You are here

ਅੰਤਰਰਾਸ਼ਟਰੀ

ਸ ਜਸਪਾਲ ਸਿੰਘ ਹੇਰਾਂ ਦੇ ਸੰਸਕਾਰ ਤੇ ਪਹੁੰਚੇ ਸਿਮਰਨਜੀਤ ਸਿੰਘ ਮਾਨ ਅਤੇ ਮਹਿੰਦਰ ਸਿੰਘ ਕਮਾਲਪੁਰਾ ਨੇ ਕੀ ਆਖਿਆ

ਸ ਜਸਪਾਲ ਸਿੰਘ ਹੇਰਾਂ ਦੇ ਸੰਸਕਾਰ ਤੇ ਪਹੁੰਚੇ ਸਿਮਰਨਜੀਤ ਸਿੰਘ ਮਾਨ ਅਤੇ ਮਹਿੰਦਰ ਸਿੰਘ ਕਮਾਲਪੁਰਾ ਨੇ ਕੀ ਆਖਿਆ 

ਬੰਦੀ ਸਿੰਘਾਂ ਉਪਰ ਅਤੇ ਕਿਸਾਨੀ ਸੰਘਰਸ਼ ਦੌਰਾਨ ਭਾਰਤ ਦੀ ਸਰਕਾਰ ਵੱਲੋਂ ਢਾਹੇ ਜਾ ਰਹੇ ਅਣਮਨੁੱਖੀ ਤਸ਼ੱਦਦ ਖ਼ਿਲਾਫ਼ ਕੈਨੇਡਾ ਵਿਖੇ ਹੋਇਆ ਭਾਰੀ ਰੋਸ ਪ੍ਰਦਰਸ਼ਨ 

ਨਵੀਂ ਦਿੱਲੀ 27 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਪਰ ਡਿਬਰੂਗੜ ਜੇਲ ਅਸਾਮ ਵਿੱਚ ਅਤੇ ਚਲ ਰਹੇ ਮੌਜੂਦਾ ਕਿਸਾਨੀ ਸੰਘਰਸ਼ ਦੌਰਾਨ ਹਿੰਦ ਦੀ ਹਕੂਮਤ ਵੱਲੋਂ ਢਾਹੇ ਜਾ ਰਹੇ ਜ਼ੁਲਮ ਮੁਗ਼ਲਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਰਹੇ ਹਨ । ਸਰੀ ਲੋਅਰਮੇਨਲੈਂਡ ਇਲਾਕੇ ਦੇ ਭਾਈ ਹਰਦੀਪ ਸਿੰਘ ਨਿੱਝਰ ਦੀ ਸੋਚ ਦੇ ਵਾਰਿਸ ਸਮੂਹ ਨੌਜੁਆਨ, ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਪੰਜਾਬ ਦੀ ਅਜਮਤ ਨਾਲ ਪਿਆਰ ਤੇ ਆਪਣੇ ਜਾਗਦੀ ਜ਼ਮੀਰ ਦਾ ਸਬੂਤ ਪੇਸ਼ ਕਰਨ ਵਾਲੇ ਗੁਰਮੁਖ ਪਿਆਰੇ ਸਮੂਹ ਸੰਗਤਾਂ ਵੱਲੋ ਨਿਕਾਲੇ ਗਏ ਰੋਸ ਮਾਰਚ ਜੋ ਕਿ ਵੈਨਕੂਵਰ ਆਰਟ ਗੈਲਰੀ ਤੋਂ ਸ਼ੁਰੂ ਹੋਕੇ 325 ਸੈਂਟ ਵੈਨਕੂਵਰ ਭਾਰਤੀ ਦੂਤਾਵਾਸ ਤੱਕ ਭਾਰੀ ਗਿਣਤੀ ਵਿੱਚ ਇਕੱਤਰ ਹੋ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ । ਵੱਡੇ ਵੱਡੇ ਬੈਨਰਾਂ ਉੱਪਰ ਭਾਰਤੀ ਸਰਕਾਰ ਵੱਲੋਂ ਢਾਹੇ ਜਾ ਰਹੇ ਜ਼ੁਲਮਾਂ ਦੀ ਦਾਸਤਾਨ ਪੇਸ਼ ਕਰਦੀਆਂ ਤਸਵੀਰਾਂ ਅਤੇ ਭਾਈ ਨਿੱਝਰ ਦਾ ਕਾਤਲ ਕੌਣ, ਦੀਪ ਸਿੱਧੂ ਦਾ ਕਾਤਲ ਕੌਣ, ਮੂਸੇਵਾਲੇ ਦਾ ਕਾਤਲ ਕੌਣ, ਸ਼ੁਬਕਰਨ ਦਾ ਕਾਤਲ ਕੌਣ, ਕਿਸਾਨੋ ਤੁਹਾਡਾ ਕਾਤਲ ਕੌਣ  ਇੰਡੀਅਨ ਗੋਰਮੈਂਟ, ਇੰਡੀਅਨ ਗੋਰਮੈਂਟ ਦੇ ਨਾਹਰੇ ਅਸਮਾਨ ਤੱਕ ਗੂੰਜ ਕੇ ਹਿੰਦੂ ਕੱਟੜਪੰਥੀ ਰਜੀਮ ਨੂੰ ਪੂਰੀ ਦੁਨੀਆ ਸਾਹਮਣੇ ਨੰਗਾ ਕਰ ਰਹੇ ਸਨ । ਮਾਰਚ ਦੇ ਆਖ਼ਰੀ ਤੇ ਪੁੱਜੇ ਹੋਏ ਬੁਲਾਰਿਆਂ ਵਿੱਚ ਦੁਨੀਆ ਦੀਆਂ ਪ੍ਰਸਿੱਧ ਯੁਨੀਵਰਸਟੀਆਂ ਵਿੱਚ ਉੱਚ ਪੱਧਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਭਾਈ ਮੋਅ ਧਾਲੀਵਾਲ, ਨੋਜੁਆਨ ਸਕਾਲਰ ਭਾਈ ਗੁਰਕੀਰਤ ਸਿੰਘ ਕੋਠਾਗੁਰੂ, ਸਤਵੰਤ ਸਿੰਘ ਗਰੇਵਾਲ, ਗੁਰਮੁਖ ਸਿੰਘ ਦਿਓਲ, ਅਮੋਲਕ ਸਿੰਘ ਅੋਜਲਾ, ਭਾਈ ਮਨਜਿੰਦਰ ਸਿੰਘ ਐਸਐਫਜੇ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਹਿੰਦ ਹਕੂਮਤ ਦੀ ਮਿਲੀ ਭੁਗਤ ਨਾਲ ਹੋ ਰਹੇ ਅਣਮਨੁੱਖੀ ਕਹਿਰ ਦੇ ਪਾਪਾਂ ਦਾ ਭਾਂਡਾ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਅਤੇ ਨਿਖੇਧੀ ਕੀਤੀ । ਵਿਦੇਸ਼ਾਂ ਵਿੱਚ ਸਿੱਖਾਂ ਅਤੇ ਕਿਸਾਨਾਂ ਦੀ ਮਦਦ ਨਾਲ ਚਲਾਏ ਜਾ ਰਹੇ  ਮੀਡੀਏ ਦੀ ਗੈਰਹਾਜ਼ਰੀ ਦੀ ਹਰੇਕ ਬੁਲਾਰੇ ਨੇ ਨਿੰਦਿਆ ਕੀਤੀ । ਸਿੱਖ ਮੀਡੀਆ ਵਲੋਂ ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਇੰਗਲਿਸ਼ ਮੀਡੀਏ ਵੱਲੋ ਸਾਰੇ ਰੋਸ ਪ੍ਰਦਰਸ਼ਨ ਦੀ ਕਵਰਿੰਗ ਕੀਤੀ ਗਈ ਨਾਲ ਹੀ ਸਟੇਜ ਸੰਚਾਲਨ ਦੀ ਸੇਵਾ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਜਨਰਲ ਸਕੱਤਰ ਭਾਈ ਹੋਠੀ ਵੱਲੋ ਨਿਭਾਈ ਗਈ ਅੰਤ ਵਿਚ ਪ੍ਰਬੰਦਕਾਂ ਵਲੋਂ ਵੈਨਕੂਵਰ ਪੁਲੀਸ ਦੀ ਸੁੱਚਜੇ ਪ੍ਰਬੰਧਨ ਅਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ ।

