You are here

ਸਾਹਿਤ

ਮਨੀਪੁਰ ਕਾਂਡ ਵਾਲੀ ਮੰਦਭਾਗੀ ਘਟਨਾ ✍️ ਬਲਵੀਰ ਕੌਰ,ਰਾਮਗੜ੍ਹ ਸਿਵੀਆਂ

ਮਨੀਪੁਰ  ਕਾਂਡ  ਵਾਲੀ ਮੰਦਭਾਗੀ ਘਟਨਾ ਦੀ, 
ਜਿੰਨੀ ਨਿੰਦਾ ਕਰੀ ਜਾਵੇ ਉਹਨੀ ਹੀ ਹੈ ਥੋੜੀ ਜੀ 

ਹੱਦ ਹੋਗੀ ਦੇਸ਼ ਦਿਆਂ ਹਾਕਮਾਂ ਨੇ ਅੱਖਾਂ ਮੀਚ, 
ਦੋਸ਼ੀਆਂ  ਵਿਰੁੱਧ  ਆਪਣੀ  ਨਾ  ਚੁੱਪ ਤੋੜੀ ਜੀ

ਔਰਤਾਂ ਨੂੰ ਆਪਣੀ ਰੱਖਿਆ ਆਪ ਕਰਨੀ ਪਊ, 
ਗੁੰਡਿਆਂ ਦੀ ਧੌਣ ਚੋਂ ਪਊ ਕੱਢਣੀ ਮਰੋੜੀ ਜੀ

 ਬਹੁੜਿਆ ਨਾ ਹਾਕਮ ਕੋਈ ਬਣਕੇ ਕ੍ਰਿਸ਼ਨ ਵੀ,
 ਦਰੋਪਦੀਆਂ ਦੀ ਨਗਨ ਦੇਖ ਕੇ ਵੀ ਜੋੜੀ ਜੀ 

ਜਿਹੜੇ ਗੁੰਡਿਆਂ ਨੇ ਇਹ ਔਰਤਾਂ ਦੀ ਪਤ ਰੋਲ਼ੀ, 
ਕੀੜੇ  ਪੈ  ਕੇ  ਮਰਨ ਤੇ  ਹੋ ਹੋ ਕੇ ਕੋਹੜੀ ਜੀ

ਬੱਕਰੇ ਦੇ ਵਾਂਗੂੰ ਕਰਕੇ ਹਲਾਲ ਦੋਸ਼ੀਆਂ ਨੂੰ, 
ਲੋਕਾਂ ਸਾਹਮੇਂ ਜਾਵੇ ਇਹਨਾ ਦੀ ਰੱਤ ਨਿਚੋੜੀ ਜੀ 

 ਸਿਵੀਆਂ "ਬਲਵੀਰ"ਇਹ ਮੰਗ ਕਰੇ 
ਫਾਂਸ਼ੀ ਦੇਣ ਵਿੱਚ ਦੇਰੀ ਕਰੋ  ਨਾ  ਬੇਲੋੜੀ ਜੀ ।

ਬਲਵੀਰ ਕੌਰ ਰਾਮਗੜ੍ਹ ਸਿਵੀਆਂ
ਮੋਬਾਇਲ ਨੰਬਰ    9915910614

ਬਾਬੇ ਨਾਨਕ ਦੀ 35 ਅੱਖਰੀ ✍️ ਅਮਰਜੀਤ ਸਿੰਘ ਤੂਰ

ਊੜਾ ਆਖਦਾ ਏਕ ਓਂਕਾਰ, ਆੜਾ ਈੜੀ ਨੂੰ ਆਖਦਾ ਕੱਢਾਂਗੇ ਜ਼ਿੰਦਗੀ ਇੱਕ ਹੋ ਕੇ।

ਸੱਸਾ ਸਰਪਟ ਦੌੜਿਆ, ਹਾਹੇ ਨੂੰ ਹੰਕਾਰ ਹੋ ਗਿਆ, ਤੈਨੂੰ ਡੰਗੂਂਗਾ ਸੱਸਾ ਸੱਪ ਬਣਕੇ,ਹਾਹੇ ਦਾ ਹਾਹਾਕਾਰ ਹੋ ਗਿਆ।

ਕੱਕਾ ਉੱਡ ਕੇ ਕਾਸ਼ਤਕਾਰ ਬਣਿਆ, ਕਾਂ ਉਡਾਉਣ ਲੱਗਿਆ।

ਖੱਖਾ ਖਾਂਦਾ ਪੀਂਦਾ ਜ਼ਿਮੀਂਦਾਰ ਬਣਿਆ, ਗੱਗਾ ਗੰਨੇ  ਵੱਢ ਵੱਢ ਕੇ  ਗੁੜ ਬਣਾਉਣ ਲੱਗਿਆ।

ਘੱਗਾ  ਘੜੇ ਦਾ ਪਾਣੀ ਪਿਆਸ ਬੁਝਾਉਣ ਲੱਗਿਆ, ਸ਼ੱਕ ਦੇ ਬੱਦਲ ਉੜ੍ਹਦੇ  ਜਾਣ।

ਕਿਸੇ ਥਾਣੇ ਰਿਪੋਰਟ ਕਰਵਾ ਦਿੱਤੀ, ਦਾਰੂ ਕੱਢਦਾ ਫੜਿਆ ਕਿਰਸਾਨ।

ਚੱਚਾ ਚੌਧਵੀਂ ਦਾ ਚੰਨ ਚਮਕ  ਗਿਆ ਚੁੱਪ ਕਰਕੇ, ਛੱਛਾ ਛਾਨਣੀ ਦੇ ਵਿੱਚੋਂ ਰੰਨ ਚੌਧਵੀਂ ਦਾ ਚੰਨ ਦੇਖੇ।

ਜੱਜਾ  ਜੰਗਲਾਂ ਦੇ ਵਿੱਚ ਫਿਰੇ ਲੁਕਿਆ, ਝੱਝਾ ਝਾੜੀਆਂ ਦੇ ਵਿੱਚੋੰ ਸਾਹਾ ਚੁੱਕਿਆ‌‌।

ਟੈਂਕਾ  ਟੱਲ ਖੜਕ ਗਿਆ ਸੋਹਣੇ ਮੰਦਰਾਂ 'ਚ, ਠੱਠਾ  ਕਰੇ ਠੱਠੇ  ਭਰਜਾਈਆਂ ਨੂੰ,

ਡਡਾ ਡੱਡੂ ਡਰਾਵੇ ਚਾਚੀਆਂ ਤਾਈਆਂ ਨੂੰ, ਢੱਡ ਢੋਲਕੀਆਂ ਛੈਣੇ ਵੱਜਣ,ਣਾਣੇ ਦੀਆਂ ਵਧਾਈਆਂ ਨੂੰ।

ਤੱਤਾ ਚਲੇ ਤੱਤੀ ਵਾਓ ਵਾਗੂੰ, ਥੱਥਾ ਥਰੀਕੇ ਵਾਲੇ ਦੀ ਗੁੱਡੀ ਚੜਾਈ ਜਾਂਦਾ।

ਦਦਾ ਦਾਦਾ ਬੀਤੇ ਦੀਆਂ ਗੱਲਾਂ ਸੁਣਾਈ ਜਾਵੇ, ਥੱਥਾ ਵਿਰੋਧੀਆਂ ਨੂੰ ਧਣੇਸੜੀ  ਪੁਚਾਈ ਜਾਵੇ।

ਨਨਾ ਨਾਨਕ ਭੈਣ ਨਾਨਕੀ ਨੂੰ ਯਾਦ ਕਰੇ, ਬੱਬਾ ਬਾਬਾ ਨਾਨਕ ਦੁਖੀ ਕੀਤਾ ਔਲਾਦ ਨੇ ।ਪੱਥਰ ਸੁਟਿਆ ਸੱਜਣ ਠੱਗ ਨੇ, ਬਾਬੇ ਰੋਕ ਦਿਖਾਇਆ।

ਫੱਫਾ ਫੋੜਿਆਂ ਤੇ ਮੱਲ੍ਹਮ ਲਾਈ ਡੇਰੇ ਸਾਧ ਨੇ, ਬੱਬਾ ਬਾਬੇ ਨਾਨਕ ਗੇੜਾ ਲਾਇਆ ਮੱਕਾ ਮਦੀਨਾ ਤੇ ਬਗਦਾਦ ਮੇਂ।

ਭੱਬਾ ਭੱਬੂ-ਤਾਰੇ ਦਿਖਾਏ ਦਿਨ ਦਿਹਾੜੇ, ਮੱਮਾ ਮਸ਼ਹੂਰੀ ਕੰਪਨੀ ਦੀ, ਮਾਲ ਮਾਲਕਾਂ ਦਾ।

ਯੱਯਾ ਯੱਕੇ ਵਾਲਾ ਸੀ ਮੇਰੇ ਨਾਨਕਿਆਂ ਦਾ, ਵਾਵਾ ਵਾਹਿਗੁਰੂ ਕਹਿ ਕੇ ਤੋਰਦਾ  ਸੀ।

ਰਾਰਾ ਕਿਸੇ ਦੇ ਰੋਕਿਆਂ ਰੁਕਦਾ ਨਹੀਂ ਸੀ, ਲੱਲਾ ਲੰਗੜਾ ਸੀ ਪਰ ਕਿਸੇ ਦੇ ਅੱਗੇ ਝੁਕਦਾ ਨਹੀਂ ਸੀ।

ੳ ਅ ੲ ਨੇ ਮੁੱਢਲੇ ਅੱਖਰ, ਬਾਬੇ ਘੜੇ ਜੱਗ ਤੇ ਘੁੰਮ ਘੁੰਮ ਕੇ ਜੀ, ਬਾਕੀ  ਕੌਨਸੋਨੈਂਟ ਵੀ ਪੈਂਤੀ ਦੀ ਸ਼ੋਭਾ, ਜਿਥੇ  ਘੁੰਮੇ ਬਾਬਾ ਨਾਨਕ, ਓਥੇ ਪੈਰ ਰੱਖਦੀ ਚੁੰਮ ਚੁੰਮ ਕੇ ਜੀ।

ਅਮਰਜੀਤ ਸਿੰਘ ਤੂਰ , ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ  ਫੋਨ ਨੰਬਰ  :  9878469639

 

ਞਿਚ ਤੂਫ਼ਾਨ ਝੱਖੜਾਂ ਦੇ ✍ ਰਣਜੀਤ ਆਜ਼ਾਦ ਕਾਂਝਲਾ

ਤੇਜ਼ ਝੱਖੜਾਂ - ਤੂਫ਼ਾਨਾਂ 'ਚ ਪਹੁੰਚ ਕੇ ਮਦਦ ਕਰਦੇ ਨੇ !

ਦੁਖੀਆ ਲੋਕਾਈ ਦੀ ਸੇਵਾ ਕਰ ਦੁੱਖੜੇ ਪਏ ਹਰਦੇ ਨੇ !

ਮੈਂ ਉਹਨਾਂ ਸਭ ਵੀਰਾਂ ਨੂੰ ਹੱਥ ਜੋੜ ਸਲਾਮ ਕਰਦਾ ਹਾਂ !

