You are here

#janshaktinewspunjab #janshaktinews #punjabi #punjabinewspaper

ਵਰਲਡ ਪਾਪੂਲੇਸ਼ਨ ਡੇ ਤੇ ਵਿਸ਼ੇਸ਼

On World Population Day, special discussion on the increasing population in India and the entire world, a worrying topic!!!

ਵਰਲਡ ਪਾਪੂਲੇਸ਼ਨ ਡੇ ਤੇ , ਭਾਰਤ ਅਤੇ ਸਮੁੱਚੀ ਦੁਨੀਆਂ ਵਿੱਚ ਵੱਧ ਰਹੀ ਪਾਪੂਲੇਸ਼ਨ ਇੱਕ ਚਿੰਤਾਜਨਕ ਵਿਸ਼ਾ !!!  ਵਾਰੇ ਵਿਸ਼ੇਸ਼ ਗੱਲਬਾਤ 

Tournament organized by Shaheed Sports Council Bedford

From children to elders, the games were participated in

Volleyball, football and tug-of-war competitions were very exciting

Guru Nanak Gurdwara Sahib, Guru Gobind Singh Ji Gurdwara Sahib and Guru Ravidas Gurdwara Sahib provided great support

Bedford/ UK (Amanjit Singh Khaira) Last week, like every year, a tournament was organized in Bedford this year also in memory of the martyrs. A large number of teams from all over England participated in various games. The teams in each game that came in first, second and third place were awarded medals and cups. According to the information received from the organizers of Shaheed Sports Council Bedford, which came into existence 53 years ago, this tournament is dedicated to the memory of the martyrs and to provide mutual brotherhood, coordination, love and knowledge among the players of different communities. In which teams belonging to different communities participate. At this time, football, volleyball and other games were organized by the organizers under very good arrangements from the category of young children to the elderly. In the final of the tug-of-war competitions, there was a very exciting competition between the two teams. In the end, the organizers thanked all the players who participated in the tournament and the people who came to cheer them on.

 

 

 

ਸਮੇਂ ਨਾਲ਼ ਬਦਲੀ ਦੋਸਤੀ (ਮਿੰਨ੍ਹੀ ਕਹਾਣੀ ) ਲੇਖ਼ਕ ਮੂਲ ਚੰਦ ਸ਼ਰਮਾ ਪ੍ਰਧਾਨ ,ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ

ਉਸ ਨੂੰ ਗੀਤ ਸੰਗੀਤ ਸੁਣਨ ਦਾ ਸ਼ੌਕ ਸੀ । ਮਾਂ ਪਿਓ ਬਾਰੇ ਲਿਖੇ / ਗਾਏ ਗੀਤਾਂ ਨੂੰ ਉਹ ਜ਼ਿਆਦਾ ਪਸੰਦ ਕਰਦਾ ਸੀ । ਟ੍ਰੈਕਟਰ ਦੀ ਟੇਪ ਉੱਤੇ ਉਹ ਸਭ ਤੋਂ ਵੱਧ ਜਿਹੜਾ ਗੀਤ ਵਜਾਉਂਦਾ ਸੀ , ਉਹ ਵੀ ਬਾਪੂ ਨਾਲ਼ ਯਾਰੀ ਬਾਰੇ ਸੀ , ਜਿਸ ਦੇ ਬੋਲ ਸਨ -----

 " ਮੈਂ ਇੱਕੀਆਂ ਸਾਲਾਂ 'ਚ ਯਾਰ ਬਹੁਤ ਬਣਾਏ ,

   ਕੋਈ ਯਾਰੀ ਨਈਓਂ ਬਾਪੂ ਜੀ ਦੀ ਯਾਰੀ ਵਰਗੀ ।

ਬਾਈਵਾਂ ਸਾਲ ਚੜ੍ਹਦਿਆਂ ਹੀ ਉਸ ਦਾ ਵਿਆਹ ਹੋ ਗਿਆ ਤਾਂ ਪੰਜਾਬੀ ਦੀ ਉਹ ਲੋਕ ਬੋਲੀ ਪੂਰੀ ਤਰ੍ਹਾਂ ਸੱਚ ਸਾਬਤ ਹੋ ਗਈ ।

 " ਨਵਿਆਂ ਦੇ ਸੰਗ ਰਲ਼ ਕੇ ,

   ਭੁੱਲ ਜਾਂਦੇ ਨੇ ਯਾਰ ਪੁਰਾਣੇ । "

ਅੱਜ ਕੱਲ੍ਹ ਉਸ ਦਾ ਓਹੀ ਬਾਪੂ ਬਿਰਧ ਆਸ਼ਰਮ ਵਿੱਚ ਰਹਿਣ ਲਈ ਮਜ਼ਬੂਰ ਹੈ ।

                        ਮੂਲ ਚੰਦ ਸ਼ਰਮਾ ਪ੍ਰਧਾਨ ,

ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।

ਜਦੋਂ ਝਟਕਾ ਲਗਦਾ ਹੈ ! (ਬੁੱਧ ਚਿੰਤਨ) ਲੇਖ਼ਕ ਬੁੱਧ ਸਿੰਘ ਨੀਲੋਂ 

ਤੁਰਦੀ ਜ਼ਿੰਦਗੀ ਨੂੰ ਜਦੋਂ ਕਦੇ ਝਟਕਾ ਲਗਦਾ ਹੈ ਤਾਂ ਜ਼ਿੰਦਗੀ ਅਰਸ਼  ਤੋਂ ਫਰਸ਼ ਉੱਤੇ ਸਿਰ ਭਾਰ ਡਿੱਗਦੀ ਹੈ, ਫਿਰ ਸਾਰੀ ਜ਼ਿੰਦਗੀ ਬੰਦੇ ਦੇ ਧਰਤੀ ਉੱਤੇ ਪੈਰ ਨਹੀਂ ਲਗਦੇ। ਫਿਰ ਜ਼ਿੰਦਗੀ ਹਰ ਤਰ੍ਹਾਂ ਦੇ ਯਤਨ ਕਰਦੀ ਹੈ, ਪਰ ਜ਼ਿੰਦਗੀ ਕਦੇ ਵੀ ਪੱਬਾਂ ਭਾਰ ਨਹੀਂ ਹੁੰਦੀ।

ਹੁਣ ਜਦੋਂ ਤੇਲ ਦੀਆਂ ਕੀਮਤਾਂ  ਵਧੀਆਂ  ਤਾਂ ਉਸਨੇ ਤੁਰੀ ਜਾਂਦੀ ਜ਼ਿੰਦਗੀ ਨੂੰ ਝਟਕਾ ਦਿੱਤਾ ਤਾਂ ਕੋਈ ਫ਼ਰਕ ਨਹੀਂ ਪਿਆ। ਨਾ ਤਾਂ ਜ਼ਿੰਦਗੀ ਹੀ ਰੁਕੀ ਹੈ ਤੇ ਨਾ ਕਿਸੇ ਕਿਸਮ ਦਾ ਕੋਈ ਹੋਰ ਨੁਕਸਾਨ ਹੋਇਆ। ਕਿਉਂ ਕਿ ਅਸੀਂ  ਰੀਘਣ ਦੇ ਆਦੀ ਹੋ ਗਏ ਹਾਂ ।

ਪਹਿਲਾਂ ਪਹਿਲਾਂ ਤਾਂ ਜਦੋਂ ਸਵੇਰੇ ਉਠ ਕੇ ਅਖ਼ਬਾਰ ਪੜ੍ਹਦੇ ਸੀ ਕਿ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ, ਤਾਂ ਲੋਕਾਂ ਨੂੰ ਡਰ ਲੱਗਣ ਲੱਗਦਾ ਸੀ ਕਿ ਸ਼ਾਇਦ ਅਗਲੇ ਸਮੇਂ ਜ਼ਿੰਦਗੀ ਦਾ ਸਫ਼ਰ ਹੀ ਮੁੱਕ ਜਾਵੇ। ਪਰ ਇਸ ਵਾਰ ਤਾਂ ਇਹ ਝਟਕਾ ਸੁਨਾਮੀ ਲਹਿਰ ਤੋਂ ਵੀ ਵਧੇਰੇ ਖ਼ਤਰਨਾਕ ਤੇ ਨੁਸਾਨਦੇਹ ਸੀ, ਪਰ ਫ਼ਰਕ ਕੋਈ ਨਹੀਂ ਪਿਆ।

ਉਂਝ ਭਾਵੇਂ ਇਹ ਕੋਈ ਪਹਿਲੀ ਵਾਰ ਝਟਕਾ ਨਹੀਂ ਲਾਇਆ, ਸਗੋਂ ਸਾਡੀ ਜ਼ਿੰਦਗੀ ਨੂੰ ਹਲੂਣਾ ਦੇਣ ਲਈ ਕਈ ਤਰ੍ਹਾਂ  ਦੇ ਝਟਕੇ ਦੇ ਕੇ ਪਰਖਿਆ ਤੇ ਪੜਚੋਲਿਆ ਜਾਂਦਾ ਹੈ ਕਿ ਲੋਕ ਕਦੋਂ ਤੱਕ ਜਿਉਂਦੇ ਰਹਿ ਸਕਦੇ ਹਨ। ਜਿਉਂਦੇ ਰੱਖਣ ਲਈ ਤਾਂ ਇਹ ਝਟਕੇ ਦਿੱਤੇ ਜਾਂਦੇ ਹਨ। ਹੁਣ ਤਾਂ ਜਿਵੇਂ ਲੋਕ ਆਦੀ ਹੋ ਗਏ ਹੋਣ, ਝਟਕਾ ਵੱਡਾ ਹੋਵੇ ਜਾਂ ਭਾਵੇਂ ਛੋਟਾ। ਕੋਈ ਫ਼ਰਕ ਨਹੀਂ ਪੈਂਦਾ।

ਝਟਕਿਆਂ ਦੀ ਫਿਰ ਕੋਈ ਕਿਸਮਾਂ ਤੇ ਢੰਗ ਤਰੀਕੇ ਹਨ, ਇਹ ਸਭ ਇਲਾਕਾ , ਰਾਜ, ਮੌਸਮ ਤੇ ਤਾਕਤ ਵੇਖ ਲਗਾਇਆ ਜਾਂਦਾ ਹੈ। ਝਟਕਾ ਲਗਾਉਣ ਵਾਲਿਆਂ ਨੂੰ ਡਾਕਟਰ ਵਾਂਗ ਹਰ ਬੀਮਾਰੀ ਤੇ ਦਵਾਈ ਦਾ ਪਤਾ ਹੁੰਦਾ ਹੈ। ਇਸੇ ਕਰਕੇ ਆਮ ਬੰਦੇ ਨੂੰ ਸਦਾ ਹੀ ਬਲੀ ਦਾ ਬੱਕਰਾ ਸਮਝਿਆ ਜਾਂਦਾ ਹੈ। ਉਸ ਦੀ ਹਾਲਤ ਤਾਂ ਉਸ ਖਰਬੂਜੇ ਵਰਗੀ ਹੁੰਦੀ ਹੈ, ਜਿਹੜਾ ਛੁਰੀ ਤੇ ਡਿੱਗੇ , ਜਾਂ ਛੁਰੀ ਉਸ ਉੱਤੇ।

