You are here

ਸਾਹਿਤ

ਸਾਡੀ ਖੁਸ਼ੀ  ✍️  ਪਵਿੱਤਰ ਕੌਰ ਮਾਟੀ  

ਸਾਡੀ ਖੁਸ਼ੀ 

ਮੁਹਤਾਜ ਨਹੀਂ ਰੰਗਾਂ ਦੀ

ਜ਼ਿੰਦਗੀ ਦੇ ਹਰ ਰੰਗ ਨਾਲ

ਖੇਡ ਕੇ   ਉਹਨੂੰ ਜਿੱਤ ਕੇ 

ਪਰ੍ਹਾਂ ਲਾਂਭੇ ਰੱਖ ਦੇਣ ਵਾਲੇ 

ਖਿਡਾਰੀ ਹਾਂ ਅਸੀਂ

ਉਹ ਹੋਰ ਹੋਣਗੇ

ਜੋ ਉਲਝ ਕੇ

ਖਤਮ ਹੋ ਜਾਂਦੇ ਨੇ

ਦੌਲਤ ਤੇ ਸ਼ੋਹਰਤ

ਦਿਆਂ ਰੰਗਾਂ ਚ 

ਸਾਨੂੰ ਤਾਂ ਆਖਰ ਇੱਕੋ 

ਰੰਗ ਰਾਸ ਆਇਆ

 ਫ਼ਕੀਰੀ ਦਾ 

 

ਪੰਜਾਬੀ ਦੇ ਸਿਰਮੌਰ ਲੇਖਕ ਪਵਿੱਤਰ ਕੌਰ ਮਾਟੀ  

ਪੇਸ਼ਕਸ਼  ਬਲਵੀਰ ਸਿੰਘ ਬਾਠ 

ਜਨ ਸ਼ਕਤੀ ਨਿਊਜ਼ ਪੰਜਾਬ

ਰੁੱਖ  ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਰੁੱਖ ਤਾਂ ਮਾਂਵਾਂ ਵਰਗੇ ਨੇ ,

ਕਿਸੇ ਠੰਢੀ ਭਖਦੀ ਰੁੱਤੇ ਆਉਦੇ ਜਾਂਦੇ ਸਾਹਾਂ ਵਰਗੇ ਨੇ,

ਬੁੱਕਲ਼ ਦਾ ਨਿੱਘ ਦਿੰਦੇ 

ਗਰਮ ਰਾਹਵਾਂ ਨੂੰ ਸੁਖਾਵਾਂ ਬਣਾ ਦਿੰਦੇ 

ਠੰਢੀਆਂ ਮਿੱਠੀਆਂ ਛਾਂਵਾਂ ਵਰਗੇ ਨੇ ,

ਸਾਨੂੰ ਠੰਢੀ ਛਾ ਦੇ ਆਪ ਧੁੱਪ ਵਿੱਚ ਨੇ ਖੜਦੇ 

ਹਨੇਰੀ ਤੁਫ਼ਾਨ ਮੀਂਹ ਝੱਖੜ ਝੱਲਦੇ 

ਰੁੱਖ ਤਾਂ ਗੀਤ ਹਨ 

ਮਿੱਠਾ ਜਿਹਾ ਸੰਗੀਤ ਹਨ

ਇਹ ਕੁੜੀਆਂ ਤੇ ਚਿੜੀਆਂ ਦੇ ਗੀਤ 

ਕਦੇ ਖ਼ੁਸ਼ੀ ਕਦੇ ਗ਼ਮੀ ਦੇ ਗੀਤ

ਹਰ ਰੁੱਖ ਤਾਂ ਬਾਬਲ ਵਰਗਾ ਏ 

ਜੋ ਹਰ ਖ਼ੁਸ਼ੀ ਦਿੰਦਾ ਏ 

ਦੁੱਖਾਂ ਨੂੰ ਸਹਿੰਦਾ ਏ 

ਪਰ ਮੂੰਹੋਂ ਕੁੱਝ ਨਹੀਂ ਬੋਲ ਕੇ ਕਹਿੰਦਾ ਏ 

ਗਗਨ ਦੇ ਦਿਲ ਨੂੰ ਜੋ ਸਕੂਣ ਦੇਣ 

ਬਹਾਰਾਂ ਵਰਗੇ ਨੇ 

ਰੁੱਖ ਤਾਂ ਮਾਂਵਾਂ ਵਰਗੇ ਨੇ 

ਠੰਢੀਆਂ ਮਿੱਠੀਆਂ ਛਾਵਾਂ ਵਰਗੇ ਨੇ।

ਗਗਨਦੀਪ ਧਾਲੀਵਾਲ 

ਝਲੂਰ ।

ਬਰਨਾਲਾ ।

ਗਰਮੀ ✍️ ਜਸਵੀਰ ਸ਼ਰਮਾਂ ਦੱਦਾਹੂਰ

ਮਿੰਨੀ ਕਹਾਣੀ

ਬੁੱਢੇ ਬਾਪ ਨੇ ਆਪਣੇ ਬਿਜਲੀ ਬੋਰਡ ਵਿੱਚ ਲੱਗੇ ਐਸ ਡੀ ਓ ਪੁੱਤਰ ਨੂੰ ਜ਼ਿਆਦਾ ਗਰਮੀ ਦੀ ਦੁਹਾਈ ਪਾਉਂਦਿਆਂ ਆਪਣੇ ਕਮਰੇ ਵਿੱਚ ਸੰਨ ਅਠਤਾਲੀ ਮਾਡਲ ਦੇ ਲੱਗੇ ਛੱਤ ਵਾਲੇ ਪੱਖੇ ਦੀ ਰਿਪੇਅਰ ਕਰਵਾਉਣ ਲਈ ਕਿਹਾ,ਜੋ ਪੰਜ ਮਿੰਟ ਬਾਅਦ ਮਸਾਂ ਹੀ ਇੱਕ ਗੇੜਾ ਲਿਆਉਂਦਾ ਸੀ, ਤੇ ਹਵਾ ਵੀ ਬਿਲਕੁਲ ਨਹੀਂ ਸੀ ਦਿੰਦਾ। ਪੁੱਤਰ ਕਹਿੰਦਾ ਕਿ ਬਾਪੂ ਐਨੀ ਕਿੰਨੀ ਕੁ ਗਰਮੀ ਆਂ,ਪਸੀਨਾ ਆਉਣ ਨਾਲ ਸਾਰੇ ਸਰੀਰ ਦੇ ਮੁਸਾਮ ਖੁੱਲ੍ਹ ਜਾਂਦੇ ਹਨ, ਜਿਨ੍ਹਾਂ ਦੀ ਤੇਰੀ ਉਮਰ  ਭਾਵ ਬੁਢੇਪੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ, ਇਨੀਂ ਕਹਿਕੇ ਐਸ ਡੀ ਓ ਪੁੱਤਰ ਨੇ ਘਰ ਵਿੱਚ ਰੱਖੇ ਪਿਆਰੇ ਟੋਮੀ (ਕੁੱਤੇ)ਨੂੰ ਆਵਾਜ਼ ਮਾਰੀ ਤੇ ਕਹਿੰਦਾ ਟੋਮੀ ਟੋਮੀ ਆਜਾ ਅੰਦਰ ਬਾਹਰ ਬਹੁਤ ਗਰਮੀ ਹੈ,ਜੇ ਤੂੰ ਬੀਮਾਰ ਹੋ ਗਿਆ ਤਾਂ ਤੇਰੇ ਤੇ ਬਹੁਤ ਪੈਸੇ ਲੱਗਣਗੇ, ਟੋਮੀ ਤੇ ਪੁੱਤਰ ਨੇ ਏ ਸੀ ਕਮਰੇ ਵਿੱਚ ਵੜਕੇ ਦਰਵਾਜ਼ਾ ਬੰਦ ਕਰ ਲਿਆ ।

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

"ਆ ਰਿਹਾ ਹੈ ਵਿਰਸਾ ਯਾਦ" ✍️ ਜਸਵੀਰ ਸ਼ਰਮਾਂ ਦੱਦਾਹੂਰ

ਖੁਰਲੀ ਉੱਤੇ ਬੰਨ੍ਹੀਆਂ ਹੋਵਣ, ਕਾਲੀਆਂ ਬੂਰੀਆਂ ਮੱਝਾਂ ਜੀ।

ਸ਼ਾਮ ਸਵੇਰੇ ਚਾਈਂ ਚਾਈਂ ਉੱਠ ਧਾਰਾਂ ਕੱਢਾਂ ਜੀ।।

ਬੱਠਲ ਦੇ ਵਿੱਚ ਗੋਹਾ ਚੁੱਕ ਕੇ ਪੱਥਣ ਨੂੰ ਜੀਅ ਕਰਦਾ ਏ।

ਪਹਿਲਾਂ ਜਿਹਾ ਪੰਜਾਬ ਹੁਣ ਤਾਂ ਤੱਕਣ ਨੂੰ ਜੀਅ ਕਰਦਾ ਏ।।

 

ਘੋੜੀਆਂ ਗਾਉਂਦੀ ਨਾ ਮੈਂ ਥੱਕਾਂ ਵੀਰ ਮੇਰੇ ਦਾ ਵਿਆਹ ਹੋਵੇ।

ਧਰਤੀ ਉੱਤੇ ਪੱਬ ਨਾ ਲੱਗੇ ਦਿਲ ਵਿੱਚ ਐਨਾ ਚਾਅ ਹੋਵੇ।।

ਨੱਚ ਨੱਚ ਕੇ ਕੱਚਾ ਵਿਹੜਾ ਪੱਟਣ ਨੂੰ ਜੀਅ ਕਰਦਾ ਏ,,,,,

ਪਹਿਲਾਂ ਜਿਹਾ ਪੰਜਾਬ ਹੁਣ,,,,

 

ਕੱਚੇ ਘਰ ਦੀ ਉੱਚੀ ਡਿਉਢੀ ਅੱਜ ਵੀ ਚੇਤੇ ਆਉਂਦੀ ਏ।

ਵਿੱਛੜ ਗਈਆਂ ਸਖੀਆਂ ਦੀ ਸਦਾ ਹੀ ਯਾਦ ਸਤਾਉਂਦੀ ਏ।।

ਵਿੱਚ ਤ੍ਰਿੰਝਣ ਚਰਖਾ ਡਾਹਕੇ ਕੱਤਣ ਨੂੰ ਜੀਅ ਕਰਦਾ ਏ,,,,

ਪਹਿਲਾਂ ਜਿਹਾ ਪੰਜਾਬ,,,,

 

