You are here

ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ 'ਚ ਸ਼ਾਮਲ, ਆਲਮੀ ਜਥੇਬੰਦੀ ਨੇ ਤਿਆਰ ਕੀਤੀ ਹੈ ਸੂਚੀ

ਇਸਲਾਮਾਬਾਦ/ਪਾਕਿਸਤਾਨ , ਮਈ 2020 - (ਏਜੰਸੀ) - ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਮਨਮੀਤ ਕੌਰ ਨੂੰ ਤੀਹ ਸਾਲ ਤੋਂ ਘੱਟ ਉਮਰ ਦੇ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ ਬਰਤਾਨੀਆ ਸਥਿਤ ਇਕ ਆਲਮੀ ਜਥੇਬੰਦੀ ਨੇ ਤਿਆਰ ਕੀਤੀ ਹੈ। 'ਦਿ ਸਿੱਖ ਗਰੁੱਪ' ਨਾਂ ਦੀ ਇਸ ਜਥੇਬੰਦੀ ਨੇ ਪਾਕਿਸਤਾਨ ਦੀ 25 ਸਾਲਾ ਮਨਮੀਤ ਕੌਰ ਨੂੰ ਇਸ ਸੂਚੀ ਵਿਚ ਸ਼ਾਮਲ ਕਰਦਿਆਂ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ 'ਦਿ ਐਕਸਪ੍ਰੈੱਸ ਟ੍ਰਿਬਿਊਨ' ਅਖ਼ਬਾਰ ਨੇ ਦਿੱਤੀ। ਮਨਮੀਤ ਨੂੰ ਅਗਲੇ ਸਾਲ ਬਰਤਾਨੀਆ ਵਿਚ ਕਰਵਾਏ ਜਾਣ ਵਾਲੇ ਪ੍ਰੋਗਰਾਮ ਵਿਚ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ। ਪਿਸ਼ਾਵਰ ਦੀ ਰਹਿਣ ਵਾਲੀ ਮਨਮੀਤ ਸਮਾਜ ਸੇਵੀ ਵੀ ਹੈ। ਉਸ ਨੂੰ ਘੱਟਗਿਣਤੀਆਂ ਲਈ ਕੰਮ ਕਰਨ ਲਈ ਪਾਕਿਸਤਾਨ ਵਿਚ ਵੀ ਕਈ ਪੁਰਸਕਾਰ ਮਿਲ ਚੁੱਕੇ ਹਨ।