ਭਾਰਤ

ਪੰਚਕੂਲਾ 'ਚ ਇਕ ਹੀ ਪਰਿਵਾਰ ਦੇ ਅੱਠ ਜੀਆਂ ਨੂੰ ਕੋਰੋਨਾ

ਹਰਿਆਣਾ 'ਚ 15 ਨਵੇਂ ਮਾਮਲੇ ਆਏ ਸਾਹਮਣੇ

ਚੰਡੀਗੜ੍ਹ ,ਅਪ੍ਰੈਲ2 2020 -(ਏਜੰਸੀ)-

ਹਰਿਆਣਾ 'ਚ ਕੋਰੋਨਾ ਨਾਲ ਜੰਗ ਜਾਰੀ ਹੈ। ਵੀਰਵਾਰ ਨੂੰ ਰਾਜ 'ਚ 15 ਹੋਰ ਨਵੇਂ ਮਾਮਲੇ ਮਿਲੇ, ਜਦੋਂਕਿ ਅੱਠ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਪੰਚਕੂਲਾ 'ਚ ਇਕ ਹੀ ਪਰਿਵਾਰ ਦੇ ਅੱਠ ਹੋਰ ਜੀਅ ਕੋਰੋਨਾ ਦੀ ਲਪੇਟ 'ਚ ਆ ਗਏ। ਨੂੰਹ 'ਚ ਸੱਤ ਨਵੇਂ ਇਨਫੈਕਟਡ ਮਾਮਲੇ ਸਾਹਮਣੇ ਆਏ ਹਨ। ਫਰੀਦਾਬਾਦ ਅਤੇ ਪਲਵਲ 'ਚ ਤਿੰਨ-ਤਿੰਨ ਅਤੇ ਭਾਵਨੀ ਅਤੇ ਨੁੰਹ 'ਚ ਇਕ-ਇਕ ਮਰੀਜ਼ ਠੀਕ ਹੋਏ ਹਨ।

ਰਾਜ ਸਰਕਾਰ ਨੇ ਪਹਿਲੀ ਵਾਰ ਇਟਲੀ ਦੇ ਉਨ੍ਹਾਂ 14 ਵਿਅਕਤੀਆਂ ਨੂੰ ਵੀ ਆਪਣੀ ਸੂਚੀ 'ਚ ਸ਼ਾਮਲ ਕੀਤਾ ਹੈ, ਜਿਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਸੀ। ਇਨ੍ਹਾਂ 'ਚੋਂ 13 ਠੀਕ ਹੋ ਗਏ ਸਨ। ਹਾਲਾਂਕਿ ਇਨ੍ਹਾਂ 'ਚੋਂ ਇਕ ਵਿਦੇਸ਼ੀ ਦੀ ਬਾਅਦ 'ਚ ਕਿਸੇ ਹੋਰ ਬਿਮਾਰੀ ਨਾਲ ਮੌਤ ਹੋ ਗਈ ਸੀ। ਇਕ ਵਿਅਕਤੀ ਦੀ ਰਿਪੋਰਟ ਨੈਗੇਟਿਵ ਆਈ ਸੀ।

ਰਾਜ 'ਚ ਹੁਣ ਤਕ ਕੋਰੋਨਾ ਦ ਕੁੱਲ 219 ਮਾਮਲੇ ਆਏ ਹਨ, ਜਿਨ੍ਹਾਂ 'ਚੋਂ 64 ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ। ਫਿਲਹਾਲ 151 ਮਰੀਜ਼ ਹਸਪਤਾਲਾਂ 'ਚ ਦਾਖ਼ਲ ਹਨ, ਜਿਨ੍ਹਾਂ 'ਚ 122 ਤਬਲੀਗੀ ਜਮਾਤ ਦੇ ਹਨ। 49 ਮਰੀਜ਼ ਨੂੰਹ 'ਚ, ਫਰੀਦਾਬਾਦ 'ਚ 22, ਪਲਵਲ 'ਚ 26, ਗੁਰੂਗ੍ਰਾਮ 'ਚ 15 ਅਤੇ ਪੰਚਕੂਲਾ 'ਚ 12 ਮਰੀਜ਼ ਹਨ। ਇਸ ਤੋਂ ਇਲਾਵਾ ਅੰਬਾਲਾ 'ਚ ਪੰਜ, ਸੋਨੀਪਤ ਤੇ ਯਮੁਨਾਨਗਰ 'ਚ ਤਿੰਨ-ਤਿੰਨ, ਜੀਂਦ, ਕਰਨਾਲ, ਕੈਥਲ, ਕੁਰੂਕਸ਼ੇਤਰ ਅਤੇ ਸਿਰਸਾ 'ਚ ਦੋ-ਦੋ ਅਤੇ ਹਿਸਾਰ ਤੇ ਪਾਨੀਪਤ 'ਚ ਇਕ-ਇਕ ਮਰੀਜ਼ ਹੈ। ਹੁਣ ਤਕ ਗੁਰੂਗ੍ਰਾਮ 'ਚ 17, ਕਰਨਾਲ 'ਚ ਤਿੰਨ, ਪਲਵਲ ਤੇ ਪਾਨੀਪਤ 'ਚ ਚਾਰ-ਚਾਰ, ਪੰਚਕੂਲਾ, ਸਿਰਸਾ, ਅੰਬਾਲਾ ਤੇ ਭਿਵਾਨੀ 'ਚ ਦੋ-ਦੋ ਅਤੇ ਫਤੇਹਬਾਦ, ਹਿਸਾਰ,ਨੂੰਹ ਤੇ ਸੋਨੀਪਤ 'ਚ ਇਕ-ਇਕ ਮਰੀਜ਼ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ।

ਕੋਰੋਨਾ ਵਾਇਰਸ ਦਾ ਕਹਿਰ ✍️ ਅਮਨਜੀਤ ਸਿੰਘ ਖਹਿਰਾ

ਜਿਲਾ ਲੁਧਿਆਣਾ ਤੇ ਇਕ ਨਜਰ

ਸਨਅਤੀ ਸ਼ਹਿਰ ਲੁਧਿਆਣਾ ਵਿਚ ਹੁਣ ਤੱਕ 11 ਕਰੋਨਾਵਾਇਰਸ ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 8 ਮਰੀਜ਼ ਅਜਿਹੇ ਹਨ, ਜਿਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਬਾਕੀ ਦੇ 3 ਮਰੀਜ਼ ਤਬਲੀਗੀ ਜਮਾਤ ਨਾਲ ਸਬੰਧਤ ਹਨ। ਕਰੋਨਾ ਦੇ ਇਸ ਗਰਾਫ਼ ਨੂੰ ਦੇਖਦੇ ਹੋਏ ਸਿਹਤ ਵਿਭਾਗ ਲੁਧਿਆਣਾ ਦੀ ਪ੍ਰੇਸ਼ਾਨੀ ਵਧ ਗਈ ਹੈ।
ਸਨਅਤੀ ਸ਼ਹਿਰ ਵਿੱਚ ਕਰੋਨਾਵਾਇਰਸ ਦਾ ਪਹਿਲਾ ਕੇਸ 25 ਮਾਰਚ ਨੂੰ ਸਾਹਮਣੇ ਆਇਆ ਸੀ। ਇਸ ਪਹਿਲੀ ਕਰੋਨਾ ਪਾਜ਼ੇਟਿਵ ਔਰਤ ਦੀ ਕੋਈ ਟਰੈਵਲ ਹਿਸਟਰੀ ਨਹੀਂ ਸੀ, ਜਿਸ ਕਾਰਨ ਸ਼ਹਿਰ ’ਚ ਕਰੋਨਾ ਦੇ ਪਹਿਲੇ ਕੇਸ ਨੇ ਹੀ ਸਿਹਤ ਵਿਭਾਗ ਨੂੰ ਚਿੰਤਾ ਵਿੱਚ ਪਾ ਦਿੱਤਾ।
ਇਸ ਤੋਂ ਬਾਅਦ ਦੂਜਾ ਕਰੋਨਾ ਪਾਜ਼ੇਟਿਵ ਕੇਸ ਅਮਰਪੁਰਾ ਇਲਾਕੇ ਵਿਚ ਆਇਆ। 30 ਮਾਰਚ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇਸ 45 ਸਾਲਾ ਔਰਤ ਦੀ ਮੌਤ ਹੋ ਗਈ ਸੀ। ਬਾਅਦ ਵਿਚ ਇਸ ਔਰਤ ਦਾ ਪੁੱਤਰ ਵੀ ਪਾਜ਼ੇਟਿਵ ਆ ਗਿਆ। ਇਸ ਪਰਿਵਾਰ ਦੀ ਵੀ ਕੋਈ ਟਰੈਵਲ ਹਿਸਟਰੀ ਨਹੀਂ ਸੀ।
ਇਸ ਤੋਂ ਬਾਅਦ ਪਹਿਲੀ ਅਪਰੈਲ ਨੂੰ ਇਸੇ ਅਮਰਪੁਰਾ ਇਲਾਕੇ ਦੀ ਰਹਿਣ ਵਾਲੀ 68 ਸਾਲਾ ਔਰਤ ਤੇ ਸ਼ਿਮਲਾਪੁਰੀ ਵਾਸੀ 72 ਸਾਲਾ ਔਰਤ ਕਰੋਨਾ ਪਾਜ਼ੇਟਿਵ ਪਾਈ ਗਈ। ਇਨ੍ਹਾਂ ਵਿਚੋਂ ਸ਼ਿਮਲਾਪੁਰੀ ਦੀ ਔਰਤ ਦੀ ਫੋਰਟਿਸ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਸੀ। ਇਹ ਔਰਤ ਬੱਸ ਰਾਹੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਚੰਡੀਗੜ੍ਹ ਗਈ ਸੀ, ਉਥੇ ਹੀ ਇਹ ਬਿਮਾਰ ਹੋ ਗਈ। ਇਸ ਦੇ ਸੰਪਰਕ ਵਿਚ ਆਉਣ ਵਾਲੀਆਂ ਦੋ ਹੋਰ ਚੰਡੀਗੜ੍ਹ, ਮੁਹਾਲੀ ਦੀਆਂ ਔਰਤਾਂ ਨੂੰ ਵੀ ਕਰੋਨਾਵਾਇਰਸ ਹੋ ਗਿਆ।
ਇਸ ਮਗਰੋਂ ਪੁਲੀਸ ਨੇ ਗਣੇਸ਼ ਨਗਰ ਇਲਾਕੇ ਦਾ ਰਹਿਣ ਵਾਲਾ ਚੋਰ ਫੜਿਆ, ਜਿਸ ਦਾ ਕਰੋਨਾ ਪਾਜ਼ੇਟਿਵ ਆਉਣ ਮਗਰੋਂ ਉਸ ਦਾ ਇਲਾਜ ਸਿਵਲ ਹਸਪਤਾਲ ਵਿੱਚ ਜਾਰੀ ਹੈ। ਇਸੇ ਤਰ੍ਹਾਂ ਰਾਜਗੜ੍ਹ ਇਲਾਕੇ ਦਾ ਨੌਜਵਾਨ ਵੀ ਕਰੋਨਾ ਪਾਜ਼ੇਟਿਵ ਆਇਆ।
ਆਖਰੀ ਕੇਸ ਪਿਛਲੇ ਦਿਨੀਂ ਏਸੀਪੀ ਦਾ ਆਇਆ, ਜੋ ਪਿਛਲੇ ਕਾਫੀ ਸਮੇਂ ਤੋਂ ਕਿਸੇ ਵਿਦੇਸ਼ ਯਾਤਰਾ ’ਤੇ ਨਹੀਂ ਗਏ ਸਨ। ਇਸ ਤੋਂ ਇਲਾਵਾ ਤਿੰਨ ਮਰੀਜ਼ ਤਬਲੀਗੀ ਜਮਾਤ ਨਾਲ ਸਬੰਧਤ ਹਨ।

ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕੇ ਜੋ ਇਹ ਬਹੁਤਾਤ ਕੇਸ ਲੁਧਿਆਣਾ ਵਿੱਚ ਪਾਏ ਗਏ ਉਹਨਾਂ ਦੀ ਕੋਈ ਯਾਤਰਾ ਦਾ ਇਤਿਹਾਸ ਨਹੀਂ ਫੇਰ ਇਹ ਕੋਰੋਨਾ ਵਾਇਰਸ ਲੁਧਿਆਣਾ ਵਿੱਚ ਕਿਥੋਂ ਆਇਆ...?

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਦਾ ਕਹਿਣਾ ਹੈ ਕਿ ਸ਼ਹਿਰ ਦੇ ਜ਼ਿਆਦਾਤਰ ਮਰੀਜ਼ਾਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ। ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਨ੍ਹਾਂ ਮਰੀਜ਼ਾਂ ਨੂੰ ਕਰੋਨਾ ਕਿੱਥੋਂ ਹੋਇਆ। ਪਰ ਸਿਹਤ ਵਿਭਾਗ ਇਨ੍ਹਾਂ ਮਰੀਜ਼ਾਂ ਦੇ ਸੰਪਰਕ ’ਚ ਆਏ ਲੋਕਾਂ ਦਾ ਖਾਸ ਧਿਆਨ ਰੱਖ ਰਿਹਾ ਹੈ। ਡਰ ਲੁਧਿਆਣਾ ਵਸਿਆ ਦੇ ਸਿਰਾਂ ਉਪਰ ਮੰਡਲਾਂ ਰਿਹਾ ਹੈ । ਮੈਂ ਤਾਂ ਇਹ ਹੀ ਬੇਨਤੀ ਕਰਾਗਾ ਗੌਰਮਿੰਟ ਦੀ ਗਾਈਡ ਲਾਈਨ ਓਨਸਰ ਆਪਣੇ ਆਪ ਦਾ ਵਚਾ ਕਰੋ ।

✍️ਅਮਨਜੀਤ ਸਿੰਘ ਖਹਿਰਾ

ਕੈਂਸਰ ਪੀੜਤ ਪਤਨੀ ਨੂੰ 130 ਕਿਲੋਮੀਟਰ ਸਾਈਕਲ ’ਤੇ ਬਿਠਾ ਕੇ ਹਸਪਤਾਲ ਪੁੱਜਿਆ ਬਜ਼ੁਰਗ

ਪੁੱਡੂਚੇਰੀ, ਅਪ੍ਰੈਲ 2020 -(ਏਜੰਸੀ)-
ਕੈਂਸਰ ਪੀੜਤ ਆਪਣੀ ਪਤਨੀ ਨੂੰ ਨਾ ਗੁਆਉਣ ਦੀ ਇੱਛਾ ਰੱਖਣ ਵਾਲਾ 65 ਸਾਲਾ ਇਕ ਦਿਹਾੜੀਦਾਰ ਵਿਅਕਤੀ ਇਲਾਜ ਲਈ ਉਸ ਨੂੰ 130 ਕਿਲੋਮੀਟਰ ਦੂਰ ਸਾਈਕਲ ’ਤੇ ਬਿਠਾ ਕੇ ਇਕ ਮਸ਼ਹੂਰ ਹਸਪਤਾਲ ਜੇਆਈਪੀ ਐੱਮਈਆਰ ਲੈ ਕੇ ਪਹੁੰਚਿਆ। ਮਿਲੀ ਜਾਣਕਾਰੀ ਅਨੁਸਾਰ ਨੇੜਲੇ ਸੂਬੇ ਤਾਮਿਲਨਾਡੂ ਦੇ ਕਸਬਾ ਕੁੰਬਾਕੋਨਮ ਦਾ ਰਹਿਣ ਵਾਲਾ 65 ਸਾਲਾ ਅਰੀਵੜਗਨ ਆਪਣੀ ਕੈਂਸਰ ਪੀੜਤ ਪਤਨੀ ਦਾ ਇਲਾਜ ਕਰਵਾਉਣ ਲਈ ਉਸ ਨੂੰ ਸਾਈਕਲ ’ਤੇ ਬਿਠਾ ਕੇ 130 ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਹਸਪਤਾਲ ਪਹੁੰਚਿਆ। ਉਸ ਨੇ ਇਹ ਰਸਤਾ ਕਰੀਬ 12 ਘੰਟਿਆਂ ਵਿੱਚ ਤੈਅ ਕੀਤਾ ਅਤੇ ਰਸਤੇ ਉਹ ਸਿਰਫ਼ ਚਾਹ ਪੀਣ ਜਾਂ ਕੁਝ ਖਾਣ ਲਈ ਰੁਕਿਆ। ਲੌਕਡਾਊਨ ਕਾਰਨ ਅੰਤਰਰਾਜੀ ਬੱਸ ਸੇਵਾ ਬੰਦ ਹੈ ਅਤੇ ਉਸ ਕੋਲ ਕਿਰਾਏ ’ਤੇ ਟੈਕਸੀ ਕਰਨ ਲਈ ਪੈਸੇ ਨਹੀਂ ਸਨ। ਹਸਪਤਾਲ ਸਟਾਫ਼ ਨੇ ਅਰੀਵੜਗਨ ਦੇ ਇਰਾਦੇ ਦੀ ਪ੍ਰਸ਼ੰਸਾ ਕੀਤੀ।

ਭਾਰਤ 'ਚ ਹੁਣ ਤਕ 353 ਲੋਕਾਂ ਦੀ ਮੌਤ, 10,815 ਮਾਮਲਿਆਂ ਦੀ ਪੁਸ਼ਟੀ

ਨਵੀਂ ਦਿੱਲੀ,ਅਪ੍ਰੈਲ 2020 -(ਏਜੰਸੀ)-  ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸ਼ਾਮ ਨੂੰ ਜਾਰੀ ਅੰਕੜਿਆਂ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ ਨਾਲ 353 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਹੁਣ ਤਕ 10,815 ਮਰੀਜ਼ਾਂ ਦੀ ਪੁਸ਼ਟੀ ਹੋ ਗਈ ਹੈ। ਇਨ੍ਹਾਂ ਵਿਚੋਂ 1,190 ਲੋਕ ਠੀਕ ਹੋ ਗਏ ਹਨ। 9,272 ਲੋਕਾਂ ਦਾ ਇਲਾਜ ਜਾਰੀ ਹੈ। ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ 'ਚ ਸਾਹਮਣੇ ਆਏ ਹਨ।