ਮਾਡਲ ਹਾਈ ਸਕੂਲ ਕਾਉਣੀ ਦਾ ਸਿਲਵਰ ਜੁਬਲੀ ਸਮਾਗਮ 

ਕਾਉਣੀ (ਸ੍ਰੀ ਮੁਕਤਸਰ ਸਾਹਿਬ), 23 ਫਰਵਰੀ(ਬਿਊਰੋ) ਪੀ. ਏ. ਯੂ. ਵਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਾਉਣੀ ਪਿੰਡ ਵਿੱਚ ਸਥਾਪਿਤ ਪੀ. ਏ. ਯੂ. ਮਾਡਲ ਹਾਈ ਸਕੂਲ ਦਾ ਸਿਲਵਰ ਜੁਬਲੀ ਸਮਾਗਮ ਅਤੇ ਇਨਾਮ ਵੰਡ ਸਮਾਰੋਹ  ਕਰਵਾਇਆ ਗਿਆ। ਇਸ ਸਮਾਰੋਹ ਵਿਚ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਮੌਜੂਦ ਰਹੇ।  ਉਨ੍ਹਾਂ ਨਾਲ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ ਕਿਰਨ ਬੈਂਸ ਵੀ ਇਸ ਸਮਾਰੋਹ ਦਾ ਹਿੱਸਾ ਬਣੇ। ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਆਪਣੇ ਭਾਸ਼ਣ ਵਿਚ 1998 ਵਿਚ ਸਥਾਪਿਤ ਇਸ ਸਕੂਲ ਦੀ ਸਿਲਵਰ ਜੁਬਲੀ ਸੰਪੂਰਨ ਹੋਣ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬੱਚਿਆਂ ਵਲੋਂ ਕੀਤੇ ਪ੍ਰਦਰਸ਼ਨ ਨੂੰ ਬਹੁਤ ਉੱਚ ਪੱਧਰੀ ਕਰਾਰ ਦਿੰਦਿਆਂ ਡਾ ਗੋਸਲ ਨੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਇਸ ਸਕੂਲ ਦੇ ਆਰੰਭ ਨੂੰ ਯਾਦ ਕਰਦਿਆਂ ਵਾਈਸ ਚਾਂਸਲਰ ਨੇ ਮੌਜੂਦਾ ਦੌਰ ਵਿਚ ਇਲਾਕਾ ਨਿਵਾਸੀਆਂ ਨੂੰ ਆਪਣੀ ਸੰਸਥਾ ਨਾਲ ਜੁੜਨ ਦੀ ਅਪੀਲ ਕੀਤੀ। ਇਸ ਲਈ ਸਕੂਲ ਵਿੱਚ ਅਕਾਦਮਿਕ ਅਤੇ ਹੋਰ ਗਤੀਵਿਧੀਆਂ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਅਤੇ ਸਕੂਲ ਨੂੰ ਅਗੇਰੇ ਲਿਜਾਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਯਤਨ ਵਿਚ ਇਲਾਕਾ ਨਿਵਾਸੀਆਂ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੰਦਿਆਂ ਉਨਾਂ ਪੀ ਏ ਯੂ ਦੀ ਰਵਾਇਤ ਦਾ ਜ਼ਿਕਰ ਕੀਤਾ। ਦੇਸ਼ ਦੀਆਂ 63 ਯੂਨੀਵਰਸਿਟੀਆਂ ਵਿੱਚੋਂ ਸਿਖਰ ਤੇ ਰਹਿਣ ਬਾਰੇ ਦੱਸਦਿਆਂ ਡਾ ਗੋਸਲ ਨੇ ਇਸ ਸਕੂਲ ਨੂੰ ਵੀ ਅੱਵਲ ਬਣਾਉਣ ਦਾ ਪ੍ਰਣ ਦੁਹਰਾਇਆ। ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਪੜ੍ਹੇ ਬੱਚਿਆਂ ਨੂੰ ਪੀ ਏ ਯੂ ਵਿਚ ਦਾਖਲੇ ਲਈ ਸੀਟਾਂ ਰਾਖਵੀਆਂ ਕੀਤੀਆਂ ਗਈਆਂ ਹਨ। ਕਮਿਊਨਿਟੀ ਸਾਇੰਸ ਕਾਲਜ ਦੇ ਵੱਖ ਵੱਖ ਕੋਰਸਾਂ ਵਿਚ ਦਾਖਲੇ ਅਤੇ ਡਾ ਗੁਰਦੇਵ ਸਿੰਘ ਖੁਸ਼ ਫਾਉਂਡੇਸ਼ਨ ਵਿਚੋਂ ਇਸ ਸਕੂਲ ਦੇ ਦਸਵੀਂ ਵਿਚੋਂ ਅੱਵਲ ਰਹਿਣ ਵਾਲੇ ਬੱਚੇ ਲਈ 10 ਹਜ਼ਾਰ ਦੇ ਇਨਾਮ ਦੀ ਘੋਸ਼ਣਾ ਕੀਤੀ। ਨਾਲ ਹੀ ਖੇਤੀ ਇੰਜਨੀਅਰਿੰਗ ਕਾਲਜ ਵਿੱਚ ਦਾਖਲੇ ਲਈ ਇਸ ਸਕੂਲ ਦੇ ਬੱਚਿਆਂ ਨੂੰ ਪਹਿਲ ਦੇ ਅਧਾਰ ਤੇ ਦਾਖਲ ਕਰਨ ਦਾ ਭਰੋਸਾ ਦਿਵਾਇਆ। ਇਸੇ ਪ੍ਰਸੰਗ ਵਿਚ ਉਨਾਂ ਫੈਸ਼ਨ ਡਿਜ਼ਾਇਨਿੰਗ ਅਤੇ ਖੇਤੀ ਪ੍ਰਬੰਧ ਵਿਚ ਐੱਮ ਬੀ ਏ ਦੀ ਵੀ ਗੱਲ ਕੀਤੀ। ਇਸ ਸਕੂਲ ਦੇ ਬੱਚਿਆਂ ਦੀ ਸਹਾਇਤਾ ਲਈ ਡਾ ਗੋਸਲ ਨੇ ਯੂਨੀਵਰਸਿਟੀਆਂ ਦੇ ਪੁਰਾਣੇ ਵਿਦਿਆਰਥੀਆਂ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ। ਇਸ ਸਕੂਲ ਦੇ ਬੱਚਿਆਂ ਨੂੰ ਪੀ ਏ ਯੂ ਦਾ ਦੌਰਾ ਕਰਵਾਇਆ ਜਾਵੇਗਾ ਤਾਂ ਜੋ ਉਨਾਂ ਨੂੰ ਆਪਣੀ ਸੰਸਥਾ ਉੱਪਰ ਮਾਣ ਹੋਵੇ। ਆਉਂਦੇ ਦਿਨਾਂ ਵਿਚ ਪੀ ਏ ਯੂ ਵਿਚ ਕਰਵਾਏ ਜਾਣ ਵਾਲੇ ਰਾਸ਼ਟਰੀ ਯੁਵਕ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਇਸ ਸਕੂਲ ਦੇ ਬੱਚਿਆਂ ਨੂੰ ਉਸ ਸਮਾਗਮ ਦੇ ਪ੍ਰਦਰਸ਼ਨਾਂ ਨੂੰ ਦੇਖਣ ਲਈ ਕੋਸ਼ਿਸ਼ਾਂ ਕਰਨ ਦਾ ਭਰੋਸਾ ਵੀ ਦਿੱਤਾ। ਆਉਂਦੇ ਦਿਨੀਂ ਦਾਖਲਾ ਵਧਾਉਣ ਲਈ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਉਨਾਂ ਨੇ ਸਭ ਨੂੰ ਸਹਿਯੋਗ ਲਈ ਕਿਹਾ। ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਮਾਣਮੱਤੀ ਘੜੀ ਹੈ ਕਿ ਇਸ ਸਕੂਲ ਨੇ ਆਪਣੀ ਸਥਾਪਨਾ ਦੇ ਪੱਚੀ ਸਾਲ ਮੁਕੰਮਲ ਕੀਤੇ ਹਨ। ਇਸ ਅਰਸੇ ਦੌਰਾਨ ਸਕੂਲ ਵਲੋਂ ਇਲਾਕੇ ਲਈ ਨਿਭਾਈ ਸੇਵਾ ਬੜੀ ਕੀਮਤੀ ਹੈ। ਬੱਚਿਆਂ ਦੀ ਪ੍ਰਤਿਭਾ ਉੱਪਰ ਤਸੱਲੀ ਪ੍ਰਗਟ ਕਰਦਿਆਂ ਰਜਿਸਟਰਾਰ ਨੇ ਇਨ੍ਹਾਂ ਬੱਚਿਆਂ ਨੂੰ ਅੱਗੇ ਲਿਜਾਣ ਲਈ ਯੂਨੀਵਰਸਿਟੀ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ।
  ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ ਕਿਰਨ ਬੈਂਸ ਨੇ ਵੀ ਇਸ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ  ਕਿਹਾ ਕਿ ਅੱਜ ਇਸ ਸਕੂਲ ਨੂੰ 25 ਸਾਲ ਪੂਰੇ ਕਰਨ ਤੇ ਮੁਬਾਰਕਬਾਦ ਤਾਂ ਬਣਦੀ ਹੈ ਨਾਲ ਹੀ ਇਸ ਇਲਾਕੇ ਵਿਚ ਦਿੱਤੀਆਂ ਵਿਦਿਅਕ ਸੇਵਾਵਾਂ ਲਈ ਇਸਦੇ ਅਧਿਆਪਕਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਪੀ ਏ ਯੂ ਭਾਰਤ ਦੀ ਅੱਵਲ ਖੇਤੀ ਯੂਨੀਵਰਸਿਟੀ ਹੈ ਤੇ ਇਸਦੇ ਸਕੂਲੀ ਅਦਾਰੇ ਨਾਲ ਜੁੜ ਕੇ ਇਨ੍ਹਾਂ ਵਿਦਿਆਰਥੀਆਂ ਵਿਚ ਮਾਣ ਦੀ ਭਾਵਨਾ ਪੈਦਾ ਹੋਣੀ ਚਾਹੀਦੀ ਹੈ। ਪੀ ਏ ਯੂ ਦਾ ਇੱਕੋ ਇੱਕ ਸਕੂਲ ਹੋਣ ਦੇ ਨਾਲ ਨਾਲ ਏਥੋਂ ਦੇ ਤਜਰਬੇਕਾਰ ਅਧਿਆਪਕਾਂ ਦੀ ਅਗਵਾਈ ਵਿੱਚ ਇਹ ਵਿਦਿਆਰਥੀ ਬਿਨਾਂ ਸ਼ੱਕ ਆਪਣੀ ਜ਼ਿੰਦਗੀ ਨੂੰ ਸਫਲਤਾ ਦੀ ਰਾਹ ਤੇ ਤੋਰ ਸਕਣਗੇ। ਉਨ੍ਹਾਂ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਮੌਜੂਦਾ ਵਿਦਿਆਰਥੀਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਖੇਡਾਂ ਦੇ ਖੇਤਰ ਵਿਚ ਸਕੂਲ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦਾ ਵੀ ਉਨ੍ਹਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਡਾ ਕਿਰਨ ਬੈਂਸ ਨੇ ਕਿਹਾ ਕਿ ਇਹ ਸਕੂਲ ਬਿਨਾਂ ਕਿਸੇ ਮੁਨਾਫ਼ੇ ਦੀ ਲਾਲਸਾ ਤੋਂ ਸੇਵਾ ਭਾਵਨਾ ਨਾਲ ਚਲ ਰਿਹਾ ਹੈ ਜਿਸ ਲਈ ਇਲਾਕੇ ਦੇ ਲੋਕਾਂ ਤੋਂ ਸਹਿਯੋਗ ਦੀ ਲੋੜ ਹੈ।ਉਨ੍ਹਾਂ ਸਕੂਲ ਦੇ ਬਿਹਤਰ ਭਵਿੱਖ ਲਈ ਕਾਮਨਾ ਕੀਤੀ।ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਪੇਸ਼ੇਵਰ ਸਿਖਲਾਈ ਦੇ ਇਨਬੱਚਿਆਂ ਵਲੋਂ ਕੀਤੇ ਪ੍ਰਦਰਸ਼ਨ ਦੀ ਸਲਾਹੁਤਾ ਕਰਨੀ ਬਣਦੀ ਹੈ। ਇਨ੍ਹਾਂ ਬੱਚਿਆਂ ਨੂੰ ਪੁਰਸਕਾਰ ਦੇਣ ਲਈ ਪੀ ਏ ਯੂ ਦੇ ਉੱਚ ਅਧਿਕਾਰੀਆਂ ਦਾ ਇਸ ਇਲਾਕੇ ਵਿਚ ਆਉਣ ਲਈ ਵੀ ਡਾ ਜੌੜਾ ਨੇ ਧੰਨਵਾਦ ਕੀਤਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਸਕੂਲ ਵਿਚ ਆਪਣੇ ਬੱਚੇ ਦਾਖਲ ਕਰਾਉਣ ਲਈ ਅਪੀਲ ਕਰਦਿਆਂ ਕਿਹਾ ਕਿ ਇਸ ਸਕੂਲ ਨਾਲ ਜੁੜਿਆ ਪੀ ਏ ਯੂ ਦੀ ਵਿਰਾਸਤ ਬੱਚਿਆਂ ਦੀ ਸੁਚੱਜੀ ਅਕਾਦਮਿਕ ਪਰਵਰਿਸ਼ ਦਾ ਅਹਿਦ ਬਣਦੀ ਹੈ। ਇਸ ਤੋਂ ਇਲਾਵਾ ਸ ਨਵਤੇਜ ਸਿੰਘ ਕਾਉਣੀ, ਸਾਬਕਾ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਸੰਧੂ, ਸ਼੍ਰੀਮਤੀ ਸੀਮਾ ਚਾਵਲਾ ਸ਼੍ਰੀ ਰਾਜੇਸ਼ ਜੈਨ ਅਤੇ ਅਧਿਆਪਕ ਮਾਪੇ ਐਸੋਸੀਏਸ਼ਨ ਦੇ ਮੈਂਬਰ ਸ਼੍ਰੀਮਤੀ  ਕੁਲਦੀਪ ਕੌਰ ਨੇ ਵੀ ਸੰਬੋਧਨ ਕੀਤਾ।
ਸਕੂਲ ਦੀ ਸ਼ੁਰੂਆਤ ਤੋਂ ਜੁੜੇ ਮੋਢੀ ਮੈਂਬਰਾਂ ਦਾ ਵੀ ਇਸ ਮੌਕੇ ਸਨਮਾਨ ਕੀਤਾ ਗਿਆ। 
ਸਮਾਗਮ ਦੌਰਾਨ ਇਲਾਕੇ ਭਰ ਤੋਂ ਭਾਰੀ ਮਾਤਰਾ ਵਿਚ ਅਗਾਂਹਵਧੂ ਕਿਸਾਨ ਵੀ ਸ਼ਾਮਿਲ ਹੋਏ।
  ਇਸ ਮੌਕੇ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ ਵਿਸ਼ਾਲ ਬੈਕਟਰ, ਡਾ ਜਗਦੀਪ ਸਿੰਘ ਸੰਧੂ ,ਸੱਭਿਆਚਾਰਕ ਗਤੀਵਿਧੀਆਂ ਦੇ ਇੰਚਾਰਜ ਡਾ ਜਸਵਿੰਦਰ ਕੌਰ ਬਰਾੜ ਅਤੇ ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਡਾ ਸ਼ੀਤਲ ਥਾਪਰ,  ਕ੍ਰਿਸ਼ੀ ਵਿਗਿਆਨ ਕੇਂਦਰ ਮੁਕਤਸਰ ਸਾਹਿਬ ਦੇ ਡਾ ਕਰਮਜੀਤ ਸ਼ਰਮਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਡਾ ਅਜੀਤਪਾਲ ਸਿੰਘ ਧਾਲੀਵਾਲ , ਡਾ ਗੁਰਮੀਤ ਸਿੰਘ ਢਿੱਲੋਂ, ਡਾ ਸਰਵਪ੍ਰਿਆ ਸਿੰਘ ਅਤੇ ਇਲਾਕੇ ਦੇ ਪਤਵੰਤਿਆਂ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਤੇ ਹੋਰ ਨਾਗਰਿਕ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਬੀਤੇ ਵਰ੍ਹੇ ਵਿਚ ਵੱਖ ਵੱਖ ਖੇਤਰਾਂ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਨਾਲ ਸੱਭਿਆਚਾਰ ਦੇ ਵਿਭਿੰਨ ਰੰਗਾਂ ਦੀ ਪੇਸ਼ਕਾਰੀ ਕੀਤੀ। ਸ਼ਬਦ ਕੀਰਤਨ ਨਾਲ ਸ਼ੁਰੂ ਹੋਏ ਸਮਾਰੋਹ ਵਿਚ ਲੋਕ ਗੀਤ, ਭੰਗੜਾ, ਗਿੱਧਾ, ਹਰਿਆਣਵੀ ਨਾਚ, ਰਾਜਸਥਾਨੀ ਨਾਚ, ਸਕਿੱਟ ਤੇ ਪੱਛਮੀ ਨਾਚ ਪੇਸ਼ ਕੀਤਾ ਗਿਆ। ਸਮਾਰੋਹ ਦਾ ਸੰਚਾਲਨ ਸ਼੍ਰੀਮਤੀ ਨਵਨੀਤ ਸ਼ਰਮਾ ਅਤੇ ਸ਼੍ਰੀਮਤੀ ਰਮਨਦੀਪ ਕੌਰ ਵਲੋਂ ਕੀਤਾ ਗਿਆ।

ਆਪਣੀ ਹੱਕੀ ਮੰਗਾਂ ਦੇ ਮੁੱਦੇ ਤੇ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਭਾਰਤ ਸਰਕਾਰ ਵਿੱਚ ਮੀਟਿੰਗ ਅੱਜ ਚੰਡੀਗੜ੍ਹ ਚ

ਚੰਡੀਗੜ੍ਹ , 18 ਫ਼ਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ)ਚੰਡੀਗੜ੍ਹ ਵਿੱਚ ਅੱਜ ਸ਼ਾਮ ਨੂੰ ਕੇਂਦਰ-ਕਿਸਾਨਾਂ ਦੀ ਮੀਟਿੰਗ ਹੋਵੇਗੀ। ਇਹ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਕਾਰ ਚੌਥੀ ਵਾਰਤਾਲਾਪ ਹੈ। ਇਹ ਚੰਡੀਗੜ੍ਹ ਵਿੱਚ ਸ਼ਾਮ 5.30 ਵਜੇ ਕੇਂਦਰ-ਕਿਸਾਨਾਂ ਦੀ ਮੀਟਿੰਗ ਹੋਵੇਗੀ। ਪਹਿਲਾਂ ਸਮਾਂ 6 ਵਜੇ ਦਾ ਰੱਖਿਆ ਗਿਆ ਸੀ। ਇਸ ਵਿੱਚ 3 ਕੇਂਦਰੀ ਮੰਤਰੀ ਅਰਜੁਨ ਮੁੰਡਾ, ਪੀਯੂਸ਼ ਗੋਇਲ ਅਤੇ ਨਿਤਿਆਨੰਦ ਰਾਏ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਅੰਦੋਲਨਕਾਰੀ ਕਿਸਾਨਾਂ ਦੇ 14 ਦੇ ਕਰੀਬ ਆਗੂ ਮੌਜੂਦ ਰਹਿਣਗੇ।  ਦੱਸ ਦੇਈਏ ਕਿ ਇਸ ਤੋਂ ਪਹਿਲਾਂ 3 ਮੀਟਿੰਗਾਂ (8, 12 ਅਤੇ 15 ਫਰਵਰੀ) ਬੇ-ਨਤੀਜਾ ਰਹੀਆਂ ਸਨ। ਕਿਸਾਨਾਂ ਨੇ ਅੱਜ ਦੀ ਇਸ ਮੀਟਿੰਗ ਵਿੱਚ ਜੇਕਰ ਕੋਈ ਫੈਸਲਾ ਨਾ ਹੋਣ ’ਤੇ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ

PDFA Dairy 17ਵਾਂ ਕੌਮਾਂਤਰੀ ਐਕਸਪੋ ਅੱਜ Jagraon ਚ ਸ਼ੁਰੂ। ਕੇਂਦਰੀ ਮੰਤਰੀ ਦੇ ਕਈ ਅਹਿਮ ਐਲਾਨ

(ਪੱਤਰਕਾਰ ਅਮਿਤ ਖੰਨਾ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ) ਪੰਜਾਬ ਦੇ ਸ਼ਹਿਰ ਜਗਰਾਉਂ 'ਚ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ.ਡੀ.ਐੱਫ.ਏ.) ਦਾ 17ਵਾਂ ਕੌਮਾਂਤਰੀ ਡੇਅਰੀ ਤੇ ਖੇਤੀ ਐਕਸਪੋ ਅੱਜ ਸ਼ੁਰੂ ਹੋ ਗਿਆ। ਇੰਡੀਆ ਦੇ ਪਸ਼ੂ ਪਾਲਣ, ਮੱਛੀ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਪ੍ਰਸ਼ੋਤਮ ਰੁਪਾਲਾ ਨੇ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਤੇ ਹੋਰਨਾਂ ਅਹੁਦੇਦਾਰਾਂ ਨਾਲ ਮਿਲ ਕੇ ਪੀ.ਡੀ.ਐੱਫ.ਏ. ਦਾ ਝੰਡਾ ਲਹਿਰਾਇਆ ਜਿਸ ਨਾਲ ਤਿੰਨ ਦਿਨ ਤੱਕ ਚੱਲਣ ਵਾਲੇ ਮੇਲੇ ਦਾ ਰਸਮੀ ਆਰੰਭ ਹੋਇਆ।  ਇੰਟਰਨੈਸ਼ਨਲ ਲੈਵਲ ਦੇ ਡੇਅਰੀ ਐਕਸਪੋ 'ਚ ਪਹਿਲੇ ਦਿਨ ਜੇ ਇਕੱਠ ਦੀ ਗੱਲ ਕਰੀਏ ਤਾਂ ਤਿਲ ਸੁੱਟਣ ਲਈ ਥਾਂ ਨਹੀਂ ਸੀ। ਡੇਅਰੀ ਤੇ ਖੇਦੀ ਧੰਦੇ ਨਾਲ ਜੁੜੇ ਵੱਡੀ ਗਿਣਤੀ ਕਿਸਾਨ ਤੇ ਦੁੱਧ ਉਤਪਾਦਕ ਪਹੁੰਚੇ ਹੋਏ ਸਨ। ਦੁਨੀਆਂ ਭਰ ਦੀਆਂ ਕੰਪਨੀਆਂ ਦੇ ਨੁਮਾਇਸ਼ੀ ਸਟਾਲ ਚਾਰ ਸੌ ਤੋਂ ਵਧੇਰੇ ਲੱਗੇ ਹਨ। ਇਨ੍ਹਾਂ 'ਚ ਡੇਅਰੀ ਅਤੇ ਖੇਤੀ ਨਾਲ ਜੁੜੀਆਂ ਅਤਿ ਆਧੁਨਿਕ ਤਕਨੀਕਾਂ ਵਾਲੀ ਮਸ਼ੀਨਰੀ ਸਮੇਤ ਹੋਰ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੈ।

 

ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦਾ ਪ੍ਰਸਤਾਵ ਸੰਯੁਕਤ ਰਾਸ਼ਟਰ ਵਿੱਚ ਰੱਦ, ਅਮਰੀਕਾ ਨੇ ਕੀਤਾ ਵੀਟੋ

ਹਮਾਸ ਦੇ 'ਖ਼ਾਤਮੇ' ਨਾਲ ਹੀ ਜੰਗਬੰਦੀ ਸੰਭਵ ਹੋਵੇਗੀ: ਇਜਰਾਇਲ

 ਹਮਾਸ ਨੇ ਮਤੇ ਨੂੰ ਵੀਟੋ ਕਰਨ ਦੇ ਅਮਰੀਕੀ ਫੈਸਲੇ ਦੀ ਨਿੰਦਾ ਕੀਤੀ

ਨਵੀਂ ਦਿੱਲੀ 10 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਇਜ਼ਰਾਈਲ-ਹਮਾਸ ਜੰਗ ਰੁਕਣ ਦਾ ਕੋਈ ਸੰਕੇਤ ਨਹੀਂ ਹੈ। ਯੂਐਸ ਨੇ ਸੰਯੁਕਤ ਰਾਸ਼ਟਰ (ਯੂਐਨ) ਵਿੱਚ ਇੱਕ ਮਤੇ ਨੂੰ ਵੀਟੋ ਕਰ ਦਿੱਤਾ ਜਿਸ ਵਿੱਚ ਗਾਜ਼ਾ ਵਿੱਚ ਤੁਰੰਤ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕੀਤੀ ਗਈ ਸੀ।
ਬੀਤੇ ਸ਼ੁੱਕਰਵਾਰ ਨੂੰ, 13 ਮੈਂਬਰ ਦੇਸ਼ਾਂ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੁਆਰਾ ਸੰਯੁਕਤ ਰਾਸ਼ਟਰ ਵਿੱਚ ਪੇਸ਼ ਕੀਤੇ ਇੱਕ ਛੋਟੇ ਡਰਾਫਟ ਮਤੇ ਦੇ ਹੱਕ ਵਿੱਚ ਵੋਟ ਦਿੱਤੀ, ਜਦੋਂ ਕਿ ਬ੍ਰਿਟੇਨ ਵੋਟਿੰਗ ਪ੍ਰਕਿਰਿਆ ਤੋਂ ਦੂਰ ਰਿਹਾ। ਇਸ ਦੌਰਾਨ ਅਮਰੀਕਾ ਵੱਲੋਂ ਵੀਟੋ ਕਰਨ ਤੋਂ ਬਾਅਦ ਪ੍ਰਸਤਾਵ ਪਾਸ ਨਹੀਂ ਹੋ ਸਕਿਆ। ਵੀਟੋ 'ਤੇ, ਯੂਐਸ ਦੇ ਉਪ ਰਾਜਦੂਤ ਰਾਬਰਟ ਵੁੱਡ ਨੇ ਕਿਹਾ ਕਿ ਗਾਜ਼ਾ ਪੱਟੀ ਜੰਗਬੰਦੀ ਮਤੇ 'ਤੇ ਖਰੜਾ ਤਿਆਰ ਕਰਨ ਅਤੇ ਵੋਟਿੰਗ ਦੀ ਪ੍ਰਕਿਰਿਆ ਜਲਦੀ ਕੀਤੀ ਗਈ ਸੀ ਅਤੇ ਸਹੀ ਸਲਾਹ-ਮਸ਼ਵਰੇ ਦੀ ਘਾਟ ਸੀ।
ਉਨ੍ਹਾਂ ਕਿਹਾ, "ਸੰਯੁਕਤ ਰਾਸ਼ਟਰ ਵਿੱਚ ਪੇਸ਼ ਕੀਤੇ ਗਏ ਮਤੇ ਨੇ ਬਦਕਿਸਮਤੀ ਨਾਲ ਸਾਡੀਆਂ ਲਗਭਗ ਸਾਰੀਆਂ ਸਿਫ਼ਾਰਸ਼ਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਇਹ ਅਸੰਤੁਲਿਤ ਅਤੇ ਹਕੀਕਤ ਤੋਂ ਪਰੇ ਸੀ ਅਤੇ 'ਬਿਨਾਂ ਸ਼ਰਤ ਜੰਗਬੰਦੀ' ਦਾ ਸੱਦਾ ਸਭ ਤੋਂ ਗ਼ੈਰ-ਯਕੀਨੀ ਸੀ।"
ਵੁੱਡ ਨੇ ਕਿਹਾ, "ਅਮਰੀਕਾ ਗਾਜ਼ਾ ਵਿੱਚ ਤੁਰੰਤ ਜੰਗਬੰਦੀ ਦੀ ਮੰਗ ਦਾ ਸਮਰਥਨ ਨਹੀਂ ਕਰਦਾ ਹੈ ਅਤੇ ਇਹ ਸਿਰਫ ਅਗਲੀ ਜੰਗ ਲਈ ਬੀਜ ਬੀਜੇਗਾ ਕਿਉਂਕਿ ਹਮਾਸ ਦੀ ਸ਼ਾਂਤੀ ਅਤੇ ਦੋ-ਰਾਜੀ ਹੱਲ ਦੇਖਣ ਦੀ ਕੋਈ ਇੱਛਾ ਨਹੀਂ ਹੈ।" ਉਸਨੇ ਕਿਹਾ, "ਅਮਰੀਕਾ ਇੱਕ ਸਥਾਈ ਸ਼ਾਂਤੀ ਦਾ ਸਮਰਥਨ ਕਰਦਾ ਹੈ ਜਿਸ ਵਿੱਚ ਇਜ਼ਰਾਈਲ ਅਤੇ ਫਲਸਤੀਨ ਦੋਵੇਂ ਸੁਰੱਖਿਅਤ ਰਹਿਣ। 
ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਰਾਜਦੂਤ ਗਿਲਾਡ ਏਰਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਜੰਗਬੰਦੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨ ਨੂੰ ਦੁਹਰਾਇਆ । ਉਨ੍ਹਾਂ ਕਿਹਾ, "ਸਭ ਬੰਧਕਾਂ ਦੀ ਵਾਪਸੀ ਅਤੇ ਹਮਾਸ ਦੇ 'ਖ਼ਾਤਮੇ' ਨਾਲ ਹੀ ਜੰਗਬੰਦੀ ਸੰਭਵ ਹੋਵੇਗੀ ਅਤੇ ਅਸੀਂ ਹੁਣ ਪਿੱਛੇ ਨਹੀਂ ਹਟਾਂਗੇ। ਜੰਗਬੰਦੀ ਮਤੇ ਵਿੱਚ ਕਿਤੇ ਵੀ ਹਮਾਸ ਦੇ ਇਜ਼ਰਾਈਲ 'ਤੇ ਹਮਲੇ ਦੀ ਨਿੰਦਾ ਨਹੀਂ ਕੀਤੀ ਗਈ ਹੈ।"
ਸੰਯੁਕਤ ਰਾਸ਼ਟਰ 'ਚ ਮਤੇ 'ਤੇ ਵੋਟਿੰਗ ਦੌਰਾਨ ਫਲਸਤੀਨ ਦੇ ਰਾਜਦੂਤ ਰਿਆਦ ਮਨਸੂਰ ਨੇ ਕਿਹਾ, ਮਤੇ ਦੇ ਖਿਲਾਫ ਵੋਟਿੰਗ ਦੇ ਵਿਨਾਸ਼ਕਾਰੀ ਨਤੀਜੇ ਹੋਣਗੇ। ਗਾਜ਼ਾ 'ਚ ਲੱਖਾਂ ਫਲਸਤੀਨੀਆਂ ਦੀ ਜ਼ਿੰਦਗੀ ਸੰਤੁਲਨ 'ਚ ਲਟਕ ਰਹੀ ਹੈ। ਉਨ੍ਹਾਂ ਨਾਗਰਿਕਾਂ 'ਚੋਂ ਹਰ ਇਕ ਦੀ ਜਾਨ ਅਨਮੋਲ ਹੈ।
ਯੂਏਈ ਦੇ ਰਾਜਦੂਤ ਮੁਹੰਮਦ ਅਬੂਸ਼ਾਬ ਨੇ ਸੰਯੁਕਤ ਰਾਸ਼ਟਰ ਨੂੰ ਪੁੱਛਿਆ, "ਜੇ ਅਸੀਂ ਗਾਜ਼ਾ 'ਤੇ ਲਗਾਤਾਰ ਬੰਬਾਰੀ ਨੂੰ ਰੋਕਣ ਦੇ ਸੱਦੇ ਦੇ ਪਿੱਛੇ ਇਕਜੁੱਟ ਨਹੀਂ ਹੋ ਸਕਦੇ, ਤਾਂ ਅਸੀਂ ਫਲਸਤੀਨੀਆਂ ਨੂੰ ਕੀ ਸੰਦੇਸ਼ ਦੇ ਰਹੇ ਹਾਂ?" ਫਲਸਤੀਨੀ ਜੇਹਾਦੀ ਸਮੂਹ ਹਮਾਸ ਦੇ ਪੋਲਿਟ ਬਿਊਰੋ ਦੇ ਮੈਂਬਰ ਏਜ਼ਾਤ ਅਲ-ਰੇਸ਼ਿਕ ਨੇ ਕਿਹਾ ਕਿ ਅਮਰੀਕਾ ਦਾ ਇਹ ਕਦਮ 'ਅਨੈਤਿਕ ਅਤੇ ਅਣਮਨੁੱਖੀ' ਸੀ ਅਤੇ ਹਮਾਸ ਨੇ ਮਤੇ ਨੂੰ ਵੀਟੋ ਕਰਨ ਦੇ ਅਮਰੀਕੀ ਫੈਸਲੇ ਦੀ ਨਿੰਦਾ ਕੀਤੀ।

Jag Bains has become the first Sikh to win the American show Big Brother

BREAKING | Jag Bains has become the first Sikh to win the popular American show Big Brother. He was also the first Sikh houseguest on the show. Jag would speak about his Sikh identity in the show and representing the community.

