ਨਵੀਂ ਦਿੱਲੀ, ਮਈ 2020 -(ਏਜੰਸੀ)-
ਭਾਰਤ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਐਤਵਾਰ ਦੀ ਤੁਲਨਾ 'ਚ ਸੋਮਵਾਰ ਨੂੰ ਹਾਲਾਤ ਕੁਝ ਚੰਗੇ ਰਹੇ। ਐਤਵਾਰ ਨੂੰ ਜਿਥੇ ਰਿਕਾਰਡ ਪੰਜ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਸਨ, ਉਥੇ ਸੋਮਵਾਰ ਨੂੰ ਕਰੀਬ ਦੋ ਹਜ਼ਾਰ ਨਵੇਂ ਕੇਸ ਸਾਹਮਣੇ ਆਏ। ਪਰ ਦਿੱਲੀ ਦੇ ਮੱਥੇ 'ਤੇ 10 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਵਾਲਾ ਦੇਸ਼ ਦਾ ਚੌਥਾ ਸੂਬਾ ਬਣਨ ਦਾ ਦਾਗ਼ ਲੱਗ ਗਿਆ। ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇਕ ਲੱਖ ਦੇ ਨੇੜੇ ਪੁੱਜ ਗਈ ਹੈ। ਮਰਨ ਵਾਲਿਆਂ ਦਾ ਅੰਕੜਾ ਵੀ ਤਿੰਨ ਹਜ਼ਾਰ ਤੋਂ ਪਾਰ ਹੋ ਗਿਆ ਹੈ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਹੁਣ ਤਕ ਕੋਰੋਨਾ ਵਾਇਰਸ ਨਾਲ ਕੁਲ 96,169 ਲੋਕ ਇਨਫੈਕਟਿਡ ਹੋਏ ਹਨ ਤੇ 3,029 ਲੋਕਾਂ ਦੀ ਹੁਣ ਤਕ ਮੌਤ ਵੀ ਹੋ ਚੁੱਕੀ ਹੈ। 37 ਹਜ਼ਾਰ ਤੋਂ ਜ਼ਿਆਦਾ ਲੋਕ ਹਾਲੇ ਤਕ ਸਿਹਤਮੰਦ ਵੀ ਹੋਏ ਹਨ। ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਰ ਵਾਲੀ ਦੇਰ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧਾ ਅੰਕੜੇ ਇਕੱਠੀਆਂ ਕਰਦੀਆਂ ਹਨ।
ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੀਆਂ ਸੂਚਨਾਵਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਸ਼ 'ਚ ਸੋਮਵਾਰ ਨੂੰ ਕੁਲ 1,987 ਨਵੇਂ ਮਾਮਲੇ ਸਾਹਮਣੇ ਆਏ ਤੇ ਇਨਫੈਕਟਿਡਾਂ ਦਾ ਅੰਕੜਾ ਵਧ ਕੇ 97,376 'ਤੇ ਪੁੱਜ ਗਿਆ। ਜਦਕਿ, ਇਸ ਮਹਾਮਾਰੀ ਨਾਲ ਹੁਣ ਤਕ 3,015 ਲੋਕਾਂ ਦੀ ਜਾਨ ਵੀ ਗਈ। ਸੋਮਵਾਰ ਨੂੰ 66 ਲੋਕਾਂ ਦੀ ਮੌਤ ਹੋਈ, ਜਿਸ 'ਚ ਗੁਜਰਾਤ 'ਚ 35, ਦਿੱਲੀ 'ਚ 12, ਬੰਗਾਲ 'ਚ ਛੇ, ਤਾਮਿਲਨਾਡੂ, ਪੰਜਾਬ ਤੇ ਮੱਧ ਪ੍ਰਦੇਸ਼ 'ਚ ਤਿੰਨ-ਤਿੰਨ, ਜੰਮੂ-ਕਸ਼ਮੀਰ 'ਚ ਦੋ ਤੇ ਅਸਾਮ ਤੇ ਬਿਹਾਰ 'ਚ ਇਕ-ਇਕ ਮੌਤ ਸ਼ਾਮਲ ਹੈ।
