ਕਾਉਕੇ ਕਲਾਂ, 8 ਮਾਰਚ (ਜਸਵੰਤ ਸਿੰਘ ਸਹੋਤਾ)-ਇਥੋ ਨਜਦੀਕੀ ਪੈਂਦੇ ਪਿੰਡ ਦੌਧਰ ਦੀ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਯੂ.ਐਸ.ਏ, ਰਾਣਾ ਵੈਲਫੇਅਰ ਐਂਡ ਸਪੋਰਟਸ ਕਲੱਬ ਦੌਧਰ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਸਿੱਧੂ ਰਾਣਾ, ਪ੍ਰਧਾਨ ਚਮਕੌਰ ਸਿੰਘ ਮਨੀਲਾ ਤੇ ਵਿੱਤ ਸਕੱਤਰ ਜੋਰਾ ਸਿੰਘ ਸਿੱਧੂ ਨੇ ਆਮ ਜਨਤਾਂ ਨੂੰ ਕੋਰੋਨਾ ਵਾਰਿਸ ਦੇ ਮੱਦੇਨਜਰ ਆਉਣ ਵਾਲੇ ਤਿਉਹਾਰ ਹੋਲੀ ਨੂੰ ਚਾਈਨਜ ਪ੍ਰੋਡਕਟ ਤੋ ਮੁਕਤ ਤੇ ਪ੍ਰਦੂਸਣ ਰਾਹਿਤ ਮਨਾਉਣ ਦਾ ਸੱਦਾ ਦਿੰਦਿਆ ਕਿਹਾ ਕਿ ਹੋਲੀ ਦੇ ਤਿਉਹਾਰ ਮੌਕੇ ਕੈਮੀਕਲ ਭਰਪੂਰ ਰੰਗ ਮਨੱੁਖੀ ਜਨਜੀਵਨ ਲਈ ਖਤਰਾਂ ਸਬਿਤ ਹੋ ਰਹੇ ਹਨ ਜਿਸ ਸਬੰਧੀ ਜਨਤਾਂ ਨੂੰ ਆਗਾਮੀ ਸੁਚੇਤ ਹੋਣ ਦੀ ਲੋੜ ਹੈ। ਉਨਾ ਕਿਹਾ ਕਿ ਬੇੱਸਕ ਹੋਲੀ ਦਾ ਤਿਉਹਾਰ ਆਪਸੀ ਭਾਈਚਾਰਿਕ ਸਾਂਝ ਤੇ ਰੰਗਾਂ ਦੇ ਤਿਉਹਾਰ ਵਜੋ ਸਮੱੁਚੇ ਭਾਰਤ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਕਈ ਥਾਂਵੀ ਹੁਲੜਬਾਜੀ ਤੇ ਚਿੱਕੜ ਚਿਕਾੜ ,ਛੇੜਖਾਨੀ ਦੀਆਂ ਵੱਧ ਰਹੀਆਂ ਵਾਰਦਾਤਾਂ ਕਾਰਨ ਹੋਲੀ ਦੇ ਤਿਉਹਾਰ ਦੀ ਅਜੋਕੀ ਸਥਿੱੱਤੀ ਨੂੰ ਆਉਣ ਵਾਲੇ ਸਮੇ ਲਈ ਅੱਖਾਂ ਤੇ ਚਮੜੀ ਦੇ ਰੋਗਾ ਲਈ ਸੱਦਾ ਬਣਾ ਦਿੱਤਾ ਹੈ।ਉਨਾ ਚਾਈਨਜ ਪ੍ਰੋਡਕਟ ਦਾ ਹਵਾਲਾ ਦਿੰਦਿਆ ਕਿਹਾ ਕਿ ਵਿਦੇਸੀ ਆਈਟਮਾਂ ਦੀ ਚਮਕ ਦਮਕ ਨੇ ਲੋਕਾਂ ਦੇ ਪਿਆਰ ਤੇ ਭਾਈਚਾਰਕ ਸਾਂਝ ਵਿੱਚ ਕੁੜੱਤਣ ਲਿਆਂ ਦਿੱਤੀ ਹੈ ਤੇ ਸਾਡੀ ਆਪਸੀ ਭਾਈਚਾਰਕ ਸਾਂਝ ਟੱੁਟ ਰਹੀ ਹੈ।ਉਨਾ ਕਿਹਾ ਕਿ ਲੋਕ ਚਾਈਨੀਜ ਉਤਪਾਦ ਦਾ ਬਾਈਕਾਟ ਕਰਕੇ ਭਾਰਤੀ ਸੱਭਿਅਤਾ ਤੇ ਪੁਰਾਤਨ ਢੰਗ ਨਾਲ ਹੋਲੀ ਦਾ ਤਿਉਹਾਰ ਮਨਾਉਣ ਤੇ ਈਕੋਫਰੈਂਡਲੀ ਤੇ ਹਰਬਲ ਰੰਗਾਂ ਨੂੰ ਹੀ ਮਹੱਤਵ ਦੇਣ।ਉਨਾ ਸਮੂਹ ਹੋਰਨਾ ਜੱਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਨਤਾਂ ਨੂੰ ਹੋਲੀ ਦੇ ਤਿਉਹਾਰ ਨੂੰ ਪ੍ਰਦੂਸਣ ਰਾਹਿਤ ਮਨਾਉਣ ਲਈ ਜਾਗੁਰਿਕ ਕਰਨ ਤੇ ਪ੍ਰਸਾਸਨ ਵੀ ਵਿਕਣ ਵਾਲੇ ਰੰਗਾਂ ਦੀ ਚੈਕਿੰਗ ਕਰਨ ਤੇ ਕੈਮੀਕਲ ਰੰਗਾਂ ਦੀ ਸੇਲ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਨਿਰਪੱਖ ਕਾਰਵਾਈ ਨੂੰ ਅੰਜਾਮ ਦੇਣ।