You are here

ਅੰਤਰਰਾਸ਼ਟਰੀ

ਕਨੇਡਾ ਚ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਛਾਪਣ ਦਾ ਮਾਮਲਾ

ਮਲਿਕ ਤੇ ਪੰਧੇਰ ਵਾਅਦੇ ਤੋਂ ਪਲਟੇ, ਅਜੇ ਤਕ ਨਹੀਂ ਹੋਈ ਹੁਕਮ ਦੀ ਪਾਲਣਾ

ਵੈਨਕੂਵਰ, ਅਗਸਤ 2020 -(ਜਨ ਸਕਤੀ ਬਿਉਰੋ) ਸਰੀ ਦੇ ਖਾਲਸਾ ਸਕੂਲਾਂ ਦੇ ਮਾਲਕ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਆਪਣੇ ਛਾਪੇਖਾਨੇ ਵਿੱਚ ਛਾਪੇ ਗੁਰੂ ਗ੍ਰੰਥ ਸਾਹਿਬ ਦੇ 62 ਸਰੂਪ ਵਾਅਦੇ ਮੁਤਾਬਕ ਸੰਗਤ ਨੂੰ ਸੌਂਪਣ ਤੋਂ ਅੱਜ ਮੁੱਕਰ ਗਏ। ਬੀ.ਸੀ. ਗੁਰਦੁਆਰਾ ਕੌਂਸਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਦੋਵਾਂ ਨੂੰ ਉਥੇ ਤਲਬ ਸਜ਼ਾ ਦੀ ਮੰਗ ਕੀਤੀ ਹੈ। ਇਸੇ ਦੌਰਾਨ ਲੋਕਾਂ ਵੱਲੋਂ ਖਾਲਸਾ ਸਕੂਲਾਂ ਦੇ ਬਾਈਕਾਟ ਦਾ ਸੁਝਾਅ ਫਿਲਹਾਲ ਅੱਗੇ ਪਾ ਕੇ, ਇਨ੍ਹਾਂ ਦੋਵਾਂ ਵਿਅਕਤੀਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ। ਸਤਨਾਮ ਵਿੱਦਿਅਕ ਟਰੱਸਟ ਦੇ ਅਹੁਦੇਦਾਰਾਂ ਅਤੇ ਸਰੀ ਵਿਚਲੇ ਖਾਲਸਾ ਸਕੂਲਾਂ ਦੇ ਸੰਚਾਲਕਾਂ/ਮਾਲਕਾਂ ਅਤੇ ਖਾਲਸਾ ਕ੍ਰੈਡਿਟ ਯੂਨੀਅਨ (ਬੈਂਕ ਵਰਗੀ ਸਹਿਕਾਰੀ ਸਭਾ) ਦੇ ਵੱਡੇ ਹਿੱਸੇਦਾਰ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਸਰੂਪ ਛਾਪਣ ਦਾ ਮਾਮਲਾ ਸਿੱਖ ਸੰਗਤ ਦੇ ਧਿਆਨ ’ਚ ਆਉਣ ’ਤੇ ਇਸਦੇ ਇਤਰਾਜ਼ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਪ੍ਰਗਟਾਏ ਗਏ ਸਨ। ਮਲਿਕ ਤੇ ਪੰਧੇਰ ਨੇ ਪਹਿਲਾਂ ਛਪਾਈ ਬੰਦ ਕਰਕੇ ਛਪੇ ਸਰੂਪ ਤੇ ਛਪਾਈ ਦਾ ਸਾਮਾਨ 22 ਅਗਸਤ ਤੱਕ ਸਰੀ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਉਣ ਦਾ ਵਾਅਦਾ ਕੀਤਾ ਸੀ। ਬਾਅਦ ’ਚ ਉਕਤ ਦੋਵਾਂ ਨੇ ਫ਼ੈਸਲਾ ਪੰਜ ਸਿੰਘ ਸਹਿਬਾਨ ’ਤੇ ਸੁੱਟ ਦਿੱਤਾ, ਜਿਨ੍ਹਾਂ ਵੱਲੋਂ ਸਰੂਪ ਗੁਰਦਆਰਾ ਸਾਹਿਬ ਸਰੀ-ਡੈਲਟਾ ਵਿੱਚ ਸੋਮਵਾਰ ਸ਼ਾਮ ਤੱਕ ਪਹੁੰਚਾਉਣ ਲਈ ਕਿਹਾ ਸੀ। ਅੱਜ ਸਿੱਖ ਸੰਗਤ ਸਰੂਪ ਪੁੱਜਣ ਦੀ ਉਡੀਕ ਕਰਦੀ ਰਹੀ, ਪਰ ਦੇਰ ਸ਼ਾਮ ਦੋਵਾਂ ਨੇ ਸਰੂਪ ਤੇ ਸਾਮਾਨ ਦੇਣ ਤੋਂ ਨਾਂਹ ਕਰ ਦਿੱਤੀ। ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਨੇ ਦੱਸਿਆ ਕਿ ਅਗਲਾ ਕਦਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਚੁੱਕਿਆ ਜਾਵੇਗਾ। 

ਬਰਤਾਨੀਆ ਦੇ ਟੈਨਿਸ ਖਿਡਾਰੀ ਐਂਡੀ ਮਰੇ ਨੂੰ ਮਿਲੀ ਜਿੱਤ

 

ਨਿਊਯਾਰਕ,  ਅਗਸਤ 2020-(ਏਜੰਸੀ )  ਲਗਭਗ ਨੌ ਮਹੀਨੇ ਬਾਅਦ ਆਪਣਾ ਪਹਿਲਾ ਮੈਚ ਖੇਡ ਰਹੇ ਸਾਬਕਾ ਵਿਸ਼ਵ ਨੰਬਰ ਇਕ ਬਰਤਾਨੀਆ ਦੇ ਟੈਨਿਸ ਖਿਡਾਰੀ ਐਂਡੀ ਮਰੇ ਨੇ ਇੱਥੇ ਜਾਰੀ ਵੈਸਟਰਨ ਐਂਡ ਸਾਊਦਰਨ ਓਪਨ ਦੇ ਅਗਲੇ ਗੇੜ ਵਿਚ ਪ੍ਰਵੇਸ਼ ਕਰ ਲਿਆ। ਪੰਜ ਮਹੀਨੇ ਬਾਅਦ ਆਪਣਾ ਪਹਿਲਾ ਏਟੀਪੀ ਟੂਰਨਾਮੈਂਟ ਖੇਡ ਰਹੇ ਤਿੰਨ ਵਾਰ ਦੇ ਚੈਂਪੀਅਨ ਮਰੇ ਨੇ ਫਰਾਂਸਿਸ ਤੀਆਫੋਏ ਨੂੰ 7-6, 3-6, 6-1 ਨਾਲ ਮਾਤ ਦਿੱਤੀ।

ਇੰਸਟਾਗ੍ਰਾਮ, ਯੂਟਿਊਬ ਤੇ ਟਿਕਟਾਕ ਦੇ 23.5 ਕਰੋੜ ਯੂਜ਼ਰ ਦਾ ਡਾਟਾ ਲੀਕ,ਨਿੱਜੀ ਸੂਚਨਾਵਾਂ ਚੋਰੀ

ਸਾਨਫਰਾਂਸਿਸਕੋ, ਅਗਸਤ 2020  (ਏਜੰਸੀ) , ਇੰਸਟਾਗ੍ਰਾਮ, ਯੂਟਿਊਬ ਅਤੇ ਟਿਕਟਾਕ ਦੇ ਲਗਪਗ 23.5 ਕਰੋੜ ਯੂਜ਼ਰ ਦਾ ਡਾਟਾ ਲੀਕ ਹੋ ਗਿਆ ਹੈ। ਸਾਰੇ ਯੂਜ਼ਰ ਦੇ ਨਿੱਜੀ ਪ੍ਰਰੋਫਾਈਲ ਡਾਰਕ ਵੈੱਬ 'ਤੇ ਮੌਜੂਦ ਹਨ। ਯੂਜ਼ਰ ਦੇ ਹਿੱਤ 'ਚ ਕੰਮ ਕਰਨ ਵਾਲੀ ਵੈੱਬਸਾਈਟ 'ਕੰਪੈਰੀਟੈੱਕ' ਦੇ ਸਕਿਓਰਿਟੀ ਰਿਸਰਚਰਸ ਅਨੁਸਾਰ ਇਸ ਡਾਟਾ ਚੋਰੀ ਦੇ ਪਿੱਛੇ ਇਕ ਅਸੁਰੱਖਿਅਤ ਡਾਟਾਬੇਸ ਹੈ। ਦੱਸਣਯੋਗ ਹੈ ਕਿ ਇੰਸਟਾਗ੍ਰਾਮ ਦੀ ਮਾਲਕੀ ਜਿੱਥੇ ਫੇਸਬੁੱਕ ਕੋਲ ਹੈ ਉੱਥੇ ਸ਼ਾਰਟ ਵੀਡੀਓ ਮੈਸੇਜਿੰਗ ਐਪ ਟਿਕਟਾਕ ਨੂੰ ਚੀਨ ਦੀ ਬਾਈਟ ਡਾਂਸ ਕੰਟਰੋਲ ਕਰਦੀ ਹੈ। ਯੂਟਿਊਬ ਦਾ ਮਾਲਕਾਨਾ ਹੱਕ ਗੂਗਲ ਕੋਲ ਹੈ।

ਫੋਰਬਸ ਨੇ ਸਕਿਓਰਿਟੀ ਰਿਸਰਚਰਸ ਦੇ ਹਵਾਲੇ ਨਾਲ ਦੱਸਿਆ ਕਿ ਯੂਜ਼ਰ ਦਾ ਡਾਟਾ ਕਈ ਡਾਟਾਸੈੱਟ ਵਿਚ ਫੈਲਿਆ ਹੋਇਆ ਸੀ ਅਤੇ ਪ੍ਰਰੋਫਾਈਲ ਰਿਕਾਰਡ ਇੰਸਟਾਗ੍ਰਾਮ ਤੋਂ ਖੋਹ ਗਏ ਸਨ। ਜੋ ਡਾਟਾ ਲੀਕ ਹੋਏ ਹਨ ਉਨ੍ਹਾਂ ਵਿਚ 4.2 ਕਰੋੜ ਟਿਕਟਾਕ ਯੂਜ਼ਰਸ ਦੇ ਹਨ ਜਦਕਿ 40 ਲੱਖ ਯੂਟਿਊਬ ਯੂਜ਼ਰ ਦੇ ਹਨ। ਬਾਕੀ ਡਾਟਾ ਇੰਸਟਾਗ੍ਰਾਮ ਯੂਜ਼ਰ ਦੇ ਹਨ। ਪੰਜ ਰਿਕਾਰਡਾਂ ਵਿੱਚੋਂ ਇਕ ਵਿਚ ਯੂਜ਼ਰ ਦਾ ਟੈਲੀਫੋਨ ਨੰਬਰ ਜਾਂ ਈ-ਮੇਲ ਐਡਰੈੱਸ, ਪ੍ਰਰੋਫਾਈਲ ਨਾਂ, ਪੂਰਣ ਵਾਸਤਵਿਕ ਨਾਂ, ਪ੍ਰਰੋਫਾਈਲ ਫੋਟੋ, ਅਕਾਊਂਟ ਦਾ ਵੇਰਵਾ, ਫਾਲੋਅਰਸ ਦੀ ਗਿਣਤੀ ਅਤੇ ਲਾਈਕਸ ਆਦਿ ਸ਼ਾਮਲ ਸਨ। ਵੈੱਬਸਾਈਟ 'ਕੰਪੈਰੀਟੈੱਕ' ਦੇ ਸੰਪਾਦਕ ਪਾਲ ਬਿਸਚਾਫ ਨੇ ਕਿਹਾ ਕਿ ਜਾਣਕਾਰੀ ਸ਼ਾਇਦ ਸਪੈਮਰ ਅਤੇ ਫਸ਼ਿੰਗ ਮੁਹਿੰਮ ਚਲਾਉਣ ਵਾਲੇ ਸਾਈਬਰ ਅਪਰਾਧੀਆਂ ਲਈ ਸਭ ਤੋਂ ਵੱਧ ਮੁੱਲਵਾਨ ਹੋਵੇਗੀ। ਬਿਸਚਾਫ ਨੇ ਰਿਪੋਰਟ ਵਿਚ ਕਿਹਾ ਕਿ ਹਾਲਾਂਕਿ ਡਾਟਾ ਜਨਤਕ ਰੂਪ 'ਚ ਮੌਜੂਦ ਹੈ ਪ੍ਰੰਤੂ ਇਸ ਦੇ ਡਾਟਾਬੇਸ ਦੇ ਤੌਰ 'ਤੇ ਲੀਕ ਹੋਣ ਨਾਲ ਇਹ ਬਹੁਤ ਜ਼ਿਆਦਾ ਮੁੱਲਵਾਨ ਹੈ।

