ਜਾਂਦਾ ਜਾਂਦਾ ਘੁੱਟ ਕੇ ਗੱਲ ਨਾਲ ਲਾਉਣਾ ਆ
ਸਾਲ 2023 ਮੁੜ ਮੁੜ ਚੇਤੇ ਆਉਣਾ ਆ!
ਕੌਣ ਆਖਦਾ ਲੰਘਿਆ ਵਕਤ ਨਹੀਂ ਆਉਂਦਾ
ਕਿੰਨੀ ਵਾਰ ਤੂੰ ਪਹਿਲਾਂ ਵਾਂਗ ਵਰਾਉਣਾ ਆ!
ਮੈਨੂੰ ਘੜਿਆ ਪਿੰਝ ਪਿੰਝ ਤੇਰੇ ਸਬਕਾਂ ਨੇ
ਲੱਪ ਕੁ ਦੇ ਉਧਾਰੀ ਮੈਂ ਦੀਪ ਜਗਾਉਣਾ ਆ!
ਸ਼ਿਕਵਾ ਕੋਈ ਨਹੀਂ ਸ਼ੁਕਰਗੁਜ਼ਾਰ ਹਾਂ ਰਹਿਮਤ ਦੀ
ਫਜ਼ਲ ਤੇਰੇ ਦੇ ਸਦਕੇ ਮੈਂ ਆਪਾ ਪਾਉਣਾ ਆ
ਮੇਰੀ ਗੋਦ ਸੁਲਖਣ ਰੱਖੀ ਸਮਿਆਂ ਨੇ
ਮੈਂ ਵਕਤਾਂ ਨੂੰ ਨੀਂਉ ਨੀਂਉ ਸੀਸ ਝੁਕਾਉਣਾ ਆ !
ਪੈਰ ਧਰਤ ਤੇ ਰੱਖਾਂ ਸਬਰ ਸੰਤੋਖ ਰਹੇ
ਅਸੀਸ ਨਵੀਂ ਨੂੰ ਚੁੰਮ ਕੇ ਮੱਥੇ ਲਾਉਣਾ ਆ!
ਦੀਪ ਸੰਧੂ