ਦਿਲ ਦੀਆਂ ਗਹਿਰਾਈਆਂ ਵਿਚੋਂ ਦੁਆਵਾਂ ਕਰਦਾ ਹਾਂ !

ਜਾਨ ਹੀਲ ਕੇ ਹੜਾਂ ਵਿਚ ਵੀ ਜਾ ਭੋਜਨ ਛਕਾਉਂਦੇ ਨੇ !

ਭੁੱਖੀ ਲੋਕਾਈ ਦੇ ਮੂੰਹ ' ਚ ਭਰ ਭਰ ਚੋਗਾ ਪਾਉਂਦੇ ਨੇ !

ਐਸੇ ਵੀਰਾਂ ਤੋਂ ਸਦਕੇ - ਵਾਰੇ ਜਾਣ ਲਈ ਜੀ ਕਰਦਾ ਹੈ !

ਦਾਤੇ ਦਾ ਸ਼ੁਕਰਾਨਾ ਕਰਕੇ ਮਨ-ਦਿਲ ਪੂਰਾ ਠਰਦਾ ਹੈ !

ਜਦੋਂ ਕੋਈ ਔੜ- ਬੀਮਾਰੀ ਆਪਣਾ ਰੰਗ ਵਿਖਾਉਂਦੀ ਹੈ !

ਇਹਨਾਂ ਸਾਥੀ ਵੀਰਾਂ ਦੀ ਓਥੇ ਫੌਜ਼ ਨਜ਼ਰ ਆਉਂਦੀ ਹੈ !

ਭੋਜਨ, ਜਲ,ਪਾਣੀ, ਕੱਪੜਾ, ਲੀੜੇ ਦਾ ਪ੍ਬੰਧ  ਕਰਦੇ ਨੇ !

ਘਿਰੇ ਪਾ੍ਣੀਆਂ ਤੋਂ ਲੈ ਅਸ਼ੀਸ਼ਾਂ ਹੋਰ ਤਰੱਕੀਆਂ ਕਰਦੇ ਨੇ !

ਦਵਾ -ਬੂਟੀ ਤੇ ਹੋਰ ਲੋੜਾਂ ਵੀ ਪੂਰੀਆ ਸਾਥੀਂ ਕਰਦੇ ਨੇ !

ਸੇਵਾ ਕਰਕੇ ਖੁਸ਼ੀ ਮਾਣਦੇ , ਕਸਰ ਨਾ ਬਾਕੀ ਛੱਡਦੇ ਨੇ !

ਪਾਣੀ  'ਚ ਹੜਿ੍ਆਂ ਨੂੰ ਆਪਣੇ ਘਰੀਂ ਪਹੁੰਚਾ ਦਿੰਦੇ ਨੇ !

ਹਰ ਔਖ ਸੌਖ ਦੀ ਖਬਰ ਪਲਾਂ  'ਚ ਸਾਰੇ ਲਾ ਦਿੰਦੇ ਨੇ !

ਸੇਵਾ ਭਾਵ ਦੀ ਅਜਿਹੀ ਮਿਸਾਲ ਕਿਤੇ ਨਾ ਮਿਲਦੀ ਹੈ !

ਹੋਰਾਂ ਲਈ ਬਣ ਰਾਹ-ਦਸੇਰਾ ਬ਼ਗੀਚੀ ਜੋ ਖਿਲਦੀ ਹੈ !

ਗੁਰੂਆਂ ਪਾਸੋਂ ਮਿਲੀ ਸਿੱਖਿਆ ਸੇਵਾ ਉੱਤਮ ਕਾਰਜ਼ ਹੈ !

ਬਿਨਾ ਭੇਦ ਭਾਵ ਇਕ ਸਮਝਣਾ ਸਭ ਲਈ ਕਾਰਜ਼ ਹੈ !

ਦੁਨੀਆ 'ਤੇ ਹੋਰ ਧਰਮਾਂ ਦੇ ਵੀ ਲੋਕ ਬਥੇਰੇ ਵਸਦੇ ਨੇ !

ਮੌਤ ਨੂੰ ਜਾ ਮਾਸੀ ਕਹਿੰਦੇ ਨਾਲ ਹੀ ਰਹਿੰਦੇ ਹੱਸਦੇ ਨੇ !

ਸਿੰਘ ਸਰਦਾਰ ਤਾਹੀਂ ਕਹਿ ਲੋਕ ਵਡਿਆਈ ਕਰਦੇ ਨੇ !

ਬਿਪਤਾ ਪਈ 'ਤੇ ਛਾਤੀ ਤਾਣ ਕੇ ਮਦਦ ਪੂਰੀ ਕਰਦੇ ਨੇ !

ਦੁਨੀਆ 'ਤੇ ਇਹ ਕੌਮ ਨਿਆਰੀ ਸੇਵਾ ਕਰਦੀ ਆਈ ਹੈ !

ਗੁਰੂ ਜਨਾਂਂ ਤੋਂ ਲੈ ਸਿੱਖਿਆ ਸਦਾ ਇਹ ਰੀਤ ਨਿਭਾਈ ਹੈ !

ਸ਼ਬਦ ਨਹੀਂ ਮੈਨੂੰ ਔੜ੍ਦੇ  ਕਿਵੇਂ ਸ਼ੁਕਰਾਨਾ ਕਰੀਏ ਜੀ !

ਸਿੱਖ ਕੌਮ ਦੇ ਕੰਮ ਨਿਆਰੇ ਕਿੰਝ ਹੁੰਗਾਰਾ ਭਰੀਏ ਜੀ ?

ਗੁਰੂ ਦਰ 'ਤੇ 'ਆਜ਼ਾਦ' ਹੱਥ ਜੋੜ ਅਰਜ਼ੋਈ ਕਰਦਾ ਹੈ !

ਚੜ੍ਦੀ ਕਲਾ 'ਚ ਰਹਿਣ ਸਦਾ ਏਹੋ ਹੁੰਗਾਰਾ ਭਰਦਾ ਹੈ!

* ਰਣਜੀਤ ਆਜ਼ਾਦ ਕਾਂਝਲਾ *(09464697781)

"ਸ਼ਰਮਸਾਰ ਕਰਦੀਆਂ ਮਨੀਪੁਰ ਦੀਆਂ ਘਟਨਾਵਾਂ" ✍️ ਜਸਵੀਰ ਸ਼ਰਮਾਂ ਦੱਦਾਹੂਰ

ਮਨੀਪੁਰ ਦੀਆਂ ਘਟਨਾਵਾਂ ਸ਼ਰਮਸਾਰ ਕੀਤਾ,

ਘੋਰ ਨਿੰਦਿਆ ਕਰਨੀ ਚਾਹੀਦੀ ਹਰ ਇਨਸਾਨ ਨੂੰ ਜੀ।

ਕੀ ਓਨਾਂ ਦੇ ਘਰ ਮਾਂ ਬੇਟੀ ਕੋਈ ਭੈਣ ਨਹੀਂਓਂ?

ਸਬਕ਼ ਸਿਖਾਉਣਾ ਚਾਹੀਦਾ ਇਹੋ ਜਿਹੇ ਹੈਵਾਨ ਨੂੰ ਜੀ।

ਗੁਰਬਾਣੀ ਵਿੱਚ ਵੀ ਗੁਰੂਆਂ ਨੇ ਹੈ ਸਤਿਕਾਰ ਦਿੱਤਾ,

ਹੈਵਾਨਾਂ ਰੋਲ ਦਿੱਤਾ ਮਾਵਾਂ ਭੈਣਾਂ ਧੀਆਂ ਦੀ ਸ਼ਾਨ ਨੂੰ ਜੀ।

ਇਨਸਾਨੀਅਤ ਸ਼ਰਮਸਾਰ ਹੋਈ ਸ਼ਰੇਆਮ ਓਥੇ,

ਦਰਿੰਦੇ ਕੀ ਦੇਣਾ ਚਾਹੁੰਦੇ ਸੀ ਦੱਸੋ ਪੈਗ਼ਾਮ ਨੂੰ ਜੀ?

ਪੱਤ ਰੋਲੀ ਜ਼ਮਾਨੇ ਦਿਆਂ ਗੁੰਡਿਆਂ ਨੇ ਦਿਨ ਦੀਵੀ,

ਬਿਲਕੁਲ ਸੁਣਿਆਂ ਨਹੀਂ ਕਿਸੇ ਦੇ ਵੀ ਰੋਣ ਕੁਰਲਾਣ ਨੂੰ ਜੀ।

ਵਾਹਿਗੁਰੂ ਦੇ ਘਰ ਦੇਰ ਬੇਸ਼ੱਕ ਹੋਜੇ ਪਰ ਹਨ੍ਹੇਰ ਨਹੀਂ ਐਂ,

ਦੱਦਾਹੂਰੀਆ ਵੇਖਿਓ ਝੱਲਣਗੇ ਓਹੋ ਨੁਕਸਾਨ ਨੂੰ ਜੀ।

ਜਸਵੀਰ ਸ਼ਰਮਾਂ ਦੱਦਾਹੂਰ , ਸ੍ਰੀ ਮੁਕਤਸਰ ਸਾਹਿਬ 95691-49556

ਸੋਕਾ  ✍️ ਬੁੱਧ ਸਿੰਘ ਨੀਲੋਂ

ਸੋਕਾ 

ਹੜ੍ਹ ਅਚਾਨਕ ਨਹੀਂ ਆਉਦਾ 

ਇਹ ਇਉਂ ਆਉਂਦੇ ਹਨ 

ਜਦ ਧਰਤੀ ਪਿਆਸੀ ਹੋਵੇ

ਅੰਬਰ ਰੋਵੇ ਤੇ ਜਰ ਨਾ ਹੋਵੇ।

ਕੁਦਰਤ ਵਿਚਾਰੀ ਕੀ ਕਰੇ

ਉਸ ਨੇ ਰੇਤੇ ਦੇ ਟਿੱਬਿਆਂ ਦੀ

ਪਿਆਸ ਵੀ ਬੁਝਾਉਣੀ ਐ

ਕਈ ਭੁੱਖੇ ਲੋਕਾਂ ਦਾ

ਢਿੱਡ ਭਰਨਾ ਹੁੰਦਾ 

ਜੋ ਉਡੀਕ ਦੇ ਨੇ ਹੜ੍ਹਾਂ ਨੂੰ 

ਰਲੀਫ ਫੰਡ ਛਕਣ ਲਈ 

ਹੜ੍ਹ ਦੇ ਪਾਣੀਆਂ ਨਾਲ

ਉਹਨਾਂ ਦੇ ਖਾਤੇ ਵੱਡੇ ਹੁੰਦੇ ਨੇ

ਕੋਈ ਫਰਕ ਨਹੀਂ ਪੈਂਦਾ 

ਕੁਝ ਗਵਾਉਣ ਨਾਲ

ਉਹ ਤਾਂ ਕਮਾਉਂਦੇ ਹਨ

ਹੜ੍ਹ ਉਹਨਾਂ ਲਈ ਵਰਦਾਨ ਨੇ

ਉਹ ਗਵਾਉਦੇ ਨੇ ਨੈਤਿਕ ਜ਼ਿੰਮੇਵਾਰੀਆਂ

ਕਦਰਾਂ ਕੀਮਤਾਂ ।

ਉਝ ਮਰ ਕੇ ਹੀ ਸੁਰਗ ਦੇਖ ਹੁੰਦਾ ਐ

ਗਵਾਏ ਬਿਨਾਂ 

ਕਦੇ ਪਾਇਆ ਨਹੀਂ ਜਾ ਸਕਦਾ ।

ਸੁੱਕ ਤੇ ਭੁੱਖ ਬਹੁਤ ਮਾੜੀ ਐ

ਇਹ ਤਾਂ ਉਹ ਹੀ ਜਾਣਦਾ ਹੈ 

ਜਿਸ ਨੇ ਕਦੇ ਇਹ ਰੁੱਤ ਮਾਣੀ ਹੋਵੇ

ਸਾਨੂੰ ਤਾਂ ਕਦੇ ਸੋਕਾ ਤੇ ਕਦੇ ਡੋਬਾ ਮਾਰਦਾ ਐ

ਅਸੀਂ ਉਝ ਕਦੇ ਮਰੇ ਨਹੀਂ 

ਡਰੇ ਨਹੀ,  ਹਰੇ ਨਾ ਨਹੀ ।

ਕਦੇ ਭਰੇ ਨਹੀਂ, ਕਦੇ ਖਾਲੀ ਨਹੀਂ!