ਖੋਜੀਆਂ ਅਨੁਸਾਰ ਯੂਜ਼ਰਸ ਦੇ ਪ੍ਰਰੋਫਾਈਲ ਡਾਟਾ ਨੂੰ ਖੰਗਾਲਨ ਪਿੱਛੋਂ 2018 ਵਿਚ ਡੀਪ ਸੋਸ਼ਲ ਨਾਮਕ ਕੰਪਨੀ ਦੇ ਲੀਕ ਹੋਏ ਡਾਟਾ ਪੁਆਇੰਟਸ 'ਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੋਵਾਂ ਨੇ ਪਾਬੰਦੀ ਲਗਾ ਦਿੱਤੀ ਸੀ। ਫੇਸਬੁੱਕ ਦੇ ਬੁਲਾਰੇ ਮੁਤਾਬਕ ਇੰਸਟਾਗ੍ਰਾਮ ਤੋਂ ਲੋਕਾਂ ਦੀ ਜਾਣਕਾਰੀ ਨੂੰ ਚੋਰੀ ਕਰਨਾ ਸਾਡੀਆਂ ਨੀਤੀਆਂ ਦਾ ਸਪੱਸ਼ਟ ਉਲੰਘਣ ਹੈ। ਅਸੀਂ ਜੂਨ 2018 'ਚ ਆਪਣੇ ਪਲੇਟਫਾਰਮ 'ਤੇ ਡੀਪ ਸੋਸ਼ਲ ਦੀ ਪਹੁੰਚ ਨੂੰ ਰੋਕ ਦਿੱਤਾ ਸੀ ਅਤੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। 'ਕੰਪੈਰੀਟੈੱਕ' ਅਨੁਸਾਰ ਸੂਚਨਾ ਦਿੱਤੇ ਜਾਣ ਪਿੱਛੋਂ ਡਾਟਾ ਮਾਰਕੀਟਿੰਗ ਕੰਪਨੀ ਸੋਸ਼ਲ ਡਾਟਾ ਨੇ ਅਸੁਰੱਖਿਅਤ ਡਾਟਾਬੇਸ ਨੂੰ ਬੰਦ ਕਰ ਦਿੱਤਾ। ਸੋਸ਼ਲ ਡਾਟਾ ਨੇ ਡੀਪ ਸੋਸ਼ਲ ਨਾਲ ਕਿਸੇ ਤਰ੍ਹਾਂ ਦੇ ਸਬੰਧ ਤੋਂ ਇਨਕਾਰ ਕੀਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਸ਼ਾਈਨੋਹੰਟਰਸ ਨਾਂ ਦੇ ਹੈਕਰਸ ਗਰੁੱਪ ਨੇ 18 ਕੰਪਨੀਆਂ ਤੋਂ 38.6 ਕਰੋੜ ਯੂਜ਼ਰ ਦਾ ਡਾਟਾ ਚੋਰੀ ਕਰ ਕੇ ਹੈਕਰਸ ਫੋਰਮ 'ਤੇ ਪਾ ਦਿੱਤਾ ਸੀ। 

 ਕੀ ਹੁੰਦਾ ਹੈ ਡਾਰਕ ਵੈੱਬ

ਡਾਰਕ ਵੈੱਬ ਜਾਂ ਡਾਰਕ ਨੈੱਟ ਇੰਟਰਨੈੱਟ ਦਾ ਉਹ ਹਿੱਸਾ ਹੁੰਦਾ ਹੈ ਜਿਸ ਨੂੰ ਆਮ ਤੌਰ 'ਤੇ ਵਰਤੇ ਜਾਣ ਵਾਲੇ ਸਰਚ ਇੰਜਣ ਤੋਂ ਅਕਸੈੱਸ ਨਹੀਂ ਕੀਤਾ ਜਾ ਸਕਦਾ ਹੈ। ਰਿਸਰਚਰਸ ਮੁਤਾਬਕ ਇੰਟਰਨੈੱਟ ਦਾ ਕੇਵਲ ਚਾਰ ਫ਼ੀਸਦੀ ਹਿੱਸਾ ਹੀ ਸਾਧਾਰਨ ਲੋਕਾਂ ਲਈ ਵਿਜ਼ੀਬਲ ਹੁੰਦਾ ਹੈ। ਇਸ ਨੂੰ ਸਰਫੇਸ ਵੈੱਬ ਕਿਹਾ ਜਾਂਦਾ ਹੈ। ਡਾਰਕ ਵੈੱਬ ਦੀ ਵਰਤੋਂ ਮਨੁੱਖੀ ਸਮੱਗਲਿੰਗ, ਨਸ਼ੀਲੇ ਪਦਾਰਥਾਂ ਦੀ ਖ਼ਰੀਦ ਅਤੇ ਵਿਕਰੀ, ਹਥਿਆਰਾਂ ਦੀ ਸਮੱਗਲਿੰਗ ਵਰਗੀਆਂ ਨਾਜਾਇਜ਼ ਸਰਗਰਮੀਆਂ ਵਿਚ ਕੀਤੀ ਜਾਂਦੀ ਹੈ। ਡਾਰਕ ਵੈੱਬ ਦੀ ਸਾਈਟਸ ਨੂੰ ਟਾਰ ਐਨਕ੍ਰਿਪਸ਼ਨ ਟੂਲ ਦੀ ਸਹਾਇਤਾ ਨਾਲ ਲੁਕਾ ਦਿੱਤਾ ਜਾਂਦਾ ਹੈ ਜਿਸ ਨਾਲ ਇਨ੍ਹਾਂ ਤਕ ਸਾਧਾਰਨ ਸਰਚ ਇੰਜਣ ਤੋਂ ਨਹੀਂ ਪੁੱਜਿਆ ਜਾ ਸਕਦਾ ਹੈ। 

ਇੰਡੀਅਨ ਉਵਰਸੀਜ ਕਾਂਗਰਸ ਜਰਮਨੀ ਵੱਲੋਂ ਰੈਸਟੂਰੈਟ ਰੋਡੇਕਸ ਵਿੱਖੇ ਅਜ਼ਾਦੀ ਦਿਵਸ ਦੀ 74ਵੀ ਵਰੇਗੰਢ ਬੜੀ ਧੂਮਧਾਮ ਨਾਲ ਮਨਾਈ।

 

ਹਮਬਰਗ (ਸਮਰਾ )ਕੋਰੋਨਾ ਨੂੰ ਧਿਆਨ ਵਿੱਚ ਰੱਖਦਿਆਂ ਤੇ ਪ੍ਰਸ਼ਾਸਨ ਦੇ ਹੁਕਮ ਮੁਤਾਬਕ ਬੇਸੱਕ ਬਹੁਤ ਸਾਰੇ ਲੋਕਾਂ ਨੂੰ ਨਹੀਂ ਸੱਦਿਆ ਸੀ ਪਰ ਪੰਦਰਾਂ ਅਗਸਤ ਜੋ ਅਜ਼ਾਦੀ ਦਿਵਸ ਸਾਰੇ ਦੇਸ਼ ਵਾਸੀਆ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾਂ ਰਿਹਾ ਹੈ ਇਸੇ ਤਰਾਂ ਹੀ ਜਰਮਨ ਦੇ ਸ਼ਹਿਰ ਹਮਬਰਗ ਵਿੱਖੇ ਵੀ ਇੰਡੀਅਨ ਉਵਰਸੀਜ ਕਾਂਗਰਸ ਵੱਲੋਂ ਰੈਸਟੂਰੈਟ ਵਿੱਚ ਮਨਾਇਆ ਗਿਆ,ਰੇਸ਼ਮ ਭਰੋਲੀ ਨੇ ਸਾਰਿਆ ਦਾ ਇਹਥੇ ਪਹੁੰਚਣ ਤੇ ਧੰਨਵਾਦ ਕੀਤਾ ਤੇ 74ਵੇ ਸੁਤੰਤਰਤਾ ਦਿਵਸ ਦੀ ਸਾਰਿਆ ਨੂੰ ਵਧਾਈ ਦਿੱਤੀ ਤੇ ਨਾਲ ਹੀ ਆਪਣੇ ਕੀਮਤੀ ਸਮੇਂ ਚੋ ਸਮਾਂ ਕੱਢ ਕੇ ਪਹੁੰਚੇ ਇੰਡੀਅਨ ਜਨਰਲ ਕੋਸਲੇਟ ਸ੍ਰੀ ਮਦਨ ਲਾਲ ਰਾਈਗਰ ਸਾਹਿਬ ਨੂੰ ਮੰਚ ਤੇ ਆਉੱਣ ਲਈ ਬੇਨਤੀ ਕੀਤੀ ਤੇ ਰਾਈਗਰ ਸਾਹਿਬ ਨੇ ਤੇ ਜਰਮਨ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਨੇ ਮਿਲ ਕੇ ਝੰਡੇ ਲਾਹਿਰਾਇਆ ਤੇ ਸਭ ਨੇ ਮਿਲ ਕੇ ਰਾਸ਼ਟਰੀ ਗੀਤ ਗਾਇਆ ਤੇ ਜਰਨਲ ਕੋਸਲੇਟ ਸ੍ਰੀ ਰਾਈਗਰ ਨੇ ਸਭ ਨੂੰ 15 ਅਗਸਤ ਦੀ ਸਾਰਿਆ ਨੂੰ ਵਧਾਈ ਦਿੱਤੀ ਤੇ ਵਿਸ਼ੇਸ਼ ਸੱਦਾ ਦੇਣ ਲਈ ਪ੍ਰਧਾਨ ਸ੍ਰੀ ਪਰਮੋਦ ਦਾ ਧੰਨਵਾਦ ਵੀ ਕੀਤਾ ਤੇ 74ਵੇ ਅਜ਼ਾਦੀ ਦਿਨ ਵਾਰੇ ਆਪਣੇ ਵਿਚਾਰ ਸਾਰਿਆ ਨਾਲ ਸਾਂਝੇ ਕੀਤੇ। ਤੇ ਨਾਲ ਹੀ ਜਰਮਨ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ (ਮਿੰਟੂ) ਨੇ ਪਹਿਲਾ ਤਾਂ ਸਾਰਿਆ ਦਾ ਇਹਥੇ ਪਹੁੰਚਣ ਤੇ ਧੰਨਵਾਦ ਕੀਤਾ ਤੇ ਨਾਲ ਹੀ ਅਜ਼ਾਦੀ ਦਿਵਸ ਤੇ ਬੋਲਦਿਆਂ ਸਰੂਆਤ 1947 ਤੋਂ ਲੈਕੇ ਹੁਣ ਤੱਕ ਦੇ ਕਾਂਗਰਸ ਦੇ ਕੰਮਾਂ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਨੇ ਬਹੁਤ ਸਾਰੇ ਕੰਮ ਕੀਤੇ ਹਨ ਹਾ ਇੰਡੇ ਵੱਡੇ ਦੇਸ਼ ਵਿੱਚ ਹੋ ਸਕਦਾ ਹੈ ਕਿ ਕਈ ਗਲਤੀਆਂ ਵੀ ਹੋਈਆ ਹੋਣਗੀਆਂ ਪਰ ਫਿਰ ਵੀ ਇਹਨੇ ਸਾਲਾ ਵਿੱਚ ਦੇਸ਼ ਲਈ ਬਹੁਤ ਕੰਮ ਕੀਤੇ ਹਨ ਤੇ ਨਾਲ ਹੀ ਸਾਡੇ ਹਮਬਰਗ ਦੇ ਉਬਰ ਰਹੇ ਗਾਇਕ ਸ: ਅਮਰੀਕ ਸਿੰਘ ਮੀਕਾ ਨੇ ਦੇਸ਼ ਭਗਤੀ ਦੇ ਗੀਤਾ ਰਾਹੀਂ ਆਪਣੀ ਹਾਜ਼ਰੀ ਲਵਾਈ ਤੇ ਨਾਲ ਹੀ ਸਾਡੇ ਹਮਬਰਗ ਤੋ ਪੰਜਾਬੀਆਂ ਦਾ ਨਾਮ ਰੋਸ਼ਨ ਕਰਨ ਵਾਲੇ ਲੱਵਲੀ ਤੇ ਮੂੰਟੀ ਭੱਗੂ ਭਰਾਵਾਂ ਨੇ ਇਕ ਧਰਮਿੱਕ ਸ਼ੇਅਰ ਨਾਲ ਸ਼ੁਰੂ ਕੀਤਾ ਤੇ ਫਿਰ ਬਹੁਤ ਸਾਰੇ ਗੀਤਾ ਨਾਲ ਰੰਗ ਬੱਨੀ ਰੱਖਿਆ ਤੇ ਸਾਰਿਆ ਨੂੰ ਨੱਚਣ ਲਈ ਵੀ ਮਜਬੂਰ ਕੀਤਾ ਤੇ ਇਸ ਸਮੇਂ ਜਰਮਨ ਕਮੇਟੀ ਵਿੱਚੋਂ ਸ੍ਰੀ ਰਾਜ ਸ਼ਰਮਾ ਕੈਸ਼ੀਅਰ ,ਸੁਖਜਿੰਦਰ ਸਿੰਘ ਗਰੇਵਾਲ਼ ,ਤੇ ਹਮਬਰਗ ਕਮੇਟੀ ਤੋਂ ਸ੍ਰੀ ਰਾਜੀਵ ਬੇਰੀ ਚੇਅਰਮੈਨ ,ਸ: ਸੁਖਦੇਵ ਸਿੰਘ ਚਾਹਲ ਵਾਈਸ ਪ੍ਰਧਾਨ ਤੇ ਸ:ਮੁਖ਼ਤਿਆਰ ਸਿੰਘ ਰੰਧਾਵਾ ਵਾਈਸ ਪ੍ਰਧਾਨ ਤੇ ਹੋਰ ਬਹੁਤ ਸਾਰੇ ਕਾਂਗਰਸ ਆਗੂ ਮੌਜੂਦ ਸੀ ਤੇ ਨਾਲ ਹੀ ਪਰਮੋਦ ਨੇ ਜੋ ਖਾਣ ਪੀਣ ਦਾ ਬਹੁਤ ਹੀ ਵਧੀਆ ਰੇਜਮੈਟ ਕੀਤਾ ਹੋਇਆਂ ਸੀ ਤੇ ਸਾਰਿਆ ਨੂੰ ਬੇਨਤੀ ਕੀਤੀ ਕਿ ਖਾਣਾ ਖਾਂ ਕੇ ਜਾਣਾ ਤੇ ਆਖਰ ਵਿੱਚ ਸਾਰਿਆ ਦਾ ਧੰਨਵਾਦ ਤੇ ਸਟੇਜ ਦੀ ਸੇਵਾ ਰੇਸ਼ਮ ਭਰੋਲੀ ਵੱਲੋਂ ਨਿਵਾਈ ਗਈ ਸੀ।

