You are here

ਸਾਹਿਤ

×

Error message

  • Warning: Trying to access array offset on value of type bool in include() (line 144 of /home2/webidecm/janshaktinews.com/sites/all/themes/bootstrap/templates/node/node--article.tpl.php).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).
  • Warning: Trying to access array offset on value of type null in _text_sanitize() (line 321 of /home2/webidecm/janshaktinews.com/modules/field/modules/text/text.module).

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ"-ਜਸਵੀਰ ਸ਼ਰਮਾ ਦੱਦਾਹੂਰ 

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ"

 

ਸੌਂ ਗਿਆ ਮਾਛੀ ਵਾੜੇ ਆ ਕੇ। 

ਲੇਖੇ ਚਾਰੇ ਪੁੱਤਰ ਲਾ ਕੇ।। 

ਪੈ ਗਿਆ ਆਪਣਾ ਫਰਜ ਨਿਭਾ ਕੇ। 

ਵਾਲੀ ਦੋਹਾਂ ਜਹਾਨਾਂ ਦਾ--

ਕਰਜ ਨੀ ਜਾਣਾ ਲਾਹਿਆ ਕੀਤੇ ਹੋਏ ਅਹਿਸਾਨਾਂ ਦਾ- 

 ਸਾਥੋਂ ਕਰਜ ਨੀ ਜਾਣਾ ਲਾਹਿਆ ਕੀਤੇ ਹੋਏ ਅਹਸਾਨਾਂ ਦਾ--- 

 

ਦੋ ਚਮਕੌਰ ਦੇ ਵਿੱਚ ਵਿਆਹੇ। 

ਇੰਦਰ ਦੇਵਤੇ ਖਾਰਿਓਂ ਲਾਹੇ।। 

ਸਤਿਗੁਰ ਨਵੇ ਪੂਰਨੇ ਪਾਏ। 

ਅਨੋਖੀ ਰੀਤ ਚਲਾ ਦਿੱਤੀ - - 

ਮਾਤਾ ਜੀਤੋ ਜੀ ਨੂੰ ਆਖੀ  ਗੱਲ ਸੀ ਓੜ ਨਿਭਾ ਦਿੱਤੀ ਮਾਤਾ ਜੀਤੋ ਜੀ ਨੂੰ ਆਖੀ ਗੱਲ ਸੀ ਓੜ ਨਿਭਾ ਦਿੱਤੀ। 

 

ਦੋਹਾਂ ਦੀ ਬਰਾਤ ਪਹੁੰਚੀ ਸਰਹੰਦ। 

ਕਰ ਲਏ ਸੂਬੇ ਨੇ ਪਸੰਦ।। 

ਵਿਚੋਲਾ ਬਣਿਆ ਸੁੱਚਾ ਨੰਦ।। 

ਗੋਬਿੰਦ ਸਿੰਘ ਦਿਆਂ ਲਾਲਾਂ ਦਾ--

 ਨਵਾਬ ਤੋਂ ਉਤਰ ਨਾ ਦੇ ਹੋਇਆ ਸਿੱਖੀ ਦਿਆਂ ਸਵਾਲਾਂ ਦਾ--

ਨਵਾਬ ਤੋਂ ਉੱਤਰ ਨਾ ਦੇ ਹੋਇਆ ਸਿੱਖੀ ਦਿਆਂ ਸਵਾਲਾਂ ਦਾ - -  

 

ਦਸਤਾਰਾਂ ਬੰਨ ਕੇ ਕਰੇ ਤਿਆਰ। 

ਦਿਤਾ ਦਾਦੀ ਮਾਂ ਨੇ ਪਿਆਰ।। 

ਤੁਹਾਨੂੰ ਯਾਦ ਕਰੂ ਸੰਸਾਰ। 

ਆਖਿਆ ਹਿੱਕ ਨਾਲ ਲਾ ਕੇ ਸੀ - - 

ਜਾ ਮਿਲਣਾ ਦਾਦੇ ਤਾਈਂ ਲਾੜੀ ਮੌਤ ਵਿਆਹ ਕੇ ਜੀ- ਜਾ ਮਿਲਣਾ ਦਾਦੇ ਤਾਈਂ ਲਾਡੀ ਮੌਤ ਵਿਆਹ ਕੇ ਜੀ। 

 

ਬਿਨਾਂ ਦਾਜ ਤੋਂ ਵਿਆਹ ਰਚਾਏ। 

ਸਤਿਗੁਰ ਨਵੇਂ ਪੂਰਨੇ ਪਾਏ।। 

ਸਾਥੋਂ ਗੁਣ ਨ ਜਾਂਦੇ ਗਾਏ। 

ਮੇਰੇ ਪ੍ਰੀਤਮ ਪਿਆਰੇ ਜੀ - - 

ਐਬ ਗੁਨਾਹ ਸਾਡੇ ਬਖਸ਼ੋ ਅਸੀਂ ਹਾਂ ਭੁੱਲਣਹਾਰੇ ਜੀ। ਐਬ ਗੁਨਾਹ ਸਾਡੇ ਬਖਸ਼ੋ ਅਸੀਂ ਹਾਂ ਭੁੱਲਣਹਾਰੇ ਜੀ।

 

ਨੀਲੇ ਦੇ ਸ਼ਾਹ ਅਸਵਾਰ। 

ਵਾਰਿਆ ਸਿੱਖੀ ਲਈ ਪਰਿਵਾਰ ।। 

ਨਹੀ ਕੋਈ ਮਿਲਦੀ ਹੋਰ ਮਿਸਾਲ। 

ਐਸੀ ਵਿੱਚ ਜਹਾਨ ਦੇ - - 

ਝੰਡੇ ਝੂਲਦੇ ਰਹਿਣ ਹਮੇਸ਼ਾ ਜੀ ਸਿੱਖੀ ਦੀ ਸ਼ਾਨ ਦੇ- ਝੰਡੇ ਝੂਲਦੇ ਰਹਿਣ ਹਮੇਸ਼ਾ ਜੀ ਸਿੱਖੀ ਦੀ ਸ਼ਾਨ ਦੇ- 

 

ਦਸਵੇਂ ਪਿਤਾ ਦੇ ਕੌਤਕ ਨਿਆਰੇ। 

ਗੁਰੂ ਤੋਂ ਸਦਾ ਜਾਈਏ ਬਲਿਹਾਰੇ।। 

ਝੱਲੇ ਕੌਮ ਲਈ ਦੁਖੜੇ ਭਾਰੇ। 

ਬਣ ਕੇ ਆਏ ਮਸੀਹੇ ਸੀ - - 

ਆਂਚ ਸਿਖੀ ਤੇ ਆਉਣ ਨਾ ਦਿੱਤੀ ਝੱਲੇ ਆਪ ਤਸੀਹੇ ਸੀ। 

ਆਂਚ ਸਿੱਖੀ ਤੇ ਆਉਣ ਨਾ ਦਿੱਤੀ ਝੱਲੇ ਆਪ ਤਸੀਹੇ ਸੀ। 

 

ਦੱਦਾਹੂਰੀਆ ਸੱਚ ਸੁਣਾਵੇ। 

ਉਹਦੇ ਚਰਨੀਂ ਸੀਸ ਨਿਵਾਵੇ।। 

ਲਿਖੀਆਂ ਧੁਰ ਦੀਆਂ ਕੌਣ ਮਿਟਾਵੇ। 

ਜੋ ਕਲਮਾਂ ਵਾਹੀਆਂ ਡਾਢੇ  ਨੇ--

ਪਰਿਵਾਰ ਵਾਰ ਕੇ ਕੌਮ ਲਈ ਭਾਗ ਜਗਾਏ ਸਾਡੇ ਨੇ ਪਰਿਵਾਰ ਵਾਰ ਕੇ ਕੌਮ ਲਈ ਭਾਗ ਜਗਾਏ ਸਾਡੇ ਨੇ। 

 

ਸਟੇਟ ਐਵਾਰਡੀ ਲੇਖਕ 

ਜਸਵੀਰ ਸ਼ਰਮਾ ਦੱਦਾਹੂਰ 

ਸ਼੍ਰੀ ਮੁਕਤਸਰ ਸਾਹਿਬ 

ਟੋਡਰ ਮੱਲ ਦੀ ਕੁਰਬਾਨੀ - ਰਣਜੀਤ ਸਿੰਘ ਆਜ਼ਾਦ ਕਾਂਝਲਾ

* ਟੋਡਰ ਮੱਲ ਦੀ ਕੁਰਬਾਨੀ *

 

ਦੀਵਾਨ ਟੋਡਰ ਮੱਲ ਘਰ 'ਚ ਵਿਉਂਤ ਬਣਾਵੇ।

ਬਿਰਧ ਮਾਂ ਲਾਲਾਂ ਦਾ, ਸਸਕਾਰ ਕੀਤਾ ਜਾਵੇ।

 

ਅੱਗੋਂ ਵਜੀਦਾ ਪਾਪੀ , ਕਹਿ ਮੁੱਖੋਂ ਬੋਲ ਸੁਣਾਵੇ।

ਮੁੱਲ ਖਰੀਦ ਸਸਕਾਰ ਲਈ ਥਾਂ ਲੈ ਲਈ ਜਾਵੇ।

 

ਖੜੀਆਂ ਕਰ ਸੋਨੇ ਦੀ, ਮੋਹਰਾਂ ਲੈ ਥਾਂ ਦੇਊਂਗਾ।

ਜੇ ਕਰਨਾ ਸਸਕਾਰ ਹੈ ਏਹ ਸਰਤ ਪਗਾਊਂਗਾ।

 

ਘਰ ਵਿਚਲਾ ਗਹਿਣਾ ਗੱਟਾ ਸਭ ਢੇਰੀ ਕਰਤਾ।

ਜਾਲਮ ਨੇ ਥਾਂਉ ਲਈ ਕਿੱਡਾ ਉੱਚਾ ਮੁੱਲ ਕਰਤਾ?

 

ਜਿਵੇਂ ਕਿਵੇਂ ਕਰ ਟੋਡਰ ਮੱਲ ਨੇ ਥਾਂ ਖਰੀਦ ਲਈ। 

ਪਤਨੀ,ਪੁੱਤਰ ਤੇ ਰੇੜੀ ਵਾਲੇ ਦੀ ਹੈ ਮਦਦ ਲਈ। 

 

ਕਰ ਇਸ਼ਨਾਨ,ਦੇਹਾਂ ਨੂੰ ਅਰਥੀ 'ਚ ਪਾ ਲਿਆ। 

ਬੜੇ ਗਮਗੀਨ ਮਹੌਲ ਕਾਰਜ ਨਿਪਟਾ ਲਿਆ। 

 

ਜਾਲਮ ਦੇ ਪਾਪ ਤੋਂ ,ਸਾਰਾ ਜਹਾਨ ਰੋਇਆ ਸੀ।

ਕਾਦਰ ਦੇ ਪਾਣੀ ਨੇ ਅੰਮ੍ਰਿਤ ਨਾਲ ਧੋਇਆ ਸੀ।

 

ਜ਼ੁਲਮ ਦੀ ਹੱਦ ਸੀ ਹੋਈ , ਹਰ ਜੋ ਅੱਖ ਰੋਈ ਸੀ।

ਕੁਲੈਹਿਣੀ ਏਸ ਘੜੀ 'ਤੇ ਵਹੁੜਿਆ ਨਾ ਕੋਈ ਸੀ।

 

ਜਬਰ ਸਬਰ ਦੀ ਜੰਗ 'ਚੋਂ ਸਬਰ ਦੀ ਜਿੱਤ ਹੋਈ ਐ।

ਜ਼ਾਬਰ ਦੇ ਪਾਪ ਨਾਲ ਧਰਤੀ ਲਾਲੋ ਲਾਲ ਹੋਈ ਐ। 

 

ਸੰਸਾਰ ਦੀ ਸਭ ਤੋਂ ਮਹਿੰਗੀ ਸਸਕਾਰ ਵਾਲੀ ਥਾਂ ਹੈ।

ਹੈ ਸੁਸੋਭਿਤ ਗੁਰਦੁਆਰਾ ਜੋਤੀ ਸਰੂਪ, ਓਹ ਥਾਂ ਹੈ।

 

ਲੱਖਾਂ ਦੀ ਗਿਣਤੀ ' ਚ ਸੰਗਤ ਹਾਜ਼ਰੀ ਭਰਦੀ ਹੈ।

ਮਹਾਨ ਸ਼ਹੀਦਾਂ ਨੂੰ , ਝੁਕ ਝੁਕ ਸੱਜਦਾ ਕਰਦੀ ਹੈ।

 

ਵਜੀਦੇ ਦੀ ਕਬਰ 'ਤੇ ਕੋਈ ਦੀਵਾ ਜਗਾਉਂਦਾ ਨਹੀਂ।

ਮੰਦਾ ਕੀਤਾ ਕਰਮ ਕਦੇ ਵੀ ਕਿਸੇ ਨੂੰ ਭਾਹੁੰਦਾ ਨਹੀਂ।

 

ਸ਼ਹੀਦੀ 'ਤੇ ਨਗਰ ਕੀਰਤਨ, ਸਜਾਇਆ ਜਾਂਦਾ ਹੈ।

ਅਜ਼ੀਬ ਦ੍ਰਿਸ਼ ਤੱਕ ਸ਼ਰਧਾ 'ਚ ਮਨਾਇਆ ਜਾਂਦਾ ਹੈ।

 

ਹਰ ਸਾਲ ਆਜ਼ਾਦ ਵੀ ਸ਼ਹੀਦਾਂ ਨੂੰ ਸੱਜਦਾ ਕਰਦਾ ਹੈ।

ਕਲਮ ਝਰੀਟ ਮਹਾਨ ਸ਼ਹੀਦਾਂ ਨੂੰ ਸੱਜਦਾ ਕਰਦਾ ਹੈ।

* ਰਣਜੀਤ ਸਿੰਘ ਆਜ਼ਾਦ ਕਾਂਝਲਾ *

ਚਮਕੌਰ ਦੀ ਗੜੀ ਤੋਂ ਰਵਾਨਗੀ-ਰਣਜੀਤ ਸਿੰਘ ਆਜ਼ਾਦ ਕਾਂਝਲਾ

* ਚਮਕੌਰ ਦੀ ਗੜੀ ਤੋਂ ਰਵਾਨਗੀ *

 

ਮਾਛੀਵਾੜੇ ਪਹੁੰਚ ਕੇ ਚੋਜੀ ਪ੍ਰੀਤਮ ਨੇ

ਝਾੜ - ਕਰੀਰ ਹੇਠ ਆ ਡੇਰਾ ਸੀ ਲਾਇਆ !

ਦਿਲੋਂ ਕਰ ਲੱਖ ਸ਼ੁਕਰਾਨਾ ਦਾਤੇ ਦਾ

ਯਾਰੜੇ ਦਾ ਸੱਥਰ ਚੰਗਾ ਬੋਲ ਸੁਣਾਇਆ !

