You are here

ਪੰਜਾਬ

ਰਾਜਨੀਤਿਕ ਆਗੂਆ ਨੂੰ ਪਿੰਡਾ ਵਿਚ ਨਾ ਵੜਨ ਲਈ ਯੂਨੀਅਨ ਨੇ ਲਗਾਏ ਪੋਸਟਰ

ਹਠੂਰ,6,ਜੁਲਾਈ-(ਕੌਸ਼ਲ ਮੱਲ੍ਹਾ)-ਅੱਜ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਜਿਲ੍ਹਾ ਲੁਧਿਆਣਾ ਵੱਲੋ ਉਲੀਕੇ ਪ੍ਰੋਗਰਾਮ ਤਹਿਤ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾ ਦੀ ਅਗਵਾਈ ਹੇਠ ਝੋਰੜਾ,ਅੱਚਰਵਾਲ,ਫੇਰੂਰਾਈ ਆਦਿ ਪਿੰਡਾ ਵਿਚ ਰੋਸ ਰੈਲੀਆ ਕਰਕੇ ਵੋਟਾ ਵਟੋਰਨ ਵਾਲੇ ਰਾਜਨੀਤਿਕ ਆਗੂਆ ਨੂੰ ਪਿੰਡਾ ਵਿਚ ਦਾਖਲ ਨਾ ਹੋਣ ਦੇ ਪੋਸਟਰ ਲਗਾਏ ਗਏ।ਇਸ ਮੌਕੇ ਕਨਵੀਨਰ ਮਨੋਹਰ ਸਿੰਘ ਝੋਰੜਾ,ਸੁਖਜੀਤ ਸਿੰਘ,ਜਸਵਿੰਦਰ ਸਿੰਘ,ਰਮਨਦੀਪ ਸਿੰਘ,ਸੁਖਵਿੰਦਰ ਸਿੰਘ ਨੇ ਕਿਹਾ ਕਿ ਜਿਨਾ ਸਮਾਂ ਕੇਂਦਰ ਸਰਕਾਰ ਤਿੰਨੇ ਕਾਲੇ ਕਾਨੂੰਨਾ ਨੂੰ ਰੱਦ ਨਹੀ ਕਰਦੀ ਉਨ੍ਹਾ ਸਮਾਂ ਇਲਾਕੇ ਦੇ ਪਿੰਡਾ ਵਿਚ ਵੋਟਾ ਲੈਣ ਵਾਲੇ ਲੀਡਰ ਸਾਡੇ ਪਿੰਡਾ ਵਿਚ ਦਾਖਲ ਨਾ ਹੋਣ ਅਤੇ ਜੇਕਰ ਕੋਈ ਲੀਡਰ ਸਾਡੇ ਪਿੰਡਾ ਵਿਚ ਆਉਦਾ ਹੈ ਤਾਂ ਉਹ ਆਪਣਾ-ਆਪ ਜਿਮੇਵਾਰ ਹੋਵੇਗਾ।ਇਸ ਮੌਕੇ ਉਨ੍ਹਾ ਕਿਸਾਨ-ਮਜਦੂਰ ਏਕਤਾ ਜਿੰਦਾਬਾਦ ਅਤੇ ਲੋਕ ਵਿਰੋਧੀ ਸਰਕਾਰਾ ਮੁਰਦਾਵਾਦ ਦੇ ਨਾਅਰੇ ਲਾ ਕੇ ਰੋਸ ਪ੍ਰਦਰਸਨ ਕੀਤਾ।ਮੌਕੇ ਉਨ੍ਹਾ ਨਾਲ ਗੁਰਚਰਨ ਸਿੰਘ ਰਸੂਲਪੁਰ,ਸੁਖਦੇਵ ਸਿੰਘ,ਸੁਲਤਾਨ ਸਿੰਘ,ਮਨਪ੍ਰੀਤ ਸਿੰਘ,ਰਾਜਦੀਪ ਸਿੰਘ,ਅਵਤਾਰ ਸਿੰਘ,ਹਰਮਨ ਸਿੰਘ,ਰਮਨਜੀਤ ਸਿੰਘ ਝੋਰੜਾ,ਸੁਖਜੀਤ ਸਿੰਘ ਝੋਰੜਾ,ਗੁਰਵਿੰਦਰ ਸਿੰਘ ਝੋਰੜਾ,ਸੁਖਵਿੰਦਰ ਸਿੰਘ ਅੱਚਰਵਾਲ,ਜਗਰੂਪ ਸਿµਘ ਝੋਰੜਾ,ਜਿµਦਰ ਸਿµਘ ਮਾਣੂµਕੇ,ਨਿਰਮਲ ਸਿµਘ,ਪਿਆਰਾ ਸਿੰਘ,ਪ੍ਰਮੋਦ ਕੁਮਾਰ ਨੀਲਾ,ਜਗਰਾਜ ਸਿੰਘ ਆਦਿ ਹਾਜ਼ਰ ਸਨ।

 

ਇੰਟਰਨੈਸ਼ਨਲ ਪੰਥਕ ਦਲ ਦੇ ਆਗੂਆਂ ਨੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਈ ਪੀੜ੍ਹਤ  ਲੜਕੀ ਦਾ ਪੁੱਛਿਆ ਹਾਲ

ਜਗਰਾਉਂ-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  ) ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਈ ਲੜਕੀ ਕਲਵੰਤ ਕੌਰ ਰਸੂਲਪੁਰ ਹਾਲ ਵਾਸੀ ਜਗਰਾਉਂ ਦਾ ਹਾਲ ਜਾਨਣ ਲਈ ਇੰਟਰਨੈਸ਼ਨਲ ਪੰਥਕ ਦਲ ਦੇ ਸੀਨੀਅਰ ਆਗੂਆਂ ਦੀ ਟੀਮ ਅੱਜ ਪੀੜ੍ਹਤ ਲੜਕੀ ਦੇ ਗ੍ਰਹਿ ਵਿਖੇ ਪਹੁੰਚੀ ਤੇ ਪੀੜ੍ਹਤ ਲੜਕੀ ਦਾ ਹਾਲ ਜਾਣਿਆ, ਪੀੜ੍ਹਤ ਲੜਕੀ ਕਲਵੰਤ ਕੌਰ ਨੇ ਆਪਣੇ ਨਾਲ ਹੋਏ ਪੁਲਿਸ ਤਸ਼ੱਦਦ ਦੀ ਪੂਰੀ ਗੱਲ ਭਰੇ ਮਨ ਨਾਲ ਦੱਸੀ ਕਿ ਕਿਸ ਤਰ੍ਹਾਂ ਉਸ ਨੂੰ ਪੁਲਿਸ ਨੇ ਤਸ਼ੱਦਦ ਕਰਕੇ ਨਕਾਰਾ ਕਰ ਦਿੱਤਾ ਤੇ ਹਾਲੇ ਤੱਕ ਲੰਬਾ ਅਰਸ਼ਾ ਬੀਤ ਜਾਣ ਤੇ ਵੀ ਉਸ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਜਿਸ ਕਰਕੇ ਉਸ ਨੇ ਇਨਸਾਫ਼ ਨਾਂ ਮਿਲਣ ਕਾਰਨ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੌਤ ਦੀ ਮੰਗ ਵੀ ਕੀਤੀ, ਪਰ ਹਾਲ ਦੀ ਘੜੀ ਉਹ ਬਹੁਤ ਹੀ ਡਿਪਰੈਸ਼ਨ ਵਿੱਚ ਹੈ। ਕਿਉਂਕਿ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ ਇਸ ਮੌਕੇ ਇੰਟਰਨੈਸ਼ਨਲ ਪੰਥਕ ਦਲ ਦੇ ਆਲ ਇੰਡੀਆ ਕਨਵੀਨਰ ਜਥੇਦਾਰ ਹਰਚੰਦ ਸਿੰਘ ਚਕਰ, ਪੈਨਲ ਮੈਂਬਰ ਜਥੇਦਾਰ ਦਲੀਪ ਸਿੰਘ ਚਕਰ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪੀੜ੍ਹਤ ਲੜਕੀ ਕੁਲਵੰਤ ਕੌਰ ਨੂੰ ਇਨਸਾਫ਼ ਦਿੱਤਾ ਜਾਵੇ ਤੇ ਜਾਂਚ ਕਰਕੇ ਦੋਸ਼ੀ ਪਾਏ ਜਾਣ ਵਾਲੇ ਪੁਲਿਸ ਅਧਿਕਾਰੀਆਂ ਤੇ ਕਨੂੰਨੀ ਸ਼ਿਕੰਜਾ ਕੱਸਿਆ ਜਾਵੇ, ਤਾਂ ਜੋ ਪੀੜ੍ਹਤ ਲੜਕੀ ਨੂੰ ਇਨਸਾਫ਼ ਮਿਲ ਸਕੇ, ਉਹਨਾਂ ਕਿਹਾ ਕਿ ਜੋ ਲੜਕੀ ਨੇ ਪੁਲਿਸ ਤੇ ਮਾਰਕੁੱਟ ਕਰਨ ਅਤੇ ਤਸ਼ੱਦਦ ਕਰਨ ਦੇ ਇਲਜ਼ਾਮ ਲਗਾਏ ਹਨ। ਅਜਿਹੀਆਂ ਪੁਲਿਸ ਦੀਆਂ ਕਾਰਵਾਈਆਂ ਨਿੰਦਣਯੋਗ ਹਨ। ਅੰਤ ਵਿੱਚ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਤੇ ਲੜਕੀ ਨੂੰ ਇਨਸਾਫ਼ ਦਿਵਾਉਣ, ਇਸ ਮੌਕੇ ਉਹਨਾਂ ਨਾਲ ਕਿਸਾਨ ਵਿੰਗ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਮਲਕ, ਜਿਲ੍ਹਾ ਪ੍ਰਧਾਨ ਹਰਕ੍ਰਿਸ਼ਨ ਸਿੰਘ ਕੋਠੇ ਜੀਵੇ ਜਗਰਾਉਂ, ਜਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਰਾਏ ਅਤੇ ਲੜਕੀ ਕਲਵੰਤ ਕੌਰ ਦੇ ਪਰਿਵਾਰਕ ਮੈਂਬਰ ਹਾਜਰ ਸਨ।

ਪਿੰਡ ਕੁਤਬਾ ਵਿਖੇ ਕਰਵਾਇਆ ਗਿਆ ਕਬੱਡੀ ਕੱਪ ਟੂਰਨਾਮੈਂਟ

ਕਰੋਨਾ ਮਹਾਂਮਾਰੀ ਤੋਂ ਬਾਅਦ ਦੁਬਾਰਾ ਸ਼ੁਰੂ ਹੋਇਆ ਖੇਡਾਂ ਦਾ ਅਰੰਭ....