ਮੁੰਬਈ 'ਚ ਉੱਡੀਆਂ ਲਾਕਡਾਊਨ ਦੀਆਂ ਧੱਜੀਆਂ, ਬਾਂਦਰਾ ਸਟੇਸ਼ਨ 'ਤੇ ਇਕੱਠੇ ਹੋਏ ਹਜ਼ਾਰਾਂ ਮਜ਼ਦੂਰ

ਬਾਦਰਾ/ਮੁੰਬਈ, ਅਪ੍ਰੈਲ 2020 -( ਏਜੰਸੀ)- 

ਕੋਰੋਨਾ ਵਾਇਰਸ ਦੇਸ਼ 'ਚ ਅੱਜ ਹੀ ਲਾਕਡਾਊਨ ਵਧਾਇਆ ਗਿਆ ਹੈ ਪਰ ਮੁੰਬਈ 'ਚ ਲਾਕਡਾਊਨ ਦਾ ਭਾਰੀ ਉਲੰਘਣ ਸਾਹਮਣੇ ਆਇਆ ਹੈ। ਲੋਕ ਸੜਕਾਂ 'ਤੇ ਉੱਤਰ ਆਏ ਹਨ। ਬਾਂਦਰਾ ਸਟੇਸ਼ਨ 'ਤੇ ਸੈਂਕੜੇ ਮਜ਼ਦੂਰ ਇਕੱਠੇ ਹੋ ਗਏ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ। ਇੰਨੇ ਸਾਰੇ ਲੋਕਾਂ ਨੂੰ ਸੜਕ 'ਤੇ ਆਉਣ ਨਾਲ ਕੋਰੋਨਾ ਦੇ ਫੈਲਣ ਦਾ ਖ਼ਤਰਾ ਵਧ ਗਿਆ ਹੈ।

ਜਾਣਕਾਰੀ ਅਨੁਸਾਰ, ਇਹ ਲੋਕ ਖਾਣ ਦੀ ਸਮੱਸਿਆ ਦੱਸ ਰਹੇ ਹਨ ਅਤੇ ਘਰ ਭੇਜਣ ਦੀ ਮੰਗ ਕਰ ਰਹੇ ਹਨ। ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਮੁੰਬਈ 'ਚ ਇਸ ਕਦਰ ਭੀੜ ਦਾ ਇਕੱਠਾ ਹੋਣਾ ਕਾਫ਼ੀ ਡਰਾਉਣ ਵਾਲਾ ਹੈ। ਮਜ਼ਦੂਰਾਂ ਨੂੰ ਹਟਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਦੱਸਿਆ ਜਾ ਰਿਹਾ ਏ ਕਿ ਲਗਭਗ 4:30 ਵਜੇ ਤੋਂ ਲੋਕ ਬਾਂਦਰਾ ਸਟੇਸ਼ਨ ਕੋਲ ਇਕੱਠੇ ਹੋ ਰਹੇ ਸਨ। ਪੁਲਿਸ ਨੇ ਪਹੁੰਚ ਕੇ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ 6 ਵਜੇ ਦੇ ਆਸਪਾਸ ਪੁਲਿਸ ਨੇ ਲਾਠੀਚਾਰਜ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀ ਕਾਰਵਾਈ ਤੋਂ ਬਾਅਦ ਭੀੜ ਘੱਟ ਹੋ ਗਈ ਹੈ। ਲੋਕਾਂ 'ਚ ਇਹ ਚਰਚਾ ਹੈ ਕਿ ਲਾਕਡਾਊਨ ਕਦ ਤਕ ਚੱਲੇਗਾ। ਅਜਿਹੇ ਲੋਕ ਘਬਰਾ ਗਏ ਹਨ। ਸਥਾਨਕ ਆਗੂਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਉੱਥੇ ਖ਼ਬਰ ਆ ਰਹੀ ਹੈ ਕਿ ਰਾਤ 8 ਵਜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਪ੍ਰੈੱਸ ਕਾਨਫਰੰਸ ਕਰਨਗੇ।

ਇੰਡੀਆ ਲਾਕ ਡਾਊਨ 3 ਮਈ ਤੱਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 

ਨਵੀ ਦਿੱਲੀ, ਅਪ੍ਰੈਲ 2020 (ਏਜੰਸੀ)- 
ਅੱਜ ਆਪਣੇ ਭਾਸਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਿਹਾ ਕਿ ਲਾਕ ਡਾਊਨ ਦਾ ਸਮਾਂ 3 ਮਈ 2020 ਤੱਕ ਲਾਗੂ ਰਹਿਣ ਦੇ ਹੁਕਮ ਦਿੱਤੇ। 

ਪ੍ਰਧਾਨ ਮੰਤਰੀ ਅੱਜ 10 ਵਜੇ ਦੇਸ਼ ਨੂੰ ਕਰਨਗੇ ਸੰਬੋਧਨ

ਨਵੀਂ ਦਿੱਲੀ, ਅਪ੍ਰੈਲ 2020  - (ਏਜੰਸੀ )-

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ 21 ਦਿਨ ਦੇ ਲਾਕਡਾਊਨ ਦੀ ਮਿਆਦ ਅੱਜ ਅਪ੍ਰੈਲ14 ਮੰਗਲਵਾਰ ਨੂੰ ਖ਼ਤਮ ਹੋਣ ਜਾ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਨੂੰ ਵਧਾਉਣ ਨੂੰ ਲੈ ਕੇ ਗੱਲ ਕਰ ਸਕਦੇ ਹਨ।

ਦੇਸ਼ ਭਰ 'ਚ ਕੋਰੋਨਾ ਨਾਲ 8279 ਜਣੇ ਗ੍ਰਸਤ, ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 1666 ਮਾਮਲੇ, ਜਾਣੋ ਰਾਜਾਂ ਦਾ ਹਾਲ

ਨਵੀਂ ਦਿੱਲੀ, ਅਪ੍ਰੈਲ 2020 (ਏਜੰਸੀ)

ਦੇਸ਼ 'ਚ ਕੋਰੋਨਾ ਵਾਇਰਸ ਨਾਲ ਬੀਤੇ 24 ਘੰਟਿਆਂ 'ਚ 40 ਜਣਿਆਂ ਦੀ ਮੌਤ ਹੋਈ ਹੈ ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 279 'ਤੇ ਪਹੁੰਚ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ, ਬੀਤੇ 24 ਘੰਟਿਆਂ 'ਚ 1035 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਬਿਮਾਰੀ ਨਾਲ ਗ੍ਰਸਤ ਵਿਅਕਤੀਆਂ ਦੀ ਗਿਣਤੀ 8279 ਹੋ ਗਈ ਹੈ। ਹਾਲਾਂਕਿ 845 ਲੋਕ ਪੂਰੀ ਤਰ੍ਹਾਂ ਠੀਕ ਵੀ ਹੋਏ ਹਨ। ਰਾਜਾਂ ਤੋਂ ਮਿਲੀਆਂ ਸੂਚਨਾਵਾਂ ਅਨੁਸਾਰ, ਸ਼ਨਿਚਰਵਾਰ ਨੂੰ ਇਕੱਲੇ ਮਹਾਰਾਸ਼ਟਰ 'ਚ ਹੀ 12 ਮੌਤਾਂ ਹੋਈਆਂ ਹਨ। ਇਕੱਲੇ ਮੁੰਬਈ 'ਚ ਹੋਰ 11 ਲੋਕਾਂ ਦੀ ਜਾਨ ਗਈ ਹੈ। ਇਨ੍ਹਾਂ 'ਚ ਇਕ ਮੌਤ ਧਾਰਾਵੀ 'ਚ ਵੀ ਹੋਈ ਹੈ। ਇਸ ਦੇ ਲਾਲ ਹੀ ਧਾਰਾਵੀ 'ਚ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਕੇਰਲ ਅਤੇ ਤਾਮਿਲਨਾਡੂ 'ਚ ਇਕ-ਇਕ ਵਿਅਕਤੀ ਦੀ ਜਾਨ ਗਈ ਹੈ।

ਕੋਰੋਨਾ ਨਾਲ ਪੀੜਤ ਦੀ ਮੌਤ 'ਤੇ ਭਾਰਤ ਸਰਕਾਰ ਵੱਲੋਂ ਸਸਕਾਰ ਕਰਨ ਸਬੰਧੀ ਹਦਾਇਤਾਂ ਜਾਰੀ

 

ਦਿੱਲੀ, ਅਪ੍ਰੈਲ 2020 -(ਏਜੰਸੀ)- ਕੋਰੋਨਾ ਵਾਇਰਸ ਪੀੜਤਾਂ ਦੀ ਮੌਤ ਹੋਣ 'ਤੇ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਹਦਾਇਤਾਂ ਜਾਰੀ ਕੀਤੀਆ ਹਨ ।ਸਰਕਾਰ ਦੀਆਂ ਗਾਈਡ ਲਾਈਨਜ਼ ਤੇ ਗਠਿਤ ਕਮੇਟੀ ਦੀ ਹਾਜ਼ਰੀ 'ਚ ਕਰਨਾ ਜ਼ਰੂਰੀ ਹੋਵੇਗਾ ।