ਅਸੀਂ ਤਾਂ ਤੁਰ ਪੈਂਦੇ ਆ

ਸਿਰ ਤੇ ਬੰਨ੍ਹ ਕਫਨ 

ਪਰ ਕਦੇ ਨਹੀਂ ਹੋਏ ਦਫਨ 

ਹੁੰਦਾ ਐ ਸਾਡੇ 'ਤੇ ਦਮਨ 

ਉਹ ਕਰਦੇ ਨੇ ਸਾਡੇ ਨਾਮ ਤੇ ਹਵਨ 

ਉਹ ਭਰਮ ਵਿੱਚ ਨੇ

ਅਸੀਂ ਭਰਮ ਮੁਕਤ ਆ

ਜਿਉਣ ਦੀ ਏਹੀ ਜੁਗਤ ਆ

ਅਸੀਂ ਭੁੱਖ ਨਾਲ ਨਹੀਂ 

ਧੋਖੇ  ਨਾਲ ਮਰਦੇ ਆ

ਸਾਡੇ ਵਿਚੋਂ ਈ ਨੇ

ਭੁੱਖ ਦੇ ਚੌਧਰੀ 

ਭੁੱਖ ਲਈ ਉਹ

ਤਨ ਮਨ ਵੇਚ ਸਕਦੇ 

ਧਨ ਲਈ ਵਿਕ ਸਕਦੇ

ਪਰ ਸਾਡੇ ਸਦੀਆਂ ਤੋਂ 

ਸਿਰਾਂ ਦੇ ਮੁੱਲ ਪੈਦੇ ਰਹੇ 

ਅਸੀਂ ਦਰਦ ਸਹਿੰਦੇ ਰਹੇ

ਅਸੀਂ ਦਰਦੀ ਰਹੇ 

ਪਰ ਕਦੇ ਬੇ ਦਰਦ ਨਹੀਂ ਹੋਏ ।

ਅਸੀਂ ਸੋਕੇ ਦੀ ਮਾਰ 

ਪਾਣੀਆਂ ਦੀ ਧਾਰ

ਸੰਗ ਖੇਡਦੇ ਰਹੇ ।

ਜਿਉਂ ਤਿਉਂ ਪ੍ਰੇਮ ਖੇਲਣ ਕਾ ਚਾਓ 

ਸਿਰ ਧਰ ਤਲੀ ਗਲੀ ਮੋਰੀ ਆਓ

ਭੁੱਖ ਤਾਂਡਵ ਨਾਚ ਨੱਚਦੀ ਹੈ 

ਉਹ ਦਿੱਲੀ ਬਹਿ ਹੱਸਦੀ ਹੈ।

ਬਕ ਬਕ ਬਕਦੀ ਹੈ।

ਅਸੀਂ ਸੋਕੇ ਵਿੱਚ 

ਫੁਟਦੇ ਆ ਹਰੀਆਂ ਕਚੂਰ ਪੱਤੀਆਂ ।

ਸੋਕਾ ਸਾਡੇ ਲਈ ਵਰਦਾਨ ਐ

ਪਾਣੀਆਂ ਸੰਗ ਸਾਡੀ ਜਾਨ ਐ

ਕੀ ਕਰੂਗਾ ਸੋਕਾ 

ਕੀ ਕਰੂਗਾ ਪਾਣੀ 

ਕਦੇ ਨਹੀਂ ਹੁੰਦੀ 

ਖਤਮ ਕਹਾਣੀ ।

ਸੋਕਾ ਸੋਕਾ 

ਕਦੋਂ ਤੱਕ ਧੋਖਾ? 

ਪਾਣੀ ਪਾਣੀ 

ਨਿੱਤ ਨਵੀਂ ਕਹਾਣੀ!

ਅਸੀਂ ਹਰ ਰੁੱਤ ਮਾਣੀ!

-----

ਬੁੱਧ ਸਿੰਘ ਨੀਲੋਂ 

9464370823

ਹੜ੍ਹ ✍️ ਸੁਰਜੀਤ ਸਾੰਰਗ

ਹੜ੍ਹ 

ਹੜ੍ਹ ਇਕ ਪ੍ਰਾਕਿਰਤਕ ਆਪਦਾ ਹੈ।

ਲਗਾਤਾਰ ਬਾਰਸ਼ ਨਾਲ  ਨਿਚਲੇ ਥਾਵਾਂ ਤੇ ਪਾਣੀ ਭਰ ਜਾਂਦਾ ਹੈ।

 ਕਿਸੇ ਥਾਂ ਤੇ ਖਤਰਾ ਵੱਧ ਜਾਂਦਾ ਹੈ।

ਜਿਸ ਕਰਕੇ ਕਦੀ ਨਾਲਿਆਂ ਦੀ ਸਫ਼ਾਈ ਨਾ ਹੋਣ ਕਰਕੇ

ਪਾਣੀ ਹੜ੍ਹ ਦਾ ਰੂਪ ਲੈ ਲੈਂਦਾ ਹੈ।

 ਜਿਸ ਨਾਲ ਫਸਲਾਂ ਬਰਬਾਦ ਹੋ ਜਾਂਦੀਆਂ ਹਨ।

ਅਜ ਵਖਤ ਦੀ ਲਲਕਾਰ ਨੇ ਮਾਰਿਆ।ਅਜ ਗਰੀਬ ਕੀ ਅਮੀਰ ਆਦਮੀ ਨੂੰ।

ਇਸ ਬਾਰਸ਼ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ।ਇੰਦਰ ਦੇਵਤਾ ਰਹਿਮ ਕਰ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ।

ਮੇਰੇ ਪੰਜਾਬ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ।

ਬਸ ਕਰ ਰੱਬਾ ਹੋਰ ਮੀਂਹ ਨਾ ਪਾਈ ਸਭ ਦੇ ਘਰ ਪੱਕੇ ਨਹੀਂ

ਹੁੰਦੇ।

ਅੱਜ ਫਸਲਾਂ ਡੁੱਬ ਗਈ ਆਂ

ਕੱਚੇ ਮਕਾਨ ਢਹਿ ਗਏ।

ਪਸ਼ੂ ਪੰਛੀ ਬੇ ਘਰ ਹੋ ਗਏ

ਲੋਕੀਂ ਸੜਕਾਂ ਤੇ ਬੈਠੇ ਹਨ।

 ਹੜ੍ਹ ਆ ਗਿਆ ਪੰਜਾਬ ਵਿੱਚ

 ਪਸ਼ੂਆਂ ਦਾ ਬੁਰਾ ਹੈ।

 ਗੁਰੂਆਂ ਦੀ ਧਰਤੀ ਪੰਜਾਬ ਅੱਜ ਡੁੱਬ ਰਿਹਾ ਹੈ।

ਕਿਸ ਨੂੰ  ਚਿੰਤਾਂ ਹੈ ਸਰਕਾਰ ਦੇ ਵੱਸ ਕੁਝ ਨਹੀਂ।ਇਹ ਤੇ ਬਾਬਾ ਨਾਨਕ ਹੀ ਛੱਲ ਪਾਏ।

ਮੇਰੇ ਪੰਜਾਬ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਹੈ।

ਸੁਰਜੀਤ ਸਾਰੰਗ

ਬਰਸਾਤ ✍ ਧੰਨਾ ਧਾਲੀਵਾਲ

ਬਰਸਾਤ

ਕੱਚੀਆਂ ਕੰਧਾਂ ਨੂੰ ਹੜ੍ਹ ਲੈ ਗਿਆ ਏ ਰੋੜ੍ਹਕੇ

ਹਾਰੇ ਹੰਭੇ ਸਭ ਹੁਣ ਬਹਿ ਗਏ ਦਿਲ ਤੋੜਕੇ

ਡਰ ਏਹ ਸਤਾਵੇ ਉੱਤੋਂ ਕਿਵੇਂ ਲੰਘੂ ਰਾਤ ਜੀ

ਹੱਦੋਂ ਵੱਧ ਹੋਈ ਏਸ ਵਾਰੀ ਬਰਸਾਤ ਜੀ

ਹੜ੍ਹ ਵਿੱਚ ਹੜ੍ਹ ਗਈਆਂ ਕੱਟੀਆਂ ਵੀ ਮੇਰੀਆਂ

ਚਾਰ ਮੱਝਾਂ ਗਾਵਾਂ ਤਿੰਨ ਵੱਛੀਆਂ ਵੀ ਮੇਰੀਆਂ

ਤੇਰੀ ਪਰਲੋ ਅੱਗੇ ਸਾਡੀ ਕੀ ਔਕਾਤ ਜੀ

ਹੱਦੋਂ ਵੱਧ ਹੋਈ ਏਸ ਵਾਰੀ ਬਰਸਾਤ ਜੀ

ਮੇਲਦੇ ਨੇ ਨਾਗ ਜਿੱਥੇ ਲੁੱਕੀਆਂ ਸੀ ਬਿੱਲੀਆਂ

ਵਹਿਗੀ ਦਰਿਆ ਵਿੱਚ ਕੌਲੀਆਂ ਪਤੀਲੀਆਂ

ਬੜੀ ਔਖੀ ਫੜੀ ਮਸਾਂ ਤੈਰਕੇ ਪ੍ਰਾਤ ਜੀ

ਹੱਦੋਂ ਵੱਧ ਹੋਈ ਏਸ ਵਾਰੀ ਬਰਸਾਤ ਜੀ 

ਧੰਨੇ ਧਾਲੀਵਾਲ਼ਾ ਦੁੱਖ ਲਿਖਦੇ ਗਰੀਬ ਦਾ

ਚਲਦਾ ਨਾ ਵੱਸ ਲੇਖਾਂ ਉੱਤੇ ਹਾਏ ਨਸੀਬ ਦਾ

ਰੁੱਸੀ ਫਿਰੇ ਬੰਦੇ ਤੋਂ ਜਿਉਂ ਕੁੱਲ ਕਾਇਨਾਤ ਜੀ

ਹੱਦੋਂ ਵੱਧ ਹੋਈ ਏਸ ਵਾਰੀ ਬਰਸਾਤ ਜੀ

 