ਸਭ ਕੁਝ ਸਾਡੇ ਤੋਂ ਵਾਰ ਕੇ ਗੁਰਾਂ ਨੇ

ਲਿਵ ਦਾਤੇ ਸੰਗ ਜੋੜ ਸ਼ੁਕਰ ਮਨਾਇਆ !...!!

 

ਰਤਾ ਰੰਜ ਨਾ ਮਨ ਵਿਚ ਹੈ ਸੀ ਕੋਈ

ਲਿਵ ਪ੍ਭੂ ਨਾਲ ਲਾ ਅਗੰਮੀ ਬੋਲ ਬੋਲੇ !

ਤੇਰੀ ਅਮਾਨਤ ਸੌਂਪ ਤੈਨੂੰ ਚੱਲਿਆ ਹਾਂ

ਭੋਰਾ ਭਰ ਨਾ ਗੁਰੂ ਜੀ ਮਨੋਂ ਡੋਲੇ !

ਸੁਰਖੁਰੂ ਹੋ ਗਿਆ ਕਿਸ਼ਤ ਮੋੜ ਪਹਿਲੀ

ਧੰਨ ਕਰਤਾਰ! ਤੂੰ ਹੀ ਤੂੰ ! ਕਹਿ ਬੋਲੇ !...!!

 

ਮੈਨੂੰ ਤੇਰਾ ਬਹੁਤ ਹੀ ਪਿਆਰਾ ਲੱਗਦੈ

ਮੇਰਾ ਭੱਠ ਖੇੜਿਆਂ ਸੰਗ ਰਹਿਣਾ ਜੀ ! 

ਕਿਸੇ ਲੇਫ਼ ਤਲਾਈ ਦੀ ਕੋਈ ਲੋੜ ਨਹੀਂ 

ਚੰਗਾ ਲੱਗਦੈ ਨਾਗਾਂ ਵਾਂਗ ਰਹਿਣਾ ਜੀ ! 

ਯਾਰੜੇ ਦਾ ਸੱਥਰ ਚੰਗਾ ਲੱਗੇ ਮੈਨੂੰ

ਜਿਉਂ ਵਿੰਗ ਕਸਾਈਆਂ ਦਾ ਸਹਿਣਾ ਜੀ !...!!

 

ਸੀਨੇ ਦੇ ਨਾਲ ਤੇਗ ਲਾ ਕੇ ਸੌਂ ਗਿਆ

ਲੰਮੀਆਂ ਵੱਡੀਆਂ ਮੰਜਿਲਾਂ ਦਾ ਰਾਹੀ !

ਹੌਲੀ ਹੌਲੀ ਵਗ ਨੀਂ ਹਵਾਏ ਭੈੜੀਏ,

ਸੁੱਤਾ ਜਾਗ ਪਵੇ ਨਾ ਪੰਥ ਦਾ ਮਾਹੀ !

ਪੈਰਾਂ 'ਚੋਂ ਤਿੱਪ ਤਿੱਪ ਹੈ ਖੂਨ ਵਗਦਾ

ਲਾਲ ਅੱਡੀਆਂ ਜੋ ਭਰਨ ਗਵਾਹੀ !...!!

 

ਦੋ ਜਹਾਨ ਦੇ ਗੁਰੂ ਪਿਤਾ ਵਾਲੀ ਨੇ

ਤੇਰੀ ਹਿੱਕ  'ਤੇ ਆ ਲਾਏ ਨੇ ਡੇਰੇ !

ਜੁਗਾਂ ਤੱਕ ਸਿੱਜਦੇ ਹੁੰਦੇ ਰਹਿਣਗੇ

ਚੰਗੇ ਸੁੱਚੇ ਭਾਗ ਨੇ ਧਰਤੀਏ ਤੇਰੇ !

ਪਲ ਦੋ ਪਲ ਦਾ ਆਰਾਮ ਕਰਕੇ

ਖਾਤੇ ਖੋਲ 'ਤੇ ਇਤਿਹਾਸ ਵਿਚ ਤੇਰੇ!...!!

 

ਲੱਭਦੇ ਲੱਭਦੇ ਆ ਤਿੰਨੇ ਸਿੰਘ ਅੱਪੜੇ

ਵੇਖ ਪਿਤਾ ਵੱਲ ਨੀਰ ਨੇ ਵਹਾਉਂਦੇ !

ਉਹ ਹਾਲਤ ਵੇਖ ਰਹਿ ਨਾ ਸਕੇ

ਗੁਰਾਂ ਦੇ ਪੋਲੇ ਪੋਲੇ ਚਰਨ ਦਬਾਉਂਦੇ !

ਝੱਟ ਗੁਰਾਂ ਪਾਸਾ ਪਰਤਿਆ, ਵੇਖ

ਇਹ ਕੌਣ ਜੋ ਨਜਰ ਪਏ ਆਉਂਦੇ ?...??

 

ਹੱਥ ਫੜੀ ਝੱਟ, ਕਿਰਪਾਨ ਧੂਹ ਲਈ

ਤਿੰਨੇ ਸਿੰਘ ਗੁਰਾਂ ਵੱਲ ਨਜਰ ਮਿਲਾਉਂਦੇ !

ਵਾਰੋ ਵਾਰੀ ਤਿੰਨੇ ਸਿੰਘਾਂ ਨੂੰ ਪਛਾਣ ਕੇ

ਘੁੱਟ ਘੁੱਟ ਕੇ ਸੀਨੇ ਦੇ ਨਾਲ ਲਾਉਂਦੇ !

ਤਿੰਨੇ ਸਿੰਘਾਂ ਨੇ ਗੁਰੂ ਦਾ ਦੀਦਾਰ ਪਾ ਕੇ

ਦਾਤੇ ਦਾ ਲੱਖ ਲੱਖ ਸ਼ੁਕਰ ਮਨਾਉਂਦੇ !...!!

 

ਜਾਮਾ ਲੀਰੋ ਲੀਰ ਹੋਇਆ ਵੇਖ ਕੇ 

ਪੰਜਾਬੇ - ਗੁਲਾਬੇ ਦੇ ਖੂਹ 'ਤੇ ਲੈ ਆਏ!

ਗਰਮ ਪਾਣੀ ਨਾਲ ਇਸ਼ਨਾਨ ਕਰਵਾ

ਨਵੇਂ ਬਸਤਰ ਗੁਰੁ ਜੀ ਨੂੰ ਪਹਿਨਾਏ !

ਆਪਣੇ ਗੁਰਾਂ ਦਾ ਦੀਦਾਰ ਕਰ ਕੇ

ਤਿੰਨੇ ਸਿੰਘ ਖੁਸ਼ ਹੋਏ ਦੂਣ ਸਵਾਏ !...!!

 

ਗਰਮ ਦੁੱਧ  'ਚ ਸੁਹਾਰੇ ਉਬਾਲ ਕੇ

ਗੁਰਾਂ ਤਾਈਂ ਦੁੱਧ ਹੈ ਛਕਾਇਆ ! 

ਗੁਲਾਬੇ-ਪੰਜਾਬੇ ਭਰਾਵਾਂ ਦੀ ਅਰਜ ਉੱਤੇ

ਦੋ ਦਿਨਾਂ ਲਈ ਘਰ 'ਚ ਡੇਰਾ ਲਾਇਆ! 

ਟਹਿਲ ਸੇਵਾ ਰੱਜ ਪੂਰੀ ਕੀਤੀ ਸਿੰਘਾਂ ਨੇ

ਵਾਹਵਾ ਪਿਆਰ ਗੁਰਾਂ ਪਾਸੋਂ ਪਾਇਆ!...!!

 

ਅੱਗੋਂ ਨਬੀ ਖਾਂ ਗਨੀ ਖਾਂ ਸਕੇ ਵੀਰਾਂ ਨੇ

ਉੱਚ ਦਾ ਪੀਰ ਬਣਾ ਅਪਣੇ ਘਰ ਨੂੰ ਧਾਇਆ!

ਬੜੇ ਚਾਵਾਂ ਨਾਲ ਟਹਿਲ ਸੇਞਾ ਕੀਤੀ ਰੱਜ ਕੇ

ਗੁਰਾਂ ਤੋਂ ਪਿਆਰ ਪੁੱਤਰਾਂ ਵਾਲਾ ਪਾਇਆ ! 

ਧੰਨ ! ਧੰਨ ! ਪਿਤਾ ਕਲਗੀ ਵਾਲਿਆ

ਕੇਹਾ ਜੱਗ 'ਤੇ ਇਹ ਕੌਤਕ ਰਚਾਇਆ ?...??

 

ਧੰਨ ਨੇ ਪਿਤਾ ਜੀ ਏਹ ਖੇਡਾਂ ਤੇਰੀਆਂ

ਰਤਾ ਵੱਟ ਨਾ ਮੱਥੇ ਉੱਤੇ ਪਾਇਆ !

ਸ਼ਹੀਦ ਪਿਤਾ ਦੇ ਮਹਾਨ ਇਕਲੌਤੇ ਪੁੱਤਰਾ

ਸ਼ਹੀਦ ਪੁੱਤਾਂ ਦੇ ਪਿਉ ਦਾ ਰੁਤਬ ਪਾਇਆ।

ਕੀ ਕੀ ਗਿਣਾਵਾਂ ਕੀਤੇ ਉਪਕਾਰਾਂ ਨੂੰ 

ਪਰ ਮੁੱਲ ਕਦੇ ਵੀ ਅਸੀਂ ਨਾ ਪਾਇਆ।...।।

 

ਗੁਰੂ ਜੀ ਗਾਫਲ੍ਹਾਂ ਨੂੰ ਮਾਫ਼ ਕਰਨਾ 

ਅਸੀਂ ਕਦੇ ਵੀ ਨਾ ਸ਼ੁਕਰਾਨਾ ਕੀਤਾ। 

ਕਿਡੇ ਅਸੀਂ ਅਘਿਰਤਘਣ ਬਣ ਬੈਠੇ 

ਕੱਚੇ ਪਿਲਿਆਂ ਨੂੰ ਗੁਰੂ ਬਣਾ ਲੈਤਾ।

ਦੋ ਜਹਾਨ ਵਾਲੀ ਹੈ ਫਕੀਰ ਬਣਿਆ

ਭੋਰਾ ਰੰਜ ਨਾ ਖ਼ੁਦਾ ਨਾਲ਼ ਕੀਤਾ। 

 

ਖਿੜੇ ਮੱਥੇ ਭਾਣਾ ਮੰਨ ਗੁਰੂ ਜੀ ਨੇ 

ਦਾਤੇ ਦਾ ਲੱਖ ਲੱਖ ਸ਼ੁਕਰਾਨਾ ਕੀਤਾ। 

ਕੁੱਲ ਆਲਮ ਪਿਆ ਸਿੱਜਦਾ ਕਰੇ 

ਧਰਮ ਖਾਤਿਰ ਕਿੱਡਾ ਉਪਕਾਰ ਹੈ ਕੀਤਾ।

ਚਿੱਤ 'ਚ ਅਭਿਮਾਨ ਕੋਈ ਨਾ ਗੁਰਾਂ ਦੇ 

ਸਿੱਧੀ ਪ੍ਰਭੂ ਨਾਲ਼ ਜੋੜੀ ਹੈ ਪ੍ਰੀਤਾ। 

 

ਹੈ ਜੀਭਾ ਮੇਰੀ ਇਕੋ ਮਾਲਿਕਾ,ਦਾਸ 

ਕਿਹੜੇ ਸ਼ਬਦਾਂ 'ਚ ਬੋਲ ਕੇ ਸੁਣਾਵੇ ?

ਧੰਨ । ਧੰਨ। ਬਾਜਾਂ ਵਾਲੇ ਪ੍ਰੀਤਮਾ 

ਮੈਂਨੂੰ ਹੋਰ ਕੁਝ ਵੀ ਸਮਝ ਨਾ ਆਵੇ। 

'ਆਜ਼ਾਦ' ਤੇਰੇ ਦਰ ਦਾ ਭਿਖਾਰੀ ਬਣ ਕੇ 

ਵਿਚ ਸਭਾ ਦੇ ਸ਼ਹੀਦੀ ਗਾਥਾ ਗਾਵੇ।

* ਰਣਜੀਤ ਸਿੰਘ ਆਜ਼ਾਦ ਕਾਂਝਲਾ * 

" ਹੜਾਂ ਦੀ ਮਾਰ"  - ਜਸਵੀਰ ਸ਼ਰਮਾ ਦੱਦਾਹੂਰ 

" ਹੜਾਂ ਦੀ ਮਾਰ" 

ਕਾਹਤੋਂ ਹੜਾਂ ਨਾਲ ਤਬਾਹੀ ਮਚਾਈ, ਤੂੰ ਮੇਰਿਆ ਮੌਲਾ 

ਕੀਹਨੂੰ ਦੱਸ ਦੁੱਖ ਸੁਣਾਕੇ,ਕਰ ਲਈਏ ਦਿਲ ਹੌਲਾ।। 

ਡੰਗਰ ਵੱਛਾ ਘਰ ਘਾਟ ਨਾ,ਬਾਕੀ ਹੀ ਕੁੱਝ ਬਚਿਆ।

ਬਸ ਇੱਕੋ ਹੀ  ਜਿੰਦ ਬਚੀ ਹੈ ਰੱਬਾ ਮੇਰਿਆ ਸੱਚਿਆ।। 

ਸਾਰੀ ਉਮਰ ਸਾਥੋਂ ਤਾਂ ਹੁਣ,ਤਾਅ ਨਾ ਆਇਆ ਜਾਣਾ। 

ਸੱਤ ਕਰਕੇ ਹੈ ਮੰਨਣਾ ਪੈਣਾ ,ਰੱਬਾ ਤੇਰਾ ਇਹ ਭਾਣਾ।। 

ਐਡਾ ਕਹਿਰ ਕਮਾਇਆ,ਖਲਕਤ ਭੁੱਬਾਂ ਮਾਰ ਕੇ ਰੋਈ। 

ਕਿਉਂ ਨਾ ਕੀਤਾ ਤਰਸ ਇਹ ਸੱਭ,ਹੈ ਤੇਰੀ ਬਣਾਈ ਹੋਈ।। 

ਛੋਟੇ ਛੋਟੇ ਬੱਚਿਆਂ ਦਾ, ਸੰਤਾਪ ਨਾ ਝੱਲਿਆ ਜਾਂਦਾ।  ਇਹਨਾਂ ਵੱਲ ਹੀ ਵੇਖ ਕੇ ਰੱਬਾ ਤਰਸ ਤੂੰ ਕੁਝ ਤਾਂ ਖਾਂਦਾ? 