ਮਹਿਲ ਕਲਾਂ/ਬਰਨਾਲਾ-6 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਅੱਤ ਦੀ ਗਰਮੀ ਦੇ ਵਾਵਜੂਦ ਵੀ ਪਿੰਡ ਕੁਤਬਾ ਵਿਖੇ ਨੋਜਵਾਨ ਜੂਥ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਸ਼ਾਨਦਾਰ ਕਬੱਡੀ ਕੱਪ ਟੂਰਨਾਮੈਂਟ ਜਿਸ ਵਿਚ 57 ਕਿਲੋ ਦਾ ਪਹਿਲਾ ਇਨਾਮ ਛਾਪਾ ਪਿੰਡ ਦੀ ਟੀਮ ਨੇ ਜਿੱਤਿਆ ਤੇ ਦੂਜਾ ਇਨਾਮ ਪਿੰਡ ਹੰਡਿਆਇਆ ਦੀ ਟੀਮ ਨੇ ਆਪਣੇ ਨਾਂ ਕੀਤਾ ਅਤੇ ਬੈਸਟ ਰੇਡਰ ਦਾ ਖਿਤਾਬ ਕਾਲੂ ਛਾਪਾ ਦੇ ਨਾਂ ਰਿਹਾ ਤੇ ਬੈਸਟ ਜਾਫੀ ਦਾ ਖਿਤਾਬ ਬਾਰੂ ਛਾਪਾ ਦੇ ਨਾਂ ਤੇ ਰਿਹਾ ਇਸ ਮੌਕੇ ਸਰਦਾਰ ਅਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ ( ਕੁਤਬਾ) ਨੇ  5500 ਰੁਪਏ ਦੀ ਰਾਸ਼ੀ ਦੇ ਕੇ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਤੇ ਦੇਸੀ ਘਿਓ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਇਸ ਟੂਰਨਾਮੈਂਟ ਵਿੱਚ ਫੁੱਟਬਾਲ ਤੇ ਬਾਲੀਵਾਲ ਦੇ ਖਿਡਾਰੀਆਂ ਨੇ ਵੀ ਆਪਣਾਂ ਯੋਗਦਾਨ ਪਾਇਆ ਮਾਸਟਰ ਇੰਦਰਜੀਤ ਸਿੰਘ ਰੰਧਾਵਾ ਨੇ ਵੀ 1000 ਰੁਪਏ ਦੇ ਕੇ ਖਿਡਾਰੀਆਂ ਦਾ ਸਨਮਾਨ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਅਜੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਇਹਨਾਂ ਨਵੀਂ ਪੀੜ੍ਹੀ ਦੇ ਨੋਜਵਾਨਾਂ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਇਸ ਕਵੱਡੀ ਖੇਡ ਨੂੰ ਭੁਲਾਇਆ ਨਹੀਂ ਤੇ ਕਰੋਨਾ ਮਹਾਂਮਾਰੀ ਦੇ ਭਿਆਨਕ ਰੂਪ ਤੋਂ ਬਾਅਦ ਦੁਬਾਰਾ ਫਿਰ ਖੇਡਾਂ ਦੀ ਸ਼ੁਰੁਆਤ ਕੀਤੀ ਹੈ ਉਨ੍ਹਾਂ ਕਿਹਾ ਕਿ ਸਾਨੂੰ ਇਹਨਾਂ ਬੱਚਿਆਂ ਤੇ ਮਾਣ ਹੈ ਤੇ ਅਸੀਂ ਇਹਨਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਲਈ ਤਿਆਰ ਹਾ ਉਹਨਾਂ ਕਿਹਾ ਕਿ ਅਸੀਂ ਪਿੰਡ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਬੱਚਿਆਂ ਦਾ ਪੂਰਾ ਸਹਿਯੋਗ ਕਰਨ ਅੱਗੇ ਇਸ ਤੋਂ ਵੀ ਵੱਡੇ ਪੱਧਰ ਤੇ ਟੂਰਨਾਮੈਂਟ ਕਰਵਾਇਆ ਜਾ ਸਕੇ ਇਸ ਮੌਕੇ ਅਨੇਕਾਂ ਦਰਸ਼ਕਾਂ ਨੇ ਟੂਰਨਾਮੈਂਟ ਦਾ ਆਨੰਦ ਮਾਣਿਆ ਨੋਜਵਾਨ ਜੂਥ ਵੱਲੋਂ ਖਿਡਾਰੀਆਂ ਤੇ ਦਰਸ਼ਕਾਂ ਲਈ ਲੰਗਰ ਦਾ ਖ਼ਾਸ ਪ੍ਰਬੰਧ ਸੀ ਇਸ ਮੌਕੇ ਕੁਤਬਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਮੈਂਬਰ ਸਾਹਿਬਾਨ ਨੇ ਵੀ ਆਪਣੀ ਹਾਜ਼ਰੀ ਲਗਵਾਈ ਤੇ ਟੂਰਨਾਮੈਂਟ ਕਰਵਾਉਣ ਵਾਲੇ ਸਮੂਹ ਜੂਥ ਮੈਂਬਰ ਸਾਹਿਬਾਨ ਨੇ ਆਈਆਂ ਟੀਮਾਂ ਦਰਸ਼ਕਾਂ ਤੇ ਨਗਰ ਨਿਵਾਸੀਆਂ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।

ਪੰਜਾਬ ਦੇ ਐਮ,ਪੀ ਅਤੇ ਐਮ,ਐਲ,ਏ ਦਾ ਘਿਰਾਓ ਕਰਕੇ ਦਿੱਤੇ ਜਾ ਰਹੇ ਹਨ ਮੰਗ ਪੱਤਰ

 ਮਹਿਲ ਕਲਾਂ/ਬਰਨਾਲਾ- 6 ਜੁਲਾਈ-(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ 
ਪੰਜਾਬ ਰਾਜਿ:295 ਦੇ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿੱਤ ਮੰਤਰੀਆਂ ਤੇ ਐਮ ਐਲ ਏ ਦੀਆਂ ਕੋਠੀਆਂ ਦੇ ਘਿਰਾਓ ਕੀਤੇ ਜਾ ਰਹੇ ਹਨ ਤੇ ਮੰਗ ਪੱਤਰ ਦੇ ਕੇ ਵੀ ਮੰਤਰੀ ਮਕੌੜਿਆਂ ਨੂੰ ਸਮੱਸਿਆ ਦੱਸੀ ਜਾ ਰਹੀ ਹੈ। ਕਿਉਂਕਿ ਸਮੇਂ ਦੀਆਂ ਸਰਕਾਰਾਂ ਚੋਣ ਮੈਨੀਫੈਸਟੋ ਵਿੱਚ ਤਾਂ ਪੰਜਾਬ ਵਿਚ ਵਸਦੇ ਡਾਕਟਰਾਂ ਦਾ ਮਸਲਾ ਹੱਲ ਕਰਨ ਦੀਆਂ ਗੱਲਾਂ ਕਰਦੀਆਂ ਹਨ ਪਰ ਕੁਰਸੀ ਤੇ ਬਿਰਾਜਮਾਨ ਹੁੰਦਿਆਂ ਹੀ ਭੁੱਲ ਜਾਂਦੀਆਂ ਹਨ ।ਉਨ੍ਹਾਂ ਨੂੰ ਯਾਦ ਦਿਵਾਉਣ ਲਈ ਅੱਜ ਹਲਕਾ ਖੰਡੂਰ ਸਾਹਿਬ ਦੇ ਵਿਧਾਇਕ ਰਮਨਦੀਪ ਸਿੰਘ ਸਿੱਕੀ ਨਾਲ ਗੱਲ ਬਾਤ ਕਰਨ ਤੋਂ ਬਾਅਦ ਸੂਬਾ ਪ੍ਰਧਾਨ ਡਾ: ਰਮੇਸ਼ ਕੁਮਾਰ ਬਾਲੀ ,ਜਿਲਾ ਪ੍ਧਾਨ ਡਾ: ਰਣਜੀਤ ਸਿੰਘ ਰਾਣਾ ਤੇ ਹੋਰਾਂ ਨੇ ਸ਼ਮੂਲੀਅਤ ਕੀਤੀ। 
ਇਸ ਸਮੇਂ ਸੂਬਾ ਪ੍ਰਧਾਨ ਡਾ:ਰਮੇਸ਼ ਬਾਲੀ ਨੇ ਗੱਲਬਾਤ ਦੌਰਾਨ ਕਿਹਾ ਕਿ ਜੇ ਅਮੀਰਾਂ ਲਈ ਡਾਕਟਰਾਂ ਦੀ ਜਰੂਰਤ ਹੈ ਤਾਂ ਫ਼ਿਰ ਗਰੀਬਾਂ ਲਈ ਕਿਉਂ ਨਹੀਂ। 
ਡਾ: ਬਾਲੀ ਨੇ ਕਿਹਾ ਅਮੀਰਾਂ ਲਈ ਤਾਂ  ਵੱਡੇ ਵੱਡੇ ਨਰਸਿੰਗ ਹੋਮ/ਹਸਪਤਾਲ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਸਦੇ ਅੱਸੀ ਪਰਸੈਂਟ ਗਰੀਬਾਂ ਲਈ ਪੇਂਡੂ ਡਾਕਟਰ ਹਨ ।ਫਿਰ ਸਮੱਸਿਆ ਕੀ ਹੈ ? ਕਿਉਂ ਕਿੱਤੇ ਨੂੰ ਖਤਮ ਕਰਨ ਲਈ ਹਰ ਵੇਲੇ ਮੁਹਿੰਮ ਚਲਾਈ ਜਾ ਰਹੀ ਹੈ ? ਕੀ ਸਰਕਾਰ ਬਿਨਾ ਦਵਾ ਦਾਰੂ ਤੋਂ ਲੋਕਾਂ ਨੂੰ ਮਰਨ ਦੇਣਾ ਚਾਹੁੰਦੀ ਹੈ ? ਜੋ ਸਰਾਸਰ 80 ਪ੍ਤੀਸ਼ਤ ਲੋਕਾਂ ਦਾ ਕਤਲ ਹੈ। ਡਾ: ਬਾਲੀ ਨੇ ਕਿਹਾ ਕਿ ਬਿਹਾਰ ਸਰਕਾਰ ਦੇ ਮੁੱਖ ਮੰਤਰੀ ਨਿਤਿਸ ਕੁਮਾਰ ਦੀ ਅਗਵਾਈ ਵਿੱਚ ਇੱਕ ਸਾਲ ਦਾ ਕੋਰਸ ਕਰਵਾ ਕੇ ਮੁਢਲੀ ਕਿਸਮ ਦੀ ਪੈ੍ਕਟਿਸ ਦਾ ਅਧਿਕਾਰ ਦਿੱਤਾ ਹੈ। ਮੱਧਿਆ ਪ੍ਦੇਸ਼ ਦੀ ਸਰਕਾਰ ਨੇ ਵਾਜਪਾਈ ਯੂਨੀਵਰਸਿਟੀ ਤੋਂ ਸਪੈਸ਼ਲਿਸਟ ਰੂਰਲ ਡਾਕਟਰ ਦਾ ਕੋਰਸ ਸ਼ੁਰੂ ਕਰਕੇ ਪਹਿਲ ਕੀਤੀ ਹੈ ।ਪੱਛਮੀ ਬੰਗਾਲ ਸਰਕਾਰ ਨੇ ਆਦੇਸ਼ ਦਿੱਤੇ ਹਨ ਕਿ ਫਸਟ ਲਾਈਨ ਆਫ਼ ਡਿਫੈਂਸ ਵਿੱਚ ਪੇਂਡੂ ਡਾਕਟਰਾਂ ਦੀ ਮਦਦ ਲਈ ਜਾਵੇਗੀ। ਸਿਹਤ ਵਿਭਾਗ ਵੱਲੋਂ ਉਸ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ ਕਿ ਕੋਰੋਨਾ ਮਹਾਮਾਰੀ ਵਿੱਚ ਇਹ ਇੱਕ ਅਹਿਮ ਰੋਲ ਤਿਆਰ ਅਦਾ ਕਰਨਗੇ ।ਫਿਰ ਪੰਜਾਬ ਸਰਕਾਰ ਲਈ ਕਿਹੜੀ ਸਮੱਸਿਆ ਹੈ ? ਇਸ ਨੂੰ ਨਸ਼ਰ ਕੀਤਾ ਜਾਵੇ ਫੇਰ ਅਸੀਂ ਮੰਨਣ ਲਈ ਵੀ ਤਿਆਰ ਹਾਂ। ਉਹਨਾਂ ਮੰਗ ਕਰਦਿਆਂ ਕਿਹਾ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਵਿੱਚ ਅਸੀਂ ਆਪਣੀਆਂ ਮੰਗਾਂ ਦੀ ਦਰੁਸਤ ਨਿਸ਼ਾਨ ਦੇਈ ਕਰਾਂਗੇ। 
ਮੀਟਿੰਗ ਦੇ ਦੌਰਾਨ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੋਂ ਮੰਗ ਕਰਦਿਆਂ ਕਿਹਾ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਕਰਵਾਈ ਜਾਵੇ ਤਾਂ ਉਹਨਾਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਕੇ ਮਸਲੇ ਹੱਲ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਚਾਨਕ ਕੀਤਾ ਨਗਰ ਕੌਂਸਲ ਜਗਰਾਓਂ ਦਾ ਦੌਰਾ  