ਓਹ ਯਾਦ ਨਾ ਭੁੱਲਦੀ ਏ ਜਦ ਤੁਰਦੇ ਵੱਟਾਂ ਬੰਨੇ ਸੀ।

ਘਲਾੜੀ ਤੇ ਗੁੜ ਬਣਦਾ ਵੇਖਿਆ ਪੀੜ ੨ ਕੇ ਗੰਨੇ ਜੀ।।

ਹਲਟ ਜੋ ਬਲਦਾਂ ਵਾਲਾ ਸੀ ਓਹ ਹੱਕਣ ਨੂੰ ਜੀਅ ਕਰਦਾ ਏ,,,,

ਪਹਿਲਾਂ ਜਿਹਾ ਪੰਜਾਬ,,,,,

 

ਮਹਿਕਾਂ ਵੰਡਦੇ ਨਜ਼ਰ ਸੀ ਆਉਂਦੇ ਖਿੜੇ ਓਹ ਫੁੱਲ ਗੁਲਾਬ ਦੇ।

ਬਚਪਨ ਦੇ ਹੀ ਨਾਲ ਬੀਤ ਗਏ ਰੰਗਲੇ ਦਿਨ ਪੰਜਾਬ ਦੇ।।

ਮੁੜ ਆਵਣ ਤਾਂ ਓਸੇ ਰੰਗ ਵਿੱਚ ਰੱਚਣ ਨੂੰ ਜੀਅ ਕਰਦਾ ਏ,,,,

ਪਹਿਲਾਂ ਜਿਹਾ ਪੰਜਾਬ,,,,

 

ਸੱਚੀਂ ਮੁੱਚੀਂ"ਸ਼ਰਨ"ਤਾਂ ਕੋਈ ਜ਼ਖ਼ਮ ਪੁਰਾਣੇ ਖਰੋਚ ਰਹੀ।

ਮਿੱਟੀ ਦੇ ਨਾਲ ਮਿੱਟੀ ਹੋਜਾਂ ਦੱਦਾਹੂਰੀਆ ਸੋਚ ਰਹੀ।।

ਇਸ ਨੂੰ ਛੱਡ ਕੇ ਹੋਰ ਕਿਤੇ ਨਾ ਵੱਸਣ ਨੂੰ ਜੀਅ ਕਰਦਾ ਏ,,,,

ਪਹਿਲਾਂ ਜਿਹਾ ਪੰਜਾਬ,,,,

 

ਜਸਵੀਰ ਸ਼ਰਮਾਂ ਦੱਦਾਹੂਰ

ਸ੍ਰੀ ਮੁਕਤਸਰ ਸਾਹਿਬ

95691-49556

ਮਾਣੇ ਖੁਸ਼ੀਆਂ ਹਜ਼ਾਰ ਵੀਰਿਆ ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ

ਮਾਣੇ ਖੁਸ਼ੀਆਂ ਹਜ਼ਾਰ ਵੀਰਿਆ

ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਵੀਰ ,
ਸਿਤਾਰਿਆਂ ਦੇ ਵਾਂਗ ਚਮਕੇ ਤੇਰੀ ਤਕਦੀਰ ,
ਤੇਰੇ ਉੱਤੋਂ ਜਾਨ ਵੀ ਕੁਰਬਾਨ ਵੀਰਿਆ ।
ਹੋਵੇ ਜਨਮ ਦਿਨ ਦੀ ਵਧਾਈ ,
ਮਾਣੇ ਖੁਸ਼ੀਆਂ ਹਜ਼ਾਰ ਵੀਰਿਆ ।

ਹਰ ਪਲ ਖ਼ੈਰ ਤੇਰੀ ਮੈਂ ਮਨਾਵਾਂ ,
ਸਭ ਨਾਲ਼ੋਂ ਵੱਧ ਤੈਨੂੰ ਮੈਂ ਚਾਹਵਾਂ ,
ਜਦ ਰੁੱਸ ਜਾਵੇ ਤੂੰ ਝੱਟ ਲਵਾਂ ਮਨਾ ਵੀਰਿਆ ।
ਹੋਵੇ ਜਨਮ ਦਿਨ ਦੀ ਵਧਾਈ ,
ਮਾਣੇ ਖੁਸ਼ੀਆਂ ਹਜ਼ਾਰ ਵੀਰਿਆ ।

ਉਸ ਮਾਂ ਦਾ ਤੂੰ ਜਾਇਆ ਏ ,
ਜਿਸ ਸੁੱਖਾਂ ਮੰਗ-ਮੰਗ ਤੈਨੂੰ ਪਾਇਆ ਏ,
ਸਦਾ ਕਰੀ ਉਹਨਾਂ ਦਾ ਸਤਿਕਾਰ ਵੀਰਿਆ ।
ਹੋਵੇ ਜਨਮ ਦਿਨ ਦੀ ਵਧਾਈ ,
ਮਾਣੇ ਖੁਸ਼ੀਆਂ ਹਜ਼ਾਰ ਵੀਰਿਆ ।

ਬਾਪੂ ਨੂੰ ਵੀ ਤੂੰ ਜਾਨ ਤੋਂ ਪਿਆਰਾ ਏ ,
ਕਰਮ ਤੂੰ ਸਦਾ ਭੈਣਾਂ ਦਾ ਸਹਾਰਾ ਏ,
ਗਗਨ ਕਰੇ ਦੁਆਵਾਂ ਸਦਾ ਸਲਾਮਤ ਰਹੇ ,
ਭੈਣ-ਭਰਾ ਦਾ ਪਿਆਰ ਵੀਰਿਆ ।
ਹੋਵੇ ਜਨਮ ਦਿਨ ਦੀ ਵਧਾਈ ,
ਮਾਣੇ ਖੁਸ਼ੀਆਂ ਹਜ਼ਾਰ ਵੀਰਿਆ ।