ਗੁਨਾਹਗਾਰਾਂ ਨੂੰ ਬਖਸ਼ ਲੈ, ਤੂੰ ਐ ਮੇਰਿਆ ਸਾਈਆਂ। 

ਗੁਨਾਹ ਅਸੀਂ ਬਹੁਤ ਹੈ ਕੀਤੇ,ਪਾਈਏ ਹਾਲ ਦੁਹਾਈਆਂ।। 

ਆਸ ਹੈ ਇੱਕ ਤੇਰੇ ਉੱਤੇ ਹੋਰ,ਕੀਹਨੂੰ ਵਾਸਤਾ ਪਾਈਏ। 

ਖੁਨਾਮੀਆਂ ਸਾਥੋਂ ਹੋਈਆਂ ਕਰਕੇ,ਦਰ ੨ ਧੱਕੇ ਖਾਈਏ।। 

ਹੁਣ ਈ ਬਖਸ਼ ਲੋ ਸਤਿਗੁਰ ਸੱਚੇ, ਇਹੋ ਹੈ ਅਰਜੋਈ। 

ਤੇਰੇ ਬਾਝੋਂ ਐ ਮਾਲਕਾ, ਸਾਨੂੰ ਕਿਤੇ ਨਾ ਮਿਲਣੀ ਢੋਈ।। 

ਹੱਥ ਜੋੜ ਕਹੇ ਦੱਦਾਹੂਰੀਆ, ਦਾਤਿਆ ਤੂੰ ਹੈਂ ਬਖਸ਼ਣਹਾਰਾ। 

ਕੁੱਲ ਕਾਇਨਾਤ ਨੂੰ ਸੱਚੇ ਪਾਤਸ਼ਾਹ, ਤੇਰਾ ਇੱਕ ਸਹਾਰਾ।। 

 

ਜਸਵੀਰ ਸ਼ਰਮਾ ਦੱਦਾਹੂਰ 

ਸ਼੍ਰੀ ਮੁਕਤਸਰ ਸਾਹਿਬ 

ਮੈਂ ਕਵਿਤਾ ਲਿਖਦੀ ਹਾਂ- ਪਰਵੀਨ ਕੌਰ ਸਿੱਧੂ

ਮੈਂ ਕਵਿਤਾ ਲਿਖਦੀ ਹਾਂ....

ਲੋਕੀ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ 

ਦਿਨਾਂ ਦੇ ਸਫਿਆਂ ਉੱਤੇ 

ਮੁਹੱਬਤ ਦਾ ਪੈਗ਼ਾਮ ਲਿਖਦੀ ਹਾਂ 

ਕੁਝ ਖੱਟੀਆਂ ਮਿੱਠੀਆਂ ਯਾਦਾਂ 

ਤੇ ਕੁਝ ਗ਼ਮ ਲਿਖਦੀ ਹਾਂ 

ਕੁਝ ਆਪਣਿਆਂ ਦੀਆਂ ਪੀੜਾਂ 

ਤੇ ਬੇਗਾਨਿਆਂ ਦੀਆਂ ਸੁਗਾਤਾਂ ਲਿਖਦੀਆਂ ਹਾਂ 

ਕੋਈ ਹੱਡ ਬੀਤੀ... ਕੋਈ ਜੱਗ ਬੀਤੀ 

ਤੇ ਕੋਈ ਘਟਨਾ ਪੁਰਾਣੀ ਨਵੀਂ ਲਿਖਦੀ ਹਾਂ 

ਜੋ ਖੁੱਸ ਗਿਆ ਉਸ ਦਾ ਗ਼ਮ ਨਹੀਂ ਲਿਖਦੀ..! 

ਜੋ ਮਿਲਿਆ ਹੈ ਉਸ ਦਾ ਸਕੂਨ ਲਿਖਦੀ ਹਾਂ 

ਲੋਕੀ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ.... 

ਕੋਈ ਰੰਜਿਸ਼ਾਂ... ਕੋਈ ਸ਼ਿਕਾਇਤਾਂ ਨਹੀਂ ਲਿਖਦੀ

ਜ਼ਿੰਦਗੀ ਦੀਆਂ ਤਲਖ ਹਕੀਕਤਾਂ ਲਿਖਦੀ ਹਾਂ 

ਕਿਸੇ ਦਾ ਆਪਣਾਪਨ,

ਤੇ ਕਿਸੇ ਦਾ ਨਿਰਸਵਾਰਥ ਭਾਵ ਲਿਖਦੀ ਹਾਂ 

ਹੱਥਾਂ ਦੀ ਕਾਰ ਨਾਲ਼ ਕਿਸਮਤ ਦੀਆਂ ਲਕੀਰਾਂ ਬਣਾਉਂਦੇ 

ਕਿਰਤੀ ਦੀ ਦਾਸਤਾਨ ਲਿਖਦੀ ਹਾਂ

ਸੁਲਝੇ ਘਰਾਂ ਵਿੱਚ ਹੁੰਦੇ 

ਭਾਵਾਂ ਦੇ ਬਲਾਤਕਾਰ ਲਿਖਦੀ ਹਾਂ

ਜੋ ਵੀ ਵੇਖਦੀ ਹਾਂ...ਜੋ ਸੁਣਦੀ ਹਾਂ 

ਉਹੀ ਵਰਕਿਆਂ 'ਤੇ ਲਿਖਦੀ ਹਾਂ

ਲੋਕੀ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ..........!

ਕਦੇ ਮਾਂ ਬਾਪ ਦਾ ਪਿਆਰ 

ਤੇ ਭੈਣ ਭਰਾ ਦੀ ਮਿੱਠੀ ਨੋਕ ਝੋਕ ਲਿਖਦੀ ਹਾਂ

ਭੂਆ ਭਤੀਜੇ ਦਾ ਮੋਹ ਤੇ ਦਾਦੀ ਦਾਦੇ ਦੀਆਂ ਬਾਤਾਂ ਲਿਖਦੀ ਹਾਂ 

ਨਾਨਕਿਆਂ ਦੇ ਲਾਡ ਪਿਆਰ ਤੇ ਦੁਲਾਰ ਲਿਖਦੀ ਹਾਂ

ਕਦੀ ਰਿਸ਼ਤਿਆਂ ਦਾ ਨਿੱਘ ਤੇ ਸਤਿਕਾਰ ਲਿਖਦੀ ਹਾਂ 

ਤੇ ਕਦੇ ਟੁੱਟਦੇ ਰਿਸ਼ਤਿਆਂ ਦੀ ਦਾਸਤਾਨ ਲਿਖਦੀ ਹਾਂ 

ਅੰਬਰ ਦੇ ਟੁੱਟੇ ਤਾਰੇ ਦੀ ਪੀੜਾ ਲਿਖਦੀ ਹਾਂ 

ਕੰਡਿਆਂ 'ਚ ਹੱਸਦੇ ਗੁਲਾਬ ਦੀ ਕਹਾਣੀ ਲਿਖਦੀ ਹਾਂ 

ਘਾਹ 'ਤੇ ਪਏ ਤਰੇਲ ਤੁਪਕਿਆਂ ਨੂੰ ਮਹਿਸੂਸ ਕਰਕੇ 

ਨੰਗੇ ਪੈਰਾਂ ਦੀ ਦਾਸਤਾਨ ਲਿਖਦੀ ਹਾਂ 

ਫੁੱਲਾਂ ਦੀ ਮਹਿਕ ਨਾਲ ਮਹਿਕਦੀ ਰੂਹ ਲਿਖਦੀ ਹਾਂ 

ਧਰਤੀ ਪਾਣੀ ਦੀ ਜੰਗ ਤੇ ਕਿਤੇ ਪਾਣੀ ਦਾ ਸੰਗਮ ਲਿਖਦੀ ਹਾਂ 

ਆਪਾ ਵਾਰ ਕੇ ਕੀਤੇ ਨਿਰਸਵਾਰਥ ਭਾਵ ਲਿਖਦੀ ਹਾਂ 

ਕਿਸੇ ਦੇ ਕੜਵਾਹਟ ਭਰੇ ਲਫਜ਼ਾਂ ਨੂੰ ਜਦ ਮਹਿਸੂਸ ਕਰਦੀ ਹਾਂ 

ਤਾਂ ਮਿੱਠੇ ਸ਼ਬਦਾਂ ਵਿੱਚ ਉਸਨੂੰ ਗ਼ਜ਼ਲ ਬਣਾ ਲਿਖਦੀ ਹਾਂ 

ਲੋਕੀ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ.....

ਕੁਝ ਖੁੱਸ ਚੁੱਕੀਆਂ ਰੂਹਾਂ ਦਾ ਅਹਿਸਾਸ ਲਿਖਦੀ ਹਾਂ

ਮਾਂ ਬਾਪ ਤੋਂ ਵਿਛੜੇ ਬਾਲ ਦੇ ਭਾਵ ਲਿਖਦੀ ਹਾਂ 

ਦੇਸ਼ਾਂ ਅੰਦਰ ਹੁੰਦੀਆਂ ਜੰਗਾਂ ਦਾ ਦਰਦ ਲਿਖਦੀ ਹਾਂ 

ਹਉਮੈ 'ਚ ਮਰ ਚੁੱਕੇ ਅਹਿਸਾਸ ਲਿਖਦੀ ਹਾਂ 

ਖਾਲੀ ਪਈਆਂ ਕੋਠੀਆਂ ਤੇ ਮਕਾਨਾਂ ਦੇ ਹਾਲ ਲਿਖਦੀ ਹਾਂ 

ਨਸ਼ੇ 'ਚ ਡੁੱਬੀ ਨੌਜਵਾਨੀ ਦੇ 

ਮਾਪਿਆਂ ਦਾ ਦਰਦ ਲਿਖਦੀ ਹਾਂ

ਗਰੀਬੀ ਤੇ ਬੇਰੁਜ਼ਗਾਰੀ ਨਾਲ ਭੰਨੇ ਹੋਏ 

ਲੋਕਾਂ ਦੀਆਂ ਚੀਕਾਂ ਦਾ ਬਿਆਨ ਲਿਖਦੀ ਹਾਂ। 

ਭੁੱਖੀਆਂ ਆਂਦਰਾਂ ਤੇ ਵਹਿਸ਼ੀ ਨੀਤਾਂ ਦਾ ਹਾਲ ਲਿਖਦੀ ਹਾਂ

ਲੋਕੀਂ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ........

ਮਤਲਬੀ ਰਿਸ਼ਤਿਆਂ ਦੇ ਬੇਇਤਬਾਰੇ ਅਹਿਸਾਸ ਲਿਖਦੀ ਹਾਂ 

ਜੜ ਤੋਂ ਟੁੱਟ ਚੁੱਕੀਆਂ ਆਂਦਰਾਂ ਦਾ ਸੇਕ ਲਿਖਦੀ ਹਾਂ 

ਸਮੇਂ ਦੀ ਚਾਲ ਨੂੰ ਸਮਝ ਕੇ ਉਸ ਦੀ ਨਬਜ਼ ਬਾਰੇ ਲਿਖਦੀ ਹਾਂ 

ਪੜੇ ਲਿਖੇ ਬੇਰੁਜ਼ਗਾਰਾਂ ਦਾ ਹਾਲ ਲਿਖਦੀ ਹਾਂ 

ਕਿਸੇ ਦਾ ਹੌਂਸਲਾ ਬਣ ਮੰਜ਼ਿਲ ਦਾ ਰਾਹ ਲਿਖਦੀ ਹਾਂ

ਮਾਪਿਆਂ ਦੀਆਂ ਟੁੱਟੀਆਂ ਸਧਰਾਂ ਦਾ ਦਰਦ ਲਿਖਦੀ ਹਾਂ 

ਆਪੇ ਤੋਂ ਦੂਰ ਗਏ ਇਨਸਾਨਾਂ ਦਾ ਇਕੱਲਾਪਨ ਲਿਖਦੀ ਹਾਂ 

ਪਿਆਰ 'ਚ ਟੁੱਟੇ ਤੇ ਮੁੱਕ ਗਏ ਸਾਹ ਲਿਖਦੀ ਹਾਂ 

ਹੱਕਾਂ ਦੀ ਗੱਲ ਕਰਨ ਵਾਲੇ ਸੱਚੇ ਇਨਸਾਨ ਦੀ 

ਬੇਬਸੀ ਦੀ ਕਹਾਣੀ ਲਿਖਦੀ ਹਾਂ 

ਜਵਾਨੀ 'ਚ ਟੁੱਟ ਚੁੱਕੀਆਂ ਵੰਗਾਂ ਦਾ ਦਰਦ ਲਿਖਦੀ ਹਾਂ 

ਸਰਹਦ 'ਤੇ ਸ਼ਹੀਦ ਵੀਰ ਦੇ ਕੁੱਖ 'ਚ ਪਲ ਰਹੇ ਬੱਚੇ ਦੀ

ਵੀਰਗਾਥਾ ਲਿਖਦੀ ਹਾਂ........

ਅਣਚਾਹੇ, ਅਣਸੁਲਜੇ ਕਈ ਸਵਾਲਾਂ ਦੇ ਜਵਾਬ ਲਿਖਦੀ ਹਾਂ 

ਲੋਕੀ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ.......

ਕਦੇ ਸੋਕੇ ਤੇ ਕਦੇ ਹੜ੍ਹਾਂ ਦੀ ਮਾਰ ਨਾਲ ਝੰਬੇ 

ਆਪਣੇ ਕਿਰਤੀ ਤੇ ਕਿਸਾਨ ਵੀਰਾਂ ਦਾ ਦਰਦ ਲਿਖਦੀ ਹਾਂ

ਨਾਮ ਖੁਮਾਰੀ ਵਿੱਚ..ਫਿਰ ਵੀ ਰੰਗੇ

ਫੱਕਰਾਂ ਦੇ ਅਣਸੁਣੇ ਕਿੱਸੇ ਲਿਖਦੀ ਹਾਂ 

ਧੀਆਂ-ਪੁੱਤਰਾਂ ਦੀਆਂ ਸੱਧਰਾਂ ਦਾ ਹੁੰਦਾ ਕਤਲ ਲਿਖਦੀ ਹਾਂ 

ਦੇਸ਼ਾਂ ਦੀਆਂ ਹੱਦਾਂ-ਸਰਹੱਦਾਂ ਨੂੰ ਪਾਰ ਕਰਕੇ 

ਆਉਂਦੀ ਹਵਾ ਦਾ ਮਿੱਠਾ ਪੈਗ਼ਾਮ ਲਿਖਦੀ ਹਾਂ 

ਦੁੱਖ-ਸੁੱਖ ਵਿੱਚ ਭਰਾ ਨੂੰ ਭਰਾ ਦੇ ਗਲ਼ ਲੱਗ ਕੇ 

ਮਿਲਦਾ ਸਕੂਨ ਲਿਖਦੀ ਹਾਂ 

ਕੋਈ ਨਾਲ ਖੜੇ ਜਾਂ ਨਾ ਖੜੇ 

ਆਪਸੀ ਭਾਈਚਾਰਕ ਦੀ ਸਾਂਝ ਲਿਖਦੀ ਹਾਂ।

ਲੋਕੀ ਕਹਿੰਦੇ ਮੈਂ ਕਵਿਤਾ ਲਿਖਦੀ ਹਾਂ.........