ਜਗਰਾਉਂ( ਅਮਿਤ ਖੰਨਾ)  ਜਗਰਾਉਂ ਵਿਖੇ ਅੱਜ ਨਗਰ ਕੌਂਸਲ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਚਾਨਕ ਦੌਰਾ ਕੀਤਾ ਇਸ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ  ਪਹਿਲਾਂ ਤਾਂ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਤੋਂ ਬਾਅਦ ਉਨ•ਾਂ ਦੇ ਕੰਮਾਂ ਦਾ ਜਾਇਜ਼ਾ ਲਿਆ  ਫਿਰ ਉਨ•ਾਂ ਨੇ ਕਿਹਾ ਕਿ ਨਗਰ  ਕੌਂਸਲ ਦੀ ਇਹ ਜਿਹੜੀ ਪੂਰੀ ਟੀਮ ਬਹੁਤ ਹੀ ਵਧੀਆ ਹੈ ਜਗਰਾਉਂ ਦੇ ਵਿੱਚ ਵਧੀਆ ਡਿਵੈੱਲਪਮੈਂਟ ਹੋਵੇਗੀ  ਇਸ ਮੌਕੇ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ , ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ,  ਕੌਂਸਲਰ ਰਾਜੂ ਕਾਮਰੇਡ, ਕੌਂਸਲਰ ਹਿਮਾਂਸ਼ੂ ਮਲਕ, ਕੌਂਸਲਰ ਵਿਕਰਮ ਜੱਸੀ ,ਕੌਂਸਲਰ ਬੌਬੀ ਕਪੂਰ,  ਕੌਂਸਲਰ ਕੰਵਰਪਾਲ ਸਿੰਘ,  ਕੌਂਸਲਰ ਜਗਜੀਤ ਸਿੰਘ ਜੱਗੀ,  ਕੌਂਸਲਰ ਮੇਸ਼ੀ ਸਹੋਤਾ, ਕੌਂਸਲਰ ਜਰਨੈਲ ਸਿੰਘ ਲੋਟ,  ਸਮਾਜ ਸੇਵੀ ਰੋਹਿਤ ਗੋਇਲ , ਡਾ ਇਕਬਾਲ ਸਿੰਘ ,ਅਮਰਨਾਥ ਕਲਿਆਣ , ਅਸ਼ਵਨੀ ਕੁਮਾਰ ਬੱਲੂ , ਅਤੇ ਨਵਦੀਪ ਸਰਪੰਚ ਆਦਿ ਹਾਜ਼ਰ ਸਨ

"ਸ਼ਗਨ ਸਕੀਮ ਨਹੀਂ ਮਿਲੀ" ਮਾਪਿਆਂ ਨੇ ਕੁਲਵੰਤ ਸਿੰਘ ਟਿੱਬਾ ਕੋਲ ਰੋਏ ਦੁੱਖੜੇ 

ਧੀਆਂ ਸਰਕਾਰੀ ਸ਼ਗਨ ਉਡੀਕਦੀਆ ਮਾਵਾਂ ਬਣੀਆਂ  

ਸ਼ਗਨ ਸਕੀਮ ਦੀ ਰਾਸ਼ੀ ਤੁਰੰਤ ਜਾਰੀ ਕਰੇ ਪੰਜਾਬ ਸਰਕਾਰ -  ਕੁਲਵੰਤ ਸਿੰਘ ਟਿੱਬਾ  

ਮਹਿਲ ਕਲਾਂ/ਬਰਨਾਲਾ- ਜੁਲਾਈ- (ਗੁਰਸੇਵਕ ਸਿੰਘ ਸੋਹੀ)- ਸੂਬੇ ਅੰਦਰ ਵੱਖ-ਵੱਖ ਵਰਗਾਂ ਦੇ ਲੋੜਵੰਦ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਸਕੀਮਾਂ ਦਮ ਤੋੜ ਚੁੱਕੀਆਂ ਹਨ ਅਤੇ ਲੋੜਵੰਦ ਪਰਿਵਾਰ ਅਸ਼ੀਰਵਾਦ ਸਕੀਮ ਤਹਿਤ ਸ਼ਗਨ ਲੈਣ ਲਈ ਸਾਲਾਂਬੱਧੀ ਇੰਤਜ਼ਾਰ ਕਰਕੇ ਅੱਕ ਥੱਕ ਚੁੱਕੇ ਹਨ। ਇਹ ਪ੍ਰਗਟਾਵਾ ਲੋਕ ਹਿੱਤਾਂ ਲਈ ਸੰਘਰਸ਼ਸ਼ੀਲ ਸੰਸਥਾ "ਹੋਪ ਫਾਰ ਮਹਿਲ ਕਲਾਂ" ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਧੀਆਂ ਦੇ ਵਿਆਹ ਦੀ ਸ਼ਗਨ ਸਕੀਮ ਉਡੀਕ ਰਹੇ ਮਾਪਿਆਂ ਦਾ ਦੁੱਖ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਦਲਿਤਾਂ, ਪਛੜੇ ਵਰਗਾਂ ਅਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਮੌਕੇ ਸ਼ਗਨ ਵਜੋਂ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਰਹੀ ਹੈ ਜਦਕਿ ਦੂਜੇ ਪਾਸੇ ਧੀਆਂ ਦੇ ਵਿਆਹ ਮੌਕੇ ਸ਼ਗਨ ਸਕੀਮ ਤਹਿਤ ਅਪਲਾਈ ਕਰਨ ਵਾਲੇ ਮਾਪੇ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸ਼ਗਨ ਦਾ ਇੰਤਜਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਸ਼ਗਨ ਸਕੀਮ ਦੀ ਥਾਂ 21 ਹਜ਼ਾਰ ਰੁਪਏ ਦੀ ਰਾਸ਼ੀ ਤਾਂ ਦਿੱਤੀ ਨਹੀਂ ਗਈ ਜਦਕਿ ਹੁਣ ਸ਼ਗਨ ਸਕੀਮ ਦੀ ਰਾਸ਼ੀ 51 ਹਜ਼ਾਰ ਰੁਪਏ ਕਰਨ ਦੇ ਫੋਕੇ ਦਮਗਜੇ ਮਾਰੇ ਜਾ ਰਹੇ ਹਨ। ਕੁਲਵੰਤ ਸਿੰਘ ਟਿੱਬਾ ਨੇ ਦੱਸਿਆ ਕਿ ਇਲਾਕਾ ਮਹਿਲ ਕਲਾਂ ਦੇ ਸੈਂਕੜੇ ਪਰਿਵਾਰਾਂ ਨੇ ਉਨ੍ਹਾਂ ਦੀ ਟੀਮ ਤੱਕ ਪਹੁੰਚ ਕਰਕੇ ਸ਼ਗਨ ਸਕੀਮ ਦੀ ਰਾਸ਼ੀ ਨਾ ਮਿਲਣ ਬਾਰੇ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਿਰਨਜੀਤ ਕੌਰ ਪੁੱਤਰੀ ਅਜਾਇਬ ਸਿੰਘ ਦਾ ਵਿਆਹ ਫਰਵਰੀ 2006 ਨੂੰ ਹੋਇਆ ਸੀ ਪਰ ਅਪਲਾਈ ਕਰਨ ਦੇ ਬਾਵਜੂਦ ਵੀ 14 ਸਾਲਾਂ ਬਾਅਦ ਵੀ ਸਰਕਾਰੀ ਸ਼ਗਨ ਪ੍ਰਾਪਤ ਨਹੀਂ ਹੋਇਆ ਜਦਕਿ ਹੁਣ ਕਿਰਨਜੀਤ ਕੌਰ ਦੇ 13 ਅਤੇ 8 ਸਾਲਾਂ ਦੇ ਦੋ ਬੱਚਿਆਂ ਦੀ ਮਾਂ ਹੈ। ਟਿੱਬਾ ਨੇ ਦੱਸਿਆ ਕਿ ਮਨਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ ਦਾ ਵਿਆਹ ਅਗਸਤ 2020 ਨੂੰ ਹੋਇਆ ਸੀ ਪਰ ਅੱਜ ਤੱਕ ਸਰਕਾਰੀ ਸ਼ਗਨ ਪ੍ਰਾਪਤ ਨਹੀਂ ਹੋਇਆ ਜਦਕਿ ਅਮਨਦੀਪ ਕੌਰ ਪੁੱਤਰੀ ਪਰਮਜੀਤ ਕੌਰ ਦਾ ਵਿਆਹ ਸਤੰਬਰ 2020 ਵਿੱਚ ਹੋਇਆ ਸੀ ਪਰ ਸ਼ਗਨ ਸਕੀਮ ਦੀ ਫਾਈਲ ਸਰਕਾਰੀ ਦਫ਼ਤਰਾਂ ਵਿੱਚ ਧੂੜ ਫੱਕ ਰਹੀ ਹੈ। ਹਰਪ੍ਰੀਤ ਕੌਰ ਪੁੱਤਰੀ ਜਸਬੀਰ ਸਿੰਘ ਦਾ ਵਿਆਹ ਇੱਕ ਸਾਲ ਪਹਿਲਾਂ ਹੋਇਆ ਪਰ ਸ਼ਗਨ ਸਕੀਮ ਤਹਿਤ ਰਾਸ਼ੀ ਅਜੇ ਤੱਕ ਨਹੀਂ ਮਿਲੀ। ਕੁਲਵੰਤ ਸਿੰਘ ਟਿੱਬਾ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਗਨ ਉਡੀਕ ਰਹੀਆਂ ਧੀਆਂ ਦੇ ਮਾਪਿਆਂ ਲਈ ਸ਼ਗਨ ਸਕੀਮ ਤਹਿਤ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ।

ਮਹਿਲ ਕਲਾਂ ਪੁਲਸ ਵੱਲੋਂ ਨਸੀਲੀਆਂ ਗੋਲੀਆਂ ਸਮੇਤ ਇੱਕ ਔਰਤ ਕਾਬੂ

ਮਹਿਲ ਕਲਾਂ/ਬਰਨਾਲਾ- 5 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਮਹਿਲ ਕਲਾਂ ਪੁਲਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਫੜਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਮਹਿਲ ਕਲਾਂ ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਸੰਦੀਪ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ ਐਸ ਪੀ ਮਹਿਲ ਕਲਾਂ ਕੁਲਦੀਪ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਪੁਲੀਸ ਪਾਰਟੀ ਨੇ ਜਸਪਾਲ ਕੌਰ ਵਾਸੀ ਛਾਪਾ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਮੁਕੱਦਮਾ ਨੰਬਰ 29 - 22/61/85 ਅਧੀਨ ਮੁਕੱਦਮਾ ਦਰਜ ਕਰ ਲਿਆ ਹੈ।ਇਸ ਮੌਕੇ ਏਐਸਆਈ ਬਲਵਿੰਦਰ ਸਿੰਘ ,ਏਐਸਆਈ ਜਰਨੈਲ ਸਿੰਘ , ਸਿਪਾਹੀ ਜਿੰਦਰਪਾਲ ਸਿੰਘ, ਜਤਿੰਦਰਪਾਲ ਸ਼ਰਮਾ, ਲੇਡੀਜ਼ ਕਾਂਸਟੇਬਲ ਸੰਦੀਪ ਕੌਰ ਸਹਾਇਕ ਮੁਨਸ਼ੀ ਜਗਜੀਵਨ ਸਿੰਘ ਹਾਜ਼ਰ ਸਨ  ।

ਇਸ ਪਿੰਡ ਵਿੱਚ ਲੀਡਰਾਂ ਦਾ ਆਉਣਾ ਮਨਾ ਹੈ

ਕਿਸਾਨਾਂ ਨੇ ਲਗਾਏ ਬੋਰਡ ......