ਭਾਰਤ 'ਚ ਹੁਣ ਤਕ 4,421 ਮਾਮਲਿਆਂ ਦੀ ਪੁਸ਼ਟੀ, 114 ਲੋਕਾਂ ਦੀ ਮੌਤ

ਨਵੀਂ ਦਿੱਲੀ, ਅਪ੍ਰੈਲ 2020 -( ਏਜੰਸੀ)-

 ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਸਵੇਰੇ 9 ਵਜੇ ਜਾਰੀ ਅੰਕੜਿਆਂ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ ( ਕੋਵਿਡ-19) ਦੇ ਹੁਣ ਤਕ 4,421 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 3,981 ਲੋਕਾਂ ਦਾ ਇਲਾਜ ਜਾਰੀ ਹੈ ਤੇ 325 ਲੋਕ ਠੀਕ ਹੋ ਗਏ ਹਨ ਅਤੇ 114 ਲੋਕਾਂ ਦੀ ਮੌਤ ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ (ਹੂਅ) ਅਨੁਸਾਰ ਵਿਸ਼ਵ ਦੇ 211 ਦੇਸ਼ਾਂ ਵਿਚ ਕੋਰੋਨਾ ਵਾਇਰਸ ਨਾਲ 12,14,466 ਲੋਕ ਪੀੜਤ  ਹਨ। ਇਨ੍ਹਾਂ ਵਿਚੋਂ 67,767 ਲੋਕਾਂ ਦੀ ਮੌਤ ਹੋ ਗਈ ਹੈ।

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਜਗਾਏ ਦੀਵੇ

ਨਵੀਂ ਦਿੱਲੀ,ਅਪ੍ਰੈਲ  2020 - -(ਏਜੰਸੀ )- ਪੂਰੇ ਦੇਸ਼ ਭਰ ਦੇ ਨਾਲ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵੇ ਜਗ੍ਹਾ ਕੇ ਕੋਰੋਨਾ ਖ਼ਿਲਾਫ਼ ਲੜਾਈ 'ਚ ਇੱਕਜੁੱਟਤਾ ਦਿਖਾਈ। 

ਭਾਰਤ ਲਈ ਨਿਰਣਾਇਕ ਹੈ ਇਹ ਹਫ਼ਤਾ, ਤੈਅ ਹੋਵੇਗੀ ਦੇਸ਼ ਦੀ ਦਸ਼ਾ ਤੇ ਦਿਸ਼ਾ

ਨਵੀਂ ਦਿੱਲੀ, ਅਪ੍ਰੈਲ 2020-(ਏਜੰਸੀ )-

 ਭਾਰਤ 'ਚ ਕੋਰੋਨਾ ਪੀੜਤਾਂ ਮਰੀਜ਼ਾਂ ਦੀ ਗਿਣਤੀ ਦੋ ਮਹੀਨਿਆਂ ਬਾਅਦ ਇਕ ਹਜ਼ਾਰ ਪਾਰ ਕਰ ਗਈ ਹੈ। ਪਿਛਲੇ ਹਫ਼ਤੇ 'ਚ ਇਕ ਹਜ਼ਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਪਾਰ ਕਰਨ ਵਾਲਾ ਭਾਰਤ ਦੁਨੀਆ ਦੇ 20 ਦੇਸ਼ਾਂ 'ਚ ਸ਼ਾਮਲ ਹੋ ਗਿਆ ਹੈ। ਬਿਮਾਰ ਲੋਕਾਂ ਦੀ ਗਿਣਤੀ ਤੇ ਬਿਮਾਰੀ ਸਬੰਧੀ ਭਾਰਤ ਦੀ ਸਥਿਤੀ ਹਾਲੇ ਕਾਬੂ 'ਚ ਕਹੀ ਜਾ ਸਕਦੀ ਹੈ।

ਚੁਣੌਤੀ ਅੱਗੇ ਹੈ। ਇਸ ਤੋਂ ਬਾਅਦ ਵਧਣ ਵਾਲੇ ਨਵੇਂ ਮਾਮਲਿਆਂ ਦੀ ਗਿਣਤੀ ਤੈਅ ਕਰੇਗੀ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ ਕਹਿਰ ਦੀ ਸਥਿਤੀ ਕਿਹੋ ਜਿਹੀ ਰਹਿਣ ਵਾਲੀ ਹੈ। ਇਸ ਤੋਂ ਇਹ ਵੀ ਪਤਾ ਲੱਗੇਗਾ ਕਿ ਪੂਰੇ ਦੇਸ਼ 'ਚ ਹਫ਼ਤੇ ਦੇ ਲਾਕਡਾਊਨ ਦਾ ਕੀ ਅਸਰ ਰਿਹਾ। ਆਓ ਜਾਣਦੇ ਹਾਂ ਤੇ ਸਮਝਦੇ ਹਾਂ ਕਿ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ 1000ਵੇਂ ਮਾਮਲੇ ਤੋਂ ਬਾਅਦ ਪੀੜਤ ਮਾਮਲਿਆਂ ਦਾ ਗ੍ਰਾਫ਼ ਕੀ ਸੀ? ਇਸ ਟ੍ਰੈਂਡ ਦੇ ਆਧਾਰ 'ਤੇ ਭਾਰਤ 'ਚ ਇਸ ਵਾਇਰਸ ਦੇ ਆਗਾਮੀ ਪ੍ਰਭਾਵ ਨੂੰ ਸਮਝਿਆ ਜਾ ਸਕਦਾ ਹੈ।

ਪਿਛਲੇ ਹਫ਼ਤੇ ਜਿਨ੍ਹਾਂ ਦੇਸ਼ਾਂ ਨੇ ਇਕ ਹਜ਼ਾਰ ਮਾਮਲਿਆਂ ਦੇ ਅੰਕੜੇ ਨੂੰ ਪਾਰ ਕੀਤਾ, ਉਨ੍ਹਾਂ 'ਚ ਰੋਜ਼ਾਨਾ ਵਾਧਾ ਦਰ ਬਹੁਤ ਘੱਟ ਰਹੀ ਵਾਧਾ ਦਰ ਘੱਟ ਰੱਖਣ ਮਗਰ ਮੰਨਿਆ ਜਾ ਸਕਦਾ ਹੈ ਕਿ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਪ੍ਰਕੋਪ ਨਾਲ ਜੂਝਣ ਵਾਲੇ ਦੇਸ਼ਾਂ ਤੋਂ ਇਨ੍ਹਾਂ ਦੇਸ਼ਾਂ ਨੇ ਬਹੁਤ ਕੁਝ ਸਿੱਖਿਆ ਹੈ। ਤਾਂ ਹੀ ਤਾਂ ਭਾਰਤ ਸਮੇਤ ਇਨ੍ਹਾਂ ਦੇਸ਼ਾਂ 'ਚ ਲਾਕਡਾਊਨ ਤੇ ਸੋਸ਼ਲ ਡਿਸਟੈਂਸਿੰਗ 'ਤੇ ਤੇਜ਼ੀ ਨਲ ਭਰੋਸਾ ਕੀਤਾ। ਇਟਲੀ ਤੇ ਸਪੇਨ ਨੇ ਉਦੋਂ ਵੱਡੇ ਕਦਮ ਚੁੱਕੇ ਜਦੋਂ ਇੱਥੇ ਵਾਇਰਸ ਵੱਡੇ ਪੱਧਰ 'ਤੇ ਫੈਲ ਚੁੱਕਾ ਸੀ।

ਭਾਰਤ 'ਚ ਲਾਕਡਾਊਨ ਕਦਮ ਦੌਰਾਨ ਉਸ ਦਾ 1000ਵਾਂ ਮਾਮਲਾ ਸਾਹਮਣੇ ਆਇਆ। ਲਿਹਾਜ਼ਾ ਅਗਲੇ ਹਫ਼ਤੇ ਆਉਣ ਵਾਲੇ ਨਵੇਂ ਮਾਮਲੇ ਇਹ ਤੈਅ ਕਰਨਗੇ ਕਿ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮ ਕਿੰਨੇ ਪ੍ਰਭਾਵਸ਼ਾਲੀ ਸਾਬਤ ਹੋ ਰਹੇ ਹਨ। ਹਾਲਾਂਕਿ ਇਸ ਤਸਵੀਰ ਦਾ ਇਕ ਮਾਪ ਇਹ ਹੋ ਸਕਦਾ ਹੈ ਕਿ ਜੇਕਰ ਇਕ ਹਜ਼ਾਰ ਮਾਮਲਿਆਂ ਮਗਰੋਂ ਭਾਰਤ 'ਚ ਪੀੜਤ ਲੋਕਾਂ ਦੀ ਦਰ ਚੀਨ ਜਿਹੀ ਰਹਿੰਦੀ ਹੈ ਤਾਂ ਭਾਰਤ 'ਚ ਬਿਮਾਰਾਂ ਦੀ ਗਿਣਤੀ 9 ਹਜ਼ਾਰ ਪਾਰਕਰ ਸਕਦੀ ਹੈ। ਹਾਲਾਂਕਿ ਇਸ ਦੂਸਰਾ ਪਹਿਲੂ ਇਹ ਹੈ ਕਿ ਜੇਕਰ ਭਾਰਤ 'ਚ ਬਿਮਾਰਾਂ ਦੀ ਗਿਣਤੀ 'ਚ ਜਾਪਾਨ ਦਾ ਟ੍ਰੈਂਡ ਦਿਖਦਾ ਹੈ ਤਾਂ ਭਾਰਤ 'ਚ ਬਿਮਾਰਾਂ ਦੀ ਗਿਣਤੀ 1500 ਦੇ ਆਸਪਾਸ ਰਹਿ ਸਕਦੀ ਹੈ।

ਹਾਂਗਕਾਂਗ ਦੇ ਇਕ ਹਸਪਤਾਲ 'ਚ 23 ਕੋਵਿਡ-19 ਮਰੀਜ਼ਾਂ ਦਾ ਅਧਿਐਨ ਦੱਸਦਾ ਹੈ ਕਿ ਇਹ ਬਿਮਾਰੀ ਮਨਮਾਨੇ ਢੰਗ ਨਾਲ ਕਿਵੇਂ ਫੈਲ ਸਕਦੀ ਹੈ।