           ਪਰਵੀਨ ਕੌਰ ਸਿੱਧੂ

ਕਦੇ 'ਕੱਲੇ ਬੈਠ ਕੇ ਸੋਚਿਓ -  ਮੂਲ ਚੰਦ ਸ਼ਰਮਾ

ਕਦੇ 'ਕੱਲੇ ਬੈਠ ਕੇ ਸੋਚਿਓ

----------------------------

ਜਿਹੜੇ ਵੀਹ ਲੱਖ ਮੰਗਦੇ ਅਖਾੜੇ ਦਾ 

ਚੰਗੇ ਕਲਾਕਾਰ ਕਹਿੰਨੇਂ ਓਂ  ।

ਐਪਰ ਨੱਚਣਾ ਜਿਨ੍ਹਾਂ ਦੀ ਮਜ਼ਬੂਰੀ ਐ

ਕਾਸਤੋਂ ਨਚਾਰ  ਕਹਿੰਨੇਂ ਓਂ  ।

ਜਿਹੜੇ ਨਸ਼ਿਆਂ ਤੋਂ ਰੋਕਦੇ ਜੁਆਕਾਂ ਨੂੰ 

ਉਨ੍ਹਾਂ ਦੀ ਜਾਤ ਵੀ 'ਨੀਂ ਪੁੱਛਦੇ ;

ਧੀਆਂ ਭੈਣਾਂ ਦੇ ਜਿਹੜੇ ਨੇ ਲੱਕ ਮਿਣਦੇ 

ਉਹਨਾਂ ਨੂੰ ਸਟਾਰ ਕਹਿੰਨੇਂ ਓਂ ।

                     ਮੂਲ ਚੰਦ ਸ਼ਰਮਾ ਪ੍ਰਧਾਨ ,

ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।

"ਸੱਚ ਲਿਖਣ ਦਾ ਕਰੋ ਤੁਹੱਈਆ" -ਜਸਵੀਰ ਸ਼ਰਮਾ ਦੱਦਾਹੂਰ  ਸ਼੍ਰੀ ਮੁਕਤਸਰ ਸਾਹਿਬ

"ਸੱਚ ਲਿਖਣ ਦਾ ਕਰੋ ਤੁਹੱਈਆ" 

ਲਿਖੋ ਥੋੜਾ ਪਰ ਲਿਖਤ ਸੱਚਾਈ ਭਰਪੂਰ ਹੋਵੇ, 
ਐਸੀਆਂ ਲਿਖਤਾਂ ਦੀ ਅੱਜਕਲ ਲੋੜ ਭਾਈ।
ਐਵੇਂ ਊਟ ਪਟਾਂਗ ਲਿਖ ਕੇ ਛਪਵਾਈ ਜਾਣਾ,
ਇਸ ਗੱਲ ਦੀ ਲੱਗੀ ਹੈ ਹੁਣ ਹੋੜ ਭਾਈ।
ਲਿਖਣ ਲਈ ਪੜਨਾ ਵੀ ਹੈ ਅਤੀ ਜਰੂਰੀ,
ਕਦੇ ਲਿਖੀਏ ਨਾ ਲਿਖਤ ਤਰੋੜ ਮਰੋੜ ਭਾਈ।
ਰਲਗੱਡ ਸ਼ਬਦਾਵਲੀ ਵੀ ਕਦੇ ਵਰਤੀਏ ਨਾ, 
ਇਹ ਆਪਣੀ ਲਿਖਤ ਚੋਂ ਕੱਢੀਏ ਕੋਹੜ ਭਾਈ।
ਸਰਲ ਸਾਦੀ ਭਾਸ਼ਾ ਲਿਖਤਾਂ ਵਿੱਚ ਵਰਤੀਏ ਜੀ, 
ਸਹੀ ਹੋਵੇ ਅੱਖਰਾਂ ਦਾ ਵੀ ਜੋੜ ਤੋੜ ਭਾਈ। 
ਆਪੇ ਲਿਖਕੇ ਰਚਨਾ ਆਪੇ ਕਈ ਵਾਰ ਪੜੀਏ, 
ਸੁਧਰ ਜਾਂਦੀ ਹੈ ਲਿਖਤ ਇਹ ਨਿਚੋੜ ਭਾਈ। 
ਦੋਸਤਾਂ ਦੀਆਂ ਲਿਖਤਾਂ ਤੇ ਕਮੈਂਟ ਲਿਖ ਦੇਈਏ, 
ਤਾਹੀਓ ਮਿਲੂਗਾ ਤੁਹਾਨੂੰ ਕੋਈ ਮੋੜ ਭਾਈ। 
ਦੱਦਾਹੂਰੀਏ ਦੀਆਂ ਗੱਲਾਂ ਦਾ ਸੱਚ ਜਾਣਿਓਂ, 
ਕੋਈ ਤੁਹਾਡੀ ਅਕਲ ਨੂੰ ਕਹੂ ਨਾ ਸੌੜ ਭਾਈ। 

ਜਸਵੀਰ ਸ਼ਰਮਾ ਦੱਦਾਹੂਰ 
ਸ਼੍ਰੀ ਮੁਕਤਸਰ ਸਾਹਿਬ

ਦੁੱਧ ਚੁੰਘਦੇ ਬੱਚੇ - ਲੇਖ਼ਕ ਰਣਜੀਤ ਆਜ਼ਾਦ ਕਾਂਝਲਾ

ਦੁੱਧ ਚੁੰਘਦੇ ਬੱਚਿਆਂ ਤੋਂ, ਮਾਂਵਾਂ ਦੂਰ ਨਾ ਕਰੀਂ। 

ਉਨਾਂ ਬਾਲਾਂ ਦੀ ਵੇਦਨਾ ਦਾਤਾ ਨੇੜੇ ਹੋ ਕੇ ਸੁਣੀ।...।।

 

ਰੁਲ ਜਾਂਦੇ ਮਾਂ ਬਾਹਰੇ ਕੋਈ ਨੇੜੇ ਲਾਉਂਦਾ ਨੀ। 

ਮੋਹ - ਪਿਆਰ ਦੀ ਕੋਈ ਨਜ਼ਰ ਪਾਉਂਦਾ ਨੀ। 

ਸਬਰ ਸੰਤੋਖ ਵਾਲਾ ਹੱਥ ਸਦਾ ਸਿਰ 'ਤੇ ਧਰੀ।

ਦੁੱਧ ਚੁੰਘਦੇ ਬੱਚਿਆਂ ਤੋਂ ਮਾਂਵਾਂ ਦੂਰ ਨਾ ਕਰੀਂ।...।।

 

ਅਪਣੇ ਵੀ ਸ਼ਰੀਕ ਬਣ ਦੂਰ ਜਾ ਨੇ ਖਲੋਵਦੇ।

ਬਿਪਤਾ ਪਈ 'ਤੇ ਕੋਈ ਨੇੜੇ ਨਾ ਆ ਵਹੁੜਦੇ।

ਬਿਪਤਾ ਮਾਰਿਆਂ ਦੇ ਸਿਰ 'ਤੇ ਆ ਹੱਥ ਤੂੰ ਧਰੀ।

ਦੁੱਧ ਚੁੰਘਦੇ ਬੱਚਿਆਂ ਤੋਂ ਮਾਵਾਂ ਦੂਰ ਨਾ ਕਰੀਂ।...।।

 

ਜੀਵਨ ਦੀ ਸੋਝੀ-ਬੁੱਧੀ ਕੋਰੀ ਰਹਿ ਜਾਂਦੀ ਐ।

ਨਿੱਕੀਆਂ ਦੇਹਾਂ 'ਤੇ ਕੇਹੀ ਬਿਪਤਾ ਆ ਪੈਂਦੇ ਐ।

ਵਿਲਕਦੇ ਨਿਆਣਿਆਂ ਦੀ ਦਾਤਾ ਬਾਂਹ ਆ ਫੜੀ।

ਹਾਲੋਂ ਬੇਹਾਲ ਹੋਈ ਜ਼ਿੰਦਗੀ 'ਤੇ ਨਜ਼ਰ ਤੂੰ ਕਰੀਂ।...।।

 

'ਆਜ਼ਾਦ' ਕਰੇ ਜ਼ੋਦੜੀ, ਐਸੀ ਮਾਰ ਨਾ ਪਵੇ। 

ਹਰ ਕੋਈ ਜੱਗ ਵਿਚ ਖੁਸ਼ੀਆਂ ਦੇ ਨਾਲ ਰਹੇ। 

ਮੇਰੇ ਮੌਲਾ ਮੇਹਰ ਦੀ ਸਵੱਲੀ ਨਜ਼ਰ ਤੂੰ ਕਰੀਂ। 

ਦੁੱਧ ਚੁੰਘਦੇ ਬਾਲਾਂ ਨੂੰ ਮਾਵਾਂ ਤੋਂ ਦੂਰ ਨਾ ਕਰੀਂ।

ਰਣਜੀਤ ਆਜ਼ਾਦ ਕਾਂਝਲਾ

ਆਸ਼ਾਵਾਦ - ਲੇਖ਼ਕ ਮੂਲ ਚੰਦ ਸ਼ਰਮਾ

ਆਸ਼ਾਵਾਦ 

------------

ਆਸਾਂ ਨਾ ਛੱਡ ਹਿੰਮਤ ਕਰ ।

ਮੁਸ਼ਕਲ ਕੋਲ਼ੋਂ ਕਦੇ ਨਾ ਡਰ ।

ਮਿਹਨਤ ਰੰਗ ਲਿਆਉਂਦੀ ਹੈ,

ਬਹਿ ਕੇ ਹੱਥ 'ਤੇ ਹੱਥ ਨਾ ਧਰ।

ਬਿਨਾਂ ਖੰਭਾਂ ਤੋਂ  ਉਡਣਾ ਸਿੱਖ ,

ਖਾਲੀ ਪਿਆ ਹੈ ਸਾਰਾ ਅੰਬਰ।

ਭਾਵੇਂ ਆਖ਼ਰ  ਸਭ ਨੇ ਮਾਰਨੈਂ ,

ਮੌਤ ਤੋਂ ਪਹਿਲਾਂ ਹੀ ਨਾ ਮਰ ।

              ਮੂਲ ਚੰਦ ਸ਼ਰਮਾ ਪ੍ਰਧਾਨ ,

ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ।

ਪੁਰਖਿਆਂ ਦੀਆਂ ਸੱਚੀਆਂ ਗੱਲਾਂ - ਲੇਖ਼ਕ ਜਸਵੀਰ ਸ਼ਰਮਾ ਦੱਦਾਹੂਰ 

ਜੀਹਦੀ ਕੋਠੀ ਦੇ ਵਿੱਚ ਦਾਣੇ ਹੁੰਦੇ, 

 ਉਹਦੇ ਕਮਲੇ ਵੀ ਸਿਆਣੇ ਹੁੰਦੇ।

ਘਰੋਂ ਜੇ ਹੋਵੇ ਗਰੀਬ ਕੋਈ ਬੰਦਾ, 

ਓਹਦੇ ਕਮਲੇ ਸੱਭ ਨਿਆਣੇ ਹੁੰਦੇ। 

ਜਿਹੜੇ  ਖੇਤ  ਨੂੰ  ਵਾੜ  ਹੁੰਦੀ  ਹੈ, 

ਵੀਰੋ  ਓਸੇ  ਖੇਤ   ਹਦਵਾਣੇ ਹੁੰਦੇ। 

ਕਿਸੇ  ਕਿਸੇ  ਪਿੰਡ  ਸ਼ਹਿਰ ਵਿੱਚ, 

ਦੋਸਤੋ ਵੱਡੇ  ਬਹੁਤ  ਘਰਾਣੇ ਹੁੰਦੇ। 

ਰੂੜੀਆਂ ਹੋਵਣ ਜਿਸ ਪਿੰਡ ਵੱਡੀਆਂ, 

ਓਥੇ  ਚੋਬਰ ਬਹੁ ਜਰਵਾਣੇ ਹੁੰਦੇ। 

ਲੜਾਈ ਝਗੜਾ ਜਿਸ ਪਿੰਡ ਹੈਨੀ, 

ਬਜ਼ੁਰਗ  ਨੇ ਉੱਥੇ  ਸਿਆਣੇ ਹੁੰਦੇ। 

ਧੜੇਬੰਦੀ  ਨਾ   ਜਿਸ  ਪਿੰਡ  ਹੋਵੇ, 

ਕਦੇ  ਲੋਕ  ਨਾ  ਜਾਂਦੇ ਥਾਣੇ  ਹੁੰਦੇ। 

ਕੋਈ ਪਿੰਡ ਤੇ ਬਿਪਤਾ ਪੈਜੇ ਸਾਂਝੀ, 

ਸੱਭ  ਮਨਦੇ  ਰੱਬ  ਦੇ  ਭਾਣੇ ਹੁੰਦੇ। 

ਦੱਦਾਹੂਰੀਆ   ਹਿੱਕ  ਕੱਢ ਤੁਰਦੇ, 

ਨਾ  ਕਿਸੇ  ਗੱਲੋਂ  ਜੋ  ਕਾਣੇ  ਹੁੰਦੇ। 

ਸਮਾਈ  ਵਾਲਾ  ਪਾਠ  ਪੜਨ ਜੇ, 

ਨਾ ਕਦੇ ਉਲਝੇ ਪੇਟੇ ਬੇਟੇ ਤਾਣੇ ਹੁੰਦੇ। 

ਜਸਵੀਰ ਸ਼ਰਮਾ ਦੱਦਾਹੂਰ ,ਸ਼੍ਰੀ ਮੁਕਤਸਰ ਸਾਹਿਬ 

ਪਿਆਰੇ ਮਾਪੇ -ਲੇਖ਼ਕ ਰਣਜੀਤ  ਆਜ਼ਾਦ ਕਾਂਝਲਾ

 

ਕਿੱਥੇ ਨੇ ਓਹ ਮਾਂਪੇ ਜਿਹੜੇ ਲਾਡ ਲੁੜਾਉਂਦੇ ਸੀ।

ਬਣ ਖੁਦ ਘੋੜਾ ਪਿੱਠ 'ਤੇ ਬਿਠਾ ਜੋ ਖਿਡਾਉਂਦੇ ਸੀ।...।।

 

ਲੋਰੀਆਂ ਦੇ ਦੇ ਪਾਲਦੀ ਵੀ ਮਾਂ ਪਰਾਈ ਹੋ ਗਈ। 

ਵੀਰਾਂ ਦੀਆਂ ਜੋੜੀਆਂ ' ਚੋਂ ਭੈਣ ਵੀ ਹੈ ਖੋ ਗਈ। 

ਜਨੌਰਾਂ ਦੇ ਵਾਂਗੂੰ ਮੂੰਹ ਵਿਚ ਲਿਆ ਚੋਗਾ ਪਾਉਂਦੇ ਸੀ।....,।।

 

ਆਪੋ ਅਪਣੀ ਵਾਰੀ ਤੇ ਤਾਏ ਚਾਚੇ ਵੀ ਤੁਰ ਗਏ। 

ਸਰੀਕਾਂ ਵਾਲੇ ਗਹਿਰੇ ਬੋਲ ਕੰਨਾਂ ਵਿਚ ਪੁੜ ਗਏ। 

ਮਿੱਠੇ ਮਿੱਠੇ ਬੋਲ ਪਿਆਰੇ ਜੋ ਭੈਣਾਂ ਨੂੰ ਸੁਣਾਉਂਦੇ ਸੀ।....।।

 

ਆਂਢ ਗੁਆਂਢੋ ਵੀ ਸੱਜਣ ਪਿਆਰੇ ਤੁਰ ਗਏ। 

ਦੁੱਖ ਸੁੱਖ ਦੇ ਸਾਂਝੀ ਪਤਾ ਨੀਂ ਕਦੋਂ ਦੇ ਭੁਰ ਗਏ ?

