You are here

"ਮੌਤ ਦਾ ਨੰਗਾ ਨਾਚ/ਪਹਿਲਗਾਮ ਵਿੱਚ" - ਜਸਵੀਰ ਸ਼ਰਮਾ ਦੱਦਾਹੂਰ 

ਦਰਿੰਦਿਆਂ! 

ਦਰਿੰਦਗੀ ਨੂੰ ਅੰਜਾਮ ਦਿੱਤਾ 

ਬੇਕਸੂਰੇ ਹੀ ਲੋਕ ਮੁਕਾ ਦਿੱਤੇ

ਕੀ ਕਸੂਰ ਸੀ ਓਨਾਂ ਨਿਹੱਥਿਆਂ ਦਾ?

ਕਾਹਤੋਂ ਮੌਤ ਦੀ ਗੋਦ ਸੁਲਾ ਦਿੱਤੇ। 

ਨਜ਼ਾਰੇ ਕੁਦਰਤ ਦੇ ਲੈਣ ਆਏ ਸਨ ਉਹ,

ਮਹਿਲ ਆਸਾਂ ਵਾਲੇ ਸਾਰੇ ਹੀ ਢਾਹ ਦਿੱਤੇ। 

ਜਾਤ ਬਰਾਦਰੀ ਵੀ ਪੁੱਛਦੇ ਰਹੇ ਓਹੋ,

ਵਹਿਮ ਦਿਲਾਂ ਦੇ ਵਿੱਚ ਵਧਾ ਦਿੱਤੇ। 

ਦੋਜਖ ਵਿੱਚ ਵੀ ਜਗ੍ਹਾ ਨਹੀਂ ਮਿਲਣੀ, 

ਬੋਲ ਦੱਦਾਹੂਰੀਏ ਸੱਚ ਸੁਣਾ ਦਿੱਤੇ।

ਹੁਣ ਸਿਆਸਤ ਹੋਣੀ ਹੈ ਇਸ ਗੱਲ ਉੱਤੇ, 

ਗੁੰਜਾਇਸ਼ ਨਿਆਂ ਦੀ ਬਿਲਕੁਲ ਨਹੀਂ ਕੋਈ। 

ਸਿਆਸੀ ਰੋਟੀਆਂ ਸੇਕਣੀਆਂ ਸਿਆਸੀਆਂ ਨੇ, 

ਅੱਖੀਂ ਘੱਟਾ ਪਾਉਣ ਦੀ ਸਿਆਸਤ ਸ਼ੁਰੂ ਹੋਈ। 

ਜਿਹੜੇ ਚਲੇ ਗਏ ਮੁੜ ਉਹ ਪਰਤਣੇ ਨਾ, 

ਗੱਲ ਬਿਲਕੁਲ ਲੋਹੇ ਉੱਤੇ ਇਹ ਲਕੀਰ ਹੈ ਜੀ। 

ਝਾਤ ਮਾਰ ਲਓ ਭਾਵੇਂ ਪਿਛਲੇ ਇਤਿਹਾਸ ਉੱਤੇ, 

ਦੋਸਤੋ ਸੱਚ ਕਹਿਣਾ ਪੈਂਦਾ ਅਖੀਰ ਹੈ ਜੀ। 

ਜਸਵੀਰ ਸ਼ਰਮਾ ਦੱਦਾਹੂਰ 

ਸ਼੍ਰੀ ਮੁਕਤਸਰ ਸਾਹਿਬ