ਪੰਜਾਬ ਦੇ ਨਾਲ ਬਿਹਾਰ, ਮਹਾਰਾਸ਼ਟਰ, ਬੰਗਾਲ ਤੇ ਤੇਲੰਗਾਨਾ ਨੇ ਲਾਕਡਾਊਨ ਵਧਾਉਣ ਦੀ ਮੰਗ ਕੀਤੀ, ਗੁਜਰਾਤ ਦਾ ਵਿਰੋਧ

 

ਨਵੀਂ ਦਿੱਲੀ, ਮਈ 2020 -(ਏਜੰਸੀ)-

ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਦੇਸ਼ ਵਿਚ ਲਾਗੂ ਲਾਕਡਾਊਨ ਤੋਂ ਬਾਹਰ ਨਿਕਲਣ ਲਈ ਸੋਮਵਾਰ ਦੁਪਹਿਰ ਤਿੰਨ ਵਜੇ ਤੋਂ ਪੀਐੱਮ ਨਰਿੰਦਰ ਮੋਦੀ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰ ਰਹੇ ਹਨ। ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਪੀਐੱਮ ਮੋਦੀ ਪੰਜਵੀਂ ਵਾਰ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਹਨ।

-ਵੀਡੀਓ ਕਾਨਫਰੰਸਿੰਗ ਵਿਚ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਾਕਡਾਊਨ ਵਧਾਉਣ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਜ਼ਿੰਦਗੀ ਬਚਾਉਣੀ ਜ਼ਰੂਰੀ ਹੈ। ਤਿੰਨ ਮਹੀਨੇ ਲਈ ਵਿੱਤੀ ਮਦਦ ਦਿੱਤੀ ਜਾਵੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਟੈਸਟਿੰਗ ਵਧਾਉਣ ਲਈ ਰਣਨੀਤੀ ਬਣਾਈ ਜਾਵੇ। ਲਾਕਡਾਊਨ ਤੋਂ ਬਾਹਰ ਆਉਣ ਦੀ ਰਣਨੀਤੀ ਬਣਾਈ ਜਾਵੇ।

-ਗੁਜਰਾਤ ਦੇ ਸੀਐੱਮ ਵਿਜੇ ਰੂਪਾਣੀ ਨੇ ਲਾਕਡਾਊਨ ਵਧਾਉਣ ਦਾ ਵਿਰੋਧ ਕੀਤਾ ਹੈ। ਗੁਜਰਾਤ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲਿਆਂ ਵਿਚ ਸ਼ਾਮਲ ਹੈ, ਜਿਥੇ ਮਹਾਰਾਸ਼ਟਰ ਤੋਂ ਬਾਅਦ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਹਨ।

-ਛੱਤੀਸਗੜ੍ਹ ਦੇ ਸੀਐੱਮ ਭੂਪੇਸ਼ ਬਘੇਲ ਨੇ ਕਿਹਾ ਕਿ ਸੂਬੇ ਅੰਦਰ ਆਰਥਿਕ ਗਤੀਵਿਧੀਆਂ ਦੇ ਸੰਚਾਲਨ ਦੇ ਫ਼ੈਸਲੇ ਦਾ ਅਧਿਕਾਰ ਸੂਬਾ ਸਰਕਾਰ ਨੂੰ ਮਿਲਣਾ ਚਾਹੀਦਾ ਹੈ। ਕੋਰੋਨਾ ਸੰਕ੍ਰਮਣ ਨੂੰ ਲੈ ਕੇ ਰੈੱਡ ਜ਼ੋਨ, ਗ੍ਰੀਨ ਜ਼ੋਨ ਤੇ ਆਰੇਂਜ ਜ਼ੋਨ ਦੇ ਨਿਰਧਾਰਣ ਦੀ ਜ਼ਿੰਮੇਵਾਰੀ ਸੂਬਾ ਸਰਕਾਰਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਰੈਗੂਲਰ ਟਰੇਨ ਤੇ ਹਵਾਈ ਸੇਵਾ, ਅੰਤਰਰਾਜੀ ਬੱਸ ਆਵਾਜਾਈ ਦੀ ਸ਼ੁਰੂਆਤ ਸੂਬਾ ਸਰਕਾਰਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਮਨਰੇਗਾ ਵਿਚ 200 ਦਿਨ ਦੀ ਮਜ਼ਦੂਰੀ ਦਿੱਤੀ ਜਾਵੇ।

-ਤੇਲੰਗਾਨਾ ਦੇ ਸੀਐੱਮ ਕੇ ਚੰਦਰਸ਼ੇਖਰ ਰਾਵ ਨੇ ਲਾਕਡਾਊਨ ਵਧਾਉਣ ਦੀ ਮੰਗ ਦਾ ਸਮਰਥਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੈਸੇਂਜਰ ਟਰੇਨ ਚਲਾਉਣ ਨਾਲ ਕੋਰੋਨਾ ਸੰਕ੍ਰਮਣ ਦਾ ਖ਼ਤਰਾ ਹੈ।

-ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਵੀ ਲਾਕਡਾਊਨ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਲਕਾਕਡਾਊਨ ਵਧਾਏ ਬਿਨਾਂ ਅੱਗੇ ਵਧਣਾ ਸੰਭਵ ਨਹੀਂ ਹੈ।

-ਤਾਮਿਲਨਾਡੂ ਦੇ ਸੀਐੱਮ ਕੇ. ਪਲਾਨੀਸਵਾਮੀ ਨੇ ਕਿਹਾ ਕਿ ਜਿਵੇਂ ਕਿ ਚੇਨੱਈ ਵਿਚ ਪਾਜ਼ੇਟਿਵ ਮਾਮਲੇ ਵੱਧ ਰਹੇ ਹਨ, ਤਾਮਿਨਲਾਡੂ ਵਿਚ 31 ਮਈ ਤਕ ਟਰੇਨ ਸੇਵਾ ਦੀ ਇਜਾਜ਼ਤ ਨਾ ਦਿੱਤੀ ਜਾਵੇ।

-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲਾਕਡਾਊਨ ਨੂੰ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਲਾਕਡਾਊਨ ਨਹੀਂ ਵਧਾਇਆ ਗਿਆ ਤਾਂ ਬਾਹਰ ਤੋਂ ਲੋਕ ਆ ਜਾਣਗੇ। ਇਸ ਨਾਲ ਕੋਰੋਨਾ ਵਾਇਰਸ ਦਾ ਸੰਕਟ ਡੂੰਘਾ ਹੋ ਸਕਦਾ ਹੈ।

-ਸੂਤਰਾਂ ਅਨੁਸਾਰ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੈਠਕ ਵਿਚ ਕਿਹਾ ਕਿ ਅਰੋਗਿਆ ਸੇਤੂ ਐਪ ਕੋਰੋਨਾ ਵਾਇਰਸ ਨੂੰ ਟਰੈਕ ਕਰਨ ਤੇ ਉਸ ਨਾਲ ਲੜਨ ਵਿਚ ਬਹੁਤ ਮਦਦਗਾਰ ਹੈ। ਇਸ ਨੂੰ ਲੋਕਾਂ ਤਕ ਪਹੁੰਚਾਓ।