ਆਉਂਦੀਆਂ ਗੱਲਾਂ ਚੇਤੇ ਜੋ ਕੋਠੇ ਬਹਿ ਸੁਣਾਉਂਦੇ ਸੀ।...।।

 

ਬਾਠਾਂ ਦਾ ਬਿੱਲੂ ਵੀ ਵਿਚਾਲੇ ਝਕਾਨੀ ਦੇ ਗਿਆ। 

ਮਾਂਪਿਆਂ ਦਾ ਪਿਆਰਾ ਪੁੱਤ ਪਲਾਂ 'ਚ ਔਹ ਗਿਆ। 

ਬੁੱਢੇ ਮਾਂਪਿਆਂ ਨੂੰ ਜਿਉਣਾ ਜੋਗਾ ਜੋ ਬਣਾਉਂਦੇ ਸੀ।...।।

 

ਅਕਾਲੀਆਂ ਦਾ ਸੋਹਣਾ ਸਹੁਰੇ ਜਾ ਬਹਿ ਗਿਆ। 

ਟੱਬਰ ਨਹੀਂ ਪਾਲ ਹੁੰਦਾ ਜਾਂਦਾ ਏਹ ਕਹਿ ਗਿਆ। 

ਮੱਖਣਾਂ ਨਾਲ ਪਾਲੇ ਪੁੱਤਾਂ ਨੂੰ ਮਾਪੇ ਲਾਡ ਲਿਡਾਉਂਦੇ ਸੀ।....।। 

 

ਵਾਰੀ ਆਪੋ ਅਪਣੀ ਤੇ ਸਭਨਾਂ ਸਹੁਰੇ ਵੰਝਣਾਂ।

ਅਉਧ ਹੰਢਾ ਕੇ ਯੱਗ ਤੋਂ ਦੂਰ ਜਾ ਹੈ ਬੈਠਣਾਂ।

ਕਰ ਜਾਣਾ ਖਾਲੀ ਵਿਹੜਾ ਜਿੱਥੇ ਭੰਗੜੇ ਪਾਉਂਦੇ ਸੀ।...।।

 

ਆਜ਼ਾਦ ਏਥੇ ਬੈਠ ਕਿਸੇ ਨਾ ਰਹਿਣਾ ਸੱਜਣੋ।

ਖਰੀਆਂ ਗੱਲਾਂ ਕੰਨਾ 'ਚ ਪਾ ਕਹਿਣਾ ਸੱਜਣੋ। 

ਉਹ ਵੀ ਗਏ ਟੁਰ ਜੋ ਉਂਗਲਾਂ 'ਤੇ ਨਚਾਉਂਦੇ ਸੀ।...।।

ਕਿੱਥੇ ਗਏ ਨੇ ਮਾਂਪੇ ਜਿਹੜੇ ਲਾਡ ਲਿਡਾਉਂਦੇ ਸੀ ?....??

* ਰਣਜੀਤ  ਆਜ਼ਾਦ ਕਾਂਝਲਾ *

ਨਜ਼ਮ - ਬਲਜਿੰਦਰ ਸਿੰਘ  " ਬਾਲੀ ਰੇਤਗੜ"

ਕਸ਼ਮੀਰੀ ਦੀਆਂ ਪਹਾੜੀ ਵਾਦੀਆ

ਚਸ਼ਮੇ ਹੀ ਨਹੀਂ ਫੁਟਾਉਂਦੀਆਂ

ਬਰਫ਼ਾਂ ਲੱਦੀਆਂ, ਚਾਂਦੀ ਰੰਗੀਆਂ 

ਹਵਾਵਾਂ ਹੀ ਨਹੀਂ ਮਹਿਕਾਉਂਦੀਆਂ

ਝੱਲਦੀਆਂ ਨੇ ਬੇ- ਇੰਤਾਹ ਤਸ਼ੱਦਦ 

ਪਾਕਿ- ਚਾਂਦੀਆਂ ਰੰਗੀਆਂ 

ਹੋ ਜਾਂਦੀਆਂ ਰੱਤ-ਰੰਗੀਆਂ

ਮਰਜਾਣੀਆਂ, ਇਹ ਕਿਸਮਤਾਂ ਮਾਰੀਆਂ , 

ਗੁਰਬਤ ਮਾਰੀਆਂ, ਸਰਕਾਰਾਂ ਦੁਰਕਾਰੀਆਂ !

ਫਿਰ ਵੀ ਜਾਂਬਾਜ਼ ਸੂਰੇ ਜੰਮਦੀਆਂ

ਸੂਰੇ ਸਯੀਅਦ ਹੁਸੈਨ ਸ਼ਾਹ ਜਿਹੇ

ਕਦ ਆਮ ਨੇ ਮਾਵਾਂ ਜੰਮਦੀਆਂ

ਜਦ ਆਹਡਾ ਲੈ ਲੈਂਦੇ 

ਸਹਿਮਦੀਆਂ ਗੋਲੀਆਂ ,ਛੁਰੀਆਂ ਬੰਬ ਦੀਆਂ

ਜਦ ਵੀ ਛਾਤੀ ਤਣਦੇ , 

ਅੱਗੇ ਦਹਿਸ਼ਤੀ ਫਣ ਦੇ

ਸੰਗੀਨਾਂ ਥਰ ਥਰ ਕੰਬਦੀਆਂ

"ਬਾਲੀ " ਚਾਲਾਂ ਸਾਜ਼ਿਸ਼ ਹੰਬਦੀਆਂ!!

 

    ਬਲਜਿੰਦਰ ਸਿੰਘ  " ਬਾਲੀ ਰੇਤਗੜ"

ਨਫ਼ਰਤ ਦਾ ਬਾਜ਼ਾਰ ਗਰਮ ਹੈ ! - ਜਸਪਾਲ ਜੱਸੀ

ਹਾਏ ! ਨਫ਼ਰਤ ਦਾ,ਬਾਜ਼ਾਰ ਗਰਮ ਹੈ ।

ਝੁਕਿਆ ਸਿਰ ਮੇਰਾ, ਨਾਲ ਸ਼ਰਮ ਹੈ।

ਨਾ ਪੁੱਛ ਕੇ ਅਸੀਂ ਕੋਹ ਨਹੀਂ ਸਕਦੇ,

ਇਹ ਤਾਂ ਕੋਈ ਹੋਰ ਧਰਮ ਹੈ।

 

ਧਰਮ ਪੁੱਛ ਕੇ, ਗਰਦਨ ਕੱਟੇਂ।

ਲਿੰਗ ਭੇਦ, ਬੇੜੀ ਵਿੱਚ ਵੱਟੇ।

ਸੋਚੀਂ ਪਈ, ਮਨੁੱਖਤਾ ਸਾਰੀ,

ਤੇਰਾ ਦੀਨ, ਈਮਾਨ ਖ਼ਤਮ ਹੈ।

ਝੁਕਿਆ ਸਿਰ ਮੇਰਾ, ਨਾਲ ਸ਼ਰਮ ਹੈ।

 

ਪਤਾ ਨਹੀਂ ਤੂੰ, ਕਿੱਥੋਂ ਪੜ੍ਹਿਆ।

ਨਾ ਤੂੰ ਰੱਬ ਦੇ ,ਇਸ਼ਕ ਵਿਚ ਰੜ੍ਹਿਆ।

ਦੇਖ ਕੇ ਮੱਥਾ,ਟਿੱਕਾ ਲਾਵੇਂ,

ਕੈਸਾ "ਲਾਲੋ ਲਾਲ" ਧਰਮ ਹੈ!

ਝੁਕਿਆ ਸਿਰ ਮੇਰਾ, ਨਾਲ ਸ਼ਰਮ ਹੈ।

 

"ਜੱਸੀ "ਮੁਹੰਮਦ,ਖ਼ੁਸ਼ ਨਹੀਂ ਕੋਈ,

ਨਾ ਬੁੱਲਾ, ਨਾ ਹਾਸ਼ਮ ਕੋਈ,

ਮੁਕਬਲ,ਵਾਰਸ,ਫ਼ਰੀਦ ਨੇ ਰੋਂਦੇ,

ਨਹੀਂ ਨਹੀਂ ਸਾਡਾ,ਇਹ ਨਾ ਧਰਮ ਹੈ।

ਝੁਕਿਆ ਸਿਰ ਮੇਰਾ ਨਾਲ ਸ਼ਰਮ ਹੈ।

 

ਨਾਂ ਪੁੱਛ ਕੇ ਅਸੀਂ, ਕੋਹ ਨਹੀਂ ਸਕਦੇ,

ਇਹ ਤਾਂ ਕੋਈ, ਹੋਰ ਧਰਮ ਹੈ।

ਝੁਕਿਆ ਸਿਰ ਮੇਰਾ, ਨਾਲ ਸ਼ਰਮ ਹੈ।

ਜਸਪਾਲ ਜੱਸੀ

 

"ਮੌਤ ਦਾ ਨੰਗਾ ਨਾਚ/ਪਹਿਲਗਾਮ ਵਿੱਚ" - ਜਸਵੀਰ ਸ਼ਰਮਾ ਦੱਦਾਹੂਰ 

ਦਰਿੰਦਿਆਂ! 

ਦਰਿੰਦਗੀ ਨੂੰ ਅੰਜਾਮ ਦਿੱਤਾ 

ਬੇਕਸੂਰੇ ਹੀ ਲੋਕ ਮੁਕਾ ਦਿੱਤੇ

ਕੀ ਕਸੂਰ ਸੀ ਓਨਾਂ ਨਿਹੱਥਿਆਂ ਦਾ?

ਕਾਹਤੋਂ ਮੌਤ ਦੀ ਗੋਦ ਸੁਲਾ ਦਿੱਤੇ। 

ਨਜ਼ਾਰੇ ਕੁਦਰਤ ਦੇ ਲੈਣ ਆਏ ਸਨ ਉਹ,

ਮਹਿਲ ਆਸਾਂ ਵਾਲੇ ਸਾਰੇ ਹੀ ਢਾਹ ਦਿੱਤੇ। 

ਜਾਤ ਬਰਾਦਰੀ ਵੀ ਪੁੱਛਦੇ ਰਹੇ ਓਹੋ,

ਵਹਿਮ ਦਿਲਾਂ ਦੇ ਵਿੱਚ ਵਧਾ ਦਿੱਤੇ। 

ਦੋਜਖ ਵਿੱਚ ਵੀ ਜਗ੍ਹਾ ਨਹੀਂ ਮਿਲਣੀ, 

ਬੋਲ ਦੱਦਾਹੂਰੀਏ ਸੱਚ ਸੁਣਾ ਦਿੱਤੇ।

ਹੁਣ ਸਿਆਸਤ ਹੋਣੀ ਹੈ ਇਸ ਗੱਲ ਉੱਤੇ, 

ਗੁੰਜਾਇਸ਼ ਨਿਆਂ ਦੀ ਬਿਲਕੁਲ ਨਹੀਂ ਕੋਈ। 

ਸਿਆਸੀ ਰੋਟੀਆਂ ਸੇਕਣੀਆਂ ਸਿਆਸੀਆਂ ਨੇ, 

ਅੱਖੀਂ ਘੱਟਾ ਪਾਉਣ ਦੀ ਸਿਆਸਤ ਸ਼ੁਰੂ ਹੋਈ। 

ਜਿਹੜੇ ਚਲੇ ਗਏ ਮੁੜ ਉਹ ਪਰਤਣੇ ਨਾ, 

ਗੱਲ ਬਿਲਕੁਲ ਲੋਹੇ ਉੱਤੇ ਇਹ ਲਕੀਰ ਹੈ ਜੀ। 

ਝਾਤ ਮਾਰ ਲਓ ਭਾਵੇਂ ਪਿਛਲੇ ਇਤਿਹਾਸ ਉੱਤੇ, 

ਦੋਸਤੋ ਸੱਚ ਕਹਿਣਾ ਪੈਂਦਾ ਅਖੀਰ ਹੈ ਜੀ। 

ਜਸਵੀਰ ਸ਼ਰਮਾ ਦੱਦਾਹੂਰ 

ਸ਼੍ਰੀ ਮੁਕਤਸਰ ਸਾਹਿਬ 

ਲੀਡਰ -   ਮੂਲ ਚੰਦ ਸ਼ਰਮਾ

ਲੀਡਰ 

--------

ਭਾਵੇਂ ਥੋੜ੍ਹੇ ਹੋਣ ਪਰ ਹਰ ਥਾਂ 'ਤੇ ,

ਕੁੱਝ ਸਾਊ ਲੀਡਰ ਹੁੰਦੇ ਨੇ ।

ਕੁੱਝ  ਹਾਮ੍ਹੀ  ਹੋਣ  ਜੋ  ਹਿੰਸਾ  ਦੇ ,

ਭੜਕਾਊ  ਲੀਡਰ  ਹੁੰਦੇ  ਨੇ ।

ਕੁੱਝ  ਲਾਈ  ਲੱਗ  ਭੋਲ਼ੇ  ਭਾਲ਼ੇ ,

ਕੁੱਝ ਹੁੰਦੇ ਚੁਸਤ ਚਲਾਕ ਬੜੇ ;