ਅਮਰੀਕੀ ਚੋਣਾਂ ਚੋਂ ਡੈਮੋਕਰੈਟਿਕ ਸੰਮੇਲਨ ਇਤਿਹਾਸ ਸਿਰਜਣ ਲਈ ਤਿਆਰ

ਵਾਸ਼ਿੰਗਟਨ, ਅਗਸਤ 2020-(ਏਜੰਸੀ )

ਇੱਥੇ ਅੱਜ ਤੋਂ ਸ਼ੁਰੂ ਹੋਏ ਡੈਮੋਕਰੈਟਿਕ ਕੌਮੀ ਸੰਮੇਲਨ ਨੇ ਸੈਨੇਟਰ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਐਲਾਨ ਕੇ ਇਤਿਹਾਸ ਸਿਰਜ ਦਿੱਤਾ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਪ੍ਰਮੁੱਖ ਪਾਰਟੀ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਕਿਸੇ ਸਿਆਹਫਾਮ ਅਤੇ ਕਿਸੇ ਭਾਰਤੀ ਤੇ ਅਫ਼ਰੀਕੀ ਮੂਲ ਦੇ ਅਮਰੀਕੀ ਨੂੰ ਉਮੀਦਵਾਰ ਐਲਾਨਿਆ ਹੈ।ਕੈਲੀਫੋਰਨੀਆ ਦੇ ਅਟਾਰਨੀ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਮਲਾ ਹੈਰਿਸ (55) ਉਪ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕਰ ਕੇ ਅਮਰੀਕੀ ਰਾਜਨੀਤੀ ’ਚ ਇਕ ਹੋਰ ਨਵਾਂ ਇਤਿਹਾਸ ਸਿਰਜ ਦੇਵੇਗੀ। ਜਮਾਇਕਾ ਦੇ ਰਹਿਣ ਵਾਲੇ ਪਿਤਾ ਤੇ ਭਾਰਤੀ ਮਾਂ ਤੋਂ ਜਨਮੀ ਹੈਰਿਸ ਸਾਂ ਫਰਾਂਸਿਸਕੋ ਦੀ ਜ਼ਿਲ੍ਹਾ ਅਟਾਰਨੀ ਵੀ ਰਹੀ ਹੈ ਜੋ ਇਸ ਅਹੁਦੇ ’ਤੇ ਚੁਣੀ ਜਾਣ ਵਾਲੀ ਪਹਿਲੀ ਅਫ਼ਰੀਕੀ-ਅਮਰੀਕੀ ਅਤੇ ਭਾਰਤੀ ਮੂਲ ਦੀ ਵਿਅਕਤੀ ਸੀ। ਅਮਰੀਕੀ ਸੈਨੇਟ ’ਚ ਸ਼ਾਮਲ ਤਿੰਨ ਏਸ਼ਿਆਈ-ਅਮਰੀਕੀਆਂ ’ਚੋਂ ਉਹ ਇਕ ਹੈ ਅਤੇ ਉਹ ਇਸ ਚੈਂਬਰ ’ਚ ਸੇਵਾ ਨਿਭਾਉਣ ਵਾਲੀ ਪਹਿਲੀ ਭਾਰਤੀ-ਅਮਰੀਕੀ ਹੈ।ਜ਼ਿਕਰਯੋਗ ਹੈ ਕਿ 17 ਅਗਸਤ ਤੋਂ ਸ਼ੁਰੂ ਹੋਏ ਡੈਮੋਕਰੈਟਿਕ ਕੌਮੀ ਸੰਮੇਲਨ ’ਚ ਹੈਰਿਸ 19 ਤਰੀਕ ਨੂੰ ਭਾਸ਼ਣ ਦੇਵੇਗੀ। ਇਸੇ ਦੌਰਾਨ ਡੈਮੋਕਰੈਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਅਮਰੀਕੀ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਸਲ ਮਸਲਿਆਂ ਤੋਂ ਧਿਆਨ ਭਟਕਾਉਣ ਲਈ ਟਰੰਪ ਤੇ ਉਨ੍ਹਾਂ ਦੀ ਚੋਣ ਮੁਹਿੰਮ ਝੂਠ ਅਤੇ ਹੋਛੇ ਹੱਥਕੰਡਿਆਂ ’ਤੇ ਆਧਾਰਤ ਹੈ। ਉਹ ਰਾਸ਼ਟਰਪਤੀ ਟਰੰਪ ਵੱਲੋਂ ਉਪ ਰਾਸ਼ਟਰਪਤੀ ਵਜੋਂ ਸੇਵਾ ਨਿਭਾਉਣ ਸਬੰਧੀ ਉਸ ਦੀ ਯੋਗਤਾ ’ਤੇ ਚੁੱਕੇ ਗਏ ਸਵਾਲਾਂ ਦੇ ਜਵਾਬ ਦੇ ਰਹੀ ਸੀ।

ਬ੍ਰਿਸਬੇਨ ਦੇ ਅਲਬੇਲੇ ਸ਼ਾਇਰ ਸੁਰਜੀਤ ਸੰਧੂ ਦੀ ਬਾਲ ਕਾਵਿ ਭਾਰਤ, ਅਸਟ੍ਰੇਲੀਆ ਅਤੇ ਨਿਉਜੀਲੈਡ ਵਿੱਚ ਵੀ  ਲੋਕ ਅਰਪਣ । 

ਅਸਟ੍ਰੇਲੀਆ  (ਸੁਰਜੀਤ ਸਿੰਘ ਲੱਖਾ )

ਪਰਦੇਸਾਂ  ਵਿੱਚ ਜਿੱਥੇ ਲੋਕ ਅੱਜ ਕੱਲ ਅਪਣੇ ਬੱਚਿਆਂ ਨੂੰ ਸਹੀ ਟਾਈਮ ਨਹੀਂ ਦੇ ਸਕਦੇ ਅਤੇ ਪੰਜਾਬੀ ਸਾਹਿਤ ਤੋਂ ਮੁੱਖ ਮੋੜ ਰਿਹੇ ਹਨ ਉਸ ਸਮੇਂ  ਪਰ ਇਸ ਉਲਟੇ ਰੁੱਖ ਪਰਵਾਜ ਦੇ ਦੌਰ ਵਿੱਚ ਵੀ ਮਾਂ ਬੋਲੀ ਪੰਜਾਬੀ ਦੇ ਬਹੁਤ ਸਾਰੇ ਲਾਡਲੇ ਪੁੱਤ ਜੋ ਹਮੇਸ਼ਾ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਦੀ ਚੱੜਦੀ ਕਲਾਂ ਲਈ  ਸਰਗਰਮ ਹਨ । ਇਹਨਾਂ ਵਿੱਚ ਹੀ ਪੰਜਾਬ ਦੇ ਧੁਰ ਕੇਂਦਰੀ  ਪਿੰਡ ਅਜੀਤਵਾਲ (ਮੋਗਾ) ਦੀ ਮਿੱਟੀ ਦਾ ਪੁੱਤ ਸੁਰਜੀਤ ਸੰਧੂ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਜਿੱਥੇ ਰਿਜਕ ਦਾ ਚੋਗਾ ਚੁੱਗ ਰਿਹਾ ਹੈ । ਉੱਥੇ ਹੀ ਮਾਂ ਬੋਲੀ ਪੰਜਾਬੀ ਲਈ ਉਸਦਾ ਸਮਰਪਣ ਕਿਸੇ ਅਲਬੇਲੇ ਆਸ਼ਿਕ ਤੋਂ ਘੱਟ ਨਹੀਂ । ਜਿੱਥੇ ਉਸਦੇ ਗੁੜ ਵਰਗੇ ਮਿੱਠੇ ਗੀਤ ਸੰਗੀਤਿਕ ਧੁਨਾਂ ਨਾਲ ਗੂੰਜਦੇ ਹਨ । ਜਿੱਥੇ ਉਸਦੀਆਂ ਕਵਿਤਾਵਾਂ ਰਿਉੜੀਆਂ ਵਾਂਗ ਸੁਆਦ ਨੇ , ਉੱਥੇ ਹੀ ਪਿਛਲੇ ਸਮੇਂ ਦੌਰਾਨ ਪਰਵਾਸੀ ਕਵਿਤਾ ‘ਚ ਬਾਲ ਸਾਹਿਤ ਦੇ ਮਨਫੀ ਰੰਗਾਂ ਦੀ ਪੈੜ ਪਛਾਣ ਸੁਰਜੀਤ ਸੰਧੂ ਨੇ ਬਾਲ ਗੀਤ ਲਿਖਣੇ ਸ਼ੁਰੂ ਕੀਤੇ । ਉਸਦੇ ਗੀਤ ਜਨਮ ਦਿਨ ਦੇ ਕਾਰਡ ਬਣ ਆਸਰਟੇਲੀਆ ਨਿਊਜੀਲੈਂਡ   ਦੇ ਹਰ ਪੰਜਾਬੀ ਘਰ ਵਿੱਚ ਖੁਸ਼ਬੂ ਵੰਡਦੇ ਵੰਡਦੇ ਰਹੇ ਹਨ । ਇਹੀ ਗੀਤ ਕਵਿਤਾਵਾਂ ਅੱਗੇ ਚੱਲ ਕੇ “ਨਿੱਕੇ ਨਿੱਕੇ ਤਾਰੇ “ ਰੂਪੀ ਖੂਬਸੂਰਤ ਕਿਤਾਬ ਰੂਪ ‘ਚ ਸਾਹਮਣੇ ਆਏ ਤੇ ਇਸੇ ਰੂਪ ‘ਚ ਆਸਟਰੇਲੀਆ ਨਿਊਜੀਲੈਂਡ ਦਾ ਪਹਿਲਾ ਪ੍ਰੌੜ ਬਾਲ ਸਾਹਿਤਕਾਰ ਸੁਰਜੀਤ ਸੰਧੂ ਵੀ ਸਾਹਮਣੇ ਆਇਆ । ਸੁਰਜੀਤ ਸੰਧੂ ਦੀ ਪਲੇਠੀ ਬਾਲ ਪੁਸਤਕ ਨੂੰ ਨਿਊਜੀਲੈਂਡ ਦੀਆਂ ਸਭ ਸਿਰਮੌਰ ਸੰਸਥਾਵਾਂ ਦੇ ਸੇਵਾਦਾਰਾਂ ਨੇ ਸਾਂਝੇ ਰੂਪ ‘ਚ ਲੋਕ ਅਰਪਣ ਕੀਤਾ । ਪੰਜਾਬ ਵਿਰਾਸਤ ਭਵਨ ਆਕਲੈਂਡ ਵਿਖੇ ਸੁਪਰੀਮ ਸਿੱਖ ਸੁਸਾਇਟੀ ਤੇ ਸਿੱਖ ਹੈਰੀਟੇਜ ਸਕੂਲ ਤੋਂ ਭਾਈ ਦਲਜੀਤ ਸਿੰਘ , ਸ. ਰਾਜਿੰਦਰ ਸਿੰਘ ਜਿੰਦੀ , ਸ. ਹਰਮੇਸ਼ ਸਿੰਘ  ਸਾਹਿਤਕ ਸੱਥ ਤੋਂ ਗੁਰਦੀਪ ਸਿੰਘ ਲੂਥਰ (ਪ੍ਰਧਾਨ ਇੰਡੀਅਨ ਰਿਟੇਲਰਜ ਐਸ਼ੋਸੀਏਸਨ) , ਮੁਖਤਿਆਰ ਸਿੰਘ ,  ਅਮਰਜੀਤ ਸਿੰਘ ਲੱਖਾ , ਫਾਈਵ ਰਿਵਰਜ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਬਿਕਰਮਜੀਤ ਸਿੰਘ ਮਟਰਾਂ , ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ ਚੇਅਰਮੈਨ ਪਰਮਜੀਤ ਬੋਲੀਨਾ , ਪੰਜਾਬ ਵਿਰਾਸਤ ਭਵਨ ਵੱਲੋਂ ਮਨਜਿੰਦਰ ਸਿੰਘ ਬਾਸੀ ਅਤੇ ਤਰਨਦੀਪ ਬਿਲਾਸਪੁ

ਸਿੱਖ ਭਾਈਚਾਰੇ ਦੀ ਹਮਦਰਦ ਨਹੀਂ ਕਮਲਾ ਹੈਰਿਸ : ਜਸਦੀਪ ਸਿੰਘ ਜੱਸੀ

ਨਿਊਯਾਰਕ, ਅਗਸਤ 2020 -(ਏਜੰਸੀ)- ਸੈਂਟਰ ਫਾਰ ਸੋਸ਼ਲ ਚੇਂਜ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਜੋ ਬਿਡੇਨ ਵੱਲੋਂ ਉਪ ਰਾਸ਼ਟਰਪਤੀ ਦੀ ਚੋਣ ਲਈ ਨਾਮਜ਼ਦ ਕੀਤੀ ਗਈ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਸਿੱਖ ਭਾਈਚਾਰੇ ਦੇ ਨਾਲ ਕੋਈ ਵੀ ਹਮਦਰਦੀ ਨਹੀਂ ਹੈ। ਜੱਸੀ ਨੇ ਕਿਹਾ ਕਿ ਕਮਲਾ ਹੈਰਿਸ ਜਦੋਂ ਵੀ ਸਿਆਸਤ ਵਿਚ ਆਈ ਹੈ ਉਦੋਂ ਤੋਂ ਹੀ ਉਸ ਨੇ ਇਕ ਵਾਰ ਵੀ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਨਹੀਂ ਮਾਰਿਆ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤਾ ਖ਼ੁਸ਼ ਹੋਣ ਦੀ ਲੋੜ ਨਹੀਂ ਕਿ ਇਕ ਭਾਰਤੀ ਮੂਲ ਦੀ ਮਹਿਲਾ ਸਿਆਸਤਦਾਨ ਨੂੰ ਵੱਡੀ ਚੋਣ ਲੜਨ ਦਾ ਮੌਕਾ ਮਿਲਿਆ ਹੈ ਸਗੋਂ ਸਾਨੂੰ ਚਿੰਤਤ ਹੋਣ ਦੀ ਲੋੜ ਹੈ ਕਿ ਉਸ ਮਹਿਲਾ ਆਗੂ ਨੂੰ ਮੌਕਾ ਮਿਲਿਆ ਹੈ ਜਿਸ ਦਾ ਸਿੱਖ ਭਾਈਚਾਰੇ ਤਾਂ ਕੀ ਭਾਰਤੀ ਭਾਈਚਾਰੇ ਨਾਲ ਵੀ ਬਹੁਤਾ ਸਰੋਕਾਰ ਨਹੀਂ ਹੈ। ਉਹ ਆਪਣੇ ਆਪ ਨੂੰ ਸਿਰਫ਼ ਤੇ ਸਿਰਫ਼ ਇਕ ਅਮਰੀਕੀ ਸਮਝਦੀ ਹੈ।

ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਇਹ ਚਾਹੀਦਾ ਹੈ ਕਿ ਉਹ ਕਮਲਾ ਹੈਰਿਸ ਦੇ ਸਿਆਸੀ ਇਤਿਹਾਸ ਨੂੰ ਇਕ ਵਾਰ ਜ਼ਰੂਰ ਵੇਖੇ ਅਤੇ ਫਿਰ ਉਹ ਆਪਣੀ ਵੋਟ ਦਾ ਫ਼ੈਸਲਾ ਕਰੇ। ਉਨ੍ਹਾਂ ਕਿਹਾ ਕਿ ਜੋ ਬਿਡੇਨ ਸਮਝਦੇ ਹਨ ਕਿ ਸ਼ਾਇਦ ਕਮਲਾ ਹੈਰਿਸ ਦੇ ਨਾਂ 'ਤੇ ਭਾਰਤੀ ਭਾਈਚਾਰੇ ਦੀ ਵੋਟ ਉਨ੍ਹਾਂ ਨੂੰ ਮਿਲ ਜਾਵੇਗੀ ਪਰ ਉਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਕਿ ਕਮਲਾ ਹੈਰਿਸ ਦੇ ਨਾਂ ਨਾਲ ਉਨ੍ਹਾਂ ਦੀ ਵੋਟ ਟੁੱਟੇਗੀ। ਉਨ੍ਹਾਂ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਕਮਲਾ ਹੈਰਿਸ ਨੂੰ ਪਾ ਕੇ ਖ਼ਰਾਬ ਨਾ ਕਰਨ।

ਰੂਸ ਨੇ ਬਣਾ ਲਈ ਕੋਰੋਨਾ ਵਾਇਰਸ ਵੈਕਸੀਨ

ਰਾਸ਼ਟਰਪਤੀ ਪੁਤਿਨ ਦੀ ਬੇਟੀ ਨੇ ਲਿਆ 'ਡੋਜ਼

ਵੈਕਸੀਨ ਬਣਨ ਸਾਰ ਸ਼ੱਕ ਦੇ ਦਾਇਰੇ ’ਚ ਆਈ

ਮਾਸਕੋ,ਅਗਸਤ 2020-(ਏਜੰਸੀ )

ਰੂਸ ਨੇ ਕੋਵਿਡ-19 ਮਹਾਮਾਰੀ ਤੋਂ ਛੁਟਕਾਰਾ ਪਾਉਣ ਲਈ ਵੈਕਸੀਨ ਵਿਕਸਿਤ ਕਰਨ 'ਚ ਸਫ਼ਲਤਾ ਪਾ ਲਈ ਹੈ। ਮੰਗਲਵਾਰ ਨੂੰ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰਪਤੀ ਨੇ ਦੱਸਿਆ ਕਿ ਇਸ ਵੈਕਸੀਨ ਦੀ ਪਹਿਲੀ ਡੋਜ਼ ਜਿਸਨੂੰ ਦਿੱਤੀ ਗਈ ਹੈ, ਉਸ 'ਚ ਉਨ੍ਹਾਂ ਦੀ ਬੇਟੀ ਵੀ ਸ਼ਾਮਿਲ ਹੈ

ਵੈਕਸੀਨ ਬਣਨ ਸਾਰ ਸ਼ੱਕ ਦੇ ਦਾਇਰੇ ’ਚ ਆਈ

ਇਸ ਗੱਲ ’ਤੇ ਵੀ  ਬਹਿਸ ਛਿੜ ਪਈ ਹੈ ਕਿ ਜਿੰਨੀ ਤੇਜ਼ੀ ਨਾਲ ਕਰੋਨਾਵਾਇਰਸ ਨਾਲ ਨਜਿੱਠਣ  ਲਈ ਦਵਾਈ ‘ਸਪੂਤਨਿਕ V’ ਬਣਾਈ ਗਈ ਹੈ, ਉਸ ਨੇ ਕਈ ਮੋਹਰੀ ਕੰਪਨੀਆਂ ਆਕਸਫੋਰਡ  ਸਟਰਾਜੈਂਸਾ, ਮੌਡੇਰਨਾ ਤੇ ਪਫਿਜ਼ਰ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਇਸ ਗੱਲ ’ਤੇ ਵੀ  ਬਹਿਸ ਹੋ ਰਹੀ ਹੈ ਕਿ ਸਰਕਾਰ ਨੇ ਨਿਯਮ ਤਾਕ ’ਤੇ ਰੱਖ ਦਿੱਤੇ ਹਨ ਤੇ ਇਹ ਲੋਕਾਂ ਦੀ ਜਾਨ  ਨੂੰ ਖ਼ਤਰੇ ’ਚ ਪਾ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਵੈਕਸੀਨ ਦੇ ਟਰਾਇਲ ’ਚ ਕਈ ਸਾਲ ਲੱਗ ਜਾਂਦੇ ਹਨ ਤੇ ਸਰਕਾਰ ਨੇ ਦੋ ਮਹੀਨਿਆਂ ’ਚ ਹੀ ਸਾਰੀ ਪ੍ਰਕਿਰਿਆ ਪੂਰੀ ਕਰ ਦਿੱਤੀ ਹੈ। ਦੂਜੇ ਪਾਸੇ, ਰੂਸ ਦਾ ਦਾਅਵਾ ਹੈ ਕਿ ਇਹ ਸਭ ਇਸ ਲਈ ਜਲਦੀ ਸੰਭਵ ਹੋ ਸਕਿਆ ਕਿਉਂਕਿ ਇਸਦੇ ਕੋਵਿਡ-19 ਉਮੀਦਵਾਰ ਨੇ ‘ਮਿਡਲ ਈਸਟ ਰੈਸਪੀਰੇਟਰੀ ਡਿਸੀਜ਼’ (ਐੱਮਈਆਰਐੱਸ) ਦੀ ਟੈਸਟਿੰਗ (ਜੋ ਇੱਕ ਕਰੋਨਾਵਾਇਰਸ ਕਿਸਮ ਤੋਂ ਹੀ ਪੈਦਾ ਹੋਈ ਸੀ) ਵਿੱਚ ਵੀ ਹਿੱਸਾ ਲਿਆ ਸੀ ਤੇ ਜਿਸ ਬਾਰੇ ਪਹਿਲਾਂ ਹੀ ਕਾਫ਼ੀ ਟੈਸਟਿੰਗ ਹੋ ਚੁੱਕੀ ਹੈ। 

ਅੱਜ ਸ੍ਰੀ ਪੂਤਿਨ ਨੇ  ਕਰੋਨਾਵਾਇਰਸ ਖ਼ਿਲਾਫ਼ ਇਹ ਵੈਕਸੀਨ ਤਿਆਰ ਕਰਨ ’ਚ ਲੱਗੇ ਸਾਰੇ ਵਿਅਕਤੀਆਂ ਦਾ ਧੰਨਵਾਦ  ਕਰਦਿਆਂ ਆਸ ਪ੍ਰਗਟਾਈ  ਕਿ ਰੂਸ ਜਲਦੀ ਹੀ ਇਸ ਵੈਕਸੀਨ ਦਾ ਵੱਡੇ ਪੱਧਰ ’ਤੇ ਉਤਪਾਦਨ ਕਰਨ  ਯੋਗ ਹੋਵੇਗਾ। ਇਸ ਦੌਰਾਨ ਰੂਸ ਦੇ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਨੇ ਦੱਸਿਆ ਕਿ ਇਹ  ਵੈਕਸੀਨ ਗਮਾਲੀਆ ਰਿਸਰਚ ਇੰਸਟੀਚਿਊਟ ਤੇ ਰੂਸ ਦੇ ਰੱਖਿਆ ਮੰਤਰਾਲੇ ਨੇ ਇਕੱਠਿਆਂ ਬਣਾਈ  ਹੈ। ਇਸ ਵੈਕਸੀਨ ’ਚ ਦੋ ਵੱਖ-ਵੱਖਰੇ ਇੰਜੈਕਸ਼ਨ ਸ਼ਾਮਲ ਹਨ, ਜੋ ਇਸ ਵਾਇਰਸ ਖ਼ਿਲਾਫ਼ ਲੜਨ  ਲਈ ਲੰਮੇ ਸਮੇਂ ਤੱਕ ਰੋਗ ਪ੍ਰਤੀਰੋਧੀ ਸਮਰੱਥਾ ਵਧਾਉਂਦੇ ਹਨ।

ਕੁਸ ਮੁਲਕਾਂ ਦੀ ਕੋਰੋਨਾ ਵੈਕਸੀਨ ਵਿੱਚ ਰੁਚੀ 

ਇਸ ਦੌਰਾਨ ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐੱਫ) ਦੇ ਮੁਖੀ ਕਿਰਿੱਲ ਦਿਮਿਤਰੀਏਵ ਨੇ ਕਿਹਾ ਕਿ 20 ਮੁਲਕਾਂ ਨੇ ਇਸ ਵੈਕਸੀਨ ’ਚ ਰੁਚੀ ਵਿਖਾਈ ਹੈ। ਇਨ੍ਹਾਂ ’ਚ ਬ੍ਰਾਜ਼ੀਲ, ਭਾਰਤ ਤੇ ਹੋਰ ਕਈ ਦੇਸ਼ ਸ਼ਾਮਲ ਹਨ ਜਦਕਿ ਬਰਤਾਨੀਆ ਆਪਣੇ ਲੋਕਾਂ ਲਈ ਰੂਸ ਦੀ ਇਹ ਵੈਕਸੀਨ ਦੀ ਵਰਤੋਂ ਲਈ ਤਿਆਰ ਨਹੀਂ ਹੈ।

ਅਮਰੀਕਾ ਨੇ ਕੋਰੋਨਾ ਵੈਕਸੀਨ ਨੂੰ ਲਿਆ ਸ਼ੱਕ ਦੇ ਘੇਰੇ ਚ

ਤਾਈਪੋਈ: ਅਮਰੀਕਾ ਦੇ ਸਿਹਤ ਤੇ ਮਨੁੱਖੀ ਸੇਵਾਵਾਂ ਬਾਰੇ ਸਕੱਤਰ ਅਲੈਕਸ ਅਜ਼ਾਰ ਨੇ ਕਿਹਾ ਕਿ ਕਰੋਨਾਵਾਇਰਸ ਦੇ ਇਲਾਜ ਲਈ ਪਹਿਲੀ ਵੈਕਸੀਨ ਤਿਆਰ ਕਰਨ ਦੀ ਬਜਾਇ ਜ਼ਿਆਦਾ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਵੈਕਸੀਨ ਤਿਆਰ ਕਰਨਾ ਹੈ। ਸ੍ਰੀ ਅਜ਼ਾਰ ਵੱਲੋਂ ਤਾਇਵਾਨ ਦੇ ਦੌਰੇ ਮੌਕੇ ਏਬੀਸੀ ਵੱਲੋਂ ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਰੂਸ ਵੱਲੋਂ ਕਰੋਨਾਵਾਇਰਸ ਖ਼ਿਲਾਫ਼ ਪਹਿਲੀ ਵੈਕਸੀਨ ਤਿਆਰ ਕਰਨ ਵਾਲਾ ਪਹਿਲਾ ਮੁਲਕ ਬਣਨ ਸਬੰਧੀ ਐਲਾਨ ਕਰਨ ਬਾਰੇ ਉਨ੍ਹਾਂ ਦਾ ਕੀ ਖਿਆਲ ਹੈ? ਇਸ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ,‘ਵੈਕਸੀਨ ਦੇ ਸੁਰੱਖਿਅਤ ਤੇ ਇਸ ਦੇ ਪ੍ਰਭਾਵਸ਼ਾਲੀ ਹੋਣ ਸਬੰਧੀ ਸਪੱਸ਼ਟ ਅੰਕੜੇ ਹੋਣੇ ਵੱਧ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ‘ਅਪਰੇਸ਼ਨ ਰੈਪ ਸਪੀਡ’ ਮੁਹਿੰਮ  ਤਹਿਤ ਛੇ ਵੈਕਸੀਨਾਂ ’ਤੇ ਕੰਮ ਚੱਲ ਰਿਹਾ ਹੈ।ਇਸ ਦੌਰਾਨ ਵਾਈ੍ਹਟ ਹਾਊਸ ਦੀ ਕਾਊਂਸਲਰ ਕੇਲਯਾਨ ਕੌਨਵੇ ਨੇ ਰੂਸ ਵੱਲੋਂ ਕੋਵਿਡ- 19 ਵੈਕਸੀਨ ਤਿਆਰ ਕਰਨ ਸਬੰਧੀ ਵਰਤੀ ਗਈ ਟੈਸਟਿੰਗ ਪ੍ਰਣਾਲੀ ’ਤੇ ਵੀ ਖਦਸ਼ਾ ਜ਼ਾਹਰ ਕੀਤਾ।  

