You are here

ਇਟਲੀ ਨੇ ਕੋਰੋਨਾ ਵਾਈਰਸ ( ਕੋਵਿਡ- 19 )ਦਾ ਨਵਾਂ ਟੈਸਟ ਬਣਾਇਆ

ਰੋਮ /ਇਟਲੀ,  ਸਤੰਬਰ 2020 (ਏਜੰਸੀ)  ਇਟਲੀ ਨੇ ਕੋਰੋਨਾ ਵਾਈਰਸ  ਲਈ ਇੱਕ ਬਹੁਤ ਤੇਜ਼ ਲਾਰ ਟੈਸਟ ਤਿਆਰ ਕੀਤਾ ਹੈ। ਇਹ ਟੈਸਟ ਮਿਲਾਨ ਦੇ ਉੱਤਰ ’ਚ ਲੇਕੋ ਨੇੜੇ ਮੇਰੇਟ ’ਚ ਬ੍ਰਾਇਨਜ਼ਾ ਆਧਾਰਿਤ ਇੱਕ ਕੰਪਨੀ ਵੱਲੋਂ ਵਿਕਸਿਤ ਕੀਤਾ ਗਿਆ ਹੈ ਜਿਸ ਨੂੰ ‘ਡੇਲੀ ਟੈਂਪਨ’ ਕਿਹਾ ਜਾਂਦਾ ਹੈ। ਇਹ ਟੈਸਟ ਸਿਰਫ਼ ਤਿੰਨ ਮਿੰਟਾਂ ਵਿੱਚ ਨਤੀਜਾ ਦੇ ਦਿੰਦਾ ਹੈ।  ਇਸ ਟੈਸਟ ਨੂੰ ਸੈਨਿਓ ਯੂਨੀਵਰਸਿਟੀ ਦੇ ਸਹਿਯੋਗ ਨਾਲ ਦਰਾਮਦ ਕੀਤਾ ਗਿਆ ਹੈ। ਇਸ ਟੈਸਟ ਦਾ ਸੈਂਪਲ ਕਪਾਹ ਦੀ ਸਵੈਬ ਨਾਲ ਲਿਆ ਜਾਂਦਾ ਇੱਕ ਥੁੱਕ ਦਾ ਨਮੂਨਾ ਹੈ ਜਿਸ ਨੂੰ ਡੇਲੀ ਟੈਂਪਨ ’ਤੇ ਰੱਖਿਆ ਜਾਂਦਾ ਹੈ, ਜੋ ਤਿੰਨ ਮਿੰਟਾਂ ਵਿੱਚ ਨਤੀਜਾ ਦੇ ਦਿੰਦਾ ਹੈ। ਜੇਕਰ ਦੋ ਲਾਈਨਾਂ ਹਨ ਤਾਂ ਟੈਸਟ ਰਿਪੋਰਟ ਪਾਜ਼ੇਟਿਵ ਮੰਨੀ ਜਾਂਦੀ ਹੈ, ਜੇਕਰ ਇੱਕ ਲਾਈਨ ਆਉਂਦੀ ਹੈ ਤਾਂ ਟੈਸਟ ਰਿਪੋਰਟ ਨੈਗੇਟਿਵ ਮੰਨੀ ਜਾਂਦੀ ਹੈ।