ਜਗ ਬੈਂਸ ਅਮਰੀਕੀ ਸ਼ੋਅ ਬਿਗ ਬ੍ਰਦਰ ਜਿੱਤਣ ਵਾਲਾ ਪਹਿਲਾ ਸਿੱਖ ਬਣਾਇਆ .. ਉਹ ਸ਼ੋਅ 'ਤੇ ਪਹਿਲੇ ਸਿੱਖ ਹਾਊਸ ਗੈਸਟ ਵੀ ਸਨ .. ਜਗ ਸ਼ੋਅ ਵਿੱਚ ਆਪਣੀ ਸਿੱਖ ਪਛਾਣ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਬਾਰੇ ਗੱਲ ਕਰਦਾ ਰਿਹਾ।

Watch Youtube video ;; https://youtube.com/shorts/yRLJoPrFbXw?si=AmPCO5JrUX2cQjpG

ਜੰਮੂ-ਕਸ਼ਮੀਰ ਦੀ ਪੁਲਿਸ ਨੇ ਫਿਰ ਦਿੱਤੀ ਮੁੱਲਾਂਪੁਰ ਦਾਖਾ ’ਚ ਦਸਤਕ

ਮਨਜੀਤ ਸਿੰਘ ਦੇ ਘਰੋਂ ਮਿਲਿਆ ਨਸ਼ੀਲੇ ਪਾਊਡਰ ਦਾ ਪੈੱਕਟ – ਡੀ.ਐੱਸ.ਪੀ ਭੱਟ
ਮੁੱਲਾਂਪੁਰ ਦਾਖਾ 28 ਅਕਤੂਬਰ (ਸਤਵਿੰਦਰ  ਸਿੰਘ ਗਿੱਲ) –
ਜੰਮੂ-ਕਸ਼ਮੀਰ ਦੀ ਪੁਲਿਸ- ਥਾਣ ਦਾਖਾ ਦੀ ਪੁਲਿਸ ਦੇ ਸਹਿਯੋਗ ਨਾਲ ਇੱਕ ਵਾਰ ਫਿਰ ਸਥਾਨਕ ਕਸਬੇ ’ਚ ਪੈਂਦੇ ਦਸ਼ਮੇਸ ਨਗਰ ਦੇ ਰਹਿਣ ਵਾਲੇ ਮਨਜੀਤ ਸਿੰਘ ਪੁੱਤਰ ਸਤਿਨਾਮ ਸਿੰਘ ਦੇ ਘਰ ਦਸਤਕ ਦਿੱਤੀ ਹੈ, ਜਿੱਥੇ ਪੁਲਿਸ ਨੂੰ ਇੱਕ ਨਸ਼ੀਲਾ ਪਾਊਡਰ ਦਾ ਪੈੱਕਟ ਤੇ ਮਿਲਿਆ ਹੈ। ਪੁਲਿਸ ਆਪਣੇ ਨਾਲ ਕਥਿਤ ਆਰੋਪੀ ਮਨਜੀਤ ਸਿੰਘ ਨੂੰ ਨਾਲ ਲੈ ਕੇ ਆਈ ਸੀ ਜਿਸਦੀ ਨਿਸ਼ਾਨਦੇਹੀ ਤੇ ਉਕਤ ਸਮਾਨ ਬਰਾਮਦ ਹੋਇਆ ਹੈ। ਪੁਲਿਸ ਨੇ ਆਪਣੇ ਕਬਜੇ ਵਿੱਚ ਮਨਜੀਤ ਸਿੰਘ ਦੇ ਘਰ ਖੜ੍ਹਾ ਇੱਕ ਐਕਟਿਵਾ ਤੇ ਮੋਟਰਸਾਈਕਲ ਵੀ ਆਪਣੇ ਨਾਲ ਲੈ ਗਈ ਹੈ।  
               ਡੀ.ਐੱਸ.ਪੀ ਵਿਕਾਰ ਭੱਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਕਥਿਤ ਆਰੋਪੀ ਮਨਜੀਤ ਸਿੰਘ ਪੁੱਤਰ ਸਤਿਨਾਮ ਸਿੰਘ ਨੇ ਮਾਣਯੋਗ ਅਦਾਲਤ ਵਿੱਚ ਮੰਨਿਆ ਸੀ ਕਿ ਜਿਸਦੇ ਪੁਲਿਸ ਨੇ ਉਨ੍ਹਾਂ ਦੇ ਘਰ ਰੇਡ ਕੀਤੀ ਸੀ, ਤਦ ਉਸਨੇ ਇੱਕ ਨਸ਼ੀਲੇ ਪਾਊਡਰ ਵਾਲਾ ਪੈਕੇਟ (ਬਰਾਊਨ ਸੂਗਰ) ਘਰ ਦੀ ਰਸੋਈ ਵਿੱਚ ਲੱਗੀ ਚਿਮਨੀ ਕੋਲ ਸੁੱਟ ਦਿੱਤਾ ਸੀ। ਜੇਕਰ ਘਰ ਦੀ ਤਲਾਸੀ ਲਈ ਜਾਵੇ ਤਾਂ ਬਰਾਮਦ ਹੋ ਸਕਦ ਹੈ। ਪੁਲਿਸ ਨੇ ਮਾਣਯੋਗ ਅਦਾਲਤ ਦੇ ਹੁਕਮਾ ਅਨੁਸਾਰ ਡੀ.ਸੀ ਦੇ ਦਿਸ਼ਾ ਨਿਰਦੇਸ਼ਾ ਦੋਸ਼ੀ ਨੂੰ ਨਾਲ ਲੈ ਕੇ ਅਤੇ ਸਬੰਧਤ ਥਾਣਾ ਦਾਖਾ ਦੀ ਪੁਲਿਸ ਨਾਲ ਰਾਬਤਾ ਕਾਇਮ ਕਰਨ ਉਪਰੰਤ ਇਲਾਕਾ ਮੈਜਿਸਟ੍ਰੇਟ ਪ੍ਰਵੀਨ ਕੁਮਾਰ ਨਾਇਬ ਤਹਿਸੀਲਦਾਰ ਕੇਂਦਰੀ ਲੁਧਿਆਣਾ ਦੀ ਹਾਜਰੀ ਵਿੱਚ ਜਦ ਘਰ ਦੀ  ਤਲਾਸ਼ੀ ਲਈ ਗਈ ਤਾਂ ਦੋਸ਼ੀ ਦੇ ਨਿਸ਼ਾਨਦੇਹੀ ਤੇ ਇੱਕ ਬੰਦ ਪੈੱਕਟ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ ਜੋ ਪੁਲਿਸ ਨੇ ਆਪਣੇ ਕਬਜੇ ਵਿੱਚ ਲੈ ਲਿਆ ਹੈ। ਇਸ ਤੋਂ ਇਲਾਵਾ ਘਰ ਵਿੱਚ ਖੜ੍ਹੇ ਦੋ ਵਾਹਨ ਇੱਕ ਮੋਟਰਸਾਈਕਲ ਤੇ ਐਕਟਿਵਾ ਵੀ ਬਰਾਮਦ ਕੀਤੀ ਹੈ।  ਇਸ ਮੌਕੇ ਐੱਸ.ਐੱਚ.ਓ ਮੁਹੰਮਦ ਅਫਜਲ ਵਾਣੀ, ਥਾਣਾ ਦਾਖਾ ਦੇ ਏ.ਐੱਸ.ਆਈ ਹਰਪ੍ਰੀਤ ਸਿੰਘ ਸਮੇਤ ਹੋਰ ਵੀ ਹਾਜਰ ਸਨ।

ਭਾਰਤੀ ਖ਼ੁਫੀਆ ਏਜੰਸੀਆਂ ਨੇ ਸਿੱਖਾਂ ਮਗਰੋਂ ਕੈਨੇਡਾ ਦੇ 8 ਗੁਰਦੁਆਰਿਆਂ ਦੀ ਸੂਚੀ ਕੀਤੀ ਤਿਆਰ

29 ਅਕਤੂਬਰ ਨੂੰ ਮੁੜ ਰੈਫਰੰਡਮ ਲਈ ਪੈਣੀਆਂ ਹਨ ਵੋਟਾਂ 

ਨਵੀਂ ਦਿੱਲੀ 28 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਭਾਰਤੀ ਖੁਫੀਆ ਏਜੰਸੀਆਂ ਨੇ ਕੈਨੇਡਾ ਦੇ 8 ਗੁਰਦੁਆਰਾ ਸਾਹਿਬਾਨ ਨੂੰ ਸੂਚੀਬੱਧ ਕੀਤਾ ਹੈ, ਜਿੱਥੋਂ ਖਾਲਿਸਤਾਨ ਦੀ ਸਥਾਪਨਾ ਲਈ ਮੁਹਿੰਮ ਚਲਾਈ ਜਾ ਰਹੀਆਂ ਹਨ। ਭਾਰਤੀ ਖੁਫੀਆ ਸੁਰੱਖਿਆ ਏਜੰਸੀਆਂ ਨੂੰ ਅਹਿਮ ਸੂਚਨਾ ਮਿਲੀ ਹੈ ਕਿ ਕੈਨੇਡਾ ਦੇ ਕਰੀਬ 8 ਗੁਰਦੁਆਰਾ ਸਾਹਿਬਾਨ ਤੋਂ ਖਾਲਿਸਤਾਨ ਦਾ ਪ੍ਰਚਾਰ ਫਿਰ ਤੋਂ ਸ਼ੁਰੂ ਹੋ ਗਏ ਹਨ। ਇਹ ਗੁਰੂਘਰ ਬ੍ਰਿਟਿਸ਼ ਕੋਲੰਬੀਆ, ਬਰੈਂਪਟਨ ਅਤੇ ਐਬਟਸਫੋਰਡ ਵਿੱਚ ਸਥਿਤ ਹਨ। ਗੁਰਦੁਆਰਾ ਦਸਮੇਸ਼ ਦਰਬਾਰ, ਗੁਰੂ ਨਾਨਕ ਸਿੱਖ ਗੁਰਦੁਆਰਾ, ਡਿਕਸੀ ਗੁਰਦੁਆਰੇ ਤੋਂ ਵੱਧ ਤੋਂ ਵੱਧ ਗਤੀਵਿਧੀਆਂ ਹੋ ਰਹੀਆਂ ਹਨ। ਭਾਰਤ ਸਰਕਾਰ ਨੇ ਇਸ ਸਬੰਧੀ ਸਾਰੀ ਜਾਣਕਾਰੀ ਕੈਨੇਡਾ ਸਰਕਾਰ ਨੂੰ ਮੁਹੱਈਆ ਕਰਵਾ ਦਿੱਤੀ ਹੈ।
ਜਿਕਰਯੋਗ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਕੱਤਲ ਮਾਮਲੇ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਵਿਰੁੱਧ ਦਿੱਤੇ ਗਏ ਬਿਆਨ ਤੋਂ ਬਾਅਦ ਦੋਨਾਂ ਦੇਸ਼ਾਂ ਅੰਦਰ ਤਣਾਅ ਪੈਦਾ ਹੋ ਗਿਆ ਸੀ, ਤੇ ਹਿੰਦ ਸਰਕਾਰ ਵਲੋਂ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਬੰਦ ਕਰ ਦਿੱਤਾ ਗਿਆ ਸੀ ਜੋ ਕਿ ਬੀਤੇ ਇਕ ਦਿਨ ਪਹਿਲਾਂ ਕੁਝ ਸ਼ਰਤਾਂ ਤਹਿਤ ਜਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਲਈ ਮੁੜ ਖੋਲ੍ਹਿਆ ਗਿਆ ਹੈ । ਭਾਈ ਹਰਦੀਪ ਸਿੰਘ ਨਿੱਝਰ ਤੋਂ ਬਾਅਦ ਕੈਨੇਡਾ ਅੰਦਰ ਰੈਫਰੰਡਮ ਦੀ ਜਿੰਮੇਵਾਰੀ ਭਾਈ ਅੰਮ੍ਰਿਤਬੀਰ ਸਿੰਘ ਚੀਮਾ ਨੂੰ ਦਿੱਤੀ ਗਈ ਹੈ । ਬੀਤੇ ਕੁਝ ਸਮਾਂ ਪਹਿਲਾਂ ਐਨ ਆਈ ਏ ਵਲੋਂ ਜਾਰੀ ਕੀਤੀ ਗਈ ਅਤਿ ਲੋੜੀਂਦੇ 21 ਸਿੱਖਾਂ ਦੀ ਲਿਸਟ ਵਿਚ ਭਾਈ ਚੀਮਾ ਦਾ ਨਾਮ ਵੀਂ ਦਰਜ਼ ਹੈ ।

ਰਮਿੰਦਰ ਰੰਮੀ ਦੇ ਗ੍ਰਹਿ ਵਿਖੇ ਸਤਿੰਦਰ ਕੌਰ ਕਾਹਲੋਂ ਦੀ ਪ੍ਰੀਤ ਮਿਲਣੀ ਤੇ ਸਨਮਾਨ ਸਮਾਰੋਹ ਦਾ ਆਯੋਜਨ