ਗਗਨਦੀਪ ਧਾਲੀਵਾਲ ।

ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਕਰਮਜੀਤ ਸਿੰਘ ਧਾਲੀਵਾਲ

ਮਰਾਠਾ ਸਾਮਰਾਜ ਦੇ ਮੋਢੀ - ਛੱਤਰਪਤੀ ਸ਼ਿਵਾ ਜੀ ✍️ ✍️ ਪੂਜਾ ਰਤੀਆ

ਲੜੀ ਨੰਬਰ.1
ਸ਼ਿਵਾ ਜੀ ਦਾ ਜਨਮ 19ਫਰਵਰੀ 1630ਈ. ਨੂੰ ਪੂਨਾ ਦੇ ਸ਼ਿਵਨੇਰ ਕਿਲ੍ਹੇ ਵਿੱਚ ਹੋਇਆ।ਉਸਦੇ ਪਿਤਾ ਦਾ ਨਾਮ ਸ਼ਾਹ ਜੀ ਭੌਂਸਲਾ ਅਤੇ ਮਾਤਾ ਜੀ ਦਾ ਨਾਮ ਜੀਜਾ ਬਾਈ ਸੀ। ਜੋ ਯਾਦਵ ਵੰਸ਼ ਨਾਲ ਸੰਬੰਧ ਰੱਖਦੀ ਸੀ। ਉਹ ਸ਼ਿਵਾਈ ਦੇਵੀ ਦੀ ਪੂਜਾ ਕਰਦੀ ਸੀ ਜਿਸਨੇ ਇਸ ਦੇਵੀ ਦੇ ਨਾਂ ਤੇ ਹੀ ਆਪਣੇ ਪੁੱਤਰ ਦਾ ਨਾਮ ਸ਼ਿਵਾ ਜੀ ਰੱਖਿਆ।
ਸ਼ਿਵਾ ਜੀ ਮਹਾਨ ਅਤੇ ਸਾਹਸੀ ਯੋਧਾ ਸਨ।ਉਸ ਵਿੱਚ ਦੇਸ਼ ਭਗਤੀ ਦੀਆਂ ਭਾਵਨਾਵਾਂ ਪੈਦਾ ਕਰਨ ਵਿੱਚ ਤਿੰਨ ਵਿਅਕਤੀਆਂ ਦਾ ਯੋਗਦਾਨ ਰਿਹਾ - ਉਸਦੀ ਮਾਤਾ ਜੀਜਾ ਬਾਈ ਜਿਸਨੇ ਵੀਰਤਾ ਦੀਆ ਕਹਾਣੀਆਂ ਸੁਣਾਈਆਂ,ਦਾਦਾ ਜੀ ਕੌਂਡਦੇਵ ਜਿਸਨੇ ਯੁੱਧਕਲਾ ਦੀ ਸਿੱਖਿਆ ਅਤੇ ਧਾਰਮਿਕ ਨੇਤਾ ਰਾਮ ਦਾਸ ਨੇ ਸ਼ਿਵਾ ਜੀ ਨੂੰ ਰਾਸ਼ਟਰ - ਨਿਰਮਾਣ ਲਈ ਉਤਸਾਹਿਤ ਕੀਤਾ। ਸ਼ਿਵਾ ਜੀ ਭਾਰਤ ਦਾ ਇੱਕ ਮਹਾਨ ਰਾਜਾ ਅਤੇ ਰਣਨੀਤੀਕਾਰ ਸੀ ਜਿਸਨੇ 1674 ਈਸਵੀ ਵਿੱਚ ਪੱਛਮੀ ਭਾਰਤ ਵਿੱਚ ਮਰਾਠਾ ਸਾਮਰਾਜ ਦੀ ਨੀਂਹ ਰੱਖੀ ਸੀ। ਇਸ ਦੇ ਲਈ ਉਹ ਮੁਗਲ ਸਾਮਰਾਜ ਦੇ ਸ਼ਾਸਕ ਔਰੰਗਜ਼ੇਬ ਨਾਲ ਲੜਿਆ। 6ਜੂਨ 1674 ਵਿਚ ਰਾਏਗੜ੍ਹ ਵਿਚ ਉਸ ਦੀ ਤਾਜਪੋਸ਼ੀ ਹੋਈ ਅਤੇ ਉਸਨੇ "ਛਤਰਪਤੀ" ਦੀ ਉਪਾਧੀ ਧਾਰਨ ਕੀਤੀ।
ਸ਼ਿਵਾ ਜੀ ਨੇ ਆਪਣਾ ਮਰਾਠਾ ਸਾਮਰਾਜ ਸਥਾਪਿਤ ਕਰਨ ਲਈ ਕਈ ਇਲਾਕਿਆਂ ਨੂੰ ਜਿੱਤ ਕੇ ਆਪਣੇ ਸਾਮਰਾਜ ਵਿੱਚ ਮਿਲਾ ਲਿਆ।ਸਭ ਤੋਂ ਪਹਿਲਾਂ ਉਸ ਨੇ (1646-49) ਤੋਰਨਾ, ਪੂਨਾ, ਪੁਰੰਧਰ, ਕੋਂਡਾਨਾ ਨੁੰ ਜਿੱਤਿਆ।ਇਸ ਤੋਂ ਬਾਅਦ ਸ਼ਿਵਾ ਜੀ ਨੂੰ ਕੁਝ ਸਮੇਂ ਲਈ (1649- 1655) ਤੱਕ ਆਪਣੀਆਂ ਜਿੱਤਾ ਤੇ ਰੋਕ ਲਾਉਣੀ ਪਈ ਕਿਉੰਕਿ ਬੀਜਾਪੁਰ ਦੇ ਸੁਲਤਾਨ ਨੇ ਉਸਦੇ ਪਿਤਾ ਨੂੰ ਕੈਦ ਕਰ ਲਿਆ ਸੀ।ਆਪਣੇ ਪਿਤਾ ਨੂੰ ਮੁਕਤ ਕਰਾਉਣ ਤੋਂ ਬਾਅਦ 1656ਈ. ਵਿੱਚ ਜਾਵਲੀ ਅਤੇ ਰਾਏਗੜ੍ਹ ਨੂੰ ਜਿੱਤਿਆ।
10ਨਵੰਬਰ 1659ਈ. ਨੂੰ ਸ਼ਿਵਾ ਜੀ ਨੇ ਬੀਜਾਪੁਰ ਉਪਰ ਜਿੱਤ ਪ੍ਰਾਪਤ ਕੀਤੀ।ਇਸ ਜਿੱਤ ਤੋਂ ਉਤਸਾਹਿਤ ਹੋ ਕੇ ਸ਼ਿਵਾ ਜੀ ਨੇ ਆਸ ਪਾਸ ਦੇ ਇਲਾਕਿਆਂ ਨੂੰ ਜਿੱਤਿਆ ਜਿਵੇਂ ਪਨਹਾਲਾ, ਬਸੰਤਗੜ੍ਹ, ਖੇਲਨਾ ਦੇ ਕਿਲ੍ਹਿਆਂ ਉਪਰ ਅਧਿਕਾਰ ਕਰਨਾ।1660ਈਸਵੀ ਵਿੱਚ ਪਨਹਾਲਾ ਉੱਤੇ ਬੀਜਾਪੁਰ ਦੇ ਸੁਲਤਾਨ ਨੇ ਫਿਰ ਕਬਜ਼ਾ ਕਰ ਲਿਆ ਅਤੇ ਸ਼ਿਵਾ ਜੀ ਨਾਲ ਸੰਧੀ ਕਰ ਲਈ।
     ਸ਼ਿਵਾ ਜੀ ਨੇ ਨਾ ਕੇਵਲ ਬੀਜਾਪੁਰ ਵਿਰੁੱਧ ਯੁੱਧ ਕੀਤਾ ਸਗੋਂ ਮੁਗ਼ਲਾਂ ਨਾਲ਼ ਵੀ ਯੁੱਧ ਕੀਤੇ।ਉਸ ਸਮੇਂ ਸ਼ਿਵਾ ਨੂੰ ਔਰੰਗਜ਼ੇਬ ਨਾਲ ਵੀ ਸੰਘਰਸ਼ ਕਰਨਾ ਪਿਆ। ਉਸਨੇ ਮੁਗ਼ਲਾਂ ਦੇ ਕਈ ਇਲਾਕੇ ਜਿੱਤ ਲਏ ਜਿਵੇਂ- ਕੋਲਾਬਾ, ਰਤਨਗਿਰੀ ਉਪਰ ਕਬਜ਼ਾ ਕਰ ਲਿਆ। ਮਰਾਠਿਆਂ ਨੇ 1664ਵਿਚ ਸੂਰਤ ਜੋ ਉਸ ਸਮੇਂ ਦਾ ਧਨੀ ਨਗਰ ਸੀ ਅਤੇ ਪ੍ਰਸਿੱਧ ਬੰਦਰਗਾਹ ਸੀ ਉਸਨੂੰ ਖੂਬ ਲੁੱਟਿਆ।ਸ਼ਿਵਾ ਜੀ ਨੇ ਨਾ ਕੇਵਲ ਇਸ ਰਾਜ ਨੂੰ ਜਿੱਤਿਆ ਸਗੋਂ ਸੋਨਾ, ਚਾਂਦੀ, ਹੀਰੇ, ਮੋਤੀ ਵੀ ਲੁੱਟ ਕੇ ਲੈ ਗਏ।
1665 ਈ. ਵਿੱਚ ਮੁਗ਼ਲਾਂ ਅਤੇ ਮਰਾਠਿਆਂ ਵਿਚਕਾਰ ਸੰਧੀ ਹੋਈ ਜਿਸਨੂੰ ਪੁਰੰਧਰ ਦੀ ਸੰਧੀ ਕਿਹਾ ਜਾਂਦਾ ਹੈ।ਇਸ ਸੰਧੀ ਦਾ ਕਾਰਨ ਮਿਰਜ਼ਾ ਜੈ ਸਿੰਘ ਜੋ ਔਰੰਗਜ਼ੇਬ ਦਾ ਯੋਗ ਸਰਦਾਰ ਸੀ ਉਸਦਾ ਮਹਾਰਾਸ਼ਟਰ ਉਪਰ ਹਮਲਾ ਸੀ ਜਿਸ ਵਿੱਚ ਉਸਦੀ ਸ਼ਾਨਦਾਰ ਜਿੱਤ ਹੋਈ।ਸ਼ਿਵਾ ਜੀ ਨੇ ਉਸ ਨਾਲ ਸੰਧੀ ਕਰਨੀ ਠੀਕ ਸਮਝੀ।ਇਸ ਸੰਧੀ ਨਾਲ ਸ਼ਿਵਾ ਜੀ ਨੂੰ ਨੁਕਸਾਨ ਹੋਇਆ ਅਤੇ ਮੁਗਲ਼ਾ ਨੂੰ ਕਾਫ਼ੀ ਲਾਭ ਹੋਏ।
  1666 ਈ.ਵਿੱਚ ਜਦੋਂ ਸ਼ਿਵਾ ਜੀ ਮੁਗ਼ਲ ਦਰਬਾਰ ਵਿੱਚ ਗਿਆ ਤਾਂ ਉਸ ਨਾਲ ਅਪਮਾਨਜਨਕ ਵਰਤਾਓ ਕੀਤਾ ਗਿਆ ਅਤੇ ਮੁਗ਼ਲ ਸਮਰਾਟ ਨੇ ਸ਼ਿਵਾ ਅਤੇ ਉਸਦੇ ਪੁੱਤਰ ਸ਼ੰਭਾ ਨੂੰ ਕੈਦ ਕਰ ਲਿਆ। ਕਿਸੇ ਬਹਾਨੇ ਦੋਨੋਂ ਕੈਦ ਚੋ ਨਿਕਲ ਕੇ ਭੱਜ ਗਏ।
1667-69ਤਕ ਮੁਗ਼ਲਾਂ ਅਤੇ ਮਰਾਠਿਆਂ ਵਿਚਕਾਰ ਸ਼ਾਂਤੀ ਰਹੀ ਭਾਵ ਕੋਈ ਲੜਾਈ ਨਹੀਂ ਹੋਈ।ਇਸ ਤੋਂ ਬਾਅਦ 1670ਵਿੱਚ ਸ਼ਿਵਾ ਨੇ ਆਪਣੇ ਖੁੱਸੇ ਹੋਏ ਇਲਾਕਿਆਂ ਨੂੰ ਦੁਬਾਰਾ ਜਿੱਤਿਆ ਅਤੇ ਪ੍ਰਸਿੱਧ ਕਿਲ੍ਹੇ ਸਿੰਘਗੜ੍ਹ, ਪੁਰੰਧਰ, ਕਰਨਾਲਾ, ਲੋਹਗੜ੍ਹ ਪ੍ਰਾਪਤ ਕੀਤੇ।1674ਵਿੱਚ ਰਾਜ ਤਿਲਕ ਪਿੱਛੋਂ ਸ਼ਿਵਾ ਜੀ ਨੇ ਜਿੰਜੀ, ਵੈਲੋਰ ਦੇ ਕਿਲ੍ਹੇ ਜਿੱਤੇ।
  ਇਸ ਤਰ੍ਹਾਂ ਸ਼ਿਵਾ ਜੀ ਨੇ ਸੁਤੰਤਰ ਹਿੰਦੂ ਰਾਜ ਦੀ ਸਥਾਪਨਾ ਕੀਤੀ।3ਅਪ੍ਰੈਲ 1680ਈ. ਨੂੰ ਸ਼ਿਵਾ ਜੀ ਦੀ ਮੌਤ ਹੋ ਗਈ।
(ਬਾਕੀ ਅਗਲੇ ਅੰਕ ਵਿੱਚ)
ਪੂਜਾ 9815591967

