦੇਸ਼ ਲੈ ਕੇ ਆਈ ਹੈ, ਇਕ ਮੌਕਾ ਲੈ ਕੇ ਆਈ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਵਿਸ਼ਵ ਦੀ ਅੱਜ ਦੀ ਸਥਿਤੀ ਸਾਨੂੰ ਸਿਖਾਉਂਦੀ ਹੈ ਕਿ ਇਸ ਦਾ ਮਾਰਗ ਇਕ ਹੀ ਹੈ-'ਆਤਮ ਨਿਰਭਰ ਭਾਰਤ'।

ਪ੍ਰਧਾਨ ਮੰਤਰੀ  ਨੇ ਕਿਹਾ, ਜਦੋਂ ਅਸੀਂ ਇਨ੍ਹਾਂ ਦੋਵਾਂ ਕਾਲਖੰਡਾਂ ਨੂੰ ਭਾਰਤ ਦੇ ਨਜਰੀਏ ਨਾਲ ਵੇਖਦੇ ਹਾਂ ਤਾਂ ਲੱਗਦਾ ਹੈ ਕਿ 21ਵੀਂ ਸਦੀ ਭਾਰਤ ਦੀ ਹੋਵੇ, ਇਹ ਸਾਡਾ ਸੁਪਨਾ ਨਹੀਂ, ਇਸ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।

ਦਿੱਲੀ 'ਚ ਮੁੜ ਤੇਜ਼ੀ ਨਾਲ ਵਧੇ ਮਾਮਲੇ

ਇਕ ਦਿਨ 'ਚ ਰਿਕਾਰਡ 13 ਮੌਤਾਂ

ਨਵੀਂ ਦਿੱਲੀ, ਮਈ 2020 -(ਏਜੰਸੀ)- ਰਾਜਧਾਨੀ ਦਿੱਲੀ 'ਚ ਅਚਾਨਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧਣ ਲੱਗੇ ਹਨ। ਇਕ ਦਿਨ 'ਚ ਰਿਕਾਰਡ 13 ਲੋਕਾਂ ਦੀ ਮੌਤ ਵੀ ਹੋਈ ਹੈ ਤੇ 406 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜਧਾਨੀ 'ਚ ਇਨਫੈਕਟਿਡਾਂ ਦਾ ਅੰਕੜਾ ਅੱਠ ਹਜ਼ਾਰ ਦੇ ਕਰੀਬ ਪੁੱਜ ਗਿਆ ਹੈ। ਮਹਾਰਾਸ਼ਟਰ, ਤਾਮਿਲਨਾਡੂ ਤੇ ਗੁਜਰਾਤ 'ਚ ਵੀ ਹਾਲਾਤ ਬੇਕਾਬੂ ਹਨ ਤੇ ਇਨ੍ਹਾਂ ਸੂਬਿਆਂ ਕਾਰਨ ਦੇਸ਼ ਦਾ ਅੰਕੜਾ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਮੰਗਲਵਾਰ ਨੂੰ ਦੇਸ਼ 'ਚ ਤਿੰਨ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ 100 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਸੀ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਇਸ ਮਹਾਮਾਰੀ ਨਾਲ ਹੁਣ ਤਕ 2,293 ਲੋਕਾਂ ਦੀ ਮੌਤ ਹੋਈ ਹੈ ਤੇ 70,756 ਲੋਕ ਇਨਫੈਕਟਿਡ ਹੋਏ ਹਨ। ਹੁਣ ਤਕ 22,793 ਲੋਕ ਠੀਕ ਵੀ ਹੋਏ ਹਨ। ਇਨ੍ਹਾਂ ਅੰਕੜਿਆਂ 'ਚ ਸੋਮਵਾਰ ਸਵੇਰੇ ਤੋਂ ਮੰਗਲਵਾਰ ਸਵੇਰੇ ਅੱਠ ਵਜੇ ਤਕ ਦੇ ਮਾਮਲੇ ਸ਼ਾਮਲ ਹਨ। ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਇਕੱਠੀਆਂ ਕਰਦੀਆਂ ਹਨ।

ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੀਆਂ ਜਾਣਕਾਰੀਆਂ ਅਨੁਸਾਰ ਮੰਗਲਵਾਰ ਨੂੰ 3,192 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 73,894 ਹੋ ਗਈ ਹੈ। ਇਸ ਮਹਾਮਾਰੀ ਨਾਲ ਹੁਣ ਤਕ 2,334 ਲੋਕਾਂ ਦੀ ਜਾਨ ਵੀ ਗਈ ਹੈ। ਮੰਗਲਵਾਰ ਨੂੰ 111 ਲੋਕਾਂ ਦੀ ਮੌਤ ਹੋਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 53, ਗੁਜਰਾਤ 'ਚ 24, ਦਿੱਲੀ 'ਚ 13, ਬੰਗਾਲ ਤੇ ਤਾਮਿਲਨਾਡੂ 'ਚ ਅੱਠ-ਅੱਠ, ਰਾਜਸਥਾਨ 'ਚ ਦੋ ਤੇ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ 'ਚ ਇਕ-ਇਕ ਮੌਤ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਕੀਤਾ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ

ਹਰ ਵਰਗ ਨੂੰ ਮਿਲੇਗੀ ਰਾਹਤ- ਨਰਿੰਦਰ ਮੋਦੀ

ਨਵੀਂ ਦਿੱਲੀ, ਮਈ 2020 -(ਜਨ ਸ਼ਕਤੀ ਨਿਉਜ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਸੰਕ੍ਰਮਣ ਨੂੰ ਰੋਕਣ ਲਈ ਲਾਗੂ ਲਾਕਡਾਊਨ ਨਾਲ ਪ੍ਰਭਾਵਿਤ ਲੋਕਾਂ ਤੇ ਉਦਯੋਗਾਂ ਲਈ ਇਕ ਵਿਸ਼ੇਸ਼ ਆਰਥਿਕ ਪੈਕੇਜ ਦਾ ਮੰਗਲਵਾਰ ਨੂੰ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਉਹ ਇਸ ਪੈਕੇਜ ਦਾ ਐਲਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਸ਼ਾਮ ਅੱਠ ਵਜੇ ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ ਵਿਚ ਇਸਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੁਆਰਾ ਐਲਾਨੇ ਪੈਕੇਜ ਤੇ ਪਹਿਲੇ ਸਰਕਾਰ ਵੱਲੋਂ ਦਿੱਤੇ ਗਏ ਆਰਥਿਕ ਪੈਕੇਜ ਤੇ ਰਿਜ਼ਰਵ ਬੈਂਕ ਦੇ ਫ਼ੈਸਲਿਆਂ ਜ਼ਰੀਏ ਦਿੱਤੀ ਗਈ ਰਾਹਤ ਨੂੰ ਮਿਲਾ ਦਿੱਤਾ ਜਾਵੇ ਤਾਂ ਸਰਕਾਰ ਨੇ 2020 ਵਿਚ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੀ ਜੀਡੀਪੀ ਦੇ 10 ਫ਼ੀਸਦੀ ਦੇ ਬਰਾਬਰ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਕੋਰੋਨਾ ਸੰਕਟ ਦਾ ਸਾਹਮਣਾ ਕਰਦੇ ਹੋਏ ਨਵੇਂ ਸੰਕਲਪ ਨਾਲ ਮੈਂ ਅੱਜ ਇਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕਰ ਰਿਹਾ ਹਾਂ। ਇਹ ਆਰਥਿਕ ਪੈਕੇਜ ਆਤਮਨਿਰਭਰ ਭਾਰਤ ਮੁਹਿੰਮ ਦੀ ਅਹਿਮ ਕੜੀ ਦੇ ਤੌਰ 'ਤੇ ਕੰਮ ਕਰੇਗਾ। ਹੁਣੇ ਜਿਹੇ ਸਰਕਾਰ ਨੇ ਕੋਰੋਨਾ ਸੰਕਟ ਨਾਲ ਜੁੜੇ ਜੋ ਆਰਥਿਕ ਐਲਾਨ ਕੀਤੇ ਸਨ, ਜੋ ਰਿਜ਼ਰਵ ਬੈਂਕ ਦੇ ਫ਼ੈਸਲੇ ਸਨ ਤੇ ਅੱਜ ਜਿਸ ਆਰਥਿਕ ਪੈਕੇਜ ਦਾ ਐਲਾਨ ਹੋ ਰਿਹਾ ਹੈ, ਉਸ ਨੂੰ ਜੋੜ ਦੇਈਏ ਤਾਂ ਇਹ ਕਰੀਬ 20 ਲੱਖ ਕਰੋੜ ਰੁਪਏ ਦਾ ਹੈ। ਇਹ ਪੈਕੇਜ ਭਾਰਤ ਦੀ ਜੀਡੀਪੀ ਦਾ ਲਗਪਗ 10 ਫ਼ੀਸਦੀ ਹੈ।''

ਉਨ੍ਹਾਂ ਨੇ ਕਿਹਾ, ''ਇਨ੍ਹਾਂ ਜ਼ਰੀਏ ਦੇਸ਼ ਦੇ ਵੱਖ-ਵੱਖ ਵਰਗਾਂ ਨੂੰ, ਆਰਥਿਕ ਵਿਵਸਥਾ ਦੀਆਂ ਕੜੀਆਂ ਨੂੰ 20 ਲੱਖ ਕਰੋੜ ਰੁਪਏ ਦੀ ਮਜ਼ਬੂਤੀ ਮਿਲੇਗੀ।'' ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਵਿਸ਼ੇਸ਼ ਆਰਥਿਕ ਪੈਕੇਜ ਵਿਚ ਜ਼ਮੀਨ, ਮਜ਼ਦੂਰੀ, ਨਕਦੀ ਤੇ ਕਾਨੂੰਨ 'ਤੇ ਜ਼ੋਰ ਦਿੱਤਾ ਜਾਵੇਗਾ। ਮੋਦੀ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬੁੱਧਵਾਰ ਨੂੰ ਵਿਸ਼ੇਸ਼ ਆਰਥਿਕ ਪੈਕੇਜ ਨਾਲ ਜੁੜੀ ਜਾਣਕਾਰੀ ਸਾਂਝਾ ਕਰੇਗੀ।

ਏਅਰ ਇੰਡੀਆ ਦੇ ਪੰਜ ਪਾਇਲਟਾਂ ਨੂੰ ਕਰੋਨਾ

ਮੁੰਬਈ, ਮਈ 2020 -(ਏਜੰਸੀ)-
ਏਅਰ ਇੰਡੀਆ ਦੇ ਪੰਜ ਪਾਇਲਟਾਂ ਨੂੰ ਕਰੋਨਾ ਹੋ ਗਿਆ ਹੈ। ਏਅਰ ਇੰਡੀਆ ਵੱਲੋਂ ਵਿਦੇਸ਼ਾ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਦੀ ਮੁਹਿੰਮ ਚਲਾਈ ਗਈ ਹੈ। ਕੰਪਨੀ ਨੇ ਆਪਣੇ ਪਾਇਲਟਾਂ ਨੂੰ ਉਡਾਣ ਭਰਨ ਤੋਂ ਪਹਿਲਾਂ ਕਰੋਨਾ ਦੀ ਜਾਂਚ ਕਰਨ ਲਈ ਕਿਹਾ ਸੀ ਤੇ ਪੰਜ ਪਾਇਲਟਾਂ ਦੇ ਕਰੋਨਾ ਨਮੂਨੇ ਪਾਜ਼ੇਟਿਵ ਆੲ ਹਨ। ਇਨ੍ਹਾਂ ਪਾਇਲਟਾਂ ਦਾ ਕਈ ਵਾਰ ਟੈਸਟ ਕੀਤਾ ਗਿਆ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੰਜਾਂ ਪਾਇਲਟਾਂ ਨੇ ਤਿੰਨ ਹਫ਼ਤਿਆਂ ਵਿਚ ਕੋਈ ਵੀ ਜਹਾਜ਼ ਨਹੀਂ ਉਡਾਇਆ। ਇਨ੍ਹਾਂ ਨੇ 20 ਅਪਰੈਲ ਤੋਂ ਪਹਿਲਾਂ ਚੀਨ ਲਈ ਕਾਰਗੋ ਉਡਾਣਾਂ ਭਰੀਆਂ ਸਨ। 

ਬੀਐੱਸਐੱਫ਼ ਜਵਾਨ ਨੇ ਸਹਿਕਰਮੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ

ਨਵੀਂ ਦਿੱਲੀ, ਮਈ 2020 -(ਏਜੰਸੀ )-ਮਨੀਪੁਰ ਦੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਇਕ ਕੈਂਪ ਵਿੱਚ ਸੋਮਵਾਰ ਸਵੇਰੇ ਇਕ ਬੀਐੱਸਐੱਫ਼ ਜਵਾਨ (ਹੈੱਡ ਕਾਂਸਟੇਬਲ) ਨੇ ਆਪਣੇ ਸਹਿਕਰਮੀ (ਕਾਂਸਟੇਬਲ) ਨੂੰ ਗੋਲੀ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਮਗਰੋਂ ਕਾਂਸਟੇਬਲ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਦੋਂ ਕਿ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਹੈ।  

ਪੰਜਾਬ ਦੇ ਨਾਲ ਬਿਹਾਰ, ਮਹਾਰਾਸ਼ਟਰ, ਬੰਗਾਲ ਤੇ ਤੇਲੰਗਾਨਾ ਨੇ ਲਾਕਡਾਊਨ ਵਧਾਉਣ ਦੀ ਮੰਗ ਕੀਤੀ, ਗੁਜਰਾਤ ਦਾ ਵਿਰੋਧ

 