ਮਹਿਲ ਕਲਾਂ/ਬਰਨਾਲਾ - 5 ਜੁਲਾਈ- (ਗੁਰਸੇਵਕ ਸਿੰਘ ਸੋਹੀ)- 2022 ਦੀਆਂ ਚੋਣਾਂ ਨੇੜੇ ਹੋਣ ਕਰਕੇ ਹਲਕੇ ਅੰਦਰ ਖੁੰਭਾਂ ਵਾਂਗੂ ਨਵੇਂ ਲੀਡਰ ਵੀ ਪੈਦਾ ਹੋ ਰਹੇ ਹਨ । ਪਰਾਣਿਆਂ ਨੂੰ ਵੀ ਵੋਟਾਂ ਨੇਡ਼ੇ ਹੋਣ ਕਰਕੇ ਲੋਕਾਂ ਦੀ ਯਾਦ ਆ ਰਹੀ ਹੈ। ਪਿੱਛਲੇ ਕਰੀਬ 6 ਮਹੀਨਿਆਂ ਤੋਂ ਜ਼ਿਆਦਾ ਸਮਾਂ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਕਿਸਾਨ ਇਨ੍ਹਾਂ ਨੂੰ ਨਜ਼ਰ ਨਹੀਂ ਆਇਆ। ਕਿਸਾਨਾਂ ਦਾ ਰੋਹ ਹੁਣ ਸਿਆਸੀ ਪਾਰਟੀਆਂ ਖਿਲਾਫ਼ ਹੋਰ ਭਖਦਾ ਜਾ ਰਿਹਾ ਹੈ। ਪਿੰਡ ਫਤਹਿਗੜ੍ਹ ਪੰਜਗਰਾਈਆਂ ਵਿਖੇ ਇਹ ਵੇਖਣ ਨੂੰ ਮਿਲਿਆ। ਜਿੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡ ਵਿੱਚ ਕਿਸੇ ਵੀ ਸਿਆਸੀ ਆਗੂ ਦੇ ਨਾ ਦਾਖਿਲ ਹੋਣ ਦੇ ਬੋਰਡ ਲਗਾ ਦਿੱਤੇ ਗਏ ਹਨ। ਇਸ ਮੌਕੇ ਕਿਸਾਨ ਆਗੂ ਪੰਚ ਕੁਲਦੀਪ ਸਿੰਘ, ਗੁਰਮੁਖ ਸਿੰਘ, ਕੁਲਵੰਤ ਸਿੰਘ, ਭਰਭੂਰ ਸਿੰਘ, ਟਹਿਲ ਸਿੰਘ, ਸੰਗਾਰਾ ਸਿੰਘ, ਅਤੇ ਜਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਨਗਰ ਦੇ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣ ਵਾਲੇ ਪਿੰਡ ਵਾਸੀਆਂ ਦੀ ਸਾਰੇ ਹੀ ਸਿਆਸੀ ਲੀਡਰਾਂ ਨੂੰ ਸੂਚਨਾ ਹੈ ਕਿ ਉਹ ਜਦੋਂ ਤੱਕ ਕੇਂਦਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰਵਾਉਂਦੇ, ਮਹਿੰਗਾਈ ਤੇ ਬੇਰੋਜਗਾਰੀ ਨੂੰ ਨੱਥ ਨੀ ਪਾਉਂਦੇ ,ਤਦ ਤੱਕ ਪਿੰਡ ਪੰਜਗਰਾਈਆਂ ਦੇ ਵਿੱਚ ਦਾਖਿਲ ਨਾ ਹੋਣ, ਉਹਨਾਂ ਦੱਸਿਆ ਕਿ ਸਿਆਸੀ ਲੀਡਰ ਦੱਸਣ ਕਿ ਉਹਨਾਂ ਨੇ ਕਿਸਾਨ ਸੰਘਰਸ਼ ਵਿੱਚ ਕੀ ਯੋਗਦਾਨ ਪਾਇਆ ਹੈ ਅਤੇ ਕਿਸਾਨਾਂ ਦੇ ਹੱਕ ਵਿੱਚ ਕੀ ਹਾਅ ਦਾ ਨਾਅਰਾ ਮਾਰਿਆ ਹੈ? ਜੇਕਰ ਫੇਰ ਵੀ ਕੋਈ ਰਾਜਨੀਤਕ ਆਗੂ ਉਨ੍ਹਾਂ ਦੇ ਕਹਿਣ ਤੇ ਨਹੀਂ ਰੁਕਦਾ ਤਾਂ ਉਹ ਆਪਣੀ ਇੱਜ਼ਤ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ। 
ਕੀ ਕਹਿਣਾ ਹੈ ਕਿਸਾਨ ਆਗੂ ਦਾ :-
ਜਦੋ ਇਸ ਸਬੰਧੀ ਕਿਸਾਨ ਆਗੂ ਡਾ ਈਸ਼ਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਲੀਡਰ ਸੱਚੇ ਦਿਲੋਂ ਕਿਸਾਨਾਂ ਦੇ ਹੱਕ ਵਿੱਚ ਹੁੰਦੇ ਤਾਂ ਉਹ ਆਪਣੇ ਅਹੁਦੇ ਤਿਆਗ ਕਿ ਕਿਸਾਨਾਂ ਨਾਲ ਖੜਦੇ। ਪਰ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੇ ਅਸਤੀਫ਼ਾ ਨਹੀਂ ਦਿੱਤਾ। ਸਗੋਂ ਉਹ ਮੋਟੀਆਂ ਤਨਖਾਹਾਂ ਤੇ ਭੱਤੇ ਲੈ ਕੇ ਸਰਕਾਰੀ ਤੰਤਰ ਤੇ ਐਸ਼ ਕਰਦੇ ਹਨ। ਇਨ੍ਹਾਂ ਨੂੰ ਲੋਕਾਂ ਦਾ ਤਾਂ ਰਤਾ ਭਰ ਵੀ ਫ਼ਿਕਰ ਨਹੀਂ। ਇਨ੍ਹਾਂ ਨੂੰ ਤਾਂ ਸਿਰਫ਼ ਵੋਟਾਂ ਹੀ ਦਿਸਦੀਆਂ ਹਨ, ਲੋਕ ਨਹੀਂ। 
ਕੀ ਕਹਿਣਾ ਹੈ ਸਰਪੰਚ ਦਾ :-
ਜਦੋਂ ਇਸ ਸੰਬੰਧੀ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਰੇ ਪਿੰਡ ਨੇ ਵੋਟਾਂ ਪਾ ਕੇ ਚੁਣਿਆ ਹੈ। ਮੈ ਆਪਣੇ ਨਗਰ ਨਿਵਾਸੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸਾਂ ਖੜ੍ਹਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦਾ ਅੰਨਦਾਤਾ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ। ਉਹ ਤਾਂ ਸਾਡੇ ਲੀਡਰਾਂ ਨੂੰ ਨਜ਼ਰ ਨਹੀਂ ਆਇਆ ।ਪਰ ਵੋਟਾਂ ਨੇੜੇ ਆਉਣ ਕਰਕੇ ਇਨ੍ਹਾਂ ਨੂੰ ਪਿੰਡਾਂ ਦੀ ਯਾਦ ਆਉਣੀ ਸ਼ੁਰੂ ਹੋ ਗਈ। ਹੁਣ ਪਿੰਡਾਂ ਦੇ ਲੋਕ ਸਮਝ ਗਏ ਹਨ। ਇਨ੍ਹਾਂ ਦੀਆਂ ਲੂੰਬੜ ਚਾਲਾਂ ਵਿਚ ਨਹੀਂ ਆਉਣਗੇ। 
ਕੀ ਕਹਿਣਾ ਹੈ ਨੌਜਵਾਨ ਦਾ :- 
ਜਦੋਂ ਇਸ ਸਬੰਧੀ ਨੌਜਵਾਨ ਆਗੂ ਪਰਮਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੀ ਪਿਛਲੇ ਕਈ ਸਾਲਾਂ ਤੋਂ ਲੋਕ ਲੀਡਰਾਂ ਦੇ ਝੂਠੇ ਲਾਰਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਵਾਰ 2022 ਦੀਆ ਚੋਣਾਂ ਦੇ ਨਤੀਜੇ ਵੱਖਰੇ ਤਰ੍ਹਾਂ ਦੇ ਹੋਣਗੇ। ਪਿੰਡਾਂ ਵਿੱਚ ਲੋਕ ਲੀਡਰਾਂ ਨੂੰ ਸਵਾਲ ਕਰਨਗੇ। ਬੇਰੁਜ਼ਗਾਰੀ, ਮਹਿੰਗਾਈ ਅਤੇ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਪਿੰਡ ਵਾਸੀਆਂ ਦਾ ਮੁੱਖ ਮੁੱਦਾ ਹੈ।

ਡਾ ਕੇਸਰ ਖਾਨ ਸਰਪੰਚ ਮਾਂਗੇਵਾਲ ਨੇ ਲਗਵਾਈ ਕਰੋਨਾ ਵੈਕਸੀਨ

ਲੋਕਾਂ ਨੂੰ ਬਿਨਾ ਕਿਸੇ ਡਰ ਵੈਕਸੀਨ ਕਰਵਾਉਣ ਦੀ ਕੀਤੀ ਅਪੀਲ....

ਮਹਿਲ ਕਲਾ/ਬਰਨਾਲਾ -5 ਜੁਲਾਈ-(ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਰਨਾਲਾ ਦੇ ਸੀਨੀਅਰ ਆਗੂ ਡਾ. ਕੇਸਰ ਖਾਨ ਸਰਪੰੰਚ ਮਾਂਗੇਵਾਲ ਨੇ ਕੋਵਿਡ ਵੈਕਸੀਨ ਦੀ ਪਹਿਲੀ ਡੋਜ ਸਬ ਸੈਟਰ ਮਾਂਗੇਵਾਲ ਵਿਖੇ ਲਗਵਾਈ। ਇਸ ਵੇਲ਼ੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਕੇਸਰ ਖਾਨ ਸਰਪੰਚ ਮਾਂਗੇਵਾਲ ਨੇ ਦੱਸਿਆ ਕਿ ਸੋਸ਼ਲ ਮੀਡੀਆ ਅਤੇ ਹੋਰ ਜਨਤਕ ਥਾਵਾਂ ਤੇ ਕੋਵਿਡ ਵੈਕਸੀਨ ਨੂੰ ਲੈ ਕਿ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ, ਜੋ ਬਿਲਕੁਲ ਝੂਠ ਹਨ ਅਤੇ ਸਾਨੂੰ ਇਹੋ ਜਿਹੀਆਂ ਅਫਵਾਹਾਂ ਤੋਂ ਬਚਣਾ ਜਰੂਰੀ ਹੈ। ਸਾਨੂੰ ਅਪਣੀ ਅਤੇ ਅਪਣੇ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ। ਸਿਹਤ ਵਿਭਾਗ ਵੱਲੋਂ ਵੱਲੋਂ ਪਿੰਡ ਪਿੰਡ ਵਿੱਚ ਕੈਂਪ ਲਗਾ ਕੇ ਵੈਕਸੀਨ ਲਗਾਈਆਂ ਜਾ ਰਹੀਆਂ ਹਨ। ਸਾਨੂੰ ਵੀ ਇਹਨਾਂ ਕਰਮਚਾਰੀਆਂ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਜੋ ਹਰ ਇੱਕ ਦੇ ਇਹ ਵੈਕਸੀਨ ਲਗਾਈ ਜਾ ਸਕੇ। ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਵੱਲੋਂ 18 ਸਾਲ ਤੱਕ ਇਹ ਵੈਕਸੀਨ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਸਾਨੂੰ ਸਾਰਿਆਂ ਨੂੰ ਅਪਣੀ ਜੁਮੇਵਾਰੀ ਸਮਝਦੇ ਹੋਏ ਵੈਕਸੀਨ ਲਗਵਾਉਣੀ ਚਾਹੀਦੀ ਹੈ। ਇਸ ਵੇਲੇ ਸਬ ਸੈਟਰ ਮਾਂਗੇਵਾਲ ਦੇ ਇੰਚਾਰਜ ਜਸਵੀਰ ਕੌਰ, ਨਿਰਭੈ ਸਿੰਘ ਅਤੇ ਉੱਘੇ ਸਮਾਜ ਸੇਵੀ ਸੇਠ ਚਰੰਜੀ ਲਾਲ ਅਤੇ ਕਲੱਬ ਆਗੂ ਸੁਖਵਿੰਦਰ ਸਿੰਘ ਸੋਨੀ ਵੀ ਹਾਜ਼ਰ ਸਨ।

ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦਾਦੀ ਮਾਂ ਤੇਰੇ ਜਾਣ ਤੋਂ ਬਾਅਦ
                           ( 6 ਜੁਲਾਈ 2018 )

ਦਿਲ ਇਕੱਲਾ ਜਿਹਾ ਹੋ ਗਿਆ ,
ਦੁੱਖਾਂ ਵਿੱਚ ਝੱਲਾ ਜਿਹਾ ਹੋ ਗਿਆ ,
ਜ਼ਖ਼ਮਾਂ ‘ਤੇ ਮੱਲ੍ਹਮ ਕੋਈ ਲਾਵੇ ਨਾ ,
ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ।

ਨਾ ਕੋਈ ਵੱਟੇ ਘੂਰੀ,ਨਾ ਕੋਈ ਦੇਵੇ ਝਿੜਕਾਂ ,
ਕਦੋਂ ਤੂੰ ਆਉਣਾ ਹਰ-ਪਲ ਤੇਰੀਆਂ ਬਿੜਕਾਂ ,
ਕੋਈ ਘੁੱਟ ਕਲ਼ੇਜੇ ਲਾਵੇ ਨਾ ,
ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ।

ਤੇਰੇ ਬਿਨਾਂ ਨਾ ਕੋਈ ਲਾਡ -ਲਡਾਵੇ ,
ਯਾਦ ਤੇਰੀ ਮੈਨੂੰ ਵੱਢ-ਵੱਢ ਖਾਵੇ ,
ਰੁਕਦਾ ਨਹੀਂ ਹੁਣ ਇਹ ਹੰਝੂਆਂ ਦਾ ਵਹਿਣ ,
ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ।

ਦਾਦੀ ਮਾਂ ਨੇ ਮੈਨੂੰ ਪੜ੍ਹਨੇ ਪਾਇਆ ਸੀ ,
ਆਮ ਤੋਂ ਖ਼ਾਸ ਬਣਾਇਆ ਸੀ ,
ਕਲਮ ਮੇਰੀ ਤੇਰੇ ਬਾਰੇ ਹੀ ਲਿਖਦੀ ਰਹੀ,
ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ।

ਮੁੜ ਜ਼ਿੰਦਗੀ ਵਿੱਚ ਆਜਾ ਦਾਦੀ ,
ਫੇਰਾ ਇੱਕ ਪਾਜਾ ਦਾਦੀ ,
ਸਾਲ ਬਾਅਦ ਉਹ ਤਾਰੀਖ ਬੜਾ ਰਵਾਉਂਦੀ
ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ।

ਹੁਣ ਬਾਤ ਕੋਈ ਪਾਉਂਦਾ ਨਹੀਂ ,
ਓਏ ਗੱਗੂ ਕਹਿ ਕੋਈ ਬੁਲਾਉਂਦਾ ਨਹੀਂ ,
ਧਾਲੀਵਾਲ ਨੂੰ ਸੰਸਾਰ ਸੁੰਨਾ ਜਿਹਾ ਜਾਪੇ ,
ਦਾਦੀ ਮਾਂ ਤੇਰੇ ਜਾਣ ਤੋਂ ਬਾਅਦ ।

ਗਗਨਦੀਪ ਧਾਲੀਵਾਲ ਝਲੂਰ ਬਰਨਾਲਾ।

ਮੈਡੀਕਲ ਪ੍ਰੈਕਟੀਸ਼ਨਰਾਂ ਨੇ ਸੁੱਤਾ ਪਿਆ ਨੱਪਿਆ ਨਵਾਂਸ਼ਹਿਰ ਦਾ ਐੱਮ.ਐੱਲ.ਏ-  ਡਾ ਬਾਲੀ  

ਮੋਗਾ, 5 ਜੁਲਾਈ-(ਗੁਰਸੇਵਕ ਸੋਹੀ)       
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਸੂਬਾ ਅਤੇ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਮੌਜੂਦਾ ਸਰਕਾਰ ਦੇ ਸਾਰੇ ਐਮ.ਐਲ.ਏ ਵਿਰੋਧੀ ਧਿਰ ਦੇ ਐਮ.ਐਲ.ਏ.ਅਤੇ ਅਕਾਲੀ ਦਲ ਦੇ ਐੱਮ.ਐੱਲ.ਏ ਨੂੰ ਆਪਣੀਆਂ ਹੱਕੀ ਮੰਗਾਂ ਸਬੰਧੀ ਪੂਰੇ ਪੰਜਾਬ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਹਨ ।ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਨਵਾਂ ਸ਼ਹਿਰ ਦੇ ਐਮ.ਐਲ.ਏ  ਦਾ ਸਵੇਰੇ ਪੰਜ ਵਜੇ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਪਿੰਡ ਸਲੋਹ ਵਿੱਚ ਇਕੱਠੇ ਹੋਣ ਤੇ ਮੋਟਰਸਾਈਕਲਾਂ ਤੇ  ਪਿੰਡ ਵਿੱਚ ਮੁਜ਼ਾਹਰਾ ਕਰਦੇ ਹੋਏ, ਸਰਕਾਰ ਵਿਰੋਧੀ ਨਾਅਰੇ ਮਾਰਦੇ ਹੋਏ  ਕੋਠੀ ਦਾ ਘਿਰਾਓ ਕੀਤਾ। ਮੌਜੂਦਾ ਵਿਧਾਇਕ ਅੰਗਦ ਸਿੰਘ ਸੈਣੀ ਦੇ ਮਾਤਾ ਜੀ ਸਾਬਕਾ ਐਮ.ਐਲ.ਏ ਬਬਲੀ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ।ਉਹਨਾਂ ਨੇ ਡਾਕਟਰਾਂ ਦੀਆਂ ਹੱਕੀ ਮੰਗਾਂ ਜਲਦੀ ਹੀ ਕੈਬਨਿਟ ਮੀਟਿੰਗ ਵਿੱਚ ਰੱਖਣ ਦਾ ਭਰੋਸਾ ਦਿੱਤਾ।
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ  ਨੇ ਦੱਸਿਆ ਕਿ ਬੰਦ ਪਈ ਰਜਿਸਟ੍ਰੇਸ਼ਨ ਨੂੰ ਖੋਲ੍ਹਣ ਸਬੰਧੀ ,ਤਜਰਬੇ ਦੇ ਆਧਾਰ ਤੇ ਬਾਹਰਲੇ ਸੂਬਿਆਂ ਵਾਂਗ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਿਹਤ ਕਰਮਚਾਰੀ ਐਲਾਨਣ ਸਬੰਧੀ ,ਰੀਫਰੈਸ਼ਰ ਕੋਰਸ ਸ਼ੁਰੂ ਕਰਕੇ ਪੰਜਾਬ ਵਿਚ ਡਾਕਟਰਾਂ ਨੂੰ ਮਾਨਤਾ ਦੇਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਮੰਗ ਪੱਤਰ ਦਿੱਤਾ ਗਿਆ ਹੈ।   
ਉਨ੍ਹਾਂ ਹੋਰ ਕਿਹਾ ਕਿ ਨੇ ਕਾਂਗਰਸ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਹੱਲ ਕਰਨ ਵਿੱਚ ਫੇਲ ਹੋਈ ਹੈ। ਪੰਜਾਬ ਸਰਕਾਰ ਪੰਜਾਬ ਦੇ ਡੇਢ ਲੱਖ ਦੇ ਕਰੀਬ ਡਾਕਟਰ ਨੂੰ, ਜਿਨ੍ਹਾਂ ਨੇ ਕਰੋਨਾ ਵਿੱਚ ਆਪਣੀਆਂ ਜ਼ਿੰਦਗੀਆਂ ਦਾਅ ਤੇ ਲਾ ਕੇ ਲੋਕਾਂ ਨੂੰ ਮੌਤ ਦੇ ਮੂੰਹ ਚੋਂ ਬਚਾਇਆ ,ਨੂੰ ਉਸ ਸਿਹਤ ਦਾ ਅੰਗ ਮੰਨਣ ਲਈ ਤਿਆਰ ਹੀ ਨਹੀਂ ਹੈ। ਡਾ ਬਾਲੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦਾ ਨਾਗਰਿਕ ਆਪਣੀ ਤਜਰਬੇ ਦੀ ਯੋਗਤਾ ਅਨੁਸਾਰ ਆਪਣੇ ਉਦੇਸ਼ਾਂ ਅਨੁਸਾਰ ਕੰਮ ਚਲਾ ਸਕਦਾ ਹੈ ਜਿਵੇਂ ਕਿ ਅਸੀਂ ਚਲਾ ਰਹੇ ਹਾਂ ।ਜ਼ਿਲ੍ਹਾ ਚੇਅਰਮੈਨ ਡਾ ਸੁਰਿੰਦਰਪਾਲ ਸਿੰਘ ਜੈਨਪੁਰੀ, ਜ਼ਿਲ੍ਹਾ ਪ੍ਰਧਾਨ ਡਾ ਬਲਕਾਰ ਸਿੰਘ ਕਟਾਰੀਆ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ,ਜੇਕਰ ਸਰਕਾਰ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ।ਡਾ ਕਟਾਰੀਆ ਅਤੇ ਡਾ ਜੈਨਪੁਰੀ ਨੇ ਕਿਹਾ ਕਿ ਰਾਜ ਸਰਕਾਰਾਂ ਦੇ ਮੰਤਰੀਆਂ -ਸੰਤਰੀਆਂ ਨੂੰ ਪੰਜਾਬ ਦੇ ਪਿੰਡਾਂ ਵਿੱਚ ਆਉਣ ਦੇ ਸਮੇਂ ਸਮੇਂ ਤੇ ਸਵਾਲ ਕੀਤੇ ਜਾਣਗੇ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਅੰਮ੍ਰਿਤ ਲਾਲ, ਡਾ ਜਸਬੀਰ ਸਿੰਘ ਰਾਹੋ, ਡਾ ਰਾਜਿੰਦਰ ਲੱਕੀ ,ਡਾ ਮੰਗਤ ਰਾਏ, ਡਾ ਸੰਤੋਖ ਰਾਹੋਂ, ਡਾ ਨਿਰਮਲ ਸਿੰਘ, ਡਾ ਬਲਵਿੰਦਰ ਪੰਮਾ ,ਡਾ ਤਰਸੇਮ ਸਿੰਘ ,ਡਾ ਦਿਲਬਾਗ ਸਿੰਘ, ਡਾ ਸੁਰਿੰਦਰ ਕੁਮਾਰ ,ਡਾ ਪਰਮਜੀਤ ਸਿੰਘ ਬੱਧਣ, ਡਾ ਮਨਜਿੰਦਰ ਸਿੰਘ, ਡਾ ਸਤਨਾਮ ਸਿੰਘ ਜੌਹਲ, ਡਾ ਅਸ਼ੋਕ ਕੁਮਾਰ, ਡਾ ਹੁਸਨ ਲਾਲ, ਡਾ ਸਰਬਜੀਤ ਸਿੰਘ, ਡਾ ਗੁਲਸ਼ਨ ਕੁਮਾਰ, ਡਾ ਲੇਖ ਰਾਜ ,ਡਾ ਗੁਰਮੇਲ ਸਿੰਘ, ਡਾ ਧਰਮਪਾਲ ਸਿੰਘ, ਡਾ ਸੀਤਾ ਰਾਮ ,ਡਾ ਮੱਖਣ ਲਾਲ' ਡਾ ਕੁਲਵਿੰਦਰ ਸਹੋਤਾ,ਛਿੰਦਰਪਾਲ ਹੀਰਾ,ਡਾ ਅਮਨ,ਡਾ ਭੁਪਿੰਦਰ ਸਿੰਘ ,ਡਾ ਚਰਨਜੀਤ ,ਡਾ ਵਿਪਨ ਕੁਮਾਰ ,ਡਾ ਨਰੇਸ਼ ਸਹੋਤਾ ,ਡਾ ਬਲਿਹਾਰ ਸਿੰਘ ਆਦਿ ਹਾਜ਼ਰ ਸਨ।

ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਸਿਮਰਨ ਸੰਧੂ ਅਤੇ ਵਿਕਰਮ ਸੰਧੂ

ਕਲਾ ਖੇਤਰ ਸਿਨਮੇ ਵਿੱਚ ਨਿੱਤ ਨਵੇਂ ਨਿਰਮਾਤਾ ਨਿਰਦੇਸ਼ਕ ਆਪਣੇ ਭਾਵਪੂਰਵਕ ਤਜੱਰਿਬਆ ਨੂੰ ਅਕਸਰ  ਹੀ ਸਾਂਝੇ ਕਰਦੇ ਰਹਿੰਦੇ ਹਨ। ਚੰਗੀ ਗੱਲ ਹੈ ਕਿ ਪੰਜਾਬੀ ਸਿਨਮੇ ਅਤੇ ਹੋਰ ਖੇਤਰੀ ਸਿਨਮੇ ਦੇ ਨਾਲ ਨਾਲ ਹੁਣ ਅੰਗਰੇਜ਼ੀ ਸਿਨਮੇ ਦਾ ਵੀ ਅਧਿਐਨ ਹੋ ਰਿਹਾ ਹੈ। ਇਸੇ ਤਰਜ਼ ‘ਤੇ ਦੋ ਬਹੁਤ ਹੀ ਡੂੰਘੀ ਸੋਚ ਅਤੇ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਫ਼ਿਲਮਾਂ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਵਿੱਚ ਹਨ।

ਦਿੱਵਿਆ ਫ਼ਿਲਮਜ਼ ਇੰਟਰਟੇਨਮੈਂਟ ਵਲੋਂ ਨਿਰਮਾਤਾ ਸਿਮਰਨ ਸੰਧੂ ਅਤੇ ਵਿਕਰਮ ਸੰਧੂ ਵਲੋਂ ਨਿਰਦੇਸ਼ਤ ਇਨ੍ਹਾਂ ਦੋ ਫ਼ਿਲਮਾਂ ‘ਚੋਂ ਇੱਕ ਫ਼ਿਲਮ ਪੰਜਾਬੀ ਹੈ ਜਿਸਦਾ ਨਾਂ ‘ਦਾ ਸਾਇਲੰਸ ਆਫ਼ ਲਾਇਨਜ਼’ ਹੈ ਜੋ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਇਸ ਫ਼ਿਲਮ ਨੂੰ ਨਿਰਮਾਤਾ ਨੇ ਅੰਗਰੇਜ਼ੀ ਸਮੇਤ ਸੱਤ ਭਾਸ਼ਾਵਾਂ ਵਿੱਚ ਰਿਲੀਜ਼ ਕਰਨਾ ਹੈ। ਇਸ ਫ਼ਿਲਮ ਦੀ ਸੂਟਿੰਗ ਵਿਦੇਸ਼ਾਂ ਵਿੱਚ ਕੀਤੀ ਗਈ ਹੈ। ਨਿਰਮਾਤਾ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਇੱਕ ਬਹੁਤ ਵੱਡਾ ਮੈਸ਼ਜ ਦੇਵੇਗੀ। ਦੂਜੀ ਫ਼ਿਲਮ ‘ ਸੀਜ਼ਿਰ –ਦਾ ਕੈਚੀ ’ ਬਾਰੇ ਗੱਲ ਕਰਦਿਆਂ ਵਿਕਰਮ ਸੰਧੂ ਨੇ ਕਿਹਾ ਕਿ ਇਹ ਫ਼ਿਲਮ ਹਿੰਦੀ ਭਾਸ਼ਾ ਵਿੱਚ ਹੈ ਜੋ ਡਰਾਉਣੇ ਵਿਸ਼ੇ ਅਧਾਰਤ ਕਹਾਣੀ ਨੂੰ ਕਾਮੇਡੀ ਦਾ ਤੜਕਾ ਹੈ। ਇਸ ਫ਼ਿਲਮ ਦੀ ਕਹਾਣੀ ਵਿਕਰਮ ਸੰਧੂ ਨੇ ਲਿਖੀ ਹੈ ਤੇ ਸਕਰੀਨ ਪਲੇਅ ਤੇ ਡਾਇਲਾਗ ਨੀਰਜ਼ ਸ਼ਰਮਾ ਨੇ ਲਿਖੇ ਹਨ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਪੰਜਾਬੀ ਸਿਨਮੇ ਦੇ ਦਿੱਗਜ਼ ਅਦਾਕਾਰ ਹੌਬੀ ਧਾਲੀਵਾਲ ਦਾ ਬੇਟਾ ਜੈ ਸਿੰਘ ਧਾਲੀਵਾਲ ਬਾਲੀਵੁੱਡ ਵੱਲ ਕਦਮ ਵਧਾਵੇਗਾ। ਇਸ ਤੋਂ ਇਲਾਵਾ ਸੁਰਾ ਦੇ ਸਿਕੰਦਰ  ਮਰਹੂਮ ਫ਼ਨਕਾਰ ‘ ਸਰਦੂਲ ਸਿਕੰਦਰ ਦੇ ਬੇਟੇ ਵੀ ਬਾਲੀਵੁੱਡ  ਸੰਗੀਤਕ ਪਰਿਵਾਰਾਂ ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਫ਼ਿਲਮ ‘ਚ ਪਾਕਿਸਤਾਨੀ ਆਵਾਜ਼ਾਂ ਵੀ ਦਰਸ਼ਕਾਂ ਨੂੰ ਕੀਲਣ ਦੇ ਸਮਰੱਥ ਹੋਣਗੀਆਂ। ਦਿੱਵਿਆ ਫ਼ਿਲਮਜ਼ ਇੱਕ ਪ੍ਰੋਡਕਸ਼ਨ ਹਾਊਸ ਹੈ ਜੋ ਭਾਰਤ ਅਤੇ ਯੂਰਪ ਵਿੱਚ ਸਥਾਪਤ ਹੈ। ਇਸ ਹਾਊਸ ਨਾਲ ਚੰਗੀ ਸੋਚ ਵਾਲੇ ਤਜੱਰਬੇਕਾਰ ਨਿਰਮਾਤਾ ਨਿਰਦੇਸਕ ਤੇ ਤਕਨੀਕੀ ਕਲਾਕਾਰ ਜੁੜੇ ਹੋਏ ਹਨ। ਮਨੋਰੰਜਨ ਭਰੇ ਸਿਹਤਮੰਦ ਸਿਨਮੇ ਦੀ ਉਸਾਰੀ ਕਰਨਾ ਹੀ ਇਸਦਾ ਮੁੱਖ ਉਦੇਸ਼ ਹੈ।          

                     ✍️ ਹਰਜਿੰਦਰ ਸਿੰਘ ਜਵੰਦਾ 9463828000

 

ਇੰਟਰਨੈਸ਼ਨਲ ਐਸੋਸੀਏਸ਼ਨ ਲਾਇਨ ਕਲੱਬ ਵੱਲੋਂ ਗਿਆਨ ਪੀਠ 2021 ਸਬੰਧੀ ਕੀਤੀ ਮੀਟਿੰਗ-Video

ਇੰਟਰਨੈਸ਼ਨਲ ਐਸੋਸੀਏਸ਼ਨ ਲਾਇਨ ਕਲੱਬ ਵੱਲੋਂ ਗਿਆਨ ਪੀਠ 2021 ਸਬੰਧੀ ਕੀਤੀ ਮੀਟਿੰਗ

ਪੱਤਰਕਾਰ ਅਮਿਤ ਖੰਨਾ ਦੀ ਵਿਸ਼ੇਸ਼ ਰਿਪੋਰਟ  

Facebook Link ; https://fb.watch/v/2OIaBH75y/

ਹਰਿਆਣੇ ਚ'8 ਜੁਲਾਈ ਨੂੰ ਸਿਰਫ 2 ਘੰਟੇ ਦੇ ਲਈ ਸਵੇਰੇ 10 ਤੋਂ 12 ਵਜੇ ਤੱਕ ਆਪਣੋ- ਆਪਣੇ ਵਾਹਨ ਸੜਕਾਂ ਤੇ ਖੜ੍ਹੇ ਕਰਨੇ ਹਨ-  ਨਿਰਭੈ ਸਿੰਘ ਗਿਆਨੀ        

   ਦਿੱਲੀ / 4 ਜੁਲਾਈ -(ਗੁਰਸੇਵਕ ਸਿੰਘ ਸੋਹੀ)- ਕੇਂਦਰ ਸਰਕਾਰ ਵੱਲੋਂ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਦਿੱਲੀ ਸਿੰਘੂ ਬਾਰਡਰ ਤੇ ਬੀਕੇਯੂ ਰਾਜੇਵਾਲ (ਬਰਨਾਲਾ) ਦੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਗਿਆਨੀ ਵਿਚਾਰ ਵਟਾਂਦਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ  ਵੱਲੋਂ ਐਲਾਨ ਕੀਤਾ ਹੈ ਕਿ ਹਰਿਆਣਾ ਸਟੇਟ ਦੇ ਵਿੱਚ 8 ਜੁਲਾਈ ਨੂੰ 10 ਤੋਂ 12 ਵਜੇ ਤਕ ਆਪੋ ਆਪਣੇ ਵਾਹਨ ਸੜਕਾਂ ਤੇ ਖੜ੍ਹੇ ਕਰਨੇ ਹਨ ਅਤੇ ਰਸਤੇ ਬਲਾਕ ਨਹੀਂ ਕਰਨੇ।  ਸਿਰਫ਼ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨ ਵਿਰੋਧੀ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ  ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਜੀਐੱਸਟੀ ਵਰਗੇ ਫ਼ੈਸਲਿਆਂ ਨੇ ਦੇਸ਼ ਦੇ ਹਰ ਵਰਗ ਨੂੰ ਆਰਥਕ ਪੱਖੋਂ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ ਨਹੀਂ ਬਲਕਿ ਕਿਸਾਨ ਵਿਰੋਧੀ ਸਾਬਤ ਹੋਈ ਅਤੇ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਲੇ ਕਾਨੂੰਨ ਨੂੰ ਕਿਸਾਨਾਂ ਤੇ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ ।ਕੇਂਦਰ ਸਰਕਾਰ ਨੇ ਛੇਤੀਂ ਕਿਸਾਨਾਂ ਦੀ ਗੱਲ ਨਾ ਸੁਣੀ ਤਾ ਸਰਕਾਰ ਨੂੰ ਹੋਰ ਤਿੱਖੇ ਸੰਘਰਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਦੇ ਪੱਖ ਨੂੰ ਸਵੀਕਾਰਨ ਵਿੱਚ ਨਾਕਾਮ ਰਹੇ ਹਨ ਤੇ ਕਾਰੋਬਾਰੀ ਘਰਾਣਿਆਂ ਪੱਖੀ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਬਜਿੱਦ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਜਗਤ ਦੇ ਹੱਥਾਂ ਦੀ ਕਠਪੁੱਤਲੀ ਬਣ ਕੇ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਹੁਣ ਤਾਨਾਸ਼ਾਹੀ ਰੂਪ ਅਖ਼ਤਿਆਰ ਕਰ ਚੁੱਕੀ ਹੈ ਤੇ ਇਸਦਾ  ਖਮਿਆਜ਼ਾ ਦੇਸ਼ ਦੀ ਜਨਤਾ ਨੂੰ ਜਾਨਾਂ ਦੇ ਕੇ ਭਰਨਾ ਪੈ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨੀ ਘੋਲ ਦਾ ਮੁੱਖ ਮੰਤਵ ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾ ਕੇ ਐੱਮਐੱਸਪੀ ਨੂੰ ਕਾਨੂੰਨੀ ਜਾਮਾ ਪਵਾਉਣਾ ਹੈ ਤੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਦੋਂ ਤੱਕ ਤਿੰਨ ਕਾਲੇ ਕਾਨੂੰਨਾਂ ਨੂੰ ਖ਼ਾਰਜ ਕਰ ਕੇ ਐੱਮਐੱਸਪੀ ਨੂੰ ਪੂਰੇ ਦੇਸ਼ 'ਚ ਕਾਨੂੰਨੀ ਰੂਪ ਵਿੱਚ ਲਾਗੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਕਿਸਾਨ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਸਮੂਹ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਾਫ਼ਲੇ ਬੰਨ੍ਹ ਕੇ ਦਿੱਲੀ ਕਿਸਾਨ ਅੰਦੋਲਨ ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਉਨ੍ਹਾਂ ਨਾਲ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਸੇਵਾ ਸਿੰਘ ਆਰੀਆ ,ਮਾਂਗੇ ਰਾਮ ਮਰਾਠਾ,  ਮਾਸਟਰ ਰਾਮ ਕੁਮਾਰ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਮੱਖਣ ਸਿੰਘ ਆਦਿ ਹਾਜ਼ਰ ਸਨ।