ਹਰ ਜਥੇਬੰਦੀ ਵਿੱਚ ਕੁੱਝ ਨਾ ਕੁੱਝ ,

ਵਿਕਾਊ  ਲੀਡਰ  ਹੁੰਦੇ  ਨੇ  ।

                  ਮੂਲ ਚੰਦ ਸ਼ਰਮਾ ਪ੍ਰਧਾਨ ,

ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।

ਸਰਕਾਰੀ ਸਕੂਲਾਂ ਦੇ ਨਾਂ - ਮੂਲ ਚੰਦ ਸ਼ਰਮਾ

ਸਰਕਾਰੀ ਸਕੂਲਾਂ ਦੇ ਨਾਂ 

--------------------------

ਕਿਸੇ ਨੇ ਬਣਾਏ ਮੈਰੀਟੋਰੀਅਸ ,

ਤੇ  ਕਿਸੇ  ਨੇ  ਐਮੀਨੈਂਸ  ।

ਹੁਣ ਪ੍ਰਾਇਮਰੀ ਸਕੂਲਾਂ ਦਾ ਨਾਂ ,

ਕਰ  ਦਿੱਤਾ ਏ  ਹੈਪੀਨੈੱਸ  ।

ਦੁਕਾਨਾਂ  ਦੇ  ਬੋਰਡ  ਕਹਿੰਦੇ  ਸੀ ,

ਗੁਰਮੁਖੀ ਵਿੱਚ ਲਿਖਾਵਾਂਗੇ।

ਜੇ ਕੋਈ ਇਸ ਦੀ ਮੰਗ ਕਰਦੈ ਤਾਂ ,

ਉਹਨੂੰ  ਸਮਝਣ  ਨੌਨਸੈਂਸ ।

                 ‌ ਮੂਲ ਚੰਦ ਸ਼ਰਮਾ ਪ੍ਰਧਾਨ ,

ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।

ਅਸਲੀ ਸਿੱਖਿਆ-

 ਸਾਨੂੰ ਹਿੰਦੀ ਦਾ ਵਿਛਾ ਪੜ੍ਹਾਉਣ ਵਾਲੇ ਮਾਸਟਰ "ਗੋਪਾਲ ਚੰਦ ਸ਼ਾਸ਼ਤਰੀ" ਜੀ ਇੱਕ ਗੱਲ ਰਿਹਾ ਕਰਦੇ ਸੀ ਕੇ, ਬੱਚਿਓ ਜਰੂਰੀ ਨਹੀਂ ਤੁਸੀਂ ਪੜ ਕੇ ਸਾਡੇ ਵਾਂਗੂੰ ਮਾਸਟਰ ਲੱਗਣਾ ਜਾ ਅਫ਼ਸਰ ਲੱਗਣਾ, ਪੜਾਈ ਤਾਂ ਤੁਹਾਨੂੰ ਖੇਤੀ ਕਰਨ ਵਾਸਤੇ ਵੀ ਜਰੂਰੀ ਹੈ, ਆੜ੍ਹਤੀਏ ਨਾਲ ਹਿਸਾਬ ਕਿਤਾਬ ਲਾਉਣ ਵਾਸਤੇ "ਹਿਸਾਬ" ਦੀ ਪੜਾਈ ਜਰੂਰੀ ਹੈ, ਜ਼ਿੰਦਗੀ ਵਿੱਚ ਵਿਚਰਦੇ ਹੋਏ "ਜੋੜ ਘਟਾ" ਲਾਉਣਾ ਬਹੁਤ ਜਰੂਰੀ ਹੈ,

ਅਸੀਂ ਦੋ ਚਾਰ ਕਿੱਲੋ ਆਲੂ ਪਿਆਜ ਗਾਜਰਾਂ ਖਰੀਦਣ ਵਾਸਤੇ ਤਾਂ ਹਿਸਾਬ ਕਿਤਾਬ ਲਾਉਂਦੇ ਹਾਂ ਪਰ ਅਫਸੋਸ ਆਵਦੇ ਭਵਿੱਖ ਖਾਤਰ ਇਹ ਫਾਰਮੂਲਾ ਨਹੀਂ ਲਾਉਂਦੇ ਉੱਥੇ ਸਾਡੇ ਕੋਲ ਜਜਬਾਤਾਂ ਆਲਾ ਫਾਰਮੂਲਾ ਹੁੰਦਾ ਬੱਸ, ਅਤੇ ਜਜਬਾਤਾਂ ਵਾਲਾ ਫਾਰਮੂਲਾ ਸਾਨੂੰ ਪਿੱਛੇ ਲੈ ਜਾਂਦਾ ਹੈ ਕਿਉਂ ਕੇ ਜਜਬਾਤਾਂ ਵੱਸ ਲਏ ਗਏ ਫੈਸਲਿਆਂ ਵਿੱਚ ਭਵਿੱਖ ਦੀ ਕੋਈ ਯੋਜਨਾਬੰਦੀ ਨਹੀਂ ਹੁੰਦੀ  ਹੈ ਤੇ ਬੱਸ ਪਿੱਛੋਂਕੜ ਵਿੱਚ ਕੀਤੇ ਗਏ ਕਰਮਾਂ ਨੂੰ ਜਜ਼ਬਾਤੀ ਤੌਰ ਤੇ ਯਾਦ ਕਰਕੇ ਬਦਲਾਖੋਰੀ ਦੀ ਭਾਵਨਾ ਦੀ ਉਪਜ ਹੀ ਉਪਜਦੀ ਹੈ, ਜੋ ਕਦੀ ਵੀ ਭਵਿੱਖ ਵਾਸਤੇ ਕੰਮ ਨਹੀਂ ਆਉਂਦੀ, ਬੱਸ ਨਿਵਾਨ ਵੱਲ ਧੱਕ ਕੇ ਲੈ ਜਾਂਦੀ ਹੈ,

ਸੰਤਾਲੀ ਵਿੱਚ ਜਜ਼ਬਾਤੀ ਤੌਰ ਤੇ ਲਏ ਗਏ ਫੈਸਲੇ ਅਤੇ ਸ਼ਾਤਿਰ ਦਿਮਾਗੀ ਲੋਕਾਂ ਦੇ ਝਾਂਸੇ ਵਿੱਚ ਆ ਕੇ ਸਾਨੂੰ ਆਵਦੇ ਸਿੱਖ ਖਿੱਤੇ ਤੋ ਦੂਰ ਲੈ ਗਏ ਅਤੇ ਅਸੀਂ ਇੱਕ ਪਰੰਪਰਾਵਾਦੀ ਸੋਚ ਦੇ ਹਾਕਮਾਂ ਦੇ ਮੱਕੜਜਾਲ ਵਿੱਚ ਆਪਣੇ ਆਪ ਨੂੰ ਫਸਾ ਬੈਠੇ, ਉਸ ਵੇਲੇ ਹਿਸਾਬ ਕਿਤਾਬ ਲਾਉਣ ਵਿੱਚ ਅਸਫਲ ਰਹੇ,

ਸੰਤਾਲੀ ਤੋ ਬਾਅਦ ਅੱਠਤਰ ਤੱਕ ਜੋ ਵਾਪਰਿਆ, ਅੱਠਤਰ ਤੋ ਛਿੱਆਂਨਵੇਂ ਤੱਕ ਜੋ ਵਾਪਰਿਆ,ਕਿੰਨੇ ਪੰਜਾਬ ਦੇ ਪੁੱਤ ਮੌਤ ਦੇ ਮੂੰਹ ਵਿੱਚ ਧੱਕੇ, ਕਿੰਨੀਆਂ ਧੀਆਂ ਦੀ ਪੱਤ ਗੁਆਈ, ਕਿੰਨੇ ਗੁਰਦਵਾਰੇ ਢਹਿ ਢੇਰੀ ਕਰਵਾਏ ਕਿੰਨਾ ਲਿਟਰੇਚਰ ਗੁਆਇਆ ਕੋਈ ਹਿਸਾਬ ਕਿਤਾਬ ਨਹੀਂ ਲਾਇਆ, ਪਿੱਛੋਕੜ ਵਿੱਚ ਕੀਤੀਆਂ ਗਲਤੀਆਂ ਦਾ ਲੇਖਾ ਜੋਖਾ ਨਹੀਂ ਕਰ ਸਕੇ,

ਸਾਡੇ ਪੰਜਾਬ ਨੂੰ ਨਸ਼ੇ ਵੱਲ ਧੱਕ ਦਿੱਤਾ ਗਿਆ, ਅਸੀਂ ਪੰਜਾਬ  ਛੱਡ ਵਿਦੇਸ਼ਾਂ ਵੱਲ ਮੂੰਹ ਕਰ ਲਿਆ,ਸ਼ਾਜਿਸ਼ ਤਹਿਤ ਸਾਡੀਆਂ ਫਸਲਾਂ ਸਬਜ਼ੀਆਂ ਦੁੱਧ ਵਿੱਚ ਜਹਿਰ ਘੋਲਿਆ ਗਿਆ ਅਸੀਂ ਅੱਖਾਂ ਬੰਦ ਕਰਕੇ ਸਵੀਕਾਰ ਕਰਦੇ ਤੁਰੇ ਆਏ, ਸਾਡੇ ਕੁਦਰਤੀ ਸੋਮੇ ਲੁੱਟੇ ਗਏ ਅਸੀਂ ਕੋਈ ਲੇਖਾ ਜੋਖਾ ਨਹੀਂ ਕੀਤਾ,

ਸਾਡੀ ਬਿਰਤੀ ਹਾਕਮਾਂ ਵਾਲੀ ਹੋ ਹੀ ਨਹੀਂ ਸਕੀ, ਜੇ ਹਾਕਮ ਬਿਰਤੀ ਦੇ ਮਾਲਕ ਹੁੰਦੇ ਤਾਂ ਹਾਕਮ ਬਣਨ ਵੱਲ ਸੋਚਦੇ ਤੇ ਤੁਰਦੇ, ਸਾਨੂੰ ਜ਼ਰਾਈਮਪੇਸ਼ਾ ਬਣਾਉਣ ਵੱਲ ਪੂਰੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਪੂਰੀ ਤਨਦੇਹੀ ਨਾਲ ਫਸ ਵੀ ਗਏ ਅਤੇ ਸਾਡੀਆਂ ਹਰਕਤਾਂ ਕਰਕੇ ਮੋਹਰ ਵੀ ਲੱਗ ਗਈ,

ਜਰੂਰੀ ਨਹੀਂ ਮਾਰ ਕੁੱਟ ਕੇ ਹੀ ਬਦਲਾ ਲੈਣਾ ਹੁੰਦਾ, ਬਦਲਾ ਲੈਣ ਦੇ ਹੋਰ ਉਮਦਾ ਰਸਤੇ ਹਨ, ਆਪਣੇ ਆਪ ਨੂੰ ਇੱਕ ਬਰਾਬਰ ਦੀ ਧਿਰ ਬਣਾ ਕੇ ਪੇਸ਼ ਕਰ ਸਕਦੇ ਹਾਂ, ਧਿਰ ਬਣਾਉਣ ਦਾ ਮਤਲਬ ਹਰ ਪੱਖੋਂ, ਪੜਾਈ ਕਮਾਈ ਇੰਡਸਟਰੀ ਸਮਝ ਸੋਚ ਨਜ਼ਰੀਏ ਹਰ ਖੇਤਰ ਵਿੱਚ ਬਰਾਬਰ ਹੋਣ ਦਾ ਸਾਹਸ ਪੈਦਾ ਕਰੀਏ,ਬਰਾਬਰ ਨਹੀਂ ਸਗੋਂ ਦੋ ਕਦਮ ਅੱਗੇ,,,,

ਅਸੀਂ ਆਵਦੇ ਭਵਿੱਖ ਦਾ ਆਵਦੀਆਂ ਨਸਲਾਂ ਦਾ ਆਵਦੇ ਕਾਰੋਬਾਰ ਦਾ ਹਿਸਾਬ ਕਿਉਂ ਨਹੀਂ ਲਾ ਸਕੇ, ਜਿਹੜਾ ਪੈਸਾ ਸਾਨੂੰ ਸਾਡੇ ਭਵਿੱਖ ਦੀ ਯੋਜਨਾ ਉੱਤੇ ਖਰਚ  ਕਰਨਾ ਚਾਹੀਦਾ ਸੀ ਉਹ ਪੈਸਾ ਲੰਗਰਾਂ ਚ ਨਗਰ ਕੀਰਤਨਾ ਚ ਡੇਰਾਵਾਦ ਨੂੰ ਪ੍ਰਫੁੱਲ ਕਰਨ ਚ ਫੋਕੀ ਟੌਹਰ ਚ ਖਰਚ ਕਰਕੇ ਅਵੇਸਲੇ ਹੋਏ ਰਹੇ ਤੇ ਸਾਡੀਆਂ ਜੜਾਂ ਨੂੰ ਸਾਡੇ ਆਵਦੇ ਤੇਲ ਦਿੰਦੇ ਰਹੇ, ਜੜ੍ਹੀ ਤੇਲ ਦਿੱਤੇ ਦਰੱਖਤ ਸੁੱਕ ਜਾਂਦੇ ਹਨ ਤਬਾਹ ਹੋ ਜਾਂਦੇ ਹਨ!!!!!!