   ਝੰਬਿਆ ਤੇ ਭੰਡਿਆ! ✍️ ਸਲੇਮਪੁਰੀ ਦੀ ਚੂੰਢੀ

- ਪੰਜਾਬ ਸਿਹਾਂ-
ਕਦੀ ਅੱਤਵਾਦ ਦੇ ਨਾਂ 'ਤੇ।
ਕਦੀ ਵੱਖਵਾਦ ਦੇ ਨਾਂ 'ਤੇ!
ਕਦੀ ਨਸ਼ਿਆਂ 'ਚ
 ਫਸਾ ਕੇ!
ਕਦੀ ਗੈੰਗਸਟਰ ਬਣਾ ਕੇ!
ਤੈਨੂੰ ਝੰਬਿਆ ਜਾ ਰਿਹਾ!
ਤੈਨੂੰ ਭੰਡਿਆ ਜਾ ਰਿਹਾ!
ਪੰਜਾਬ ਸਿਹਾਂ -
ਉਹ ਤੇਰੇ ਨਾਲ ਵਰਤਣਾ ਨਹੀਂ,
ਤੈਨੂੰ ਵਰਤਣਾ ਚਾਹੁੰਦੇ ਨੇ!
ਤੇਰੀ ਅਣਖ ਨੂੰ,
ਤੇਰੀ ਮੜਕ ਨੂੰ,
ਰਗੜਨਾ ਚਾਹੁੰਦੇ ਨੇ!
ਚੈਨਲਾਂ ਤੇ ਚੈਨਲ ਵਾਲਿਆਂ ਨੂੰ!
ਜੀਭ ਦੇ ਜਹਿਰੀਆਂ
 ਤੇ ਦਿਲ ਦੇ ਕਾਲਿਆਂ ਨੂੰ!
ਨਾ ਦਿਸਦੀ ਯੂ. ਪੀ.,
ਨਾ ਦਿਸਦਾ ਬਿਹਾਰ!
ਨਾ ਦਿਸਦਾ ਰਾਜਸਥਾਨ,
ਨਾ ਦਿਸਦਾ ਗੁਜਰਾਤ!
ਜਿਥੇ ਜੁਰਮ ਹੁੰਦਾ ਹੈ,
ਸ਼ਰੇਆਮ!
ਬੈਠੀ ਪਰਤਾਂ ਖੋਲ੍ਹਦੀ
ਕ੍ਰਾਈਮ ਬਿਊਰੋ ਦੀ
 ਕਿਤਾਬ!
ਪਰ ਪੰਜਾਬ ਸਿਹਾਂ -
ਤੈਨੂੰ ਕੀਤਾ ਜਾ ਰਿਹੈ
 ਰੱਜਕੇ ਬਦਨਾਮ!
ਤੇਰੀ ਵਿਗਾੜੀ
ਜਾ ਰਹੀ ਹੈ ਸ਼ਾਨ!
ਸ਼ੁਕਰੀਆ ਤੇਰਾ
 ਵੱਡਿਆ ਚਲਾਕਾ!
ਪੰਜਾਬ ਤੇਰਾ ਅੰਨਦਾਤਾ,
ਪੰਜਾਬ ਤੇਰਾ ਰਾਖਾ!
ਤੂੰ ਪੰਜਾਬ ਨੂੰ
ਚੁਕੰਨਾ ਕਰ ਦਿੱਤਾ!
ਤੇਰੀਆਂ ਚਾਲਾਂ ਨੇ,
 ਜੋਸ਼ ਭਰ ਦਿੱਤਾ!
ਪੰਜਾਬ ਤਾਂ ਜਿਊਂਦਾ,
ਗੁਰਾਂ ਦੇ ਨਾਂ 'ਤੇ।
ਪਿਆਰਾਂ ਦੀਆਂ
ਸੁਰਾਂ ਦੇ ਨਾਂ 'ਤੇ!
ਤੂੰ ਕੀ ਜਾਣੇ
ਪੰਜਾਬ ਨੂੰ!
ਇਸ ਦੇ ਸ਼ਬਾਬ ਨੂੰ!
ਤੂੰ ਇਸ ਨੂੰ
ਜਿੰਨਾ ਮਰਜੀ ਉਜਾੜ!
ਪਰ ਇਹ ਨਹੀਂ,
ਮੰਨਦਾ ਹਾਰ!
-ਸੁਖਦੇਵ ਸਲੇਮਪੁਰੀ
09780620233
9 ਜੂਨ 2022.

ਤਾਜ ✍️ ਸਲੇਮਪੁਰੀ ਦੀ ਚੂੰਢੀ

- ਸਾਡਾ ਕੋਈ
 ਧਰਮ ਨਹੀਂ ਹੁੰਦਾ!
ਨਾ ਸਾਡੇ ਅਜਿਹਾ
 ਬੇਸ਼ਰਮ ਕੋਈ  ਹੁੰਦਾ!
ਚੋਰ ਦੇਵੇ ਜਾਂ ਸਾਧ ਦੇਵੇ,
ਸਾਨੂੰ ਤਾਂ ਬਸ
ਰਾਜ ਚਾਹੀਦਾ!
ਲੋਕੀਂ ਢੱਠੇ
ਖੂਹ ਵਿਚ ਪੈਣ,
ਪਰ  ਸਿਰ ਸਾਡੇ 'ਤੇ
 ਤਾਜ ਚਾਹੀਦਾ!
-ਸੁਖਦੇਵ ਸਲੇਮਪੁਰੀ
09780620233
5 ਮਈ, 2022.

ਕੁੜੀ ✍️ ਸਲੇਮਪੁਰੀ ਦੀ ਚੂੰਢੀ

- ਇੱਕ ਕੁੜੀ ਮੈਂ ਤੱਕੀ,
ਪੈਰਾਂ ਤੋਂ ਨੰਗੀ,
ਸਿਰ ਤੋਂ ਕੱਜੀ!
ਖੜ੍ਹੀ ਸੀ
ਪਗਡੰਡੀ ਦੇ ਕਿਨਾਰੇ।
ਮੈਂ ਸੋਚਿਆ
ਕੋਈ ਵੇਸਵਾ ਹੈ,
ਜਿਹੜੀ
 ਉਡੀਕ ਰਹੀ ਆ
ਕਿਸੇ ਗਾਹਕ ਨੂੰ!
ਕੌਣ ਬੁਝਾਏਗਾ
ਉਸ ਦੀ ਝਾਕ ਨੂੰ?
ਮੈਂ ਪੁੱਛਿਆ -
ਉਸ ਦਾ ਨਾਂ?
ਕਿਹੜਾ ਸ਼ਹਿਰ,
ਕਿਹੜਾ ਗਰਾਂ ?
ਉਸ ਕੁੜੀ ਨੇ
ਮੇਰੀ ਬਾਂਹ ਫੜ ਕੇ,
 ਚਿਹਰਾ
ਹੇਠਾਂਹ ਕਰਕੇ,
ਕਿਹਾ -
ਮੈਂ -
ਇੱਕ ਆਮ ਕੁੜੀ ਹਾਂ!
ਪਰ ਬਦਨਾਮ ਕੁੜੀ ਹਾਂ!
ਮੈੰ ਵੇਸਵਾ ਨਹੀਂ,
ਪਰ -
ਨੰਗੀ ਸ਼ਰੇਆਮ ਹੋਈ ਆਂ !
ਕੋਈ ਟਿਕਾਣਾ ਨਹੀਂ,
ਬੇਲਗਾਮ ਹੋਈ ਆਂ!
 ਉਸ ਕੁੜੀ ਨੇ
ਲੰਬਾ ਹਉਕਾ ਲੈ ਕੇ!
ਇਕਾਂਤ ਵਿਚ ਬਹਿ ਕੇ!
ਕਿਹਾ -
ਮੈਂ ਕਦੇ ਹੁੰਦੀ ਸੀ
ਰਾਜਿਆਂ,
ਮਹਾਰਾਜਿਆਂ
 ਦੇ ਮਹਿਲਾਂ ਦੀ ਪਟਰਾਣੀ!
ਹੁਣ ਜਣਾ-ਖਣਾ
ਬਣਾ ਲੈਂਦਾ
ਆਪਣੀ ਰਾਣੀ!
ਫੜੇ ਜਾਣ 'ਤੇ
ਨਾ ਅਫਸੋਸ ਹੁੰਦਾ ਹੈ!
ਨਾ ਰੋਸ ਹੁੰਦਾ ਹੈ!
ਬਸ-
ਬਣ ਜਾਂਦੀ ਆਂ
ਅਖਬਾਰਾਂ ਦੀ ਕਹਾਣੀ!
 ਰਿੜਕੀ ਜਾਂਦੀ ਆਂ,
ਜਿਉਂ -
ਪਾਣੀ ਵਿਚ ਮਧਾਣੀ!
ਮੈਨੂੰ ਬਹੁਤ ਨੇ
ਚਾਹੁਣ ਵਾਲੇ!
ਹਿੱਕ ਨਾਲ
ਲਾਉਣ ਵਾਲੇ!
ਪਰ-
'ਹੱਥ ਨਾ ਪੁੱਜੇ
ਥੂਹ ਕੌੜੀ'
 ਉਹੀ ਪਾਉਂਦੇ ਨੇ,
ਉੱਚੀ ਰੌਲੀ!  
ਉਸ ਕੁੜੀ ਨੇ
ਪਿੱਠ ਘੁੰਮਾ ਕੇ,
ਥੋੜ੍ਹਾ ਸ਼ਰਮਾ ਕੇ,
ਕਿਹਾ -
ਮੇਰਾ ਨਾਂ ਹੈ -
ਰਿਸ਼ਵਤ!
ਰਿਸ਼ਵਤ!!
ਰਿਸ਼ਵਤ!!!
-ਸੁਖਦੇਵ ਸਲੇਮਪੁਰੀ
09780620233
4 ਜੂਨ, 2022.

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਵਿਸ਼ੇਸ਼ (ਕਵਿਤਾ ਰੂਪ) ✍️ ਪੂਜਾ ਰਤੀਆ

ਗੁਰੂ ਅਮਰਦਾਸ ਜੀ ਦੇ ਦੋਹਤੇ ਸੀ,
ਜਿਨ੍ਹਾਂ ਮਿਲਿਆ ਵਰ ਪੂਰਾ ਕੀਤਾ।
ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ,
ਭਾਈ ਗੁਰਦਾਸ ਜੀ ਨੇ ਲਿਖਣ ਦਾ ਕੰਮ ਕੀਤਾ।
36 ਮਹਾਂ ਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ,
ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਸਥਾਪਿਤ ਕੀਤਾ।
ਹਰਮਿੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ,
ਨੀਂਹ ਦਾ ਕੰਮ ਸੂਫ਼ੀ ਸੰਤ ਮੀਆ ਮੀਰ ਨੂੰ ਦਿੱਤਾ।
ਗੁਰੂ ਨਾਨਕ ਦੀ ਲੰਗਰ ਪ੍ਰਥਾ ਅੱਗੇ ਚਲਾਈ,
ਤੇ  ਸਿੱਖ ਧਰਮ ਦਾ ਪ੍ਰਚਾਰ ਕੀਤਾ।
ਵਿੱਚ ਜਹਾਂਗੀਰ ਕਾਲ ਦੇ ਸ਼ਹਾਦਤ ਪਾਈ,
ਪਰ ਮੂੰਹ ਚੋ ਸੀ ਨਾ ਕੀਤਾ।
ਉਬਲਦੇ ਦੇਗ ਵਿੱਚ ਬਿਠਾਇਆ ਜਾਲਮਾਂ ਨੇ,
'ਤੇਰਾ ਕੀਆ ਮੀਠਾ ਲਾਗੈ' ਇਹੀ ਸੁਰ ਗੁਰੂ ਜੀ ਨੇ ਆਖ ਦਿੱਤਾ।
ਪਹਿਲੇ ਸਿੱਖ ਗੁਰੂ ਜਿਨ੍ਹਾਂ ਨੇ ਸ਼ਹਾਦਤ ਪਾਈ,
ਉਸ ਜਗ੍ਹਾ ਤੇ ਯਾਦ ਵਿੱਚ ਅੱਜ ਕੱਲ੍ਹ ਡੇਅਰਾ ਸਾਹਿਬ ਸਥਾਪਤ ਕੀਤਾ।
ਪੂਜਾ ਕਲ਼ਮ ਹੋਰ ਬਹੁਤ ਕੁਝ ਲਿਖਣਾ ਚਾਹਵੇ,
ਪਰ ਡੁੱਲਦੇ ਅੱਥਰੂਆਂ ਨੇ ਰੋਕ ਦਿੱਤਾ।
ਪੂਜਾ 9815591967