ਧੰਨਾ ਧਾਲੀਵਾਲ਼

ਗਜ਼ਲ - ਫੇਲੁਨ 8 ✍ ਬਲਜਿੰਦਰ ਬਾਲੀ ਰੇਤਗੜ੍ਹ

ਗਜ਼ਲ (ਫੇਲੁਨ 8)

ਰਿਸ਼ਤੇ ਕੁੱਝ ਮੁਰਦਿਅਾਂ ਵਰਗੇ, ਸਿਰ ਤੋਂ ਲਾਹੁਣ ਦੀ ਸੋਚ ਰਿਹਾਂ 

ਮੈਂ ਕਫ਼ਨ ਜਿਹੇ ਕੋਰੇ ਸੱਜਣ, ਹੁਣ ਗਲ ਲਾਵਣ ਦੀ ਸੋਚ ਰਿਹਾਂ 

ਬੋਝਲ਼ ਸੋਚਾਂ ਦਿਲ ਦੇ ਸਦਮੇ , ਪੀਲ਼ੇ ਪੱਤੇ ਲਾਹ ਲਾਹ ਸੁੱਟਾਂ

ਚਿੱਕੜ੍ਹ ਵਿਚਲੇ ਕਮਲ ਗੁਲਾਬੀ, ਤੋਂ ਦਿਲ ਵਾਰਣ ਦੀ ਸੋਚ ਰਿਹਾਂ 

ਮੁਸ਼ਕ ਗੲੇ ਨੇ ਮੋਢੇ ਉੱਪਰ, ਖੇਸ ਪੁਰਾਣੇ  ਹੰਝੂ ਸਿੱਲ੍ਹੇ

ਮੁਕਤੀ ਚਾਹਾਂ ਹਰ ਰਿਸ਼ਤੇ ਤੋਂ, ਮੈਂ ਤੁਰ ਜਾਵਣ ਦੀ ਸੋਚ ਰਿਹਾਂ 

ਔੜੀਆਂ ਅੱਖੀਆਂ ਰੋਵਣ ਕੀ, ਸੀਰਤ ਰੜਕੇ  ਪਲਕਾਂ ਅੰਦਰ

ਤਸਵੀਰਾਂ ਕੋਲੋਂ ਨਜ਼ਰ ਛੁਪਾ, ਮੁੱਖ ਲੁਕਾਵਣ ਦੀ ਸੋਚ ਰਿਹਾਂ

ਗੁੰਝਲ਼ ਤਾਣਾ ਜੀਵਨ ਹੈ ਬਸ, ਵਾਂਗ ਮਲੰਗਾਂ ਜਿੳੁਣਾ ਚਾਹਾਂ

ਤਾਜ ੳੁਸਾਰਾਂ ਕਿਉਂ ਕਿਸ ਖਾਤਿਰ, ਘਰ ਦਰ ਢ੍ਹਾਵਣ ਦੀ ਸੋਚ ਰਿਹਾਂ 

ਲੰਮਾ ਪੰਧ ਮੁਸਾਫ਼ਿਰ 'ਕੱਲਾ, ਥੱਕ ਗਿਅਾ ਹਾਂ ਤੁਰਦਾ ਤੁਰਦਾ 

ਬਹਿਕੇ ਪਲ ਜੁਲਫ਼ਾਂ ਦੀ ਛਾਂਵੇ, ਮਹਿਕ ਹੰਡਾਵਣ ਦੀ ਸੋਚ ਰਿਹਾਂ 

ਸਬਰ ਪਿਅਾਲ਼ੇ ਤਿੜਕੇ ਭਰ-ਭਰ,ਹੋਰ ਜਰਾਂ ਕੀ ਨਾ ਕਰ ਪਰਖ਼ਾਂ

"ਬਾਲੀ ਰੇਤਗੜ" ਮਰੇ ਪਲ ਪਲ, ਰਿਮ-ਝਿਮ  ਸਾਵਣ ਦੀ ਸੋਚ ਰਿਹਾਂ 

 

       ਬਲਜਿੰਦਰ ਬਾਲੀ ਰੇਤਗੜ੍ਹ

       94651--29168

ਛਲ ਹੁਸਨ ਦਾ ✍ ਧੰਨਾ ਧਾਲੀਵਾਲ

ਛਲ ਹੁਸਨ ਦਾ

ਜਿਸ ਹੁਸਨ ਦੀ ਮਲਿਕਾ ਉੱਤੇ ਦਿਲ ਪਾਗ਼ਲ ਏਹ ਡੁੱਲਿਆ ਸੀ

ਨਾ ਰਾਤਾਂ ਨੂੰ ਨੀਂਦਰ ਆਉਂਦੀ ਅਪਣਾ ਆਪ ਹੀ ਭੁੱਲਿਆ ਸੀ 

ਅਪਣੇ ਗੁੱਟ ਤੇ ਮਾਸ ਚੀਰਕੇ ਜਿਸਦਾ ਲਿਖਿਆ ਨਾਮ ਅਸੀਂ

ਛਲ ਹੁਸਨ ਦਾ ਪੈ ਗਿਆ ਮਹਿੰਗਾ ਲੁੱਟੇ ਗਏ ਸ਼ਰਿਆਮ ਅਸੀਂ

ਨਵੀਂ ਨਵੀਂ ਜਦ ਮੈਂ ਮੋਹੱਬਤ ਉਸ ਸੋਹਣੀ ਨਾਲ਼ ਪਾਈ ਸੀ

ਉਸ ਸੋਹਣੀ ਨੇ ਸੋਹਣੇ ਰੰਗ ਤੋਂ ਖੋਹ ਲਈ ਕਰੀ ਕਮਾਈ ਸੀ

ਬੇ-ਦਖਲ ਘਰ ਦਿਆਂ ਨੇ ਕਰਤਾ ਹੋਏ ਜਦ ਬਦਨਾਮ ਅਸੀਂ

ਛਲ ਹੁਸਨ ਦਾ ਪੈ ਗਿਆ ਮਹਿੰਗਾ ਪੱਟੇ ਗਏ ਸ਼ਰਿਆਮ ਅਸੀਂ

 

ਓਹ ਵੀ ਹਸਕੇ ਸੰਗ ਗੈਰਾਂ ਦੇ ਵਿੱਚ ਥਾਰ ਦੇ ਬਹਿ ਗਈ

ਥਾਰ ਬੇਗਾਨੀ ਯਾਰ ਬੇਗਾਨੇ ਕਮਲ਼ੀ ਕਮਲ਼ਾ ਕਹਿ ਗਈ

ਉਸਦੇ ਸ਼ਹਿਰ ਦੀ ਮਹਫ਼ਿਲ ਦੇ ਵਿੱਚ ਲਗਦੇ ਪੇਂਡੂ ਆਮ ਅਸੀਂ

ਛਲ ਹੁਸਨ ਦਾ ਪੈ ਗਿਆ ਮਹਿੰਗਾ ਲੁੱਟੇ ਗਏ ਸ਼ਰਿਆਮ ਅਸੀਂ

ਲੱਗੀਆਂ ਵਾਲ਼ੇ ਲਾਕੇ ਅੱਖਾਂ ਫੇਰ ਪਿੱਛੋਂ ਪਛਤਾਉਂਦੇ ਨੇ

ਧੰਨਿਆਂ ਤੇਰੇ ਵਰਗੇ ਟੁੱਟੀਆਂ ਦੇ ਕੁਝ ਗੀਤ ਬਣਾਉਂਦੇ ਨੇ

ਜੋ ਜੋ ਸਾਡੇ ਨਾਲ਼ ਸੀ ਬੀਤੀ ਲਿਖਤੇ  ਗਮ ਤਮਾਮ ਅਸੀਂ

(ਗਲਤੀ ਕਰਕੇ ਖੁਦ ਗੈਰਾਂ ਤੇ ਲਾ ਬੈਠੇ ਇਲਜ਼ਾਮ ਅਸੀਂ)

ਛਲ ਹੁਸਨ ਦਾ ਪੈ ਗਿਆ ਮਹਿੰਗਾ ਪੱਟੇ ਗਏ ਸ਼ਰਿਆਮ ਅਸੀਂ

 

ਧੰਨਾ ਧਾਲੀਵਾਲ਼:-9878235714

ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ✍ ਰਣਜੀਤ ਆਜ਼ਾਦ ਕਾਂਝਲਾ

ਅੱਜ ਮਹੀਨਾ ਸਾਵਨ ਦੇ ਸੰਗਰਾਂਦ ਦਿਹਾੜੇ ਦੀ ਬ.ਬ. ਵਧਾਈ ਹੈ ਓਥੇ ਅੱਜ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜੇ 'ਤੇ ਕੋਟਿ ਕੋਟਿ ਪਰਣਾਮ ਹੈ ! ਮਹਾਨ ਸ਼ਹੀਦ ਬਾਰੇ ਕਵਿਤਾ ਵੀ ਸਰਬਨ ਕਰਦੇ ਆਪਣੇ ਮਨ ਅੰਦਰ ਝਾਤੀ ਮਾਰ ਲੈਣਾ ਜੀ !- ਕਾਂਝਲਾ

 

        ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ 

 

ਸੰਨ 1716 ਈਸਵੀ ਨੂੰ ਘਰ ਪਿਤਾ ਭਾਈ ਯੋਧ ਸਿੰਘ ਜੀ !

ਮਾਤਾ ਧਰਮ ਕੌਰ ਦੇ ਕੁੱਖੋਂ ਜਨਮਿਆ ਪੁੱਤ ਤਾਰੂ ਸਿੰਘ ਜੀ !

ਪਿਤਾ ਮਾਤਾ ਗੁਰੂ ਦੇ ਸਿੱਖ ਦਸ ਨਹੁੰਆਂ ਦੀ ਕਿਰਤ ਕਰਦੇ !

ਸੁੱਚੀ ਕਿਰਤ ਕਰ ਪੇਟ ਪਾਲ ਸਦਾ ਮਨੋਂ ਹਰੀ-ਹਰ ਜਪਦੇ !

ਘਰ ਵਿਚ ਇਕ ਛੋਟੀ ਬੱਚੀ ਜਿਸ ਦਾ ਨਾਅ ਭੈਣ ਤਾਰੋ ਹੈ !

ਪ੍ਭੂ ਭਗਤੀ 'ਚ ਲੀਨ ਲੋੜਬੰਦਾਂ ਦੀ ਸੇਵਾ ਕਰਦੀ ਤਾਰੋ ਹੈ !

ਤਾਰੂ ਸਿੰਘ ਮਾਂਪਿਆਂ ਨਾਲ ਖੇਤੀ ਬਾੜੀ ਕਰ ਦਿਨ ਗੁਜ਼ਾਰਦੇ !

ਗੁਰੂ ਦੇ ਪਕੇਰੇ ਸਿੱਖ ਕਿਰਤ ਕਰ ਜ਼ਿੰਦਗੀ ਦੇ ਦਿਨ ਮਾਣਦੇ !

ਤਾਰੂ ਸਿੰਘ ਇਕ ਦਿਨ ਮਾਤਾ ਤਾਈਂ ਇਉਂ ਹੈ ਕਹਿ ਪੁਕਾਰਦਾ !