ਆਮ ਲੋਕਾਂ ਨੇ ਤਾਂ ਜਿਉਣ ਲਈ ਜਿਉਣਾ ਹੁੰਦਾ ਹੈ, ਹੁਣ ਦੂਸਰਿਆਂ ਲਈ ਜਿਉਣ ਤੇ ਮਰਨ ਵਾਲਿਆਂ ਦਾ ਕਾਲ ਪੈ ਗਿਆ ਹੈ। ਹੁਣ ਤਾਂ ਹਰ ਕੋਈ ਇੱਕੋ ਗੱਲ ਆਖਦਾ ਹੈ, ''ਆਪਾਂ ਕੀ ਲੈਣਾ ਹੈ?'', ਨਾਲੇ ਇੱਥੇ ਕਿਸੇ ਦੀ ਆਈ ਕੋਣ ਮਰਦਾ ਹੈ? ਮਰਕੇ ਕਿਹੜਾ ਬੰਦਾ ਜਿਉਂਦਾ ਰਹਿੰਦਾ ਹੈ। ਸਭ ਭੁਲ ਜਾਂਦੇ ਹਨ। ਅਸੀਂ ਤਾਂ ਉਹ ਝਟਕੇ ਵੀ ਭੁੱਲ ਜਾਂਦੇ ਹਨ, ਅਸੀਂ ਤਾਂ ਉਹ ਝਟਕੇ ਵੀ ਭੁੱਲ ਗਏ, ਜਿਨ੍ਹਾਂ  ਨੇ ਸਾਡੇ ਪੁਰਖਿਆਂ ਨੂੰ ਹੱਸਦੇ ਵਸਦਿਆਂ ਨੂੰ ਘਰੋਂ ਬੇ ਘਰ ਕਰ ਦਿੱਤਾ ਸੀ। 

ਅਸੀਂ ਤਾਂ ਅੱਜ ਦੀ ਗੱਲ ਕੱਲ੍ਹ  ਭੁੱਲ ਜਾਂਦੇ ਹਾਂ ਤੇ ਪਿਛਲੀਆਂ ਗੱਲਾਂ ਨੂੰ ਕੋਣ ਯਾਦ ਕਰੇ। ਨਾਲੇ ਇੱਥੇ ਬੰਦਾ, ਯਾਦ ਕੀ ਕੀ ਰੱਖੇ? ਜਿਨ੍ਹਾਂ  ਨੇ ਯਾਦ ਰੱਖਣਾ ਹੈ, ਉਹ ਉਹ ਖੁੱਦ ਹੀ ਜਦੋਂ ਕੁਰਾਹੇ ਤੁਰ ਪੈਣ ਤਾਂ ਇਹੋ ਹੀ ਆਖਿਆ ਜਾ ਸਕਦਾ ਕਿ ਝੋਟਿਆਂ ਦੇ ਘਰੋਂ ਲੱਸੀ ਕੀ ਆਸ ਕਰਨੀ ਭਰਮ ਪਾਲਣਾ ਹੈ।

ਜਦੋਂ ਵੀ ਕਦੇ ਸਰਕਾਰੀ ਜਾਂ ਗੈਰ ਸਰਕਾਰੀ ਝਟਕਾ ਲੱਗਦਾ ਹੈ ਤਾਂ ਉਸ ਨਾਲ ਖਾਸ ਨੂੰ ਤਾਂ ਕੋਈ ਫ਼ਰਕ ਨਹੀਂ ਪੈਂਦਾ । ਪਰ ਆਮ ਬੰਦਾ ਤਾਂ ਕਣਕ ਦੇ ਵਾਂਗ ਦੋ ਪੁੜਾਂ ਹੇਠ ਪੀਸਿਆ ਜਾਂਦਾ ਹੈ। ਜਦੋਂ ਬੰਦਾ ਪੀਸਿਆਂ ਜਾਂਦਾ ਹੈ ਤਾਂ ਇਸ ਨਾਲ ਕਿਸੇ ਨੂੰ ਕੀ ਫ਼ਰਕ ਪੈਂਦਾ ਹੈ।

ਹੁਣ ਜਦੋਂ ਪਿਛਲੇ ਕਈ ਵਰਿਆਂ ਤੋਂ ਝਟਕੇ ਤੇ ਝਟਕੇ ਲੱਗ ਰਹੇ ਹਨ ਤਾਂ ਵੀ ਅਜੇ ਲੋਕਾਂ ਵਿੱਚ ਜ਼ਿੰਦਗੀ ਜਿਉਣ ਦੀ ਤਮੰਨਾ ਬਾਕੀ ਹੈ। ਤਮੰਨਾ ਪੂਰੀ ਕਰਨ ਲਈ ਹੁਣ ਤਮੰਨਾ ਬੰਦ ਬੋਤਲਾਂ 'ਚ ਮਿਲਣ ਲੱਗ ਪਈ ਹੈ। ਸਰਕਾਰ ਦਾ ਕੰਮ ਹੈ ਲੋਕਾਂ ਦੀ 'ਸੇਵਾ' ਕਰਨਾ। ਹੁਣ ਜੇ ਲੋਕ ਆਪ ਵੀ ਸੇਵਾ ਕਰਵਾਉਣ ਦੇ ਲਾਇਕ ਹੀ ਨਾ ਰਹਿਣ ਤਾਂ ਝਟਕੇ ਤਾਂ ਦੇਣੇ ਹੀ ਪੈਂਦੇ ਹਨ। 

ਝਟਕੇ ਦਾ ਮੀਟ ਤੇ ਪਟੜੀ ਦੀ ਛਾਲ ਕਿਸੇ ਨੂੰ ਹੀ ਨਸੀਬ ਹੁੰਦੀ ਹੈ। ਸਰਕਾਰ ਨੇ ਤਾਂ ਹਰ ਥਾਂ ਉੱਤੇ ਝਟਕਾ ਲਗਾਉਣ ਵਾਲੇ ਵਿਭਾਗ ਖੋਲ ਰੱਖੇ ਹਨ, ਲੋਕਾਂ ਨੂੰ ਕਿਧਰੇ ਦੂਰ ਨਹੀਂ ਜਾਣਾ ਪੈਂਦਾ । ਇਨ੍ਹਾਂ  ਵਿਭਾਗਾਂ ਵਿੱਚ ਤੁਸੀ ਇੱਕ ਵਾਰੀ ਪਹੁੰਚ ਜਾਓ, ਉਹ ਝਟਕਾ ਲਾ ਕੇ ਤੜਕਾ ਲਾਉਣ ਵਿੱਚ ਦੇਰ ਨਹੀਂ ਲਗਾਉਂਦੇ।

ਕਦੇ ਬਿਜਲੀ ਦਾ ਝਟਕਾ, ਪੁਲਿਸ ਦਾ ਝਟਕਾ, ਹਸਪਤਾਲ ਦਾ ਝਟਕਾ, ਸਕੂਲ-ਕਾਲਜ, ਦਫਤਰ ਦਾ ਝਟਕਾ। ਜੇ ਤੁਸੀ ਇਸ ਤੋਂ ਵੀ ਬਚ ਗਏ ਤਾਂ ਫਿਰ ਧਰਮ, ਜਾਤ, ਗੋਤ, ਇਲਾਕਾਈ ਝਟਕਾ ਤਾਂ ਤੁਹਾਨੂੰ ਹਰ ਹਾਲਤ ਸਹਿਣਾ ਹੀ ਪਵੇਗਾ।

ਸਹਿਣਾ ਹੁਣ ਸਾਡੀ ਆਦਤ ਬਣ ਗਿਆ ਹੈ। ਅਸੀਂ ਇੱਕ ਲੱਤ ਉੱਤੇ ਖੜੇ ਵੀ ਬੋਲਦੇ ਨਹੀਂ, ਸਗੋਂ ਚੁੱਪ ਰਹਿੰਦੇ ਹਾਂ। ਚੁੱਪ ਰਹਿਣਾ ਹੀ ਸਾਡਾ ਝਟਕਾ ਲਗਾਉਣ ਵਾਲਿਆਂ ਨੂੰ ਰਾਸ ਆਇਆ ਹੋਇਆ। ਇਸੇ ਕਰਕੇ ਜਦੋਂ ਕਦੇ ਅਸੀਂ ਰਾਮ ਲੀਲਾ ਦੇਖਦੇ ਸੀ ਤਾਂ ਚਲਦੀ ਕਹਾਣੀ ਵਿੱਚ ਮਸਖਰਾ ਆਉਂਦਾ ਸੀ ਤਾਂ ਉਹ ਲੋਕਾਂ ਦਾ ਅਕੇਵਾਂ ਤੇ ਥਕੇਵਾਂ ਲਾਉਣ ਲਈ ਹਾਸੇ ਦਾ ਝਟਕਾ ਦਿੰਦਾ ਸੀ, ਅਸੀਂ ਕੁੱਝ ਪਲ ਲਈ ਲੋਟ ਪੋਟ ਹੋ ਜਾਂਦੇ ਸੀ। ਸਾਥੀ ਅੱਗੇ ਤੁਰਦੀ ਸੀ।

ਹੁਣ ਅੱਗੇ ਤਾਂ ਦੇਸ਼ ਤੁਰ ਰਿਹਾ ਹੈ ਤੇ ਲੋਕ ਹੀ ਪਿੱਛੇ ਰਹਿ ਗਏ ਹਨ। ਚਾਰੇ ਪਾਸੇ ਦੇਸ਼ ਦੀ ਬੱਲੇ ਬੱਲੇ ਹੋ ਰਹੀ ਹੈ। ਮੰਤਰੀਆਂ ਲੀਡਰਾਂ ਦਾ ਕੀ ਕਹਿਣਾ ਹੁਣ ਤਾਂ ਸਾਧ ਹੀ ਮਾਣ ਨਹੀਂ। ਉਹ ਲੋਕਾਂ ਨੂੰ ਕ੍ਰਿਪਾ ਦੇ ਰਾਂਹੀ ਨਿੱਤ ਝਟਕੇ ਲਗਾ ਰਹੇ ਹਨ। ਲੋਕ ਉਨ੍ਹਾਂ  ਦੇ ਇਹ ਝਟਕੇ ਝੱਲ ਵੀ ਰਹੇ ਹਨ। 

ਝੱਲਣਾ ਤੇ ਜਿਉਂਦੇ ਰਹਿਣਾ ਹੀ ਤਾਂ ਲੋਕਾਂ ਨੂੰ ਸਿੱਖਿਆ ਹੈ। ਸਾਡੀ ਸਿੱਖਿਆ ਨੀਤੀ ਵੀ ਇਹੋ ਹੀ ਹੈ ਕਿ ਤੁਸੀ ਸਿੱਖਿਅਕ ਜਰੂਰਤ ਹੋਵੋ, ਪਰ ਤੁਹਾਨੂੰ ਜਿਉਣ ਤੋਂ ਬਿਨ੍ਹਾਂ  ਕਿਵੇਂ ਜਿਉਣਾ ਹੈ, ਇਸ ਬਾਰੇ ਕੋਈ ਗਿਆਨ ਨਾ ਹੋਵੇ।

ਇਸੇ ਕਰਕੇ ਤਾਂ ਸਾਡੀ ਸਰਕਾਰ ਨੇ ਅੱਠਵੀਂ ਤੱਕ ਕਿਸੇ ਨੂੰ ਫੇਲ ਨਾ ਕਰਕੇ ਝਟਕੇ ਲਗਾਉਣੇ ਬੰਦ ਕਰ ਦਿੱਤੇ ਹਨ, ਅੱਗੇ ਪਹਿਲੀ ਤੋਂ ਹੀ ਝਟਕੇ ਲੱਗਣ ਲੱਗ ਪੈਦੇ ਸੀ। ਜਿਸ ਵਿੱਚ ਤਾਂ ਜਾਨ ਹੁੰਦੀ ਸੀ ਉਹ ਤਾਂ ਅੱਗੇ ਤੁਰਦਾ ਸੀ-ਨਹੀਂ ਤਾਂ-