ਸਿੱਧੂ ਮੁਸੇਵਾਲਾ ਨੂੰ ਸ਼ਰਧਾਂਜਲੀ (ਕਵਿਤਾ ਰੂਪ) ✍️ ਪੂਜਾ ਰਤੀਆ

ਨਫ਼ਰਤ ਨੇ ਬੰਦੇ ਦੇ ਮਨ ਵਿੱਚ ਗਰੂਰ ਪੈਦਾ ਕਰਤਾ,
ਇਕ ਪੁੱਤ ਨੂੰ ਮਾਂ ਤੋਂ ਦੂਰ ਕਰਤਾ।
ਮਾਰ ਦੇਣਾ ਨਹੀਂ ਕੋਈ ਮਸਲੇ ਦਾ ਹੱਲ,
ਬਹਿ ਕੇ ਸੁਲਝਾਓ ਤੇ ਕਰੋ ਕੋਈ ਗੱਲ।
ਪਿੰਡ ਮੂਸਾ ਸੁੰਨਸਾਨ  ਜਿਹਾ ਹੋ ਗਿਆ,
ਮਾਂ ਬਾਪ ਦਾ ਹੀਰਾ ਪੁੱਤ ਸਦਾ ਲਈ ਸੌ ਗਿਆ।
ਜਿਨ੍ਹਾਂ ਕਹਿ ਗਿਆ ਤੂੰ ਸੱਚ ਕਹਿ ਗਿਆ,
ਤਾਹੀਂ ਤੂੰ ਲੋਕਾਂ ਦੇ ਦਿਲਾਂ ਵਿਚ ਬਹਿ ਗਿਆ।
ਲਿਖਤਾਂ ਤੇਰੀਆ ਨੇ ਵੈਰੀਆ ਵਿੱਚ ਛੇੜਤੀ ਕੰਬਣੀ,
ਹੁਣ ਕਿਵੇਂ ਦੁੱਖ ਸਹੁ ਤੇਰੀ ਅੰਬੜੀ।
ਪੂਜਾ ਸਿੱਧੂ ਦੇ ਮਾਪਿਆ ਦੇ ਦਿਲ ਦਾ ਕੌਣ ਜਾਣੇ ਹਾਲ,
ਫੁੱਲਾਂ ਦੀ ਟਾਹਣੀ ਨਾਲੋਂ ਟੁੱਟ ਗਿਆ ਡਾਲ।
ਕਦੀ ਨਾ ਦੂਰ ਕਰੀ ਰੱਬਾ ਮਾਪਿਆ ਨਾਲੋਂ ਮਿਠੜੇ ਮੇਵੇ,
ਪਰਮਾਤਮਾ ਸਿੱਧੂ ਮੁਸੇਵਾਲੇ ਦੀ ਆਤਮਾ ਨੂੰ ਸ਼ਾਂਤੀ ਦੇਵੇ।
ਪੂਜਾ 9815591967