ਜੰਗਲਾਂ 'ਚ ਭੁੱਖੇ ਸਿੰਘ ਵੇਖੇ ਨੀਂ ਜਾਂਦੇ ਨਾ ਦਿਲ ਹੈ ਸਹਾਰਦਾ !

ਆਪਾਂ ਸੱਭੇ ਘਰਾਂ 'ਚ ਬੈਠੇ ਪਏ ਸੋਹਣੇ ਦਿਨ ਹਾਂ ਗੁਜ਼ਾਰਦੇ! 

ਆਜ਼ਾਦੀ ਖਾਤਿਰ ਇਹ ਵੀਰ ਕਿੰਨੇ ਕਸ਼ਟ ਰਹੇ ਨੇ ਸਹਾਰਦੇ !

ਮਾਂ ਮੇਰਾ ਦਿਲ ਕਰੇ ਇਹਨਾਂ ਭੁੱਖੇ ਸਿੰਘਾਂ ਨੂੰ ਲੰਗਰ ਲਾ 'ਦੀਏ !

ਠੰਢ ' ਚ ਠੁਰ ਠੁਰ ਕਰਦਿਆਂ ਨੂੰ ਗਰਮ ਕੱਪੜੇ ਸਿਲਾ 'ਦੀਏ !

ਮਾਤਾ ਨੇ ਹੁੰਗਾਰਾ ਭਰ ਪੁੱਤਰ ਤਾਰੂ ਸਿੰਘ ਤਾਈਂ ਹੈ ਪੁਕਾਰਿਆ !

ਭੈਣ ਤਾਰੋ ਨੂੰ ਨਾਲ ਲੈ ਲੰਗਰ ਕਰੋ ਤਿਆਰ ਪੁੱਤ ਪਿਆਰਿਆ !

ਕੱਪੜੇ ਤੇ ਲੰਗਰ ਤਿਆਰ ਕਰ ਲੈ ਜੰਗਲ ਵੱਲ ਨੂੰ ਨੇ ਜਾਂਵਦੇ !

ਖ਼ਾਤਿਰਦਾਰੀ ਪੂਰੀ ਕਰ ਭੁੱਖੇ ਸਿੰਘਾਂ ਵੱਲੋਂ ਅਸ਼ੀਸਾਂ ਨੇ ਪਾਂਵਦੇ !

ਹੌਲੀ ਹੌਲੀ ਪੂਹਲੇ ਪਿੰਡ ਦੇ ਲੋਕ ਵੀ ਏਹ ਸੋਹਣੇ ਰਾਹ ਤੁਰ ਪਏ !

ਕਰਦੇ ਲੰਗਰ ਤਿਆਰ ਰਲ ਮਿਲ ਕੇ ਜੰਗਲਾਂ ਵੱਲ ਨੂੰ ਮੁੜ ਪਏ !

ਹਰਭਗਤ ਨਿਰੰਜਣੀਆਂ ਨਾਅ ਦਾ ਮੁਖ਼ਬਰ ਜਾ ਖਬਰ ਲਾਂਵਦਾ !

ਇਕ ਸਿੱਖ ਤਾਰੂ ਸਿੰਘ ਛੁੱਪੇ ਜੰਗਲੀਂ ਸਿੰਘਾਂ ਨੂੰ ਲੰਗਰ ਛਕਾਂਵਦਾ !

ਲਾਹੌਰ ਜਾ ਜਕਰੀਆ ਖਾਨ ਨਵਾਬ ਦੇ ਨਿਰੰਜਣੀਏ ਕੰਨ ਭਰਤੇ !

ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਅਸੀਂ ਸਿੱਖ ਸਾਰੇ ਖਤਮ ਕਰਤੇ?

ਪਿੰਡ ਪੂਹਲੇ ਦਾ ਭਾਈ ਤਾਰੂ ਸਿੰਘ ਛੁਪੇ ਸਿੱਖਾਂ ਨੂੰ ਲੰਗਰ ਛਕਾਂਵਦਾ !

ਹਰ ਤਰਾਂ ਨਾਲ ਕਰਦਾ ਹੈ ਮਦਦ ਤੇ ਗਰਮ ਕੱਪੜੇ ਵੀ ਪਹੁੰਚਾਂਵਦਾ !

ਐਨਾ ਸੁਣ ਜਕਰੀਆ ਖਾਨ ਕਰੋਧ ਵਿਚ ਸੜ ਕੜਕਦਾ ਹੈ ਬੋਲਿਆ !

ਫੜ੍ ਲਿਆਉ ਲਹੌਰ ਤਾਰੂ ਸਿੰਘ ਨੂੰ ਕਿਵੇਂ ਜਾਊਗਾ ਤੱਕੜੀ ਤੋਲਿਆ ?

ਕੀ ਹੈ ਕਸੂਰ ਮੇਰਾ ਬੁਰਾ ਤੁਹਾਡਾ ਕੀ ਕੀਤਾ ਹੈ ਤਾਰੂ ਸਿੰਘ ਬੋਲਿਆ !

ਸਿੰਘਾਂ ਦੀ ਸੇਵਾ ਕਰਨੀ ਛੱਡ ਦੇ ਮੂੰਹ ਮੰਗੇ ਧੰਨ ਨਾਲ ਜਾਉ ਤੋਲਿਆ !

ਲੋੜਬੰਦ ਭੁੱਖਿਆਂ ਦੀ ਸੇਵਾ ਕਰਨਾ ਸਾਡਾ ਇਹ ਧਰਮ ਪਿਆਰਾ ਹੈ !

ਕਿਰਤ ਕਰ ਦਸਵਾਂ ਦਸੌਂਧ ਕੱਢ ਖਰਚ ਕਰਨਾ ਧਰਮ ਨਿਆਰਾ ਹੈ !

ਸਿੱਖੀ ਛੱਡ ਕੇ ਇਸਲਾਮ ਧਰਮ ਹੁਣ ਅਪਨਾ ਲੈ ਭਾਈ ਤਾਰੂ ਸਿੰਘਾ !

ਸਾਡੇ ਨਾਲ ਗੰਢ ਯਾਰਾਨਾ ਜ਼ਿੰਦਗੀ ਸਵਰਗ ਬਣਾ ਲੈ ਤਾਰੂ ਸਿੰਘਾ !

ਮੇਰਾ ਧਰਮ ਪਿਆਰਾ ਏ ਮੈਨੂੰ ਖ਼ਾਨ ਜੀ ਨਾ ਇਸਲਾਮ ਕਬੂਲ ਕਰਾਂ ?

ਥੋੜੇ 'ਜੇ ਏਹ ਲਾਲਚ ਪਿੱਛੇ ਅਪਣੇ ਗੁਰਾਂ ਤੋਂ ਕਿਉਂ ਮੁੱਖ ਮੈਂ ਪਰੇ ਕਰਾਂ ?

ਤੈਨੂੰ ਵਾਹਵਾ ਈ ਸਿੱਖ ਧਰਮ ਪਿਆਰਾ ਦੇਖਦਾਂ ਕਿੱਥੇ ਕੁ ਤੱਕ ਖੜਦੈਂ ?

ਕਤਲ ਕਰ ਕੇਸ ਤੇਰੇ ਮੈਂ ਤੇਰੇ ਨਿਆਰੇ ਧਰਮ ਦੀ ਪਰਖ਼ ਹੁਣ ਕਰਦੈਂ !

ਕੇਸ ਕਤਲ ਕਰਨ ਲਈ ਨਾਈ ਬੁਲਾ ਲਏ ਅੱਗੋਂ ਤਾਰੂ ਸਿੰਘ ਅੜਦਾ!

ਕੇਸ ਕਤਲ ਨੀਂ ਹੋਣ ਦੇਣੇ ਮੈਂ ਤਾਰੂ ਸਿੰਘ ਜਪੁੱਜੀ ਸਾਹਿਬ ਹੈ ਪੜਦਾ !

ਖ਼ਾਨ ਕਹਿੰਦਾ ਤਿੱਖੀ ਰੰਬੀ ਹਥੌੜੇ ਨਾਲ ਸਣੇ ਕੇਸ ਖੋਪਰੀ ਲਾਹ ਦਿਉ !

ਜ਼ਾਲਮਾਂ ਜ਼ੁਲਮ ਕਮਾਇਆ ਐਸਾ ਵੇਖ ਨਹੀਂ ਸਕਦੇ ਪਰਦਾ ਪਾ ਦਿਉ !

ਤਿੱਖੀ ਰੰਬੀ ਤੇਸੇ ਨਾਲ ਜ਼ਾਬਰਾਂ ਤਾਰੂ ਸਿੰਘ ਦਾ ਸਾਰਾ ਖੋਪਰ ਲਾਹ'ਤਾ!

ਜਪੁੱਜੀ ਸਾਹਿਬ ਦਾ ਮੁੱਖੋਂ ਪਾਠ ਕਰਦੇ ਸਿੰਘ ਦਾ ਦਾਹੜੇ ਖ਼ੂਨ ਵਹਾ'ਤਾ !

ਘੋਰ ਪਾਪ ਜਦ ਧਰਤ 'ਤੇ ਹੋਵੇ ਤਾਂ ਖੁਦ ਪ੍ਭੂ ਅਪਣੀ ਖੇਡ ਰਚਾਉਂਦਾ !

ਉਸੇ ਰਾਤ ਜਕਰੀਏ ਨੂੰ ਪਿਸਾਬ ਬੰਨ੍ ਪੈ ਗਿਆ ਰਿਹੈ ਛਟਪਟਾਉਂਦਾ !

ਵੈਦ ਹਕੀਮ ਸਭ ਫੇਲ੍ ਹੋ ਗਏ ਜਕਰੀਆ ਤੜਪੇ ਕੋਈ ਚੱਲੇ ਨਾ ਚਾਰਾ !

ਹਕੀਮ ਕਿਹਾ ਭਾਈ ਤਾਰੂ ਦਾ ਜੁੱਤਾ ਸਿਰ 'ਚ ਮਾਰੋ ਚਲ ਪਊ ਫ਼ੁਹਾਰਾ !

ਜੁੱਤਾ ਮਾਰਨ ਤੇ ਬੰਨ੍ ਤਾਂ ਖੁੱਲ੍ ਗਿਆ ਪਾਪੀ ਕੂਚ ਜਹਾਨੋਂ ਕਰ ਗਿਆ !

ਜ਼ਾਬਰ ਜਕਰੀਆ ਖ਼ਾਨ ਅਪਣੀ ਕੀਤੀ ਦਾ ਫਲ ਏਥੇ ਹੀ ਭਰ ਗਿਆ !

ਲਹੌਰ ਵਿਚ ਇਕ ਸਾਵਨ -1745 ਨੂੰ ਤਾਰੂ ਸਿੰਘ ਸ਼ਹੀਦੀ ਪਾ ਗਏ !

ਵਿਲੱਖਣ ਸ਼ਹੀਦੀ ਪਾ ਕੇ ਵੀਰਨੋ ਨਾਅ ਦੁਨੀਆ ਵਿਚ ਚਮਕਾ ਗਏ !