ਨਵੀਂ ਦਿੱਲੀ, ਮਈ 2020 -(ਏਜੰਸੀ)-

ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਦੇਸ਼ ਵਿਚ ਲਾਗੂ ਲਾਕਡਾਊਨ ਤੋਂ ਬਾਹਰ ਨਿਕਲਣ ਲਈ ਸੋਮਵਾਰ ਦੁਪਹਿਰ ਤਿੰਨ ਵਜੇ ਤੋਂ ਪੀਐੱਮ ਨਰਿੰਦਰ ਮੋਦੀ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰ ਰਹੇ ਹਨ। ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਪੀਐੱਮ ਮੋਦੀ ਪੰਜਵੀਂ ਵਾਰ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਹਨ।

-ਵੀਡੀਓ ਕਾਨਫਰੰਸਿੰਗ ਵਿਚ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਾਕਡਾਊਨ ਵਧਾਉਣ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਬਚਾਉਣੀ ਜ਼ਰੂਰੀ ਹੈ। ਤਿੰਨ ਮਹੀਨੇ ਲਈ ਵਿੱਤੀ ਮਦਦ ਦਿੱਤੀ ਜਾਵੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਟੈਸਟਿੰਗ ਵਧਾਉਣ ਲਈ ਰਣਨੀਤੀ ਬਣਾਈ ਜਾਵੇ। ਲਾਕਡਾਊਨ ਤੋਂ ਬਾਹਰ ਆਉਣ ਦੀ ਰਣਨੀਤੀ ਬਣਾਈ ਜਾਵੇ।

-ਗੁਜਰਾਤ ਦੇ ਸੀਐੱਮ ਵਿਜੇ ਰੂਪਾਣੀ ਨੇ ਲਾਕਡਾਊਨ ਵਧਾਉਣ ਦਾ ਵਿਰੋਧ ਕੀਤਾ ਹੈ। ਗੁਜਰਾਤ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਵਿਚ ਸ਼ਾਮਲ ਹੈ, ਜਿਥੇ ਮਹਾਰਾਸ਼ਟਰ ਤੋਂ ਬਾਅਦ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਹਨ।

-ਛੱਤੀਸਗੜ੍ਹ ਦੇ ਸੀਐੱਮ ਭੂਪੇਸ਼ ਬਘੇਲ ਨੇ ਕਿਹਾ ਕਿ ਸੂਬੇ ਅੰਦਰ ਆਰਥਿਕ ਗਤੀਵਿਧੀਆਂ ਦੇ ਸੰਚਾਲਨ ਦੇ ਫ਼ੈਸਲੇ ਦਾ ਅਧਿਕਾਰ ਸੂਬਾ ਸਰਕਾਰ ਨੂੰ ਮਿਲਣਾ ਚਾਹੀਦਾ ਹੈ। ਕੋਰੋਨਾ ਸੰਕ੍ਰਮਣ ਨੂੰ ਲੈ ਕੇ ਰੈੱਡ ਜ਼ੋਨ, ਗ੍ਰੀਨ ਜ਼ੋਨ ਤੇ ਆਰੇਂਜ ਜ਼ੋਨ ਦੇ ਨਿਰਧਾਰਣ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਰੈਗੂਲਰ ਟਰੇਨ ਤੇ ਹਵਾਈ ਸੇਵਾ, ਅੰਤਰਰਾਜੀ ਬੱਸ ਆਵਾਜਾਈ ਦੀ ਸ਼ੁਰੂਆਤ ਸੂਬਾ ਸਰਕਾਰਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਮਨਰੇਗਾ ਵਿਚ 200 ਦਿਨ ਦੀ ਮਜ਼ਦੂਰੀ ਦਿੱਤੀ ਜਾਵੇ।

-ਤੇਲੰਗਾਨਾ ਦੇ ਸੀਐੱਮ ਕੇ ਚੰਦਰਸ਼ੇਖਰ ਰਾਵ ਨੇ ਲਾਕਡਾਊਨ ਵਧਾਉਣ ਦੀ ਮੰਗ ਦਾ ਸਮਰਥਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੈਸੇਂਜਰ ਟਰੇਨ ਚਲਾਉਣ ਨਾਲ ਕੋਰੋਨਾ ਸੰਕ੍ਰਮਣ ਦਾ ਖ਼ਤਰਾ ਹੈ।

-ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਵੀ ਲਾਕਡਾਊਨ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਲਕਾਕਡਾਊਨ ਵਧਾਏ ਬਿਨਾਂ ਅੱਗੇ ਵਧਣਾ ਸੰਭਵ ਨਹੀਂ ਹੈ।

-ਤਾਮਿਲਨਾਡੂ ਦੇ ਸੀਐੱਮ ਕੇ. ਪਲਾਨੀਸਵਾਮੀ ਨੇ ਕਿਹਾ ਕਿ ਜਿਵੇਂ ਕਿ ਚੇਨੱਈ ਵਿਚ ਪਾਜ਼ੇਟਿਵ ਮਾਮਲੇ ਵੱਧ ਰਹੇ ਹਨ, ਤਾਮਿਨਲਾਡੂ ਵਿਚ 31 ਮਈ ਤਕ ਟਰੇਨ ਸੇਵਾ ਦੀ ਇਜਾਜ਼ਤ ਨਾ ਦਿੱਤੀ ਜਾਵੇ।

-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲਾਕਡਾਊਨ ਨੂੰ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਲਾਕਡਾਊਨ ਨਹੀਂ ਵਧਾਇਆ ਗਿਆ ਤਾਂ ਬਾਹਰ ਤੋਂ ਲੋਕ ਆ ਜਾਣਗੇ। ਇਸ ਨਾਲ ਕੋਰੋਨਾ ਵਾਇਰਸ ਦਾ ਸੰਕਟ ਡੂੰਘਾ ਹੋ ਸਕਦਾ ਹੈ।

-ਸੂਤਰਾਂ ਅਨੁਸਾਰ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੈਠਕ ਵਿਚ ਕਿਹਾ ਕਿ ਅਰੋਗਿਆ ਸੇਤੂ ਐਪ ਕੋਰੋਨਾ ਵਾਇਰਸ ਨੂੰ ਟਰੈਕ ਕਰਨ ਤੇ ਉਸ ਨਾਲ ਲੜਨ ਵਿਚ ਬਹੁਤ ਮਦਦਗਾਰ ਹੈ। ਇਸ ਨੂੰ ਲੋਕਾਂ ਤਕ ਪਹੁੰਚਾਓ।