 

ਆਂਧਰਾ ਪ੍ਰਦੇਸ਼ ਦੇ ਹੋਟਲ ਵਿਚ ਭਿਆਨਕ ਅੱਗ

ਕੋਵਿਡ-19 ਸੈਂਟਰ ’ਚ ਬਦਲੇ ਹੋਟਲ ਨੂੰ ਲੱਗੀ ਅੱਗ ਚ 10 ਮਰੀਜ਼ਾਂ ਦੀ ਮੌਤ

ਜਾਂਚ ਦੇ ਹੁਕਮ, ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 50-50 ਲੱਖ ਦੇਣ ਦਾ ਐਲਾਨ

ਵਿਜੈਵਾੜਾ, ਅਗਸਤ 2020 -(ਏਜੰਸੀ)- ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਦੇ ਕੋਵਿਡ-19 ਕੇਅਰ ਸੈਂਟਰ ਵਿੱਚ ਬਦਲੇ ਗਏ ਹੋਟਲ ਵਿਚ ਅੱਗ ਲੱਗਣ ਕਾਰਨ 10 ਮਰੀਜ਼ਾਂ ਦੀ ਮੌਤ ਹੋ ਗਈ। ਕ੍ਰਿਸ਼ਨਾ ਦੇ ਜ਼ਿਲ੍ਹਾ ਕੁਲੈਕਟਰ ਐੱਮਡੀ ਇਮਤਿਆਜ਼ ਨੇ ਕਿਹਾ, “ਅਸੀਂ ਸੱਤ ਲਾਸ਼ਾਂ ਬਰਾਮਦ ਕੀਤੀਆਂ ਹਨ। ਇਕ ਨਿੱਜੀ ਹਸਪਤਾਲ ਇਸ ਹੋਟਲ ਦੀ ਵਰਤੋਂ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਕਰਦਾ ਹੈ ਤੇ ਇਸ ਨੂੰ ਅੱਜ ਸਵੇਰੇ ਅੱਗ ਲੱਗੀ। ਬਚਾਅ ਮੁਹਿੰਮ ਚੱਲ ਰਹੀ ਹੈ।” ਵਿਜੇਵਾੜਾ ਪੁਲੀਸ ਕਮਿਸ਼ਨਰ ਬੀ. ਸ੍ਰੀਨਿਵਾਸੁਲੂ ਨੇ ਦੱਸਿਆ ਕਿ 20 ਮਰੀਜ਼ਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਹੈ।

ਹੋਟਲ ਵਿੱਚ 40 ਜਣੇ ਸਨ ਤੇ 30 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ ਤੇ ਉਥੇ ਹਸਪਤਾਲ ਦੇ ਦਸ ਕਰਮਚਾਰੀ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਫਿਲਹਾਲ ਅੱਗ ਲੱਗਣ ਦਾ ਕਾਰਨ ਸਾਰਟ ਸਰਕਟ ਨੂੰ ਮੰਨਿਆ ਜਾ ਰਿਹਾ ਹੈ ਤੇ ਅੱਗ ਲੱਗਣ ਬਾਅਦ ਉਥੇ ਭਗਦੜ ਮੱਚ ਗਈ ਸੀ। ਰਾਜ ਦੇ ਮੁੱਖ ਮੰਤਰੀ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ। ਇਸ ਦੇ ਨਾਲ ਸਰਕਾਰ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। 

ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਬਾਅਦ ਮੋਦੀ ਨੇ ਕਿਹਾ ਸਦੀਆਂ ਦੀ ਉਡੀਕ ਖ਼ਤਮ ਹੋਈ

ਅਯੁੱਧਿਆ, ਅਗਸਤ 2020-(ਏਜੰਸੀ ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਿਹਾ ਕਿ ਸਦੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਇਹ ਉਨ੍ਹਾਂ ਦੀ ਚੰਗੇ ਕਰਮ ਹਨ ਕਿ ਸ੍ਰੀ ਰਾਮ ਜਨਮ ਭੂਮੀ ਟਰਸਟ ਨੇ ਉਨ੍ਹਾਂ ਨੂੰ ਮੰਦਰ ਦੀ ਉਸਾਰੀ ਲਈ ਕੀਤੀ ਜਾ ਰਹੀ ਪੂਜਾ ਲਈ ਸੱਦਾ ਦਿੱਤਾ। ਅੱਜ ਪੂਰਾ ਦੇਸ਼ ਰਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਟੈਂਟ ਦੇ ਹੇਠ ਰਹੇ ਰਾਮਲੱਲਾ ਲਈ ਹੁਣ ਵਿਸ਼ਾਲ ਮੰਤਰ ਬਣੇਗਾ। ਆਜ਼ਾਦੀ ਅੰਦੋਲਨ ਵਾਂਗ ਰਾਮ ਮੰਦਰ ਅੰਦੋਲਨ ਚੱਲਿਆ। ਉਹ 130 ਕਰੋੜ ਭਾਰਤੀਆਂ ਨੂੰ ਨਮਨ ਕਰਦੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਅੱਜ ਬਾਅਦ ਦੁਪਹਿਰ 12:44 ਵਜੇ ‘ਭੂਮੀ ਪੂਜਨ’ ਦੇ ‘ਮਹੂਰਤ’ ਅਨੁਸਾਰ ਅਯੁੱਧਿਆ ਵਿਚ ਵਿਸ਼ਾਲ ਰਾਮ ਮੰਦਰ ਦੀ ਨੀਂਹ ਰੱਖੀ। ਇਸ ਮੌਕੇ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਯੋਗ ਗੁਰੂ ਰਾਮਦੇਵ ਵਰਗੇ ਕਈ ਹਸਤੀਆਂ ਮੌਜੂਦ ਸਨ। ਇਥੇ ਪੁੱਜਣ ਵੇਲੇ ਸ੍ਰੀ ਮੋਦੀ ਨੇ ਸਭ ਤੋਂ ਪਹਿਲਾਂ 10ਵੀਂ ਸਦੀ ਦੇ ਹਨੂਮਾਨ ਗੜ੍ਹੀ ਮੰਦਿਰ ਵਿਖੇ ਪੂਜਾ ਕੀਤੀ ਤੇ ਮੰਤਰ ਦੀ ਪਰਿਕਰਮਾ 'ਕੀਤੀ। ਇਸ ਮੌਕੇ ਮੰਦਿਰ ਦੇ ਮੁੱਖ ਪੁਜਾਰੀ ਗੱਦੀਨਸ਼ੀਨ ਪ੍ਰੇਮਦਾਸ ਮਹਾਰਾਜ ਨੇ ਪ੍ਰਧਾਨ ਮੰਤਰੀ ਨੂੰ ਚਾਂਦੀ ਦਾ 'ਮੁਕਤ' ਭੇਟ ਕੀਤਾ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦਾ ਇਹ ਇਤਿਹਾਸਕ ਪਲ਼ ਯੁਗਾਂ-ਯੁਗਾਂ ਤਕ ਭਾਰਤ ਦੀ ਕੀਰਤੀ ਦਾ ਝੰਡਾ ਲਹਿਰਾਏਗਾ। ਅੱਜ ਦਾ ਇਹ ਦਿਨ ਕਰੋੜਾਂ ਰਾਮ ਭਗਤਾਂ ਦੇ ਸੰਕਲਪ ਦੀ ਸਚਾਈ ਦਾ ਪ੍ਰਮਾਣ ਹੈ। ਅੱਜ ਦਾ ਇਹ ਦਿਨ ਸਤਯ, ਅਹਿੰਸਾ, ਆਸਥਾ ਤੇ ਬਲੀਦਾਨ ਨੂੰ ਨਿਆ ਪ੍ਰਿਅ ਭਾਰਤ ਦੀ ਇਕ ਅਨੁਪਮ ਭੇਟ ਹੈ। ਭੂਮੀ ਪੂਜਨ ਦਾ ਇਹ ਪ੍ਰੋਗਰਾਮ ਕਈ ਮਰਿਆਦਾ ਵਿਚਕਾਰ ਹੋ ਰਿਹਾ ਹੈ। ਸ਼੍ਰੀ ਰਾਮ ਦੇ ਕੰਮ 'ਚ ਮਰਿਆਦਾ ਦਾ ਅਨੁਭਵ ਅਸੀਂ ਉਦੋਂ ਵੀ ਕੀਤਾ ਸੀ, ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਆਪਣਾ ਇਤਿਹਾਸਕ ਫ਼ੈਸਲਾ ਸੁਣਾਇਆ ਸੀ। ਅਸੀਂ ਉਦੋਂ ਵੀ ਦੇਖਿਆ ਸੀ ਕਿਵੇਂ ਸਾਰੇ ਦੇਸ਼ਵਾਸੀਆਂ ਨੇ ਸ਼ਾਂਤੀ ਦੇ ਨਾਲ ਸਾਰਿਆਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਵਿਵਹਾਰ ਕੀਤਾ ਸੀ। ਅੱਜ ਵੀ ਅਸੀਂ ਹਰ ਪਾਸੇ ਉਹੀ ਮਰਿਆਦਾ ਦੇ ਰਹੇ ਹਾਂ। ਇਸ ਮੰਦਰ ਦੇ ਨਾਲ ਸਿਰਫ਼ ਨਵਾਂ ਇਤਿਹਾਸ ਹੀ ਨਹੀਂ ਸਿਰਜਿਆ ਜਾ ਰਿਹਾ ਬਲਕਿ ਇਤਿਹਾਸ ਖ਼ੁਦ ਨੂੰ ਦੁਹਰਾ ਵੀ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼੍ਰੀਰਾਮ ਸਾਡੀ ਆਸਥਾ ਦਾ ਪ੍ਰਤੀਕ ਬਣੇਗਾ। ਸਾਡੀ ਰਾਸ਼ਟਰੀ ਭਾਵਨਾ ਦਾ ਪ੍ਰਤੀਕ ਬਣੇਗਾ ਤੇ ਇਹ ਮੰਦਰ ਕਰੋੜਾਂ ਲੋਕਾਂ ਦੀ ਸਮੂਰਕ ਸੰਕਲਪ ਸ਼ਕਤੀ ਦਾ ਵੀ ਪ੍ਰਤੀਕ ਬਣੇਗਾ। ਇਹ ਮੰਦਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਸਥਾ ਸ਼ਰਧਾ ਤੇ ਸੰਕਲਪ ਦੀ ਪ੍ਰੇਰਣਾ ਦਿੰਦਾ ਰਹੇਗਾ। ਇਸ ਮੰਦਰ ਦੇ ਬਣਨ ਤੋਂ ਬਾਅਦ ਅਯੁੱਧਿਆ ਦੀ ਸਿਰਫ਼ ਖ਼ਿਆਤੀ ਹੀ ਨਹੀਂ ਵਧੇਗੀ, ਇਸ ਖੇਤਰ ਦਾ ਪੂਰਾ ਅਰਥ ਤੰਤਰ ਵੀ ਬਦਲ ਜਾਵੇਗਾ। ਇੱਥੇ ਹਰ ਖੇਤਰ 'ਚ ਨਵੇਂ ਅਵਸਰ ਬਣਨਗੇ। ਹਰ ਖੇਤਰ 'ਚ ਅਵਸਰ ਵਧਣਗੇ। ਸੋਚੋ ਪੂਰੀ ਦੁਨੀਆ ਤੋਂ ਲੋਕ ਇੱਥੇ ਆਉਣਗੇ। ਪੂਰੀ ਦੁਨੀਆ ਪ੍ਰਭੂ ਰਾਮ ਤੇ ਮਾਤਾ ਜਨਕੀ ਦਾ ਦਰਸ਼ਨ ਕਰਨ ਆਵੇਗੀ। ਰਾਮ ਮੰਦਰ ਦੇ ਨਿਰਮਾਣ ਦੀ ਪ੍ਰਕਿਰਿਆ ਦੇਸ਼ ਨੂੰ ਜੋੜੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਦੀਆਂ ਤੋਂ ਚੱਲ ਰਹੇ ਟੁੱਟਣ ਤੇ ਉੱਠਣ ਦੇ ਕ੍ਰਮ ਤੋਂ ਰਾਮ ਜਨਮ ਭੂਮੀ ਅੱਜ ਮੁਕਤ ਹੋਈ ਹੈ। ਰਾਮ ਮੰਦ ਲਈ ਕਈ ਸਦੀਆਂ ਤਕ ਕਈ ਪੀੜ੍ਹੀਆਂ ਨੇ ਸੰਘਰਸ਼ ਕੀਤਾ। ਨੀਂਹ ਦੀ ਤਰ੍ਹਾਂ ਜਿਨ੍ਹਾਂ ਤਪੱਸਿਆ ਰਾਮ ਮੰਦਰ 'ਚ ਗੜ੍ਹੀ ਹੈ ਉਨ੍ਹਾਂ ਨੂੰ ਦੇਸ਼ਾਂ ਵਾਸੀਆਂ ਵੱਲੋਂ ਨਮਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਸੰਬੋਧਨ ਜੈ ਸੀਆ ਰਾਮ ਦੇ ਨਾਲ ਆਰੰਭ ਕੀਤਾ। ਅੱਜ ਇਸ ਜੈਘੋਸ਼ ਦੀ ਗੂੰਜ ਪੂਰੇ ਵਿਸ਼ਵ 'ਚ ਹੈ। ਸਾਰੇ ਦੇਸ਼ ਵਾਸੀਆਂ, ਭਾਰਤ ਭਗਤਾਂ ਨੂੰ ਤੇ ਰਾਮ ਭਗਤਾਂ ਨੂੰ ਕੋਟੀ-ਕੋਟਿਨ ਵਧਾਈ। ਇਹ ਮੇਰੀ ਖੁਸ਼ਕਿਸਮਤੀ ਹੈ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਮੈਨੂੰ ਇਸ ਇਤਿਹਾਸਕ ਪਲ਼ ਦਾ ਗਵਾਹ ਬਣਨ ਦਾ ਮੌਕਾ ਦਿੱਤਾ। ਆਉਣਾ ਬੜਾ ਸੁਭਾਵਿਕ ਸੀ ਕਿਉਂਕਿ ਰਾਮ ਕਾਜ ਕੀਨ ਬਿਨ ਮੋਹਿ ਕਹਾਂ ਵਿਸ਼ਰਾਮ। ਭਾਰਤ ਅੱਜ ਭਗਵਾਨ ਭਾਸਕਰ ਸਾਹਮਣੇ ਸਰਯੂ ਕਿਨਾਰੇ ਇਕ ਨਵਾਂ ਅਧਿਆਏ ਦੀ ਰਚਨਾ ਕਰ ਰਿਹਾ ਹੈ। ਅੱਜ ਪੂਰਾ ਭਾਰਤ ਰਾਮਣੀ ਹੈ। ਹਰ ਮਨ ਦੀਪਮਈ ਹੈ। ਪੂਰਾ ਦੇਸ਼ ਰੋਮਾਂਚਿਤ ਹੈ। ਹਰਮਨ ਦੀਪ 'ਚ ਹੈ। ਸਦੀਆਂ ਦਾ ਇੰਤਜ਼ਾਰ ਸਮਾਪਤ ਹੋ ਗਿਆ ਹੈ। ਅੱਜ ਪੂਰਾ ਭਾਰਤ ਭਾਵੁਕ। ਸਦੀਆਂ ਦਾ ਇੰਤਜ਼ਾਰ ਅੱਜ ਖ਼ਤਮ।