ਕਿੰਨਾ ਤੇਜ਼ ਫੈਲਾਅ

ਸ਼ੁਰੂਆਤੀ ਪੜ੍ਹਾਅ 'ਚ ਵਿਅਕਤੀ 'ਚ ਵਾਇਰਲ ਲੋਡ ਸਭ ਤੋਂ ਵੱਧ ਹੁੰਦਾ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਇਸ ਕੈਰੀਅਰ 'ਚ ਗੰਭੀਰ ਲੱਛਣ ਨਹੀਂ ਹੁੰਦੇ ਹਨ ਫਿਰ ਵੀ ਸਭ ਤੋਂ ਜ਼ਿਆਦਾ ਵਾਇਰਸ ਇਸ ਦੇ ਅੰਦਰ ਹੁੰਦਾ ਹੈ। ਲਿਹਾਜ਼ਾ ਇਮਿਊਨਿਟੀ ਟ੍ਰਾਂਸਮਿਸ਼ਨ 'ਚ ਅਜਿਹੇ ਵਿਅਕਤੀ ਵੱਡਾ ਖ਼ਤਰਾ ਸਾਬਤ ਹੁੰਦੇ ਹਨ।

ਪ੍ਰਧਾਨ ਮੰਤਰੀ ਸਾਰੇ ਮੁੱਖ ਮੰਤਰੀਆਂ ਨਾਲ ਭਲਕੇ ਕਰਨਗੇ ਵੀਡੀਓ ਕਾਨਫ਼ਰੰਸ

ਨਵੀਂ ਦਿੱਲੀ, ਅਪ੍ਰੈਲ 2020-(ਏਜੰਸੀ)-

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਵਿਡ-19 ਦੇ ਵੱਧ ਰਹੇ ਪ੍ਰਕੋਪ ਨੂੰ ਲੈ ਕੇ ਭਲਕੇ 2 ਅਪ੍ਰੈਲ ਨੂੰ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਕਰਨ ਜਾ ਰਹੇ ਹਨ।

ਕੋਰੋਨਾ ਵਾਇਰਸ ਦਾ ਕਹਿਰ

10.58 am (PTI)

ਮਨੀਸ਼ ਸਿਸੋਦੀਆ ਡਿਪਟੀ CM ਨੇ ਦਸਿਆ ਕਿ ਨਿਜ਼ਾਮੁਦੀਨ ਮਰਕਜ਼ ਦਿੱਲੀ 2361 ਬੰਦਿਆ ਨੂੰ ਬਾਹਰ ਕਢਿਆ ਗਿਆ ਹੈ ਜਿਨ੍ਹਾਂ ਵਿਚੋਂ 617 ਹਸਪਤਾਲ ਭਰਤੀ ਕੀਤੇ ਗਏ ਹਨ ਬਾਕੀ ਨੂੰ ਇਕਲੇ ਰਖਿਆ ਹੋਇਆ ਹੈ।

 

ਆਂਧਰਾ ਪ੍ਰਦੇਸ਼ 11.25am(PTI)

43 ਨਵੇਂ ਕੇਸ ਰਿਪੋਰਟਡ, ਕੁਲ ਗਿਣਤੀ 87 ਹੋਈ

 

ਮੱਧ ਪ੍ਰਦੇਸ਼  11.27am (PTI)

ਐਤਵਾਰ ਨੂੰ ਹੋਈ ਮੌਤ ਵਾਲਾ ਆਦਮੀ ਕੋਰੋਨਾ ਵਾਇਰਸ ਦਾ ਪੋਜ਼ਿਟਿਵ ਪਾਇਆ ਗਿਆ । ਮੌਤ ਦੀ ਗਿਣਤੀ ਹੋਈ 6

 

ਹਾਕੀ ਇੰਡੀਆ CM ਕੋਰੋਨਾ ਕੇਅਰ ਫੰਡ ਵਿਚ 25 ਲੱਖ ਦੇਵੇਗੀ (PTI) 11.50am

 

ਵਿਸਟ ਬੰਗਾਲ

ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਹੋਈ 6 ਹੈਲਥ ਓਫਿਸਲ (PTI)11.52am

 

ਵਾਹਨ ਮਾਲਕਾਂ ਤੇ ਚਾਲਕਾਂ ਨੂੰ ਵੱਡੀ ਰਾਹਤ

ਹੁਣ 3 ਜੂਨ ਤਕ ਵੈਲਿਡ ਮੰਨੇ ਜਾਣਗੇ ਗੱਡੀ ਦੇ ਕਾਗ਼ਜ਼ਾਤ

 

ਨਵੀਂ ਦਿੱਲੀ ,ਮਾਰਚ 20120-(ਏਜੰਸੀ)-

ਕੋਰੋਨਾ ਵਾਇਰਸ ਦੇ ਵਾਦੇ ਨੂੰ ਫੈਲਣ ਤੋਂ ਰੋਕਣ ਲਈ ਦੇਸ਼ਭਰ 'ਚ ਲਗਾਏ ਗਏ ਲਾਕਡਾਊਨ ਤਹਿਤ ਵਾਹਨਾਂ ਦੇ ਕਾਗ਼ਜ਼ ਰੀਨਿਊ ਨਾ ਕਰਵਾ ਸਕਣ ਵਾਲਿਆਂ ਲਈ ਰਾਹਤ ਦੀ ਖ਼ਬਰ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਇਸ ਸਬੰਧੀ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਗਾਈਡਲਾਈਨ ਜਾਰੀ ਕੀਤੀ ਹੈ। ਗਾਈਡਲਾਈਨ ਮੁਤਾਬਿਕ ਮੋਟਰ ਵਾਹਨ ਐਕਟ 1988 ਤੇ ਕੇਂਦਰੀ ਮੋਟਰ ਵਾਹਨ ਕਾਨੂੰਨ (central motor vehicle act 1989) ਤਹਿਤ ਮਾਨਤਾ ਪ੍ਰਾਪਤ ਗੱਡੀਆਂ ਦੇ ਸਾਰੇ ਕਾਗ਼ਜ਼ਾਤ, ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਤੇ ਹੋਰ ਦਸਤਾਵੇਜ਼ ਜਿਨ੍ਹਾਂ ਦੀ ਵੈਲੀਡਿਟੀ ਪਹਿਲੀ ਫਰਵਰੀ ਤੋਂ 30 ਜੂਨ ਦੇ ਵਿਚਕਾਰ ਖ਼ਤਮ ਹੋ ਰਹੀ ਹੈ, ਸਾਰਿਆਂ ਦੀ ਵੈਲੀਡਿਟੀ 30 ਜੂਨ 2020 ਤਕ ਮੰਨੀ ਜਾਵੇ।

ਇਸ ਹੁਕਮ ਤੋਂ ਸਪੱਸ਼ਟ ਹੈ ਕਿ ਹੁਣ ਵਾਹਨ ਚਾਲਕਾਂ ਤੇ ਉਨ੍ਹਾਂ ਦੇ ਮਾਲਕਾਂ ਨੂੰ ਮੋਟਰ ਵ੍ਹੀਕਲ ਐਕਟ ਨਾਲ ਜੁੜੇ ਦਸਤਾਵੇਜ਼ਾਂ ਨੂੰ ਰੀਨਿਊ ਕਰਵਾਉਣ ਲਈ ਫਿਲਹਾਲ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ... ਉਨ੍ਹਾਂ ਨੂੰ ਕਾਗ਼ਜ਼ਾਤਾਂ ਦਾ ਨਵੀਨੀਕਰਨ ਕਰਵਾਉਣ ਲਈ 30 ਜੂਨ ਤਕ ਦਾ ਸਮਾਂ ਮਿਲ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਕੋਰੋਨਾ ਕਾਰਨ ਸਰਕਾਰੀ ਦਫ਼ਤਰ ਖੁੱਲ੍ਹ ਨਹੀਂ ਰਹੇ ਹਨ। ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਲੋਕਾਂ ਨੂੰ ਦਸਤਾਵੇਜ਼ਾਂ ਦੀ ਵੈਲੀਡਿਟੀ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸਕਰ ਜ਼ਰੂਰੀ ਵਸਤਾਂ ਦੀ ਸਪਲਾਈ 'ਚ ਲੱਗੇ ਟਰਾਂਸਪੋਰਟ ਵਾਲਿਆਂ ਨੂੰ ਦਿੱਕਤ ਹੋ ਰਹੀ ਹੈ।ਵਾਹਨ ਮਾਲਕਾਂ ਤੇ ਟਰਾਂਸਪੋਰਟਰਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਹੁਣ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਦਾਇਤ ਹੈ ਕਿ ਕਾਗ਼ਜ਼ਾਂ ਦੀ ਵੈਲੀਡਿਟੀ ਕਾਰਨ ਕਿਸੇ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਇਸ ਦੌਰਾਨ ਬੀਮਾ ਰੈਗੂਲੇਟਰੀ ਇਰਡਾ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਹੈ ਕਿ ਅਗਲੇ ਵਿੱਤੀ ਵਰ੍ਹੇ ਯਾਨੀ ਪਹਿਲੀ ਅਪ੍ਰੈਲ ਤੋਂ ਬਾਅਦ ਵੀ ਮੋਟਰ ਥਰਡ ਪਾਰਟੀ ਲਾਈਬਿਲਟੀ ਇੰਸ਼ੋਰੈਂਸ ਕਵਰ ਲਈ ਪ੍ਰੀਮੀਅਮ ਦੀਆਂ ਦਰਾਂ ਪਹਿਲਾਂ ਵਾਂਗ ਹੀ ਰਹਿਣਗੀਆਂ। ਇਰਡਾ ਨੇ ਅਗਲੇ ਹੁਕਮਾਂ ਤਕ ਬੀਮਾਕਾਰੀਆਂ ਨੂੰ ਪ੍ਰੀਮੀਅਮ ਦਰਾਂ 'ਚ ਬਦਲਾਅ ਨਾ ਕਰਨ ਲਈ ਕਿਹਾ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਇਸ ਗਾਈਡਲਾਈਨ ਨੂੰ ਮੋਟਰ ਮਾਲਕਾਂ ਤੇ ਮੋਟਰ ਚਾਲਕਾਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ।