ਬਾਈ ਦਿਨ ਪੂਰੇ ਬਿਨਾ ਖੋਪਰ ਦੇ ਭਾਈ ਤਾਰੂ ਸਿੰਘ ਰਿਹਾ ਜਿਉਂਦਾ !

ਸਿੱਖੀ ਸਿਦਕ ਨਿਭਾ ਭਾਈ ਤਾਰੂ ਸਿੰਘ ਤੁਰੰਤ ਮੋੜ ਗਿਆ ਨਿਉਂਦਾ !

ਨਜ਼ਰ ਮਾਰੋ ਹੁਣ ਆਪਣੇ ਵੱਲ ਵੀਰਨੋ ,ਆਪਾਂ ਕਿੱਥੇ ਆ ਹਾਂ  ਖਲੋਤੇ ?

ਪਾਲੇ ਕੇਸਾਂ ਦੀ ਬੇਅਦਬੀ ਕਰਨ ਹਿੱਤ ਨਾਈ ਦੀ ਦੁਕਾਨ ਜਾ ਖਲੋਤੇ !

ਇਹਨਾਂ ਕੇਸਾਂ ਲਈ ਹੀ ਭਾਈ ਤਾਰੂ ਸਿੰਘ ਜਿੰਦ ਲੇਖੇ ਹੈ ਲਾ ਗਿਆ !

ਸਿੱਖੀ ਸਿਦਕ ਨਿਭਾ ਕੇ ਸੂਰਾ ਨਾਅ ਦੁਨੀਆ ਵਿਚ ਚਮਕਾ ਗਿਆ !

ਆਉ ਸਾਰੇ ਰਲ ਮਿਲ ਸਹੁੰ ਚੁੱਕੀਏ ਰੋਮਾਂ ਦੀ ਬੇਅਦਬੀ ਨਾ ਕਰਾਂਗੇ !

ਸਾਬਤ ਸੂਰਤ ਰਹਿ ਸਿੰਘ ਸਜ ਕੇ ਵੀਰਨੋ ਜ਼ਿੰਦਗੀ ਬਸਰ ਕਰਾਂਗੇ !

ਮਹਾਨ ਸ਼ਹੀਦ ਭਾਈ ਤਾਰੂ ਸਿੰਘ ਨੂੰ ਹੱਥ ਜੋੜ ਸਿਜਦਾ ਹਾਂ ਕਰਦੇ !

ਅਰਦਾਸ 'ਚ ਸ਼ੁਭਾ ਸ਼ਾਮ ਰਲ ਸਭ ਗੁਣ ਗਾਣ ਉਹਨਾਂ ਦਾ ਕਰਦੇ !

ਜਿਹਨਾਂ ਸਿੰਘ ਸਿੰਘਣੀਆਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ!

ਉਹਨਾਂ ਦੀ ਯੱਸ ਕੀਰਤੀ ਸ਼ੁਭਾ ਸ਼ਾਮ ਅਰਦਾਸ 'ਚ ਜਾਂਦੀ ਹੈ ਗਾਈ ! 

ਹੱਥ ਜੋੜ ਆਜ਼ਾਦ ਕਰੇ ਅਰਜ਼ੋਈ ਸਾਰੇ ਸਿੱਖ ਗੂਰੂ ਦੇ ਬਣ ਜਾਈਏ !

ਉੱਚਾ- ਸੁੱਚਾ ਜੀਵਨ ਜਿਉਂ ਕੇ ਦਸ਼ਮੇਸ਼ ਪਿਤਾ ਜੀ ਦੇ ਪੁੱਤ ਕਹਾਈਏ !

    * ਰਣਜੀਤ ਸਿੰਘ ਆਜ਼ਾਦ ਕਾਂਝਲਾ * ( 09464697781)

ਗਮ ਦੇ ਪਿਆਲੇ ✍️ ਮਨਜੀਤ ਕੌਰ ਧੀਮਾਨ

ਗਮ ਦੇ ਪਿਆਲੇ....

ਗਮ ਦੇ ਪਿਆਲੇ ਗਟ ਗਟ ਕਰਕੇ ਪੀ ਗਏ ਆਂ,
ਪਤਾ ਨਹੀਂ ਕਦੋਂ,ਕਿਵੇਂ ਤੇ ਕਿੱਦਾਂ ਜੀ ਗਏ ਆਂ।
ਗਮ ਦੇ ਪਿਆਲੇ......
ਸਾਗਰ ਭਰ ਭਰ ਉੱਛਲਦੇ ਜਦ ਆਵਣ ਲਹਿਰਾਂ।
ਹੁਸਨ ਇਸ਼ਕ ਦੀਆਂ ਮੰਗਦਾ ਹੁੰਦਾ ਸਦਾ ਹੀ ਖ਼ੈਰਾਂ। 
ਬੜੇ ਚਿਰਾਂ ਤੋਂ ਤਿਹਾਏ ਹੋਏ 
ਬੁੱਲ੍ਹਾਂ ਨੂੰ ਸੀ ਗਏ ਆਂ।
ਗਮ ਦੇ ਪਿਆਲੇ....
ਰੜਕਾਂ ਪੈਂਦੀਆਂ ਅੱਖੀਆਂ ਦੇ ਵਿੱਚ ਨੀਂਦ ਨਹੀਂ।
ਦੂਰ ਹੈ ਮੰਜ਼ਿਲ ਸੱਜਣਾਂ ਦੀ ਜਦ ਦੀਦ ਨਹੀਂ।
ਲੀਹਾਂ ਮਿਟਦੀਆਂ ਗਈਆਂ ਜਿੱਧਰ ਨੂੰ ਵੀ ਗਏ ਆਂ।
ਗਮ ਦੇ ਪਿਆਲੇ.....
ਕਦੇ ਕਦੇ ਤਾਂ ਹੁੰਦੀਆਂ ਸੱਧਰਾਂ ਪੂਰੀਆਂ ਨੇ।
ਅੱਧੀ ਜਿੰਦਗੀ ਬੀਤ ਗਈ ਵਿੱਚ ਘੂਰੀਆਂ ਦੇ।
ਰਾਂਝੇ ਮਿਰਜ਼ੇ ਵਾਂਗ ਰੱਖ ਇਸ਼ਕੇ ਦੀ ਨੀਂਹ ਗਏ ਆਂ।
ਗਮ ਦੇ ਪਿਆਲੇ.....

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ  ਸੰ:9464633059

 

ਗੀਤ ✍️ ਸਰਬਜੀਤ ਸੰਗਰੂਰਵੀ

ਗੀਤ

ਚਮਕੇ ਨੇ ਕਹਿੰਦੇ ਉਸਦੇ,ਹੁਣ ਤਾਂ ਸਿਤਾਰੇ ਜੀ।

ਜੋਤੀ ਜੋਤੀ ਹੋਗੀ ਕਹਿੰਦੇ,ਸ਼ਹਿਰ ਵਿੱਚ ਸਾਰੇ ਜੀ।

ਕਾਲਜ ਦਾ ਉਸ,ਨਾਮ ਚਮਕਾਇਆ ਏ।

ਮੈਰਿਟ ਵਿੱਚ ਜਦ ਉਸਦਾ ,ਨਾਮ ਆਇਆ ਏ।

ਸਾਰੇ ਦਿੰਦੇ ਉਸਨੂੰ ਲੱਖ ਲੱਖ ਵਧਾਈਆਂ ਜੀ। 

ਨਾਲ ਖੜ੍ਹ ਜੋਤੀ ਫੋਟੋਆਂ ਖਿੱਚਾਈਆਂ ਜੀ।

ਹਰ ਕੋਈ ਜਾਵੇ ਉਸਦੇ ਬਲਿਹਾਰੇ ਜੀਂ,

ਜੋਤੀ ਜੋਤੀ ਹੋਗੀ ਕਹਿੰਦੇ........

ਮਿਹਨਤ ਉਹਦੀ ਰੰਗ ਲਿਆਈ ਹੈ।

ਤਾਂਹੀ ਤਾਂ ਉਸ, ਸਫ਼ਲਤਾ ਪਾਈ ਹੈ।

ਬੋਲ ਉਸ ਬੋਲੇ ਨਾ,ਕਿਸੇ ਨੂੰ ਕਦੇ ਖਾਰੇ ਜੀ, 

ਜੋਤੀ ਜੋਤੀ ਹੋਗੀ ਕਹਿੰਦੇ......

ਅੱਖਾਂ ਵਿੱਚ ਸੁਰਮਾ ਉਹ, ਪਾ ਕੇ ਰੱਖਦੀ।

ਲਾਲ ਗਾਨੀ ਗਲੇ, ਸਜਾ ਕੇ ਰੱਖਦੀ।

ਹੱਸੇ ਨੀਵੀ ਪਾ ਜਦ, ਦੇਖਣ ਉਸਨੂੰ ਸਾਰੇ ਜੀ,

ਜੋਤੀ ਜੋਤੀ ਹੋਗੀ,.....

ਸਵੇਰੇ ਕਾਲਜ ਸ਼ਾਮੀ, ਕੰਪਿਊਟਰ ਸੈਂਟਰ ਜਾਂਦੀ ਸੀ।

ਗੱਲਾਂ ਕਰਦੀ ਨਾ ਥੱਕਦੀ,ਪਤਾ ਨਾ ਕੀ ਪੀਦੀ ਖ਼ਾਂਦੀ ਸੀ।

ਗੱਲਾਂ ਸਾਫ਼ ਰੱਖਦੀ ਸੁਣ ਸੰਗਰੂਰਵੀ,ਲੱਗਦੈ ਕਰ ਕਰ ਗਰਾਰੇ ਜੀ,

ਜੋਤੀ ਜੋਤੀ ਹੋਗੀ..

ਸਰਬਜੀਤ ਸੰਗਰੂਰਵੀ 

ਪੁਰਾਣੀ ਅਨਾਜ ਮੰਡੀ, ਸੰਗਰੂਰ।

9463162463

ਬੇਢੰਗੀ ਮਹਿਫ਼ਲ ! ✍ ਜਸਪਾਲ ਜੱਸੀ

ਬੇਢੰਗੀ ਮਹਿਫ਼ਲ !

