ਸੁਪਨਾ
ਪਲਕਾਂ ਤੇ ਬਿਠਾਇਆ ਸੀ ਜੋ
ਦਿਲ ਦੇ ਵਿਚ ਵਸਾਇਆ ਸੀ ਜੋ
ਨਜਰਾਂ ਚੋ ਹੀ ਡਿਗ ਗਿਆ
ਸੁਪਨਾ ਬਣ ਕੇ ਆਇਆ ਸੀ ਜੋ
ਨਵੀਆਂ ਉਮੀਦਾਂ ਦੇਣ ਆਇਆ ਸੀ
ਤਕਲੀਫਾਂ ਸਾਡੀਆਂ ਲੈਣ ਆਇਆ ਸੀ
ਅੱਜ ਖੰਭ ਸਾਡੇ ਉਹਨੇ ਹੀ ਤੋੜੇ
ਜੋ ਉਡਾਰੀ ਦੇਣ ਆਇਆ ਸੀ
ਅੰਬਰੀ ਉੱਡਦੀ ਪਤੰਗ ਵਾਂਗ ਸੀ
ਉਹ ਜੀਣ ਦੀ ਉਮੰਗ ਵਾਂਗ ਸੀ
ਰੰਗ ਭਰਨ ਦੀ ਗੱਲ ਸੀ ਕਰਦਾ
ਆਪ ਜੋ ਕਾਲੇ ਰੰਗ ਵਾਂਗ ਸੀ
ਹਕੀਕਤ ਤੋਂ ਜਾਣੂ ਕਰਵਾ ਗਿਆ
ਢਿੱਲੋਂ ਨੂੰ ਵੀ ਜੀਣਾ ਸਿਖਾ ਗਿਆ
ਸਰਬਜੀਤ ਕੌਰ ਢਿੱਲੋਂ