ਰਾਜਧਾਨੀ ਦਿੱਲੀ 'ਚ ਨਵੇਂ ਮਾਮਲਿਆਂ 'ਚ ਕਮੀ ਨਹੀਂ ਆ ਰਹੀ ਹੈ। ਸੋਮਵਾਰ ਨੂੰ 299 ਨਵੇਂ ਕੇਸ ਮਿਲੇ ਤੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 10,054 ਹੋ ਗਈ ਹੈ। ਮਹਾਰਾਸ਼ਟਰ, ਗੁਜਰਾਤ ਤੇ ਤਾਮਿਲਨਾਡੂ ਤੋਂ ਬਾਅਦ ਦਿੱਲੀ ਦੇਸ਼ ਦਾ ਚੌਥਾ ਸੂਬਾ ਹੈ ਜਿਥੇ 10 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਹਨ।
ਗੁਜਰਾਤ 'ਚ 366 ਨਵੇਂ ਕੇਸ ਮਿਲੇ
ਗੁਜਰਾਤ 'ਚ ਵੀ ਹਾਲਾਤ ਸੁਧਰ ਨਹੀਂ ਰਹੇ ਹਨ। ਸੂਬੇ 'ਚ 366 ਨਵੇਂ ਕੇਸਾਂ ਨਾਲ ਇਨਫੈਕਟਿਡਾਂ ਦਾ ਅੰਕੜਾ 11,746 ਹੋ ਗਿਆ ਹੈ। ਸੂਬੇ 'ਚ ਹੁਣ ਤਕ 694 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਰਾਜਧਾਨੀ ਅਹਿਮਦਾਬਾਦ, ਸੂਰਤ ਤੇ ਵਡੋਦਰਾ ਪ੍ਰਭਾਵਿਤ ਹੋਏ ਹਨ।
ਬਿਹਾਰ 'ਚ ਅਚਾਨਕ ਵਧੇ ਮਾਮਲੇ
ਬਿਹਾਰ 'ਚ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਹੋਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਦੂਜੇ ਸੂਬਿਆਂ ਤੋਂ ਪਰਤ ਰਹੇ ਮਜ਼ੂਦਰਾਂ ਕਾਰਨ ਸੂਬੇ 'ਚ ਇਨਫੈਕਟਿਡਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਸੋਮਵਾਰ ਨੂੰ 108 ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦਾ ਅੰਕੜਾ 1,392 'ਤੇ ਪੁੱਜ ਗਿਆ।
ਮੱਧ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ ਸਥਿਤੀ ਗੰਭੀਰ
ਮੱਧ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ ਵੀ ਕੋਰੋਨਾ ਕਾਰਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਸੋਮਵਾਰ ਨੂੰ ਮੱਧ ਪ੍ਰਦੇਸ਼ 'ਚ 108 ਤੇ ਜੰਮੂ-ਕਸ਼ਮੀਰ 'ਚ 106 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਦੋਵੇਂ ਹੀ ਸੂਬਿਆਂ 'ਚ ਮਰੀਜ਼ਾਂ ਦੀ ਗਿਣਤੀ ਵਧ ਕੇ ਕ੍ਰਮਵਾਰ 5,243 ਤੇ 1,289 ਹੋ ਗਈ।
ਬੰਗਾਲ 'ਚ ਤਿੰਨ ਹਜ਼ਾਰ ਦੇ ਨੇੜੇ ਇਨਫੈਕਟਿਡ
ਬੰਗਾਲ 'ਚ ਵੀ ਹਾਲਾਤ ਸੁਧਰਦੇ ਨਜ਼ਰ ਆ ਰਹੇ ਹਨ। 148 ਨਵੇਂ ਮਾਮਲਿਆਂ ਨਾਲ ਇਨਫੈਕਟਿਡਾਂ ਦੀ ਗਿਣਤੀ 2,825 ਹੋ ਗਈ ਹੈ। ਇਸੇ ਤਰ੍ਹਾਂ ਅਸਾਮ 'ਚ 104, ਝਾਰਖੰਡ 'ਚ 277, ਉੱਤਰ ਪ੍ਰਦੇਸ਼ 'ਚ 4,511, ਪੰਜਾਬ 'ਚ 2,046 ਤੇ ਹਿਮਾਚਲ 'ਚ 86 ਮਰੀਜ਼ ਹੁਣ ਤਕ ਸਾਹਮਣੇ ਆ ਚੁੱਕੇ ਹਨ।