ਜਿਸ ਆਤਮ ਭਾਨ ਦੀ ਜ਼ਰੂਰਤ ਸੀ, ਉਸ ਦਾ ਸ਼ੁੱਭ ਆਰੰਭ ਅੱਜ ਹੋਇਆ : ਭਾਗਵਤ

ਸੰਘ ਮੁਖੀ ਮੋਹਨ ਭਾਗਤਵ ਭੂਮੀ ਪੂਜਨ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਦੀਆਂ ਦੀ ਆਸ ਦੀ ਲਹਿਰ ਹੈ। ਆਨੰਦ ਦਾ ਛਿਣ ਹੈ, ਕਈ ਤਰ੍ਹਾਂ ਦਾ ਆਨੰਦ ਹੈ। ਇਕ ਸੰਕਲਪ ਲਿਆ ਸੀ ਪਰ ਮੈਨੂੰ ਯਾਦ ਹੈ ਉਦੋਂ ਕਿ ਸਾਡੇ ਸੰਘ ਦੇ ਸਰਸੰਘਚਾਲਕ ਬਾਲਾ ਸਾਹਬ ਦੇਵਰਸ ਜੀ ਨੇ ਇਹ ਗੱਲ ਸਾਨੂੰ ਸਾਰਿਆਂ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਚੇਤੇ ਕਰਵਾਈ ਸੀ। ਕਈ ਲੋਕਾਂ ਨੇ ਬਲੀਦਾਨ ਦਿੱਤੇ ਹਨ ਤੇ ਸੂਖਮ ਰੂਪ 'ਚ ਇੱਥੇ ਮੌਜੂਦ ਹਨ। ਅਜਿਹੇ ਵੀ ਹਨ ਜਿਹੜੇ ਇੱਥੇ ਆ ਨਹੀਂ ਸਕਦੇ। ਅਡਵਾਨੀ ਜੀ ਆਪਣੇ ਘਰ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋਣਗੇ। ਪੂਰੇ ਦੇਸ਼ ਵਿਚ ਆਨੰਦ ਦੀ ਲਹਿਰ ਹੈ। ਸਦੀਆਂ ਦੀ ਆਸ ਪੂਰੀ ਹੋਣ ਦਾ ਆਨੰਦ ਹੈ। ਸਭ ਤੋਂ ਵੱਡਾ ਆਨੰਦ ਹੈ। ਭਾਰਤ ਨੂੰ ਆਤਮਨਿਰਭਰ ਬਣਾਉਣ ਲਈ ਜਿਸ ਆਤਮ ਵਿਸ਼ਵਾਸ ਦੀ ਜ਼ਰੂਰਤ ਸੀ, ਜਿਸ ਆਤਮ ਭਾਨ ਦੀ ਜ਼ਰੂਰਤ ਸੀ, ਉਸ ਦਾ ਸ਼ੁੱਭ ਆਰੰਭ ਅੱਜ ਹੋ ਰਿਹਾ ਹੈ।

ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਝੀਂਡਾ ਧੜੇ ਨੇ ਜਸਬੀਰ ਸਿੰਘ ਨੂੰ ਬਣਾਇਆ ਉਮੀਦਵਾਰ

 

ਕੈਥਲ , ਜੁਲਾਈ 2020-(ਏਜੰਸੀ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੀਆਂ 13 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਝੀਂਡਾ ਧੜੇ ਨੇ ਪ੍ਰਧਾਨ ਦੇ ਅਹੁਦੇ ਲਈ ਜਸਬੀਰ ਸਿੰਘ ਖ਼ਾਲਸਾ ਨੂੰ ਉਮੀਦਵਾਰ ਬਣਾਇਆ ਹੈ। ਅੰਬਾਲਾ ਰੋਡ 'ਤੇ ਹੋਈ ਮੀਟਿੰਗ 'ਚ ਕਮੇਟੀ ਦੇ 36 ਮੈਂਬਰਾਂ 'ਚੋਂ 20 ਮੈਂਬਰਾਂ ਨੇ ਹਿੱਸਾ ਲਿਆ। ਤਿੰਨ ਤੋਂ ਚਾਰ ਹੋਰ ਮੈਂਬਰਾਂ ਦੀ ਵੀ ਹਮਾਇਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਸਾਲ ਫਰਵਰੀ ਮਹੀਨੇ 'ਚ ਸਿਹਤ ਕਾਰਨਾਂ ਕਰ ਕੇ ਜਗਦੀਸ਼ ਸਿੰਘ ਝੀਂਡਾ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ, ਜਿਸ ਤੋਂ ਬਾਅਦ ਇਹ ਅਹੁਦਾ ਖ਼ਾਲੀ ਸੀ। 13 ਜੁਲਾਈ ਨੂੰ ਕਮੇਟੀ ਦੇ ਕੁਝ ਮੈਂਬਰਾਂ ਨੇ ਕਮੇਟੀ ਦੇ ਸੂਬਾਈ ਦਫ਼ਤਰ 'ਚ ਬੈਠਕ ਕਰਦਿਆਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਸੀ। ਹਾਲਾਂਕਿ ਝੀਂਡਾ ਗਰੁੱਪ ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕਰਦਿਆਂ ਧੱਕੇ ਨਾਲ ਕਾਰਜਕਾਰੀ ਪ੍ਰਧਾਨ ਬਣਨ ਦੀ ਗੱਲ ਕਹੀ। ਝੀਂਡਾ ਨੇ ਕਿਹਾ ਕਿ ਕਮੇਟੀ ਦੇ ਨਵੇਂ ਪ੍ਰਧਾਨ ਲਈ ਚੋਣ 13 ਅਗਸਤ ਨੂੰ ਹੋਣੀ ਹੈ ਤੇ ਚੋਣਾਂ ਹਰ ਹਾਲ 'ਚ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀ ਸੋਚ ਜਬਰਦਸਤੀ ਕਮੇਟੀ 'ਤੇ ਕਬਜ਼ਾ ਕਰਨ ਦੀ ਹੈ। ਅਜਿਹੇ ਲੋਕ ਤਾਨਾਸ਼ਾਹੀ ਕਰਨਗੇ, ਜੋ ਉਹ ਹੋਣ ਨਹੀਂ ਦੇਣਗੇ।

ਚੁਹਾਣਕੇ ਖੁਰਦ ਦੇ ਕਿਸਾਨ ਦੀ ਅੱਗ ਦੀ ਲਪੇਟ ਚ ਆਉਣ ਕਾਰਨ ਮੱਕੀ ਦੀ ਫਸਲ ਹੋਈ ਬਰਬਾਦ ।

ਜੇਕਰ ਇੱਕ ਹਫ਼ਤੇ ਅੰਦਰ ਕਾਰਵਾਈ  ਨਾ ਹੋਈ ਤਾਂ ਮਹਿਲ ਕਲਾਂ ਮੇਨ ਹਾਈਵੇ ਕੀਤਾ ਜਾਵੇਗਾ ਜਾਮ -ਪੀੜਤ ਕਿਸਾਨ ਗੁਰਪ੍ਰੀਤ ਸਿੰਘ 

ਮਹਿਲ ਕਲਾਂ /ਬਰਨਾਲਾ- ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਚੁਹਾਣਕੇ ਖੁਰਦ ਦੇ ਕਿਸਾਨ  ਗੁਰਪ੍ਰੀਤ ਸਿੰਘ ਪੁੱਤਰ ਹਿੰਮਤ ਸਿੰਘ ਨੇ ਆਪਣੀ ਦੋ ਏਕੜ ਮੱਕੀ ਦੀ ਫ਼ਸਲ ਆਪਣੇ ਖੇਤ ਦੇ ਗੁਆਂਢੀ ਕਿਸਾਨ ਵੱਲੋਂ ਕਣਕ ਦੀ ਨਾੜ ਨੂੰ ਲਗਾਈ ਅੱਗ ਨਾਲ ਸੜਨ ਦੇ ਦੋਸ਼ ਲਗਾਏ ਹਨ ।ਇਸ ਸਬੰਧੀ ਪੱਤਰਕਾਰਾਂ ਨੂੰ ਆਪਣਾ ਤਸਦੀਕ ਸ਼ੁਦਾ ਹਲਫ਼ੀਆ ਬਿਆਨ ਦਿੰਦਿਆਂ ਹੋਇਆ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਖੇਤ ਵਿੱਚ ਪਾਣੀ ਦੀ ਬੱਚਤ ਤੇ ਹੋਰਨਾਂ ਬੱਚਤਾਂ ਨੂੰ ਦੇਖਦੇ ਹੋਏ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੀਆਂ ਖੇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਏਕੜ ਦੇ ਕਰੀਬ ਦੀ ਫਸਲ ਦੀ ਬਿਜਾਈ ਕੀਤੀ ਸੀ ।ਪਰ ਮਿਤੀ  9/5/2020 ਨੂੰ   ਮੇਰੇ ਖੇਤ ਦੇ ਗੁਆਂਢੀ ਕਿਸਾਨ ਪਵਿੱਤਰ ਸਿੰਘ ਪੁੱਤਰ ਸ਼ੇਰ ਸਿੰਘ ਅਤੇ ਉਸ ਦੇ ਲੜਕੇ ਅਵਤਾਰ ਸਿੰਘ,  ਮੁਖਤਿਆਰ ਸਿੰਘ ਅਤੇ ਜਗਤਾਰ ਸਿੰਘ ਨੇ ਰਲ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਆਪਣੇ ਖੇਤ ਵਿੱਚ 20v ਏਕੜ ਦੇ ਕਰੀਬ ਕਣਕ ਦੇ ਨਾੜ ਨੂੰ ਅੱਗ ਲਗਾ ਦਿੱਤੀ ।ਜਿਸ ਦੀਆਂ ਲਪਟਾਂ ਦੀ ਲਪੇਟ ਵਿੱਚ ਮੇਰੀ ਮੱਕੀ ਦੀ ਫ਼ਸਲ ਆਉਣ ਨਾਲ ਸਾਰੀ ਫਸਲ ਸੜ ਕੇ ਸੁਆਹ ਹੋ ਗਈ।ਜਿਸ ਸਬੰਧੀ ਮੈਂ ਤੁਰੰਤ ਖੁਦ ਆਪ ਜਾ ਕੇ ਥਾਣਾ ਮਹਿਲ ਕਲਾਂ ਦੀ ਪੁਲਿਸ ਨੂੰ ਆਪਣੇ ਖੇਤ ਲਿਆ ਕੇ  ਸਥਿਤੀ ਨੂੰ ਜਾਣੂੰ ਕਰਵਾ ਦਿੱਤਾ ਸੀ ਅਤੇ ਥਾਣੇ ਵਿੱਚ ਦਰਖਾਸਤ ਦੇ ਦਿੱਤੀ ਸੀ । ਪਰ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ । ਉਨ੍ਹਾਂ ਦੱਸਿਆ ਕਿ ਉਕਤ ਗੁਆਂਢੀ ਕਿਸਾਨਾਂ ਨੇ ਮੱਕੀ ਦੀ ਸੜੀ ਫਸਲ ਦੇ ਸਬੂਤ ਮਿਟਾਉਣ ਲਈ ਜ਼ਮੀਨ ਵਿੱਚ ਕੰਪਿਊਟਰ ਕਰਾਹ ਲਗਾ ਦਿੱਤਾ ਹੈ । ਪਰ ਮੇਰੇ ਕੋਲ ਉਕਤ ਘਟਨਾ ਦੇ ਸਾਰੇ ਸਬੂਤ ਮੌਜੂਦ ਹਨ । ਪੀੜਤ ਗੁਰਮੀਤ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਮੱਚੀ ਹੋਈ ਮੱਕੀ ਦੀ ਫ਼ਸਲ ਦਾ ਜਾਇਜ਼ਾ ਲਿਆ ਅਤੇ 18.5.2020 ਨੂੰ ਆਪਣੇ ਵਿਭਾਗ ਬਰਨਾਲਾ ਵਿਖੇ ਮੇਰੇ ਹੱਕ ਵਿੱਚ ਰਿਪੋਰਟ ਬਣਾ ਕੇ ਭੇਜ ਦਿੱਤੀ ਸੀ । ਪਰ ਫਿਰ ਵੀ ਮੇਰੀ ਸ਼ਿਕਾਇਤ ਤੇ ਕਾਰਵਾਈ ਪੁਲਿਸ ਕਿਉਂ ਨਹੀਂ ਕਰ ਰਹੀ ? 