ਹੁਣ ਕਿਵੇਂ ਜਿਉਣਾ ਹੈ, ਤੇ ਆਪਣੇ ਹੱਕਾਂ ਦੀ ਰਾਖੀ ਕਿਵੇਂ ਕਰਨੀ ਹੈ, ਜੇ ਕੋਈ ਕਿਸੇ ਨੂੰ ਸਿਖਾਉਣ ਵੀ ਲਗਦਾ ਹੈ, ਅਗਲਾ ਉਠ ਕੇ ਤੁਰ ਪੈਂਦਾ ਹੈ। ਨਾ ਲੋਕਾਂ ਕੋਲ ਚੰਗੀਆਂ ਗੱਲਾਂ ਸੁਨਣ ਤੇ ਸਿੱਖਣ ਦੀ ਆਦਤ ਹੀ ਕਿੱਥੇ ਰਹਿ ਗਈ ਹੈ।

ਹੁਣ ਤਾਂ ਜਦੋਂ ਟੀ ਵੀ ਤੇ ਕੋਈ ਕ੍ਰਿਕਟ ਮੈਚ ਚਲਦਾ ਹੈ ਤਾਂ ਜਦੋਂ ਕੋਈ ਵਿਕਟ ਡਿੱਗਦੀ ਹੈ ਤਾਂ ਟੀਮ ਨੂੰ ਕਰਾਰਾ ਝਟਕਾ ਲਗਦਾ ਹੈ, ਉਸ ਦੇਸ਼ ਦਾ ਹਰ ਵਾਸੀ ਉਦਾਸ ਹੋ ਜਾਂਦਾ ਹੈ। ਕਈ ਤਾਂ ਇਸ ਉਦਾਸੀ ਵਿੱਚ ਲੱਖਾਂ ਕਰੋੜਾਂ ਝਟਕਾ ਮਾਰ ਲੈਂਦੇ ਹਨ ਜਾਂ ਸਹਿ ਲੈਂਦੇ ਹਨ।

ਝਟਕਾ ਸਾਡੇ ਜੀਵਨ ਦਾ ਅੰਗ ਬਣ ਗਿਆ ਹੈ, ਇਸੇ ਕਰਕੇ ਅਸੀਂ ਹੁਣ ਰੋਂਦੇ ਕਰਲਾਉਂਦੇ ਨਹੀਂ। ਸਗੋਂ ਤਾੜੀ ਮਾਰਕੇ ਹੱਸਦੇ ਹਾਂ। ਚੂਨਾ ਲਾਉਣਾ, ਲਗਾਉਣਾ ਹੁਣ ਸਾਡੇ ਹਿੱਸੇ ਹੀ ਰਹਿ ਗਿਆ। ਇਸੇ ਕਰਕੇ ਹੀ ਅਸੀਂ ਵਾਰ ਵਾਰ ਲਗਦੇ ਝਟਕੇ ਸਹਿ ਰਹੇ ਹਾਂ।

ਹੁਣ ਤਾਂ ਦੁੱਧ, ਖਾਣ-ਪੀਣ ਦੀ ਵਸਤੂਆਂ, ਬਿਜਲੀ, ਪਾਣੀ ਤੇ ਤੇਲ ਦਾ ਜਦੋਂ ਝਟਕਾ ਲਗਦਾ ਹੈ, ਤਾਂ ਕਿਧਰੇ ਵੀ ਕੋਈ ਸੁਨਾਮੀ ਨਹੀਂ ਉਠਦੀ, ਕੋਈ ਪੁਤਲੇ ਨਹੀਂ ਫੂਕਦਾ, ਧਰਨੇ ਮੁਜਾਹਰੇ ਨਹੀਂ ਕਰਦਾ। ਸਗੋਂ ਚੁੱਪ ਚਾਪ ਆਪੋ ਆਪਣੇ ਕੰਮਾਂਕਾਰਾਂ ਵਿੱਚ ਮਸਤ ਰਹਿੰਦੇ ਹਨ। ਮਸਤ ਰਹਿਣ ਦਾ ਹੀ ਝਟਕੇ ਲਗਾਉਣ ਵਾਲਿਆਂ ਨੂੰ ਲਾਭ ਹੈ।

ਉਹ ਇਸੇ ਲਾਭ ਦੇ ਨਾਲੋਂ ਦਿਨ-ਦਿਨ ਗਰੀਬ ਹੋਈ ਜਾ ਰਹੇ, ਉਨ੍ਹਾਂ  ਤੋਂ ਕੋਠੀਆਂ , ਟੈਲੀਫੋਨ ਤੇ ਬਿਜਲੀ ਪਾਣੀ ਦਾ ਬਿੱਲ ਨਹੀਂ ਦਿੱਤਾ ਜਾਂਦਾ। ਇਸੇ ਹੀ ਕਰਕੇ ਉਹ ਚਰਚਾ ਵਿੱਚ ਰਹਿੰਦੇ ਹਨ। ਲੋਕ ਉਨ੍ਹਾਂ ਕਰਕੇ ਅਮੀਰ ਹੋਈ ਜਾਂਦੇ ਹਨ। ਉਹ ਹਰ ਤਰ੍ਹਾਂ  ਦਾ ਬੋਝ ਝੱਲੀ ਜਾਂਦੇ ਹਨ। ਉਨ੍ਹਾਂ  ਨੂੰ ਇਸ ਬੋਝ ਦਾ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ  ਦਾ ਕੁੱਝ ਵਿਗੜਦਾ ਨਹੀਂ ਨਾਂ ਹੀ ਕੋਈ ਕਿਸਾਨ ਤੇ ਨਾ ਹੀ ਮਜ਼ਦੂਰ ਖੁਦਕਸ਼ੀ ਕਰਦਾ ਹੈ। ਲੋਕ ਆਪਣੀ ਆਈ ਮਰ ਰਹੇ ਹਨ। 

ਗਰੀਬੀ, ਬੇਰੁਜ਼ਗਾਰੀ, ਬੀਮਾਰੀ, ਇਲਾਜ ਨਾ ਹੋਣ ਦੇ ਤਾਂ ਬਹਾਨੇ ਹਨ। ਜਦੋਂ ਵੀ ਕਿਸੇ ਦਾ ਅੰਨ-ਜਲ ਤੇ ਸੁਆਸ ਮੁੱਕ ਗਏ, ਅਗਲੇ ਨੇ ਮਰ ਜਾਣਾ ਹੈ। ਝਟਕੇ ਲਗਾਉਣ ਵਾਲਿਆਂ ਨੂੰ ਇਸ ਨਾਲ ਕੀ ਦੁੱਖ ਹੈ। ਉਹ ਤਾਂ ਆਪ ਦੁੱਖੀ ਹਨ, ਉਨ੍ਹਾਂ ਫਰਾਡ, ਬੈਂਕ ਬੈਲੇਂਸ ਤੇ ਹੋਰ ਪਤਾ ਨਹੀਂ ਕੀ ਕੀ ਜੱਗ ਨਸ਼ਰ ਹੋ ਰਹੇ ਹਨ। ਇਸੇ ਕਰਕੇ ਉਹ ਵਿਚਾਰੇ ਮਹਿੰਗਾਈ 'ਤੇ ਕਾਬੂ ਪਾਉਣ ਲਈ ਮੀਟਿੰਗ ਤੇ ਮੀਟਿੰਗ ਕਰ ਰਹੇ ਹਨ। ਤਾਂ ਕਿ ਲੋਕਾਂ ਨੂੰ ਝਟਕਾ ਨਾ ਲੱਗੇ।

ਹੁਣ ਜਦੋਂ ਸਾਰਾ ਦੇਸ਼ ਹੀ ਅਫੀਮਚੀ ਵਾਂਗ ਝਟਕਿਆਂ ਉੱਤੇ ਲੱਗ ਗਿਆ ਹੋਵੇ, ਉਹ ਲੋਕਾਂ ਨੂੰ ਬਚਾਉਣ ਲਈ ਥੋੜ੍ਹੀ ਥੋੜ੍ਹੀ  ਡੋਜ਼ ਤਾਂ ਦਿੰਦੇ ਰਹਿਦੇ ਹਨ। ਹੋਰ ਉਹ ਕੀ ਕਰਨ? ਜਦੋਂ ਲੋਕ ਹੀ ਖੁਸ਼ ਨੇ, ਫਿਰ ਉਨ੍ਹਾਂ  ਨੂੰ ਰਗਾਉਣ ਕਿਵੇਂ। ਨਾਲੇ ਰੋਂਦੇ ਤਾਂ ਉਹ ਹੁੰਦੇ ਹਨ, ਜਿਨ੍ਹਾਂ  ਦਾ ਕੋਈ ਨਫ਼ਾ ਨੁਕਸਾਨ ਹੋ ਗਿਆ ਹੋਵੇ। ਨੁਕਸਾਨ ਤਾਂ ਸਰਕਾਰ ਦਾ ਹੋ ਗਿਆ ਹੈ।

ਉਨ੍ਹਾਂ  ਜਿਹੜੇ ਝਟਕੇ ਲਗਾਉਣ ਲਈ ਏਨਾ ਕੁੱਝ ਕਰਨਾ ਪੈਂਦਾ ਹੈ। ਇਹ ਝਟਕੇ ਤਾਂ ਉਦੋਂ ਤੱਕ ਜਾਰੀ ਰਹਿਣਗੇ, ਅਜੇ ਤਾਂ  ਤੱਕ ਲੋਕ ਜਿਉਂਦੇ ਨੇ, ਜਦੋਂ ਮਰਨ ਲੱਗ ਪਏ ਤਾਂ ਸ਼ਾਇਦ ਕੋਈ ਵੱਡਾ ਝਟਕਾ ਲੱਗ ਜਾਵੇ। ਅਜੇ ਤੱਕ ਤਾਂ ''ਸਥਿਤੀ ਕਾਬੂ ਹੇਠ ਹੈ'' ਝਟਕਿਆਂ ਦੇ ਤੜਕੇ ਲੱਗਦੇ ਰਹਿਣਗੇ।

ਬੁੱਧ ਸਿੰਘ ਨੀਲੋਂ

 