ਭਾਰਤ 'ਚ ਕੋਰੋਨਾ ਦੇ ਮਰੀਜ਼, ਅੰਕੜਾ ਪਹੁੰਚਿਆ 950 ਤੋਂ ਪਾਰ

 

ਨਵੀਂ ਦਿੱਲੀ, ਮਾਰਚ 2020-(ਏਜੰਸੀ )- 

ਦੇਸ਼ 'ਚ ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ 125 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨਫੈਕਟਿਡ ਲੋਕਾਂ ਦਾ ਅੰਕੜਾ 950 ਨੂੰ ਪਾਰ ਕਰ ਗਿਆ ਹੈ। ਸ਼ਨਿਚਰਵਾਰ ਨੂੰ ਦਿੱਲੀ, ਗੁਜਰਾਤ, ਕੇਰਲ ਤੇ ਤੇਲੰਗਾਨਾ 'ਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਦਿੱਲੀ 'ਚ ਜਿਸ ਵਿਅਕਤੀ ਦੀ ਮੌਤ ਹੋਈ ਹੈ, ਉਹ ਯਮਨ ਦਾ ਰਹਿਣ ਵਾਲਾ ਸੀ। ਇਸ ਤਰ੍ਹਾਂ ਦੇਸ਼ 'ਚ ਹੁਣ ਤਕ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਤੇ ਸੂਬੇ ਦੇ ਸਿਹਤ ਵਿਭਾਗਾਂ ਦੇ ਮੁਤਾਬਕ ਦੇਸ਼ 'ਚ ਹਾਲੇ ਤਕ ਕੋਰੋਨਾ ਵਾਇਰਸ ਨਾਲ 957 ਲੋਕ ਇਨਫੈਕਟਿਡ ਹੋਏ ਹਨ। ਇਨ੍ਹਾਂ 'ਚ 47 ਵਿਦੇਸ਼ੀ, ਇਸ ਵਾਇਰਸ ਦੇ ਕਾਰਨ ਜਾਨ ਗੁਆਉਣ ਵਾਲੇ 25 ਵਿਅਕਤੀ ਤੇ ਇਲਾਜ ਦੇ ਬਾਅਦ ਠੀਕ ਹੋ ਚੁੱਕੇ 83 ਲੋਕ ਸ਼ਾਮਲ ਹਨ। ਹੁਣ ਤਕ ਮਹਾਰਾਸ਼ਟਰ 'ਚ ਛੇ, ਗੁਜਰਾਤ 'ਚ ਚਾਰ, ਕਰਨਾਟਕ 'ਚ ਤਿੰਨ, ਮੱਧ ਪ੍ਰਦੇਸ਼ ਤੇ ਦਿੱਲੀ 'ਚ ਦੋ-ਦੋ ਤੇ ਤਾਮਿਲਨਾਡੂ, ਬਿਹਾਰ, ਪੰਜਾਬ, ਬੰਗਾਲ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਤੇਲੰਗਾਨਾ ਤੇ ਕੇਰਲ 'ਚ ਇਕ-ਇਕ ਵਿਅਕਤੀ ਦੀ ਜਾਨ ਜਾ ਚੁੱਕੀ ਹੈ। ਜਦਕਿ ਮੁੰਬਈ 'ਚ ਇਕ ਦਿਨ ਪਹਿਲਾਂ ਜਿਸ 85 ਸਾਲ ਦੇ ਡਾਕਟਰ ਦੀ ਮੌਤ ਹੋਈ ਸੀ, ਉਸ ਦੀ ਕੋਰੋਨਾ ਜਾਂਚ ਰਿਪੋਰਟ ਪੌਜ਼ਿਟਿਵ ਆਈ ਹੈ। ਡਾਕਟਰ ਦੀ ਮੌਤ ਤੋਂ ਬਾਅਦ ਸੈਫੀ ਹਸਪਤਾਲ ਦੇ ਆਈਸੀਯੂ, ਸੀਟੀ ਸਕੈਨ ਤੇ ਕੁਝ ਹੋਰ ਵਿਭਾਗਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਡਾਕਟਰ ਦੇ 50 ਸਾਲ ਦੇ ਪੁੱਤਰ ਨੂੰ ਵੀ ਪੌਜ਼ਿਟਿਵ ਪਾਇਆ ਗਿਆ ਹੈ। ਇਨ੍ਹਾਂ ਲੋਕਾਂ ਦੇ ਸੰਪਰਕ 'ਚ ਆਏ ਸੈਫੀ ਹਸਪਤਾਲ ਦੇ ਡਾਕਟਰ ਤੇ ਮਰੀਜ਼ਾਂ ਸਮੇਤ 40 ਲੋਕਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ।

ਮਹਾਰਾਸ਼ਟਰ 'ਚ ਸ਼ਨਿਚਰਵਾਰ ਨੂੰ 25 ਨਵੇਂ ਕੇਸ ਸਾਹਮਣੇ ਆਏ ਤੇ ਇਨਫੈਕਟਿਡ ਲੋਕਾਂ ਦਾ ਅੰਕੜਾ 181 'ਤੇ ਪੁੱਜ ਗਿਆ ਹੈ। ਮੁੰਬਈ 'ਚ ਇਕੱਲੇ ਸੱਤ ਨਵੇਂ ਕੇਸ ਮਿਲੇ ਹਨ। ਇਨ੍ਹਾਂ 'ਚ ਤਿੰਨ ਵਿਦੇਸ਼ੀ ਸ਼ਾਮਲ ਹਨ। ਕੇਰਲ 'ਚ ਅੱਠ ਵਿਦੇਸ਼ੀਆਂ ਸਮੇਤ ਇਨਫੈਕਟਿਡ ਲੋਕਾਂ ਦੀ ਗਿਣਤੀ 176 ਹੋ ਗਈ ਹੈ। ਸੂਬੇ 'ਚ ਕੋਰੋਨਾ ਨਾਲ ਪਹਿਲੀ ਮੌਤ ਵੀ ਹੋਈ ਹੈ। ਐਰਨਾਕੁਲਮ ਮੈਡੀਕਲ ਕਾਲਜ ਹਸਪਤਾਲ 'ਚ 69 ਸਾਲ ਦੇ ਇਕ ਵਿਅਕਤੀ ਨੇ ਸ਼ਨਿਚਰਵਾਰ ਸਵੇਰੇ ਦਮ ਤੋੜ ਦਿੱਤਾ। ਦੁਬਈ ਤੋਂ ਪਰਤੇ ਵਿਅਕਤੀ ਨੂੰ 22 ਮਾਰਚ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਕਈ ਹੋਰ ਬਿਮਾਰੀਆਂ ਵੀ ਸ

ਕੋਰੋਨਾ ਵਾਇਰਸ ਕਾਰਨ ਦੇਸ਼ ਪੱਧਰੀ ਲਾਕਡਾਊਨ ਨੂੰ ਤੋੜਦੇ ਹੋਏ ਸ਼ਨਿਚਰਵਾਰ ਅਨੰਦ ਵਿਹਾਰ ਬੱਸ ਅੱਡੇ 'ਤੇ ਜਨਸੈਲਾਬ