ਉਨ੍ਹਾਂ ਦੱਸਿਆ ਕਿ ਮਾਨਯੋਗ ਐਸਐਸਪੀ ਬਰਨਾਲਾ ਸੰਦੀਪ ਗੋਇਲ ਤੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੈਂ ਇੱਕ ਗਰੀਬ ਕਿਸਾਨ ਹਾਂ ਡਰਾਈਵਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹਾਂ । ਇਸ ਲਈ ਮੈਨੂੰ ਇਨਸਾਫ ਦਿੱਤਾ ਜਾਵੇ ।ਕਿਸਾਨ ਗੁਰਮੀਤ ਸਿੰਘ ਨੇ ਚਿਤਾਵਨੀ ਭਰੀ ਸੁਰ ਵਿਚ ਕਿਹਾ ਕਿ ਅਗਰ ਮੈਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਇਨਸਾਫ ਨਾ ਮਿਲਿਆ ਤਾਂ ਉਹ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਮਹਿਲ ਕਲਾਂ ਮੇਨ ਰੋਡ ਜਾਮ ਕੀਤਾ ਜਾਵੇਗਾ । 

 *ਕੀ ਕਹਿੰਦੇ ਨੇ ਦੂਸਰੇ ਕਿਸਾਨ -* 

ਇਸ ਸਬੰਧੀ ਜਦੋਂ ਅੱਗ ਲਗਾਉਣ ਵਾਲੇ ਕਿਸਾਨ ਪਵਿੱਤਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਗੁਰਪ੍ਰੀਤ ਸਿੰਘ ਝੂਠ ਬੋਲ  ਰਿਹਾ ਹੈ। ਇਸ ਨੇ ਜਾਣ ਬੁੱਝ ਕੇ  ਕੀਟਨਾਸ਼ਕ ਦਵਾਈ (ਰਾਊਂਡਅੱਪ) ਕੱਖ ਮਾਰਨ ਵਾਲੀ ਦਾ ਸੜਕਾਂ ਕਰਕੇ ਆਪਣੀ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ ।  

 *ਕੀ ਕਹਿੰਦੇ ਨੇ ਖੇਤੀਬਾੜੀ ਅਫ਼ਸਰ*- ਇਸ ਮਾਮਲੇ ਸਬੰਧੀ ਖੇਤੀਬਾੜੀ ਦਫ਼ਤਰ ਮਹਿਲ ਕਲਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਉਕਤ ਕਿਸਾਨ ਦੀ ਫਸਲ ਨੂੰ ਨੁਕਸਾਨ ਜ਼ਰੂਰ ਹੋਇਆ ਹੈ । ਇਸ ਸਬੰਧੀ ਅਸੀਂ ਰਿਪੋਰਟ ਬਣਵਾ ਕੇ ਆਪਣੇ ਵਿਭਾਗ ਨੂੰ ਬਰਨਾਲਾ ਵਿਖੇ ਭੇਜ ਦਿੱਤੀ ਹੈ । 

 *ਕੀ ਕਹਿਣਾ ਪੁਲਿਸ  ਦਾ* 

ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਸਾਡੇ ਕੋਲ ਦਰਖਾਸਤ ਆਈ ਹੋਈ ਹੈ।  ਜਿਸ ਦੀ ਅਸੀਂ ਪੜਤਾਲ ਕਰ ਰਹੇ ਹਾਂ । ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਐਸ਼ਵਰਿਆ ਰਾਏ ਬਚਨ ਤੇ ਅਰਾਧਿਆ ਹਸਪਤਾਲ ਦਾਖ਼ਲ 

5 ਦਿਨ ਪਹਿਲਾਂ ਹੋਇਆ ਸੀ ਕੋਰੋਨਾ

ਮੁੰਬਈ, ਜੂਨ   2020-(ਏਜੰਸੀ )   ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਧੀ ਅਰਾਧਿਆ ਨੂੰ ਵੀ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਇਹਨਾਂ ਦੋਵਾਂ ਦੀ ਐਤਵਾਰ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਉਨ੍ਹਾਂ ਦੋਵਾਂ ਨੂੰ ਹੋਮ ਕੁਆਰੰਟੀਨ ਕੀਤਾ ਗਿਆ ਸੀ। ਅੱਜ ਅਚਾਨਕ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸ਼ਨਿਚਰਵਾਰ ਦੇਰ ਰਾਤ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਕੋਰੋਨਾ ਵਾਇਰਸ ਕਾਰਨ ਪਾਜ਼ੇਟਿਵ ਹੋਣ ਮਗਰੋਂ ਨਾਨਾਵਤੀ ਹਸਪਤਾਲ 'ਚ ਦਾਖ਼ਲ ਕਰਵਾਏ ਗਏ ਸਨ।  

 

 

ਫਿਲਮੀ ਅਦਾਕਾਰਾ ਤੇ ਮਾਡਲ ਦਿਵਿਆ ਚੌਕਸੇ ਹਾਰੀ ਕੈਂਸਰ ਨਾਲ ਜੰਗ, ਨਿੱਕੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

ਮੁੰਬਈ , ਜੁਲਾਈ 2020 -(ਏਜੰਸੀ)-  ਐਕਟਰਸ ਅਤੇ ਮਾਡਲ ਦਿਵਿਆ ਚੌਕਸੇ ਨਹੀਂ ਰਹੀ। ਬੀਤੇ ਦਿਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸੀ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਥੈਰੇਪੀ ਚੱਲ ਰਹੀ ਸੀ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਰਹਿਣ ਵਾਲੀ ਦਿਵਿਆ ਆਈਐੱਮਸੀ ਮਿਸ ਇੰਡੀਆ ਯੂਨੀਵਰਸ ਦੀ ਉਮੀਦਵਾਰ ਰਹਿ ਚੁੱਕੀ ਸੀ। ਉਨ੍ਹਾਂ ਕਈ ਐਡ ਫਿਲਮਾਂ 'ਚ ਕੰਮ ਕੀਤਾ। ਫਿਲਮੀ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਫਿਲਮ 'ਹੈ ਆਪਣਾ ਦਿਲ ਅਵਾਰਾ' ਤੋਂ ਕੀਤੀ ਸੀ। ਉਨ੍ਹਾਂ ਇਸ 'ਚ 'ਸਾਨਿਆ ਦਲਵਾਨੀ' ਦਾ ਕਿਰਦਾਰ ਨਿਭਾਇਆ ਸੀ। ਦਿਵਿਆ ਦੀ ਭੈਣ ਸੌਮਿਆ ਨੇ ਫੇਸਬੁੱਕ 'ਤੇ ਪੋਸਟ ਕਰ ਕੇ ਇਸ ਖ਼ਬਰ ਦੀ ਸੂਚਨਾ ਦਿੱਤੀ। ਉਨ੍ਹਾਂ ਲਿਖਿਆ ਕਿ ਮੇਰੀ ਭੈਣ ਦਿਵਿਆ ਚੌਕਸੇ ਦਾ ਕੈਂਸਰ ਕਾਰਨ ਬਹੁਤ ਛੋਟੀ ਉਮਰ 'ਚ ਦੇਹਾਂਤ ਹੋ ਗਿਆ ਹੈ। ਲੰਡਨ ਤੋਂ ਐਕਟਿੰਗ ਦਾ ਕੋਰਸ ਕੀਤਾ ਸੀ, ਉਹ ਇਕ ਬਹੁਤ ਚੰਗੀ ਮਾਡਲ ਵੀ ਸੀ, ਉਨ੍ਹਾਂ ਕਈ ਫਿਲਮਾਂ 'ਚ ਕੰਮ ਕੀਤਾ ਤੇ ਸੀਰੀਅਲ 'ਚ ਵੀ ਕੰਮ ਕੀਤਾ, ਗਾਇਕੀ 'ਚ ਵੀ ਉਨ੍ਹਾਂ ਨਾਂ ਕਮਾਇਆ ਤੇ ਅੱਜ ਉਹ ਸਾਨੂੰ ਇਸ ਤਰ੍ਹਾਂ ਛੱਡ ਕੇ ਚੱਲੀ ਗਈ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤ ਦੇਵੇ। ਦਿਵਿਆ ਦੀ ਦੋਸਤ ਨਿਹਾਰਿਕਾ ਰਾਏਜਾਦਾ ਨੇ ਵੀ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਲਿਖ ਕੇ ਦਿਵਿਆ ਦੀ ਮੌਤ ਦੀ ਪੁਸ਼ਟੀ ਕੀਤੀ।  

ਮੈਲਬੌਰਨ ਚ 6 ਹਫਤੇ ਦਾ ਲੌਕਡੋਉਨ

ਰੋਜ਼ਾਨਾ ਦੀਆਂ ਵਸਤੂਆਂ ਖਰੀਦਣ ਵਾਲਿਆ ਚ ਹਫੜਾ ਦਫੜੀ

ਮੈਲਬੌਰਨ, ਜੁਲਾਈ 2020 -( ਸੁਰਜੀਤ ਸਿੰਘ ਲੱਖਾਂ ਅਸਟ੍ਰੇਲੀਆ ) ਮੈਲਬੌਰਨ ਅਸਟ੍ਰੇਲੀਆ ਵਿੱਚ  ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਜਿਸ ਕਰਕੇ 6 ਹਫਤੇ ਦਾ ਲੌਕਡੋਉਨ ਕੀਤਾ  ਹੈ  ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿੱਚ ਲੋਕਾਂ 'ਚ ਵਾਇਰਸ ਦੀ ਵਾਪਸੀ ਦੇ ਡਰ ਵਜੋਂ ਭਾਰੀ ਮਾਤਰਾ ਵਿੱਚ ਫਿਰ ਤੋਂ ਖ਼ਰੀਦਾਰੀ ਕਰਨ ਦਾ ਹੜਕੰਪ ਮੱਚ ਗਿਆ ਹੈ। ਇੱਥੇ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਤੋਂ ਛੇ ਹਫ਼ਤਿਆਂ ਲਈ ਲੌਕਡਾਊਨ ਲਾਇਆ ਗਿਆ ਹੈ। ਜਿਸ ਤਹਿਤ ਸੜਕਾਂ ਤੇ ਆਵਾਜਾਈ ਨਾ ਮਾਤਰ ਰਹੀ  ਪਰ ਲੋਕਾਂ ਨੇ ਭਾਰੀ ਮਾਤਰਾ ਵਿਚ  ਰੋਜ਼ਾਨਾ ਵਰਤੋਂ ਵਾਲੇ ਸਮਾਨ ਦੀ ਖਰੀਦਦਾਰੀ ਕੀਤੀ । ਜ਼ਿਕਰਯੋਗ ਹੈ ਕਿ ਅਸਟ੍ਰੇਲੀਆ ਵਿੱਚ ਕਰੋਨਾ ਮਰੀਜ਼ਾਂ ਦੀ  ਕੁੱਲ ਗਿਣਤੀ 9549 ਹੈ। 7730 ਠੀਕ ਹੋ ਚੁੱਕੇ ਹਨ। 107 ਦੀ ਮੌਤ ਹੋ ਗਈ ਹੈ। 1712 ਹੁਣ ਤੱਕ ਐਕਟਿਵ ਹਨ।

ਹੁਣ ਵੀਜ਼ਾ ਮਿਆਦ ਤੋਂ ਵੱਧ ਸਮਾਂ ਕੈਨੇਡਾ 'ਚ ਰਹਿਣਾ ਪੈ ਸਕਦਾ ਭਾਰੀ, ਜਾਣੋ, ਲਾਗੂ ਨਵੇਂ ਨਿਯਮਾਂ ਬਾਰੇ

ਟੋਰਾਂਟੋ/ਕੈਨੇਡਾ, ਜੁਲਾਈ 2020 -(ਏਜੰਸੀ)- ਦੂਜੇ ਦੇਸ਼ਾਂ ਤੋਂ ਕੈਨੇਡਾ ਆਉਣ-ਜਾਣ ਵਾਲੇ ਲੋਕਾਂ ਲਈ ਕੈਨੇਡਾ ਸਰਕਾਰ ਨੇ ਘੇਰਾ ਵਧਾਉਂਦਿਆਂ ਇਸ ਨੂੰ ਹਵਾਈ ਮੁਸਾਫ਼ਰਾਂ 'ਤੇ ਵੀ ਲਾਗੂ ਕਰ ਦਿਤਾ ਹੈ। ਹੁਣ ਮਲਟੀਪਲ ਵੀਜ਼ਾ ਵਾਲੇ ਲੋਕ ਕੈਨੇਡਾ ਵਿਚ ਵੀਜ਼ਾ ਮਿਆਦ ਤੋਂ ਵੱਧ ਸਮਾਂ ਬਤੀਤ ਨਹੀਂ ਕਰ ਸਕਣਗੇ ਅਤੇ ਝੂਠ ਬੋਲਣ ਵਾਲਿਆਂ ਵਿਰੁੱਧ ਅਪਰਾਧਕ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਹ ਨਿਯਮ ਬੀਤੀ 25 ਜੂਨ ਤੋਂ ਲਾਗੂ ਹੋ ਗਏ ਹਨ ਜਿਨ੍ਹਾਂ ਤਹਿਤ ਕਮਰਸ਼ੀਅਲ ਏਅਰਲਾਈਨਜ਼ ਵਾਸਤੇ ਲਾਜ਼ਮੀ ਹੈ ਕਿ ਉਹ ਆਪਣੇ ਮੁਸਾਫ਼ਰਾਂ ਦੀ ਮੁਕੰਮਲ ਜਾਣਕਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਮੁਹੱਈਆ ਕਰਵਾਉਣ। ਇਸ ਤੋਂ ਪਹਿਲਾਂ ਸਿਰਫ਼ ਜ਼ਮੀਨੀ ਰਸਤੇ ਕੈਨੇਡਾ ਵਿਚ ਦਾਖ਼ਲ ਹੋਣ ਅਤੇ ਬਾਹਰ ਜਾਣ ਵਾਲਿਆਂ ਦੀ ਬਾਇਓਗ੍ਰਾਫ਼ਿਕ ਜਾਣਕਾਰੀ ਸੀ.ਬੀ.ਐਸ.ਏ. ਦੁਆਰਾ ਇਕੱਤਰ ਕੀਤੀ ਜਾ ਰਹੀ ਸੀ। ਤਾਜ਼ਾ ਘਟਨਾਕ੍ਰਮ ਤਹਿਤ ਹਵਾਈ ਰਸਤੇ ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਜਾਂ ਬਾਹਰ ਜਾਣ ਵਾਲਿਆਂ ਬਾਰੇ ਬੁਨਿਆਦੀ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕਰ ਦਿਤੀ ਗਈ ਹੈ।

