ਹਾਏ ! ਨਫ਼ਰਤ ਦਾ,ਬਾਜ਼ਾਰ ਗਰਮ ਹੈ ।
ਝੁਕਿਆ ਸਿਰ ਮੇਰਾ, ਨਾਲ ਸ਼ਰਮ ਹੈ।
ਨਾ ਪੁੱਛ ਕੇ ਅਸੀਂ ਕੋਹ ਨਹੀਂ ਸਕਦੇ,
ਇਹ ਤਾਂ ਕੋਈ ਹੋਰ ਧਰਮ ਹੈ।
ਧਰਮ ਪੁੱਛ ਕੇ, ਗਰਦਨ ਕੱਟੇਂ।
ਲਿੰਗ ਭੇਦ, ਬੇੜੀ ਵਿੱਚ ਵੱਟੇ।
ਸੋਚੀਂ ਪਈ, ਮਨੁੱਖਤਾ ਸਾਰੀ,
ਤੇਰਾ ਦੀਨ, ਈਮਾਨ ਖ਼ਤਮ ਹੈ।
ਝੁਕਿਆ ਸਿਰ ਮੇਰਾ, ਨਾਲ ਸ਼ਰਮ ਹੈ।
ਪਤਾ ਨਹੀਂ ਤੂੰ, ਕਿੱਥੋਂ ਪੜ੍ਹਿਆ।
ਨਾ ਤੂੰ ਰੱਬ ਦੇ ,ਇਸ਼ਕ ਵਿਚ ਰੜ੍ਹਿਆ।
ਦੇਖ ਕੇ ਮੱਥਾ,ਟਿੱਕਾ ਲਾਵੇਂ,
ਕੈਸਾ "ਲਾਲੋ ਲਾਲ" ਧਰਮ ਹੈ!
ਝੁਕਿਆ ਸਿਰ ਮੇਰਾ, ਨਾਲ ਸ਼ਰਮ ਹੈ।
"ਜੱਸੀ "ਮੁਹੰਮਦ,ਖ਼ੁਸ਼ ਨਹੀਂ ਕੋਈ,
ਨਾ ਬੁੱਲਾ, ਨਾ ਹਾਸ਼ਮ ਕੋਈ,
ਮੁਕਬਲ,ਵਾਰਸ,ਫ਼ਰੀਦ ਨੇ ਰੋਂਦੇ,
ਨਹੀਂ ਨਹੀਂ ਸਾਡਾ,ਇਹ ਨਾ ਧਰਮ ਹੈ।
ਝੁਕਿਆ ਸਿਰ ਮੇਰਾ ਨਾਲ ਸ਼ਰਮ ਹੈ।
ਨਾਂ ਪੁੱਛ ਕੇ ਅਸੀਂ, ਕੋਹ ਨਹੀਂ ਸਕਦੇ,
ਇਹ ਤਾਂ ਕੋਈ, ਹੋਰ ਧਰਮ ਹੈ।
ਝੁਕਿਆ ਸਿਰ ਮੇਰਾ, ਨਾਲ ਸ਼ਰਮ ਹੈ।
ਜਸਪਾਲ ਜੱਸੀ