You are here

ਞਿਚ ਤੂਫ਼ਾਨ ਝੱਖੜਾਂ ਦੇ ✍ ਰਣਜੀਤ ਆਜ਼ਾਦ ਕਾਂਝਲਾ

ਤੇਜ਼ ਝੱਖੜਾਂ - ਤੂਫ਼ਾਨਾਂ 'ਚ ਪਹੁੰਚ ਕੇ ਮਦਦ ਕਰਦੇ ਨੇ !

ਦੁਖੀਆ ਲੋਕਾਈ ਦੀ ਸੇਵਾ ਕਰ ਦੁੱਖੜੇ ਪਏ ਹਰਦੇ ਨੇ !

ਮੈਂ ਉਹਨਾਂ ਸਭ ਵੀਰਾਂ ਨੂੰ ਹੱਥ ਜੋੜ ਸਲਾਮ ਕਰਦਾ ਹਾਂ !

ਦਿਲ ਦੀਆਂ ਗਹਿਰਾਈਆਂ ਵਿਚੋਂ ਦੁਆਵਾਂ ਕਰਦਾ ਹਾਂ !

ਜਾਨ ਹੀਲ ਕੇ ਹੜਾਂ ਵਿਚ ਵੀ ਜਾ ਭੋਜਨ ਛਕਾਉਂਦੇ ਨੇ !

ਭੁੱਖੀ ਲੋਕਾਈ ਦੇ ਮੂੰਹ ' ਚ ਭਰ ਭਰ ਚੋਗਾ ਪਾਉਂਦੇ ਨੇ !

ਐਸੇ ਵੀਰਾਂ ਤੋਂ ਸਦਕੇ - ਵਾਰੇ ਜਾਣ ਲਈ ਜੀ ਕਰਦਾ ਹੈ !

ਦਾਤੇ ਦਾ ਸ਼ੁਕਰਾਨਾ ਕਰਕੇ ਮਨ-ਦਿਲ ਪੂਰਾ ਠਰਦਾ ਹੈ !

ਜਦੋਂ ਕੋਈ ਔੜ- ਬੀਮਾਰੀ ਆਪਣਾ ਰੰਗ ਵਿਖਾਉਂਦੀ ਹੈ !

ਇਹਨਾਂ ਸਾਥੀ ਵੀਰਾਂ ਦੀ ਓਥੇ ਫੌਜ਼ ਨਜ਼ਰ ਆਉਂਦੀ ਹੈ !

ਭੋਜਨ, ਜਲ,ਪਾਣੀ, ਕੱਪੜਾ, ਲੀੜੇ ਦਾ ਪ੍ਬੰਧ  ਕਰਦੇ ਨੇ !

ਘਿਰੇ ਪਾ੍ਣੀਆਂ ਤੋਂ ਲੈ ਅਸ਼ੀਸ਼ਾਂ ਹੋਰ ਤਰੱਕੀਆਂ ਕਰਦੇ ਨੇ !

ਦਵਾ -ਬੂਟੀ ਤੇ ਹੋਰ ਲੋੜਾਂ ਵੀ ਪੂਰੀਆ ਸਾਥੀਂ ਕਰਦੇ ਨੇ !

ਸੇਵਾ ਕਰਕੇ ਖੁਸ਼ੀ ਮਾਣਦੇ , ਕਸਰ ਨਾ ਬਾਕੀ ਛੱਡਦੇ ਨੇ !

ਪਾਣੀ  'ਚ ਹੜਿ੍ਆਂ ਨੂੰ ਆਪਣੇ ਘਰੀਂ ਪਹੁੰਚਾ ਦਿੰਦੇ ਨੇ !

ਹਰ ਔਖ ਸੌਖ ਦੀ ਖਬਰ ਪਲਾਂ  'ਚ ਸਾਰੇ ਲਾ ਦਿੰਦੇ ਨੇ !

ਸੇਵਾ ਭਾਵ ਦੀ ਅਜਿਹੀ ਮਿਸਾਲ ਕਿਤੇ ਨਾ ਮਿਲਦੀ ਹੈ !

ਹੋਰਾਂ ਲਈ ਬਣ ਰਾਹ-ਦਸੇਰਾ ਬ਼ਗੀਚੀ ਜੋ ਖਿਲਦੀ ਹੈ !

ਗੁਰੂਆਂ ਪਾਸੋਂ ਮਿਲੀ ਸਿੱਖਿਆ ਸੇਵਾ ਉੱਤਮ ਕਾਰਜ਼ ਹੈ !

ਬਿਨਾ ਭੇਦ ਭਾਵ ਇਕ ਸਮਝਣਾ ਸਭ ਲਈ ਕਾਰਜ਼ ਹੈ !

ਦੁਨੀਆ 'ਤੇ ਹੋਰ ਧਰਮਾਂ ਦੇ ਵੀ ਲੋਕ ਬਥੇਰੇ ਵਸਦੇ ਨੇ !

ਮੌਤ ਨੂੰ ਜਾ ਮਾਸੀ ਕਹਿੰਦੇ ਨਾਲ ਹੀ ਰਹਿੰਦੇ ਹੱਸਦੇ ਨੇ !

ਸਿੰਘ ਸਰਦਾਰ ਤਾਹੀਂ ਕਹਿ ਲੋਕ ਵਡਿਆਈ ਕਰਦੇ ਨੇ !

ਬਿਪਤਾ ਪਈ 'ਤੇ ਛਾਤੀ ਤਾਣ ਕੇ ਮਦਦ ਪੂਰੀ ਕਰਦੇ ਨੇ !

ਦੁਨੀਆ 'ਤੇ ਇਹ ਕੌਮ ਨਿਆਰੀ ਸੇਵਾ ਕਰਦੀ ਆਈ ਹੈ !

ਗੁਰੂ ਜਨਾਂਂ ਤੋਂ ਲੈ ਸਿੱਖਿਆ ਸਦਾ ਇਹ ਰੀਤ ਨਿਭਾਈ ਹੈ !

ਸ਼ਬਦ ਨਹੀਂ ਮੈਨੂੰ ਔੜ੍ਦੇ  ਕਿਵੇਂ ਸ਼ੁਕਰਾਨਾ ਕਰੀਏ ਜੀ !

ਸਿੱਖ ਕੌਮ ਦੇ ਕੰਮ ਨਿਆਰੇ ਕਿੰਝ ਹੁੰਗਾਰਾ ਭਰੀਏ ਜੀ ?

ਗੁਰੂ ਦਰ 'ਤੇ 'ਆਜ਼ਾਦ' ਹੱਥ ਜੋੜ ਅਰਜ਼ੋਈ ਕਰਦਾ ਹੈ !

ਚੜ੍ਦੀ ਕਲਾ 'ਚ ਰਹਿਣ ਸਦਾ ਏਹੋ ਹੁੰਗਾਰਾ ਭਰਦਾ ਹੈ!

* ਰਣਜੀਤ ਆਜ਼ਾਦ ਕਾਂਝਲਾ *(09464697781)