You are here

ਨਜ਼ਮ - ਬਲਜਿੰਦਰ ਸਿੰਘ  " ਬਾਲੀ ਰੇਤਗੜ"

ਕਸ਼ਮੀਰੀ ਦੀਆਂ ਪਹਾੜੀ ਵਾਦੀਆ

ਚਸ਼ਮੇ ਹੀ ਨਹੀਂ ਫੁਟਾਉਂਦੀਆਂ

ਬਰਫ਼ਾਂ ਲੱਦੀਆਂ, ਚਾਂਦੀ ਰੰਗੀਆਂ 

ਹਵਾਵਾਂ ਹੀ ਨਹੀਂ ਮਹਿਕਾਉਂਦੀਆਂ

ਝੱਲਦੀਆਂ ਨੇ ਬੇ- ਇੰਤਾਹ ਤਸ਼ੱਦਦ 

ਪਾਕਿ- ਚਾਂਦੀਆਂ ਰੰਗੀਆਂ 

ਹੋ ਜਾਂਦੀਆਂ ਰੱਤ-ਰੰਗੀਆਂ

ਮਰਜਾਣੀਆਂ, ਇਹ ਕਿਸਮਤਾਂ ਮਾਰੀਆਂ , 

ਗੁਰਬਤ ਮਾਰੀਆਂ, ਸਰਕਾਰਾਂ ਦੁਰਕਾਰੀਆਂ !

ਫਿਰ ਵੀ ਜਾਂਬਾਜ਼ ਸੂਰੇ ਜੰਮਦੀਆਂ

ਸੂਰੇ ਸਯੀਅਦ ਹੁਸੈਨ ਸ਼ਾਹ ਜਿਹੇ

ਕਦ ਆਮ ਨੇ ਮਾਵਾਂ ਜੰਮਦੀਆਂ

ਜਦ ਆਹਡਾ ਲੈ ਲੈਂਦੇ 

ਸਹਿਮਦੀਆਂ ਗੋਲੀਆਂ ,ਛੁਰੀਆਂ ਬੰਬ ਦੀਆਂ

ਜਦ ਵੀ ਛਾਤੀ ਤਣਦੇ , 

ਅੱਗੇ ਦਹਿਸ਼ਤੀ ਫਣ ਦੇ

ਸੰਗੀਨਾਂ ਥਰ ਥਰ ਕੰਬਦੀਆਂ

"ਬਾਲੀ " ਚਾਲਾਂ ਸਾਜ਼ਿਸ਼ ਹੰਬਦੀਆਂ!!

 

    ਬਲਜਿੰਦਰ ਸਿੰਘ  " ਬਾਲੀ ਰੇਤਗੜ"