ਹਰਜੀਤ ਸਿੰਘ ਬੀਰੇਵਾਲਾ

1 ਅਪੈ੍ਲ ਨੂੰ ਬਰਸੀ ’ਤੇ ਵਿਸ਼ੇਸ਼

  ਜਥੇਦਾਰ  ਟੌਹੜਾ  ਨੂੰ  ਯਾਦ ਕਰਦਿਆਂ ---------
                             ਜਾਂ 
 ਬਹੁਪੱਖੀ ਸ਼ਖ਼ਸੀਅਤ ਜਥੇਦਾਰ ਗੁਰਚਰਨ ਸਿੰਘ ਟੌਹੜਾ
‌       ਸਿੱਖ ਸਿਆਸਤ ਅਤੇ ਧਾਰਮਿਕ ਮਾਮਲਿਆਂ ਤੇ ਕਈ ਦਹਾਕਿਆਂ ਤੱਕ ਬੋਹੜ ਵਾਂਗ ਛਾਏ ਰਹਿਣ ਵਾਲੇ, ਆਪਣੀ ਸਮੁੱਚੀ ਜ਼ਿੰਦਗੀ ਪੰਥ ਦੇ ਲੇਖੇ ਲਾਉਣ ਵਾਲੇ, ਸਿੱਖ ਪਰੰਪਰਾ ਤੇ ਪਹਿਰਾ ਦੇਣ ਵਾਲੇ, ਬੇਦਾਗ਼, ਇਮਾਨਦਾਰ ਤੇ ਨੇਕ ਨੀਅਤ ਵਾਲੇ ਸਿੱਖ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਨ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜਨਮ ਸ੍ਰ: ਦਲੀਪ ਸਿੰਘ ਸਧਾਰਨ ਜੱਟ ਸਿੱਖ ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖ ਤੋਂ 24 ਸਤੰਬਰ 1924 ਈ: ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਟੌਹੜਾ ਵਿਖੇ ਹੋਇਆ। ਆਪ ਨੇ ਮੁੱਢਲੀ ਵਿੱਦਿਆ ਪਿੰਡ ’ਚ ਹੀ ਪ੍ਰਾਪਤ ਕੀਤੀ। ਪੰਜਾਬ  ਯੂਨੀਵਰਸਿਟੀ ਲਾਹੌਰ ਤੋਂ ਪੰਜਾਬੀ ਸਾਹਿਤ ਵਿੱਚ ਗਰੈਜੂਏਸ਼ਨ ਕੀਤੀ। ਜਥੇਦਾਰ ਟੌਹੜਾ ਕਿੱਤੇ ਵਜੋਂ ਕਿਸਾਨ ਸਨ। ਉਹਨਾਂ ਨੇ 13 ਸਾਲ ਦੀ ਉਮਰ ਵਿੱਚ ਅ੍ਰੰਮਿਤਪਾਨ ਕਰਕੇ ਅੰਮ੍ਰਿਤਧਾਰੀ ਸਿੱਖ ਦੇ ਰੂਪ ਵਿੱਚ ਜੀਵਨ ਸ਼ੁਰੂ ਕੀਤਾ। ਜਥੇਦਾਰ ਟੌਹੜਾ ਆਮ ਜੀਵਨ ਵਿੱਚ ਸਾਦੇ ਲਿਬਾਸ ਅਤੇ ਸਾਦੇ ਵਿਚਾਰਾਂ ਦੇ ਮਾਲਕ ਸਨ ਪਰ ਰਾਜਨੀਤੀ ਵਿੱਚ ਗੁੰਝਲਦਾਰ ਸਨ।
                 ਗੁਰਮਤਿ ਸਿਧਾਂਤਾਂ ਵਿੱਚ ਪ੍ਰਪੱਕ ਤੇ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਜਥੇਦਾਰ ਟੌਹੜਾ 1938 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੇ, 1944 ਤੋਂ ਉਹਨਾਂ ਪੰਥਕ ਮੋਰਚਿਆਂ ਵਿੱਚ ਜਾਣਾ ਸ਼ੁਰੂ ਕੀਤਾ ਤਾਂ ਪੰਥਕ ਸੰਘਰਸ਼ਾਂ ਵਿੱਚ ਮੋਹਰੀ ਰਹੇ। 1948 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸਕੱਤਰ ਬਣੇ, 1952 ਵਿੱਚ ਜ਼ਿਲ੍ਹਾ ਅਕਾਲੀ ਜਥਾ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ, 1957 ਵਿੱਚ ਜ਼ਿਲ੍ਹਾ ਅਕਾਲੀ ਜਥਾ ਪਟਿਆਲਾ ਦੇ ਪ੍ਰਧਾਨ ਬਣੇ। 1959 ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਜੂਨੀਅਰ ਮੀਤ ਪ੍ਰਧਾਨ ਬਣੇ, 1960 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਮੈਂਬਰ ਦੇ ਤੌਰ ’ਤੇ ਸ਼ਾਮਲ ਹੋਏ। ਅਗਲੇ ਸਾਲ ਹੀ ਕਾਰਜਕਾਰੀ ਦੇ ਮੈਂਬਰ ਬਣ ਗਏ। 6 ਜਨਵਰੀ 1973 ਨੂੰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪਹਿਲੀ ਵਾਰ ਪ੍ਰਧਾਨ ਬਣੇ, 1986 ਤੱਕ ਇਸ ਅਹੁਦੇ ਤੇ ਬਰਕਰਾਰ ਰਹੇ। ਕੁਝ ਮਹੀਨਿਆਂ ਬਾਅਦ 1986 ਤੋਂ 1990 ਤੱਕ ਦੁਬਾਰਾ ਫਿਰ ਪ੍ਰਧਾਨ ਰਹੇ। ਇੱਕ ਸਾਲ ਬਾਅਦ 1991 ਤੋਂ 1998 ਤੱਕ ਲਗਾਤਾਰ ਅੱਠ ਸਾਲ ਫਿਰ ਪ੍ਰਧਾਨ ਰਹੇ। 1999 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਮੱਤ-ਭੇਦ ਹੋਣ ਕਰਕੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਆਪਣਾ ਵੱਖਰਾ ‘ਸਰਬ-ਹਿੰਦ ਸ਼੍ਰੋਮਣੀ ਅਕਾਲੀ ਦਲ’ ਬਣਾਇਆ। ਸਾਲ 2002 ਵਿੱਚ (ਤਿੰਨ ਸਾਲ ਬਾਅਦ) 26ਵੀਂ ਵਾਰ ਤੇ 2003 ਵਿੱਚ 27ਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਜਥੇਦਾਰ ਟੌਹੜਾ 1969, 1970, 1980, 1982, 1998 ਤੇ 2004 ਵਿੱਚ ਛੇ ਵਾਰ ਰਾਜ ਸਭਾ ਦੇ ਮੈਂਬਰ ਬਣੇ। ਉਹ 1977 ਤੋਂ 1979 ਤੱਕ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ।
                  ਜਥੇਦਾਰ ਟੌਹੜਾ ਨੇ ਆਪਣਾ ਸਾਰਾ ਜੀਵਨ ਸਿੱਖ ਪੰਥ ਨੂੰ ਸਮਰਪਿਤ ਕਰ ਦਿੱਤਾ, ਉਹ ਪੂਰੇ ਨਿੱਤ-ਨੇਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦ੍ਰਿੜ੍ਹ ਨਿਸ਼ਚਾ ਰੱਖਣ ਵਾਲੇ, ਹਰ ਇੱਕ ਲਈ ਪਿਆਰ, ਹਮਦਰਦੀ ਉਹਨਾਂ ਦੇ ਦਿਲ ਵਿੱਚ ਸੀ। ਉਹ ਆਪਣੇ ਰੁਝੇਵਿਆਂ ਦੇ ਬਾਵਜੂਦ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇਸ਼ ਰੁਚੀ ਰੱਖਦੇ ਸਨ। ਜਥੇਦਾਰ ਟੌਹੜਾ 18 ਸਾਲ ਤੱਕ ਲਗਾਤਾਰ ਅੰਮ੍ਰਿਤ-ਸੰਚਾਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਰਹੇ।
        ਉਹਨਾਂ ਦਾ ਆਪਣੀ ਧਰਤੀ ਨਾਲ ਇੰਨਾ ਵੱਧ ਮੋਹ ਸੀ ਕਿ ਉਹ ਜਿੱਥੇ ਵੀ ਸਮਾਗਮਾਂ ਵਿੱਚ ਪਿੰਡ/ਸ਼ਹਿਰਾਂ ਵਿੱਚ ਹੁੰਦੇ, ਉਹ ਹਰ ਸ਼ਾਮ ਨੂੰ ਪਿੰਡ ਪਹੁੰਚਣ ਦਾ ਯਤਨ ਕਰਦੇ। ਜਥੇਦਾਰ ਟੌਹੜਾ ਨੇ ਧਰਮ ਯੁੱਧ ਮੋਰਚੇ ਦੌਰਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿਚਕਾਰ ਸੂਝ-ਬੂਝ ਨਾਲ ਮੱਤ-ਭੇਦ ਦੂਰ ਕਰਵਾਏ। ਜਥੇਦਾਰ ਜੀ ਨੇ ਖਾੜਕੂ ਲਹਿਰ ਦਾ ਚੜ੍ਹਦਾ ਤੇ ਢਲਦਾ ਸੂਰਜ ਵੀ ਦੇਖਿਆ। ਜਥੇਦਾਰ ਟੌਹੜਾ ਸਿੱਖ ਪੰਥ ਦੇ ਇੱਕ ਸਿਰਮੌਰ ਲੀਡਰ ਸਨ, ਉਹ ਸਿੱਖ ਪੰਥ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਬਹੁਤ ਵੱਡੇ ਮੁਦੱਈ ਸਨ। ਜਦੋਂ ਵੀ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਸਿੱਖਾਂ ਨਾਲ ਕੋਈ ਵਿਤਕਰਾ ਹੁੰਦਾ ਤਾਂ ਉਹ ਬੜੀ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਸਨ। ਇਸੇ ਕਰਕੇ ਕਈ ਉਹਨਾਂ ਨੂੰ ਕੱਟੜਵਾਦੀ ਵੀ ਕਹਿੰਦੇ ਸਨ। ਉਹ 35 ਸਾਲ ਰਾਜਨੀਤਿਕ ਉਤਰਾਵਾਂ-ਚੜ੍ਹਾਵਾਂ ਵਿੱਚ ਕਿਸੇ-ਨਾ-ਕਿਸੇ ਰੂਪ ਵਿੱਚ ਕੇਂਦਰ ਬਣੇ ਰਹੇ। ਅਜਿਹੇ ਦੌਰ ਵੀ ਆਏ, ਜਦੋਂ ਇੰਝ ਲੱਗਦਾ ਸੀ ਕਿ ਸਿੱਖ ਸਿਆਸਤ ਕੇਵਲ ਉਹਨਾਂ ਦੁਆਲੇ ਘੁੰਮਦੀ ਹੈ।
     ਜਥੇਦਾਰ ਟੌਹੜਾ ਨੇ ਸੈਂਕੜੇ ਇਤਿਹਾਸਕ ਗੁਰਦੁਆਰਿਆਂ ਦੀ ਨਵ-ਉਸਾਰੀ, ਤਕਨੀਕੀ ਕਾਲਜ, ਪਬਲਿਕ ਸਕੂਲ, ਮੈਡੀਕਲ ਕਾਲਜ, ਡੈਂਟਲ ਕਾਲਜ, ਨਰਸਿੰਗ ਕਾਲਜ, ਸ਼੍ਰੀ ਗੁਰੂ ਰਾਮਦਾਸ ਹਸਪਤਾਲ, ਗੁਰਮਤਿ ਇੰਸਟੀਚਿਉੂਟ ਤਲਵੰਡੀ ਸਾਬੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਲਈ ਆਫ਼ਸੈੱਟ ਪ੍ਰਿਟਿੰਗ ਪ੍ਰੈਸ, ਧਾਰਮਿਕ ਸਾਹਿਤ ਦੀਆਂ ਹਜ਼ਾਰਾਂ ਪ੍ਰਕਾਸ਼ਨਾਵਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਵੱਖ-ਵੱਖ ਥਾਵਾਂ ਤੇ ਪਹੁੰਚਾਉਣ ਲਈ ਸੋਹਣੀਆਂ ਗੱਡੀਆਂ, ਯਾਤਰੂਆਂ ਦੀ ਰਿਹਾਇਸ਼ ਲਈ ਅੰਮ੍ਰਿਤਸਰ ਤੇ ਹੋਰ ਸਥਾਨਾਂ ਤੇ ਵਧੀਆ ਸਰਾਵਾਂ, ਲੰਗਰ ਹਾਲ ਆਦਿ ਉਹਨਾਂ ਦੀ ਦੇਣ ਹੈ। ਉਹਨਾਂ ਨੂੰ ਸੰਗਤਾਂ ਜਥੇਦਾਰ ਸਾਹਿਬ, ਪ੍ਰਧਾਨ ਜੀ, ਟੌਹੜਾ ਜੀ ਕਰਕੇ ਹੀ ਯਾਦ ਕਰਦੀਆਂ ਸਨ।
  ‌‌       ਜਥੇਦਾਰ ਟੌਹੜਾ ਉਹਨਾਂ ਲੀਡਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਦਾ ਲੋਹਾ ਉਹਨਾਂ ਦੇ ਮਿੱਤਰ ਅਤੇ ਵਿਰੋਧੀ ਦੋਵੇਂ ਹੀ ਬਰਾਬਰ ਰੂਪ ਵਿੱਚ ਮੰਨਦੇ ਸਨ। ਪੰਜਾਬੀ ਸੂਬੇ ਦੀ ਵੱਖਰੀ ਹੋਂਦ ਦੇ ਲਈ ਛੇੜੇ ਗਏ ਸੰਘਰਸ਼ ਵਿੱਚ ਬੇਸ਼ੱਕ ਉਹਨਾਂ ਦੀ ਭੂਮਿਕਾ ਪਾਰਟੀ ਦੇ ਸਿਪਾਹੀ ਵਰਗੀ ਰਹੀ ਹੋਵੇ ਪਰ ਆਪਣੀ ਮਿਹਨਤ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਉਹ ਜਲਦੀ ਹੀ ਪਾਰਟੀ ਦੇ ਜਰਨੈਲਾਂ ਵਿੱਚ ਸ਼ਾਮਲ ਹੋਣ ਲੱਗ ਪਏ ਸਨ। ਉਹਨਾਂ ਪੰਜਾਬ, ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ/ਨਗਰਾਂ ਵਿੱਚ ਗੁਰਦੁਆਰਿਆਂ ਦੀ ਬਿਹਤਰੀ ਲਈ ਅਤੇ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਉਹਨਾਂ ਦੇ ਪ੍ਰਬੰਧ ਲਈ ਗੰਭੀਰ ਯਤਨ ਕੀਤੇ।
                 ਜਥੇਦਾਰ ਟੌਹੜਾ ਮਾਇਆ ਦੀ ਚਮਕ-ਦਮਕ ਤੇ ਧਨ ਇਕੱਠਾ ਕਰਨ ਦੀ ਲਾਲਸਾ ਤੋਂ ਬਚੇ ਰਹੇ, ਉਹ ਲੈਣ ਦੇਣ ਵੇਲੇ ਇਹ ਖ਼ਿਆਲ ਰੱਖਦੇ ਸਨ ਕਿ ਉਸ ਦਾ ਕੋਈ ਕਦਮ, ਕੋਈ ਟਿੱਪਣੀ ਜਾਂ ਕੋਈ ਰਣਨੀਤੀ ਸਿੱਖ ਇਤਿਹਾਸ ਦੀ ਮੁੱਖ ਧਾਰਾ ਦੇ ਖ਼ਿਲਾਫ਼ ਨਾ ਜਾਂਦੀ ਹੋਵੇ। ਮਾਸਟਰ ਤਾਰਾ ਸਿੰਘ ਜੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਜਥੇਦਾਰ ਟੌਹੜਾ ਦੇ ਹੱਥ ਰਹੀ। ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਵੱਲੋਂ ਪਿੰਗਲਵਾੜਾ ਸੰਸਥਾ ਦਾ ਰਾਸ਼ਨ ਬੰਦ ਕਰਨ ਤੇ ਜਥੇਦਾਰ ਟੌਹੜਾ ਨੇ ਦੁਬਾਰਾ ਚਾਲੂ ਕਰਵਾਇਆ ਤੇ ਭਗਤ ਪੂਰਨ ਸਿੰਘ ਜੀ ਦੀ ਬਰਸੀ ’ਤੇ 1992 ਤੋਂ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
      ਜਥੇਦਾਰ ਟੌਹੜਾ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ, ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਧਾਨ, ਨਨਕਾਣਾ ਸਾਹਿਬ ਐਜੂਕੇਸ਼ਨ ਟ੍ਰਸਟ ਦੇ ਪ੍ਰਧਾਨ, ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਦੇ ਸੰਸਥਾਪਕ ਮੈਂਬਰ, ਗੁਰੂ ਰਾਮਦਾਸ ਮੈਡੀਕਲ ਕਾਲਜ ਟ੍ਰਸਟ ਦੇ ਸੰਸਥਾਪਕ ਮੈਂਬਰ, ਤਖ਼ਤ ਸੱਚ-ਖੰਡ ਸ਼੍ਰੀ ਹਜ਼ੂਰ ਸਾਹਿਬ ਬੋਰਡ ਨਾਂਦੇੜ ਦੇ ਮੈਂਬਰ ਅਤੇ ਹੋਰ ਬਹੁਤ ਸਾਰੀਆਂ ਸਿੱਖਿਆ ਸੰਸਥਾਵਾਂ/ਸਿੰਘ ਸਭਾਵਾਂ, ਸਭਾ-ਸੁਸਾਇਟੀਆਂ ਦੇ ਮੈਂਬਰ/ਪ੍ਰਧਾਨ ਵੀ ਰਹੇ। ਜਥੇਦਾਰ ਟੌਹੜਾ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਕੇ ਲੱਖਾਂ ਹੀ ਸੰਗਤਾਂ ਨੂੰ ਸਿੱਖੀ ਨਾਲ ਜੋੜਿਆਂ।
                    ਸਿੱਖ ਕੌਮ ਦੀ ਮਹਾਨ ਸ਼ਖ਼ਸ਼ੀਅਤ ਜਥੇਦਾਰ ਗੁਰਚਰਨ ਸਿੰਘ ਟੌਹੜਾ 80 ਸਾਲ ਦੀ ਉਮਰ ਬਤੀਤ ਕਰਕੇ 1 ਅਪ੍ਰੈਲ 2004 ਈ: ਨੂੰ ਗੁਰੂ ਚਰਨਾਂ ’ਚ ਜਾ ਬਿਰਾਜੇ।
 ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 20ਵੀਂ ਬਰਸੀ 1 ਅਪ੍ਰੈਲ 2024 ਦਿਨ ਸੋਮਵਾਰ ਨੂੰ  ਉਹਨਾਂ ਦੇ ਜੱਦੀ ਪਿੰਡ ਟੌਹੜਾ (ਪਟਿਆਲਾ) ਵਿਖੇ ਮਨਾਈ ਜਾ ਰਹੀ ਹੈ ।         ‌‌                              ਕਰਨੈਲ ਸਿੰਘ ਐੱਮ.ਏ.
           #1138/63-ਏ, ਗੁਰੂ ਤੇਗ਼ ਬਹਾਦਰ ਨਗਰ,
                                   ਗਲੀ ਨੰ:1, ਚੰਡੀਗੜ੍ਹ ਰੋਡ,
                                      ਜਮਾਲਪੁਰ, ਲੁਧਿਆਣਾ ।