ਜਲੇਬੀਆਂ ਹੀ ਜਲੇਬੀਆਂ - ਲੇਖ਼ਕ ਰਮੇਸ਼ ਸੇਠੀ ਬਾਦਲ

ਜਦੋਂ ਮੈਂ ਡੱਬਵਾਲੀ ਤੋਂ ਬਠਿੰਡਾ ਸਿਫਟ ਹੋਇਆ ਤਾਂ ਮੈਨੂੰ ਕੁਝ ਪ੍ਰਬਲਮਸ ਆਈਆਂ। ਉਹਨਾਂ ਵਿਚੋਂ ਇੱਥੇ #ਵਧੀਆ  ਜਲੇਬੀਆਂ ਨਾ ਮਿਲਣ ਦੀ ਵੀ ਸਮੱਸਿਆ  ਸੀ। ਮੈਂ ਜਦੋਂ ਵੀ ਡੱਬਵਾਲੀ ਜਾਂਦਾ ਫੌਜੀਆਂ ਵਾੰਗੂ ਆਪਣਾ ਕੋਟਾ ਓਥੋਂ ਹੀ ਲ਼ੈ ਆਉਂਦਾ ਸ਼ਾਂ ਕਿਉਂਕਿ ਉਥੇ ਫਾਟਕ ਨੇੜੇ ਖੜ੍ਹਨ ਵਾਲੇ ਲੱਡੂ ਨਾਲ ਮੇਰੀ ਲਿਹਾਜ਼ ਸੀ। ਮੇਰੀ ਫਿਰ ਮੇਰੀ ਮੁਲਾਕਾਤ ਹਾਜੀ ਰਤਨ ਚੌਂਕ ਤੇ ਜਲੇਬੀਆਂ ਦੀ ਰੇਹੜੀ ਲਾਉਣ ਵਾਲੇ ਪੰਡਿਤ ਦੇਸ ਰਾਜ ਸ਼ਰਮਾ ਨਾਲ ਹੋਈ। ਉਹ 1976 ਤੋਂ ਇਹ ਕੰਮ ਕਰ ਰਿਹਾ ਹੈ। ਤਿੰਨ ਸਾਲ ਉਸਨੇ ਆਪਣੇ ਭਾਈ ਨਾਲ ਬਠਿੰਡਾ ਦੇ ਜਲੇਬੀ ਚੌਂਕ ਵਿੱਚ ਸਾਂਝਾ ਕੰਮ ਕੀਤਾ ਫਿਰ ਉਹ ਹਾਜੀ ਰਤਨ ਚੌਂਕ ਵਿੱਚ ਆ ਗਿਆ। 72 ਸਾਲਾਂ ਦਾ ਦੇਸ ਰਾਜ ਪੰਜਾਹ ਸਾਲ ਤੋਂ ਜਲੇਬੀਆਂ ਹੀ ਬਣਾ ਰਿਹਾ ਹੈ। ਦੇਸ ਰਾਜ ਹਮੇਸ਼ਾ ਚਿੱਟੇ ਕੱਪੜੇ ਹੀ ਪਾਉਂਦਾ ਹੈ। ਇਹ ਉਸਦਾ ਸ਼ੋਂਕ ਹੈ। ਨਹੀਂ ਤਾਂ ਮਿਸਤਰੀਆਂ ਅਤੇ ਹਲਵਾਈਆਂ ਦੀ ਕਿਸਮਤ ਵਿੱਚ ਚਿੱਟੇ ਕੱਪੜੇ ਕਿੱਥੇ? ਸਵੇਰੇ ਗਿਆਰਾਂ ਵਜੇ ਤੋਂ ਰਾਤੀ ਨੌ ਵਜੇ ਤੱਕ ਉਹ ਲੱਕੜਾਂ ਵਾਲੀ ਭੱਠੀ ਤੇ ਕੰਮ ਕਰਦਾ ਹੈ। ਗਰਮੀਆਂ ਵਿੱਚ ਭੱਠੀ ਮੂਹਰੇ ਬੈਠਣਾ ਸੁਖਾਲਾ ਨਹੀਂ ਹੁੰਦਾ। ਫੱਟੀ ਤੇਂ ਪੈਰਾਂ ਭਾਰ ਬਹਿਕੇ ਸਾਰਾ ਦਿਨ ਜਲੇਬੀਆਂ ਬਣਾਉਣੀਆਂ, ਖੁਦ ਵੇਚਣੀਆਂ ਪੈਸੇ ਕੱਟਣੇ ਉਸ ਦਾ ਰੂਟੀਨ ਹੈ। ਉਸਦੇ ਅੱਡੇ ਤੇ ਸਰਦੀਆਂ ਵਿੱਚ ਕੋਈਂ  ਪੱਚੀ ਤੋਂ ਤੀਹ ਕਿਲੋਂ ਜਲੇਬੀਆਂ ਦੀ ਲਾਗਤ ਹੈ। ਗਰਮੀਆਂ ਵਿੱਚ ਕੰਮ ਘਟ ਜਾਂਦਾ ਹੈ ਤੇ ਸੂਈ ਪੰਦਰਾਂ ਕਿਲੋ ਤੇ ਆ ਜਾਂਦੀ ਹੈ। ਜਲੇਬੀ ਬਣਾਉਣ ਲਈ ਮੈਦੇ ਤੋਂ ਮਿਸ਼ਰਨ ਤਿਆਰ ਕਰਨਾ ਹੁੰਦਾ ਹੈ ਇਸ ਨੂੰ ਮਦਾਨੀ ਕਹਿੰਦੇ ਹਨ। ਜੇ ਮਦਾਨੀ ਸਹੀ ਹੋਵੇ ਤਾਂ ਜਲੇਬੀ ਸੁਆਦ ਬਣਦੀ ਹੈ। ਦੇਸ ਰਾਜ ਦਾ ਪਰਿਵਾਰ ਪਿੱਛੋਂ ਜਵਾਲਾ ਜੀ ਹਿਮਾਚਲ ਪ੍ਰਦੇਸ਼ ਤੋਂ ਹੈ। ਇਹ ਖਾਨਦਾਨੀ ਹਲਵਾਈ ਹਨ। ਸ੍ਰੀ ਦੇਸ ਰਾਜ ਨੇ ਆਪਣੀਆਂ ਦੋਨੋ ਬੇਟੀਆਂ ਦੀ ਸ਼ਾਦੀ ਕਰ ਦਿੱਤੀ ਹੈ ਤੇ ਹੁਣ ਉਹ ਘਰ ਵਿੱਚ ਮੀਆਂ ਬੀਵੀ ਇਕੱਲੇ ਹੁੰਦੇ ਹਨ। 

ਸ੍ਰੀ ਦੇਸ ਰਾਜ ਸ਼ਰਮਾ ਦੇ ਬਹੁਤੇ ਗ੍ਰਾਹਕ ਪੱਕੇ ਹੀ ਹਨ। ਤਿਉਹਾਰਾਂ ਵੇਲੇ ਉਹ ਇੱਕ ਅੱਡਾ ਹੋਰ ਵੀ ਲਾਉਂਦਾ ਹੈ। ਅੱਜ ਕੱਲ੍ਹ ਉਸ ਦਾ ਰੱਖਿਆ ਮੁਲਾਜਿਮ ਛੁੱਟੀ ਤੇ ਆਪਣੇ ਵਤਨ ਬਿਹਾਰ ਗਿਆ ਹੋਇਆ ਹੈ।  ਇਸ ਲਈ ਢਿੱਲਾ ਮੱਸਾ ਹੋਣ ਤੇ ਉਸਨੂੰ ਕੰਮ ਤੋਂ ਛੁੱਟੀ ਕਰਨੀ ਪੈਂਦੀ ਹੈ।  

ਦੇਸ ਰਾਜ ਰੂਟੀਨ ਵਿਚ ਵਧੀਆ ਜਲੇਬੀਆਂ ਬਣਾਉਂਦਾ ਹੈ ਉਸਨੂੰ "ਵਧੀਆ ਬਣਾਈਂ" ਆਖਣ ਦੀ ਲੋੜ ਨਹੀਂ ਪੈਂਦੀ। 

 

ਰਮੇਸ਼ ਸੇਠੀ ਬਾਦਲ

ਦੁੱਧ ਚੁੰਘਦੇ ਬੱਚੇ - ਲੇਖ਼ਕ ਰਣਜੀਤ ਆਜ਼ਾਦ ਕਾਂਝਲਾ

ਦੁੱਧ ਚੁੰਘਦੇ ਬੱਚਿਆਂ ਤੋਂ, ਮਾਂਵਾਂ ਦੂਰ ਨਾ ਕਰੀਂ। 

ਉਨਾਂ ਬਾਲਾਂ ਦੀ ਵੇਦਨਾ ਦਾਤਾ ਨੇੜੇ ਹੋ ਕੇ ਸੁਣੀ।...।।

 

ਰੁਲ ਜਾਂਦੇ ਮਾਂ ਬਾਹਰੇ ਕੋਈ ਨੇੜੇ ਲਾਉਂਦਾ ਨੀ। 

ਮੋਹ - ਪਿਆਰ ਦੀ ਕੋਈ ਨਜ਼ਰ ਪਾਉਂਦਾ ਨੀ। 

ਸਬਰ ਸੰਤੋਖ ਵਾਲਾ ਹੱਥ ਸਦਾ ਸਿਰ 'ਤੇ ਧਰੀ।

ਦੁੱਧ ਚੁੰਘਦੇ ਬੱਚਿਆਂ ਤੋਂ ਮਾਂਵਾਂ ਦੂਰ ਨਾ ਕਰੀਂ।...।।

 

ਅਪਣੇ ਵੀ ਸ਼ਰੀਕ ਬਣ ਦੂਰ ਜਾ ਨੇ ਖਲੋਵਦੇ।

ਬਿਪਤਾ ਪਈ 'ਤੇ ਕੋਈ ਨੇੜੇ ਨਾ ਆ ਵਹੁੜਦੇ।

ਬਿਪਤਾ ਮਾਰਿਆਂ ਦੇ ਸਿਰ 'ਤੇ ਆ ਹੱਥ ਤੂੰ ਧਰੀ।

ਦੁੱਧ ਚੁੰਘਦੇ ਬੱਚਿਆਂ ਤੋਂ ਮਾਵਾਂ ਦੂਰ ਨਾ ਕਰੀਂ।...।।

 

ਜੀਵਨ ਦੀ ਸੋਝੀ-ਬੁੱਧੀ ਕੋਰੀ ਰਹਿ ਜਾਂਦੀ ਐ।

ਨਿੱਕੀਆਂ ਦੇਹਾਂ 'ਤੇ ਕੇਹੀ ਬਿਪਤਾ ਆ ਪੈਂਦੇ ਐ।

ਵਿਲਕਦੇ ਨਿਆਣਿਆਂ ਦੀ ਦਾਤਾ ਬਾਂਹ ਆ ਫੜੀ।

ਹਾਲੋਂ ਬੇਹਾਲ ਹੋਈ ਜ਼ਿੰਦਗੀ 'ਤੇ ਨਜ਼ਰ ਤੂੰ ਕਰੀਂ।...।।

 