ਭਾਰਤ ਚ ਕੋਰੋਨਾ ਦਾ ਕਹਿਰ 24 ਘੰਟੇ ਅੰਦਰ  97 ਮੌਤਾਂ

ਲਾਕਡਾਊਨ ਦੇ ਆਖ਼ਰੀ ਪੜਾਅ 'ਚ ਵੀ ਬੇਕਾਬੂ ਰਹੇਗਾ ਕੋਰੋਨਾ

ਦੇਸ਼ ਦੇ ਕੁਝ ਸੂਬਿਆਂ 'ਚ ਇਨਫੈਕਸ਼ਨ ਦੀ ਸਥਿਤੀ ਬੇਹੱਦ ਖ਼ਰਾਬ

ਦਿੱਲੀ, ਮਈ 2020 -(ਏਜੰਸੀ)-
ਕਰੋਨਾਵਾਇਰਸ ਨਾਲ ਦੇਸ਼ ਵਿਚ ਸੋਮਵਾਰ ਤਕ ਮ੍ਰਿਤਕਾਂ ਦੀ ਗਿਣਤੀ ਵਧ ਕਿ 2206 ਤਕ ਪਹੁੰਚ ਗਈ। ਸਿਹਤ ਮੰਤਰਾਲੇ ਅਨੁਸਾਰ ਵਾਇਰਸ ਪੀੜਤਾਂ ਦੀ ਗਿਣਤੀ ਵਧ ਕਿ 67,152 ਹੋ ਗਈ ਹੈ ਜਦਕਿ ਪਿਛਲੇ 24 ਘੰਟਿਆਂ ਦੌਰਾਨ 97 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੰਤਰਾਲੇ ਨੇ ਦੱਸਿਆ ਕਿ ਵਾਇਰਸ ਪੀੜਤ 44,029 ਵਿਅਕਤੀਆਂ ਦਾ ਇਲਾਜ ਹੋ ਰਿਹਾ ਹੈ ਜਦਕਿ 20,916 ਵਿਅਕਤੀ ਠੀਕ ਹੋ ਚੁੱਕੇ ਹਨ। ਮੰਤਰਾਲੇ ਅਨੁਸਾਰ ਹੁਣ ਤਕ 31.15 ਫੀਸਦੀ ਲੋਕ ਠੀਕ ਹੋ ਚੁੱਕੇ ਹਨ।  

ਕੋਰੋਨਾ ਵਾਇਰਸ ਦੇ ਵਧਦੇ ਇਨਫੈਕਸ਼ਨ ਨੂੰ ਰੋਕਣ ਲਈ ਲਾਗੂ ਕੀਤਾ ਗਿਆ ਤੀਜਾ ਲਾਕਡਾਊਨ ਵੀ ਹੁਣ ਆਪਣੇ ਆਖ਼ਰੀ ਪੜਾਅ 'ਚ ਪੁੱਜ ਗਿਆ ਹੈ ਪਰ ਮਹਾਮਾਰੀ ਦੇ ਪਸਾਰ 'ਤੇ ਰੋਕ ਲੱਗਦੀ ਨਜ਼ਰ ਨਹੀਂ ਆ ਰਹੀ। ਦੇਸ਼ ਦੇ ਕੁਝ ਚੋਣਵੇਂ ਸੂਬਿਆਂ 'ਚ ਇਨਫੈਕਸ਼ਨ ਦੀ ਸਥਿਤੀ ਬੇਹੱਦ ਖ਼ਰਾਬ ਹੁੰਦੀ ਜਾ ਰਹੀ ਹੈ, ਜਿਸ 'ਚ ਮਹਾਰਾਸ਼ਟਰ, ਗੁਜਰਾਤ ਤੇ ਤਾਮਿਲਨਾਡੂ ਮੁੱਖ ਹਨ। ਸੋਮਵਾਰ ਨੂੰ ਇਨ੍ਹਾਂ ਸੂਬਿਆਂ 'ਚ ਸਭ ਤੋਂ ਜ਼ਿਆਦਾ ਮਾਮਲੇ ਮਿਲੇ ਤੇ ਦੇਸ਼ 'ਚ ਨਵੇਂ ਮਾਮਲਿਆਂ ਦੇ ਅੰਕੜਾ ਇਕ ਵਾਰ ਫਿਰ ਤਿੰਨ ਹਜ਼ਾਰ ਨੂੰ ਪਾਰ ਕਰ ਗਿਆ। ਦੇਸ਼ 'ਚ ਹੁਣ ਤਕ 70 ਹਜ਼ਾਰ ਤੋਂ ਜ਼ਿਆਦਾ ਇਨਫੈਕਟਿਡ ਸਾਹਮਣੇ ਆਏ ਤੇ 2,200 ਤੋਂ ਜ਼ਿਆਦਾ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਹੁਣ ਤਕ 22 ਹਜ਼ਾਰ ਤੋਂ ਜ਼ਿਆਦਾ ਲੋਕ ਸਿਹਤਮੰਦ ਵੀ ਹੋਏ ਹਨ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 4,213 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਗਿਣਤੀ 67,152 ਹੋ ਗਈ ਹੈ। ਇਸ ਦੌਰਾਨ 97 ਲੋਕਾਂ ਦੀ ਮੌਤ ਹੋਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ 2,206 ਹੋ ਗਈ ਹੈ। ਇਨ੍ਹਾਂ ਅੰਕੜਿਆਂ 'ਚ ਐਤਵਾਰ ਸਵੇਰੇ ਤੋਂ ਸੋਮਵਾਰ ਸਵੇਰੇ ਅੱਠ ਵਜੇ ਤਕ ਦੇ ਮਾਮਲੇ ਸਾਹਮਣੇ ਹਨ। 

ਸੂਬੇ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ 3,293 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦਾ ਅੰਕੜਾ 70,480 'ਤੇ ਪੁੱਜ ਗਿਆ ਹੈ। ਇਸ ਮਹਾਮਾਰੀ ਨਾਲ ਦੇਸ਼ 'ਚ ਹੁਣ ਤਕ 2,117 ਲੋਕਾਂ ਦੀ ਮੌਤ ਹੋਈ ਹੈ। ਸੋਮਵਾਰ ਨੂੰ 78 ਲੋਕਾਂ ਦੀ ਜਾਨ ਗਈ, ਜਿਸ 'ਚ ਮਹਾਰਾਸ਼ਟਰ 'ਚ 36, ਗੁਜਰਾਤ 'ਚ 20, ਤਾਮਿਲਨਾਡੂ 'ਚ ਛੇ, ਰਾਜਸਥਾਨ 'ਚ ਦੋ ਤੇ ਪੰਜਾਬ, ਹਰਿਆਣਾ ਤੇ ਜੰਮੂ-ਕਸ਼ਮੀਰ 'ਚ ਇਕ-ਇਕ ਮੌਤ ਸ਼ਾਮਲ ਹੈ।

ਭਾਰਤ 'ਚ ਹੁਣ ਤਕ 2009 ਮੌਤਾਂ

ਮਹਾਰਾਸ਼ਟਰ 'ਚ 20 ਹਜ਼ਾਰ ਦੇ ਪਾਰ ਪੁੱਜੇ ਕੋਰੋਨਾ ਪੀੜਤ

ਨਵੀਂ ਦਿੱਲੀ , ਮਈ 2020 -(ਏਜੰਸੀ)- ਭਾਰਤ ਵਿਚ ਜਿਥੇ ਕੇ ਸਭ ਤੋਂ ਜਾਂਦੇ ਲੋਕ ਕੋਰੋਨਾ ਵਾਇਰਸ ਨਾਲ ਭਰ ਬਾਬਤ ਹਨ ਉਹ ਹੈ ਮਹਾਰਾਸ਼ਟਰ। ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡਾਂ ਦੀ ਗਿਣਤੀ 20 ਹਜ਼ਾਰ ਨੂੰ ਪਾਰ ਕਰ ਗਈ ਹੈ। ਸ਼ਨਿਚਰਵਾਰ ਨੂੰ ਲਗਾਤਾਰ ਚੌਥੇ ਦਿਨ ਇਕ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਦੇਸ਼ 'ਚ ਹੁਣ ਤਕ ਇਸ ਮਹਾਮਾਰੀ ਨਾਲ ਦੋ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨਿਚਰਵਾਰ ਨੂੰ 94 ਲੋਕਾਂ ਦੀ ਜਾਨ ਗਈ ਤੇ ਢਾਈ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ।

ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 95 ਲੋਕਾਂ ਦੀ ਮੌਤ ਹੋ ਗਈ ਹੈ ਤੇ 3,320 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ 1,981 ਤੇ ਇਨਫੈਕਟਿਡਾਂ ਦੀ ਗਿਣਤੀ 59,662 ਹੋ ਗਈ ਹੈ। ਜਦਕਿ 17,846 ਲੋਕ ਹਾਲੇ ਤਕ ਪੂਰੀ ਤਰ੍ਹਾਂ ਸਿਹਤਮੰਦ ਵੀ ਹੋਏ ਹਨ ਪਰ ਇਸ ਅੰਕੜੇ 'ਚ ਸ਼ੁੱਕਰਵਾਰ ਸਵੇਰੇ ਤੋਂ ਸ਼ਨਿਚਰਵਾਰ ਸਵੇਰੇ ਅੱਠ ਵਜੇ ਤਕ ਦੇ ਮਾਮਲੇ ਸ਼ਾਮਲ ਹਨ। ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਇਕੱਠੀਆਂ ਕਰਦੀਆਂ ਹਨ।

ਸੂਬੇ ਤੇ ਕੇਂਦਰ ਸ਼ਾਸਤ ਸੂਬਿਆਂ ਤੋਂ ਮਿਲੀਆਂ ਸੂਚਨਾਵਾਂ ਮੁਤਾਬਕ ਕੋਰੋਨਾ ਮਾਹਮਾਰੀ ਨਾਲ ਇਨਫੈਕਸ਼ਨ ਦੇ 2,729 ਨਵੇਂ ਮਾਮਲੇ ਸਾਹਮਣੇ ਆਏ ਤੇ ਕੁਲ ਗਿਣਤੀ 62,476 'ਤੇ ਪੁੱਜ ਗਈ। ਜਦਕਿ, ਹੁਣ ਤਕ 2,009 ਲੋਕਾਂ ਦੀ ਇਸ ਨਾਲ ਜਾਨ ਵੀ ਜਾ ਚੁੱਕੀ ਹੈ। ਸ਼ਨਿਚਰਵਾਰ ਨੂੰ ਦੇਸ਼ 'ਚ ਕੁਲ 94 ਲੋਕਾਂ ਦੀ ਮੌਤ ਹੋਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 48, ਗੁਜਰਾਤ 'ਚ 23, ਬੰਗਾਲ 'ਚ 11, ਆਂਧਰ ਪ੍ਰਦੇਸ਼ ਤੇ ਤਾਮਿਲਨਾਡੂ 'ਚ ਚਾਰ-ਚਾਰ ਤੇ ਪੰਜਾਬ ਤੇ ਮੱਧ ਪ੍ਰਦੇਸ਼ 'ਚ ਦੋ-ਦੋ ਮੌਤਾਂ ਸ਼ਾਮਲ ਹਨ। ਗੁਜਰਾਤ 'ਚ ਜੋ 23 ਮੌਤਾਂ ਹੋਈਆਂ ਹਨ, ਉਨ੍ਹਾਂ ਵਿਚੋਂ 20 ਸਿਰਫ ਅਹਿਮਦਾਬਾਦ 'ਚ ਹੋਈਆਂ ਹਨ।

ਮਹਾਰਾਸ਼ਟਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਚੌਥੇ ਦਿਨ ਹਜ਼ਾਰ ਤੋਂ ਜ਼ਿਆਦਾ ਮਾਮਲੇ

ਮਹਾਰਾਸ਼ਟਰ 'ਚ ਲਗਾਤਾਰ ਚੌਥੇ ਦਿਨ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਸ਼ਨਿਚਰਵਾਰ ਨੂੰ ਮਿਲੇ 1,165 ਨਵੇਂ ਕੇਸਾਂ ਨਾਲ ਹੀ ਸੂਬੇ 'ਚ ਇਨਫੈਕਟਿਡਾਂ ਦੀ ਗਿਣਤੀ 20,228 ਹੋ ਗਈ ਹੈ। ਸੂਬੇ 'ਚ ਮਰਨ ਵਾਲਿਆਂ ਦਾ ਅੰਕੜਾ ਵੀ 779 ਹੋ ਗਿਆ ਹੈ।

ਦਿੱਲੀ 'ਚ 224 ਨਵੇਂ ਮਾਮਲੇ

ਕੌਮੀ ਰਾਜਧਾਨੀ ਦਿੱਲੀ 'ਚ 224 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨਫੈਕਟਿਡਾਂ ਦੀ ਗਿਣਤੀ 6,542 ਹੋ ਗਈ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਰਾਜਧਾਨੀ 'ਚ ਲਗਾਤਾਰ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਸਨ, ਉਸ ਦੀ ਤੁਲਨਾ 'ਚ ਸ਼ਨਿਚਰਵਾਰ ਨੂੰ ਘੱਟ ਕੇਸ ਮਿਲੇ, ਜੋ ਰਾਹਤ ਦੀ ਗੱਲ ਹੈ।

ਗੁਜਰਾਤ ਦੇ ਸ਼ਹਿਰ ਅਹਿਮਦਾਬਾਦ 'ਚ ਹਾਲਾਤ ਚਿੰਤਾਜਨਕ

ਗੁਜਰਾਤ 'ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਪਰ ਜ਼ਿਆਦਾਤਰ ਮਾਮਲੇ ਰਾਜਧਾਨੀ ਅਹਿਮਦਾਬਾਦ 'ਚ ਹੀ ਮਿਲ ਰਹੇ ਹਨ। ਸ਼ਨਿਚਰਵਾਰ ਨੂੰ ਸੂਬੇ 'ਚ 394 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ 'ਚ ਅਹਿਮਦਾਬਾਦ 'ਚ ਹੀ 380 ਮਾਮਲੇ ਸਨ। ਕੁਲ ਇਨਫੈਕਟਿਡਾਂ ਦੀ ਦੋ ਤਿਹਾਈ ਗਿਣਤੀ ਗਿਣਤੀ ਅਹਿਮਦਾਬਾਦ 'ਚ ਹੀ ਹੈ। ਹੁਣ ਤਕ ਸੂਬੇ 'ਚ 7,797 ਲੋਕ ਇਨਫੈਕਟਿਡ ਹੋਏ ਹਨ, ਜਿਸ 'ਚ ਅਹਿਮਦਾਬਾਦ 'ਚ ਹੀ 5,540 ਮਾਮਲੇ ਹਨ।