ਨਵੀਂ ਦਿੱਲੀ, ਮਾਰਚ 2020-(ਏਜੰਸੀ )-

ਕੋਰੋਨਾ ਵਾਇਰਸ ਕਾਰਨ ਦੇਸ਼ ਪੱਧਰੀ ਲਾਕਡਾਊਨ ਨੂੰ ਤੋੜਦੇ ਹੋਏ ਸ਼ਨਿਚਰਵਾਰ ਨੂੰ ਅਨੰਦ ਵਿਹਾਰ ਬੱਸ ਅੱਡੇ 'ਤੇ ਜਨਸੈਲਾਬ ਆ ਗਿਆ ਹੈ। ਬੱਸ ਅੱਡੇ ਤੋਂ ਜਿੱਧਰ ਨਜ਼ਰ ਜਾ ਰਹੀ, ਉੱਧਰ ਲੋਕਾਂ ਦਾ ਸਿਰਫ਼ ਇਕੱਠ ਹੀ ਨਜ਼ਰ ਆਰ ਰਿਹਾ ਹੈ। ਲਾਕਡਾਊਨ ਦੇ ਸਾਰੇ ਪ੍ਰਬੰਧ ਇੱਥੇ ਪੂਰੀ ਤਰ੍ਹਾਂ ਲੜਖੜਾ ਗਏ ਹਨ। ਲਾਕਡਾਊਨ ਤੋਂ ਬਾਅਦ ਚਾਰੇ ਪਾਸੇ ਫੈਲੇ ਸੰਨਾਟੇ ਨੂੰ ਲੋਕਾਂ ਦੀ ਭੀੜ ਨੇ ਰੌਲੇ 'ਚ ਤਬਦੀਲ ਕਰ ਦਿੱਤਾ ਹੈ। ਹਰ ਕੋਈ ਭੱਜ ਰਿਹਾ ਹੈ। ਜਿੱਧਰੋਂ ਇਲਾਕੇ 'ਚ ਜਾਣ ਵਾਲੀ ਬੱਸ ਜਾਣ ਦੀ ਸੂਚਨਾ ਆ ਰਹੀ, ਉੱਧਰ ਹੀ ਲੋਕ ਭੱਜ ਰਹੇ ਹਨ। ਹਾਲਾਕਿ ਹਿੱਥੇ ਥਰਮਲ ਸਕਰੀਨਿੰਗ ਦਾ ਪ੍ਰਬੰਧ ਕੀਤਾ ਗਿਆ ਤਾਂ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ।ਲਾਕਡਾਊਨ ਦੌਰਾਨ ਕੋਰੋਨਾ ਵਾਇਰਸ ਨਾਲ ਲੜੀ ਜਾ ਰਹੀ ਜੰਗ ਦੌਰਾਨ ਇਸ ਤਰ੍ਹਾਂ ਦੀਆਂ ਭਿਆਨਕ ਤਸਵੀਰਾਂ ਅੰਦਰ ਨੂੰ ਹਿਲਾ ਰਹੀਆਂ ਕਿ ਇੰਜ ਕੋਰੋਨਾ ਕਿਵੇਂ ਕਾਬੂ ਹੋਵੇਗਾ ਅਤੇ ਇਹ ਭੀੜ ਜਿੱਥੇ ਜਾਵੇਗੀ, ਉੱਥੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੀ ਕੀ ਸਥਿਤੀ ਹੋਵੇਗੀ।

ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਹੈ। ਪਰ, ਸ਼ਨਿਚਵਰਾਰ ਨੂੰ ਇਹ ਗਿਣਤੀ ਕਈ ਗੁਣਾ ਵਧ ਗਈ। ਡਰ, ਭੁੱਖ ਅਤੇ ਭਵਿੱਖ ਦੀ ਅਨਿਸ਼ਚਿਤਤਾ 'ਚ ਲੋਕ ਦਿੱਲੀ ਤੇ ਆਸਪਾਸ ਦੇ ਇਲਾਕਿਆਂ ਨੂੰ ਛੱਡ ਕੇ ਆਪਣੇ ਪਿੰਡ ਜਾ ਰਹੇ ਹਨ। ਪਹਿਲਾਂ ਕੁਝ ਲੋਕ ਪੈਦਲ ਹੀ ਆਪਣੇ ਪਿੰਡਾਂ ਵੱਲ ਜਾਣ ਲੱਗੇ ਸਨ ਪਰ ਦੋ ਦਿਨਾਂ ਤੋਂ ਬੱਚ ਚੱਲਣ ਕਾਰਨ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ। ਲਗਾਤਾਰ ਲੋਕਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ।

ਦੇਸ਼ 'ਚ ਤੇਜ਼ੀ ਨਾਲ ਵਧੇ ਕੋਰੋਨਾ ਦੇ ਮਾਮਲੇ, ਅਮਰੀਕਾ-ਇਟਲੀ ਸਮੇਤ ਕਈ ਦੇਸ਼ਾਂ 'ਚ ਹਾਹਾਕਾਰ

ਨਵੀਂ ਦਿੱਲੀ,ਮਾਰਚ 2020-(ਏਜੰਸੀ )-

ਦੇਸ਼ 'ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਫਿਲਹਾਲ 700 ਤੋਂ ਉੱਪਰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਫਿਲਹਾਲ ਹੁਣ ਤਕ ਕੋਰੋਨਾ ਦੇ ਕੁੱਲ 724 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 640 ਮਰੀਜ਼ਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ,ਉੱਥੇ 66 ਮਰੀਜ਼ ਹਸਪਤਾਲ ਤੋਂ ਠੀਕ ਹੋ ਕੇ ਘਰ ਜਾ ਚੁੱਕੇ ਹਨ। 17 ਵਿਅਕਤੀਆਂ ਦੀ ਹੁਣ ਤਕ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਚੁੱਕੀ ਹੈ। ਦੁਨੀਆ 'ਚ ਹੁਣ ਅਮਰੀਕਾ ਕੋਰੋਨਾ ਵਾਇਰਸ ਤੋਂ ਸਭ ਤੋਂ ਜ਼ਿਆਦਾ ਸਕ੍ਰਮਿਤ ਦੇਸ਼ ਬਣ ਗਿਆ ਹੈ। ਅਮਰੀਕਾ ਨੇ ਚੀਨ ਨੂੰ ਇਸ ਮਾਮਲੇ 'ਚ ਪਛਾੜ ਦਿੱਤਾ ਹੈ।

ਅਮਰੀਕਾ 'ਚ 85 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ 'ਚ ਕੋਰੋਨਾ ਸਕ੍ਰਮਣ ਪਾਇਆ ਗਿਆ। ਇਟਲੀ 'ਚ ਵੀ 80 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਲਪੇਟ 'ਚ ਆਏ ਹਨ, ਉਥੇ 8 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ

ਕੋਰੋਨਾ ਵਾਇਰਸ ਦਾ ਕਹਿਰ ,ਭਾਰਤ 'ਚ ਅੱਜ ਚਾਰ ਦੀ ਮੌਤ, 42 ਨਵੇਂ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ ,ਮਾਰਚ 2020-(ਏਜੰਸੀ )-

ਭਾਰਤ ਵਿਚ ਲਾਕਡਾਊਨ ਤੋਂ ਬਾਅਦ ਵੀ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਦੇਸ਼ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 600 ਤੋਂ ਜ਼ਿਆਦਾ ਲੋਕ ਵਾਇਰਸ ਨਾਲ ਸੰਕ੍ਰਮਿਤ ਹਨ। ਬੁੱਧਵਾਰ ਨੂੰ ਕੋਰੋਨਾ ਵਾਇਰਸ ਨਾਲ ਇਕ ਹੀ ਦਿਨ ਵਿਚ ਤਿੰਨ ਲੋਕਾਂ ਦੀ ਮੌਤ ਹੋਈ। ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਤਮਿਲਨਾਡੂ ਮੱਧ ਪ੍ਰਦੇਸ਼ ਅਤੇ ਗੁਜਰਾਤ ਵਿਚ ਇਕ ਇਕ ਵਿਅਕਤੀ ਨੇ ਦਮ ਤੋੜ ਦਿੱਤਾ ਹੈ। ਉਥੇ ਇਕ ਦਿਨ ਵਿਚ ਮਹਾਰਾਸ਼ਟਰ ਵਿਚ 15 ਅਤੇ ਕਰਨਾਟਕ ਵਿਚ 10 ਵਿਅਕਤੀਆਂ ਸਣੇ 76 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। 

ਦੇਸ਼ 'ਚ ਕੋਰੋਨਾ ਦੇ ਕੁਝ ਮਾਮਲਿਆਂ ਦੀ ਗਿਣਤੀ 649 ਤਕ ਪਹੁੰਚੀ

ਕੇਂਦਰੀ ਸਿਹਤ ਮੰਤਰਾਲੇ ਤੇ ਪਰਿਵਾਰ ਅਨੁਸਾਰ ਕਲਿਆਣ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 42 ਮਾਮਲੇ ਸਾਹਮਣੇ ਆਏ ਹਨ ਤੇ 4 ਮੌਤਾਂ ਹੋਈਆਂ ਹਨ। ਕੱਲ੍ਹ ਮਾਮਲਿਆਂ ਦੀ ਗਿਣਤੀ ਵੱਧ ਕੇ 649 ਗਈ ਹੈ।

ਕੋਰੋਨਾ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਦੇਸ਼ ਦੇ 17 ਸੂਬਿਆਂ 'ਚ ਬਣਨਗੇ ਹਸਪਤਾਲ

ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਲਈ ਦੇਸ਼ ਦੇ 17 'ਚ ਹਸਪਤਾਲ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਸੰਯੁਕਤ ਸੱਕਤਰ ਲਵ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਸਪਤਾਲਾਂ ਲਈ ਇਸ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਕੋਰੋਨਾ ਵਾਇਰਸ ਦਾ ਕਹਿਰ , 50 ਲੱਖ ਦਾ ਬੀਮਾ, 3 ਮਹੀਨੇ ਮੁਫ਼ਤ ਸਿਲੰਡਰ, ਅਪ੍ਰੈਲ ਤੋਂ 2,000 ਰੁਪਏ ਸਿੱਧੇ ਖਾਤੇ 'ਚ ਜਾਣੋ

ਨਵੀਂ ਦਿੱਲੀ, ਮਾਰਚ 2020-(ਏਜੰਸੀ )-

ਕੋਰੋਨਾ ਮਹਾਮਾਰੀ ਤੇ ਲਾਕਡਾਊਨ ਦੀ ਚੁਣੌਤੀਆਂ ਨਾਲ ਨਜਿੱਠਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ 'ਚ ਵਿੱਤ ਮੰਤਰੀ ਨੇ ਕਿਸਾਨਾਂ, ਗਰੀਬਾਂ ਤੇ ਲਾਕਡਾਊਨ ਤੋਂ ਪ੍ਰਭਾਵਿਤ ਸਾਰੇ ਲੋਕਾਂ ਲਈ ਕੁਝ ਨਾ ਕੁਝ ਰਾਹਤ ਦੇਣ ਦਾ ਐਲਾਨ ਕੀਤਾ ਹੈ। ਜਾਣੋ ਪ੍ਰੈੱਸ ਕਾਨਫੰਰਸ ਦੀਆਂ ਵੱਡੀਆਂ ਗੱਲ਼ਾਂ...

