You are here

ਮਹਿਲਾ ਕਾਵਿ ਮੰਚ ਪੰਜਾਬ ਇਕਾਈ  (ਰਜਿ :) ਜ਼ਿਲ੍ਹਾ ਬਰਨਾਲਾ ਵਲੋਂ ਸਾਵਣ ਮਹੀਨੇ ਤੇ ਪ੍ਰਭਾਵਸ਼ਾਲੀ ਕਵੀ ਦਰਬਾਰ-ਗਗਨਦੀਪ ਧਾਲੀਵਾਲ ( ਬਰਨਾਲਾ ) 

ਸ਼੍ਰੀ ਨਰੇਸ਼ ਨਾਜ਼ ਜੀ ਦੁਆਰਾ ਸਥਾਪਿਤ ਕੀਤੀ ਗਈ ਮਹਿਲਾ ਕਾਵਿ ਮੰਚ ਬਰਨਾਲਾ ਇਕਾਈ ਵਲੋਂ ਮਿਤੀ  18-07-21 ਨੂੰ ਮਮਤਾ ਸੇਤੀਆ ਸੇਖਾ ਪ੍ਰਧਾਨ ਮਹਿਲਾ ਕਾਵਿ ਮੰਚ ਜ਼ਿਲ੍ਹਾ ਬਰਨਾਲਾ ਦੀ ਅਗਵਾਈ ਹੇਠ ਜੂਮ ਐਪ ਰਾਹੀ ਮਹੀਨਾਵਾਰ ਕਾਵਿ ਗੋਸ਼ਟੀ ਕਰਵਾਈ ਗਈ । ਇਸ ਪ੍ਰੋਗਰਾਮ ਵਿੱਚ ਸ਼੍ਰੀ ਮਤੀ ਇਰਾਦੀਪ ਤ੍ਰੇਹਨ ਜੀ ਪ੍ਰਧਾਨ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਦੇ ਮੁੱਖ ਮਹਿਮਾਨ ਅਤੇ ਗਗਨਦੀਪ ਕੌਰ ਧਾਲੀਵਾਲ ਜੀ ( ਜਨਰਲ ਸਕੱਤਰ ) ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨਦੀਮ ਅਫ਼ਜਲ ਜੀ ਉਚੇਚੇ ਤੌਰ ਤੇ ਪਹੁੰਚੇ । ਮਨਦੀਪ ਕੌਰ ਭਦੌੜ  ( ਮਹਾਸਚਿਵ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਜ਼ਿਲ੍ਹਾ ਬਰਨਾਲਾ ) ਨੇ ਬਹੁਤ ਖੂਬਸੂਰਤੀ ਨਾਲ ਮੰਚ ਸੰਚਾਲਨ ਕੀਤਾ ਅਤੇ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮਹਿਮਾਨ ਤੇ ਬਾਕੀ ਸਭਨਾਂ ਨੂੰ ਜੀ ਆਇਆ ਜੀ  ਕਿਹਾ । ਅੰਜਨਾ ਮੈਨਨ  ( ਉਪਪ੍ਰਧਾਨ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਜ਼ਿਲ੍ਹਾ ਬਰਨਾਲਾ ) ਨੇ ਪ੍ਰਬੰਧ ਕੀਤਾ ਤੇ ਪਰਵਿੰਦਰ ਕੌਰ ਸ਼ੇਰਗਿੱਲ  (  ਸਚਿਵ ਮਹਿਲਾ ਕਾਵਿ ਮੰਚ ਪੰਜਾਬ ਇਕਾਈ ਜ਼ਿਲ੍ਹਾ ਬਰਨਾਲਾ ) ਨੇ ਵਿਸ਼ੇਸ਼ ਸਹਿਯੋਗ ਦਿੱਤਾ । ਪ੍ਰੋਗਰਾਮ ਦੀ ਸ਼ੁਰੂਆਤ ਰਜਨੀਸ਼ ਕੌਰ ਬਬਲੀ ਜੀ ਨੇ ਖੂਬਸੂਰਤ ਸ਼ਬਦ ਆਪਣੀ ਪਿਆਰੀ ਮਿੱਠੀ ਅਵਾਜ਼ ਵਿੱਚ ਗਾ ਕੇ ਕੀਤੀ ਉਪਰੰਤ ਅਮਨਦੀਪ ਕੌਰ ਜੋਗਾ, ਦਲਬੀਰ ਕੌਰ ਨਾਰਵਲ, ਵੀਰਪਾਲ ਕੌਰ ਕਮਲ, ਸਿਮਰਨਜੀਤ ਕੌਰ ਬਰਾੜ, ਮਨਦੀਪ ਬਰਨਾਲਾ,  ਇਰਾਦੀਪ ਤ੍ਰੇਹਨ ਮੈਮ,  ਗਗਨਦੀਪ ਕੌਰ ਧਾਲੀਵਾਲ, ਮਮਤਾ ਸੇਤੀਆ ਸੇਖਾ, ਅੰਜਨਾ ਮੈਨਨ, ਹਰਦੀਪ ਕੌਰ ਬਾਵਾ, ਬਲਵਿੰਦਰ ਕੌਰ ਕੰਗ ਸਰਘੀ, ਮਨਦੀਪ ਭਦੌੜ, ਨਦੀਮ ਅਫ਼ਜਲ ਅਤੇ ਪਲਵਿੰਦਰ ਕੌਰ  ਸ਼ੇਰਗਿੱਲ ਆਦਿ ਕਵੀ ਤੇ ਕਵਿੱਤਰੀਆਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਸੁਣਾ ਕੇ ਸਾਰਾ ਸਮਾਂ ਬੰਨ ਦਿੱਤਾ । ਕੁੱਲ ਮਿਲਾ ਕੇ ਅੱਜ ਦਾ ਪ੍ਰੋਗਰਾਮ ਇੱਕ ਸਫਲ ਪ੍ਰੋਗਰਾਮ ਰਿਹਾ । ਅੰਤ ਵਿੱਚ ਪਰਵਿੰਦਰ ਕੌਰ ਸ਼ੇਰਗਿੱਲ ਨੇ ਸਭਨਾਂ ਦਾ  ਧੰਨਵਾਦ ਕੀਤਾ ।