ਤਾਮਿਲਨਾਡੂ 

ਪਿਛਲੇ ਕੁਝ ਦਿਨਾਂ ਤੋਂ ਤਾਮਿਲਨਾਡੂ 'ਚ ਨਵੇਂ ਮਾਮਲਿਆਂ 'ਚ ਜੋ ਤੇਜ਼ੀ ਆਈ ਹੈ ਉਹ ਬਣੀ ਹੋਈ ਹੈ। ਸੂਬੇ 'ਚ ਹੋਰ 526 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 6,535 ਹੋ ਗਈ ਹੈ।

ਜੇ ਅਸੀਂ ਸਿਰਫ ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ ਤੇ ਦਿੱਲੀ ਦੀ ਗੱਲ ਕਰੀਏ ਤਾਂ ਨਵੇਂ ਮਾਮਲਿਆਂ 'ਚ 80 ਫ਼ੀਸਦੀ ਤੋਂ ਜ਼ਿਆਦਾ ਮਾਮਲੇ ਸਿਰਫ ਇਨ੍ਹਾਂ ਚਾਰ ਸੂਬਿਆਂ 'ਚੋਂ ਮਿਲੇ ਹਨ। ਜੇ ਕੁਲ ਇਨਫੈਕਟਿਡਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਇਨ੍ਹਾਂ ਚਾਰ ਸੂਬਿਆਂ 'ਚ 65 ਤੋਂ ਜ਼ਿਆਦਾ ਮਾਮਲੇ ਹਨ।

ਬੰਗਾਲ 

ਬੰਗਾਲ 'ਚ ਕੋਰੋਨਾ ਨਾਲ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਹੁਣ ਤਕ 99 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ। ਸ਼ਨਿਚਰਵਾਰ ਨੂੰ 108 ਪਾਜ਼ੇਟਿਵ ਕੇਸ ਮਿਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ 1,786 ਹੋ ਗਈ ਹੈ। ਓਡੀਸ਼ਾ 'ਚ ਵੀ 24 ਨਵੇਂ ਮਾਮਲੇ ਹਨ ਤੇ ਅੰਕੜਾ 294 'ਤੇ ਪੁੱਜ ਗਿਆ ਹੈ।

ਆਂਧਰ ਪ੍ਰਦੇਸ਼ ਤੇ ਕਰਟਨਾਕ 'ਚ ਵੀ ਵਧੇ ਕੇਸ

ਆਂਧਰ ਪ੍ਰਦੇਸ਼ ਤੇ ਕਰਨਾਟਕ 'ਚ ਵੀ ਮਾਮਲੇ ਵਧ ਰਹੇ ਹਨ ਪਰ ਸਥਿਤੀ ਕਾਬੂ 'ਚ ਨਜ਼ਰ ਆ ਰਹੀ ਹੈ। ਆਂਧਰ ਪ੍ਰਦੇਸ਼ 'ਚ 43 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦੀ ਗਿਣਤੀ 1,930 ਹੋ ਗਈ ਹੈ, ਜਦਕਿ 41 ਨਵੇਂ ਕੇਸਾਂ ਨਾਲ ਕਰਨਾਟਕ 'ਚ 794 ਇਨਫੈਕਟਿਡ ਹੋ ਗਏ ਹਨ। ਕੇਰਲ 'ਚ ਵੀ ਜ਼ਰੂਰ ਮਾਮਲੇ ਰੁਕ ਗਏ ਹਨ। ਸਿਰਫ ਦੋ ਨਵੇਂ ਮਾਮਲੇ ਮਿਲੇ ਤੇ ਇਨਫੈਕਟਿਡਾਂ ਦੀ ਗਿਣਤੀ 505 ਹੋ ਗਈ ਹੈ।

ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਵੀ ਸਥਿਤੀ ਖਰਾਬ

 ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਵੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਨਵੇਂ ਮਾਮਲਿਆਂ 'ਚ ਕਮੀ ਨਹੀਂ ਆ ਰਹੀ ਹੈ। ਮੱਧ ਪ੍ਰਦੇਸ਼ 'ਚ ਹੋਰ 53 ਨਵੇਂ ਮਰੀਜ਼ ਮਿਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ 3,408 ਹੋ ਗਈ ਹੈ, ਜਦਕਿ 76 ਨਵੇਂ ਕੇਸ ਨਾਲ ਰਾਜਸਥਾਨ 'ਚ ਵੀ ਮਰੀਜ਼ਾਂ ਦਾ ਅੰਕੜਾ 3,665 'ਤੇ ਪੁੱਜ ਗਿਆ ਹੈ।

ਪੰਜਾਬ ਅਤੇ ਚੰਡੀਗੜ੍ਹ 

ਇਸੇ ਤਰ੍ਹਾਂ ਪੰਜਾਬ 'ਚ 28, ਚੰਡੀਗੜ੍ਹ 'ਚ 20 ਤੇ ਜੰਮੂ-ਕਸ਼ਮੀਰ 'ਚ 13 ਨਵੇਂ ਕੇਸ ਮਿਲੇ ਹਨ ਤੇ ਇਨ੍ਹਾਂ ਸੂਬਿਆਂ 'ਚ ਇਨਫੈਕਟਿਡਾਂ ਦੀ ਗਿਣਤੀ ਕ੍ਰਮਵਾਰ 1,779, 168 ਤੇ 836 ਹੋ ਗਈ ਹੈ।

ਦੇਸ਼ 'ਚ ਕੋਰੋਨਾ ਨਾਲ 24 ਘੰਟਿਆਂ 'ਚ 103 ਮੌਤਾਂ

 60 ਹਜ਼ਾਰ ਦੇ ਕਰੀਬ ਪੁੱਜਿਆ ਅੰਕੜਾ

 ਮਹਾਰਾਸ਼ਟਰ 'ਚ ਤੀਜੇ ਦਿਨ ਵੀ ਇਕ ਹਜ਼ਾਰ ਤੋਂ ਵੱਧ ਮਾਮਲੇ

ਨਵੀਂ ਦਿੱਲੀ,ਮਈ 2020 -(ਏਜੰਸੀ)-

 ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਢਾਈ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸ਼ੁੱਕਰਵਾਰ ਨੂੰ ਵੀ 2600 ਤੋਂ ਵੱਧ ਨਵੇਂ ਕੇਸ ਮਿਲੇ ਤੇ 80 ਲੋਕਾਂ ਦੀ ਜਾਨ ਚਲੀ ਗਈ। ਇਨਫੈਕਟਿਡ ਦਾ ਅੰਕੜਾ 60 ਹਜ਼ਾਰ ਦੇ ਨੇੜੇ ਪਹੁੰਚ ਗਿਆ ਹੈ। ਸਭ ਤੋਂ ਵੱਧ ਮਹਾਰਾਸ਼ਟਰ 'ਚ ਇਕ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।

ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਮਹਾਰਾਸ਼ਟਰ 'ਚ ਇਕ ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਮਿਲੇ ਹਨ। ਬੁੱਧਵਾਰ ਤੇ ਵੀਰਵਾਰ ਨੂੰ 1200 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 3, 390 ਨਵੇਂ ਮਾਮਲੇ ਮਿਲੇ ਹਨ ਤੇ 103 ਲੋਕਾਂ ਦੀ ਮੌਤ ਹੋਈ ਹੈ ਤੇ ਇਸ ਦੇ ਨਾਲ ਹੀ ਇਨਫੈਕਟਿਡ ਦੀ ਗਿਣਤੀ 56, 342 ਤੇ ਮਰਨ ਵਾਲਿਆਂ ਦੀ ਗਿਣਤੀ 1, 886 ਹੋ ਗਈ ਹੈ। ਹੁਣ ਤਕ ਕਰੀਬ 19 ਹਜ਼ਾਰ ਲੋਕ ਸਿਹਤਮੰਦ ਵੀ ਹੋ ਚੁੱਕੇ ਹਨ। ਪਰ ਇਸ ਅੰਕੜੇ 'ਚ ਵੀਰਵਾਰ ਸਵੇਰ ਤੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਤਕ ਦੀਆਂ ਘਟਨਾਵਾਂ ਸ਼ਾਮਿਲ ਹਨ।

ਸੂਬਿਆਂ ਤੇ ਕੇਂਦਰ ਸ਼ਾਸਿਤ ਰਾਜਾਂ ਤੋਂ ਮਿਲੀਆਂ ਜਾਣਕਾਰੀਆਂ ਮੁਤਾਬਕ 2,686 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡ ਦੀ ਗਿਣਤੀ 59, 059 ਹੋ ਗਈ ਹੈ। ਜਦਕਿ ਮਰਨ ਵਾਲਿਆਂ ਦਾ ਅੰਕੜਾ 1,891 'ਤੇ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ 80 ਲੋਕਾਂ ਦੀ ਜਾਨ ਗਈ, ਜਿਸ 'ਚ ਮਹਾਰਾਸ਼ਟਰ 'ਚ 37, ਗੁਜਰਾਤ 'ਚ 24, ਬੰਗਾਲ 'ਚ 9, ਤਾਮਿਲਨਾਡੂ ਤੇ ਆਂਧਰ ਪ੍ਰਦੇਸ਼ 'ਚ ਤਿੰਨ-ਤਿੰਨ, ਚੰਡੀਗੜ੍ਹ 'ਚ ਦੋ ਤੇ ਰਾਜਸਥਾਨ ਤੇ ਪੰਜਾਬ 'ਚ ਇਕ-ਇਕ ਮੌਤ ਸ਼ਾਮਿਲ ਹੈ।

ਮਹਾਰਾਸ਼ਟਰ 'ਚ ਹੋਰ 1,089 ਨਵੇਂ ਕੇਸ ਮਿਲੇ ਹਨ। ਲਗਾਤਾਰ ਤਿੰਨ ਦਿਨਾਂ ਤੋਂ ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਇਨਫੈਕਟਿਡ ਦੀ ਗਿਣਤੀ 19, 063 ਹੋ ਗਈ ਹੈ। ਹੁਣ ਤਕ 731 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁੰਬਈ ਦੀ ਧਾਰਾਵੀ ਬਸਤੀ 'ਚ 800 ਤੋਂ ਵੱਧ ਇਨਫੈਕਟਿਡ ਹੋ ਗਏ ਹਨ।

ਤਾਮਿਲਨਾਡੂ 'ਚ ਪਿਛਲੇ ਚਾਰ ਦਿਨਾਂ ਦੇ ਅੰਦਰ ਦੋ ਹਜ਼ਾਰ ਦੇ ਕਰੀਬ ਮਾਮਲੇ ਵਧ ਗਏ ਹਨ। ਸ਼ੁੱਕਰਵਾਰ ਨੂੰ 600 ਨਵੇਂ ਕੇਸ ਮਿਲੇ ਤੇ ਇਨਫੈਕਟਿਡ ਦਾ ਅੰਕੜਾ ਛੇ ਹਜ਼ਾਰ ਨੂੰ ਪਾਰ ਕਰ ਕੇ 6, 009 'ਤੇ ਪਹੁੰਚ ਗਿਆ।

ਗੁਜਰਾਤ 'ਚ ਵੀ ਲਗਾਤਾਰ ਇਨਫੈਕਸ਼ਨ ਦੇ ਮਾਮਲੇ ਵਧ ਰਹੇ ਹਨ। ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 7, 403 ਹੋ ਗਈ ਹੈ। ਸ਼ੁੱਕਰਵਾਰ ਨੂੰ 390 ਨਵੇਂ ਮਾਮਲੇ ਸਾਹਮਣੇ ਆਏ। ਬੰਗਾਲ 'ਚ ਵੀ 130 ਨਵੇਂ ਕੇਸ ਮਿਲੇ ਹਨ ਤੇ 1,678 'ਤੇ ਅੰਕੜਾ ਪਹੁੰਚ ਗਿਆ।

ਯੂਪੀ ਤੇ ਰਾਜਸਥਾਨ 'ਚ ਵੀ ਕੋਰੋਨਾ ਦੇ ਮਾਮਲੇ ਗੱਟ ਨਹੀਂ ਹੋ ਰਹੇ। ਉੱਤਰ ਪ੍ਰਦੇਸ਼ 'ਚ 74 ਤੇ ਰਾਜਸਥਾਨ 'ਚ 64 ਨਵੇਂ ਮਾਮਲੇ ਮਿਲੇ ਹਨ। ਦੋਵਾਂ ਸੂਬਿਆਂ 'ਚ ਲੜੀਵਾਰ 3,145 ਤੇ 3,491 ਇਨਫੈਕਟਿਡ ਮਿਲ ਚੁੱਕੇ ਹਨ। ਮੱਧ ਪ੍ਰਦੇਸ਼ 'ਚ ਵੀ 45 ਨਵੇਂ ਮਾਮਲਿਆਂ ਨਾਲ ਇਨਫੈਕਟਿਡ ਦੀ ਗਿਣਤੀ 3,285 ਹੋ ਗਈ ਹੈ। ਓਡੀਸ਼ਾ 'ਚ 52 ਨਵੇਂ ਕੇਸ ਮਿਲੇ ਹਨ, ਜਿਹੜੇ ਸੂਬੇ 'ਚ ਇਕ ਦਿਨ 'ਚ ਹੁਣ ਤਕ ਮਿਲੇ ਨਵੇਂ ਮਾਮਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਇਨਫੈਕਟਿਡ ਦਾ ਅੰਕੜਾ 272 'ਤੇ ਪਹੁੰਚ ਗਿਆ ਹੈ। 56 ਨਵੇਂ ਮਾਮਲਿਆਂ ਨਾਲ ਇਨਫੈਕਟਿਡ ਦੀ ਗਿਣਤੀ ਪੰਜਾਬ 'ਚ 1,753 ਤੇ 30 ਨਵੇਂ ਕੇਸਾਂ ਨਾਲ ਜੰਮੂ-ਕਸ਼ਮੀਰ 'ਚ 823 ਹੋ ਗਈ ਹੈ। ਬਿਹਾਰ 'ਚ 13 ਤੇ ਹਰਿਆਣਾ 'ਚ 20 ਨਵੇਂ ਕੇਸ ਮਿਲੇ ਹਨ। ਬਿਹਾਰ 'ਚ ਇਨਫੈਕਟਿਡ ਦੀ ਗਿਣਤੀ 563 ਤੇ ਹਰਿਆਣਾ 'ਚ 643 ਹੋ ਗਈ ਹੈ।