ਵਿੱਤ ਮੰਤਰੀ ਨੇ ਲਾਕਡਾਊਨ ਤੋਂ ਸਿੱਧੇ ਰੂਪ 'ਚ ਪ੍ਰਭਾਵਿਤ ਗਰੀਬ ਤੇ ਦਿਹਾੜੀ ਮਜ਼ਦੂਰਾਂ ਦੇ ਨਾਲ-ਨਾਲ ਪਿੰਡਾਂ 'ਚ ਰਹਿਣ ਵਾਲਿਆਂ ਲਈ 1.70 ਹਜ਼ਾਰ ਕਰੋੜ ਰਾਹਤ ਪੈਕੇਜ ਦਾ ਐਲਾਨ ਕੀਤਾ।

ਮਹਿਲਾ ਜਨ-ਧਨ ਖਾਤਾਧਾਰਕਾਂ ਨੂੰ 500 ਰੁਪਏ ਦੀ ਰਾਸ਼ੀ ਉਨ੍ਹਾਂ ਦੇ ਖ਼ਾਤੇ 'ਚ ਭੇਜੀ ਜਾਵੇਗੀ। ਇਸ ਨਾਲ 20 ਕਰੋੜ ਮਹਿਲਾਵਾਂ ਨੂੰ ਫਾਇਦਾ ਹੋਵੇਗਾ।

63 ਲੱਖ ਸੈਲਫ ਗਰੁੱਪ ਨੂੰ 20 ਲੱਖ ਰੁਪਏ ਤਕ ਦਾ ਕੋਲੈਟਰਲ ਫ੍ਰੀ ਲੋਨ ਮਿਲੇਗਾ। ਅਜਿਹੇ ਸੈਲਫ ਹੈਲਪ ਗਰੁੱਪ ਨਾਲ ਜੁੜੇ 7 ਕਰੋੜ ਪਰਿਵਾਰਾਂ ਨੂੰ ਇਸ ਦਾ ਫਾਇਦਾ ਹੋਵੇਗਾ। ਪਹਿਲੇ ਅਜਿਹੇ ਲੋਨ ਦੀ ਸੀਮਾ 10 ਲੱਖ ਰੁਪਏ ਸੀ।

ਕੰਸਟ੍ਰਕਸ਼ਨ ਨਾਲ ਜੁੜੇ 3.5 ਕਰੋੜ ਮਜ਼ੂਦਰਾਂ ਲਈ 31,000 ਹਜ਼ਾਰ ਰੁਪਏ ਦੇ ਫੰਡ ਦਾ ਸਹੀ ਇਸਤੇਮਾਲ ਕੀਤਾ ਜਾਵੇ। ਇਸ ਲਈ ਸੂਬਾ ਸਰਕਰਾਂ ਨੂੰ ਕਿਹਾ ਜਾਵੇਗਾ।

ਕੋਰੋਨਾ ਵਾਇਰਸ ਦੀ ਲੜਾਈ ਲਈ ਮੈਡੀਕਲ ਟੈਸਟ, ਸਕ੍ਰੀਨਿੰਗ ਤੇ ਹੋਰ ਜ਼ਰੂਰਤਾਂ ਲਈ ਡਿਸਿਟ੍ਰਕਟ ਮਿਨਰੇਲ ਫੰਡ ਦਾ ਇਸਤੇਮਾਲ ਕਰਨ ਦੀ ਆਜ਼ਾਦੀ ਸੂਬਾ ਸਰਕਾਰਾਂ ਨੂੰ ਦਿੱਤੀ ਜਾਵੇਗੀ। ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੀ ਇਸ ਫੰਡ ਦਾ ਇਸਤੇਮਾਲ ਕੀਤਾ ਜਾਵੇਗਾ।

100 ਤੋਂ ਘੱਟ ਮੁਲਾਜ਼ਮਾਂ ਵਾਲੀ ਕੰਪਨੀ ਜਿਸ 'ਚ 90 ਫੀਸਦੀ ਮੁਲਾਜ਼ਮਾਂ ਦੀ ਸੈਲਰੀ 15,000 ਰੁਪਏ ਤੋਂ ਘੱਟ ਹੈ, ਉਸ ਮੁਲਾਜ਼ਮਾਂ ਦੇ ਈਪੀਐੱਫਓ ਖਾਤੇ 'ਚ ਸਰਕਾਰ ਅਗਲੇ ਤਿੰਨ ਮਹੀਨੇ ਤਕ ਮੁਲਾਜ਼ਮ ਤੇ ਕੰਪਨੀ ਵੱਲੋਂ ਪੈਸੇ ਦੇਵੇਗੀ। ਸਰਕਾਰ ਦੋਵੇਂ ਪਾਸੇ 12-12 ਫੀਸਦੀ ਦਾ ਯੋਗਦਾਨ ਕਰੇਗੀ। ਇਸ ਨਾਲ 80 ਲੱਖ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਫਾਇਦਾ ਹੋਵੇਗਾ।

50 ਲੱਖ ਦਾ ਬੀਮਾ ਕਵਰ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਕੋਰੋਨਾ ਵਾਇਰਸ ਦੇ ਇਲਾਜ 'ਚ ਸਿੱਧੇ ਰੂਪ ਜਾਂ ਅਸਿੱਧੇ ਰੂਪ ਤੋਂ ਆਪਣੀ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ 'ਚ ਡਾਕਟਰ, ਪੈਰਾਮੈਡੀਕਲ ਸਟਾਫ, ਸਫਾਈ ਮੁਲਾਜ਼ਮ ਆਦਿ ਸ਼ਾਮਲ ਹਨ।

ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 80 ਕਰੋੜ ਗਰੀਬਾਂ ਤੇ ਦਿਹਾੜੀ ਮਜ਼ੂਦਰਾਂ ਨੂੰ ਭੋਜਨ ਰਾਹਤ ਦਿੱਤੀ ਜਾਵੇਗੀ। 5 ਕਿੱਲੋ ਅਨਾਜ ਜਾਂ ਚਾਵਲ ਪਹਿਲਾਂ ਤੋਂ ਮਿਲਦਾ ਸੀ ਹੁਣ 5 ਕਿੱਲੋ ਅਗਲੇ ਤਿੰਨ ਮਹੀਨੇ ਤਕ ਮੁਫ਼ਤ 'ਚ ਦੇਵੇਗੀ ਸਰਕਾਰ। ਲੋਕਾਂ ਨੂੰ ਆਪਣੀ ਪਸੰਦ ਦੀ 1 ਕਿੱਲੋ ਦਾਲ ਹਰ ਮਹੀਨੇ ਫ੍ਰੀ ਮਿਲੇਗੀ। ਸਰਕਾਰ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਵੇਗੀ, ਹਰ ਕਿਸੇ ਨੂੰ ਅਨਾਜ ਮਿਲੇਗਾ।

ਸੀਤਾਰਮਨ ਨੇ ਕਿਹਾ ਕਿ ਕਿਸਾਨਾਂ ਨੂੰ 6000 ਪੀਐੱਮ ਕਿਸਾਨ ਸਮਾਨ ਨਿਧੀ ਤਹਿਤ 6000 ਰੁਪਏ ਮਿਲਦੇ ਹਨ। ਅਸੀਂ ਉਨ੍ਹਾਂ ਨੂੰ 2,000 ਰੁਪਏ ਸਿੱਧੇ ਤੌਰ 'ਤੇ ਦੇਣ ਜਾ ਰਹੇ ਹਾਂ। ਇਸ ਨਾਲ 8.69 ਕਰੋੜ ਕਿਸਾਨਾਂ ਨੂੰ ਇਸ ਮੁਸ਼ਕਲ ਸਮੇਂ 'ਚ ਮਦਦ ਮਿਲੇਗੀ। ਇਹ ਪੈਸੇ ਅਪ੍ਰੈਲ ਦੇ ਪਹਿਲੇ ਹਫ਼ਤੇ ਦੇ ਖਾਤੇ 'ਚ ਪਾ ਦਿੱਤੇ ਜਾਣਗੇ।

ਪੇਂਡੂ ਖੇਤਰ 'ਚ ਮਨਰੇਗਾ ਤਹਿਤ ਘੱਟ ਕੰਮ ਕਰਨ ਵਾਲਿਆਂ ਨੂੰ ਹੁਣ 182 ਰੁਪਏ ਦੇ ਬਦਲੇ 200 ਰੁਪਏ ਮਿਲਣਗੇ। ਉਨ੍ਹਾਂ ਦੀ ਆਮਦਨੀ 'ਚ 2000 ਰੁਪਏ ਦਾ ਵਾਧਾ ਹੋਵੇਗਾ। ਇਸ ਨਾਲ 5 ਕਰੋੜ ਪਰਿਵਾਰਾਂ ਨੂੰ ਮਦਦ ਮਿਲੇਗੀ।