'ਆਜ਼ਾਦ' ਕਰੇ ਜ਼ੋਦੜੀ, ਐਸੀ ਮਾਰ ਨਾ ਪਵੇ। 

ਹਰ ਕੋਈ ਜੱਗ ਵਿਚ ਖੁਸ਼ੀਆਂ ਦੇ ਨਾਲ ਰਹੇ। 

ਮੇਰੇ ਮੌਲਾ ਮੇਹਰ ਦੀ ਸਵੱਲੀ ਨਜ਼ਰ ਤੂੰ ਕਰੀਂ। 

ਦੁੱਧ ਚੁੰਘਦੇ ਬਾਲਾਂ ਨੂੰ ਮਾਵਾਂ ਤੋਂ ਦੂਰ ਨਾ ਕਰੀਂ।

ਰਣਜੀਤ ਆਜ਼ਾਦ ਕਾਂਝਲਾ

ਸੋਸ਼ਲ ਮੀਡੀਆ 'ਤੇ ਅਸ਼ਲੀਲਤਾ ਦਾ ਵੱਧਦਾ ਪ੍ਰਸਾਰ - ਲੇਖ਼ਕ ਸੁਰਿੰਦਰਪਾਲ ਸਿੰਘ  ਵਿਗਿਆਨ ਅਧਿਆਪਕ 

ਡਿਜੀਟਲ ਸੰਚਾਰ ਨੇ ਵਿਗਿਆਨ ਤੇ ਤਕਨੀਕ ਦੀ ਮਦਦ ਦੇ ਨਾਲ ਅਜੋਕੇ ਸਮੇਂ ਵਿੱਚ ਬੁਲੰਦੀਆਂ ਦਾ ਸਿੱਖਰ ਛੂਹਿਆ ਹੈ। ਇਸੇ ਹੀ ਲੜੀ ਤਹਿਤ ਸੋਸ਼ਲ ਮੀਡੀਆ ਸਮਾਜ ਵਿੱਚ ਇੱਕ ਸ਼ਕਤੀਸ਼ਾਲੀ ਸਾਧਨ  ਬਣ ਕੇ ਉੱਭਰਿਆ ਹੈ। ਸੋਸ਼ਲ ਮੀਡੀਆ ਲੋਕਾਂ ਨੂੰ ਨੂੰ ਗਲੋਬਲ ਤੌਰ 'ਤੇ ਜੋੜਦਾ ਹੈ ਅਤੇ ਉਨਾਂ ਦੀਆਂ ਆਵਾਜ਼ਾਂ ਨੂੰ ਸ਼ਕਤੀ ਦਿੰਦਾ ਹੈ। ਅਜੋਕੇ ਸਮੇਂ ਵਿੱਚ ਸੋਸ਼ਲ ਮੀਡੀਆ ਵਿੱਚ ਅਸ਼ਲੀਲਤਾ ਦੇ ਵੱਧਦੇ ਰੁਝਾਨ ਜਿਸ ਵਿੱਚ ਸ਼ਾਮਿਲ ਹੈ ਖੁੱਲ੍ਹੇਆਮ ਦੋ ਅਰਥੀ ਭਾਸ਼ਾ, ਕਾਮ ਵਾਸਨਾਵਾਂ ਨੂੰ ਉਤੇਜਿਤ ਕਰਦੀ ਚਿੱਤਰਕਲਾ ਅਤੇ ਇਤਰਾਜਯੋਗ ਸਮੱਗਰੀ ਦੀ ਵਰਤੋਂ ਕਾਰਨ ਆਵਾਜ਼ ਦੇ ਬੁੱਧੀਜੀਵੀ ਵਰਗ ਨੂੰ ਚਿੰਤਿਤ ਕੀਤਾ ਹੋਇਆ ਹੈ। ਸਮਾਜ ਦੇ ਉੱਘੇ ਸੋਸ਼ੀਓਲੋਜਿਸਟਾਂ, ਸਿੱਖਿਆਦਾਨਾਂ, ਮਾਪਿਆਂ ਅਤੇ ਨੀਤਿਨਿਰਧਾਰਕਾਂ ਵਿੱਚ ਸੋਸ਼ਲ ਮੀਡੀਆ ਵਿੱਚ ਵੱਧ ਰਹੀ ਅਸ਼ਲੀਲਤਾ ਕਾਰਨ ਗੰਭੀਰ ਚਿੰਤਾਵਾਂ ਪੈਦਾ ਹੋਈਆਂ ਹਨ ਅਤੇ ਹਰੇਕ ਵਰਗ ਇਸ ਦੇ ਸੁਚੱਜੇ ਹੱਲ ਲਈ ਆਸ ਤੇ ਅਰਦਾਸ ਕਰ ਰਿਹਾ ਹੈ।

ਖੁੱਲ੍ਹੇਆਮ ਅਸ਼ਲੀਲ ਸਮੱਗਰੀ ਵਿੱਚ ਵਾਧੇ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਇੰਸਟਾਗ੍ਰਾਮ, ਐਕਸ (ਪੂਰਵ Twitter), ਟਿਕਟੋਕ ਅਤੇ ਸਨੈਪਚੈਟ ਵਰਗੀਆਂ ਪਲੇਟਫਾਰਮਾਂ ਤੇ ਨੌਜਵਾਨਾਂ ਦੀ ਗਿਣਤੀ ਦਾ ਹੈਰਾਨੀ ਜਨਕ ਵਾਧਾ ਦੇਖਿਆ ਗਿਆ ਹੈ। ਸੋਸ਼ਲ ਮੀਡੀਆ ਦੀ ਇਤਰਾਜ ਯੋਗ ਸਮੱਗਰੀ ਵਿੱਚ ਯੌਨ ਸੰਕੇਤਕ ਸਮੱਗਰੀ, ਗਾਲ੍ਹਾਂ ਦੀ ਵਰਤੋਂ ਅਤੇ ਇਖ਼ਲਾਕ ਹੀਨ ਗੱਲਾਂ ਬਾਤਾਂ ਸ਼ਾਮਲ ਹੋਈਆਂ ਹਨ । 2024 ਦੀ ਇੱਕ ਰਿਪੋਰਟ ਮੁਤਾਬਕ ਇੰਟਰਨੈੱਟ ਐਥਿਕਸ ਫਾਉਂਡੇਸ਼ਨ ਨੇ ਦਰਸਾਇਆ ਕਿ ਲਗਭਗ 60% ਕਿਸ਼ੋਰ ਹਫ਼ਤੇ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਅਸ਼ਲੀਲ ਸਮੱਗਰੀ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੈਟਫਾਰਮਾਂ ਹੀ ਸਾਂਝੀ ਕਰਦੇ ਹਨ ਜਿਸ ਵਿੱਚੋਂ ਇੱਕ ਤਿਹਾਈ ਇਸ ਨਾਲ ਸਾਂਝਾ ਕਰਨ ਜਾਂ ਇਸ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦੇ ਹਨ।
ਕਲਾ ਦੀ ਆਜ਼ਾਦੀ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਵਿਚਕਾਰ ਦੀ ਸਰਹੱਦ ਦਿਨੋਦਿਨ ਧੁੰਦਲੀ ਹੋ ਰਹੀ ਹੈ।

ਸੋਸ਼ਲ ਮੀਡੀਆ‌ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਇਨਸਾਨਾਂ ਨੂੰ ਇੰਫਲੂਐਂਸਰਜ਼ ਕਿਹਾ ਜਾਂਦਾ ਹੈ ਅਤੇ ਇਹਨਾਂ ਦੇ ਪ੍ਰਭਾਵ ਵਿੱਚ ਖਾਸ ਬੱਚੇ ਅਤੇ ਨੌਜਵਾਨ ਦਰਸ਼ਕਾਂ ਆਸਾਨੀ ਨਾਲ ਆ ਜਾਂਦੇ ਹਨ।ਇਸ ਰੁਝਾਨ ਵਿੱਚ ਨੌਜਵਾਨ ਅਤੇ ਬੱਚੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਧਿਆਨ-ਚਾਲਿਤ ਅਲਗੋਰਿਦਮਿਕ ਵਾਤਾਵਰਨ ਵਿੱਚ ਸਬੰਧਿਤ ਰਹਿਣ ਲਈ, ਬਹੁਤ ਸਾਰੇ ਰਚਨਾਕਾਰ ਸੰਵੇਦਨਸ਼ੀਲ ਸਮੱਗਰੀ ਦੀ ਵਰਤੋਂ ਕਰਨ ਲਈ ਮਜਬੂਰ ਹੁੰਦੇ ਹਨ। ਵਿਦਵਾਨਾਂ ਦਾ ਕਹਿਣਾ ਹੈ ਕਿ "ਲਾਈਕ" ਅਤੇ "ਫੋਲੋਅਰ" ਦੀ ਇਸ ਦੌੜ ਨੇ ਅਕਸਰ ਸੰਸਕਾਰਾਂ ਦੇ ਮਿਆਰ ਨੂੰ ਛਿੱਕੇ ਟੰਗ ਕੇ ਅਸ਼ਲੀਲ ਸਮਗਰੀ ਦੇ ਵਾਧੇ ਦਾ ਕਾਰਨ ਬਣਾਇਆ ਹੈ।

ਸੂਝਵਾਨ ਅਧਿਆਪਕਾਂ ਅਨੁਸਾਰ ਅਸ਼ਲੀਲਤਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦਾ ਇੱਕ ਸਾਧਨ ਬਣ ਗਈ ਹੈ, ਬੱਚੇ ਅਤੇ ਨੌਜਵਾਨ ਉਹ ਕੁਝ ਨਕਲ ਕਰਦੇ ਹਨ ਜੋ ਉਹ ਦੇਖਦੇ ਹਨ।  ਬਾਲ ਅਵਸਥਾ ਅਤੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਦੇ ਨੌਜਵਾਨ ਇਹ ਜਾਨਣ ਵਿੱਚ ਅਸੱਮਰਥ ਹਨ ਕਿ ਸੋਸ਼ਲ ਮੀਡੀਆ ਵਿੱਚ ਵੱਧ ਰਹੀ ਅਸ਼ਲੀਲਤਾ ਕਾਰਨ ਉਹਨਾਂ ਦੇ ਆਪਣੇ ਵਿਵਹਾਰ ਅਤੇ ਮਨੋਵਿਗਿਆਨ 'ਤੇ ਕੀ ਪ੍ਰਭਾਵ ਹੋ ਸਕਦੇ ਹਨ।"

ਮਾਨਸਿਕ ਅਤੇ ਕਾਨੂੰਨੀ ਪ੍ਰਭਾਵ  

ਮਾਨਸਿਕ ਵਿਗਿਆਨੀ ਚੇਤਾਵਨੀ ਦਿੰਦੇ ਹਨ ਕਿ ਅਸ਼ਲੀਲ ਸਮੱਗਰੀ ਦੇ ਦੁਹਰਾਅ ਨਾਲ ਦਰਸ਼ਕਾਂ ਨੂੰ ਡਰ ,ਚਿੰਤਾ ਤੇ ਬੇਚੈਨੀ ਹੋ ਸਕਦੀ ਹੈ। ਲੋੜ ਤੋਂ ਵੱਧ ਸੋਸ਼ਲ ਮੀਡੀਆ ਦਾ ਝੁਕਾਅ ਯੌਨਤਾ ਦੀ ਧਾਰਨਾ ਨੂੰ ਵਿਗਾੜ ਸਕਦਾ ਹੈ,ਮ ਅਤੇ ਆਨਲਾਈਨ ਹਿੰਸਾ ਅਤੇ ਸਾਇਬਰ ਬੁੱਲਿੰਗ ਦੇ ਵਧਦੇ ਕੇਸਾਂ ਵਿੱਚ ਯੋਗਦਾਨ ਪਾ ਸਕਦਾ ਹੈ। ਇਸ ਤੋਂ ਇਲਾਵਾ ਇਹ ਨੌਜਵਾਨ ਮਨਾਂ 'ਤੇ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਉਹਨਾਂ ਦੇ ਮੁੱਲਾਂ ਅਤੇ ਆਪਸੀ ਸੰਬੰਧਾਂ ਨੂੰ ਆਕਾਰ ਦਿੰਦੀ ਹੈ।