ਕੱਤੀ ਮਾਰਚ ਆ ਗਈ ਕਵਿਤਾ

ਪੋਟਿਆਂ ਤੇ ਰਹੇ ਸੀ ਦਿਨ ਗਿਣ
ਚਿਰਾਂ ਦੇ ਉਡੀਕਦੇ ਆ ਗਿਆ ਦਿਨ

ਉੱਜੜ ਜਾਂਦੇ ਘਰ ਬੁੱਝ ਜਾਂਦੇ ਨੇ ਚਿਰਾਗ
ਦਾਰੂ ਦੇ ਸ਼ੌਕੀਨ ਫੇਰ ਗਾਉਂਦੇ ਇਹਦੇ ਰਾਗ

ਸਸਤੀ ਦੇ ਲਾਲਚ ਚ ਜਿੰਦ ਹੋਵੇ ਬਰਵਾਦ
ਟੱਬਰ ਦਾ ਹਾਲ ਵੀ ਰੱਖਣਾ ਤੁਸੀਂ ਯਾਦ

ਧੀਆਂ ਪੁੱਤ   ਕਿੰਨੇ ਵਾਸਤੇ ਨੇ ਪਾਉਂਦੇ
ਪਾਪਾ ਠੇਕੇ ਤੇ ਨਾ ਜਾਵੀਂ ਬੜਾ ਸਮਝਾਉਂਦੇ

ਰੰਗਲੀ ਜਵਾਨੀ ਹੋਵੇ ਨਸ਼ੇ ਦਾ ਸ਼ਿਕਾਰ
ਚਿਹਰਿਆਂ ਦੇ ਰੰਗ ਵਾਲੀ ਉੱਡਗੀ ਬਹਾਰ

ਹੋ ਕੇ ਨਸ਼ਿਆਂ ਚ ਟੱਲੀ ਪੈ ਜਾਵੇ ਸਿਆਪਾ
ਘਰ ਮਸੂਮ ਬੱਚੇ ਰੋ ਰੋ ਗਵਾ ਲੈਂਦੇ ਆਪਾਂ

ਉਹਨਾਂ ਮਾਪਿਆਂ  ਨੂੰ ਪੁੱਛੋ ਪੁੱਤ ਸ਼ਰਾਬ ਖਾਏ
ਨਿਆਣੇ ਉਡੀਕ ਦੇ ਪਾਪਾ ਮੁੜ ਨਹੀਂ ਆਏ

ਅਜੇ ਵੀ ਵਕਤ ਜਾਈਏ ਅਸੀਂ ਜਾਗ
ਮੋਤ ਵਰਗੇ ਨਸੇ ਨੂੰ ਦਿਉ ਹੁਣ ਤਿਆਗ

ਅਸ਼ੋਕ ਬ੍ਰਾਹਮਣ ਮਾਜਰਾ ਪਟਿਆਲਾ

ਸ਼ੁਭ ਸਵੇਰ ਦੋਸਤੋ,

ਕੁਦਰਤ ਵਿਚ, ਪ੍ਰਕਿਰਤੀ ਦਾ ਭਾਗ ਹੋ ਕੇ ਵਿਚਰਨਾ ਸਾਡੇ ਕਿਰਦਾਰ ਦੀ ਸਭ ਤੋਂ ਉੱਚੀ ਸਿੱਖਰ ਹੁੰਦੀ ਹੈ। ਸਵੇਰ ਤੋਂ ਸ਼ਾਮ ਤੱਕ ਸ਼ੁਭ ਇੱਛਾਵਾਂ ਵੰਡਦੇ ਰਹਿਣਾ, ਅਸੀਸਾਂ ਲੈਦੇ ਰਹਿਣਾ, ਬਜ਼ੁਰਗਾਂ ਦਾ ਅਦਬ ਕਰਨਾ, ਬੱਚਿਆਂ ਨੂੰ ਪਿਆਰ ਕਰਨਾ, ਔਰਤ ਦੇ ਹਰ ਰੂਪ ਦਾ ਸਤਿਕਾਰ ਕਰਨਾ, ਕਿਸੇ ਬੇਵੱਸ ਦਾ ਸਹਾਰਾ ਬਣਨਾ, ਆਪਣੇ ਆਪ ਵਿੱਚ ਪ੍ਰਸੰਨ ਰਹਿਣਾ, ਰੂਹ ਨੂੰ ਰਾਜ਼ੀ ਰੱਖਣਾ, ਜੀਵਨ ਮਾਨਣ ਦੀ ਸਭ ਤੋਂ ਉੱਤਮ ਕਲਾ ਹੈ।
   ਜਿਸ ਇਨਸਾਨ ਵਿੱਚ ਕੁਦਰਤੀ ਕਲਾ ਦੀ ਕੋਈ ਵੀ ਕਣੀ ਹੋਵੇ, ਓਹ ਮੰਨੇ ਭਾਵੇਂ ਨਾ ਮੰਨੇ ਪਰ ਓ ਆਮ ਨਾਲੋਂ ਔਰਤ ਦੇ ਸਾਥ ਵਿੱਚ ਜ਼ਿਆਦਾ ਸੰਤੁਸਟ ਰਹਿੰਦਾ ਹੈ ਕਿਉਂਕਿ ਔਰਤ ਕੁਦਰਤ ਦੀ ਸਰਵਉੱਚ ਕਲਾਕ੍ਰਿਰਤ ਹੋਣ ਕਰਕੇ ਸੁਭਾਅ ਵੱਲੋਂ ਹੀ ਕਲਾ ਦੀ ਪ੍ਰਸ਼ੰਸਕ ਹੁੰਦੀ ਹੈ! ਇਸੇ ਕਰਕੇ ਇਹ ਕੁਦਰਤ ਦੀਆਂ ਪਰੀਆਂ ਕਿਸੇ ਕਲਾਕਾਰ ਮਰਦ ਨੂੰ ਜ਼ਿਆਦਾ ਪਸੰਦ ਕਰਦੀਆਂ ਹਨ।
    ਸਾਡੇ ਸਮਾਜਿਕ ਤਾਣੇ ਬਾਣੇ ਵਿੱਚ ਔਰਤਾਂ ਨੂੰ ਹਾਲੇ ਵੀ ਸਮਾਜਿਕ ਬੰਧਨਾਂ, ਪਰਿਵਾਰਕ ਜ਼ੁੰਮੇਵਾਰੀਆਂ ਅਤੇ ਸੱਭਿਆਚਾਰਕ ਮਜਬੂਰੀਆਂ ਕਰਕੇ ਆਪਣੇ ਕੁਦਰਤੀ ਗੁਣਾਂ ਨੂੰ ਪ੍ਰਗਟਾਉਣ ਦੇ ਅਧਿਕ ਮੌਕੇ ਨਹੀਂ ਮਿਲਦੇ, ਨਹੀਂ ਤਾਂ ਓਹ ਹੈ ਕੀ ਜੋ ਇਹ ਕਲਾ ਦੇ ਖੇਤਰ ਵਿੱਚ ਨਹੀਂ ਸਿਰਜ ਸਕਦੀਆਂ?
   ਕਿਸੇ ਕਿਸੇ ਭਾਗਾਂ ਵਾਲੇ ਘਰ ਦੀ ਦਹਿਲੀਜ਼ ਦੇ ਪਹੁੰਚਦਿਆਂ ਹੀ ਅੰਦਰ ਰਹਿੰਦੀ ਸੁਚਿਆਰੀ ਔਰਤ ਦੀ ਕਲਾਕਾਰੀ ਬਾਹਰੋਂ ਹੀ ਨਜ਼ਰ ਆਉਣ ਲੱਗ ਜਾਂਦੀ ਹੈ। ਕਲਾਕਾਰ ਔਰਤ ਸਭ ਰਿਸ਼ਤਿਆਂ ਲਈ ਹਾਂ ਪੱਖੀ ਹੁੰਗਾਰਾ ਹੁੰਦੀ ਹੈ। ਉਝ ਤਾਂ ਕਿਸੇ ਸਧਾਰਨ ਔਰਤ ਨੂੰ ਵੀ ਕਲਾਕਾਰ ਬਣਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਔਰਤਾਂ ਜਨਮਜਾਤ ਹੀ ਕਲਾਕਾਰ ਹੁੰਦੀਆਂ ਹਨ। ਔਰਤ ਕਿਸੇ ਧੰਨਵਾਦ ਦੀ ਬਿਰਤੀ ਬਿਨਾ ਜੀਵਨ ਸਿਰਜਦੀ ਹੈ। ਮੇਰਾ ਮੰਨਣਾ ਹੈ ਕਿ ਹੁਣ ਵੀ ਹਰ ਕਲਾਕਾਰ ਓਹ ਕਿਸੇ ਵੀ ਖੇਤਰ ਦਾ ਹੋਵੇ ਉਸਦੀ ਪ੍ਰੇਰਨਾ-ਸ੍ਰੋਤ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਨਾ ਕੋਈ ਔਰਤ ਹੀ ਹੁੰਦੀ ਹੈ।
   ਕੁਦਰਤ ਦੀਆਂ ਇਹ ਤਿੱਤਲੀਆਂ ਯਾਦ ਆ ਕੇ ਹੀ ਦਿਲ ਦਾ ਵਿਹੜਾ ਮਹਿਕਾ ਦਿੰਦੀਆਂ ਨੇ ਜੇਕਰ ਕੋਲ ਹੋਣ ਤਾਂ ਸਵਰਗ ਦੀ ਹੋਰ ਕੋਈ ਪ੍ਰੀਭਾਸ਼ਾ ਨਹੀਂ ਹੁੰਦੀ। ਇਹ ਰੂਹਦਾਰੀ ਦਾ ਅੰਬਰ ਹੁੰਦੀਆਂ ਹਨ। ਇਹ ਹਮੇਸ਼ਾ ਪ੍ਰਕਿਰਤੀ ਨਾਲ ਇੱਕ ਮਿੱਕ ਹੋਣ ਦਾ ਸੁਨੇਹਾ ਦਿੰਦੀਆਂ ਨੇ, ਇਹ ਅੰਦਰਲੇ ਦਾ ਬਾਹਰਲੇ ਨਾਲ ਸਮਝੋਤਾ ਹੁੰਦੀਆਂ ਨੇ, ਜੀਵਨ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਹੁੰਦੀਆਂ ਨੇ, ਰੱਬ ਰਜਾਈਆਂ ਹੁੰਦੀਆਂ ਨੇ, ਸੱਜਣ ਤੋਂ ਵਾਰੇ ਜਾਣ ਦੀ ਇੱਛਾ ਰੱਖਦੀਆਂ ਨੇ, ਮੁਹੱਬਤ ਦਾ ਬਾਗ਼ ਹੁੰਦੀਆਂ ਨੇ, ਤੀਆਂ ਦਾ ਤਿਉਹਾਰ ਹੁੰਦੀਆਂ ਨੇ, ਪਰਿਵਾਰ ਲਈ ਹਰ ਵਕਤ ਤਰ ਵਰ ਤਿਆਰ ਹੁੰਦੀਆਂ ਨੇ, ਜਿੱਥੇ ਵੀ ਧੀਆਂ ਭੈਣਾਂ ਤੇ ਮੁਟਿਆਰਾਂ ਇਕੱਠੀਆਂ ਹੋਣ ਉੱਥੇ ਸਾਰੀ ਕੁਦਰਤ ਨੱਚਦੀ ਗਾਉਂਦੀ ਪ੍ਰਤੀਤ ਹੁੰਦੀ ਹੈ।
   ਜੇਕਰ ਰੂਹ ਅੰਦਰ ਔਰਤ ਦੀ ਮੁਹੱਬਤ ਵਾਸਾ ਹੋਵੇ ਤਾਂ ਕੋਈ ਵੀ ਇਕੱਲਾ ਨਹੀਂ ਹੁੰਦਾ, ਹਰ ਸਮੇਂ ਯਾਦਾਂ, ਖੁਆਬਾਂ ਅਤੇ ਅਹਿਸਾਸਾਂ ਵਿਚ ਕੁਦਰਤ ਹੁੰਦੀ ਹੈ (ਜਾਣੀਕਿ ਕੁਦਰਤ ਵਰਗੀਆਂ ਰੂਹਾਂ) ਜੋ ਦੂਰ ਹੋਕੇ ਵੀ ਨਾਲ ਤੁਰਦੀਆਂ ਨੇ… ਰੂਹ ਦੇ ਨੇੜਲੇ ਸੱਜਣਾਂ ਦੇ ਤਾਂ ਨਾਮ ਵੀ ਪਿਆਰੇ ਲੱਗਦੇ ਨੇ, ਸਦਕੇ ਜਾਈਏ ਉਨ੍ਹਾਂ ਰੂਹਾਂ ਦੇ, ਜੋ ਮੁੱਹਬਤ ਦੇ ਦੀਵੇ ਨੂੰ ਚੰਨ, ਸੂਰਜ ਅਤੇ ਤਾਰਿਆਂ ਰਾਹੀਂ ਮਿਲਕੇ ਪ੍ਰੇਮ ਦਾ ਤੇਲ ਪਾ ਜਾਂਦੀਆਂ ਨੇ, ਜਿਸ ਨਾਲ ਦਿਲ ਦਾ ਵਿਹੜਾ ਰੌਸ਼ਨਾਇਆ ਰਹਿੰਦਾ ਹੈ!
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