ਉਡੀਕ

ਉਡੀਕ
ਕਦ ਆਉਣਾ ਸਾਡੇ ਵਿਹੜੇ ,
ਕਿਉਂ ਲਾਈ ਏਨੀ ਦੇਰੀ ਵੇ।

ਨਾ ਤੱਕਦਾ ਸਾਨੂੰ ਅੱਜ ਕੱਲ,
ਦੱਸ ਹੋਈ ਗਲਤੀ ਕਿਹੜੀ ਵੇ।

ਮੇਰਾ ਤਾਂ ਚੰਨ ਤੂੰ ਵੇ ਯਾਰਾ,
ਚੰਨ ਬਾਜ਼ ਰਾਤ ਹਨੇਰੀ ਵੇ।

ਨਾ ਆਵੇ ਕੁਝ ਜ਼ੁਬਾਨ ਤੇ,
ਕਰਾਂ ਹਰ ਵੇਲੇ ਗੱਲ ਤੇਰੀ ਵੇ।

ਕਦ ਆਉਣਾ ਸਾਡੇ ਵਿਹੜੇ,
ਕਿਉਂ ਲਾਈ ਏਨੀ ਦੇਰੀ ਵੇ।

ਤੂੰ ਕਿਉਂ ਨਾ ਮੰਨੇ ਗੱਲ ਯਾਰਾਂ,
ਕਦੇ ਪਾ ਸਾਡੇ ਵੱਲ ਫੇਰੀ ਵੇ।

✍️ ਰੱਜੀ ਵਰਵਾਲ ਮੌ ਸਾਹਿਬ ✍️

ਦੱਸ ਕਦ ਆਵਾ ਵਿਹੜੇ ਤੇਰੇ ,
ਨਾ ਲਾਈ ਕੋਈ ਦੇਰੀ ਆ ।

ਦੁੱਖ ਨਾ ਕਿਸੇ ਨਾਲ ਫਰੋਲ ਹੁੰਦਾ ,
ਦਿਲ ਨੇ ਢਾਈ ਢੇਰੀ ਆ।

ਨਾ ਅੱਜ ਦਿੱਸਦਾ ਮੁੱਖ ਤੇਰਾ ,
ਦੱਸ ਭਲਾ ਕਿਹੜੀ ਗਲਤੀ ਮੇਰੀ ਆ।

ਚੰਨ ਤੋਂ ਚਕੋਰੀ ਦੂਰ ਹੋਈ ,
ਤਾਹੀਓ ਝੁੱਲੀ ਹਨੇਰੀ ਆ।

ਮੈਥੋਂ ਕਿਹੜਾ ਕੁੱਝ ਬੋਲ ਹੁੰਦਾ ,
ਜੇ ਰੁਕੀ ਜੁਬਾਨ ਤੇਰੀ ਆ।

ਹਰ ਗੱਲ ਧਾਲੀਵਾਲ ਮੰਨੇ ਤੇਰੀ ,
ਕੀ ਕਰੇ ਗਗਨ ਵਾਟ ਲੰਮੇਰੀ ਆ।

✍️ਲਿਖਤ -ਗਗਨਦੀਪ ਧਾਲੀਵਾਲ ।✍️

ਜਦ ਤੂੰ ਆਵੇਂਗਾ ਵਿਹੜੇ ਮੇਰੇ ਵੇ ,
ਖੁਸ਼ੀਆ ਨੇ ਪਾਉਣੀ ਫੇਰੀ ਵੇ ।

ਦੁੱਖ ਸੁੱਖ ਕਰਨਾ ਨਾਲ ਤੇਰੇ ,
ਹੋਰ ਕਿਤੇ ਨਾ ਠਾਹੀ ਮੇਰੀ ਵੇ।

ਜੇ ਆਪਾ ਦੂਰ  ਆ ਸੱਜਣਾ ,
ਗਲਤੀ ਨਾ ਮੇਰੀ ਨਾ ਤੇਰੀ ਵੇ।

ਨਾ ਕਦੇ ਦੂਰੇ ਹੁੰਦੀ ਦੀਵੇ ਤੋ ਲੋਅ ,
ਜਿੰਨੀ ਮਰਜੀ ਚੱਲੇ ਹਨੇਰੀ ਵੇ ।

ਤੇਰੇ ਨਾਂ ਬਿਨਾ ਸਰਬਜੀਤ
ਜੁਬਾਨ ਰਹਿੰਦੀ ਅਧੂਰੀ ਵੇ ।

ਹੁਣ ਨਾਲ ਰਹੀ ਪੂਰੀ ਜਿੰਦਗੀ ,
ਝੱਲ ਨਹੀ ਹੁੰਦੀ ਦੂਰੀ ਵੇ ।

✍️ਸੀਮਾ ਰਾਣੀ ✍️

ਮੁਹੱਬਤ ✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਮੁਹੱਬਤ 

ਜੇ ਮਿਲ ਜਾਵੇ ਮੁੱਲ ਕਿਤੋਂ ਤੂੰ ਮੈਨੂੰ ,
ਮੈਂ ਗਿਰਵੀ ਹਰ ਸ਼ਾਹ ਰੱਖ ਦੇਵਾ ।

ਹੋ ਜਾਵੇ ਰੂਹ ਇੱਕ ਤੇਰੀ ਤੇ ਮੇਰੀ ,
ਮੈਂ ਇੰਨਾ ਹੱਕ ਦੇਵਾ ।

ਫ਼ਾਸਲੇ ਮਿਟਾ ਦੂਰੀਆਂ ਦੇ ,
ਹਰ ਝੂਠ ਤੋਂ ਪਰਦਾ ਚੱਕ ਦੇਵਾ।

ਜਾਂਚ ਆ ਜਾਵੇ ਮੈਨੂੰ ਵੀ ਜੀਣ ਦੀ,
ਖੁਸ਼ੀਆਂ ਤੈਨੂੰ ਲੱਖ ਦੇਵਾ ।

ਰੀਤ ਹੋਵੇ ਜੇ ਪਿਆਰ ਜਤਾਵਣ ਦੀ ,
ਕੱਢ ਕਲ਼ੇਜਾ ਤਲੀ ‘ਤੇ ਰੱਖ ਦੇਵਾ ।

ਜੇ ਸੱਤ ਜਨਮਾਂ ਤੱਕ ਹੋਵਣ ਉਹ ਸਾਡੇ ,
ਗਗਨ ਉਸਦਾ ਨਾਂ ਮੁੱਹਬਤ ਰੱਖ ਦੇਵਾ ।

✍️. ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

Graduate route for visa launches ਬਰਤਾਨੀਆ 'ਚ ਭਾਰਤੀ ਵਿਦਿਆਰਥੀਆਂ ਲਈ ਵਰਕ ਵੀਜ਼ਾ ਪਾਉਣ ਦੀ ਖੁਲ੍ਹੀ ਨਵੀਂ ਰਾਹ

ਨੌਕਰੀ ਪਾਉਣ ਲਈ ਯੂਕੇ 'ਚ ਰੁਕ ਸਕਣਗੇ ਪੜ੍ਹਾਈ ਕਰਨ ਆਏ ਵਿਦਿਆਰਥੀ  

ਲੰਡਨ (ਗਿਆਨੀ ਰਵਿੰਦਰਪਾਲ ਸਿੰਘ )   ਬਰਤਾਨੀਆ 'ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਤੇ ਹੋਰ ਵਿਦੇਸ਼ੀ ਵਿਦਿਆਰਥੀਆਂ ਲਈ ਵਰਕ ਵੀਜ਼ਾ ਲੈਣ ਦੀ ਰਾਹ ਹੁਣ ਖੁੱਲ੍ਹ ਗਈ ਹੈ। ਗ੍ਹਿ ਵਿਭਾਗ ਨੇ 1 ਜੁਲਾਈ  ਨੂੰ ਇਨ੍ਹਾਂ ਵਿਦਿਆਰਥੀਆਂ ਲਈ ਨਵਾਂ ਪੋਸਟ ਸਟੱਡੀ ਵਰਕ ਵੀਜ਼ਾ ਸ਼ੁਰੂ ਕੀਤਾ ਹੈ। ਬਿ੍ਟਿਸ਼ ਯੂਨੀਵਰਸਿਟੀਆਂ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਤੇ ਹੋਰਨਾ ਦੇਸ਼ਾਂ ਦੇ ਵਿਦਿਆਰਥੀ ਇਸ ਵੀਜ਼ੇ ਦੇ ਆਧਾਰ 'ਤੇ ਨੌਕਰੀ ਕਰਨ ਲਈ ਦੇਸ਼ 'ਚ ਰੁਕ ਸਕਣਗੇ। ਬਰਤਾਨੀਆ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਪਿਛਲੇ ਸਾਲ ਇਸ ਵੀਜ਼ਾ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਤੇ ਹੁਣ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਇਸ ਦੀ ਉਨ੍ਹਾਂ ਟਵੀਟ ਰਾਹੀਂ ਜਾਣੂ ਵੀ ਕਰਵਾਇਆ  ।  ਇਸ ਨਵੇਂ ਵਰਕ ਵੀਜ਼ੇ ਨਾਲ ਭਾਰਤੀ ਵਿਦਿਆਰਥੀਆਂ ਜ਼ਿਆਦਾ ਫਾਇਦਾ ਹੋਵੇਗਾ ਕਿਉਂਕਿ ਕੰਮ ਦੇ ਆਧਾਰ 'ਤੇ ਡਿਗਰੀ ਕੋਰਸਾਂ ਦੀ ਚੋਣ ਕਰਦੇ ਹਨ। ਇਹ ਨਵਾਂ ਵਰਕ ਵੀਜ਼ਾ ਪ੍ਰੋਗਰਾਮ ਗ੍ਰੈਜੂਏਟ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ ਜੋ ਕਿ ਮਾਨਤਾ ਪ੍ਰਾਪਤ ਬਿ੍ਟਿਸ਼ ਯੂਨੀਵਰਸਿਟੀਆਂ ਤੋਂ ਡਿਗਰੀ ਹਾਸਲ ਕਰਦੇ ਹਨ। ਵਿਦਿਆਰਥੀ ਇਸ ਵੀਜ਼ੇ ਦੇ ਆਧਾਰ 'ਤੇ ਦੋ ਸਾਲ ਰਹਿ ਕੇ ਨੌਕਰੀ ਦੀ ਤਲਾਸ਼ ਕਰ ਸਕਣਗੇ। ਭਾਰਤੀ ਮੂਲ ਦੀ ਪ੍ਰਰੀਤੀ ਪਟੇਲ ਨੇ ਇਕ ਬਿਆਨ 'ਚ ਕਿਹਾ ਕਿ ਬਿ੍ਟਿਸ਼ ਸਰਕਾਰ ਦੇ ਅੰਕ ਅਧਾਰਿਤ ਇਮੀਗ੍ਰੇਸ਼ਨ ਸਿਸਟਮ ਤਹਿਤ ਭਾਰਤ ਤੇ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਬਰਤਾਨੀਆ 'ਚ ਆਪਣੇ ਪੱਧਰ 'ਤੇ ਕਰੀਅਰ ਸ਼ੁਰੂ ਕਰਨ ਦਾ ਮੌਕਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਮਦਦ ਮਿਲੇਗੀ ਜੋ ਬਰਤਾਨੀਆ 'ਚ ਰਹਿ ਕੇ ਕੰਮ ਕਰਨਾ ਚਾਹੁੰਦੇ ਹਨ। ਅਸੀਂ ਤੁਹਾਡੇ ਨਾਲ ਇਸ ਦੀ ਹੋਰ ਜਾਣਕਾਰੀ ਲਈ ਵੈੱਬ ਲਿੰਕ ਸ਼ੇਅਰ ਕਰ ਰਹੇ ਹਾਂ  

Link for More 

http://gov.uk/graduate-visa

A Graduate visa gives you permission to stay in the UK for at least 2 years after successfully completing a course in the UK.