ਭਾਰਤ ਖਿਲਾਫ਼ ਹਮਲਾਵਰ ਰੁਖ ਨਾਲ ਚੀਨ ਦਾ ਅਸਲ ਚਿਹਰਾ ਨੰਗਾ ਹੋਇਆ -ਟਰੰਪ

 

ਵਾਸ਼ਿੰਗਟਨ, ਜੁਲਾਈ 2020-(ਏਜੰਸੀ)-

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੰਨਣਾ ਹੈ ਕਿ ਭਾਰਤ ਅਤੇ ਖ਼ਿੱਤੇ ਦੇ ਹੋਰ ਮੁਲਕਾਂ ਖਿਲਾਫ਼ ਪੇਈਚਿੰਗ ਦੇ ਹਮਲਾਵਰ ਰੁਖ ਨਾਲ ਚੀਨ ਦੀ ਕਮਿਊਨਿਸਟ ਪਾਰਟੀ ਦਾ ‘ਅਸਲ ਚਿਹਰਾ’ ਨੰਗਾ ਹੋ ਗਿਆ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੇ ਮੈਕਨੇਨੀ ਨੇ ਕਿਹਾ ਕਿ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਕਾਰ ਪੂਰਬੀ ਲੱਦਾਖ ’ਚ ਹੋਈ ਹਿੰਸਕ ਝੜਪ ਮਗਰੋਂ ਅਮਰੀਕਾ ਵੱਲੋਂ ਹਾਲਾਤ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਕਈ ਸੰਸਦ ਮੈਂਬਰ ਵੀ ਅਸਲ ਕੰਟਰੋਲ ਰੇਖਾ ’ਤੇ ਚੀਨ ਦੇ ਰਵੱਈਏ ਨੂੰ ਲੈ ਕੇ ਫਿਕਰ ਜਤਾ ਚੁੱਕੇ ਹਨ।

ਪਾਕਿ ਨੇ ਖੋਲ੍ਹਿਆ ਕਰਤਾਰਪੁਰ ਲਾਂਘਾ, ਨਹੀਂ ਪੁੱਜਾ ਕੋਈ ਸ਼ਰਧਾਲੂ

ਲਾਹੌਰ ਜੂਨ   2020-(ਏਜੰਸੀ )   ਪਾਕਿਸਤਾਨ ਨੇ ਤਿੰਨ ਮਹੀਨਿਆਂ ਪਿੱਛੋਂ ਸੋਮਵਾਰ ਨੂੰ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ। ਇਹ ਲਾਂਘਾ ਕੋਰੋਨਾ ਵਾਇਰਸ (ਕੋਵਿਡ-19) ਕਾਰਨ ਆਰਜ਼ੀ ਤੌਰ 'ਤੇ ਬੰਦ ਕੀਤਾ ਗਿਆ ਸੀ। ਭਾਰਤ ਸਰਕਾਰ ਵੱਲੋਂ ਕੋਰੋਨਾ ਵਾਇਰਸ ਕਾਰਨ 16 ਮਾਰਚ ਨੂੰ ਕਰਤਾਰਪੁਰ ਲਾਂਘਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਇਵਾਕਿਊ ਟਰੱਸਟ ਪ੍ਰਰਾਪਰਟੀ ਬੋਰਡ ਦੇ ਡਿਪਟੀ ਡਾਇਰੈਕਟਰ ਇਮਰਾਨ ਖ਼ਾਨ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਭਾਰਤ ਦਾ ਕੋਈ ਵੀ ਸ਼ਰਧਾਲੂ ਕਰਤਾਰਪੁਰ ਸਾਹਿਬ ਨਹੀਂ ਪੁੱਜਾ। ਉਨ੍ਹਾਂ ਦੱਸਿਆ ਕਿ ਸਰੀਰਕ ਦੂਰੀ ਦੇ ਨਿਯਮ ਕਾਰਨ ਪਾਕਿਸਤਾਨ ਤੋਂ ਵੀ ਕੋਈ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਨਹੀਂ ਪੁੱਜਾ ਤੇ ਸਰਬੱਤ ਦੇ ਭਲੇ ਲਈ ਵਿਸ਼ੇਸ਼ ਅਰਦਾਸ ਕੀਤੀ ਗਈ।

ਇਸ ਤੋਂ ਪਹਿਲੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਾਰੇ ਸਿੱਖ ਸ਼ਰਧਾਲੂਆਂ ਲਈ 29 ਜੂਨ ਤੋਂ ਕਰਤਾਰਪੁਰ ਲਾਂਘਾ ਖੋਲ੍ਹ ਰਿਹਾ ਹੈ। ਭਾਰਤ ਸਰਕਾਰ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਪਿੱਛੋਂ ਹੀ ਕਰਤਾਰਪੁਰ ਲਾਂਘਾ ਖੋਲਿ੍ਹਆ ਜਾਵੇਗਾ। ਭਾਰਤ ਸਰਕਾਰ ਦੇ ਇਕ ਅਧਿਕਾਰੀ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟ ਕੀਤੀ ਸੀ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਤੋਂ ਪਹਿਲੇ ਪਾਕਿ ਨੇ ਇਕ ਹਫ਼ਤੇ ਦਾ ਵਕਫਾ ਵੀ ਨਹੀਂ ਰੱਖਿਆ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੋਵਾਂ ਦੇਸ਼ਾਂ ਦੀ ਰਜ਼ਾਮੰਦੀ ਨਾਲ ਕਰਤਾਰਪੁਰ ਲਾਂਘਾ ਖੋਲਿ੍ਹਆ ਗਿਆ ਸੀ ਜੋਕਿ ਭਾਰਤ ਦੇ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਨੂੰ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਲ ਜੋੜਦਾ ਹੈ। ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿਚ ਰਾਵੀ ਦਰਿਆ ਦੇ ਕਿਨਾਰੇ 'ਤੇ ਸਥਿਤ ਹੈ ਤੇ ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਬਤੀਤ ਕੀਤੇ ਸਨ। ਭਾਰਤ ਦੇ ਹਰ ਫਿਰਕੇ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਵੀਜ਼ਾ ਫ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ।

ਪਤਨੀ ਸਮੇਤ ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਭਿ੍ਸ਼ਟਾਚਾਰ ਦੇ ਦੋਸ਼ੀ

ਪੈਰਿਸ ਜੂਨ   2020-(ਏਜੰਸੀ )  ਪੈਰਿਸ ਦੀ ਇਕ ਅਦਾਲਤ ਨੇ ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਫਰਾਂਸਵਾ ਫਿਲੋਨ ਨੂੰ ਪਤਨੀ ਤੇ ਬੱਚਿਆਂ ਨੂੰ ਭੁਗਤਾਨ ਕਰਨ 'ਚ ਸਰਕਾਰੀ ਪੈਸੇ ਦਾ ਇਸਤੇਮਾਲ ਕਰਨ ਦਾ ਦੋਸ਼ੀ ਪਾਇਆ ਹੈ। ਉਨ੍ਹਾਂ ਦੋਵਾਂ ਨੇ ਜਿਹੜਾ ਕੰਮ ਕੀਤਾ ਹੀ ਨਹੀਂ, ਉਸ ਲਈ ਭੁਗਤਾਨ ਕੀਤਾ ਗਿਆ। 1998 ਤੋਂ ਇਸ ਕੰਮ ਰਾਹੀਂ ਪਰਿਵਾਰ ਨੇ 10 ਲੱਖ ਯੂਰੋ (ਅੱਠ ਕਰੋੜ 44 ਲੱਖ ਰੁਪਏ ਤੋਂ ਵੱਧ) ਦੀ ਕਮਾਈ ਕੀਤੀ। ਜੋੜੇ ਦੇ ਵਕੀਲ ਨੇ ਅਪੀਲ ਕਰਨ ਦਾ ਐਲਾਨ ਕੀਤਾ।

ਫਿਲੋਨ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ 'ਚੋਂ ਤਿੰਨ ਸਾਲ ਦੀ ਸਜ਼ਾ ਮੁਲਤਵੀ ਰਹੇਗੀ। ਇਸ ਤੋਂ ਇਲਾਵਾ ਤਿੰਨ ਲੱਖ 75 ਹਜ਼ਾਰ ਯੂਰੋ (ਤਿੰਨ ਕਰੋੜ 16 ਲੱਖ ਰੁਪਏ ਤੋਂ ਵੱਧ) ਦਾ ਜੁਰਮਾਨਾ ਕੀਤਾ ਗਿਆ ਹੈ। ਉਹ 10 ਸਾਲਾਂ ਤਕ ਚੋਣਾਂ ਨਹੀਂ ਲੜ ਸਕਣਗੇ। ਅਪੀਲ ਦੌਰਾਨ ਉਹ ਮੁਕਤ ਰਹਿਣਗੇ। ਉਨ੍ਹਾਂ ਦੀ ਪਤਨੀ ਪੈਨੇਲੋਪ ਫਿਲੋਨ ਨੂੰ ਸਹਿਯੋਗੀ ਦੇ ਤੌਰ 'ਤੇ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਨੂੰ ਤਿੰਨ ਸਾਲ ਮੁਲਤਵੀ ਕੈਦ ਦੀ ਸਜ਼ਾ ਤੇ ਓਨੀ ਹੀ ਰਕਮ ਦਾ ਜੁਰਮਾਨਾ ਕੀਤਾ ਗਿਆ ਹੈ।

2017 'ਚ ਦੇਸ਼ 'ਚ ਹੋਏ ਰਾਸ਼ਟਰਪਤੀ ਚੋਣਾਂ ਤੋਂ ਠੀਕ ਤਿੰਨ ਮਹੀਨੇ ਪਹਿਲਾਂ ਇਸ ਘੁਟਾਲੇ ਦਾ ਪਤਾ ਲੱਗਿਆ। ਫਿਲੋਨ ਰਾਸ਼ਟਰਪਤੀ ਅਹੁਦੇ ਦੀ ਦੌੜ ਦੀ ਅਗਲੀ ਕਤਾਰ 'ਚ ਸਨ। ਇਸ ਨਾਲ ਉਨ੍ਹਾਂ ਦੀ ਇੱਜ਼ਤ ਨੂੰ ਧੱਕਾ ਲੱਗਿਆ ਹੈ ਤੇ ਉਹ ਚੋਣਾਂ 'ਚ ਤੀਜੇ ਸਥਾਨ 'ਤੇ ਰਹੇ।

ਬਲਵਿੰਦਰ ਸਿੰਘ ਚਾਹਲ ਦੀ 'ਇਟਲੀ ਵਿਚ ਸਿੱਖ ਫ਼ੌਜੀ' ਕਿਤਾਬ ਦਾ ਅੰਗਰੇਜ਼ੀ ਐਡੀਸ਼ਨ ਜਾਰੀ

ਵੁਲਵਰਹੈਂਪਟਨ/ਇੰਗਲੈਂਡ, ਜੂਨ 2020 -(ਗਿਆਨੀ ਰਾਵਿਦਰਪਾਲ ਸਿੰਘ)-

ਯੂ. ਕੇ. ਦੇ ਸ਼ਹਿਰ ਵੁਲਵਰਹੈਂਪਟਨ 'ਚ ਰਹਿਣ ਵਾਲੇ ਲੇਖਕ ਬਲਵਿੰਦਰ ਸਿੰਘ ਚਾਹਲ ਦੀ ਦੂਸਰੀ ਸੰਸਾਰ ਜੰਗ ਦੌਰਾਨ ਇਟਲੀ 'ਚ ਬਰਤਾਨਵੀ ਭਾਰਤੀ ਫ਼ੌਜ ਵਲੋਂ ਲੜਨ ਵਾਲੇ ਫ਼ੌਜੀਆਂ 'ਤੇ ਆਧਾਰਿਤ 'ਇਟਲੀ ਵਿਚ ਸਿੱਖ ਫ਼ੌਜੀ' ਕਿਤਾਬ ਦਾ ਅੰਗਰੇਜ਼ੀ ਐਡੀਸ਼ਨ ਯੂ. ਕੇ. ਵਿਚ ਜਾਰੀ ਕੀਤਾ ਗਿਆ । ਯੂਰਪੀ ਪੰਜਾਬੀ ਸੱਥ ਯੂ. ਕੇ. ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਦੱਸਿਆ ਕਿ ਯੂਰਪੀ ਪੰਜਾਬੀ ਸੱਥ ਯੂ. ਕੇ., ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਗੁੱਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣਾ, ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸ਼ੈਫਫੀਲਡ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ । ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸੁਸ਼ਮਿੰਦਰਜੀਤ ਕੌਰ ਨੇ ਕਿਤਾਬ ਦਾ ਤਰਜਮਾ ਕੀਤਾ ਹੈ ।