You are here

ਕਿਸਾਨੀ ਸੰਘਰਸ਼ ਨਵਾਂ ਪੰਜਾਬ ਸਿਰਜੇਗਾ ਸਰਪੰਚ ਕਿੰਦਾ ਸੱਤਪਾਲ ਢੁੱਡੀਕੇ

 

ਅਜੀਤਵਾਲ,ਜਨਵਰੀ 2021( ਬਲਵੀਰ ਸਿੰਘ ਬਾਠ)-

  ਖ਼ੇਤੀ ਆਰਡੀਨੈਂਸ ਕਾਲੇ ਬਿੱਲ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲਦੇ ਕਿਸਾਨੀ ਅੰਦੋਲਨ  ਆਉਣ ਵਾਲੇ ਸਮੇਂ ਵਿਚ ਨਵਾਂ ਪੰਜਾਬ ਸਿਰਜੇਗਾ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਕਿਦਾ    ਧੂਰਕੋਟ ਰਣਸੀਂਹ  ਅਤੇ ਸਤਪਾਲ ਢੁੱਡੀਕੇ ਨੇ ਜਨਸ਼ਕਤੀ ਨਿੳੂਜ਼ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਦੇ ਹੋਏ ਕੀਤਾ  ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਕਿਸਾਨੀ ਅੰਦੋਲਨ  ਆਪਣੀ ਇੱਕ ਵਿਲੱਖਣ ਛਾਪ ਛੱਡੇਗਾ  ਕਿਉਂਕਿ ਕਿਸਾਨੀ ਅੰਦੋਲਨ ਵਿੱਚ ਨਿਮਰਤਾ  ਪਿਆਰ ਸਦਭਾਵਨਾ ਸਭ ਤੋਂ ਵੱਧ ਕਿਸਾਨੀ ਅੰਦੋਲਨ ਵਿੱਚ ਦੇਖਣ ਨੂੰ ਮਿਲੀ  ਦੁਨੀਆਂ ਦਾ ਇਹ ਸਭ ਤੋਂ ਵੱਡਾ ਅੰਦੋਲਨ  ਜਿਸ ਵਿੱਚ ਦੇਸ਼ ਵਿਦੇਸ਼ ਤੋਂ ਬੱਚੇ ਬੱਚੇ ਨੇ ਆਪਣਾ ਬਣਦਾ ਬਾਖੂਬੀ ਰੋਲ ਅਦਾ ਕੀਤਾ  ਇਸੇ ਕਰਕੇ ਹੀ ਅਸੀਂ ਖੇਤੀ ਆਰਡੀਨੈਂਸ ਕਾਲੇ ਬਿੱਲ ਰੱਦ ਕਰਵਾਉਣ ਵਿਚ ਜ਼ਰੂਰ ਕਾਮਯਾਬ ਹੋਵਾਂਗੇ  ਅਤੇ ਕਾਲੇ ਬਿੱਲ ਰੱਦ ਕਰਵਾ ਕੇ ਹੀ ਵਾਪਸ ਘਰਾਂ ਨੂੰ ਪਰਤਣਗੇ ਲੋਕ  ਕਿਉਂਕਿ ਉਹ ਦਿਨ ਦੂਰ ਨਹੀਂ  ਜਦੋਂ ਮੇਰੇ ਦੇਸ਼ ਦੇ ਕਿਸਾਨ ਕਿਸਾਨੀ  ਅੰਦੋਲਨ ਵਿਚੋਂ ਨਵਾਂ ਪੰਜਾਬ ਸਿਰਜੇਗਾ