ਰੇਲ ਪੱਟੜੀ ਸਹਾਰੇ ਘਰਾਂ ਨੂੰ ਪਰਤ ਰਹੇ 14 ਮਜ਼ਦੂਰ ਮਾਲਗੱਡੀ ਨੇ ਦਰੜੇ

ਨਵੀਂ ਦਿੱਲੀ , ਮਈ 2020 -(ਏਜੰਸੀ)-ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਕ ਪਾਸੇ ਲਗਾਤਾਰ ਸਾਹਮਣੇ ਆਏ ਨਵੇਂ ਮਾਮਲੇ ਤੇ ਮਰਦੇ ਲੋਕ, ਤਾਂ ਦੂਸਰੇ ਪਾਸੇ ਲਾਕਡਾਊਨ ਕਾਰਨ ਠੱਪ ਪਈ ਅਰਥਵਿਵਸਥਾ। ਇਨ੍ਹਾਂ ਸਭ ਦੇ ਵਿਚਕਾਰ ਸਭ ਤੋਂ ਵੱਧ ਪਰੇਸ਼ਾਨੀ ਝੱਲ ਰਹੇ ਹਨ ਗ਼ਰੀਬ ਤੇ ਮਜ਼ਦੂਰ। ਉਹ ਮਜ਼ਦੂਰ ਜਿਹੜੇ ਕੰਮ ਦੀ ਤਲਾਸ਼ 'ਚ ਘਰੋਂ ਦੂਰ ਆਏ ਸਨ। ਹੁਣ ਉਨ੍ਹਾਂ ਨੇ ਆਪਣੇ ਘਰ ਜਾਣਾ ਹੈ। ਸਰਕਾਰਾਂ ਹਰ ਸੰਭਵ ਮਦਦ ਕਰ ਰਹੀਆਂ ਹਨ, ਪਰ ਬੇਸਬਰੀ ਵਧਦੀ ਜਾ ਰਹੀ ਹੈ। ਅਜਿਹੇ ਵਿਚ ਕਈ ਮਜ਼ਦੂਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇਕ ਹਾਦਸਾ ਵੀਰਵਾਰ ਦੇਰ ਰਾਤ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਹੋਇਆ। ਦੇਰ ਰਾਤ ਆਪਣੇ ਘਰ ਜਾ ਰਹੇ 14 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਇਹ ਰੇਲ ਪੱਟੜੀ ਸਹਾਰੇ ਜਾਲਨਾ ਤੋਂ ਭੁਸਾਵਲ ਜਾ ਰਹੇ ਸਨ। ਔਰੰਗਾਬਾਦ ਨੇੜੇ ਮਾਲਗੱਡੀ ਦੀ ਲਪੇਟ 'ਚ ਆਉਣ ਨਾਲ ਇਨ੍ਹਾਂ ਦੀ ਮੌਤ ਹੋ ਗਈ। ਸਾਰੇ ਮਜ਼ਦੂਰ ਛੱਤੀਸਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਭਾਰਤ ਔਖੇ ਵੇਲੇ ਦੁਨੀਆਂ ਨਾਲ ਖੜ੍ਹਾ -ਨਰਿੰਦਰ ਮੋਦੀ

ਦਿੱਲੀ, ਮਈ 2020 -(ਏਜੰਸੀ)-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਜਿੱਥੇ ਹਰੇਕ ਭਾਰਤੀ ਦੀ ਜ਼ਿੰਦਗੀ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਉਥੇ ਆਪਣੀਆਂ ਆਲਮੀ ਜ਼ਿੰਮੇਵਾਰੀਆਂ ਵੀ ਬਿਨਾਂ ਕਿਸੇ ਭੇਦਭਾਵ ਦੇ ਨਿਭਾਅ ਰਿਹਾ ਹੈ। ਬੁੱਧ ਪੂਰਨਿਮਾ ਮੌਕੇ ‘ਵੇਸਾਕ ਆਲਮੀ ਸਮਾਗਮ’ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਅਜਿਹੇ ਔਖੇ ਸਮੇਂ ’ਚ ਦੁਨੀਆਂ ਭਰ ’ਚ ਨਿਸ਼ਕਾਮ ਸੇਵਾ ਕਰਨ ਵਾਲੇ ਸਨਮਾਨ ਦੇ ਹੱਕਦਾਰ ਹਨ।’ ਉਨ੍ਹਾਂ ਕਿਹਾ, ‘ਅੱਜ ਅਸੀਂ ਸਾਰੇ ਮੁਸ਼ਕਿਲ ਹਾਲਾਤ ’ਚੋਂ ਨਿਕਲਣ ਲਈ ਲਗਾਤਾਰ ਡਟੇ ਹੋਏ ਹਾਂ ਤੇ ਮਿਲ ਕੇ ਕੰਮ ਕਰ ਰਹੇ ਹਾਂ। ਭਾਰਤ ਨਿਸ਼ਕਾਮ ਭਾਵ ਨਾਲ ਬਿਨਾਂ ਕੋਈ ਭੇਦਭਾਵ ਕੀਤੇ ਦੇਸ਼ ਤੇ ਦੁਨੀਆਂ ਦੇ ਸੰਕਟ ’ਚ ਘਿਰੇ ਲੋਕਾਂ ਨਾਲ ਖੜ੍ਹਾ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਭਰ ’ਚ ਉੱਥਲ-ਪੁੱਥਲ ਦੇ ਇਸ ਮਾਹੌਲ ’ਚ ਕਈ ਵਾਰ ਜਦੋਂ ਦੁੱਖ ਤੇ ਨਿਰਾਸ਼ਾ ਦਾ ਭਾਵ ਜ਼ਿਆਦਾ ਦਿਖਾਈ ਦਿੰਦਾ ਹੈ ਤਾਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਹੋਰ ਵੀ ਪ੍ਰਸੰਗਿਕ ਹੋ ਜਾਂਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਇਸ ਸੰਕਟ ਦੇ ਸਮੇਂ ਇੱਕ ਦੂਜੇ ਦੀ ਜਿੰਨੀ ਹੋ ਸਕੇ, ਮਦਦ ਕੀਤੀ ਜਾਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਬੁੱਧ ਪੂਰਨਿਮਾ ਦਾ ਇਹ ਸਮਾਗਮ ਕਰੋਨਾਵਾਇਰਸ ਮਹਾਮਾਰੀ ਕਾਰਨ ਆਨਲਾਈਨ ਕਰਵਾਇਆ ਗਿਆ ਹੈ।