ਨਾ ਦਿਲ ਦੀ ਗੱਲ ਰੱਖੀ।

ਨਾ ਦਿਮਾਗ਼ ਦੀ ਰੱਖੀ।

ਲੋਕਾਂ ਤੋਂ ਸੁਣੇ ਹੋਏ ਉਹਨਾਂ,

ਗੱਲ, ਜੁਆਬ ਦੀ ਰੱਖੀ।

ਮਾਰਦੇ ਰਹੇ ਬੇ-ਸੁਰੀਆਂ,

ਨਾ ਦੇਖਿਆ ਜੋਸ਼,ਮਹਿਫ਼ਲ ਦਾ।

ਨਾ ਸੁਰ-ਤਾਲ ਦੀ ਰੱਖੀ,

ਨਾ ਰਬਾਬ ਦੀ ਰੱਖੀ।

ਤਾਰੇ,ਚੰਨ,ਤੇ ਰਾਤਾਂ,

ਫਿਜ਼ਾਵਾਂ ਦੀ ਗੱਲ ਨਾ ਹੋਈ।

ਹੁਸਨ ਦੀ ਗੱਲ ਨਾ ਰੱਖੀ,

ਸ਼ਬਾਬ ਦੀ ਗੱਲ ਰੱਖੀ।

(ਜਸਪਾਲ ਜੱਸੀ)

ਮੇਰੀ ਜ਼ਿੰਦਗੀ ਦਾ ਮਕਸਦ ✍️ ਸੁਰਜੀਤ ਸਾੰਰਗ

ਮੇਰੀ ਜ਼ਿੰਦਗੀ ਦਾ ਮਕਸਦ***

ਇਸ ਜ਼ਿੰਦਗੀ ਦਾ ਮਕਸਦ ਖ਼ਾਸ ਅੰਦਾਜ਼ ਵਿਚ ਹੋਵੇ।

ਜੀਨ ਦਾ

ਸਭ ਤੋਂ ਪਹਿਲਾਂ ਆਪਨੇ ਤੇ ਭਰੋਸਾ ਹੋਣਾ ਚਾਹਿਦਾ ਹੈ।

ਇਸ ਜ਼ਿੰਦਗੀ ਵਿਚ ਖੁਸ਼ੀ ਦੀ

 ਕੋਈ ਕਮੀ ਨਹੀਂ ਹੋਣੀ ਚਾਹੀਦੀ ਹੈ।

 ਫਿਰ ਜ਼ਿੰਦਗੀ ਜੀਨ ਦਾ ਮਜ਼ਾ

ਆਉਂਦਾ ਹੈ।

ਜੋ ਹਰ ਇਕ ਨੂੰ ਮਿਲਦਾ ਹੈ।

ਮੈਂ ਇਕ ਸਿੱਧੀ ਸਾਦੀ ਧਾਰਮਕ ਔਰਤ ਹਾਂ।

ਮੈਂ ਹਰ ਥਾਂ ਧਰਮ ਦੀ ਗੱਲ ਕਰਦੀ ਹਾਂ।

ਹਮੇਸ਼ਾ ਮੈਂ ਸੱਚ ਹੀ ਲਿਖਦੀ ਹਾਂ।

ਮੇਰੀ ਕਲਮ ਬਹੁਤ ਤੇਜ਼ ਸੱਚ ਲਿਖਣ ਦੀ ਕੋਸ਼ਿਸ਼ ਕਰਦੀ ਹੈ।

ਮੇਰੀ ਕਲਮ ਕਿਸੇ ਤਲਵਾਰ ਤੋਂ ਘਟ ਨਹੀਂ ਹੈ।

 ਲੋਕ ਪੁੱਛਦੇ ਹਨ ਆਪ ਦੀ ਕਲਮ ਕੀ ਕੰਮ ਕਰਦੀ ਹੈ।

ਮੈਂ ਹਥ ਜੋੜ ਕੇ ਆਖਦੀ ਹਾਂ

ਮੈਂ ਆਪਣੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੀ ਹਾਂ।

ਸੁਰਜੀਤ ਸਾੰਰਗ

 ਪਿਆਰ ਦਾ ਮੇਲ  ✍ ਰਣਜੀਤ ਆਜ਼ਾਦ ਕਾਂਝਲਾ

ਫ਼ਰੇਬ-ਪਿਆਰ ਦਾ ਨਾ ਕੋਈ ਮੇਲ ਵੇ।
  ਟੁੱਟ ਜਾਏ ਸਭ ਜ਼ਿੰਦਗੀ ਦਾ ਖੇਲ੍ ਵੇ।
  ਸੁੱਚੀ ਪੀ੍ਤ ਹਥੇਲੀ ਰੱਖ ਅੱਗੇ ਆ ਮਿੱਤਰਾ।
  ਸੁੱਚੇ ਪਿਆਰ ਵਾਲੀ ਬੀਨ ਵਜਾ ਮਿੱਤਰਾ।.....।।
       ਕਈ ਰੰਗਾਂ ਵਿੱਚ ਜ਼ਿੰਦਗੀ ਦਾ ਵਾਸ ਵੇ।
       ਭੱਜੇ ਦਿਲਾਂ ਨੂੰ ਬਨਾ੍ਉਂਦੇ ਧਰਵਾਸ ਵੇ।
       ਗੱਲਾਂ ਸੱਚੀਆਂ ਇਹ ਦਿਲ`ਤੇ ਨਾ ਲਾ ਮਿੱਤਰਾ।.....।।
  ਸੁਣਿਐ ਦੀਵਾਰਾਂ ਦੇ ਹੁੰਦੇ ਨੇ ਕੰਨ ਵੇ।
  ਸੁੱਘੜ ਬਣ `ਜੇ ਇਸਤਰੀ ਤੋਂ ਰੰਨ ਵੇ।
  ਅਜੇਹੇ ਇਖ਼ਲਾਕ ਸੰਗ ਦੋਸਤੀ ਨਾ ਪਾ ਮਿੱਤਰਾ।.....।।
       ਖਾਣ-ਪੀਣ ਦੇ ਸ਼ੌਕੀਨ ਸਾਰੇ ਬੇਲੀ ਨੇ।
       ਖਾਲੀ ਜੇਬ ਵੇਖ ਮਿਲਦੀ ਨਾ ਧੇਲੀ ਵੇ।
       ਯਾਰੀ ਟੁੱਟ ਜਾਂਦੀ ਝਗੜੇ`ਤੇ ਆ ਮਿੱਤਰਾ।.....।।
  ਲੋਕੀਂ ਮਤਲਬ ਦੇ ਏਥੇ ਪੱਕੇ ਯਾਰ ਨੇ।
  ਘੱਟ ਮਿਲਦੇ ਨੇ ਫੁੱਲ ਬਹੁਤੇ ਖਾਰ ਨੇ।
  ਬਨਾਉਟੀ ਸੁਗੰਧੀ`ਚ ਮਾਰ ਨਾ ਤੂੰ ਖਾ ਮਿੱਤਰਾ।....।।
       ਖ਼ਰੀ ਪੀ੍ਤ ਦਾ`ਆਜ਼ਾਦ` ਮਜ਼ਾ ਮਾਣ ਲੈ।
       ਚਾਦਰ ਖ਼ਲੂਸ਼ ਵਾਲੀ ਸਾਡੇ ਉੱਤੇ ਤਾਣ ਲੈ।
       ਚੁੱਭੀ ਪੀ੍ਤ ਦੇ ਦਰਿਆ`ਚ ਲਾ ਮਿੱਤਰਾ।
       ਸੁੱਚੇ ਪਿਆਰ ਵਾਲੀ ਬੀਨ ਵਜਾ ਮਿੱਤਰਾ।....।।
  - ਰਣਜੀਤ ਆਜ਼ਾਦ ਕਾਂਝਲਾ, ਸ਼ਿਵਪੁਰੀ,ਧੂਰੀ(ਪੰਜਾਬ) ਮੋ.09464697781 