ਸਿੱਧੂ ਮੂਸੇ ਵਾਲੇ ਵੀਰ ਜੀ ਨੂੰ ਸ਼ਰਧਾਂਜਲੀ  ✍️ ਪ੍ਰੋ ਗਗਨਦੀਪ ਧਾਲੀਵਾਲ ਝਲੂਰ 

ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ,

ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।

ਛੱਡ ਪ੍ਰਦੇਸ਼ ਸਿੱਧੂ ਪੰਜਾਬ ਪੰਜਾਬ ਆ ਗਿਆ ।

ਮਿਹਨਤਾਂ ਦੇ ਨਾਲ਼ ਸੀ ਨਾਮ ਕਮਾ ਗਿਆ 

ਮਾਸੂਮ ਨੂੰ ਮਾਰਨ ਵਾਲਿਓ ਕਿਤੇ ਮਿਲਣੀ 

ਢੋਈ ਨਹੀਂ।

ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ,

ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।

ਜੀਹਨੇ ਕਲਮ ਨਾਲ ਸਾਰਿਆਂ ਦਾ ਦਿਲ 

ਸੀ ਮੋਹ ਲਿਆ

ਉਹੀ ਹੀਰਾ ਪੁੱਤ ਮਾਂ ਦਾ ਅੱਜ ਕਿਉਂ ਤੁਸੀਂ 

ਖੋਹ ਲਿਆ  

ਜੱਗ ਜਾਹਿਰ ਸਭ ਅੱਜ ਹੋ ਰਿਹਾ 

ਮਾਂ ਤੋਂ ਪੀੜ ਜਾਂਦੀ ਲਕੋਈ  ਨਹੀਂ।

ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ 

ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।

ਜਨਾਜ਼ੇ ਪਿੱਛੇ ਦੇਖ ਇਕੱਠ 

ਰੂਹ ਹਰ ਇੱਕ ਦੀ ਹੈ ਪਾੜਦੀ 

ਲਾੜੀ ਮੌਤ ਏ ਵਿਆਹੀ 

ਕਿਵੇਂ ਮਾਂ ਪਾਣੀ ਸਿਰ ਉੱਤੋਂ ਵਾਰਦੀ 

ਲਾਸ਼ ਦੇਖ ਪੁੱਤ ਦੀ ਅੱਜ ਮਾਂ ਕੁਰਲਾਵੇ 

ਤੇਰੀ ਸਿਹਰਿਆਂ ਦੀ ਲੜੀ ਕੋਈ ਪਰੋਈ ਨਹੀਂ 

ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ 

ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।

ਤੇਰੇ ਜਿਹਾ ਗੀਤ ਕਿਸੇ ਕੋਲੋਂ ਨਾ ਜਾਣਾ ਲਿਖਿਆ

ਤੇਰਾ ਜਿਗਰਾ ਜਮੀਰ ਤੇ ਨਾ ਹੀ ਜਨੂੰਨ ਵਿਕਿਆ

ਖੁਸ਼ੀ ਦੇ ਪਲ ਕਿੰਝ ਦੁੱਖਾਂ ਵਿੱਚ ਬਦਲੇ 

ਬੇਕਸੂਰ ਮਾਰਿਆ ਗਿਆ ਨਾਲ  ਅਸਲੇ 

ਪਿਓ ਪੱਗ ਲਾਹ ਇਨਸਾਫ਼ ਦੀ ਮੰਗ ਕਰਦਾ 

ਉਹਨਾਂ ਦਾ ਕਸੂਰ  ਕੋਈ ਵੀ ਨਹੀਂ 

ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ 

ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।

ਮਾਂ -ਬਾਪ ਦੇ ਹੌਸਲੇ ਨੂੰ ਮੈਂ ਸੀਸ਼ ਚਕਾਵਾਂ 

ਜੋ ਪੁੱਤ ਦੀ ਲਾਸ਼ ਨੂੰ ਵੀ ਕਰਦੀ ਰਹੀ ਛਾਵਾਂ

ਅਜ਼ਾਦ ਸੋਚ ਤੇਰੀ ਵੀਰਿਆ ਸਦਾ 

ਅਮਰ ਰਹੂੰਗੀ 

ਘਰ-ਘਰ ਜੰਮਣ ਸਿੱਧੂ ਜਿਹੇ ਪੁੱਤ 

ਮਾਂ ਇਹੋ ਕਹੂੰਗੀ 

ਸਿਵਿਆਂ ‘ਤੇ ਲੱਗਦੇ ਸਾਰੇ ਆਪਣੇ ਹੀ 

ਬੇਗਾਨਾ ਜਾਪਿਆ ਕੋਈ ਨਹੀਂ 

ਗਗਨ ਸਿੱਧੂ ਵਰਗਾ ਪੁੱਤ ਜੰਮਣਾ ਕੋਈ ਨਹੀਂ 

ਧਾਲੀਵਾਲ ਅੱਜ ਕੂਕਾ ਮਾਰ -ਮਾਰ ਰੋਂਦਾ ਏ ਪੰਜਾਬ 

ਵੈਰੀਓ ਅੱਖ ਥੋਡੀ ਕਿਉਂ ਰੋਈ ਨਹੀਂ।

ਪ੍ਰੋ. ਗਗਗਨਦੀਪ ਕੌਰ ਧਾਲੀਵਾਲ

ਮੇਰੇ ਸੁਪਨੇ (ਕਵਿਤਾ) ✍️ ਪੂਜਾ ਰਤੀਆ

ਮੈਨੂੰ ਮੇਰੇ ਸੁਪਨੇ ਕੁਦਰਤ ਵਾਂਗ ਦਿਖਾਈ ਦਿੰਦੇ ਨੇ,

ਜਿਸ ਵਿੱਚ ਉਮੀਦਾ ਦੇ ਪਹਾੜ ਨਜ਼ਰ ਆਉਂਦੇ,

ਤੇ ਬੁਲੰਦੀਆਂ ਦੀਆ ਹਵਾਵਾਂ ਚਲਦੀਆਂ ਨੇ,

ਮੈਨੂੰ ਮੇਰੇ ਸੁਪਨੇ ਕੁਦਰਤ ..........।

ਜਿਸ ਵਿੱਚ ਪਾਣੀ ਦੀਆਂ ਲਹਿਰਾਂ ਵਾਂਗ ਮਨ ਡੋਲ ਰਿਹਾ ਏ,

ਝਰਨਿਆਂ ਵਾਂਗ ਉਛਲ ਰਿਹਾ ਏ,

ਫਿਰ ਸ਼ਾਂਤ ਵਾਤਾਵਰਣ ਰੂਪੀ ਗਿਆਨ  ਮਨ ਨੂੰ ਸ਼ਾਂਤ ਕਰ ਦਿੰਦੇ ਨੇ,

ਮੈਨੂੰ ਮੇਰੇ ਸੁਪਨੇ ਕੁਦਰਤ ..........।

ਚਿੜੀਆ ਦੀ ਚਹਿਚਾਹਟ ਸੁਣ ਗਾਉਣ ਨੂੰ ਜੀਅ ਕਰਦਾ ਏ,

ਇਛਾਵਾ ਰੂਪੀ ਖੰਭ ਲਾ ਕੇ ਉੱਡ ਜਾਣ ਨੂੰ ਜੀਅ ਕਰਦਾ ਏ,

ਫਿਰ ਇਹ ਪੂਰਤੀ ਰੂਪੀ ਟਾਹਣੀ ਤੇ ਬਿਠਾ ਦਿੰਦੇ ਨੇ,

ਮੈਨੂੰ ਮੇਰੇ ਸੁਪਨੇ ਕੁਦਰਤ ..........।

ਸਤਰੰਗੀ ਵਾਂਗ ਸਾਰੇ ਆਕਾਸ਼ ਰੂਪੀ ਜਹਾਨ ਵਿੱਚ ਛਾ ਜਾਣ ਨੂੰ ਜੀਅ ਕਰਦਾ ਏ,

ਪੂਜਾ ਸੂਰਜ ਤੇ ਚੰਦ ਵਾਂਗ ਚਮਕਣ ਨੂੰ ਜੀਅ ਕਰਦਾ ਏ,

ਫਿਰ ਰੌਸ਼ਨੀ ਰੂਪੀ ਮਨ ਵਿੱਚ ਜੋਤ ਜਗਾ ਦਿੰਦੇ ਨੇ,

ਮੈਨੂੰ ਮੇਰੇ ਸੁਪਨੇ ਕੁਦਰਤ ..........।

ਪੂਜਾ 9815591967

ਰਤੀਆ

ਸੱਚਾ ਗੁਰੂ (ਕਵਿਤਾ) ✍️ ਪੂਜਾ ਰਤੀਆ

ਇਕ ਸੱਚਾ ਗੁਰੂ ਸਹੀ ਦਿਸ਼ਾ ਦਿਖਾਵਣ ਦਾ,
ਭੁੱਲਿਆ ਨੁੰ ਰਸਤੇ ਪਾਵਨ ਦਾ।
ਗੁਰ ਨਾਨਕ ਵੀ ਗੁਰੂ ਮਹਤੱਤਾ ਬਿਆਨ ਕਰ ਗਏ,
ਕਿੰਨੇ ਹੀ ਦੁੱਖਾਂ ਵਾਲੀ ਬੇੜੀ ਨੂੰ ਪਾਰ ਕਰ ਗਏ।
ਕਦੇ ਹੰਕਾਰੀ ਬੰਦੇ ਨੂੰ ਨਾ ਗੁਰੂ ਧਾਰੀਏ,
ਨਹੀਂ ਤੇ ਫਿਰ ਪੈ ਜਾਣਾ ਸੰਕਟ ਭਾਰੀ ਏ।
ਕੰਮ ਤੋਂ ਪਹਿਲਾ ਗੁਰੂ ਦਾ ਧਿਆਨ ਕਰੇ,
ਦੇਖ ਕੰਮ ਨਿਕਲਣ ਅੜੇ ਤੋਂ ਵੀ ਅੜੇ।
ਪੂਜਾ ਸੱਚੇ ਗੁਰੂ ਬਿਨਾਂ ਗਤੀ ਨਹੀਂ ਇਸ ਜਹਾਨ ਉੱਤੇ,
ਗੁਰੂ ਵਾਲਿਆ ਨੇ ਪਾਰ ਲੰਘ ਜਾਣਾ
ਬਾਕੀ ਰਹਿ ਜਾਵਣਗੇ ਸੁੱਤੇ।
ਪਹਿਲਾ ਗੁਰੂ ਮਾਂ ਬਾਪ ਨੂੰ ਮੰਨੀਏ,
ਦੂਜਾ ਮੰਨੀਏ ੧ਓ ਨੂੰ।
ਤੀਜਾ ਗੁਰੂ ਅਧਿਆਪਕ ਸਹਿਬਾਨ ਮੰਨੀਏ,
ਜੋ ਸਮਝਣਾ ਸਿਖਾਉਂਦੇ ਜ਼ਿੰਦਗੀ ਦੇ ਉਲਝੇ ਰਾਹ ਨੂੰ।
ਪੂਜਾ 9815591967
ਰਤੀਆ

ਮੁਕਤੀ ✍️ ਰਮੇਸ਼ ਕੁਮਾਰ ਜਾਨੂੰ

ਕਦੋਂ ਮਿਲੇਗੀ ਮੁਕਤੀ
ਕਿਵੇਂ ਮਿਲੇਗੀ ਮੁਕਤੀ

ਇਸ ਵਧਦੀ ਬੇਰੁਜ਼ਗਾਰੀ ਤੋਂ
ਨਸ਼ਿਆਂ ਦੀ ਏਸ ਬਿਮਾਰੀ ਤੋਂ।
ਝੂਠੀਆਂ ਸਭ ਸਰਕਾਰਾਂ ਤੋਂ
ਇਨ੍ਹਾਂ ਰਿਸ਼ਵਤਖੋਰ ਮੱਕਾਰਾਂ ਤੋਂ।।

ਸਭ ਨਸ਼ਾ ਵੇਚਦੇ ਤਸਕਰਾਂ ਤੋਂ
ਨਾਲੇ ਗੈਰ ਕਾਨੂੰਨੀ ਸ਼ਸਤਰਾਂ ਤੋਂ।
ਇਹਨਾਂ ਝੂਠੇ ਧਰਮੀਂ ਬਾਬਿਆਂ ਤੋਂ
ਦਫਤਰ ਵਿੱਚ ਵੱਜਦੇ ਦਾਬਿਆਂ ਤੋਂ।।

ਧੁੱਪਾਂ ਵਿੱਚ ਸੜਦੀ ਮਾਈ ਨੂੰ
ਪਿੱਠ ਪਿੱਛੇ ਚੁੱਕੀ ਜਾਈ ਨੂੰ।
ਇਹਨਾਂ ਝੂਠੇ ਰੀਤ ਰਿਵਾਜਾਂ ਤੋਂ
ਬੇਇੱਜ਼ਤੀ ਦੀਆਂ ਆਵਾਜ਼ਾਂ ਤੋਂ।।

ਮਜ਼ਦੂਰਾਂ ਨੂੰ ਮਹਿੰਗਾਈ ਤੋਂ
ਕਰਜ਼ੇ ਦੀ ਪੰਡ ਚਕਾਈਂ ਤੋਂ।
ਗਰੀਬ ਨੂੰ ਬੁੱਸੀ ਰੋਟੀ ਤੋਂ
ਹੱਕਾਂ ਤੇ ਵਰ੍ਹਦੀ ਸੋਟੀ ਤੋਂ।।

ਦਿਲ ਵਿਚੋਂ ਉੱਠਦੀਆਂ ਚੀਸਾਂ ਤੋਂ
ਪੀੜਾਂ ਨਾਲ ਭਰੀਆਂ ਚੀਕਾਂ ਤੋਂ।
ਨੰਗੇ ਪੈਰ ਛਿੱਲਦੀਆਂ ਰਾਵਾਂ ਤੋਂ
ਪ੍ਰਦੂਸ਼ਿਤ ਹੋਈਆਂ ਹਵਾਵਾਂ ਤੋ।।

ਪੰਜਾਬ ਨੂੰ ਡੰਗਦੇ ਸੱਪਾਂ ਤੋਂ
ਜਿੱਥੇ ਵਾਧੇ ਘੱਟ ਨਾ ਗੱਪਾਂ ਤੋਂ।
ਮਨੁੱਖਤਾ ਨੂੰ ਧਰਮਾਂ ਜਾਤਾਂ ਤੋਂ
ਬੜੇ ਵਿਗੜੇ ਹੋਏ ਹਲਾਤਾਂ ਤੋਂ।।

ਡਾਕਟਰ ਦੀਆਂ ਮੋਟੀਆਂ ਠੱਗੀਆਂ ਤੋਂ
ਓਪਰੇਸ਼ਨ ਦੀਆਂ ਰਕਮਾਂ ਵੱਡੀਆਂ ਤੋਂ।
ਇਹਨਾਂ ਮਹਿੰਗੀਆਂ ਸਭ ਦਵਾਈਆਂ ਤੋਂ
ਟੈਸਟਾਂ ਤੋਂ ਕਮੀਸ਼ਨਾ ਖਾਈਆਂ ਤੋਂ।।

ਕੁਝ ਵਰਦੀ ਵਾਲੇ ਸ਼ੈਤਾਨਾਂ ਤੋਂ
ਜਿਸਮਾਂ ਦੇ ਭੁੱਖ਼ੇ ਹੈਵਾਨਾਂ ਤੋਂ।
ਪੜ੍ਹਾਈ ਤੋਂ ਜਿਆਦਾ ਫ਼ੀਸਾਂ ਤੋਂ
ਰੁਤਬੇ ਤੋਂ ਵੱਡੀਆਂ ਰੀਸਾਂ ਤੋਂ।।

ਫੋਨਾਂ ਤੇ ਠੱਗਦੇ ਹੈਂਕਰਾਂ ਤੋਂ
ਇਨ੍ਹਾਂ ਨਸ਼ਾ ਵਧਾਉ ਸੈਂਟਰਾਂ ਤੋਂ।
ਤੂੜੀ ਨਾਲ ਭਰੀਆਂ ਅਕਲਾਂ ਤੋਂ
ਤੇ ਜ਼ਹਿਰਾਂ ਭਿੱਜੀਆਂ ਫ਼ਸਲਾਂ ਤੋਂ।।

'ਰਮੇਸ਼' ਨੂੰ 'ਜਾਨੂੰ' ਹੋਕਿਆਂ ਤੋਂ
ਪੈਰ ਪੈਰ ਤੇ ਮਿਲਦੇ ਧੋਖਿਆਂ ਤੋਂ।
ਮੁੱਲ ਵਿਕਦੇ ਹੋਏ ਸਾਹਾਂ ਤੋਂ
ਇਨ੍ਹਾਂ ਲੋਕਾਂ ਨੂੰ ਗੁਨਾਹਾਂ ਤੋਂ।।

ਕਦੋਂ ਮਿਲੇਗੀ ਮੁਕਤੀ
ਕਿਵੇਂ ਮਿਲੇਗੀ ਮੁਕਤੀ।।
     ਲੇਖਕ-ਰਮੇਸ਼ ਕੁਮਾਰ ਜਾਨੂੰ
    ਫੋਨ ਨੰ:-98153-20080ਮੁਕਤੀ
—--------------------------
ਕਦੋਂ ਮਿਲੇਗੀ ਮੁਕਤੀ
ਕਿਵੇਂ ਮਿਲੇਗੀ ਮੁਕਤੀ

ਇਸ ਵਧਦੀ ਬੇਰੁਜ਼ਗਾਰੀ ਤੋਂ
ਨਸ਼ਿਆਂ ਦੀ ਏਸ ਬਿਮਾਰੀ ਤੋਂ।
ਝੂਠੀਆਂ ਸਭ ਸਰਕਾਰਾਂ ਤੋਂ
ਇਨ੍ਹਾਂ ਰਿਸ਼ਵਤਖੋਰ ਮੱਕਾਰਾਂ ਤੋਂ।।