ਬਰਨਾਲਾ  (  ਅਵਤਾਰ ਸਿੰਘ ਰਾਏਸਰ  )ਪੰਜਾਬ ਸਾਹਿਤ ਅਕਾਡਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਅਕਾਡਮੀ ਦੀ ਅਸੋਸੀਏਟ ਮੈਂਬਰ ਅਤੇ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਦੇ ਗ੍ਰਹਿ ਵਿਖੇ ਸਤਿੰਦਰ ਕੌਰ ਕਾਹਲੋਂ ਦੀ ਪ੍ਰੀਤ ਮਿਲਣੀ ਤੇ ਸਨਮਾਨ ਸਮਾਰੋਹ ਦਾ ਬਹੁਤ ਪ੍ਰਭਾਵਸ਼ਾਲੀ ਆਯੋਜਨ ਕੀਤਾ ਗਿਆ । ਗੌਰ ਤਲਬ ਹੈ ਕਿ ਸਤਿੰਦਰ ਕੌਰ ਕਾਹਲੋਂ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਹੈ । ਨਾਮਵਰ ਐਜੂਕੇਸ਼ਨਿਸਟ , ਲੇਖਿਕਾ ,  ਸ਼ਾਇਰਾ , ਸਮਾਜ ਸੇਵੀ , ਬੁਲੰਦ ਅਵਾਜ਼ ਦੀ ਬੁਲਾਰਾ  ਤੇ ਗਿੱਧਿਆਂ ਦੀ ਆਣ ਤੇ ਸ਼ਾਨ ਹਨ । ਪੰਜਾਬ ਸਾਹਿਤ ਅਕਾਡਮੀ ਦੀ ਮੈਂਬਰ ਵੀ ਹਨ । ਸਤਿੰਦਰ ਕਾਹਲੋਂ ਨੂੰ ਫੁੱਲਾਂ ਦਾ ਗੁਲਦਸਤਾ , ਸਰਟੀਫ਼ਿਕੇਟ ਤੇ ਦੋਸ਼ਾਲਾ ਦੇਕੇ ਸਨਮਾਨਿਤ ਕੀਤਾ ਗਿਆ । ਪ੍ਰੀਤ ਮਿਲਣੀ ਦੇ ਇਲਾਵਾ ਗੱਲਾਂ ਤੇ ਗੀਤਾਂ  ਦਾ ਪ੍ਰੋਗਰਾਮ ਵੀ ਯਾਦਗਾਰੀ ਹੋ ਨਿਬੜਿਆ । ਦਿੱਲੀ ਤੋਂ ਆਏ ਡਾ ਅਤਿੰਦਰ ਕੌਰ ਨੂੰ ਵੀ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ । ਇਸ ਮੌਕੇ ਤੇ ਸੰਸਥਾ ਦੀ ਪ੍ਰਧਾਨ ਰਿੰਟੂ ਭਾਟੀਆ , ਅਮਰਜੀਤ ਪੰਛੀ , ਕੁਲ ਦੀਪ , ਸੁਖਚਰਨਜੀਤ ਕੌਰ ਗਿੱਲ , ਸੀਮਾ ਮੋਂਗਾ ਤੇ ਸ੍ਰੀ ਮਤੀ ਸਰਬਜੀਤ ਕੌਰ ਬਿੰਦਰਾ ਵੀ ਹਾਜ਼ਿਰ ਸਨ । ਸੱਭ ਸਖੀਆਂ ਨੇ ਦਿਲ ਖੋਲ ਕੇ ਇੱਕ ਦੂਸਰੇ ਨਾਲ ਗੱਲਾਂ ਦੀ ਸਾਂਝ ਸਾਂਝੀ ਕੀਤੀ ਤੇ ਸੱਭ ਸਖੀਆਂ ਨੇ ਬਹੁਤ ਸੋਹਣੇ ਗੀਤ ਮਿਲਕੇ ਵੀ ਗਾ ਕੇ ਸੁਣਾਏ । ਪ੍ਰੋਗਰਾਮ ਨੂੰ ਫ਼ੇਸ ਬੁੱਕ ਲਾਈਵ ਕੀਤਾ ਗਿਆ ਸੀ ਤੇ ਰਿਕਾਰਡਿੰਗ ਵੀ ਕੀਤੀ ਗਈ । ਮਿਲਕੇ ਠੁਮਕੇ ( ਡਾਂਸ ) ਵੀ ਲਗਾਏ । ਸੱਭ ਸਖੀਆਂ ਨੇ ਖ਼ੂਬ ਰੰਗ ਬੰਨਿਆ । ਸੱਭ ਸਖੀਆਂ ਕੋਈ ਨਾ ਕੋਈ ਡਿਸ਼ ਬਣਾ ਕੇ ਲਿਆਈਆਂ ਸਨ ਜਿਸਦਾ ਸੱਭ ਨੇ ਰੱਲਮਿਲਕੇ ਖਾ ਕੇ ਸਵਾਦਿਸ਼ਟ ਭੋਜਨ ਦਾ ਲੁਤਫ਼ ਲਿਆ । ਲੌਂਗ ਵੀਕ ਐਂਡ ਹੋਣ ਕਰਕੇ ਕੁਝ ਸਖੀਆਂ ਬਾਹਰ ਘੁੰਮਣ ਗਈਆਂ ਹੋਣ ਕਰਕੇ ਨਹੀਂ ਪਹੁੰਚ ਸਕੀਆਂ । ਡਾ ਸਰਬਜੀਤ ਕੌਰ ਸੋਹਲ ਜੀ ਨੂੰ ਲਾਈਵ ਲੈ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣਾ ਸੀ ਪਰ ਸਖੀਆਂ ਦੇ ਲੇਟ ਪਹੁੰਚਣ ਕਰਕੇ ਭਾਰਤ ਬਹੁਤ ਸਮਾਂ ਹੋਣ ਕਰਕੇ ਉਹਨਾਂ ਨੂੰ ਫਿਰ ਬਹੁਤ ਮਿਸ ਕੀਤਾ । ਰਮਿੰਦਰ ਰੰਮੀ ਦੀ ਬੇਟੀ ਉਮਰ ਵਾਲੀਆ ਨੇ ਬਹੁਤ ਸਹਿਯੋਗ ਦਿੱਤਾ ਤੇ ਸਾਰੇ ਪ੍ਰੋਗਰਾਮ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ । ਇਹ ਪ੍ਰੀਤ ਮਿਲਣੀ ਬਹੁਤ ਸੁਖਾਵੇਂ ਮਾਹੋਲ ਵਿੱਚ ਹੋਈ ਜੋਕਿ ਬਹੁਤ ਪ੍ਰਭਾਵਸ਼ਾਲੀ ਤੇ ਯਾਦਗਾਰੀ ਹੋ ਨਿਬੜੀ ਜੋ ਹਮੇਸ਼ਾਂ ਚੇਤਿਆਂ ਦੇ ਸੰਦੂਕ ਵਿੱਚ ਮਹਿਫ਼ੂਜ਼ ਰਹੇਗੀ । ਦਿਲ ਨਹੀਂ ਸੀ ਕਰਦਾ ਕਿ ਸੱਭ ਸਖੀਆਂ ਨੂੰ ਵਿਦਾ ਹੋਣ ਲਈ ਕਹਿੰਦੇ ਪਰ ਸਮਾਂ ਜ਼ਿਆਦਾ ਹੋਣ ਕਰਕੇ ਸੱਭਨੇ ਮੁੜ ਮਿਲਣ ਦਾ ਵਾਦਾ ਕਰ ਵਿਦਾ ਲਈ । ਰਮਿੰਦਰ ਰੰਮੀ ਨੇ ਮੁਸਕਰਾ ਕੇ ਕਿਹਾ  “ ਤੁਸੀਂ ਘਰ ਅਸਾਡੇ ਆਏ , ਅਸੀਂ ਫੁੱਲੇ ਨਹੀਂ ਸਮਾਏ “ 

 ਧੰਨਵਾਦ ਸਹਿਤ ,ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ  ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।

ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ।।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਸੁੰਦਰ ਫੁੱਲਾਂ ਦੀ ਸਜਾਵਟ। ਪਾਵਨ ਗੁਰਬਾਣੀ ਮਨੁੱਖ ਦੇ ਜੀਵਨ ਨੂੰ ਸੁਖਦਾਈ ਬਣਾਉਣ ਲਈ ਪ੍ਰੇਰਣਾ ਸਰੋਤ ਹੈ, ਜਿਸ ਦੀ ਰੋਸ਼ਨੀ ਵਿੱਚ ਚੱਲਣਾ ਹਰ ਸਿੱਖ ਦਾ ਫ਼ਰਜ਼ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1604 ਈ. ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਮਨੁੱਖਤਾ ਨੂੰ ਸਰਬਸਾਂਝਾ ਪਾਵਨ ਗ੍ਰੰਥ ਬਖ਼ਸ਼ਿਸ਼ ਕੀਤਾ, ਜਿਸ ਦੀਆਂ ਮੁੱਲਵਾਨ ਸਿੱਖਿਆਵਾਂ ਮਨੁੱਖੀ ਜੀਵਨ ਲਈ ਮਾਰਗ ਦਰਸ਼ਨ ਹਨ। ਗੁਰਬਾਣੀ ਮਨੁੱਖ ਨੂੰ ਕੁਰੀਤੀਆਂ ਤੋਂ ਵਰਜਦੀ ਹੈ ਅਤੇ ਸੱਚ ਦੇ ਮਾਰਗ ’ਤੇ ਚੱਲਣ ਦਾ ਉਪਦੇਸ਼ ਦਿੰਦੀ ਹੈ। ਦੁਨੀਆਂ ਵਿੱਚ ਵਸਦੀਆਂ ਸ੍ਰੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ" ਪਹਿਲੇ ਪ੍ਰਕਾਸ਼ ਪੁਰਬ " ਦੀਆਂ ਬਹੁਤ ਬਹੁਤ ਮੁਬਾਰਕਾਂ .

ਕਨੇਡਾ ਵਿਖੇ ਢਾਡੀ ਛਾਪਾ ਤੇ ਸਾਥੀਆਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਯਤਨ ਕੀਤਾ 

ਵੈਨਕੂਵਰ/ ਮੁੱਲਾਂਪੁਰ ਦਾਖਾ15 ਸਤੰਬਰ (ਸਤਵਿੰਦਰ  ਸਿੰਘ ਗਿੱਲ) ਗੁਰੂਆਂ, ਪੀਰਾਂ, ਸ਼ਹੀਦਾਂ ਦੇ ਇਤਿਹਾਸ ਨੂੰ ਜਾਣੂ ਕਰਵਾਉਣ ਲਈ ਸਭ ਤੋਂ ਵੱਡਾ ਉਪਰਾਲਾ ਢਾਡੀ ਜਥਿਆਂ ਦਾ ਹੈ। ਜੋ ਕਿ ਦੇਸ਼ ਵਿਦੇਸ਼ ਦੀ ਧਰਤੀ ਤੇ ਸਮੁੱਚੀ ਸਿੱਖ ਕੌਮ ਦੇ ਸ਼ਾਨਾਂ ਮਤੀ ਇਤਿਹਾਸ ਨਾਲ ਸੰਗਤਾਂ ਨੂੰ ਜੋੜਦੇ ਯਤਨ ਕਰਦੇ ਹਨ। ਉਹਨਾਂ ਵਿੱਚੋਂ ਇੱਕ ਹਨ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਕਰਨੈਲ ਸਿੰਘ ਛਾਪਾ ਅਤੇ ਉਹਨਾਂ ਦੇ ਸਾਥੀ ਗੁਲਜ਼ਾਰ ਸਿੰਘ ਮਿਸ਼ਰਾ, ਸਾਥੀ ਹਰਦੇਵ ਸਿੰਘ ਦੀਵਾਨਾ ਅਤੇ ਸਾਰੰਗੀ ਮਾਸਟਰ ਰਣਜੀਤ ਸਿੰਘ ਲੱਖਾ, ਜੋ ਗੁਰਦੁਆਰਾ ਸਿੱਖ ਸੰਗਤ ਕਨੇਡਾ ਵੈਨਕੂਵਰ ਵਿਖੇ ਸੰਗਤਾਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਦਾ ਆਪਣਾ ਮੁੱਢਲਾ ਫਰਜ਼ ਨਿਭਾਅ ਰਹੇ ਹਨ। ਢਾਡੀ ਕਰਨੈਲ ਸਿੰਘ ਛਾਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਭਾਵੇਂ ਪੰਜਾਬ ਦੀ ਧਰਤੀ ਤੇ ਹੋਈਏ ਜਾਂ ਫਿਰ ਵਿਦੇਸ਼ਾਂ ਦੀ ਧਰਤੀ ਤੇ ਸੰਗਤਾਂ ਹਮੇਸ਼ਾ ਸਿੱਖ ਇਤਿਹਾਸ ਸੁਣਨ ਲਈ ਉਤਾਵੀਆਂ ਰਹਿੰਦੀਆਂ ਹਨ। ਸੰਗਤਾਂ ਨਿੱਤ ਨੇਮ ਦੇ ਨਾਲ ਸਵੇਰੇ ਸ਼ਾਮ ਗੁਰਬਾਣੀ ਪਾੜਦੀਆਂ ਅਤੇ ਸੁਣਦਿਆਂ ਹਨ ਅਤੇ ਆਪਣੇ ਕੰਮਕਾਰਾਂ ਤੇ ਜਾਣ ਤੋਂ ਪਹਿਲਾਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਤੋਂ ਕਦੇ ਵੀ ਨਹੀਂ ਖੁੰਝ ਦੀਆਂ, ਬਾਕੀ ਕੰਮ ਕਾਰ ਬਆਦ ਵਿੱਚ ਅਰੰਭੇ ਜਾਂਦੇ ਹਨ। ਉੱਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਵੱਸਦੀਆਂ ਸੰਗਤਾਂ ਦੇ ਮਨਾਂ ਵਿੱਚ ਇੱਕ ਗੱਲ ਨੂੰ ਲੈ ਕੇ ਕਾਫੀ ਰੋਸ ਹੈ ਕਿ ਭਾਰਤ ਵਿਚ ਹੋ ਰਹੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਵਿੱਚ ਸਰਕਾਰਾਂ ਇਨੀ ਦੇਰੀ ਕਿਉਂ ਕਰ ਰਹੀਆਂ ਹਨ। ਉੱਥੇ ਹੀ ਸਜ਼ਾ ਪੂਰੀ ਕਰ ਚੁੱਕੇ ਬੰਦੇ ਸਿੰਘਾਂ ਨੂੰ ਰਿਹਾਅ ਕਰਨ ਦੀ ਬਜਾਏ ਕਿਉਂ ਲਾਰੇ ਲੱਪੇ ਲਾ ਕੇ ਹੀ ਸਾਰ ਰਹੀਆਂ ਹਨ। ਉਹਨਾਂ ਨੇ ਅੱਗੇ ਆਖਿਆ ਕਿ ਉੱਘੇ ਪੰਥਕ ਲੇਖਕ ਮੋਹਣ ਸਿੰਘ ਮੋਮਨਾਵਾਦੀ ਦੀ ਲਿਖੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ "ਅਰਦਾਸ" ਜਦੋਂ ਪੇਸ਼ ਕੀਤੀ ਗਈ ਤਾਂ ਸੰਗਤਾਂ ਵੱਲੋਂ ਵੀ ਅੱਖਾਂ ਬੰਦ ਕਰਕੇ ਅਰਦਾਸ ਵਿਚ ਸ਼ਾਮਿਲ ਹੋ ਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਵਾਉਣ ਲਈ 'ਹਾਂ ਦਾ ਨਾਅਰਾ' ਮਾਰਿਆ।

ਖਾਲਿਸਤਾਨ ਜਿੰਦਾਬਾਦ ਫੌਰਸ ਦੇ ਮੁੱਖੀ ਭਾਈ ਰਣਜੀਤ ਸਿੰਘ ਨੀਟਾ ਨੂੰ ਐਨਆਈਏ ਅਦਾਲਤ ਵਲੋਂ ਆਤਮ ਸਮਰਪਣ ਕਰਨ ਦਾ ਜਾਰੀ ਹੋਇਆ ਨੋਟਿਸ 

