ਦੇਸ਼ ਭਰ 'ਚ ਕੋਰੋਨਾ ਨਾਲ 8279 ਜਣੇ ਗ੍ਰਸਤ, ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ 1666 ਮਾਮਲੇ, ਜਾਣੋ ਰਾਜਾਂ ਦਾ ਹਾਲ

ਨਵੀਂ ਦਿੱਲੀ, ਅਪ੍ਰੈਲ 2020 (ਏਜੰਸੀ)

ਦੇਸ਼ 'ਚ ਕੋਰੋਨਾ ਵਾਇਰਸ ਨਾਲ ਬੀਤੇ 24 ਘੰਟਿਆਂ 'ਚ 40 ਜਣਿਆਂ ਦੀ ਮੌਤ ਹੋਈ ਹੈ ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 279 'ਤੇ ਪਹੁੰਚ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ, ਬੀਤੇ 24 ਘੰਟਿਆਂ 'ਚ 1035 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਬਿਮਾਰੀ ਨਾਲ ਗ੍ਰਸਤ ਵਿਅਕਤੀਆਂ ਦੀ ਗਿਣਤੀ 8279 ਹੋ ਗਈ ਹੈ। ਹਾਲਾਂਕਿ 845 ਲੋਕ ਪੂਰੀ ਤਰ੍ਹਾਂ ਠੀਕ ਵੀ ਹੋਏ ਹਨ। ਰਾਜਾਂ ਤੋਂ ਮਿਲੀਆਂ ਸੂਚਨਾਵਾਂ ਅਨੁਸਾਰ, ਸ਼ਨਿਚਰਵਾਰ ਨੂੰ ਇਕੱਲੇ ਮਹਾਰਾਸ਼ਟਰ 'ਚ ਹੀ 12 ਮੌਤਾਂ ਹੋਈਆਂ ਹਨ। ਇਕੱਲੇ ਮੁੰਬਈ 'ਚ ਹੋਰ 11 ਲੋਕਾਂ ਦੀ ਜਾਨ ਗਈ ਹੈ। ਇਨ੍ਹਾਂ 'ਚ ਇਕ ਮੌਤ ਧਾਰਾਵੀ 'ਚ ਵੀ ਹੋਈ ਹੈ। ਇਸ ਦੇ ਲਾਲ ਹੀ ਧਾਰਾਵੀ 'ਚ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਕੇਰਲ ਅਤੇ ਤਾਮਿਲਨਾਡੂ 'ਚ ਇਕ-ਇਕ ਵਿਅਕਤੀ ਦੀ ਜਾਨ ਗਈ ਹੈ।