ਸਭ ਨਸ਼ਾ ਵੇਚਦੇ ਤਸਕਰਾਂ ਤੋਂ
ਨਾਲੇ ਗੈਰ ਕਾਨੂੰਨੀ ਸ਼ਸਤਰਾਂ ਤੋਂ।
ਇਹਨਾਂ ਝੂਠੇ ਧਰਮੀਂ ਬਾਬਿਆਂ ਤੋਂ
ਦਫਤਰ ਵਿੱਚ ਵੱਜਦੇ ਦਾਬਿਆਂ ਤੋਂ।।

ਧੁੱਪਾਂ ਵਿੱਚ ਸੜਦੀ ਮਾਈ ਨੂੰ
ਪਿੱਠ ਪਿੱਛੇ ਚੁੱਕੀ ਜਾਈ ਨੂੰ।
ਇਹਨਾਂ ਝੂਠੇ ਰੀਤ ਰਿਵਾਜਾਂ ਤੋਂ
ਬੇਇੱਜ਼ਤੀ ਦੀਆਂ ਆਵਾਜ਼ਾਂ ਤੋਂ।।

ਮਜ਼ਦੂਰਾਂ ਨੂੰ ਮਹਿੰਗਾਈ ਤੋਂ
ਕਰਜ਼ੇ ਦੀ ਪੰਡ ਚਕਾਈਂ ਤੋਂ।
ਗਰੀਬ ਨੂੰ ਬੁੱਸੀ ਰੋਟੀ ਤੋਂ
ਹੱਕਾਂ ਤੇ ਵਰ੍ਹਦੀ ਸੋਟੀ ਤੋਂ।।

ਦਿਲ ਵਿਚੋਂ ਉੱਠਦੀਆਂ ਚੀਸਾਂ ਤੋਂ
ਪੀੜਾਂ ਨਾਲ ਭਰੀਆਂ ਚੀਕਾਂ ਤੋਂ।
ਨੰਗੇ ਪੈਰ ਛਿੱਲਦੀਆਂ ਰਾਵਾਂ ਤੋਂ
ਪ੍ਰਦੂਸ਼ਿਤ ਹੋਈਆਂ ਹਵਾਵਾਂ ਤੋ।।

ਪੰਜਾਬ ਨੂੰ ਡੰਗਦੇ ਸੱਪਾਂ ਤੋਂ
ਜਿੱਥੇ ਵਾਧੇ ਘੱਟ ਨਾ ਗੱਪਾਂ ਤੋਂ।
ਮਨੁੱਖਤਾ ਨੂੰ ਧਰਮਾਂ ਜਾਤਾਂ ਤੋਂ
ਬੜੇ ਵਿਗੜੇ ਹੋਏ ਹਲਾਤਾਂ ਤੋਂ।।

ਡਾਕਟਰ ਦੀਆਂ ਮੋਟੀਆਂ ਠੱਗੀਆਂ ਤੋਂ
ਓਪਰੇਸ਼ਨ ਦੀਆਂ ਰਕਮਾਂ ਵੱਡੀਆਂ ਤੋਂ।
ਇਹਨਾਂ ਮਹਿੰਗੀਆਂ ਸਭ ਦਵਾਈਆਂ ਤੋਂ
ਟੈਸਟਾਂ ਤੋਂ ਕਮੀਸ਼ਨਾ ਖਾਈਆਂ ਤੋਂ।।

ਕੁਝ ਵਰਦੀ ਵਾਲੇ ਸ਼ੈਤਾਨਾਂ ਤੋਂ
ਜਿਸਮਾਂ ਦੇ ਭੁੱਖ਼ੇ ਹੈਵਾਨਾਂ ਤੋਂ।
ਪੜ੍ਹਾਈ ਤੋਂ ਜਿਆਦਾ ਫ਼ੀਸਾਂ ਤੋਂ
ਰੁਤਬੇ ਤੋਂ ਵੱਡੀਆਂ ਰੀਸਾਂ ਤੋਂ।।

ਫੋਨਾਂ ਤੇ ਠੱਗਦੇ ਹੈਂਕਰਾਂ ਤੋਂ
ਇਨ੍ਹਾਂ ਨਸ਼ਾ ਵਧਾਉ ਸੈਂਟਰਾਂ ਤੋਂ।
ਤੂੜੀ ਨਾਲ ਭਰੀਆਂ ਅਕਲਾਂ ਤੋਂ
ਤੇ ਜ਼ਹਿਰਾਂ ਭਿੱਜੀਆਂ ਫ਼ਸਲਾਂ ਤੋਂ।।

'ਰਮੇਸ਼' ਨੂੰ 'ਜਾਨੂੰ' ਹੋਕਿਆਂ ਤੋਂ
ਪੈਰ ਪੈਰ ਤੇ ਮਿਲਦੇ ਧੋਖਿਆਂ ਤੋਂ।
ਮੁੱਲ ਵਿਕਦੇ ਹੋਏ ਸਾਹਾਂ ਤੋਂ
ਇਨ੍ਹਾਂ ਲੋਕਾਂ ਨੂੰ ਗੁਨਾਹਾਂ ਤੋਂ।।

ਕਦੋਂ ਮਿਲੇਗੀ ਮੁਕਤੀ
ਕਿਵੇਂ ਮਿਲੇਗੀ ਮੁਕਤੀ।।
     ਲੇਖਕ-ਰਮੇਸ਼ ਕੁਮਾਰ ਜਾਨੂੰ
    ਫੋਨ ਨੰ:-98153-20080

ਦਿਲ ਮੇਰਾ ਕਿਉਂ ਇੰਨਾਂ ਬੇਚੈਨ  ✍️ਜਸਵਿੰਦਰ ਸ਼ਾਇਰ "ਪਪਰਾਲਾ "

ਦਿਲ ਮੇਰਾ ਕਿਉਂ ਇੰਨਾਂ ਬੇਚੈਨ ਮੈਨੂੰ ਸਮਝ ਨਾ ਆਵੇ ।
ਚੰਦਰੇ ਦਿਲ ਨੂੰ ਪਿਆ ਇਕ ਡਰ ਜਿਹਾ ਕਿਉਂ ਖਾਵੇ।

ਥੱਕ ਹਾਰ ਬੈਠਿਆਂ ਮੈਂ ਇਹਨੂੰ ਸਮਝਾ ਸਮਝਾ ਕੇ
ਨਾਲੇ ਆਪ ਵੀ ਰੋਵੇ ਤੇ ਪਿਆ ਮੈਨੂੰ ਵੀ      ਰੁਆਵੇ ।

ਕੀਹਦੀ ਯਾਦ ਵਿੱਚ ਹਰ ਵੇਲੇ ਰਹਿੰਦਾ ਇਹ ਧੜਕਦਾ
ਤੇ ਕੀਹਦੀ ਯਾਦ ਇਸ ਨੂੰ ਪਈ ਸਤਾਵੇ ।

ਹਰ ਵੇਲੇ ਅੱਖਾਂ ਚੋਂ ਹੰਝੂ ਰਹਿੰਦਾ ਇਹ ਵਹਾਉਂਦਾ
ਕਹਿੰਦਾ ਮੈਨੂੰ ਸ਼ਾਂਤ ਥਾਂ ਨਾ ਕੋਈ ਨਾ ਨਜਰ ਆਵੇ।

ਨਾ ਆਪ ਸੌਂਦਾ ਤੇ ਨਾ ਹੀ ਮੈਨੂੰ ਸੌਣ ਦਿੰਦਾ
ਰਾਤਾਂ ਨੂੰ ਤਾਰਿਆਂ ਸੰਗ ਨਿੱਤ ਬਾਤਾਂ ਪਾਵੇ ।

ਰਹਿੰਦੀ ਤਾਂਘ ਹਮੇਸ਼ਾ ਸੋਹਣੇ "ਸ਼ਾਇਰ "ਦੀ
ਆ ਜਾਵੇ ਦਿਲ ਨੂੰ ਸਕੂਨ ਜੇ ਚਿਹਰਾ ਵਿਖਾਵੇ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220

ਸਮਰਪਣ ✍️  ਰਣਜੀਤ ਕੌਰ ਸਵੀ

ਕਿੰਨੇ ਹੀ ਦਿਨਾਂ ਬਾਅਦ
ਫਿਰ ਤੋਂ ਓਹੀ
ਮਿੱਠਾ ਸੰਗੀਤ ਮੇਰੇ
ਕੰਨੀ ਸੁਣਾਈ ਪਾਇਆ।
ਇੰਝ ਲੱਗਿਆ,
ਜਿਵੇਂ ਅਧੂਰੀ ਤੋਂ ਪੂਰੀ ਹੋ ਜਾਵਾਂ ਗੀ।
ਕਿੰਨੇ ਹੀ ਦਿਨਾਂ ਤੋਂ
ਆਪਣੇ ਟੁੱਟੇ-ਭੱਜੇ ਟੁਕੜੇ
ਜੋੜ ਕੇ ਚੱਲ ਰਹੀ ਸੀ,
ਤੇ ਮੇਰਾ ਦਿਲ ਕਰ ਰਿਹਾ ਸੀ,
ਕੀ ਆਪਣੇ ਨਿੱਕੇ ਨਿੱਕੇ ਚਾਅ
ਆਪਣੀਆਂ ਰੀਝਾਂ
ਤੇਰੇ ਨਾਲ ਵੇਖੇ ਸੁਪਨੇ
ਆਪਣੀਆਂ ਸਾਰੀਆਂ ਉਮੀਦਾਂ
ਤਿੱਤਲੀਆਂ ਵਾਂਗ ਉੱਡਦੀਆਂ
ਆਪਣੀਆ ਮਹਿਕਾਂ
ਨੂੰ ਤੇਰੇ ਹੱਥਾਂ ਦੀ
ਤਲੀਆਂ ਚ ਰੱਖ ਦੇਵਾਂ।
ਫਿਰ ਤੇਰੇ ਨਾਲ ਕਿਸੇ
ਪਵਿੱਤਰ ਜਗ੍ਹਾ
ਤੇ ਜਾਣਾ ਆਸ਼ੀਰਵਾਦ
ਲੈਣ ਲਈ।
ਮੇਰਾ ਤੇਰੇ ਪਿੱਛੇ-ਪਿੱਛੇ ਚੱਲਣਾ
ਤੇਰੀ ਪੈੜ੍ਹ 'ਚ ਪੈਰ
   ਧਰਨਾ
ਮੇਰੀ ਆਦਤ ਨਹੀਂ
ਸਗੋਂ
ਮੇਰਾ ਸਮਰਪਣ ਹੈ।
        ਰਣਜੀਤ ਕੌਰ ਸਵੀ