ਨਵੀਂ ਦਿੱਲੀ 24 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਐਨਆਈਏ ਮੋਹਾਲੀ ਕੋਰਟ ਨੇ ਖਾਲਿਸਤਾਨੀ ਖਾੜਕੂ ਭਾਈ ਰਣਜੀਤ ਸਿੰਘ ਨੀਟਾ ਨੂੰ ਅਲਟੀਮੇਟਮ ਜਾਰੀ ਕਰਦੇ ਹੋਏ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਹੈ। ਮੁਹਾਲੀ ਸਥਿਤ ਵਿਸ਼ੇਸ਼ ਐਨਆਈਏ ਅਦਾਲਤ ਨੇ ਉਨ੍ਹਾਂ ਨੂੰ ਆਤਮ ਸਮਰਪਣ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ। ਭਾਈ ਰਣਜੀਤ ਸਿੰਘ ਨੀਟਾ, ਖਾਲਿਸਤਾਨੀ ਜਿੰਦਾਬਾਦ ਫੌਰਸ ਦੇ ਮੌਜੂਦਾ ਮੁੱਖੀ ਹਨ, ਤੇ ਇਸ ਸਮੇਂ ਕਥਿਤ ਤੌਰ ਤੇ ਪਾਕਿਸਤਾਨ ਵਿੱਚ ਰਹਿਦੇ ਹੋਣ ਬਾਰੇ ਕਿਹਾ ਜਾ ਰਿਹਾ ਹੈ ।
ਐਨਆਈਏ ਅਦਾਲਤ ਵੱਲੋਂ ਜਾਰੀ ਨੋਟਿਸ ਵਿੱਚ ਲਿਖਿਆ ਗਿਆ ਹੈ, ਕਿ “ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਭਾਈ ਰਣਜੀਤ ਸਿੰਘ ਨੀਟਾ ਪੁੱਤਰ ਦਰਸ਼ਨ ਸਿੰਘ ਵਾਸੀ ਜੰਮੂ ਨੇ ਇਕ ਕੇਸ ਤਹਿਤ ਅਪਰਾਧ ਕੀਤਾ ਹੈ ਅਤੇ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ, ਜਦਕਿ ਭਾਈ ਨੀਟਾ ਦਾ ਕੋਈ ਪਤਾ ਨਹੀਂ ਲੱਗ ਸਕਿਆ। 
ਭਾਈ ਨੀਟਾ ਦੇ ਫਰਾਰ ਹੋਣ ਨੂੰ ਦੇਖਦੇ ਹੋਏ ਉਸ ਨੂੰ ਮੋਹਾਲੀ ਦੀ ਐਨਆਈਏ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।  ਨੋਟਿਸ ਵਿੱਚ ਕਿਹਾ ਗਿਆ ਹੈ, "ਉਕਤ ਸ਼ਿਕਾਇਤ ਦਾ ਜਵਾਬ 14.09.2023 ਤੱਕ ਜਾਂ ਅਜਿਹੀ ਘੋਸ਼ਣਾ ਦੇ ਪ੍ਰਕਾਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਪੇਸ਼ ਹੋਣ ਲਈ ਕਿਹਾ ਹੈ । ਭਾਈ ਨੀਟਾ ਦੇ ਖਿਲਾਫ ਜੰਮੂ ਦੇ ਸਿੰਬਲ ਇਲਾਕੇ 'ਚ ਨੋਟਿਸ ਜਾਰੀ ਕੀਤਾ ਗਿਆ ਹੈ।  
ਜਿਕਰਯੋਗ ਹੈ ਕਿ ਭਾਈ ਨੀਟਾ ਦਾ ਨਾਂ ਕਈ ਖਾੜਕੂ ਕਾਰਵਾਈਆਂ ਵਿੱਚ ਦਰਜ਼ ਹੋਇਆ ਹੈ। ਇਨ੍ਹਾਂ ਵਿੱਚ ਦਸੰਬਰ 1996 ਵਿੱਚ ਅੰਬਾਲਾ ਨੇੜੇ ਜੇਹਲਮ ਐਕਸਪ੍ਰੈਸ ਵਿੱਚ ਬੰਬ ਧਮਾਕਾ ਅਤੇ ਅਪ੍ਰੈਲ ਅਤੇ ਜੂਨ 1997 ਵਿੱਚ ਪਠਾਨਕੋਟ ਵਿੱਚ ਦੋ ਬੱਸਾਂ ਵਿੱਚ ਬੰਬ ਧਮਾਕੇ, ਕਈ ਬੱਸ ਯਾਤਰੀਆਂ ਦੀ ਮੌਤ ਜਾਂ ਜ਼ਖਮੀ ਹੋਣਾ ਸ਼ਾਮਲ ਹੈ।  ਭਾਈ ਨੀਟਾ ਨੂੰ ਜੂਨ 1998 'ਚ ਸ਼ਾਲੀਮਾਰ ਐਕਸਪ੍ਰੈੱਸ 'ਚ ਬੰਬ ਧਮਾਕਾ, ਨਵੰਬਰ 1999 'ਚ ਪਠਾਨਕੋਟ ਨੇੜੇ ਪੂਜਾ ਐਕਸਪ੍ਰੈੱਸ 'ਚ ਧਮਾਕਾ, 14 ਲੋਕਾਂ ਦੀ ਮੌਤ ਅਤੇ 42 ਦੇ ਜ਼ਖਮੀ ਹੋਣ, ਫਰਵਰੀ 2000 'ਚ ਸਿਆਲਦਾਹ ਐਕਸਪ੍ਰੈੱਸ 'ਚ ਹੋਏ ਧਮਾਕੇ 'ਚ ਵੀ ਕਥਿਤ ਤੌਰ 'ਤੇ ਸ਼ਾਮਲ ਦਸਿਆ ਜਾ ਰਿਹਾ ਹੈ, ਜਿਸ 'ਚ ਪੰਜ ਵਿਅਕਤੀ ਮਾਰੇ ਗਏ ਸਨ ਅਤੇ ਚਾਰ ਜ਼ਖਮੀ ਹੋ ਗਏ।  ਫਰਵਰੀ 2000 ਵਿੱਚ ਦਿੱਲੀ ਦੇ ਪਹਾੜਗੰਜ ਸਥਿਤ ਕੈਲਾਸ਼ ਗੈਸਟ ਹਾਊਸ ਵਿੱਚ ਹੋਇਆ ਧਮਾਕਾ, ਜਿਸ ਵਿੱਚ ਅੱਠ ਵਿਅਕਤੀ ਜ਼ਖ਼ਮੀ ਹੋਏ ਸਨ, ਨੂੰ ਵੀ ਭਾਈ ਨੀਟਾ ਦਾ ਹੀ ਕੰਮ ਦੱਸਿਆ ਜਾਂਦਾ ਹੈ।

ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਪਿੰਡ ਗੁੜੇ ਦੇ ਜਸਵੰਤ ਸਿੰਘ ਖਾਲਸਾ ਉਰਫ਼ ਬਿੱਟੂ ਦੀ ਮੌਤ ਹੋਣ ਦਾ ਸਮਾਚਾਰ

ਜਸਵੰਤ ਸਿੰਘ ਬਿੱਟੂ ਨੂੰ ਬਰੈਂਪਟਨ(ਟਰੰਟੋ) ਕਨੇਡਾ ਚ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ

ਬਰੈਂਪਟਨ(ਟਰੰਟੋ) ,26 ਜੁਲਾਈ -(ਜਨ ਸ਼ਕਤੀ ਨਿਊਜ਼ ਬਿਊਰੋ ) - ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਪਿੰਡ ਗੁੜੇ ਦੇ ਬਹੁਤ ਹੀ ਮਿਲਣਸਾਰ ਜਸਵੰਤ ਸਿੰਘ ਖਾਲਸਾ ਉਰਫ਼ ਬਿੱਟੂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਸਵੰਤ ਸਿੰਘ ਬਿੱਟੂ ਨੂੰ ਬਰੈਂਪਟਨ(ਟਰੰਟੋ) ਕਨੇਡਾ ਚ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ । ਹਮਲਾਵਰਾਂ ਵੱਲੋਂ ਖਾਲਸਾ ਦੇ ਸਿਰ ਚ 3 ਗੋਲੀਆਂ ਮਾਰੀਆਂ ਜਿਸ ਨਾਲ ਇਸਦੀ ਮੌਤ ਹੋ ਗਈ।

ਮਾਜਰੀ ਪਿੰਡ ਦੇ 23 ਸਾਲ਼ਾ ਨੌਜਵਾਨ ਦੀ ਕੈਨੇਡਾ ਚ ਹੋਈ ਮੌਤ

ਪਿੰਡ ਮਾਜਰੀ ਚ ਸੋਗ ਦੀ ਲਹਿਰ
ਮੁੱਲਾਂਪੁਰ ਦਾਖਾ 28 ਜੂਨ ( ਸਤਵਿੰਦਰ ਸਿੰਘ ਗਿੱਲ )
:- ਕਨੇਡਾ ਚ ਵੱਸਦੇ ਸਵੱਦੀ ਕਲਾਂ ਦੇ ਨਜ਼ਦੀਕੀ ਪਿੰਡ ਮਾਜਰੀ ਦੇ ਜੰਮਪਲ 23 ਸਾਲਾ ਨੌਜਵਾਨ ਏਕਜੋਤ ਸਿੰਘ ਤੂਰ ਪੁੱਤਰ ਕੁਲਵਿੰਦਰ ਸਿੰਘ ਗੋਖੀ ਤੂਰ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਹੈ।ਮਿਰਤਕ ਏਕਜੋਤ ਸਿੰਘ ਤੂਰ (23) ਦੇ ਚਾਚਾ  ਸਰਪੰਚ ਪਰਮਿੰਦਰ ਸਿੰਘ ਤੂਰ ਮਾਜਰੀ ਨੇ ਦਸਿਆ ਕਿ ਕਨੇਡਾ ਦੀ ਟਰੰਟੋ ਮੈਟਰੋਪਾਲੀਟਨ ਯੂਨੀਵਰਸਿਟੀ ਚ ਡਿਗਰੀ ਦੀ ਪੜ੍ਹਾਈ ਕਰ ਚੁੱਕੇ  ਏਕਜੋਤ ਤੂਰ ਦੀ ਪੜਾਈ ਪੂਰੀ ਹੋਈ ਸੀ ਤੇ ਉਸ ਨੇ ਡਿਗਰੀ ਪ੍ਰਾਪਤ ਕਰਨੀ ਸੀ,ਇਸ ਦੀ ਖੁਸ਼ੀ ਨਾ ਸਹਾਰਦੇ ਹੋਏ ਏਕਜੋਤ ਤੂਰ ਦਾ ਅਚਾਨਕ ਦਿਹਾਂਤ ਹੋ ਗਿਆ ਜਿਸ ਦਾ ਸੰਸਕਾਰ ਕੈਨੇਡਾ ਚ ਕਰ ਦਿੱਤਾ ਗਿਆ । ਜਾਣਕਾਰੀ ਅਨੁਸਰ ਏਕਜੋਤ ਤੂਰ ਹੋਣੀ ਦੋ ਭੈਣ ਭਰਾ ਸਨ,ਜਿਸ ਦੀ ਛੋਟੀ ਭੈਣ ਦਾ ਨਾਮ ਰਵਨੀਂਨ ਹੈ। ਪਤਾ ਲੱਗਾ ਹੈ ਕਿ ਇਹ ਨੌਜਵਾਨ ਕੈਨੇਡਾ ਦਾ ਜੰਮਪਲ ਸੀ  । ਯੂਨੀਵਰਸਿਟੀ ਚ ਹੋਣ ਵਾਲੇ ਡਿਗਰੀ ਵੰਡ ਸਮਾਗਮ ਦੀ ਸਮਾਗਮ ਦੀ ਤਿਆਰੀ ਕਰ ਰਿਹਾ ਸੀ ਪ੍ਰੰਤੂ ਮਾੜੇ ਕਰਮਾਂ ਨਾਲ ਏਕਜੋਤ ਤੂਰ  ਨੂੰ ਡਿਗਰੀ ਮਰਨ ਦੇ ਦੂਜੇ ਦਿਨ ਪ੍ਰਾਪਤ ਹੋਈ। ਏਕਜੋਤ ਤੂਰ ਜਿਸਦਾ ਜੱਦੀ ਪਿੰਡ ਮਾਜਰੀ ਹੈ,ਉਸ ਦੀ ਮੌਤ ਨੇ ਜਿੱਥੇ ਉਸਦੇ ਪਰਿਵਾਰ ਨੂੰ ਵੰਡੇ ਦੁੱਖਾਂ ਵਿੱਚ ਪਾ ਦਿੱਤਾ ਹੈ ਉਥੇ ਉਸ ਦੇ ਜੱਦੀ ਪਿੰਡ ਮਾਜਰੀ ਚ ਵੀ ਸੋਗ ਦੀ ਲਹਿਰ ਦੌੜ ਗਈ ਹੈ।ਇਸ ਦੁੱਖ ਦੀ ਘੜੀ ਵਿੱਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਤੂਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

ਖਾਲਿਸਤਾਨੀ ਆਗੂ ਭਾਈ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਰਵਾਕੇ ਸ਼ਹੀਦ ਕਰਾਉਣ ਦਾ ਘਿਨਾਉਣਾ ਕਾਰਨਾਮਾ ਅੱਤ ਨਿੰਦਣਯੋਗ

ਖਾਲਿਸਤਾਨੀਆਂ ਦੇ ਮਨੋਬਲ ਤੇ ਅਜ਼ਾਦੀ ਦੀ ਲਹਿਰ ਤੇ ਸੱਟ ਮਾਰਨ ਦੇ ਨਾਪਾਕਿ ਇਰਾਦੇ ਕਦੇ ਵੀ ਕਾਮਯਾਬ ਨਹੀਂ ਹੋਣਗੇ

