ਨਵੀਂ ਦਿੱਲੀ, ਮਈ 2020 -(ਏਜੰਸੀ)- ਕਿਸਾਨਾਂ ਤੇ ਮਜ਼ਦੂਰਾਂ ਲਈ ਕੇਂਦਰ ਸਰਕਾਰ ਨੇ ਆਪਣਾ ਖਜਾਨਾ ਖੋਲ੍ਹ ਦਿੱਤਾ ਹੈ। ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸਰਕਾਰ ਦੀਆਂ ਵੱਖ ਯੋਜਨਾਵਾਂ ਤਹਿਤ ਕਿਸਾਨਾਂ ਦੀ ਮਦਦ ਕੀਤੀ ਜਾ ਚੁੱਕੀ ਹੈ। ਲਾਕਡਾਊਨ ਦੇ ਸਮੇਂ ਪੀਐੱਮ ਕਿਸਾਨ ਯੋਜਨਾ ਯਾਨੀ PM KISAN YOJNA ਤਹਿਤ 9.13 ਕਰੋੜ ਕਿਸਾਨਾਂ ਦੇ ਖਾਤਿਆਂ 'ਚ 18,235 ਕਰੋੜ ਰੁਪਏ ਜਮ੍ਹਾਂ ਕੀਤੇ ਹਨ। ਇਹ ਅੰਕੜਾ ਵਿੱਤ ਮੰਤਰਾਲਾ ਨੇ ਦੱਸਿਆ ਹੈ।
ਜਿਨ੍ਹਾਂ ਕਿਸਾਨਾਂ ਨੂੰ PM Kisan Yojna ਤੋਂ ਮਦਦ ਨਹੀਂ ਮਿਲੀ, ਉਹ ਕੀ ਕਰਨ ?
ਸਰਕਾਰ ਨੇ ਉਨ੍ਹਾਂ ਕਿਸਾਨਾਂ ਲਈ ਵਿਵਸਥਾ ਕੀਤੀ ਹੈ, ਜਿਨ੍ਹਾਂ ਨੂੰ ਅਜੇ ਤਕ PM Kisan Scheme ਦੀ ਇਹ ਸਹਾਇਤਾ ਰਾਸ਼ੀ ਨਹੀਂ ਮਿਲੀ ਹੈ। ਸਰਕਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਇਹ ਰਾਸ਼ੀ ਨਹੀਂ ਆਈ ਹੈ, ਉਹ ਆਪਣੇ ਕਿਸਾਨ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ। PM-Kisan Helpline 155621 ਜਾਂ ਟੋਲ ਫ੍ਰੀ 1800115526 ਨੰਬਰ 'ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਮੰਤਰਾਲਾ ਦੇ 011-23381092 'ਤੇ ਫੋਨ ਕੀਤਾ ਜਾ ਸਕਦਾ ਹੈ।
ਵੈੱਬਸਾਈਟ 'ਤੇ ਜਾ ਕੇ ਚੈੱਕ ਕਰੋ ਆਪਣਾ ਨਾਂ
PM KISAN Scheme ਦੀ ਵੈੱਬਸਾਈਟ 'ਤੇ ਉਨ੍ਹਾਂ ਕਿਸਾਨਾਂ ਦੀ ਪੂਰੀ ਲਿਸਟ ਮੌਜੂਦ ਹੈ, ਜਿਨ੍ਹਾਂ ਨੇ ਯੋਜਨਾ ਦਾ ਫਾਇਦਾ ਮਿਲਿਆ ਹੈ। pmkisan.gov.in 'ਤੇ ਜਾ ਕੇ ਇਹ ਲਿਸਟ ਦੇਖੀ ਜਾ ਸਕਦੀ ਹੈ। ਹੋਮ ਪੇਜ਼ 'ਤੇ ਮੈਨਿਊ ਬਾਰ ਫਾਰਮਰ ਕਾਰਨਰ 'ਤੇ ਜਾਓ ਤੇ ਫਿਰ 'ਲਾਭਰਾਥੀ ਸੂਚੀ' 'ਤੇ ਕਲਿੱਕ ਕਰੋ। ਸੂਬਾ, ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਤੇ ਪਿੰਡ ਚੁਣਨ ਤੇ ਪੂਰੀ ਲਿਸਟ ਸਾਹਮਣੇ ਆ ਜਾਵੇਗੀ। ਇਸ ਤੋਂ ਇਲਾਵਾ www.yojanagyan.in 'ਤੇ ਵੀ ਇਸ ਨਾਲ ਜੁੜੀ ਸਾਰੀ ਜਾਣਕਾਰੀ ਮੌਜੂਦ ਹੈ।