ਕਿਤਾਬਾਂ ਗਿਆਨ ਦਾ ਸਮੁੰਦਰ ਹੁੰਦੀਆਂ ਹਨ l ਇਨ੍ਹਾਂ ਵਿੱਚੋਂ ਜਿੰਨਾ ਮਰਜ਼ੀ ਗਿਆਨ ਪ੍ਰਾਪਤ ਕਰ ਲਵੋ ਇਹ ਮੁੱਕਦਾ ਨਹੀਂ l
ਇਹ ਵਿਅਕਤੀ ਤੇ ਨਿਰਭਰ ਕਰਦਾ ਹੈ ਕਿ ਉਸ ਨੇ ਕਿਹੜੀ ਕਿਤਾਬ ਪੜ੍ਹਨੀ ਹੈ, ਸਮਝਣੀ ਹੈ, ਜਿੰਦਗੀ ਵਿੱਚ ਅਪਣਾਉਣੀ ਹੈ, ਸ਼ਿੰਗਾਰ ਬਣਾਉਣੀ ਹੈ, ਪੂਜਣੀ ਹੈ ਜਾਂ ਕਿਤਾਬ ਨੂੰ ਇਕੱਲਾ ਘੋਟਾ ਲਗਾਉਣਾ ਹੈ ?
ਇਹ ਉਸੇ ਤਰਾਂ ਹੈ ਜਿਸ ਤਰਾਂ ਕੁੱਝ ਲੋਕ ਸਮੁੰਦਰ ਨੂੰ ਦੇਖ ਕੇ ਨਜ਼ਾਰੇ ਲੈਂਦੇ ਹਨ, ਕੁੱਝ ਸਮੁੰਦਰ ਵਿੱਚ ਨਹਾਉਂਦੇ ਹਨ, ਕੁੱਝ ਵਿੱਚ ਜਾ ਕੇ ਸਮੁੰਦਰੀ ਜੀਵ ਫੜਦੇ ਹਨ, ਕੁੱਝ ਪੂਜਦੇ ਹਨ, ਕੁੱਝ ਸਮੁੰਦਰ ਵਿੱਚ ਟੂਣੇ ਸੁੱਟਦੇ ਹਨ ਅਤੇ ਕੁੱਝ ਸਮੁੰਦਰ ਨੂੰ ਇੱਕ ਥਾਂ ਤੋਂ ਦੂਜੇ ਥਾਂ ਜਾਣ ਲਈ ਵਰਤਦੇ ਹਨ l ਭਾਵ ਲੋੜ ਅਨੁਸਾਰ ਸਮੁੰਦਰ ਨੂੰ ਵਰਤਿਆ ਜਾਂਦਾ ਹੈ l
ਕਸੂਰ ਕਿਤਾਬਾਂ ਜਾਂ ਸਮੁੰਦਰ ਦਾ ਨਹੀਂ l ਕਸੂਰ ਇਨ੍ਹਾਂ ਨੂੰ ਵਰਤਣ ਵਾਲਿਆਂ ਦਾ ਹੈ l ਕਸੂਰ ਆਪਣੀ ਸੋਚਣੀ ਦਾ ਹੁੰਦਾ ਹੈ ਜਿਸ ਮੁਤਾਬਕ ਅਸੀਂ ਫੈਸਲੇ ਲੈਂਦੇ ਹਾਂ l ਫੈਸਲੇ ਸਾਡੇ ਆਪਣੇ ਗਲਤ ਹੁੰਦੇ ਹਨ ਪਰ ਦੋਸ਼ ਹਮੇਸ਼ਾਂ ਦੂਜਿਆਂ ਨੂੰ ਦਿੰਦੇ ਹਾਂ l
ਆਓ ਆਪਣੇ ਆਪ ਨੂੰ ਸਹੀ ਫੈਸਲੇ ਕਰਨ ਦੇ ਯੋਗ ਬਣਾਈਏ l ਸਹੀ ਫੈਸਲੇ ਉਹ ਹੀ ਕਰ ਸਕਦਾ ਹੈ ਜੋ ਪ੍ਰਸ਼ਨ ਕਰਨਾ ਜਾਣਦਾ ਹੋਵੇ ਅਤੇ ਉੱਤਰ ਸਮਝਣ ਦੇ ਕਾਬਲ ਹੋਵੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ, ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147