ਲੁਧਿਆਣਾ, 8 ਅਕਤੂਬਰ (ਟੀ. ਕੇ. ) ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਪੰਜਾਬ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ,ਸਹਾਇਕ ਇੰਜੀਨੀਅਰ, ਉਪ ਮੰਡਲ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ (ਜੇ: ਈ: ਕਾਡਰ ਤੋਂ ਪਦ ਉੱਨਤ) ਦੀ ਨੁਮਾਇੰਦਾ ਜੱਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸ਼ੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਪੰਜਾਬ ਅਤੇ ਸਮੂਹ ਦਫਤਰੀ ਸਟਾਫ ਵੱਲੋਂ ਸਾਂਝੇ ਤੌਰ ਤੇ ਉਪ ਮੰਡਲ ਇੰਜੀਨੀਅਰ ਲਖਵਿੰਦਰ ਸਿੰਘ ਸੰਧੂ ਦੀ ਸੇਵਾ ਮੁਕਤੀ ਉਪਰੰਤ ਸ਼ਾਨਦਾਰ ਵਿਦਾਇਗੀ ਪਾਰਟੀ ਦੇ ਕੇ ਵਿਸ਼ੇਸ ਸਨਮਾਨ ਕੀਤਾ ਗਿਆ। ਇੰਜ: ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਅਤੇ ਇੰਜ: ਰਾਜਿੰਦਰ ਕੁਮਾਰ ਗੌੜ ਮੁੱਖ ਸਰਪ੍ਰਸਤ ਕੌਸਲ ਵੱਲੋਂ ਇੰਜ: ਸੰਧੂ ਵੱਲੋਂ ਨਿਭਾਈਆਂ ਗਈਆਂ ਜੱਥੇਬੰਦਕ ਅਤੇ ਵਿਭਾਗੀ ਸੇਵਾਵਾਂ ਦਾ ਵਿਸੇਸ਼ ਤੌਰ ਤੇ ਜ਼ਿਕਰ ਕਰਦੇ ਹੋਏ ਪ੍ਰਸੰਸਾ ਕੀਤੀ ਗਈ। ਇਸ ਸਨਮਾਨ ਸਮਾਗਮ ਵਿੱਚ ਇੰਜ: ਸ਼ਿਵਪ੍ਰੀਤ ਸਿੰਘ, ਇੰਜ: ਸੁਗੰਧ ਸਿੰਘ ਭੁੱਲਰ (ਦੋਵੇਂ ਕਾਰਜਕਾਰੀ ਇੰਜੀਨੀਅਰ) ਇੰਜ: ਨਰੇਸ਼ਇੰਦਰ ਸਿੰਘ ਵਾਲੀਆਂ,ਇੰਜ: ਜਸਵੀਰ ਸਿੰਘ ਜੱਸੀ (ਦੋਵੇਂ ਕਾਰਜਕਾਰੀ ਇੰਜੀਨੀਅਰ -ਸੇਵਾ ਮੁਕਤ) ਇਂਜ: ਹਰਪਾਲ ਸਿੰਘ ਬੈਂਸ, ਇੰਜ: ਕੁਲਵੰਤ ਸਿੰਘ ਸੰਧੂ, ਇੰਜ: ਕਰਨੈਲ ਸਿੰਘ ਸੈਣੀ, ਇੰਜ: ਗਜਿੰਦਰ ਸਿੰਘ ਚਾਹਲ, ਇੰਜ: ਸ਼ਰਨਜੀਤ ਸਿੰਘ ਮਾਵੀ (ਸਾਰੇ ਉਪ ਮੰਡਲ ਇੰਜੀਨੀਅਰ -ਸੇਵਾ ਮੁਕਤ) ਇੰਜ:ਮੁਨੀਸ਼ ਬਾਂਸਲ ਸਰਕਲ ਪ੍ਰਧਾਨ, ਇੰਜ: ਸੁਖਬੀਰ ਸਿੰਘ ਸਰਕਲ ਜਨਰਲ ਸਕੱਤਰ, ਇੰਜ: ਸੰਜੀਵ ਕੁਮਾਰ ਸ਼ਰਮਾ ਕਨਵੀਨਰ ਕੌਂਸਲ ਰੂਪਨਗਰ, ਇੰਜ: ਓਮ ਪ੍ਰਕਾਸ਼,ਇੰਜ: ਰਾਜ ਕੁਮਾਰ ਗਰਗ, ਇੰਜ: ਰਾਜੀਵ ਕੁਮਾਰ, ਇੰਜ: ਕਮਲਪ੍ਰੀਤ ਸਿੰਘ (ਸਾਰੇ ਜੂਨੀਅਰ/ਸਹਾਇਕ ਇੰਜੀਨੀਅਰ) ਸ੍ਰੀ ਕੁਸ਼ ਭੱਲਾ,ਸੀਨੀਅਰ ਸਹਾਇਕ, ਇੰਜ: ਮਹਿੰਦਰ ਸਿੰਘ ਮਲੋਆ ਪ੍ਰਧਾਨ ਮੁਲਾਜ਼ਮ ਤਾਲਮੇਲ ਸਾਂਝੀ ਕਮੇਟੀ ਗਮਾਡਾ, ਇੰਜ: ਰੇਸ਼ਮ ਸਿੰਘ ਗਮਾਡਾ, ਇੰਜ: ਹਰਮਨਜੀਤ ਸਿੰਘ ਧਾਲੀਵਾਲ ਵਾਈਸ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਇੰਜ: ਕੁਲਬੀਰ ਸਿੰਘ ਬੈਨੀਪਾਲ ਜੀ ਸੂਬਾ ਪ੍ਰੈਸ ਸਕੱਤਰ ਡੀ: ਈ: ਏ: ਲੋ: ਨਿ: ਵਿ:( ਭ ਤੇ ਮ ਸ਼ਾਖਾ) ਪੰਜਾਬ, ਇੰਜ਼: ਮੋਹਨ ਸਿੰਘ ਸਹੋਤਾ ਸੂਬਾ ਸੀਨੀਅਰ ਮੀਤ ਪ੍ਰਧਾਨ,ਇੰਜ: ਰਾਜੀਵ ਅਰੋੜਾ, ਇੰਜ: ਮਨਜੀਤ ਸਿੰਘ ਗੋਲਡੀ( ਦੋਵੇਂ ਉਪ ਮੰਡਲ ਇੰਜੀਨੀਅਰ) ਇੰਜ: ਹਰਿੰਦਰ ਸਿੰਘ ਗਿੱਲ ਸੂਬਾ ਪ੍ਰਧਾਨ ਜੇ ਈ/ਏ ਈ, ਉਪ ਮੰਡਲ ਅਫਸਰ ( ਪਦ ਉੱਨਤ) ਐਸ਼ੋਸੀਏਸ਼ਨ ਪੰਚਾਇਤੀ ਰਾਜ ਪੰਜਾਬ ਆਦਿ ਸਮੇਤ, ਸਮੂਹ ਦਫਤਰੀ ਸਟਾਫ ਇੰਜ: ਲਖਵਿੰਦਰ ਸਿੰਘ ਸੰਧੂ ਦੀ ਧਰਮਪਤਨੀ, ਬੇਟਾ, ਪਿਤਾ, ਭਰਾ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ/ਮਿੱਤਰ ਸ਼ਾਮਲ ਹੋਏ। ਇਸ ਸਨਮਾਨ ਸਮਾਰੋਹ ਦੇ ਅਖੀਰ ਵਿੱਚ ਇੰਜ: ਐਲ. ਐਸ. ਸੰਧੂ ਤੇ ਉਨ੍ਹਾਂ ਦੀ ਧਰਮਪਤਨੀ ਦਾ ਸਥਾਨਕ ਸਰਕਲ ਦੀ ਜੱਥੇਬੰਦੀ ਤੇ ਸਮੂਹ ਦਫਤਰੀ ਸਟਾਫ, ਠੇਕੇਦਾਰਾਂ ਵੱਲੋਂ ਸਾਂਝੇ ਤੌਰ ਤੇ ਸ਼ਾਲ, ਮੋਮੰਟੋ ਅਤੇ ਹੋਰ ਤੋਹਫੇ ਆਦਿ ਦੇ ਕੇ ਸਨਮਾਨ ਕੀਤਾ ਗਿਆ।