ਕਾਨੂੰਨੀ ਵਿਦਵਾਨ  ਅਨੁਸਾਰ ਸੋਸ਼ਲ ਮੀਡੀਆ ਪਲੇਟਫਾਰਮ ਨੀਤੀਆਂ ਅਸ਼ਲੀਲ ਸਮੱਗਰੀ ਦੇ ਪ੍ਰਸਾਰ ਦੀ ਮਨਾਹੀ ਕਰਦੀਆਂ ਹਨ, ਪਰ ਇਹ ਨੀਤੀਆਂ ਨਿਯਮਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਵਿੱਚ ਅਸਮਰੱਥ ਰਹਿੰਦੀਆਂ ਹਨ। ਭਾਰਤ ਵਿੱਚ IT ਐਕਟ ਦਾ ਧਾਰਾ 67 ਆਨਲਾਈਨ ਅਸ਼ਲੀਲ ਸਮੱਗਰੀ ਪ੍ਰਕਾਸ਼ਿਤ ਕਰਨ ਜਾਂ ਪ੍ਰਸਾਰਿਤ ਕਰਨ ਨਾਲ ਸੰਬੰਧਿਤ ਹੈ ਫਿਰ ਵੀ ਅਸ਼ਲੀਲ ਸਮੱਗਰੀ ਦਾ ਪ੍ਰਸਾਰ ਅਤੇ ਵਰਤੋ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ।

ਮਾਪਿਆਂ ਅਤੇ ਅਧਿਆਪਕਾਂ ਦੇ ਖੰਦਸ਼ੇ 

ਮਾਪਿਆਂ ਅਤੇ ਸਿੱਖਿਆਦਾਨਾਂ ਨੇ ਸੋਸ਼ਲ ਮੀਡੀਆ ਤੇ ਅਸ਼ਲੀਲ ਸਮੱਗਰੀ ਦੀ ਬਿਨਾ ਰੋਕਥਾਮ ਫੈਲਾਅ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। 

ਕਈ ਰਾਜਾਂ ਦੇ ਸਕੂਲ ਹੁਣ ਡਿਜੀਟਲ ਸਿੱਖਿਆ ਪ੍ਰੋਗਰਾਮ ਸ਼ੁਰੂ ਕਰ ਰਹੇ ਹਨ ਜੋ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਆਨਲਾਈਨ ਵਿਉਹਾਰ ਦੇ ਖਤਰਿਆਂ ਬਾਰੇ ਸਿਖਾਉਣ ਦਾ ਉਦੇਸ਼ ਰੱਖਦੇ ਹਨ।

ਪਲੇਟਫਾਰਮ ਜਵਾਬਦੇਹੀ ਅਤੇ ਭਵਿੱਖ ਦੇ ਕਦਮ  
ਵੱਧ ਰਹੀ ਆਲੋਚਨਾ ਦੇ ਜਵਾਬ ਵਿੱਚ, ਟੈਕ ਕੰਪਨੀਆਂ ਨੇ AI-ਚਾਲਿਤ ਮੋਡਰੇਸ਼ਨ ਟੂਲਜ਼ ਨੂੰ ਸੁਧਾਰਨ, ਰਿਪੋਰਟਿੰਗ ਫੀਚਰਾਂ ਨੂੰ ਵਧਾਉਣ ਅਤੇ "ਪਰਿਵਾਰ-ਸੁਰੱਖਿਅਤ" ਸੈਟਿੰਗਜ਼ ਨੂੰ ਪ੍ਰਚਾਰਿਤ ਕਰਨ ਦਾ ਵਾਅਦਾ ਕੀਤਾ ਹੈ। ਹਾਲਾਂਕਿ, ਵਿਦਵਾਨਾਂ ਦਾ ਕਹਿਣਾ ਹੈ ਕਿ ਪਲੇਟਫਾਰਮਾਂ ਦੁਆਰਾ ਇਹ ਪਹਿਲਾਂ ਹੀ ਕਾਫ਼ੀ ਨਹੀਂ ਹਨ।

"ਸਾਡੇ ਕੋਲ ਸਹਿਯੋਗੀ ਯਤਨਾਂ ਦੀ ਲੋੜ ਹੈ," ਸਾਇਬਰ ਕਾਨੂੰਨ ਦੇ ਵਕੀਲ ਅਨੁਪਮ ਸੈਕਸੇਨਾ ਕਹਿੰਦੇ ਹਨ। "ਸਰਕਾਰ, ਪਲੇਟਫਾਰਮ ਅਤੇ ਸਮਾਜ ਨੂੰ ਮਿਲ ਕੇ ਡਿਜੀਟਲ ਨੈਤਿਕਤਾ ਨੂੰ ਲਾਗੂ ਕਰਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਕਹਾਣੀ ਦੇ ਅੰਤ ਨੂੰ ਗੁਆਚ ਜਾਵਾਂਗੇ।"

 ਸੋਸ਼ਲ ਮੀਡੀਆ ਇੱਕ ਰਚਨਾਤਮਕਤਾ ਅਤੇ ਜੋੜਤੋੜ ਦਾ ਜ਼ਰੀਆ ਬਣਿਆ ਹੋਇਆ ਹੈ ਪਰੰਤੂ ਅਸ਼ਲੀਲਤਾ ਦੇ ਬਿਨਾ ਰੋਕਥਾਮ ਵਾਲੇ ਵਾਧੇ ਨੇ ਸਮਾਜ ਦੇ ਬੁੱਧੀਜੀਵੀਆਂ ਦੇ ਸਨਮੁੱਖ ਇੱਕ ਗੰਭੀਰ ਮੁੱਦਾ ਉਠਾਇਆ ਹੈ ਜਿਸ ਵੱਲ ਤੁਰੰਤ ਧਿਆਨ ਦੀ ਲੋੜ ਹੈ। ਆਜ਼ਾਦੀ ਦੇ ਪ੍ਰਗਟਾਅ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਵਿਚਕਾਰ ਸੰਤੁਲਨ ਬਣਾਉਣਾ ਹੁਣ ਸਮੇਂ ਦੀ ਲੋੜ ਹੈ। ਅਰਥਪੂਰਨ ਬਦਲਾਅ ਲਈ ਜਾਗਰੂਕਤਾ, ਜਵਾਬਦੇਹੀ ਅਤੇ ਕਾਰਵਾਈ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।

ਸੁਰਿੰਦਰਪਾਲ ਸਿੰਘ 
ਵਿਗਿਆਨ ਅਧਿਆਪਕ 
ਸ੍ਰੀ ਅੰਮ੍ਰਿਤਸਰ ਸਾਹਿਬ।

ਆਸ਼ਾਵਾਦ - ਲੇਖ਼ਕ ਮੂਲ ਚੰਦ ਸ਼ਰਮਾ

ਆਸ਼ਾਵਾਦ 

------------

ਆਸਾਂ ਨਾ ਛੱਡ ਹਿੰਮਤ ਕਰ ।

ਮੁਸ਼ਕਲ ਕੋਲ਼ੋਂ ਕਦੇ ਨਾ ਡਰ ।

ਮਿਹਨਤ ਰੰਗ ਲਿਆਉਂਦੀ ਹੈ,

ਬਹਿ ਕੇ ਹੱਥ 'ਤੇ ਹੱਥ ਨਾ ਧਰ।

ਬਿਨਾਂ ਖੰਭਾਂ ਤੋਂ  ਉਡਣਾ ਸਿੱਖ ,

ਖਾਲੀ ਪਿਆ ਹੈ ਸਾਰਾ ਅੰਬਰ।

ਭਾਵੇਂ ਆਖ਼ਰ  ਸਭ ਨੇ ਮਾਰਨੈਂ ,

ਮੌਤ ਤੋਂ ਪਹਿਲਾਂ ਹੀ ਨਾ ਮਰ ।

              ਮੂਲ ਚੰਦ ਸ਼ਰਮਾ ਪ੍ਰਧਾਨ ,

ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ।

ਧੀਆਂ ਵਰਗੀ ਧੀ - ਲੇਖ਼ਕ ਰਮੇਸ ਸੇਠੀ ਬਾਦਲ 

            “ ਬੇਟਾ ਤੂੰ ਕਿਹੜੇ ਘਰਾਂ ਚੋਂ ਹੈ ? ਤੇ ਕਿਸ ਦੀ ਲੜਕੀ ਹੋ।ਂ ਮੈਂ ਸਾਇਕਲ ਤੇ ਚੱਕੀ ਤੋਂ ਆਟਾ ਪਿਸਾ ਕੇ ਲਿਆ ਰਹੀ ਲੜਕੀ ਨੂੰ ਪੁਛਿਆ । “ਅੰਕਲ ਜੀ ਮੈa ਮਾਸਟਰ ਕਰਮ ਚੰਦ ਦੀ ਲੜਕੀ ਹਾਂ। ਜੋ ਪਿਛਲੇ ਸਾਲ ਹੀ ਸੇਵਾਮੁਕਤ ਹੋਏ ਹਨ। ਂ  ਉਸ ਨੇ ਬੜੇ ਆਤਮ ਵਿਸaਵਾਸ ਨਾਲ ਜਵਾਬ ਦਿੱਤਾ। “ਪੜ੍ਹਦੇ ਹੋ ਕਿ ਛੱਡਤੀ ਪੜ੍ਹਾਈ ?ਂ ਮੈਂ ਉਸ ਦੇ ਕੰਮ ਤੇ ਸਲੀਕੇ ਨੂੰ ਦੇਖ ਕੇ ਪੁਛਿਆ। “ਜੀ ਮੈਂ ਬੀ ਏ ਫਾਈਨਲ ਚ ਹਾਂ। ਂ ਉਸ ਨੇ ਸੰਖੇਪ ਜਿਹਾ ਜਵਾਬ ਦਿੱਤਾ। “ ਤੇ ਤੁਹਾਡੇ  ਮੰਮੀ ਕੀ ਕਰਦੇ ਹਨ? ਂਕਿਉਂਕਿ ਲੜਕੀ ਨੂੰ ਇਸ ਤਰ੍ਹਾਂ ਦਾ ਕੰਮ ਕਰਦਾ  ਵੇਖ ਮੈਨੂੰ ਬੜਾ ਅਜੀਬ ਜਿਹਾ ਲੱਗਿਆ। “ਅੰਕਲ ਜੀ ਪਾਪਾ ਮੰਮੀ ਕੁਝ ਬੀਮਾਰ ਜਿਹੇ ਰਹਿੰਦੇ ਹਨ ਤੇ ਘਰੇ ਹੀ ਹੁੰਦੇ ਹਨ।ਤੁਸੀ ਹੈਰਾਨ ਨਾ ਹੋਵੋ ਘਰ ਦੇ ਸਾਰੇ ਕੰਮ ਕਰਨਾ ਮੇਰੀ ਮਜਬੂਰੀ ਵੀ ਹੈ ਤੇ ਆਦਤ ਵੀ। ਂ  “ਫਿਰ ਤਾਂ ਤੂੰ ਪੁੱਤਾਂ ਵਰਗੀ ਧੀ ਹੋਈ। ਂ  ਮੈਂ ਉਸ ਨੂੰ ਸaਾਬਾਸ ਦੇਣ ਦੇ ਮਕਸਦ ਨਾਲ ਕਿਹਾ।