ਨਵੀਂ ਦਿੱਲੀ 19 ਜੂਨ (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਤੇ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਭਾਈ ਹਰਦੀਪ ਸਿੰਘ ਨਿੱਜਰ ਨੂੰ ਭਾਰਤੀ ਏਜੰਸੀਆਂ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰਾਉਣ ਦਾ ਘਿਨਾਉਣਾ ਕਾਰਨਾਮਾ ਅੱਤ ਨਿੰਦਣਯੋਗ ਹੈ ਇਹੋ ਅਜਿਹੇ ਵਰਤਾਰੇ ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਅਜ਼ਾਦੀ ਵਾਸਤੇ ਸੰਘਰਸ਼ਸ਼ੀਲਾਂ ਦੇ ਮਨੋਬਲ ਡੇਗਣ ਤੇ ਅਜ਼ਾਦੀ ਦੀ ਲਹਿਰ ਨੂੰ ਸੱਟ ਮਾਰਨ ਦੇ ਇਰਾਦੇ ਨਾਲ ਕਰਵਾਏ ਗਏ ਕਾਰਿਆ ਨਾਲ ਭਾਰਤੀ ਏਜੰਸੀਆਂ ਦੇ ਨਾਪਾਕਿ ਇਰਾਦੇ ਕਦੇ ਵੀ ਕਾਮਯਾਬ ਨਹੀ ਹੋਣਗੇ ਸਗੋ ਇਹ ਸ਼ਹਾਦਤਾਂ, ਕਤਲ ਅਜ਼ਾਦੀ ਦੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨਗੇ । ਪੰਥ ਦੀ ਆਜ਼ਾਦੀ ਲਈ ਚਲ ਰਹੇ ਸਿੱਖ ਸੰਘਰਸ਼ ਨਾਲ ਜਮੀਨੀ ਤੌਰ ਤੇ ਜੁੜੇ ਭਾਈ ਗੁਰਚਰਨ ਸਿੰਘ ਗੋਰਾਇਆ, ਭਾਈ ਰੇਸ਼ਮ ਸਿੰਘ ਬੱਬਰ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਸਰਬਜੀਤ ਸਿੰਘ ਯੂਕੇ, ਭਾਈ ਰਤਨਦੀਪ ਸਿੰਘ (ਬੀਕੇਟੀਐਫ), ਭਾਈ ਪਰਮਜੀਤ ਸਿੰਘ ਪੰਮਾ, ਸਿੱਖ ਫੈਡਰੇਸ਼ਨ ਯੂਕੇ ਦੇ ਭਾਈ ਅਮਰੀਕ ਸਿੰਘ ਗਿੱਲ, ਭਾਈ ਜਸਪਾਲ ਸਿੰਘ ਕੰਗ ਅਤੇ ਹੋਰ ਬਹੁਤ ਸਾਰੇ ਸਿੰਘਾਂ ਨੇ ਦੂੱਖ ਜ਼ਾਹਿਰ ਕਰਦਿਆਂ ਕਿਹਾ ਕਿ ਭਾਈ ਹਰਦੀਪ ਸਿੰਘ ਨਿਜੱਰ ਵਰਗੇ ਅਜ਼ਾਦੀ ਦੀ ਲਹਿਰ ਦੇ ਹੀਰਿਆਂ ਦੀ ਸ਼ਹਾਦਤ ਨਾਲ ਵਕਤੀ ਤੌਰ ਤੇ ਘਾਟਾ ਜ਼ਰੂਰ ਪੈਂਦਾ ਹੈ ਪਰ ਇਹੋ ਅਜਿਹੇ ਖਾਲਿਸਤਾਨ ਦੀ ਲਹਿਰ ਨੂੰ ਧੁਰ ਅੰਦਰ ਤੋਂ ਪ੍ਰਣਾਇਆ ਹੋਇਆ ਜਿਸ ਦਾ ਪੁਲਿਸ ਵੱਲੋਂ ਪਿੰਡ ਵਾਲਾ ਘਰ ਜਬਤ ਕਰਨ, ਪੁਲਿਸ ਵੱਲੋ 10 ਲੱਖ ਦਾ ਇਨਾਮ ਰੱਖਣ ਦੀ ਪ੍ਰਵਾਹ ਕੀਤੇ ਬਿਨਾ ਨਿਰੰਤਰ ਖਾਲਿਸਤਾਨ ਦੇ ਸੰਘਰਸ਼ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ । ਖਾਲਿਸਤਾਨ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਇਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਤੱਤਪਰ ਰਹਿਣਾ ਹੀ ਭਾਈ ਹਰਦੀਪ ਸਿੰਘ ਨਿਜੱਰ ਨੂੰ ਸੱਚੀ ਸ਼ਰਧਾਂਜਲੀ ਤੇ ਭਾਰਤੀ ਏਜੰਸੀਆਂ ਦੇ ਇਸ ਘਿਨਾਉਣੇ ਕਾਰਨਾਮੇ ਦਾ ਉੱਤਰ ਹੋਵੇਗਾ ।

ਬੀ.ਸੀ. ਵਿਚ ਪਹਿਲੀ ਜੂਨ 2023 ਤੋਂ ਘੱਟੋ ਘੱਟ ਤਨਖਾਹ 1.10 ਡਾਲਰ ਦਾ ਵਾਧਾ

ਘੱਟੋ ਘੱਟ ਤਨਖਾਹ 16.75 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ 

ਸਰੀ/ਕਨੇਡਾ, 09 ਅਪ੍ਰੈਲ -(ਜਨ ਸ਼ਕਤੀ ਨਿਊਜ਼ ਬਿਊਰੋ ) - ਬੀ.ਸੀ. ਵਿਚ ਪਹਿਲੀ ਜੂਨ 2023 ਤੋਂ ਘੱਟੋ ਘੱਟ ਤਨਖਾਹ ਵਿਚ 1.10 ਡਾਲਰ ਪ੍ਰਤੀ ਘੰਟੇ ਦਾ ਵਾਧਾ ਹੋ ਜਾਵੇਗਾ ਅਤੇ ਹੁਣ ਘੱਟੋ ਘੱਟ ਤਨਖਾਹ 16.75 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਬੀ.ਸੀ. ਦੇ ਕਿਰਤ ਮੰਤਰੀ ਹੈਰੀ ਬੈਂਸ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਤਨਖਾਹ ਵਿਚ ਇਹ ਵਾਧਾ ਵਧ ਰਹੀ ਮਹਿੰਗਾਈ ਦੇ ਅਨੁਸਾਰ ਕੀਤਾ ਜਾ ਰਿਹਾ ਹੈ ਤਾਂ ਜੋ ਘੱਟੋ ਘੱਟ ਤਨਖਾਹ ਤੇ ਕੰਮ ਕਰਨ ਵਾਲੇ ਕਾਮੇ ਅਤੇ ਉਨ੍ਹਾਂ ਦੇ ਪਰਿਵਾਰ ਵਧ ਰਹੇ ਖਰਚਿਆਂ ਦੇ ਬੋਝ ਨੂੰ ਸਹਿਣ ਕਰਨ ਦੇ ਸਮਰੱਥ ਹੋ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਤਨਖਾਹਾਂ ਵਿਚ ਕੀਤਾ ਜਾ ਰਿਹਾ ਇਹ ਵਾਧਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।  ਉਨ੍ਹਾਂ ਦੱਸਿਆ ਕਿ ਇਸ ਵਾਧੇ ਨਾਲ ਲਗਭਗ 150,000 ਕਾਮਿਆਂ ਨੂੰ ਲਾਭ ਹੋਵੇਗਾ ਜੋ 16.75 ਡਾਲਰ ਪ੍ਰਤੀ ਘੰਟਾ ਤੋਂ ਘੱਟ ਕਮਾਉਂਦੇ ਹਨ। ਇਹਨਾਂ ਵਿੱਚ ਬਹੁਤ ਸਾਰੇ ਫ਼ੂਡ ਸਰਵਿਸ ਸਟਾਫ਼, ਗ੍ਰੋਸਰੀ ਦੇ ਸਟੋਰਾਂ ਵਿੱਚ ਕੰਮ ਕਰ ਰਹੇ ਕਾਮੇ, ਰੀਟੇਲ ਵਰਕਰ, ਇਸੈਂਸ਼ੀਅਲ ਵਰਕਰ, ਘਰਾਂ ਵਿਚ ਕੰਮ ਕਰਨ ਵਾਲੇ ਕੇਅਰਟੇਕਰ, ਲਿਵ-ਇਨ ਹੋਮ ਸੁਪੋਰਟ ਵਰਕਰ ਅਤੇ ਕੈਂਪ ਲੀਡਰ ਸ਼ਾਮਲ ਹਨ।

ਧੋਖਾਧੜੀ ਦਾ ਸ਼ਿਕਾਰ ਵਿਦਿਆਰਥੀਆਂ ਵੱਲੋਂ ਦੇਸ਼-ਨਿਕਾਲੇ ਵਿਰੁੱਧ ਰੋਸ ਪ੍ਰਦਰਸ਼ਨ

ਟੋਰਾਂਟੋ/ਕੈਨੇਡਾ, 30 ਮਾਰਚ (ਜਨ ਸ਼ਕਤੀ ਨਿਊਜ਼ ਬਿਊਰੋ ) ਅੱਜ ‘ਅੰਤਰਰਾਸ਼ਟਰੀ ਨੌਜਵਾਨ-ਵਿਦਿਆਰਥੀ ਆਰਗੇਨਾਈਜੇਸ਼ਨ’ ਅਤੇ ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ ਦੇ ਵਿਦਿਆਰਥੀਆਂ ਨੇ ‘ਇਮੀਗ੍ਰੇਸ਼ਨ ਅਤੇ ਰਫਿਊਜੀ ਕੈਨੇਡਾ’ (ਆਈਆਰਸੀਸੀ) ਦੇ ਦਫਤਰ ਸਾਹਮਣੇ ਦੇਸ਼-ਨਿਕਾਲੇ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕੁਝ ਸਾਲ ਪਹਿਲਾਂ ਸੈਂਕੜੇ ਵਿਦਿਆਰਥੀ ਕੈਨੇਡਾ ’ਚ ਵਿਦਿਆਰਥੀ ਵੀਜੇ ਤੇ ਪੜ੍ਹਨ ਆਏ ਸਨ। ਇਹਨਾਂ ਵਿਦਿਆਰਥੀਆਂ ਨੇ ਵੱਖ-ਵੱਖ ਏਜੰਟਾਂ ਤੋਂ ਸਟੱਡੀ ਵੀਜੇ ਅਪਲਾਈ ਕਰਵਾਏ ਸਨ। ਬਹੁਗਿਣਤੀ ਵਿਦਿਆਰਥੀ ਪੰਜਾਬ ਤੋਂ ਹਨ ਅਤੇ ਇਸਤੋਂ ਬਿਨਾਂ ਉਤਰਾਖੰਡ ਸਮੇਤ ਕੁਝ ਹੋਰ ਸੂਬਿਆਂ ਦੇ ਵਿਦਿਆਰਥੀ ਵੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਜਿਆਦਾਤਰ ਵਿਦਿਆਰਥੀ ਜਲੰਧਰ ਦੇ ਇੱਕ ਬ੍ਰਿਜੇਸ਼ ਮਿਸ਼ਰਾ ਨਾਮ ਦੇ ਇਮੀਗ੍ਰੇਸ਼ਨ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਇਸ ਏਜੰਟ ਨੇ ਪੈਸੇ ਦੇ ਲਾਲਚ ’ਚ ਵਿਦਿਆਰਥੀਆਂ ਨੂੰ ਹਨੇਰੇ ’ਚ ਰੱਖਦਿਆਂ ਆਪਣੇ ਕੋਲੋਂ ਜਾਅਲੀ ਦਸਤਾਵੇਜ਼ ਲਗਾਕੇ ਵਿਦਿਆਰਥੀਆਂ ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ। ਸਟੱਡੀ ਵੀਜ਼ਾ ਮਿਲਣ ਤੇ ਵਿਦਿਆਰਥੀ ਬਿਨਾਂ ਰੋਕਟੋਕ ਦੇ ਕੈਨੇਡਾ ਪਹੁੰਚੇ ਅਤੇ ਉਹਨਾਂ ਨੇ ਵੱਖ-ਵੱਖ ਕਾਲਜਾਂ ਵਿੱਚ ਮਿਹਨਤ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ। ਆਪਣੇ ਵਤਨੋਂ ਦੂਰ ਪੜਾਈ ਦੇ ਨਾਲ-ਨਾਲ ਵਿਦਿਆਥੀਆਂ ਨੇ ਆਪਣੇ ਰਿਹਾਇਸ਼ੀ ਕਿਰਾਏ, ਮਹਿੰਗੀਆਂ ਫੀਸਾਂ, ਗਰੌਸਰੀ ਤੇ ਹੋਰ ਲੋੜੀਂਦੇ ਖਰਚਿਆਂ ਲਈ ਦਿਨ-ਰਾਤ ਸਖਤ ਮਿਹਨਤ ਵਾਲੀਆਂ ਨੌਕਰੀਆਂ ਕੀਤੀਆਂ। ਜਦੋਂ ਵਿਦਿਆਰਥੀਆਂ ਨੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਪੀ. ਆਰ. ਲਈ ਅਪਲਾਈ ਕੀਤਾ ਤਾਂ ਕਈ ਵਿਦਿਆਰਥੀਆਂ ਨੂੰ ‘ਕੈਨੇਡਾ ਬਾਰਡਰ ਸਰਵਿਸ ਏਜੰਸੀ’ ਵੱਲੋਂ ਜਾਅਲੀ ਦਾਖਲਾ ਪੱਤਰ ਲਗਾਕੇ ਕੈਨੇਡਾ ਵਿੱਚ ਦਾਖਲ ਹੋਣ ਦੇ ਦੋਸ਼ ਹੇਠ ਦੇਸ਼-ਨਿਕਾਲੇ ਦੇ ਪੱਤਰ ਭੇਜੇ ਗਏ। ਉਹਨਾਂ ਦੱਸਿਆ ਕਿ ਕਈ ਸਾਲ ਪੜਾਈ ਪੂਰੀ ਕਰਨ ਤੋਂ ਬਾਅਦ ਅਚਨਚੇਤ ਵਿਦਿਆਰਥੀਆਂ ਨੂੰ ਮਿਲੇ ਇਹਨਾਂ ਪੱਤਰਾਂ ਨੇ ਵਿਦਿਆਰਥੀਆਂ ਦੇ ਸੁਪਨਿਆਂ ਅਤੇ ਮਿਹਨਤ ਉੱਤੇ ਪਾਣੀ ਫੇਰਨ ਦਾ ਕੰਮ ਕੀਤਾ ਅਤੇ ਉਹਨਾਂ ਨੂੰ ਮਾਨਸਿਕ ਪ੍ਰੇਸ਼ਾਨੀ ਵੱਲ ਧੱਕਿਆ। ਆਗੂਆਂ ਨੇ ਕਿਹਾ ਕਿ ਇਹ ਧੋਖਾਧੜੀ ਵਿਦਿਆਰਥੀਆਂ ਨੇ ਨਹੀਂ ਬਲਕਿ ਉਹਨਾਂ ਦੇ ਏਜੰਟਾਂ ਵੱਲੋਂ ਵਿਦਿਆਰਥੀਆਂ ਨਾਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਧੋਖਾਧੜੀ ਕਰਨ ਵਾਲਾ ਜਲੰਧਰ ਦਾ ਏਜੰਟ ਫਰਾਰ ਹੈ। ਕੈਨੇਡੀਅਨ ਕਾਲਜਾਂ, ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਤੇ ਹੋਰ ਸਰਕਾਰੀ ਅਦਾਰਿਆਂ ਨੂੰ ਵਿਦਿਆਰਥੀਆਂ ਦੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਪੇਪਰ ਦੇਖਣੇ ਚਾਹੀਦੇ ਸਨ। ਉਹਨਾਂ ਕਿਹਾ ਕਿ ਇਸਦਾ ਸਾਰਾ ਤੋੜਾ ਵਿਦਿਆਰਥੀਆਂ ਸਿਰ ਭੰਨਣਾ ਕਿਸੇ ਵੀ ਤਰ੍ਹਾਂ ਵਾਜ਼ਬ ਨਹੀਂ ਹੈ। ਕੈਨੇਡੀਅਨ ਆਰਥਿਕਤਾ ਅਤੇ ਸਿੱਖਿਆ ਨੀਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੈ ਅਤੇ ਸਰਕਾਰ ਨੂੰ ਇਸਨੂੰ ਅੱਖੋਂ ਉਹਲੇ ਨਹੀਂ ਕਰਨਾ ਚਾਹੀਦਾ। ਕੈਨੇਡੀਅਨ ਸਰਕਾਰ ਨੂੰ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਦੇਸ਼-ਨਿਕਾਲਾ ਦੇਣ ਦੀ ਬਜਾਏ ਉਹਨਾਂ ਨੂੰ ਜਿੰਦਗੀ ’ਚ ਅੱਗੇ ਵੱਧਣ ’ਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਸਮੇਂ ਵਿਦਿਆਰਥੀ ਏਜੰਟਾਂ ਦੀ ਧੋਖਾਧੜੀ ਅਤੇ ਦੇਸ਼-ਨਿਕਾਲੇ ਦੀ ਦੂਹਰੀ ਮਾਰ ਹੇਠ ਆਏ ਹੋਏ ਹਨ। ਆਗੂਆਂ ਨੇ ਕਿਹਾ ਕਿ ਕੋਵਿਡ ਅਤੇ ਮਹਿੰਗਾਈ ਨੇ ਪਹਿਲਾਂ ਹੀ ਹਾਲਾਤ ਬੜੇ ਮੁਸ਼ਕਲ ਕੀਤੇ ਹੋਏ ਹਨ। ਵਿਦਿਆਰਥੀ ਭਵਿੱਖ ਦਾ ਸਰਮਾਇਆ ਹੁੰਦੇ ਹਨ ਅਤੇ ਇਹਨਾਂ ਨੂੰ ਰੋਲ੍ਹਣਾ ਨਹੀਂ ਚਾਹੀਦਾ।ਵਿਦਿਆਰਥੀਆਂ ਨੇ ਦੇਸ਼-ਨਿਕਾਲੇ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਸਮੇਂ ਦੋਵਾਂ ਜੱਥੇਬੰਦੀਆਂ ਦੇ ਹਰਿੰਦਰ ਮਹਿਰੋਕ, ਚਮਨਦੀਪ, ਰਵਿੰਦਰ ਔਲਖ, ਮਨਪ੍ਰੀਤ ਕੌਰ, ਰਮਨਜੋਤ ਕੌਰ, ਕਰਮਜੀਤ ਕੌਰ, ਰਣਵੀਰ ਸਿੰਘ, ਮਨਦੀਪ ਆਦਿ ਆਗੂੂਆਂ ਨੇ ਸੰਬੋਧਨ ਕੀਤਾ। ਇਸਤੋਂ ਬਿਨਾਂ ‘ਫਾਇਟਬੈਕ’ ਦੀ ਆਗੂ ਐਮਾ, ਮਾਈਗ੍ਰੇਟ ਵਰਕਰ ਵੱਲੋਂ ਸ਼ੀਰੋਮਾ, ਨੌਜਵਾਨ ਸਪੋਰਟ ਨੈਟਵਰਕ ਦੇ ਐਰਨ, ਫਿਲਪੀਨੋ ਗਰੁੱਪ ਵੱਲੋਂ ਜੈਜ ਤੇ ਮਾਇਕਾ ਤਰਕਸ਼ੀਲ ਸੁਸਾਇਟੀ ਦੇ ਬਲਦੇਵ ਰਹਿਪਾ, ਕੁਲਦੀਪ ਬੋਪਾਰਾਏ, ਚਰਨਜੀਤ ਸੰਧੂ ਆਦਿ ਭਰਾਤਰੀ ਜੱਥੇਬੰਦੀਆਂ ਦੇ ਬੁਲਾਰੇ ਵਿਦਿਆਰਥੀ ਸੰਘਰਸ਼ ਦੇ ਹੱਕ ਵਿੱਚ ਬੋਲੇ। ਵਿਦਿਆਰਥੀਆਂ ਨੇ ਇਨਸਾਫ ਨਾ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ।