ਪੱਗ ✍️ ਸੁਰਜੀਤ ਸਾੰਰਗ

ਲਾਲ, ਨੀਲੀ, ਪੀਲੀ, ਨਾਭੀ ਰੰਗ ਦੀ ਤੇਰੀ ਪੱਗ ਬਹੁਤ ਸੋਹਣੀ ਲੱਗੇ ਤੇਰੇ ਤੇ।

ਤਾਜ ਤੇਰਾ ਸਿਰ ਤੇ ਪੱਗ ਹੈ। 

ਲਾਲ ਪੱਗ ਵਿਚ ਤੂੰ ਰਾਜਾ ਲੱਗੇ ਕਿਸੇ ਘਰਾਣੇ ਦਾ

 ਤੇਰਾ ਰੂਪ ਢੁੱਲ ਢੁੱਲ ਪਵੇ

 ਜਦੋਂ ਤੂੰ ਲਾਲ ਰੰਗ ਦੀ ਪੱਗ ਬਣਕੇ ਨਿਕਲੇ।

 ਤੇਰਾ ਕਤਲ ਬਦਨ, ਤੇਰਾ ਚੋੜਾ ਸੀਨਾ ਤਾਨ ਕੇ ਨਿਕਲੇ।

ਕੋਈ ਆਂ ਨੂੰ ਤੂੰ ਘਾਇਲ ਕਰੇ।

ਜਦੋਂ ਕੋਈ ਤੈਨੂੰ ਦੇਖੇ

 ਤੂੰ ਆਖਦਾ ਮੇਰੇ ਤੇ ਬਹੁਤ ਮਰਦੇ ਹਨ।

ਲੈ ਅਸੀਂ ਵੀ ਤੇਰੇ ਤੇ ਮਰਦੇ ਕੀ ਮਰ ਗਏ ਹੂ

ਹੁਣ ਤੂੰ ਸਾਨੂੰ  ਦਫ਼ਣ ਕਰ ਆਪਣੀਆ ਬਾਹਾਵਾਂਂ ਵਿਚ ਸਮਾ ਲੈ ਅਸੀਂ ਮਰ ਗਏ ਹੈ। 

ਤੇਰੀ ਤਕੱਣੀ ਕਿਵੇਂ ਲੋਕਾਂ ਦੇ ਹੋਸ਼ ਉੱਡਾ ਦੇਵੇ

ਤੈਨੂੰ ਦੇਖ ਕੇ ਲੋਕੀਂ ਹਾਉਕੇ ਭਰਣ।

ਜਦੋਂ ਲਾਲ ਪੱਗ ਦਾ ਲਿਸ਼ਕਾਰਾ ਦੇਖੇ।

ਸੂਰਜ ਵੀ ਤੈਨੂੰ ਦੇਖ ਕੇ ਉੱਥੇ ਹੀ ਰੁੱਕ ਜਾਏ।

ਸ਼ਰਮਾ ਬੱਦਲਾਂ ਵਿਚ ਛਿਪ ਜਾਏ

ਬਾਰ-ਬਾਰ ਤੈਨੂੰ ਝਾਤ ਮਾਰ ਕੇ ਦੇਖੇ।

ਸੁਰਜੀਤ ਸਾੰਰਗ

ਪਾਣੀ ਦੀ ਦੁਰਵਰਤੋਂ (ਕਵਿਤਾ)✍️ ਮਹਿੰਦਰ ਸਿੰਘ ਮਾਨ

ਜਾਨਵਰਾਂ ਤੇ ਪੰਛੀਆਂ ਤੋਂ ਮਨੁੱਖ ਹੈ ਵੱਧ ਸਿਆਣਾ,
ਪਰ ਸਹੀ ਪਾਸੇ ਦਿਮਾਗ ਨਾ ਵਰਤੇ ਇਹ ਮਰਜਾਣਾ।
ਮੂੰਹ ਧੋਣ ਤੇ ਬੁਰਸ਼ ਕਰਨ ਵੇਲੇ ਸਵੇਰੇ ਉੱਠ ਕੇ,
ਇਹ ਪਾਣੀ ਦੀਆਂ ਦੋ ਬਾਲਟੀਆਂ ਹਟੇ ਸੁੱਟ ਕੇ।
ਨਹਾਉਣ ਤੇ ਕਪੜੇ ਧੋਣ ਲਈ ਵਰਤੇ ਬਹੁਤ ਪਾਣੀ,
ਪਤਾ ਨਹੀਂ ਇਸ ਚੰਦਰੇ ਨੂੰ ਅਕਲ ਕਦੋਂ ਆਣੀ।
ਇਸ ਨੇ ਆਪਣੇ ਘਰ 'ਚ ਆਰ ਓ ਲੁਆ ਲਿਆ,
ਇਹ ਪਾਣੀ ਸਾਫ ਘੱਟ ਕਰੇ,ਵੇਸਟ ਕਰੇ ਜ਼ਿਆਦਾ।
ਉਦਯੋਗਾਂ ਦਾ ਪਾਣੀ ਇਹ ਦਰਿਆਵਾਂ 'ਚ ਸੁੱਟੇ,
ਕੂੜਾ ਕਰਕਟ ਤੇ ਲਿਫਾਫੇ ਨਦੀਆਂ, ਨਾਲਿਆਂ 'ਚ ਸੁੱਟੇ।
ਇਨ੍ਹਾਂ ਦਾ ਪਾਣੀ ਪੀਣਯੋਗ ਨਾ ਇਸ ਨੇ ਛੱਡਿਆ,
ਕੀਟਨਾਸ਼ਕ ਤੇ ਨਦੀਨਨਾਸ਼ਕ ਵਰਤ ਕੇ ਨਾ ਅੱਕਿਆ।
ਇਹ ਵੱਧ ਪਾਣੀ ਵਾਲੀਆਂ ਫਸਲਾਂ ਖੇਤਾਂ 'ਚ ਬੀਜੀ ਜਾਵੇ,
ਫਸਲੀ ਵਿਭਿੰਨਤਾ ਇਹ ਅਪਨਾਉਣਾ ਨਾ ਚਾਹਵੇ।
ਇਹ ਧਰਤੀ ਚੋਂ ਅੰਨ੍ਹੇਵਾਹ ਪਾਣੀ ਕੱਢੀ ਜਾਵੇ,
ਦਿਨੋ ਦਿਨ ਇਸ ਦਾ ਪੱਧਰ ਡੂੰਘਾ ਹੋਈ ਜਾਵੇ।
ਇਸ ਨੂੰ ਕੈਂਸਰ ਹੋਈ ਜਾਵੇ ਦੂਸ਼ਿਤ ਪਾਣੀ ਪੀ ਕੇ,
ਵਿਚਾਰੇ ਜਾਨਵਰ ਤੇ ਪੰਛੀ ਵੀ ਇਸ ਨੇ ਤੰਗ ਕੀਤੇ।
ਸੰਭਲ ਜਾ, ਜੇ ਸੰਭਲ ਹੁੰਦਾ, ਹੈ ਹਾਲੇ ਵੀ ਵੇਲਾ,
ਨਹੀਂ ਤਾਂ ਛੱਡਣਾ ਪੈਣਾ ਤੈਨੂੰ ਜੱਗ ਵਾਲਾ ਮੇਲਾ।
ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554

ਗੀਤ (ਮੁੰਡਾ ਗੁਰਦਾਸ ਵਰਗਾ) ✍ ਜਸਪਾਲ ਜੱਸੀ

ਕਦੇ ਲੱਗੇ ਸ਼ਿਵ।

ਕਦੇ ਪਾਸ਼ ਵਰਗਾ।

ਨੀ ਭਾਬੋ ! ਤੇਰੀ ਸੌਂਹ,

ਮੁੰਡਾ ਗੁਰਦਾਸ ਵਰਗਾ।

 

ਗੋਰਾ ਗੋਰਾ ਰੰਗ ਉਹਦਾ,

ਸਰੋਂ ਜਿਹਾ ਕੱਦ ਭਾਬੋ !

ਹਾਸਿਆਂ ਦਾ ਚਿਹਰੇ 'ਤੇ,

ਖ਼ੁਮਾਰ ਨੀ।

ਸ਼ਬਦ ਪਰੋਈ ਜਾਵੇ,

ਕਵਿਤਾ ਸੰਜੋਈ ਜਾਵੇ,

ਸਾਹਿਤ ਨਾਲ ਕਰਦਾ,

ਪਿਆਰ ਨੀ।

ਭੰਵਰਾ ਜਿਉਂ ਫੁੱਲਾਂ ਵਿਚੋਂ,

ਰਸ ਕੱਠਾ ਕਰੀਏ ਜਾਵੇ

ਮਿੱਠੀ ਜੀ ਪਿਆਸ ਵਰਗਾ।

 

ਨੀ ਭਾਬੋ !  ਸੋਂਹ ਮੈਨੂੰ ਤੇਰੀ,

"ਜੱਸੀ" ਗੁਰਦਾਸ ਵਰਗਾ।

 

ਦਿਲ ਕਰੇ ਪੁੱਛ ਲਵਾਂ,

ਕੋਲ ਉਹਦੇ ਬੈਠ ਭਾਬੋ,

ਖੁੱਸੀ ਹੋਈ,ਦਿਲਾਂ ਵਾਲੀ,

ਰੀਝ ਨੂੰ।

ਹਾਸਿਆਂ ਦੇ ਵਿੱਚ ਨੀ,

ਛੁਪਾਈ ਬੈਠਾ ਰਾਂਝਾ ਕਿਹੜੀ,

ਦਿਲਾਂ 'ਚ ਅਧੂਰੀ,

ਹਾਏ ! ਚੀਸ ਨੂੰ।

ਖਿੜਿਆ ਗੁਲਾਬ ਜਿਹੜਾ,

ਮਹਿਕ ਪਿਆ ਵੰਡਦਾ,

ਹੋਵੇ ਚਿਹਰਾ ਨਾ ਉਸ ਦਾ,

ਉਦਾਸ ਵਰਗਾ।

ਨੀ ਭਾਬੋ ! ਸੌਂਹ ਮੈਨੂੰ ਤੇਰੀ,

"ਜੱਸੀ" ਗੁਰਦਾਸ ਵਰਗਾ ।

"ਜੱਸੀ" ਗੁਰਦਾਸ ਵਰਗਾ।

ਕਲਮ :-"ਇਕਬਾਲ ਸਰਾਂ" ਪੀ.ਟੀ"

ਹਉਂਕੇ ਵੀ ਗਿਣ ਲੈਂਦਾ ✍️ ਮਨਜੀਤ ਕੌਰ ਧੀਮਾਨ

ਹਉਂਕੇ ਵੀ ਗਿਣ ਲੈਂਦਾ....

ਖ਼ੁਸ਼ੀਆਂ ਵਿੱਚ ਨਾਲ਼ ਸਦਾ,

ਹਉਂਕੇ ਵੀ ਗਿਣ ਲੈਂਦਾ ਏ।

ਮੇਰਾ ਜੋ ਮਾਹੀਂ ਸੋਹਣਾ,

ਦੁੱਖਾਂ ਨੂੰ ਮਿਣ ਲੈਂਦਾ ਏ।

ਖ਼ੁਸ਼ੀਆਂ ਵਿੱਚ.....

ਔਖਾ ਹੈ ਜਿਉਣਾ ਜੇਕਰ,

ਹਮਸਾਇਆ ਹੋਵੇ ਨਾ।

ਹਾਸਿਆਂ ਵਿੱਚ ਹੱਸੇ ਤੇ,

ਰੋਣਿਆਂ ਵਿੱਚ ਰੋਵੇ ਨਾ।

ਮੇਰਾ ਕੱਦ ਉੱਚਾ ਕਰਨ ਲਈ,

ਉਹ ਹੱਥਾਂ ਨੂੰ ਚਿਣ ਲੈਂਦਾ ਏ।

ਖ਼ੁਸ਼ੀਆਂ ਵਿੱਚ.....

ਜੀਵਨ ਤਾਂ ਸਭਨੇ ਜੀਅ ਕੇ,

ਇੱਕ ਦਿਨ ਤੁਰ ਜਾਣਾ ਹੈ।

 ਕਦੇ ਨਾ ਕਦੇ ਤਾਂ ਕਹਿੰਦੇ,

ਹਰ ਇੱਕ ਨੇ ਮਰ ਜਾਣਾ ਹੈ।

ਰੱਬ ਦਾ 'ਮਨਜੀਤ' ਸ਼ੁਕਰ ਕਰੇ ਜੋ,

'ਤਾਰ ਉਹ ਸਾਰੇ ਰਿਣ ਲੈਂਦਾ ਏ।

ਖ਼ੁਸ਼ੀਆਂ ਵਿੱਚ.....

ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ।ਸੰ:9464633059

ਪੁੱਛ ਕਦੇ ਆ ਕੇ ✍️ ਮਹਿੰਦਰ ਸਿੰਘ ਮਾਨ

ਪੁੱਛ ਕਦੇ ਆ ਕੇ ਸਾਡਾ ਹਾਲ ਭਰਾਵਾ,

ਕਿੰਝ ਮਿਲੇ ਸਾਨੂੰ ਰੋਟੀ, ਦਾਲ ਭਰਾਵਾ।

ਇਸ ਵਾਰੀ ਇਹ ਲੈ ਕੇ ਆਵੇਗਾ ਖੁਸ਼ੀਆਂ,

ਏਦਾਂ ਹੀ ਮੁੱਕ ਜਾਵੇ ਹਰ ਸਾਲ ਭਰਾਵਾ।

ਖਾਈ ਜਾਂਦੇ ਨੇ ਸਭ ਕੁੱਝ ਹੀ ਜ਼ੋਰਾਵਰ,

ਖਾਲੀ ਰਹਿ ਜਾਵੇ ਸਾਡਾ ਥਾਲ ਭਰਾਵਾ।

ਸਾਂਝਾ ਕਰ ਲੈ ਤੂੰ ਦੁੱਖ ਸਾਡੇ ਨਾ' ਬਹਿ ਕੇ,

ਕੱਲਾ ਬਹਿ ਕੇ ਉਮਰ ਨਾ ਗਾਲ ਭਰਾਵਾ।

ਮਾਂ-ਪਿਉ ਨੂੰ ਬੱਚੇ ਘਰ ਚੋਂ ਕੱਢਣ ਏਦਾਂ,

ਕੱਢੀਦਾ ਜਿਵੇਂ ਮੱਖਣ ਚੋਂ ਵਾਲ ਭਰਾਵਾ।

ਗ਼ਮ ਦੇ ਅੰਗਾਰ ਦੇ ਨੇੜੇ ਨ੍ਹੀ ਆਈਦਾ,

ਕੁੱਝ ਨ੍ਹੀ ਬੱਚਣਾ ਪੱਲੇ ਦਿਲ ਜਾਲ ਭਰਾਵਾ।

ਆ ਦੋਵੇਂ ਕੱਠੇ ਹੋ ਜਾਈਏ ਭੇਦ-ਭੁਲਾ,

ਫੁੱਟ ਪਾਊਆਂ ਦੀ ਸਮਝ ਕੇ ਚਾਲ ਭਰਾਵਾ।

ਮਹਿੰਦਰ ਸਿੰਘ ਮਾਨ

ਸਲੋਹ ਰੋਡ, ਚੈਨਲਾਂ ਵਾਲੀ ਕੋਠੀ,

ਸਾਮ੍ਹਣੇ ਅੰਗਦ ਸਿੰਘ ਐੱੱਮ ਐੱਲ ਏ ਰਿਹਾਇਸ਼

ਨਵਾਂ ਸ਼ਹਿਰ-144514

ਫੋਨ  9915803554