ਰੁੱਖ ਤਾਂ ਮਾਂਵਾਂ ਵਰਗੇ ਨੇ ,
ਕਿਸੇ ਠੰਢੀ ਭਖਦੀ ਰੁੱਤੇ ਆਉਦੇ ਜਾਂਦੇ ਸਾਹਾਂ ਵਰਗੇ ਨੇ,
ਬੁੱਕਲ਼ ਦਾ ਨਿੱਘ ਦਿੰਦੇ
ਗਰਮ ਰਾਹਵਾਂ ਨੂੰ ਸੁਖਾਵਾਂ ਬਣਾ ਦਿੰਦੇ
ਠੰਢੀਆਂ ਮਿੱਠੀਆਂ ਛਾਂਵਾਂ ਵਰਗੇ ਨੇ ,
ਸਾਨੂੰ ਠੰਢੀ ਛਾ ਦੇ ਆਪ ਧੁੱਪ ਵਿੱਚ ਨੇ ਖੜਦੇ
ਹਨੇਰੀ ਤੁਫ਼ਾਨ ਮੀਂਹ ਝੱਖੜ ਝੱਲਦੇ
ਰੁੱਖ ਤਾਂ ਗੀਤ ਹਨ
ਮਿੱਠਾ ਜਿਹਾ ਸੰਗੀਤ ਹਨ
ਇਹ ਕੁੜੀਆਂ ਤੇ ਚਿੜੀਆਂ ਦੇ ਗੀਤ
ਕਦੇ ਖ਼ੁਸ਼ੀ ਕਦੇ ਗ਼ਮੀ ਦੇ ਗੀਤ
ਹਰ ਰੁੱਖ ਤਾਂ ਬਾਬਲ ਵਰਗਾ ਏ
ਜੋ ਹਰ ਖ਼ੁਸ਼ੀ ਦਿੰਦਾ ਏ
ਦੁੱਖਾਂ ਨੂੰ ਸਹਿੰਦਾ ਏ
ਪਰ ਮੂੰਹੋਂ ਕੁੱਝ ਨਹੀਂ ਬੋਲ ਕੇ ਕਹਿੰਦਾ ਏ
ਗਗਨ ਦੇ ਦਿਲ ਨੂੰ ਜੋ ਸਕੂਣ ਦੇਣ
ਬਹਾਰਾਂ ਵਰਗੇ ਨੇ
ਰੁੱਖ ਤਾਂ ਮਾਂਵਾਂ ਵਰਗੇ ਨੇ
ਠੰਢੀਆਂ ਮਿੱਠੀਆਂ ਛਾਵਾਂ ਵਰਗੇ ਨੇ।
ਗਗਨਦੀਪ ਧਾਲੀਵਾਲ
ਝਲੂਰ ।
ਬਰਨਾਲਾ ।