ਜਾਰੀ ਕਰਤਾ : ਹਰਿੰਦਰ ਮਹਿਰੋਕ, ਚਮਨਦੀਪ ਸਿੰਘ, ਵਰੁਣ ਖੰਨਾ  ਅੰਤਰਰਾਸ਼ਟਰੀ ਨੌਜਵਾਨ-ਵਿਦਿਆਰਥੀ ਆਰਗੇਨਾਈਜੇਸ਼ਨ ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦਾ ਦੇਹਾਂਤ

ਨਵੀਂ ਦਿੱਲੀ 5 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਦੁਬਈ ਦੇ ਇੱਕ ਹਸਪਤਾਲ ਵਿੱਚ ਬਿਮਾਰੀ ਦਾ ਇਲਾਜ ਕਰਵਾ ਰਹੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦਾ ਦੇਹਾਂਤ ਹੋ ਗਿਆ ਹੈ। ਪਰਵੇਜ਼ ਮੁਸ਼ੱਰਫ ਦਾ ਸੰਯੁਕਤ ਅਰਬ ਅਮੀਰਾਤ ਦੇ ਇੱਕ ਅਮਰੀਕੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਹ ਐਮੀਲੋਇਡੋਸਿਸ ਬਿਮਾਰੀ ਤੋਂ ਪੀੜਤ ਸਨ। ਮੁਸ਼ੱਰਫ ਨੂੰ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਅਤੇ ਲਾਲ ਮਸਜਿਦ ਦੇ ਮੌਲਵੀ ਦੀ ਹੱਤਿਆ ਦੇ ਮਾਮਲੇ 'ਚ ਭਗੌੜਾ ਕਰਾਰ ਦਿੱਤਾ ਗਿਆ ਹੈ। ਸਾਬਕਾ ਰਾਸ਼ਟਰਪਤੀ, ਜੋ ਕਿ 2016 ਤੋਂ ਦੁਬਈ ਵਿੱਚ ਰਹਿ ਰਿਹਾ ਹੈ, 2007 ਵਿੱਚ ਸੰਵਿਧਾਨ ਨੂੰ ਮੁਅੱਤਲ ਕਰਨ ਲਈ ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। ਸਾਬਕਾ ਫੌਜੀ ਸ਼ਾਸਕ ਮਾਰਚ 2016 ਵਿਚ ਇਲਾਜ ਲਈ ਦੁਬਈ ਗਏ ਸਨ ਅਤੇ ਉਦੋਂ ਤੋਂ ਵਾਪਸ ਨਹੀਂ ਆਏ ਹਨ। ਪਰਵੇਜ਼ ਮੁਸ਼ੱਰਫ ਦਾ ਜਨਮ 11 ਅਗਸਤ 1943 ਨੂੰ ਨਵੀਂ ਦਿੱਲੀ ਦੇ ਦਰਿਆਗੰਜ ਵਿੱਚ ਹੋਇਆ ਸੀ। 1947 ਵਿੱਚ ਉਨ੍ਹਾਂ ਦੇ ਪਰਿਵਾਰ ਨੇ ਪਾਕਿਸਤਾਨ ਜਾਣ ਦਾ ਫੈਸਲਾ ਕੀਤਾ। ਵੰਡ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਪਾਕਿਸਤਾਨ ਪਹੁੰਚ ਗਿਆ ਸੀ। ਮੁਸ਼ੱਰਫ ਦੇ ਪਿਤਾ ਸਈਦ ਨੇ ਪਾਕਿਸਤਾਨ ਦੀ ਨਵੀਂ ਸਰਕਾਰ ਲਈ ਕੰਮ ਕਰਨਾ ਸ਼ੁਰੂ ਕੀਤਾ ਅਤੇ ਵਿਦੇਸ਼ ਮੰਤਰਾਲੇ ਨਾਲ ਜੁੜੇ ਰਹੇ। ਉਸਨੇ ਕਰਾਚੀ ਦੇ ਸੇਂਟ ਪੈਟ੍ਰਿਕ ਸਕੂਲ ਵਿੱਚ ਆਪਣੀ ਸਕੂਲੀ ਸਿੱਖਿਆ ਅਤੇ ਲਾਹੌਰ ਦੇ ਫੋਰਮੈਨ ਕ੍ਰਿਸਚੀਅਨ ਕਾਲਜ ਵਿੱਚ ਆਪਣੀ ਕਾਲਜ ਦੀ ਸਿੱਖਿਆ ਪ੍ਰਾਪਤ ਕੀਤੀ ਸੀ ।

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੰਜ ਪ੍ਰਮੁੱਖ ਹਸਤੀਆਂ ਨੂੰ ਫੈਲੋਸਿ਼ਪ ਦੇਣ ਦੇ ਫੈਸਲੇ ਦਾ ਸੁਆਗਤ

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੰਜ ਪ੍ਰਮੁੱਖ ਹਸਤੀਆਂ ਨੂੰ ਫੈਲੋਸਿ਼ਪ ਦੇਣ ਦੇ ਫੈਸਲੇ ਦਾ ਸਾਹਿਤ ਸੁਰ ਸੰਗਮ ਸਭਾ ਇਟਲੀ ਤੇ ਯੂਰਪੀ ਪੰਜਾਬੀ ਭਾਈਚਾਰੇ ਵੱਲੋਂ ਸੁਆਗਤ

ਇਟਲੀ, 04 ਫਰਵਰੀ (ਜਨ ਸ਼ਕਤੀ ਨਿਊਜ਼ ਬਿਊਰੋ )  ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੰਜ ਪ੍ਰਮੁੱਖ ਹਸਤੀਆਂ ਜਿਹਨਾਂ ਵਿੱਚ ਸਰਬਾਂਗੀ ਲੇਖਕ ਗੁਲਜ਼ਾਰ ਸਿੰਘ ਸੰਧੂ, ਕਹਾਣੀਕਾਰ ਪ੍ਰੇਮ ਪ੍ਰਕਾਸ਼, ਕੈਨੇਡਾ ਵੱਸਦੇ ਬਹੁ ਵਿਧਾਈ ਲੇਖਕ ਰਵਿੰਦਰ ਰਵੀ, ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ ਰਵਿੰਦਰ ਭੱਠਲ ਅਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀ: ਅੰਮਿ ਡਾ ਸ ਪ ਸਿੰਘ ਨੂੰ ਫੈਲੋਸਿ਼ਪ ਦੇਣ ਦੇ ਫੈਸਲੇ ਦਾ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਯੂਰਪੀ ਪੰਜਾਬੀ ਭਾਈਚਾਰੇ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਹੈ। ਸਭਾ ਦੇ ਬੁਲਾਰੇ ਦਲਜਿੰਦਰ ਰਹਿਲ ਅਤੇ ਬਿੰਦਰ ਕੋਲੀਆਂਵਾਲ ਨੇ ਦੱਸਿਆ ਕਿ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਡਾ ਲਖਵਿੰਦਰ ਜੌਹਲ ਦੀ ਅਗਵਾਈ ਵਿੱਚ ਲਿਆ ਗਿਆ ਇਹ ਬਹੁਤ ਵਧੀਆ ਫੈਸਲਾ ਹੈ। ਉਪਰੋਕਤ ਸ਼ਖਸ਼ੀਅਤਾਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਪੰਜਾਬੀ ਸਾਹਿਤ, ਪੰਜਾਬੀ ਬੋਲੀ, ਪਰਵਾਸੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਪ੍ਰਤੀ ਬਹੁਤ ਕੰਮ ਕੀਤਾ ਗਿਆ ਹੈ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਜਿੱਥੇ ਸਨਮਾਨਿਤ ਸਖਸ਼ੀਅਤਾਂ ਵਧਾਈ ਦੀਆਂ ਪਾਤਰ ਹਨ ਉੱਥੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੀ ਵਧਾਈ ਦੀ ਪਾਤਰ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਰੀਤ ਲਗਾਤਾਰ ਚੱਲਦੀ ਰਹਿਣੀ ਚਾਹੀਦੀ ਹੈ। ਇਸ ਸਮੇਂ ਸਭਾ ਦੇ ਸਮੂਹ ਮੈਂਬਰ ਜਿਹਨਾਂ ਵਿੱਚ ਬਿੰਦਰ ਕੋਲੀਆਂਵਾਲ, ਦਲਜਿੰਦਰ ਰਹਿਲ, ਪ੍ਰੋ ਜਸਪਾਲ ਸਿੰਘ, ਰਾਣਾ ਅਠੌਲਾ, ਰਾਜੂ ਹਠੂਰੀਆ, ਮੇਜਰ ਸਿੰਘ ਖੱਖ, ਨਿਰਵੈਲ ਸਿੰਘ ਢਿੱਲੋਂ, ਪਰੇਮ ਪਾਲ ਸਿੰਘ, ਯਾਦਵਿੰਦਰ ਸਿੰਘ, ਗੁਰਮੀਤ ਸਿੰਘ ਮੱਲ੍ਹੀ, ਸਿੱਕੀ ਝੱਜੀ ਪਿੰਡ ਵਾਲਾ, ਅਮਰਵੀਰ ਸਿੰਘ ਹੋਠੀ ਆਦਿ ਹਾਜ਼ਰ ਸਨ।