You must be in the UK when you apply. 

 

LIVE || News Analysis || ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ

News Analysis Every Sunday morning 8 am from Jan Shakti News Punjab studio Jagraon Host By Iqbal Singh Rasulpur . News Analysis from Dr Baldev Singh ex Deputy Director Punjab Government Program

ਹਰ ਐਤਵਾਰ ਸਵੇਰੇ 8 ਵਜੇ ਜਨ ਸ਼ਕਤੀ ਨਿੳੂਜ਼ ਪੰਜਾਹ ਤੇ ਸਟੂਡੀਓ ਜਗਰਾਉਂ ਤੋਂ ਇਹ ਖ਼ਾਸ ਪ੍ਰੋਗਰਾਮ ਅਖ਼ਬਾਰਾਂ ਦੀਆਂ ਅਹਿਮ ਸੁਰਖੀਆਂ ਤੇ ਵਿਚਾਰ ਚਰਚਾ ਦੁਆਰਾ ਡਾ ਬਲਦੇਵ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਪੰਜਾਬ ਸਰਕਾਰ ਸਿੱਖਿਆ ਵਿਭਾਗ ਜਿਨ੍ਹਾਂ ਦੀ ਇੱਕ ਇੱਕ ਗੱਲ ਸਰੋਕਾਰ ਰੱਖਦੀ ਹੈ ਸਾਡੇ ਸਮਾਜ ਵਿੱਚ ਸਾਡੇ ਪਰਿਵਾਰ ਵਿਚ ਤੇ ਸਾਡੇ ਲਈ

 

ਬੀ ਕੇ ਯੂ ਉਗਰਾਹਾਂ ਦੇ ਸਰਗਰਮ ਵਰਕਰ ਰੂਪ ਸਿੰਘ ਗਹਿਲ ਦੀ ਸੰਖੇਪ ਬਿਮਾਰੀ ਨਾਲ ਹੋਈ ਮੌਤ

ਜਥੇਬੰਦੀ ਦੇ ਆਗੂਆਂ ਵਰਕਰਾਂ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਝੰਡਾ ਪਾ ਕੇ ਅੰਤਮ ਵਿਦਾਇਗੀ ਦਿੰਦਿਆਂ ਪਿੰਡ ਗਹਿਲ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ                               

ਜਥੇਬੰਦੀ ਦੇ ਸਰਗਰਮ ਵਰਕਰ ਦੇ ਕਿਸਾਨ ਅੰਦੋਲਨ ਵਿਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ.ਜੱਜ ਗਹਿਲ                                                             

ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਦੀ ਸਹਾਇਤਾ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ                            

ਮਹਿਲਕਲਾਂ/ਬਰਨਾਲਾ -3 ਜੁਲਾਈ-(ਗੁਰਸੇਵਕ ਸਿੰਘ ਸੋਹੀ)-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਰਗਰਮ ਵਰਕਰ ਰੂਪ ਸਿੰਘ 70 ਸਾਲ ਵਾਸੀ ਗਹਿਲ ਦੀ ਸੰਖੇਪ ਬਿਮਾਰੀ ਕਾਰਨ ਮੌਤ ਹੋ ਗਈ ਜੋ ਕਿ ਪਿਛਲੇ ਸਮੇਂ ਤੋਂ ਲਗਾਤਾਰ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਦੇ ਆ ਰਹੇ ਸਨ ਉਨ੍ਹਾਂ ਦੀ ਮੌਤ ਤੋਂ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਜਿੱਥੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਉਥੇ ਮਿ੍ਰਤਕ ਰੂਪ ਸਿੰਘ ਗਹਿਲ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਮਹਿਲ ਕਲਾਂ ਇਕਾਈ ਦੇ ਪ੍ਰਧਾਨ ਜੱਜ ਸਿੰਘ ਗਹਿਲ ਅਤੇ ਇਕਾਈ ਪ੍ਰਧਾਨ ਜੋਗਿੰਦਰ ਸਿੰਘ ਗਹਿਲ ਦੀ ਅਗਵਾਈ ਹੇਠ ਜਥੇਬੰਦੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਮ੍ਰਿਤਕ ਰੂਪ ਸਿੰਘ ਗਹਿਲ ਦੀ ਮ੍ਰਿਤਕ ਦੇਹ ਉੱਪਰ ਜਥੇਬੰਦੀ ਦਾ ਝੰਡਾ ਪਾ ਕੇ ਅੰਤਮ ਵਿਦਾਇਗੀ ਦਿੰਦਿਆਂ ਘਰ ਤੋਂ ਲੈ ਕੇ ਸ਼ਮਸ਼ਾਨਘਾਟ ਤਕ ਰੂਪ ਸਿੰਘ ਅਮਰ ਰਹੇ ਦੇ ਜੈਕਾਰਿਆਂ ਦੀ ਗੂੰਜ ਵਿਚ ਪਿੰਡ ਗਹਿਲ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਇਕਾਈ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਸਰਗਰਮ ਵਰਕਰ ਰੂਪ ਸਿੰਘ ਗਹਿਲ ਨੇ ਹਮੇਸ਼ਾ ਹੀ ਜਥੇਬੰਦੀ ਨਾਲ ਜੁੜਕੇ ਜਥੇਬੰਦੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹੇ ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਲਗਾਤਾਰ ਉਨ੍ਹਾਂ ਵੱਲੋਂ ਜਥੇਬੰਦੀ ਦੇ ਕਾਫ਼ਲਿਆਂ ਰਾਹੀਂ ਦਿੱਲੀ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਸੀ ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਜਦੋਂ ਵੀ ਉਨ੍ਹਾਂ ਦੀ ਕਿਸੇ ਕੰਮ ਲਈ ਡਿਊਟੀ ਲਗਾਈ ਉਨ੍ਹਾਂ ਨੇ ਉਸ ਡਿਊਟੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਉਨ੍ਹਾਂ ਕਿਹਾ ਕਿ ਉਹ ਪਿਛਲੇ ਦਿਨੀਂ ਦਿੱਲੀ ਕਿਸਾਨ ਅੰਦੋਲਨ ਤੋਂ ਪਿੰਡ ਪਰਤਣ ਤੋਂ ਬਾਅਦ ਉਹ ਬਿਮਾਰ ਚਲੇ ਆ ਰਹੇ ਸੀ ਉਨ੍ਹਾਂ ਨੂੰ ਇਲਾਜ ਲਈ ਮੁੱਲਾਂਪੁਰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਲਗਾਤਾਰ ਘਰ ਅੰਦਰ ਹੀ ਸੰਖੇਪ ਬਿਮਾਰੀ ਨਾਲ ਕੌਣ ਚਲਾਣਾ ਕਰ ਗਏ ਉਨ੍ਹਾਂ ਦੇ ਕਿਸਾਨੀ ਅੰਦੋਲਨ ਵਿੱਚ ਪਾਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਜਥੇਬੰਦੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿਸਾਨੀ ਅੰਦੋਲਨ ਵਿੱਚ ਯੋਗਦਾਨ ਪਾਉਣ ਵਾਲੀ ਜਥੇਬੰਦੀ ਦੇ ਸਰਗਰਮ ਵਰਕਰ ਮਿ੍ਰਤਕ ਰੂਪ ਸਿੰਘ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਇਸ ਮੌਕੇ ਸਮਾਜ ਸੇਵੀ ਤਰਸੇਮ ਸਿੰਘ ਗਹਿਲ ਸਾਬਕਾ ਪੰਚ ਰਜਿੰਦਰ ਸਿੰਘ ਹਾਕਮ ਸਿੰਘ ਮਨਜੀਤ ਸਿੰਘ ਬਲਦੇਵ ਸਿੰਘ ਜੈ ਸਿੰਘ ਗੁਰਦੇਵ ਸਿੰਘ ਤੋ ਇਲਾਵਾ ਪਰਿਵਾਰਕ  ਮੈਂਬਰ ਮੋਹਤਬਰ ਵਿਅਕਤੀ ਦੋਸਤ ਮਿੱਤਰ ਅਤੇ ਪਿੰਡ ਵਾਸੀ ਹਾਜ਼ਰ ਸਨ

ਬਰਕਤ ਵੈਲਫੇਅਰ ਸੁਸਾਇਟੀ ਵੱਲੋਂ 10000 ਪੌਦੇ ਲਾਉਣ ਦਾ ਕੰਮ ਸ਼ੁਰੂ  -Video

ਅੰਮ੍ਰਿਤਸਰ, 3 ਜੁਲਾਈ ,ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ  

ਅੱਜ, ਬਰਕਤ ਵੈਲਫੇਅਰ ਸੁਸਾਇਟੀ ਵੱਲੋਂ ਦਸ਼ਮੇਸ਼ ਅਵਿਨੂੰ ਸਟਿੱਥ ਅੰਮ੍ਰਿਤਸਰ ਪਬਲਿਕ ਸਕੂਲ ਵਿਖੇ ਕਰੋਨਾ ਟੀਕਾਕਰਨ ਅਤੇ ਪੌਦਾ ਵੰਡ ਕੈਂਪ ਲਗਾਇਆ ਗਿਆ। ਸੰਸਥਾ ਦੇ ਮੁਖੀ ਰਣਦੀਪ ਸਿੰਘ ਕੋਹਲੀ ਨੇ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਅੱਜ ਇਹ ਕੈਂਪ ਲਗਾਇਆ ਗਿਆ ਹੈ। ਕੋਹਲੀ ਦਾ ਕਹਿਣਾ ਹੈ ਕਿ ਜੇ ਅੱਜ ਦੀ ਸਥਿਤੀ ਨੂੰ ਵੇਖਿਆ ਜਾਵੇ ਤਾਂ ਲੋਕ ਹਰ ਰੋਜ਼ ਰੁੱਖ ਕੱਟਣ ਜਾ ਰਹੇ ਹਨ, ਜਿਸ ਕਾਰਨ ਪ੍ਰਦੂਸ਼ਣ ਹੋ ਰਿਹਾ ਹੈ ਅਤੇ ਨਾਲ ਹੀ ਆਕਸੀਜਨ ਦੀ ਘਾਟ ਵੀ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ, ਸੰਸਥਾ ਨੇ 10,000 ਬੂਟੇ ਲਗਾਉਣ ਦਾ ਉਦੇਸ਼ ਲਿਆ ਹੈ, ਜਿਸ ਕਾਰਨ ਅੱਜ ਉਹ ਵਿਅਕਤੀ ਜੋ ਕਰੋਨਾ ਟੀਕਾ ਲਗਵਾਉਣ ਆਇਆ ਸੀ, ਨੂੰ ਇਕ ਪੌਦਾ ਦਿੱਤਾ ਗਿਆ ਅਤੇ ਪੌਦੇ ਲਗਾਉਣ ਵੱਲ ਵੀ ਪ੍ਰੇਰਿਤ ਹੋਇਆ। ਕੈਂਪ ਵਿਚ 150 ਲੋਕਾਂ ਨੇ ਟੀਕੇ ਦਾ ਲਾਭ ਲਿਆ। ਇਸ ਮੌਕੇ ਮਿੰਨੀ ਕੋਹਲੀ, ਵਿਜਯੰਤ ਖੰਨਾ, ਪਵਨੀ ਚੋਪੜਾ, ਆਸ਼ੂ ਸੋਨੀ, ਈਸ਼ਾ, ਪ੍ਰਾਂਸ਼ੁਲ ਅਗਰਵਾਲ, ਸੰਦੀਪ ਕਟਾਰੀਆ ਆਦਿ ਹਾਜ਼ਰ ਸਨ।