                “ਅੰਕਲ ਜੀ ਕਿਉਂ ? ਪੁੱਤਾਂ ਵਰਗੀ ਹੀ ਧੀ ਕਿਓਂ? ਧੀਆਂ ਵਰਗੀ ਧੀ ਕਿਓਂ ਨਹੀ। ਬੱਸ ਜੀ ਤੁਸੀ ਜੇ ਕਿਸੇ ਨੂੰ ਚੰਗਾ ਨਹੀ ਕਹਿ ਸਕਦੇ ਤਾਂ ਮੰਦਾ ਕਹਿਣ ਦਾ ਵੀ ਕੋਈ ਹੱਕ ਨਹੀ। ਂ ਉਹ ਭੜਕ ਪਈ।  “ਬੇਟਾ ਮੈਂ ਤਾਂ ਤੈਨੂੰ ਕੁਝ ਗਲਤ ਨਹੀ ਕਿਹਾ। ਂ ਮੈਂ ਸਕਪਕਾ ਗਿਆ। ਮੈਂ ਤਾਂ ਉਸ ਨੂੰ ਪੁੱਤਾਂ ਵਰਗੀ ਧੀ ਹੀ ਕਿਹਾ ਸੀ।ਕਿਉਂਕਿ ਉਹ ਮੁੰਡਿਆਂ ਦੀ ਤਰਾਂ ਘਰ ਦੇ ਸਾਰੇ ਕੰਮ ਕਰਦੀ ਸੀ। ਓੁਹ ਦਲੇਰ ਸੀ। ਤੇ ਮੈਂ ਉਸ  ਨੂੰ  ਅਕਸਰ ਅਜਿਹੇ   ਕੰਮ ਕਰਦੀ ਨੂੰ ਦੇਖਦਾ ਸੀ।  “ਤੁਸੀ ਆਪਣੀ ਧਾਰਨਾਂ ਅਨੁਸਾਰ ਸਹੀ ਹੋ। ਲੋਕੀ ਵੀ ਇਸ ਤਰ੍ਹਾ ਹੀ ਮੰਨਦੇ ਹਨ। ਪਰ ਅੰਕਲ ਜੀ ਮੈਂ ਤੁਹਾਡੇ ਨਾਲ ਸਹਿਮਤ ਨਹੀ ਹਾਂ। ਸਦੀਆਂ ਤੌਂ ਹੀ ਲੋਕਾਂ ਦੀ ਇਹ ਮਾਨਸਿਕਤਾ ਬਣ ਚੁੱਕੀ ਹੈ ਕਿ ਪੁੱਤ ਆਪਣੇ ਹੁੰਦੇ ਹਨ ਤੇ ਧੀਆਂ ਤਾ ਬੇਗਾਨਾ ਧੰਨ ਹਨ।ਤੁਸੀ ਲੋਕ ਪੁਤਾਂ ਨੂੰ ਸਭ ਕੁਝ ਸਮਝਦੇ ਹੋ ਪਰ ਕਿਓਂ ਤੁਸੀ ਇਹ ਭੁਲ ਜਾਂਦੇ ਹੋ ਕਿ ਧੀ ਵੀ ਤੁਹਾਡਾ ਆਪਣਾ ਹੀ ਖੂਨ ਹੁੰਦੀ ਹੈ। ਪੁੱਤਾਂ ਦੀ ਤਰ੍ਹਾਂ। ਪੁੱਤ ਜਾਇਦਾਦ ਵਿਚੋਂ ਹਿੱਸਾ ਮੰਗਦੇ ਹਨ। ਪਰ ਧੀਆਂ ਨਹੀ। ਤੁਸੀ ਓੁਹਨਾ ਪੁੱਤਾਂ ਦੀ ਗੱਲ ਕਰਦੇ ਹੋ ਜੋ ਮਾਂ ਪਿਓ ਨੂੰ ਸ਼ਵਿਆਹ ਤੋ ਬਾਅਦ ਛੱਡ ਜਾਂਦੇ ਹਨ। ਬਜੁਰਗਾਂ ਦੀ ਸੰਭਾਲ ਨਹੀ ਕਰਦੇ । ਓਹਨਾ ਨੂੰ ਸਿਰਫ ਆਪਣੇ ਹਿੱਸੇ ਤੱਕ ਮਤਲਬ ਹੁੰਦਾ ਹੈ। ਂ

                  “ਅੰਕਲ ਜੀ  ਆਹ ਲੰਬੜਾਂ ਦੇ ਮੰਦਰੀ ਨੂੰ ਦੇਖ ਲੋ ਜਦੋ ਜੰਮਿਆਂ ਸੀ ਤਾਂ ਮਾਂ ਪਿਓ ਕਿੰਨੇ ਖੁਸa ਸੀ। ਕਿੰਨੀਆਂ ਖੁਸaੀਆਂ ਮਨਾਈਆਂ ਗਈਆਂ ਕਿੰਨੇ ਪੂਜਾ ਪਾਠ ਕਰਵਾਏ ਗਏ। ਅਖੇ ਚਾਰ ਕੁੜੀਆਂ ਬਾਅਦ ਹੋਇਆ ਹੈ। ਕੁੜੀਆਂ ਨੂੰ ਢੰਗ ਨਾਲ ਰੋਟੀ ਵੀ ਨਹੀ ਦਿੱਤੀ ਜਾਂਦੀ ਸੀ ਪੜਾਉਣਾ ਤਾਂ ਇੱਕ ਪਾਸੇ ਰਿਹਾ।ਹੁਣ ਓਹੀ ਮੰਦਰੀ ਹੁਣ ਮਾਂ ਪਿਓ ਨੂੰ ਤੰਗ ਕਰਦਾ ਹੇ। ਨਸaੇ ਚ ਧੁੱਤ ਪਿਆ ਰਹਿੰਦਾ ਹੈ। ਪੈਸੇ ਮੰਗਦਾ ਹੈ ਨਸaੇ ਕਰਨ ਵਾਸਤੇ।ਕਦੇ ਕਦੇ ਓੁਹ ਹੱਥ ਵੀ ਚੁੱਕਦਾ ਹੈ। ਤੇ ਹੁਣ ਓਹੀ ਮਾਂ ਪਿਓ ਆਪਣੀਆਂ ਧੀਆਂ ਕੋਲੇ ਰਹਿੰਦੇ ਹਨ। ਤੇ ਧੀਆਂ ਹੀ ਓੁਹਨਾ ਦੀ ਸੇਵਾ ਕਰਦੀਆਂ ਹਨ।ਤੇ ਤੁਸੀ ਮੈਨੂੰ ਪੁੱਤਾਂ ਵਰਗੀ ਧੀ ਕਹਿੰਦੇ ਹੋ। ਂ

                “ਅੰਕਲ ਜੀ ਆਹ ਤੁਹਾਡੇ ਘਰ ਦੇ ਨਾਲ ਹੀ ਸaੈਲਰ ਵਾਲਿਆਂ ਦਾ ਘਰ ਹੈ ਅੰਟੀ ਕਾਫੀ ਸਮੇਂ ਤੋਂ ਬੀਮਾਰ ਹਨ ਓਹਨਾ ਦੇ ਦੋਨੇ ਬੇਟੇ ਉਸ ਦੀ ਸੰਭਾਲ ਨਹੀ ਕਰਦੇ। ਪਰ ਉਸ ਦੀਆਂ ਧੀਆਂ ਇੱਥੇ ਆ ਕੇ ਉਸ ਦੀ ਖਾਤਿਰਦਾਰੀ ਕਰਦੀਆਂ ਹਨ। ਜਦੋ ਓੁਹ ਅੰਟੀ ਹਸਪਤਾਲ ਵਿੱਚ ਦਾਖਿਲ ਸੀ ਤਾਂ ਉਸ ਦੀ ਧੀ ਇੱਥੇ ਹੀ ਰਹੀ।ਤੇ ਦਵਾਈਆਂ ਦਿਵਾਉਂਦੀ ਰਹੀ। ਉਸ ਦੇ  ਪੁੱਤ ਤੇ ਨੂੰਹਾਂ ਕਦੇ  ਉਸ ਨੂੰ ਪਾਣੀ ਵੀ ਨਹੀ ਪੁਛਿਆ। ਫੇਰ ਉਹ ਮਾਂ ਨੂੰ ਨਾਲ ਲੈ ਗਈ ਓੁਥੇ ਤੇ ਉਸ ਦਾ ਇਲਾਜ ਕਰਵਾਇਆ। ਂ 

                  “ਅੰਕਲ ਜੀ ਮੈ ਹੈਂ ਤਾਂ ਤੁਹਾਡੇ ਤੋਂ ਉਮਰ ਚ ਬਹੁਤ ਛੋਟੀ ਪਰ ਤੁਹਾਡੇ ਅੰਦਰ ਵੀ ਜੋ ਪੁੱਤਾਂ ਪ੍ਰਤੀ ਇੱਕ ਖਾਸa  ਜਿਹਾ ਮੋਹ ਹੈ ਓੁਹ ਸੱਚਾ ਹੈ ਪਰ ਤੁਸੀ ਧੀਆਂ ਦੇ ਯੋਗਦਾਨ ਨੂੰ ਅੱਖ ਪਰੋਖੇ ਨਹੀ ਕਰ ਸਕਦੇ।ਸਾਰੇ ਲੋਕ ਇੱਕੋ ਜਿਹੇ ਨਹੀ ਹੁੰਦੇ। ਸਾਰੇ ਹੀ ਪੁੱਤ ਗਲਤ ਨਹੀ ਹੁੰਦੇ । ਪਰ ਤੁਸੀ ਧੀਆਂ ਨੂੰ ਬੋਝ ਸਮਝਦੇ ਹੋ। ਹਮੇਸਾ ਲੜਕੀਆਂ ਨੂੰ ਮਾਣ ਮਰਿਆਦਾ ਚ ਰਹਿਣ ਦੀ ਨਸੀਹਤ ਦਿੰਦੇ ਹੋ ਪਰ ਤੁਸੀ ਪੁੱਤਰਾਂ ਤੇ ਆਪਣੀ ਲਗਾਮ ਕਿਉ ਨਹੀ ਕਸਦੇ। ਤੁਸੀ ਧੀਆਂ ਨੂੰ ਉੱਚਾ ਦਰਜਾ ਨਾ ਦਿਓ ਪਰ ਇਹ ਧੀਆਂ ਬਰਾਬਰੀ ਦਾ ਹੱਕ ਤਾਂ ਰੱਖਦੀਆਂ ਹਨ। ਮੈਂ ਤੁਹਾਡੀ ਕਿਸੇ ਗੱਲ ਦਾ ਗੁੱਸਾ ਨਹੀ ਕਰਦੀ ।ਪਰ ਤੁਹਾਡੀ  ਧੀਆਂ ਪ੍ਰਤੀ ਸੋਚ ਨੂੰ ਜਰੂਰ ਬਦਲਣਾ ਚਹਾਂਗੀ। ਜੋ ਤੁਸੀ ਮੈਨੂੰ ਪੁੱਤਾਂ ਵਰਗੀ ਧੀ ਆਖ ਕੇ ਮੇਰਾ ਹੀ ਨਹੀ ਲੱਖਾਂ ਧੀਆਂ ਦਾ ਅਪਮਾਨ ਕੀਤਾ ਹੈ ਉਸ ਦਾ ਮੈਨੂੰ ਦੁੱਖ ਹੈ ਤੇ ਰਹੇਗਾ ਵੀ। ਂ 