ਸਤਿੰਦਰ ਸਰਤਾਜ ਦਾ ਸੂਫ਼ੀਆਨਾ (ਕਵਿਤਾ) ✍️ ਪੂਜਾ ਰਤੀਆ

ਸਤਿੰਦਰ ਸਰਤਾਜ ਪੰਜਾਬ ਦਾ ਸ਼ੇਰ,
ਇਸ ਵਰਗਾ ਗਾਇਕ ਨਹੀਂ ਆਉਣਾ ਫੇਰ।
ਸੂਫੀ ਗਾਇਕੀ ਵਿੱਚ ਮੁਹਾਰਤ ਹਾਸਿਲ ਕੀਤੀ,
ਗਾਇਕੀ ਰਾਹੀਂ ਲੋਕਾਂ ਨੂੰ ਸਿੱਖਿਆ ਦਿੱਤੀ।
ਪੂਰਾ ਨਾਮ ਹੈ ਸਤਿੰਦਰ ਪਾਲ ਸਿੰਘ ਸੈਣੀ,
ਇਸ ਵਰਗਾ ਕੋਈ ਗਾਇਕ ਹੈਣੀ।
ਪੰਜਾਬ ਦੇ ਬਜਵਾੜਾ ਵਿੱਚ ਜੰਮਿਆ ਪਲਿਆ,
ਪੰਜਾਬ ਵਿੱਚ ਪੜ੍ਹਿਆ ਤੇ ਨਾਮ ਚਮਕਾਇਆ।
ਪਰਿਵਾਰਿਕ ਗੀਤ ਗਾਉਂਦਾ ਸੁਰ ਭਰਪੂਰ,
ਹੁੰਦਾ ਪੂਰੇ ਚਿਹਰੇ ਤੇ ਰੱਬੀ ਇਸ਼ਕ ਦਾ ਨੂਰ।
ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਪਹਿਲਾ ਦਿੰਦਾ,
ਤਾਹੀਓਂ ਤਾਂ ਹਰ ਇਕ ਦੇ ਮੂੰਹ ਤੇ ਸਰਤਾਜ ਸਰਤਾਜ ਹੁੰਦਾ।
ਜੀਵਨ ਦੇ ਹਰ ਪਹਿਲੂ ਤੇ ਲਿਖਦਾ ਲੇਖ,
ਗਾਇਕ,ਸੰਗੀਤਕਾਰ, ਲੇਖਕ, ਅਭਿਨੇਤਾ ਇੰਨੇ ਗੁਣਾਂ ਦਾ ਮੇਲ।
ਪੂਜਾ ਅੱਜ ਦੇ ਯੁੱਗ ਵਿੱਚ ਸਰਤਾਜ ਵਰਗਾ ਪੁੱਤ ਲੱਭਦੀਆਂ ਮਾਵਾਂ,
ਇਸ ਲਈ ਹਰ ਪਲ ਰੱਬ ਅੱਗੇ ਕਰਨ ਦੁਆਵਾ।
ਤੇਰਾ ਗਾਇਣ ਕੁਦਰਤ ਦੀਆਂ ਦਾਤਾਂ ਦਿਖਾ ਗਿਆ।
ਤੇਰੇ ਰੂਪ ਵਿੱਚੋਂ ਸਾਨੂੰ ਵਾਰਿਸ ਸ਼ਾਹ ਚੇਤੇ ਆ ਗਿਆ।
ਪੂਜਾ 9815591967
ਰਤੀਆ

ਬੇਈਮਾਨ ਤੇ ਢਿੱਡ ਦੇ ਖੋਟੇ ✍️  ਸ਼ਿਵਨਾਥ ਦਰਦੀ

ਸ਼ੋਹਰਤ ਦੇਖ ਸੜਦੇ ਏਥੇ ,

ਲਾਉਣਾ ਚਾਹੁੰਦੇ ਯਾਰੋ ਖੂੰਜੇ ,

ਬੇਈਮਾਨ ਤੇ ਢਿੱਡ ਦੇ ਖੋਟੇ ,

ਸੁੱਟਣਾ ਚਹੁੰਦੇ ਯਾਰੋ ਭੁਜੇ ।

ਬੇ ਅਕਲਾਂ ਨੂੰ ਮਾਰ ਪੈਂਦੀ ਹੈ ,

ਅਕਲ ਵਾਲੇ ਬਚ ਜਾਂਦੇ ਨੇ ,

ਲਾਈਲੱਗ , ਚੁਗਲਖੋਰਾਂ ਨੂੰ ,

ਸੱਚੀ ਪੂਰੇ ਪੂਰੇ ਜੱਚ ਜਾਂਦੇ ਨੇ ,

ਮਿਲਦੇ ਨਾ , ਓਹ ਫੇਰ ਦੁਬਾਰਾ

ਕੂੜੇ ਵਾਂਗ ਜਿਹੜੇ ਜਾਂਦੇ ਹੂੰਝੇ ।

ਬੇਈਮਾਨ ਤੇ ਢਿੱਡ ਦੇ ..........

ਮੂੰਹ ਤੇ ਮਿੱਠੀਆਂ ਗੱਲਾਂ ਕਰਦੇ ,

ਪਰ ਅੰਦਰੋਂ ਪੂਰੇ ਪੂਰੇ ਖੋਟੇ ,

ਸਕੇ , ਭਰਾਵਾਂ ਨੂੰ ਲੜਾ ਕੇ ,

ਘਰ ਕਰਦੇ ਨੇ ,  ਟੋਟੇ 

ਰੌਣਕ ਘਰ ਦੀ ਖੋਹ ਲੈਂਦੇ ,

ਨਾ ਖੁਸ਼ੀ ਕੋਈ ਓਥੇ ਗੂੰਜੇ ।

ਬੇਈਮਾਨ ਤੇ ਢਿੱਡ ਦੇ .......

ਜੁੱਤੀ ਥੱਲੇ ਰੱਖ ਕੇ ਯਾਰਾਂ ,

ਆਕੜ ਭੰਨਣਾ ਚਹੁੰਦੇ ,

ਏਹਦੀ ਕਰਤੀ ,ਓਹਦੀ ਕਰਤੀ 

ਕੀਤੇ , ਬਿਨਾਂ ਨਾ ਕਦੇ ਸੌਦੇ ,

ਅੱਖਾਂ ਭਰ ਭਰ ਰੋਂਦੇ , ਫਿਰਦੇ

ਦਿੱਤੇ ਅੱਥਰੂ ਕੋਈ ਨਾ ਪੂੰਝੇ ।

ਬੇਈਮਾਨ ਤੇ ਢਿੱਡ ਦੇ .........

ਚਤੁਰ ,ਚਲਾਕਾਂ ਦੀ ਦੁਨੀਆਂ ,

ਠਿੱਬੀ ਪਈ ਲਾਉਂਦੀ ,

ਲਾਸ਼ਾਂ ਉੱਤੇ ਪੈਰ ਧਰ ਕੇ ,

ਸਿਕੰਦਰ ਬਨਣਾ ਚਾਹੁੰਦੀ ,

ਆਪਣੇ ਹੱਥੀਂ ਦੇ ਕੇ ਆਪੇ ,

ਦਰਦੀ ਖੋਹ ਲੈਂਦੇ ਨੇ ,ਰੂੰਗੇ ।

ਬੇਈਮਾਨ ਤੇ ਢਿੱਡ ਦੇ ........।

             ਸ਼ਿਵਨਾਥ ਦਰਦੀ 

     ਸੰਪਰਕ :9855155392

ਹੇ ਨਾਨਕ! ✍️ ਸਲੇਮਪੁਰੀ ਦੀ ਚੂੰਢੀ

- ਹੇ ਨਾਨਕ !
ਤੇਰੇ 'ਤੇ
ਹੱਕ ਜਿਤਾਉਣ ਵਾਲਿਆਂ ਨੇ
ਧਰਤੀ ਮਾਂ ਦੀਆਂ
ਆਂਦਰਾਂ ਲੂ ਕੇ
ਰੱਖ ਦਿੱਤੀਆਂ ਨੇ!
ਗੁਰੂ ਦਾ ਰੁਤਬਾ
ਪਾਉਣ ਵਾਲੀ ਪੌਣ
ਜਿਹੜੀ
 ਠੰਡ ਵਰਤਾਉੰਦੀ ਸੀ,
ਤੇਰੇ ਆਪਣਿਆਂ ਨੇ
 ਤੀਲੀ ਲਾ, ਲਾ ਕੇ
ਅੱਗ ਦਾ ਗੋਲਾ
ਬਣਾ ਕੇ
 ਰੱਖ ਦਿੱਤੀ ਆ!
ਇਹ ਅੱਗ ਦਾ ਗੋਲਾ
 'ਕੱਲੇ ਖੇਤ ਨਹੀਂ,
ਖੇਤਾਂ ਦੇ ਜੀਵਾਂ ,
ਰੁੱਖ,
ਰੱਖਾਂ 'ਤੇ ਵਸਦੇ ਜਨੌਰਾਂ ,
ਝੁੱਗੀਆਂ,
ਝੁੱਗੀਆਂ 'ਚ ਵਸਦੇ ਮਾਸੂਮਾਂ
ਨੂੰ ਵੀ
ਰਾਖ ਬਣਾ ਰਿਹੈ!
ਪਿਉ ਸਮਾਨ ਦਰਜਾ
ਪਾਉਣ ਵਾਲਾ 'ਪਾਣੀ'
ਔਖੇ ਔਖੇ ਸਾਹ
ਲੈਣ ਲੱਗ ਪਿਆ,
  ਉਸ ਦੀਆਂ ਨਾੜਾਂ 'ਚੋਂ
ਚੂਸਿਆ ਖੂਨ
ਤਿੰਨ ਗ੍ਰਾਮ ਤੋਂ ਵੀ
ਘੱਟ ਰਹਿ ਗਿਆ!
ਹੇ ਨਾਨਕ!
ਪਤਾ ਨਹੀਂ
ਕਿਉਂ
ਦਿਲ ਨੂੰ ਝੋਰਾ ਜਿਹਾ
ਲੱਗਿਆ ਰਹਿੰਦਾ ਕਿ-
'ਸਰਬੱਤ ਦਾ ਭਲਾ'
ਸ਼ਬਦ ਦੇ ਕਿਤੇ
ਅਰਥ ਹੀ ਨਾ ਬਦਲ ਜਾਣ!
-ਸੁਖਦੇਵ ਸਲੇਮਪੁਰੀ
09780620233
16 ਮਈ, 2022