                     “ ਅੰਕਲ ਜੀ ਕਦੇ ਕਿਸੇ ਮਾਂ ਨੂੰ ਜਾਕੇ ਪੁਛਿਓ ਜੇ ਪੁੱਤਾਂ ਕੋਲੋ ਉਸ ਨੂੰ ਰੋਟੀ ਮਿਲਦੀ ਹੈ ਤਾਂ ਧੀ ਨਾਲ ਸੁੱਖ ਦੁੱਖ ਕਰਕੇ ਉਸ ਨੂੰ ਜੋ ਸਕੂਨ ਮਿਲਦਾ ਹੈ ਕੀ ਉਹ ਸਕੂਨ ਪੁੱਤ ਦੇ ਸਕਦੇ ਹਨ।ਦਿਲ ਦੇ ਗੁਬਾਰ ਨੂੰ ਕੱਢਣ ਲਈ ਧੀ ਦਾ ਹੋਣਾ ਜਰੂਰੀ ਹੇ ।ਅਜ ਪੁੱਤ ਰੋਟੀ ਦਿੰਦੇ ਹਨ ਉਹ ਜਾ ਤਾਂ ਪੈਨਸaਨ ਦੇ ਬਦਲੇ ਚ ਦਿੰਦੇ ਹਨ ਜਾ ਜਾਇਦਾਦ ਦੇ ਲਾਲਚ ਵਿੱਚ। ਪਰ ਧੀਆਂ ਦਾ ਪਿਆਰ ਤਾਂ ਨਿਰਸਵਾਰਥ ਹੁੰਦਾ ਹੈ।ਤੇ ਤੁਸੀ ਮੇਰੀ ਤੁਲਨਾ ਉਹਨਾ  ਪੁੱਤਾਂ ਨਾਲ ਕਰ ਰਹੇ ਹੋ।ਇਹ ਗਾਲੀ ਨਹੀ ਤਾਂ ਹੋਰ ਕੀ ਹੈ । ਂ 

           “ ਅੰਕਲ ਜੀ ਕੀ ਬਣੂਗਾ ਓਹਨਾਂ ਮਾਪਿਆ ਦਾ ਜੇ ਓਹਨਾਂ ਦੀਆਂ ਧੀਆਂ ਵੀ ਪੁੱਤਾਂ ਵਰਗੀਆਂ ਖੁਦਗਰਜ ਤੇ ਸੁਆਰਥੀ ਹੋ ਗਈਆਂ ਤਾਂ। ਫੇਰ ਕੌਣ ਬੰਣੂਗਾ ਓਹਨਾਂ ਦੀ ਬੁਢਾਪੇ ਦੀ ਲਾਠੀ। ਕੋਣ ਸੁਣੂਗਾ ਮਾਂ ਦੇ ਦਿਲ ਦੀਆਂ ਗੱਲਾ ਤੇ ਕੋਣ ਮਾਂ ਦਾ ਦੁੱਖਾਂ ਦਾ ਭਾਰ ਵੰਡਾਵੇਗਾ।ਅੰਕਲ ਜੀ ਤੁਸੀ ਮੈaਨੂੰ ਧੀ ਹੀ ਰਹਿਣ ਦਿਓ। ਤੁਹਾਡੀ ਮਿਹਰਬਾਨੀ ਹੋਵੇਗੀ। ਂ 

              “ਅੰਕਲ ਜੀ ਮੈa ਸਭ ਤੋਂ ਛੋਟੀ ਹਾਂ ਘਰੇ । ਬੜੇ ਲਾਡਾਂ ਤੇ ਚਾਵਾਂ ਨਾਲ ਮੇਰੇ ਦੋਨੇ ਭਰਾਵਾਂ ਦੇ ਵਿਆਹ ਕੀਤੇ। ਸਾਰੇ ਸaਗਨ ਵਿਚਾਰੇ ਗਏ। ਕੁਝ ਕੁ ਦਿਨ ਤਾਂ ਮੇਰੇ ਮਾਂ ਪਿਓ ਦੀ ਅੱਡੀ ਨਾ ਲੱਗੀ ਜਮੀਨ ਤੇ। ਮੇਰੀ ਮਾਂ ਫੁੱਲੀ ਨਹੀ ਸੀ ਸਮਾਉਂਦੀ । ਘਰੇ ਦੋ ਦੋ ਨੂੰਹਾਂ ਜੋ ਆਈਆਂ ਸੀ। ਪਰ ਇਹ ਖੁਸਂੀਆਂ ਚੰਦ ਕੁ ਦਿਨ ਹੀ ਰਹੀਆਂ। ਘਰੇ ਕਿੱਚ ਕਿੱਚ ਸaੁਰੂ ਹੋ ਗਈ। ਨੂੰਹਾਂ ਦੇ ਨੱਖਰੇ ਮੇਰੀ ਮਾਂ ਤੋਂ ਝੱਲ ਨਾ ਹੋਏ।ਪਾਪਾ ਸੇਵਾ ਮੁਕਤੀ ਦੇ ਨੇੜੇ ਸਨ ਸੋ ਭਰਾਵਾਂ ਨੇ  ਕਿਨਾਰਾ ਕਰਨ ਚ ਹੀ ਭਲਾਈ ਸਮਝੀ ਤੇ ਆਪਣਾ ਹਿੱਸਾ ਲੈ ਕੇ ਤੁਰਦੇ ਬਣੇ। ਕਈ ਦਿਨ ਤਾਂ ਮੇਰੀ ਮਾਂ ਰੋਂਦੀ ਰਹੀ। ਫਿਰ ਉਸ ਨੇ ਹਲਾਤ ਨਾਲ ਸਮਝੋਤਾ ਕਰ ਲਿਆ। ਮੈਂ ਮਾਂ ਨੂੰ ਹੋਸਲਾ ਦਿੱਤਾ। ਮਾਂ ਮੈਂ ਜੁ ਹੂੰ ਨਾ ਤੂੰ ਫਿਕਰ ਨਾ ਕਰ। ਤੇ ਉਸ ਦਿਨ ਤੋ ਬਾਅਦ ਮੈਂ ਘਰ ਦੇ ਸਾਰੇ ਕੰਮਾਂ ਦਾ ਜਿੰਮਾਂ ਸੰਭਾਲ ਲਿਆ।ਹੁਣ ਨਾ ਪਾਪਾ ਤੋ ਕੰਮ ਹੁੰਦਾ ਹੈ ਨਾ ਮੰਮੀ ਤੋਂ। ਹਾਂ ਜੋ ਪੈਨਸaਨ ਆTੁਂਦੀ ਹੈ ਘਰ ਦਾ ਗੁਜaਾਰਾ ਚਲ ਜਾਂਦਾ ਹੈ। ਬਾਕੀ ਕੰਮ ਦੀ ਕੋਈ ਚਿੰਤਾ ਨਹੀ। ਂ 

             “ ਅੰਕਲ ਜੀ ਤੁਸੀ ਮੇਰੀ ਤੁਲਨਾ ਮੇਰੇ ਭਰਾਵਾਂ ਨਾਲ ਕਰ ਰਹੇ ਹੋ । ਕੀ ਮੈਂ ਵੀ ਓਹਨਾਂ ਵਰਗੀ ਲਗਦੀ ਹਾਂ ਤੁਹਾਨੂੰ ?ਂ ਮੇਰੇ ਕੋਲ ਉਸਦੇ ਸਵਾਲ  ਦਾ ਕੋਈ ਜਵਾਬ ਨਹੀ ਸੀ ।ਉਸ ਦਾ ਭਾਸaਣ ਅਜੇ ਜਾਰੀ ਸੀ ਪਰ ਮੇਰੇ ਵਿੱਚ ਹੋਰ ਸੁਨਣ ਦੀ ਤਾਕਤ ਨਹੀ ਸੀ। ਪਰ ਮੈਂ ਉਸ ਦੀਆਂ ਗੱਲਾ ਤੇ ਗੋਰ ਕਰ ਰਿਹਾ ਸੀ ਜੋ ਕੋੜੀਆਂ ਤਾਂ ਸੀ ਪਰ ਸੱਚੀਆਂ  ਸਨ। ਹੁਣ ਵਾਕਿਆ ਹੀ ਉਸ ਨੂੰ ਧੀਆਂ ਵਰਗੀ ਧੀ ਕਹਿਣ ਨੂੰ ਦਿਲ ਕਰਦਾ ਸੀ ਤੇ ਮੈਂੰਨੂ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਸੀ।

 

 ਰਮੇਸ ਸੇਠੀ ਬਾਦਲ 

ਪੁਰਖਿਆਂ ਦੀਆਂ ਸੱਚੀਆਂ ਗੱਲਾਂ - ਲੇਖ਼ਕ ਜਸਵੀਰ ਸ਼ਰਮਾ ਦੱਦਾਹੂਰ 

ਜੀਹਦੀ ਕੋਠੀ ਦੇ ਵਿੱਚ ਦਾਣੇ ਹੁੰਦੇ, 

 ਉਹਦੇ ਕਮਲੇ ਵੀ ਸਿਆਣੇ ਹੁੰਦੇ।

ਘਰੋਂ ਜੇ ਹੋਵੇ ਗਰੀਬ ਕੋਈ ਬੰਦਾ, 

ਓਹਦੇ ਕਮਲੇ ਸੱਭ ਨਿਆਣੇ ਹੁੰਦੇ। 

ਜਿਹੜੇ  ਖੇਤ  ਨੂੰ  ਵਾੜ  ਹੁੰਦੀ  ਹੈ, 

ਵੀਰੋ  ਓਸੇ  ਖੇਤ   ਹਦਵਾਣੇ ਹੁੰਦੇ। 

ਕਿਸੇ  ਕਿਸੇ  ਪਿੰਡ  ਸ਼ਹਿਰ ਵਿੱਚ, 

ਦੋਸਤੋ ਵੱਡੇ  ਬਹੁਤ  ਘਰਾਣੇ ਹੁੰਦੇ। 

ਰੂੜੀਆਂ ਹੋਵਣ ਜਿਸ ਪਿੰਡ ਵੱਡੀਆਂ, 

ਓਥੇ  ਚੋਬਰ ਬਹੁ ਜਰਵਾਣੇ ਹੁੰਦੇ। 

ਲੜਾਈ ਝਗੜਾ ਜਿਸ ਪਿੰਡ ਹੈਨੀ, 

ਬਜ਼ੁਰਗ  ਨੇ ਉੱਥੇ  ਸਿਆਣੇ ਹੁੰਦੇ। 

ਧੜੇਬੰਦੀ  ਨਾ   ਜਿਸ  ਪਿੰਡ  ਹੋਵੇ, 

ਕਦੇ  ਲੋਕ  ਨਾ  ਜਾਂਦੇ ਥਾਣੇ  ਹੁੰਦੇ। 

ਕੋਈ ਪਿੰਡ ਤੇ ਬਿਪਤਾ ਪੈਜੇ ਸਾਂਝੀ, 

ਸੱਭ  ਮਨਦੇ  ਰੱਬ  ਦੇ  ਭਾਣੇ ਹੁੰਦੇ। 

ਦੱਦਾਹੂਰੀਆ   ਹਿੱਕ  ਕੱਢ ਤੁਰਦੇ, 

ਨਾ  ਕਿਸੇ  ਗੱਲੋਂ  ਜੋ  ਕਾਣੇ  ਹੁੰਦੇ। 

ਸਮਾਈ  ਵਾਲਾ  ਪਾਠ  ਪੜਨ ਜੇ, 

ਨਾ ਕਦੇ ਉਲਝੇ ਪੇਟੇ ਬੇਟੇ ਤਾਣੇ ਹੁੰਦੇ। 

ਜਸਵੀਰ ਸ਼ਰਮਾ ਦੱਦਾਹੂਰ ,ਸ਼੍ਰੀ ਮੁਕਤਸਰ ਸਾਹਿਬ